ਮੰਤਰੀ-ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਧਰਮੇਂਦਰ ਪ੍ਰਧਾਨ ਜੀ, ਅੰਨਪੂਰਣਾ ਦੇਵੀ ਜੀ, ਰਾਜਕੁਮਾਰ ਰੰਜਨ ਸਿੰਘ ਜੀ, ਸੁਭਾਸ਼ ਸਰਕਾਰ ਜੀ, ਦੇਸ਼ ਦੇ ਵਿਭਿੰਨ ਭਾਗਾਂ ਤੋਂ ਆਏ ਸਿੱਖਿਅਕਗਣ, ਸਨਮਾਨਿਤ ਪ੍ਰਬੁੱਧਜਨ ਅਤੇ ਦੇਸ਼ ਭਰ ਤੋਂ ਜੁੜੇ ਮੇਰੇ ਪਿਆਰੇ ਵਿਦਿਆਰਥੀ ਦੋਸਤੋ।
ਇਹ ਸ਼ਿਕਸ਼ਾ (ਸਿੱਖਿਆ) ਹੀ ਹੈ, ਜਿਸ ਵਿੱਚ ਦੇਸ਼ ਨੂੰ ਸਫ਼ਲ ਬਣਾਉਣ, ਦੇਸ਼ ਦੀ ਕਿਸਮਤ (ਦਾ ਭਾਗ) ਬਦਲਣ ਦੀ ਸਭ ਤੋਂ ਅਧਿਕ ਜਿਸ ਵਿੱਚ ਤਾਕਤ ਹੈ, ਉਹ ਸ਼ਿਕਸ਼ਾ (ਸਿੱਖਿਆ) ਹੈ। ਅੱਜ 21ਵੀਂ ਸਦੀ ਦਾ ਭਾਰਤ, ਜਿਨ੍ਹਾਂ ਲਕਸ਼ਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ, ਉਸ ਵਿੱਚ ਸਾਡੀ ਸ਼ਿਕਸ਼ਾ (ਸਿੱਖਿਆ) ਵਿਵਸਥਾ ਦਾ ਵੀ ਬਹੁਤ ਜ਼ਿਆਦਾ ਮਹੱਤਵ ਹੈ। ਆਪ (ਤੁਸੀਂ) ਸਭ ਇਸ ਵਿਵਸਥਾ ਦੇ ਪ੍ਰਤੀਨਿਧੀ ਹੋ, ਝੰਡਾਬਰਦਾਰ (ਧਵਜਵਾਹਕ) ਹੋ। ਇਸ ਲਈ ‘ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ’ ਦਾ ਹਿੱਸਾ ਬਣਨਾ, ਮੇਰੇ ਲਈ ਭੀ ਅਤਿਅੰਤ ਮਹੱਤਵਪੂਰਨ ਅਵਸਰ ਹੈ।
ਮੈਂ ਮੰਨਦਾ ਹਾਂ, ਵਿੱਦਿਆ ਦੇ ਲਈ ਵਿਮਰਸ਼ (ਮਸ਼ਵਰਾ) ਜ਼ਰੂਰੀ ਹੁੰਦਾ ਹੈ। ਸਿੱਖਿਆ ਦੇ ਲਈ ਸੰਵਾਦ ਜ਼ਰੂਰੀ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਦੇ ਇਸ ਸੈਸ਼ਨ ਦੇ ਜ਼ਰੀਏ ਅਸੀਂ ਵਿਮਰਸ਼ (ਮਸ਼ਵਰੇ) ਅਤੇ ਵਿਚਾਰ ਦੀ ਆਪਣੀ ਪਰੰਪਰਾ ਨੂੰ ਹੋਰ ਅੱਗੇ ਵਧਾ ਰਹੇ ਹਾਂ। ਇਸ ਦੇ ਪਹਿਲਾਂ, ਐਸਾ ਆਯੋਜਨ ਕਾਸ਼ੀ ਦੇ ਨਵ-ਨਿਰਮਿਤ ਰੁਦਰਾਕਸ਼ ਸਭਾਗਾਰ ਵਿੱਚ ਹੋਇਆ ਸੀ। ਇਸ ਵਾਰ ਇਹ ਸਮਾਗਮ ਦਿੱਲੀ ਦੇ ਇਸ ਨਵ-ਨਿਰਮਿਤ ਭਾਰਤ ਮੰਡਪਮ ਵਿੱਚ ਹੋ ਰਿਹਾ ਹੈ। ਅਤੇ ਖੁਸ਼ੀ ਦੀ ਬਾਤ ਇਹ ਹੈ ਕਿ ਵਿਧੀਵਤ ਰੂਪ ਨਾਲ ਭਾਰਤ ਮੰਡਪਮ ਦੇ ਲੋਕਅਰਪਣ ਦੇ ਬਾਅਦ ਇਹ ਪਹਿਲਾ ਕਾਰਜਕ੍ਰਮ ਹੈ, ਅਤੇ ਖੁਸ਼ੀ ਇਸ ਲਈ ਵਧ ਜਾਂਦੀ ਹੈ ਕਿ ਪਹਿਲਾ ਕਾਰਜਕ੍ਰਮ ਸਿੱਖਿਆ ਨਾਲ ਜੁੜਿਆ ਕਾਰਜਕ੍ਰਮ ਹੋ ਰਿਹਾ ਹੈ।
ਸਾਥੀਓ,
ਕਾਸ਼ੀ ਦੇ ਰੁਦਰਾਕਸ਼ ਤੋਂ ਲੈ ਕੇ ਇਸ ਆਧੁਨਿਕ ਭਾਰਤ ਮੰਡਪਮ ਤੱਕ, ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਦੀ ਇਸ ਯਾਤਰਾ ਵਿੱਚ ਇੱਕ ਸੰਦੇਸ਼ ਭੀ ਲੁਕਿਆ ਹੈ। ਇਹ ਸੰਦੇਸ਼ ਹੈ-ਪ੍ਰਾਚੀਨਤਾ ਅਤੇ ਆਧੁਨਿਕਤਾ ਦੇ ਸੰਗਮ ਦਾ! ਯਾਨੀ, ਇੱਕ ਤਰਫ਼ ਸਾਡੀ ਸਿੱਖਿਆ ਵਿਵਸਥਾ ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ ਨੂੰ ਸਹੇਜ ਰਹੀ ਹੈ, ਤਾਂ ਦੂਸਰੀ ਤਰਫ਼ ਆਧੁਨਿਕ ਸਾਇੰਸ ਅਤੇ ਹਾਇਟੈੱਕ ਟੈਕਨੋਲੋਜੀ, ਇਸ ਫੀਲਡ ਵਿੱਚ ਭੀ ਅਸੀਂ ਉਤਨਾ ਹੀ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਮੈਂ ਇਸ ਆਯੋਜਨ ਦੇ ਲਈ, ਸਿੱਖਿਆ ਵਿਵਸਥਾ ਵਿੱਚ ਤੁਹਾਡੇ ਯੋਗਦਾਨ ਦੇ ਲਈ, ਆਪ ਸਾਰੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਸਾਧੂਵਾਦ ਦਿੰਦਾ ਹਾਂ।
ਸੰਯੋਗ ਨਾਲ ਅੱਜ ਸਾਡੀ ਰਾਸ਼ਟਰੀ ਸਿੱਖਿਆ ਨੀਤੀ ਦੇ 3 ਸਾਲ ਭੀ ਪੂਰੇ ਹੋ ਰਹੇ ਹਨ। ਦੇਸ਼ ਭਰ ਦੇ ਬੁੱਧੀਜੀਵੀਆਂ ਨੇ, academicians ਨੇ ਅਤੇ ਟੀਚਰਸ ਨੇ ਇਸ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਲਿਆ, ਅਤੇ ਅੱਗੇ ਭੀ ਵਧਾਇਆ ਹੈ। ਮੈਂ ਅੱਜ ਇਸ ਅਵਸਰ ‘ਤੇ ਉਨ੍ਹਾਂ ਸਾਰਿਆਂ ਦਾ ਭੀ ਧੰਨਵਾਦ ਕਰਦਾ ਹਾਂ, ਉਨ੍ਹਾਂ ਦਾ ਆਭਾਰ ਪ੍ਰਗਟ ਕਰਦਾ ਹਾਂ।
ਹੁਣੇ ਮੈਂ ਇੱਥੇ ਆਉਣ ਦੇ ਪਹਿਲਾਂ ਪਾਸ ਦੇ pavilion ਵਿੱਚ ਲਗੀ ਹੋਈ ਪ੍ਰਦਰਸ਼ਨੀ ਦੇਖ ਰਿਹਾ ਸਾਂ। ਇਸ ਪ੍ਰਦਰਸ਼ਨੀ ਵਿੱਚ ਸਾਡੇ ਸਕਿੱਲ ਐਜੂਕੇਸ਼ਨ ਸੈਕਟਰ ਦੀ ਤਾਕਤ ਨੂੰ, ਉਸ ਦੀਆਂ ਉਪਲਬਧੀਆਂ ਨੂੰ ਦਿਖਾਇਆ ਗਿਆ ਹੈ। ਨਵੇਂ ਨਵੇਂ innovative ਤਰੀਕੇ ਦਿਖਾਏ ਗਏ ਹਨ। ਮੈਨੂੰ ਉੱਥੇ ਬਾਲ-ਵਾਟਿਕਾ ਵਿੱਚ ਬੱਚਿਆਂ ਨੂੰ ਮਿਲਣ ਦਾ, ਅਤੇ ਉਨ੍ਹਾਂ ਦੇ ਨਾਲ ਬਾਤ ਕਰਨ ਦਾ ਭੀ ਮੌਕਾ ਮਿਲਿਆ। ਬੱਚੇ ਖੇਲ-ਖੇਲ ਵਿੱਚ ਕਿਵੇਂ ਕਿਤਨਾ ਕੁਝ ਸਿੱਖ ਰਹੇ ਹਨ, ਕਿਵੇਂ ਸਿੱਖਿਆ ਅਤੇ ਸਕੂਲਿੰਗ ਦੇ ਮਾਅਨੇ ਬਦਲ ਰਹੇ ਹਨ, ਇਹ ਦੇਖਣਾ ਮੇਰੇ ਲਈ ਵਾਕਈ ਉਤਸ਼ਾਹਜਨਕ ਸੀ। ਅਤੇ ਮੈਂ ਆਪ (ਤੁਹਾਨੂੰ) ਸਾਰਿਆਂ ਨੂੰ ਭੀ ਆਗ੍ਰਹ (ਤਾਕੀਦ) ਕਰਾਂਗਾ ਕਿ ਕਾਰਜਕ੍ਰਮ ਸਮਾਪਤ ਹੋਣ ਦੇ ਬਾਅਦ ਜਦੋਂ ਮੌਕਾ ਮਿਲੇ ਤਾਂ ਜ਼ਰੂਰ ਉੱਥੇ ਜਾ ਕੇ ਉਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਿਓ।
ਸਾਥੀਓ,
ਜਦੋਂ ਯੁਗ ਬਦਲਣ ਵਾਲੇ ਪਰਿਵਰਤਨ ਹੁੰਦੇ ਹਨ, ਤਾਂ ਉਹ ਆਪਣਾ ਸਮਾਂ ਲੈਂਦੇ ਹਨ। ਤਿੰਨ ਸਾਲ ਪਹਿਲਾਂ ਜਦੋਂ ਅਸੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਐਲਾਨ ਕੀਤਾ ਸੀ, ਤਾਂ ਇੱਕ ਬਹੁਤ ਬੜਾ ਕਾਰਜਖੇਤਰ ਸਾਡੇ ਸਾਹਮਣੇ ਸੀ। ਲੇਕਿਨ ਆਪ (ਤੁਸੀਂ) ਸਾਰਿਆਂ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਲਈ ਜੋ ਕਰਤੱਵ ਭਾਵ ਦਿਖਾਇਆ, ਜੋ ਸਮਰਪਣ ਦਿਖਾਇਆ ਅਤੇ ਖੁੱਲ੍ਹੇ ਮਨ ਨਾਲ ਨਵੇਂ ਵਿਚਾਰਾਂ ਦਾ, ਨਵੇਂ ਪ੍ਰਯੋਗਾਂ ਨੂੰ ਸਵੀਕਾਰ ਕਰਨ ਦਾ ਸਾਹਸ ਦਿਖਾਇਆ, ਇਹ ਵਾਕਈ ਅਭਿਭੂਤ ਕਰਨ ਵਾਲਾ ਹੈ ਅਤੇ ਨਵਾਂ ਵਿਸ਼ਵਾਸ ਪੈਦਾ ਕਰਨ ਵਾਲਾ ਹੈ।
ਆਪ (ਤੁਸੀਂ) ਸਭ ਨੇ ਇਸ ਨੂੰ ਇੱਕ ਮਿਸ਼ਨ ਦੇ ਤੌਰ ‘ਤੇ ਲਿਆ ਹੈ। ਰਾਸ਼ਟਰੀ ਸਿੱਖਿਆ ਨੀਤੀ ਵਿੱਚ traditional knowledge systems ਤੋਂ ਲੈ ਕੇ futuristic technology ਤੱਕ ਉਸ ਨੂੰ ਬਰਾਬਰ ਇੱਕ balance way ਵਿੱਚ ਉਸ ਨੂੰ ਅਹਿਮੀਅਤ ਦਿੱਤੀ ਗਈ ਹੈ। ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿੱਚ ਨਵਾਂ ਪਾਠਕ੍ਰਮ ਤਿਆਰ ਕਰਨ ਦੇ ਲਈ, ਖੇਤਰੀ ਭਾਸ਼ਾਵਾਂ ਦੀਆਂ ਪੁਸਤਕਾਂ ਲਿਆਉਣ ਦੇ ਲਈ, ਉੱਚ ਸਿੱਖਿਆ ਦੇ ਲਈ, ਦੇਸ਼ ਵਿੱਚ ਰਿਸਰਚ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ, ਦੇਸ਼ ਦੇ ਸਿੱਖਿਆ ਜਗਤ ਦੇ ਸਾਰੇ ਮਹਾਨੁਭਾਵਾਂ ਨੇ ਬਹੁਤ ਪਰਿਸ਼੍ਰਮ ਕੀਤਾ ਹੈ।
ਦੇਸ਼ ਦੇ ਸਾਧਾਰਣ ਨਾਗਰਿਕ ਅਤੇ ਸਾਡੇ ਵਿਦਿਆਰਥੀ ਨਵੀਂ ਵਿਵਸਥਾ ਤੋਂ ਭਲੀ-ਭਾਂਤ ਪਰੀਚਿਤ ਹਨ। ਉਹ ਇਹ ਜਾਣ ਗਏ ਹਨ ਕਿ ‘Ten Plus Two’ ਐਜੂਕੇਸ਼ਨ ਸਿਸਟਮ ਦੀ ਜਗ੍ਹਾ ਹੁਣ ‘Five Plus Three - Plus Three Plus Four’ ਇਹ ਪ੍ਰਣਾਲੀ ‘ਤੇ ਅਮਲ ਹੋ ਰਿਹਾ ਹੈ। ਪੜ੍ਹਾਈ ਦੀ ਸ਼ੁਰੂਆਤ ਭੀ ਹੁਣ ਤਿੰਨ ਸਾਲ ਦੀ ਆਯੂ ਤੋਂ ਹੋਵੇਗੀ। ਇਸ ਨਾਲ ਪੂਰੇ ਦੇਸ਼ ਵਿੱਚ ਇਕਰੂਪਤਾ ਆਵੇਗੀ।
ਹਾਲ ਹੀ ਵਿੱਚ ਸੰਸਦ ਵਿੱਚ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਿਲ ਪੇਸ਼ ਕਰਨ ਦੇ ਲਈ ਕੈਬਨਿਟ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਨੈਸ਼ਨਲ ਕਰਿਕੁਲਮ ਫ੍ਰੇਮਵਰਕ ਭੀ ਜਲਦ ਹੀ ਲਾਗੂ ਹੋ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਫਾਊਂਡੇਸ਼ਨ ਸਟੇਜ ਯਾਨੀ 3 ਤੋਂ 8 ਸਾਲ ਦੇ ਬੱਚਿਆਂ ਦੇ ਲਈ ਫ੍ਰੇਮਵਰਕ ਤਿਆਰ ਭੀ ਹੋ ਗਿਆ ਹੈ। ਬਾਕੀ ਦੇ ਲਈ ਕਰਿਕੁਲਮ ਬਹੁਤ ਜਲਦ ਹੀ ਹੋ ਜਾਵੇਗਾ। ਸੁਭਾਵਿਕ ਤੌਰ ‘ਤੇ ਹੁਣ ਪੂਰੇ ਦੇਸ਼ ਵਿੱਚ CBSE ਸਕੂਲਾਂ ਵਿੱਚ ਇੱਕ ਤਰ੍ਹਾਂ ਦਾ ਪਾਠਕ੍ਰਮ ਹੋਵੇਗਾ। ਇਸ ਦੇ ਲਈ NCERT ਨਵੀਆਂ ਪਾਠ-ਪੁਸਤਕਾਂ (ਟੈਕਸਟ ਬੁੱਕਸ) ਤਿਆਰ ਕਰ ਰਹੀ ਹੈ। ਤੀਸਰੀ ਤੋਂ 12ਵੀਂ ਕਲਾਸਾਂ ਤੱਕ ਲਗਭਗ 130 ਵਿਸ਼ਿਆਂ ਦੀਆਂ ਨਵੀਆਂ ਕਿਤਾਬਾਂ ਆ ਰਹੀਆਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਕਿਉਂਕਿ ਹੁਣ ਸਿੱਖਿਆ ਖੇਤਰੀ ਭਾਸ਼ਾਵਾਂ ਵਿੱਚ ਭੀ ਦਿੱਤੀ ਜਾਣੀ ਹੈ, ਇਸ ਲਈ ਇਹ ਪੁਸਤਕਾਂ 22 ਭਾਰਤੀ ਭਾਸ਼ਾਵਾਂ ਵਿੱਚ ਹੋਣਗੀਆਂ।
ਸਾਥੀਓ,
ਨੌਜਵਾਨਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੀ ਜਗ੍ਹਾ ਉਨ੍ਹਾਂ ਦੀ ਭਾਸ਼ਾ ਦੇ ਅਧਾਰ ‘ਤੇ ਜੱਜ ਕੀਤਾ ਜਾਣਾ, ਉਨ੍ਹਾਂ ਦੇ ਨਾਲ ਸਭ ਤੋਂ ਬੜਾ ਅਨਿਆਂ ਹੈ। ਮਾਤ੍ਰਭਾਸ਼ਾ ਵਿੱਚ ਪੜ੍ਹਾਈ ਹੋਣ ਨਾਲ ਭਾਰਤ ਦੇ ਯੁਵਾ ਟੈਲੰਟ ਦੇ ਨਾਲ ਹੁਣ ਅਸਲੀ ਨਿਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਤੇ ਇਹ ਸਮਾਜਿਕ ਨਿਆਂ ਦਾ ਭੀ ਅਹਿਮ ਕਦਮ ਹੈ। ਦੁਨੀਆ ਵਿੱਚ ਸੈਂਕੜੇ ਅਲੱਗ-ਅਲੱਗ ਭਾਸ਼ਾਵਾਂ ਹਨ। ਹਰ ਭਾਸ਼ਾ ਦੀ ਆਪਣੀ ਅਹਿਮੀਅਤ ਹੈ। ਦੁਨੀਆ ਦੇ ਜ਼ਿਆਦਾਤਰ ਵਿਕਸਿਤ ਦੇਸ਼ਾਂ ਨੇ ਆਪਣੀ ਭਾਸ਼ਾ ਦੀ ਬਦੌਲਤ ਬੜ੍ਹਤ ਹਾਸਲ ਕੀਤੀ ਹੈ (ਵਾਧਾ ਹਾਸਲ ਕੀਤਾ ਹੈ)। ਅਗਰ ਅਸੀਂ ਕੇਵਲ ਯੂਰੋਪ ਨੂੰ ਹੀ ਦੇਖੀਏ, ਤਾਂ ਉੱਥੇ ਜ਼ਿਆਦਾਤਰ ਦੇਸ਼ ਆਪਣੀ-ਆਪਣੀ ਨੇਟਿਵ ਭਾਸ਼ਾ ਦਾ ਹੀ ਇਸਤੇਮਾਲ ਕਰਦੇ ਹਨ।
ਲੇਕਿਨ ਸਾਡੇ ਇੱਥੇ, ਇਤਨੀਆਂ ਸਾਰੀਆਂ ਸਮ੍ਰਿੱਧ ਭਾਸ਼ਾਵਾਂ ਹੋਣ ਦੇ ਬਾਵਜੂਦ, ਅਸੀਂ ਆਪਣੀਆਂ ਭਾਸ਼ਾਵਾਂ ਨੂੰ ਪਿਛੜੇਪਣ ਦੇ ਤੌਰ ‘ਤੇ ਪੇਸ਼ ਕੀਤਾ। ਇਸ ਤੋਂ ਬੜਾ ਦੁਰਭਾਗ ਕੀ ਹੋ ਸਕਦਾ ਹੈ। ਕੋਈ ਕਿਤਨਾ ਭੀ ਇਨੋਵੇਟਿਵ ਮਾਇੰਡ ਕਿਉਂ ਨਾ ਹੋਵੇ, ਅਗਰ ਉਹ ਅੰਗ੍ਰੇਜ਼ੀ ਨਹੀਂ ਬੋਲ ਸਕਦਾ ਸੀ ਤਾਂ ਉਸ ਦੀ ਪ੍ਰਤਿਭਾ ਨੂੰ ਜਲਦੀ ਸਵੀਕਾਰ ਨਹੀਂ ਕੀਤਾ ਜਾਂਦਾ ਸੀ। ਇਸ ਦਾ ਸਭ ਤੋਂ ਬੜਾ ਨੁਕਸਾਨ ਸਾਡੇ ਗ੍ਰਾਮੀਣ ਅੰਚਲ ਦੇ ਹੋਣਹਾਰ ਬੱਚਿਆਂ ਨੂੰ ਉਠਾਉਣਾ ਪੈਂਦਾ ਹੈ। ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ National Education Policy ਦੇ ਜ਼ਰੀਏ ਦੇਸ਼ ਨੇ ਇਸ ਹੀਣਭਾਵਨਾ ਨੂੰ ਭੀ ਪਿੱਛੇ ਛੱਡਣ ਦੀ ਸ਼ੁਰੂਆਤ ਕੀਤੀ ਹੈ। ਅਤੇ ਮੈਂ ਤਾਂ ਯੂਐੱਨ ਵਿੱਚ ਭੀ ਭਾਰਤ ਦੀ ਭਾਸ਼ਾ ਬੋਲਦਾ ਹਾਂ। ਸੁਣਨ ਵਾਲਿਆਂ ਨੂੰ ਤਾੜੀ ਵਜਾਉਣ ਵਿੱਚ ਦੇਰ ਤਾਂ ਲਗੇਗੀ।
ਸਾਥੀਓ,
ਹੁਣ ਸੋਸ਼ਲ ਸਾਇੰਸ ਤੋਂ ਲੈ ਕੇ ਇੰਜੀਨੀਅਰਿੰਗ ਤੱਕ ਦੀ ਪੜ੍ਹਾਈ ਭੀ ਭਾਰਤੀ ਭਾਸ਼ਾਵਾਂ ਵਿੱਚ ਹੋਵੇਗੀ। ਨੌਜਵਾਨਾਂ ਦੇ ਪਾਸ ਭਾਸ਼ਾ ਦਾ ਆਤਮਵਿਸ਼ਵਾਸ ਹੋਵੇਗਾ, ਤਾਂ ਉਨ੍ਹਾਂ ਦਾ ਹੁਨਰ, ਉਨ੍ਹਾਂ ਦੀ ਪ੍ਰਤਿਭਾ ਵੀ ਖੁੱਲ੍ਹ ਕੇ ਸਾਹਮਣੇ ਆਵੇਗੀ। ਅਤੇ, ਇਸ ਦਾ ਇੱਕ ਹੋਰ ਲਾਭ ਦੇਸ਼ ਨੂੰ ਹੋਵੇਗਾ। ਭਾਸ਼ਾ ਦੀ ਰਾਜਨੀਤੀ ਕਰਕੇ ਆਪਣੀ ਨਫ਼ਰਤ ਦੀ ਦੁਕਾਨ ਚਲਾਉਣ ਵਾਲਿਆਂ ਦਾ ਭੀ ਸ਼ਟਰ ਡਾਊਨ ਹੋ ਜਾਵੇਗਾ। National Education Policy ਨਾਲ ਦੇਸ਼ ਦੀ ਹਰ ਭਾਸ਼ਾ ਨੂੰ ਸਨਮਾਨ ਮਿਲੇਗਾ, ਹੁਲਾਰਾ ਮਿਲੇਗਾ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਆਉਣ ਵਾਲੇ 25 ਸਾਲ ਬਹੁਤ ਹੀ ਮਹੱਤਵਪੂਰਨ ਹਨ। ਇਨ੍ਹਾਂ 25 ਸਾਲਾਂ ਵਿੱਚ ਸਾਨੂੰ ਊਰਜਾ ਨਾਲ ਭਰੀ ਇੱਕ ਯੁਵਾ ਪੀੜ੍ਹੀ ਦਾ ਨਿਰਮਾਣ ਕਰਨਾ ਹੈ। ਇੱਕ ਐਸੀ ਪੀੜ੍ਹੀ, ਜੋ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋਵੇ। ਇੱਕ ਐਸੀ ਪੀੜ੍ਹੀ, ਜੋ ਨਵੇਂ-ਨਵੇਂ Innovations ਦੇ ਲਈ ਲਾਲਾਇਤ ਹੋਵੇ। ਇੱਕ ਐਸੀ ਪੀੜ੍ਹੀ, ਜੋ ਸਾਇੰਸ ਤੋਂ ਲੈ ਕੇ ਸਪੋਰਟਸ ਤੱਕ ਹਰ ਖੇਤਰ ਵਿੱਚ ਭਾਰਤ ਦਾ ਨਾਮ ਰੋਸ਼ਨ ਕਰੇ, ਭਾਰਤ ਦਾ ਨਾਮ ਅੱਗੇ ਵਧਾਏ। ਇੱਕ ਐਸੀ ਪੀੜ੍ਹੀ, ਜੋ 21ਵੀਂ ਸਦੀ ਦੇ ਭਾਰਤ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਆਪਣੀ ਸਮਰੱਥਾ ਨੂੰ ਵਧਾਏ। ਅਤੇ, ਇੱਕ ਐਸੀ ਪੀੜ੍ਹੀ, ਜੋ ਕਰਤੱਵ ਬੋਧ ਨਾਲ ਭਰੀ ਹੋਈ ਹੋਵੇ, ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਣਦੀ ਹੋਵੇ-ਸਮਝਦੀ ਹੋਵੇ। ਅਤੇ ਇਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੀ ਬਹੁਤ ਬੜੀ ਭੂਮਿਕਾ ਹੈ।
ਸਾਥੀਓ,
ਕੁਆਲਿਟੀ ਐਜੂਕੇਸ਼ਨ ਦੀ ਦੁਨੀਆ ਵਿੱਚ ਕਈ ਪੈਰਾਮੀਟਰਸ ਹਨ, ਲੇਕਿਨ, ਜਦੋਂ ਅਸੀਂ ਭਾਰਤ ਦੀ ਬਾਤ ਕਰਦੇ ਹਾਂ ਤਾਂ ਸਾਡਾ ਇੱਕ ਬੜਾ ਪ੍ਰਯਾਸ ਹੈ-ਸਮਾਨਤਾ! ਰਾਸ਼ਟਰੀ ਸਿੱਖਿਆ ਨੀਤੀ ਦੀ ਪ੍ਰਾਥਮਿਕਤਾ ਹੈ- ਭਾਰਤ ਦੇ ਹਰ ਯੁਵਾ ਨੂੰ ਸਮਾਨ ਸਿੱਖਿਆ ਮਿਲੇ, ਸਿੱਖਿਆ ਦੇ ਸਮਾਨ ਅਵਸਰ ਮਿਲਣ। ਜਦੋਂ ਅਸੀਂ ਸਮਾਨ ਸਿੱਖਿਆ ਅਤੇ ਸਮਾਨ ਅਵਸਰਾਂ ਦੀ ਬਾਤ ਕਰਦੇ ਹਾਂ, ਤਾਂ ਇਹ ਜ਼ਿੰਮੇਦਾਰੀ ਕੇਵਲ ਸਕੂਲ ਖੋਲ੍ਹ ਦੇਣ ਮਾਤਰ ਨਾਲ ਪੂਰੀ ਨਹੀਂ ਹੋ ਜਾਂਦੀ। ਸਮਾਨ ਸਿੱਖਿਆ ਦਾ ਮਤਲਬ ਹੈ- ਸਿੱਖਿਆ ਦੇ ਨਾਲ-ਨਾਲ ਸੰਸਾਧਨਾਂ ਤੱਕ ਸਮਾਨਤਾ ਪਹੁੰਚਣੀ ਚਾਹੀਦੀ ਹੈ। ਸਮਾਨ ਸਿੱਖਿਆ ਦਾ ਮਤਲਬ ਹੈ- ਹਰ ਬੱਚੇ ਦੀ ਸਮਝ ਅਤੇ ਚੌਇਸ ਦੇ ਹਿਸਾਬ ਨਾਲ ਉਸ ਨੂੰ ਵਿਕਲਪਾਂ ਦਾ ਮਿਲਣਾ। ਸਮਾਨ ਸਿੱਖਿਆ ਦਾ ਮਤਲਬ ਹੈ- ਸਥਾਨ, ਵਰਗ, ਖੇਤਰ ਦੇ ਕਾਰਨ ਬੱਚੇ ਸਿੱਖਿਆ ਤੋਂ ਵੰਚਿਤ ਨਾ ਰਹਿਣ। ਇਸੇ ਲਈ, National Education Policy ਦਾ ਵਿਜ਼ਨ ਇਹ ਹੈ, ਦੇਸ਼ ਦਾ ਪ੍ਰਯਾਸ ਇਹ ਹੈ ਕਿ ਪਿੰਡ-ਸ਼ਹਿਰ, ਅਮੀਰ-ਗ਼ਰੀਬ, ਹਰ ਵਰਗ ਵਿੱਚ ਨੌਜਵਾਨਾਂ ਨੂੰ ਇੱਕੋ ਜਿਹੇ ਅਵਸਰ ਮਿਲਣ। ਆਪ (ਤੁਸੀਂ) ਦੇਖੋ, ਪਹਿਲਾਂ ਕਿਤਨੇ ਹੀ ਬੱਚੇ ਕੇਵਲ ਇਸ ਲਈ ਪੜ੍ਹ ਨਹੀਂ ਪਾਉਂਦੇ ਸਨ ਕਿਉਂਕਿ ਸੁਦੂਰ ਖੇਤਰਾਂ ਵਿੱਚ ਅੱਛੇ ਸਕੂਲ ਨਹੀਂ ਹੁੰਦੇ ਸਨ। ਲੇਕਿਨ ਅੱਜ ਦੇਸ਼ ਭਰ ਵਿੱਚ ਹਜ਼ਾਰਾਂ ਸਕੂਲਾਂ ਨੂੰ ਪੀਐੱਮ-ਸ਼੍ਰੀ ਸਕੂਲ ਦੇ ਤੌਰ ‘ਤੇ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ‘5G’ ਦੇ ਇਸ ਯੁਗ ਵਿੱਚ ਇਹ ਆਧੁਨਿਕ ਹਾਈਟੈੱਕ ਸਕੂਲ, ਭਾਰਤ ਦੇ ਵਿਦਿਆਰਥੀਆਂ ਦੇ ਲਈ ਆਧੁਨਿਕ ਸਿੱਖਿਆ ਦਾ ਮਾਧਿਅਮ ਬਣਨਗੇ।
ਅੱਜ ਆਦਿਵਾਸੀ ਇਲਾਕਿਆਂ ਵਿੱਚ ਏਕਲਵਯ ਆਦਿਵਾਸੀਯ ਸਕੂਲ ਭੀ ਖੋਲ੍ਹੇ ਜਾ ਰਹੇ ਹਨ। ਅੱਜ ਪਿੰਡ-ਪਿੰਡ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ। ਦੀਕਸ਼ਾ, ਸਵਯੰ ਅਤੇ ਸਵਯੰਪ੍ਰਭਾ ਜਿਹੇ ਮਾਧਿਅਮਾਂ ਨਾਲ ਦੂਰ-ਦਰਾਜ ਦੇ ਬੱਚੇ ਪੜ੍ਹਾਈ ਕਰ ਰਹੇ ਹਨ। ਅੱਛੀਆਂ ਤੋਂ ਅੱਛੀਆਂ ਕਿਤਾਬਾਂ, creative learning techniques ਹੋਣ, ਅੱਜ ਡਿਜੀਟਲ ਟੈਕਨੋਲੋਜੀ ਦੇ ਜ਼ਰੀਏ ਪਿੰਡ-ਪਿੰਡ ਇਹ ਨਵੇਂ ਵਿਚਾਰ, ਨਵੀਂ ਵਿਵਸਥਾ, ਨਵੇਂ ਅਵਸਰ ਉਪਲਬਧ ਹੋ ਰਹੇ ਹਨ। ਯਾਨੀ ਭਾਰਤ ਵਿੱਚ ਪੜ੍ਹਾਈ ਦੇ ਲਈ ਜ਼ਰੂਰੀ ਸੰਸਾਧਨਾਂ ਦਾ ਗੈਪ ਭੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ।
ਸਾਥੀਓ,
ਆਪ (ਤੁਸੀਂ) ਜਾਣਦੇ ਹੋ, National Education Policy ਦੀ ਇੱਕ ਬੜੀ ਪ੍ਰਾਥਮਿਕਤਾ ਇਹ ਭੀ ਹੈ ਕਿ ਸਿੱਖਿਆ ਕੇਵਲ ਕਿਤਾਬਾਂ ਤੱਕ ਹੀ ਸੀਮਿਤ ਨਾ ਰਹੇ, ਬਲਕਿ, practical learning ਇਸ ਦਾ ਹਿੱਸਾ ਬਣੇ। ਇਸ ਦੇ ਲਈ vocational education ਨੂੰ , general education ਦੇ ਨਾਲ integrate ਕਰਨ ਦਾ ਕੰਮ ਭੀ ਹੋ ਰਿਹਾ ਹੈ। ਇਸ ਦਾ ਸਭ ਤੋਂ ਬੜਾ ਲਾਭ ਕਮਜ਼ੋਰ, ਪਿਛੜੇ ਅਤੇ ਗ੍ਰਾਮੀਣ ਪਰਿਵੇਸ਼ ਦੇ ਬੱਚਿਆਂ ਨੂੰ ਜ਼ਿਆਦਾ ਹੋਵੇਗਾ।
ਕਿਤਾਬੀ ਪੜ੍ਹਾਈ ਦੇ ਬੋਝ ਦੇ ਕਾਰਨ ਇਹੀ ਬੱਚੇ ਸਭ ਤੋਂ ਜ਼ਿਆਦਾ ਪਿਛੜਦੇ ਸਨ। ਲੇਕਿਨ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ, ਹੁਣ ਨਵੇਂ ਤਰੀਕਿਆਂ ਨਾਲ ਪੜ੍ਹਾਈ ਹੋਵੇਗੀ। ਇਹ ਪੜ੍ਹਾਈ interactive ਭੀ ਹੋਵੇਗੀ, ਨਾਲ-ਨਾਲ interesting ਭੀ ਹੋਵੇਗੀ। ਪਹਿਲਾਂ ਲੈਬ ਅਤੇ practical ਦੀ ਸੁਵਿਧਾ ਬਹੁਤ ਹੀ ਘੱਟ ਸਕੂਲਾਂ ਵਿੱਚ ਹੀ ਉਪਲਬਧ ਸੀ। ਲੇਕਿਨ, ਹੁਣ ਅਟਲ ਟਿੰਕਰਿੰਗ ਲੈਬਸ ਵਿੱਚ 75 ਲੱਖ ਤੋਂ ਜ਼ਿਆਦਾ ਬੱਚੇ ਸਾਇੰਸ ਅਤੇ ਇਨੋਵੇਸ਼ਨ ਸਿੱਖ ਰਹੇ ਹਨ। ਸਾਇੰਸ ਹੁਣ ਸਭ ਦੇ ਲਈ ਸਮਾਨ ਰੂਪ ਨਾਲ ਸੁਲਭ ਹੋ ਰਹੀ ਹੈ। ਇਹੀ ਨੰਨ੍ਹੇਂ ਵਿਗਿਆਨੀ ਅੱਗੇ ਚਲ ਕੇ ਦੇਸ਼ ਦੇ ਬੜੇ-ਬੜੇ ਪ੍ਰੋਜੈਕਟਸ ਨੂੰ ਲੀਡ ਕਰਨਗੇ, ਭਾਰਤ ਨੂੰ ਦੁਨੀਆ ਦਾ ਰਿਸਰਚ ਹੱਬ ਬਣਾਉਣਗੇ।
ਸਾਥੀਓ,
ਕਿਸੇ ਭੀ ਸੁਧਾਰ ਦੇ ਲਈ ਸਾਹਸ ਦੀ ਜ਼ਰੂਰਤ ਹੁੰਦੀ ਹੈ, ਅਤੇ ਜਿੱਥੇ ਸਾਹਸ ਹੁੰਦਾ ਹੈ, ਉੱਥੇ ਹੀ ਨਵੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਹਨ। ਇਹੀ ਵਜ੍ਹਾ ਹੈ ਕਿ ਵਿਸ਼ਵ ਅੱਜ ਭਾਰਤ ਨੂੰ ਨਵੀਆਂ ਸੰਭਾਵਨਾਵਾਂ ਦੀ ਨਰਸਰੀ ਦੇ ਰੂਪ ਵਿੱਚ ਦੇਖ ਰਿਹਾ ਹੈ। ਅੱਜ ਦੁਨੀਆ ਜਾਣਦੀ ਹੈ ਕਿ ਜਦੋਂ ਸੌਫਟਵੇਅਰ ਟੈਕਨੋਲੋਜੀ ਦੀ ਬਾਤ ਆਵੇਗੀ, ਤਾਂ ਭਵਿੱਖ ਭਾਰਤ ਦਾ ਹੈ। ਦੁਨੀਆ ਜਾਣਦੀ ਹੈ ਕਿ ਜਦੋਂ ਸਪੇਸ ਟੈੱਕ ਦੀ ਬਾਤ ਹੋਵੇਗੀ ਤਾਂ ਭਾਰਤ ਦੀ ਸਮਰੱਥਾ ਦਾ ਮੁਕਾਬਲਾ ਅਸਾਨ ਨਹੀਂ ਹੈ। ਦੁਨੀਆ ਜਾਣਦੀ ਹੈ ਕਿ ਜਦੋਂ ਡਿਫੈਂਸ ਟੈਕਨੋਲੋਜੀ ਦੀ ਬਾਤ ਹੋਵੇਗੀ ਤਾਂ ਭਾਰਤ ਦਾ ‘ਲੋਅ ਕੌਸਟ’ ਅਤੇ ‘ਬੈਸਟ ਕੁਆਲਿਟੀ’ ਦਾ ਮਾਡਲ ਹੀ ਹਿਟ ਹੋਣ ਵਾਲਾ ਹੈ। ਦੁਨੀਆ ਦੇ ਇਸ ਭਰੋਸੇ ਨੂੰ ਅਸੀਂ ਕਮਜ਼ੋਰ ਨਹੀਂ ਪੈਣ ਦੇਣਾ ਹੈ।
ਬੀਤੇ ਵਰ੍ਹਿਆਂ ਵਿੱਚ ਜਿਸ ਤੇਜ਼ੀ ਨਾਲ ਭਾਰਤ ਦੀ ਉਦਯੋਗਿਕ ਸਾਖ ਵਧੀ ਹੈ, ਜਿਸ ਤੇਜ਼ੀ ਨਾਲ ਸਾਡੇ ਸਟਾਰਟਅੱਪਸ ਦੀ ਧਮਕ ਦੁਨੀਆ ਵਿੱਚ ਵਧੀ ਹੈ, ਉਸ ਨੇ ਸਾਡੇ ਵਿੱਦਿਅਕ ਸੰਸਥਾਨਾਂ ਦਾ ਸਨਮਾਨ ਵੀ ਵਿਸ਼ਵ ਭਰ ਵਿੱਚ ਵਧਾਇਆ ਹੈ। ਤਮਾਮ ਗਲੋਬਲ ਰੈਂਕਿੰਗਸ ਵਿੱਚ ਇੰਡੀਅਨ ਇੰਸਟੀਟਿਊਟਸ ਦੀ ਸੰਖਿਆ ਵਧ ਰਹੀ ਹੈ, ਸਾਡੀ ਰੈਂਕਿੰਗ ਵਿੱਚ ਭੀ ਇਜਾਫਾ ਹੋ ਰਿਹਾ ਹੈ। ਅੱਜ ਸਾਡੇ IIT ਦੇ ਦੋ-ਦੋ ਕੈਂਪਸ ਜ਼ੰਜ਼ੀਬਾਰ ਅਤੇ ਆਬੂ ਧਾਬੀ ਵਿੱਚ ਖੁੱਲ੍ਹ ਰਹੇ ਹਨ। ਕਈ ਦੂਸਰੇ ਦੇਸ਼ ਭੀ ਆਪਣੇ ਇੱਥੇ ਸਾਨੂੰ IIT ਕੈਂਪਸ ਖੋਲ੍ਹਣ ਦਾ ਆਗ੍ਰਹ ਕਰ ਰਹੇ ਹਨ। ਦੁਨੀਆ ਵਿੱਚ ਇਸ ਨਾਲ ਮੰਗ ਵਧ ਰਹੀ ਹੈ। ਸਾਡੇ ਐਜੂਕੇਸ਼ਨ ecosystem ਵਿੱਚ ਆ ਰਹੇ ਇਨ੍ਹਾਂ ਸਕਾਰਾਤਮਕ ਬਦਲਾਵਾਂ ਦੇ ਕਾਰਨ ਕਈ ਗਲੋਬਲ ਯੂਨੀਵਰਸਿਟੀਜ਼ ਭੀ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣਾ ਚਾਹੁੰਦੀਆਂ ਹਨ। ਆਸਟ੍ਰੇਲੀਆ ਦੀਆਂ ਦੋ universities ਗੁਜਰਾਤ ਦੇ ਗਿਫਟ ਸਿਟੀ ਵਿੱਚ ਆਪਣੇ ਕੈਂਪਸ ਖੋਲ੍ਹਣ ਵਾਲੀਆਂ ਹਨ। ਇਨ੍ਹਾਂ ਸਫ਼ਲਤਾਵਾਂ ਦੇ ਦਰਮਿਆਨ, ਸਾਨੂੰ ਆਪਣੇ ਵਿੱਦਿਅਕ ਸੰਸਥਾਨਾਂ ਨੂੰ ਲਗਾਤਾਰ ਮਜ਼ਬੂਤ ਕਰਨਾ ਹੈ, ਇਨ੍ਹਾਂ ਨੂੰ ਫਿਊਚਰ ਰੈਡੀ ਬਣਾਉਣ ਦੇ ਲਈ ਨਿਰੰਤਰ ਮਿਹਨਤ ਕਰਨੀ ਹੈ। ਸਾਨੂੰ ਸਾਡੇ ਇੰਸਟੀਟਿਊਸਟ, ਸਾਡੀਆਂ ਯੂਨੀਵਰਸਿਟੀਜ਼, ਸਾਡੇ ਸਕੂਲਸ ਅਤੇ ਕਾਲਜਿਜ਼ ਨੂੰ ਇਸ revolution ਦਾ ਕੇਂਦਰ ਬਣਾਉਣਾ ਹੈ।
ਸਾਥੀਓ,
ਸਮਰੱਥ ਨੌਜਵਾਨਾਂ ਦਾ ਨਿਰਮਾਣ ਸਸ਼ਕਤ ਰਾਸ਼ਟਰ ਦੇ ਨਿਰਮਾਣ ਦੀ ਸਭ ਤੋਂ ਬੜੀ ਗਰੰਟੀ ਹੁੰਦੀ ਹੈ ਅਤੇ, ਨੌਜਵਾਨਾਂ ਦੇ ਨਿਰਮਾਣ ਵਿੱਚ ਪਹਿਲੀ ਭੂਮਿਕਾ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਹੁੰਦੀ ਹੈ। ਇਸ ਲਈ, ਮੈਂ ਸਿੱਖਿਅਕਾਂ ਅਤੇ ਮਾਪਿਆਂ (ਅਭਿਭਾਵਕਾਂ), ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਸਾਨੂੰ ਖੁੱਲ੍ਹੀ ਉਡਾਣ ਦੇਣ ਦਾ ਮੌਕਾ ਦੇਣਾ ਹੀ ਹੋਵੇਗਾ। ਸਾਨੂੰ ਉਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਭਰਨਾ ਹੈ ਤਾਕਿ ਉਹ ਹਮੇਸ਼ਾ ਕੁਝ ਨਵਾਂ ਸਿੱਖਣ ਅਤੇ ਕਰਨ ਦਾ ਸਾਹਸ ਕਰ ਸਕਣ। ਸਾਨੂੰ ਭਵਿੱਖ ‘ਤੇ ਨਜ਼ਰ ਰੱਖਣੀ ਹੋਵੇਗੀ, ਸਾਨੂੰ futuristic ਮਾਇੰਡਸੈੱਟ ਦੇ ਨਾਲ ਸੋਚਣਾ ਹੋਵੇਗਾ। ਸਾਨੂੰ ਬੱਚਿਆਂ ਨੂੰ ਕਿਤਾਬਾਂ ਦੇ ਦਬਾਅ ਤੋਂ ਮੁਕਤ ਕਰਨਾ ਹੋਵੇਗਾ। ਅੱਜ ਅਸੀਂ ਦੇਖ ਰਹੇ ਹਾਂ ਕਿ AI (Artificial Intelligence) ਜਿਹੀ ਟੈਕਨੋਲੋਜੀ, ਜੋ ਕੱਲ੍ਹ ਤੱਕ ਸਾਇੰਸ ਫ਼ਿਕਸ਼ਨ ਵਿੱਚ ਹੁੰਦੀ ਸੀ, ਉਹ ਹੁਣ ਸਾਡੇ ਜੀਵਨ ਦਾ ਹਿੱਸਾ ਬਣ ਰਹੀ ਹੈ। ਰੋਬੋਟਿਕਸ ਅਤੇ ਡ੍ਰੋਨ ਟੈਕਨੋਲੋਜੀ ਸਾਡੇ ਦਰਵਾਜ਼ੇ ‘ਤੇ ਦਸਤਕ ਦੇ ਚੁੱਕੀ ਹੈ। ਇਸ ਲਈ, ਸਾਨੂੰ ਪੁਰਾਣੀ ਸੋਚ ਤੋਂ ਨਿਕਲ ਕੇ ਨਵੇਂ ਦਾਇਰਿਆਂ ਵਿੱਚ ਸੋਚਣਾ ਹੋਵੇਗਾ। ਸਾਨੂੰ ਆਪਣੇ ਬੱਚਿਆਂ ਨੂੰ ਉਸ ਦੇ ਲਈ ਤਿਆਰ ਕਰਨਾ ਹੋਵੇਗਾ। ਮੈਂ ਚਾਹਾਂਗਾ ਕਿ ਸਾਡੇ ਸਕੂਲਾਂ ਵਿੱਚ ਫਿਊਚਰ ਟੈੱਕ ਨਾਲ ਜੁੜੇ ਇੰਟਰੈਕਟਿਵ ਸੈਸ਼ਨ ਆਯੋਜਿਤ ਹੋਣ। Disaster management ਹੋਵੇ, ਕਲਾਇਮੇਟ ਚੇਂਜ ਹੋਵੇ, ਜਾਂ ਕਲੀਨ ਐਨਰਜੀ ਜਿਹੇ ਵਿਸ਼ੇ ਹੋਣ, ਸਾਡੀ ਨਵੀਂ ਪੀੜ੍ਹੀ ਨੂੰ ਸਾਨੂੰ ਇਨ੍ਹਾਂ ਨਾਲ ਭੀ ਰੂਬਰੂ ਕਰਵਾਉਣਾ ਹੋਵੇਗਾ। ਇਸ ਲਈ, ਸਾਨੂੰ ਸਾਡੀ ਸਿੱਖਿਆ ਵਿਵਸਥਾ ਨੂੰ ਇਸ ਤਰ੍ਹਾਂ ਨਾਲ ਤਿਆਰ ਕਰਨਾ ਹੋਵੇਗਾ, ਤਾਕਿ ਯੁਵਾ ਇਸ ਦਿਸ਼ਾ ਵਿੱਚ ਜਾਗਰੂਕ ਭੀ ਹੋਣ, ਉਨ੍ਹਾਂ ਦੀ ਜਗਿਆਸਾ ਭੀ ਵਧੇ।
ਸਾਥੀਓ,
ਭਾਰਤ ਭੀ ਜਿਵੇਂ-ਜਿਵੇਂ ਮਜ਼ਬੂਤ ਹੋ ਰਿਹਾ ਹੈ, ਭਾਰਤ ਦੀ ਪਹਿਚਾਣ ਅਤੇ ਪਰੰਪਰਾਵਾਂ ਵਿੱਚ ਭੀ ਦੁਨੀਆ ਦੀ ਦਿਲਚਸਪੀ ਵਧ ਰਹੀ ਹੈ। ਸਾਨੂੰ ਇਸ ਬਦਲਾਅ ਨੂੰ ਵਿਸ਼ਵ ਦੀ ਅਪੇਖਿਆ ਦੇ ਤੌਰ ‘ਤੇ ਲੈਣਾ ਹੋਵੇਗਾ। ਯੋਗ, ਆਯੁਰਵੇਦ, ਕਲਾ, ਸੰਗੀਤ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਭਵਿੱਖ ਦੀਆਂ ਅਪਾਰ ਸੰਭਾਵਨਾਵਾਂ ਜੁੜੀਆਂ ਹਨ। ਸਾਨੂੰ ਸਾਡੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਨਾਲ ਪਰੀਚਿਤ ਕਰਵਾਉਣਾ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਦੇ ਲਈ ਇਹ ਸਾਰੇ ਵਿਸ਼ੇ ਪ੍ਰਾਥਮਿਕਤਾ ਵਿੱਚ ਹੋਣਗੇ ਹੀ। ਭਾਰਤ ਦੇ ਭਵਿੱਖ ਨੂੰ ਘੜਨ ਦੇ ਲਈ ਆਪ (ਤੁਹਾਡੇ) ਸਭ ਦੇ ਇਹ ਪ੍ਰਯਾਸ ਨਵੇਂ ਭਾਰਤ ਦੀ ਨੀਂਹ ਦਾ ਨਿਰਮਾਣ ਕਰਨਗੇ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ 2047 ਵਿੱਚ ਸਾਡਾ ਸਭ ਦਾ ਸੁਪਨਾ ਹੈ, ਸਾਡਾ ਸਭ ਦਾ ਸੰਕਲਪ ਹੈ ਕਿ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, 2047 ਵਿੱਚ ਇਹ ਸਾਡਾ ਦੇਸ਼ ਵਿਕਸਿਤ ਭਾਰਤ ਹੋ ਕੇ ਰਹੇਗਾ। ਅਤੇ ਇਹ ਕਾਲਖੰਡ ਉਨ੍ਹਾਂ ਨੌਜਵਾਨਾਂ ਦੇ ਹੱਥ ਵਿੱਚ ਹੈ, ਜੋ ਅੱਜ ਤੁਹਾਡੇ ਪਾਸ ਟ੍ਰੇਨਿੰਗ ਲੈ ਰਹੇ ਹਨ। ਜੋ ਅੱਜ ਤੁਹਾਡੇ ਪਾਸ ਤਿਆਰ ਹੋ ਰਹੇ ਹਨ, ਉਹ ਕੱਲ੍ਹ ਨੂੰ ਦੇਸ਼ ਨੂੰ ਤਿਆਰ ਕਰਨ ਵਾਲੇ ਹਨ। ਅਤੇ ਇਸ ਲਈ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਹਰ ਯੁਵਾ ਦੇ ਹਿਰਦੇ ਵਿੱਚ ਸੰਕਲਪ ਦਾ ਭਾਵ ਜਗੇ, ਉਸ ਸੰਕਲਪ ਨੂੰ ਸਾਕਾਰ ਕਰਨ ਦੇ ਲਈ ਪਰਿਸ਼੍ਰਮ ਦੀ ਪਰਾਕਾਸ਼ਠਾ ਹੋਵੇ, ਸਿੱਧੀ ਪ੍ਰਾਪਤ ਕਰਕੇ ਰਹੋਂ, ਇਸ ਇਰਾਦੇ ਨਾਲ ਅੱਗੇ ਵਧੋ।
ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ, ਬਹੁਤ-ਬਹੁਤ ਧੰਨਵਾਦ!