ਮੋਹਾਨ ਨਾਯੋਕ, ਲਾਸਿਟ ਬੋਡਫੁਕੋਨੋਰ ਜੀ, ਸਾਰਿ ਖੋ ਬੋਸੋਰਿਆ, ਜੋਯੋਂਤੀ ਉਪੋਲੋਖਯੇ, ਦੇਖੋਰ ਰਾਜਧਾਨੀਲੋਈ ਓਹਾ, ਆਰੂ ਇਯਾਤ, ਹੋਮੋਬੇਤੋ ਹੁਵਾ, ਆਪੁਨਾਲੂਕ ਹੋਕੋਲੁਕੇ, ਮੂਰ ਆਂਤੋਰਿਕ ਔਭਿਬਾਦੋਨ, ਆਰੂ, ਹੇਵਾ ਜੋਨਾਇਸੁ। (मोहान नायोक, लासिट बो्डफुकोनोर जी, सारि खो बोसोरिया, जोयोंती उपोलोख्ये, देखोर राजधानीलोई ओहा, आरू इयात, होमोबेतो हुवा, आपुनालूक होकोलुके, मूर आंतोरिक ऑभिबादोन, आरू, हेवा जोनाइसु।)
ਅਸਾਮ ਦੇ ਰਾਜਪਾਲ ਸ਼੍ਰੀ ਜਗਦੀਸ਼ ਮੁਖੀ ਜੀ, ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਅਤੇ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਵਿਧਾਨ ਸਭਾ ਦੇ ਸਪੀਕਰ ਸ਼੍ਰੀਮਾਨ ਬਿਸਵਜੀਤ ਜੀ, ਰਿਟਾਇਰਡ ਚੀਫ਼ ਜਸਟਿਸ ਰੰਜਨ ਗੋਗੋਈ, ਤਪਨ ਕੁਮਾਰ ਗੋਗੋਈ ਜੀ, ਅਸਾਮ ਸਰਕਾਰ ਦੇ ਮੰਤਰੀ ਪਿਜੂਸ਼ ਹਜ਼ਾਰਿਕਾ ਜੀ, ਸਾਂਸਦਗਣ, ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ, ਅਤੇ ਦੇਸ਼-ਵਿਦੇਸ਼ ਵਿੱਚ ਅਸਾਮ ਸੱਭਿਆਚਾਰ ਨਾਲ ਜੁੜੇ ਸਾਰੇ ਮਹਾਨੁਭਾਵ।
ਸਭ ਤੋਂ ਪਹਿਲਾਂ ਮੈਂ ਅਸਾਮ ਦੀ ਉਸ ਮਹਾਨ ਧਰਤੀ ਨੂੰ ਪ੍ਰਣਾਮ ਕਰਦਾ ਹਾਂ, ਜਿਸ ਨੇ ਮਾਂ ਭਾਰਤੀ ਨੂੰ ਲਚਿਤ ਬੋਰਫੁਕਨ ਜਿਹੇ ਅਦਮਯ(ਅਜਿੱਤ) ਵੀਰ ਦਿੱਤੇ ਹਨ। ਕੱਲ੍ਹ ਪੂਰੇ ਦੇਸ਼ ਭਰ ਵਿੱਚ ਵੀਰ ਲਚਿਤ ਬੋਰਫੁਕਨ ਦੀ 400ਵੀਂ ਜਨਮ ਜਯੰਤੀ ਮਨਾਈ ਗਈ। ਇਸ ਅਵਸਰ ’ਤੇ ਦਿੱਲੀ ਵਿੱਚ 3 ਦਿਨਾਂ ਦੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਹ ਮੇਰਾ ਸੁਭਾਗ ਹੈ ਕਿ ਇਸ ਪ੍ਰੋਗਰਾਮ ਨਾਲ ਜੁੜਨ ਦਾ ਮੈਨੂੰ ਅਵਸਰ ਮਿਲਿਆ। ਮੈਨੂੰ ਦੱਸਿਆ ਗਿਆ ਹੈ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਬੜੀ ਸੰਖਿਆ ਵਿੱਚ ਅਸਾਮ ਦੇ ਲੋਕ ਵੀ ਇਨ੍ਹੀਂ ਦਿਨੀਂ ਦਿੱਲੀ ਆਏ ਹੋਏ ਹਨ। ਮੈਂ ਆਪ ਸਾਰਿਆਂ ਦਾ, ਅਸਾਮ ਦੀ ਜਨਤਾ ਨੂੰ, ਅਤੇ 130 ਕਰੋੜ ਦੇਸ਼ਵਾਸੀਆਂ ਨੂੰ ਇਸ ਅਵਸਰ 'ਤੇ ਅਨੇਕ-ਅਨੇਕ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਸਾਨੂੰ ਵੀਰ ਲਚਿਤ ਦੀ 400ਵੀਂ ਜਨਮ ਜਯੰਤੀ ਮਨਾਉਣ ਦਾ ਸੁਭਾਗ ਉਸ ਕਾਲਖੰਡ ਵਿੱਚ ਮਿਲਿਆ ਹੈ, ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਹ ਇਤਿਹਾਸਿਕ ਅਵਸਰ, ਅਸਾਮ ਦੇ ਇਤਿਹਾਸ ਦਾ ਇੱਕ ਗੌਰਵਸ਼ਾਲੀ ਅਧਿਆਇ ਹੈ। ਮੈਂ ਭਾਰਤ ਦੇ ਅਮਰ ਸੱਭਿਆਚਾਰ, ਅਮਰ ਸ਼ੌਰਯ (ਬਹਾਦਰੀ) ਅਤੇ ਅਮਰ ਅਸਤਿਤਵ ਦੇ ਇਸ ਪੁਰਬ 'ਤੇ ਇਸ ਮਹਾਨ ਪਰੰਪਰਾ ਨੂੰ ਪ੍ਰਣਾਮ ਕਰਦਾ ਹਾਂ। ਅੱਜ ਦੇਸ਼ ਗ਼ੁਲਾਮੀ ਦੀ ਮਾਨਸਿਕਤਾ ਨੂੰ ਛੱਡ ਆਪਣੀ ਵਿਰਾਸਤ 'ਤੇ ਗਰਵ (ਮਾਣ) ਕਰਨ ਦੇ ਭਾਵ ਨਾਲ ਭਰਿਆ ਹੋਇਆ ਹੈ। ਅੱਜ ਭਾਰਤ ਨਾ ਸਿਰਫ਼ ਆਪਣੀ ਸੱਭਿਆਚਾਰਕ ਵਿਵਿਧਤਾ ਨੂੰ ਸੈਲੀਬ੍ਰੇਟ ਕਰ ਰਿਹਾ ਹੈ, ਬਲਕਿ ਆਪਣੇ ਸੱਭਿਆਚਾਰ ਦੇ ਇਤਿਹਾਸਿਕ ਨਾਇਕਾਂ-ਨਾਇਕਾਵਾਂ ਨੂੰ ਗਰਵ (ਮਾਣ) ਨਾਲ ਯਾਦ ਵੀ ਕਰ ਰਿਹਾ ਹੈ। ਲਚਿਤ ਬੋਰਫੁਕਨ ਜਿਹੀਆਂ ਮਹਾਨ ਵਿਭੂਤੀਆਂ (ਸ਼ਖ਼ਸੀਅਤਾਂ), ਭਾਰਤ ਮਾਂ ਦੀਆਂ ਅਮਰ ਸੰਤਾਨਾਂ, ਇਸ ਅੰਮ੍ਰਿਤਕਾਲ ਦੇ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਸਾਡੀ ਅਵਿਰਤ ਪ੍ਰੇਰਣਾ ਹਨ, ਨਿਰੰਤਰ ਪ੍ਰੇਰਣਾ ਹਨ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਆਪਣੀ ਪਹਿਚਾਣ ਦਾ, ਆਪਣੇ ਆਤਮਸਨਮਾਨ ਦਾ ਬੋਧ ਵੀ ਹੁੰਦਾ ਹੈ, ਅਤੇ ਇਸ ਰਾਸ਼ਟਰ ਦੇ ਲਈ ਸਮਰਪਿਤ ਹੋਣ ਦੀ ਊਰਜਾ ਵੀ ਮਿਲਦੀ ਹੈ। ਮੈਂ ਇਸ ਪੁਣਯ(ਪਵਿੱਤਰ) ਅਵਸਰ 'ਤੇ ਲਚਿਤ ਬੋਰਫੁਕਨ ਦੇ ਮਹਾਨ ਸੌਰਯ (ਬਹਾਦਰੀ) ਅਤੇ ਪਰਾਕ੍ਰਮ ਨੂੰ ਨਮਨ ਕਰਦਾ ਹਾਂ।
ਸਾਥੀਓ,
ਮਾਨਵ ਇਤਿਹਾਸ ਦੇ ਹਜ਼ਾਰਾਂ ਵਰ੍ਹਿਆਂ ਵਿੱਚ ਦੁਨੀਆ ਦੀਆਂ ਕਿੰਨੀਆਂ ਹੀ ਸੱਭਿਅਤਾਵਾਂ ਨੇ ਜਨਮ ਲਿਆ। ਉਨ੍ਹਾਂ ਨੇ ਸਫ਼ਲਤਾ ਦੇ ਬੜੇ-ਬੜੇ ਸਿਖਰਾਂ ਨੂੰ ਛੂਹਿਆ। ਅਜਿਹੀਆਂ ਸੱਭਿਅਤਾਵਾਂ ਵੀ ਹੋਈਆਂ, ਜਿਨ੍ਹਾਂ ਨੂੰ ਦੇਖ ਕੇ ਲਗਦਾ ਸੀ ਕਿ ਉਹ ਅਮਰ ਹਨ, ਅਜਿੱਤ ਹਨ। ਲੇਕਿਨ, ਸਮੇਂ ਦੀ ਪਰੀਖਿਆ ਨੇ ਬਹੁਤ ਸਾਰੀਆਂ ਸੱਭਿਅਤਾਵਾਂ ਨੂੰ ਪਰਾਸਤ ਕਰ ਦਿੱਤਾ, ਚੂਰ-ਚੂਰ ਕਰ ਦਿੱਤਾ। ਅੱਜ ਦੁਨੀਆ ਉਨ੍ਹਾਂ ਦੇ ਅਵਸ਼ੇਸ਼ਾਂ ਤੋਂ ਇਤਿਹਾਸ ਦਾ ਆਕਲਨ ਕਰਦੀ ਹੈ। ਲੇਕਿਨ, ਦੂਸਰੇ ਪਾਸੇ ਇਹ ਸਾਡਾ ਮਹਾਨ ਭਾਰਤ ਹੈ। ਅਸੀਂ ਅਤੀਤ ਦੇ ਉਨ੍ਹਾਂ ਅਣਕਿਆਸੇ ਝੰਝਾਵਾਤਾਂ ਦਾ ਸਾਹਮਣਾ ਕੀਤਾ। ਸਾਡੇ ਪੂਰਵਜਾਂ ਨੇ ਵਿਦੇਸ਼ਾਂ ਤੋਂ ਆਏ ਆਤਤਾਈਆਂ ਦੇ ਅਕਲਪਨੀ ਆਤੰਕ ਨੂੰ ਝੱਲਿਆ, ਸਹਿਣ ਕੀਤਾ। ਲੇਕਿਨ, ਭਾਰਤ ਅੱਜ ਵੀ ਆਪਣੀ ਉਸੇ ਚੇਤਨਾ, ਉਸੇ ਊਰਜਾ ਅਤੇ ਉਸੇ ਸੱਭਿਆਚਾਰਕ ਗੌਰਵ ਦੇ ਨਾਲ ਜੀਵੰਤ ਹੈ, ਅਮਰਤਵ ਦੇ ਨਾਲ ਜੀਵੰਤ ਹੈ। ਐਸਾ ਇਸ ਲਈ, ਕਿਉਂਕਿ ਭਾਰਤ ਵਿੱਚ ਜਦੋਂ ਵੀ ਕੋਈ ਮੁਸ਼ਕਿਲ ਦੌਰ ਆਇਆ, ਕੋਈ ਚੁਣੌਤੀ ਖੜ੍ਹੀ ਹੋਈ, ਤਾਂ ਉਸ ਦਾ ਮੁਕਾਬਲਾ ਕਰਨ ਦੇ ਲਈ ਕੋਈ ਨਾ ਕੋਈ ਵਿਭੂਤੀ ਅਵਤਰਿਤ ਹੋਈ ਹੈ। ਸਾਡੀ ਅਧਿਆਤਮਿਕ ਅਤੇ ਸੱਭਿਆਚਾਰਕ ਪਹਿਚਾਣ ਨੂੰ ਬਚਾਉਣ ਦੇ ਲਈ ਹਰ ਕਾਲਖੰਡ ਵਿੱਚ ਸੰਤ ਆਏ, ਮਨੀਸ਼ੀ ਆਏ। ਭਾਰਤ ਨੂੰ ਤਲਵਾਰ ਦੇ ਜ਼ੋਰ ਨਾਲ ਕੁਚਲਣ ਦਾ ਮਨਸੂਬਾ ਪਾਲੇ ਆਕ੍ਰਮਣਕਾਰੀਆਂ (ਹਮਲਾਵਰਾਂ) ਦਾ ਮਾਂ ਭਾਰਤੀ ਦੀ ਕੁੱਖ ਤੋਂ ਜਨਮੇ ਵੀਰਾਂ ਨੇ ਡਟ ਕੇ ਮੁਕਾਬਲਾ ਕੀਤਾ। ਲਚਿਤ ਬੋਰਫੁਕਨ ਵੀ ਦੇਸ਼ ਦੇ ਅਜਿਹੇ ਹੀ ਵੀਰ ਜੋਧਾ ਸਨ। ਉਨ੍ਹਾਂ ਨੇ ਦਿਖਾ ਦਿੱਤਾ ਕਿ ਕੱਟੜਤਾ ਅਤੇ ਆਤੰਕ ਦੀ ਹਰ ਅੱਗ ਦਾ ਅੰਤ ਹੋ ਜਾਂਦਾ ਹੈ, ਲੇਕਿਨ ਭਾਰਤ ਦੀ ਅਮਰ-ਜਯੋਤੀ, ਜੀਵਨ-ਜਯੋਤੀ ਅਮਰ ਬਣੀ ਰਹਿੰਦੀ ਹੈ।
ਸਾਥੀਓ,
ਅਸਾਮ ਦਾ ਇਤਿਹਾਸ, ਆਪਣੇ ਆਪ ਵਿੱਚ ਭਾਰਤ ਦੀ ਯਾਤਰਾ ਅਤੇ ਸੱਭਿਆਚਾਰ ਦੀ ਇੱਕ ਅਨਮੋਲ ਵਿਰਾਸਤ ਹੈ। ਅਸੀਂ ਅਲੱਗ-ਅਲੱਗ ਵਿਚਾਰਾਂ-ਵਿਚਾਰਧਾਰਾਵਾਂ ਨੂੰ, ਸਮਾਜਾਂ-ਸੱਭਿਆਚਾਰਾਂ ਨੂੰ, ਆਸਥਾਵਾਂ-ਪਰੰਪਰਾ ਨੂੰ ਇਕੱਠੇ ਜੋੜਦੇ ਹਾਂ। ਆਹੋਮ ਰਾਜ ਵਿੱਚ ਸਭ ਨੂੰ ਸਾਥ ਲੈ ਕੇ ਬਣੇ ਸ਼ਿਵਸਾਗਰ ਸ਼ਿਵ ਦੋਉਲ, ਦੇਵੀ ਦੋਉਲ ਅਤੇ ਵਿਸ਼ਣੂ ਦੋਉਲ ਅੱਜ ਵੀ ਇਸ ਦੀਆਂ ਉਦਾਹਰਣਾਂ ਹਨ। ਲੇਕਿਨ, ਅਗਰ ਕੋਈ ਤਲਵਾਰ ਦੇ ਜ਼ੋਰ ’ਤੇ ਸਾਨੂੰ ਝੁਕਾਉਣਾ ਚਾਹੁੰਦਾ ਹੈ, ਸਾਡੀ ਸ਼ਾਸ਼ਵਤ(ਸਦੀਵੀ) ਪਹਿਚਾਣ ਨੂੰ ਬਦਲਣਾ ਚਾਹੁੰਦਾ ਹੈ, ਤਾਂ ਸਾਨੂੰ ਉਸ ਦਾ ਜਵਾਬ ਦੇਣਾ ਵੀ ਆਉਂਦਾ ਹੈ। ਅਸਾਮ ਅਤੇ ਪੂਰਬ-ਉੱਤਰ ਦੀ ਧਰਤੀ ਇਸ ਦੀ ਗਵਾਹ ਰਹੀ ਹੈ। ਅਸਾਮ ਦੇ ਲੋਕਾਂ ਨੇ ਅਨੇਕਾਂ ਵਾਰ ਤੁਰਕਾਂ, ਅਫ਼ਗ਼ਾਨਾਂ, ਮੁਗ਼ਲਾਂ ਦੇ ਹਮਲਿਆਂ ਦਾ ਮੁਕਾਬਲਾ ਕੀਤਾ, ਅਤੇ ਹਮਲਾਵਰਾਂ ਨੂੰ ਪਿੱਛੇ ਖਦੇੜਿਆ। ਆਪਣੀ ਪੂਰੀ ਤਾਕਤ ਝੋਕ ਕੇ ਮੁਗ਼ਲਾਂ ਨੇ ਗੁਵਾਹਾਟੀ 'ਤੇ ਕਬਜ਼ਾ ਕਰ ਲਿਆ ਸੀ। ਲੇਕਿਨ, ਇੱਕ ਵਾਰ ਫਿਰ ਲਚਿਤ ਬੋਰਫੁਕਨ ਜਿਹੇ ਜੋਧਾ ਆਏ, ਅਤੇ ਅੱਤਿਆਚਾਰੀ ਮੁਗ਼ਲ ਸਲਤਨਤ ਦੇ ਹੱਥ ਤੋਂ ਗੁਵਾਹਾਟੀ ਨੂੰ ਆਜ਼ਾਦ ਕਰਵਾ ਲਿਆ। ਔਰੰਗਜ਼ੇਬ ਨੇ ਹਾਰ ਦੀ ਉਸ ਕਾਲਿਖ ਨੂੰ ਮਿਟਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ, ਲੇਕਿਨ ਉਹ ਹਮੇਸ਼ਾ-ਹਮੇਸ਼ਾ ਅਸਫ਼ਲ ਹੀ ਰਿਹਾ। ਵੀਰ ਲਚਿਤ ਬੋਰਫੁਕਨ ਨੇ ਜੋ ਵੀਰਤਾ ਦਿਖਾਈ, ਸਰਾਈਘਾਟ ’ਤੇ ਜੋ ਸਾਹਸ ਦਿਖਾਇਆ, ਉਹ ਮਾਤ੍ਰਭੂਮੀ ਦੇ ਲਈ ਅਗਾਧ ਪ੍ਰੇਮ ਦੀ ਪਰਾਕਾਸ਼ਠਾ ਵੀ ਸੀ। ਅਸਾਮ ਨੇ ਆਪਣੇ ਸਾਮਰਾਜ ਦੇ ਇੱਕ-ਇੱਕ ਨਾਗਰਿਕ ਨੂੰ ਜ਼ਰੂਰਤ ਪੈਣ ’ਤੇ ਆਪਣੀ ਮਾਤ੍ਰਭੂਮੀ ਦੀ ਰੱਖਿਆ ਦੇ ਲਈ ਤਿਆਰ ਕੀਤਾ ਸੀ। ਉਨ੍ਹਾਂ ਦਾ ਇੱਕ-ਇੱਕ ਯੁਵਾ ਆਪਣੀ ਮਾਟੀ (ਮਿੱਟੀ) ਦਾ ਸਿਪਾਹੀ ਸੀ। ਲਚਿਤ ਬੋਰਫੁਕਨ ਜਿਹਾ ਸਾਹਸ, ਉਨ੍ਹਾਂ ਜਿਹੀ ਨਿਡਰਤਾ, ਇਹੀ ਤਾਂ ਅਸਾਮ ਦੀ ਪਹਿਚਾਣ ਹੈ। ਅਤੇ ਇਸੇ ਲਈ ਤਾਂ ਅਸੀਂ ਅੱਜ ਵੀ ਕਹਿੰਦੇ ਹਾਂ - ਹੁਨਿਸਾਨੇ ਲੋਰਾਹੋਤ, ਲਾਸਿਤੋਰ ਕੋਥਾ ਮੁਗੋਲ ਬਿਜੋਯੀ ਬੀਰ, ਇਤਿਹਾਖੇ ਲਿਖਾ(हुनिसाने लोराहोत, लासितोर कोथा मुगोल बिजोयी बीर, इतिहाखे लिखा) ਅਰਥਾਤ, ਬੱਚਿਓ, ਤੁਸੀਂ ਸੁਣੀ ਹੈ ਲਚਿਤ ਕੀ ਗਾਥਾ? ਮੁਗ਼ਲ-ਵਿਜਈ (ਜੇਤੂ) ਵੀਰ ਦਾ ਨਾਮ ਇਤਿਹਾਸ ਵਿੱਚ ਦਰਜ ਹੈ।
ਸਾਥੀਓ,
ਸਾਡੇ ਹਜ਼ਾਰਾਂ ਵਰ੍ਹਿਆਂ ਦੀ ਜੀਵੰਤਤਾ, ਸਾਡੇ ਪਰਾਕ੍ਰਮ ਦੀ ਨਿਰੰਤਰਤਾ, ਇਹੀ ਭਾਰਤ ਦਾ ਇਤਿਹਾਸ ਹੈ। ਲੇਕਿਨ, ਸਾਨੂੰ ਸਦੀਆਂ ਤੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਹਮੇਸ਼ਾ ਲੁਟਣ-ਪਿਟਣ ਵਾਲੇ, ਹਾਰਨ ਵਾਲੇ ਲੋਕ ਰਹੇ ਹਾਂ। ਭਾਰਤ ਦਾ ਇਤਿਹਾਸ, ਸਿਰਫ਼ ਗ਼ੁਲਾਮੀ ਦਾ ਇਤਿਹਾਸ ਨਹੀਂ ਹੈ। ਭਾਰਤ ਦਾ ਇਤਿਹਾਸ ਜੋਧਿਆਂ ਦਾ ਇਤਿਹਾਸ ਹੈ, ਵਿਜੈ ਦਾ ਇਤਿਹਾਸ ਹੈ। ਭਾਰਤ ਦਾ ਇਤਿਹਾਸ, ਅਤਿੱਆਚਾਰੀਆਂ ਦੇ ਵਿਰੁੱਧ ਅਭੂਤਪੂਰਵ ਸੌਰਯ (ਬਹਾਦਰੀ) ਅਤੇ ਪਰਾਕ੍ਰਮ ਦਿਖਾਉਣ ਦਾ ਇਤਿਹਾਸ ਹੈ। ਭਾਰਤ ਦਾ ਇਤਿਹਾਸ ਜੈ ਦਾ ਹੈ, ਭਾਰਤ ਦਾ ਇਤਿਹਾਸ ਜੰਗ ਦਾ ਹੈ, ਭਾਰਤ ਦਾ ਇਤਿਹਾਸ ਤਿਆਗ ਦਾ ਹੈ, ਤਪ ਦਾ ਹੈ, ਭਾਰਤ ਦਾ ਇਤਿਹਾਸ ਵੀਰਤਾ ਦਾ ਹੈ, ਬਲੀਦਾਨ ਦਾ ਹੈ, ਮਹਾਨ ਪਰੰਪਰਾ ਦਾ ਹੈ। ਲੇਕਿਨ ਦੁਰਭਾਗ ਨਾਲ, ਸਾਨੂੰ ਆਜ਼ਾਦੀ ਦੇ ਬਾਅਦ ਵੀ ਉਹੀ ਇਤਿਹਾਸ ਪੜ੍ਹਾਇਆ ਜਾਂਦਾ ਰਿਹਾ, ਜੋ ਗ਼ੁਲਾਮੀ ਦੇ ਕਾਲਖੰਡ ਵਿੱਚ ਸਾਜ਼ਿਸ਼ਨ ਰਚਿਆ ਗਿਆ ਸੀ। ਆਜ਼ਾਦੀ ਦੇ ਬਾਅਦ ਜ਼ਰੂਰਤ ਸੀ, ਸਾਨੂੰ ਗ਼ੁਲਾਮ ਬਣਾਉਣ ਵਾਲੇ ਵਿਦੇਸ਼ੀਆਂ ਦੇ ਏਜੰਡੇ ਨੂੰ ਬਦਲਿਆ ਜਾਵੇ, ਲੇਕਿਨ ਐਸਾ ਨਹੀਂ ਕੀਤਾ ਗਿਆ। ਦੇਸ਼ ਦੇ ਹਰ ਕੋਨੇ ਵਿੱਚ ਮਾਂ ਭਾਰਤੀ ਦੇ ਵੀਰ, ਬੇਟੇ-ਬੇਟੀਆਂ ਨੇ ਕਿਵੇਂ ਆਤਤਾਈਆਂ ਦਾ ਮੁਕਾਬਲਾ ਕੀਤਾ, ਆਪਣਾ ਜੀਵਨ ਸਮਰਪਿਤ ਕਰ ਦਿੱਤਾ, ਇਸ ਇਤਿਹਾਸ ਨੂੰ ਜਾਣ ਬੁੱਝ ਕੇ ਦਬਾ ਦਿੱਤਾ ਗਿਆ। ਕੀ ਲਚਿਤ ਬੋਰਫੁਕਨ ਦਾ ਸ਼ੌਰਯ ਮਾਅਨੇ ਨਹੀਂ ਰੱਖਦਾ ਕੀ? ਕੀ ਦੇਸ਼ ਦੇ ਸੱਭਿਆਚਾਰ ਦੇ ਲਈ, ਪਹਿਚਾਣ ਦੇ ਲਈ ਮੁਗ਼ਲਾਂ ਦੇ ਖ਼ਿਲਾਫ਼ ਯੁੱਧ ਵਿੱਚ ਲੜਨ ਵਾਲੇ ਅਸਾਮ ਦੇ ਹਜ਼ਾਰਾਂ ਲੋਕਾਂ ਦਾ ਬਲੀਦਾਨ ਕੋਈ ਮਾਅਨੇ ਨਹੀਂ ਰੱਖਦਾ? ਅਸੀਂ ਸਾਰੇ ਜਾਣਦੇ ਹਾਂ ਕਿ ਅੱਤਿਆਚਾਰਾਂ ਨਾਲ ਭਰੇ ਲੰਬੇ ਕਾਲਖੰਡ ਵਿੱਚ ਅੱਤਿਆਚਾਰੀਆਂ ’ਤੇ ਵਿਜੈ ਦੀਆਂ ਵੀ ਹਜ਼ਾਰਾਂ ਗਾਥਾਵਾਂ ਹਨ, ਜੈ ਦੀਆਂ ਗਾਥਾਵਾਂ ਹਨ, ਤਿਆਗ ਦੀਆਂ ਗਾਥਾਵਾਂ ਹਨ, ਤਰਪਣ ਦੀਆਂ ਗਾਥਾਵਾਂ ਹਨ। ਇਨ੍ਹਾਂ ਨੂੰ ਇਤਿਹਾਸ ਦੀ ਮੁੱਖਧਾਰਾ ਵਿੱਚ ਥਾਂ ਨਾ ਦੇ ਕੇ ਪਹਿਲਾਂ ਜੋ ਗਲਤੀ ਹੋਈ, ਹੁਣ ਦੇਸ਼ ਉਸ ਨੂੰ ਸੁਧਾਰ ਰਿਹਾ ਹੈ। ਇੱਥੇ ਦਿੱਲੀ ਵਿੱਚ ਹੋ ਰਿਹਾ ਇਹ ਆਯੋਜਨ ਇਸੇ ਦਾ ਪ੍ਰਤੀਬਿੰਬ ਹੈ। ਅਤੇ ਮੈਂ ਹਿਮੰਤਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ ਕਿ ਇਹ ਪ੍ਰੋਗਰਾਮ ਦਿੱਲੀ ਵਿੱਚ ਕੀਤਾ।
ਵੀਰ ਲਚਿਤ ਬੋਰਫੁਕਨ ਦੀ ਸ਼ੌਰਯ ਗਾਥਾ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਸਾਮ ਸਰਕਾਰ ਨੇ ਕੁਝ ਹੀ ਦਿਨ ਪਹਿਲਾਂ ਇੱਕ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਿਮੰਤਾ ਜੀ ਦੀ ਸਰਕਾਰ ਨੇ ਅਸਾਮ ਦੇ ਇਤਿਹਾਸਿਕ ਨਾਇਕਾਂ ਦੇ ਸਨਮਾਨ ਵਿੱਚ ਇੱਕ ਮੈਮੋਰੀਅਲ ਤਿਆਰ ਕਰਨ ਦੀ ਵੀ ਯੋਜਨਾ ਬਣਾਈ ਹੈ। ਨਿਸ਼ਚੈ ਹੀ ਐਸੇ ਪ੍ਰਯਾਸਾਂ ਨਾਲ ਸਾਡੀ ਯੁਵਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰਤ ਦੇ ਮਹਾਨ ਸੱਭਿਆਚਾਰ ਨੂੰ ਜ਼ਿਆਦਾ ਗਹਿਰਾਈ ਨਾਲ ਸਮਝਣ ਦਾ ਅਵਸਰ ਮਿਲੇਗਾ। ਅਸਾਮ ਸਰਕਾਰ ਨੇ ਆਪਣੇ ਵਿਜ਼ਨ ਨਾਲ ਜਨ-ਜਨ ਨੂੰ ਜੋੜਨ ਦੇ ਲਈ ਇੱਕ ਥੀਮ ਸੌਂਗ ਵੀ ਲਾਂਚ ਕੀਤਾ ਹੈ। ਇਸ ਦੇ ਬੋਲ ਵੀ ਬਹੁਤ ਅਦਭੁਤ ਹਨ। ਓਖੋਮੋਰ ਆਕਾਖੋਰ, ਓਖੋਮੋਰ ਆਕਾਖੋਰ, ਭੂਟਾਤੋਰਾ ਤੁਮਿ, ਹਾਹਾਹੋਰ ਹੋਕੋਟਿ, ਪੋਰਿਭਾਖਾ ਤੁਮਿ, ਯਾਨੀ ਅਸਾਮ ਕੇ ਆਕਾਸ਼ ਕਾ ਧਰੁਵਤਾਰਾ ਤੁਮ ਹੋ। (ओखोमोर आकाखोर, ओखोमोर आकाखोर, भूटातोरा तुमि, हाहाहोर होकोटि, पोरिभाखा तुमि, यानि असम के आकाश का ध्रुवतारा तुम हो।) ਸਾਹਸ ਸ਼ਕਤੀ ਦੀ ਪਰਿਭਾਸ਼ਾ ਤੁਮ ਹੋ। ਵਾਕਈ, ਵੀਰ ਲਚਿਤ ਬੋਰਫੁਕਨ ਦਾ ਜੀਵਨ ਸਾਨੂੰ ਦੇਸ਼ ਦੇ ਸਾਹਮਣੇ ਉਪਸਥਿਤ ਕਈ ਵਰਤਮਾਨ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ – ਅਸੀਂ ਵਿਅਕਤੀਗਤ ਸੁਆਰਥਾਂ ਨੂੰ ਨਹੀਂ, ਦੇਸ਼ਹਿਤ ਨੂੰ ਸਰਬਉੱਚ ਪ੍ਰਾਥਮਿਕਤਾ ਦੇਈਏ। ਉਨ੍ਹਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ- ਸਾਡੇ ਲਈ ਪਰਿਵਾਰਵਾਦ, ਭਾਈ-ਭਤੀਜਾਵਾਦ, ਨਹੀਂ ਬਲਕਿ ਦੇਸ਼ ਸਭ ਤੋਂ ਬੜਾ ਹੋਣਾ ਚਾਹੀਦਾ ਹੈ।
ਕਹਿੰਦੇ ਹਨ ਕਿ ਰਾਸ਼ਟਰ ਰੱਖਿਆ ਦੇ ਲਈ ਆਪਣੀ ਜ਼ਿੰਮੇਦਾਰੀ ਨਾ ਨਿਭਾ ਪਾਉਣ ’ਤੇ ਵੀਰ ਲਚਿਤ ਨੇ ਮੌਮਾਈ ਨੂੰ ਵੀ ਸਜ਼ਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ -"ਦੇਖੋਤ ਕੋਈ, ਮੋਮਾਈ ਡਾਂਗੋਰ ਨੋਹੋਯ"(“देखोत कोई, मोमाई डांगोर नोहोय”) ਯਾਨੀ, ਮੌਮਾਈ ਦੇਸ਼ ਤੋਂ ਬੜਾ ਨਹੀਂ ਹੁੰਦਾ। ਯਾਨੀ, ਕਹਿ ਸਕਦੇ ਹਾਂ ਕਿ ਕੋਈ ਵੀ ਵਿਅਕਤੀ, ਕੋਈ ਵੀ ਰਿਸ਼ਤਾ, ਦੇਸ਼ ਤੋਂ ਬੜਾ ਨਹੀਂ ਹੁੰਦਾ। ਆਪ ਕਲਪਨਾ ਕਰੋ, ਜਦੋਂ ਵੀਰ ਲਚਿਤ ਦੀ ਸੈਨਾ ਨੇ ਇਹ ਸੁਣਿਆ ਹੋਵੇਗਾ ਕਿ ਉਨ੍ਹਾਂ ਦਾ ਸੈਨਾਪਤੀ ਦੇਸ਼ ਨੂੰ ਕਿਤਨੀ ਪ੍ਰਾਥਮਿਕਤਾ ਦਿੰਦਾ ਹੈ, ਤਾਂ ਉਸ ਛੋਟੇ ਜਿਹੇ ਸੈਨਿਕ ਦਾ ਹੌਸਲਾ ਕਿਤਨਾ ਵਧ ਗਿਆ ਹੋਵੇਗਾ। ਅਤੇ ਸਾਥੀਓ, ਇਹ ਹੌਸਲਾ ਹੀ ਹੁੰਦਾ ਹੈ ਜੋ ਜਿੱਤ ਦਾ ਅਧਾਰ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਦਾ ਨਵਾਂ ਭਾਰਤ, ਰਾਸ਼ਟਰ ਪ੍ਰਥਮ, ਨੇਸ਼ਨ ਫਸਟ ਦੇ ਇਸੇ ਆਦਰਸ਼ ਨੂੰ ਲੈ ਕੇ ਅੱਗੇ ਵਧ ਰਿਹਾ ਹੈ।
ਸਾਥੀਓ,
ਜਦੋਂ ਕੋਈ ਰਾਸ਼ਟਰ ਆਪਣੇ ਸਹੀ ਅਤੀਤ ਨੂੰ ਜਾਣਦਾ ਹੈ, ਸਹੀ ਇਤਿਹਾਸ ਨੂੰ ਜਾਣਦਾ ਹੈ, ਤਾਂ ਹੀ ਉਹ ਆਪਣੇ ਅਨੁਭਵਾਂ ਤੋਂ ਸਿੱਖਦਾ ਵੀ ਹੈ। ਉਸ ਨੂੰ ਭਵਿੱਖ ਦੇ ਲਈ ਸਹੀ ਦਿਸ਼ਾ ਮਿਲਦੀ ਹੈ। ਸਾਡੀ ਇਹ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੇ ਇਤਿਹਾਸ ਦੀ ਦ੍ਰਿਸ਼ਟੀ ਨੂੰ ਕੇਵਲ ਨੂੰ ਕੁਝ ਦਹਾਕਿਆਂ ਜਾਂ ਕੁਝ ਸਦੀਆਂ ਤੱਕ ਸੀਮਿਤ ਨਾ ਰੱਖੀਏ। ਮੈਂ ਅੱਜ ਅਸਾਮ ਦੇ ਪ੍ਰਸਿੱਧ ਗੀਤਕਾਰ ਦੁਆਰਾ ਰਚਿਤ ਅਤੇ ਭਾਰਤ ਰਤਨ ਭੂਪੇਨ ਹਜ਼ਾਰਿਕਾ ਦੁਆਰਾ ਸਵਰਬੱਧ ਇੱਕ ਗੀਤ ਦੀਆਂ ਦੋ ਪੰਕਤੀਆਂ ਵੀ ਦੁਹਰਾਉਣਾ ਚਾਹਾਂਗਾ। ਇਸ ਵਿੱਚ ਕਿਹਾ ਗਿਆ ਹੈ- ਮੋਈ ਲਾਸਿਟੇ ਕੋਇਸੁ, ਮੋਈ ਲਾਸਿਟੇ ਕੋਇਸੁ, ਮੁਰ ਹੋਹੋਨਾਈ ਨਾਮ ਲੁਵਾ, ਲੁਇਤ ਪੋਰਿਯਾ ਡੇਕਾ ਡੌਲ। (मोई लासिटे कोइसु, मोई लासिटे कोइसु, मुर होहोनाई नाम लुवा, लुइत पोरिया डेका डॉल।) ਯਾਨੀ, ਮੈਂ ਲਚਿਤ ਬੋਲ ਰਿਹਾ ਹਾਂ, ਬ੍ਰਹਮਪੁੱਤਰ ਕਿਨਾਰੇ ਦੇ ਨੌਜਵਾਨੋਂ, ਮੇਰਾ ਵਾਰ-ਵਾਰ ਨਾਮ ਲਵੋ। ਨਿਰੰਤਰ ਸਮਰਣ (ਯਾਦ) ਕਰਕੇ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਇਤਿਹਾਸ ਤੋਂ ਪਰੀਚਿਤ ਕਰਾ ਸਕਦੇ ਹਾਂ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਲਚਿਤ ਬੋਰਫੁਕਨ ਜੀ ਦੇ ਜੀਵਨ 'ਤੇ ਅਧਾਰਿਤ ਇੱਕ ਪ੍ਰਦਰਸ਼ਨੀ ਦੇਖੀ, ਬਹੁਤ ਹੀ ਪ੍ਰਭਾਵਿਤ ਕਰਨ ਵਾਲੀ ਸੀ, ਸਿੱਖਿਆ ਦੇਣ ਵਾਲੀ ਸੀ। ਨਾਲ ਹੀ ਮੈਨੂੰ ਉਨ੍ਹਾਂ ਦੀ ਸੌਰਯ ਗਾਥਾ 'ਤੇ ਲਿਖੀ ਕਿਤਾਬ ਦੇ ਵਿਮੋਚਨ ਦਾ ਵੀ ਸੁਭਾਗ ਮਿਲਿਆ। ਇਸ ਤਰ੍ਹਾਂ ਦੇ ਆਯੋਜਨਾਂ ਦੇ ਜ਼ਰੀਏ ਹੀ ਦੇਸ਼ ਦੇ ਸਹੀ ਇਤਿਹਾਸ ਅਤੇ ਇਤਿਹਾਸਿਕ ਘਟਨਾਵਾਂ ਨਾਲ ਜਨ-ਜਨ ਨੂੰ ਜੋੜਿਆ ਜਾ ਸਕਦਾ ਹੈ।
ਸਾਥੀਓ,
ਜਦੋਂ ਮੈਂ ਦੇਖ ਰਿਹਾ ਸਾਂ ਤਾਂ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਅਸਾਮ ਦੇ ਅਤੇ ਦੇਸ਼ ਦੇ ਕਲਾਕਾਰਾਂ ਨੂੰ ਜੋੜ ਕੇ ਅਸੀਂ ਇਸ ’ਤੇ ਸੋਚ ਸਕਦੇ ਹਾਂ ਜਿਵੇਂ ਛਤਰਪਤੀ ਸ਼ਿਵਾਜੀ ਮਹਾਰਾਜ ’ਤੇ ਇੱਕ-ਇੱਕ ਜਾਣਤਾ ਰਾਜਾ ਨਾਟਯ ਪ੍ਰਯੋਗ ਹੈ। ਲਗਭਗ 250-300 ਕਲਾਕਾਰ, ਹਾਥੀ, ਘੋੜੇ ਸਾਰੇ ਪ੍ਰੋਗਰਾਮ ਵਿੱਚ ਹੁੰਦੇ ਹਨ ਅਤੇ ਬੜਾ ਪ੍ਰਭਾਵਿਤ ਪ੍ਰੋਗਰਾਮ ਹੈ। ਕੀ ਅਸੀਂ ਲਚਿਤ ਬੋਰਫੁਕਨ ਜੀ ਦੇ ਜੀਵਨ 'ਤੇ ਐਸਾ ਹੀ ਇੱਕ ਨਾਟਯ ਪ੍ਰਯੋਗ ਤਿਆਰ ਕਰੀਏ ਅਤੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਲੈ ਜਾਈਏ। 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦਾ ਜੋ ਸੰਕਲਪ ਹੈ ਨਾ ਉਸ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਬੜੀ ਤਾਕਤ ਦਿੰਦੀਆਂ ਹਨ। ਅਸੀਂ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਹੈ, ਪੂਰਬ-ਉੱਤਰ(ਉੱਤਰ-ਪੂਰਬ) ਨੂੰ ਭਾਰਤ ਦੀ ਸਮਰੱਥਾ ਦਾ ਕੇਂਦਰ ਬਿੰਦੂ ਬਣਾਉਣਾ ਹੈ। ਮੈਨੂੰ ਵਿਸ਼ਵਾਸ ਹੈ, ਵੀਰ ਲਚਿਤ ਬੋਰਫੁਕਨ ਦੀ 400ਵੀਂ ਜਨਮ ਜਯੰਤੀ ਸਾਡੇ ਇਨ੍ਹਾਂ ਸੰਕਲਪਾਂ ਨੂੰ ਮਜ਼ਬੂਤ ਕਰੇਗੀ, ਅਤੇ ਦੇਸ਼ ਆਪਣੇ ਲਕਸ਼ਾਂ ਨੂੰ ਹਾਸਲ ਕਰੇਗਾ। ਇਸੇ ਭਾਵਨਾ ਦੇ ਨਾਲ, ਮੈਂ ਫਿਰ ਇੱਕ ਵਾਰ ਅਸਾਮ ਸਰਕਾਰ ਦਾ, ਹਿਮੰਤਾ ਜੀ ਦਾ, ਅਸਾਮ ਦੇ ਲੋਕਾਂ ਦਾ ਹਿਰਦੈ ਤੋਂ ਆਭਾਰੀ ਹਾਂ। ਇਸ ਪਵਿੱਤਰ ਸਮਾਰੋਹ ਵਿੱਚ ਮੈਨੂੰ ਵੀ ਪੁਣਯ(ਨੇਕੀ) ਕਮਾਉਣ ਦਾ ਅਵਸਰ ਮਿਲ ਗਿਆ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ।
ਧੰਨਵਾਦ।