ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਰਿਕਰੂਟਸ ਨੂੰ ਲਗਭਗ 70,000 ਨਿਯੁਕਤੀ ਪੱਤਰ ਵੰਡੇ ਗਏ
‘‘ਅੱਜ ਪੂਰੀ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਸ ਦੇ ਨਾਲ ਸਹਿਭਾਗੀ ਬਣਨ ਦੇ ਲਈ ਉਤਸੁਕ ਹੈ’’
‘‘ਅੱਜ, ਭਾਰਤ ਆਪਣੀ ਰਾਜਨੀਤਕ ਸਥਿਰਤਾ ਦੇ ਲਈ ਜਾਣਿਆ ਜਾਂਦਾ ਹੈ, ਜੋ ਅੱਜ ਦੀ ਦੁਨੀਆ ਵਿੱਚ ਬਹੁਤ ਮਹੱਤਵ ਰੱਖਦਾ ਹੈ; ਅੱਜ ਭਾਰਤ ਸਰਕਾਰ ਦੀ ਪਹਿਚਾਣ ਇੱਕ ਨਿਰਣਾਇਕ ਸਰਕਾਰ ਦੇ ਰੂਪ ਵਿੱਚ ਹੁੰਦੀ ਹੈ; ਅੱਜ, ਸਰਕਾਰ ਆਪਣੇ ਪ੍ਰਗਤੀਸ਼ੀਲ ਆਰਥਿਕ ਅਤੇ ਸਮਾਜਿਕ ਨਿਰਣਿਆਂ ਦੇ ਲਈ ਜਾਣੀ ਜਾਂਦੀ ਹੈ’’
‘‘ਨਾਗਰਿਕਾਂ ਦੀ ਭਲਾਈ ਦੇ ਸੰਦਰਭ ਵਿੱਚ ਸਰਕਾਰੀ ਯੋਜਨਾਵਾਂ ਦਾ ਗੁਣਾਤਮਕ ਪ੍ਰਭਾਵ ਹੁੰਦਾ ਹੈ’’
‘‘ਨੌਕਰੀਆਂ ਦੇ ਲਈ ‘ਰੇਟ ਕਾਰਡ’ ਦੇ ਦਿਨ ਚਲੇ ਗਏ, ਵਰਤਮਾਨ ਸਰਕਾਰ ਦਾ ਧਿਆਨ ਨੌਜਵਾਨਾਂ ਦੇ ਭਵਿੱਖ ਨੂੰ ‘ਸੁਰੱਖਿਅਤ’ ਬਣਾਉਣ ‘ਤੇ ਹੈ’’
‘‘ਲੋਕਾਂ ਨੂੰ ਵੰਡਣ ਦੇ ਲਈ ਭਾਸ਼ਾ ਦਾ ਦੁਰਉਪਯੋਗ ਕੀਤਾ ਜਾ ਰਿਹਾ ਸੀ, ਸਰਕਾਰ ਹੁਣ ਭਾਸ਼ਾ ਨੂੰ ਰੋਜ਼ਗਾਰ ਦਾ ਸਸ਼ਕਤ ਮਾਧਿਅਮ ਬਣਾ ਰਹੀ ਹੈ’’
‘‘ਹੁਣ ਸਰਕਾਰ ਆਪਣੀਆਂ ਸੇਵਾਵਾਂ ਘਰ-ਘਰ ਤੱਕ ਪਹੁੰਚਾ ਕੇ ਨਾਗਰਿਕਾਂ ਦੇ ਪਾਸ ਪਹੁੰਚ ਰਹੀ ਹੈ’’

ਨਮਸਕਾਰ!

ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਇਹ ਰੋਜ਼ਗਾਰ ਮੇਲੇ,  ਐੱਨਡੀਏ ਅਤੇ ਭਾਜਪਾ ਸਰਕਾਰ ਦੀ ਨਵੀਂ ਪਹਿਚਾਣ ਬਣ ਗਏ ਹਨ। ਅੱਜ ਇੱਕ ਵਾਰ ਫਿਰ 70 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ।  ਮੈਨੂੰ ਖੁਸ਼ੀ ਹੈ ਕਿ ਬੀਜੇਪੀ ਦੇ ਸ਼ਾਸਨ ਵਾਲੀਆਂ ਰਾਜ ਸਰਕਾਰਾਂ ਵੀ ਸਾਰੇ ਬੀਜੇਪੀ  ਦੇ ਸ‍ਟੇਟ ਵਿੱਚ ਵੀ ਲਗਾਤਾਰ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ ਆਯੋਜਿਤ ਕਰ ਰਹੀਆਂ ਹਨ। ਜੋ ਲੋਕ ਇਸ ਸਮੇਂ ਸਰਕਾਰੀ ਨੌਕਰੀ ਵਿੱਚ ਆ ਰਹੇ ਹਨ,  ਉਨ੍ਹਾਂ  ਦੇ  ਲਈ ਇਹ ਬਹੁਤ ਮਹੱਤਵਪੂਰਣ ਸਮਾਂ ਹੈ।

ਆਜ਼ਾਦੀ ਕਾ ਅੰਮ੍ਰਿਤਕਾਲ ਹੁਣੇ ਸ਼ੁਰੂ ਹੀ ਹੋਇਆ ਹੈ।  ਤੁਹਾਡੇ ਸਾਹਮਣੇ ਅਗਲੇ 25 ਵਰ੍ਹਿਆਂ ਵਿੱਚ  ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਲਕਸ਼ ਹੈ। ਤੁਹਾਨੂੰ ਵਰਤਮਾਨ ਦੇ ਨਾਲ ਹੀ ਦੇਸ਼ ਦੇ ਉੱਜਵਲ ਭਵਿੱਖ ਲਈ ਵੀ ਜੀ-ਜਾਨ ਨਾਲ ਜੁੱਟ ਜਾਣਾ ਹੈ। ਮੈਂ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਅਤੇ ਉਨ੍ਹਾਂ  ਦੇ  ਪਰਿਵਾਰਜਨਾਂ ਨੂੰ ਬਹੁਤ - ਬਹੁਤ ਵਧਾਈ ਅਤੇ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਅੱਜ ਭਾਰਤ ਵਿੱਚ ਪ੍ਰਾਈਵੇਟ ਅਤੇ ਪਬਲਿਕ ਸੈਕਟਰ,  ਦੋਨਾਂ ਵਿੱਚ ਹੀ ਨੌਕਰੀਆਂ ਦੇ ਲਗਾਤਾਰ ਨਵੇਂ ਅਵਸਰ ਬਣ ਰਹੇ ਹਨ।  ਬਹੁਤ ਵੱਡੀ ਸੰਖਿਆ ਵਿੱਚ ਸਾਡੇ ਨੌਜਵਾਨ ਸਵੈ-ਰੋਜ਼ਗਾਰ ਦੇ ਲਈ ਵੀ ਅੱਗੇ ਆ ਰਹੇ ਹਨ। ਬਿਨਾ ਗਰੰਟੀ ਬੈਂਕ ਤੋਂ ਮਦਦ ਦਿਵਾਉਣ ਵਾਲੀ ਮੁਦਰਾ ਯੋਜਨਾ ਨੇ ਕਰੋੜਾਂ ਨੌਜਵਾਨਾਂ ਦੀ ਮਦਦ ਕੀਤੀ ਹੈ। ਸਟਾਰਟ ਅੱਪ ਇੰਡੀਆ,  ਸਟੈਂਡ ਅੱਪ ਇੰਡੀਆ ਜਿਹੇ ਅਭਿਯਾਨਾਂ ਨਾਲ ਨੌਜਵਾਨਾਂ ਦੀ ਸਮਰੱਥਾ ਹੋਰ ਜ਼ਿਆਦਾ ਵਧੀ ਹੈ।  ਸਰਕਾਰ ਤੋਂ ਮਦਦ ਪ੍ਰਾਪਤ ਕਰਨ ਵਾਲੇ ਇਹ ਨੌਜਵਾਨ ਹੁਣ ਖ਼ੁਦ ਅਨੇਕ ਨੌਜਵਾਨਾਂ ਨੂੰ ਨੌਕਰੀ  ਦੇ ਰਹੇ ਹਨ।

ਬੀਤੇ ਵਰ੍ਹਿਆਂ ਵਿੱਚ ਜਿਸ ਤਰ੍ਹਾਂ ਵੱਡੇ ਪੈਮਾਨੇ ‘ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀਆਂ ਗਈਆਂ ਹਨ,  ਇਹ ਅਭਿਆਨ ਵੀ ਆਪਣੇ-ਆਪ ਵਿੱਚ ਅਭੂਤਪੂਵ ਹੈ। ਦੇਸ਼ ਵਿੱਚ ਸਰਕਾਰੀ ਨੌਕਰੀ ਦੇਣ ਵਾਲੇ ਪ੍ਰਮੁੱਖ ਸੰਸਥਾਨਾਂ ਜਿਵੇਂ SSC,  UPSC ਅਤੇ RRB ਨੇ ਪਹਿਲਾਂ ਦੇ ਮੁਕਾਬਲੇ ਇਨ੍ਹਾਂ ਵਿਵਸ‍ਥਾਵਾਂ ਦੇ ਜ਼ਰੀਏ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।  ਅਤੇ ਹੁਣੇ ਜੋ ਵੀਡੀਓ ਦਿਖਾਈ ਗਈ,  ਉਸ ਵਿੱਚ ਉਸ ਦਾ ਜ਼ਿਕਰ ਵੀ ਹੈ।

ਇਨ੍ਹਾਂ ਸੰਸਥਾਵਾਂ ਦਾ ਜ਼ੋਰ ਪਰੀਖਿਆ ਪ੍ਰਕਿਰਿਆ ਨੂੰ ਪਾਰਦਰਸ਼ੀ,  ਵਿਵਸਥਿਤ ਅਤੇ ਸਰਲ ਬਣਾਉਣ ‘ਤੇ ਵੀ ਰਿਹਾ ਹੈ।  ਪਹਿਲਾਂ ਜਿਨ੍ਹਾਂ ਭਰਤੀ ਪਰੀਖਿਆਵਾਂ ਨੂੰ ਪੂਰਾ ਹੋਣ ਵਿੱਚ ਉਸ ਦਾ ਜੋ ਚੱਕਰ ਹੁੰਦਾ ਸੀ,  ਉਹ ਚੱਕਰ ਪੂਰਾ ਹੋਣ ਵਿੱਚ ਸਾਲ-ਡੇਢ ਸਾਲ ਦਾ ਸਮਾਂ ਇਵੇਂ ਹੀ ਲਗ ਜਾਂਦਾ ਸੀ,  ਅਤੇ ਉਹ ਜੇਕਰ ਕੋਈ ਕੋਰਟ-ਕਚਹਿਰੀ ਵਿੱਚ ਚਲਿਆ ਗਿਆ ਤਾਂ ਦੋ-ਦੋ ,  ਪੰਜ-ਪੰਜ ਸਾਲ ਵਿਗੜ ਜਾਂਦੇ ਸਨ।  ਇਹ ਸਾਰੀ ਚੀਜ਼ਾਂ ਤੋਂ ਬਾਹਰ ਨਿਕਲ ਕੇ ਹੁਣ ਕੁਝ ਹੀ ਮਹੀਨਿਆਂ ਵਿੱਚ ਸਾਰਾ ਚੱਕਰ,  ਸਾਰੀਆਂ ਪ੍ਰਕਿਰਿਆਵਾਂ ਪਾਰਦਰਸ਼ੀ ਪਧਤੀ ਨਾਲ ਪੂਰਨ ਕਰ ਦਿੱਤੀਆਂ ਜਾਂਦੀਆਂ ਹਨ।

 

ਸਾਥੀਓ,

ਅੱਜ ਪੂਰੀ ਦੁਨੀਆ ਸਾਡੀ ਵਿਕਾਸ ਯਾਤਰਾ ਵਿੱਚ ਨਾਲ ਚਲਣ ਲਈ ਤਤਪਰ ਹੈ।  ਭਾਰਤ ਨੂੰ ਲੈ ਕੇ ਅਜਿਹਾ ਵਿਸ਼ਵਾਸ ਅਤੇ ਸਾਡੀ ਅਰਥਵਿਵਸਥਾ ‘ਤੇ ਇਤਨਾ ਭਰੋਸਾ ਪਹਿਲਾਂ ਕਦੇ ਨਹੀਂ ਰਿਹਾ।  ਤੁਸੀਂ ਜਾਣਦੇ ਹੋ ,  ਇੱਕ ਤਰਫ ਆਲਮੀ ਮੰਦੀ,  ਕੋਰੋਨਾ ਜਿਹੀ ਭਿਆਨਕ ਆਲਮੀ ਮਹਾਮਾਰੀ,  ਦੂਜੇ ਪਾਸੇ ਯੁੱਧ ਦੀ ਵਜ੍ਹਾ ਨਾਲ ਆਲਮੀ ਸਪਲਾਈ ਚੇਨ ਟੁੱਟਣਾ,  ਕਿਤਨੀ-ਕਿਤਨੀ ਕਠਿਨਾਈਆਂ ਪੂਰੀ ਦੁਨੀਆ ਵਿੱਚ ਦਿਖਾਈ  ਦੇ ਰਹੀਆਂ ਹਨ। ਇਨ੍ਹਾਂ ਸਭ ਦੇ ਬਾਵਜੂਦ,  ਅਤੇ ਮੇਰੇ ਯੁਵਾ ਸਾਥੀਓ,  ਇਸ ਗੱਲ ‘ਤੇ ਤੁਸੀਂ ਗੌਰ ਕਰੋ,  ਇਨ੍ਹਾਂ ਸਾਰੀਆਂ ਦਿੱਕਤਾਂ ਦੇ ਬਾਵਜੂਦ ਵੀ ਭਾਰਤ ਆਪਣੀ ਅਰਥਵਿਵਸਥਾ ਨੂੰ ਨਵੀਂ ਉਚਾਈ ‘ਤੇ ਲੈ ਜਾ ਰਿਹਾ ਹੈ।

ਅੱਜ ਵਿਸ਼ਵ ਦੀਆਂ ਵੱਡੀਆਂ - ਵੱਡੀਆਂ ਕੰਪਨੀਆਂ ਮੈਨਿਊਫੈਕਚਰਿੰਗ ਲਈ ਭਾਰਤ ਆ ਰਹੀਆਂ ਹਨ।  ਅੱਜ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ‘ਤੇ ਹੈ।  ਜਦੋਂ ਇਤਨੀ ਵੱਡੀ ਮਾਤਰਾ ਵਿੱਚ  ਵਿਦੇਸ਼ੀ ਨਿਵੇਸ਼ ਆਉਂਦਾ ਹੈ ਤਾਂ ਉਸ ਨਾਲ production ਵਧਦਾ ਹੈ,  ਉਦਯੋਗ ਦਾ ਵਿਸਤਾਰ ਹੁੰਦਾ ਹੈ,  ਨਵੇਂ-ਨਵੇਂ ਉਦਯੋਗ ਲਗਦੇ ਹਨ ,  ਉਤਪਾਦਨ ਵਧਦਾ ਹੈ,  ਐਕਸਪੋਰਟ ਵਧਦਾ ਹੈ ਅਤੇ ਸੁਭਾਵਿਕ ਹੈ ਬਿਨਾ ਨਵੇਂ ਨੌਜਵਾਨਾਂ  ਦੇ ਇਹ ਕੰਮ ਹੋ ਹੀ ਨਹੀਂ ਸਕਦਾ,  ਅਤੇ ਇਸ ਲਈ employment ਬਹੁਤ ਤੇਜ਼ੀ ਨਾਲ ਵਧਦਾ ਹੈ,  ਰੋਜ਼ਗਾਰ ਬਹੁਤ ਤੇਜ਼ੀ ਨਾਲ ਵਧਦਾ ਹੈ ।

ਸਾਡੀ ਸਰਕਾਰ  ਦੇ ਨਿਰਣਿਆਂ ਨੇ ਪ੍ਰਾਈਵੇਟ ਸੈਕਟਰ ਵਿੱਚ ਕਿਵੇਂ ਲੱਖਾਂ ਨਵੇਂ ਅਵਸਰ ਪੈਦਾ ਕੀਤੇ ਹਨ,  ਹੁਣੇ ਸਾਡੇ ਡਾਕਟਰ ਜਿਤੇਂਦਰ ਸਿੰਘ  ਜੀ ਵਿਸਤਾਰ ਨਾਲ ਉਹ ਇੱਕ-ਇੱਕ ਵਾਕ ਵਿੱਚ ਬਿਓਰਾ ਇਸ ਦਾ ਦੇ ਰਹੇ ਸਨ।  ਲੇਕਿਨ ਮੈਂ ਜਰਾ ਇੱਕ ਉਦਾਹਰਣ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ।  ਜਿਵੇਂ ਆਟੋਮੋਬਾਈਲ ਸੈਕਟਰ ਹੈ।  ਦੇਸ਼ ਦੀ GDP ਵਿੱਚ ਇਸ ਸੈਕਟਰ ਦਾ ਯੋਗਦਾਨ ਸਾਢੇ ਛੇ ਪਰਸੇਂਟ ਤੋਂ ਜ਼ਿਆਦਾ ਹੈ।  ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ Automotive industry ਨੇ ਵੱਡੀ ਛਲਾਂਗ ਲਗਾਈ ਹੈ।

ਅੱਜ ਭਾਰਤ ਤੋਂ Passenger Vehicle ਦਾ ਦੁਨੀਆ  ਦੇ ਕਈ ਦੇਸ਼ਾਂ ਵਿੱਚ ਐਕਸਪੋਰਟ  ਵਧ ਰਿਹਾ ਹੈ।  Commercial Vehicle ਦਾ Export ,  ਇਤਨਾ ਹੀ ਨਹੀਂ ਸਾਡੇ Three - Wheeler - Two - Wheelers ਉਨ੍ਹਾਂ ਦੇ  ਐਕਸਪੋਰਟ ਵਿੱਚ ਵੀ ਬਹੁਤ ਵਾਧਾ ਹੋ ਰਿਹਾ ਹੈ ।  10 ਸਾਲ ਪਹਿਲਾਂ ਇਹ ਇੰਡਸਟ੍ਰੀ 5 ਲੱਖ ਕਰੋੜ ਰੁਪਏ ਦੇ ਆਸ-ਪਾਸ ਸੀ।  ਅੱਜ ਇਹ ਇੰਡਸਟ੍ਰੀ 5 ਲੱਖ ਕਰੋੜ ਤੋਂ jump ਲਗਾ ਕੇ 12 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਹੋ ਗਈ ਹੈ।  Electric Mobility ਦਾ ਵੀ ਭਾਰਤ ਵਿੱਚ ਲਗਾਤਾਰ ਵਿਸਤਾਰ ਹੋ ਰਿਹਾ ਹੈ। ਆਟੋਮੋਬਾਈਲ ਸੈਕਟਰ ਨੂੰ ਭਾਰਤ ਸਰਕਾਰ ਦੀ PLI ਸਕੀਮ ਤੋਂ ਵੀ ਬਹੁਤ ਮਦਦ ਮਿਲ ਰਹੀ ਹੈ।  ਤੇਜ਼ੀ ਨਾਲ ਅੱਗੇ ਵਧਦੇ ਹੋਏ ਇੰਜ ਹੀ ਸੈਕਟਰਸ ਲੱਖਾਂ ਨੌਜਵਾਨਾਂ ਦੇ ਲਈ ਰੋਜ਼ਗਾਰ  ਦੇ ਨਵੇਂ ਅਵਸਰ ਬਣਾ ਰਹੇ ਹਨ।

ਸਾਥੀਓ,

ਅੱਜ ਭਾਰਤ ਇੱਕ ਦਹਾਕੇ ਪਹਿਲਾਂ ਦੀ ਤੁਲਣਾ ਵਿੱਚ ਜ਼ਿਆਦਾ ਸਥਿਰ,  ਜ਼ਿਆਦਾ ਸੁਰੱਖਿਅਤ ਅਤੇ ਜ਼ਿਆਦਾ ਮਜ਼ਬੂਤ ਦੇਸ਼ ਹੈ।  ਰਾਜਨੀਤਕ ਭ੍ਰਿਸ਼ਟਾਚਾਰ,  ਯੋਜਨਾਵਾਂ ਵਿੱਚ ਗੜਬੜੀ,  ਜਨਤਾ- ਜਨਾਰਦਨ  ਦੇ ਪੈਸੇ ਦਾ ਦੁਰਉਪਯੋਗ,  ਪੁਰਾਣੀਆਂ ਜਿਤਨੀਆਂ ਸਰਕਾਰਾਂ ਤੁਸੀਂ ਦੇਖੋਗੇ ਉਨ੍ਹਾਂ ਦੀ ਪਹਿਚਾਣ ਇਹੀ ਬਣ ਗਈ ਸੀ।  ਅੱਜ ਭਾਰਤ ਨੂੰ ਉਸ ਦੀ ਰਾਜਨੀਤਕ ਸਥਿਰਤਾ ਲਈ ਜਾਣਿਆ ਜਾਂਦਾ ਹੈ।  Political stability ,  ਇਹ ਦੁਨੀਆ ਵਿੱਚ ਬਹੁਤ ਮਾਅਨੇ ਰੱਖਦੀ ਹੈ।

ਅੱਜ ਭਾਰਤ ਸਰਕਾਰ ਦੀ ਪਹਿਚਾਣ ਉਸ ਦੇ ਨਿਰਣਾਇਕ ਫ਼ੈਸਲਿਆਂ ਤੋਂ ਹੁੰਦੀ ਹੈ।  ਇੱਕ decisive government .  ਅੱਜ ਭਾਰਤ ਸਰਕਾਰ ਦੀ ਪਹਿਚਾਣ ਉਸ ਦੇ ਆਰਥਿਕ ਅਤੇ ਪ੍ਰਗਤੀਸ਼ੀਲ ਸਮਾਜਿਕ ਸੁਧਾਰਾਂ ਤੋਂ ਹੋ ਰਹੀ ਹੈ।  ਗਲੋਬਲ ਏਜੰਸੀਆਂ ਲਗਾਤਾਰ ਇਸ ਗੱਲ ਨੂੰ ਘੋਸ਼ਿਤ ਕਰ ਰਹੀਆਂ ਹਨ,  ਅਨੁਮਾਨ ਲਗਾ ਰਹੀਆਂ ਹਨ ਅਤੇ ਵਿਸ਼ਵਾਸ ਨਾਲ ਕਹਿ ਰਹੀਆਂ ਹਨ ਕਿ ਚਾਹੇ ਹਾਈਵੇਅ ਦਾ ਨਿਰਮਾਣ ਹੋਵੇ ਜਾਂ ਰੇਲਵੇ ਦਾ,  Ease of Living ਦੀ ਗੱਲ ਹੋਵੇ ਜਾਂ ਫਿਰ Ease of Doing Business ਦੀ ਚਰਚਾ,  ਭਾਰਤ ਪਿਛਲੀਆਂ ਸਰਕਾਰਾਂ ਦੀ ਤੁਲਣਾ ਵਿੱਚ ਬਹੁਤ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।

ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਆਪਣੇ ਫਿਜੀਕਲ ਇਨਫ੍ਰਾਸਟ੍ਰਕਚਰ ‘ਤੇ ਅਤੇ ਆਪਣੇ ਸੋਸ਼ਲ ਇਨਫ੍ਰਾਸਟ੍ਰਕਚਰ ‘ਤੇ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।  ਲੱਖਾਂ ਕਰੋੜ ਰੁਪਏ ਦੇ ਇਸ ਨਿਵੇਸ਼ ਨੇ ਵੀ ਰੋਜ਼ਗਾਰ ਦੇ ਕਰੋੜਾਂ ਅਵਸਰ ਬਣਾਏ ਹਨ।  ਹੁਣ ਜਿਵੇਂ ਸੋਸ਼ਲ ਇਨਫ੍ਰਾਸਟ੍ਰਕਚਰ ਦੀ ਮੈਂ ਇੱਕ ਉਦਾਹਰਣ ਦਿੰਦਾ ਹਾਂ,  ਜੋ ਸਾਡੇ ਸਮਾਜਿਕ ਜੀਵਨ ਨਾਲ ਜੁੜਿਆ ਹੋਇਆ ਵਿਸ਼ਾ ਹੈ।  ਅਤੇ ਉਹ ਹੈ ਪਾਣੀ,  ਅਤੇ ਉਸ ਦੇ ਲਈ ਅਸੀਂ ਚਲਾਇਆ ਹੈ ਜਲ ਜੀਵਨ ਮਿਸ਼ਨ।  ਇਹ ਜਲ ਜੀਵਨ ਮਿਸ਼ਨ,  ਉਸ ਦੇ ਪਿੱਛੇ ਹੁਣ ਤੱਕ ਕਰੀਬ-ਕਰੀਬ 4 ਲੱਖ ਕਰੋੜ ਰੁਪਏ ਖਰਚ ਹੋ ਰਹੇ ਹਨ।

ਜਦੋਂ ਇਹ ਮਿਸ਼ਨ ਸ਼ੁਰੂ ਹੋਇਆ ਸੀ,  ਤਾਂ ਗ੍ਰਾਮੀਣ ਇਲਾਕਿਆਂ ਵਿੱਚ ਹਰ 100 ਵਿੱਚੋਂ ਯਾਨੀ 100 ਘਰ ਅਗਰ ਪਿੰਡ ਵਿੱਚ ਹਨ,  ਤਾਂ ਸਿਰਫ 15 ਘਰ ਹੀ ਸਨ,  ਜਿੱਥੇ ਪਾਈਪ ਰਾਹੀਂ ਪਾਣੀ ਆਉਂਦਾ ਸੀ।  ਇਹ ਮੈਂ ਏਵਰੇਜ ਦੱਸ ਰਿਹਾ ਹਾਂ,  100 ਘਰ ਵਿੱਚੋਂ 15 ਘਰ ਵਿੱਚ ਪਾਈਪ ਰਾਹੀਂ ਪਾਣੀ ਆਉਂਦਾ ਸੀ।  ਅੱਜ ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ ਹਰ 100 ਵਿੱਚੋਂ ਬਾਹਠ  ( 62 )  ਘਰਾਂ ਵਿੱਚ ਪਾਈਪ ਰਾਹੀਂ ਪਾਣੀ ਆਉਣ ਲਗਿਆ ਹੈ ਅਤੇ ਅਜੇ ਵੀ ਤੇਜ਼ ਗਤੀ ਨਾਲ ਕੰਮ ਚੱਲ ਰਿਹਾ ਹੈ।  ਅੱਜ ਦੇਸ਼ ਦੇ 130 ਜ਼ਿਲ੍ਹੇ ਅਜਿਹੇ ਹਨ -  ਇਹ ਛੋਟਾ ਖੇਤਰ ਨਹੀਂ ਹੈ,  130 ਜ਼ਿਲ੍ਹੇ ਅਜਿਹੇ ਹਨ,  ਜਿੱਥੋਂ ਦੇ ਹਰ ਪਿੰਡ ਵਿੱਚ ,  ਹਰ ਘਰ ਵਿੱਚ ਨਲ ਰਾਹੀਂ ਪਾਣੀ ਆਉਂਦਾ ਹੈ।

ਅਤੇ ਸਾਥੀਓ, 

ਜਿਨ੍ਹਾਂ ਘਰਾਂ ਵਿੱਚ ਹੁਣ ਸਾਫ਼ ਪਾਣੀ ਪਹੁੰਚ ਰਿਹਾ ਹੈ,  ਉੱਥੇ ਲੋਕਾਂ ਦਾ ਸਮਾਂ ਵੀ ਬਚਿਆ ਹੈ,  ਲੇਕਿਨ ਇਸ ਤੋਂ ਜ਼ਿਆਦਾ ਮਹਤ‍ਵਪੂਰਣ ਜੋ ਲਾਭ ਹੋ ਰਿਹਾ ਹੈ,  ਅਤੇ ਉਹ ਗੰਭੀਰ  ਬੀਮਾਰੀਆਂ ਤੋਂ ਵੀ ਬਚੇ ਹਨ।  ਪੀਣ ਦਾ ਸ਼ੁੱਧ ਪਾਣੀ ਅਰੋਗਯ ਦੇ ਲਈ ਬਹੁਤ ਵੱਡੀ ਔਸ਼ਧੀ ਬਣ ਜਾਂਦਾ ਹੈ।  ਇੱਕ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਹਰ ਘਰ ਪਾਈਪ ਰਾਹੀਂ ਪਾਣੀ ਪਹੁੰਚਣ  ਲਗਿਆ ਤਾਂ ਡਾਇਰਿਆ ਤੋਂ ਹੋਣ ਵਾਲੀਆਂ 4 ਲੱਖ ਮੌਤਾਂ ਮੌਤ ਹੋਣ ਤੋਂ ਬਚ ਗਈਆਂ,  ਚਾਰ ਲੱਖ ਜ਼ਿੰਦਗੀਆਂ ਬਚ ਗਈਆਂ,  ਯਾਨੀ ਜਲ ਜੀਵਨ ਮਿਸ਼ਨ,  ਚਾਰ ਲੱਖ ਲੋਕਾਂ ਦਾ ਜੀਵਨ ਬਚਾਏਗਾ।

ਇਹ ਸਟਡੀ ਇਹ ਵੀ ਕਹਿੰਦੀ ਹੈ ਕਿ ਹਰ ਘਰ ਪਾਣੀ ਪਹੁੰਚਣ ਨਾਲ ਦੇਸ਼ ਦੇ ਗ਼ਰੀਬਾਂ ਦੇ 8 ਲੱਖ ਕਰੋੜ ਰੁਪਏ ਤੋਂ ਅਧਿਕ ਬਚਣ ਵਾਲੇ ਹਨ,  ਯਾਨੀ ਗ਼ਰੀਬ ਦੇ ਘਰ ਦਾ ਪੈਸਾ ਬਚਣ ਵਾਲਾ ਹੈ,  ਮੱਧ‍ ਵਰਗ  ਦੇ ਪਰਿਵਾਰ ਦਾ ਪੈਸਾ ਬਚਣ ਵਾਲਾ ਹੈ।  ਇਨ੍ਹਾਂ ਪੈਸਿਆਂ ਨੂੰ ਉਨ੍ਹਾਂ ਨੂੰ ਪਾਣੀ ਦਾ ਇੰਤਜਾਮ ਕਰਨ ਵਿੱਚ ,  ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਵਿੱਚ ਖਰਚ ਕਰਨਾ ਪੈਂਦਾ ਸੀ।  ਜਲ ਜੀਵਨ ਦਾ ਇੱਕ ਹੋਰ ਬਹੁਤ ਲਾਭ ਇਹ ਵੀ ਹੋਵੇਗਾ ਕਿ ਇਸ ਤੋਂ ਮਹਿਲਾਵਾਂ ਦਾ ਬਹੁਤ ਸਾਰਾ ਸਮਾਂ ਵੀ ਬਚੇਗਾ।

ਇਸ ਰੋਜ਼ਗਾਰ ਮੇਲੇ ਵਿੱਚ ਨੌਕਰੀ ਪ੍ਰਾਪਤ ਕਰਨ ਵਾਲੇ ਤੁਸੀਂ ਸਾਰੇ ਸਮਝ ਸਕਦੇ ਹੋ ਕਿ ਸਰਕਾਰ ਦੀ ਇੱਕ-ਇੱਕ ਯੋਜਨਾ ਦਾ ਕਿਤਨਾ ਬਹੁਤ Multiplier Effect ਹੁੰਦਾ ਹੈ ।  ਜਲ-ਜੀਵਨ ਮਿਸ਼ਨ ਦੀ ਉਦਾਹਰਣ ਤੁਹਾਡੇ ਸਾਹਮਣੇ ਮੈਂ ਰੱਖੀ ਹੈ ।  ਇੰਜ ਹੀ ਤੁਸੀਂ ਜਦੋਂ ਹੁਣ ਸਰਕਾਰੀ ਵਿਵਸਥਾ ਵਿੱਚ ਆਏ ਹੋ ਤਾਂ ਸਰਕਾਰ ਦੀ ਹਰ ਯੋਜਨਾ ਨੂੰ,  ਆਪਣੇ ਵਿਭਾਗ  ਦੇ ਹਰ ਲਕਸ਼ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਲਈ ਪੂਰੀ ਮਿਹਨਤ ਕਰੋਗੇ ,  ਇਹ ਮੇਰਾ ਤੁਹਾਡੇ ’ਤੇ ਭਰੋਸਾ ਵੀ ਹੈ,  ਆਸ਼ਾ ਵੀ ਹੈ।

ਸਾਥੀਓ,

ਦੇਸ਼ ਵਿੱਚ ਚੱਲ ਰਿਹਾ ਇਹ ਰੋਜ਼ਗਾਰ ਅਭਿਆਨ,  ਪਾਰਦਰਸ਼ਿਤਾ ਅਤੇ ਸੁਸ਼ਾਸਨ,  ਗੁੱਡ ਗਵਰਨੈਂਸ ਦੋਨਾਂ ਦਾ ਹੀ ਪ੍ਰਮਾਣ ਹੈ।  ਅਸੀਂ ਸਭ ਨੇ ਦੇਖਿਆ ਹੈ ਕਿ ਕਿਵੇਂ ਸਾਡੇ ਦੇਸ਼ ਵਿੱਚ ਪਰਿਵਾਰਵਾਦੀ ਪੌਲੀਟਿਕਲ ਪਾਰਟੀਆਂ ਨੇ ਹਰ ਵਿਵਸਥਾ ਵਿੱਚ ਭਾਈ - ਭਤੀਜਾਵਾਦ ਨੂੰ ਹੁਲਾਰਾ ਦਿੱਤਾ।  ਜਦੋਂ ਸਰਕਾਰੀ ਨੌਕਰੀ ਦੀ ਗੱਲ ਆਉਂਦੀ ਸੀ ,  ਤਾਂ ਉਸ ਵਿੱਚ ਇਹ ਪਰਿਵਾਰਵਾਦੀ ਪਾਰਟੀਆਂ ਭਾਈ- ਭਤੀਜਾਵਾਦ,  ਸਿਫਾਰਿਸ਼ ਅਤੇ ਭ੍ਰਿਸ਼ਟਾਚਾਰ ਨੂੰ ਹੀ ਹੁਲਾਰਾ ਦਿੰਦੀਆਂ ਸਨ।  ਇਸ ਪਰਿਵਾਰਵਾਦੀ ਪਾਰਟੀਆਂ ਨੇ ਦੇਸ਼  ਦੇ ਕਰੋੜਾਂ ਨੌਜਵਾਨਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ।

2014 ਵਿੱਚ ਸਾਡੀ ਸਰਕਾਰ ਬਨਣ ਦੇ ਬਾਅਦ,  ਹੁਣ ਭਰਤੀ ਪਰੀਖਿਆਵਾਂ ਵਿੱਚ ਪਾਰਦਰਸ਼ਿਤਾ ਵੀ ਆਈ ਹੈ ਅਤੇ ਭਾਈ - ਭਤੀਜਾਵਾਦ ਵੀ ਖਤਮ ਹੋ ਰਿਹਾ ਹੈ ।  ਕੇਂਦਰ ਸਰਕਾਰ ਵਿੱਚ ਗਰੁੱਪ ਸੀ ਅਤੇ ਗਰੁੱਪ ਡੀ ਦੀ ਭਰਤੀ ਵਿੱਚ ਇੰਟਰਵਿਊ ਖ਼ਤਮ ਹੋਣ ਦਾ ਲਾਭ ਲੱਖਾਂ ਨੌਜਵਾਨਾਂ ਨੂੰ ਹੋਇਆ ਹੈ।  ਇੱਕ ਤਰਫ ਸਾਡੀ ਸਰਕਾਰ  ਦੇ ਇਹ ਈਮਾਨਦਾਰ ਪ੍ਰਯਾਸ ਹਨ ਤਾਂ ਦੂਜੇ ਪਾਸੇ ਅਤੇ ਇਹ ਗੱਲ ਮੈਂ ਚਾਹੁੰਦਾ ਹਾਂ ਮੇਰੇ ਨੌਜਵਾਨ ਪੂਰਾ ਸਮਝਣ ਦਾ ਪ੍ਰਯਾਸ ਕਰਨ ।  ਹਕੀਕਤਾਂ  ਦੇ ਅਧਾਰ ‘ਤੇ ਕੁਝ ਗੱਲਾਂ ਆ ਰਹੀਆਂ ਹਨ ,  ਦੂਜੇ ਪਾਸੇ ਭਾਈ- ਭਤੀਜਾਵਾਦ ਹੈ।

ਹੁਣੇ ਤੁਸੀਂ ਇੱਕ ਦੋ ਦਿਨ ਪਹਿਲਾਂ ਮੀਡੀਆ ਵਿੱਚ ਆਈ ਰਿਪੋਰਟ ਦੇਖੀ ਹੋਵੋਗੀ ,  ਅਖਬਾਰਾਂ ਵਿੱਚ,  ਟੀਵੀ ਵਿੱਚ ਕਾਫ਼ੀ ਕੁਝ ਦੇਖਣ ਨੂੰ ਮਿਲਿਆ ।  ਇੱਕ ਰਾਜ ਦੀਆਂ ਉਸ ਵਿੱਚ ਚਰਚਾ ਹੈ,  ਅਤੇ ਚਰਚਾ ਕੀ ਹੈ ,  ਇੱਕ ਰਾਜ ਵਿੱਚ Cash for Job  ਦੇ ਘੁਟਾਲੇ ਦੀ ਜਾਂਚ ਵਿੱਚ ਜੋ ਗੱਲਾਂ ਬਾਹਰ ਨਿਕਲ ਕਰਕੇ ਆਈਆਂ ਹਨ ,  ਉਹ ਮੇਰੇ ਦੇਸ਼  ਦੇ ਨੌਜਵਾਨਾਂ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਲੈ ਕਰਕੇ ਆਈਆਂ ਹਨ।

ਉਸ ਰਾਜ ਦੀ ਕੀ ਪੱਦਤੀ ਹੈ, ਕੀ ਗੱਲ ਉੱਭਰ ਕੇ ਆਈ ਹੈ, ਨੌਕਰੀ ਸਰਕਾਰੀ ਚਾਹੀਦੀ ਹੈ ਤਾਂ ਹਰ ਪਦਵੀ ਦੇ ਲਈ, ਜਿਵੇਂ ਹੋਟਲ ਵਿੱਚ ਤੁਸੀਂ ਖਾਣਾ ਖਾਣ ਜਾਓ ਤਾਂ ਰੇਟ ਕਾਰਡ ਹੁੰਦਾ ਹੈ ਨਾ, ਹਰ ਪਦਵੀ ਦੇ ਲਈ ‘ਰੇਟ ਕਾਰਡ’ ਹੈ। ਰੇਟ ਕਾਰਡ ਦੱਸਿਆ ਗਿਆ ਅਤੇ ਰੇਟ ਕਾਰਡ ਵੀ ਕੈਸਾ ਹੈ, ਛੋਟੇ-ਛੋਟੇ ਗ਼ਰੀਬਾਂ ਨੂੰ ਲੁੱਟਿਆ ਜਾ ਰਿਹਾ ਹੈ। ਜੇਕਰ ਤੁਹਾਨੂੰ ਸਫ਼ਾਈ ਕਰਮੀ ਦੀ ਨੌਕਰੀ ਚਾਹੀਦੀ ਹੈ, ਤਾਂ ਉਸ ਦੇ ਲਈ ਤੁਹਾਨੂੰ ਇਹ ਰੇਟ ਰਹੇਗਾ, ਭ੍ਰਿਸ਼ਟਾਚਾਰ ਵਿੱਚ ਇੰਨਾ ਦੇਣਾ ਪਵੇਗਾ। ਜੇਕਰ ਤੁਹਾਨੂੰ ਡਰਾਈਵਰ ਦੀ ਨੌਕਰੀ ਚਾਹੀਦੀ ਹੈ ਤਾਂ ਡਰਾਈਵਰ ਦੀ ਨੌਕਰੀ ਲਈ ਇਹ ਰੇਟ ਰਹੇਗਾ, ਜੇਕਰ ਤੁਹਾਨੂੰ ਕਲਰਕ ਦੀ ਨੌਕਰੀ ਚਾਹੀਦੀ ਹੈ, ਟੀਚਰ ਦੀ ਨੌਕਰੀ ਚਾਹੀਦੀ ਹੈ, ਨਰਸ ਦੀ ਨੌਕਰੀ ਚਾਹੀਦੀ ਹੈ ਤਾਂ ਤੁਹਾਡੇ ਲਈ ਇਹ ਰੇਟ ਰਹੇਗਾ। ਤੁਸੀਂ ਸੋਚੋ ਹਰ ਪਦਵੀ ਦੇ ਲਈ ਉਸ ਰਾਜ ਵਿੱਚ ‘ਰੇਟ ਕਾਰਡ’ ਚਲਿਆ ਕਰਦਾ ਹੈ ਅਤੇ ਕਟ ਮਨੀ ਦਾ ਕਾਰੋਬਾਰ ਚਲਦਾ ਹੈ। ਦੇਸ਼ ਦਾ ਨੌਜਵਾਨ ਕਿੱਥੇ ਜਾਏਗਾ। ਇਹ ਸੁਆਰਥੀ ਰਾਜਨੀਤਿਕ ਦਲ, Jobs ਦੇ ਲਈ 'rate card' ਬਣਾਉਂਦੇ ਹਨ।

ਹੁਣ ਦੇਖੋ ਕੁਝ ਦਿਨ ਪਹਿਲਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ। ਰੇਲਵੇ ਦੇ ਇੱਕ ਮੰਤਰੀ ਨੇ ਜਾੱਬ ਦੇਣ ਦੇ ਬਦਲੇ ਵਿੱਚ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਲਿਖਵਾ ਲਈਆਂ ਸਨ। ਜਾੱਬ ਦੇ ਬਦਲੇ ਵਿੱਚ ਜ਼ਮੀਨ ਪ੍ਰਣਾਲੀ ਉਹ ਵੀ ਕੇਸ ਸੀਬੀਆਈ ਵਿੱਚ ਚਲ ਰਿਹਾ ਹੈ, ਕੋਰਟ ਵਿੱਚ ਚਲ ਰਿਹਾ ਹੈ। 

ਭਾਈਓ-ਭੈਣੋਂ

ਤੁਸੀਂ ਦੇਖੋ ਤੁਹਾਡੇ ਸਾਹਮਣੇ ਦੋ ਚੀਜ਼ਾਂ ਨਾਲ ਹਨ, ਇੱਕ ਤਰਫ਼ ਪਰਿਵਾਰਵਾਦੀ ਉਹ ਪਾਰਟੀਆਂ, ਭਾਈ-ਭਤੀਜਾਵਾਦ ਕਰਨ ਵਾਲੀਆਂ ਉਹ ਪਾਰਟੀਆਂ, ਭ੍ਰਿਸ਼ਟਾਚਾਰ ਵਿੱਚ ਰੋਜ਼ਗਾਰ ਦੇ ਨਾਮ ‘ਤੇ ਦੇਸ਼ ਦੇ ਨੌਜਵਾਨਾਂ ਨੂੰ ਲੁੱਟਣ ਵਾਲੀਆਂ ਪਾਰਟੀਆਂ, ਜਾੱਬ ਰੇਟ ਕਾਰਡ, ਹਰ ਚੀਜ਼ ਵਿੱਚ ਰੇਟ ਕਾਰਡ, ਹਰ ਚੀਜ਼ ਵਿੱਚ ਕਟ ਮਨੀ। ਉਨ੍ਹਾਂ ਦਾ ਰਸਤਾ ਹੈ ਰੇਟ ਕਾਰਡ, ਜਦਕਿ ਅਸੀਂ ਨੌਜਵਾਨਾਂ ਦੇ ਉੱਜਲੇ ਭਵਿੱਖ ਨੂੰ ਸੇਫ ਗਾਰਡ ਕਰਨ ਦਾ ਕੰਮ ਕਰ ਰਹੇ ਹਾਂ। ਰੇਟ ਕਾਰਡ ਤੁਹਾਡੀ ਕਾਬਲੀਅਤ ਨੂੰ, ਤੁਹਾਡੀ ਸਮਰੱਥਾ ਨੂੰ, ਤੁਹਾਡੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੰਦੇ ਹਨ। ਅਸੀਂ ਤੁਹਾਡੇ ਸੇਫ ਗਾਰਡ ਵਿੱਚ ਲਗੇ ਹਾਂ ਜੋ ਤੁਹਾਡੇ ਸੁਪਨਿਆਂ ਲਈ ਜਿਉਂਦੇ ਹਾਂ। ਤੁਹਾਡੇ ਸੰਕਲਪਾਂ ਨੂੰ ਸਾਕਾਰ ਕਰਨ ਦੇ ਲਈ ਕੰਮ ਕਰਦੇ ਹਾਂ। ਤੁਹਾਡੀ ਹਰ ਇੱਛਾ, ਆਕਾਂਖਿਆ, ਤੁਹਾਡੇ ਪਰਿਵਾਰ ਦੀ ਹਰ ਇੱਛਾ, ਆਕਾਂਖਿਆ, ਉਸ ਨੂੰ ਸੇਫਗਾਰਡ ਕਰਨ ਵਿੱਚ ਅਸੀਂ ਲਗੇ ਹਾਂ। ਹੁਣ ਦੇਸ਼ ਤੈਅ ਕਰੇਗਾ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਰੇਟਕਾਰਡ ਦੇ ਭਰੋਸੇ ਚਲੇਗਾ ਕਿ ਸੇਫਗਾਰਡ ਦੇ ਅੰਦਰ ਸੁਰੱਖਿਅਤ ਤਰੀਕੇ ਨਾਲ ਪਨਪੇਗਾ।

ਸਾਥੀਓ,

ਇਹ ਭਾਈ-ਭਤੀਜਾਵਾਦ ਵਾਲੀਆਂ ਪਾਰਟੀਆਂ ਦੇਸ਼ ਦੇ ਸਧਾਰਣ ਮਾਨਵੀ ਤੋਂ ਅੱਗੇ ਵਧਣ ਦੇ ਅਵਸਰ ਛੀਣ ਲੈਂਦੀਆਂ ਹਨ। ਜਦਕਿ ਅਸੀਂ ਦੇਸ਼ ਦੇ ਸਧਾਰਣ ਮਾਨਵੀ ਦੇ ਲਈ ਨਿਤ ਨਵੇਂ ਅਵਸਰ ਬਣਾ ਰਹੇ ਹਾਂ।

ਸਾਥੀਓ,

ਸਾਡੇ ਦੇਸ਼ ਵਿੱਚ ਕੁਝ ਰਾਜਨੀਤਿਕ ਦਲਾਂ ਨੇ ਲੋਕਾਂ ਨੂੰ ਭਾਸ਼ਾ ਦੇ ਨਾਮ ‘ਤੇ ਇੱਕ-ਦੂਸਰੇ ਨਾਲ ਭਿੜਨ ਲਈ, ਦੇਸ਼ ਨੂੰ ਤੋੜਨ ਲਈ ਭਾਸ਼ਾ ਨੂੰ ਇੱਕ ਹਥਿਆਰ ਬਣਾਇਆ, ਲੇਕਿਨ ਅਸੀਂ ਭਾਸ਼ਾ ਨੂੰ, ਲੋਕਾਂ ਨੂੰ ਰੋਜ਼ਗਾਰ ਦੇਣ, ਉਨ੍ਹਾਂ ਨੂੰ ਸਸ਼ਕਤ ਕਰਨ ਦਾ ਮਾਧਿਅਮ ਬਣਾ ਰਹੇ ਹਾਂ। ਸਾਡੀ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਕਿਸੇ ਨੇ ਵੀ ਆਪਣਾ ਸੁਪਨਾ ਪੂਰਾ ਕਰਨਾ ਹੋਵੇ ਤਾਂ ਕੋਈ ਵੀ ਭਾਸ਼ਾ ਉਸ ਦੇ ਸਾਹਮਣੇ ਦੀਵਾਰ ਨਾ ਬਣੇ। ਭਾਰਤ ਸਰਕਾਰ ਅੱਜ ਜਿਸ ਤਰ੍ਹਾਂ ਮਾਤ੍ਰਭਾਸ਼ਾ ਵਿੱਚ ਭਰਤੀ ਪ੍ਰੀਖਿਆ 'ਤੇ ਜ਼ੋਰ ਦੇ ਰਹੀ ਹੈ, entrance exam 'ਤੇ ਜ਼ੋਰ ਦੇ ਰਹੀ ਹੈ, ਉਸ ਦਾ ਵੀ ਸਭ ਤੋਂ ਵੱਧ ਲਾਭ ਮੇਰੇ ਦੇਸ਼ ਦੇ ਬੇਟੇ-ਬੇਟੀਆਂ ਨੂੰ ਮਿਲ ਰਿਹਾ ਹੈ, ਸਾਡੇ ਨੌਜ਼ਵਾਨਾਂ ਨੂੰ ਮਿਲ ਰਿਹਾ ਹੈ। Regional language ਵਿੱਚ ਪ੍ਰੀਖਿਆ ਹੋਣ ਨਾਲ ਨੌਜਵਾਨਾਂ ਨੂੰ ਆਸਾਨੀ ਨਾਲ ਆਪਣੀ ਯੋਗਤਾ ਸਾਬਿਤ ਕਰਨ ਦਾ ਅਵਸਰ ਮਿਲਿਆ ਹੈ।

ਸਾਥੀਓ,

ਅੱਜ ਤੇਜ਼ੀ ਨਾਲ ਅੱਗੇ ਵਧਦੇ ਹੋਏ ਭਾਰਤ ਵਿੱਚ, ਸਰਕਾਰੀ ਵਿਵਸਥਾਵਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਕੰਮ ਕਰਨ ਦਾ ਤਰੀਕਾ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਦੇਸ਼ ਦੇ ਆਮ ਨਾਗਰਿਕ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਂਦੇ ਰਹਿੰਦੇ ਸਨ। ਅੱਜ ਸਰਕਾਰ ਆਪਣੀਆਂ ਸੇਵਾਵਾਂ ਲੈ ਕੇ, ਦੇਸ਼ ਦੇ ਨਾਗਰਿਕਾਂ ਦੇ ਘਰ ਤੱਕ ਪਹੁੰਚ ਰਹੀ ਹੈ। ਹੁਣ ਜਨਤਾ ਦੀਆਂ ਉਮੀਦਾਂ ਨੂੰ ਸਮਝਦੇ ਹੋਏ, ਖੇਤਰ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਵੱਖ-ਵੱਖ ਸਰਕਾਰੀ ਦਫ਼ਤਰ ਅਤੇ ਵਿਭਾਗ, ਜਨਤਾ ਦੇ ਪ੍ਰਤੀ ਸੰਵੇਦਨਸ਼ੀਲ ਰਹਿੰਦੇ ਹੋਏ ਕੰਮ ਕਰਨ 'ਤੇ ਜ਼ੋਰ ਦੇਣ, ਇਹ ਸਾਡੀ ਪ੍ਰਾਥਮਿਕਤਾ ਹੈ।

ਇੰਨੇ ਸਾਰੇ ਮੋਬਾਈਲ ਐਪਸ ਦੇ ਮਾਧਿਅਮ ਨਾਲ, ਡਿਜੀਟਲ ਸੇਵਾਵਾਂ ਦੇ ਮਾਧਿਅਮ ਨਾਲ, ਸਰਕਾਰ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਹੁਣ ਬਹੁਤ ਆਸਾਨ ਹੋ ਗਈਆਂ ਹਨ। ਪਬਲਿਕ ਗ੍ਰੀਵਾਂਸ ਸਿਸਟਮ ਨੂੰ ਵੀ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਦੇ ਦਰਮਿਆਨ, ਤੁਸੀਂ ਵੀ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰਨਾ ਹੈ। ਤੁਹਾਨੂੰ ਇਨ੍ਹਾਂ ਸੁਧਾਰਾਂ ਨੂੰ ਹੋਰ ਅੱਗੇ ਵਧਾਉਣਾ ਹੈ ਅਤੇ ਇਨ੍ਹਾਂ ਸਾਰਿਆਂ ਦੇ ਨਾਲ ਹੀ, ਤੁਸੀਂ ਲਗਾਤਾਰ ਕੁਝ ਨਾ ਕੁਝ ਨਵਾਂ ਸਿੱਖਣ ਦੀ ਆਦਤ ਨੂੰ ਹਮੇਸ਼ਾ ਬਣਾਏ ਰੱਖੋ।

ਸਰਕਾਰ ਵਿੱਚ ਪ੍ਰਵੇਸ਼ ਇਹ ਜਿੰਦਗੀ ਦਾ ਅੰਤਿਮ ਮੁਕਾਮ ਨਹੀਂ ਹੋ ਸਕਦਾ ਹੈ। ਤੁਸੀਂ ਇਸ ਤੋਂ ਵੀ ਅੱਗੇ ਵਧਣਾ ਹੈ ਅਤੇ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨਾ ਹੈ। ਤੁਹਾਡੇ ਜੀਵਨ ਦੇ ਨਵੇਂ ਸੁਪਨੇ, ਨਵੇਂ ਸੰਕਲਪ, ਨਵੀਂ ਸਮਰੱਥਾ ਉੱਭਰ ਕੇ ਆਉਣੀ ਚਾਹੀਦੀ ਹੈ। ਅਤੇ ਇਸ ਦੇ ਲਈ ਸਰਕਾਰ ਨੇ ਔਨਲਾਈਨ ਪੋਰਟਲ, ਇਹ ਔਨਲਾਈਨ ਪੋਰਟਲ ਜੋ ਹੈ, iGoT ਦੇ ਮਾਧਿਅਮ ਨਾਲ ਨਵੀਂ ਸੁਵਿਧਾ ਬਣਾਈ ਹੈ। ਹਾਲ ਹੀ ਵਿੱਚ, ਇਸ ਦੇ ਯੂਜਰਸ ਦੀ ਸੰਖਿਆ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਇਹ ਔਨਲਾਈਨ ਪੋਰਟਲ ‘ਤੇ ਉਪਲਬਧ courses  ਦਾ ਤੁਸੀਂ ਪੂਰਾ ਫਾਇਦਾ ਉਠਾਓ। ਤੁਹਾਨੂੰ ਨੌਕਰੀ ਵਿੱਚ ਬਹੁਤ ਕੰਮ ਆਏਗਾ। ਤੁਹਾਨੂੰ ਪ੍ਰਗਤੀ ਕਰਨ ਲਈ ਨਵੇਂ ਰਸਤੇ ਖੁੱਲ੍ਹ ਜਾਣਗੇ। ਅਤੇ ਮੈਂ ਦੋਸਤੋ ਤੁਹਾਨੂੰ ਇੱਥੋਂ ਅੱਗੇ ਦੇਖਣਾ ਚਾਹੁੰਦਾ ਹਾਂ। ਤੁਸੀਂ ਵੀ ਅੱਗੇ ਵਧੋ, ਦੇਸ਼ ਵੀ ਅੱਗੇ ਵਧੇ। ਇਹ 25 ਸਾਲ ਮੇਰੇ ਲਈ ਤੁਹਾਡੀ ਪ੍ਰਗਤੀ ਦੇ ਵੀ ਹਨ ਅਤੇ ਸਾਡੇ ਸਾਰਿਆਂ ਲਈ ਦੇਸ਼ ਦੀ ਪ੍ਰਗਤੀ ਦੇ ਵੀ ਹਨ।

ਆਓ,

ਅੰਮ੍ਰਿਤਕਾਲ ਦੇ ਅਗਲੇ 25 ਵਰ੍ਹਿਆਂ ਦੀ ਯਾਤਰਾ ਵਿੱਚ ਅਸੀਂ ਕੰਧੇ ਨਾਲ ਕੰਧਾ ਮਿਲਾ ਕੇ, ਮਿਲ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਚਲ ਪਈਏ, ਅੱਗੇ ਵਧੀਏ। ਮੈਂ ਇੱਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian Toy Sector Sees 239% Rise In Exports In FY23 Over FY15: Study

Media Coverage

Indian Toy Sector Sees 239% Rise In Exports In FY23 Over FY15: Study
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਜਨਵਰੀ 2025
January 04, 2025

Empowering by Transforming Lives: PM Modi’s Commitment to Delivery on Promises