ਤੁਮਕੁਰੂ ਜਿੱਲੇ, ਗੁੱਬੀ ਤਾਲੁਕਿਨਾ, ਨਿੱਟੂਰ ਨਗਰਦਾ, ਆਤਮੀਯ ਨਾਗਰੀਕ-ਅ ਬੰਧੁ, ਭਗਿ-ਨਿਯਰੇ, ਨਿਮਗੇੱਲਾ, ਨੰਨਾ ਨਮਸਕਾਰ ਗਡੁ! (तुमकुरु जिल्ले, गुब्बी तालुकिना, निट्टूर नगरदा, आत्मीय नागरीक-अ बंधु, भगि-नियरे, निमगेल्ला, नन्ना नमस्कार गडु!)
ਕਰਨਾਟਕ ਸੰਤਾਂ, ਰਿਸ਼ੀਆਂ-ਮਨੀਸ਼ੀਆਂ ਦੀ ਭੂਮੀ ਹੈ। ਅਧਿਆਤਮ, ਗਿਆਨ-ਵਿਗਿਆਨ ਦੀ ਮਹਾਨ ਭਾਰਤੀ ਪਰੰਪਰਾ ਨੂੰ ਕਰਨਾਟਕ ਨੇ ਹਮੇਸ਼ਾ ਸਸ਼ਕਤ ਕੀਤਾ ਹੈ। ਇਸ ਵਿੱਚ ਵੀ ਤੁਮਕੁਰੂ ਦਾ ਵਿਸ਼ੇਸ਼ ਸਥਾਨ ਹੈ। ਸਿੱਧਗੰਗਾ ਮਠ ਦੀ ਇਸ ਵਿੱਚ ਬਹੁਤ ਬੜੀ ਭੂਮਿਕਾ ਹੈ। ਪੂਜਯ ਸ਼ਿਵਕੁਮਾਰ ਸਵਾਮੀ ਜੀ ਨੇ ‘ਤ੍ਰਿਵਿਧਾ ਦਸੋਹੀ’ ਯਾਨੀ “ਅੰਨਾ’ “ਅਕਸ਼ਰਾ” ਅਤੇ “ਆਸਰੇ” ਦੀ ਜੋ ਵਿਰਾਸਤ ਛੱਡੀ ਉਸ ਨੂੰ ਅੱਜ ਸ਼੍ਰੀ ਸਿੱਧਲਿੰਗਾ ਮਹਾਸਵਾਮੀ ਜੀ ਅੱਗੇ ਵਧਾ ਰਹੇ ਹਨ। ਮੈਂ ਪੂਜਯ ਸੰਤਾਂ ਨੂੰ ਨਮਨ ਕਰਦਾ ਹਾਂ। ਗੁੱਬੀ ਸਥਿਤ ਸ਼੍ਰੀ ਚਿਦੰਬਰਾ ਆਸ਼ਰਮ ਅਤੇ ਭਗਵਾਨ ਚੰਨਬਸਵੇਸ਼ਵਰ ਨੂੰ ਵੀ ਮੈਂ ਪ੍ਰਣਾਮ ਕਰਦਾ ਹਾਂ!
ਭਾਈਓ ਅਤੇ ਭੈਣੋਂ,
ਸੰਤਾਂ ਦੇ ਅਸ਼ੀਰਵਾਦ ਨਾਲ ਅੱਜ ਕਰਨਾਟਕ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੇ, ਗ੍ਰਾਮੀਣਾਂ ਅਤੇ ਮਹਿਲਾਵਾਂ ਨੂੰ ਸੁਵਿਧਾ ਦੇਣ ਵਾਲੇ, ਦੇਸ਼ ਦੀ ਸੈਨਾ ਅਤੇ ਮੇਡ ਇਨ ਇੰਡੀਆ ਨੂੰ ਤਾਕਤ ਦੇਣ ਵਾਲੇ, ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ (ਸ਼ਿਲਾਨਿਆਸ) ਹੈ। ਅੱਜ ਦੇਸ਼ ਦੀ ਇੱਕ ਬਹੁਤ ਬੜੀ ਹੈਲੀਕੌਪਟਰ ਫੈਕਟਰੀ ਤੁਮਕੁਰੂ ਨੂੰ ਮਿਲੀ ਹੈ। ਅੱਜ ਤੁਮਕੁਰੂ ਇੰਡਸਟ੍ਰੀਅਲ ਟਾਊਨਸ਼ਿਪ ਦਾ ਨੀਂਹ ਪੱਥਰ ਵੀ ਰੱਖਿਆ ਗਿਆ (ਸ਼ਿਲਾਨਿਆਸ ਵੀ ਹੋਇਆ) ਹੈ ਅਤੇ ਇਸ ਦੇ ਨਾਲ-ਨਾਲ ਤੁਮਕੁਰੂ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਨੂੰ ਪੀਣ ਦੇ ਪਾਣੀ ਦੀਆਂ ਸਕੀਮਾਂ ’ਤੇ ਵੀ ਕੰਮ ਸ਼ੁਰੂ ਹੋਇਆ ਹੈ ਅਤੇ ਮੈਂ ਇਸ ਦੇ ਲਈ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਕਰਨਾਟਕ ਯੁਵਾ ਟੈਲੰਟ, ਯੁਵਾ ਇਨੋਵੇਸ਼ਨ ਦੀ ਧਰਤੀ ਹੈ। ਡ੍ਰੋਨ ਮੈਨੂਫੈਕਚਰਿੰਗ ਤੋਂ ਲੈ ਕੇ ਤੇਜਸ ਫਾਇਟਰ ਪਲੇਨ ਬਣਾਉਣ ਤੱਕ, ਕਰਨਾਟਕ ਦੇ ਮੈਨੂਫੈਕਚਰਿੰਗ ਸੈਕਟਰ ਦੀ ਤਾਕਤ ਨੂੰ ਦੁਨੀਆ ਦੇਖ ਰਹੀ ਹੈ। ਡਬਲ ਇੰਜਣ ਸਰਕਾਰ ਨੇ ਕਰਨਾਟਕ ਨੂੰ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਾਇਆ ਹੈ। ਡਬਲ ਇੰਜਣ ਸਰਕਾਰ ਕਿਵੇਂ ਕੰਮ ਕਰਦੀ ਹੈ, ਇਸ ਦੀ ਉਦਾਹਰਣ ਅੱਜ ਜਿਸ ਹੈਲੀਕੌਪਟਰ ਕਾਰਖਾਨੇ ਦਾ ਲੋਕਅਰਪਣ ਹੋਇਆ ਹੈ, ਉਹ ਵੀ ਹੈ।
ਸਾਲ 2016 ਵਿੱਚ ਇੱਕ ਸੰਕਲਪ ਦੇ ਨਾਲ ਮੈਨੂੰ ਇਸ ਦੇ ਨੀਂਹ ਪੱਥਰ ਦਾ ਸੁਭਾਗ ਮਿਲਿਆ ਸੀ ਅਤੇ ਸੰਕਲਪ ਇਹ ਸੀ ਕਿ ਸਾਨੂੰ ਆਪਣੀ ਰੱਖਿਆ ਜ਼ਰੂਰਤਾਂ ਦੇ ਲਈ ਵਿਦੇਸ਼ਾਂ ’ਤੇ ਨਿਰਭਰਤਾ ਨੂੰ ਘੱਟ ਤੋਂ ਘੱਟ ਕਰਦੇ ਜਾਣਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਸੈਂਕੜੇ ਐਸੇ ਹਥਿਆਰ ਅਤੇ ਰੱਖਿਆ ਉਪਕਰਣ, ਜੋ ਭਾਰਤ ਵਿੱਚ ਹੀ ਬਣ ਰਹੇ ਹਨ, ਜੋ ਸਾਡੀਆਂ ਸੈਨਾਵਾਂ ਉਪਯੋਗ ਕਰ ਰਹੀਆਂ ਹਨ। ਅੱਜ ਆਧੁਨਿਕ ਅਸਾਲਟ ਰਾਇਫਲ ਤੋਂ ਲੈ ਕੇ ਟੈਂਕ, ਤੋਪ, ਨੌਸੈਨਾ (ਜਲ ਸੈਨਾ) ਦੇ ਲਈ ਏਅਰਕ੍ਰਾਫਟ ਕਰੀਅਰ, ਹੈਲੀਕੌਪਟਰ, ਫਾਇਟਰ ਜੈੱਟ, ਟ੍ਰਾਂਸਪੋਰਟ ਏਅਰਕ੍ਰਾਫਟ ਸਭ ਕੁਝ ਭਾਰਤ ਖ਼ੁਦ ਬਣਾ ਰਿਹਾ ਹੈ।
2014 ਤੋਂ ਪਹਿਲਾਂ ਦੇ, ਇਹ ਅੰਕੜਾ ਯਾਦ ਰੱਖਣਾ, ਯਾਦ ਰੱਖੋਗੇ! 2014 ਤੋਂ ਪਹਿਲਾਂ ਦੇ 15 ਸਾਲਾਂ ਵਿੱਚ ਜਿਤਨਾ ਨਿਵੇਸ਼ ਏਅਰੋਸਪੇਸ ਸੈਕਟਰ ਵਿੱਚ ਹੋਇਆ, ਉਸ ਦਾ 5 ਗੁਣਾ ਬੀਤੇ 8-9 ਵਰ੍ਹਿਆਂ ਵਿੱਚ ਹੋ ਚੁੱਕਿਆ ਹੈ। ਅੱਜ ਅਸੀਂ ਆਪਣੀ ਸੈਨਾ ਨੂੰ ਮੇਡ ਇਨ ਇੰਡੀਆ ਹਥਿਆਰ ਤਾਂ ਦੇ ਹੀ ਰਹੇ ਹਾਂ, ਬਲਕਿ ਸਾਡਾ ਡਿਫੈਂਸ ਐਕਸਪੋਰਟ ਵੀ 2014 ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਹੋ ਗਿਆ ਹੈ।
ਆਉਣ ਵਾਲੇ ਸਮੇਂ ਵਿੱਚ ਇੱਥੇ ਤੁਮਕੁਰੂ ਵਿੱਚ ਹੀ ਸੈਂਕੜੇ, ਸੈਂਕੜੇ ਹੈਲੀਕੌਪਟਰ ਬਣਨ ਵਾਲੇ ਹਨ ਅਤੇ ਇਸ ਨਾਲ ਲਗਭਗ 4 ਲੱਖ ਕਰੋੜ ਰੁਪਏ ਦਾ ਬਿਜਨਸ ਇੱਥੇ ਹੋਵੇਗਾ। ਜਦੋਂ ਇਸ ਪ੍ਰਕਾਰ ਮੈਨੂਫੈਕਚਰਿੰਗ ਦੀਆਂ ਫੈਕਟਰੀਆਂ ਲਗਦੀਆਂ ਹਨ, ਤਾਂ ਸਾਡੀ ਸੈਨਾ ਦੀ ਤਾਕਤ ਤਾਂ ਵਧਦੀ ਹੀ ਹੈ, ਹਜ਼ਾਰਾਂ ਰੋਜ਼ਗਾਰ ਅਤੇ ਸਵਰੋਜ਼ਗਾਰ ਦੇ ਅਵਸਰ ਵੀ ਮਿਲਦੇ ਹਨ। ਤੁਮਕੁਰੂ ਦੇ ਹੈਲੀਕੌਪਟਰ ਕਾਰਖਾਨੇ ਨਾਲ ਇੱਥੇ ਆਸਪਾਸ ਅਨੇਕ ਛੋਟੇ-ਛੋਟੇ ਉਦਯੋਗਾਂ ਨੂੰ, ਵਪਾਰ-ਕਾਰੋਬਾਰ ਨੂੰ ਵੀ ਬਲ ਮਿਲੇਗਾ।
ਸਾਥੀਓ,
ਜਦੋਂ ਨੇਸ਼ਨ ਫਸਟ, ਰਾਸ਼ਟਰ ਪ੍ਰਥਮ ਇਸ ਭਾਵਨਾ ਨਾਲ ਕੰਮ ਹੁੰਦਾ ਹੈ, ਤਾਂ ਸਫ਼ਲਤਾ ਵੀ ਜ਼ਰੂਰ ਮਿਲਦੀ ਹੈ। ਬੀਤੇ 8 ਵਰ੍ਹਿਆਂ ਵਿੱਚ ਅਸੀਂ ਇੱਕ ਤਰਫ਼ ਸਰਕਾਰੀ ਫੈਕਟਰੀਆਂ, ਸਰਕਾਰੀ ਡਿਫੈਂਸ ਕੰਪਨੀਆਂ ਦੇ ਕੰਮਕਾਜ ਵਿੱਚ ਸੁਧਾਰ ਕੀਤਾ, ਉਨ੍ਹਾਂ ਨੂੰ ਤਾਕਤਵਰ ਬਣਾਇਆ, ਉੱਥੇ ਹੀ ਦੂਸਰੇ ਪਾਸੇ ਪ੍ਰਾਈਵੇਟ ਸੈਕਟਰ ਦੇ ਲਈ ਵੀ ਦਰਵਾਜ਼ੇ ਖੋਲ੍ਹੇ। ਇਸ ਨਾਲ ਕਿਤਨਾ ਲਾਭ ਹੋਇਆ, ਉਹ ਅਸੀਂ HAL- ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ ਵਿੱਚ ਵੀ ਦੇਖ ਰਹੇ ਹਾਂ।
ਅਤੇ ਮੈਂ ਕੁਝ ਸਾਲਾਂ ਪਹਿਲਾਂ ਦੀਆਂ ਚੀਜਾਂ ਅੱਜ ਯਾਦ ਕਰਾਉਣਾ ਚਾਹੁੰਦਾ ਹਾਂ, ਮੀਡੀਆ ਵਾਲਿਆਂ ਦਾ ਵੀ ਜ਼ਰੂਰ ਧਿਆਨ ਜਾਵੇਗਾ, ਇਹੀ HAL ਹੈ ਜਿਸ ਨੂੰ ਬਹਾਨਾ ਬਣਾ ਕੇ ਸਾਡੀ ਸਰਕਾਰ ’ਤੇ ਤਰ੍ਹਾਂ-ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾਏ ਗਏ। ਇਹੀ HAL ਹੈ ਜਿਸਦਾ ਨਾਮ ਲੈ ਕੇ ਲੋਕਾਂ ਨੂੰ ਭੜਕਾਉਣ ਦੀਆਂ ਸਾਜਿਸ਼ਾਂ ਰਚੀਆਂ ਗਈਆਂ, ਲੋਕਾਂ ਨੂੰ ਉਕਸਾਇਆ ਗਿਆ। Parliament ਦੇ ਘੰਟੇ ਤੋਂ ਘੰਟੇ ਤਬਾਹ ਕਰ ਦਿੱਤੇ ਲੇਕਿਨ ਮੇਰੇ ਪਿਆਰੇ ਭਾਈਓ-ਭੈਣੋਂ, ਝੂਠ ਕਿਤਨਾ ਹੀ ਬੜਾ ਕਿਉਂ ਨਾ ਹੋਵੇ, ਕਿਤਨੀ ਹੀ ਵਾਰ ਬੋਲਿਆ ਜਾਂਦਾ ਹੋਵੇ, ਕਿਤਨੇ ਹੀ ਬੜੇ ਲੋਕਾਂ ਨਾਲ ਬੋਲਿਆ ਜਾਂਦਾ ਹੋਵੇ, ਲੇਕਿਨ ਇੱਕ ਨਾ ਇੱਕ ਦਿਨ ਉਹ ਸੱਚ ਦੇ ਸਾਹਮਣੇ ਹਾਰਦਾ ਹੀ ਹੈ।
ਅੱਜ HAL ਦੀ ਇਹ ਹੈਲੀਕੌਪਟਰ ਫੈਕਟਰੀ, HAL ਦੀ ਵਧਦੀ ਤਾਕਤ, ਢੇਰ ਸਾਰੇ ਪੁਰਾਣੇ ਝੂਠਾਂ ਨੂੰ ਅਤੇ ਝੂਠੇ ਆਰੋਪ ਲਗਾਉਣ ਵਾਲਿਆਂ ਦਾ ਪਰਦਾਫਾਸ਼ ਕਰ ਰਹੀ ਹੈ, ਹਕੀਕਤ ਖ਼ੁਦ ਬੋਲ ਰਹੀ ਹੈ। ਅੱਜ ਉਹੀ HAL ਭਾਰਤ ਦੀਆਂ ਸੈਨਾਵਾਂ ਦੇ ਲਈ ਆਧੁਨਿਕ ਤੇਜਸ ਬਣਾ ਰਿਹਾ ਹੈ, ਵਿਸ਼ਵ ਦੇ ਆਕਰਸ਼ਣ ਦਾ ਕੇਂਦਰ ਹੈ। ਅੱਜ HAL ਡਿਫੈਂਸ ਸੈਕਟਰ ਵਿੱਚ ਭਾਰਤ ਦੀ ਆਤਮਨਿਰਭਰਤਾ ਨੂੰ ਬਲ ਦੇ ਰਿਹਾ ਹੈ।
ਸਾਥੀਓ,
ਅੱਜ ਇੱਥੇ ਤੁਮਕੁਰੂ ਇੰਡਸਟ੍ਰੀਅਲ ਟਾਊਨਸ਼ਿਪ ਦੇ ਲਈ ਵੀ ਕੰਮ ਸ਼ੁਰੂ ਹੋਇਆ ਹੈ। ਫੂਡ ਪਾਰਕ, ਹੈਲੀਕੌਪਟਰ ਕਾਰਖਾਨੇ ਦੇ ਬਾਅਦ ਤੁਮਕੁਰੂ ਨੂੰ ਮਿਲਿਆ ਇੱਕ ਹੋਰ ਬੜਾ ਉਪਹਾਰ ਹੈ। ਜੋ ਇਹ ਨਵਾਂ ਇੰਡਸਟ੍ਰੀਅਲ ਟਾਊਨਸ਼ਿਪ ਹੋਵੇਗਾ, ਇਸ ਨਾਲ ਤੁਮਕੁਰੂ ਕਰਨਾਟਕ ਦੇ ਹੀ ਨਹੀਂ, ਬਲਕਿ ਭਾਰਤ ਦੇ ਇੱਕ ਬੜੇ ਉਦਯੋਗਿਕ ਕੇਂਦਰ ਦੇ ਰੂਪ ਵਿੱਚ ਵਿਕਸਿਤ ਹੋਵੇਗਾ। ਇਹ ਚੇਨਈ- ਬੰਗਲੁਰੂ ਇੰਡਸਟ੍ਰੀਅਲ ਕੌਰੀਡੋਰ ਦਾ ਹਿੱਸਾ ਹੈ। ਇਸ ਸਮੇਂ ਚੇਨਈ-ਬੰਗਲੁਰੂ, ਬੰਗਲੁਰੂ-ਮੁੰਬਈ ਅਤੇ ਹੈਦਰਾਬਾਦ- ਬੰਗਲੁਰੂ ਇੰਡਸਟ੍ਰੀਅਲ ਕੌਰੀਡੋਰ ’ਤੇ ਕੰਮ ਚਲ ਰਿਹਾ ਹੈ। ਇਨ੍ਹਾਂ ਸਾਰਿਆਂ ਵਿੱਚ ਕਰਨਾਟਕ ਦਾ ਇੱਕ ਬਹੁਤ ਬੜਾ ਹਿੱਸਾ ਆਉਂਦਾ ਹੈ।
ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਤੁਮਕੁਰੂ ਇੰਡਸਟ੍ਰੀਅਲ ਟਾਊਨਸ਼ਿਪ ਦਾ ਨਿਰਮਾਣ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਤਹਿਤ ਹੋ ਰਿਹਾ ਹੈ। ਮੁੰਬਈ-ਚੇਨਈ ਹਾਈਵੇ, ਬੰਗਲੁਰੂ ਏਅਰਪੋਰਟ, ਤੁਮਕੁਰੂ ਰੇਲਵੇ ਸਟੇਸ਼ਨ, ਮੰਗਲੁਰੂ ਪੋਰਟ ਅਤੇ ਗੈਸ ਕਨੈਕਟੀਵਿਟੀ, ਐਸੀ ਮਲਟੀ ਮੋਡਲ ਕਨੈਕਟੀਵਿਟੀ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ। ਇਸ ਨਾਲ ਇੱਥੇ ਬਹੁਤ ਬੜੀ ਸੰਖਿਆ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਬਣਨ ਵਾਲੇ ਹਨ।
ਸਾਥੀਓ,
ਡਬਲ ਇੰਜਣ ਦੀ ਸਰਕਾਰ ਦਾ ਜਿਤਨਾ ਧਿਆਨ ਫਿਜੀਕਲ ਇਨਫ੍ਰਾਸਟ੍ਰਕਚਰ ’ਤੇ ਹੈ, ਉਤਨਾ ਹੀ ਅਸੀਂ ਸੋਸ਼ਲ ਇਨਫ੍ਰਾਸਟ੍ਰਕਚਰ ’ਤੇ ਵੀ ਜ਼ੋਰ ਦੇ ਰਹੇ ਹਾਂ। ਬੀਤੇ ਵਰ੍ਹਿਆਂ ਵਿੱਚ ਅਸੀਂ ਨਿਵਾਸੱਕੇ ਨੀਰੂ, ਭੂਮਿਗੇ ਨੀਰਾਵਰੀ ਯਾਨੀ ਹਰ ਘਰ ਜਲ, ਹਰ ਖੇਤ ਕੋ ਪਾਨੀ ਨੂੰ ਪ੍ਰਾਥਮਿਕਤਾ ਦਿੱਤੀ ਹੈ। ਅੱਜ ਪੂਰੇ ਦੇਸ਼ ਵਿੱਚ ਪੀਣ ਦੇ ਪਾਣੀ ਦੇ ਨੈੱਟਵਰਕ ਦਾ ਅਭੂਤਪੂਰਵ ਵਿਸਤਾਰ ਹੋ ਰਿਹਾ ਹੈ। ਇਸ ਸਾਲ ਜਲ ਜੀਵਨ ਮਿਸ਼ਨ ਦੇ ਲਈ ਬਜਟ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 20 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਵਾਧਾ ਕੀਤਾ ਗਿਆ ਹੈ।
ਜਦੋਂ ਹਰ ਘਰ ਜਲ ਪਹੁੰਚਦਾ ਹੈ, ਤਾਂ ਇਸ ਦਾ ਸਭ ਤੋਂ ਬੜਾ ਲਾਭ ਗ਼ਰੀਬ ਮਹਿਲਾਵਾਂ ਅਤੇ ਛੋਟੀਆਂ ਬੇਟੀਆਂ ਨੂੰ ਹੀ ਹੁੰਦਾ ਹੈ। ਉਨ੍ਹਾਂ ਨੂੰ ਸਾਫ ਪਾਣੀ ਜੁਟਾਉਣ ਦੇ ਲਈ ਘਰਾਂ ਤੋਂ ਦੂਰ ਨਹੀਂ ਜਾਣਾ ਪੈਂਦਾ। ਪਿਛਲੇ ਸਾਢੇ 3 ਵਰ੍ਹਿਆਂ ਵਿੱਚ ਦੇਸ਼ ਵਿੱਚ ਨਲ ਸੇ ਜਲ ਦਾ ਦਾਇਰਾ 3 ਕਰੋੜ ਗ੍ਰਾਮੀਣ ਪਰਿਵਾਰਾਂ ਤੋਂ ਵਧ ਕੇ ਦੇ 11 ਕਰੋੜ ਪਰਿਵਾਰ ਹੋ ਚੁੱਕਿਆ ਹੈ। ਸਾਡੀ ਸਰਕਾਰ ਨਿਵਾਸੱਕੇ ਨੀਰੂ ਦੇ ਨਾਲ ਹੀ ਭੂਮਿਗੇ ਨੀਰਾਵਰੀ ’ਤੇ ਵੀ ਲਗਾਤਾਰ ਬਲ ਦੇ ਰਹੀ ਹੈ।
ਬਜਟ ਵਿੱਚ ਅਪਰ ਭਦਰਾ ਪ੍ਰੋਜੈਕਟ ਦੇ ਲਈ ਲਗਭਗ ਸਾਢੇ 5 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਤੁਮਕੁਰੂ, ਚਿਕਮਗਲੁਰੂ, ਚਿਤ੍ਰਦੁਰਗ ਅਤੇ ਦਾਵਣਗੇਰੇ ਸਹਿਤ ਸੈਂਟਰਲ ਕਰਨਾਟਕ ਦੇ ਬੜੇ ਸੋਕਾ ਪ੍ਰਭਾਵਿਤ ਖੇਤਰ ਨੂੰ ਲਾਭ ਹੋਵੇਗਾ। ਇਹ ਹਰ ਖੇਤ ਅਤੇ ਹਰ ਘਰ ਤੱਕ ਪਾਣੀ ਪਹੁੰਚਾਉਣ ਦੇ ਡਬਲ ਇੰਜਣ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ। ਇਸ ਦਾ ਬਹੁਤ ਬੜਾ ਲਾਭ ਸਾਡੇ ਛੋਟੇ ਕਿਸਾਨਾਂ ਨੂੰ ਹੋਵੇਗਾ, ਜੋ ਖੇਤੀ ਦੇ ਲਈ ਸਿੰਚਾਈ ਦੇ ਪਾਣੀ ’ਤੇ, ਵਰਖਾ ਦੇ ਪਾਣੀ ’ਤੇ ਹੀ ਨਿਰਭਰ ਰਹਿੰਦੇ ਆਏ ਹਨ।
ਸਾਥੀਓ,
ਇਸ ਸਾਲ ਦੇ ਗ਼ਰੀਬ ਹਿਤੈਸ਼ੀ, ਮੱਧ ਵਰਗ ਹਿਤੈਸ਼ੀ ਬਜਟ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਭ ਜੁੜਨ, ਸਭ ਜੁਟਨ, ਸਬਕਾ ਪ੍ਰਯਾਸ ਕਿਵੇਂ ਹੋਵੇ, ਇਸ ਦੇ ਲਈ ਇਹ ਬਜਟ ਬਹੁਤ ਤਾਕਤ ਦੇਣ ਵਾਲਾ ਹੈ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਵਰ੍ਹੇ ਮਨਾਏਗਾ, ਉਸ ਸਸ਼ਕਤ ਭਾਰਤ ਦੀ ਨੀਂਹ, ਇਸ ਵਾਰ ਦੇ ਬਜਟ ਨੇ ਹੋਰ ਮਜ਼ਬੂਤ ਕੀਤੀ ਹੈ। ਇਹ ਬਜਟ, ਸਮਰੱਥ ਭਾਰਤ, ਸੰਪੰਨ ਭਾਰਤ, ਸਵਯੰਪੂਰਣ ਭਾਰਤ, ਸ਼ਕਤੀਮਾਨ ਭਾਰਤ, ਗਤੀਵਾਨ ਭਾਰਤ ਦੀ ਦਿਸ਼ਾ ਵਿੱਚ ਬਹੁਤ ਬੜਾ ਕਦਮ ਹੈ।
ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਕਰਤੱਵਾਂ ’ਤੇ ਚਲਦੇ ਹੋਏ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਵਿੱਚ ਇਸ ਬਜਟ ਦਾ ਬੜਾ ਯੋਗਦਾਨ ਹੈ। ਪਿੰਡ, ਗ਼ਰੀਬ, ਕਿਸਾਨ, ਵੰਚਿਤ, ਆਦਿਵਾਸੀ, ਮੱਧ ਵਰਗ, ਮਹਿਲਾ, ਯੁਵਾ, ਵਰਿਸ਼ਠ ਜਨ, ਸਭ ਦੇ ਲਈ ਬੜੇ-ਬੜੇ ਫ਼ੈਸਲੇ ਇਸ ਬਜਟ ਵਿੱਚ ਲਏ ਗਏ ਹਨ। ਇਹ ਸਰਵਪ੍ਰਿਯ ਬਜਟ ਹੈ। ਸਰਵਹਿਤਕਾਰੀ ਬਜਟ ਹੈ। ਸਰਵਸਮਾਵੇਸ਼ੀ ਬਜਟ ਹੈ। ਸਰਵ-ਸੁਖਕਾਰੀਬਜਟ ਹੈ। ਸਰਵ-ਸਪਰਸ਼ੀ ਬਜਟ ਹੈ।
ਇਹ ਭਾਰਤ ਦੇ ਯੁਵਾ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦੇਣ ਵਾਲਾ ਬਜਟ ਹੈ। ਇਹ ਭਾਰਤ ਦੀ ਨਾਰੀਸ਼ਕਤੀ ਦੀ ਭਾਗੀਦਾਰੀ ਵਧਾਉਣ ਵਾਲਾ ਬਜਟ ਹੈ। ਇਹ ਭਾਰਤ ਦੀ ਖੇਤੀਬਾੜੀ ਨੂੰ, ਪਿੰਡ ਨੂੰ ਆਧੁਨਿਕ ਬਣਾਉਣ ਵਾਲਾ ਬਜਟ ਹੈ। ਇਹ ਸ਼੍ਰੀਅੰਨ, ਸ਼੍ਰੀਅੰਨ ਨਾਲ ਛੋਟੇ ਕਿਸਾਨਾਂ ਨੂੰ ਵੈਸ਼ਵਿਕ (ਆਲਮੀ) ਤਾਕਤ ਦੇਣ ਵਾਲਾ ਬਜਟ ਹੈ। ਇਹ ਭਾਰਤ ਵਿੱਚ ਰੋਜ਼ਗਾਰ ਵਧਾਉਣ ਵਾਲਾ ਅਤੇ ਸਵੈਰੋਜ਼ਗਾਰ ਨੂੰ ਬਲ ਦੇਣ ਵਾਲਾ ਬਜਟ ਹੈ। ਅਸੀਂ ‘ਅਵਸ਼ਯਕਤੇ, ਆਧਾਰਾ ਮੱਤੁ ਆਦਾਯਾ’ (‘अवश्यकते, आधारा मत्तु आदाया’) ਯਾਨੀ ਤੁਹਾਡੀਆਂ ਜ਼ਰੂਰਤਾਂ, ਤੁਹਾਨੂੰ ਦਿੱਤੀ ਜਾਣ ਵਾਲੀ ਸਹਾਇਤਾ ਅਤੇ ਤੁਹਾਡੀ ਆਮਦਨ, ਤਿੰਨਾਂ ਦਾ ਧਿਆਨ ਰੱਖਿਆ ਹੈ। ਕਰਨਾਟਕ ਦੇ ਹਰ ਪਰਿਵਾਰ ਨੂੰ ਇਸ ਨਾਲ ਲਾਭ ਮਿਲੇਗਾ।
ਭਾਈਓ ਅਤੇ ਭੈਣੋਂ,
2014 ਦੇ ਬਾਅਦ ਤੋਂ ਸਰਕਾਰ ਦਾ ਪ੍ਰਯਾਸ ਸਮਾਜ ਦੇ ਉਸ ਵਰਗ ਨੂੰ ਸਸ਼ਕਤ ਕਰਨ ਦਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਸਰਕਾਰੀ ਸਹਾਇਤਾ ਮਿਲਣੀ ਬਹੁਤ ਮੁਸ਼ਕਲ ਹੁੰਦੀ ਸੀ। ਇਸ ਵਰਗ ਤੱਕ ਸਰਕਾਰੀ ਯੋਜਨਾਵਾਂ ਜਾਂ ਤਾਂ ਪਹੁੰਚਦੀਆਂ ਹੀ ਨਹੀਂ ਸਨ, ਜਾਂ ਫਿਰ ਉਹ ਵਿਚੌਲਿਆਂ ਦੇ ਹੱਥੀਂ ਲੁਟ ਜਾਂਦਾ ਸੀ। ਤੁਸੀਂ ਦੇਖੋ, ਬੀਤੇ ਵਰ੍ਹਿਆਂ ਵਿੱਚ ਅਸੀਂ ਹਰ ਉਸ ਵਰਗ ਤੱਕ ਸਰਕਾਰੀ ਸਹਾਇਤਾ ਪਹੁੰਚਾਈ ਹੈ, ਜੋ ਪਹਿਲਾਂ ਇਸ ਤੋਂ ਵੰਚਿਤ ਸਨ। ਸਾਡੀ ਸਰਕਾਰ ਵਿੱਚ, ‘ਕਾਰਮਿਕ-ਸ਼੍ਰਮਿਕ’ ਐਸੇ ਹਰ ਵਰਗ ਨੂੰ ਪਹਿਲੀ ਵਾਰ ਪੈਨਸ਼ਨ ਅਤੇ ਬੀਮਾ ਦੀ ਸੁਵਿਧਾ ਮਿਲੀ ਹੈ।
ਸਾਡੀ ਸਰਕਾਰ ਨੇ ਛੋਟੇ ਕਿਸਾਨ ਦੀ ਸਹਾਇਤਾ ਦੇ ਲਈ ਉਸ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਸ਼ਕਤੀ ਦਿੱਤੀ ਹੈ। ਰੇਹੜੀ, ਠੇਲੇ, ਫੁੱਟਪਾਥ ‘ਤੇ ਕੰਮ ਕਰਨ ਵਾਲੇ, ਸਟ੍ਰੀਟ ਵੈਂਡਰਸ ਨੂੰ ਅਸੀਂ ਪਹਿਲੀ ਵਾਰ ਬੈਂਕਾਂ ਤੋਂ ਬਿਨਾ ਗਰੰਟੀ ਦਾ ਰਿਣ ਦਿਵਾਇਆ ਹੈ। ਇਸ ਸਾਲ ਦਾ ਬਜਟ ਇਸੇ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਪਹਿਲੀ ਵਾਰ, ਸਾਡੇ ਵਿਸ਼ਵਕਰਮਾ ਭੈਣਾਂ-ਭਾਈਆਂ ਦੇ ਲਈ ਵੀ ਦੇਸ਼ ਵਿੱਚ ਇੱਕ ਯੋਜਨਾ ਬਣੀ ਹੈ।
ਵਿਸ਼ਵਕਰਮਾ ਯਾਨੀ, ਸਾਡੇ ਉਹ ਸਾਥੀ ਜੋ ਆਪਣੇ ਹੱਥ ਦੇ ਕੌਸ਼ਲ ਨਾਲ, ਹੱਥ ਨਾਲ ਚਲਣ ਵਾਲੇ ਕਿਸੇ ਔਜਾਰ ਦੀ ਮਦਦ ਨਾਲ ਕੁਝ ਨਿਰਮਾਣ ਕਰਦੇ ਹਨ, ਸਿਰਜਣ ਕਰਦੇ ਹਨ, ਸਵੈਰੋਜ਼ਗਾਰ ਨੂੰ ਹੁਲਾਰਾ ਦਿੰਦੇ ਹਨ। ਜਿਵੇਂ ਸਾਡੇ ਕੁੰਬਾਰਾ, ਕੰਮਾਰਾ, ਅੱਕਸਾਲਿਗਾ, ਸ਼ਿਲਪੀ, ਗਾਰੇਕੇਲਸਦਵਾ, ਬੜਗੀ ਆਦਿ ਜੋ ਸਾਡੇ ਸਭ ਸਾਥੀ ਹਨ, ਪੀਐੱਮ-ਵਿਕਾਸ ਯੋਜਨਾ ਨਾਲ ਹੁਣ ਐਸੇ ਲੱਖਾਂ ਪਰਿਵਾਰਾਂ ਨੂੰ ਉਨ੍ਹਾਂ ਦੀ ਕਲਾ, ਉਨ੍ਹਾਂ ਦੇ ਕੌਸ਼ਲ ਨੂੰ ਹੋਰ ਸਮ੍ਰਿੱਧ ਕਰਨ ਵਿੱਚ ਮਦਦ ਮਿਲੇਗੀ।
ਸਾਥੀਓ,
ਇਸ ਵੈਸ਼ਵਿਕ (ਆਲਮੀ) ਮਹਾਮਾਰੀ ਦੇ ਸਮੇਂ ਵਿੱਚ ਰਾਸ਼ਨ ’ਤੇ ਹੋਣ ਵਾਲੇ ਖਰਚ ਦੀ ਚਿੰਤਾ ਤੋਂ ਵੀ ਸਾਡੀ ਸਰਕਾਰ ਨੇ ਗ਼ਰੀਬ ਪਰਿਵਾਰਾਂ ਨੂੰ ਮੁਕਤ ਰੱਖ ਰੱਖਿਆ ਹੈ। ਇਸ ਯੋਜਨਾ ’ਤੇ ਸਾਡੀ ਸਰਕਾਰ 4 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਕਰ ਚੁੱਕੀ ਹੈ। ਪਿੰਡਾਂ ਵਿੱਚ ਹਰ ਗ਼ਰੀਬ ਪਰਿਵਾਰ ਨੂੰ ਪੱਕਾ ਘਰ ਦੇਣ ਦੇ ਲਈ ਬਜਟ ਵਿੱਚ ਅਭੂਤਪੂਰਵ 70 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਸ ਨਾਲ ਕਰਨਾਟਕ ਦੇ ਅਨੇਕ ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਮਿਲੇਗਾ, ਜ਼ਿੰਦਗੀ ਬਦਲ ਜਾਵੇਗੀ।
ਭਾਈਓ ਅਤੇ ਭੈਣੋਂ,
ਇਸ ਬਜਟ ਵਿੱਚ ਮਿਡਲ ਕਲਾਸ ਦੇ ਹਿਤ ਵਿੱਚ ਅਭੂਤਪੂਰਵ ਫ਼ੈਸਲੇ ਲਏ ਗਏ ਹਨ। ਸੱਤ ਲੱਖ ਰੁਪਏ ਤੱਕ ਦੀ ਆਮਦਨ ’ਤੇ ਇਨਕਮ ਟੈਕਸ ਜ਼ੀਰੋ ਹੋਣ ਨਾਲ ਮਿਡਲ ਕਲਾਸ ਵਿੱਚ ਬਹੁਤ ਉਤਸ਼ਾਹ ਹੈ। ਵਿਸ਼ੇਸ਼ ਤੌਰ ’ਤੇ 30 ਸਾਲ ਤੋਂ ਘੱਟ ਦੇ ਯੁਵਾ ਸਾਥੀ , ਜਿਨ੍ਹਾਂ ਦੀ ਨੌਕਰੀ ਨਵੀਂ ਹੈ, ਬਿਜਨਸ ਨਵਾਂ ਹੈ, ਉਨ੍ਹਾਂ ਦੇ ਅਕਾਊਂਟ ਵਿੱਚ ਹਰ ਮਹੀਨੇ ਅਧਿਕ ਪੈਸਿਆਂ ਦੀ ਬਚਤ ਹੋਣ ਵਾਲੀ ਹੈ। ਇਤਨਾ ਹੀ ਨਹੀਂ, ਜੋ ਰਿਟਾਇਰ ਹੋਏ ਕਰਮਚਾਰੀ ਹਨ, ਜੋ ਸਾਡੇ ਸੀਨੀਅਰ ਸਿਟੀਜਨ ਹਨ, ਵਰਿਸ਼ਠ ਨਾਗਰਿਕ ਹਨ, ਉਨ੍ਹਾਂ ਦੇ ਲਈ ਡਿਪਾਜਿਟ ਦੀ ਲਿਮਿਟ ਨੂੰ 15 ਲੱਖ ਤੋਂ ਵਧਾਕੇ 30 ਲੱਖ ਯਾਨੀ ਦੁੱਗਣਾ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਨੂੰ ਹਰ ਮਹੀਨੇ ਮਿਲਣ ਵਾਲਾ ਰਿਟਰਨ ਹੋਰ ਵਧ ਜਾਵੇਗਾ।
ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਸਾਥੀਆਂ ਦੇ ਲਈ Leave encashment ’ਤੇ ਟੈਕਸ ਦੀ ਛੁਟ ਲੰਬੇ ਸਮੇਂ ਤੋਂ ਸਿਰਫ਼ 3 ਲੱਖ ਰੁਪਏ ਸੀ। ਹੁਣ 25 ਲੱਖ ਰੁਪਏ ਤੱਕ ਦੇ Leave encashment ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। ਇਸ ਨਾਲ ਤੁਮਕੁਰੂ, ਬੰਗਲੁਰੂ ਸਹਿਤ ਕਰਨਾਟਕ ਅਤੇ ਦੇਸ਼ ਦੇ ਲੱਖਾਂ ਪਰਿਵਾਰਾਂ ਦੇ ਪਾਸ ਜ਼ਿਆਦਾ ਪੈਸਾ ਆਵੇਗਾ।
ਸਾਥੀਓ,
ਸਾਡੇ ਦੇਸ਼ ਦੀਆਂ ਮਹਿਲਾਵਾਂ ਦਾ ਵਿੱਤੀ ਸਮਾਵੇਸ਼, ਭਾਜਪਾ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਮਹਿਲਾਵਾਂ ਦਾ ਵਿੱਤੀ ਸਮਾਵੇਸ਼, ਘਰਾਂ ਵਿੱਚ ਉਨ੍ਹਾਂ ਦੀ ਆਵਾਜ਼ ਮਜ਼ਬੂਤ ਕਰਦਾ ਹੈ, ਘਰ ਦੇ ਨਿਰਣਿਆਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਂਦਾ ਹੈ। ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ, ਜ਼ਿਆਦਾ ਤੋਂ ਜ਼ਿਆਦਾ ਬੈਂਕਾਂ ਨਾਲ ਜੁੜਨ, ਇਸ ਦੇ ਲਈ ਇਸ ਬਜਟ ਵਿੱਚ ਅਸੀਂ ਬੜੇ-ਬੜੇ ਕਦਮ ਉਠਾਏ ਹਨ। ਅਸੀਂ ਮਹਿਲਾ ਸਨਮਾਨ ਬਚਤ ਪੱਤਰ ਲੈ ਕੇ ਆਏ ਹਾਂ।
ਇਸ ਵਿੱਚ ਭੈਣਾਂ 2 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੀਆਂ ਹਨ, ਜਿਸ ’ਤੇ ਸਭ ਤੋਂ ਅਧਿਕ ਸਾਢੇ 7 ਪ੍ਰਤੀਸ਼ਤ ਵਿਆਜ ਮਿਲੇਗਾ। ਇਹ ਪਰਿਵਾਰ ਅਤੇ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਹੋਰ ਵਧਾਏਗਾ। ਸੁਕੰਨਿਆ ਸਮ੍ਰਿੱਧੀ, ਜਨ ਧਨ ਬੈਂਕ ਖਾਤਿਆਂ, ਮੁਦਰਾ ਰਿਣ ਅਤੇ ਘਰ ਦੇਣ ਦੇ ਬਾਅਦ ਇਹ ਮਹਿਲਾ ਆਰਥਿਕ ਸਸ਼ਕਤੀਕਰਣ ਦੇ ਲਈ ਇੱਕ ਹੋਰ ਬੜੀ ਪਹਿਲ ਹੈ। ਪਿੰਡਾਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਸ ਦੀ ਸਮਰੱਥਾ ਨੂੰ ਹੋਰ ਵਧਾਉਣ ਦੇ ਲਈ ਵੀ ਬਜਟ ਵਿੱਚ ਅਹਿਮ ਫ਼ੈਸਲਾ ਲਿਆ ਗਿਆ ਹੈ।
ਭਾਈਓ ਅਤੇ ਭੈਣੋਂ,
ਗ੍ਰਾਮੀਣ ਅਰਥਵਿਵਸਥਾ ’ਤੇ ਇਸ ਬਜਟ ਵਿੱਚ ਸਭ ਤੋਂ ਅਧਿਕ ਫੋਕਸ ਹੈ। ਕਿਸਾਨਾਂ ਨੂੰ ਕਦਮ-ਕਦਮ ’ਤੇ ਡਿਜੀਟਲ ਟੈਕਨੋਲੋਜੀ ਨਾਲ ਮਦਦ ਹੋਵੇ ਜਾਂ ਸਹਿਕਾਰਤਾ ਦਾ ਵਿਸਤਾਰ, ਇਸ ’ਤੇ ਬਹੁਤ ਫੋਕਸ ਹੈ। ਇਸ ਨਾਲ ਕਿਸਾਨਾਂ, ਪਸ਼ੂਪਾਲਕਾਂ ਅਤੇ ਮਛੁਆਰਿਆਂ, ਸਾਰਿਆਂ ਨੂੰ ਲਾਭ ਹੋਵੇਗਾ। ਗੰਨੇ ਨਾਲ ਜੁੜੀਆਂ ਸਹਿਕਾਰੀ ਸਮਿਤੀਆਂ ਨੂੰ ਵਿਸ਼ੇਸ਼ ਮਦਦ ਮਿਲਣ ਨਾਲ ਕਰਨਾਟਕ ਦੇ ਗੰਨਾ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।
ਆਉਣ ਵਾਲੇ ਸਮੇਂ ਵਿੱਚ ਅਨੇਕ ਨਵੀਆਂ ਸਹਿਕਾਰੀ ਸਮਿਤੀਆਂ ਵੀ ਬਣਨਗੀਆਂ ਅਤੇ ਅਨਾਜ ਦੀ ਸਟੋਰੇਜ ਦੇ ਲਈ ਦੇਸ਼ ਭਰ ਵਿੱਚ ਬੜੀ ਸੰਖਿਆ ਵਿੱਚ ਸਟੋਰ ਬਣਨਗੇ। ਇਸ ਨਾਲ ਛੋਟੇ ਕਿਸਾਨ ਵੀ ਆਪਣਾ ਅਨਾਜ ਸਟੋਰ ਕਰ ਪਾਉਣਗੇ ਅਤੇ ਬਿਹਤਰ ਕੀਮਤ ਮਿਲਣ ’ਤੇ ਵੇਚ ਪਾਉਣਗੇ। ਇਹੀ ਨਹੀਂ ਕੁਦਰਤੀ ਖੇਤੀ ਨਾਲ ਛੋਟੇ ਕਿਸਾਨ ਦੀ ਲਾਗਤ ਘੱਟ ਹੋਵੇ, ਇਸ ਦੇ ਲਈ ਹਜ਼ਾਰਾਂ ਸਹਾਇਤਾ ਕੇਂਦਰ ਵੀ ਬਣਾਏ ਜਾ ਰਹੇ ਹਨ।
ਸਾਥੀਓ,
ਕਰਨਾਟਕ ਵਿੱਚ ਤੁਸੀਂ ਸਾਰੇ ਮਿਲਟਸ-ਮੋਟੇ ਅਨਾਜ ਦਾ ਮਹੱਤਵ ਬਖੂਬੀ ਸਮਝਦੇ ਹੋ। ਇਸ ਲਈ ਮੋਟੇ ਅਨਾਜਾਂ ਨੂੰ ਤੁਸੀਂ ਸਾਰੇ ਪਹਿਲਾਂ ਤੋਂ ‘ਸਿਰਿ ਧਾਨਯਾ’ ਕਹਿੰਦੇ ਹੋ। ਹੁਣ ਕਰਨਾਟਕ ਦੇ ਲੋਕਾਂ ਦੀ ਇਸੇ ਭਾਵਨਾ ਨੂੰ ਦੇਸ਼ ਅੱਗੇ ਵਧਾ ਰਿਹਾ ਹੈ। ਹੁਣ ਪੂਰੇ ਦੇਸ਼ ਵਿੱਚ, ਮੋਟੇ ਅਨਾਜ ਨੂੰ ਸ਼੍ਰੀ-ਅੰਨ ਦੀ ਪਹਿਚਾਣ ਦਿੱਤੀ ਗਈ ਹੈ। ਸ਼੍ਰੀ-ਅੰਨ ਯਾਨੀ, ‘ਧਾਨਯ’ ਵਿੱਚ ਸਭ ਤੋਂ ਉੱਤਮ। ਕਰਨਾਟਕ ਵਿੱਚ ਤਾਂ ਸ਼੍ਰੀਅੰਨ ਰਾਗੀ, ਸ਼੍ਰੀਅੰਨ ਨਵਣੇ, ਸ਼੍ਰੀਅੰਨ ਸਾਮੇ, ਸ਼੍ਰੀਅੰਨ ਹਰਕਾ, ਸ਼੍ਰੀਅੰਨ ਕੋਰਲੇ, ਸ਼੍ਰੀਅੰਨ ਊਦਲੁ, ਸ਼੍ਰੀਅੰਨ ਬਰਗੁ, ਸ਼੍ਰੀਅੰਨ ਸੱਜੇ, ਸ਼੍ਰੀਅੰਨ ਬਿੜੀਜੋੜਾ, ਕਿਸਾਨ ਐਸੇ ਅਨੇਕ ਸ਼੍ਰੀ ਅੰਨ ਪੈਦਾ ਕਰਦਾ ਹੈ। ਕਰਨਾਟਕ ਦੇ ‘ਰਾਗੀ ਮੁੱਦੇ’, ‘ਰਾਗੀ ਰੋਟੀ’ ਇਸ ਸਵਾਦ ਨੂੰ ਕੌਣ ਭੁੱਲ ਸਕਦਾ ਹੈ? ਇਸ ਸਾਲ ਦੇ ਬਜਟ ਵਿੱਚ ਸ਼੍ਰੀਅੰਨ ਦੇ ਉਤਪਾਦਨ ’ਤੇ ਵੀ ਬਹੁਤ ਬਲ ਦਿੱਤਾ ਗਿਆ ਹੈ। ਇਸ ਦਾ ਲਾਭ ਕਰਨਾਟਕ ਦੇ ਸੋਕਾ ਪ੍ਰਭਾਵਿਤ ਖੇਤਰਾਂ ਦੇ ਛੋਟੇ-ਛੋਟੇ ਕਿਸਾਨਾਂ ਨੂੰ ਸਭ ਤੋਂ ਅਧਿਕ ਲਾਭ ਹੋਵੇਗਾ।
ਸਾਥੀਓ,
ਡਬਲ ਇੰਜਣ ਸਰਕਾਰ ਦੇ ਇਮਾਨਦਾਰ ਪ੍ਰਯਾਸਾਂ ਦੇ ਕਾਰਨ ਅੱਜ ਭਾਰਤ ਦੇ ਨਾਗਰਿਕ ਦਾ ਵਿਸ਼ਵਾਸ ਬੁਲੰਦੀ ’ਤੇ ਹੈ, ਆਤਮਵਿਸ਼ਵਾਸ ਬੁਲੰਦੀ ’ਤੇ ਹੈ। ਅਸੀਂ ਹਰ ਦੇਸ਼ਵਾਸੀ ਦਾ ਜੀਵਨ ਸੁਰੱਖਿਅਤ ਕਰਨ ਦੇ ਲਈ, ਭਵਿੱਖ ਸਮ੍ਰਿੱਧ ਕਰਨ ਦੇ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ। ਤੁਹਾਡਾ ਨਿਰੰਤਰ ਅਸ਼ੀਰਵਾਦ ਹੀ ਸਾਡੇ ਸਾਰਿਆਂ ਦੇ ਲਈ ਊਰਜਾ ਹੈ, ਸਾਡੀ ਪ੍ਰੇਰਣਾ ਹੈ। ਇੱਕ ਵਾਰ ਫਿਰ ਆਪ ਸਾਰਿਆਂ ਨੂੰ ਬਜਟ ਅਤੇ ਅੱਜ ਤੁਮਕੁਰੂ ਵਿੱਚ ਜੋ ਵਿਕਾਸ ਦੇ ਪ੍ਰੋਜੈਕਟ ਦਾ ਲੋਕ ਅਰਪਣ ਅਤੇ ਨੀਂਹ ਪੱਥਰ ਹੋਇਆ ਹੈ, ਇਸ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਅੱਜ ਇਤਨੀ ਬੜੀ ਤਾਦਾਦ ਵਿੱਚ ਇੱਥੇ ਆਏ ਹੋ, ਸਾਨੂੰ ਅਸ਼ੀਰਵਾਦ ਦੇ ਰਹੇ ਹੋ, ਮੈਂ ਆਪ ਸਭ ਦਾ ਵੀ ਹਿਰਦੈ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਧੰਨਵਾਦ !