"ਸਮਿਟ ਦੁਨੀਆ ਭਰ ਦੀਆਂ ਵਿਭਿੰਨ ਸੰਸਦੀ ਪ੍ਰਥਾਵਾਂ ਦਾ ਇੱਕ ਵਿਲੱਖਣ ਸੰਗਮ ਹੈ"
"ਪੀ20 ਸਮਿਟ ਉਸ ਧਰਤੀ 'ਤੇ ਹੋ ਰਹੀ ਹੈ ਜਿਸ ਨੂੰ ਨਾ ਸਿਰਫ਼ ਲੋਕਤੰਤਰ ਦੀ ਜਨਨੀ ਵਜੋਂ ਜਾਣਿਆ ਜਾਂਦਾ ਹੈ ਬਲਕਿ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਭੀ ਹੈ"
"ਭਾਰਤ ਨਾ ਸਿਰਫ਼ ਦੁਨੀਆ ਦੀਆਂ ਸਭ ਤੋਂ ਬੜੀਆਂ ਚੋਣਾਂ ਕਰਵਾਉਂਦਾ ਹੈ, ਬਲਕਿ ਇਸ ਵਿੱਚ ਲੋਕਾਂ ਦੀ ਭਾਗੀਦਾਰੀ ਭੀ ਲਗਾਤਾਰ ਵਧ ਰਹੀ ਹੈ”
"ਭਾਰਤ ਨੇ ਚੋਣ ਪ੍ਰਕਿਰਿਆ ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਿਆ ਹੈ"
"ਭਾਰਤ ਅੱਜ ਹਰ ਸੈਕਟਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇ ਰਿਹਾ ਹੈ"
"ਇੱਕ ਵੰਡੀ ਹੋਈ ਦੁਨੀਆ ਮਾਨਵਤਾ ਨੂੰ ਦਰਪੇਸ਼ ਬੜੀਆਂ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਨਹੀਂ ਕਰ ਸਕਦੀ"
“ਇਹ ਸ਼ਾਂਤੀ ਅਤੇ ਭਾਈਚਾਰੇ ਦਾ ਸਮਾਂ ਹੈ, ਇਕੱਠੇ ਚਲਣ ਦਾ ਸਮਾਂ ਹੈ। ਇਹ ਸਭ ਦੇ ਵਿਕਾਸ ਅਤੇ ਭਲਾਈ ਦਾ ਸਮਾਂ ਹੈ। ਸਾਨੂੰ ਆਲਮੀ ਵਿਸ਼ਵਾਸ ਦੇ ਸੰਕਟ 'ਤੇ ਕਾਬੂ ਪਾਉਣਾ ਹੋਵੇਗਾ ਅਤੇ ਮਾਨਵ-ਕੇਂਦ੍ਰਿਤ ਸੋਚ ਨਾਲ ਅੱਗੇ ਵਧਣਾ ਹੋਵੇਗਾ”

ਨਮਸਕਾਰ !

ਜੀ-20 Parliamentary Speakers Summit ਵਿੱਚ,  ਮੈਂ ਆਪ ਸਭ ਦਾ 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਹਾਰਦਿਕ ਸੁਆਗਤ ਕਰਦਾ ਹਾਂ। ਇਹ ਸਮਿਟ, ਇੱਕ ਪ੍ਰਕਾਰ ਨਾਲ ਦੁਨੀਆ ਭਰ ਦੀਆਂ ਅਲੱਗ-ਅਲੱਗ Parliamentary practices ਦਾ ਮੁਹਾਕੁੰਭ ਹੈ। ਆਪ ਸਭੀ (ਤੁਸੀਂ ਸਾਰੇ) ਡੈਲੀਗੇਟਸ, ਅਲੱਗ-ਅਲੱਗ ਪਾਰਲੀਆਮੈਂਟਸ ਦੀ ਕਾਰਜਸ਼ੈਲੀ ਦੇ ਅਨੁਭਵੀ ਹੋ। ਤੁਹਾਡਾ (ਆਪਕਾ) ਇਤਨੇ ਸਮ੍ਰਿੱਧ ਲੋਕਤ੍ਰਾਂਤਿਕ ਅਨੁਭਵਾਂ ਦੇ ਨਾਲ ਭਾਰਤ ਆਉਣਾ, ਸਾਡੇ ਸਭ ਦੇ ਲਈ ਬਹੁਤ ਸੁਖਦ ਹੈ।

 

ਮਿੱਤਰੋ (Friends),

ਭਾਰਤ ਵਿੱਚ ਇਹ ਫੈਸਟਿਵ ਸੀਜ਼ਨ ਹੁੰਦਾ ਹੈ। ਇਨ੍ਹੀਂ ਦਿਨੀਂ ਭਾਰਤ ਭਰ ਵਿੱਚ ਬਹੁਤ ਸਾਰੀਆਂ ਫੈਸਟਿਵ ਐਕਟਿਵਿਟੀਜ਼ ਚਲਦੀਆਂ ਰਹਿੰਦੀਆਂ ਹਨ। ਲੇਕਿਨ ਜੀ-20 ਨੇ ਇਸ ਵਾਰ ਫੈਸਟਿਵ ਸੀਜ਼ਨ ਦੇ ਉਤਸ਼ਾਹ ਨੂੰ ਪੂਰੇ ਸਾਲ ਭਰ ਬਣਾਈ ਰੱਖਿਆ ਹੈ। ਅਸੀਂ ਪੂਰੇ ਸਾਲ G-20 ਦੇ ਡੈਲੀਗੇਟਸ ਨੂੰ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਹੋਸਟ ਕੀਤਾ। ਇਸ ਨਾਲ ਉਨ੍ਹਾਂ ਸ਼ਹਿਰਾਂ ਵਿੱਚ ਫੈਸਟੀਵਿਟੀ ਦਾ ਮਾਹੌਲ ਬਣਿਆ ਰਿਹਾ। ਇਸ ਦੇ ਬਾਅਦ ਭਾਰਤ ਨੇ Moon ’ਤੇ ਲੈਂਡ ਕੀਤਾ। ਇਸ ਨੇ ਪੂਰੇ ਦੇਸ਼ ਵਿੱਚ ਸੈਲੀਬ੍ਰੇਸ਼ਨ ਨੂੰ ਹੋਰ ਵਧਾ ਦਿੱਤਾ। ਫਿਰ, ਅਸੀਂ ਇੱਥੇ ਦਿੱਲੀ ਵਿੱਚ ਹੀ ਇੱਕ ਸਫ਼ਲ ਜੀ-20 ਸਮਿਟ ਨੂੰ ਹੋਸਟ ਕੀਤਾ। ਅਤੇ ਹੁਣ ਇੱਥੇ P20 ਸਮਿਟ ਹੋ ਰਿਹਾ ਹੈ। ਕਿਸੇ ਭੀ ਦੇਸ਼ ਦੀ ਸਭ ਤੋਂ ਬੜੀ ਤਾਕਤ ਉਸ ਦੇ ਲੋਕ ਹੁੰਦੇ ਹਨ, ਉਸ ਦੇ ਲੋਕਾਂ ਦੀ ਇੱਛਾ-ਸ਼ਕਤੀ ਹੁੰਦੀ ਹੈ। ਇਹ ਸਮਿਟ ਅੱਜ, ਲੋਕਾਂ ਦੀ ਇਸ ਤਾਕਤ ਨੂੰ ਵੀ ਸੈਲੀਬ੍ਰੇਟ ਕਰਨ ਦਾ ਮਾਧਿਅਮ  ਬਣਿਆ ਹੈ।

ਸਾਥੀਓ,

P20 ਸਮਿਟ, ਉਸ ਭਾਰਤ-ਭੂਮੀ ’ਤੇ ਹੋ ਰਿਹਾ ਹੈ, ਜੋ  mother of democracy ਹੈ, ਜੋ ਦੁਨੀਆ ਦੀ ਸਭ ਤੋਂ ਬੜੀ democracy ਹੈ। ਦੁਨੀਆ ਦੀਆਂ ਵਿਭਿੰਨ ਪਾਰਲੀਆਮੈਂਟਸ ਦੇ ਪ੍ਰਤੀਨਿਧੀ ਦੇ ਤੌਰ ’ਤੇ ਆਪ (ਤੁਸੀਂ) ਜਾਣਦੇ ਹੋ ਕਿ ਪਾਰਲੀਆਮੈਂਟਸ, ਡਿਬੇਟ ਅਤੇ ਡੈਲੀਬ੍ਰੇਸ਼ਨ ਦਾ ਮਹੱਤਵਪੂਰਨ ਸਥਾਨ ਹੁੰਦੀਆਂ ਹਨ। ਸਾਡੇ ਇੱਥੇ ਹਜ਼ਾਰਾਂ ਵਰ੍ਹੇ ਪਹਿਲਾਂ ਭੀ, ਡਿਬੇਟਸ ਅਤੇ ਡੈਲੀਬ੍ਰੇਸ਼ਨਸ ਦੀ ਬਹੁਤ ਹੀ ਸਟੀਕ ਉਦਹਾਰਣਾਂ ਹਨ। ਸਾਡੇ ਕਰੀਬ 5 ਹਜ਼ਾਰ ਸਾਲ ਤੋਂ ਭੀ ਪੁਰਾਣੇ ਗ੍ਰੰਥਾਂ ਵਿੱਚ, ਸਾਡੇ ਵੇਦਾਂ ਵਿੱਚ, ਸਭਾਵਾਂ ਅਤੇ ਸਮਿਤੀਆਂ ਦੀ ਬਾਤ ਕਹੀ ਗਈ ਹੈ। ਇਨ੍ਹਾਂ ਵਿੱਚ  ਇਕੱਠੇ (ਏਕ ਸਾਥ )ਆ ਕੇ ਸਮਾਜ ਦੇ ਹਿਤ ਵਿੱਚ ਸਮੂਹਿਕ ਨਿਰਣੇ ਲਏ ਜਾਂਦੇ ਸਨ।

 

ਸਾਡੇ ਸਭ ਤੋਂ ਪੁਰਾਣੇ ਵੇਦ ਰਿਗਵੇਦ ਵਿੱਚ ਭੀ ਕਿਹਾ ਗਿਆ ਹੈ- ਸੰਗੱਛ-ਧਵੰ ਸੰਵਦ-ਧਵੰ ਸੰ, ਵੋ ਮਨਾਂਸਿ ਜਾਨਤਾਮ੍। (गच्छ-ध्वं संवद-ध्वं सं, वो मनांसि जानताम्।) ਯਾਨੀ ਅਸੀਂ ਇਕੱਠੇ (ਏਕ ਸਾਥ ) ਚਲੀਏ, ਅਸੀਂ ਇਕੱਠੇ ਬੋਲੀਏ ਅਤੇ ਸਾਡੇ ਮਨ ਇੱਕ ਹੋਣ। ਸਾਡੇ ਇੱਥੇ ਤਦ ਭੀ ਗ੍ਰਾਮ ਸਭਾਵਾਂ ਵਿੱਚ ਡਿਬੇਟ ਦੇ ਮਾਧਿਅਮ ਨਾਲ ਪਿੰਡਾਂ ਨਾਲ ਜੁੜੇ ਫ਼ੈਸਲੇ ਹੁੰਦੇ ਸਨ। ਗ੍ਰੀਕ ਦੂਤ ਮੈਗਸਥਨੀਜ ਨੇ ਭੀ ਭਾਰਤ ਵਿੱਚ ਜਦੋਂ ਇਸ ਤਰ੍ਹਾਂ ਦੀ ਵਿਵਸਥਾ ਨੂੰ ਦੇਖਿਆ ਸੀ, ਤਾਂ ਉਹ ਹੈਰਾਨ ਹੋ ਗਏ ਸਨ। ਉਨ੍ਹਾਂ ਨੇ ਭਾਰਤ ਦੇ ਵਿਭਿੰਨ ਰਾਜਾਂ ਦੇ ਇਸ ਸਿਸਟਮ ’ਤੇ ਵਿਸਤਾਰ ਨਾਲ ਲਿਖਿਆ ਹੈ।

 

ਆਪ (ਤੁਸੀਂ) ਇਹ ਜਾਣ ਕੇ ਭੀ ਹੈਰਾਨ ਰਹਿ ਜਾਓਗੇ ਕਿ ਸਾਡੇ ਇੱਥੇ ਤਮਿਲ ਨਾਡੂ ਵਿੱਚ 9ਵੀਂ (9th) ਸੈਂਚੁਰੀ ਦਾ ਇੱਕ ਸ਼ਿਲਾ-ਲੇਖ ਹੈ। ਇਸ ਵਿੱਚ Village legislatives ਦੇ rules ਅਤੇ codes  ਦਾ ਉਲੇਖ ਹੈ। ਅਤੇ ਤੁਹਾਡੇ ਲਈ ਇਹ ਜਾਣਨਾ ਭੀ ਬਹੁਤ ਦਿਲਚਸਪ ਹੋਵੇਗਾ ਕਿ 12 ਸੌ ਸਾਲ ਪੁਰਾਣੇ ਉਸ ਸ਼ਿਲਾਲੇਖ ’ਤੇ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਕਿਸ ਮੈਂਬਰ ਨੂੰ, ਕਿਸ ਕਾਰਨ ਤੋਂ, ਕਿਸ ਪਰਿਸਥਿਤੀਆਂ ਵਿੱਚ  disqualify ਕੀਤਾ ਜਾ ਸਕਦਾ ਹੈ। ਇਹ 12 ਸੌ ਸਾਲ ਪਹਿਲਾਂ ਦੀ ਬਾਤ ਮੈਂ ਕਰ ਰਿਹਾ ਹਾਂ। ਮੈਂ ਤੁਹਾਨੂੰ ਅਨੁਭਵ ਮੰਟਪਾ ਬਾਰੇ ਭੀ ਦੱਸਣਾ ਚਾਹੰਦਾ ਹਾਂ। ਮੈਗਨਾ ਕਾਰਟਾ ਤੋਂ ਭੀ ਪਹਿਲਾਂ, 12ਵੀਂ ਸ਼ਤਾਬਦੀ ਵਿੱਚ ਸਾਡੇ ਇੱਥੇ “ਅਨੁਭਵ ਮੰਟਪਾ”( “अनुभव मंटपा”) ਦੀ ਪਰੰਪਰਾ ਰਹੀ ਹੈ।  

 

 ਇਸ ਵਿੱਚ ਭੀ ਡਿਬੇਟ ਅਤੇ ਡਿਸਕਸ਼ਨ ਨੂੰ Encourage ਕੀਤਾ ਜਾਂਦਾ ਸੀ। “ਅਨੁਭਵ ਮੰਟਪਾ” (“अनुभव मंटपा”) ਵਿੱਚ ਹਰ ਵਰਗ, ਹਰ ਜਾਤੀ, ਹਰ ਸਮੁਦਾਇ ਦੇ ਲੋਕ ਆਪਣੀ ਬਾਤ ਦੇ ਲਈ ਇੱਥੇ ਆਉਂਦੇ ਸਨ। ਜਗਤਗੁਰੂ ਬਸਵੇਸ਼ਵਰਾ ਦੀ ਇਹ ਦੇਣ ਅੱਜ ਭੀ ਭਾਰਤ ਨੂੰ ਗੌਰਵਾਂਵਿਤ ਕਰਦੀ (ਮਾਣ ਦਿਵਾਉਂਦੀ) ਹੈ। 5 ਹਜ਼ਾਰ ਸਾਲ ਪੁਰਾਣੇ ਵੇਦਾਂ ਤੋਂ ਲੈ ਕੇ ਅੱਜ ਤੱਕ ਦੀ ਇਹ ਯਾਤਰਾ, ਸੰਸਦੀ ਪਰੰਪਰਾਵਾਂ ਦਾ ਇਹ ਵਿਕਾਸ, ਸਿਰਫ਼ ਸਾਡੀ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੀ ਧਰੋਹਰ ਹੈ।

 

ਸਾਥੀਓ,

ਸਮੇਂ ਦੇ ਨਾਲ ਭਾਰਤ ਦੀਆਂ ਸੰਸਦੀ ਪ੍ਰਕਿਰਿਆਵਾਂ ਵਿੱਚ ਨਿਰੰਤਰ ਸੁਧਾਰ ਹੋਇਆ ਹੈ, ਇਹ ਪ੍ਰਕਿਰਿਆਵਾਂ ਹੋਰ ਸਸ਼ਕਤ ਹੋਈਆਂ ਹਨ। ਭਾਰਤ ਵਿੱਚ ਅਸੀਂ ਲੋਕ ਜਨਰਲ ਇਲੈਕਸ਼ਨਸ ਨੂੰ ਸਭ ਤੋਂ ਬੜਾ ਪੁਰਬ ਮੰਨਦੇ ਹਾਂ। 1947 ਵਿੱਚ ਆਜ਼ਾਦੀ ਦੇ ਮਿਲਣ ਦੇ ਬਾਅਦ ਤੋਂ ਹੁਣ ਤੱਕ ਭਾਰਤ ਵਿੱਚ 17 ਜਨਰਲ ਇਲੈਕਸ਼ਨਸ ਅਤੇ 300 ਤੋਂ ਅਧਿਕ State Assemblies elections ਹੋ ਚੁੱਕੇ ਹਨ। ਭਾਰਤ, ਦੁਨੀਆ ਦਾ ਸਭ ਤੋਂ ਬੜਾ ਇਲੈਕਸ਼ਨ ਹੀ ਨਹੀਂ ਕਰਵਾਉਂਦਾ, ਬਲਕਿ ਇਸ ਵਿੱਚ ਲੋਕਾਂ ਦਾ ਪਾਰਟਿਸਿਪੇਸ਼ਨ ਭੀ ਲਗਤਾਰ ਵਧ ਰਿਹਾ ਹੈ। 2019 ਦੇ ਜਨਰਲ ਇਲਕੈਸ਼ਨ ਵਿੱਚ ਦੇਸ਼ਵਾਸੀਆਂ ਨੇ ਮੇਰੀ ਪਾਰਟੀ ਨੂੰ ਲਗਾਤਾਰ ਦੂਸਰੀ ਵਾਰ ਵਿਜਈ (ਜੇਤੂ) ਬਣਾਇਆ ਹੈ।

 

2019 ਦਾ ਜਨਰਲ ਇਲੈਕਸ਼ਨ Human History ਦੀ ਸਭ ਤੋਂ ਬੜੀ ਡੈਮੋਕ੍ਰੇਟਿਕ ਐਕਸਰਸਾਇਜ਼ ਸੀ। ਇਸ ਵਿੱਚ 60 ਕਰੋੜ ਯਾਨੀ 600 ਮਿਲੀਅਨ ਤੋਂ ਅਧਿਕ ਵੋਟਰਸ ਨੇ ਹਿੱਸਾ ਲਿਆ ਹੈ। ਆਪ(ਤੁਸੀਂ) ਕਲਪਨਾ ਕਰ ਸਕਦੇ ਹੋ, ਤਦ ਭਾਰਤ ਵਿੱਚ 91 ਕਰੋੜ ਯਾਨੀ 910 ਮਿਲੀਅਨ ਰਜਿਸਟਰਡ ਵੋਟਰਸ ਸਨ ਇਹ ਪੂਰੇ ਯੂਰੋਪ ਦੀ ਕੁੱਲ ਪੌਪੁਲੇਸ਼ਨ ਤੋਂ ਭੀ ਅਧਿਕ ਹੈ। ਭਾਰਤ ਦੇ ਕੁੱਲ ਰਜਿਸਟਰਡ ਵੋਟਰਸ ਵਿੱਚ, ਉਸ ਵਿੱਚੋਂ 70 ਪਰਸੈਂਟ ਦੇ ਆਸਪਾਸ ਦਾ ਟਰਨ-ਆਊਟ, ਇਹ ਦਿਖਾਉਂਦਾ ਹੈ, ਕਿ ਭਾਰਤ ਵਿੱਚ Parliamentary Practices ’ਤੇ ਲੋਕਾਂ ਦਾ ਕਿਤਨਾ ਜ਼ਿਆਦਾ ਭਰੋਸਾ ਹੈ। ਅਤੇ ਇਸ ਵਿੱਚ ਭੀ ਇੱਕ Important Factor ਮਹਿਲਾਵਾਂ ਦਾ ਸਭ ਤੋਂ ਅਧਿਕ ਪਾਰਟਿਸਿਪੇਸ਼ਨ ਰਿਹਾ।

 

2019 ਦੇ ਇਲੈਕਸ਼ਨ ਵਿੱਚ ਭਾਰਤ ਦੀਆਂ ਮਹਿਲਾਵਾਂ ਨੇ ਰਿਕਾਰਡ ਸੰਖਿਆ ਵਿੱਚ ਵੋਟ ਪਾਈ। ਅਤੇ ਸਾਥੀਓ, ਸਿਰਫ਼ ਸੰਖਿਆ ਵਿੱਚ ਹੀ ਨਹੀਂ, ਬਲਕਿ ਪੌਲਿਟਿਕਲ ਰਿਪ੍ਰੈਜ਼ੈਂਟੇਸ਼ਨ ਦੇ ਮਾਮਲੇ ਵਿੱਚ ਭੀ ਭਾਰਤ ਦੀਆਂ ਚੋਣਾਂ ਜਿਹੀ ਉਦਹਾਰਣ ਤੁਹਾਨੂੰ ਦੁਨੀਆ ਵਿੱਚ ਨਹੀਂ ਮਿਲੇਗੀ। 2019 ਦੇ general election ਵਿੱਚ 600 ਤੋਂ ਜ਼ਿਆਦਾ Political parties ਨੇ ਹਿੱਸਾ ਲਿਆ ਸੀ। ਇਨ੍ਹਾਂ ਚੋਣਾਂ ਵਿੱਚ ਇੱਕ ਕਰੋੜ ਯਾਨੀ 10 ਮਿਲੀਅਨ ਤੋਂ ਜ਼ਿਆਦਾ Government employees ਨੇ election ਦਾ ਕੰਮ ਕੀਤਾ ਸੀ। ਚੋਣਾਂ ਦੇ ਲਈ ਦੇਸ਼ ਵਿੱਚ 1 ਮਿਲੀਅਨ ਯਾਨੀ 10 ਲੱਖ ਤੋਂ ਜ਼ਿਆਦਾ ਪੋਲਿੰਗ ਸਟੇਸ਼ਨਸ ਬਣਾਏ ਗਏ ਸਨ।

 

ਸਾਥੀਓ,

ਸਮੇਂ ਦੇ ਨਾਲ ਭਾਰਤ ਨੇ ਇਲੈਕਸ਼ਨ ਪ੍ਰੋਸੈੱਸ ਨੂੰ ਆਧੁਨਿਕ ਟੈਕਨੋਲੋਜੀ ਨਾਲ ਭੀ ਜੋੜਿਆ ਹੈ। ਭਾਰਤ, ਕਰੀਬ 25 ਸਾਲ ਤੋਂ Electronic Voting Machine- EVM  ਦਾ ਇਸਤੇਮਾਲ ਕਰ ਰਿਹਾ ਹੈ। EVM  ਦੇ ਉਪਯੋਗ ਨਾਲ ਸਾਡੇ ਇੱਥੇ ਚੋਣਾਂ ਵਿੱਚ ਟ੍ਰਾਂਸਪੇਰੈਂਸੀ ਅਤੇ ਚੋਣ ਪ੍ਰਕਿਰਿਆ ਵਿੱਚ efficiency, ਦੋਨੋਂ ਵਧੀਆਂ ਹਨ। ਭਾਰਤ ਵਿੱਚ ਵੋਟਾਂ ਦੀ ਗਿਣਤੀ ਸ਼ੂਰੂ ਹੋਣ ਦੇ ਕੁਝ ਹੀ ਘੰਟਿਆਂ ਵਿੱਚ ਚੋਣ ਨਤੀਜੇ ਆ ਜਾਂਦੇ ਹਨ। ਹੁਣ ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦੇ ਰਿਹਾ ਹਾਂ। ਇਹ ਸੁਣ ਕੇ ਭੀ ਆਪ (ਤੁਸੀਂ) ਚੌਂਕ ਜਾਓਗੇ।

 

 ਤੁਹਾਨੂੰ ਪਤਾ ਹੋਵੇਗਾ ਕਿ ਅਗਲੇ ਸਾਲ ਭਾਰਤ ਵਿੱਚ ਫਿਰ ਇੱਕ ਵਾਰ General election ਹੋਣ ਜਾ ਰਿਹਾ ਹੈ। ਇਸ ਇਲਕੈਸ਼ਨ ਵਿੱਚ  100 ਕਰੋੜ ਵੋਟਰਸ ਯਾਨੀ 1 ਬਿਲੀਅਨ ਲੋਕ ਵੋਟ ਪਾਉਣ ਜਾ ਰਹੇ ਹਨ। ਮੈਂ P-20 ਸਮਿਟ ਵਿੱਚ ਆਏ ਆਪ ਸਾਰੇ ਡੈਲੀਗੇਟਸ ਨੂੰ ਅਗਲੇ ਵਰ੍ਹੇ ਹੋਣ ਵਾਲੇ ਜਨਰਲ ਇਲੈਕਸ਼ਨ ਨੂੰ ਦੇਖਣ ਦੇ ਲਈ ਅਗ੍ਰਿਮ (ਅਗਾਊਂ) ਸੱਦਾ ਦਿੰਦਾ ਹਾਂ। ਭਾਰਤ ਨੂੰ ਤੁਹਾਨੂੰ ਇੱਕ ਵਾਰ ਫਿਰ ਹੋਸਟ ਕਰਨ ਵਿੱਚ ਬਹੁਤ ਖੁਸ਼ੀ ਹੋਵੇਗੀ।

 

ਸਾਥੀਓ,

ਕੁਝ ਦਿਨਾਂ ਪਹਿਲਾਂ ਹੀ ਭਾਰਤ ਵਿੱਚ ਪਾਰਲੀਆਮੈਂਟ ਨੇ ਇੱਕ ਬਹੁਤ ਬੜਾ ਨਿਰਣਾ ਲਿਆ ਹੈ, ਜਿਸ ਤੋਂ ਮੈਂ ਤੁਹਾਨੂੰ ਜਾਣੂ (ਅਵਗਤ) ਕਰਵਾਉਣਾ ਚਾਹੁੰਦਾ ਹਾਂ। ਭਾਰਤ ਨੇ ਆਪਣੀ parliament ਅਤੇ state legislative assemblies ਵਿੱਚ ਮਹਿਲਾਵਾਂ ਨੂੰ 33 ਪਰਸੈਂਟ reservation ਦੇਣ ਦਾ ਨਿਰਣਾ ਲਿਆ ਹੈ। ਭਾਰਤ ਵਿੱਚ ਲੋਕਲ ਸੈਲਫ ਗਵਰਨੈਂਸ ਇੰਸਟੀਟਿਊਸ਼ਨਸ ਵਿੱਚ ਕਰੀਬ 32 lakhs ਯਾਨੀ 3 ਮਿਲੀਅਨ ਤੋਂ ਅਧਿਕ elected representatives ਹਨ। ਇਨ੍ਹਾਂ ਵਿੱਚੋਂ ਕਰੀਬ 50 ਪਰਸੈਂਟ  women representatives ਹਨ। ਭਾਰਤ, ਅੱਜ ਹਰ ਸੈਕਟਰ ਵਿੱਚ women participation ਨੂੰ ਹੁਲਾਰਾ ਦੇ ਰਿਹਾ ਹੈ। ਸਾਡੀ ਸੰਸਦ ਦੁਆਰਾ ਲਿਆ ਗਿਆ ਹਾਲ ਦਾ ਫ਼ੈਸਲਾ, ਸਾਡੀ ਸੰਸਦੀ ਪਰੰਪਰਾ ਨੂੰ ਹੋਰ ਸਮ੍ਰਿੱਧ ਕਰੇਗਾ।

 

ਮਿੱਤਰੋ (Friends),

ਭਾਰਤ ਦੀਆਂ ਸੰਸਦੀ ਪਰੰਪਰਾਵਾਂ ’ਤੇ, ਦੇਸ਼ਵਾਸੀਆਂ ਦੇ ਅਟੁੱਟ ਵਿਸ਼ਵਾਸ ਦੀ ਇੱਕ ਹੋਰ ਬੜੀ ਵਜ੍ਹਾ ਹੈ, ਜਿਸ ਨੂੰ ਤੁਹਾਨੂੰ ਜਾਣਨਾ ਅਤੇ ਸਮਝਣਾ ਬਹੁਤ ਅਹਿਮ ਹੈ। ਇਹ ਸ਼ਕਤੀ ਹੈ, ਸਾਡੀ ਵਿਵਿਧਤਾ, ਸਾਡੀ ਵਿਸ਼ਾਲਤਾ, ਸਾਡੀ ਵਾਇਬ੍ਰੈਂਸੀ। ਸਾਡੇ ਇੱਥੇ ਹਰ ਆਸਥਾ ਦੇ ਲੋਕ ਹਨ। ਸੈਂਕੜੋਂ ਤਰ੍ਹਾਂ ਦਾ ਖਾਨ-ਪਾਨ, ਸੈਂਕੜੋਂ ਤਰ੍ਹਾਂ ਦਾ ਰਹਿਣ-ਸਹਿਣ ਸਾਡੀ ਪਹਿਚਾਣ ਹੈ। ਭਾਰਤ ਵਿੱਚ ਸੈਂਕੜੋਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਸਾਡੇ ਇੱਥੇ ਸੈਂਕੜੇ ਬੋਲੀਆਂ ਹਨ। ਲੋਕਾਂ ਤੱਕ ਪਲ-ਪਲ ਦੀ ਸੂਚਨਾ ਪਹੁੰਚਾਉਣ ਦੇ ਲਈ 28 languages ਵਿੱਚ, 900 ਤੋਂ ਜ਼ਿਆਦਾ ਟੀਵੀ ਚੈਨਲਸ ਭਾਰਤ ਵਿੱਚ ਹਨ, and  24x7 ਹਨ।

 

ਕਰੀਬ 200 languages ਵਿੱਚ ਸਾਡੇ ਇੱਥੇ 33 thousand ਤੋਂ ਜ਼ਿਆਦਾ ਅਲੱਗ-ਅਲੱਗ ਨਿਊਜ਼-ਪੇਪਰਸ ਪਬਲਿਸ਼ ਹੁੰਦੇ ਹਨ। ਸਾਡੇ ਇੱਥੇ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੈਟਫਾਰਮਸ ’ਤੇ ਲਗਭਗ 3 ਬਿਲੀਅਨ ਯੂਜ਼ਰਸ ਹਨ। ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਵਿੱਚ ਇਨਫਰਮੇਸ਼ਨ ਦਾ ਫਲੋਅ ਅਤੇ ਫ੍ਰੀਡਮ ਆਵ੍ ਸਪੀਚ ਉਸ ਦਾ ਲੈਵਲ ਕਿਤਨਾ ਵਿਰਾਟ ਹੈ, ਕਿਤਨਾ ਸਸ਼ਕਤ ਹੈ। 21ਵੀਂ ਸਦੀ ਦੀ ਇਸ ਦੁਨੀਆ ਵਿੱਚ, ਭਾਰਤ ਦੀ ਇਹ ਵਾਇਬ੍ਰੈਂਸੀ, ਵਿਵਿਧਤਾ ਵਿੱਚ ਏਕਤਾ, ਸਾਡੀ ਬਹੁਤ ਬੜੀ ਸ਼ਕਤੀ ਹੈ। ਇਹ ਵਾਇਬ੍ਰੈਂਸੀ ਸਾਨੂੰ ਹਰ ਚੁਣੌਤੀ ਨਾਲ ਲੜਨ ਦੀ, ਹਰ ਮੁਸ਼ਕਿਲ ਦਾ ਮਿਲ ਕੇ ਸਮਾਧਾਨ ਕਰਨ ਦੀ ਪ੍ਰੇਰਣਾ ਦਿੰਦੀ ਹੈ।

ਮਿੱਤਰੋ (Friends),

ਦੁਨੀਆ ਦੇ ਅਲੱਗ-ਅਲੱਗ ਕੋਣਿਆਂ ਵਿੱਚ ਜੋ ਕੁਝ ਵੀ ਘਟ (ਹੋ) ਰਿਹਾ ਹੈ, ਉਸ ਤੋਂ ਅੱਜ ਕੋਈ ਭੀ ਅਛੂਤਾ ਨਹੀਂ ਹੈ। Conflicts  ਅਤੇ confrontation ਨਾਲ ਅੱਜ ਦੁਨੀਆ ਸੰਕਟਾਂ ਨਾਲ ਜੂਝ ਰਹੀ ਹੈ। ਇਹ ਸੰਕਟਾਂ ਨਾਲ ਭਰੀ ਦੁਨੀਆ ਕਿਸੇ ਦੇ ਭੀ ਹਿਤ ਵਿੱਚ ਨਹੀਂ ਹੈ। ਮਾਨਵਤਾ ਦੇ ਸਾਹਮਣੇ  ਜੋ ਬੜੀਆਂ ਚੁਣੌਤੀਆਂ ਹਨ, ਉਨ੍ਹਾਂ ਦਾ ਸਮਾਧਾਨ ਇੱਕ ਵੰਡੀ ਹੋਈ ਦੁਨੀਆ ਨਹੀਂ ਦੇ ਸਕਦੀ। ਇਹ ਸ਼ਾਂਤੀ ਅਤੇ ਭਾਈਚਾਰੇ ਦਾ ਸਮਾਂ ਹੈ, ਨਾਲ ਮਿਲ ਕੇ ਚਲਣ ਦਾ ਸਮਾਂ ਹੈ, ਨਾਲ ਅੱਗੇ ਵਧਣ ਦਾ ਸਮਾਂ ਹੈ। ਇਹ ਸਭ ਦੇ ਵਿਕਾਸ ਅਤੇ ਕਲਿਆਣ ਦਾ ਸਮਾਂ ਹੈ। ਸਾਨੂੰ ਆਲਮੀ ਵਿਸ਼ਵਾਸ ਦੇ ਸੰਕਟ ਨੂੰ ਦੂਰ ਕਰਨਾ ਹੋਵੇਗਾ ਅਤੇ ਮਾਨਵ ਕੇਂਦ੍ਰਿਤ ਸੋਚ ’ਤੇ ਅੱਗੇ ਵਧਣਾ ਹੋਵੇਗਾ।

 

ਸਾਨੂੰ ਵਿਸ਼ਵ ਨੂੰ One Earth, One Family, One Future ਦੀ ਭਾਵਨਾ ਨਾਲ ਦੇਖਣਾ ਹੋਵੇਗਾ। ਦੁਨੀਆ ਨਾਲ ਜੁੜੇ ਫ਼ੈਸਲੇ ਲੈਣ ਵਿੱਚ ਭਾਗੀਦਾਰੀ ਜਿਤਨੀ ਅਧਿਕ ਹੋਵੇਗੀ, ਉਤਨਾ ਹੀ ਬੜਾ ਇੰਪੈਕਟ ਹੋਵੇਗਾ। ਇਸੇ ਭਾਵ ਦੇ ਨਾਲ ਭਾਰਤ ਨੇ ਅਫਰੀਕਨ ਯੂਨੀਅਨ ਨੂੰ G-20 ਦਾ ਪਰਮਾਨੈਂਟ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ। ਮੈਨੂੰ ਖੁਸ਼ੀ ਹੈ ਕਿ ਸਾਰੇ ਮੈਂਬਰ ਦੇਸ਼ਾਂ ਨੇ ਇਸ ਨੂੰ ਸਵੀਕਾਰ ਕੀਤਾ। ਇਸ ਫੋਰਮ ’ਤੇ ਭੀ ਪੈਨ Africa Parliament ਦੀ Participation ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਸਾਡੇ ਸਪੀਕਰ, ਓਮ ਬਿਰਲਾ (ਬਿੜਲਾ) ਜੀ, ਤੁਹਾਨੂੰ ਭਾਰਤ ਦੇ ਨਵੇਂ ਸੰਸਦ ਭਵਨ ਵਿੱਚ ਭੀ ਅੱਜ ਸ਼ਾਮ ਨੂੰ ਲੈ ਜਾਣ ਵਾਲੇ ਹਨ। ਉੱਥੇ ਆਪ ਪੂਜਨੀਕ (ਪੂਜਯ) ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੀ ਦੇਣ ਵਾਲੇ ਹੋ। ਜਿਹਾ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਦਹਾਕਿਆਂ ਤੋਂ ਕਰੌਸ-ਬਾਰਡਰ ਟੈਰਰਿਜ਼ਮ ਦਾ ਸਾਹਮਣਾ ਕਰ ਰਿਹਾ ਹੈ। ਆਤੰਕਵਾਦੀਆਂ ਨੇ ਭਾਰਤ ਵਿੱਚ ਹਜ਼ਾਰਾਂ ਨਿਰਦੋਸ਼ਾਂ ਦੀ ਜਾਨ ਲਈ ਹੈ। ਸੰਸਦ ਦੇ ਨਵੇਂ ਭਵਨ ਦੇ ਪਾਸ ਹੀ ਤੁਹਾਨੂੰ ਭਾਰਤ ਦੀ ਪੁਰਾਣੀ ਸੰਸਦ ਭੀ ਦਿਖਾਈ ਦੇਵੇਗੀ ਕਰੀਬ 20 ਸਾਲ ਪਹਿਲਾਂ ਆਤੰਕਵਾਦੀਆਂ ਨੇ ਸਾਡੀ ਸੰਸਦ ਨੂੰ ਭੀ ਨਿਸ਼ਾਨਾ ਬਣਾਇਆ ਸੀ।

 

ਅਤੇ ਤੁਸੀਂ ਜਾਣ ਕੇ ਚੌਂਕ ਜਾਓਗੇ ਕਿ ਉਸ ਸਮੇਂ ਸੰਸਦ ਦਾ ਸੈਸ਼ਨ ਚਲ ਰਿਹਾ ਸੀ। ਆਤੰਕੀਆਂ ਦੀ ਤਿਆਰੀ, ਸਾਂਸਦਾਂ ਨੂੰ ਬੰਧਕ ਬਣਾਉਣ ਦੀ, ਉਨ੍ਹਾਂ ਨੂੰ ਖ਼ਤਮ ਕਰਨ ਦੀ ਸੀ। ਭਾਰਤ ਅਜਿਹੀਆਂ ਅਨੇਕਾਂ ਆਤੰਕੀ ਵਾਰਦਾਤਾਂ ਨਾਲ ਨਿਪਟਦੇ (ਨਜਿੱਠਦੇ) ਹੋਏ ਅੱਜ ਇੱਥੇ ਪਹੁੰਚਿਆ ਹੈ। ਹੁਣ ਦੁਨੀਆ ਨੂੰ ਭੀ ਅਹਿਸਾਸ ਹੋ ਰਿਹਾ ਹੈ ਕਿ ਟੈਰਰਿਜ਼ਮ ਦੁਨੀਆ ਦੇ ਲਈ ਕਿਤਨੀ ਬੜੀ ਚੁਣੌਤੀ ਹੈ। ਟੈਰਰਿਜ਼ਮ ਚਾਹੇ ਕਿਤੇ ਭੀ ਹੁੰਦਾ ਹੋਵੇ, ਕਿਸੇ ਭੀ ਕਾਰਨ ਤੋਂ ਹੁੰਦਾ ਹੋਵੇ, ਕਿਸੇ ਭੀ ਰੂਪ ਵਿੱਚ ਹੁੰਦਾ ਹੈ, ਲੇਕਿਨ ਉਹ ਮਾਨਵਤਾ ਦੇ ਵਿਰੁੱਧ ਹੁੰਦਾ ਹੈ। ਐਸੇ ਵਿੱਚ ਟੈਰਰਿਜ਼ਮ ਨੂੰ ਲੈ ਕੇ ਸਾਨੂੰ ਸਭ ਨੂੰ ਲਗਾਤਾਰ ਸਖ਼ਤੀ ਵਰਤਣੀ ਹੀ ਹੋਵੇਗੀ।

 

ਹਾਲਾਂਕਿ, ਇਸ ਦਾ ਇੱਕ ਆਲਮੀ ਪੱਖ ਹੋਰ ਹੈ, ਜਿਸ ਦੀ ਤਰਫ਼ ਮੈਂ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਟੈਰਰਿਜ਼ਮ ਦੀ ਪਰਿਭਾਸ਼ਾ ਨੂੰ ਲੈ ਕੇ ਆਮ ਸਹਿਮਤੀ ਨਾ ਬਣ ਪਾਉਣਾ ਇਹ ਬਹੁਤ ਦੁਖਦ ਹੈ। ਅੱਜ ਭੀ ਯੂਨਾਇਟਿਡ ਨੇਸ਼ਨਸ ਵਿੱਚ International Convention on Combating Terrorism, consensus ਦਾ ਇੰਤਜ਼ਾਰ ਕਰ ਰਿਹਾ ਹੈ। ਦੁਨੀਆ ਦੇ ਇਸੇ ਰਵੱਈਏ ਦਾ ਫਾਇਦਾ ਮਾਨਵਤਾ ਦੇ ਦੁਸ਼ਮਣ ਉਠਾ ਰਹੇ ਹਨ। ਦੁਨੀਆ ਭਰ ਦੀਆਂ ਪਾਰਲੀਆਮੈਂਟਸ ਨੂੰ, ਰਿਪ੍ਰੈਜ਼ੈਂਟੇਟਿਵਸ ਨੂੰ ਇਹ ਸੋਚਣਾ ਹੋਵੇਗਾ ਕਿ ਟੈਰਰਿਜ਼ਮ ਦੇ ਵਿਰੁੱਧ ਇਸ ਲੜਾਈ  ਵਿੱਚ ਅਸੀਂ ਕਿਵੇਂ ਮਿਲ ਕੇ ਕੰਮ ਕਰ ਸਕੀਏ।

ਸਾਥੀਓ,

ਦੁਨੀਆ ਦੀਆਂ ਚੁਣੌਤੀਆਂ ਨਾਲ ਨਿਪਟਣ(ਨਜਿੱਠਣ) ਦੇ ਲਈ ਜਨ-ਭਾਗੀਦਾਰੀ ਤੋਂ ਬਿਹਤਰ ਮਾਧਿਅਮ ਨਹੀਂ ਹੋ ਸਕਦਾ। ਮੇਰਾ ਹਮੇਸ਼ਾ ਤੋਂ ਹੀ ਮੰਨਣਾ ਰਿਹਾ ਹੈ ਕਿ ਸਰਕਾਰਾਂ ਬਹੁਮਤ ਨਾਲ ਬਣਦੀਆਂ ਹਨ, ਪਰ ਦੇਸ਼ ਸਹਿਮਤੀ ਨਾਲ ਚਲਦਾ ਹੈ। ਸਾਡੀਆਂ ਪਾਰਲੀਆਮੈਂਟਸ, ਅਤੇ ਇਹ P20 ਫੋਰਮ ਭੀ ਇਸ ਭਾਵਨਾ ਨੂੰ ਸਸ਼ਕਤ ਕਰ ਸਕਦੀਆਂ ਹਨ। ਡਿਬੇਟ ਅਤੇ ਡੈਲੀਬ੍ਰੇਸ਼ਨਸ ਨਾਲ ਇਸ ਦੁਨੀਆ ਨੂੰ ਬਿਹਤਰ ਬਣਾਉਣ ਦੇ ਸਾਡੇ ਪ੍ਰਯਾਸ ਸਫ਼ਲ ਹੋਣਗੇ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਵਿੱਚ ਤੁਹਾਡਾ ਪ੍ਰਵਾਸ ਸੁਖਦ ਹੋਵੇਗਾ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਇਸ ਸਮਿਟ ਦੀ ਸਫ਼ਲਤਾ ਅਤੇ ਭਾਰਤ ਵਿੱਚ ਤੁਹਾਡੀ ਸੁਖਦ ਯਾਤਰਾ ਦੀ ਸੁਭਕਾਮਨਾ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"