Quoteਇੰਡੀਅਨ ਆਇਲ ਦੀ 'ਅਨਬੋਟਲਡ' ਪਹਿਲ ਦੇ ਤਹਿਤ ਯੂਨੀਫਾਰਮਾਂ ਦੀ ਲਾਂਚ ਕੀਤੀ
Quoteਇੰਡੀਅਨ ਆਇਲ ਦੇ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਟਵਿਨ-ਕੁੱਕਟੌਪ ਮਾਡਲ ਨੂੰ ਲਾਂਚ ਕੀਤਾ
Quoteਈ20 ਈਂਧਣ ਲਾਂਚ ਕੀਤਾ
Quoteਗ੍ਰੀਨ ਮੋਬਿਲਿਟੀ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
Quote"ਭਾਰਤ ਵਿੱਚ ਊਰਜਾ ਖੇਤਰ ਲਈ ਬੇਮਿਸਾਲ ਸੰਭਾਵਨਾਵਾਂ ਉਭਰ ਰਹੀਆਂ ਹਨ ਜੋ ਕਿ ਇੱਕ ਵਿਕਸਿਤ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ"
Quote“ਮਹਾਮਾਰੀ ਅਤੇ ਯੁੱਧ ਨਾਲ ਗ੍ਰਸਤ ਸੰਸਾਰ ਵਿੱਚ ਭਾਰਤ ਗਲੋਬਲ ਪੱਧਰ ਦਾ ਬੀਕਨ ਸਪੌਟ ਬਣਿਆ ਹੋਇਆ ਹੈ”
Quote"ਨਿਰਣਾਇਕ ਸਰਕਾਰ, ਨਿਰੰਤਰ ਸੁਧਾਰ, ਜ਼ਮੀਨੀ ਪੱਧਰ 'ਤੇ ਸਮਾਜਿਕ-ਆਰਥਿਕ ਸਸ਼ਕਤੀਕਰਣ ਭਾਰਤ ਦੇ ਆਰਥਿਕ ਲਚੀਲੇਪਣ ਦੇ ਅਧਾਰ ਹਨ"
Quote"ਸੁਧਾਰ ਖਾਹਿਸ਼ੀ ਸਮਾਜ ਦੀ ਸਿਰਜਣਾ ਕਰ ਰਹੇ ਹਨ"
Quote"ਅਸੀਂ ਆਪਣੀ ਰਿਫਾਇਨਿੰਗ ਸਮਰੱਥਾ ਨੂੰ ਲਗਾਤਾਰ ਸਵਦੇਸ਼ੀ, ਆਧੁਨਿਕ ਅਤੇ ਅੱਪਗ੍ਰੇਡ ਕਰ ਰਹੇ ਹਾਂ"
Quote"ਅਸੀਂ 2030 ਤੱਕ ਆਪਣੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਖਪਤ ਨੂੰ ਵਧਾਉਣ ਲਈ ਮਿਸ਼ਨ ਮੋਡ 'ਤੇ ਕੰਮ ਕਰ ਰਹੇ ਹਾਂ"

ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਪੁਰੀ ਜੀ, ਰਾਮੇਸ਼ਵਰ ਤੇਲੀ ਜੀ, ਹੋਰ ਮੰਤਰੀਗਣ, Your Excellencies, ਦੇਵੀਓ ਅਤੇ ਸੱਜਣੋਂ।

ਇਸ ਸਮੇਂ ਤੁਰਕੀ ਵਿੱਚ ਆਏ ਵਿਨਾਸ਼ਕਾਰੀ ਭੁਚਾਲ ’ਤੇ ਸਾਡੇ ਸਾਰਿਆਂ ਦੀ ਦ੍ਰਿਸ਼ਟੀ ਲਗੀ ਹੋਈ ਹੈ।  ਬਹੁਤ ਸਾਰੇ ਲੋਕਾਂ ਦੀ ਦੁਖਦ (ਦੁਖਦਾਈ) ਮੌਤ ਅਤੇ ਬਹੁਤ ਨੁਕਸਾਨ ਦੀਆਂ ਖ਼ਬਰਾਂ ਹਨ। ਤੁਰਕੀ ਦੇ ਆਸ-ਪਾਸ ਦੇ ਦੇਸ਼ਾਂ ਵਿੱਚ ਵੀ ਨੁਕਸਾਨ ਦੀ ਆਸ਼ੰਕਾ (ਖਦਸ਼ਾ) ਹੈ। ਭਾਰਤ ਦੇ 140 ਕਰੋੜ ਲੋਕਾਂ ਦੀਆਂ ਸੰਵੇਦਨਾਵਾਂ, ਸਾਰੇ ਭੁਚਾਲ ਪੀੜਿਤਾਂ  ਦੇ ਨਾਲ ਹਨ। ਭਾਰਤ ਭੁਚਾਲ ਪੀੜਿਤਾਂ ਦੀ ਹਰ ਸੰਭਵ ਮਦਦ ਦੇ ਲਈ ਤਤਪਰ ਹੈ।

|

ਸਾਥੀਓ, 

ਬੰਗਲੁਰੂ Technology, Talent ਅਤੇ Innovation ਦੀ energy ਨਾਲ ਭਰਪੂਰ ਸ਼ਹਿਰ ਹੈ। ਮੇਰੀ ਤਰ੍ਹਾਂ ਤੁਸੀਂ ਵੀ ਇੱਥੋਂ ਦੀ ਯੁਵਾ ਊਰਜਾ ਨੂੰ ਅਨੁਭਵ ਕਰ ਰਹੇ ਹੋਵੋਗੇ। ਇਹ ਭਾਰਤ ਦੀ G-20 Presidency Calendar ਦਾ ਪਹਿਲਾ ਬਹੁਤ ਬੜਾ Energy Event ਹੈ। ਮੈਂ ਦੇਸ਼-ਵਿਦੇਸ਼ ਤੋਂ ਆਏ ਸਾਰੇ ਲੋਕਾਂ ਦਾ India Energy Week ਵਿੱਚ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।

ਸਾਥੀਓ, 

21ਵੀਂ ਸਦੀ ਦੇ ਵਿਸ਼ਵ ਦਾ ਭਵਿੱਖ ਤੈਅ ਕਰਨ ਵਿੱਚ, Energy ਸੈਕਟਰ ਦੀ ਬਹੁਤ ਬੜੀ ਭੂਮਿਕਾ ਹੈ।  Energy ਦੇ ਨਵੇਂ resources ਨੂੰ ਡਿਵੈਲਪ ਕਰਨ ਵਿੱਚ, Energy Transition ਵਿੱਚ ਅੱਜ ਭਾਰਤ,  ਵਿਸ਼ਵ ਦੀਆਂ ਸਭ ਤੋਂ ਮਜ਼ਬੂਤ ਆਵਾਜ਼ਾਂ ਵਿੱਚੋਂ ਇੱਕ ਹੈ। ਵਿਕਸਿਤ ਬਣਨ ਦਾ ਸੰਕਲਪ ਲੈ ਕੇ ਚਲ ਰਹੇ ਭਾਰਤ ਵਿੱਚ, Energy ਸੈਕਟਰ ਦੇ ਲਈ ਅਭੂਤਪੂਰਵ ਸੰਭਾਵਨਾਵਾਂ ਬਣ ਰਹੀਆਂ ਹਨ।

|

ਤੁਸੀਂ ਜਾਣਦੇ ਹੋ ਕਿ ਹਾਲ ਹੀ ਵਿੱਚ IMF ਨੇ 2023 ਦੇ ਲਈ Growth Projections ਰਿਲੀਜ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ, Fastest Growing Major Economy ਰਹਿਣ ਵਾਲਾ ਹੈ। ਮਹਾਮਾਰੀ ਅਤੇ ਯੁੱਧ ਦੇ ਪ੍ਰਭਾਵ ਦੇ ਬਾਵਜੂਦ 2022 ਵਿੱਚ ਭਾਰਤ ਇੱਕ global bright spot ਰਿਹਾ ਹੈ। External circumstances ਜੋ ਵੀ ਰਹੇ, ਭਾਰਤ ਨੇ internal resilience ਦੀ ਵਜ੍ਹਾ ਨਾਲ ਹਰ ਚੁਣੌਤੀ ਨੂੰ ਪਾਰ ਕੀਤਾ। ਇਸ ਦੇ ਪਿੱਛੇ multiple factors ਨੇ ਕੰਮ ਕੀਤਾ। ਪਹਿਲਾ, stable decisive government ,  ਦੂਸਰਾ, sustained reforms, ਅਤੇ ਤੀਸਰਾ,  grassroot ’ਤੇ Socio - Economic Empowerment.

ਬੀਤੇ ਵਰ੍ਹਿਆਂ ਵਿੱਚ ਬੜੇ ਪੈਮਾਨੇ ’ਤੇ ਲੋਕਾਂ ਨੂੰ ਬੈਂਕ ਖਾਤਿਆਂ ਨਾਲ ਜੋੜਿਆ ਗਿਆ, ਉਨ੍ਹਾਂ ਨੂੰ free healthcare treatment ਦੀ ਸੁਵਿਧਾ ਮਿਲੀ। Safe Sanitation, ਬਿਜਲੀ ਕਨੈਕਸ਼ਨ, ਆਵਾਸ,  ਨਲ ਸੇ ਜਲ ਅਤੇ ਦੂਸਰੇ social infrastructure ਦੀ ਪਹੁੰਚ ਕਰੋੜਾਂ ਲੋਕਾਂ ਤੱਕ ਹੋਈ।

ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ ਜਿਤਨੀ ਬੜੀ ਆਬਾਦੀ ਦੇ ਜੀਵਨ ਵਿੱਚ ਇਹ ਬਦਲਾਅ ਆਇਆ ਹੈ,  ਉਹ ਕਈ ਵਿਕਸਿਤ ਦੇਸ਼ਾਂ ਦੀ ਜਨਸੰਖਿਆ ਤੋਂ ਵੀ ਜ਼ਿਆਦਾ ਹੈ। ਇਸ ਨਾਲ ਕਰੋੜਾਂ ਗ਼ਰੀਬ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਮਦਦ ਮਿਲੀ ਹੈ। ਅੱਜ ਕਰੋੜਾਂ ਲੋਕ ਗ਼ਰੀਬੀ ਤੋਂ ਨਿਕਲ ਕੇ middle class ਦੇ ਪੱਧਰ ਤੱਕ ਪਹੁੰਚ ਰਹੇ ਹਨ। ਅੱਜ ਭਾਰਤ ਵਿੱਚ ਕਰੋੜਾਂ ਲੋਕਾਂ ਦੀ quality of Life ਵਿੱਚ ਬਦਲਾਅ ਆਇਆ ਹੈ।

|

ਅੱਜ ਪਿੰਡ-ਪਿੰਡ ਤੱਕ ਇੰਟਰਨੈੱਟ ਪਹੁੰਚਾਉਣ ਦੇ ਲਈ 6 ਲੱਖ ਕਿਲੋਮੀਟਰ ਤੋਂ ਜ਼ਿਆਦਾ optical fiber ਵਿਛਾਏ ਜਾ ਰਹੇ ਹਨ। ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ broadband users ਦੀ ਸੰਖਿਆ 13 ਗੁਣਾ ਵਧ ਚੁੱਕੀ ਹੈ। ਪਿਛਲੇ 9 ਵਰ੍ਹਿਆਂ ਵਿੱਚ internet connections ਤਿੰਨ ਗੁਣਾ ਤੋਂ ਜ਼ਿਆਦਾ ਹੋ ਚੁੱਕੇ ਹਨ। ਅੱਜ Rural internet users ਦੀ ਸੰਖਿਆ urban users ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ।

ਇਸ ਦੇ ਇਲਾਵਾ, ਭਾਰਤ ਦੂਸਰਾ ਸਭ ਤੋਂ ਬੜਾ ਮੋਬਾਈਲ ਫੋਨ ਬਣਾਉਣ ਵਾਲਾ ਦੇਸ਼ ਬਣ ਚੁੱਕਿਆ ਹੈ। ਇਸ ਨਾਲ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਬੜਾ aspirational class ਤਿਆਰ ਹੋਇਆ ਹੈ।  ਭਾਰਤ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ better products, better services ਅਤੇ better infrastructure ਮਿਲੇ।

ਭਾਰਤ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ Energy ਬਹੁਤ ਬੜਾ ਫੈਕਟਰ ਹੈ।  Industries ਤੋਂ ਲੈ ਕੇ offices ਤੱਕ, Factories ਤੋਂ ਲੈ ਕੇ ਘਰਾਂ ਤੱਕ, ਭਾਰਤ ਵਿੱਚ Energy ਦੀ ਜ਼ਰੂਰਤ, Energy ਦੀ ਮੰਗ ਵਧਦੀ ਹੀ ਜਾ ਰਹੀ ਹੈ। ਭਾਰਤ ਵਿੱਚ ਜਿਸ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਵਿੱਚ ਅਨੇਕ ਨਵੇਂ ਸ਼ਹਿਰ ਬਣਨ ਵਾਲੇ ਹਨ। International Energy Association ਨੇ ਵੀ ਕਿਹਾ ਹੈ ਕਿ ਇਸ ਦਹਾਕੇ ਵਿੱਚ ਭਾਰਤ ਦੀ energy demand ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੋਵੇਗੀ। ਅਤੇ ਇੱਥੇ ਹੀ, ਤੁਸੀਂ ਸਾਰੇ investors ਦੇ ਲਈ, ਐਨਰਜੀ ਸੈਕਟਰ ਦੇ ਸਟੇਕਹੋਲਡਰਸ ਦੇ ਲਈ ਭਾਰਤ ਨਵੀਆਂ opportunities ਲੈ ਕਰਕੇ ਆਇਆ ਹੈ।

|

ਅੱਜ Global Oil Demand ਵਿੱਚ ਭਾਰਤ ਦੀ ਹਿੱਸੇਦਾਰੀ 5 ਪਰਸੈਂਟ ਦੇ ਆਸਪਾਸ ਹੈ ਲੇਕਿਨ ਇਸ ਦੇ 11 ਪਰਸੈਂਟ ਤੱਕ ਪਹੁੰਚਣ ਦੀ ਉਮੀਦ ਹੈ। ਭਾਰਤ ਦੀ gas demand ਤਾਂ 500 ਪਰਸੈਂਟ ਤੱਕ ਵਧਣ ਦਾ ਅਨੁਮਾਨ ਹੈ। ਸਾਡਾ ਵਿਸਤਾਰ ਲੈ ਰਿਹਾ Energy Sector ਭਾਰਤ ਵਿੱਚ investment ਅਤੇ collaboration ਦੇ ਨਵੇਂ ਅਵਸਰ ਬਣਾ ਰਿਹਾ ਹੈ।

Friends, 

ਐਨਰਜੀ ਸੈਕਟਰ ਨੂੰ ਲੈ ਕੇ ਭਾਰਤ ਦੀ strategy  ਦੇ ਚਾਰ major verticals ਹਨ। ਪਹਿਲਾ - Domestic Exploration ਅਤੇ Production ਨੂੰ ਵਧਾਉਣਾ, ਦੂਸਰਾ- Supplies ਦਾ Diversification,  ਤੀਸਰਾ - Bio fuels,  Ethanol, Compressed Biogas ਅਤੇ Solar ਜਿਹੇ Alternative Energy Sources ਦਾ ਵਿਸਤਾਰ ਅਤੇ ਚੌਥਾ- Electric Vehicle ਅਤੇ Hydrogen  ਦੇ ਜ਼ਰੀਏ Decarbonization. ਇਨ੍ਹਾਂ ਚਾਰੋਂ ਹੀ ਦਿਸ਼ਾਵਾਂ ਵਿੱਚ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਮੈਂ ਤੁਹਾਡੇ ਦਰਮਿਆਨ ਇਸ ਦੇ ਕੁਝ Aspects ’ਤੇ ਹੋਰ ਵਿਸਤਾਰ ਨਾਲ ਬਾਤ ਕਰਨਾ ਚਾਹਾਂਗਾ।

|

ਸਾਥੀਓ, 

ਤੁਸੀਂ ਜਾਣਦੇ ਹੋ ਕਿ ਭਾਰਤ ਦੁਨੀਆ ਵਿੱਚ ਚੌਥੀ ਸਭ ਤੋਂ ਬੜੀ refining capacity ਵਾਲਾ ਦੇਸ਼ ਹੈ।  ਭਾਰਤ ਦੀ ਵਰਤਮਾਨ ਸਮਰੱਥਾ ਕਰੀਬ 250 MMTPA ਦੀ ਹੈ, ਜਿਸ ਨੂੰ ਵਧਾ ਕੇ 450 MMTPA ਕਰਨ ਦੇ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਅਸੀਂ ਆਪਣੀ refining industry ਨੂੰ ਲਗਾਤਾਰ indigenous, modernize ਅਤੇ upgrade ਕਰ ਰਹੇ ਹਾਂ। ਅਸੀਂ ਆਪਣੀ petrochemical production capacity ਨੂੰ ਵਧਾਉਣ ਦੀ ਦਿਸ਼ਾ ਵਿੱਚ ਵੀ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਾਂ।  ਭਾਰਤ  ਦੇ rich technology potential ਅਤੇ growing startup ecosystem ਦਾ ਉਪਯੋਗ ਕਰਕੇ ਤੁਸੀਂ ਸਾਰੇ ਆਪਣੇ energy landscape ਦਾ ਵਿਸਤਾਰ ਕਰ ਸਕਦੇ ਹੋ।

ਸਾਥੀਓ, 

ਅਸੀਂ 2030 ਤੱਕ ਆਪਣੇ Energy Mix ਵਿੱਚ Natural Gas Consumption ਨੂੰ ਵਧਾਉਣ ਦੇ ਲਈ ਵੀ ਮਿਸ਼ਨ ਮੋਡ ’ਤੇ ਕੰਮ ਕਰ ਰਹੇ ਹਾਂ। ਇਸ ਨੂੰ 6 ਪਰਸੈਂਟ ਤੋਂ ਵਧਾ ਕੇ 15 ਪਰਸੈਂਟ ਕਰਨ ਦਾ ਲਕਸ਼ ਤੈਅ ਕੀਤਾ ਗਿਆ ਹੈ। ਸਾਡਾ One Nation One Grid ਇਹ ਵਿਜਨ ਇਸ ਦੇ ਲਈ ਸਾਰੇ ਜ਼ਰੂਰੀ ਇਨਫ੍ਰਾਸਟ੍ਰਕਚਰ  ਉਪਲਬਧ ਕਰਾਏਗਾ।

|

ਸਾਡਾ ਪ੍ਰਯਾਸ ਹੈ ਕਿ LNG terminal Re-gasification ਸਮਰੱਥਾ ਨੂੰ ਵਧਾਇਆ ਜਾਵੇ। 2014 ਵਿੱਚ ਸਾਡੀ ਸਮਰੱਥਾ 21 MMTPA ਦੀ ਸੀ, ਜੋ 2022 ਵਿੱਚ ਕਰੀਬ ਦੁੱਗਣੀ ਹੋ ਗਈ ਹੈ। ਇਸ ਨੂੰ ਹੋਰ ਵਧਾਉਣ ਦੇ ਲਈ ਕੰਮ ਜਾਰੀ ਹੈ। ਭਾਰਤ ਵਿੱਚ 2014  ਦੇ ਮੁਕਾਬਲੇ CGD ਦੀ ਸੰਖਿਆ ਵੀ 9 ਗੁਣਾ ਵਧ ਚੁੱਕੀ ਹੈ। ਸਾਡੇ ਇੱਥੇ 2014 ਵਿੱਚ CNG stations ਵੀ 900 ਦੇ ਆਸਪਾਸ ਸਨ। ਹੁਣ ਇਨ੍ਹਾਂ ਦੀ ਸੰਖਿਆ ਵੀ ਵਧ ਕੇ 5 ਹਜ਼ਾਰ ਤੱਕ ਪਹੁੰਚ ਰਹੀ ਹੈ।

ਅਸੀਂ ਗੈਸ ਪਾਈਪਲਾਈਨ ਨੈੱਟਵਰਕ ਦੀ ਲੰਬਾਈ ਵਧਾਉਣ ਦੀ ਦਿਸ਼ਾ ਵਿੱਚ ਵੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। 2014 ਵਿੱਚ ਸਾਡੇ ਦੇਸ਼ ਵਿੱਚ ਗੈਸ ਪਾਈਪਲਾਈਨ ਦੀ ਲੰਬਾਈ ਕਰੀਬ 14 ਹਜ਼ਾਰ ਕਿਲੋਮੀਟਰ ਸੀ। ਹੁਣ ਇਹ ਵਧ ਕੇ 22 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਹੋ ਚੁੱਕੀ ਹੈ। ਅਗਲੇ 4-5 ਸਾਲ ਵਿੱਚ ਭਾਰਤ ਵਿੱਚ ਗੈਸ ਪਾਈਪਲਾਈਨ ਦਾ ਨੈੱਟਵਰਕ 35 ਹਜ਼ਾਰ ਕਿਲੋਮੀਟਰ ਤੱਕ ਪਹੁੰਚ ਜਾਵੇਗਾ। ਯਾਨੀ ਭਾਰਤ ਦੇ natural gas infrastructure ਵਿੱਚ ਤੁਹਾਡੇ ਲਈ ਨਿਵੇਸ਼ ਦੀਆਂ ਬਹੁਤ ਬੜੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

|

ਸਾਥੀਓ,

 ਅੱਜ ਭਾਰਤ ਦਾ ਜੋਰ Domestic exploration ਅਤੇ Production ਨੂੰ ਹੁਲਾਰਾ ਦੇਣ ‘ਤੇ ਹੈ। E&P Sector ਨੇ ਉਨ੍ਹਾਂ ਇਲਾਕਿਆਂ ਵਿੱਚ ਵੀ ਆਪਣਾ interest ਦਿਖਾਇਆ ਹੈ, ਜੋ inaccessible ਸਮਝੇ ਜਾਂਦੇ ਸਨ। ਤੁਹਾਡੀਆਂ ਇਨ੍ਹਾਂ ਭਾਵਨਾਵਾਂ ਨੂੰ ਸਮਝਦੇ ਹੋਏ ਅਸੀਂ ‘No-Go’ Areas ਵਿੱਚ ਕਮੀ ਕੀਤੀ ਹੈ। ਇਸ ਨਾਲ 10 ਲੱਖ ਸਕਵੇਅਰ ਕਿਲੋਮੀਟਰ ਏਰੀਆ No-Go ਦੀਆਂ ਪਾਬੰਦੀਆਂ ਤੋਂ ਮੁਕਤ ਹੋਇਆ ਹੈ। ਅਗਰ ਅਸੀਂ ਅੰਕੜੇ ‘ਤੇ ਨਜ਼ਰ ਪਾਈਏ ਤਾਂ No-Go areas ਵਿੱਚ ਵੀ ਇਹ ਕਮੀ 98 ਪਰਸੈਂਟ ਤੋਂ ਵੀ ਜ਼ਿਆਦਾ ਹੈ। ਮੈਂ ਸਾਰੇ ਨਿਵੇਸ਼ਕਾਂ ਨੂੰ ਆਗ੍ਰਹ (ਤਾਕੀਦ) ਕਰਾਂਗਾ, ਤੁਸੀਂ ਇਨ੍ਹਾਂ ਅਵਸਰਾਂ ਨੂੰ ਇਸਤੇਮਾਲ ਕਰੋ, fossil fuels ਦੇ exploration ਵਿੱਚ ਆਪਣੀ ਮੌਜੂਦਗੀ ਵਧਾਓ।

Friends,

Bio-energy ਦੇ ਖੇਤਰ ਵਿੱਚ ਵੀ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਪਿਛਲੇ ਸਾਲ ਅਗਸਤ ਵਿੱਚ ਅਸੀਂ ਏਸ਼ੀਆ ਦੀ ਪਹਿਲੀ 2G Ethanol Bio-Refinery ਦੀ ਸਥਾਪਨਾ ਕੀਤੀ। ਸਾਡੀ ਤਿਆਰੀ ਇਸ ਤਰ੍ਹਾਂ ਦੇ 12 commercial 2G Ethanol plants ਬਣਾਉਣ ਦੀ ਹੈ। Sustainable Aviation Fuel ਅਤੇ ਰਿਨਿਊਬਲ ਡੀਜਲ ਦੀ commercial ਉਪਯੋਗਤਾ ਦੀ ਦਿਸ਼ਾ ਵਿੱਚ ਵੀ ਸਾਡੇ ਪ੍ਰਯਾਸ ਜਾਰੀ ਹਨ। ਇਸ ਸਾਲ ਦੇ ਬਜਟ ਵਿੱਚ ਅਸੀਂ ਗੋਬਰ-ਧਨ ਯੋਜਨਾ ਦੇ ਤਹਿਤ 500 ਨਵੇਂ ‘waste to wealth’ plants ਬਣਾਉਣ ਦਾ ਐਲਾਨ ਕੀਤਾ ਹੈ। ਇਸ ਵਿੱਚ 200 compressed biogas plants ਅਤੇ 300 community ਜਾਂ cluster-based plants ਸ਼ਾਮਲ ਹਨ। ਇਸ ਵਿੱਚ ਵੀ ਤੁਹਾਡੇ ਸਭ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੇ investment ਦੇ ਰਸਤੇ ਬਣਨ ਵਾਲੇ ਹਨ।

|

ਸਾਥੀਓ,

ਇੱਕ ਹੋਰ ਸੈਕਟਰ ਜਿਸ ਵਿੱਚ ਭਾਰਤ, ਵਿਸ਼ਵ ਵਿੱਚ lead ਲੈ ਰਿਹਾ ਹੈ, ਉਹ ਹੈ ਗ੍ਰੀਨ ਹਾਈਡ੍ਰੋਜਨ ਦਾ। National Green Hydrogen Mission, 21ਵੀਂ ਸਦੀ ਦੇ ਭਾਰਤ ਨੂੰ ਨਵੀਂ ਦਿਸ਼ਾ ਦੇਵੇਗਾ। ਇਸ ਦਹਾਕੇ ਦੇ ਅੰਤ ਤੱਕ ਅਸੀਂ 5 MMTPA green hydrogen ਦੇ production ਦਾ ਲਕਸ਼ ਲੈ ਕੇ ਚਲ ਰਹੇ ਹਾਂ। ਇਸ ਵਿੱਚ ਵੀ 8 lakh crore ਰੁਪਏ ਤੋਂ ਅਧਿਕ ਦੇ investment ਦੀਆਂ ਸੰਭਾਵਨਾਵਾਂ ਹਨ। ਭਾਰਤ, ਅਗਲੇ 5 ਵਰ੍ਹਿਆਂ ਵਿੱਚ ਗ੍ਰੇ-ਹਾਈਡ੍ਰੋਜਨ ਨੂੰ ਰਿਪਲੇਸ ਕਰਦੇ ਹੋਏ ਗ੍ਰੀਨ ਹਾਈਡ੍ਰੋਜਨ ਦਾ ਹਿੱਸਾ 25 ਪਰਸੈਂਟ ਤੱਕ ਵਧਾਵੇਗਾ। ਇਹ ਵੀ ਤੁਹਾਡੇ ਲਈ ਬਹੁਤ ਬੜਾ ਅਵਸਰ ਹੋਵੇਗਾ।

Friends,

ਇੱਕ ਹੋਰ ਮਹੱਤਵਪਰੂਨ ਵਿਸ਼ਾ EVs ਦੀ battery cost ਦਾ ਵੀ ਹੈ। ਅੱਜ electric vehicle ਵਿੱਚ battery ਦੀ ਕੌਸਟ 40 ਤੋਂ 50 ਪਰਸੈਂਟ ਤੱਕ ਹੁੰਦੀ ਹੈ। ਇਸ ਲਈ, ਇਸ ਦਿਸ਼ਾ ਵਿੱਚ ਅਸੀਂ 50 Giga watt hours ਦੀ advanced chemistry cells ਬਣਾਉਣ ਦੇ ਲਈ 18 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ PLI ਸਕੀਮ ਸ਼ੁਰੂ ਕੀਤੀ ਹੈ। ਦੇਸ਼ ਵਿੱਚ Battery manufacturing facilities ਸਥਾਪਿਤ ਕਰਨ ਦੇ ਲਈ ਇਹ ਅੱਛਾ ਅਵਸਰ ਹੈ।

Friends,

ਭਾਰਤ ਵਿੱਚ ਬਣ ਰਹੀਆਂ ਨਿਵੇਸ਼ ਦੀਆਂ ਇਨ੍ਹਾਂ ਸੰਭਾਵਨਾਵਾਂ ਨੂੰ ਅਸੀਂ ਇੱਕ ਸਪਤਾਹ ਪਹਿਲਾਂ ਆਏ ਬਜਟ ਵਿੱਚ ਹੋਰ ਮਜ਼ਬੂਤ ਕੀਤਾ ਹੈ। ਬਜਟ ਵਿੱਚ  renewable energy, energy efficiency, sustainable transportation ਅਤੇ green technologies ਨੂੰ ਹੋਰ encourage ਕੀਤਾ ਗਿਆ ਹੈ। ਇਸ ਵਿੱਚ 35,000 ਕਰੋੜ ਰੁਪਏ priority capital investments ਦੇ ਲਈ ਰੱਖੇ ਗਏ ਹਨ, ਤਾਕਿ energy transition ਅਤੇ net zero objectives ਨੂੰ ਬਲ ਮਿਲੇ। ਬਜਟ ਵਿੱਚ ਅਸੀਂ capital expenditure ਦੇ ਲਈ 10 ਲੱਖ ਕਰੋੜ ਰੁਪਏ ਦਾ ਵੀ ਪ੍ਰਾਵਧਾਨ ਕੀਤਾ ਹੈ। ਇਸ ਨਾਲ ਵੀ green hydrogen ਤੋਂ ਲੈ ਕੇ solar ਅਤੇ roads ਜਿਹੇ ਹਰ ਤਰ੍ਹਾਂ ਦੇ ਇਨਫ੍ਰਾਸਟ੍ਰਕਚਰ ਨੂੰ ਗਤੀ ਮਿਲੇਗੀ।

ਸਾਥੀਓ,

2014 ਦੇ ਬਾਅਦ ਤੋਂ, Green Energy ਨੂੰ ਲੈ ਕੇ ਭਾਰਤ ਦਾ ਕਮਿਟਮੈਂਟ ਅਤੇ ਭਾਰਤ ਦੇ ਪ੍ਰਯਾਸ ਪੂਰੀ ਦੁਨੀਆ ਦੇਖ ਰਹੀ ਹੈ। ਬੀਤੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਰਿਨਿਊਏਬਲ  ਐਨਰਜੀ ਕਪੈਸਿਟੀ ਕਰੀਬ 70 ਗੀਗਾਵਾਟ ਤੋਂ ਵਧ ਕੇ ਕਰੀਬ 170 ਗੀਗਾਵਾਟ ਹੋ ਚੁੱਕੀ ਹੈ। ਇਸ ਵਿੱਚ ਵੀ ਸੋਲਰ ਪਾਵਰ ਕਪੈਸਿਟੀ 20 ਟਾਈਮ ਤੋਂ ਜ਼ਿਆਦਾ ਵਧੀ ਹੈ। ਅੱਜ ਭਾਰਤ ਵਿੰਡ ਪਾਵਰ ਕਪੈਸਿਟੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਚੌਥੇ ਨੰਬਰ ‘ਤੇ ਹੈ।

|

ਅਸੀਂ ਇਸ ਦਹਾਕੇ ਦੇ ਅੰਤ ਤੱਕ 50 ਪਰਸੈਂਟ ਨੌਨ ਫੌਸਿਲ ਫਿਊਲ ਕਪੈਸਿਟੀ ਦਾ ਲਕਸ਼ ਲੈ ਕੇ ਚਲ ਰਹੇ ਹਾਂ। ਅਸੀਂ ਬਾਇਓਫਿਊਲ ‘ਤੇ, ਈਥੇਨੌਲ ਬਲੈਂਡਿੰਗ ‘ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਬੀਤੇ 9 ਵਰ੍ਹਿਆਂ ਵਿੱਚ ਪੈਟ੍ਰੋਲ ਵਿੱਚ ਈਥੇਨੌਲ ਬਲੈਂਡਿੰਗ ਨੂੰ ਅਸੀਂ ਡੇਢ ਪਰਸੈਂਟ ਤੋਂ ਵਧਾ ਕੇ 10 ਪ੍ਰਤੀਸ਼ਤ ਕਰ ਚੁੱਕੇ ਹਾਂ। ਹੁਣ ਅਸੀਂ 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦੇ ਲਕਸ਼ ਦੀ ਤਰਫ਼ ਵਧ ਰਹੇ ਹਾਂ।

ਅੱਜ ਇੱਥੇ E-20 rollout ਕੀਤਾ ਜਾ ਰਿਹਾ ਹੈ। ਪਹਿਲੇ ਫੇਜ਼ ਵਿੱਚ ਦੇਸ਼ ਦੇ 15 ਸ਼ਹਿਰਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਫਿਰ ਆਉਣ ਵਾਲੇ 2 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਇਸ ਦਾ ਵਿਸਤਾਰ ਕੀਤਾ ਜਾਵੇਗਾ। ਯਾਨੀ E-20 ਵੀ ਤੁਹਾਡੇ ਲਈ ਦੇਸ਼ ਭਰ ਵਿੱਚ ਬਹੁਤ ਬੜਾ ਮਾਰਕਿਟ ਬਣਨ ਜਾ ਰਿਹਾ ਹੈ।

ਸਾਥੀਓ,

ਅੱਜ ਭਾਰਤ ਵਿੱਚ energy transition ਨੂੰ ਲੈ ਕੇ ਜੋ mass movement ਚਲ ਰਿਹਾ ਹੈ, ਉਹ ਅਧਿਐਨ ਦਾ ਵਿਸ਼ਾ ਹੈ। ਇਹ ਦੋ ਤਰੀਕੇ ਨਾਲ ਹੋ ਰਿਹਾ ਹੈ: ਪਹਿਲਾ, Energy ਦੇ renewable sources ਦਾ ਤੇਜ਼ ਗਤੀ ਨਾਲ adoption ਅਤੇ ਦੂਸਰਾ, Energy conservation ਦੇ ਪ੍ਰਭਾਵੀ ਤਰੀਕਿਆਂ ਦਾ adoption. ਭਾਰਤ ਦੇ ਨਾਗਰਿਕ ਅੱਜ ਬੜੀ ਤੇਜ਼ੀ ਨਾਲ Energy ਦੇ renewable sources ਨੂੰ ਅਪਣਾ ਰਹੇ ਹਨ। Solar power ਨਾਲ ਚਲਣ ਵਾਲੇ ਘਰ, Solar power ਨਾਲ ਚਲਣ ਵਾਲੇ ਪਿੰਡ, Solar power ਨਾਲ ਚਲਣ ਵਾਲੇ ਏਅਰਪੋਰਟ, Solar pump ਨਾਲ ਹੋ ਰਹੀ ਖੇਤੀ ਐਸੀਆਂ ਅਨੇਕ ਉਦਾਹਰਣਾਂ ਹਨ।

ਬੀਤੇ 9 ਵਰ੍ਹਿਆਂ ਵਿੱਚ ਭਾਰਤ ਨੇ ਆਪਣੇ 19 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ Clean Cooking fuel ਨਾਲ ਜੋੜਿਆ ਹੈ। ਅੱਜ ਜੋ ਸੋਲਰ ਕੁੱਕਟੌਪ ਲਾਂਚ ਕੀਤਾ ਗਿਆ ਹੈ, ਉਹ ਭਾਰਤ ਵਿੱਚ Green ਅਤੇ Clean Cooking ਨੂੰ ਨਵਾਂ ਆਯਾਮ ਦੇਣ ਜਾ ਰਿਹਾ ਹੈ। ਉਮੀਦ ਹੈ ਕਿ ਅਗਲੇ 2-3 ਸਾਲ ਵਿੱਚ ਹੀ 3 ਕਰੋਰ ਤੋਂ ਅਧਿਕ ਘਰਾਂ ਵਿੱਚ ਸੋਲਰ ਕੁੱਕਟੌਪ ਦੀ ਪਹੁੰਚ ਬਣ ਜਾਵੇਗੀ। ਇਸ ਤੋਂ ਇੱਕ ਤਰ੍ਹਾਂ ਨਾਲ ਭਾਰਤ ਕਿਚਨ ਵਿੱਚ ਕ੍ਰਾਂਤੀ ਲਿਆਉਣ ਦਾ ਕੰਮ ਕਰੇਗਾ। ਭਾਰਤ ਵਿੱਚ 25 ਕਰੋੜ ਤੋਂ ਅਧਿਕ ਪਰਿਵਾਰ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਿਰਫ਼ ਸੋਲਰ ਕੁੱਕਟੌਪ ਨਾਲ ਜੁੜੇ ਨਿਵੇਸ਼ ਵਿੱਚ ਤੁਹਾਡੇ ਲਈ ਕਿਤਨੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

ਸਾਥੀਓ,

ਭਾਰਤ ਦੇ ਨਾਗਰਿਕ energy conservation ਦੇ ਪ੍ਰਭਾਵੀ ਤਰੀਕਿਆਂ ਦੀ ਤਰਫ਼ ਤੇਜ਼ੀ ਨਾਲ ਸ਼ਿਫਟ ਹੋ ਰਹੇ ਹਨ। ਹੁਣ ਜ਼ਿਆਦਾਤਰ ਘਰਾਂ ਵਿੱਚ, Streetlights ਵਿੱਚ LED ਬਲਬ ਦਾ ਇਸਤੇਮਾਲ ਹੁੰਦਾ ਹੈ। ਭਾਰਤ ਦੇ ਘਰਾਂ ਵਿੱਚ ਸਮਾਰਟ ਮੀਟਰ ਲਗਾਏ ਜਾ ਰਹੇ ਹਨ। Large scale ‘ਤੇ CNG ਅਤੇ LNG ਨੂੰ ਅਪਣਾਇਆ ਜਾ ਰਿਹਾ ਹੈ। Electric vehicles ਦੀ ਵਧਦੀ ਲੋਕਪ੍ਰਿਯਤਾ (ਮਕਬੂਲੀਅਤ), ਇਸ ਦਿਸ਼ਾ ਵਿੱਚ ਬੜੇ ਬਦਲਾਅ ਦੇ ਸੰਕੇਤ ਦੇ ਰਹੇ ਹਨ।

ਸਾਥੀਓ,

ਗ੍ਰੀਨ ਗ੍ਰੋਥ ਦੀ ਤਰਫ਼, ਐਨਰਜੀ ਟ੍ਰਾਂਜਿਸ਼ਨ ਦੀ ਤਰਫ਼ ਭਾਰਤ ਦੇ ਇਹ ਬੜੇ ਪ੍ਰਯਾਸ ਸਾਡੀ Values ਨੂੰ ਵੀ reflect ਕਰਦੇ ਹਨ। ਸਰਕੁਲਰ ਇਕੋਨੌਮੀ, ਇੱਕ ਤਰ੍ਹਾਂ ਨਾਲ ਹਰ ਭਾਰਤੀ ਦੀ ਜੀਵਨਸ਼ੈਲੀ ਦਾ ਹਿੱਸਾ ਹੈ। Reduce, Reuse ਅਤੇ Recycle ਦਾ ਮੰਤਰ ਸਾਡੇ ਸੰਸਕਾਰਾਂ ਵਿੱਚ ਰਿਹਾ ਹੈ। ਅੱਜ ਇਸ ਦਾ ਵੀ ਇੱਕ ਉਦਾਹਰਣ ਸਾਨੂੰ ਇੱਥੇ ਹੁਣੇ ਦੇਖਣ ਨੂੰ ਮਿਲੀ ਹੈ। ਪਲਾਸਟਿਕ ਦੀ ਵੇਸਟ ਬੌਟਲਸ ਨੂੰ ਰੀ-ਸਾਈਕਲ ਕਰਕੇ ਜੋ ਯੂਨੀਫੌਰਮ ਬਣਾਈ ਗਈ ਹੈ, ਤੁਸੀਂ ਉਸ ਨੂੰ ਦੇਖਿਆ ਹੈ, ਫੈਸ਼ਨ ਦੀ ਦੁਨੀਆ ਦੇ ਲਈ, ਸੁੰਦਰਤਾ ਦੀ ਦੁਨੀਆ ਦੇ ਲਈ ਉਸ ਵਿੱਚ ਕੋਈ ਕਮੀ ਨਹੀਂ ਹੈ। ਹਰ ਸਾਲ 10 ਕਰੋੜ ਅਜਿਹੀਆਂ ਬੌਟਲਸ ਦੀ ਰੀ-ਸਾਈਕਲਿੰਗ ਦਾ ਲਕਸ਼ ਵਾਤਾਵਰਣ ਦੀ ਰੱਖਿਆ ਵਿੱਚ ਬਹੁਤ ਮਦਦ ਕਰੇਗਾ।

ਇਹ ਮਿਸ਼ਨ LIFE ਯਾਨੀ Lifestyle for environment ਨੂੰ ਵੀ ਮਜ਼ਬੂਤੀ ਦੇਵੇਗਾ ਜਿਸ ਦੀ ਦੁਨੀਆ ਨੂੰ ਅੱਜ ਬਹੁਤ ਜ਼ਰੂਰਤ ਹੈ। ਇਨ੍ਹਾਂ ਹੀ ਸੰਸਕਾਰਾਂ ‘ਤੇ ਚਲਦੇ ਹੋਏ ਭਾਰਤ ਨੇ 2070 ਤੱਕ ਨੈੱਟ ਜ਼ੀਰੋ ਦਾ ਟਾਰਗੇਟ ਤੈਅ ਕੀਤਾ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੇ ਪ੍ਰਯਾਸਾਂ ਨਾਲ ਭਾਰਤ ਇਸ ਸਦਭਾਵਨਾ ਨੂੰ ਦੁਨੀਆ ਵਿੱਚ ਮਜ਼ਬੂਤ ਕਰਨਾ ਚਾਹੁੰਦਾ ਹੈ।

ਸਾਥੀਓ, 

ਮੈਂ ਤੁਹਾਨੂੰ ਫਿਰ ਸੱਦਾ ਦੇਵਾਂਗਾ ਕਿ ਭਾਰਤ ਦੇ ਐਨਰਜੀ ਸੈਕਟਰ ਨਾਲ ਜੁੜੀ ਹਰ ਸੰਭਾਵਨਾ ਨੂੰ ਜ਼ਰੂਰ ਐਕਸਪਲੋਰ ਕਰੋ, ਉਸ ਨਾਲ ਜੁੜੋ। ਅੱਜ ਭਾਰਤ, ਤੁਹਾਡੇ investment ਦੇ ਲਈ ਦੁਨੀਆ ਵਿੱਚ ਸਭ ਤੋਂ ਉਪਯੁਕਤ ਜਗ੍ਹਾ ਹੈ। ਇਨ੍ਹਾਂ ਸ਼ਬਦਾਂ ਦੇ ਨਾਲ, ਅੱਜ ਤੁਸੀਂ ਇਤਨੀ ਬੜੀ ਤਾਦਾਦ ਵਿੱਚ ਇੱਥੇ ਆਏ, energy transition week ਦੇ ਅੰਦਰ ਸ਼ਰੀਕ ਹੋਏ। ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ, ਅਤੇ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਆਪ ਸਭ ਦਾ  ਬਹੁਤ-ਬਹੁਤ ਧੰਨਵਾਦ।

ਧੰਨਵਾਦ।

  • Jitendra Kumar April 03, 2025

    🙏🇮🇳
  • krishangopal sharma Bjp January 17, 2025

    नमो नमो 🙏 जय भाजपा 🙏🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷
  • दिग्विजय सिंह राना September 20, 2024

    हर हर महादेव
  • Pramila Bohra September 14, 2024

    Jai Ho 🙏
  • JBL SRIVASTAVA May 27, 2024

    मोदी जी 400 पार
  • Vaishali Tangsale February 13, 2024

    🙏🏻🙏🏻🙏🏻
  • ज्योती चंद्रकांत मारकडे February 12, 2024

    जय हो
  • Ajit Soni February 08, 2024

    हर हर महादेव ❤️❤️❤️❤️❤️🙏🙏🙏🙏🙏जय हो मोदीजी की जय हिंदु राष्ट्र वंदेमातरम ❤️❤️❤️❤️❤️दम हे भाई दम हे मोदी की गेरंटी मे दम हे 💪💪💪💪💪❤️❤️❤️❤️❤️हर हर महादेव ❤️❤️❤️❤️❤️🙏🙏🙏🙏🙏
  • Ajit Soni February 08, 2024

    हर हर महादेव ❤️❤️❤️❤️❤️🙏🙏🙏🙏🙏जय हो मोदीजी की जय हिंदु राष्ट्र वंदेमातरम ❤️❤️❤️❤️❤️दम हे भाई दम हे मोदी की गेरंटी मे दम हे 💪💪💪💪💪❤️❤️❤️❤️❤️हर हर महादेव ❤️❤️❤️❤️❤️🙏🙏🙏🙏🙏
  • Rajeev soni February 06, 2024

    जय भाजपा तय भाजपा अबकी बार 400 पार 💐💐
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Govt to boost rare earth magnet output via PLI scheme, private sector push

Media Coverage

Govt to boost rare earth magnet output via PLI scheme, private sector push
NM on the go

Nm on the go

Always be the first to hear from the PM. Get the App Now!
...
Prime Minister congratulates eminent personalities nominated to Rajya Sabha by the President of India
July 13, 2025

The Prime Minister, Shri Narendra Modi has extended heartfelt congratulations and best wishes to four distinguished individuals who have been nominated to the Rajya Sabha by the President of India.

In a series of posts on social media platform X, the Prime Minister highlighted the contributions of each nominee.

The Prime Minister lauded Shri Ujjwal Nikam for his exemplary devotion to the legal profession and unwavering commitment to constitutional values. He said Shri Nikam has been a successful lawyer who played a key role in important legal cases and consistently worked to uphold the dignity of common citizens. Shri Modi welcomed his nomination to the Rajya Sabha and wished him success in his parliamentary role.

The Prime Minister said;

“Shri Ujjwal Nikam’s devotion to the legal field and to our Constitution is exemplary. He has not only been a successful lawyer but also been at the forefront of seeking justice in important cases. During his entire legal career, he has always worked to strengthen Constitutional values and ensure common citizens are always treated with dignity. It’s gladdening that the President of India has nominated him to the Rajya Sabha. My best wishes for his Parliamentary innings.”

Regarding Shri C. Sadanandan Master, the Prime Minister described his life as a symbol of courage and resistance to injustice. He said that despite facing violence and intimidation, Shri Sadanandan Master remained committed to national development. The Prime Minister also praised his contributions as a teacher and social worker and noted his passion for youth empowerment. He congratulated him on being nominated to the Rajya Sabha by Rashtrapati Ji and wished him well in his new responsibilities.

The Prime Minister said;

“Shri C. Sadanandan Master’s life is the epitome of courage and refusal to bow to injustice. Violence and intimidation couldn’t deter his spirit towards national development. His efforts as a teacher and social worker are also commendable. He is extremely passionate towards youth empowerment. Congratulations to him for being nominated to the Rajya Sabha by Rahstrapati Ji. Best wishes for his role as MP.”

On the nomination of Shri Harsh Vardhan Shringla, the Prime Minister stated that he has distinguished himself as a diplomat, intellectual, and strategic thinker. He appreciated Shri Shringla’s contributions to India’s foreign policy and his role in India’s G20 Presidency. The Prime Minister said he is glad to see him nominated to the Rajya Sabha and expressed confidence that his insights will enrich parliamentary debates.

The Prime Minister said;

“Shri Harsh Vardhan Shringla Ji has excelled as a diplomat, intellectual and strategic thinker. Over the years, he’s made key contributions to India’s foreign policy and also contributed to our G20 Presidency. Glad that he’s been nominated to the Rajya Sabha by President of India. His unique perspectives will greatly enrich Parliamentary proceedings.
@harshvshringla”

Commenting on the nomination of Dr. Meenakshi Jain, the Prime Minister said it is a matter of immense joy. He acknowledged her distinguished work as a scholar, researcher, and historian, and noted her contributions to education, literature, history, and political science. He extended his best wishes for her tenure in the Rajya Sabha.

The Prime Minister said;

“It’s a matter of immense joy that Dr. Meenakshi Jain Ji has been nominated to the Rajya Sabha by Rashtrapati Ji. She has distinguished herself as a scholar, researcher and historian. Her work in the fields of education, literature, history and political science have enriched academic discourse significantly. Best wishes for her Parliamentary tenure.
@IndicMeenakshi”