“ਮੈਂ ਭਾਰਤ ਦੇ ਹਰੇਕ ਨਾਗਰਿਕ ਦੁਆਰਾ ਸਾਡੀ ਸਰਕਾਰ ’ਤੇ ਵਾਰ-ਵਾਰ ਭਰੋਸਾ ਜਤਾਉਣ ਲਈ ਉਨ੍ਹਾਂ ਦੇ ਪ੍ਰਤੀ ਕੋਟੀ-ਕੋਟੀ ਆਭਾਰ ਵਿਅਕਤ ਕਰਨ ਆਇਆ ਹਾਂ।”
“ਕਈ ਪ੍ਰਮੁੱਖ ਬਿਲਾਂ ’ਤੇ ਉਸ ਤਰ੍ਹਾਂ ਦੀ ਚਰਚਾ ਨਹੀਂ ਹੋ ਪਾਈ ਜਿਸ ਤਰ੍ਹਾਂ ਦੀ ਉਨ੍ਹਾਂ ਤੋਂ ਉਮੀਦ ਕੀਤੀ ਗਈ ਸੀ, ਕਿਉਂਕਿ ਵਿਰੋਧੀ ਧਿਰ ਨੇ ਰਾਜਨੀਤੀ ਨੂੰ ਉਨ੍ਹਾਂ ਤੋਂ ਉੱਪਰ ਹੀ ਰੱਖਿਆ”
“21ਵੀਂ ਸਦੀ ਦਾ ਇਹ ਸਮਾਂ ਕਾਲ ਦੇਸ਼ ’ਤੇ ਅਗਲੇ ਹਜ਼ਾਰ ਵਰ੍ਹਿਆਂ ਤੱਕ ਪ੍ਰਭਾਵ ਪਾਵੇਗਾ। ਸਾਡੇ ਸਾਰਿਆਂ ਦੇ ਧਿਆਨ ਵਿੱਚ ਇੱਕ ਹੀ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ”
“ਅਸੀਂ ਭਾਰਤ ਦੇ ਨੌਜਵਾਨਾਂ ਨੂੰ ਘੋਟਾਲਿਆਂ ਤੋਂ ਮੁਕਤ ਸਰਕਾਰ ਦਿੱਤੀ ਹੈ”
“ਅੱਜ ਗ਼ਰੀਬ ਦੇ ਮਨ ਵਿੱਚ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਪੈਦਾ ਹੋਇਆ ਹੈ”
“ਵਿਰੋਧੀ ਧਿਰ ਭਾਰਤ ਦੇ ਲੋਕਾਂ ਦੀ ਸਮਰੱਥਾ ਨਹੀਂ ਦੇਖ ਪਾ ਰਹੇ ਹਨ ਕਿਉਂਕਿ ਉਹ ਅਵਿਸ਼ਵਾਸ ਵਿੱਚ ਡੁੱਬੇ ਹੋਏ ਹਨ”
“2028 ਵਿੱਚ ਜਦੋਂ ਤੁਸੀਂ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਉਗੇ ਤਾਂ ਭਾਰਤ ਟੋਪ ਦੇ 3 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ”
“ਵਿਰੋਧੀ ਧਿਰ ਨਾਮ ਬਦਲਣ ਵਿੱਚ ਵਿਸ਼ਵਾਸ ਰੱਖਦਾ ਹੈ ਲੇਕਿਨ ਉਹ ਆਪਣਾ ਕਾਰਜ ਸੱਭਿਆਚਾਰ ਨਹੀਂ ਬਦਲ ਸਕਦਾ”
“ਸੁਤੰਤਰਤਾ ਸੈਨਾਨੀਆਂ ਅਤੇ ਦੇਸ਼ ਦੇ ਸੰਸਥਾਪਕਾਂ ਨੇ ਹਮੇਸ਼ਾ ਤੋਂ ਵੰਸ਼ਵਾਦ ਦੀ ਰਾਜਨੀਤੀ ਦਾ ਵਿਰੋਧ ਕੀਤਾ ਸੀ”
“ਮਹਿਲਾਵਾਂ ਦੇ ਖਿਲਾਫ ਅਪਰਾਧ ਅਸਵੀਕਾਰਯੋਗ ਹਨ ਅਤੇ ਕੇਂਦਰ ਅਤੇ ਰਾਜ ਸਰਕਾਰ ਇਹ ਸੁਨਿਸ਼ਚਿਤ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਦਾ ਜਵਾਬ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਰੋਧੀ ਧਿਰ ਨੂੰ ਦੇਖ ਰਿਹਾ ਹੈ ਅਤੇ ਉਸ ਨੇ ਹਮੇਸ਼ਾ ਹੀ ਭਾਰਤ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
ਉਨ੍ਹਾਂ ਨੇ ਨੀਤੀ ਆਯੋਗ ਦੀ 13.5 ਕਰੋੜ ਲੋਕਾਂ ਦੇ ਗ਼ਰੀਬੀ ਤੋਂ ਬਾਹਰ ਆਉਣ ਸਬੰਧੀ ਰਿਪੋਰਟ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਯਾਨ ’ਤੇ ਯੂਨੀਸੈਫ ਦੀ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਦੇ ਗ਼ਰੀਬ ਪਰਿਵਾਰਾਂ ਨੂੰ ਪ੍ਰਤੀ ਵਰ੍ਹੇ 50,000 ਰੁਪਏ ਬਚਾਉਣ ਵਿੱਚ ਮਦਦ ਮਿਲ ਰਹੀ ਹੈ।
ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਦੇ ਵਿਕਾਸ ਦੇ ਪ੍ਰਤੀ ਵਿਰੋਧੀ ਧਿਰ ਦੇ ਵਿਵਹਾਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਗਲਤ ਸੂਚਨਾ ਫੈਲਾਉਣ ਅਤੇ ਲੋਕਾਂ ਨੂੰ ਭਰਮਾਉਣ ਲਈ ਸਾਰੇ ਪ੍ਰਯਾਸ ਕੀਤੇ, ਲੇਕਿਨ ਜਨਤਕ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ ਦੁੱਗਣਾ ਹੋ ਗਿਆ ਹੈ। ਉਨ੍ਹਾਂ ਨੇ ਦੇਸ਼ ਨੂੰ ਐੱਨਪੀਏ ਸੰਕਟ ਵੱਲ ਧੱਕਣ ਵਾਲੇ ਫੋਨ ਬੈਕਿੰਗ ਘੋਟਾਲੇ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ ਕਿ 2028 ਵਿੱਚ ਜਦੋਂ ਤੁਸੀਂ ਅਵਿਸ਼ਵਾਸ ਪ੍ਰਸਤਾਵ ਲੈਕੇ ਆਉਣਗੇ ਤਾਂ ਭਾਰਤ ਸਿਖਰ 3 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ।
ਪ੍ਰਧਾਨ ਮੰਤਰੀ ਨੇ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਕਿਵੇਂ ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਸਰਕਾਰ ਦਾ ਭਰੋਸਾ ਕਰਨ ਦੀ ਬਜਾਏ ਦੁਸ਼ਮਣ ਦੁਆਰਾ ਗਢੀ ਗਈ ਕਹਾਣੀ ’ਤੇ ਵਿਸ਼ਵਾਸ ਕਰਨ ਦਾ ਵਿਕਲਪ ਚੁਣਿਆ।

ਸਤਿਕਾਰਯੋਗ ਸਪੀਕਰ ਜੀ,

ਪਿਛਲੇ ਤਿੰਨ ਦਿਨਾਂ ਤੋਂ ਅਨੇਕ ਸੀਨੀਅਰ ਮਹਾਨੁਭਾਵ ਸਤਿਕਾਰਯੋਗ ਮੈਂਬਰਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਕਰੀਬ ਸਾਰਿਆਂ ਦੇ ਵਿਚਾਰ ਮੇਰੇ ਤੱਕ ਵਿਸਤਾਰ ਨਾਲ ਪਹੁੰਚੇ ਵੀ ਹਨ। ਮੈਂ ਖ਼ੁਦ ਵੀ  ਕੁਝ ਭਾਸ਼ਣ ਸੁਣੇ ਵੀ  ਹਨ। ਸਤਿਕਾਰਯੋਗ ਸਪੀਕਰ ਜੀ, ਦੇਸ਼ ਦੀ ਜਨਤਾ ਨੇ ਸਾਡੀ ਸਰਕਾਰ ਦੇ ਪ੍ਰਤੀ ਵਾਰ-ਵਾਰ ਜੋ ਵਿਸ਼ਵਾਸ ਜਤਾਇਆ ਹੈ। ਮੈਂ ਅੱਜ ਦੇਸ਼ ਦੇ ਕੋਟਿ-ਕੋਟਿ ਨਾਗਰਿਕਾਂ ਦਾ ਧੰਨਵਾਦ ਵਿਅਕਤ ਕਰਨ ਲਈ ਉਪਸਥਿਤ ਹੋਇਆ ਹਾਂ। ਅਤੇ ਸਪੀਕਰ ਜੀ, ਕਹਿੰਦੇ ਹਨ, ਭਗਵਾਨ ਬਹੁਤ ਦਿਆਲੂ ਹਨ ਅਤੇ ਭਗਵਾਨ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿਸੇ ਨਾ ਕਿਸੇ ਮਾਧਿਅਮ ਨਾਲ ਤੁਹਾਡੀ ਇੱਛਾ ਦੀ ਪੂਰਤੀ ਕਰਦਾ ਹੈ, ਕਿਸੇ ਨਾ ਕਿਸੇ ਨੂੰ ਮਾਧਿਅਮ ਬਣਾਉਂਦਾ ਹੈ। ਮੈਂ ਇਸ ਨੂੰ ਭਗਵਾਨ ਦਾ ਅਸ਼ੀਰਵਾਦ ਮੰਨਦਾ ਹਾਂ ਕਿ ਈਸ਼ਵਰ ਨੇ ਵਿਰੋਧੀ ਧਿਰ ਨੂੰ ਸੁਝਾਇਆ ਅਤੇ ਉਹ ਪ੍ਰਸਤਾਵ ਲੈ ਕੇ ਆਏ। 2018 ਵਿੱਚ ਵੀ ਇਹ ਈਸ਼ਵਰ ਦਾ ਹੀ ਆਦੇਸ਼ ਸੀ, ਜਦੋਂ ਵਿਰੋਧੀ ਧਿਰ ਦੇ ਮੇਰੇ ਸਾਥੀ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਏ ਸਨ।

ਉਸ ਸਮੇਂ ਵੀ ਮੈਂ ਕਿਹਾ ਸੀ ਕਿ ਅਵਿਸ਼ਵਾਸ ਪ੍ਰਸਤਾਵ ਸਾਡੀ ਸਰਕਾਰ ਦਾ ਫਲੋਰ ਟੈਸਟ ਨਹੀਂ ਹੈ, ਮੈਂ ਉਸ ਦਿਨ ਕਿਹਾ ਸੀ। ਬਲਕਿ ਇਹ ਉਨ੍ਹਾਂ ਦਾ ਹੀ ਫਲੋਰ ਟੈਸਟ ਹੈ, ਇਹ ਮੈਂ ਉਸ ਦਿਨ ਵੀ ਕਿਹਾ ਸੀ। ਅਤੇ ਹੋਇਆ ਵੀ  ਉਹੀ ਜਦੋਂ ਮਤਦਾਨ ਹੋਇਆ, ਤਾਂ ਵਿਰੋਧੀ ਧਿਰ ਦੇ ਪਾਸ ਜਿੰਨੇ ਵੋਟ ਸਨ, ਉੰਨੇ ਵੋਟ ਵੀ  ਉਹ ਜਮ੍ਹਾਂ ਨਹੀਂ ਕਰ ਪਾਏ ਸਨ। ਅਤੇ ਇੰਨਾ ਹੀ ਨਹੀਂ ਜਦੋਂ ਅਸੀਂ ਸਾਰੇ ਜਨਤਾ ਦੇ ਪਾਸ ਪਹੁੰਚ ਗਏ ਤਾਂ ਜਨਤਾ ਨੇ ਵੀ ਪੂਰੀ ਤਾਕਤ ਦੇ ਨਾਲ ਇਨ੍ਹਾਂ ਲਈ ਨੋ ਕੌਨਫੀਡੈਂਸ ਐਲਾਨ ਕਰ ਦਿੱਤਾ। ਅਤੇ ਚੋਣਾ ਵਿੱਚ ਐੱਨਡੀਏ ਨੂੰ ਵੀ  ਜ਼ਿਆਦਾ ਸੀਟਾਂ ਮਿਲੀਆਂ ਅਤੇ ਭਾਜਪਾ ਨੂੰ ਵੀ ਜ਼ਿਆਦਾ ਸੀਟਾਂ ਮਿਲੀਆਂ। ਯਾਨੀ ਇੱਕ ਤਰ੍ਹਾਂ ਨਾਲ ਵਿਰੋਧੀ ਧਿਰ ਦਾ ਅਵਿਸ਼ਵਾਸ਼ ਪ੍ਰਸਤਾਵ ਸਾਡੇ ਲਈ ਸ਼ੁਭ ਹੁੰਦਾ ਹੈ, ਅਤੇ ਮੈਂ ਅੱਜ ਦੇਖ ਰਿਹਾ ਹਾਂ ਕਿ ਤੁਸੀਂ ਤੈਅ ਕਰ ਲਿਆ ਹੈ ਕਿ ਐੱਨਡੀਏ ਅਤੇ ਬੀਜੇਪੀ 2024 ਦੀਆਂ ਚੋਣਾਂ ਵਿੱਚ ਪੁਰਾਣੇ ਸਾਰੇ ਰਿਕਾਰਡ ਤੋੜ ਕੇ  ਸ਼ਾਨਦਾਰ ਜਿੱਤ ਨਾਲ ਜਨਤਾ ਦੇ ਅਸ਼ੀਰਵਾਦ ਨਾਲ ਵਾਪਸ ਆਏਗੀ।

ਸਤਿਕਾਰਯੋਗ ਸਪੀਕਰ ਜੀ,

ਵਿਰੋਧੀ ਧਿਰ ਦੇ ਪ੍ਰਸਤਾਵ 'ਤੇ ਇੱਥੇ ਤਿੰਨ ਦਿਨਾਂ ਤੋਂ ਅਲੱਗ-ਅਲੱਗ ਵਿਸ਼ਿਆਂ ‘ਤੇ ਕਾਫੀ ਚਰਚਾ ਹੋਈ ਹੈ। ਚੰਗਾ ਹੁੰਦਾ ਕਿ ਸੈਸ਼ਨ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਵਿਰੋਧੀ ਧਿਰ ਨੇ ਗੰਭੀਰਤਾ ਦੇ ਨਾਲ ਸਦਨ ਦੀ ਕਾਰਵਾਈ ਵਿੱਚ ਹਿੱਸਾ ਲਿਆ ਹੁੰਦਾ। ਬੀਤੇ ਦਿਨੀਂ ਇਸੇ ਸਦਨ ਨੇ ਅਤੇ ਸਾਡੇ ਦੋਵੇਂ ਸਦਨਾਂ ਨੇ ਜਨਵਿਸ਼ਵਾਸ ਬਿਲ, ਮੈਡੀਏਸ਼ਨ ਬਿਲ, ਡੈਂਟਲ ਕਮਿਸ਼ਨ ਬਿਲ, ਆਦਿਵਾਸੀਆਂ ਲਈ ਜੁੜੇ ਹੋਏ ਬਿਲ, ਡਿਜਿਟਲ ਡਾਟਾ ਪ੍ਰੋਟੈਕਸ਼ਨ ਬਿਲ, ਨੈਸ਼ਨਲ ਰਿਸਰਚ ਫਾਉਂਡੇਸ਼ਨ ਬਿਲ, ਕੋਸਟਲ ਐਕਵਾ ਕਲਚਰ ਨਾਲ ਜੁੜਿਆ ਬਿਲ, ਅਜਿਹੇ ਕਈ ਮਹੱਤਵਪੂਰਨ ਬਿਲ ਇੱਥੇ ਪਾਸ ਕੀਤੇ ਹਨ। ਅਤੇ ਇਹ ਅਜਿਹੇ ਬਿਲ ਸਨ, ਜੋ ਸਾਡੇ ਫਿਸ਼ਰਮੈਨ ਦੇ ਹੱਕ ਲਈ ਸਨ, ਅਤੇ ਉਸ ਦਾ ਸਭ ਤੋਂ ਜ਼ਿਆਦਾ ਲਾਭ ਕੇਰਲ ਨੂੰ ਹੋਣਾ ਸੀ ਅਤੇ ਕੇਰਲ ਦੇ ਸਾਂਸਦਾਂ ਤੋਂ ਜ਼ਿਆਦਾ ਉਮੀਦ ਸੀ। ਕਿਉਂਕਿ ਉਹ ਅਜਿਹੇ ਬਿਲਾਂ ‘ਤੇ ਤਾਂ ਚੰਗੇ ਢੰਗ ਨਾਲ ਹਿੱਸਾ ਲੈਂਦੇ ਹਨ। ਲੇਕਿਨ ਰਾਜਨੀਤੀ ਉਨ੍ਹਾਂ 'ਤੇ ਅਜਿਹੀ ਹਾਵੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਫਿਸ਼ਰਮੈਨ ਦੀ ਚਿੰਤਾ ਨਹੀਂ ਹੈ।

ਇੱਥੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ ਬਿਲ ਸੀ। ਦੇਸ਼ ਦੀ ਯੁਵਾ ਸ਼ਕਤੀ ਦੀਆਂ ਆਸ਼ਾਵਾਂ ਆਕਾਂਖਿਆਵਾਂ ਦੇ ਲਈ ਇੱਕ ਨਵੀਂ ਦਿਸ਼ਾ ਦੇਣ ਵਾਲਾ ਬਿਲ ਸੀ। ਹਿੰਦੁਸਤਾਨ ਇੱਕ ਸਾਇੰਸ ਪਾਵਰ ਦੇ ਰੂਪ ਵਿੱਚ ਭਾਰਤ ਕਿਵੇਂ ਉੱਭਰੇ, ਵੈਸੇ ਇੱਕ ਦੀਰਘ ਦ੍ਰਿਸ਼ਟੀ ਦੇ ਨਾਲ ਸੋਚਿਆ ਗਿਆ ਸੀ, ਉਸ ‘ਤੇ ਵੀ ਤੁਹਾਡਾ ਇਤਰਾਜ਼। ਡਿਜੀਟਲ ਡਾਟਾ ਪ੍ਰੋਟੈਕਸ਼ਨ ਬਿਲ ਇਹ ਬਿਲ ਆਪਣੇ ਆਪ ਵਿੱਚ ਦੇਸ਼ ਦੇ ਨੌਜਵਾਨਾਂ ਦੇ ਜ਼ਜਬੇ ਵਿੱਚ ਜੋ ਗੱਲ ਅੱਜ ਪ੍ਰਮੁੱਖਤਾ ਨਾਲ ਹੈ, ਉਸ ਨਾਲ ਜੁੜਿਆ ਹੋਇਆ ਸੀ। ਆਉਣ ਵਾਲਾ ਸਮਾਂ ਟੈਕਨੋਲੋਜੀ ਡ੍ਰਿਵੇਨ ਹੈ। ਅੱਜ ਡਾਟਾ ਨੂੰ ਇੱਕ ਪ੍ਰਕਾਰ ਨਾਲ ਸੈਕਿੰਡ ਔਇਲ ਦੇ ਰੂਪ ਵਿੱਚ, ਸੈਕਿੰਡ ਗੋਲਡ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਉਸ ਉੱਤੇ ਕਿੰਨੀ ਗੰਭੀਰ ਚਰਚਾ ਦੀ ਜ਼ਰੂਰਤ ਸੀ। ਲੇਕਿਨ ਰਾਜਨੀਤੀ ਤੁਹਾਡੇ ਲਈ ਪ੍ਰਾਥਮਿਕਤਾ ਸੀ। ਇਸ ਅਜਿਹੇ ਬਿਲ ਸਨ, ਜੋ ਪਿੰਡ ਦੇ ਲਈ, ਗ਼ਰੀਬ ਦੇ ਲਈ, ਦਲਿਤ ਦੇ ਲਈ, ਪਿਛੜਿਆਂ ਦੇ ਲਈ, ਆਦਿਵਾਸੀਆਂ ਦੇ ਲਈ ਉਨ੍ਹਾਂ ਦੀ ਭਲਾਈ ਦੀ ਚਰਚਾ ਕਰਨ ਦੇ ਲਈ ਸਨ।

ਉਨ੍ਹਾਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਸਨ। ਲੇਕਿਨ ਇਸ ਵਿੱਚ ਇਨ੍ਹਾਂ ਨੂੰ ਕੋਈ ਰੁਚੀ ਨਹੀਂ ਹੈ। ਦੇਸ਼ ਦੀ ਜਨਤਾ ਨੇ ਜਿਸ ਕੰਮ ਲਈ ਉਨ੍ਹਾਂ ਨੂੰ ਇੱਥੇ ਭੇਜਿਆ ਹੈ, ਉਸ ਜਨਤਾ ਨਾਲ ਵੀ ਵਿਸ਼ਵਾਸਘਾਤ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਕੁਝ ਦਲਾਂ ਨੇ ਉਨ੍ਹਾਂ ਦੇ ਆਚਰਣ ਤੋਂ, ਉਨ੍ਹਾਂ ਦੇ ਵਿਵਹਾਰ ਤੋਂ ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਹੇ ਕਿ ਦੇਸ਼ ਤੋਂ ਜ਼ਿਆਦਾ ਉਨ੍ਹਾਂ ਲਈ ਦਲ ਹੈ। ਦੇਸ਼ ਤੋਂ ਵੱਡਾ ਦਲ ਹੈ, ਦੇਸ਼ ਤੋਂ ਪਹਿਲਾ ਪ੍ਰਾਥਮਿਕਤਾ ਦਲ ਹੈ। ਮੈਂ ਸਮਝਦਾ ਹਾਂ ਕਿ ਤੁਹਾਨੂੰ ਗ਼ਰੀਬ ਦੀ ਭੁੱਖ ਦੀ ਚਿੰਤਾ ਨਹੀਂ ਹੈ, ਸੱਤਾ ਦੀ ਭੁੱਖ ਇਹੀ ਤੁਹਾਡੇ ਦਿਮਾਗ 'ਤੇ ਸਵਾਰ ਹੈ। ਤੁਹਾਨੂੰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਪਰਵਾਹ ਨਹੀਂ ਹੈ। ਤੁਹਾਨੂੰ ਆਪਣੇ ਰਾਜਨੀਤਕ ਭਵਿੱਖ ਦੀ ਚਿੰਤਾ ਹੈ।

ਅਤੇ ਸਤਿਕਾਰਯੋਗ ਸਪੀਕਰ ਜੀ,

ਤੁਸੀਂ ਜੁਟੇ ਇੱਕ ਦਿਨ ਸਦਨ ਚਲਣ ਵੀ ਦਿੱਤਾ ਕਿਸ ਕੰਮ ਦੇ ਲਈ ? ਤੁਸੀਂ ਜੁਟੇ ਤਾਂ ਅਵਿਸ਼ਵਾਸ ਪ੍ਰਸਤਾਵ 'ਤੇ ਜੁਟੇ ? ਅਤੇ ਆਪਣੇ ਕੱਟੜ ਭ੍ਰਿਸ਼ਟ ਸਾਥੀ ਉਨ੍ਹਾਂ ਦੀ ਸ਼ਰਤ 'ਤੇ ਮਜ਼ਬੂਰ ਹੋ ਕੇ ਅਤੇ ਇਸ ਅਵਿਸ਼ਵਾਸ ਪ੍ਰਸਤਾਵ 'ਤੇ ਵੀ ਤੁਸੀਂ ਕਿਸ ਤਰ੍ਹਾਂ ਦੀ ਚਰਚਾ ਕੀਤੀ ? ਅਤੇ ਤਾਂ ਮੈਂ ਤਾਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਵਿੱਚ ਤੁਹਾਡੇ ਦਰਬਾਰੀ ਵੀ ਬਹੁਤ ਦੁਖੀ ਹਨ, ਇਹ ਹਾਲ ਹੈ ਤੁਹਾਡਾ।

ਅਤੇ ਸਪੀਕਰ ਜੀ, ਦੇਖੋ ਮਜ਼ਾ ਇਸ ਡਿਬੇਟ ਦਾ ਕਿ ਫਿਲਡਿੰਗ ਵਿਰੋਧੀ ਧਿਰ ਨੇ ਔਰਗੇਨਾਈਜ਼ ਕੀਤੀ, ਲੇਕਿਨ ਚੌਕੇ ਛੱਕੇ ਇੱਥੇ ਤੋਂ ਹੀ ਲਗੇ। ਅਤੇ ਵਿਰੋਧੀ ਧਿਰ ਨੋ ਕੌਨਫੀਡੈਂਸ ਮੋਸ਼ਨ ‘ਤੇ ਨੋ ਬਾਲ, ਨੋ ਬਾਲ ‘ਤੇ ਹੀ ਅੱਗੇ ਚਲਦਾ ਜਾ ਰਿਹਾ ਹੈ। ਇੱਧਰ ਤੋਂ ਸੈਂਚੁਰੀ ਹੋ ਰਹੀ ਹੈ, ਉੱਧਰ ਤੋਂ ਨੋ ਬਾਲ ਹੋ ਰਹੀ ਹੈ।

ਸਪੀਕਰ ਜੀ,

ਮੈਂ ਸਾਡੇ ਵਿਰੋਧੀ ਧਿਰ ਦੇ ਸਾਥੀਆਂ ਨੂੰ ਇਹੀ ਕਹਾਂਗਾ ਕਿ ਤੁਸੀਂ ਤਿਆਰੀ ਕਰਕੇ ਕਿਉਂ ਨਹੀਂ ਆਉਂਦੇ ਜੀ। ਥੋੜੀ ਮਿਹਨਤ ਕਰੋ ਅਤੇ ਮੈਂ 5 ਸਾਲ ਦਿੱਤੇ ਤੁਹਾਨੂੰ ਮਿਹਨਤ ਕਰਨ ਦੇ ਲਈ 18 ਵਿੱਚ ਕਿਹਾ ਸੀ ਕਿ 23 ਵਿੱਚ ਤੁਸੀਂ ਆਉਣਾ, ਜ਼ਰੂਰ ਆਉਣਾ, 5 ਸਾਲ ਵੀ ਨਹੀਂ ਕਰ ਪਾਏ ਤੁਸੀਂ ਲੋਕ। ਕੀ ਹਾਲ ਹੈ, ਤੁਸੀਂ ਲੋਕਾਂ ਦਾ, ਕੀ ਦਾਰਿਦ੍ਰ ਹੈ।

ਸਤਿਕਾਰਯੋਗ ਸਪੀਕਰ ਜੀ,

ਵਿਰੋਧੀ ਧਿਰ ਦੇ ਸਾਡੇ ਸਾਥੀਆਂ ਨੂੰ ਦਿਖਾਸ ਦੀ ਛਪਾਸ ਦੀ ਬਹੁਤ ਇੱਛਾ ਰਹਿੰਦੀ ਹੈ ਅਤੇ ਸੁਭਾਵਿਕ ਵੀ ਹੈ। ਲੇਕਿਨ ਤੁਸੀਂ ਇਹ ਨਾ ਭੁੱਲੋ ਕਿ ਦੇਸ਼ ਵੀ ਤੁਹਾਨੂੰ ਦੇਖ ਰਿਹਾ ਹੈ। ਤੁਹਾਡੇ ਇੱਕ-ਇੱਕ ਸ਼ਬਦ ਨੂੰ ਦੇਸ਼ ਗੌਰ ਨਾਲ ਸੁਣ ਰਿਹਾ ਹੈ। ਲੇਕਿਨ ਹਰ ਵਾਰ ਦੇਸ਼ ਨੂੰ ਤੁਸੀਂ ਨਿਰਾਸ਼ਾ ਦੇ ਸਿਵਾ ਕੁਝ ਨਹੀਂ ਦਿੱਤਾ ਹੈ। ਅਤੇ ਵਿਰੋਧੀ ਧਿਰ ਦੇ ਰਵੱਈਏ ‘ਤੇ ਵੀ  ਮੈਂ ਕਹਾਂਗਾ, ਜਿਨ੍ਹਾਂ ਦੇ, ਜਿਨ੍ਹਾਂ ਦੇ ਖੁਦ ਦੇ ਬਹੀ-ਖਾਤੇ ਬਿਗੜੇ ਹੋਏ ਹਨ। ਜਿਨ੍ਹਾਂ ਦੇ ਬਹੀ ਖਾਤੇ ਖੁਦ ਦੇ ਬਿਗੜੇ ਹੋਏ ਹਨ। ਉਹ ਵੀ ਸਾਡੇ ਤੋਂ  ਸਾਡਾ ਹਿਸਾਬ ਲਈ ਫਿਰਦੇ ਹਨ।

ਸਤਿਕਾਰਯੋਗ ਸਪੀਕਰ ਜੀ,

ਇਸ ਅਵਿਸ਼ਵਾਸ ਦੇ ਪ੍ਰਸਤਾਵ ਵਿੱਚ ਕੁਝ ਚੀਜ਼ਾਂ ਤਾਂ ਅਜਿਹੀਆਂ ਵਿਚਿੱਤਰ ਨਜ਼ਰ ਆਈਆਂ ਜੋ ਨਾ ਤਾਂ ਪਹਿਲਾ ਕਦੇ ਸੁਣਿਆ ਹੈ, ਨਾ ਦੇਖਿਆ ਹੈ, ਨਾ ਕਦੇ ਕਲਪਨਾ ਕੀਤੀ ਹੈ। ਸਭ ਤੋਂ ਵੱਡੇ ਵਿਰੋਧੀ ਧਿਰ ਦੇ ਨੇਤਾ ਦਾ ਬੋਲਣ ਦੀ ਸੂਚੀ ਵਿੱਚ ਨਾਮ ਹੀ ਨਹੀਂ ਸੀ। ਅਤੇ ਪਿਛਲੇ ਉਦਾਹਰਣ ਦੇਖੋ ਤੁਸੀਂ। 1999 ਵਿੱਚ ਵਾਜਪੇਈ ਸਰਕਾਰ ਦੇ ਖਿਲਾਫ਼ ਅਵਿਸ਼ਵਾਸ ਪ੍ਰਸਤਾਵ ਆਇਆ। ਸ਼ਰਦ ਪਵਾਰ ਸਾਹਿਬ ਉਸ ਸਮੇਂ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਡਿਬੇਟ ਦੀ ਅਗਵਾਈ ਕੀਤੀ। 2003 ਵਿੱਚ ਅਟਲ ਜੀ ਦੀ ਸਰਕਾਰ ਸੀ, ਸੋਨੀਆ ਜੀ ਵਿਰੋਧੀ ਧਿਰ ਦੀ ਨੇਤਾ ਸਨ, ਉਨ੍ਹਾਂ ਲੀਡ ਲਈ, ਉਨ੍ਹਾਂ ਨੇ ਵਿਸਥਾਰ ਨਲ ਅਵਿਸ਼ਵਾਸ ਦਾ ਪ੍ਰਸਤਾਵ ਰੱਖਿਆ।

2018 ਵਿੱਚ ਖੜਗੇ ਜੀ ਸਨ, ਵਿਰੋਧੀ ਧਿਰ ਦੇ ਨੇਤਾ। ਉਨ੍ਹਾਂ ਨੇ ਪ੍ਰੋਮਿਨੈਂਟਲੀ ਵਿਸ਼ੇ ਨੂੰ ਅੱਗੇ ਵਧਾਇਆ। ਲੇਕਿਨ ਇਸ ਵਾਰ ਅਧੀਰ ਬਾਬੂ ਦਾ ਕੀ ਹਾਲ ਹੋ ਗਿਆ, ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਇਹ ਤਾਂ ਕੱਲ੍ਹ ਅਮਿਤ ਭਾਈ ਨੇ ਬਹੁਤ-ਬਹੁਤ ਜ਼ਿੰਮੇਦਾਰੀ ਦੇ ਨਾਲ ਕਿਹਾ ਕਿ ਭਾਈ ਚੰਗਾ ਨਹੀਂ ਲੱਗ ਰਿਹਾ ਹੈ। ਅਤੇ ਤੁਹਾਡੀ ਉਦਾਰਤਾ ਸੀ ਕਿ ਉਨ੍ਹਾਂ ਦਾ ਸਮਾਂ ਸਮਾਪਤ ਹੋ ਗਿਆ ਸੀ, ਤਾਂ ਵੀ ਤੁਸੀਂ ਉਨ੍ਹਾਂ ਨੂੰ ਅੱਜ ਮੌਕਾ ਦਿੱਤਾ। ਲੇਕਿਨ ਗੁੜ ਦਾ ਗੋਬਰ ਕਿਵੇਂ ਕਰਨਾ, ਉਸ ਵਿੱਚ ਇਹ ਮਾਹਿਰ ਹਨ। ਮੈਂ ਨਹੀਂ ਜਾਣਦਾ ਹਾਂ ਕਿ ਆਖਿਰ ਤੁਹਾਡੀ ਮਜ਼ਬੂਰੀ ਕੀ ਹੈ? ਕਿਉਂ ਅਧੀਰ ਬਾਬੂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਪਤਾ ਨਹੀਂ ਕਲਕੱਤਾ ਤੋਂ ਕੋਈ ਫੋਨ ਆਇਆ ਹੋਵੇ, ਅਤੇ ਕਾਂਗਰਸ ਬਾਰ-ਬਾਰ, ਕਾਂਗਰਸ ਬਾਰ-ਬਾਰ-ਉਨ੍ਹਾਂ ਦਾ ਅਪਮਾਨ ਕਰਦੀ ਹੈ। ਕਦੇ ਚੋਣਾਂ ਦੇ ਨਾਮ ‘ਤੇ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਫਲੋਰ ਲੀਡਰ ਤੋਂ ਹਟਾ ਦਿੰਦੇ ਹਨ। ਅਸੀਂ ਅਧੀਰ ਬਾਬੂ ਦੇ ਪ੍ਰਤੀ ਆਪਣੀ ਪੂਰੀ ਸੰਵੇਦਨਾ ਵਿਅਕਤ ਕਰਦੇ ਹਾਂ। ਸੁਰੇਸ਼ ਜੀ ਜਰਾ ਜ਼ੋਰ ਨਾਲ ਹੱਸ ਲਵੋ।

ਸਤਿਕਾਰਯੋਗ ਸਪੀਕਰ ਜੀ,

ਕਿਸੇ ਵੀ ਦੇਸ਼ ਦੇ ਜੀਵਨ ਵਿਚ, ਇਤਿਹਾਸ ਵਿਚ ਅਜਿਹਾ ਸਮਾਂ ਆਉਂਦਾ ਹੈ, ਜਦੋਂ ਉਹ ਪੁਰਾਣੀਆਂ ਬੰਦਸ਼ਾਂ ਨੂੰ ਤੋੜ ਕੇ ਇੱਕ ਨਵੀਂ ਊਰਜਾ ਨਾਲ, ਨਵੀਂ ਉਮੰਗ ਨਾਲ, ਨਵੇਂ ਸੁਪਨਿਆਂ ਨਾਲ, ਨਵੇਂ ਸੰਕਲਪ ਦੇ ਨਾਲ ਅੱਗੇ ਵਧਣ ਲਈ ਕਦਮ ਉਠਾ ਲੈਂਦਾ ਹੈ। 21ਵੀਂ ਸਦੀ ਦਾ ਇਹ ਕਾਲਖੰਡ ਅਤੇ ਮੈਂ ਬੜੀ ਗੰਭੀਰਤਾ ਨਾਲ ਇਸ ਪਵਿੱਤਰ ਲੋਕਤੰਤਰ ਦੇ ਮੰਦਿਰ ਵਿੱਚ ਬੋਲ ਰਿਹਾ ਹਾਂ ਅਤੇ ਲੰਬੇ ਅਨੁਭਵ ਦੇ ਬਾਅਦ ਬੋਲ ਰਿਹਾ ਹਾਂ ਕਿ ਇਹ ਕਾਲਖੰਡ ਸਦੀ ਦਾ ਇਹ ਉਹ ਕਾਲਖੰਡ ਹੈ, ਜੋ ਭਾਰਤ ਦੇ ਹਰ ਸੁਪਨੇ ਸਿੱਧ ਕਰਨ ਦਾ ਅਵਸਰ ਸਾਡੇ ਪਾਸ ਹੈ। ਅਤੇ ਅਸੀਂ ਸਾਰੇ ਅਜਿਹੇ ਟਾਈਮ ਪੀਰੀਅਡ ਵਿੱਚ ਹਾਂ, ਚਾਹੇ ਅਸੀਂ ਹਾਂ, ਚਾਹੇ ਤੁਸੀਂ ਹੋ, ਦੇਸ਼ ਦੇ ਕੋਟਿ-ਕੋਟਿ ਜਨ ਹਨ। ਇਹ ਟਾਈਮ ਪੀਰੀਅਡ ਬਹੁਤ ਅਹਿਮ ਹੈ, ਬਹੁਤ ਮਹੱਤਵਪੂਰਨ ਹੈ।

ਬਦਲਦੇ ਹੋਏ ਵਿਸ਼ਵ ਵਿੱਚ, ਅਤੇ ਮੈਂ ਇਨ੍ਹਾਂ ਸ਼ਬਦਾਂ ਨੂੰ ਵੀ ਬੜੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਇਸ ਕਾਲਖੰਡ ਜੋ ਹੋਵੇਗਾ, ਉਸ ਦਾ ਪ੍ਰਭਾਵ ਇਸ ਦੇਸ਼ ‘ਤੇ ਆਉਣ ਵਾਲੇ 1 ਹਜ਼ਾਰ ਸਾਲਾਂ ਤੱਕ ਰਹਿਣ ਵਾਲਾ ਹੈ। 140 ਕਰੋੜ ਦੇਸ਼ਵਾਸੀਆਂ ਦਾ ਪੁਰਸ਼ਾਰਥ ਇਸ ਕਾਲਖੰਡ ਵਿੱਚ ਆਪਣੇ ਪਰਾਕ੍ਰਮ ਨਾਲ, ਆਪਣੇ ਪੁਰਸ਼ਾਰਥ ਨਾਲ, ਆਪਣੀ ਸ਼ਕਤੀ ਨਾਲ, ਆਪਣੀ ਸਮਰੱਥਾ ਨਾਲ ਜੋ ਕਰੇਗਾ, ਉਹ ਆਉਣ ਵਾਲੇ ਇੱਕ ਹਜ਼ਾਰ ਸਾਲਾਂ ਦੀ ਨੀਂਹ ਰੱਖਣ ਵਲਾ ਹੈ। ਅਤੇ ਇਸ ਲਈ ਇਸ ਕਾਲਖੰਡ ਵਿੱਚ ਸਾਡੀ ਸਾਰਿਆਂ ਦੀ ਬਹੁਤ ਵੱਡੀ ਜ਼ਿੰਮੇਦਾਰੀ ਹੈ ਅਤੇ ਅਜਿਹੇ ਸਮੇਂ ਵਿਚ ਸਾਡਾ ਸਾਰਿਆਂ ਦਾ ਇਕ ਹੀ ਫੋਕਸ ਹੋਣਾ ਚਾਹੀਦਾ ਹੈ, ਦੇਸ਼ ਦਾ ਵਿਕਾਸ।

ਦੇਸ਼ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਕਰਨਾ ਅਤੇ ਉਸ ਸੰਕਲਪ ਨੂੰ ਸਿੱਧੀ ਤੱਕ ਲਿਜਾਉਣ ਲਈ ਜੀਅ-ਜਾਨ ਨਾਲ ਜੁਟ ਜਾਣਾ, ਇਹੀ ਸਮੇਂ ਦੀ ਮੰਗ ਹੈ। 140 ਕਰੋੜ ਦੇਸ਼ਵਾਸੀ ਇਸ ਭਾਰਤੀ ਭਾਈਚਾਰੇ ਦੀ ਸਮੂਹਿਕ ਤਾਕਤ ਸਾਨੂੰ ਉਸ ਉੱਚਾਈ ਤੱਕ ਪਹੁੰਚਾ ਸਕਦੀ ਹੈ। ਸਾਡੇ ਦੇਸ਼ ਦੀ ਯੁਵਾ ਪੀੜ੍ਹੀ ਦੀ ਸਮਰੱਥਾ ਦਾ ਅੱਜ ਵਿਸ਼ਵ ਨੇ ਉਨ੍ਹਾਂ ਦਾ  ਲੋਹਾ ਮੰਨਿਆ ਹੋਇਆ ਹੈ, ਆਓ ਅਸੀਂ ਉਨ੍ਹਾਂ 'ਤੇ ਭਰੋਸਾ ਕਰੀਏ। ਸਾਡੀ ਯੁਵਾ ਪੀੜ੍ਹੀ ਵੀ ਜੋ ਸੁਪਨੇ ਦੇਖ ਰਹੀ ਹੈ, ਉਹ  ਸੁਪਨਿਆਂ ਨੂੰ ਸੰਕਲਪ ਦੇ ਨਾਲ ਸਿੱਧੀ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ। ਅਤੇ ਇਸ ਲਈ ਸਤਿਕਾਰਯੋਗ ਸਪੀਕਰ ਜੀ,

2014 ਵਿੱਚ 30 ਸਾਲਾਂ ਬਾਅਦ ਦੇਸ਼ ਦੀ ਜਨਤਾ ਨੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਅਤੇ 2019 ਵਿੱਚ ਵੀ ਉਸ ਟ੍ਰੈਕ ਰਿਕਾਰਡ ਨੂੰ ਦੇਖ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸੰਜੋਣ ਦੀ ਸਮਰੱਥਾ ਕਿੱਥੇ ਹੈ, ਉਨ੍ਹਾਂ ਦੇ ਸੰਕਲਪਾਂ ਨੂੰ ਸਿੱਧ ਕਰਨ ਦੀ ਤਾਕਤ ਕਿੱਥੇ ਪਈ ਹੈ, ਉਹ ਦੇਸ਼ ਭਲੀ-ਭਾਂਤੀ ਪਹਿਚਾਣ ਗਿਆ ਹੈ। ਅਤੇ ਇਸ ਲਈ 2019 ਵਿੱਚ ਇੱਕ ਵਾਰ ਫਿਰ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੋਰ ਅਧਿਕ ਮਜ਼ਬੂਤੀ ਦੇ ਨਾਲ ਦਿੱਤਾ।

ਸਤਿਕਾਰਯੋਗ ਸਪੀਕਰ ਜੀ,

ਇਸ ਸਦਨ ਵਿੱਚ ਬੈਠੇ ਹਰੇਕ ਵਿਅਕਤੀ ਦੀ ਜ਼ਿੰਮੇਦਾਰੀ ਹੈ ਕਿ ਉਹ ਭਾਰਤ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ , ਉਨ੍ਹਾਂ ਦੀਆਂ ਮਹੱਤਵਾਆਕਾਂਖਿਆਵਾਂ ਨੂੰ, ਉਨ੍ਹਾਂ ਦੀਆਂ ਆਸ਼ਾਵਾਂ ਅਤੇ ਉਮੀਦਾਂ ਦੇ ਮੁਤਾਬਿਕ, ਉਹ ਜੋ ਕੰਮ ਕਰਨਾ ਚਾਹੁੰਦਾ ਹੈ, ਉਸ ਦੇ ਲਈ ਅਸੀਂ ਉਸ ਨੂੰ ਅਵਸਰ ਦਈਏ। ਸਰਕਾਰ ਵਿੱਚ ਰਹਿੰਦੇ ਹੋਏ ਅਸੀਂ ਵੀ ਇਸ ਜ਼ਿੰਮੇਦਾਰੀ ਨੂੰ ਨਿਭਾਉਣ ਦਾ ਪੂਰਾ ਪ੍ਰਯਾਸ ਕੀਤਾ ਹੈ। ਅਸੀਂ ਭਾਰਤ ਦੇ ਨੌਜਵਾਨਾਂ ਨੂੰ ਘੁਟਾਲਿਆਂ ਤੋਂ ਮੁਕਤ ਸਰਕਾਰ ਦਿੱਤੀ ਹੈ। ਅਸੀਂ ਭਾਰਤ ਦੇ ਨੌਜਵਾਨਾਂ ਨੂੰ, ਅੱਜ ਦੇ ਸਾਡੇ ਪ੍ਰੋਫੈਸ਼ਨਲਜ਼ ਨੂੰ ਖੁੱਲ੍ਹੇ ਅਸਮਾਨ ਵਿੱਚ ਉੱਡਣ ਲਈ ਹੌਂਸਲਾ ਦਿੱਤਾ ਹੈ, ਅਵਸਰ ਦਿੱਤਾ ਹੈ। ਅਸੀਂ ਦੁਨੀਆ ਵਿੱਚ ਭਾਰਤ ਦੀ ਬਿਗੜੀ ਹੋਈ ਸਾਖ ਨੂੰ ਸੰਭਾਲਿਆ ਹੈ ਅਤੇ ਉਸ ਨੂੰ ਇੱਕ ਵਾਰ ਫਿਰ ਨਵੀਆਂ ਉਚਾਈਆਂ 'ਤੇ ਲੈ ਗਏ ਹਾਂ। ਅਜੇ ਵੀ ਕੁਝ ਲੋਕ ਕੋਸ਼ਿਸ਼ ਕਰ ਰਹੇ ਹਨ ਕਿ ਦੁਨੀਆ ਵਿੱਚ ਸਾਡੀ ਸਾਖ਼ ਨੂੰ ਦਾਗ਼ ਲੱਗ ਜਾਵੇ, ਲੇਕਿਨ ਦੁਨੀਆ ਹੁਣ ਦੇਸ਼ ਨੂੰ ਹੁਣ ਜਾਣ ਚੁਕੀ ਹੈ, ਦੁਨੀਆ ਦੇ ਭਵਿੱਖ ਵਿੱਚ ਭਾਰਤ ਕਿਸ ਪ੍ਰਕਾਰ ਨਾਲ ਯੋਗਦਾਨ ਦੇ ਸਕਦਾ ਹੈ, ਇਹ ਵਿਸ਼ਵ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ, ਸਾਡੇ ਉੱਪਰ।

ਅਤੇ ਇਸ ਦੌਰਾਨ ਸਾਡੇ ਵਿਰੋਧੀ ਧਿਰ ਦੇ ਸਾਥੀਆਂ ਨੇ ਕੀ ਕੀਤਾ, ਜਦੋਂ ਇੰਨਾ ਅਨੁਕੂਲ ਵਾਤਾਵਰਣ, ਚਾਰੋਂ ਤਰਫ ਸੰਭਾਵਨਾਵਾਂ ਹੀ ਸੰਭਾਵਨਾਵਾਂ, ਇਨ੍ਹਾਂ ਨੇ ਅਵਿਸ਼ਵਾਸ ਦੇ ਪ੍ਰਸਾਤਵ ਦੀ ਆੜ ਵਿੱਚ ਜਨਤਾ ਦੇ ਆਤਮਵਿਸ਼ਵਾਸ ਨੂੰ ਤੋੜਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਅੱਜ ਭਾਰਤ ਦੇ ਯੁਵਾ ਰਿਕਾਰਡ ਸੰਖਿਆ ਵਿੱਚ ਨਵੇਂ ਸਟਾਰਟਅੱਪਸ ਲੈ ਕੇ ਦੁਨੀਆ ਨੂੰ ਹੈਰਾਨ ਕਰ ਰਹੇ ਹਨ। ਅੱਜ ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਆ ਰਿਹਾ ਹੈ। ਅੱਜ ਭਾਰਤ ਦਾ ਐਕਸਪੋਰਟ ਨਵੀਂ ਬੁਲੰਦੀ ਨੂੰ ਛੂਹ ਰਿਹਾ ਹੈ। ਅੱਜ ਭਾਰਤ ਦੀ ਕੋਈ ਵੀ ਚੰਗੀ ਗੱਲ ਇਹ ਸੁਣ ਨਹੀਂ ਸਕਦੇ ਹਨ....... ਇਹੀ ਉਨ੍ਹਾਂ ਦੀ ਅਵਸਥਾ ਹੈ। ਅੱਜ ਗ਼ਰੀਬ ਦੇ ਦਿਲ ਵਿੱਚ ਆਪਣੇ ਸੁਪਨੇ ਪੂਰੇ ਕਰਨ ਦਾ ਭਰੋਸਾ ਪੈਦਾ ਹੋਇਆ ਹੈ। ਅੱਜ ਦੇਸ਼ ਵਿੱਚ ਗ਼ਰੀਬੀ ਤੇਜ਼ੀ ਨਾਲ ਘਟ ਰਹੀ ਹੈ। ਨੀਤੀ ਆਯੋਗ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਪੰਜ ਵਰ੍ਹਿਆਂ ਵਿੱਚ ਸਾਢੇ 13 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ।

ਸਤਿਕਾਰਯੋਗ ਸਪੀਕਰ ਜੀ,

ਆਈਐੱਮਐੱਫ ਆਪਣੇ ਇੱਕ ਵਰਕਿੰਗ ਪੇਪਰ ‘ਤੇ ਲਿਖਦਾ ਹੈ ਕਿ ਭਾਰਤ ਨੇ ਅਤਿ ਗ਼ਰੀਬੀ ਨੂੰ ਕਰੀਬ-ਕਰੀਬ ਖ਼ਤਮ ਕਰ ਦਿੱਤਾ ਹੈ। ਆਈਐੱਮਐੱਫ ਨੇ ਭਾਰਤ ਦੀ ਡੀਬੀਟੀ ਅਤੇ ਦੂਜੀਆਂ ਸਾਡੀਆਂ ਸੋਸ਼ਲ ਵੈੱਲਫੇਅਰ ਸਕੀਮਾਂ ਦੇ ਲਈ, ਆਈਐੱਮਐੱਫ ਨੇ ਇਸ ਨੂੰ ਕਿਹਾ ਹੈ ਕਿ ਲੌਜਿਸਟਿਕਸ ਮਾਰਬਲ ਹੈ।

ਸਤਿਕਾਰਯੋਗ ਸਪੀਕਰ ਜੀ,

ਵਰਲਡ ਹੈਲਥ ਔਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਜਲ ਜੀਵਨ ਮਿਸ਼ਨਸ ਦੇ ਜ਼ਰੀਏ ਭਾਰਤ ਵਿੱਚ ਚਾਰ ਲੱਖ ਲੋਕਾਂ ਦੀਆਂ ਜਾਨਾਂ ਬਚ ਰਹੀਆਂ ਹਨ। ਚਾਰ ਲੱਖ ਕੌਣ ਹਨ- ਮੇਰੇ ਗ਼ਰੀਬ, ਪੀੜਿਤ, ਸ਼ੋਸ਼ਿਤ, ਵੰਚਿਤ ਪਰਿਵਾਰਾਂ ਦੇ ਮੇਰੇ ਸਵੈਜਨ ਹਨ। ਸਾਡੇ ਪਰਿਵਾਰ ਦੇ ਹੇਠਲੇ ਤਬਕੇ ਵਿੱਚ ਜ਼ਿੰਦਗੀ ਗੁਜ਼ਾਰਨ ਲਈ ਮਜ਼ਬੂਰ ਹੋਏ, ਅਜਿਹੇ ਜਨ ਹਨ, ਅਜਿਹੇ ਚਾਰ ਲੱਖ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਗੱਲ ਡਬਲਿਊਐੱਚਓ ਕਹਿ ਰਿਹਾ ਹੈ। ਐਨਾਲਿਸਿਸ ਕਰਕੇ ਕਹਿੰਦਾ ਹੈ ਕਿ ਸਵੱਛ ਭਾਰਤ ਅਭਿਆਨ ਨਾਲ ਤਿੰਨ ਲੱਖ ਲੋਕਾਂ ਨੂੰ ਮਰਨ ਤੋਂ ਬਚਾਇਆ ਗਿਆ ਹੈ।

ਸਤਿਕਾਰਯੋਗ ਸਪੀਕਰ ਜੀ,

ਭਾਰਤ ਸਵੱਛ ਹੁੰਦਾ ਹੈ, ਤਿੰਨ ਲੱਖ ਲੋਕਾਂ ਦੀ ਜ਼ਿੰਦਗੀ ਬਚਦੀ ਹੈ, ਇਹ ਤਿੰਨ ਲੱਖ ਕੌਣ ਹਨ - ਉਹੀ ਝੁੱਗੀਆਂ-ਝੌਂਪੜੀਆਂ ਵਿੱਚ ਜ਼ਿੰਦਗੀ ਜਿਊਣ ਲਈ ਜੋ ਮਜ਼ਬੂਰ ਹਨ, ਜਿਨ੍ਹਾਂ ਲਈ ਅਨੇਕਾਂ ਕਠਿਨਾਈਆਂ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ। ਮੇਰੇ ਗ਼ਰੀਬ ਪਰਿਵਾਰ ਦੇ ਲੋਕ, ਸ਼ਹਿਰਾਂ ਦੀਆਂ ਬਸਤੀਆਂ ਵਿੱਚ ਗੁਜ਼ਾਰਾ ਕਰਨ ਵਾਲੇ ਲੋਕ, ਪਿੰਡਾਂ ਵਿੱਚ ਰਹਿਣ ਵਾਲੇ ਲੋਕ ਹਨ ਅਤੇ ਵੰਚਿਤ ਤਬਕੇ ਦੇ ਲੋਕ ਹਨ, ਜਿਨ੍ਹਾਂ ਦੀ ਜਾਨ ਬਚੀ ਹੈ। ਯੂਨੀਸੈਫ ਨੇ ਕੀ ਕਿਹਾ ਹੈ – ਯੂਨੀਸੈਫ ਨੇ ਕਿਹਾ ਹੈ ਕਿ ਸਵੱਛ ਭਾਰਤ ਅਭਿਆਨ ਕਾਰਨ ਹਰ ਵਰ੍ਹੇ ਗ਼ਰੀਬਾਂ ਦੇ 50 ਹਜ਼ਾਰ ਰੁਪਏ ਬਚ ਰਹੇ ਹਨ। ਇਹ ਲੇਕਿਨ, ਭਾਰਤ ਦੀਆਂ ਇਨ੍ਹਾਂ ਉਪਲਬਧੀਆਂ ਨਾਲ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਕੁਝ ਲੋਕ ਦਲਾਂ ਨੂੰ ਅਵਿਸ਼ਵਾਸ ਹੈ। ਜੋ ਸੱਚਾਈ ਦੁਨੀਆਂ ਦੂਰੋਂ ਦੇਖ ਰਹੀ ਹੈ, ਇਹ ਲੋਕ ਇੱਥੇ ਰਹਿੰਦੇ ਹਨ- ਦਿਸਦੀ ਨਹੀਂ ਹੈ।

ਸਤਿਕਾਰਯੋਗ ਸਪੀਕਰ ਜੀ,

ਅਵਿਸ਼ਵਾਸ ਅਤੇ ਘਮੰਡ ਇਨ੍ਹਾਂ ਦੀਆਂ ਰਗਾਂ ਵਿੱਚ ਰਚ-ਬਸ ਗਿਆ ਹੈ। ਇਹ ਜਨਤਾ ਦੇ ਵਿਸ਼ਵਾਸ ਨੂੰ ਕਦੇ ਦੇਖ ਨਹੀਂ ਪਾਉਂਦੇ ਹਨ। ਹੁਣ ਇਹ ਜੋ ਸ਼ੁਤੁਰਮੁਰਗ ਐਪ੍ਰੋਚ ਹੈ, ਇਸ ਦੇ ਲਈ ਤਾਂ ਦੇਸ਼ ਕੀ ਕਰ ਸਕਦਾ ਹੈ।

ਸਤਿਕਾਰਯੋਗ ਸਪੀਕਰ ਜੀ,

ਜੋ ਪੁਰਾਣੀ ਸੋਚ ਵਾਲੇ ਲੋਕ ਰਹਿੰਦੇ ਹਨ, ਮੈਂ ਉਸ ਸੋਚ ਤੋਂ ਸਹਿਮਤ ਨਹੀਂ ਹਾਂ। ਲੇਕਿਨ ਉਹ ਕਹਿੰਦੇ ਹਨ ਕਿ ਦੇਖੋ ਭਾਈ ਜਦੋਂ ਕੁਝ ਸ਼ੁਭ ਹੁੰਦਾ ਹੈ, ਕੁਝ ਮੰਗਲ ਹੁੰਦਾ ਹੈ, ਘਰ ਵਿੱਚ ਵੀ ਕੁਝ ਚੰਗਾ ਹੁੰਦਾ ਹੈ, ਬੱਚੇ ਵੀ ਕੋਈ ਚੰਗੇ ਕਪੜੇ ਪਹਿਨਦੇ ਹਨ, ਜਰਾ ਸਾਫ-ਸੁਥਰਾ ਹੁੰਦਾ ਹੈ ਤਾਂ ਕਾਲਾ ਟੀਕਾ ਲਗਾ ਦਿੰਦੇ ਹਾਂ। ਅੱਜ ਦੇਸ਼ ਦਾ ਜੋ ਮੰਗਲ ਹੋ ਰਿਹਾ ਹੈ ਚਾਰੋਂ ਤਰਫ, ਦੇਸ਼ ਦੀ ਜੋ ਚਾਰੋਂ ਤਰਫ ਵਾਹਵਾਹੀ ਹੋ ਰਹੀ ਹੈ, ਦੇਸ਼ ਦੀ ਜੋ ਜੈ-ਜੈਕਾਰ ਹੋ ਰਹੀ ਹੈ, ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਕਾਲੇ ਟੀਕੇ ਦੇ ਰੂਪ ਵਿੱਚ ਕਾਲੇ ਕਪੜੇ ਪਹਿਨ ਕੇ ਸਦਨ ਵਿੱਚ ਆ ਕੇ ਤੁਸੀਂ ਇਸ ਮੰਗਲ ਨੂੰ ਵੀ ਸੁਰੱਖਿਅਤ ਕਰਨ ਦਾ ਕੰਮ ਕੀਤਾ ਹੈ, ਇਸ ਦੇ ਲਈ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।

 

ਸਤਿਕਾਰਯੋਗ ਸਪੀਕਰ ਜੀ,

ਪਿਛਲੇ ਤਿੰਨ ਦਿਨ ਤੋਂ ਵੀ ਸਾਡੇ ਵਿਰੋਧੀ ਧਿਰ ਦੇ ਸਾਥੀਆਂ ਨੇ ਜੀ ਭਰ ਕੇ, ਡਿਕਸ਼ਨਰੀ ਖੋਲ੍ਹ-ਖੋਲ੍ਹ ਕੇ ਜਿੰਨੇ ਅਪਸ਼ਬਦ ਮਿਲਦੇ ਹਨ ਲੈ ਆਏ ਹਨ। ਜਿੰਨੇ ਅਪਸ਼ਬਦਾਂ ਦਾ ਉਪਯੋਗ ਕਰ ਸਕਦੇ ਹਨ ਭਰਪੂਰ, ਪਤਾ ਨੀ ਕਿੱਥੇ-ਕਿੱਥੇ ਤੋਂ ਲੈ ਆਉਂਦੇ ਹਨ। ਲੈ ਕੇ ਆਏ ਉਨ੍ਹਾਂ ਦਾ ਨਿਕਲ ਗਿਆ ਹੋਵੇਗਾ, ਥੋੜਾ ਮਨ ਹਲਕਾ ਹੋ ਗਿਆ ਹੋਵੇਗਾ ਇੰਨੇ ਅਪਸ਼ਬਦ ਬੋਲ ਲਏ ਹਨ ਤਾਂ। ਅਤੇ ਵੈਸੇ ਤਾਂ ਇਹ ਲੋਕ ਮੈਨੂੰ ਦਿਨ-ਰਾਤ ਕੋਸਦੇ ਰਹਿੰਦੇ ਹਨ। ਉਨ੍ਹਾਂ ਦੀ ਇਹ ਫਿਤਰਤ ਹੈ। ਅਤੇ ਉਨ੍ਹਾਂ ਦੇ ਲਈ ਤਾਂ ਸਭ ਤੋਂ ਪ੍ਰਿਯ ਨਾਅਰਾ ਕੀ ਹੈ- ਮੋਦੀ ਤੇਰੀ ਕਬਰ ਖੁਦੇਗੀ, ਮੋਦੀ ਤੇਰੀ ਕਬਰ ਖੁਦੇਗੀ। ਇਹ ਇਨ੍ਹਾਂ ਦਾ ਪਸੰਦੀਦਾ ਨਾਅਰਾ ਹੈ। ਲੇਕਿਨ ਮੇਰੇ ਲਈ, ਇਨ੍ਹਾਂ ਦੀਆਂ ਗਾਲ਼ਾਂ, ਇਹ ਅਪਸ਼ਬਦ, ਇਹ ਅਲੋਕਤਾਂਤਰਿਕ ਭਾਸ਼ਾ- ਮੈਂ ਉਸ ਦਾ ਵੀ ਟੌਨਿਕ ਬਣਾ ਦਿੰਦਾ ਹਾਂ।

 

ਅਤੇ ਇਹ ਅਜਿਹਾ ਕਿਉਂ ਕਰਦੇ ਹਨ ਅਤੇ ਇਹ ਕਿਉਂ ਹੁੰਦਾ ਹੈ। ਅੱਜ ਮੈਂ ਸਦਨ ਵਿੱਚ ਕੁਝ ਸੀਕ੍ਰੇਟ ਦੱਸਣਾ ਚਾਹੁੰਦਾ ਹਾਂ। ਮੇਰਾ ਪੱਕਾ ਵਿਸ਼ਵਾਸ ਹੋ ਗਿਆ ਹੈ ਕਿ ਵਿਰੋਧੀ ਧਿਰ ਦੇ ਲੋਕਾਂ ਨੂੰ ਇੱਕ ਸੀਕ੍ਰੇਟ ਵਰਦਾਨ ਮਿਲਿਆ ਹੋਇਆ ਹੈ, ਹਾਂ, ਸੀਕ੍ਰੇਟ ਵਰਦਾਨ ਮਿਲਿਆ ਹੋਇਆ ਹੈ ਜੀ। ਅਤੇ ਵਰਦਾਨ ਇਹ ਕਿ ਇਹ ਲੋਕ ਜਿਸ ਦਾ ਬੁਰਾ ਚਾਹੁੰਦੇ ਹਨ, ਉਸ ਦਾ ਭਲਾ ਹੀ ਹੋਵੇਗਾ। ਇੱਕ ਉਦਾਹਰਣ ਤਾਂ ਤੁਸੀਂ ਦੇਖੋ ਮੌਜੂਦ ਹੈ। 20 ਸਾਲ ਹੋ ਗਏ ਕੀ ਕੁਝ ਨਹੀਂ ਹੋਇਆ, ਕੀ ਕੁਝ ਨਹੀਂ ਕੀਤਾ ਗਿਆ, ਲੇਕਿਨ ਭਲਾ ਹੀ ਹੁੰਦਾ ਗਿਆ। ਤਾਂ ਤੁਹਾਡੇ ਕੋਲ ਵੱਡਾ ਸੀਕ੍ਰੇਟ ਵਰਦਾਨ ਹੈ ਜੀ। ਅਤੇ ਮੈਂ ਤਿੰਨ ਉਦਾਹਰਣ ਨਾਲ ਇਹ ਸੀਕ੍ਰੇਟ ਵਰਦਾਨ ਨੂੰ ਸਿੱਧ ਕਰ ਸਕਦਾ ਹਾਂ।

 

ਤੁਹਾਨੂੰ ਯਾਦ ਹੋਵੇਗਾ ਕਿ ਇਨ੍ਹਾਂ ਲੋਕਾਂ ਨੇ ਕਿਹਾ ਸੀ ਬੈਂਕਿੰਗ ਸੈਕਟਰ ਦੇ ਲਈ- ਬੈਂਕਿੰਗ ਸੈਕਟਰ ਡੁੱਬ ਜਾਵੇਗਾ, ਬੈਂਕਿੰਗ ਸੈਕਟਰ ਤਬਾਹ ਹੋ ਜਾਵੇਗਾ, ਦੇਸ਼ ਖ਼ਤਮ ਹੋ ਜਾਵੇਗਾ, ਦੇਸ਼ ਬਰਬਾਦ ਹੋ ਜਾਵੇਗਾ, ਨਾ ਜਾਣੇ ਕੀ-ਕੀ ਕਿਹਾ ਸੀ। ਅਤੇ ਵੱਡੇ-ਵੱਡੇ ਵਿਦਵਾਨਾਂ ਨੂੰ ਵਿਦੇਸ਼ਾਂ ਤੋਂ ਲੈ ਆਉਂਦੇ ਸਨ, ਉਨ੍ਹਾਂ ਤੋਂ ਕਹਾਉਂਦੇ ਸਨ, ਤਾਕਿ ਇਨ੍ਹਾਂ ਦੀ ਗੱਲ ਕੋਈ ਨਾ ਮੰਨੇ ਤਾਂ ਸ਼ਾਇਦ ਉਨ੍ਹਾਂ ਦੀ ਮੰਨ ਲਵੇ। ਸਾਡੇ ਬੈਂਕਾਂ ਦੀ ਸਿਹਤ ਨੂੰ ਲੈ ਕੇ ਭਾਂਤ-ਭਾਂਤ ਦੀ ਨਿਰਾਸ਼ਾ, ਅਫਵਾਹ ਫੈਲਾਉਣ ਦਾ ਕੰਮ ਇਨ੍ਹਾਂ ਨੇ ਪੁਰਜ਼ੋਰ ਕੀਤਾ। ਅਤੇ ਜਦੋਂ ਇਨ੍ਹਾਂ ਨੇ ਬੁਰਾ ਚਾਹਿਆ ਬੈਂਕਾਂ ਦਾ ਤਾਂ ਹੋਇਆ ਕੀ, ਸਾਡੇ ਪਬਲਿਕ ਸੈਕਟਰਸ ਬੈਂਕ, ਨੈੱਟ ਪ੍ਰੌਫਿਟ ਦੁੱਗਣੇ ਤੋਂ ਜ਼ਿਆਦਾ ਹੋ ਗਿਆ। ਇਨ੍ਹਾਂ ਲੋਕਾਂ ਨੇ ਫੋਨ ਬੈਂਕਿੰਗ ਘੋਟਾਲੇ ਦੀ ਗੱਲ ਕੀਤੀ- ਇਸ ਦੇ ਕਾਰਨ ਦੇਸ਼ ਨੂੰ ਐੱਨਪੀਏ ਦੇ ਗੰਭੀਰ ਸੰਕਟ ਵਿੱਚ ਡੁਬਾ ਦਿੱਤਾ ਸੀ।


 

ਬੀਤੇ ਦਿਨਾਂ ਦੀ ਗੱਲ ਹੋ ਰਹੀ ਹੈ, ਲੇਕਿਨ ਅੱਜ ਜੋ ਉਨ੍ਹਾਂ ਨੇ ਐੱਨਪੀਏ ਦਾ ਅੰਬਾਰ ਲਗਾ ਕੇ ਗਏ ਸਨ ਉਸ ਨੂੰ ਵੀ ਪਾਰ ਕਰਕੇ ਅਸੀਂ ਇੱਕ ਨਵੀਂ ਤਾਕਤ ਦੇ ਨਾਲ ਨਿਕਲ ਚੁੱਕੇ ਹਾਂ। ਅਤੇ ਅੱਜ ਸ਼੍ਰੀਮਤੀ ਨਿਰਮਲਾ ਜੀ ਨੇ ਵਿਸਤਾਰ ਨਾਲ ਦੱਸਿਆ ਹੈ ਕਿ ਕਿੰਨਾ ਪ੍ਰੌਫਿਟ ਹੋਇਆ ਹੈ। ਦੂਸਰਾ ਉਦਾਹਰਣ- ਸਾਡੇ ਡਿਫੈਂਸ ਦੇ ਹੈਲੀਕੌਪਟਰ ਬਣਾਉਣ ਵਾਲੀ ਸਰਕਾਰ ਕੰਪਨੀ ਐੱਚਏਐੱਲ। ਇਹ ਐੱਚਏਐੱਲ ਨੂੰ ਲੈ ਕੇ ਕਿੰਨੀਆਂ ਭਲੀਆਂ-ਬੁਰੀਆਂ ਗੱਲਾਂ ਇਨ੍ਹਾਂ ਨੇ ਕੀਤੀਆਂ ਸਨ, ਕੀ ਕੁਝ ਨਹੀਂ ਕਿਹਾ ਗਿਆ ਸੀ, ਐੱਚਏਐੱਲ ਦੇ ਲਈ। ਅਤੇ ਇਸ ਦਾ ਦੁਨੀਆ ‘ਤੇ ਬਹੁਤ ਨੁਕਸਾਨ ਕਰਨ ਵਾਲੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਸੀ। ਅਤੇ ਐੱਚਏਐੱਲ ਤਬਾਹ ਹੋ ਗਿਆ ਹੈ, ਐੱਚਏਐੱਲ ਖ਼ਤਮ ਹੋ ਗਿਆ ਹੈ, ਭਾਰਤ ਦੀ ਡਿਫੈਂਸ ਇੰਡਸਟ੍ਰੀ ਖ਼ਤਮ ਹੋ ਚੁੱਕੀ ਹੈ। ਅਜਿਹਾ ਨਾ ਜਾਣੇ ਕੀ-ਕੀ ਕਿਹਾ ਗਿਆ ਸੀ, ਐੱਚਏਐੱਲ ਦੇ ਲਈ।

 

ਇੰਨਾ ਹੀ ਨਹੀਂ, ਜਿਵੇਂ ਅੱਜਕੱਲ੍ਹ ਖੇਤਾਂ ਵਿੱਚ ਜਾ ਕੇ ਵੀਡੀਓ ਸ਼ੂਟ ਹੁੰਦਾ ਹੈ, ਪਤਾ ਹੈ ਨਾ। ਖੇਤਾਂ ਵਿੱਚ ਜਾ ਕੇ ਵੀਡੀਓ ਸ਼ੂਟ ਹੁੰਦਾ ਹੈ, ਵੈਸਾ ਹੀ ਉਸ ਸਮੇਂ ਐੱਚਏਐੱਲ ਫੈਕਟਰੀ ਦੇ ਦਰਵਾਜ਼ੇ ‘ਤੇ ਮਜ਼ਦੂਰਾਂ ਦੀ ਸਭਾ ਕਰਕੇ ਵੀਡੀਓ ਸ਼ੂਟ ਕਰਵਾਇਆ ਗਿਆ ਸੀ ਅਤੇ ਉੱਥੇ ਦੇ ਵਰਕਰਾਂ ਨੂੰ ਭੜਕਾਇਆ ਗਿਆ ਸੀ, ਹੁਣ ਤੁਹਾਡਾ ਕੋਈ ਭਵਿੱਖ ਨਹੀਂ ਹੈ, ਤੁਹਾਡੇ ਬੱਚੇ ਮਰਨਗੇ, ਭੁੱਖੇ ਮਰਨਗੇ, ਐੱਚਏਐੱਲ ਡੁੱਬ ਰਿਹਾ ਹੈ। ਦੇਸ਼ ਦੇ ਇੰਨੇ ਮਹੱਤਵਪੂਰਨ ਇੰਸਟੀਟਿਊਟ ਦਾ ਇੰਨਾ ਬੁਰਾ ਚਾਹਿਆ, ਇੰਨਾ ਬੁਰਾ ਚਾਹਿਆ, ਇੰਨਾ ਬੁਰਾ ਕਿਹਾ, ਉਹ ਸੀਕ੍ਰੇਟ-ਅੱਜ ਐੱਚਏਐੱਲ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਐੱਚਏਐੱਲ ਨੇ ਆਪਣਾ highest ever revenue ਰਜਿਸਟਰ ਕੀਤਾ ਹੈ। ਇਨ੍ਹਾਂ ਦੇ ਜੀ ਭਰ ਕੇ ਗੰਭੀਰ ਆਰੋਪ ਦੇ ਬਾਵਜੂਦ ਵੀ ਉੱਥੇ ਦੇ ਵਰਕਰਾਂ ਨੂੰ, ਉੱਥੇ ਦੇ ਕਰਮਚਾਰੀਆਂ ਨੂੰ ਉਕਸਾਉਣ ਦੀ ਭਰਪੂਰ ਕੋਸ਼ਿਸ਼ ਦੇ ਬਾਵਜੂਦ ਵੀ ਅੱਜ ਐੱਚਏਐੱਲ ਦੇਸ਼ ਦੀ ਆਨ-ਬਾਨ-ਸ਼ਾਨ ਬਣ ਕੇ ਉਭਰਿਆ ਹੈ।

ਸਤਿਕਾਰਯੋਗ ਸਪੀਕਰ ਜੀ,

ਜਿਸ ਦਾ ਬੁਰਾ ਚਾਹੁੰਦੇ ਹਾਂ, ਉਹ ਕਿਵੇਂ ਅੱਗੇ ਵਧਦਾ ਹੈ, ਮੈਂ ਤੀਸਰਾ ਉਦਾਹਰਣ ਦਿੰਦਾ ਹਾਂ। ਤੁਸੀਂ ਜਾਣਦੇ ਹੋ ਐੱਲਆਈਸੀ ਦੇ ਲਈ ਕੀ-ਕੀ ਕਿਹਾ ਗਿਆ ਸੀ। ਐੱਲਆਈਸੀ ਬਰਬਾਦ ਹੋ ਗਈ, ਗ਼ਰੀਬਾਂ ਦੇ ਪੈਸੇ ਡੁੱਬ ਰਹੇ ਹਨ, ਗ਼ਰੀਬ ਕਿੱਥੇ ਜਾਵੇਗਾ, ਬੇਚਾਰੇ ਨੇ ਬਹੁਤ ਮਿਹਨਤ ਨਾਲ ਐੱਲਆਈਸੀ ਵਿੱਚ ਪੈਸਾ ਲਗਾਇਆ ਸੀ, ਕੀ-ਕੀ ਜਿੰਨੀ ਉਨ੍ਹਾਂ ਦੀ ਕਲਪਨਾ ਸ਼ਕਤੀ ਸੀ, ਜਿੰਨੇ ਉਨ੍ਹਾਂ ਦੇ ਦਰਬਾਰੀਆਂ ਨੇ ਕਾਗਜ਼ ਪਕੜਾ ਦਿੱਤੇ ਸਨ, ਸਾਰੇ ਬੋਲ ਲੈਂਦੇ ਸਨ। ਲੇਕਿਨ ਅੱਜ ਐੱਲਆਈਸੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਸ਼ੇਅਰ ਮਾਰਕਿਟ ਵਿੱਚ ਰੁਚੀ ਰੱਖਣ ਵਾਲਿਆਂ ਨੂੰ ਵੀ ਇਹ ਗੁਰੂ ਮੰਤਰ ਹੈ ਕਿ ਜਿਹੜੀ ਸਰਕਾਰੀ ਕੰਪਨੀਆਂ ਨੂੰ ਲੋਕ ਗਾਲ਼ਾਂ ਕੱਢਣ, ਤੁਸੀਂ ਉਸ ਵਿੱਚ ਪੈਸੇ ਲਗਾ ਦਵੋ, ਸਭ ਚੰਗਾ ਹੀ ਹੋਵੇਗਾ।

ਸਤਿਕਾਰਯੋਗ ਸਪੀਕਰ ਜੀ,

ਇਹ ਲੋਕ ਦੇਸ਼ ਦੀਆਂ ਜਿਨ੍ਹਾਂ ਸੰਸਥਾਵਾਂ ਦੀ ਮੌਤ ਦਾ ਐਲਾਨ ਕਰਦੇ ਹਨ, ਉਨ੍ਹਾਂ ਸੰਸਥਾਵਾਂ ਦੀ ਕਿਸਮਤ ਚਮਕ ਜਾਂਦੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਜਿਵੇਂ ਦੇਸ਼ ਨੂੰ ਕੋਸਦੇ ਹਨ, ਲੋਕਤੰਤਰ ਨੂੰ ਕੋਸਦੇ ਹਨ, ਮੇਰਾ ਪੱਕਾ ਵਿਸ਼ਵਾਸ ਹੈ, ਦੇਸ਼ ਵੀ ਮਜ਼ਬੂਤ ਹੋਣ ਵਾਲਾ ਹੈ, ਲੋਕਤੰਤਰ ਵੀ ਮਜ਼ਬੂਤ ਹੋਣ ਵਾਲਾ ਹੈ, ਅਤੇ ਅਸੀਂ ਤਾਂ ਹੋਣ ਹੀ ਵਾਲੇ ਹਾਂ।

 

ਸਤਿਕਾਰਯੋਗ ਸਪੀਕਰ ਜੀ,

ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਦੇਸ਼ ਦੀ ਸਮਰੱਥਾ ‘ਤੇ ਵਿਸ਼ਵਾਸ ਨਹੀਂ। ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਮਿਹਨਤ ‘ਤੇ ਵਿਸ਼ਵਾਸ ਨਹੀਂ ਹੈ, ਦੇਸ਼ ਦੇ ਪਰਾਕ੍ਰਮ ‘ਤੇ ਵਿਸ਼ਵਾਸ ਨਹੀਂ ਹੈ। ਕੁਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਸਾਡੀ ਸਰਕਾਰ ਨੇ ਅਗਲੇ ਟਰਮ ਵਿੱਚ, ਤੀਸਰੇ ਟਰਮ ਵਿੱਚ ਭਾਰਤ ਦੁਨੀਆ ਦੀ ਤੀਸਰੀ ਟੌਪ ਅਰਥਵਿਵਸਥਾ ਬਣੇਗਾ।

 

ਸਤਿਕਾਰਯੋਗ ਸਪੀਕਰ ਜੀ,

ਹੁਣ ਦੇਸ਼ ਦੇ ਭਵਿੱਖ ‘ਤੇ ਥੋੜਾ ਜਿਹਾ ਵੀ ਭਰੋਸਾ ਹੁੰਦਾ, ਜਦੋਂ ਅਸੀਂ ਇਹ ਕਲੇਮ ਕਰਦੇ ਹਨ ਕਿ ਅਸੀਂ ਆਉਣ ਵਾਲੇ ਪੰਜ ਸਾਲ ਵਿੱਚ ਯਾਨੀ ਤੀਸਰੇ ਟਰਮ ਵਿੱਚ ਅਸੀਂ ਦੇਸ਼ ਦੀ ਇਕੋਨੌਮੀ ਨੂੰ ਤੀਸਰੇ ਨੰਬਰ ‘ਤੇ ਲਿਆਵਾਂਗੇ ਤਾਂ ਇੱਕ ਜ਼ਿੰਮੇਦਾਰ ਵਿਰੋਧੀ ਧਿਰ ਕੀ ਕਰਦਾ-ਉਹ ਸਵਾਲ ਪੁੱਛਦਾ ਚੰਗਾ ਸਾਨੂੰ ਦੱਸੋ, ਨਿਰਮਲਾ ਜੀ ਦੱਸੋ ਕਿਵੇਂ ਕਰਨ ਵਾਲੇ ਹੋ। ਚੰਗਾ ਮੋਦੀ ਜੀ ਦੱਸੋ-ਕਿਵੇਂ ਕਰਨ ਵਾਲੇ ਹੋ, ਤੁਹਾਡਾ ਰੋਡਮੈਪ ਕੀ ਹੈ-ਅਜਿਹਾ ਕਰਦੇ। ਹੁਣ ਇਹ ਵੀ ਮੈਨੂੰ ਸਿਖਾਉਣਾ ਪੈ ਰਿਹਾ ਹੈ।

 

ਲੇਕਿਨ, ਜਾਂ ਉਹ ਕੁਝ ਸੁਝਾਅ ਦੇ ਸਕਦੇ ਸਨ, ਇਹ ਕੁਝ ਸੁਝਾਅ ਦੇ ਸਕਦੇ ਸਨ। ਜਾਂ ਫਿਰ ਕਹਿੰਦੇ ਅਸੀਂ ਚੋਣਾਂ ਵਿੱਚ ਜਨਤਾ ਦੇ ਵਿਚਾਲੇ ਜਾ ਕੇ ਦੱਸਾਂਗੇ ਕਿ ਤੀਸਰੇ ਦੀ ਗੱਲ ਕਰਦੇ ਹਨ ਅਸੀਂ ਤਾਂ ਇੱਕ ਨੰਬਰ ‘ਤੇ ਲੈ ਕੇ ਆਵਾਂਗੇ ਅਤੇ ਇਵੇਂ-ਇਵੇਂ ਲੈ ਕੇ ਆਵਾਂਗੇ- ਕੁਝ ਤਾਂ ਕਰਦੇ ਤੁਸੀਂ। ਲੇਕਿਨ ਸਾਡੇ ਵਿਰੋਧੀ ਧਿਰ ਦੀ ਤ੍ਰਾਸਦੀ ਇਹ ਹੈ ਅਤੇ ਉਨ੍ਹਾਂ ਦੇ ਰਾਜਨੀਤਕ ਵਿਚਾਰਾਂ ‘ਤੇ ਗੌਰ ਕਰੋ। ਕਾਂਗਰਸ ਦੇ ਲੋਕ ਕੀ ਕਹਿ ਰਹੇ ਹਨ, ਹੁਣ ਦੇਖੋ ਕਿੰਨੀ ਕਲਪਨਾ ਦਾਰਿਦ੍ਰਯ ਹੈ। ਕਿੰਨੇ ਸਾਲਾਂ ਤੱਕ ਸੱਤਾ ਵਿੱਚ ਰਹਿਣ ਦੇ ਬਾਅਦ ਵੀ ਕਿਹੜੀਆਂ ਅਨੁਭਵਹੀਨ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ।

 

ਕੀ ਕਹਿੰਦੇ ਹਨ ਇਹ, ਇਹ ਕਹਿੰਦੇ ਹਨ ਇਸ ਲਕਸ਼ ਤੱਕ ਪਹੁੰਚਣ ਦੇ ਲਈ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ, ਇਵੇਂ ਹੀ ਹੋਣ ਵਾਲਾ ਹੈ ਤੀਸਰੇ ਨੰਬਰ ‘ਤੇ। ਦੱਸੋ, ਮੈਨੂੰ ਲਗਦਾ ਹੈ ਕਿ ਇਸੇ ਸੋਚ ਦੇ ਕਾਰਨ ਉਹ ਸੋਂਦੇ ਰਹੇ ਇੰਨੇ ਸਾਲਾਂ ਤੱਕ ਕਿ ਆਪਣੇ-ਆਪ ਹੋਣ ਵਾਲਾ ਹੈ। ਉਹ ਕਹਿੰਦੇ ਹਨ ਬਿਨਾ ਕੁਝ ਕੀਤੇ ਤੀਸਰੇ ‘ਤੇ ਪਹੁੰਚ ਜਾਵਾਂਗੇ। ਅਤੇ ਕਾਂਗਰਸ ਦੀ ਮੰਨੀਏ, ਅਗਰ ਸਭ ਕੁਝ ਆਪਣੇ-ਆਪ ਹੀ ਹੋ ਜਾਣ ਵਾਲਾ ਹੈ, ਇਸ ਦਾ ਮਤਲਬ ਹੈ ਕਾਂਗਰਸ ਦੇ ਕੋਲ ਨਾ ਨੀਤੀ ਹੈ, ਨਾ ਨੀਅਤ ਹੈ, ਨਾ ਵਿਜ਼ਨ ਹੈ, ਨਾ ਆਲਮੀ ਅਰਥਵਿਵਸਥਾ ਦੀ ਸਮਝ ਹੈ ਅਤੇ ਨਾ ਹੀ ਭਾਰਤ ਦੇ ਅਰਥਜਗਤ ਦੀ ਤਾਕਤ ਦਾ ਪਤਾ ਹੈ। ਅਤੇ ਇਸ ਲਈ ਸੋਏ-ਸੋਏ ਅਗਰ ਹੋ ਜਾਵੇਗਾ, ਇਹੀ ਇੱਕ।

 

ਸਤਿਕਾਰਯੋਗ ਸਪੀਕਰ ਜੀ,

ਇਹੀ ਵਜ੍ਹਾ ਹੈ ਕਿ ਕਾਂਗਰਸ ਦੇ ਸ਼ਾਸਨ ਵਿੱਚ ਗ਼ਰੀਬੀ ਅਤੇ ਗ਼ਰੀਬੀ ਨੂੰ ਵਧਾਇਆ ਗਿਆ। 1991 ਵਿੱਚ ਦੇਸ਼ ਕੰਗਾਲ ਹੋਣ ਦੀ ਸਥਿਤੀ ਵਿੱਚ ਸੀ। ਕਾਂਗਰਸ ਦੇ ਸ਼ਾਸਨਕਾਲ ਵਿੱਚ ਅਰਥਵਿਵਸਥਾ ਦੁਨੀਆ ਦੇ ਕ੍ਰਮ ਵਿੱਚ ਦਸ, ਗਿਆਰ੍ਹਾਂ, ਬਾਰ੍ਹਾਂ- ਇਸ ਦੇ ਵਿੱਚ ਝੋਲੇ ਖਾਂਦੀ ਸੀ, ਝੂਲਦੀ ਰਹੀ ਸੀ। ਲੇਕਿਨ 2014 ਦੇ ਬਾਅਦ ਭਾਰਤ ਨੇ ਟੋਪ ਪੰਜ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। ਕਾਂਗਰਸ ਦੇ ਲੋਕਾਂ ਨੂੰ ਲਗਦਾ ਹੋਵੇਗਾ ਕਿ ਇਹ ਕੋਈ ਜਾਦੂ ਦੀ ਲਕੜੀ ਨਾਲ ਹੋਇਆ ਹੈ।

 

ਲੇਕਿਨ ਮੈਂ ਅੱਜ ਸਦਨ ਨੂੰ ਦੱਸਣਾ ਚਾਹੁੰਦਾ ਹਾਂ ਸਤਿਕਾਰਯੋਗ ਸਪੀਕਰ ਜੀ, Reform, Perform and Transform ਇੱਕ ਨਿਸ਼ਚਿਤ ਆਯੋਜਨ, ਪਲਾਨਿੰਗ ਅਤੇ ਸਖ਼ਤ ਮਿਹਨਤ, ਮਿਹਨਤ ਦੀ ਪਰਾਕਾਸ਼ਠਾ, ਅਤੇ ਇਸੇ ਦੀ ਵਜ੍ਹਾ ਨਾਲ ਅੱਜ ਦੇਸ਼ ਇਸ ਮੁਕਾਮ ‘ਤੇ ਪਹੁੰਚਿਆ ਹੈ। ਅਤੇ ਇਹ ਪਲਾਨਿੰਗ ਅਤੇ ਮਿਹਨਤ ਦੀ ਨਿਰੰਤਰਤਾ ਬਣੀ ਰਹੇਗੀ। ਜ਼ਰੂਰਤ ਅਨੁਸਾਰ ਉਸ ਵਿੱਚ ਨਵੇਂ Reform ਹੋਣਗੇ ਅਤੇ Performance ਦੇ ਲਈ ਪੂਰੀ ਤਾਕਤ ਨੂੰ ਲਗਾਇਆ ਜਾਵੇਗਾ ਅਤੇ ਪਰਿਣਾਮ ਇਹ ਹੋਵੇਗਾ ਕਿ ਅਸੀਂ ਤੀਸਰੇ ਨੰਬਰ ‘ਤੇ ਪਹੁੰਚ ਕੇ ਰਹਾਂਗੇ।

 

ਸਤਿਕਾਰਯੋਗ ਸਪੀਕਰ ਜੀ,

ਦੇਸ਼ ਦਾ ਵਿਸ਼ਵਾਸ ਮੈਂ ਸ਼ਬਦਾਂ ਵਿੱਚ ਵੀ ਪ੍ਰਗਟ ਕਰਨਾ ਚਾਹੁੰਦਾ ਹਾਂ। ਅਤੇ ਦੇਸ਼ ਦਾ ਵਿਸ਼ਵਾਸ ਹੈ ਕਿ 2028 ਵਿੱਚ, ਤੁਸੀਂ ਜਦੋਂ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਉਗੇ ਤਦ ਇਹ ਦੇਸ਼ ਪਹਿਲੇ ਤਿੰਨ ਵਿੱਚ ਹੋਵੇਗਾ, ਇਹ ਦੇਸ਼ ਦਾ ਵਿਸ਼ਵਾਸ ਹੈ।

 

ਸਤਿਕਾਰਯੋਗ ਸਪੀਕਰ ਜੀ,

ਸਾਡੇ ਵਿਰੋਧੀ ਧਿਰ ਦੇ ਸਾਥੀਆਂ ਦੀ ਫਿਤਰਤ ਵਿੱਚ ਹੀ ਅਵਿਸ਼ਵਾਸ ਭਰਿਆ ਪਿਆ ਹੈ। ਅਸੀਂ ਲਾਲ ਕਿਲੇ ਤੋਂ ਸਵੱਛ ਭਾਰਤ ਅਭਿਯਾਨ ਦਾ ਸੱਦਾ ਦਿੱਤਾ। ਲੇਕਿਨ ਉਨ੍ਹਾਂ ਨੇ ਹਮੇਸ਼ਾ ਅਵਿਸ਼ਵਾਸ ਜਤਾਇਆ। ਕਿਵੇਂ ਹੋ ਸਕਦਾ ਹੈ? ਜੋ ਗਾਂਧੀ ਜੀ ਵੀ ਆ ਕੇ ਗਏ, ਕਹਿ ਕੇ ਗਏ ਕੀ ਹੋਇਆ ? ਹੁਣ ਸਵੱਛਤਾ ਕਿਵੇਂ ਹੋ ਸਕਦੀ ਹੈ? ਅਵਿਸ਼ਵਾਸ ਭਰੀ ਹੋਈ ਇਨ੍ਹਾਂ ਦੀ ਸੋਚ ਹੈ। ਅਸੀਂ ਮਾਂ-ਬੇਟੀ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨ ਦੇ ਲਈ, ਉਸ ਮਜਬੂਰੀ ਤੋਂ ਮੁਕਤ ਹੋਣ ਦੇ ਲਈ ਸ਼ੌਚਾਲਯ ਜਿਹੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਤਦ ਇਹ ਕਹਿ ਰਹੇ ਹਨ, ਕੀ ਲਾਲ ਕਿਲੇ ਤੋਂ ਅਜਿਹੇ ਵਿਸ਼ੇ ਬੋਲੇ ਜਾਂਦੇ ਹਨ? ਕੀ ਇਹ ਦੇਸ਼ ਦੀ ਪ੍ਰਾਥਮਿਕਤਾ ਹੁੰਦੀ ਹੈ ਕੀ? ਅਸੀਂ ਜਦੋਂ ਜਨ-ਧਨ ਖਾਤੇ ਖੋਲਣ ਦੀ ਗੱਲ ਕੀਤੀ, ਤਦ ਵੀ ਇਹੀ ਗੱਲ ਨਿਰਾਸ਼ਾ ਦੀ। ਕੀ ਹੁੰਦਾ ਹੈ ਜਨ-ਧਨ ਖਾਤਾ? ਉਨ੍ਹਾਂ ਦੇ ਹੱਥ ਵਿੱਚ ਪੈਸੇ ਕਿੱਥੇ ਹਨ ?

 

ਉਨ੍ਹਾਂ ਦੀ ਜੇਬ ਵਿੱਚ ਕੀ ਪਿਆ ਹੈ? ਕੀ ਲੈ ਕੇ ਆਉਣਗੇ, ਕੀ ਕਰਨਗੇ? ਅਸੀਂ ਯੋਗ ਦੀ ਗੱਲ ਕੀਤੀ, ਅਸੀਂ ਆਯੁਰਵੇਦ ਦੀ ਗੱਲ ਕੀਤੀ, ਅਸੀਂ ਉਸ ਨੂੰ ਹੁਲਾਰਾ ਦੇਣ ਦੀ ਗੱਲ ਕੀਤੀ ਤਾਂ ਉਸ ਦਾ ਵੀ ਮਜ਼ਾਕ ਉਡਾਇਆ ਗਿਆ। ਅਸੀਂ ਸਟਾਰਟ-ਅੱਪ ਇੰਡੀਆ ਦੀ ਚਰਚਾ ਕੀਤੀ, ਤਾਂ ਉਨ੍ਹਾਂ ਨੇ ਉਸ ਦੇ ਲਈ ਵੀ ਨਿਰਾਸ਼ਾ ਫੈਲਾਈ। ਸਟਾਰਟ-ਅੱਪ ਤਾਂ ਕੋਈ ਹੋ ਹੀ ਨਹੀਂ ਸਕਦਾ ਹੈ। ਅਸੀਂ ਡਿਜੀਟਲ ਇੰਡੀਆ ਦੀ ਗੱਲ ਕਹੀ, ਤਾਂ ਵੱਡੇ-ਵੱਡੇ ਵਿਦਵਾਨ ਲੋਕਾਂ ਨੇ ਕੀ ਭਾਸ਼ਣ ਦਿੱਤੇ। ਹਿੰਦੁਸਤਾਨ ਦੇ ਲੋਕ ਤਾਂ ਅਨਪੜ੍ਹ ਹਨ, ਹਿੰਦੁਸਤਾਨ ਦੇ ਲੋਕਾਂ ਨੂੰ ਤਾਂ ਮੋਬਾਇਲ ਚਲਾਉਣਾ ਵੀ ਨਹੀਂ ਆਉਂਦਾ ਹੈ। ਹਿੰਦੁਸਤਾਨ ਦੇ ਲੋਕ ਕਿੱਥੋਂ ਡਿਜੀਟਲ ਕਰਨਗੇ? ਅੱਜ ਡਿਜੀਟਲ ਇੰਡੀਆ ਵਿੱਚ ਦੇਸ਼ ਅੱਗੇ ਹੈ। ਅਸੀਂ ਮੇਕ ਇਨ ਇੰਡੀਆ ਦੀ ਗੱਲ ਕੀਤੀ। ਜਿੱਥੇ ਗਏ ਉੱਥੇ ਮੇਕ ਇਨ ਇੰਡੀਆ ਦਾ ਮਜ਼ਾਕ ਉੜਾਇਆ। ਜਿੱਥੇ ਗਏ ਉੱਥੇ ਮੇਕ ਇਨ ਇੰਡੀਆ ਦਾ ਮਜ਼ਾਕ ਉਡਾਇਆ ।

 

ਸਤਿਕਾਰਯੋਗ ਸਪੀਕਰ ਜੀ,

ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਦੋਸਤਾਂ ਦਾ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਨੂੰ ਭਾਰਤ ‘ਤੇ ਭਾਰਤ ਦੀ ਸਮਰੱਥਾ ‘ਤੇ ਕਦੇ ਵੀ ਭਰੋਸਾ ਨਹੀਂ ਰਿਹਾ ਹੈ।

 

ਸਤਿਕਾਰਯੋਗ ਸਪੀਕਰ ਜੀ,

ਅਤੇ ਇਹ ਵਿਸ਼ਵਾਸ ਕਿਸ ‘ਤੇ ਕਰਦੇ ਸਨ। ਮੈਂ ਜਰਾ ਅੱਜ ਸਦਨ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ। ਪਾਕਿਸਤਾਨ ਸੀਮਾ ‘ਤੇ ਹਮਲੇ ਕਰਦਾ ਸੀ। ਸਾਡੇ ਇੱਥੇ ਆਏ ਦਿਨ ਆਤੰਕਵਾਦੀ ਭੇਜਦਾ ਸੀ ਅਤੇ ਉਸ ਦੇ ਬਾਅਦ ਪਾਕਿਸਤਾਨ ਹੱਥ ਉੱਪਰ ਕਰਕੇ ਮੁਕਰ ਜਾਂਦਾ ਸੀ, ਭੱਜ ਜਾਂਦਾ ਸੀ ਬੋਲੇ ਕਿ ਸਾਡੀ ਤਾਂ ਕੋਈ ਜ਼ਿੰਮੇਦਾਰੀ ਹੀ ਨਹੀਂ ਹੈ। ਕੋਈ ਜਿੰਮਾ ਲੈਣ ਨੂੰ ਤਿਆਰ ਨਹੀਂ ਹੁੰਦਾ ਸੀ। ਅਤੇ ਇਨ੍ਹਾਂ ਦਾ ਪਾਕਿਸਤਾਨ ਨਾਲ ਇੰਨਾ ਪ੍ਰੇਮ ਸੀ, ਉਹ ਤੁਰੰਤ ਪਾਕਿਸਤਾਨ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰ ਲੈਂਦੇ ਸਨ। ਪਾਕਿਸਤਾਨ ਕਹਿੰਦਾ ਸੀ ਕਿ ਆਤੰਕੀ ਹਮਲੇ ਤਾਂ ਹੁੰਦੇ ਰਹਿਣਗੇ ਅਤੇ ਗੱਲਬਾਤ ਵੀ ਹੁੰਦੀ ਰਹੇਗੀ। ਇਹ ਇੱਥੇ ਤੱਕ ਕਹਿੰਦੇ ਸਨ ਕਿ ਪਾਕਿਸਤਾਨ ਕਹਿ ਰਿਹਾ ਹੈ ਤਾਂ ਸਹੀ ਹੀ ਹੋਵੇਗਾ। ਇਹ ਇਨ੍ਹਾਂ ਦੀ ਸੋਚ ਰਹੀ ਹੈ।

 

ਕਸ਼ਮੀਰ ਆਤੰਕਵਾਦ ਦੀ ਅੱਗ ਵਿੱਚ ਦਿਨ-ਰਾਤ ਸੁਲਗ ਰਿਹਾ ਸੀ। ਜਲਦਾ ਸੀ, ਲੇਕਿਨ ਕਾਂਗਰਸ ਸਰਕਾਰ ਦਾ ਕੰਮ ਕਸ਼ਮੀਰ ਅਤੇ ਕਸ਼ਮੀਰ ਦੇ ਆਮ ਨਾਗਰਿਕ ‘ਤੇ ਵਿਸ਼ਵਾਸ ਨਹੀਂ ਸੀ। ਉਹ ਵਿਸ਼ਵਾਸ ਕਰਦੇ ਸਨ ਹੁਰੀਅਤ ‘ਤੇ, ਉਹ ਵਿਸਵਾਸ ਕਰਦੇ ਸਨ ਵੱਖਵਾਦੀਆਂ ‘ਤੇ, ਉਹ ਵਿਸ਼ਵਾਸ ਉਨ੍ਹਾਂ ਲੋਕਾਂ ‘ਤੇ ਕਰਦੇ ਸਨ ਜੋ ਪਾਕਿਸਤਾਨ ਦਾ ਝੰਡਾ ਲੈ ਕੇ ਚਲਦੇ ਸਨ। ਭਾਰਤ ਨੇ ਆਤੰਕਵਾਦ ‘ਤੇ ਸਰਜੀਕਲ ਸਟ੍ਰਾਈਕ ਕੀਤਾ। ਭਾਰਤ ਨੇ ਏਅਰ ਸਟ੍ਰਾਈਕ ਕੀਤਾ, ਇਨ੍ਹਾਂ ਨੂੰ ਭਾਰਤ ਦੀ ਸੈਨਾ ‘ਤੇ ਭਰੋਸਾ ਨਹੀਂ ਸੀ। ਉਨ੍ਹਾਂ ਨੂੰ ਦੁਸ਼ਮਨ ਦੇ ਦਾਅਵਿਆਂ ‘ਤੇ ਭਰੋਸਾ ਸੀ। ਇਹ ਇਨ੍ਹਾਂ ਦਾ ਰੁਝਾਨ ਸੀ।

 

ਸਪੀਕਰ ਮਹੋਦਯ,

ਅੱਜ ਦੁਨੀਆ ਵਿੱਚ ਕੋਈ ਵੀ ਭਾਰਤ ਦੇ ਲਈ ਅਪਸ਼ਬਦ ਬੋਲਦਾ ਹੈ ਤਾਂ ਇਨ੍ਹਾਂ ਨੂੰ ਉਸ ‘ਤੇ ਤੁਰੰਤ ਵਿਸ਼ਵਾਸ ਹੋ ਜਾਂਦਾ ਹੈ, ਤੁਰੰਤ ਉਸ ਨੂੰ catch ਕਰ ਲੈਂਦੇ ਹਨ। ਅਜਿਹਾ ਮੈਗਨੇਟਿਕ ਪਾਵਰ ਹੈ ਕਿ ਭਾਰਤ ਦੇ ਖ਼ਿਲਾਫ਼ ਹਰ ਚੀਜਾਂ ਉਹ ਤੁਰੰਤ ਪਕੜ ਲੈਂਦੇ ਹਨ। ਜਿਵੇਂ ਕੋਈ ਵਿਦੇਸ਼ੀ ਏਜੰਸੀ ਕਹਿੰਦੀ ਹੈ ਕਿ ਭੁੱਖਮਰੀ ਦਾ ਸਾਹਮਣਾ ਕਰ ਰਹੇ ਕਈ ਦੇਸ਼ ਭਾਰਤ ਤੋਂ ਬਿਹਤਰ ਹਨ, ਅਜਿਹੀ ਝੂਠੀ ਗੱਲ ਆਵੇਗੀ ਤਾਂ ਵੀ ਪਕੜ ਲੈਂਦੇ ਹਨ ਅਤੇ ਹਿੰਦੁਸਤਾਨ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ। press conference ਕਰ ਦਿੰਦੇ ਹਨ। ਭਾਰਤ ਨੂੰ ਬਦਨਾਮ ਕਰਨ ਵਿੱਚ ਕੀ ਮਜ਼ਾ ਆਉਂਦਾ ਹੈ। ਦੁਨੀਆ ਵਿੱਚ ਕੋਈ ਵੀ ਅਜਿਹੀਆਂ ਬੇਤੁਕੀਆਂ ਗੱਲਾਂ ਨੂੰ ਮਿੱਟੀ ਦੇ ਢੇਲੇ ਜਿਵੇਂ ਜਿਸ ਦੀ ਕੋਈ ਕੀਮਤ ਨਾ ਹੋਵੇ ਅਜਿਹੀਆਂ ਗੱਲਾਂ ਨੂੰ ਤਵੱਜੋ ਦੇਣਾ ਇਹ ਕਾਂਗਰਸ ਦੀ ਫਿਤਰਤ ਰਹੀ ਹੈ ਅਤੇ ਤੁਰੰਤ ਉਸ ਦਾ ਭਾਰਤ ਵਿੱਚ amplify ਕਰਨਾ, ਪ੍ਰਚਾਰ ਕਰਨਾ, ਪੂਰੀ ਕੋਸ਼ਿਸ਼ ਉਸੀ ਵਿੱਚ ਲਗ ਜਾਂਦੀ ਹੈ। ਕੋਰੋਨਾ ਦੀ ਮਹਾਮਾਰੀ ਆਈ, ਭਾਰਤ ਦੇ ਵਿਗਿਆਨਿਕਾਂ ਨੇ ਮੇਡ ਇਨ ਇੰਡੀਆ ਵੈਕਸੀਨ ਬਣਾਈ, ਉਨ੍ਹਾਂ ਨੂੰ ਭਾਰਤ ਦੀ ਵੈਕਸੀਨ ‘ਤੇ ਭਰੋਸਾ ਨਹੀਂ, ਵਿਦੇਸ਼ੀ ਵੈਕਸੀਨ ‘ਤੇ ਭਰੋਸਾ ਇਹ ਇਨ੍ਹਾਂ ਦੀ ਸੋਚ ਰਹੀ।

 

ਸਤਿਕਾਰਯੋਗ ਸਪੀਕਰ ਜੀ,

ਦੇਸ਼ ਦੇ ਕੋਟਿ-ਕੋਟਿ ਨਾਗਰਿਕਾਂ ਨੇ ਭਾਰਤ ਦੇ ਵੈਕਸੀਨ ‘ਤੇ ਵਿਸ਼ਵਾਸ ਜਤਾਇਆ। ਇਨ੍ਹਾਂ ਨੂੰ ਭਾਰਤ ਦੀ ਸਮਰੱਥਾ ‘ਤੇ ਵਿਸ਼ਵਾਸ ਨਹੀਂ ਹੈ। ਇਨ੍ਹਾਂ ਨੂੰ ਭਾਰਤ ਦੇ ਲੋਕਾਂ ‘ਤੇ ਵਿਸ਼ਵਾਸ ਨਹੀਂ ਹੈ। ਲੇਕਿਨ ਇਸ ਸਦਨ ਨੂੰ ਮੈਂ ਦੱਸਣਾ ਚਾਹੁੰਦਾ ਹਾਂ। ਇਸ ਦੇਸ਼ ਦਾ ਵੀ ਭਾਰਤ ਦੇ ਲੋਕਾਂ ਦਾ ਕਾਂਗਰਸ ਦੇ ਪ੍ਰਤੀ No Confidence ਦਾ ਭਾਵ ਬਹੁਤ ਗਹਿਰਾ ਹੈ। ਕਾਂਗਰਸ ਆਪਣੇ ਘਮੰਡ ਵਿੱਚ ਇੰਨੀ ਚੂਰ ਹੋ ਗਈ ਹੈ, ਇੰਨੀ ਭਰ ਗਈ ਹੈ ਕਿ ਉਸ ਨੂੰ ਜ਼ਮੀਨ ਦਿਖਾਈ ਤੱਕ ਦਿੰਦੀ ਨਹੀਂ ਹੈ।

 

ਸਤਿਕਾਰਯੋਗ ਸਪੀਕਰ ਜੀ,

ਦੇਸ਼ ਦੇ ਕਈ ਹਿੱਸਿਆਂ ਵਿੱਚ ਕਾਂਗਰਸ ਨੂੰ ਜਿੱਤ ਦਰਜ ਕਰਨ ਵਿੱਚ ਅਨੇਕ ਦਹਾਕੇ ਲਗ ਗਏ ਹਨ। ਤਮਿਲਨਾਡੂ ਵਿੱਚ ਕਾਂਗਰਸ ਦੀ ਆਖਰੀ ਵਾਰ 1962 ਵਿੱਚ ਜਿੱਤ ਹੋਈ ਸੀ। 61 ਵਰ੍ਹਿਆਂ ਤੋਂ ਤਮਿਲਨਾਡੂ ਦੇ ਲੋਕ ਕਹਿ ਰਹੇ ਹਨ। ਕਾਂਗਰਸ No Confidence, ਤਮਿਲਨਾਡੂ ਦੇ ਲੋਕ ਕਹਿ ਰਹੇ ਹਨ ਕਾਂਗਰਸ No Confidence, ਪੱਛਮ ਬੰਗਾਲ ਵਿੱਚ ਉਨ੍ਹਾਂ ਨੂੰ ਆਖਰੀ ਵਾਰ ਜਿੱਤ 1972 ਵਿੱਚ ਮਿਲੀ ਸੀ।

 

ਪੱਛਮ ਬੰਗਾਲ ਦੇ ਲੋਕ 51 ਸਾਲਾਂ ਤੋਂ ਕਹਿ ਰਹੇ ਹਨ ਕਾਂਗਰਸ No Confidence, ਕਾਂਗਰਸ No Confidence, ਉੱਤਰ ਪ੍ਰਦੇਸ਼ ਅਤੇ ਬਿਹਾਰ ਅਤੇ ਗੁਜਰਾਤ ਕਾਂਗਰਸ ਆਖਰੀ 1985 ਵਿੱਚ ਜਿੱਤੀ ਸੀ, ਪਿਛਲੇ 38 ਵਰ੍ਹਿਆਂ ਤੋਂ ਉੱਥੇ ਦੇ ਲੋਕਾਂ ਨੇ ਕਾਂਗਰਸ ਨੂੰ ਕਿਹਾ ਹੈ No Confidence, ਉੱਥੇ ਦੇ ਲੋਕਾਂ ਨੇ ਕਾਂਗਰਸ ਨੂੰ ਕਿਹਾ ਹੈ No Confidence. ਤ੍ਰਿਪੁਰਾ ਵਿੱਚ ਉਨ੍ਹਾਂ ਨੂੰ ਆਖਰੀ ਵਾਰ 1988 ਵਿੱਚ ਜਿੱਤ ਮਿਲੀ ਸੀ, 35 ਵਰ੍ਹਿਆਂ ਤੋਂ ਤ੍ਰਿਪੁਰਾ ਦੇ ਲੋਕ ਕਾਂਗਰਸ ਨੂੰ ਕਹਿ ਰਹੇ ਹਨ No Confidence. ਕਾਂਗਰਸ No Confidence, ਕਾਂਗਰਸ No Confidence, ਓਡੀਸ਼ਾ ਵਿੱਚ ਕਾਂਗਰਸ ਨੂੰ ਆਖਰੀ ਵਾਰ 1995 ਵਿੱਚ ਜਿੱਤ ਨਸੀਬ ਹੋਈ ਸੀ, ਯਾਨੀ ਓਡੀਸ਼ਾ ਵੀ 28 ਵਰ੍ਹਿਆਂ ਤੋਂ ਕਾਂਗਰਸ ਨੂੰ ਇੱਕ ਹੀ ਜਵਾਬ ਦੇ ਰਿਹਾ ਹੈ ਓਡੀਸ਼ਾ ਕਹਿ ਰਿਹਾ ਹੈ No Confidence, ਕਾਂਗਰਸ No Confidence.

ਸਤਿਕਾਰਯੋਗ ਸਪੀਕਰ ਜੀ,

ਨਾਗਾਲੈਂਡ ਵਿੱਚ ਕਾਂਗਰਸ ਦੀ ਆਖਰੀ ਜਿੱਤ 1988 ਵਿੱਚ ਹੋਈ ਸੀ। ਇੱਥੇ ਦੇ ਲੋਕ 25 ਵਰ੍ਹਿਆਂ ਤੋਂ ਕਹਿ ਰਹੇ ਹਨ ਕਾਂਗਰਸ No Confidence, ਕਾਂਗਰਸ No Confidence. ਦਿੱਲੀ, ਆਂਧਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਿੱਚ ਤਾਂ ਇੱਕ ਵੀ ਵਿਧਾਇਕ ਖਾਤੇ ਵਿੱਚ ਨਹੀਂ ਹੈ। ਜਨਤਾ ਨੇ ਕਾਂਗਰਸ ਦੇ ਪ੍ਰਤੀ ਵਾਰ-ਵਾਰ No Confidence ਐਲਾਨ ਕੀਤਾ ਹੈ।

ਸਤਿਕਾਰਯੋਗ ਸਪੀਕਰ ਜੀ,

ਮੈਂ ਅੱਜ ਇਸ ਮੌਕੇ ‘ਤੇ ਇਹ ਤੁਹਾਡੇ ਕੰਮ ਦੀ ਗੱਲ ਦੱਸਦਾ ਹਾਂ। ਤੁਹਾਡੀ ਭਲਾਈ ਦੇ ਲਈ ਬੋਲ ਰਿਹਾ ਹਾਂ। ਤੁਸੀਂ ਥੱਕ ਜਾਓਗੇ,  ਤੁਸੀਂ ਬਹੁਤ ਥੱਕ ਜਾਓਗੇ। ਮੈਂ ਤੁਹਾਡੀ ਭਲਾਈ ਦੀ ਗੱਲ ਦੱਸਦਾ ਹਾਂ। ਮੈਂ ਅੱਜ ਇਸ ਮੌਕੇ ‘ਤੇ ਸਾਡੇ ਵਿਰੋਧੀ ਧਿਰ ਦੇ ਸਾਥੀਆਂ ਦੇ ਪ੍ਰਤੀ ਆਪਣੀ ਸੰਵੇਦਨਾ ਵੀ ਵਿਅਕਤ ਕਰਨਾ ਚਾਹੁੰਦਾ ਹਾਂ।  ਕੁਝ ਹੀ ਦਿਨ ਪਹਿਲਾਂ ਬੰਗਲੁਰੂ ਵਿੱਚ ਤੁਸੀਂ ਮਿਲ-ਜੁਲ ਕੇ ਕਰੀਬ-ਕਰੀਬ ਡੇਢ-ਦੋ ਦਹਾਕੇ ਪੁਰਾਣੇ ਯੂਪੀਏ ਦਾ ਕਿਰਿਆਕ੍ਰਮ ਕੀਤਾ ਹੈ। ਉਸ ਦਾ ਅੰਤਿਮ ਸੰਸਕਾਰ ਕੀਤਾ ਹੈ।  ਲੋਕਤਾਂਤ੍ਰਿਕ ਵਿਵਹਾਰ ਦੇ ਮੁਤਾਬਿਕ ਮੈਨੂੰ ਤਦ ਹੀ ਤੁਹਾਨੂੰ ਸਹਾਨੁਭੂਤੀ ਜ਼ਰੂਰ ਵਿਅਕਤ ਕਰਨੀ ਚਾਹੀਦੀ ਸੀ। 

 

ਸੰਵੇਦਨਾ ਵਿਅਕਤ ਕਰਨੀ ਚਾਹੀਦੀ ਸੀ।  ਲੇਕਿਨ ਦੇਰੀ ਵਿੱਚ ਮੇਰਾ ਕਸੂਰ ਨਹੀਂ ਹੈ ਕਿਉਂਕਿ ਤੁਸੀਂ ਖ਼ੁਦ ਹੀ ਇੱਕ ਪਾਸੇ ਯੂਪੀਏ ਦਾ ਕਿਰਿਆ ਕ੍ਰਮ ਕਰ ਰਹੇ ਸੀ ਅਤੇ ਦੂਜੇ ਪਾਸੇ ਜਸ਼ਨ ਵੀ ਮਨਾ ਰਹੇ ਸੀ ਅਤੇ ਜਸ਼ਨ ਵੀ ਕਿਸ ਗੱਲ ਦਾ ਖੰਡਹਰ ‘ਤੇ ਨਵਾਂ ਪਲਾਸਟਰ ਲਗਾਉਣ ਦਾ,  ਤੁਸੀਂ ਜਸ਼ਨ ਮਨਾ ਰਹੇ ਸੀ ਖੰਡਹਰ ‘ਤੇ ਨਵਾਂ ਪਲਾਸਟਰ ਲਗਾਉਣ ਦਾ।  ਤੁਸੀਂ ਜਸ਼ਨ ਮਨਾ ਰਹੇ ਸੀ ਵੈੱਲ ਮਸ਼ੀਨ ‘ਤੇ ਨਵਾਂ ਪੇਂਟ ਲਗਾਉਣ ਦਾ।  ਦਹਾਕਿਆਂ ਪੁਰਾਣੀ ਖਟਾਰਾ ਗੱਡੀ ਨੂੰ ਇਲੈਕਟ੍ਰਿਕ ਵਹੀਕਲ ਦਿਖਾਉਣ ਦੇ ਲਈ ਤੁਸੀਂ ਇੰਨਾ ਵੱਡਾ ਮਜਮਾ ਲਗਾਇਆ ਸੀ ਅਤੇ ਮਜੇਦਾਰ ਇਹ ਕਿ ਮਜਮਾ ਖ਼ਤਮ ਹੋਣ ਪਹਿਲਾਂ ਹੀ ਉਸ ਦਾ ਕ੍ਰੈਡਿਟ ਲੈਣ ਲਈ ਆਪਸ ਵਿੱਚ ਸਿਰ ਫੁਟੌਵਲ ਸ਼ੁਰੂ ਹੋ ਗਈ। 

 

 

ਮੈਂ ਹੈਰਾਨ ਸੀ ਕਿ ਇਹ ਗਠਬੰਧਨ ਲੈ ਕੇ ਤੁਸੀਂ ਜਨਤਾ ਦੇ ਦਰਮਿਆਨ ਜਾਓਗੇ,  ਮੈਂ ਵਿਰੋਧੀ ਧਿਰ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ,  ਤੁਸੀਂ ਜਿਸ ਦੇ ਪਿੱਛੇ ਚੱਲ ਰਹੇ ਹੋ,  ਉਸ ਨੂੰ ਤਾਂ ਇਸ ਦੇਸ਼ ਦੇ ਜਵਾਨ,  ਇਸ ਦੇਸ਼ ਦੇ ਸੰਸਕਾਰ ਦੀ ਸਮਝ ਹੀ ਨਹੀਂ ਬਚੀ ਹੈ। ਪੀੜ੍ਹੀ ਦਰ ਪੀੜ੍ਹੀ ਇਹ ਲੋਕ ਲਾਲ ਮਿਰਚ ਅਤੇ ਹਰੀ ਮਿਰਚ ਦਾ ਫਰਕ ਨਹੀਂ ਸਮਝ ਪਾਏ।  ਲੇਕਿਨ ਤੁਹਾਡੇ ਵਿੱਚੋਂ ਕਈ ਸਾਥੀਆਂ ਨੂੰ ਮੈਂ ਜਾਣਦਾ ਹਾਂ,  ਤੁਸੀਂ ਸਭ ਤਾਂ ਭਾਰਤੀ ਮਾਨਸ ਨੂੰ ਜਾਣਨ ਵਾਲੇ ਲੋਕ ਹੋ,  ਤੁਸੀਂ ਲੋਕ ਭਾਰਤ ਦੇ ਮਿਜਾਜ ਨੂੰ ਪਹਿਚਾਣਨ ਵਾਲੇ ਲੋਕ ਹੋ।  ਭੇਸ਼ ਬਦਲ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਹਕੀਕਤ ਸਾਹਮਣੇ ਆ ਹੀ ਜਾਂਦੀ ਹੈ।  ਜਿਨ੍ਹਾਂ ਨੂੰ ਸਿਰਫ ਨਾਮ ਦਾ ਸਹਾਰਾ ਹੈ,  ਉਨ੍ਹਾਂ ਦੇ ਲਈ ਕਿਹਾ ਗਿਆ ਹੈ

 

 “ਦੂਰ ਯੁਧ ਸੇ ਭਾਗਤੇ, ਦੂਰ ਯੁਧ ਸੇ ਭਾਗਤੇ

ਨਾਮ ਰਖਾ ਰਣਧੀਰ,

ਭਾਗਯਚੰਦ ਕੀ ਆਜ ਤਕ,  ਸੋਈ ਹੈ ਤਕਦੀਰ,  

(“दूर युद्ध से भागते, दूर युद्ध से भागते

नाम रखा रणधीर,

भाग्यचंद की आज तक, सोई है तकदीर,)

 

ਸਤਿਕਾਰਯੋਗ ਸਪੀਕਰ ਜੀ,

ਇਨ੍ਹਾਂ ਦੀ ਮੁਸੀਬਤ ਅਜਿਹੀ ਹੈ ਕਿ ਖੁਦ ਨੂੰ ਜਿੰਦਾ ਰੱਖਣ ਦੇ ਲਈ,  ਇਨ੍ਹਾਂ ਨੂੰ NDA ਦਾ ਹੀ ਸਹਾਰਾ ਲੈਣਾ ਪਿਆ ਹੈ।  ਲੇਕਿਨ ਆਦਤ ਦੇ ਮੁਤਾਬਿਕ ਘਮੰਡ ਦਾ ਜੋ  I ਹੈ ਨਾ I  ਉਹ ਉਨ੍ਹਾਂ ਨੂੰ ਛੱਡਦਾ ਨਹੀਂ ਹੈ। ਅਤੇ ਇਸ ਲਈ ਐੱਨਡੀਏ ਵਿੱਚ ਦੋ I ਪਰੋ ਦਿੱਤੇ।  ਦੋ ਘਮੰਡ  ਦੇ I ਪਰੋ ਦਿੱਤੇ ।  ਪਹਿਲਾ I ਛੱਬੀ ਦਲਾਂ ਦਾ ਘਮੰਡ ਅਤੇ ਦੂਜਾ I ਇੱਕ ਪਰਿਵਾਰ ਦਾ ਘਮੰਡ। ਐੱਨਡੀਏ ਵੀ ਚੁਰਾ ਲਿਆ,  ਕੁਝ ਬਚਾਉਣ ਦੇ ਲਈ ਅਤੇ ਇੰਡੀਆ ਦੇ ਵੀ ਟੁਕੜੇ ਕਰ ਦਿੱਤੇ  I.N.D.I.A. 

 

ਸਤਿਕਾਰਯੋਗ ਸਪੀਕਰ ਜੀ,

ਜਰਾ ਸਾਡੇ ਡੀਐੱਮਕੇ  ਦੇ ਭਾਈ ਸੁਣ ਲੈਣ,  ਜਰਾ ਕਾਂਗਰਸ  ਦੇ ਲੋਕ ਵੀ ਸੁਣ ਲੈਣ।  ਸਪੀਕਰ ਮਹੋਦਯ,  ਯੂਪੀਏ ਨੂੰ ਲੱਗਦਾ ਹੈ ਕਿ ਦੇਸ਼ ਦੇ ਨਾਮ ਦਾ ਇਸਤੇਮਾਲ ਕਰਕੇ ਆਪਣੀ ਭਰੋਸੇਯੋਗਤਾ ਵਧਾਈ ਜਾ ਸਕਦੀ ਹੈ।  ਲੇਕਿਨ ਕਾਂਗਰਸ ਦੇ ਸਹਿਯੋਗੀ ਦਲ ਕਾਂਗਰਸ ਦੇ ਅਟੁੱਟ ਸਾਥੀ ਤਾਮਿਲਨਾਡੂ ਸਰਕਾਰ ਵਿੱਚ ਇੱਕ ਮੰਤਰੀ,  ਦੋ ਦਿਨ ਪਹਿਲਾਂ ਹੀ ਇਹ ਕਿਹਾ ਹੈ,  ਤਾਮਿਲਨਾਡੂ ਸਰਕਾਰ ਦੇ ਇੱਕ ਮੰਤਰੀ  ਨੇ ਕਿਹਾ I.N.D.I.A.  ਉਨ੍ਹਾਂ ਦੇ  ਲਈ ਕੋਈ ਮਾਅਨਾ ਨਹੀਂ ਰੱਖਦਾ।  I.N.D.I.A. ਉਨ੍ਹਾਂ ਦੇ ਲਈ ਕੋਈ ਮਾਅਨਾ ਨਹੀਂ ਰੱਖਦਾ।  ਉਨ੍ਹਾਂ ਦੇ ਮੁਤਾਬਿਕ ਤਾਮਿਲਨਾਡੂ ਤਾਂ ਭਾਰਤ ਵਿੱਚ ਹੈ ਹੀ ਨਹੀਂ ।

 

ਸਤਿਕਾਰਯੋਗ ਸਪੀਕਰ ਜੀ,

ਅੱਜ ਮੈਂ ਮਾਣ ਦੇ ਨਾਲ ਕਹਿਣਾ ਚਾਹੁੰਦਾ ਹਾਂ ਤਾਮਿਲਨਾਡੂ ਉਹ ਪ੍ਰਦੇਸ਼ ਹੈ,  ਜਿੱਥੇ ਹਮੇਸ਼ਾ ਦੇਸ਼ ਭਗਤੀ ਦੀਆਂ ਧਾਰਾਵਾਂ ਨਿਕਲੀਆਂ ਹਨ। ਜਿਸ ਰਾਜ ਨੇ ਸਾਨੂੰ ਰਾਜਾ ਜੀ ਦਿੱਤੇ।  ਜਿਸ ਰਾਜ ਨੇ ਸਾਨੂੰ ਕਾਮਰਾਜ ਦਿੱਤੇ।  ਜਿਸ ਰਾਜ ਨੇ ਸਾਨੂੰ ਐੱਨਟੀਆਰ ਦਿੱਤੇ।  ਜਿਸ ਰਾਜ ਨੇ ਸਾਨੂੰ ਅਬਦੁਲ ਕਲਾਮ ਦਿੱਤੇ। ਅੱਜ ਉਸ ਤਾਮਿਲਨਾਡੂ ਤੋਂ ਇਹ ਸਵਰ ਸੁਣਾਈ ਦੇ ਰਹੇ ਹਨ।

 

ਸਤਿਕਾਰਯੋਗਯੋਗ ਸਪੀਕਰ ਜੀ,

ਜਦੋਂ ਤੁਹਾਡੇ alliance ਵਿੱਚ ਅੰਦਰ ਹੀ ਅੰਦਰ ਅਜਿਹੇ ਲੋਕ ਹੋਣ,  ਜੋ ਆਪਣੇ ਦੇਸ਼ ਦੀ ਹੋਂਦ ਨੂੰ ਨਕਾਰਦੇ ਹੋਣ,  ਤਾਂ ਤੁਹਾਡੀ ਗੱਡੀ ਕਿੱਥੇ ਜਾ ਕੇ ਰੁਕੇਗੀ,  ਜਰਾ ਆਤਮ ਚਿੰਤਨ ਕਰਨ ਦਾ ਮੌਕਾ ਮਿਲੇ ਅਤੇ ਆਤਮਾ ਬਚੀ ਹੋਵੇ ਤਾਂ ਜ਼ਰੂਰ ਕਰਿਓ।

 

ਸਤਿਕਾਰਯੋਗ ਸਪੀਕਰ ਜੀ,

ਨਾਮ ਨੂੰ ਲੈ ਕੇ ਉਨ੍ਹਾਂ ਦਾ ਇੱਕ ਚਸ਼ਮਾ ਅੱਜ ਦਾ ਨਹੀਂ ਹੈ,  ਨਾਮ ਨੂੰ ਲੈ ਕੇ ਇਹ ਜੋ ਮੋਹ ਹੈ ਨਾ ਉਹ ਉਨ੍ਹਾਂ ਦਾ ਅੱਜ ਦਾ ਨਹੀਂ ਹੈ। ਇਹ ਦਹਾਕਿਆਂ ਪੁਰਾਣਾ ਚਸ਼‍ਮਾ ਹੈ।  ਇਨ੍ਹਾਂ ਨੂੰ ਲੱਗਦਾ ਹੈ ਕਿ ਨਾਮ ਬਦਲ ਕੇ ਦੇਸ਼ ‘ਤੇ ਰਾਜ ਕਰ ਲਵਾਂਗੇ।  ਗ਼ਰੀਬ ਨੂੰ ਚਾਰੋਂ ਤਰਫ਼ ਉਨ੍ਹਾਂ ਦਾ ਨਾਮ ਤਾਂ ਨਜ਼ਰ ਆਉਂਦਾ ਹੈ,  ਲੇਕਿਨ ਉਨ੍ਹਾਂ ਦਾ ਕੰਮ ਕਿਤੇ ਨਜ਼ਰ ਨਹੀਂ ਆਉਂਦਾ ਹੈ।  ਹਸਪਤਾਲਾਂ ਵਿੱਚ ਨਾਮ ਉਨ੍ਹਾਂ ਦੇ ਹਨ ਇਲਾਜ ਨਹੀਂ ਹੈ। ਵਿਦਿਅਕ ਸੰਸਥਾਵਾਂ ‘ਤੇ ਉਨ੍ਹਾਂ  ਦੇ  ਨਾਮ ਲਟਕ ਰਹੇ ਹਨ,  ਸੜਕ ਹੋਵੇ,  ਪਾਰਕ ਹੋਣ ਉਨ੍ਹਾਂ ਦਾ ਨਾਮ ,  ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ‘ਤੇ ਉਨ੍ਹਾਂ ਦਾ ਨਾਮ,  ਖੇਡ ਪੁਰਸਕਾਰਾਂ ‘ਤੇ ਉਨ੍ਹਾਂ ਦਾ ਨਾਮ,  ਏਅਰਪੋਰਟ ‘ਤੇ ਉਨ੍ਹਾਂ ਦਾ ਨਾਮ,  ਮਿਊਜ਼ੀਅਮ ‘ਤੇ ਉਨ੍ਹਾਂ ਦਾ ਨਾਮ,  ਆਪਣੇ ਨਾਮ ਨਾਲ ਯੋਜਨਾਵਾਂ ਚਲਾਈਆਂ ਅਤੇ ਫਿਰ ਉਨ੍ਹਾਂ ਯੋਜਨਾਵਾਂ ਵਿੱਚ ਹਜ਼ਾਰਾਂ-ਕਰੋੜ ਦੇ ਭ੍ਰਿਸ਼ਟਾਚਾਰ ਕੀਤੇ।  ਸਮਾਜ ਦੇ ਅੰਤਿਮ ਹਾਸ਼ੀਏ ’ਤੇ ਖੜ੍ਹਾ ਵਿਅਕਤੀ ਕੰਮ ਹੁੰਦੇ ਹੋਏ ਦੇਖਣਾ ਚਾਹੁੰਦਾ ਸੀ,  ਲੇਕਿਨ ਉਸ ਨੂੰ ਮਿਲਿਆ ਕੀ ਸਿਰਫ-ਸਿਰਫ ਪਰਿਵਾਰ ਦਾ ਨਾਮ।

 

ਸਪੀਕਰ ਮਹੋਦਯ,

 ਕਾਂਗਰਸ ਦੀ ਪਹਿਚਾਣ ਨਾਲ ਜੁੜੀ ਕੋਈ ਚੀਜ਼ ਉਨ੍ਹਾਂ ਦੀ ਆਪਣੀ ਨਹੀਂ ਹੈ।  ਕੋਈ ਚੀਜ਼ ਉਨ੍ਹਾਂ ਦੀ ਆਪਣੀ ਨਹੀਂ ਹੈ।  ਚੋਣ ਚਿੰਨ੍ਹ ਤੋਂ ਲੈ ਕੇ ਵਿਚਾਰਾਂ ਤੱਕ ਸਭ ਕੁਝ ਕਾਂਗਰਸ ਆਪਣਾ ਹੋਣ ਦਾ ਦਾਅਵਾ ਕਰਦੀ ਹੈ ਉਹ ਕਿਸੇ ਹੋਰ ਤੋਂ ਲਿਆ ਹੋਇਆ ਹੈ।

 

ਸਤਿਕਾਰਯੋਗ ਸਪੀਕਰ ਜੀ,

ਆਪਣੀ ਕਮੀਆਂ ਨੂੰ ਢਕਣ ਦੇ ਲਈ ਚੋਣ ਚਿੰਨ੍ਹ ਅਤੇ ਵਿਚਾਰਾਂ ਨੂੰ ਵੀ ਚੁਰਾ ਲਿਆ,  ਫਿਰ ਵੀ ਜੋ ਬਦਲਾਅ ਹੋਏ ਹਨ,  ਉਸ ਵਿੱਚ ਪਾਰਟੀ ਦਾ ਘਮੰਡ ਹੀ ਦਿਖਦਾ ਹੈ।  ਇਹ ਵੀ ਦਿਖਦਾ ਹੈ ਕਿ 2014 ਤੋਂ ਉਹ ਕਿਸ ਤਰ੍ਹਾਂ Denial  ਦੇ Mode ਵਿੱਚ ਹੈ। ਪਾਰਟੀ  ਦੇ ਸੰਸਥਾਪਕ ਕੌਣ ਏ.ਓ. ਹਿਊਮ ਇੱਕ ਵਿਦੇਸ਼ੀ ਸਨ,  ਜਿਨ੍ਹਾਂ ਨੇ ਪਾਰਟੀ ਬਣਾਈ।  ਤੁਸੀਂ ਜਾਣਦੇ ਹੈ 1920 ਵਿੱਚ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਇੱਕ ਨਵੀਂ ਊਰਜਾ ਮਿਲੀ।  1920 ਵਿੱਚ ਇੱਕ ਨਵਾਂ ਧ‍ਵਜ ਮਿਲਿਆ ਅਤੇ ਦੇਸ਼ ਨੇ ਉਸ ਧ‍ਵਜ ਨੂੰ ਅਪਣਾ ਲਿਆ ਤਾਂ ਰਾਤੋਂ-ਰਾਤ ਕਾਂਗਰਸ ਨੇ ਉਸ ਧ‍ਵਜ ਦੀ ਤਾਕਤ ਨੂੰ ਦੇਖ ਕੇ ਉਸ ਨੂੰ ਵੀ ਖੋਹ ਲਿਆ ਅਤੇ ਪ੍ਰਤੀਕ ਨੂੰ ਦੇਖਿਆ ਕਿ ਇਹ ਗੱਡੀ ਚਲਾਉਣ ਦੇ ਲਈ ਠੀਕ ਰਹੇਗਾ,  1920 ਤੋਂ ਇਹ ਖੇਡ ਚੱਲ ਰਹੀ ਹੈ ਜੀ। 

ਅਤੇ ਉਨ੍ਹਾਂ ਨੂੰ ਲਗਿਆ ਕਿ ਉਹ ਤਿਰੰਗਾ ਝੰਡਾ ਦੇਖਣਗੇ ਤਾਂ ਲੋਕ ਦੇਖਣਗੇ ਕਿ ਉਨ੍ਹਾਂ ਦੀ ਹੀ ਗੱਲ ਹੋ ਰਹੀ ਹੈ। ਇਹ ਉਨ੍ਹਾਂ ਨੇ ਖੇਡ ਕੀਤੀ।  ਵੋਟਰਾਂ ਨੂੰ ਭੁਨਾਉਣ ਦੇ ਲਈ ਗਾਂਧੀ ਨਾਮ ਵੀ। ਹਰ ਵਾਰ ਉਹ ਵੀ ਚੁਰਾ ਲਿਆ। ਕਾਂਗਰਸ ਦੇ ਚੋਣ ਚਿੰਨ੍ਹ ਦੇਖੋ ਦੋ ਬੈਲ,  ਗਾਂ ਵੱਛਾ ਅਤੇ ਫਿਰ ਹੱਥ ਦਾ ਪੰਜਾ,  ਇਹ ਸਾਰੇ ਉਨ੍ਹਾਂ ਦੇ ਕਾਰਨਾਮੇ ਉਨ੍ਹਾਂ ਦੇ ਹਰ ਪ੍ਰਕਾਰ ਦੇ ਮਨੋਵਿਰਤੀ ਦਾ ਪ੍ਰਤੀਬਿੰਬ ਕਰਦਾ ਹੈ,  ਉਸ ਨੂੰ ਪ੍ਰਗਟ ਕਰਦੇ ਹਨ ਅਤੇ ਇਹ ਸਾਫ਼ ਦਿਖਾਉਂਦਾ ਹੈ ਕਿ ਸਭ ਕੁਝ ਇੱਕ ਪਰਿਵਾਰ ਦੇ ਹੱਥਾਂ ਵਿੱਚ ਸਭ ਕੇਂਦ੍ਰਿਤ ਹੋ ਚੁੱਕਿਆ ਹੈ।

 

ਸਤਿਕਾਰਯੋਗ  ਸਪੀਕਰ ਜੀ  ,

ਇਹ I.N.D.I.A. ਗਠਬੰਧਨ ਨਹੀਂ ਹੈ,  ਇਹ I.N.D.I.A. ਗਠਬੰਧਨ ਨਹੀਂ ਹੈ,  ਇੱਕ ਘਮੰਡੀਆ ਗਠਬੰਧਨ ਹੈ। ਅਤੇ ਇਸ ਦੀ ਬਰਾਤ ਵਿੱਚ ਹਰ ਕੋਈ ਦੁੱਲਾ ਬਨਣਾ ਚਾਹੁੰਦਾ ਹੈ। ਸਾਰਿਆਂ ਨੂੰ ਪ੍ਰਧਾਨ ਮੰਤਰੀ ਬਨਣਾ ਹੈ।

 

ਸਤਿਕਾਰਯੋਗ ਸਪੀਕਰ ਜੀ  ,

ਇਸ ਗਠਬੰਧਨ ਨੇ ਇਹ ਵੀ ਨਹੀਂ ਸੋਚਿਆ ਹੈ ਕਿ ਕਿਸ ਰਾਜ ਵਿੱਚ ਤੁਹਾਡੇ ਨਾਲ ਤੁਸੀਂ ਕਿਸ ਦੇ ਨਾਲ ਕਿੱਥੇ ਪਹੁੰਚੇ ਹੋ?  ਪੱਛਮ ਬੰਗਾਲ ਵਿੱਚ ਤੁਸੀਂ ਟੀਐੱਮਸੀ ਅਤੇ ਕਮਿਊਨਿਸਟ ਪਾਰਟੀ ਦੇ ਖਿਲਾਫ਼ ਹਨ।  ਅਤੇ ਦਿੱਲੀ ਵਿੱਚ ਇਕੱਠੇ ਹਨ। ਅਤੇ ਅਧੀਰ ਬਾਬੂ 1991 ਪੱਛਮ ਬੰਗਾਲ ਵਿਧਾਨ ਸਭਾ ਦਾ ਚੋਣ ਇਸੇ ਕਮਿਊਨਿਸਟ ਪਾਰਟੀ ਨੇ ਅਧੀਰ ਬਾਬੂ ਦੇ ਨਾਲ ਕੀ ਵਿਵਹਾਰ ਕੀਤਾ ਸੀ,  ਉਹ ਅੱਜ ਵੀ ਇਤਿਹਾਸ ਵਿੱਚ ਦਰਜ ਹੈ।  ਖੈਰ 1991 ਦੀ ਗੱਲ ਤਾਂ ਹੁਣ ਪੁਰਾਣੀ ਹੈ,  ਪਿਛਲੇ ਸਾਲ ਕੇਰਲ ਦੇ ਵਾਇਨਾਡ ਵਿੱਚ ਜਿਨ੍ਹਾਂ ਲੋਕਾਂ ਨੇ ਕਾਂਗਰਸ ਦੇ ਦਫ਼ਤਰ ਵਿੱਚ ਤੋੜ-ਫੋੜ ਕੀਤੀ,  ਇਹ ਲੋਕ ਉਨ੍ਹਾਂ ਦੇ ਨਾਲ ਦੋਸਤੀ ਕਰਕੇ ਬੈਠੇ ਹਨ। ਬਾਹਰ ਤੋਂ ਤਾਂ ਇਹ ਆਪਣਾ,  ਬਾਹਰ ਤੋਂ ਤਾਂ ਆਪਣਾ ਲੇਬਲ ਬਦਲ ਸਕਦੇ ਹਨ,  ਲੇਕਿਨ ਪੁਰਾਣੇ ਪਾਪਾਂ ਦਾ ਕੀ ਹੋਵੇਗਾ?  ਇਹ ਹੀ ਪਾਪ ਤੁਹਾਨੂੰ ਲੈ ਕੇ ਡੁੱਬਣਗੇ। ਤੁਸੀਂ ਜਨਤਾ ਜਨਾਰਦਨ ਤੋਂ ਇਹ ਪਾਪ ਕਿਵੇਂ ਛੁਪਾ ਪਾਓਗੇ?  ਤੁਸੀਂ ਨਹੀਂ ਛੁਪਾ ਸਕਦੇ ਹੋ ਅਤੇ ਇਨ੍ਹਾਂ ਨੂੰ ਅੱਜ ਜੋ ਹਾਲਤ ਹੈ,  ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ,

 

ਹੁਣ ਹਾਲਾਤ ਅਜਿਹੇ ਹਨ,  ਹੁਣ ਹਾਲਾਤ ਅਜਿਹੇ ਹਨ

ਇਸ ਲਈ ਹੱਥਾਂ ਵਿੱਚ ਹੱਥ,

ਜਿੱਥੇ ਹਾਲਾਤ ਤਾਂ ਬਦਲੇ,  ਫਿਰ ਛੁਰੀਆਂ ਵੀ ਨਿਕਲਣਗੀਆਂ।

 

ਸਤਿਕਾਰਯੋਗ ਸਪੀਕਰ ਜੀ,

ਇਹ ਘਮੰਡੀਆ ਗਠਬੰਧਨ ਦੇਸ਼ ਵਿੱਚ ਪਰਿਵਾਰਵਾਦ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਪ੍ਰਤੀਬਿੰਬ ਹੈ।  ਦੇਸ਼ ਦੇ ਸਵਾਧੀਨਤਾ ਸੈਨਾਨੀਆਂ ਨੇ, ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਹਮੇਸ਼ਾ ਪਰਿਵਾਰਵਾਦੀ ਰਾਜਨੀਤੀ ਦਾ ਵਿਰੋਧ ਕੀਤਾ ਸੀ। ਮਹਾਤਮਾ ਗਾਂਧੀ,  ਸਰਦਾਰ ਵੱਲਭਭਾਈ ਪਟੇਲ,  ਬਾਬਾ ਸਾਹਿਬ ਅੰਬੇਡਕਰ, ਡਾਕਟਰ ਰਾਜੇਂਦਰ ਪ੍ਰਸਾਦ,  ਮੌਲਾਨਾ ਆਜ਼ਾਦ,  ਗੋਪੀਨਾਥ ਬੋਰਦੋਲੋਈ,  ਲੋਕਨਾਥ ਜੈਪ੍ਰਕਾਸ਼, ਡਾਕਟਰ ਲੋਹਿਆ, ਤੁਸੀਂ ਜਿੰਨੇ ਵੀ ਨਾਮ ਦੇਖੋਗੇ ਸਭ ਨੇ ਪਰਿਵਾਰਵਾਦ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਹੈ,  ਕਿਉਂਕਿ ਪਰਿਵਾਰਵਾਦ ਦਾ ਨੁਕਸਾਨ ਦੇਸ਼ ਦੇ ਆਮ ਨਾਗਰਿਕ ਨੂੰ ਉਠਾਉਣਾ ਪੈਂਦਾ ਹੈ। ਪਰਿਵਾਰਵਾਦ ਆਮ ਨਾਗਰਿਕ ਦੇ,  ਉਸ ਦੇ ਹੱਕਾਂ,  ਉਸ ਦੇ ਅਧਿਕਾਰਾਂ ਤੋਂ ਵੰਚਿਤ ਹਨ,  ਇਸ ਲਈ ਇਨ੍ਹਾਂ ਵਿਭੂਤੀਆਂ ਨੇ ਹਮੇਸ਼ਾ ਇਸ ਗੱਲ ‘ਤੇ ਬਹੁਤ ਜ਼ੋਰ ਦਿੱਤਾ ਸੀ ਕਿ ਦੇਸ਼ ਨੂੰ ਪਰਿਵਾਰ,  ਨਾਮ ਅਤੇ ਪੈਸੇ ‘ਤੇ ਅਧਾਰਿਤ ਵਿਵਸਥਾ ਤੋਂ ਹਟਾਉਣਾ ਹੀ ਹੋਵੇਗਾ,  ਲੇਕਿਨ ਕਾਂਗਰਸ ਨੂੰ ਹਮੇਸ਼ਾ ਇਹ ਗੱਲ ਪਸੰਦ ਨਹੀਂ ਆਈ।

 

ਸਤਿਕਾਰਯੋਗ ਸਪੀਕਰ ਜੀ,

ਅਸੀਂ ਹਮੇਸ਼ਾ ਪਰਿਵਾਰਵਾਦ ਦਾ ਵਿਰੋਧ ਕਰਨ ਵਾਲਿਆਂ ਦਾ ਅਸੀਂ ਬਰਾਬਰ ਦੇਖਿਆ ਹੈ ਕਿ ਉਸ ਦੇ ਪ੍ਰਤੀ ਕਿਵੇਂ ਨਫਰਤ  ਦੇ ਭਾਵ ਸਨ। ਕਾਂਗਰਸ ਨੂੰ ਪਰਿਵਾਰਵਾਦ ਪਸੰਦ ਹੈ।  ਕਾਂਗਰਸ ਨੂੰ ਦਰਬਾਰਵਾਦ ਪਸੰਦ ਹੈ।  ਜਿੱਥੇ ਵੱਡੇ ਲੋਕ,  ਉਨ੍ਹਾਂ ਦੇ  ਬੇਟੇ-ਬੇਟੀਆਂ ਵੀ ਵੱਡੇ ਪਦਾਂ ‘ਤੇ ਕਾਬਿਜ਼ ਹੋਣ,  ਜੋ ਪਰਿਵਾਰ ਤੋਂ ਬਾਹਰ ਹਨ,  ਉਨ੍ਹਾਂ ਦੇ  ਲਈ ਵੀ ਇਹੀ ਹੈ ਕਿ ਜਦੋਂ ਤੱਕ ਤੁਸੀਂ ਇਸ ਮਹਿਫਲ ਵਿੱਚ ਦਰਬਾਰੀ ਨਹੀਂ ਬਣੋਗੇ ਤਾਂ ਤੁਹਾਡਾ ਵੀ ਕੋਈ ਭਵਿੱਖ ਨਹੀਂ ਹੈ। ਇੱਥੇ ਉਨ੍ਹਾਂ ਦੀ ਕਾਰਜਸ਼ੈਲੀ ਰਹੀ ਹੈ। ਇਸ ਦਰਬਾਰ ਸਿਸ‍ਟਮ ਨੇ ਕਈ wicket ਲਏ ਹਨ।  ਕਿੰਨਿਆਂ ਦਾ ਹੱਕ ਮਾਰਿਆ ਹੈ,  ਇਨ੍ਹਾਂ ਲੋਕਾਂ ਨੇ।  ਬਾਬਾ ਸਾਹੇਬ ਅੰਬੇਡਕਰ-ਕਾਂਗਰਸ ਨੇ ਜੀ-ਜਾਨ ਲਗਾ ਕੇ ਦੋ ਵਾਰ ਉਨ੍ਹਾਂ ਨੂੰ ਹਰਵਾਇਆ। 

ਕਾਂਗਰਸ ਦੇ ਲੋਕ ਬਾਬਾ ਸਾਹੇਬ ਅੰਬੇਡਕਰ ਦੇ ਕੱਪੜਿਆਂ ਦਾ ਮਜ਼ਾਕ ਉਡਾਉਂਦੇ ਸਨ,  ਇਹ ਉਹ ਲੋਕ ਹਨ। ਬਾਬੂ ਜਗਜੀਵਨ ਰਾਮ,  ਉਨ੍ਹਾਂ ਨੇ ਐਮਰਜੈਂਸੀ ‘ਤੇ ਸਵਾਲ ਉਠਾਏ ਤਾਂ ਬਾਬੂ ਜਗਜੀਵਨ ਬਾਬੂ ਨੂੰ ਵੀ ਉਨ੍ਹਾਂ ਨੇ ਨਹੀਂ ਛੱਡਿਆ,  ਉਨ੍ਹਾਂ ਨੂੰ ਪ੍ਰਤਾੜਿਤ ਕੀਤਾ।  ਮੋਰਾਰਜੀ ਭਾਈ ਦੇਸਾਈ,  ਚਰਣ ਸਿੰਘ,  ਚੰਦਰਸ਼ੇਖਰ ਜੀ,  ਤੁਸੀਂ ਕਿੰਨੇ ਹੀ ਨਾਮ ਲਓ,  ਦਰਬਾਰਵਾਦ ਦੇ ਕਾਰਨ ਦੇਸ਼ ਦੇ ਮਹਾਨ ਲੋਕਾਂ ਦੇ ਅਧਿਕਾਰਾਂ ਨੂੰ ਇਨ੍ਹਾਂ ਨੇ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤਾ । 

 

ਇੱਥੇ ਤਦ ਦੇ ਜੋ ਦਰਬਾਰੀ ਨਹੀਂ ਸਨ,  ਜੋ ਦਰਬਾਰਵਾਦ ਨਾਲ ਜੁੜੇ ਨਹੀਂ ਸਨ ਉਨ੍ਹਾਂ ਦੇ  portrait ਤੱਕ parliament ਵਿੱਚ ਲਗਾਉਣ ਤੋਂ ਇਨ੍ਹਾਂ ਨੂੰ ਝਿਜਕ ਹੁੰਦੀ ਸੀ।  1990 ਵਿੱਚ ਉਨ੍ਹਾਂ ਦੇ portrait central hall ਵਿੱਚ ਤੱਦ ਲੱਗੇ ਜਦੋਂ ਬੀਜੇਪੀ ਸਮਰਪਿਤ ਗ਼ੈਰ-ਕਾਂਗਰਸੀ ਸਰਕਾਰ ਸਾਹਮਣੇ ਆਈ।  ਲੋਹਿਆ ਜੀ  ਦਾ portrait ਵੀ ਸੰਸਦ ਵਿੱਚ ਤਦ ਲਗਿਆ ਜਦੋਂ 1991 ਵਿੱਚ ਗ਼ੈਰ-ਕਾਂਗਰਸੀ ਸਰਕਾਰ ਬਣੀ। ਨੇਤਾਜੀ ਦਾ portrait 1978 ਵਿੱਚ central hall  ਲਗਾਇਆ,  ਜਦੋਂ ਜਨਤਾ ਪਾਰਟੀ ਦੀ ਸਰਕਾਰ ਸੀ। ਲਾਲ ਬਹਾਦੁਰ ਸ਼ਾਸਤਰੀ ਅਤੇ ਚਰਣ ਸਿੰਘ,  ਉਨ੍ਹਾਂ ਦਾ portrait ਵੀ 1993 ਵਿੱਚ ਗ਼ੈਰ-ਕਾਂਗਰਸੀ ਸਰਕਾਰ ਨੇ ਲਗਾਇਆ। 

ਸਰਦਾਰ ਪਟੇਲ ਦੇ ਯੋਗਦਾਨ ਨੂੰ ਵੀ ਕਾਂਗਰਸ ਨੇ ਹਮੇਸ਼ਾ ਨਕਾਰਿਆ। ਸਰਦਾਰ ਸਾਹਿਬ ਨੂੰ ਸਮਰਪਿਤ ਵਿਸ਼ਵ ਦੀ ਸਭ ਤੋਂ ਉੱਚੀ Statue of Unity ਪ੍ਰਤਿਮਾ ਬਣਾਉਣ ਦਾ ਮਾਣ ਵੀ ਸਾਨੂੰ ਪ੍ਰਾਪਤ ਹੋਇਆ।  ਸਾਡੀ ਸਰਕਾਰ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਮਿਊਜ਼ੀਅਮ ਬਣਾਇਆ। ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸਨਮਾਨ ਦਿੱਤਾ। ਪ੍ਰਧਾਨ ਮੰਤਰੀ ਮਿਊਜ਼ੀਅਮ,  ਦਲ ਅਤੇ ਪਾਰਟੀ ਤੋਂ ਉਪਰ ਉੱਠ ਕੇ ਸਾਰੇ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਹੈ।  ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈ ਕਿਉਂਕਿ ਉਨ੍ਹਾਂ  ਦੇ ਪਰਿਵਾਰ ਦੇ ਬਾਹਰ ਦਾ ਕੋਈ ਵੀ ਪ੍ਰਧਾਨ ਮੰਤਰੀ ਬਣਿਆ ਹੋਵੇ,  ਉਹ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ,  ਉਹ ਉਨ੍ਹਾਂ ਨੂੰ ਸਵੀਕਾਰ ਨਹੀਂ ਹੈ।

 

ਸਤਿਕਾਰਯੋਗ  ਸਪੀਕਰ ਜੀ,

ਬਹੁਤ ਵਾਰ ਕੁਝ ਬੁਰਾ ਬੋਲਣ ਦੇ ਇਰਾਦੇ ਨਾਲ ਵੀ ਜਦੋਂ ਕੋਸ਼ਿਸ਼ ਹੁੰਦੀ ਹੈ ਤਾਂ ਕੁਝ ਨਾ ਕੁਝ ਸੱਚ ਵੀ ਨਿਕਲ ਜਾਂਦਾ ਹੈ।  ਅਤੇ ਸੱਚ ਵਿੱਚ ਅਜਿਹੇ ਅਨੁਭਵ ਸਾਨੂੰ ਸਭ ਨੂੰ ਹਨ ਕਦੇ-ਕਦੇ ਸੱਚ ਨਿਕਲ ਜਾਂਦਾ ਹੈ। ਲੰਕਾ ਹਨੂਮਾਨ ਨੇ ਨਹੀਂ ਜਲਾਈ,  ਉਨ੍ਹਾਂ ਦੇ ਘਮੰਡ ਨੇ ਜਲਾਈ ਅਤੇ ਇਹ ਬਿਲ‍ਕੁਲ ਸੱਚ ਹੈ।  ਤੁਸੀਂ ਦੇਖੋ,  ਜਨਤਾ-ਜਨਾਰਦਨ ਵੀ ਭਗਵਾਨ ਰਾਮ ਦਾ ਹੀ ਰੂਪ ਹੈ। ਅਤੇ ਇਸ ਲਈ 400 ਤੋਂ 40 ਹੋ ਗਏ।  ਹੰਨੂਮਾਨ ਨੇ ਲੰਕਾ ਨਹੀਂ ਜਲਾਈ,  ਘਮੰਡ ਨੇ ਜਲਾਈ ਅਤੇ ਇਸ ਲਈ 400 ਤੋਂ 40 ਹੋ ਗਏ।

 

 

ਸਤਿਕਾਰਯੋਗ ਸਪੀਕਰ ਜੀ,

ਸੱਚਾਈ ਤਾਂ ਇਹ ਹੈ ਦੇਸ਼ ਦੀ ਜਨਤਾ ਨੇ ਦੋ-ਦੋ ਵਾਰ ਤੀਹ ਸਾਲ ਦੇ ਬਾਅਦ ਪੂਰਨ ਬਹੁਮਤ ਦੀ ਸਰਕਾਰ ਚੁਣੀ ਹੈ। ਲੇਕਿਨ ਗ਼ਰੀਬ ਦਾ ਬੇਟਾ ਇੱਥੇ ਕਿਵੇਂ ਬੈਠਾ ਹੈ। ਤੁਹਾਨੂੰ ਜੋ ਹੱਕ ਸੀ,  ਤੁਸੀਂ ਆਪਣੀ ਪਰਿਵਾਰਿਕ ਪੀੜ੍ਹੀ ਮੰਨਦੇ ਸੀ,  ਉਹ ਇੱਥੇ ਕਿਵੇਂ ਬੈਠ ਗਿਆ,  ਇਹ ਚੁਭਣ ਅਜੇ ਵੀ ਤੁਹਾਨੂੰ ਪ੍ਰੇਸ਼ਾਨ ਕਰ ਰਹੀ ਹੈ,  ਤੁਹਾਨੂੰ ਸੌਣ ਨਹੀਂ ਦਿੰਦੀ ਹੈ। ਅਤੇ ਦੇਸ਼ ਦੀ ਜਨਤਾ ਵੀ ਤੁਹਾਨੂੰ ਸੌਣ ਨਹੀਂ ਦੇਵੇਗੀ,  2024 ਵਿੱਚ ਵੀ ਸੌਣ ਨਹੀਂ ਦੇਵੇਗੀ।

 

ਸਤਿਕਾਰਯੋਗ ਸਪੀਕਰ ਜੀ,

ਕਦੇ ਇਨ੍ਹਾਂ ਦੇ ਜਨ‍ਮਦਿਨ ‘ਤੇ ਹਵਾਈ ਜਹਾਜ਼ ਵਿੱਚ ਕੇਕ ਕੱਟੇ ਜਾਂਦੇ ਸਨ। ਅੱਜ ਉਸ ਹਵਾਈ ਜਹਾਜ਼ ਵਿੱਚ ਗ਼ਰੀਬ ਲਈ ਵੈਕ‍ਸੀਨ ਜਾਂਦੀ ਹੈ,  ਇਹ ਫਰਕ ਹੈ।

 

ਸਤਿਕਾਰਯੋਗ ਸਪੀਕਰ ਜੀ,

ਇੱਕ ਜ਼ਮਾਨਾ ਸੀ,  ਕਦੇ ਡ੍ਰਾਈਕ‍ਲੀਨ ਲਈ ਕੱਪੜੇ ਹਵਾਈ ਜਹਾਜ਼ ਤੋਂ ਆਉਂਦੇ ਸਨ,  ਅੱਜ ਗ਼ਰੀਬ,  ਹਵਾਈ ਚੱਪ‍ਲ ਵਾਲਾ ਹਵਾਈ ਜਹਾਜ਼ ਵਿੱਚ ਉੱਡ ਰਿਹਾ ਹੈ।

 

ਸਤਿਕਾਰਯੋਗ ਸਪੀਕਰ ਜੀ,  

ਕਦੇ ਛੁੱਟੀ ਮਨਾਉਣ ਦੇ ਲਈ, ਮੌਜ-ਮਸ‍ਤੀ ਕਰਨ ਦੇ ਲਈ ਜਲ ਸੈਨਾ ਦੇ ਜੰਗੀ ਬੇੜਾ ਮੰਗਵਾ ਲੈਂਦੇ ਸਨ,  ਜਲ ਸੈਨਾ ਦੇ ਜੰਗੀ ਬੇੜੇ ਮੰਗਵਾਉਂਦੇ ਸਨ,  ਮੌਜ-ਮਸ‍ਤੀ ਦੇ ਲਈ । ਅੱਜ ਉਸੇ ਜਲ ਸੈਨਾ ਦੇ ਜਹਾਜ਼ ਦੂਰ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਆਪਣੇ ਘਰ ਲਿਆਉਣ ਦੇ ਲਈ,  ਗ਼ਰੀਬਾਂ ਨੂੰ ਆਪਣੇ ਘਰ ਲਿਆਉਣ ਲਈ ਉਪਯੋਗ ਵਿੱਚ ਆਉਂਦੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਜੋ ਲੋਕ ਅਚਾਰ-ਵਿਵਹਾਰ, ਚਾਲ-ਚਰਿੱਤਰ ਤੋਂ ਰਾਜਾ ਬਣ ਗਏ ਹੋਣ,  ਆਧੁਨਿਕ ਰਾਜੇ ਦੇ ਰੂਪ ਵਿੱਚ ਹੀ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਹੋਵੇ,  ਉਨ੍ਹਾਂ ਨੂੰ ਗ਼ਰੀਬ ਦਾ ਬੇਟਾ ਇੱਥੇ ਹੋਣ ਨਾਲ ਪ੍ਰੇਸ਼ਾਨੀ ਹੋਵੇਗੀ ਹੀ ਹੋਵੇਗੀ। ਆਖਰ ਇਹ ਨਾਮਦਾਰ ਲੋਕ ਹਨ ਅਤੇ ਇਹ ਕਾਮਦਾਰ ਲੋਕ ਹਨ।

 

ਸਤਿਕਾਰਯੋਗ ਸਪੀਕਰ ਜੀ,

ਕੁਝ ਗੱਲਾਂ ਬਹੁਤ ਹੀ ਅਵਸਰ ‘ਤੇ ਮੈਨੂੰ ਕਹਿਣ ਦਾ ਸਮਾਂ ਮਿਲਦਾ ਹੈ। ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ,  ਇਤਫਾਕ ਦੇਖੋ,  ਈਵਨ ਮੈਂ ਤਾਂ ਤੈਅ ਕਰਕੇ ਬੈਠਦਾ ਨਹੀਂ ਹਾਂ  ਲੇਕਿਨ ਇਤਫਾਕ ਦੇਖੋ-ਦੇਖੋ ਕੱਲ੍ਹ , ਕੱਲ੍ਹ ਇੱਥੇ ਦਿਲ ਤੋਂ ਗੱਲ ਕਰਨ ਦੀ ਗੱਲ ਵੀ ਕਹੀ ਗਈ ਸੀ। ਉਨ੍ਹਾਂ ਦੇ ਦਿਮਾਗ ਦੇ ਹਾਲ ਨੂੰ ਤਾਂ ਦੇਸ਼ ਲੰਬੇ ਸਮੇਂ ਤੋਂ ਜਾਣਦਾ ਹੈ,  ਲੇਕਿਨ ਹੁਣ ਉਨ੍ਹਾਂ ਦੇ ਦਿਲ ਦਾ ਵੀ ਪਤਾ ਚੱਲ ਗਿਆ।

 

ਅਤੇ ਸਪੀਕਰ ਜੀ,

ਇਨ੍ਹਾਂ ਦਾ ਮੋਦੀ ਪ੍ਰੇਮ ਤਾਂ ਇੰਨਾ ਜਬਰਦਸਤ ਹੈ ਜੀ,  ਚੌਬੀ ਘੰਟੇ ਸੁਪਨੇ ਵਿੱਚ ਵੀ ਉਨ੍ਹਾਂ ਨੂੰ ਮੋਦੀ  ਆਉਂਦਾ ਹੈ।  ਮੋਦੀ ਜੇਕਰ ਭਾਸ਼ਣ ਕਰਦੇ ਸਮੇਂ ਵਿੱਚ ਪਾਣੀ ਪੀਵੇ ਤਾਂ ਉਹ ਕਹਿੰਦੇ ਹਨ ਜੇਕਰ ਪਾਣੀ ਵੀ ਪੀਤਾ ਤਾਂ ਸੀਨਾ ਤਾਣ ਕੇ ਇੱਧਰ ਦੇਖੋ-ਮੋਦੀ ਨੂੰ ਪਾਣੀ ਪਿਲਾ ਦਿੱਤਾ।  ਜੇਕਰ ਮੈਂ ਗਰਮੀ ਵਿੱਚ,  ਤੇਜ਼ ਧੁੱਪ ਵੀ ਜਨਤਾ-ਜਨਾਰਦਨ ਦੇ ਦਰਸ਼ਨ ਲਈ ਚੱਲ ਪੈਂਦਾ ਹਾਂ, ਕਦੇ ਪਸੀਨਾ ਪੂੰਝਦਾ ਹਾਂ ਤਾਂ ਕਹਿੰਦੇ ਹਨ ਦੇਖੋ, ਮੋਦੀ ਨੂੰ ਪਸੀਨਾ ਲਿਆ ਦਿੱਤਾ। ਦੇਖੋ, ਇਨ੍ਹਾਂ ਦਾ ਜੀਣ ਦਾ ਸਹਾਰਾ ਦੇਖੋ।  ਇੱਕ ਗੀਤ ਦੀਆਂ ਪੰਕਤੀਆਂ ਹਨ-

 

ਡੂਬਨੇ ਵਾਲੇ ਕੋ ਤਿਨਕੇ ਕਾ ਸਹਾਰਾ ਹੀ ਬਹੁਤ,

ਦਿਲ ਬਹਲ ਜਾਏ ਫਕਤ, ਇਤਨਾ ਇਸ਼ਾਰਾ ਹੀ ਬਹੁਤ।

ਇਤਨੇ ਪਰ ਭੀ ਆਸਮਾਂ ਵਾਲਾ ਗਿਰਾ ਦੇ ਬਿਜਲੀਆਂ,

ਕੋਈ ਬਤਲਾ ਦੇ ਜਰਾ ਡੂਬਤਾ ਫਿਰ ਕਯਾ ਕਰੇ।

(डूबने वाले को तिनके का सहारा ही बहुत,

दिल बहल जाए फकत, इतना इशारा ही बहुत।

इतने पर भी आसमां वाला गिरा दे बिजलियां,

कोई बतला दे जरा डूबता फिर क्‍या करे।)

 

ਸਤਿਕਾਰਯੋਗ ਸਪੀਕਰ ਜੀ,

ਮੈਂ ਕਾਂਗਰਸ ਦੀ ਮੁਸੀਬਤ ਸਮਝਦਾ ਹਾਂ।  ਵਰ੍ਹਿਆਂ ਤੋਂ ਇੱਕ ਹੀ ਫੇਲ ਪ੍ਰੋਡਕਟ ਉਸ ਨੂੰ ਵਾਰ-ਵਾਰ ਲਾਂਚ ਕਰਦੇ ਹਨ।  ਹਰ ਵਾਰ ਲਾਂਚਿੰਗ ਫੇਲ ਹੋ ਜਾਂਦੀ ਹੈ। ਅਤੇ ਹੁਣ ਉਸ ਦਾ ਨਤੀਜਾ ਇਹ ਹੋਇਆ ਹੈ,  ਮਤਦਾਤਾਵਾਂ  ਦੇ ਪ੍ਰਤੀ ਉਨ੍ਹਾਂ ਦੀ ਨਫਰਤ ਵੀ ਸੱਤਵੇਂ ਅਸਮਾਨ ‘ਤੇ ਪਹੁੰਚ ਗਈ ਹੈ। ਉਨ੍ਹਾਂ ਦਾ ਲਾਂਚਿੰਗ ਫੇਲ ਹੁੰਦਾ ਹੈ,  ਨਫਰਤ ਜਨਤਾ ‘ਤੇ ਕਰਦੇ ਹਨ। ਲੇਕਿਨ ਪਿਆਰ ਵਾਲੇ ਪ੍ਰਚਾਰ ਕੀ ਕਰਦੇ ਹਨ?  ਮੁਹੱਬਤ ਦੀ ਦੁਕਾਨ ਦਾ ਪ੍ਰਚਾਰ ਕਰਦੇ ਹਨ, 

 

ਈਕੋਸਿਸਟਮ ਲੱਗ ਪੈਂਦੀ ਹੈ।  ਇਸ ਲਈ ਦੇਸ਼ ਦੀ ਜਨਤਾ ਵੀ ਕਹਿ ਰਹੀ ਹੈ ਇਹ ਹੈ ਲੁੱਟ ਦੀ ਦੁਕਾਨ,  ਝੂਠ ਦਾ ਬਜ਼ਾਰ।  ਇਹ ਹੈ ਲੁੱਟ ਦੀ ਦੁਕਾਨ,  ਝੂਠ ਦਾ ਬਜ਼ਾਰ।  ਇਸ ਵਿੱਚ ਨਫਰਤ ਹੈ,  ਘੋਟਾਲੇ ਹਨ,  ਤੁਸ਼ਟੀਕਰਨ ਹਨ,  ਮਨ ਕਾਲੇ ਹਨ।  ਪਰਿਵਾਰਵਾਦ ਦੀ ਅੱਗ ਦੇ ਦਹਾਕਿਆਂ ਤੋਂ ਦੇਸ਼ ਹਵਾਲੇ ਹੈ।  ਅਤੇ ਤੁਹਾਡੀ ਦੁਕਾਨ ਨੇ ਅਤੇ ਤੁਹਾਡੀ ਦੁਕਾਨ ਨੇ ਐਮਰਜੈਂਸੀ ਵੇਚੀ ਹੈ,  ਬਟਵਾਰਾ ਵੇਚਿਆ ਹੈ,  ਸਿੱਖਾਂ ‘ਤੇ ਅੱਤਿਆਚਾਰ ਵੇਚਿਆ ਹੈ,  ਝੂਠ ਕਿੰਨਾ ਸਾਰਾ ਵੇਚਿਆ ਹੈ,  ਇਤਿਹਾਸ ਵੇਚਿਆ ਹੈ,  ਉਰੀ ਦੇ ਸੱਚ ਦੇ ਪ੍ਰਮਾਣ ਵੇਚੇ ਹਨ,  ਸ਼ਰਮ ਕਰੋ ਨਫਰਤ ਦੀ ਦੁਕਾਨ ਵਾਲਿਓ ਤੁਸੀਂ ਸੈਨਾ ਦਾ ਸਵਾਭਿਮਾਨ ਵੇਚਿਆ ਹੈ।

 

ਸਤਿਕਾਰਯੋਗ ਸਪੀਕਰ ਜੀ,

ਅਸੀਂ ਤਾਂ ਇੱਥੇ ਬੈਠੇ ਹੋਏ ਬਹੁਤ ਲੋਕ ਪਿੰਡ ਗ਼ਰੀਬ ਪਿਛੋਕੜ ਤੋਂ ਹਨ। ਇੱਥੇ ਸਦਨ ਵਿੱਚ ਵੱਡੀ ਸੰਖਿਆ ਵਿੱਚ ਲੋਕ ਪਿੰਡ ਅਤੇ ਛੋਟੇ ਕਸਬਿਆਂ ਤੋਂ ਆਉਂਦੇ ਹਨ ਅਤੇ ਪਿੰਡ ਦਾ ਕੋਈ ਵਿਅਕਤੀ ਵਿਦੇਸ਼ ਜਾਵੇ, ਸਾਲਾਂ ਤੱਕ ਉਹ ਉਸ ਦੇ ਗੀਤ ਗਾਉਂਦਾ ਰਹਿੰਦਾ ਹੈ। ਇੱਕ ਅੱਧੀ ਵਾਰ ਵੀ ਕਦੇ ਵਿਦੇਸ਼ ਜਾਵੇ, ਦੇਖ ਕੇ ਆਇਆ ਹੋਵੇ, ਸਾਲਾਂ ਤੱਕ ਦੱਸਦਾ ਰਹਿੰਦਾ ਹੈ ਕਿ ਮੈਂ ਇਹ ਦੇਖ ਕੇ ਆਇਆ, ਮੈਂ ਇਹ ਦੇਖ ਕੇ ਆਇਆ, ਮੈਂ ਇਹ ਸੁਣਿਆ, ਮੈਂ ਇਹ ਦੇਖਿਆ, ਸੁਭਾਵਿਕ ਹੈ ਪਿੰਡ ਦਾ ਵਿਅਕਤੀ ਜਿਸ ਬੇਚਾਰੇ ਨੇ ਦਿੱਲੀ-ਮੁੰਬਈ ਵੀ ਨਾ ਦੇਖਿਆ ਹੋਵੇ ਅਤੇ ਅਮਰੀਕਾ ਜਾ ਕੇ ਆ ਜਾਵੇ।

 

ਯੂਰੋਪ ਜਾ ਕੇ ਆ ਜਾਵੇ ਤਾਂ ਉਹ ਵਰਣਨ ਕਰਦਾ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੇ, ਕਦੇ ਗਮਲੇ ਵਿੱਚ ਮੂਲੀ ਨਹੀਂ ਉਗਾਈ, ਜਿਨ੍ਹਾਂ ਲੋਕਾਂ ਨੇ ਕਦੇ ਗਮਲੇ ਵਿੱਚ ਮੂਲੀ ਨਹੀਂ ਉਗਾਈ, ਉਹ ਖੇਤਾਂ ਨੂੰ ਦੇਖ ਕੇ ਹੈਰਾਨ ਹੋਣੇ ਹੀ ਹੋਣੇ ਹਨ।

 

ਸਪੀਕਰ ਜੀ,

ਇਹ ਲੋਕ ਤਾਂ ਜੋ ਕਦੇ ਜ਼ਮੀਨ ’ਤੇ ਉਤਰੇ ਹੀ ਨਹੀਂ, ਜਿਨ੍ਹਾਂ ਨੇ ਹਮੇਸ਼ਾ ਗੱਡੀ ਦਾ ਸ਼ੀਸ਼ਾ ਡਾਉਨ ਕਰਕੇ ਦੂਸਰਿਆਂ ਦੀ ਗ਼ਰੀਬੀ ਦੇਖੀ ਹੈ, ਉਨ੍ਹਾਂ ਨੂੰ ਸਭ ਹੈਰਾਨ ਕਰਨ ਵਾਲਾ ਲੱਗ ਰਿਹਾ ਹੈ। ਜਦੋਂ ਅਜਿਹੇ ਲੋਕ ਭਾਰਤ ਦੀ ਸਥਿਤੀ ਦਾ ਵਰਣਨ ਕਰਦੇ ਹਨ ਤਾਂ ਇਹ ਭੁੱਲ ਜਾਂਦੇ ਹਨ ਕਿ ਇਸ ਭਾਰਤ ਵਿੱਚ 50 ਸਾਲ ਤੱਕ ਉਨ੍ਹਾਂ ਦੇ ਪਰਿਵਾਰ ਨੇ ਰਾਜ ਕੀਤਾ ਸੀ।

 

ਇੱਕ ਤਰ੍ਹਾਂ ਨਾਲ ਜਦੋਂ ਭਾਰਤ ਦੇ ਇਸ ਰੂਪ ਦਾ ਵਰਣਨ ਕਰਦੇ ਹਨ ਤਦ ਉਹ ਆਪਣੇ ਪੁਰਖਾਂ ਦੀਆਂ ਨਾਕਾਮੀਆਂ ਦਾ ਜ਼ਿਕਰ ਕਰਦੇ ਹਨ, ਇਹ ਇਤਿਹਾਸ ਗਵਾਹ ਹੈ। ਅਤੇ ਇਨ੍ਹਾਂ ਦੀ ਦਾਲ ਗੱਲਣ ਵਾਲੀ ਨਹੀਂ ਹੈ। ਇਸ ਲਈ ਨਵੀਆਂ-ਨਵੀਆਂ ਦੁਕਾਨਾਂ ਖੋਲ੍ਹ ਕੇ ਬੈਠ ਜਾਂਦੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਦੀ ਨਵੀਂ ਦੁਕਾਨ ’ਤੇ ਵੀ ਕੁਝ ਦਿਨਾਂ ਵਿੱਚ ਤਾਲਾ ਲੱਗ ਜਾਵੇਗਾ। ਅਤੇ ਅੱਜ ਇਸ ਚਰਚਾ ਦੇ ਦਰਮਿਆਨ ਦੇਸ਼ ਦੇ ਲੋਕਾਂ ਨੂੰ ਮੈਂ ਬਹੁਤ ਗੰਭੀਰਤਾ ਦੇ ਨਾਲ ਇਸ ਹੰਕਾਰੀ ਗੱਠਜੋੜ ਦੀ ਆਰਥਿਕ ਨੀਤੀ ਤੋਂ ਵੀ ਸਾਵਧਾਨ ਕਰਨਾ ਚਾਹੁੰਦਾ ਹਾਂ।

 

ਇਸ ਦੇਸ਼ ਵਿੱਚ ਇਹ ਘਮੰਡੀਆ ਗੱਠਜੋੜ ਅਜਿਹੀ ਅਰਥਵਿਵਸਥਾ ਚਾਹੁੰਦਾ ਹੈ, ਜਿਸ ਨਾਲ ਦੇਸ਼ ਕਮਜ਼ੋਰ ਹੋਵੇ ਅਤੇ ਉਹ ਸਮਰੱਥ ਨਾ ਬਣ ਪਾਵੇ। ਅਸੀਂ ਆਪਣੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਦੇਖਦੇ ਹਾਂ ਜਿਨ੍ਹਾਂ ਆਰਥਿਕ ਨੀਤੀਆਂ ਨੂੰ ਲੈ ਕੇ ਕਾਂਗਰਸ ਅਤੇ ਉਸ ਦੇ ਸਾਥੀ ਅੱਗੇ ਵਧਣਾ ਚਾਹੁੰਦੇ ਹਨ, ਜਿਸ ਤਰ੍ਹਾਂ ਨਾਲ ਖਜ਼ਾਨੇ ’ਚੋਂ ਪੈਸਾ ਲੁੱਟ ਕੇ ਵੋਟਾਂ ਪਾਉਣ ਦਾ ਖੇਡ ਖੇਡ ਰਹੇ ਹਨ,ਆਪਣੇ ਆਲੇ-ਦੁਆਲੇ ਦੇ ਦੇਸ਼ਾਂ ਦੇ ਹਾਲਤ ਦੇਖ ਲਓ। ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਸਥਿਤੀ ਦੇਖ ਲਓ। ਅਤੇ ਮੈਂ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂ, ਇਨ੍ਹਾਂ ਦੀ ਸੁਧਰਨ ਦੀ ਮੈਨੂੰ ਕੋਈ ਉਮੀਦ ਨਹੀਂ ਹੈ, ਉਹ ਜਨਤਾ ਇਨ੍ਹਾਂ ਨੂੰ ਸੁਧਾਰ ਦੇਵੇਗੀ।

 

ਸਤਿਕਾਰਯੋਗ ਸਪੀਕਰ ਜੀ,

ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਦੁਸ਼ਪਰਿਣਾਮ ਸਾਡੇ ਦੇਸ਼ ’ਤੇ ਵੀ ਹੋ ਰਿਹਾ ਹੈ, ਸਾਡੇ ਰਾਜਾਂ ’ਤੇ ਵੀ ਹੋ ਰਿਹਾ ਹੈ। ਚੋਣਾਂ ਜਿੱਤਣ ਲਈ ਅਨਾਬ-ਸ਼ਨਾਬ ਵਾਅਦਿਆਂ ਦੇ ਕਾਰਨ ਹੁਣ ਇਨ੍ਹਾਂ ਰਾਜਾਂ ਵਿੱਚ ਜਨਤਾ ਦੇ ਉੱਪਰ ਨਵੇਂ-ਨਵੇਂ ਦੰਡ ਪਾਏ ਜਾ ਰਹੇ ਹਨ। ਨਵੇਂ-ਨਵੇਂ ਬੋਝ ਪਾਏ ਜਾ ਰਹੇ ਹਨ ਅਤੇ ਵਿਕਾਸ ਦੇ ਪ੍ਰੋਜੈਕਟਸ ਬੰਦ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ, ਰਸਮੀ ਤੌਰ ’ਤੇ ਐਲਾਨ ਕੀਤਾ ਜਾ ਰਿਹਾ ਹੈ। 

 

ਸਤਿਕਾਰਯੋਗ ਸਪੀਕਰ ਜੀ,

ਇਸ ਘਮੰਡੀਆ ਗੱਠਜੋੜ ਦੀ ਜੋ ਆਰਥਿਕ ਨੀਤੀ ਹੈ, ਉਨ੍ਹਾਂ ਆਰਥਿਕ ਨੀਤੀਆਂ ਦਾ ਮੈਂ ਨਤੀਜਾ ਸਾਫ਼ ਦੇਖ ਰਿਹਾ ਹਾਂ। ਅਤੇ ਇਸ ਲਈ ਮੈਂ ਦੇਸ਼ ਵਾਸੀਆਂ ਨੂੰ ਚੇਤਾਵਨੀ, ਦੇਸ਼ ਵਾਸੀਆਂ ਨੂੰ ਇਹ ਸੱਚ ਸਮਝਾਉਣਾ ਚਾਹੁੰਦਾ ਹਾਂ। ਇਹ ਲੋਕ, ਇਹ ਘਮੰਡੀਆ ਗੱਠਜੋੜ ਇਹ ਲੋਕ ਭਾਰਤ ਦੇ ਦੀਵਾਲੀਆਂ ਹੋਣ ਦੀ ਗਾਰੰਟੀ ਹਨ, ਭਾਰਤ ਦੇ ਦਿਵਾਲੀਆਂ ਹੋਣ ਦੀ ਗਾਰੰਟੀ ਹੈ। ਇਹ ਇਕੋਨੌਮੀ ਨੂੰ ਡੁੱਬਾਉਣ ਦੀ ਗਾਰੰਟੀ ਹੈ, ਇਹ ਇਕੋਨੌਮੀ ਨੂੰ ਡੁਬਾਉਣ ਦੀ ਗਾਰੰਟੀ ਹੈ। ਇਹ ਡਬਲ ਡਿਜਿਟ ਮਹਿੰਗਾਈ ਦੀ ਗਾਰੰਟੀ ਹੈ, ਇਹ ਡਬਲ ਡਿਜਿਟ ਮਹਿੰਗਾਈ ਦੀ ਗਾਰੰਟੀ ਹੈ। ਇਹ ਪੌਲਿਸੀ ਪੈਰਾਲਿਸਿਸ ਦੀ ਗਾਰੰਟੀ ਹੈ, ਇਹ ਪੌਲਿਸੀ ਪੈਰਾਲਿਸਿਸ ਦੀ ਗਾਰੰਟੀ ਹੈ।

 

ਇਹ ਅਸਥਿਰਤਾ ਦੀ ਗਾਰੰਟੀ ਹੈ, ਇਹ ਅਸਥਿਰਤਾ ਦੀ ਗਾਰੰਟੀ ਹੈ। ਇਹ ਕਰੱਪਸ਼ਨ ਦੀ ਗਾਰੰਟੀ ਹੈ, ਇਹ ਕਰੱਪਸ਼ਨ ਦੀ ਗਾਰੰਟੀ ਹੈ। ਇਹ ਤੁਸ਼ਟੀਕਰਣ ਦੀ ਗਾਰੰਟੀ ਹੈ, ਇਹ ਤੁਸ਼ਟੀਕਰਣ ਦੀ ਗਾਰੰਟੀ ਹੈ। ਇਹ ਪਰਿਵਾਰਵਾਦ ਦੀ ਗਾਰੰਟੀ ਹੈ, ਇਹ ਪਰਿਵਾਰਵਾਦ ਦੀ ਗਾਰੰਟੀ ਹੈ। ਇਹ ਭਾਰੀ ਬੇਰੋਜ਼ਗਾਰੀ ਦੀ ਗਾਰੰਟੀ ਹੈ, ਇਹ ਭਾਰੀ ਬੇਰੋਜ਼ਗਾਰੀ ਦੀ ਗਾਰੰਟੀ ਹੈ। ਇਹ ਆਤੰਕ ਅਤੇ ਹਿੰਸਾ ਦੀ ਗਾਰੰਟੀ ਹੈ, ਇਹ ਆਤੰਕ ਅਤੇ ਹਿੰਸਾ ਦੀ ਗਾਰੰਟੀ ਹੈ। ਇਹ ਭਾਰਤ ਨੂੰ ਦੋ ਸ਼ਤਾਬਦੀ ਪਿੱਛੇ ਪਹੁੰਚਾਉਣ ਦੀ ਗਾਰੰਟੀ ਹੈ।

 

ਸਤਿਕਾਰਯੋਗ ਸਪੀਕਰ ਜੀ,

ਇਹ ਕਦੇ ਭਾਰਤ ਨੂੰ ਟੌਪ 3 ਅਰਥਵਿਵਸਥਾ ਬਣਾਉਣ ਦੀ ਗਾਰੰਟੀ ਨਹੀਂ ਦੇ ਸਕਦੇ। ਇਹ ਮੋਦੀ ਦੇਸ਼ ਨੂੰ ਗਾਰੰਟੀ ਦਿੰਦਾ ਹੈ ਕਿ ਮੇਰੇ ਤੀਸਰੇ ਕਾਰਜਕਾਲ ਵਿੱਚ ਮੈਂ ਹਿੰਦੁਸਤਾਨ ਨੂੰ ਟੌਪ 3 ਦੀ ਪੋਜੀਸ਼ਨ ਵਿੱਚ ਲਿਆ ਕੇ ਰੱਖਾਂਗਾ, ਇਹ ਮੇਰੀ ਦੇਸ਼ ਨੂੰ ਗਾਰੰਟੀ ਹੈ। ਇਹ ਕਦੇ ਵੀ ਦੇਸ਼ ਨੂੰ ਵਿਕਸਿਤ ਬਣਾਉਣ ਦਾ ਸੋਚ ਵੀ ਨਹੀਂ ਸਕਦੇ ਹਨ। ਉਸ ਦਿਸ਼ਾ ਵਿੱਚ ਇਹ ਲੋਕ ਕੁਝ ਕਰ ਵੀ ਨਹੀਂ ਸਕਦੇ ਹਨ ।

 

ਸਤਿਕਾਰਯੋਗ ਸਪੀਕਰ ਜੀ,

ਸਤਿਕਾਰਯੋਗ ਲੋਕਤੰਤਰ ਵਿੱਚ ਜਿਨ੍ਹਾਂ ਦਾ ਭਰੋਸਾ ਨਹੀਂ ਹੁੰਦਾ ਹੈ ਉਹ ਸੁਣਾਉਣ ਲਈ ਤਾਂ ਤਿਆਰ ਹੁੰਦੇ ਹਨ ਲੇਕਿਨ ਸੁਣਨ ਦਾ ਧੀਰਜ ਨਹੀਂ ਹੁੰਦਾ ਹੈ। ਅਪਸ਼ਬਦ ਬੋਲੋ, ਭੱਜ ਜਾਓ, ਕੂੜਾ ਕਚਰਾ ਸੁੱਟੋ ਭੱਜ ਜਾਓ, ਝੂਠ ਫੈਲਾਓ ਭੱਜ ਜਾਓ, ਇਹੀ ਜਿਨ੍ਹਾਂ ਦਾ ਖੇਡ ਹੈ। ਇਹ ਦੇਸ਼ ਉਨ੍ਹਾਂ ਤੋਂ ਜ਼ਿਆਦਾ ਉਮੀਦ ਨਹੀਂ ਕਰ ਸਕਦਾ ਹੈ। ਜੇਕਰ ਇਨ੍ਹਾਂ ਨੇ ਗ੍ਰਹਿ ਮੰਤਰੀ ਜੀ ਦੀ ਮਣੀਪੁਰ ਦੀ ਚਰਚਾ ’ਤੇ ਸਹਿਮਤੀ ਦਿਖਾਈ ਹੁੰਦੀ ਤਾਂ ਇਕੱਲੇ ਮਣੀਪੁਰ ਵਿਸ਼ੇ ’ਤੇ ਵਿਸਤਾਰ ਨਾਲ ਚਰਚਾ ਹੋ ਸਕਦੀ ਸੀ। ਹਰ ਪਹਿਲੂ ’ਤੇ ਚਰਚਾ ਹੋ ਸਕਦੀ ਹੈ।

 

ਅਤੇ  ਉਨ੍ਹਾਂ ਨੂੰ ਵੀ ਬਹੁਤ ਕੁਝ ਕਹਿਣ ਦਾ ਮੌਕਾ ਮਿਲ ਸਕਦਾ ਸੀ। ਲੇਕਿਨ ਉਨ੍ਹਾਂ ਨੂੰ ਚਰਚਾ ਵਿੱਚ ਦਿਲਚਸਪੀ ਨਹੀਂ ਸੀ ਤੇ ਕੱਲ੍ਹ ਅਮਿਤ ਭਾਈ ਨੇ ਵਿਸਤਾਰ ਨਾਲ ਇਸ ਵਿਸ਼ੇ ਦੀਆਂ ਚੀਜ਼ਾਂ ਜਦੋਂ ਰੱਖੀਆਂ ਤਾਂ ਦੇਸ਼ ਨੂੰ ਵੀ ਹੈਰਾਨੀ ਹੋਈ ਹੈ ਕਿ ਇਹ ਲੋਕ ਇੰਨਾ ਝੂਠ ਫੈਲਾ ਸਕਦੇ ਹਨ।

 

ਅਜਿਹੇ-ਅਜਿਹੇ ਪਾਪ ਕਰਕੇ ਗਏ ਹਨ ਲੋਕ ਅਤੇ ਉਹ ਅੱਜ ਜਦੋਂ ਅਵਿਸ਼ਵਾਸ ਦਾ ਪ੍ਰਸਤਾਵ ਲਿਆਏ ਅਤੇ ਅਵਿਸ਼ਵਾਸ ਦੇ ਸਾਰੇ ਵਿਸ਼ੇ ’ਤੇ ਉਹ ਬੋਲੇ ਤਾਂ ਟ੍ਰੈਜ਼ਰੀ ਬੈਂਚ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਦੇ ਵਿਸ਼ਵਾਸ ਨੂੰ ਪ੍ਰਗਟ ਕਰੇ. ਦੇਸ਼ ਦੇ ਵਿਸ਼ਵਾਸ ਨੂੰ ਨਵੀਂ ਤਾਕਤ ਦੇਵੇ, ਦੇਸ਼ ਦੇ ਪ੍ਰਤੀ ਅਵਿਸ਼ਵਾਸ ਕਰਨ ਵਾਲਿਆਂ ਦੇ ਲਈ ਕਰਾਰਾ ਜਵਾਬ ਦੇਵੇ, ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਕਿਹਾ ਸੀ, ਇਕੱਲੇ ਮਣੀਪੁਰ ਦੇ ਲਈ ਆਓ ਚਰਚਾ ਕਰੋ, ਗ੍ਰਹਿ ਮੰਤਰੀ ਜੀ ਨੇ ਚਿੱਠੀ ਲਿਖ ਕੇ ਕਿਹਾ ਸੀ। ਉਨ੍ਹਾਂ ਦੇ ਵਿਭਾਗ ਨਾਲ ਜੁੜਿਆ ਮਾਮਲਾ ਸੀ। ਲੇਕਿਨ ਸਾਹਸ ਨਹੀਂ ਸੀ, ਇਰਾਦਾ ਨਹੀਂ ਸੀ ਅਤੇ ਪੇਟ ਵਿੱਚ ਪਾਪ ਸੀ, ਦਰਦ ਪੇਟ ਵਿੱਚ ਹੋ ਰਿਹਾ ਸੀ ਅਤੇ ਫੋੜ ਰਹੇ ਸਨ ਸਿਰ, ਇਸ ਦਾ ਇਹ ਨਤੀਜਾ ਸੀ।

 

ਸਤਿਕਾਰਯੋਗ ਸਪੀਕਰ ਜੀ,

ਮਣੀਪੁਰ ਦੀ ਸਥਿਤੀ ’ਤੇ ਦੇਸ਼ ਦੇ ਗ੍ਰਹਿ ਮਤੰਰੀ ਸ਼੍ਰੀਮਾਨ ਅਮਿਤ ਸ਼ਾਹ ਨੇ ਕੱਲ੍ਹ ਦੋ ਘੰਟੇ ਤੱਕ ਵਿਸਤਾਰ ਨਾਲ ਅਤੇ ਬੜੇ ਧੀਰਜ ਨਾਲ ਰਤੀ ਭਰ ਵੀ ਰਾਜਨੀਤੀ ਦੇ ਬਿਨਾਂ ਸਾਰੇ ਮਾਮਲੇ ਨੂੰ ਵਿਸਤਾਰ ਨਾਲ ਸਮਝਾਇਆ, ਸਰਕਾਰ ਦੀ ਅਤੇ ਦੇਸ਼ ਦੀ ਚਿੰਤਾ ਨੂੰ ਪ੍ਰਗਟ ਕੀਤਾ ਅਤੇ ਉਸ ਵਿੱਚ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਨ ਦਾ ਵੀ ਪ੍ਰਯਾਸ ਸੀ। ਉਸ ਵਿੱਚ ਇਸ ਪੂਰੇ ਸਦਨ ਵੱਲੋਂ ਇੱਕ ਵਿਸ਼ਵਾਸ ਦਾ ਸੰਦੇਸ਼ ਮਣੀਪੁਰ ਨੂੰ ਪਹੁੰਚਾਉਣ ਦਾ ਇਰਾਦਾ ਸੀ। ਉਸ ਵਿੱਚ ਆਮ ਲੋਕਾਂ ਨੂੰ ਸਿੱਖਿਅਤ ਕਰਨ ਦਾ ਵੀ ਪ੍ਰਯਾਸ ਸੀ। ਇੱਕ ਨੇਕ ਈਮਾਨਦਾਰੀ ਨਾਲ ਦੇਸ਼ ਦੀ ਭਲਾਈ ਲਈ ਅਤੇ ਮਣੀਪੁਰ ਦੀ ਸਮੱਸਿਆ ਦੇ ਲਈ ਰਸਤੇ ਲੱਭਣਾ ਇੱਕ ਪ੍ਰਯਾਸ ਸੀ। ਲੇਕਿਨ ਸਿਵਾਏ ਰਾਜਨੀਤੀ ਦੇ ਕੁਝ ਕਰਨਾ ਨਹੀਂ ਹੈ, ਇਸ ਲਈ ਇਨ੍ਹਾਂ ਨੇ ਇਹੀ ਖੇਡ ਕੀਤੇ, ਇਹੀ ਸਥਿਰਤਾ ਕੀਤੀ। 

 

ਸਤਿਕਾਰਯੋਗ ਸਪੀਕਰ ਮਹੋਦਯ,

ਕੱਲ੍ਹ ਉਂਝ ਤਾਂ ਵਿਸਤਾਰ ਨਾਲ ਅਮਿਤ ਭਾਈ ਨੇ ਦੱਸਿਆ ਸੀ। ਮਣੀਪੁਰ ਵਿੱਚ ਅਦਾਲਤ ਦਾ ਇੱਕ ਫੈਸਲਾ ਆਇਆ। ਹੁਣ ਅਦਾਲਤਾਂ ਵਿੱਚ ਕੀ ਹੋ ਰਿਹਾ ਹੈ ਉਹ ਅਸੀਂ ਜਾਣਦੇ ਹਾਂ। ਅਤੇ ਉਸ ਦੇ ਹੱਕ ਅਤੇ ਵਿਰੋਧ ਵਿੱਚ ਜੋ ਹਾਲਾਤ ਬਣੇ, ਹਿੰਸਾ ਦਾ ਦੌਰ ਸ਼ੁਰੂ ਹੋ ਗਿਆ ਅਤੇ ਉਸ ਵਿੱਚ ਬਹੁਤ ਪਰਿਵਾਰਾਂ ਨੂੰ ਮੁਸ਼ਕਿਲ ਹੋਈ । ਕਈਆਂ ਨੇ ਆਪਣੇ ਨੇੜਲਿਆਂ ਨੂੰ ਵੀ ਗੁਆ ਦਿੱਤਾ। ਮਹਿਲਾਵਾਂ ਦੇ ਨਾਲ ਗੰਭੀਰ ਅਪਰਾਧ ਹੋਇਆ ਅਤੇ ਇਹ ਅਪਰਾਧ ਨਾ ਮੁਆਫ਼ੀਯੋਗ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੇ ਲਈ ਕੇਂਦਰ ਸਰਕਾਰ, ਰਾਜ ਸਰਕਾਰ ਮਿਲ ਕੇ ਭਰਪੂਰ ਪ੍ਰਯਾਸ ਕਰ ਰਹੀ ਹੈ।

 

ਅਤੇ ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਨਾਲ ਪ੍ਰਯਾਸ ਚਲ ਰਹੇ ਹਨ ਆਉਣ ਵਾਲੇ ਭਵਿੱਖ ਵਿੱਚ ਸ਼ਾਂਤੀ ਦਾ ਸੂਰਜ ਜ਼ਰੂਰ ਚੜ੍ਹੇਗਾ। ਮਣੀਪੁਰ ਫਿਰ ਇੱਕ ਵਾਰ ਨਵੇਂ ਆਤਮਵਿਸ਼ਵਾਸ ਦੇ ਨਾਲ ਅੱਗੇ ਵਧੇਗਾ। ਮੈਂ ਮਣੀਪੁਰ ਦੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ, ਉੱਥੋਂ ਦੀਆਂ ਮਾਤਾਵਾਂ-ਭੈਣਾਂ, ਬੇਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਦੇਸ਼ ਤੁਹਾਡੇ ਨਾਲ ਹੈ, ਇਹ ਸਦਨ ਤੁਹਾਡੇ ਨਾਲ ਹੈ। ਅਸੀਂ ਸਭ ਮਿਲ ਕੇ ਕੋਈ ਇੱਥੇ ਹੋਵੇ ਜਾਂ ਨਾ ਹੋਵੇ, ਅਸੀਂ ਸਭ ਮਿਲ ਕੇ ਇਸ ਚੁਣੌਤੀ ਦਾ ਸਮਾਧਾਨ ਨਿਕਾਲਾਂਗੇ। ਉੱਥੇ ਫਿਰ ਤੋਂ ਸ਼ਾਂਤੀ ਦੀ ਸਥਾਪਨਾ ਹੋਵੇਗੀ। ਮੈਂ ਮਣੀਪੁਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮਣੀਪੁਰ ਫਿਰ ਵਿਕਾਸ ਦੀ ਰਾਹ ’ਚੇ ਤੇਜ਼ ਗਤੀ ਨਾਲ ਅੱਗੇ ਵਧੇ ਉਸ ਵਿੱਚ ਕੋਈ ਪ੍ਰਯਾਸਾਂ ਵਿੱਚ ਕੋਈ ਕਸਰ ਨਹੀਂ ਰਹੇਗੀ।

 

ਸਤਿਕਾਰਯੋਗ ਸਪੀਕਰ ਮਹੋਦਯ,

ਇੱਥੇ ਸਦਨ ਵਿੱਚ ਮਾਂ ਭਾਰਤੀ ਬਾਰੇ ਜੋ ਕਿਹਾ ਗਿਆ ਹੈ, ਉਸ ਨੇ ਹਰ ਭਾਰਤੀ ਦੀ ਭਾਵਨਾ ਨੂੰ ਗਹਿਰੀ ਠੇਸ ਪਹੁੰਚਾਈ ਹੈ। ਸਪੀਕਰ ਜੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਹੈ। ਸੱਤਾ ਦੇ ਬਿਨਾ ਅਜਿਹਾ ਹਾਲ ਕਿਸੇ ਦਾ ਹੋ ਜਾਂਦਾ ਹੈ ਕੀ ? ਸੱਤਾ ਸੁਖ ਦੇ ਬਿਨਾ ਜੀ ਨਹੀਂ ਸਕਦੇ ਹਨ ਕੀ ? ਅਤੇ ਕੀ ਕੀ ਭਾਸ਼ਾ ਬੋਲ ਰਹੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਪਤਾ ਨਹੀਂ ਕਿਉਂ ਕੁਝ ਲੋਕ ਭਾਰਤ ਮਾਂ ਦੀ ਮੌਤ ਦੀ ਕਾਮਨਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ। ਇਹ ਉਹ ਲੋਕ ਹਨ ਜੋ ਕਦੇ ਲੋਕਤੰਤਰ ਦੀ ਹੱਤਿਆ ਦੀ ਗੱਲ ਕਰਦੇ ਹਨ, ਕਦੇ ਸੰਵਿਧਾਨ ਦੀ ਹੱਤਿਆ ਦੀ ਗੱਲ ਕਰਦੇ ਹਨ। ਅਸਲ ਵਿੱਚ ਜੋ ਇਨ੍ਹਾਂ ਦੇ ਮਨ ਵਿੱਚ ਹੈ, ਉਹ ਹੀ ਉਨ੍ਹਾਂ ਦੇ ਕੰਮ ਵਿੱਚ ਸਾਹਮਣੇ ਆ ਜਾਂਦਾ ਹੈ। ਮੈਂ ਹੈਰਾਨ ਹਾਂ ਅਤੇ ਇਹ ਬੋਲਣ ਵਾਲੇ ਕੌਣ ਲੋਕ ਹਨ? ਕੀ ਇਹ ਦੇਸ਼ ਭੁੱਲ ਗਿਆ ਹੈ  ਇਹ 14 ਅਗਸਤ ਵਿਭਾਜਨ ਵਿਭੀਸ਼ਿਕਾ, ਪੀੜਾ ਦਾਇਕ ਦਿਵਸ ਅੱਜ ਵੀ ਸਾਡੇ ਸਾਹਮਣੇ ਉਨ੍ਹਾਂ ਚੀਕਾਂ ਨੂੰ ਲੈ ਕੇ, ਉਨ੍ਹਾਂ ਦਰਦਾਂ ਨੂੰ ਲੈ ਕੇ ਆਉਂਦਾ ਹੈ।

 

ਇਹ ਉਹ ਲੋਕ ਜਿਨ੍ਹਾਂ ਨੇ ਮਾਂ ਭਾਰਤੀ ਦੇ ਤਿੰਨ-ਤਿੰਨ ਟੁਕੜੇ ਕਰ ਦਿੱਤੇ। ਜਦੋਂ ਮਾਂ ਭਾਰਤੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ ਸੀ, ਜਦੋਂ ਮਾਂ ਭਾਰਤੀ ਦੀ ਜ਼ੰਜੀਰਾਂ ਨੂੰ ਤੋੜਨਾ ਸੀ, ਬੇੜੀਆਂ ਨੂੰ ਕੱਟਣਾ ਸੀ, ਤਦ ਇਨ੍ਹਾਂ ਲੋਕਾਂ ਨੇ ਮਾਂ ਭਾਰਤੀ ਦੀਆਂ ਬਾਹਾਂ ਵੱਢ ਦਿੱਤੀਆਂ। ਮਾਂ ਭਾਰਤੀ ਦੇ ਤਿੰਨ-ਤਿੰਨ ਟੁਕੜੇ ਕਰ ਦਿੱਤੇ ਅਤੇ ਇਹ ਲੋਕ ਕਿਸ ਮੂੰਹ ਨਾਲ ਅਜਿਹਾ ਬੋਲਣ ਦੀ ਹਿੰਮਤ ਕਰਦੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਇਹ ਉਹ ਲੋਕ ਹਨ ਜਿਸ ਵੰਦੇ ਮਾਤਰਮ ਗੀਤ ਨੇ ਦੇਸ਼ ਦੇ ਲਈ ਮਰ ਮਿਟਣ ਦੀ ਪ੍ਰੇਰਣਾ ਦਿੱਤੀ ਸੀ। ਹਿੰਦੁਸਤਾਨ ਦੇ ਹਰ ਕੋਨੇ ਵਿੱਚ ਵੰਦੇ ਮਾਤਰਮ ਚੇਤਨਾ ਦਾ ਸਵਰ ਬਣ ਗਿਆ ਸੀ। ਤੁਸ਼ਟੀਕਰਣ ਦੀ ਰਾਜਨੀਤੀ ਦੇ ਚਲਦੇ ਉਨ੍ਹਾਂ ਨੇ ਮਾਂ ਭਾਰਤੀ ਦੇ ਹੀ ਟੁਕੜੇ ਕੀਤੇ ਇਨ੍ਹਾਂ ਹੀ ਨਹੀਂ, ਵੰਦੇ ਮਾਤਰਮ ਗੀਤ ਦੇ ਵੀ ਟੁਕੜੇ ਕਰ ਦਿੱਤੇ ਇਨ੍ਹਾਂ ਲੋਕਾਂ ਨੇ ਇਹ ਉਹ ਲੋਕ ਹਨ ਸਤਿਕਾਰਯੋਗ ਸਪੀਕਰ ਜੀ ਜੋ ਭਾਰਤ ਤੇਰੇ ਟੁਕੜੇ ਹੋਣਗੇ ਇਹ ਗੈਂਗ ਇਹਾ ਨਾਅਰਾ ਲਗਾਉਣ ਵਾਲੇ ਲੋਕ, ਇਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ,ਉਨ੍ਹਾਂ ਨੂੰ ਪ੍ਰੋਤਸਾਹਨ ਦੇਣ ਲਈ ਪਹੁੰਚ ਜਾਂਦੇ ਹਨ। ਭਾਰਤ ਤੇਰੇ ਟੁਕੜੇ ਹੋਣਗੇ ਉਨ੍ਹਾਂ ਨੂੰ ਹੁਲਾਰਾ ਦੇ ਰਹੇ ਹਨ। ਇਹ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਨ ਜੋ ਇਹ ਕਹਿੰਦੇ ਹਨ ਕਿ ਸਿਲੀਗੁੜੀ ਦੇ ਕੋਲ ਜੋ ਛੋਟਾ ਜਿਹਾ ਨੌਰਥ ਈਸਟ ਨੂੰ ਜੋੜਨ ਵਾਲਾ ਕੋਰੀਡੋਰ ਹੈ, ਉਸ ਨੂੰ ਕੱਟ ਦੇਵੇ ਤਾਂ ਬਿਲਕੁਲ ਨੌਰਥ ਈਸਟ ਅਲੱਗ ਹੋ ਜਾਵੇਗਾ। ਇਹ ਸੁਪਨਾ ਦੇਖਣ ਵਾਲਿਆਂ ਦਾ ਜੋ ਲੋਕ ਸਮਰਥਨ ਕਰਦੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਮੈਂ ਜ਼ਰਾ ਇਨ੍ਹਾਂ ਨੂੰ ਜਿੱਥੇ ਵੀ ਹੋਣ ਜ਼ਰਾ ਮੇਰਾ ਸਵਾਲ ਅਗਲ-ਬਗਲ ਵਿੱਚ ਬੈਠੇ ਹੋਏ ਕੋਈ ਜਵਾਬ ਦੇ ਇਹ ਜੋ ਬਾਹਰ ਗਏ ਹਨ ਨਾ ਉਨ੍ਹਾਂ ਨੂੰ ਜ਼ਰਾ ਪੁੱਛੋ ਕਿ ਕੱਚਾਤਿਵੁ (कच्चातिवु) ਕੀ ਹੈ ? ਕੋਈ ਪੁੱਛੇ ਇਨ੍ਹਾਂ ਨੂੰ ਕੱਚਾਤਿਵੁ ਕੀ ਹੈ ? ਇਨੀਆਂ ਵੱਡੀਆਂ ਗੱਲਾਂ ਕਰਦੇ ਹਨ ਅੱਜ ਮੈਂ ਦੱਸਣਾ ਚਾਹੁੰਦਾ ਹਾਂ ਇਹ ਕੱਚਾਤਿਵੁ ਕੀ ਹੈ ਅਤੇ ਇਹ ਕੱਚਾਤਿਵੁ ਕਿੱਥੋਂ ਆਇਆ ਜ਼ਰਾ ਉਨ੍ਹਾਂ ਨੂੰ ਪੁੱਛੋ, ਇਨ੍ਹੀਆਂ ਵੱਡੀਆਂ ਗੱਲਾਂ ਲਿਖ ਕੇ ਦੇਸ਼ ਨੂੰ ਗੁੰਮਰਾਹ ਕਰਨ ਦਾ ਪ੍ਰਯਾਸ ਕਰ ਰਹੇ ਹਨ।

 

ਅਤੇ ਇਹ ਡੀਐੱਮਕੇ ਵਾਲੇ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੇ ਮੁੱਖ ਮੰਤਰੀ ਮੈਨੂੰ ਪੱਤਰ ਲਿਖਦੇ ਹਨ, ਹੁਣ ਵੀ ਲਿਖਦੇ ਹਨ ਅਤੇ ਕਹਿੰਦੇ ਹਨ ਕਿ ਮੋਦੀ ਜੀ ਕੱਚਾਤਿਵੁ ਵਾਪਸ ਲਿਆਓ। ਇਹ ਕੱਚਾਤਿਵੁ ਹੈ ਕੀ? ਕਿਸ ਨੇ ਕੀਤਾ ? ਤਮਿਲਨਾਡੂ ਤੋਂ ਅੱਗੇ ਸ੍ਰੀਲੰਕਾ ਤੋਂ ਪਹਿਲਾਂ ਇੱਕ ਟਾਪੂ ਕਿਸੇ ਨੇ ਕਿਸੇ ਦੂਸਰੇ ਦੇਸ਼ ਨੂੰ ਦੇ ਦਿੱਤਾ ਸੀ। ਕਦੋਂ ਦਿੱਤਾ ਸੀ, ਕਿੱਥੇ ਗਿਆ ਸੀ, ਕੀ ਇਹ ਭਾਰਤ ਮਾਤਾ ਨਹੀਂ ਸੀ ਉੱਥੇ ? ਕੀ ਉਹ ਮਾਂ ਭਾਰਤੀ ਦਾ ਹਿੱਸਾ ਨਹੀਂ ਸੀ ? ਅਤੇ ਇਸ ਨੂੰ ਵੀ ਤੁਸੀਂ ਤੋੜਿਆ। ਕੌਣ ਸੀ ਉਸ ਸਮੇਂ, ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਹੋਇਆ ਸੀ। ਕਾਂਗਰਸ ਦਾ ਇਤਿਹਾਸ ਮਾਂ ਭਾਰਤੀ ਨੂੰ ਛਿੰਨ-ਭਿੰਨ ਕਰਨ ਦਾ ਰਿਹਾ ਹੈ।

 

ਸਤਿਕਾਰਯੋਗ ਸਪੀਕਰ ਜੀ,

ਅਤੇ ਕਾਂਗਰਸ ਦਾ ਮਾਂ ਭਾਰਤੀ ਦੇ ਪ੍ਰਤੀ ਪਿਆਰ ਕੀ ਰਿਹਾ ਹੈ? ਭਾਰਤ ਦੇ ਵਾਸੀਆਂ ਦੇ ਪ੍ਰਤੀ ਪਿਆਰ ਕੀ ਰਿਹਾ ਹੈ? ਇੱਕ ਸੱਚਾਈ ਬੜੇ ਦੁੱਖ ਦੇ ਨਾਲ ਮੈਂ ਇਸ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਇਹ ਪੀੜਾ ਉਹ ਨਹੀਂ ਸਮਝ ਪਾਉਣਗੇ। ਮੈਂ ਦਾਵਣਗੇਰੇ ਦੇ ਚੱਪੇ-ਚੱਪੇ ’ਤੇ ਘੁੰਮਿਆ ਹੋਇਆ ਵਿਅਕਤੀ ਹਾਂ ਅਤੇ ਰਾਜਨੀਤੀ ਵਿੱਚ ਕੁਝ ਨਹੀਂ ਸੀ ਉਦੋਂ ਵੀ ਆਪਣੇ ਪੈਰ ਉੱਥੇ ਘਸਾਉਂਦਾ ਸੀ। ਮੇਰਾ ਇਕ ਇਮੋਸ਼ਨਲ ਅਟੈਚਮੈਂਟ ਹੈ ਉਸ ਖੇਤਰ ਦੇ ਪ੍ਰਤੀ। ਇਨ੍ਹਾਂ ਨੂੰ ਅੰਦਾਜਾ ਨਹੀਂ ਹੈ।


 

ਸਤਿਕਾਰਯੋਗ ਸਪੀਕਰ ਜੀ,

ਮੈਂ ਤਿੰਨ ਪ੍ਰਸੰਗ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਸਦਨ ਦੇ ਸਾਹਮਣੇ। ਅਤੇ ਬਹੁਤ ਮਾਣ ਦੇ ਨਾਲ ਕਹਿਣਾ ਚਾਹੁੰਦਾ ਹਾਂ, ਦੇਸ਼ਵਾਸੀ ਵੀ ਸੁਣ ਰਹੇ ਹਨ। ਪਹਿਲੀ ਘਟਨਾ 5 ਮਾਰਚ, 1966-ਇਸ ਦਿਨ ਕਾਂਗਰਸ ਨੇ ਮਿਜ਼ੋਰਮ ਵਿੱਚ ਬੇਸਹਾਰਾ ਨਾਗਰਿਕਾਂ ’ਤੇ ਆਪਣੀ ਹਵਾਈ ਸੈਨਾ ਰਾਹੀਂ ਹਮਲਾ ਕਰਵਾਇਆ ਸੀ। ਅਤੇ ਉੱਥੇ ਗੰਭੀਰ ਵਿਵਾਦ ਹੋਇਆ ਸੀ। ਕਾਂਗਰਸ ਵਾਲੇ ਜਵਾਬ ਦੇਣ ਕੀ ਉਹ ਕਿਸੇ ਦੂਸਰੇ ਦੇਸ਼ ਦੀ ਹਵਾਈ ਸੈਨਾ ਸੀ ਕੀ। ਕੀ ਮਿਜ਼ੋਰਮ ਦੇ ਲੋਕ ਮੇਰੇ ਦੇਸ਼ ਦੇ ਨਾਗਰਿਕ ਨਹੀ ਸਨ ਕੀ। ਕੀ ਉਨ੍ਹਾਂ ਦੀ ਸੁਰੱਖਿਆ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਨਹੀਂ ਸੀ। 5 ਮਾਰਚ, 1966-ਹਵਾਈ ਸੈਨਾ ਤੋਂ ਪਹਿਲਾ ਹਮਲਾ ਕਰਵਾਇਆ ਗਿਆ, ਨਿਰਦੋਸ਼ ਨਾਗਰਿਕਾਂ ’ਤੇ ਹਮਲਾ ਕਰਵਾਇਆ ਗਿਆ।

 

ਅਤੇ ਸਤਿਕਾਰਯੋਗ ਸਪੀਕਰ ਜੀ,

ਅੱਜ ਵੀ ਮਿਜ਼ੋਰਮ ਵਿੱਚ 5 ਮਾਰਚ ਨੂੰ ਅੱਜ ਵੀ ਪੂਰਾ ਮਿਜ਼ੋਰਮ ਸੋਗ ਮਨਾਉਂਦਾ ਹੈ। ਉਸ ਦਰਦ ਨੂੰ ਮਿਜ਼ੋਰਮ ਭੁੱਲ ਨਹੀਂ ਪਾ ਰਿਹਾ ਹੈ। ਕਦੇ ਇਨ੍ਹਾਂ ਨੇ ਮੱਲ੍ਹਮ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜ਼ਖਮ ਭਰਨ ਦਾ ਪ੍ਰਯਾਸ ਤੱਕ ਨਹੀਂ ਕੀਤਾ ਹੈ।

 

ਕਦੇ ਉਨ੍ਹਾਂ ਨੂੰ ਇਸ ਦਾ ਦੁਖ ਨਹੀਂ ਹੋਇਆ ਹੈ। ਅਤੇ ਕਾਂਗਰਸ ਨੇ ਇਸ ਸੱਚ ਨੂੰ ਦੇ ਸਾਹਮਣੇ ਛੁਪਾਇਆ ਹੈ ਦੋਸਤੋ। ਇਹ ਸੱਚ ਦੇਸ਼ ਤੋਂ ਇਨ੍ਹਾਂ ਨੇ ਛੁਪਾਇਆ ਹੈ। ਕੀ ਆਪਣੇ ਹੀ ਦੇਸ਼ ਵਿੱਚ ਹਵਾਈ ਸੈਨਾ ਤੋਂ ਹਮਲਾ ਕਰਵਾਉਣਾ, ਕੌਣ ਸੀ ਉਸ ਸਮੇਂ-ਇੰਦਰਾ ਗਾਂਧੀ। ਅਕਾਲ ਤਖ਼ਤ ’ਤੇ ਹਮਲਾ ਹੋਇਆ, ਇਹ ਤਾਂ ਹੁਣ ਵੀ ਸਾਡੀ ਯਾਦ ਵਿੱਚ ਹੈ, ਉਨ੍ਹਾਂ ਨੂੰ ਮਿਜ਼ੋਰਮ ਵਿੱਚ ਉਸ ਤੋਂ ਪਹਿਲਾਂ ਇਹ ਆਦਤ ਲੱਗ ਗਈ ਸੀ। ਅਤੇ ਇਸ ਲਈ ਅਕਾਲ ਤਖ਼ਤ ‘ਤੇ ਹਮਲਾ ਕਰਨ ਤੱਕ ਉਹ ਪਹੁੰਚੇ ਸਨ ਮੇਰੇ ਹੀ ਦੇਸ਼ ਵਿੱਚ, ਅਤੇ ਇੱਥੇ ਸਾਨੂੰ ਉਪਦੇਸ਼ ਦੇ ਰਹੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਨੌਰਥ-ਈਸਟ ਵਿੱਚ ਉੱਥੋਂ ਦੇ ਲੋਕਾਂ ਦੇ ਵਿਸ਼ਵਾਸ ਦੀ ਉਨ੍ਹਾਂ ਨੇ ਹੱਤਿਆ ਕੀਤੀ ਸੀ। ਉਹ ਜਖ਼ਮ ਕਿਸੇ ਨਾ ਕਿਸੇ ਸਮੱਸਿਆ ਦੇ ਰੂਪ ਵਿੱਚ ਉਭਰ ਕੇ ਆਉਂਦੇ ਹਨ, ਉਨ੍ਹਾਂ ਦੇ ਹੀ ਕਾਰਨਾਮੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਮੈਂ ਦੂਸਰੀ ਘਟਨਾ ਦਾ ਵਰਣਨ ਕਰਨਾ ਚਾਹੁੰਦਾ ਹਾਂ ਅਤੇ ਉਹ ਘਟਨਾ ਹੈ 1962 ਦਾ ਉਹ ਭਿਆਨਕ ਰੇਡੀਓ ਪ੍ਰਸਾਰਣ ਅੱਜ ਵੀ ਸ਼ੂਲ ਦੀ ਤਰ੍ਹਾਂ ਨੌਰਥ ਈਸਟ ਦੇ ਲੋਕਾਂ ਨੂੰ ਚੁੱਭ ਰਿਹਾ ਹੈ। ਪੰਡਿਤ ਨਹਿਰੂ ਨੇ 1962 ਵਿੱਚ ਜਦੋਂ ਦੇਸ਼ ਦੇ ਉੱਪਰ ਚੀਨ ਦਾ ਹਮਲਾ ਚਲ ਰਿਹਾ ਸੀ, ਦੇਸ਼ ਦੇ ਹਰ ਕੋਨੇ ਵਿੱਚ ਲੋਕ ਆਪਣੀ ਰੱਖਿਆ ਦੇ ਲਈ ਭਾਰਤ ਤੋਂ ਉਮੀਦ ਕਰਕੇ ਬੈਠੇ ਸਨ,

 

ਉਨ੍ਹਾਂ ਨੂੰ ਕੋਈ ਮਦਦ ਮਿਲੇਗੀ, ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਹੋਵੇਗੀ, ਦੇਸ਼ ਬਚ ਜਾਵੇਗਾ। ਲੋਕ ਆਪਣੇ ਹੱਥਾਂ ਨਾਲ ਲੜਾਈ ਲੜਨ ਲਈ ਮੈਦਾਨ ਵਿੱਚ ਉਤਰੇ ਹੋਏ ਸਨ, ਅਜਿਹੀ ਨਾਜ਼ੁਕ ਘੜੀ ਵਿੱਚ ਦਿੱਲੀ ਦੇ ਸ਼ਾਸਨ ’ਤੇ ਬੈਠੇ ਹੋਏ ਅਤੇ ਉਸ ਸਮੇਂ ’ਤੇ ਇੱਕ ਮਾਤਰ ਜੋ ਨੇਤਾ ਹੋਇਆ ਕਰਦੇ ਸਨ, ਪੰਡਿਤ ਨਹਿਰੂ ਨੇ ਰੇਡੀਓ ’ਤੇ ਕੀ ਕਿਹਾ ਸੀ-ਉਨ੍ਹਾਂ ਨੇ ਕਿਹਾ ਸੀ.... My heart goes out to the people of Assam. ਇਹ ਹਾਲ ਕਰਕੇ ਰੱਖਿਆ ਸੀ ਉਨ੍ਹਾਂ ਨੇ।

 

ਉਹ ਪ੍ਰਸਾਰਣ ਅੱਜ ਵੀ ਅਸਾਮ ਦੇ ਲੋਕਾਂ ਦੇ ਲਈ ਇੱਕ ਖੰਜਰ ਦੀ ਤਰ੍ਹਾਂ ਚੁੱਭਦਾ ਰਹਿੰਦਾ ਹੈ। ਅਤੇ ਕਿਸ ਤਰ੍ਹਾਂ ਨਾਲ ਉਸ ਸਮੇਂ ਨਹਿਰੂ ਜੀ ਨੇ ਉਨ੍ਹਾਂ ਨੂੰ ਆਪਣੀ ਕਿਸਮਤ ’ਤੇ ਛੱਡ ਜੀਣ ਦੇ ਲਈ ਮਜ਼ਬੂਰ ਕਰ ਦਿੱਤਾ ਸੀ। ਇਹ ਸਾਡੇ ਤੋਂ ਹਿਸਾਬ ਮੰਗ ਰਹੇ ਹਨ।

ਸਤਿਕਾਰਯੋਗ ਸਪੀਕਰ ਜੀ,

ਇੱਥੋਂ ਚਲੇ ਗਏ ਲੋਹੀਆਵਾਦੀ। ਉਨ੍ਹਾਂ ਨੂੰ ਵੀ ਮੈਂ ਸੁਣਾਉਣਾ ਚਾਹੁੰਦਾ ਸੀ, ਜੋ ਲੋਕ ਆਪਣੇ-ਆਪ ਨੂੰ ਲੋਹੀਆ ਜੀ ਦਾ ਵਾਰਿਸ ਕਹਿੰਦੇ ਹਨ ਅਤੇ ਜੋ ਕੱਲ੍ਹ ਸਦਨ ਵਿੱਚ ਬਹੁਤ ਉਛਲ-ਉਛਲ ਕੇ ਬੋਲ ਰਹੇ ਸਨ, ਹੱਥ ਲੰਬੇ-ਚੌੜੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਲੋਹੀਆ ਜੀ ਨੇ ਨਹਿਰੂ ਜੀ ‘ਤੇ ਗੰਭੀਰ ਆਰੋਪ ਲਗਾਇਆ ਸੀ। ਅਤੇ ਲੋਹੀਆ ਜੀ ਨੇ ਕਿਹਾ ਸੀ ਅਤੇ ਉਹ ਆਰੋਪ ਸੀ ਕਿ ਜਾਣ-ਬੁੱਝ ਕੇ ਨਹਿਰੂ ਜੀ ਨੌਰਥ-ਈਸਟ ਦਾ ਵਿਕਾਸ ਨਹੀਂ ਕਰ ਰਹੇ ਸਨ, ਜਾਣ-ਬੁੱਝ ਕੇ ਨਹੀਂ ਕਰ ਰਹੇ ਸਨ। ਅਤੇ ਲੋਹੀਆ ਜੀ ਦੇ ਸ਼ਬਦ ਸਨ-ਇਹ ਕਿੰਨੀ ਲਾਪਰਵਾਹੀ ਵਾਲੀ ਅਤੇ ਕਿੰਨੀ ਖ਼ਤਰਨਾਕ ਗੱਲ ਹੈ- ਲੋਹੀਆ ਜੀ ਦੇ ਸ਼ਬਦ ਹਨ- ਇਹ ਕਿੰਨੀ ਲਾਪਰਵਾਹੀ ਵਾਲੀ ਅਤੇ ਕਿੰਨੀ ਖ਼ਤਰਨਾਕ ਗੱਲ ਹੈ 30 ਹਜ਼ਾਰ ਸਕੁਏਅਰ ਮੀਲ ਤੋਂ ਵੱਡੇ ਖੇਤਰ ਨੂੰ ਇੱਕ ਕੋਲਡ ਸਟੋਰੇਜ ਵਿੱਚ ਬੰਦ ਕਰਕੇ ਉਸ ਨੂੰ ਹਰ ਤਰ੍ਹਾਂ ਦੇ ਵਿਕਾਸ ਤੋਂ ਵੰਚਿਤ ਕਰ ਦਿੱਤਾ ਗਿਆ ਹੈ। ਇਹ ਲੋਹੀਆ ਜੀ ਨੇ ਨਹਿਰੂ ‘ਤੇ ਆਰੋਪ ਲਗਾਇਆ ਸੀ ਕਿ ਨੌਰਥ-ਈਸਟ ਦੇ ਲਈ ਤੁਹਾਡਾ ਰਵੱਈਆ ਕੀ ਹੈ, ਇਹ ਕਿਹਾ ਸੀ। ਨੌਰਥ-ਈਸਟ ਦੇ ਲੋਕਾਂ ਦੇ ਦਿਲ ਨੂੰ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਮੇਰੇ ਮਤਰੀ ਮੰਡਲ ਦੇ 400 ਮੰਤਰੀ ਰਾਤਰੀ ਨਿਵਾਸ ਕਰਕੇ ਇਕੱਲੇ ਸਟੇਟ ਹੈੱਡ ਕੁਆਰਟਰ ਵਿੱਚ ਨਹੀਂ ਸਗੋਂ ਜ਼ਿਲ੍ਹਾ ਹੈੱਡ ਕੁਆਰਟਰਾਂ ਦੇ ਰੂਪ ਵਿਚ ਵੀ। ਅਤੇ ਮੈਂ ਖ਼ੁਦ 50 ਵਾਰ ਗਿਆ ਹਾਂ। ਇਹ ਅੰਕੜਾ ਨਹੀਂ ਹੈ ਸਿਰਫ਼, ਇਹ ਸਾਧਨਾ ਹੈ। ਇਹ ਨੌਰਥ-ਈਸਟ ਦੇ ਪ੍ਰਤੀ ਸਮਰਪਣ ਹੈ।

 

ਸਤਿਕਾਰਯੋਗ,

ਅਤੇ ਕਾਂਗਰਸ ਦਾ ਹਰ ਕੰਮਕਾਜ ਰਾਜਨੀਤੀ ਅਤੇ ਚੋਣਾਂ ਅਤੇ ਸਰਕਾਰ ਦੇ ਆਸਪਾਸ ਹੀ ਘੁੰਮਦਾ ਰਹਿੰਦਾ ਹੈ। ਜਿੱਥੇ ਜ਼ਿਆਦਾ ਸੀਟਾਂ ਮਿਲਦੀਆਂ ਹੋਣ ਰਾਜਨੀਤੀ ਦੀ ਆਪਣੀ ਖਿਚੜੀ ਪਕਦੀ ਹੈ ਤਾਂ ਉੱਥੇ ਤਾਂ ਮਜਬੂਰਨ ਤੋਂ ਹੀ ਕੁਝ ਕਰ ਲੈਂਦੇ ਹਨ, ਲੇਕਿਨ ਨੌਰਥ-ਈਸਟ ਵਿੱਚ, ਦੇਸ਼ ਸੁਣ ਰਿਹਾ ਹੈ, ਨੌਰਥ-ਈਸਟ ਵਿੱਚ ਉਨ੍ਹਾਂ ਦੀ ਕੋਸ਼ਿਸ਼ ਰਹੀ ਕਿ ਜਿੱਥੇ ਇੱਕਾ-ਦੁੱਕਾ ਸੀਟਾਂ ਹੁੰਦੀਆਂ ਸਨ ਉਹ ਇਲਾਕੇ ਉਨ੍ਹਾਂ ਦੇ ਸਵੀਕਾਰਯੋਗ ਨਹੀਂ ਸਨ। ਉਹ ਇਲਾਕੇ ਉਨ੍ਹਾਂ ਨੂੰ ਮਨਜ਼ੂਰ ਨਹੀਂ ਸਨ, ਉਨ੍ਹਾਂ ਦੀ ਤਰਫ਼ ਉਨ੍ਹਾਂ ਦਾ ਧਿਆਨ ਨਹੀਂ ਸੀ। ਉਨ੍ਹਾਂ ਨੂੰ ਦੇਸ਼ ਦੇ ਨਾਗਰਿਕ ਦੇ ਹਿਤਾਂ ਦੀ ਕੋਈ ਸੰਵੇਦਨਾ ਨਹੀਂ ਸੀ।

 

ਸਤਿਕਾਰਯੋਗ ਸਪੀਕਰ ਜੀ,

ਅਤੇ ਇਸ ਲਈ ਜਿੱਥੇ ਇੱਕਾ-ਦੁੱਕਾ ਸੀਟਾਂ ਹੋਇਆ ਕਰਦੀਆਂ ਸਨ, ਉਸ ਦੇ ਪ੍ਰਤੀ ਸੌਤੇਲਾ ਵਿਵਹਾਰ, ਇਹ ਕਾਂਗਰਸ ਦੇ ਡੀਐੱਨਏ ਵਿੱਚ ਰਿਹਾ ਹੈ, ਪਿਛਲੇ ਕਈ ਵਰ੍ਹਿਆਂ ਦਾ ਇਤਿਹਾਸ ਦੇਖ ਲਵੋ। ਨੌਰਥ-ਈਸਟ ਵਿੱਚ ਉਨ੍ਹਾਂ ਦਾ ਇਹ ਰਵੱਈਆ ਸੀ, ਲੇਕਿਨ ਹੁਣ ਦੇਖੋ ਮੈਂ ਪਿਛਲੇ 9 ਸਾਲ ਦੇ ਮੇਰੇ ਪ੍ਰਯਾਸਾਂ ਨਾਲ ਕਹਿੰਦਾ ਹਾਂ ਕਿ ਸਾਡੇ ਲਈ ਨੌਰਥ-ਈਸਟ ਸਾਡੇ ਜਿਗਰ ਦਾ ਟੁਕੜਾ ਹੈ। ਅੱਜ ਮਣੀਪੁਰ ਦੀਆਂ ਸਮੱਸਿਆਵਾਂ ਨੂੰ ਇਵੇਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਬੀਤੇ ਕੁਝ ਸਮੇਂ ਵਿੱਚ ਹੀ ਉੱਥੇ ਸਥਿਤੀ ਪੈਦਾ ਹੋਈ ਹੋਵੇ। ਕੱਲ੍ਹ ਅਮਿਤ ਭਾਈ ਨੇ ਵਿਸਤਾਰ ਨਾਲ ਦੱਸਿਆ ਹੈ ਸਮੱਸਿਆ ਕੀ ਹੈ, ਕਿਵੇਂ ਹੋਇਆ ਹੈ। ਲੇਕਿਨ ਮੈਂ ਅੱਜ ਬਹੁਤ ਗੰਭੀਰਤਾ ਨਾਲ ਕਹਿਣਾ ਚਾਹੁੰਦਾ ਹਾਂ ਨੌਰਥ ਈਸਟ ਦੀਆਂ ਇਨ੍ਹਾਂ ਸਮੱਸਿਆਵਾਂ ਦੀ ਕੋਈ ਜਨਨੀ ਹੈ ਤਾਂ ਜਨਨੀ ਇੱਕ ਮਾਤਰ ਕਾਂਗਰਸ ਹੈ। ਨੌਰਥ ਈਸਟ ਦੇ ਲੋਕ ਇਸ ਦੇ ਲਈ ਜ਼ਿੰਮੇਦਾਰ ਨਹੀਂ ਹਨ, ਇਨ੍ਹਾਂ ਦੀ ਇਹ ਰਾਜਨੀਤੀ ਜ਼ਿੰਮੇਦਾਰ ਹੈ।

 

ਸਤਿਕਾਰਯੋਗ ਸਪੀਕਰ ਜੀ,

ਭਾਰਤੀ ਸੰਸਕਾਰਾਂ ਨਾਲ ਲੈਸ ਮਣੀਪੁਰ, ਭਾਵ ਭਗਤੀ ਦਾ ਸਮ੍ਰਿੱਧੀ ਦੀ ਵਿਰਾਸਤ ਵਾਲਾ ਮਣੀਪੁਰ, ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦ ਹਿੰਦ ਫੌਜ, ਅਣਗਿਣਤ ਬਲੀਦਾਨ ਦੇਣ ਵਾਲਾ ਮਣੀਪੁਰ। ਕਾਂਗਰਸ ਦੇ ਸ਼ਾਸਨ ਵਿੱਚ ਅਜਿਹਾ ਮਹਾਨ ਸਾਡਾ ਭੂਭਾਗ ਅਲਗਾਵ ਦੀ ਅੱਗ ਵਿੱਚ ਬਲੀ ਚੜ੍ਹ ਗਿਆ ਸੀ। ਆਖਿਰ ਕਿਉਂ?

 

ਸਤਿਕਾਰਯੋਗ ਸਪੀਕਰ ਜੀ,

ਤੁਹਾਨੂੰ ਸਭ ਨੂੰ ਵੀ ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਸਾਥੀਓ, ਇੱਥੇ ਜੋ ਮੇਰੇ ਨੌਰਥ-ਈਸਟ ਦੇ ਭਰਾ ਹਨ ਉਨ੍ਹਾਂ ਨੂੰ ਹਰ ਚੀਜ ਦਾ ਪਤਾ ਹੈ। ਜਦੋਂ ਮਣੀਪੁਰ ਵਿੱਚ, ਇਹ ਇੱਕ ਸਮਾਂ ਸੀ ਹਰ ਵਿਵਸਥਾ ਉਗਰਵਾਦੀ ਸੰਗਠਨਾਂ ਦੀ ਮਰਜੀ ਨਾਲ ਚਲਦੀ ਸੀ, ਉਹ ਜੋ ਕਹੇ ਉਹ ਹੁੰਦਾ ਸੀ, ਅਤੇ ਉਸ ਸਮੇਂ ਸਰਕਾਰ ਕਿਸ ਦੀ ਸੀ ਮਣੀਪੁਰ ਵਿੱਚ ? ਕਾਂਗਰਸ ਦੀ, ਕਿਸ ਦੀ ਸਰਕਾਰ ਸੀ- ਕਾਂਗਰਸ। ਜਦੋਂ ਸਰਕਾਰੀ ਦਫ਼ਤਰਾਂ ਵਿੱਚ ਮਹਾਤਮਾ ਗਾਂਧੀ ਦੀ ਫੋਟੋ ਨਹੀਂ ਲਗਾਉਣ ਦਿੱਤੀ ਜਾਂਦੀ ਸੀ, ਤਦ ਸਰਕਾਰ ਕਿਸ ਦੀ ਸੀ ? ਕਾਂਗਰਸ। ਜਦੋਂ ਮੋਰਾਂਗ ਵਿੱਚ ਆਜ਼ਾਦ ਹਿੰਦ ਫੌਜ ਦੇ ਸੰਗ੍ਰਹਾਲਯ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ‘ਤੇ ਬੰਬ ਸੁੱਟਿਆ ਗਿਆ, ਤਦ ਮਣੀਪੁਰ ਵਿੱਚ ਸਰਕਾਰ ਕਿਸ ਦੀ ਸੀ ? ਕਾਂਗਰਸ। ਤਦ ਮਣੀਪੁਰ ਵਿੱਚ ਸਰਕਾਰ ਕਿਸ ਦੀ ਸੀ ? ਕਾਂਗਰਸ।

 

ਸਤਿਕਾਰਯੋਗ ਸਪੀਕਰ ਜੀ,

ਜਦੋਂ ਮਣੀਪੁਰ ਵਿੱਚ ਸਕੂਲਾਂ ਵਿੱਚ ਰਾਸ਼ਟਰਗਾਣ ਨਹੀਂ ਹੋਣ ਦੇਵਾਂਗੇ, ਇਹ ਫ਼ੈਸਲੇ ਕੀਤੇ ਜਾਂਦੇ ਸਨ, ਤਦ ਮਣੀਪੁਰ ਵਿੱਚ ਸਰਕਾਰ ਕਿਸ ਦੀ ਸੀ ? ਕਾਂਗਰਸ। ਜਦੋਂ ਅਭਿਯਾਨ ਇੱਕ ਅਭਿਯਾਨ ਚਲਿਆ ਸੀ, ਅਭਿਯਾਨ ਚਲਾ ਕੇ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਕਿਤਾਬਾਂ ਨੂੰ ਜਲਾਉਣ ਦਾ ਇਸ ਦੇਸ਼ ਦੇ ਅਮੁੱਲ ਗਿਆਨ ਦੀ ਵਿਰਾਸਤ ਨੂੰ ਜਲਾਉਂਦੇ ਸਮੇਂ ਸਰਕਾਰ ਕਿਸ ਦੀ ਸੀ ? ਕਾਂਗਰਸ। ਜਦੋਂ ਮਣੀਪੁਰ ਵਿੱਚ ਮੰਦਿਰ ਦੀ ਘੰਟੀ ਸ਼ਾਮ ਨੂੰ ਚਾਰ ਵਜੇ ਬੰਦ ਹੋ ਜਾਂਦੀ ਸੀ, ਤਾਲੇ ਲਗ ਜਾਂਦੇ ਸਨ, ਪੂਜਾ-ਅਰਚਨਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ, ਸੈਨਾ ਦਾ ਪਹਿਰਾ ਲਗਾਉਣਾ ਪੈਂਦਾ ਸੀ, ਤਦ ਮਣੀਪੁਰ ਵਿੱਚ ਸਰਕਾਰ ਕਿਸ ਦੀ ਸੀ ? ਕਾਂਗਰਸ।

 

ਸਤਿਕਾਰਯੋਗ ਸਪੀਕਰ ਜੀ,

ਜਦੋਂ ਇੰਫਾਲ ਦੇ ਇਸਕੌਨ ਮੰਦਿਰ ‘ਤੇ ਬੰਬ ਸੁੱਟ ਕੇ ਸ਼ਰਧਾਲੂਆਂ ਦੀ ਜਾਨ ਲੈ ਲਈ ਗਈ ਸੀ ਤਦ ਮਣੀਪੁਰ ਵਿੱਚ ਸਰਕਾਰ ਕਿਸ ਦੀ ਸੀ ? ਕਾਂਗਰਸ। ਜਦੋਂ ਅਫ਼ਸਰ, ਹਾਲ ਦੇਖੋ, ਆਈਏਐੱਸ, ਆਈਪੀਐੱਸ ਅਫ਼ਸਰ ਉਨ੍ਹਾਂ ਨੂੰ ਅਗਰ ਉੱਥੇ ਕੰਮ ਕਰਨਾ ਹੈ ਤਾਂ ਉਨ੍ਹਾਂ ਦੀ ਤਨਖ਼ਾਹ ਦਾ ਇੱਕ ਹਿੱਸਾ ਉਨ੍ਹਾਂ ਨੂੰ ਇਨ੍ਹਾਂ ਉਗਰਵਾਦੀ ਲੋਕਾਂ ਨੂੰ ਦੇਣਾ ਪੈਂਦਾ ਸੀ। ਤਦ ਜਾ ਕੇ ਉਹ ਰਹਿ ਪਾਉਂਦੇ ਸਨ, ਤਦ ਸਰਕਾਰ ਕਿਸ ਦੀ ਸੀ ? ਕਾਂਗਰਸ।

 

ਸਤਿਕਾਰਯੋਗ ਸਪੀਕਰ ਜੀ,

ਇਨ੍ਹਾਂ ਦੀ ਪੀੜਾ ਸਿਲੈਕਟਿਵ ਹੈ, ਇਨ੍ਹਾਂ ਦੀ ਸੰਵੇਦਨਾ ਸਿਲੈਕਟਿਵ ਹੈ। ਇਨ੍ਹਾਂ ਦਾ ਦਾਇਰਾ ਰਾਜਨੀਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਰਾਜਨੀਤੀ ਨਾਲ ਅੱਗੇ ਵਧਦਾ ਹੈ। ਉਹ ਰਾਜਨੀਤੀ ਦੇ ਦਾਇਰੇ ਤੋਂ ਬਾਹਰ ਸਨ, ਨਾ ਮਾਨਵਤਾ ਦੇ ਲਈ ਸੋਚ ਸਕਦੇ ਹਨ, ਨਾ ਦੇਸ਼ ਦੇਸ਼ ਦੇ ਲਈ ਸੋਚ ਸਕਦੇ ਹਨ, ਨਾ ਹੀ ਦੇਸ਼ ਦੀਆਂ ਇਨ੍ਹਾਂ ਕਠਿਨਾਈਆਂ ਦੇ ਲਈ ਸੋਚ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਰਾਜਨੀਤੀ ਦੇ ਇਲਾਵਾ ਕੁਝ ਸੁੱਝਦਾ ਨਹੀਂ ਹੈ।

 

ਸਤਿਕਾਰਯੋਗ ਸਪੀਕਰ ਜੀ,

ਮਣੀਪੁਰ ਵਿੱਚ ਜੋ ਸਰਕਾਰ ਹੈ ਅਤੇ ਪਿਛਲੇ ਛੇ ਸਾਲ ਤੋਂ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਲੱਭਣ ਦੇ ਲਈ ਲਗਾਤਾਰ ਸਮਰਪਿਤ ਭਾਵ ਨਾਲ ਕੋਸ਼ਿਸ਼ ਕਰ ਰਹੀ ਹੈ। ਬੰਦ ਅਤੇ ਬਲੌਕੇਟ ਦਾ ਜ਼ਮਾਨਾ ਕੋਈ ਭੁੱਲ ਨਹੀਂ ਸਕਦਾ ਹੈ। ਮਣੀਪੁਰ ਵਿੱਚ ਆਏ ਦਿਨ ਬੰਦ ਅਤੇ ਬਲੌਕੇਟ ਹੁੰਦਾ ਸੀ। ਉਹ ਅੱਜ ਬੀਤੇ ਦਿਨ ਦੀ ਗੱਲ ਹੋ ਚੁੱਕੀ ਹੈ। ਸ਼ਾਂਤੀ ਸਥਾਪਨਾ ਦੇ ਲਈ ਹਰੇਕ ਨੂੰ ਨਾਲ ਲੈ ਕੇ ਚਲਣ ਦੇ ਲਈ ਇੱਕ ਵਿਸ਼ਵਾਸ ਜਗਾਉਣ ਦਾ ਪ੍ਰਯਾਸ ਨਿਰੰਤਰ ਹੋ ਰਿਹਾ ਹੈ, ਅੱਗੇ ਵੀ ਹੋਵੇਗਾ। ਅਤੇ ਜਿੰਨਾ ਜ਼ਿਆਦਾ ਅਸੀਂ ਰਾਜਨੀਤੀ ਨੂੰ ਦੂਰ ਰੱਖਾਂਗੇ, ਓਨੀ ਸ਼ਾਂਤੀ ਨੇੜੇ ਆਵੇਗੀ। ਇਹ ਮੈਂ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ।

 

ਸਤਿਕਾਰਯੋਗ ਸਪੀਕਰ ਜੀ,

ਸਾਡੇ ਲਈ ਨੌਰਥ-ਈਸਟ ਅੱਜ ਭਲੇ ਸਾਨੂੰ ਦੂਰ ਲਗਦਾ ਹੋਵੇ, ਲੇਕਿਨ ਜਿਸ ਪ੍ਰਕਾਰ ਨਾਲ ਸਾਊਥ ਈਸਟ ਏਸ਼ੀਆ ਦਾ ਵਿਕਾਸ ਹੋ ਰਿਹਾ ਹੈ, ਜਿਸ ਪ੍ਰਕਾਰ ਆਸੀਆਨ ਦੇਸ਼ਾਂ ਦਾ ਮਹੱਤਵ ਵਧ ਰਿਹਾ ਹੈ, ਉਹ ਦਿਨ ਦੂਰ ਨਹੀਂ ਹੋਵੇਗਾ, ਸਾਡੇ ਈਸਟ ਦੀ ਪ੍ਰਗਤੀ ਦੇ ਨਾਲ-ਨਾਲ ਨੌਰਥ-ਈਸਟ ਆਲਮੀ ਦ੍ਰਿਸ਼ਟੀ ਨਾਲ ਸੈਂਟਰ ਪੁਆਇੰਟ ਬਣਨ ਵਾਲਾ ਹੈ। ਅਤੇ ਮੈਂ ਇਹ ਦੇਖ ਰਿਹਾ ਹਾਂ, ਅਤੇ ਇਸ ਲਈ ਮੈਂ ਪੂਰੀ ਤਾਕਤ ਨਾਲ ਅੱਜ ਨੌਰਥ-ਈਸਟ ਦੀ ਪ੍ਰਗਤੀ ਦੇ ਲਈ ਕਰ ਰਿਹਾ ਹਾਂ, ਵੋਟ ਦੇ ਲਈ ਨਹੀਂ ਕਰ ਰਿਹਾ ਹਾਂ ਜੀ। ਮੈਨੂੰ ਪਤਾ ਹੈ ਕਿ ਕਰਵਟ ਲੈਂਦੇ ਹੋਏ ਵਿਸ਼ਵ ਦੀ ਨਵੀਂ ਸੰਰਚਨਾ ਕਿਸ ਪ੍ਰਕਾਰ ਨਾਲ ਸਾਊਥ ਈਸਟ ਏਸ਼ੀਆ ਅਤੇ ਆਸੀਆਨ ਦੀ ਕੰਟ੍ਰੀ ਦੇ ਲਈ ਪ੍ਰਭਾਵ ਪੈਦਾ ਕਰਨ ਵਾਲੀ ਹੈ ਅਤੇ ਨੌਰਥ-ਈਸਟ ਦਾ ਕੀ ਮਹੱਤਵ ਵਧਣ ਵਾਲਾ ਹੈ ਨਾ ਨੌਰਥ-ਈਸਟ ਦਾ ਗੌਰਵ ਗਾਨ ਫਿਰ ਤੋਂ ਕਿਵੇਂ ਸ਼ੁਰੂ ਹੋਣ ਵਾਲਾ ਹੈ, ਉਹ ਮੈਂ ਦੇਖ ਸਕਦਾ ਹਾਂ ਅਤੇ ਇਸ ਲਈ ਮੈਂ ਲਗਿਆ ਹੋਇਆ ਹਾਂ।

 

ਸਤਿਕਾਰਯੋਗ ਸਪੀਕਰ ਜੀ,

ਅਤੇ ਇਸ ਲਈ ਸਾਡੀ ਸਰਕਾਰ ਨੇ ਨੌਰਥ-ਈਸਟ ਦੇ ਵਿਕਾਸ ਨੂੰ ਪਹਿਲੀ ਪ੍ਰਾਥਮਿਕਤਾ ਦਿੱਤੀ ਹੈ। ਪਿਛਲੇ ਨੌ ਵਰ੍ਹਿਆਂ ਵਿੱਚ ਲੱਖਾਂ ਕਰੋੜ ਰੁਪਏ ਨੌਰਥ-ਈਸਟ ਦੀ ਇਨਫ੍ਰਾਸਟ੍ਰਕਚਰ ‘ਤੇ ਅਸੀਂ ਲਗਾਏ ਹਨ। ਅੱਜ ਆਧੁਨਿਕ ਹਾਈਵੇਅ, ਆਧੁਨਿਕ ਰੇਲਵੇ, ਆਧੁਨਿਕ ਨਵੇਂ ਏਅਰਪੋਰਟ ਇਹ ਨੌਰਥ-ਈਸਟ ਦੀ ਪਹਿਚਾਣ ਬਣ ਰਹੇ ਹਨ। ਅੱਜ ਪਹਿਲੀ ਵਾਰ ਅਗਰਤਲਾ ਰੇਲ ਕਨੈਕਟੀਵਿਟੀ ਨਾਲ ਜੁੜਿਆ ਹੈ। ਪਹਿਲੀ ਵਾਰ ਮਣੀਪੁਰ ਵਿੱਚ ਗੁਡਸ ਟ੍ਰੇਨ ਪਹੁੰਚੀ ਹੈ। ਪਹਿਲੀ ਵਾਰ ਨੌਰਥ-ਈਸਟ ਵਿੱਚ ਵੰਦੇ ਭਾਰਤ ਜਿਹੀ ਆਧੁਨਿਕ ਟ੍ਰੇਨ ਚਲੀ ਹੈ। ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਵਿੱਚ ਗ੍ਰੀਨ ਫੀਲਡ ਏਅਰਪੋਰਟ ਬਣਿਆ ਹੈ। ਪਹਿਲੀ ਵਾਰ ਅਰੁਣਾਚਲ ਵਿੱਚ ਸਿੱਕਮ ਜਿਹਾ ਰਾਜ ਏਅਰ ਕਨੈਕਟੀਵਿਟੀ ਨਾਲ ਜੁੜਿਆ ਹੈ। ਪਹਿਲੀ ਵਾਰ ਵਾਟਰ ਵੇਅ ਦੇ ਜ਼ਰੀਏ ਉੱਤਰ-ਪੂਰਬ ਇੰਟਰਨੈਸ਼ਨਲ ਟ੍ਰੇਡ ਦਾ ਗੇਟਵੇਅ ਬਣਿਆ ਹੈ।

 

ਪਹਿਲੀ ਵਾਰ ਨੌਰਥ-ਈਸਟ ਵਿੱਚ ਏਮਸ ਜਿਹਾ ਮੈਡੀਕਲ ਸੰਸਥਾਨ ਖੁਲਿਆ ਹੈ। ਪਹਿਲੀ ਵਾਰ ਮਣੀਪੁਰ ਵਿੱਚ ਦੇਸ਼ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਖੁਲ੍ਹ ਰਹੀ ਹੈ। ਪਹਿਲੀ ਵਾਰ ਮਿਜ਼ੋਰਮ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ ਜਿਹੀਆਂ ਸੰਸਥਾ ਖੁਲ੍ਹ ਰਹੀਆਂ ਹਨ। ਪਹਿਲੀ ਵਾਰ ਕੇਂਦਰੀ ਮੰਤਰੀ ਮੰਡਲ ਵਿੱਚ ਨੌਰਥ-ਈਸਟ ਦੀ ਇੰਨੀ ਭਾਗੀਦਾਰੀ ਵਧੀ ਹੈ। ਪਹਿਲੀ ਵਾਰ ਨਾਗਾਲੈਂਡ ਤੋਂ ਇੱਕ ਮਹਿਲਾ ਸਾਂਸਦ ਰਾਜ ਸਭਾ ਵਿੱਚ ਪਹੁੰਚੀ ਹੈ। ਪਹਿਲੀ ਵਾਰ ਇੰਨੀ ਵੱਡੀ ਸੰਖਿਆ ਵਿੱਚ ਨੌਰਥ-ਈਸਟ ਦੇ ਲੋਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਹਿਲੀ ਵਾਰ ਉੱਤਰ-ਪੂਰਬ ਤੋਂ ਲਚਿਤ ਬੋਰਫੁਕਨ ਜਿਹੇ ਨਾਇਕ ਦੀ ਝਾਂਕੀ ਗਣਤੰਤਰ ਦਿਵਸ ਵਿੱਚ ਸ਼ਾਮਲ ਹੋਈ ਹੈ। ਪਹਿਲੀ ਵਾਰ ਮਣੀਪੁਰ ਵਿੱਚ ਰਾਣੀ ਗਾਈਦਿਨਲਿਊ ਦੇ ਨਾਮ ‘ਤੇ ਉੱਤਰ-ਪੂਰਬ ਦਾ ਪਹਿਲਾ ਟ੍ਰਾਈਬਲ ਫ੍ਰੀਡਮ ਫਾਇਟਰ ਮਿਊਜ਼ੀਅਮ ਬਣਿਆ ਹੈ।

 

ਸਤਿਕਾਰਯੋਗ ਸਪੀਕਰ ਜੀ,

ਅਸੀਂ ਜਦੋਂ ਸਬਕਾ ਸਾਥ, ਸਬਕਾ ਵਿਕਾਸ ਕਹਿੰਦੇ ਹਾਂ, ਇਹ ਸਾਡੇ ਲਈ ਨਾਅਰਾ ਨਹੀਂ, ਇਹ ਸਾਡੇ ਸ਼ਬਦ ਨਹੀਂ ਹਨ। ਇਹ ਸਾਡੇ ਲਈ ਆਰਟੀਕਲ ਆਵ੍ ਫੇਥ ਹੈ। ਸਾਡੇ ਲਈ ਕਮਿਟਮੈਂਟ ਹੈ ਅਤੇ ਅਸੀਂ ਦੇਸ਼ ਦੇ ਲਈ ਨਿਕਲੇ ਹੋਏ ਲੋਕ ਹਾਂ। ਅਸੀਂ ਤਾਂ ਕਦੇ ਜੀਵਨ ਵਿੱਚ ਸੋਚਿਆ ਹੀ ਨਹੀਂ ਸੀ ਕਿ ਕਦੇ ਅਜਿਹੀ ਜਗ੍ਹਾ ਆ ਕੇ ਬੈਠਣ ਦਾ ਸੁਭਾਗ ਮਿਲੇਗਾ। ਲੇਕਿਨ ਇਹ ਦੇਸ਼ ਦੀ ਜਨਤਾ ਦੀ ਕਿਰਪਾ ਹੈ ਕਿ ਉਨ੍ਹਾਂ ਨੂੰ ਸਾਨੂੰ ਅਵਸਰ ਦਿੱਤਾ ਹੈ ਤਾਂ ਮੈਂ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਦਿਵਾਉਂਦਾ ਹਾਂ –

ਸ਼ਰੀਰ ਦਾ ਕਣ-ਕਣ

ਸਮੇਂ ਦਾ ਪਲ-ਪਲ ਸਿਰਫ਼ ਅਤੇ ਸਿਰਫ਼ ਦੇਸ਼ਵਾਸੀਆਂ ਦੇ ਲਈ ਹੈ,

 

ਸਤਿਕਾਰਯੋਗ ਸਪੀਕਰ ਜੀ,

ਮੈਂ ਆਪਣੇ ਵਿਰੋਧੀ ਧਿਰ ਦੇ ਸਾਥੀਆਂ ਦੀ ਇੱਕ ਗੱਲ ਦੇ ਲਈ ਅੱਜ ਤਾਰੀਫ਼ ਕਰਨਾ ਚਾਹੁੰਦਾ ਹਾਂ। ਕਿਉਂਕੇ ਉਂਝ ਦਾ ਉਹ ਸਦਨ ਦੇ ਨੇਤਾ ਨੂੰ ਨੇਤਾ ਮੰਨਣ ਦੇ ਲਈ ਤਿਆਰ ਨਹੀਂ ਹਨ। ਮੇਰੇ ਕਿਸੇ ਭਾਸ਼ਣ ਨੂੰ ਉਨ੍ਹਾਂ ਨੇ ਹੋਣ ਨਹੀਂ ਦਿੱਤਾ ਹੈ, ਲੇਕਿਨ ਮੇਰੇ ਵਿੱਚ ਧੀਰਜ ਵੀ ਹੈ, ਸਹਿਣਸ਼ਕਤੀ ਵੀ ਹੈ ਅਤੇ ਝੱਲ ਵੀ ਲੈਂਦਾ ਹਾਂ ਅਤੇ ਉਹ ਥੱਕ ਵੀ ਜਾਂਦੇ ਹਨ। ਲੇਕਿਨ ਇੱਕ ਗੱਲ ਦੇ ਲਈ ਮੈਂ ਤਾਰੀਫ਼ ਕਰਦਾ ਹਾਂ, ਸਦਨ ਦੇ ਨੇਤਾ ਦੇ ਨਾਤੇ ਮੈਂ 2018 ਵਿੱਚ ਉਨ੍ਹਾਂ ਨੂੰ ਕੰਮ ਦਿੱਤਾ ਸੀ ਕਿ 2023 ਵਿੱਚ ਤੁਸੀਂ ਅਵਿਸ਼ਵਾਸ ਪੱਤਰ ਲੈ ਕੇ ਆਓ ਅਤੇ ਮੇਰੀ ਗੱਲ ਮੰਨੀ ਉਨ੍ਹਾਂ ਨੇ। ਲੇਕਿਨ ਮੈਨੂੰ ਦੁਖ ਇਸ ਗੱਲ ਦਾ ਹੈ ਕਿ 18 ਦੇ ਬਾਅਦ 23 ਵਿੱਚ ਪੰਜ ਸਾਲ ਮਿਲੇ, ਥੋੜਾ ਚੰਗਾ ਕਰਦੇ, ਥੋੜਾ ਢੰਗ ਨਾਲ ਕਰਦੇ, ਲੇਕਿਨ ਤਿਆਰੀ ਬਿਲਕੁਲ ਨਹੀਂ ਸੀ। ਕੋਈ ਇਨੋਵੇਸ਼ਨ ਨਹੀਂ ਸੀ, ਕੋਈ ਕ੍ਰਿਏਟੀਵਿਟੀ ਨਹੀਂ ਸੀ।

 

ਨਾ ਮੁੱਦੇ ਖੋਜ ਪਾ ਰਹੇ ਸਨ, ਪਤਾ ਨਹੀਂ ਇਹ ਦੇਸ਼ ਨੂੰ ਇਨ੍ਹਾਂ ਨੇ ਬਹੁਤ ਨਿਰਾਸ਼ ਕੀਤਾ ਹੈ ਸਪੀਕਰ ਜੀ, ਚਲੋ ਕੋਈ ਗੱਲ ਨਹੀਂ 2028 ਵਿੱਚ ਅਸੀਂ ਫਿਰ ਤੋਂ ਮੌਕਾ ਦੇਵਾਂਗੇ। ਲੇਕਿਨ ਮੈਂ ਇਸ ਵਾਰ ਉਨ੍ਹਾਂ ਨੂੰ ਤਾਕੀਦ ਕਰਦਾ ਹਾਂ ਕਿ ਜਦੋਂ 2028 ਵਿੱਚ ਤੁਸੀਂ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਓ ਸਾਡੀ ਸਰਕਾਰ ਦੇ ਖ਼ਿਲਾਫ਼, ਥੋੜੀ ਤਿਆਰੀ ਕਰਕੇ ਆਉਣਾ। ਕੁਝ ਮੁੱਦੇ ਲੱਭ ਕੇ ਆਉਣਾ, ਅਜਿਹੀਆਂ ਕੀ ਘਿਸੀਆਂ-ਪਿਟੀਆਂ ਗੱਲਾਂ ਲੈ ਕੇ ਘੁੰਮਦੇ ਰਹਿੰਦੇ ਹੋ ਅਤੇ ਦੇਸ਼ ਦੀ ਜਨਤਾ ਨੂੰ ਥੋੜਾ ਵਿਸ਼ਵਾਸ ਇੰਨਾ ਮਿਲ ਜਾਵੇ ਕਿ ਚਲੋ ਤੁਸੀਂ ਵਿਰੋਧੀ ਧਿਰ ਦੇ ਵੀ ਯੋਗ ਹੋ। ਇੰਨਾ ਤਾਂ ਕਰੋ। ਤੁਸੀਂ ਉਹ ਯੋਗਤਾ ਵੀ ਗੁਆਚ ਦਿੱਤੀ ਹੈ। ਮੈਂ ਆਸ਼ਾ ਕਰਦਾ ਹਾਂ ਕਿ ਉਹ ਥੋੜਾ ਹੋਮਵਰਕਰ ਕਰਨਗੇ। ਤੂੰ-ਤੂੰ, ਮੈਂ-ਮੈਂ ਅਤੇ ਚਿੱਲਾਉਣਾ-ਚੀਖਣਾ, ਅਤੇ ਨਾਰੇਬਾਜ਼ੀ ਦੇ ਲਈ ਤਾਂ ਦਸ ਲੋਕ ਮਿਲ ਜਾਣਗੇ, ਲੇਕਿਨ ਥੋੜਾ ਦਿਮਾਗ ਵਾਲਾ ਵੀ ਕੰਮ ਵੀ ਕਰੋ ਨਾ।

 

ਸਤਿਕਾਰਯੋਗ ਸਪੀਕਰ ਜੀ,

ਰਾਜਨੀਤੀ ਆਪਣੀ ਜਗ੍ਹਾ ‘ਤੇ ਹੈ, ਸੰਸਦ ਇਹ ਦਲ ਦੇ ਲਈ ਪਲੈਟਫਾਰਮ ਨਹੀਂ ਹੈ। ਸੰਸਦ ਦੇਸ਼ ਦੇ ਲਈ ਸਤਿਕਾਰਯੋਗ ਸਰਬਉੱਚ ਸੰਸਥਾਨ ਹੈ। ਅਤੇ ਇਸ ਲਈ ਸਾਂਸਦਾਂ ਨੂੰ ਵੀ ਇਸ ਦੇ ਲਈ ਗੰਭੀਰ ਹੋਣਾ ਜ਼ਰੂਰੀ ਹੈ। ਦੇਸ਼ ਇੰਨੇ ਸੰਸਾਧਨ ਲਗਾ ਰਿਹਾ ਹੈ। ਦੇਸ਼ ਦੇ ਗ਼ਰੀਬ ਦੇ ਹੱਕ ਦਾ ਇੱਥੇ ਖਰਚ ਕੀਤਾ ਜਾਂਦਾ ਹੈ। ਇੱਥੇ ਦਾ ਪਲ-ਪਲ ਦਾ ਉਪਯੋਗ ਦੇਸ਼ ਦੇ ਲਈ ਹੋਣਾ ਚਾਹੀਦਾ ਹੈ। ਲੇਕਿਨ ਇਹ ਗੰਭੀਰਤਾ ਵਿਰੋਧੀ ਧਿਰ ਦੇ ਕੋਲ ਨਜ਼ਰ ਨਹੀਂ ਆ ਰਹੀ ਹੈ। ਇਸ ਲਈ ਸਪੀਕਰ ਜੀ, ਇਹ ਰਾਜਨੀਤੀ ਇਵੇਂ ਤਾਂ ਨਹੀਂ ਹੋ ਸਕਦੀ। ਚਲੋ ਖਾਲ੍ਹੀ ਹੈ ਜਰਾ ਸੰਸਦ ਘੁੰਮ ਆਉਂਦੇ ਹਨ, ਇਸ ਲਈ ਸੰਸਦ ਹੈ ਕੀ ? ਇਹ ਤਰੀਕਾ ਹੁੰਦਾ ਹੈ ਕੀ ?

 

ਸਤਿਕਾਰਯੋਗ ਸਪੀਕਰ ਜੀ,

ਇਹ ਚਲੋ ਸੰਸਦ ਘੁੰਮ ਆਉਂਦੇ ਹਾਂ, ਇਸ ਭਾਵਨਾ ਨਾਲ ਰਾਜਨੀਤੀ ਤਾਂ ਚਲ ਸਕਦੀ ਹੈ, ਦੇਸ਼ ਨਹੀਂ ਚਲ ਸਕਦਾ ਹੈ। ਇੱਥੇ ਦੇਸ਼ ਚਲਾਉਣ ਦੇ ਲਈ ਸਾਨੂੰ ਕੰਮ ਦਿੱਤਾ ਗਿਆ ਹੈ ਅਤੇ ਇਸ ਲਈ ਉਹ ਅਗਰ ਜ਼ਿੰਮੇਦਾਰੀ ਨੂੰ ਪੂਰਾ ਨਹੀਂ ਕਰਦੇ ਹਨ, ਤਾਂ ਉਹ ਜਨਤਾ-ਜਨਾਰਦਨ ਆਪਣੇ ਮਤਦਾਤਾਵਾਂ ਦਾ ਵਿਸ਼ਵਾਸਘਾਤ ਕਰਦੇ ਹਨ ਅਤੇ ਇਨ੍ਹਾਂ ਨੇ ਵਿਸ਼ਵਾਸਘਾਤ ਕੀਤਾ ਹੈ।

 

ਸਤਿਕਾਰਯੋਗ ਸਪੀਕਰ ਜੀ,

ਮੇਰਾ ਇਸ ਦੇਸ਼ ਦੀ ਜਨਤਾ ‘ਤੇ ਅਟੁੱਟ ਵਿਸ਼ਵਾਸ ਹੈ, ਅਪਾਰ ਵਿਸ਼ਵਾਸ ਹੈ ਅਤੇ ਮੈਂ ਸਪੀਕਰ ਜੀ, ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਸਾਡੇ ਦੇਸ਼ ਦੇ ਲੋਕ ਇੱਕ ਪ੍ਰਕਾਰ ਨਾਲ ਅਖੰਡ ਵਿਸ਼ਵਾਸੀ ਲੋਕ ਹਨ। ਹਜ਼ਾਰ ਸਾਲ ਦੀ ਗ਼ੁਲਾਮੀ ਦੇ ਕਾਲਖੰਡ ਵਿੱਚ ਵੀ, ਉਨ੍ਹਾਂ ਦੇ ਅੰਦਰ ਦੇ ਵਿਸ਼ਵਾਸ ਨੂੰ ਕਦੇ ਉਨ੍ਹਾਂ ਨੇ ਹਿੱਲਣ ਨਹੀਂ ਦਿੱਤਾ ਸੀ। ਇਹ ਅਖੰਡ ਵਿਸ਼ਵਾਸੀ ਸਮਾਜ ਹੈ, ਅਖੰਡ ਚੇਤਨਾ ਨਾਲ ਭਰਿਆ ਹੋਇਆ ਸਮਾਜ ਹੈ। ਇਹ ਸੰਕਲਪ ਦੇ ਲਈ ਸਮਰਪਣ ਦੀ ਪਰੰਪਰਾ ਨੂੰ ਲੈ ਕੇ ਚਲਣ ਵਾਲਾ ਸਮਾਜ ਹੈ। ਵਯਮ ਰਾਸ਼ਟਰਾਂਗ ਭੂਤਾ ਕਹਿ ਕੇ ਦੇਸ਼ ਦੇ ਲਈ ਉਸੇ ਸੰਵੇਦਨਾ ਦੇ ਨਾਲ ਕੰਮ ਕਰਨ ਵਾਲਾ ਇਹ ਸਮਾਜ ਹੈ।

 

ਅਤੇ ਇਸ ਲਈ ਸਤਿਕਾਰਯੋਗ ਸਪੀਕਰ ਜੀ,

ਇਹ ਠੀਕ ਹੈ ਗ਼ੁਲਾਮੀ ਦੇ ਕਾਲਖੰਡ ਵਿੱਚ ਸਾਡੇ ‘ਤੇ ਬਹੁਤ ਹਮਲੇ ਹੋਏ, ਬਹੁਤ ਕੁਝ ਝੱਲਣਾ ਪਿਆ ਸਾਨੂੰ ਲੇਕਿਨ ਸਾਡੇ ਦੇਸ਼ ਦੇ ਵੀਰਾਂ, ਸਾਡੇ ਦੇਸ਼ ਦੇ ਮਹਾਪੁਰਸ਼ਾਂ ਨੇ, ਸਾਡੇ ਦੇਸ਼ ਦੇ ਚਿੰਤਕਾਂ ਨੇ, ਸਾਡੇ ਦੇਸ਼ ਸਧਾਰਨ ਨਾਗਰਿਕ ਨੇ ਵਿਸ਼ਵਾਸ ਦੀ ਉਸ ਲੋਅ ਨੂੰ ਕਦੇ ਬੁਝਣ ਨਹੀਂ ਦਿੱਤਾ ਹੈ। ਕਦੇ ਵੀ ਉਹ ਲੋਅ ਕਦੇ ਬੁਝੀ ਨਹੀਂ ਸੀ ਅਤੇ ਜਦੋਂ ਲੋਅ ਕਦੇ ਬੁਝੀ ਨਹੀਂ ਤਦ ਪ੍ਰਕਾਸ਼ ਪੁੰਜ ਦੇ ਸਾਏ ਵਿੱਚ ਅਸੀਂ ਉਸ ਆਨੰਦ ਨੂੰ ਲੈ ਰਹੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਬੀਤੇ ਨੌ ਵਰ੍ਹਿਆਂ ਵਿੱਚ ਦੇਸ਼ ਦੇ ਸਧਾਰਨ ਮਨੁੱਖ ਦਾ ਵਿਸ਼ਵਾਸ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਨਵੇਂ ਅਰਮਾਨਾਂ ਨੂੰ ਛੂਹ ਰਿਹਾ ਹੈ। ਮੇਰੇ ਦੇਸ਼ ਦੇ ਨੌਜਵਾਨ ਵਿਸ਼ਵ ਦੀ ਬਰਾਬਰੀ ਕਰਨ ਦੇ ਸੁਪਨੇ ਦੇਖਣ ਲਗੇ ਹਨ। ਅਤੇ ਇਸ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ। ਹਰ ਭਾਰਤੀ ਵਿਸ਼ਵਾਸ ਨਾਲ ਭਰਿਆ ਹੋਇਆ ਹੈ।

 

ਸਤਿਕਾਰਯੋਗ ਸਪੀਕਰ ਜੀ,

ਅੱਜ ਦਾ ਭਾਰਤ ਨਾ ਦਬਾਅ ਵਿੱਚ ਆਉਂਦਾ ਹੈ, ਨਾ ਦਬਾਅ ਨੂੰ ਮੰਨਦਾ ਹੈ। ਅੱਜ ਦਾ ਭਾਰਤ ਨਾ ਝੁਕਦਾ ਹੈ, ਅੱਜ ਦਾ ਭਾਰਤ ਨਾ ਥੱਕਦਾ ਹੈ, ਅੱਜ ਦਾ ਭਾਰਤ ਨਾ ਰੁਕਦਾ ਹੈ। ਸਮ੍ਰਿੱਧ ਵਿਰਾਸਤ ਵਿਸ਼ਵਾਸ ਲੈ ਕੇ, ਸੰਕਲਪ ਲੈ ਕੇ ਚੱਲੀਏ ਅਤੇ ਇਹੀ ਕਾਰਨ ਹੈ ਜਦੋਂ ਦੇਸ਼ ਦਾ ਸਧਾਰਨ ਮਨੁੱਖ ਦੇਸ਼ ‘ਤੇ ਵਿਸ਼ਵਾਸ ਕਰਨ ਲਗਦਾ ਹੈ ਤਾਂ ਦੁਨੀਆ ਨੂੰ ਵੀ ਹਿੰਦੁਸਤਾਨ ‘ਤੇ ਵਿਸ਼ਵਾਸ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਅੱਜ ਕਿਉਂਕਿ ਦੁਨੀਆ ਦਾ ਵਿਸ਼ਵਾਸ ਭਾਰਤ ਦੇ ਪ੍ਰਤੀ ਬਣਿਆ ਹੈ ਉਸ ਦਾ ਇੱਕ ਕਾਰਨ ਭਾਰਤ ਦੇ ਲੋਕਾਂ ਦਾ ਖ਼ੁਦ ‘ਤੇ ਵਿਸ਼ਵਾਸ ਵਧਿਆ ਹੈ। ਇਹ ਸਮਰੱਥ ਹੈ, ਕਿਰਪਾ ਕਰਕੇ ਇਸ ਵਿਸ਼ਵਾਸ ਨੂੰ ਤੋੜਨ ਦੀ ਕੋਸ਼ਿਸ਼ ਮਤ ਕਰੋ। ਮੌਕਾ ਆਇਆ ਹੈ ਦੇਸ਼ ਨੂੰ ਅੱਗੇ ਲੈ ਜਾਣ ਦਾ, ਸਮਝ ਨਹੀਂ ਸਕਦੇ ਹੋ ਤਾਂ ਚੁੱਪ ਰਹੋ। ਇੰਤਜ਼ਾਰ ਕਰੋ, ਲੇਕਿਨ ਦੇਸ਼ ਦੇ ਵਿਸ਼ਵਾਸ ਨੂੰ ਵਿਸ਼ਵਾਸਘਾਤ ਕਰਕੇ ਤੋੜਨ ਦੀ ਕੋਸ਼ਿਸ਼ ਨਾਲ ਕਰੋ।

 

ਸਤਿਕਾਰਯੋਗ ਸਪੀਕਰ ਜੀ,

ਬੀਤੇ ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਵਿੱਚ ਅਸੀਂ ਸਫ਼ਲ ਹੋਏ ਅਤੇ ਸੁਪਨਾ ਲਿਆ ਹੈ 2047 ਜਦੋਂ ਦੇਸ਼ ਆਜ਼ਾਦੀ ਦੇ 100 ਵਰ੍ਹੇ ਮਨਾਵੇਗਾ, ਆਜ਼ਾਦੀ ਦੇ 75 ਵਰ੍ਹੇ ਪੂਰੇ ਹੁੰਦੇ ਹੀ ਅੰਮ੍ਰਿਤਕਾਲ ਸ਼ੁਰੂ ਹੋਇਆ ਹੈ। ਅਤੇ ਅੰਮ੍ਰਿਤਕਾਲ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਹੈ ਤਦ ਇਸ ਵਿਸ਼ਵਾਸ ਦੇ ਨਾਲ ਮੈਂ ਕਹਿੰਦਾ ਹਾਂ ਜੋ ਨੀਂਹ ਅੱਜ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ, ਉਸ ਨੀਂਹ ਦੀ ਤਾਕਤ ਹੈ ਕਿ 2047 ਵਿੱਚ ਹਿੰਦੁਸਤਾਨ ਵਿਕਸਿਤ ਹਿੰਦੁਸਤਾਨ ਹੋਵੇਗਾ, ਭਾਰਤ ਵਿਕਸਿਤ ਭਾਰਤ ਹੋਵੇਗਾ ਸਾਥੀਓ। ਇਹ ਦੇਸ਼ਵਾਸੀਆਂ ਦੀ ਮਿਹਨਤ ਨਾਲ ਹੋਵੇਗਾ, ਦੇਸ਼ਵਾਸੀਆਂ ਦੇ ਵਿਸ਼ਵਾਸ ਨਾਲ ਹੋਵੇਗਾ, ਦੇਸ਼ਵਾਸੀਆਂ ਦੇ ਸੰਕਲਪ ਨਾਲ ਹੋਵੇਗਾ, ਦੇਸ਼ਵਾਸੀਆਂ ਦੀ ਸਮੂਹਿਕ ਸ਼ਕਤੀ ਨਾਲ ਹੋਵੇਗਾ, ਦੇਸ਼ਵਾਸੀਆਂ ਦੀ ਅਣਥੱਕ ਕੋਸ਼ਿਸ਼ ਨਾਲ ਹੋਣ ਵਾਲਾ ਹੈ ਇਹ ਮੇਰਾ ਵਿਸ਼ਵਾਸ ਹੈ। 

ਸਤਿਕਾਰਯੋਗ ਸਪੀਕਰ ਜੀ,

ਹੋ ਸਕਦਾ ਹੈ, ਇੱਥੇ ਜੋ ਬੋਲਿਆ ਜਾਂਦਾ ਹੈ ਉਹ ਰਿਕਾਰਡ ਦੇ ਲਈ ਤਾਂ ਸ਼ਬਦ ਚਲੇ ਜਾਣਗੇ, ਲੇਕਿਨ ਇਤਿਹਾਸ ਸਾਡੇ ਕਰਮਾਂ ਨੂੰ ਦੇਖਣ ਵਾਲਾ ਹੈ, ਜਿਨ੍ਹਾਂ ਕਰਮਾਂ ਨਾਲ ਇੱਕ ਸਮ੍ਰਿੱਧ ਭਾਰਤ ਦਾ ਸੁਪਨਾ ਸਾਕਾਰ ਕਰਨ ਦੇ ਲਈ ਇੱਕ ਮਜ਼ਬੂਤ ਨੀਂਹ ਦਾ ਕਾਲਖੰਡ ਰਿਹਾ ਹੈ, ਉਸ ਰੂਪ ਵਿੱਚ ਦੇਖਿਆ ਜਾਵੇਗਾ। ਇਸ ਵਿਸ਼ਵਾਸ ਦੇ ਨਾਲ ਸਤਿਕਾਰਯੋਗ ਸਪੀਕਰ ਜੀ, ਅੱਜ ਸਦਨ ਦੇ ਸਾਹਮਣੇ ਮੈਂ ਕੁਝ ਗੱਲਾਂ ਸਪੱਸ਼ਟਤਾ ਪੂਰਵਕ ਕਰਨ ਦੇ ਲਈ ਆਇਆ ਸੀ ਅਤੇ ਮੈਂ ਬਹੁਤ ਮਨ ‘ਤੇ ਸੰਜਮ ਰੱਖ ਕੇ ਉਨ੍ਹਾਂ ਦੇ ਹਰ ਅਪਸ਼ਬਦਾਂ ‘ਤੇ ਹੱਸਦੇ ਹੋਏ, ਆਪਣੇ ਮਨ ਨੂੰ ਖਰਾਬ ਨਾ ਕਰਦੇ ਹੋਏ 140 ਕਰੋੜ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਅਤੇ ਸੰਕਲਪਾਂ ਨੂੰ ਆਪਣੀ ਨਜ਼ਰ ਦੇ ਸਾਹਮਣੇ ਰੱਖ ਕੇ ਮੈਂ ਚਲ ਰਿਹਾ ਹਾਂ, ਮੇਰੇ ਮਨ ਵਿੱਚ ਇਹੀ ਹੈ। ਅਤੇ ਮੈਂ ਸਦਨ ਦੇ ਸਾਥੀਆਂ ਨੂੰ ਤਾਕੀਦ ਕਰਾਂਗਾ, ਤੁਸੀਂ ਸਮੇਂ ਨੂੰ ਪਹਿਚਾਣੋ, ਨਾਲ ਮਿਲ ਕੇ ਚਲੋ। ਇਸ ਦੇਸ਼ ਵਿੱਚ ਮਣੀਪੁਰ ਤੋਂ ਗੰਭੀਰ ਸਮੱਸਿਆ ਪਹਿਲਾਂ ਵੀ ਆਈ ਹੈ, ਲੇਕਿਨ ਅਸੀਂ ਮਿਲ ਕੇ ਰਸਤੇ ਕੱਢੇ ਹਨ, ਆਓ ਮਿਲ ਕੇ ਚੱਲੀਏ, ਮਣੀਪੁਰ ਦੇ ਲੋਕਾਂ ਨੂੰ ਵਿਸ਼ਵਾਸ ਦੇ ਕੇ ਚੱਲੀਏ, ਰਾਜਨੀਤੀ ਦਾ ਖੇਲ ਕਰਨ ਦੇ ਲਈ ਮਣੀਪੁਰ ਦੀ ਭੂਮਿਕਾ ਦਾ ਘੱਟ ਤੋਂ ਘੱਟ ਦੁਰਉਪਯੋਗ ਨਾ ਕਰੋ। ਉੱਥੇ ਜੋ ਹੋਇਆ ਹੈ, ਉਦ ਦੁਖਦਾਈ ਹੈ। ਲੇਕਿਨ ਉਸ ਦਰਦ ਨੂੰ ਸਮਝ ਕੇ ਦਰਦ ਦੀ ਦਵਾਈ ਬਣ ਕੇ ਕੰਮ ਕਰੀਏ ਇਹੀ ਸਾਡਾ ਰਸਤਾ ਹੋਣਾ ਚਾਹੀਦਾ ਹੈ।

 

ਸਤਿਕਾਰਯੋਗ ਸਪੀਕਰ ਜੀ,

 ਇਸ ਚਰਚਾ ਵਿੱਚ ਬਹੁਤ ਸਮ੍ਰਿੱਧ ਚਰਚਾ ਇਸ ਤਰਫ਼ ਤਾਂ ਹੋਈ ਹੈ। ਇੱਕ-ਇੱਕ, ਡੇਢ-ਡੇਢ ਘੰਟਾ ਵਿਸਤਾਰ ਨਾਲ ਸਰਕਾਰ ਦੇ ਕੰਮ ਦਾ ਹਿਸਾਬ ਦੇਣ ਦਾ ਸਾਨੂੰ ਅਵਸਰ ਮਿਲਿਆ ਹੈ। ਅਤੇ ਮੈਂ ਅਗਰ ਇਹ ਪ੍ਰਸਤਾਵ ਨਾ ਆਇਆ ਹੁੰਦਾ ਤਾਂ ਸ਼ਾਇਦ ਸਾਨੂੰ ਵੀ ਇੰਨਾ ਕੁਝ ਕਹਿਣ ਦਾ ਮੌਕਾ ਨਾ ਮਿਲਦਾ ਤਾਂ ਫਿਰ ਇੱਕ ਵਾਰ ਪ੍ਰਸਤਾਵ ਲਿਆਉਣ ਵਾਲਿਆਂ ਦਾ ਤਾਂ ਮੈਂ ਆਭਾਰ ਵਿਅਕਤ ਕਰਦਾ ਹਾਂ, ਲੇਕਿਨ ਇਹ ਪ੍ਰਸਤਾਵ ਦੇਸ਼ ਦੇ ਵਿਸ਼ਵਾਸਘਾਤ ਦਾ ਪ੍ਰਸਤਾਵ ਹੈ, ਇਹ ਦੇਸ਼ ਦੀ ਜਨਤਾ ਅਸਵੀਕਾਰ ਕਰੇ ਅਜਿਹਾ ਪ੍ਰਸਤਾਵ ਹੈ ਅਤੇ ਇਸ ਦੇ ਨਾਲ ਮੈਂ ਫਿਰ ਇੱਕ ਵਾਰ ਸਤਿਕਾਰਯੋਗ ਸਪੀਕਰ ਜੀ ਤੁਹਾਡਾ ਦਿਲ ਤੋਂ ਆਭਾਰ ਵਿਅਕਤ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet extends One-Time Special Package for DAP fertilisers to farmers

Media Coverage

Cabinet extends One-Time Special Package for DAP fertilisers to farmers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜਨਵਰੀ 2025
January 02, 2025

Citizens Appreciate India's Strategic Transformation under PM Modi: Economic, Technological, and Social Milestones