Quoteਟੈਂਟ ਸਿਟੀ ਦਾ ਉਦਘਾਟਨ ਕੀਤਾ
Quote1000 ਕਰੋੜ ਰੁਪਏ ਤੋਂ ਵੱਧ ਦੇ ਹੋਰ ਅੰਦਰੂਨੀ ਜਲਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
Quoteਹਲਦੀਆ ਵਿੱਚ ਮਲਟੀ-ਮਾਡਲ ਟਰਮੀਨਲ ਦਾ ਉਦਘਾਟਨ ਕੀਤਾ
Quote"ਪੂਰਬੀ ਭਾਰਤ ਦੇ ਬਹੁਤ ਸਾਰੇ ਟੂਰਿਜ਼ਮ ਸਥਲਾਂ ਨੂੰ ਐੱਮਵੀ ਗੰਗਾ ਵਿਲਾਸ ਕਰੂਜ਼ ਨਾਲ ਲਾਭ ਹੋਣ ਜਾ ਰਿਹਾ ਹੈ"
Quote"ਇਹ ਕਰੂਜ਼ ਜਿੱਥੋਂ ਵੀ ਲੰਘੇਗਾ, ਵਿਕਾਸ ਦੀ ਇੱਕ ਨਵੀਂ ਰੇਖਾ ਤਿਆਰ ਕਰੇਗਾ"
Quote"ਅੱਜ ਭਾਰਤ ਪਾਸ ਸਭ ਕੁਝ ਹੈ ਅਤੇ ਬਹੁਤ ਕੁਝ ਤੁਹਾਡੀ ਕਲਪਨਾ ਤੋਂ ਪਰੇ ਹੈ"
Quote"ਗੰਗਾ ਜੀ ਕੇਵਲ ਇੱਕ ਨਦੀ ਨਹੀਂ ਹਨ ਅਤੇ ਅਸੀਂ ਇਸ ਪਵਿੱਤਰ ਨਦੀ ਦੀ ਸੇਵਾ ਕਰਨ ਲਈ ਨਮਾਮਿ ਗੰਗੇ ਅਤੇ ਅਰਥ ਗੰਗਾ ਰਾਹੀਂ ਇੱਕ ਦੋਹਰੀ ਪਹੁੰਚ ਅਪਣਾ ਰਹੇ ਹਾਂ"
Quote"21ਵੀਂ ਸਦੀ ਦਾ ਇਹ ਦਹਾਕਾ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਬਦਲਾਅ ਦਾ ਦਹਾਕਾ ਹੈ"
Quote"ਵਧ ਰਹੀ ਗਲੋਬਲ ਪ੍ਰੋਫਾਈਲ ਦੇ ਨਾਲ, ਭਾਰਤ ਆਉਣ ਅਤੇ ਜਾਣਨ ਦੀ ਰੁਚੀ ਵੀ ਵਧ ਰਹੀ ਹੈ"
Quote“ਨਦੀ ਜਲਮਾਰਗ ਭਾਰਤ ਦੀ ਨਵੀਂ ਤਾਕਤ ਹਨ”

ਹਰ ਹਰ ਮਹਾਦੇਵ!

ਕਾਰਜਕ੍ਰਮ ਵਿੱਚ ਸਾਡੇ ਨਾਲ ਜੁੜੇ ਵਿਭਿੰਨ ਰਾਜਾਂ ਦੇ ਆਦਰਯੋਗ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਟੂਰਿਜ਼ਮ ਇੰਡਸਟ੍ਰੀ ਦੇ ਸਾਥੀ, ਦੇਸ਼-ਵਿਦੇਸ਼ ਤੋਂ ਵਾਰਾਣਸੀ ਪਹੁੰਚੇ ਟੂਰਿਸਟ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਅੱਜ ਲੋਹੜੀ ਦਾ ਉਮੰਗ ਭਰਿਆ ਤਿਉਹਾਰ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਉੱਤਰਾਯਣ, ਮਕਰ ਸੰਕ੍ਰਾਂਤੀ, ਭੋਗੀ, ਬੀਹੂ, ਪੋਂਗਲ ਜਿਹੇ ਅਨੇਕ ਪੁਰਬ ਵੀ ਮਨਾਵਾਂਗੇ। ਮੈਂ ਦੇਸ਼ ਅਤੇ ਦੁਨੀਆ ਵਿੱਚ ਇਨ੍ਹਾਂ ਤਿਉਹਾਰਾਂ ਨੂੰ ਮਨਾ ਰਹੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

|

ਸਾਥੀਓ,

ਸਾਡੇ ਪੁਰਬਾਂ, ਦਾਨ-ਦਕਸ਼ਣਾ, ਤਪ-ਤਪੱਸਿਆ, ਸਾਡੇ ਸੰਕਲਪਾਂ ਦੀ ਸਿੱਧੀ ਦੇ ਲਈ ਸਾਡੀ ਆਸਥਾ, ਸਾਡੀ ਮਾਨਤਾ ਦਾ ਇੱਕ ਆਪਣਾ ਮਹੱਤਵ ਹੈ। ਅਤੇ ਇਸ ਵਿੱਚ ਵੀ ਸਾਡੀਆਂ ਨਦੀਆਂ ਦੀ ਭੂਮਿਕਾ ਮਹੱਤਵਪੂਰਨ ਹੈ। ਐਸੇ ਸਮੇਂ ਵਿੱਚ ਅਸੀਂ ਸਾਰੇ ਨਦੀਆਂ ਜਲਮਾਰਗਾਂ ਦੇ ਵਿਕਾਸ ਨਾਲ ਜੁੜੇ ਇਤਨੇ ਬੜੇ ਉਤਸਵ ਦੇ ਸਾਖੀ ਬਣ ਰਹੇ ਹਾਂ। ਅੱਜ ਮੇਰੀ ਕਾਸ਼ੀ ਤੋਂ ਡਿਬਰੂਗੜ੍ਹ ਦੇ ਦਰਮਿਆਨ ਦੁਨੀਆ ਦੀ ਸਭ ਤੋਂ ਲੰਬੀ ਨਦੀ ਜਲਯਾਤਰਾ- ਗੰਗਾ ਵਿਲਾਸ ਕਰੂਜ਼ ਦੀ ਸ਼ੁਰੂਆਤ ਹੋਈ ਹੈ। ਇਸ ਨਾਲ ਪੂਰਬੀ ਭਾਰਤ ਦੇ ਅਨੇਕ ਟੂਰਿਸਟ ਸਥਲ, ਵਰਲਡ ਟੂਰਿਜ਼ਮ ਮੈਪ ਵਿੱਚ ਹੋਰ ਪ੍ਰਮੁੱਖਤਾ ਨਾਲ ਆਉਣ ਵਾਲੇ ਹਨ। ਕਾਸ਼ੀ ਵਿੱਚ ਗੰਗਾ ਪਾਰ ਇਹ ਜੋ ਨਵੀਂ ਨਿਰਮਿਤ ਅਦਭੁਤ ਟੈਂਟ ਸਿਟੀ ਨਾਲ ਉੱਥੇ ਆਉਣ ਅਤੇ ਰਹਿਣ ਦਾ ਇੱਕ ਹੋਰ ਬੜਾ ਕਾਰਨ ਦੇਸ਼-ਦੁਨੀਆ ਦੇ ਟੂਰਿਸਟਾਂ-ਸ਼ਰਧਾਲੂਆਂ ਨੂੰ ਮਿਲਿਆ ਹੈ। ਇਸ ਦੇ ਨਾਲ-ਨਾਲ ਅੱਜ ਪੱਛਮ ਬੰਗਾਲ ਵਿੱਚ ਮਲਟੀ-ਮੋਡਲ ਟਰਮੀਨਲ, ਯੂਪੀ ਅਤੇ ਬਿਹਾਰ ਵਿੱਚ ਫਲੋਟਿੰਗ ਜੈਟੀ, ਅਸਾਮ ਵਿੱਚ ਮੈਰੀਟਾਈਮ ਸਕਿੱਲ ਸੈਂਟਰ, ਸ਼ਿਪ ਰਿਪੇਅਰ ਸੈਂਟਰ, ਟਰਮੀਨਲ ਕਨੈਕਟੀਵਿਟੀ ਪ੍ਰੋਜੈਕਟ, ਐਸੇ 1 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਵੀ ਸ਼ਿਲਾਨਯਾਸ (ਨੀਂਹ ਪੱਥਰ ਰੱਖਿਆ) ਅਤੇ ਲੋਕਅਰਪਣ (ਉਦਘਾਟਨ) ਹੋਇਆ ਹੈ। ਇਹ ਪੂਰਬੀ ਭਾਰਤ ਵਿੱਚ ਟ੍ਰੇਡ ਅਤੇ ਟੂਰਿਜ਼ਮ ਨਾਲ ਜੁੜੀਆਂ ਸੰਭਾਵਨਾਵਾਂ ਦਾ ਵਿਸਤਾਰ ਕਰਨ ਵਾਲੇ ਹਨ, ਰੋਜ਼ਗਾਰ ਦੇ ਨਵੇਂ ਅਵਸਰ ਬਣਾਉਣ ਵਾਲੇ ਹਨ।

ਸਾਥੀਓ,

 ਗੰਗਾ ਜੀ ਸਾਡੇ ਲਈ ਸਿਰਫ਼ ਇੱਕ ਜਲਧਾਰਾ ਭਰ ਨਹੀਂ ਹੈ। ਬਲਕਿ ਇਹ ਪ੍ਰਚੀਨ ਕਾਲ ਤੋਂ ਇਸ ਮਹਾਨ ਭਾਰਤ ਭੂਮੀ ਦੀ ਤਪ-ਤਪੱਸਿਆ ਦੀ ਸਾਖੀ ਹਨ। ਭਾਰਤ ਦੀਆਂ ਸਥਿਤੀਆਂ-ਪਰਿਸਥਿਤੀਆਂ ਕੈਸੀ ਵੀ ਰਹੀਆਂ ਹੋਣ, ਮਾਂ ਗੰਗੇ ਨੇ ਹਮੇਸ਼ਾ ਕੋਟਿ-ਕੋਟਿ ਭਾਰਤੀਆਂ ਨੂੰ ਪੋਸ਼ਿਤ ਕੀਤਾ ਹੈ, ਪ੍ਰੇਰਿਤ ਕੀਤਾ ਹੈ। ਇਸ ਤੋਂ ਬੜਾ ਦੁਰਭਾਗ ਕੀ ਹੋ ਸਕਦਾ ਹੈ ਕਿ ਗੰਗਾ ਜੀ ਦੇ ਕਿਨਾਰੇ ਦੀ ਪੂਰੀ ਪੱਟੀ ਹੀ ਆਜ਼ਾਦੀ ਦੇ ਬਾਅਦ ਵਿਕਾਸ ਵਿੱਚ ਪਿਛੜਦੀ ਹੀ ਚਲੀ ਗਈ, ਅੱਗੇ ਜਾਣ ਦੀ ਤਾਂ ਬਾਤ ਹੀ ਛੱਡ ਦੇਵੋ। ਇਸ ਵਜ੍ਹਾ ਨਾਲ ਲੱਖਾਂ ਲੋਕਾਂ ਦਾ ਗੰਗਾ ਕਿਨਾਰੇ ਤੋਂ ਪਲਾਇਨ ਵੀ ਹੋਇਆ। ਇਸ ਸਥਿਤੀ ਨੂੰ ਦਬਲਿਆ ਜਾਣਾ ਜ਼ਰੂਰੀ ਸੀ, ਇਸ ਲਈ ਅਸੀਂ ਇੱਕ ਨਵੀਂ ਅਪ੍ਰੋਚ ਦੇ ਨਾਲ ਕੰਮ ਕਰਨਾ ਤੈਅ ਕੀਤਾ। ਅਸੀਂ ਇੱਕ ਤਰਫ਼ ਨਮਾਮਿ ਗੰਗੇ ਦੇ ਮਾਧਿਅਮ ਨਾਲ ਗੰਗਾ ਜੀ ਦੀ ਨਿਰਮਲਤਾ ਦੇ ਲਈ ਕੰਮ ਕੀਤਾ, ਉੱਥੇ ਹੀ ਦੂਸਰੀ ਤਰਫ਼ ਅਰਥ ਗੰਗਾ ਦਾ ਵੀ ਅਭਿਯਾਨ ਚਲਾਇਆ। ਅਰਥ ਗੰਗਾ ਯਾਨੀ, ਅਸੀਂ ਗੰਗਾ ਦੇ ਆਸ-ਪਾਸ ਵਸੇ ਰਾਜਾਂ ਵਿਚ ਆਰਥਿਕ ਗਤੀਵਿਧੀਆਂ ਦਾ ਇੱਕ ਨਵਾਂ ਵਾਤਾਵਰਣ ਬਣਾਉਣ ਦੇ ਲਈ ਕਦਮ ਉਠਾਏ। ਇਹ ਗੰਗਾ ਵਿਲਾਸ ਕਰੂਜ਼, ਇਸ ਅਰਥ ਗੰਗਾ ਵਿੱਚ ਉਸ ਦੇ ਅਭਿਯਾਨ ਨੂੰ ਨਵੀਂ ਤਾਕਤ ਦੇਵੇਗਾ। ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਪੱਛਮ ਬੰਗਾਲ ਅਤੇ ਬੰਗਲਾਦੇਸ਼ ਦੀ ਯਾਤਰਾ ਦੇ ਦੌਰਾਨ ਇਹ ਕਰੂਜ਼ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਾਵੇਗਾ।

|

ਸਾਥੀਓ,

ਅੱਜ ਮੈਂ ਉਨ੍ਹਾਂ ਸਾਰੇ ਵਿਦੇਸ਼ੀ ਟੂਰਿਸਟਸ ਦਾ ਵਿਸ਼ੇਸ਼ ਅਭਿਨੰਦਨ ਕਰਦਾ ਹਾਂ, ਜੋ ਇਸ ਕਰੂਜ਼ ਦੇ ਮਾਧਿਅਮ ਨਾਲ ਪਹਿਲੇ ਸਫ਼ਰ ‘ਤੇ ਨਿਕਲਣ ਵਾਲੇ ਹਨ। ਆਪ ਸਭ ਇੱਕ ਪ੍ਰਾਚੀਨ ਸ਼ਹਿਰ ਤੋਂ ਇੱਕ ਆਧੁਨਿਕ ਕਰੂਜ਼ ‘ਤੇ ਸਫ਼ਰ ਕਰਨ ਜਾ ਰਹੇ ਹੋ। ਮੈਂ ਆਪਣੇ ਇਨ੍ਹਾਂ ਵਿਦੇਸ਼ੀ ਟੂਰਿਸਟ ਸਾਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਕਹਾਂਗਾ ਕਿ- India has everything that you can imagine. It also has a lot beyond your imagination. India cannot be defined in words. India can only be experienced from the heart. Because India has always opened her heart for everyone, irrespective of region or religion, creed or country. We welcome all our tourist friends from different parts of the world.

ਸਾਥੀਓ,

ਇਹ ਕਰੂਜ਼ ਯਾਤਰਾ ਇਕੱਠਿਆਂ ਅਨੇਕ ਨਵੇਂ ਅਨੁਭਵ ਲੈ ਕੇ ਆਉਣ ਵਾਲੀ ਹੈ। ਇਹ ਜੋ ਲੋਕ ਇਸ ਵਿੱਚ ਅਧਿਆਤਮ ਦੀ ਖੋਜ ਵਿੱਚ ਹਨ, ਉਨ੍ਹਾਂ ਨੂੰ ਵਾਰਾਣਸੀ, ਕਾਸ਼ੀ, ਬੋਧਗਯਾ, ਵਿਕ੍ਰਮਸ਼ਿਲਾ, ਸ੍ਰੀ ਪਟਨਾ ਸਾਹਿਬ ਅਤੇ ਮਾਜੁਲੀ ਦੀ ਯਾਤਰਾ ਕਰਨ ਦਾ ਸੁਭਾਗ ਮਿਲੇਗਾ। ਜੋ multi-national cruise ਦਾ ਅਨੁਭਵ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਢਾਕਾ ਤੋਂ ਹੋ ਕੇ ਗੁਜਰਨ ਦਾ ਅਵਸਰ ਮਿਲੇਗਾ। ਜੋ ਭਾਰਤ ਦੀ natural diversity ਨੂੰ ਦੇਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਕਰੂਜ਼ ਸੁੰਦਰਬਨ ਅਤੇ ਅਸਾਮ ਦੇ ਜੰਗਲਾਂ ਦੀ ਸੈਰ ਕਰਾਵੇਗਾ। ਜਿਨ੍ਹਾਂ ਲੋਕਾਂ ਦੀ ਰੁਚੀ ਭਾਰਤ ਵਿੱਚ ਨਦੀਆਂ ਨਾਲ ਜੁੜੇ ਸਿਸਟਮ ਨੂੰ ਸਮਝਣ ਵਿੱਚ ਹੈ, ਉਨ੍ਹਾਂ ਦੇ ਲਈ  ਇਹ ਯਾਤਰਾ ਬਹੁਤ ਮਹੱਤਵਪੂਰਨ ਹੋਵੇਗੀ। ਕਿਉਂਕਿ ਇਹ ਕਰੂਜ਼ 25 ਅਲੱਗ-ਅਲੱਗ ਨਦੀਆਂ ਜਾਂ ਨਦੀ ਧਾਰਾਵਾਂ ਤੋਂ ਹੋ ਕੇ ਗੁਜਰੇਗਾ। ਅਤੇ ਜੋ ਲੋਕ ਭਾਰਤ ਦੇ ਸਮ੍ਰਿੱਧ ਖਾਨ-ਪਾਨ ਦਾ ਅਨੁਭਵ ਲੈਣਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਵੀ ਇਹ ਬਿਹਤਰੀਨ ਅਵਸਰ ਹੈ। ਯਾਨੀ ਭਾਰਤ ਦੀ ਵਿਰਾਸਤ ਅਤੇ ਆਧੁਨਿਕਤਾ ਦਾ ਅਦਭੁਤ ਸੰਗਮ ਸਾਨੂੰ ਇਸ ਯਾਤਰਾ ਵਿੱਚ ਦੇਖਣ ਨੂੰ ਮਿਲੇਗਾ। ਕਰੂਜ਼ ਟੂਰਿਜ਼ਮ ਦਾ ਇਹ ਨਵਾਂ ਦੌਰ ਇਸ ਖੇਤਰ ਵਿੱਚ ਸਾਡੇ ਯੁਵਾ ਸਾਥੀਆਂ ਨੂੰ ਰੋਜ਼ਗਾਰ-ਸਵੈਰੋਜ਼ਗਾਰ ਦੇ ਨਵੇਂ ਅਵਸਰ ਵੀ ਦੇਵੇਗਾ। ਵਿਦੇਸ਼ੀ ਟੂਰਿਸਟਾਂ ਦੇ ਲਈ ਤਾਂ ਇਹ ਆਕਰਸ਼ਣ ਹੋਵੇਗਾ ਹੀ, ਦੇਸ਼ ਦੇ ਵੀ ਜੋ ਟੂਰਿਸਟ ਪਹਿਲਾਂ ਐਸੇ ਅਨੁਭਵਾਂ ਦੇ ਲਈ ਵਿਦੇਸ਼ ਜਾਂਦੇ ਸਨ, ਉਹ ਹੁਣ ਪੂਰਬੀ ਭਾਰਤ ਦਾ ਰੁਖ ਕਰ ਪਾਉਣਗੇ। ਇਹ ਕਰੂਜ਼ ਜਿੱਥੋਂ ਵੀ ਗੁਜਰੇਗਾ, ਉੱਥੇ ਵਿਕਾਸ ਦੀ ਇੱਕ ਨਵੀਂ ਲਾਈਨ ਤਿਆਰ ਕਰੇਗਾ। ਕਰੂਜ਼ ਟੂਰਿਜ਼ਮ ਦੇ ਲਈ ਐਸੀਆਂ ਹੀ ਵਿਵਸਥਾਵਾਂ ਅਸੀਂ ਦੇਸ਼ਭਰ ਦੇ ਨਦੀ ਜਲਮਾਰਗਾਂ ਵਿੱਚ ਤਿਆਰ ਕਰ ਰਹੇ ਹਾਂ। ਸ਼ਹਿਰਾਂ ਦੇ ਦਰਮਿਆਨ ਲੰਬੇ ਰਿਵਰ ਕਰੂਜ਼ ਦੇ ਇਲਾਵਾ ਅਸੀਂ ਅਲੱਗ-ਅਲੱਗ ਸ਼ਹਿਰਾਂ ਵਿੱਚ ਛੋਟੇ ਕਰੂਜ਼ ਨੂੰ ਵੀ ਹੁਲਾਰਾ ਦੇ ਰਹੇ ਹਾਂ। ਕਾਸ਼ੀ ਵਿੱਚ ਵੀ ਇਸ ਪ੍ਰਕਾਰ ਦੀ ਵਿਵਸਥਾ ਹਾਲੇ ਚਲ ਰਹੀ ਹੈ। ਇਹ ਹਰ ਟੂਰਿਸਟ ਵਰਗ ਦੀ ਪਹੁੰਚ ਵਿੱਚ ਹੋਵੇ ਇਸ ਦੇ ਲਈ ਬਜਟ ਤੋਂ ਲੈ ਕੇ ਲਗਜ਼ਰੀ ਕਰੂਜ਼ ਤੱਕ, ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦੇਸ਼ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਸਾਥੀਓ,

ਦੇਸ਼ ਵਿੱਚ ਕਰੂਜ਼ ਟੂਰਿਜ਼ਮ ਅਤੇ ਹੈਰੀਟੇਜ ਟੂਰਿਜ਼ਮ ਦਾ ਇਹ ਸੰਗਮ ਐਸੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਭਾਰਤ ਵਿੱਚ ਟੂਰਿਜ਼ਮ ਦਾ ਇੱਕ ਬੁਲੰਦ ਦੌਰ ਸ਼ੁਰੂ ਹੋ ਰਿਹਾ ਹੈ। ਭਾਰਤ ਦੀ ਆਲਮੀ ਭੂਮਿਕਾ ਜਿਵੇਂ-ਜਿਵੇਂ ਵਧ ਰਹੀ ਹੈ, ਤਿਵੇਂ-ਤਿਵੇਂ ਭਾਰਤ ਨੂੰ ਦੇਖਣ, ਭਾਰਤ ਨੂੰ ਜਾਣਨ ਅਤੇ ਭਾਰਤ ਨੂੰ ਸਮਝਣ ਦੀ ਉਤਸੁਕਤਾ ਵੀ ਵਧ ਰਹੀ ਹੈ। ਇਸ ਲਈ ਬੀਤੇ 8 ਵਰ੍ਹਿਆਂ ਵਿੱਚ ਅਸੀਂ ਭਾਰਤ ਵਿੱਚ ਟੂਰਿਜ਼ਮ ਸੈਕਟਰ ਦੇ ਵਿਸਤਾਰ ‘ਤੇ ਵਿਸ਼ੇਸ਼ ਬਲ ਦਿੱਤਾ ਹੈ। ਅਸੀਂ ਆਪਣੇ ਆਸਥਾ ਦੇ ਸਥਾਨਾਂ, ਤੀਰਥਾਂ, ਇਤਿਹਾਸਿਕ ਸਥਲਾਂ ਦੇ ਵਿਕਾਸ ਨੂੰ ਵੀ ਪ੍ਰਾਥਮਿਕਤਾ ਬਣਾਇਆ ਹੈ। ਕਾਸ਼ੀ ਨਗਰੀ ਤਾਂ ਸਾਡੇ ਇਨ੍ਹਾਂ ਪ੍ਰਯਾਸਾਂ ਦੀ ਸਾਖਿਆਤ ਸਾਖੀ ਬਣੀ ਹੈ। ਅੱਜ ਮੇਰੀ ਕਾਸ਼ੀ ਦੀਆਂ ਸੜਕਾਂ ਚੌੜੀਆਂ ਹੋ ਰਹੀਆਂ ਹਨ, ਗੰਗਾ ਜੀ ਦੇ ਘਾਟ ਸਵੱਛ ਹੋ ਰਹੇ ਹਨ। ਕਾਸ਼ੀ ਵਿਸ਼ਵਨਾਥ ਧਾਮ ਦਾ ਪੁਨਰ-ਨਿਰਮਾਣ ਹੋਣ ਦੇ ਬਾਅਦ ਜਿਸ ਪ੍ਰਕਾਰ ਸ਼ਰਧਾਲੂਆਂ ਅਤੇ ਟੂਰਿਸਟਾਂ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਹ ਵੀ ਅਭੂਤਪੂਰਵ ਹੈ। ਬੀਤੇ ਵਰ੍ਹੇ ਜਿਤਨੇ ਸ਼ਰਧਾਲੂ ਕਾਸ਼ੀ ਆਏ ਹਨ, ਉਸ ਨਾਲ ਸਾਡੇ ਨਾਵਿਕਾਂ, ਰੇਹੜੀ-ਠੇਲੇ-ਰਿਕਸ਼ਾ ਵਾਲਿਆਂ, ਦੁਕਾਨਦਾਰਾਂ, ਹੋਟਲ-ਗੈਸਟਹਾਊਸ ਚਲਾਉਣ ਵਾਲਿਆਂ, ਸਭ ਨੂੰ ਲਾਭ ਹੋਇਆ ਹੈ। ਹੁਣ ਗੰਗਾ ਪਾਰ ਦੇ ਖੇਤਰ ਵਿੱਚ ਇਹ ਨਵੀਂ ਟੈਂਟ ਸਿਟੀ, ਕਾਸ਼ੀ ਆਉਣ ਵਾਲੇ ਸ਼ਰਧਾਲੂਆਂ ਨੂੰ, ਟੂਰਸਿਟਾਂ ਨੂੰ ਇੱਕ ਨਵਾਂ ਅਨੁਭਵ ਦੇਵੇਗੀ। ਇਸ ਟੈਂਟ ਸਿਟੀ ਵਿੱਚ ਆਧੁਨਿਕਤਾ ਵੀ ਹੈ, ਅਧਿਆਤਮ ਵੀ ਅਤੇ ਆਸਥਾ ਵੀ ਹੈ। ਰਾਗ ਤੋਂ ਲੈ ਕੇ ਸੁਆਦ ਤੱਕ ਬਨਾਰਸ ਦਾ ਹਰ ਰਸ, ਹਰ ਰੰਗ ਇਸ ਟੈਂਟ ਸਿਟੀ ਵਿੱਚ ਦੇਖਣ ਨੂੰ ਮਿਲੇਗਾ।

|

ਸਾਥੀਓ,

ਅੱਜ ਦਾ ਇਹ ਆਯੋਜਨ, 2014 ਦੇ ਬਾਅਦ ਤੋਂ ਦੇਸ਼ ਵਿੱਚ ਜੋ ਨੀਤੀਆਂ ਬਣੀਆਂ, ਜੋ ਨਿਰਣੇ ਹੋਏ, ਜੋ ਦਿਸ਼ਾ ਤੈਅ ਹੋਈ, ਉਸ ਦਾ ਪ੍ਰਤੀਬਿੰਬ ਹੈ। 21ਵੀਂ ਸਦੀ ਦਾ ਇਹ ਦਹਾਕਾ, ਭਾਰਤ ਵਿੱਚ ਇਨਫ੍ਰਾਸਟ੍ਰਕਚਰ ਦੇ ਕਾਇਆਕਲਪ ਦਾ ਦਹਾਕਾ ਹੈ। ਇਸ ਦਹਾਕੇ ਵਿੱਚ ਭਾਰਤ ਦੇ ਲੋਕ, ਆਧੁਨਿਕ ਇਨਫ੍ਰਾਸਟ੍ਰਕਚਰ ਦੀ ਉਹ ਤਸਵੀਰ ਦੇਖਣ ਜਾ ਰਹੇ ਹਨ, ਜਿਸ ਦੀ ਕਲਪਨਾ ਤੱਕ ਕਿਸੇ ਜ਼ਮਾਨੇ ਵਿੱਚ ਮੁਸ਼ਕਿਲ ਸੀ। ਚਾਹੇ ਘਰ, ਟੌਇਲਟ, ਬਿਜਲੀ, ਪਾਣੀ, ਕੁਕਿੰਗ ਗੈਸ, ਸਿੱਖਿਆ ਸੰਸਥਾਨ ਅਤੇ ਹਸਪਤਾਲ ਜਿਹਾ ਸਮਾਜਿਕ ਇਨਫ੍ਰਾਸਟ੍ਰਕਚਰ ਹੋਵੇ, ਡਿਜੀਟਲ ਇਨਫ੍ਰਾਸਟ੍ਰਕਚਰ ਹੋਵੇ, ਜਾ  ਫਿਰ ਰੇਲਵੇ, ਹਾਈਵੇਅ, ਏਅਰਵੇਅ ਅਤੇ ਵਾਟਰਵੇਅ ਜਿਹਾ ਫਿਜ਼ੀਕਲ ਕਨੈਕਟੀਵਿਟੀ ਇਨ੍ਹਾਂ ਨਾਲ ਜੁੜਿਆ ਇਨਫ੍ਰਾਸਟ੍ਰਕਚਰ ਹੋਵੇ। ਇਹ ਅੱਜ ਭਾਰਤ ਦੇ ਤੇਜ਼ ਵਿਕਾਸ ਦਾ, ਵਿਕਸਿਤ ਭਾਰਤ ਦੇ ਨਿਰਮਾਣ ਦਾ ਸਭ ਤੋਂ ਮਜ਼ਬੂਤ ਥੰਮ੍ਹ ਹੈ। ਸਭ ਤੋਂ ਚੌੜੇ ਹਾਈਵੇਅ, ਸਭ ਤੋਂ ਆਧੁਨਿਕ ਏਅਰਪੋਰਟ, ਆਧੁਨਿਕ ਰੇਲਵੇ ਸਟੇਸ਼ਨ, ਸਭ ਤੋਂ ਉੱਚੇ ਅਤੇ ਲੰਬੇ ਪੁਲ਼, ਸਭ ਤੋਂ ਉਚਾਈ ‘ਤੇ ਬਣਨ ਵਾਲੀ ਲੰਬੀ ਟਨਲ ਨਾਲ ਨਵੇਂ ਭਾਰਤ ਦੇ ਵਿਕਾਸ ਦਾ ਪ੍ਰਤੀਬਿੰਬ ਅਸੀਂ ਸਾਰੇ ਅਨੁਭਵ ਕਰਦੇ ਹਾਂ। ਇਸ ਵਿੱਚ ਵੀ ਨਦੀ ਜਲਮਾਰਗ, ਭਾਰਤ ਦੀ ਨਵੀਂ ਸਮਰੱਥਾ ਬਣ ਰਹੇ ਹਨ।

 

ਸਾਥੀਓ,

ਅੱਜ ਗੰਗਾ ਵਿਲਾਸ ਕਰੂਜ਼ ਦੀ ਸ਼ੁਰੂਆਤ ਹੋਣਾ ਵੀ ਇੱਕ ਸਾਧਾਰਣ ਘਟਨਾ ਨਹੀਂ ਹੈ। ਜਿਵੇਂ ਕੋਈ ਦੇਸ਼ ਜਦੋਂ ਆਪਣੇ ਦਮ ‘ਤੇ ਸੈਟੇਲਾਈਟ ਨੂੰ ਪੁਲਾੜ ਵਿੱਚ ਸਥਾਪਿਤ ਕਰਦਾ ਹੈ, ਤਾਂ ਉਹ ਉਸ ਦੇਸ਼ ਦੀ ਤਕਨੀਕੀ ਦਕਸ਼ਤਾ ਨੂੰ ਦਿਖਾਉਂਦਾ ਹੈ। ਵੈਸੇ ਹੀ 3200 ਕਿਲੋਮੀਟਰ ਤੋਂ ਜ਼ਿਆਦਾ ਲੰਬਾ ਇਹ ਸਫ਼ਰ, ਭਾਰਤ ਵਿੱਚ ਇਨਲੈਂਡ ਵਾਟਰ-ਵੇਅ ਦੇ ਵਿਕਾਸ, ਨਦੀ ਜਲਮਾਰਗਾਂ ਦੇ ਲਈ ਬਣ ਰਹੇ ਆਧੁਨਿਕ ਸੰਸਾਧਨਾਂ ਦਾ ਇੱਕ ਜਿਉਂਦਾ-ਜਾਗਦਾ ਉਦਾਹਰਣ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ ਵਾਟਰ-ਵੇਅ ਦਾ ਥੋੜਾ-ਬਹੁਤ ਹੀ ਉਪਯੋਗ ਹੁੰਦਾ ਸੀ। ਇਹ ਹਾਲ ਤਦ ਸੀ, ਜਦੋਂ ਭਾਰਤ ਵਿੱਚ ਵਾਟਰ-ਵੇਅ ਦੇ ਮਾਧਿਅਮ ਨਾਲ ਵਪਾਰ ਦਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਸੀ। 2014 ਦੇ ਬਾਅਦ ਤੋਂ ਭਾਰਤ, ਆਪਣੀ ਇਸ ਪੁਰਾਤਨ ਤਾਕਤ ਨੂੰ ਆਧੁਨਿਕ ਭਾਰਤ ਦੇ ਟ੍ਰਾਂਸਪੋਰਟ ਸਿਸਟਮ ਦੀ ਬੜੀ ਸ਼ਕਤੀ ਬਣਾਉਣ ਵਿੱਚ ਜੁਟਿਆ ਹੈ। ਅਸੀਂ ਦੇਸ਼ ਦੀਆਂ ਬੜੀਆਂ ਨਦੀਆਂ ਵਿੱਚ ਨਦੀ ਜਲਮਾਰਗਾਂ ਦੇ ਵਿਕਾਸ ਦੇ ਲਈ ਕਾਨੂੰਨ ਬਣਾਇਆ ਹੈ, ਵਿਸਤ੍ਰਿਤ ਐਕਸ਼ਨ ਪਲਾਨ ਬਣਾਇਆ ਹੈ। 2014 ਵਿੱਚ ਸਿਰਫ਼ 5 ਰਾਸ਼ਟਰੀ ਜਲਮਾਰਗ ਦੇਸ਼ ਵਿੱਚ ਸਨ। ਅੱਜ 24 ਰਾਜਾਂ ਵਿੱਚ 111 ਰਾਸ਼ਟਰੀ ਜਲਮਾਰਗਾਂ ਨੂੰ ਵਿਕਸਿਤ ਕਰਨ ‘ਤੇ ਕੰਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਲਗਭਗ 2 ਦਰਜਨ ਜਲਮਾਰਗਾਂ ‘ਤੇ ਸੇਵਾਵਾਂ ਹੁਣ ਚਲ ਰਹੀਆਂ ਹਨ। 8 ਵਰ੍ਹੇ ਪਹਿਲਾਂ ਤੱਕ ਸਿਰਫ਼ 30 ਲੱਖ ਮੀਟ੍ਰਿਕ ਟਨ ਕਾਰਗੋ ਹੀ ਨਦੀ ਜਲਮਾਰਗਾਂ ਤੋਂ ਟ੍ਰਾਂਸਪੋਰਟ ਹੁੰਦਾ ਸੀ। ਅੱਜ ਇਹ ਕਪੈਸਿਟੀ 3 ਗੁਣਾ ਤੋਂ ਵੀ ਅਧਿਕ ਹੋ ਚੁੱਕੀ ਹੈ। ਨਦੀ ਜਲਮਾਰਗਾਂ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਸੰਖਿਆ ਵੀ ਲਗਾਤਾਰ ਵਧ ਰਹੀ ਹੈ। ਇਸ ਵਿੱਚ ਵੀ ਗੰਗਾ ‘ਤੇ ਬਣ ਰਿਹਾ ਇਹ ਨੈਸ਼ਨਲ ਵਾਟਰ-ਵੇਅ, ਪੂਰੇ ਦੇਸ਼ ਦੇ ਲਈ ਇੱਕ ਮਾਡਲ ਦੀ ਤਰ੍ਹਾਂ ਵਿਕਸਿਤ ਹੋ ਰਿਹਾ ਹੈ। ਅੱਜ ਇਹ ਵਾਟਰ-ਵੇਅ, ਟ੍ਰਾਂਸਪੋਰਟ, ਟ੍ਰੇਡ ਅਤੇ ਟੂਰਿਜ਼ਮ, ਤਿੰਨਾਂ ਦੇ ਲਈ ਇੱਕ ਮਹੱਤਵਪੂਰਨ ਮਾਧਿਅਮ ਬਣ ਰਿਹਾ ਹੈ।

ਸਾਥੀਓ,

ਅੱਜ ਦਾ ਇਹ ਆਯੋਜਨ, ਪੂਰਬੀ ਭਾਰਤ ਨੂੰ ਵਿਕਸਿਤ ਭਾਰਤ ਦਾ ਗ੍ਰੋਥ ਇੰਜਣ ਬਣਾਉਣ ਵਿੱਚ ਵੀ ਮਦਦ ਕਰੇਗਾ। ਪੱਛਮ ਬੰਗਾਲ ਦੇ ਹਲਦੀਆ ਵਿੱਚ ਆਧੁਨਿਕ ਮਲਟੀ-ਮੋਡਲ ਟਰਮੀਨਲ ਵਾਰਾਣਸੀ ਨੂੰ ਜੋੜਦਾ ਹੈ। ਇਹ ਭਾਰਤ-ਬੰਗਲਾਦੇਸ਼ ਪ੍ਰੋਟੋਕੋਲ ਮਾਰਗ ਨਾਲ ਵੀ ਕਨੈਕਟਿਡ ਹੈ ਅਤੇ ਨੌਰਥ ਈਸਟ ਨੂੰ ਵੀ ਜੋੜਦਾ ਹੈ। ਇਹ ਕੋਲਕਾਤਾ ਪੋਰਟ ਅਤੇ ਬੰਗਲਾਦੇਸ਼ ਨੂੰ ਵੀ ਕਨੈਕਟ ਕਰਦਾ ਹੈ। ਯਾਨੀ ਇਹ ਯੂਪੀ-ਬਿਹਾਰ-ਝਾਰਖੰਡ-ਪੱਛਮ ਬੰਗਾਲ ਤੋਂ ਲੈ ਕੇ ਬੰਗਲਾਦੇਸ਼ ਤੱਕ ਵਪਾਰ-ਕਾਰੋਬਾਰ ਨੂੰ ਸੁਗਮ ਬਣਾਉਣ ਵਾਲਾ ਹੈ। ਇਸੇ ਪ੍ਰਕਾਰ ਜੈਟੀ ਅਤੇ ਰੋ-ਰੋ ਫੈਰੀ ਟਰਮੀਨਲਾਂ ਦਾ ਵੀ ਨੈੱਟਵਰਕ ਬਣਾਇਆ ਜਾ ਰਿਹਾ ਹੈ। ਇਸ ਨਾਲ ਆਉਣਾ-ਜਾਣਾ ਵੀ ਅਸਾਨ ਹੋਵੇਗਾ, ਮਛੇਰਿਆਂ ਨੂੰ, ਕਿਸਾਨਾਂ ਨੂੰ ਵੀ ਸੁਵਿਧਾ ਹੋਵੇਗੀ।

ਸਾਥੀਓ,

ਕਰੂਜ਼ ਹੋਵੇ, ਕਾਰਗੋ ਸ਼ਿਪ ਹੋਵੇ, ਇਹ ਟ੍ਰਾਂਸਪੋਰਟ ਅਤੇ ਟੂਰਿਜ਼ਮ ਨੂੰ ਤਾਂ ਬਲ ਦਿੰਦੇ ਹੀ ਹਨ, ਇਨ੍ਹਾਂ ਦੀ ਸਰਵਿਸ ਨਾਲ ਜੁੜੀ ਪੂਰੀ ਇੰਡਸਟ੍ਰੀ ਵੀ ਨਵੇਂ ਅਵਸਰਾਂ ਦਾ ਨਿਰਮਾਣ ਕਰਦੀ ਹੈ। ਇਸ ਦੇ ਲਈ ਜੋ ਸਟਾਫ਼ ਚਾਹੀਦਾ ਹੈ, ਜੋ ਸਕਿੱਲਡ ਲੋਕ ਚਾਹੀਦੇ ਹਨ, ਉਸ ਦੇ ਲਈ ਵੀ ਟ੍ਰੇਨਿੰਗ ਦਾ ਪ੍ਰਬੰਧ ਜ਼ਰੂਰੀ ਹੈ। ਇਸ ਦੇ ਲਈ ਗੁਵਾਹਾਟੀ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਇਆ ਗਿਆ ਹੈ। ਜਹਾਜ਼ਾਂ ਦੀ ਮੁਰੰਮਤ ਦੇ ਲਈ ਵੀ ਗੁਵਾਹਾਟੀ ਵਿੱਚ ਇੱਕ ਨਵੀਂ 

ਸਾਥੀਓ,

ਇਹ ਜਲਮਾਰਗ ਵਾਤਾਵਰਣ ਦੀ ਰੱਖਿਆ ਦੇ ਲਈ ਵੀ ਅੱਛੇ ਹਨ ਅਤੇ ਪੈਸਿਆਂ ਦੀ ਵੀ ਬੱਚਤ ਕਰਦੇ ਹਨ। ਇੱਕ ਸਟਡੀ ਦੇ ਮੁਤਾਬਕ, ਸੜਕ ਦੇ ਮੁਕਾਬਲੇ ਜਲਮਾਰਗ ਤੋਂ ਪਰਿਵਹਨ ਦੀ ਲਾਗਤ ਢਾਈ ਗੁਣਾ ਘੱਟ ਆਉਂਦੀ ਹੈ। ਉੱਥੇ ਹੀ ਰੇਲ ਦੇ ਮੁਕਾਬਲੇ ਜਲਮਾਰਗ ਤੋਂ ਪਰਿਵਹਨ ਦੀ ਲਾਗਤ ਇੱਕ ਤਿਹਾਈ ਘੱਟ ਹੁੰਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵਾਟਰਵੇਅ ਨਾਲ ਈਂਧਣ ਦੀ ਕਿਤਨੀ ਬੱਚਤ ਹੁੰਦੀ ਹੈ, ਪੈਸਾ ਕਿਤਨਾ ਜ਼ਿਆਦਾ ਬਚਦਾ ਹੈ। ਭਾਰਤ ਨੇ ਜੋ ਨਵੀਂ ਲੌਜਿਸਟਿਕਸ ਪਾਲਿਸੀ ਬਣਾਈ ਹੈ, ਉਸ ਵਿੱਚ ਵੀ ਤੇਜ਼ੀ ਨਾਲ ਬਣ ਰਹੇ ਇਹ ਵਾਟਰਵੇਜ਼  ਬਹੁਤ ਮਦਦ ਕਰਨ ਵਾਲੇ ਹਨ। ਇਸ ਵਿੱਚ ਵੀ ਬਹੁਤ ਮਹੱਤਵਪੂਰਨ ਬਾਤ ਇਹ ਹੈ ਕਿ ਭਾਰਤ ਵਿੱਚ ਹਜ਼ਾਰਾਂ ਕਿਲੋਮੀਟਰ ਲੰਬਾ ਵਾਟਰਵੇਅ ਨੈੱਟਵਰਕ ਤਿਆਰ ਹੋਣ ਦੀ ਸਮਰੱਥਾ ਹੈ। ਭਾਰਤ ਵਿੱਚ ਜੋ ਸਵਾ ਸੌ ਤੋਂ ਜ਼ਿਆਦਾ ਨਦੀਆਂ ਅਤੇ ਨਦੀ ਧਾਰਾਵਾਂ ਹਨ, ਉਹ ਲੋਕਾਂ ਅਤੇ ਸਮਾਨ ਦੇ ਟ੍ਰਾਂਸਪੋਰਟ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹ ਵਾਟਰਵੇਅ, ਭਾਰਤ ਵਿੱਚ Port-Led-Development ਨੂੰ ਵੀ ਵਧਾਉਣ ਵਿੱਚ ਮਦਦ ਕਰਨਗੇ। ਕੋਸ਼ਿਸ਼ ਇਹੀ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਵਾਟਰਵੇਜ਼, ਰੇਲਵੇਜ਼ ਅਤੇ ਹਾਈਵੇਜ਼ ਦਾ ਮਲਟੀ-ਮੋਡਲ ਆਧੁਨਿਕ ਨੈੱਟਵਰਕ ਭਾਰਤ ਵਿੱਚ ਬਣੇ। ਅਸੀਂ ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਦੇ ਨਾਲ ਸਮਝੌਤੇ ਵੀ ਕੀਤੇ ਹਨ, ਜਿਸ ਨਾਲ ਨੌਰਥ ਈਸਟ ਦੀ ਵਾਟਰ ਕਨੈਕਟੀਵਿਟੀ ਵੀ ਸਸ਼ਕਤ ਹੋ ਰਹੀ ਹੈ।

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਸ਼ਕਤ ਕਨੈਕਟੀਵਿਟੀ ਜ਼ਰੂਰੀ ਹੈ। ਇਸ ਲਈ ਸਾਡਾ ਇਹ ਅਭਿਯਾਨ ਨਿਰੰਤਰ ਚਲਦਾ ਰਹੇਗਾ। ਨਦੀ ਜਲਸ਼ਕਤੀ, ਦੇਸ਼ ਦੇ ਟ੍ਰੇਡ ਅਤੇ ਟੂਰਿਜ਼ਮ ਨੂੰ ਨਵੀਂ ਬੁਲੰਦੀ ਦੇਵੇ, ਇਸੇ ਕਾਮਨਾ ਦੇ ਨਾਲ ਸਾਰੇ ਕਰੂਜ਼ ਯਾਤਰੀਆਂ ਨੂੰ ਸੁਖਦ ਯਾਤਰਾ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ !

  • दिग्विजय सिंह राना September 20, 2024

    हर हर महादेव
  • Reena chaurasia September 06, 2024

    बीजेपी
  • JBL SRIVASTAVA May 27, 2024

    मोदी जी 400 पार
  • Vaishali Tangsale February 13, 2024

    🙏🏻🙏🏻
  • ज्योती चंद्रकांत मारकडे February 12, 2024

    जय हो
  • ज्योती चंद्रकांत मारकडे February 12, 2024

    जय हो
  • Babla sengupta December 24, 2023

    Babla sengupta
  • Gautam ramdas Khandagale January 20, 2023

    jay namo
  • Babaji Namdeo Palve January 16, 2023

    वंदेमातरम वंदेमातरम वंदेमातरम
  • Sudhir kumar modi January 15, 2023

    vande Bharat vande matram vande matram vande matram
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
‘Bharat looks bhavya': Gaganyatri Shubhanshu Shukla’s space mission inspires a nation

Media Coverage

‘Bharat looks bhavya': Gaganyatri Shubhanshu Shukla’s space mission inspires a nation
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਜੁਲਾਈ 2025
July 07, 2025

Appreciation by Citizens for PM Modi’s Diplomacy at BRICS 2025, Strengthening Global Ties