ਓਡੀਸ਼ਾ ਦੇ ਰਾਜਪਾਲ ਰਘੁਵਰ ਦਾਸ ਜੀ, ਮੁੱਖ ਮੰਤਰੀ, ਮੇਰੇ ਮਿੱਤਰ ਸ਼੍ਰੀਮਾਨ ਨਵੀਨ ਪਟਨਾਇਕ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਧਰਮੇਂਦਰ ਪ੍ਰਧਾਨ, ਅਸ਼ਵਿਨੀ ਵੈਸ਼ਣਵ, ਬਿਸ਼ਵੇਸ਼ਵਰ ਤੁਡੁ, ਸੰਸਦ ਦੇ ਮੇਰੇ ਸਾਥੀ ਨਿਤੇਸ਼ ਗੰਗਾ ਦੇਬ ਜੀ, IIM ਸੰਬਲਪੁਰ ਦੇ ਨਿਦੇਸ਼ਕ ਪ੍ਰੋਫੈਸਰ ਮਹਾਦੇਵ ਜਾਯਸਵਾਲ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਅੱਜ ਓਡੀਸ਼ਾ ਦੀ ਯਾਤਰਾ ਦੇ ਲਈ ਬਹੁਤ ਹੀ ਅਹਿਮ ਦਿਨ ਹੈ। ਮੈਂ ਓਡੀਸ਼ਾ ਦੇ ਲੋਕਾਂ ਨੂੰ ਕਰੀਬ 70 ਹਜ਼ਾਰ ਕਰੋੜ ਰੁਪਏ ਦੇ ਇਨ੍ਹਾਂ ਵਿਕਾਸ ਪ੍ਰੋਜੈਕਟਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਵਿੱਚ ਸਿੱਖਿਆ, ਰੇਲ, ਰੋਡ, ਬਿਜਲੀ, ਪੈਟਰੋਲੀਅਮ ਨਾਲ ਜੁੜੀਆਂ ਪਰਿਯੋਜਨਾਵਾਂ ਸ਼ਾਮਲ ਹਨ। ਇਨ੍ਹਾਂ ਪਰਿਯੋਜਨਾਵਾਂ ਦਾ ਲਾਭ, ਓਡੀਸ਼ਾ ਦੇ ਗ਼ਰੀਬ, ਮਜ਼ਦੂਰ, ਕਰਮਚਾਰੀ, ਦੁਕਾਨਦਾਰ, ਵਪਾਰੀ, ਕਿਸਾਨ, ਯਾਨੀ ਸਮਾਜ ਦੇ ਸਭ ਵਰਗਾਂ ਨੂੰ ਇਸ ਦਾ ਲਾਭ ਹੋਵੇਗਾ। ਇਹ ਪਰਿਯੋਜਨਾਵਾਂ, ਓਡੀਸ਼ਾ ਵਿੱਚ ਸੁਵਿਧਾਵਾਂ ਦੇ ਨਾਲ-ਨਾਲ ਇੱਥੋਂ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਭੀ ਲਿਆਉਣ ਵਾਲੀਆਂ ਹਨ।
ਸਾਥੀਓ,
ਅੱਜ ਦੇਸ਼ ਨੇ ਆਪਣੇ ਇੱਕ ਮਹਾਨ ਸਪੂਤ, ਸਾਬਕਾ ਉਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਣੀ ਜੀ ਨੂੰ ਭਾਰਤ ਰਤਨ ਦੇਣ ਦਾ ਭੀ ਨਿਰਣਾ ਲਿਆ ਹੈ। ਭਾਰਤ ਦੇ ਉਪ-ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸੂਚਨਾ ਪ੍ਰਸਾਰਣ ਮੰਤਰੀ ਦੇ ਰੂਪ ਵਿੱਚ, ਅਤੇ ਦਹਾਕਿਆਂ ਤੱਕ ਇੱਕ ਨਿਸ਼ਠਾਵਾਨ, ਜਾਗਰੂਕ ਸਾਂਸਦ ਦੇ ਰੂਪ ਵਿੱਚ, ਆਦਰਯੋਗ ਆਡਵਾਣੀ ਜੀ ਨੇ ਦੇਸ਼ ਦੀ ਜੋ ਸੇਵਾ ਕੀਤੀ ਹੈ, ਉਹ ਅਪ੍ਰਤਿਮ ਹੈ। ਆਡਵਾਣੀ ਜੀ ਦਾ ਇਹ ਸਨਮਾਨ ਇਸ ਬਾਤ ਦਾ ਪ੍ਰਤੀਕ ਹੈ ਕਿ ਰਾਸ਼ਟਰ ਦੀ ਸੇਵਾ ਵਿੱਚ ਆਪਣਾ ਜੀਵਨ ਖਪਾਉਣ ਵਾਲਿਆਂ ਨੂੰ ਰਾਸ਼ਟਰ ਕਦੇ ਭੁਲਾਉਂਦਾ ਨਹੀਂ ਹੈ। ਮੇਰਾ ਸੁਭਾਗ ਰਿਹਾ ਕਿ ਲਾਲ ਕ੍ਰਿਸ਼ਨ ਆਡਵਾਣੀ ਜੀ ਦਾ ਸਨੇਹ, ਉਨ੍ਹਾਂ ਦਾ ਮਾਰਗਦਰਸ਼ਨ, ਮੈਨੂੰ ਨਿਰੰਤਰ ਮਿਲਦਾ ਰਿਹਾ ਹੈ। ਮੈਂ ਆਦਰਯੋਗ ਆਡਵਾਣੀ ਜੀ ਦੇ ਦੀਰਘਆਯੂ ਹੋਣ ਦੀ ਕਾਮਨਾ ਕਰਦਾ ਹਾਂ, ਅਤੇ ਉਨ੍ਹਾਂ ਨੂੰ ਓਡੀਸ਼ਾ ਦੀ ਇਸ ਮਹਾਨ ਧਰਤੀ ਤੋਂ ਸਮਸਤ ਦੇਸ਼ਵਾਸੀਆਂ ਦੀ ਤਰਫ਼ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅਸੀਂ ਓਡੀਸ਼ਾ ਨੂੰ ਸਿੱਖਿਆ ਦਾ, ਕੌਸ਼ਲ ਵਿਕਾਸ ਦਾ ਇੱਕ ਮਹੱਤਵਪੂਰਨ ਕੇਂਦਰ ਬਣਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਬੀਤੇ ਦਹਾਕੇ ਵਿੱਚ ਓਡੀਸ਼ਾ ਨੂੰ ਜੋ ਆਧੁਨਿਕ ਸੰਸਥਾਨ ਮਿਲੇ ਹਨ, ਸਿੱਖਿਆ ਸੰਸਥਾਨ ਮਿਲੇ ਹਨ, ਉਹ ਇੱਥੋਂ ਦੇ ਨੌਜਵਾਨਾਂ ਦਾ ਭਾਗ ਬਦਲ ਰਹੇ ਹਨ। ਆਇਸਰ ਬ੍ਰਹਮਪੁਰ ਹੋਵੇ ਜਾਂ ਭੁਵਨੇਸ਼ਵਰ ਦਾ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ, ਐਸੇ ਅਨੇਕ ਸੰਸਥਾਨ ਇੱਥੇ ਸਥਾਪਿਤ ਕੀਤੇ ਗਏ ਹਨ। ਹੁਣ IIM ਸੰਬਲਪੁਰ ਭੀ ਮੈਨੇਜਮੈਂਟ ਦੇ ਆਧੁਨਿਕ ਸੰਸਥਾਨ ਦੇ ਰੂਪ ਵਿੱਚ ਓਡੀਸ਼ਾ ਦੀ ਭੂਮਿਕਾ ਨੂੰ ਹੋਰ ਸਸ਼ਕਤ ਕਰ ਰਿਹਾ ਹੈ। ਮੈਨੂੰ ਯਾਦ ਹੈ 3 ਸਾਲ ਪਹਿਲੇ ਕੋਰੋਨਾਕਾਲ ਵਿੱਚ ਹੀ ਮੈਨੂੰ IIM ਦੇ ਇਸ ਕੈਂਪਸ ਦੇ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਸੀ। ਅਨੇਕ ਰੁਕਾਵਟਾਂ ਦੇ ਬਾਵਜੂਦ ਹੁਣ ਇਹ ਸ਼ਾਨਦਾਰ ਕੈਂਪਸ ਬਣ ਕੇ ਤਿਆਰ ਹੈ। ਅਤੇ ਆਪ ਲੋਕਾਂ ਦਾ ਜੋ ਉਤਸ਼ਾਹ ਮੈਂ ਦੇਖ ਰਿਹਾ ਹਾਂ ਨਾ ਉਸ ਨਾਲ ਮੈਨੂੰ ਲਗਦਾ ਹੈ ਕਿ ਕੈਂਪਸ ਤੁਹਾਨੂੰ ਕਿਤਨਾ ਪਿਆਰਾ ਲਗ ਰਿਹਾ ਹੈ। ਮੈਂ ਇਸ ਦੇ ਨਿਰਮਾਣ ਨਾਲ ਜੁੜੇ ਸਾਰੇ ਸਾਥੀਆਂ ਦੀ ਪ੍ਰਸ਼ੰਸਾ ਕਰਦਾ ਹਾਂ।
ਸਾਥੀਓ,
ਵਿਕਸਿਤ ਭਾਰਤ ਦੇ ਲਕਸ਼ ਨੂੰ ਅਸੀਂ ਤਦੇ ਪ੍ਰਾਪਤ ਕਰ ਸਕਦੇ ਹਾਂ, ਜਦੋਂ ਭਾਰਤ ਦਾ ਹਰ ਰਾਜ ਵਿਕਸਿਤ ਬਣੇ। ਇਸ ਲਈ, ਬੀਤੇ ਵਰ੍ਹਿਆਂ ਵਿੱਚ ਅਸੀਂ ਓਡੀਸ਼ਾ ਨੂੰ ਹਰ ਸੈਕਟਰ ਵਿੱਚ ਅਧਿਕ ਤੋਂ ਅਧਿਕ ਸਪੋਰਟ ਕੀਤਾ ਹੈ। ਕੇਂਦਰ ਸਰਕਾਰ ਦੇ ਪ੍ਰਯਾਸਾਂ ਨਾਲ ਓਡੀਸ਼ਾ ਅੱਜ ਪੈਟਰੋਲੀਅਮ ਅਤੇ ਪੈਟਰੋ-ਕੈਮੀਕਲ ਦੇ ਖੇਤਰ ਵਿੱਚ ਭੀ ਨਵੀਂ ਉਚਾਈ ਪ੍ਰਾਪਤ ਕਰ ਰਿਹਾ ਹੈ। ਪਿਛਲੇ 10 ਸਾਲਾਂ ਵਿੱਚ ਓਡੀਸ਼ਾ ਵਿੱਚ ਪੈਟਰੋਲੀਅਮ ਅਤੇ ਪੈਟਰੋ-ਕੈਮੀਕਲ ਦੇ ਖੇਤਰ ਵਿੱਚ ਸਵਾ ਲੱਖ ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਕੀਤਾ ਗਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਪਹਿਲਾਂ ਦੀ ਤੁਲਨਾ ਵਿੱਚ, ਰੇਲਵੇ ਦੇ ਵਿਕਾਸ ਦੇ ਲਈ ਓਡੀਸ਼ਾ ਨੂੰ 12 ਗੁਣਾ ਜ਼ਿਆਦਾ ਬਜਟ ਦਿੱਤਾ ਗਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਓਡੀਸ਼ਾ ਦੇ ਪਿੰਡਾਂ ਵਿੱਚ ਕਰੀਬ 50 ਹਜ਼ਾਰ ਕਿਲੋਮੀਟਰ ਸੜਕਾਂ ਬਣੀਆਂ ਹਨ। ਰਾਜ ਵਿੱਚ 4 ਹਜ਼ਾਰ ਕਿਲੋਮੀਟਰ ਤੋਂ ਅਧਿਕ ਨਵੇਂ ਨੈਸ਼ਨਲ ਹਾਈਵੇ ਦਾ ਨਿਰਮਾਣ ਭੀ ਹੋਇਆ ਹੈ। ਅੱਜ ਭੀ ਇੱਥੇ ਨੈਸ਼ਨਲ ਹਾਈਵੇ ਉਸ ਨਾਲ ਜੁੜੇ 3 ਬੜੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਗਿਆ ਹੈ। ਇਨ੍ਹਾਂ ਪ੍ਰੋਜੈਕਟਸ ਨਾਲ, ਝਾਰਖੰਡ ਅਤੇ ਓਡੀਸ਼ਾ ਦੇ ਦਰਮਿਆਨ ਇੰਟਰ-ਸਟੇਟ ਕਨੈਕਟੀਵਿਟੀ ਵਧੇਗੀ ਅਤੇ ਯਾਤਰਾ ਦੀ ਦੂਰੀ ਭੀ ਘੱਟ ਹੋਵੇਗੀ। ਇਹ ਖੇਤਰ ਖਣਨ, ਬਿਜਲੀ ਅਤੇ ਇਸਪਾਤ ਉਦਯੋਗ ਦੀਆਂ ਸੰਭਾਵਨਾਵਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਨਵੀਂ ਕਨੈਕਟੀਵਿਟੀ ਨਾਲ ਪੂਰੇ ਖੇਤਰ ਵਿੱਚ ਨਵੇਂ ਉਦਯੋਗਾਂ ਦੇ ਲਈ ਸੰਭਾਵਨਾਵਾਂ ਬਣਨਗੀਆਂ, ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਨਗੇ। ਅੱਜ ਸੰਬਲਪੁਰ-ਤਾਲਚੇਰ ਰੇਲ ਖੰਡ (ਸੈਕਸ਼ਨ) ਦਾ ਦੋਹਰੀਕਰਣ, ਝਾਰ-ਤਰਭਾ ਤੋਂ ਸੋਨਪੁਰ ਸੈਕਸ਼ਨ ਤੱਕ ਨਵੀਂ ਰੇਲ ਲਾਇਨ ਦਾ ਭੀ ਸ਼ੁਭਅਰੰਭ ਹੋ ਰਿਹਾ ਹੈ। ਪੁਰੀ-ਸੋਨਪੁਰ ਐਕਸਪ੍ਰੈੱਸ ਤੋਂ ਸੁਬਰਨਪੁਰ ਜ਼ਿਲ੍ਹਾ ਯਾਨੀ ਸਾਡਾ ਸੋਨਪੁਰ ਜ਼ਿਲ੍ਹਾ ਅੱਜ ਰੇਲ ਕਨੈਕਟੀਵਿਟੀ ਨਾਲ ਜੁੜ ਰਿਹਾ ਹੈ। ਇਸ ਨਾਲ ਸ਼ਰਧਾਲੂਆਂ ਦੇ ਲਈ ਭਗਵਾਨ ਜਗਨਨਾਥ ਦਾ ਦਰਸ਼ਨ ਕਰਨਾ ਹੋਰ ਅਸਾਨ ਹੋ ਜਾਵੇਗਾ। ਓਡੀਸ਼ਾ ਦੇ ਹਰ ਪਰਿਵਾਰ ਨੂੰ ਉਚਿਤ ਅਤੇ ਸਸਤੀ ਬਿਜਲੀ ਮਿਲੇ, ਇਸ ਦੇ ਲਈ ਅਸੀਂ ਨਿਰੰਤਰ ਪ੍ਰਯਾਸਰਤ ਹਾਂ। ਅੱਜ ਜਿਨ੍ਹਾਂ ਸੁਪਰ ਕ੍ਰਿਟੀਕਲ ਅਤੇ ਅਲਟ੍ਰਾ ਸੁਪਰ ਕ੍ਰਿਟੀਕਲ ਥਰਮਲ ਪਲਾਂਟਸ ਦਾ ਉਦਘਾਟਨ ਇੱਥੇ ਹੋਇਆ ਹੈ, ਉਨ੍ਹਾਂ ਦਾ ਲਕਸ਼ ਭੀ ਇਹੀ ਹੈ।
ਭਾਈਓ ਅਤੇ ਭੈਣੋਂ,
ਬੀਤੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਜੋ ਨੀਤੀਆਂ ਬਣਾਈਆਂ ਹਨ, ਉਨ੍ਹਾਂ ਦਾ ਓਡੀਸ਼ਾ ਨੂੰ ਬਹੁਤ ਅਧਿਕ ਫਾਇਦਾ ਹੋਇਆ ਹੈ। ਅਸੀਂ ਖਣਨ ਦੇ ਖੇਤਰ ਵਿੱਚ ਜੋ ਨਵੇਂ Reform ਕੀਤੇ ਹਨ, ਓਡੀਸ਼ਾ ਉਸ ਦਾ ਬਹੁਤ ਬੜਾ ਲਾਭਾਰਥੀ ਰਿਹਾ ਹੈ। ਖਣਨ ਨੀਤੀ ਵਿੱਚ ਬਦਲਾਅ ਦੇ ਬਾਅਦ ਓਡੀਸ਼ਾ ਦੀ ਆਮਦਨ ਵਿੱਚ 10 ਗੁਣਾ ਦਾ ਵਾਧਾ ਹੋਇਆ ਹੈ। ਪਹਿਲੇ ਖਣਿਜ ਉਤਪਾਦਨ ਦਾ ਲਾਭ ਉਨ੍ਹਾਂ ਖੇਤਰਾਂ ਅਤੇ ਰਾਜਾਂ ਨੂੰ ਉਤਨਾ ਨਹੀਂ ਮਿਲ ਪਾਉਂਦਾ ਸੀ, ਜਿੱਥੋਂ ਖਣਨ ਹੁੰਦਾ ਹੈ। ਅਸੀਂ ਇਸ ਨੀਤੀ ਨੂੰ ਭੀ ਬਦਲਿਆ। ਕੇਂਦਰ ਦੀ ਭਾਜਪਾ ਸਰਕਾਰ ਨੇ ਡਿਸਟ੍ਰਿਕਟ ਮਿਨਰਲ ਫਾਊਂਡੇਸ਼ਨ ਦਾ ਗਠਨ ਕੀਤਾ। ਇਸ ਨਾਲ ਖਣਿਜ ਨਾਲ ਹੋਈ ਆਮਦਨ ਦਾ ਇੱਕ ਹਿੱਸਾ, ਉਸੇ ਖੇਤਰ ਵਿੱਚ ਵਿਕਾਸ ਦੇ ਲਈ ਲਗਾਉਣਾ ਸੁਨਿਸ਼ਚਿਤ ਹੋਇਆ। ਇਸ ਨਾਲ ਭੀ ਓਡੀਸ਼ਾ ਨੂੰ ਹੁਣ ਤੱਕ ਕਰੀਬ-ਕਰੀਬ 25 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਮਿਲ ਚੁੱਕੇ ਹਨ। ਇਹ ਪੈਸਾ, ਜਿਸ ਖੇਤਰ ਵਿੱਚ ਖਣਨ ਹੋ ਰਿਹਾ ਹੈ, ਉੱਥੋਂ ਦੇ ਲੋਕਾਂ ਦੇ ਕਲਿਆਣ ਦੇ ਕੰਮ ਆ ਰਿਹਾ ਹੈ। ਮੈਂ ਓਡੀਸ਼ਾ ਦੀ ਜਨਤਾ ਨੂੰ ਆਸਵੰਦ ਕਰਦਾ ਹਾਂ (ਭਰੋਸਾ ਦਿੰਦਾ ਹਾਂ) ਕਿ ਕੇਂਦਰ ਸਰਕਾਰ ਇਸੇ ਸਮਰਪਿਤ ਭਾਵ ਨਾਲ ਓਡੀਸ਼ਾ ਦੇ ਵਿਕਾਸ ਦੇ ਲਈ ਕੰਮ ਕਰਦੀ ਰਹੇਗੀ।
ਸਾਥੀਓ,
ਮੈਨੂੰ ਇੱਥੋਂ ਇੱਕ ਬਹੁਤ ਬੜੇ ਕਾਰਜਕ੍ਰਮ ਵਿੱਚ ਜਾਣਾ ਹੈ, ਖੁੱਲ੍ਹੇ ਮੈਦਾਨ ਵਿੱਚ ਜਾਣਾ ਹੈ, ਤਾਂ ਉੱਥੇ ਮਿਜ਼ਾਜ ਭੀ ਕੁਝ ਹੋਰ ਹੁੰਦਾ ਹੈ। ਤਾਂ ਮੈਂ ਇੱਥੇ ਲੰਬਾ ਸਮਾਂ ਤੁਹਾਡਾ(ਆਪਕਾ) ਨਹੀਂ ਲੈਂਦਾ ਹਾਂ। ਲੇਕਿਨ ਉੱਥੇ ਮੈਂ ਜ਼ਰਾ ਅਧਿਕ ਸਮਾਂ ਲੈ ਕੇ ਕਾਫੀ ਬਾਤਾਂ ਕਰਾਂਗਾ, 15 ਮਿੰਟ ਦੇ ਬਾਅਦ ਉਸ ਕਾਰਜਕ੍ਰਮ ਵਿੱਚ ਪਹੁੰਚਾਂਗਾ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੇਰੇ ਯੁਵਾ ਸਾਥੀਆਂ ਨੂੰ ਵਿਸ਼ੇਸ਼ ਵਧਾਈ।
ਬਹੁਤ-ਬਹੁਤ ਧੰਨਵਾਦ!