ਨਗਰਨਾਰ ਵਿੱਚ ਐੱਨਐੱਮਡੀਸੀ ਸਟੀਲ ਲਿਮਿਟਿਡ ਦਾ ਸਟੀਲ ਪਲਾਂਟ ਸਮਰਪਿਤ ਕੀਤਾ
ਜਗਦਲਪੁਰ ਰੇਲਵੇ ਸਟੇਸ਼ਨ ਦੀ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ
ਛੱਤੀਸਗੜ੍ਹ ਵਿੱਚ ਕਈ ਰੇਲਵੇ ਐਂਡ ਰੋਡ ਸੈਕਟਰ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਤਾਰੋਕੀ-ਰਾਏਪੁਰ ਡੇਮੂ ਟ੍ਰੇਨ ਸਰਵਿਸ (Taroki – Raipur DEMU Train Service) ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
“ਵਿਕਸਿਤ ਭਾਰਤ (Viksit Bharat) ਦਾ ਸੁਪਨਾ ਤਦੇ ਸਾਕਾਰ ਹੋਵੇਗਾ ਜਦੋਂ ਦੇਸ਼ ਦਾ ਹਰ ਰਾਜ, ਹਰ ਜ਼ਿਲ੍ਹਾ ਅਤੇ ਹਰ ਪਿੰਡ ਵਿਕਸਿਤ ਹੋਵੇਗਾ”
“ਵਿਕਸਿਤ ਭਾਰਤ (Viksit Bharat) ਦੇ ਲਈ ਭੌਤਿਕ, ਸਮਾਜਿਕ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ (Physical, social and digital infrastructure) ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ”
“ਛੱਤੀਸਗੜ੍ਹ ਇੱਕ ਬੜੇ ਸਟੀਲ-ਉਤਪਾਦਕ ਰਾਜ ਦੇ ਰੂਪ ਵਿੱਚ ਲਾਭ ਪ੍ਰਾਪਤ ਕਰ ਰਿਹਾ ਹੈ”
“ਬਸਤਰ ਵਿੱਚ ਬਣਿਆ ਸਟੀਲ ਸਾਡੀ ਸੈਨਾ ਨੂੰ ਮਜ਼ਬੂਤ ਕਰੇਗਾ ਅਤੇ ਰੱਖਿਆ ਨਿਰਯਾਤ ਵਿੱਚ ਭੀ ਭਾਰਤ ਦੀ ਮਜ਼ਬੂਤ ਉਪਸਥਿਤੀ ਦਰਜ ਹੋਵੇਗੀ”
“ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Yojana) ਦੇ ਤਹਿਤ ਛੱਤੀਸਗੜ੍ਹ ਦੇ 30 ਤੋਂ ਅਧਿਕ ਸਟੇਸ਼ਨਾਂ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ”
“ਛੱਤੀਸਗੜ੍ਹ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣ ਦੇ ਲਈ ਸਰਕਾਰ ਹਰ ਸੰਭਵ ਪ੍ਰਯਾਸ ਕਰ ਰਹੀ ਹੈ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਜਗਦਲਪੁਰ ਵਿੱਚ ਲਗਭਗ 27,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲਵੇ ਐਂਡ ਰੋਡ ਸੈਕਟਰ ਦੇ ਕਈ ਪ੍ਰੋਜੈਕਟਾਂ ਦੇ ਨਾਲ-ਨਾਲ ਬਸਤਰ ਜ਼ਿਲ੍ਹੇ ਦੇ ਨਗਰਨਾਰ ਵਿੱਚ 23,800 ਕਰੋੜ ਰੁਪਏ ਤੋਂ ਅਧਿਕ ਦੇ ਐੱਨਐੱਮਡੀਸੀ ਸਟੀਲ ਲਿਮਿਟਿਡ ਦੇ ਸਟੀਲ ਪਲਾਂਟ (NMDC Steel Ltd’s Steel Plant at Nagarnar) ਦਾ ਸਮਰਪਣ ਸ਼ਾਮਲ ਹੈ। ਉਨ੍ਹਾਂ ਨੇ ਤਾਰੋਕੀ-ਰਾਏਪੁਰ ਡੇਮੂ ਟ੍ਰੇਨ ਸਰਵਿਸ (Taroki – Raipur DEMU Train Service) ਨੂੰ ਭੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਜੈ ਜੋਹਾਰ!

 

ਛੱਤੀਸਗੜ੍ਹ ਦੇ ਰਾਜਪਾਲ, ਸ਼੍ਰੀਮਾਨ ਬਿਸ਼ਵਭੂਸ਼ਣ ਹਰਿਚੰਦਨ ਜੀ, ਸਾਡੇ ਲੋਕਪ੍ਰਿਯ ਸੰਸਦ ਦੇ ਮੇਰੇ ਦੋਨੋਂ ਸਾਥੀ ਅਤੇ ਪ੍ਰਦੇਸ਼ ਦੇ ਵਿਧਾਇਕ, ਸਾਂਸਦਗਣ (MPs), ਜ਼ਿਲ੍ਹਾ ਪਰਿਸ਼ਦ, ਤਾਲੁਕਾ ਪਰਿਸ਼ਦ ਦੇ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋਂ,

 

ਵਿਕਸਤਿ ਭਾਰਤ (developed Bharat) ਦਾ ਸੁਪਨਾ ਤਦੇ ਸਿੱਧ ਹੋਵੇਗਾ ਜਦੋਂ ਹਰ ਪ੍ਰਦੇਸ਼, ਹਰ ਜ਼ਿਲ੍ਹਾ, ਹਰ ਪਿੰਡ ਵਿਕਸਿਤ ਹੋਵੇ। ਇਸ ਸੰਕਲਪ ਨੂੰ ਸ਼ਕਤੀ ਦੇਣ ਦੇ ਲਈ, ਅੱਜ ਇੱਥੇ ਲਗਭਗ 27 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ ਗਿਆ) ਅਤੇ ਲੋਕਅਰਪਣ ਹੋਇਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਛੱਤੀਸਗੜ੍ਹ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਮੇਰੇ ਪਰਿਵਾਰਜਨੋਂ,

ਵਿਕਸਿਤ ਭਾਰਤ ਦੇ ਲਈ (for the development of Bharat) ਫਿਜ਼ੀਕਲ, ਡਿਜੀਟਲ ਅਤੇ ਸੋਸ਼ਲ ਇਨਫ੍ਰਾਸਟ੍ਰਕਚਰ (physical, digital, and social infrastructure) ਭੀ ਭਵਿੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ। ਇਹੀ ਵਜ੍ਹਾ ਹੈ ਕਿ ਸਾਡੀ ਸਰਕਾਰ ਨੇ ਪਿਛਲੇ 9 ਵਰ੍ਹਿਆਂ ਵਿੱਚ ਇਨਫ੍ਰਾਸਟ੍ਰਕਚਰ ‘ਤੇ ਹੋਣ ਵਾਲੇ ਖਰਚ ਨੂੰ ਵਧਾ ਕੇ ਇਸ ਸਾਲ 10 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਇਹ ਪਹਿਲਾਂ ਦੇ ਮੁਕਾਬਲੇ 6 ਗੁਣਾ ਜ਼ਿਆਦਾ ਹੈ।

 

ਸਾਥੀਓ,

ਇਹ ਜੋ ਅੱਜ ਦੇਸ਼ ਵਿੱਚ ਰੇਲ, ਰੋਡ, ਏਅਰਪੋਰਟ, ਪਾਵਰ ਪ੍ਰੋਜੈਕਟ, ਗੱਡੀਆਂ, ਗ਼ਰੀਬਾਂ ਦੇ ਘਰ, ਸਕੂਲ-ਕਾਲਜ-ਹਸਪਤਾਲ ਬਣ ਰਹੇ ਹਨ, ਇਨ੍ਹਾਂ ਸਭ ਵਿੱਚ ਸਟੀਲ ਦਾ ਬਹੁਤ ਬੜਾ ਮਹੱਤਵ ਹੈ। ਸਟੀਲ ਨਿਰਮਾਣ ਵਿੱਚ ਭਾਰਤ ਆਤਮਨਿਰਭਰ ਹੋਵੇ, ਇਸ ਦੇ ਲਈ ਬੀਤੇ 9 ਵਰ੍ਹਿਆਂ ਵਿੱਚ ਅਨੇਕ ਕਦਮ ਉਠਾਏ ਗਏ ਹਨ। ਇੱਕ ਬੜਾ ਸਟੀਲ ਨਿਰਮਾਤਾ ਰਾਜ ਹੋਣ ਦੇ ਕਾਰਨ ਛੱਤੀਸਗੜ੍ਹ ਨੂੰ ਇਸ ਦਾ ਬਹੁਤ ਲਾਭ ਮਿਲ ਰਿਹਾ ਹੈ। ਛੱਤੀਸਗੜ੍ਹ ਦੀ ਇਸੇ ਭੂਮਿਕਾ ਨੂੰ ਵਿਸਤਾਰ ਦਿੰਦੇ ਹੋਏ ਅੱਜ ਨਗਰਨਾਰ ਵਿੱਚ ਭਾਰਤ ਦੇ ਸਭ ਤੋਂ ਆਧੁਨਿਕ ਸਟੀਲ ਪਲਾਂਟਸ ਵਿੱਚੋਂ ਇੱਕ ਦਾ ਲੋਕਅਰਪਣ ਹੋਇਆ ਹੈ। ਇੱਥੇ ਬਣਨ ਵਾਲਾ ਸਟੀਲ, ਭਾਰਤ ਦੇ ਆਟੋਮੋਬਾਈਲ, ਇੰਜੀਨੀਅਰਿੰਗ ਅਤੇ ਤੇਜ਼ੀ ਨਾਲ ਵਧਦੇ ਡਿਫੈਂਸ ਮੈਨੂਫੈਕਚਰਿੰਗ ਸੈਕਟਰ ਨੂੰ ਬਹੁਤ ਕੰਮ ਆਉਣ ਵਾਲਾ ਹੈ, ਨਵੀਂ ਊਰਜਾ ਦੇਣ ਵਾਲਾ ਹੈ। ਯਾਨੀ ਬਸਤਰ ਵਿੱਚ ਜੋ ਸਟੀਲ ਬਣੇਗਾ, ਉਸ ਨਾਲ ਸਾਡੀ ਸੈਨਾ ਭੀ ਸਸ਼ਕਤ ਹੋਵੇਗੀ ਅਤੇ ਰੱਖਿਆ ਨਿਰਯਾਤ ਵਿੱਚ ਭੀ ਭਾਰਤ ਦਾ ਡੰਕਾ ਵੱਜੇਗਾ। ਇਸ ਸਟੀਲ ਪਲਾਂਟ ਦੇ ਕਾਰਨ, ਬਸਤਰ ਸਹਿਤ ਆਸਪਾਸ ਦੇ ਇਲਾਕਿਆਂ ਦੇ ਕਰੀਬ-ਕਰੀਬ ਪੰਜਾਹ ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਕੇਂਦਰ ਸਰਕਾਰ ਬਸਤਰ ਜਿਹੇ ਸਾਡੇ ਖ਼ਾਹਿਸ਼ੀ ਜ਼ਿਲ੍ਹਿਆਂ ਦੇ ਵਿਕਾਸ ਨੂੰ ਜਿਸ ਪ੍ਰਕਾਰ ਪ੍ਰਾਥਮਿਕਤਾ ਦੇ ਰਹੀ ਹੈ, ਉਸ ਮਿਸ਼ਨ ਨੂੰ ਭੀ ਇਹ ਸਟੀਲ ਪਲਾਂਟ ਨਵੀਂ ਗਤੀ ਦੇਵੇਗਾ। ਮੈਂ ਇਸ ਦੇ ਲਈ ਬਸਤਰ ਦੇ, ਛੱਤੀਸਗੜ੍ਹ ਦੇ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦਾ ਵਿਸ਼ੇਸ਼ ਫੋਕਸ ਕਨੈਕਟੀਵਿਟੀ ‘ਤੇ ਰਿਹਾ ਹੈ। ਛੱਤੀਸਗੜ੍ਹ ਨੂੰ ਭੀ ਇਕਨੌਮਿਕ ਕੌਰੀਡੋਰਸ ਅਤੇ ਆਧੁਨਿਕ ਹਾਈਵੇ ਮਿਲੇ ਹਨ। 2014 ਤੋਂ ਪਹਿਲਾਂ ਦੀ ਤੁਲਨਾ ਵਿੱਚ ਛੱਤੀਸਗੜ੍ਹ ਦਾ ਰੇਲ ਬਜਟ ਕਰੀਬ-ਕਰੀਬ 20 ਗੁਣਾ ਵਧਾਇਆ ਗਿਆ ਹੈ। ਅੱਜ ਰਾਜ ਵਿੱਚ ਰੇਲਵੇ ਦੀਆਂ ਕਈ ਬੜੀਆਂ ਪਰਿਯੋਜਨਾਵਾਂ ਚਲ ਰਹੀਆਂ  ਹਨ। ਆਜ਼ਾਦੀ ਦੇ ਇਤਨੇ ਵਰ੍ਹਿਆਂ ਵਿੱਚ ਭੀ ਹੁਣ ਤੱਕ ਛੱਤੀਸਗੜ੍ਹ ਦੇ ਤਾੜੋਕੀ (Tadoki) ਨੂੰ  ਰੇਲਵੇ ਦੇ ਨਕਸ਼ੇ ਵਿੱਚ ਜਗ੍ਹਾ ਨਹੀਂ ਮਿਲੀ ਸੀ। ਅੱਜ ਤਾੜੋਕੀ ਨੂੰ ਨਵੀਂ ਰੇਲਵੇ ਲਾਈਨ ਦੀ ਸੌਗਾਤ ਮਿਲ ਰਹੀ ਹੈ। ਇਸ ਨਾਲ ਆਦਿਵਾਸੀ ਸਾਥੀਆਂ ਨੂੰ ਸੁਵਿਧਾ ਭੀ ਮਿਲੇਗੀ ਅਤੇ ਖੇਤੀ-ਕਿਸਾਨੀ ਤੋਂ ਲੈ ਕੇ ਵਣ-ਉਦਪਾਦਾਂ ਦੀ ਟ੍ਰਾਂਸਪੋਟੇਸ਼ਨ ਭੀ ਅਸਾਨ ਹੋਵੇਗੀ। ਰਾਏਪੁਰ-ਅੰਤਾਗੜ੍ਹ ਡੇਮੂ ਟ੍ਰੇਨ (Raipur-Antagarh DEMU train) ਨਾਲ ਹੁਣ ਤਾੜੋਕੀ ਭੀ ਜੁੜ ਚੁੱਕਿਆ ਹੈ। ਇਸ ਨਾਲ ਰਾਜਧਾਨੀ ਰਾਏਪੁਰ ਆਉਣਾ-ਜਾਣਾ ਅਸਾਨ ਹੋ ਜਾਵੇਗਾ। ਜਗਦਲਪੁਰ-ਦੰਤੇਵਾੜਾ (Jagdalpur-Dantewada) ਰੇਲ ਲਾਈਨ ਦੋਹਰੀਕਰਣ (ਡਬਲਿੰਗ) ਪ੍ਰੋਜੈਕਟ ਨਾਲ ਆਵਾਜਾਈ ਭੀ ਅਸਾਨ ਹੋਵੇਗੀ ਅਤੇ ਉਦਯੋਗਾਂ  ਦੀਆਂ ਲੌਜਿਸਟਿਕਸ ਕੌਸਟਸ ਭੀ ਘੱਟ ਹੋਣਗੀਆਂ। ਰੇਲਵੇ ਦੀਆਂ ਇਹ ਸਾਰੀਆਂ ਪਰਿਯੋਜਨਾਵਾਂ ਇਸ ਖੇਤਰ ਵਿੱਚ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਭੀ ਬਣਾਉਣਗੀਆਂ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਛੱਤੀਸਗੜ੍ਹ ਵਿੱਚ ਰੇਲਵੇ ਟ੍ਰੈਕਸ ਦੇ ਸ਼ਤ ਪ੍ਰਤੀਸ਼ਤ (100%) ਬਿਜਲੀਕਰਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਨਾਲ ਟ੍ਰੇਨਾਂ ਦੀ ਸਪੀਡ ਭੀ ਵਧੇਗੀ ਅਤੇ ਛੱਤੀਸਗੜ੍ਹ ਦੀ ਹਵਾ ਨੂੰ ਸਾਫ-ਸੁਥਰਾ ਰੱਖਣ ਵਿੱਚ ਭੀ ਮਦਦ ਮਿਲੇਗੀ। ਛੱਤੀਸਗੜ੍ਹ ਵਿੱਚ ਰੇਲਵੇ ਨੈੱਟਵਰਕ ਦੇ ਪੂਰੀ ਤਰ੍ਹਾਂ ਬਿਜਲੀਕਰਣ ਦੇ ਬਾਅਦ ਰਾਜ ਵਿੱਚ ਵੰਦੇ ਭਾਰਤ ਐਕਸਪ੍ਰੈੱਸ (Vande Bharat Express) ਦਾ ਭੀ ਸੰਚਾਲਨ ਕੀਤਾ ਜਾ ਰਿਹਾ ਹੈ।

 

ਸਾਥੀਓ,

ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਸਰਕਾਰ, ਛੱਤੀਸਗੜ੍ਹ ਦੇ ਰੇਲਵੇ ਸਟੇਸ਼ਨਾਂ ਦਾ ਭੀ ਕਾਇਆਕਲਪ ਕਰਨ ਜਾ ਰਹੀ ਹੈ। ਰਾਜ ਦੇ 30 ਤੋਂ ਜ਼ਿਆਦਾ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station scheme) ਦੇ ਤਹਿਤ ਚਿੰਨ੍ਹਿਤ ਕੀਤਾ ਗਿਆ ਹੈ, ਇਨ੍ਹਾਂ ਵਿੱਚੋਂ 7 ਸਟੇਸ਼ਨਾਂ ਦੇ ਪੁਨਰਵਿਕਾਸ ਦਾ ਸ਼ਿਲਾਨਿਆਸ ਕੀਤਾ (ਨੀਂਹ ਪੱਥਰ ਰੱਖਿਆ) ਜਾ ਚੁੱਕਿਆ ਹੈ। ਬਿਲਾਸਪੁਰ, ਰਾਏਪੁਰ ਅਤੇ ਦੁਰਗ ਸਟੇਸ਼ਨ ਦੇ ਨਾਲ ਹੀ ਅੱਜ ਜਗਦਲਪੁਰ ਸਟੇਸ਼ਨ ਦਾ ਨਾਮ ਭੀ ਇਸੇ ਸੂਚੀ ਵਿੱਚ ਜੁੜ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜਗਦਲਪੁਰ ਸਟੇਸ਼ਨ, ਸ਼ਹਿਰ ਦਾ ਪ੍ਰਮੁੱਖ ਕੇਂਦਰ (a major centre for the city) ਬਣੇਗਾ ਅਤੇ ਇੱਥੇ ਯਾਤਰੀ ਸੁਵਿਧਾਵਾਂ ਨੂੰ ਉੱਨਤ ਬਣਾਇਆ ਜਾਵੇਗਾ। ਬੀਤੇ ਨੌਂ ਵਰ੍ਹਿਆਂ ਵਿੱਚ ਰਾਜ ਦੇ 120 ਤੋਂ ਜ਼ਿਆਦਾ ਸਟੇਸ਼ਨਾਂ ‘ਤੇ ਮੁਫ਼ਤ ਵਾਈ-ਫਾਈ ਦੀ ਸੁਵਿਧਾ(free Wi-Fi facilities) ਉਪਲਬਧ ਕਰਵਾਈ ਗਈ ਹੈ।

 

ਸਾਥੀਓ,

ਛੱਤੀਸਗੜ੍ਹ ਦੀ ਜਨਤਾ, ਹਰ ਭੈਣ, ਬੇਟੀ ਅਤੇ ਯੁਵਾ ਦੇ ਜੀਵਨ ਨੂੰ ਸੁਗਮ ਬਣਾਉਣ ਦੇ ਲਈ ਭਾਰਤ ਸਰਕਾਰ ਹਰ ਸੰਭਵ ਪ੍ਰਯਾਸ ਕਰ ਰਹੀ ਹੈ। ਅੱਜ ਜਿਨ੍ਹਾਂ ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਅਤੇ  ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ ਗਿਆ) ਹੈ, ਉਨ੍ਹਾਂ ਨਾਲ ਛੱਤੀਸਗੜ੍ਹ ਵਿੱਚ ਪ੍ਰਗਤੀ ਦੀ ਗਤੀ ਤੇਜ਼ ਹੋਵੇਗੀ, ਰੋਜ਼ਗਾਰ ਦੇ ਨਵੇਂ ਅਵਸਰ ਵਧਣਗੇ ਅਤੇ ਨਵੇਂ ਉੱਦਮਾਂ ਨੂੰ ਪ੍ਰੋਤਸਾਹਨ ਮਿਲੇਗਾ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅੱਗੇ ਭੀ ਅਸੀਂ ਇਸੇ ਗਤੀ ਨਾਲ ਨਿਰੰਤਰ ਛੱਤੀਸਗੜ੍ਹ ਨੂੰ ਅੱਗੇ ਵਧਾਉਂਦੇ ਰਹਾਂਗੇ। ਭਾਰਤ ਦਾ ਭਾਗ ਬਦਲਣ ਵਿੱਚ ਛੱਤੀਸਗੜ੍ਹ ਭੀ ਆਪਣੀ ਬਹੁਤ ਬੜੀ ਭੂਮਿਕਾ ਅਦਾ ਕਰੇਗਾ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਛੱਤੀਸਗੜ੍ਹ ਦੇ ਲੋਕਾਂ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ।

 

ਇਹ ਛੋਟਾ ਜਿਹਾ ਕਾਰਜਕ੍ਰਮ ਸਰਕਾਰੀ ਕਾਰਜਕ੍ਰਮ ਰਿਹਾ ਹੈ ਤਾਂ ਇੱਥੇ ਮੈਂ ਹੋਰ ਜ਼ਿਆਦਾ ਗੱਲਾਂ ਦੱਸਣ ਦੇ ਲਈ ਤੁਹਾਡਾ ਸਮਾਂ ਨਹੀਂ ਲੈਂਦਾ ਹਾਂ। ਹੁਣੇ 10 ਮਿੰਟ ਦੇ ਬਾਅਦ ਮੈਂ ਦੂਸਰੇ ਇੱਕ ਜਨਤਕ ਕਾਰਜਕ੍ਰਮ ਵਿੱਚ ਬਹੁਤ ਸਾਰੇ ਵਿਸ਼ੇ ਛੱਤੀਸਗੜ੍ਹ ਦੇ ਨਾਗਰਿਕਾਂ ਦੇ ਲਈ ਜ਼ਰੂਰ ਦੱਸਾਂਗਾ। ਵਿਕਾਸ ਦੀਆਂ ਬਹੁਤ ਸਾਰੀਆਂ ਬਾਤਾਂ ਉੱਥੇ ਮੈਂ ਛੱਤੀਸਗੜ੍ਹ ਦੇ ਨਾਗਰਿਕਾਂ ਨਾਲ ਸਾਂਝੀਆਂ ਕਰਾਂਗਾ। ਗਵਰਨਰ ਸ਼੍ਰੀ ਇੱਥੋਂ ਤੱਕ ਆਏ, ਸਮਾਂ ਕੱਢਿਆ ਇਸ ਦੇ ਕਾਰਨ ਘੱਟ ਤੋਂ ਘੱਟ ਰਾਜ ਦੀ ਪ੍ਰਤੀਨਿਧਤਾ ਤਾਂ ਨਜ਼ਰ ਆ ਰਹੀ ਹੈ। ਰਾਜਪਾਲ ਸ਼੍ਰੀ ਨੂੰ ਛੱਤੀਸਗੜ੍ਹ ਦੀ ਇਤਨੀ ਚਿੰਤਾ ਹੈ, ਛੱਤੀਸਗੜ੍ਹ ਦੇ ਵਿਕਾਸ ਦੀ ਇਤਨੀ ਚਿੰਤਾ ਹੈ, ਇਹ ਆਪਣੇ ਆਪ ਵਿੱਚ ਇੱਕ ਸੁਖਦ ਸੰਦੇਸ਼ ਹੈ, ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਭ ਦਾ, ਨਮਸਕਾਰ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi