ਆਦਰਯੋਗ ਸਭਾਪਤੀ ਜੀ,
ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਜੋ ਚਰਚਾ ਚਲ ਰਹੀ ਹੈ। ਉਸ ਚਰਚਾ ਵਿੱਚ ਸ਼ਰੀਕ ਹੋਕੇ ਮੈਂ ਆਦਰਯੋਗ ਰਾਸ਼ਟਰਪਤੀ ਜੀ ਦਾ ਆਦਰਪੂਰਵਕ ਧੰਨਵਾਦ ਕਰਦਾ ਹਾਂ। ਆਦਰਯੋਗ ਰਾਸ਼ਟਰਪਤੀ ਜੀ ਦਾ ਅਭਿਨੰਦਨ ਕਰਦਾ ਹਾਂ। ਆਦਰਯੋਗ ਸਭਾਪਤੀ ਜੀ, ਦੋਨਾਂ ਸਦਨਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਵਿਕਸਿਤ ਭਾਰਤ ਦਾ ਇੱਕ ਖਾਕਾ ਅਤੇ ਵਿਕਸਿਤ ਭਾਰਤ ਦੇ ਸੰਕਲਪ ਦੇ ਲਈ ਇੱਕ ਰੋਡ ਮੈਪ ਨੂੰ ਪ੍ਰਸਤੁਤ ਕੀਤਾ ਹੈ।
ਆਦਰਯੋਗ ਸਭਾਪਤੀ ਜੀ,
ਮੈਂ ਉਨ੍ਹਾਂ ਸਾਰੇ ਮੈਂਬਰਾਂ ਦਾ ਵੀ ਆਭਾਰ ਵਿਅਕਤ ਕਰਦਾ ਹਾਂ, ਜਿਨ੍ਹਾਂ ਨੇ ਇਸ ਚਰਚਾ ਵਿੱਚ ਹਿੱਸਾ ਲਿਆ। ਆਪਣੀ ਕਲਪਨਾ ਦੇ ਅਨੁਸਾਰ ਚਰਚਾ ਨੂੰ ਵਿਸਤਾਰ ਦੇਣ ਦਾ ਪ੍ਰਯਾਸ ਵੀ ਕੀਤਾ ਅਤੇ ਇਸ ਲਈ ਮੈਂ ਸਦਨ ਵਿੱਚ ਹਿੱਸਾ ਲੈਣ ਅਤੇ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਆਦਰਯੋਗ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ।
ਆਦਰਯੋਗ ਸਭਾਪਤੀ ਜੀ, ਇਹ ਸਦਨ ਰਾਜਾਂ ਦਾ ਸਦਨ ਹੈ। ਬੀਤੇ ਦਹਾਕਿਆਂ ਵਿੱਚ ਅਨੇਕ ਬੁੱਧੀਜੀਵੀਆਂ ਨੇ ਇਸ ਸਦਨ ਤੋਂ ਦੇਸ਼ ਨੂੰ ਦਿਸ਼ਾ ਦਿੱਤੀ ਹੈ, ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ। ਇਸ ਸਦਨ ਵਿੱਚ ਅਨੇਕ ਸਾਥੀ ਐਸੇ ਹਨ, ਜੋ ਆਪਣੇ ਵਿਅਕਤੀਗਤ ਜੀਵਨ ਵਿੱਚ ਵੀ ਬਹੁਤ ਕੁਝ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ, ਆਪਣੇ ਵਿਅਕਤੀਗਤ ਜੀਵਨ ਵਿੱਚ ਬਹੁਤ ਬੜੇ ਕੰਮ ਵੀ ਕੀਤੇ ਹੋਏ ਹਨ, ਅਤੇ ਇਸ ਲਈ ਇਸ ਸਦਨ ਵਿੱਚ ਜੋ ਵੀ ਬਾਤ ਹੁੰਦੀ ਹੈ, ਉਸ ਬਾਤ ਨੂੰ ਦੇਸ਼ ਬਹੁਤ ਗੰਭੀਰਤਾ ਨਾਲ ਸੁਣਦਾ ਹੈ ਅਤੇ ਦੇਸ਼ ਉਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।
ਮਾਣਯੋਗ ਮੈਂਬਰਾਂ ਨੂੰ ਮੈਂ ਇਹੀ ਕਹਾਂਗਾ ਕੀਚੜ(ਚਿੱਕੜ) ਉਸ ਦੇ ਪਾਸ ਸੀ, ਮੇਰੇ ਪਾਸ ਗੁਲਾਲ, ਜੋ ਵੀ ਜਿਸ ਦੇ ਪਾਸ ਸੀ, ਉਸ ਨੇ ਦਿੱਤਾ ਉਛਾਲ। ਅਤੇ ਅੱਛਾ ਹੀ ਹੈ ਜਿਤਨਾ ਕੀਚੜ (ਚਿੱਕੜ)ਉਛਾਲੋਗੇ ਕਮਲ ਉਤਨਾ ਹੀ ਜ਼ਿਆਦਾ ਖਿਲੇਗਾ। ਅਤੇ ਇਸ ਲਈ ਕਮਲ ਖਿਲਾਉਣ ਵਿੱਚ ਤੁਹਾਡਾ ਪ੍ਰਤੱਖ ਜਾਂ ਪਰੋਖ ਰੂਪ ਨਾਲ ਜੋ ਵੀ ਯੋਗਦਾਨ ਹੈ, ਉਸ ਦੇ ਲਈ ਮੈਂ ਉਨ੍ਹਾਂ ਦਾ ਵੀ ਆਭਾਰ ਵਿਅਕਤ ਕਰਦਾ ਹਾਂ।
ਆਦਰਯੋਗ ਸਭਾਪਤੀ ਜੀ,
ਕੱਲ੍ਹ ਵਿਰੋਧੀ ਧਿਰ ਦੇ ਸਾਡੇ ਸੀਨੀਅਰ ਸਾਥੀ ਆਦਰਯੋਗ ਖੜਗੇ ਜੀ ਨੇ ਕਿਹਾ ਕਿ ਅਸੀਂ 60 ਸਾਲ ਵਿੱਚ ਮਜ਼ਬੂਤ ਬੁਨਿਆਦ ਬਣਾ ਰਹੇ ਐਸਾ ਕੱਲ੍ਹ ਤੁਸੀਂ ਕਿਹਾ ਅਤੇ ਉਨ੍ਹਾਂ ਦੀ ਸ਼ਿਕਾਇਤ ਸੀ ਕਿ ਬੁਨਿਆਦ ਤਾਂ ਅਸੀਂ ਬਣਾਈ ਅਤੇ ਕ੍ਰੈਡਿਟ ਮੋਦੀ ਲੈ ਰਿਹਾ ਹੈ। ਲੇਕਿਨ ਆਦਰਯੋਗ ਸਭਾਪਤੀ ਜੀ 2014 ਵਿੱਚ ਆ ਕੇ ਜਦੋਂ ਮੈਂ ਬਾਰੀਕੀ ਨਾਲ ਚੀਜ਼ਾਂ ਨੂੰ ਬੜੀ ਗਹਿਰਾਈ ਨਾਲ ਦੇਖਣ ਦਾ ਪ੍ਰਯਾਸ ਕੀਤਾ, personal information ਲੈਣ ਦਾ ਪ੍ਰਯਾਸ ਕੀਤਾ ਤਾਂ ਮੈਨੂੰ ਨਜ਼ਰ ਆਇਆ ਕਿ 60 ਸਾਲ ਕਾਂਗਰਸ ਦੇ ਪਰਿਵਾਰ ਨੇ ਹੋ ਸਕਦਾ ਹੈ ਉਨ੍ਹਾਂ ਦਾ ਇਰਾਦਾ ਮਜ਼ਬੂਤ ਨੀਂਹ ਬਣਾਉਣ ਦਾ ਹੋਵੇ, ਮੈਂ ਉਸ ‘ਤੇ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦਾ। ਲੇਕਿਨ 2014 ਦੇ ਬਾਅਦ ਮੈਂ ਆ ਕੇ ਦੇਖਿਆ ਕਿ ਉਨ੍ਹਾਂ ਨੇ ਖੱਡੇ ਹੀ ਖੱਡੇ ਕਰ ਦਿੱਤੇ ਸੀ। ਉਨ੍ਹਾਂ ਦਾ ਇਰਾਦਾ ਨੀਂਹ ਦਾ ਹੋਵੇਗਾ, ਲੇਕਿਨ ਉਨ੍ਹਾਂ ਨੇ ਖੱਡੇ ਹੀ ਖੱਡੇ ਕਰ ਦਿੱਤੇ ਸਨ। ਅਤੇ ਆਦਰਯੋਗ ਸਭਾਪਤੀ ਜੀ ਜਦੋਂ ਉਹ ਖੱਡੇ ਖੋਦ ਰਹੇ ਸਨ, 6-6 ਦਹਾਕੇ ਬਰਬਾਦ ਕਰ ਦਿੱਤੇ ਸਨ, ਉਸ ਸਮੇਂ ਦੁਨੀਆ ਦੇ ਛੋਟੇ-ਛੋਟੇ ਦੇਸ਼ ਵੀ ਸਫ਼ਲਤਾ ਦੇ ਸਿਖਰਾਂ ਨੂੰ ਛੂਹ ਰਹੇ ਸਨ, ਅੱਗੇ ਵਧ ਰਹੇ ਸਨ।
ਆਦਰਯੋਗ ਸਭਾਪਤੀ ਜੀ,
ਉਨ੍ਹਾਂ ਦਾ ਤਾਂ ਉਸ ਸਾਲ ਇਤਨਾ ਅੱਛਾ ਮਾਹੌਲ ਸੀ ਕਿ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਉਨ੍ਹਾਂ ਦੀ ਦੁਨੀਆ ਚਲਦੀ ਸੀ। ਇਤਨਾ ਦੇਸ਼ ਵੀ ਅਨੇਕ ਆਸ਼ਾ ਅਪੇਖਿਆ (ਉਮੀਦਾਂ) ਦੇ ਨਾਲ ਅੱਖ ਬੰਦ ਕਰਕੇ ਉਨ੍ਹਾਂ ਦਾ ਸਮਰਥਨ ਕਰਦਾ ਸੀ। ਲੇਕਿਨ ਉਨ੍ਹਾਂ ਨੇ ਇਸ ਪ੍ਰਕਾਰ ਦੀ ਕਾਰਜ ਸ਼ੈਲੀ ਵਿਕਸਿਤ ਕੀਤੀ, ਇਸ ਪ੍ਰਕਾਰ ਦਾ ਕਲਚਰ ਵਿਕਸਿਤ ਕੀਤਾ ਕਿ ਜਿਸ ਦੇ ਕਾਰਨ ਉਨ੍ਹਾਂ ਨੇ ਇੱਕ ਵੀ ਚੁਣੌਤੀ ਦਾ Permanent Solution ਕਰਨ ਦਾ ਨਾ ਵੀ ਸੋਚਿਆ, ਨਾ ਕਦੇ ਉਨ੍ਹਾਂ ਨੂੰ ਸੁੱਝਿਆ, ਨਾ ਕਦੇ ਉਨ੍ਹਾਂ ਨੇ ਪ੍ਰਯਾਸ ਕੀਤਾ। ਇਹ ਬਹੁਤ ਹੋ-ਹੱਲਾ ਹੋ ਜਾਂਦਾ ਸੀ ਤਾਂ ਚੀਜ਼ਾਂ ਨੂੰ ਛੂ ਲੈਂਦੇ ਸਨ, totalism ਕਰ ਲੈਂਦੇ ਸਨ, ਤਦ ਫਿਰ ਅੱਗੇ ਚਲੇ ਜਾਂਦੇ ਸਨ। ਸਮੱਸਿਆਵਾਂ ਦਾ ਸਮਾਧਾਨ ਕਰਨਾ ਇਹ ਉਨ੍ਹਾਂ ਦੀ ਜ਼ਿੰਮੇਦਾਰੀ ਸੀ। ਦੇਸ਼ ਦੀ ਜਨਤਾ ਸਮੱਸਿਆਵਾਂ ਨਾਲ ਜੂਝ ਰਹੀ ਸੀ। ਦੇਸ਼ ਦੀ ਜਨਤਾ ਦੇਖ ਰਹੀ ਸੀ ਕਿ ਸਮੱਸਿਆ ਦਾ ਸਮਾਧਾਨ ਕਿਤਨਾ ਬੜਾ ਲਾਭ ਕਰ ਸਕਦਾ ਹੈ। ਲੇਕਿਨ ਉਨ੍ਹਾਂ ਦੀ priority ਅਲੱਗ ਸੀ, ਉਨ੍ਹਾਂ ਦੇ ਇਰਾਦੇ ਅਲੱਗ ਸਨ ਅਤੇ ਉਸ ਦੇ ਕਾਰਨ ਕਿਸੇ ਵੀ ਬਾਤ ਦੇ permanent solution ਦਾ ਪ੍ਰਯਾਸ ਨਹੀਂ ਕੀਤਾ।
ਆਦਰਯੋਗ ਸਭਾਪਤੀ ਜੀ,
ਸਾਡੀ ਸਰਕਾਰ ਦੀ ਪਹਿਚਾਣ ਜੋ ਬਣੀ ਹੈ ਉਹ ਸਾਡੇ ਪੁਰੁਸ਼ਾਰਥ (ਮਿਹਨਤ) ਦੇ ਕਾਰਨ ਬਣੀ ਹੈ, ਇੱਕ ਦੇ ਬਾਅਦ ਉਠਾਏ ਗਏ ਕਦਮਾਂ ਦੇ ਕਾਰਨ ਬਣੀ ਹੈ ਅਤੇ ਅੱਜ ਅਸੀਂ permanent solution ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਅਸੀਂ ਇੱਕ-ਇੱਕ ਵਿਸ਼ੇ ਨੂੰ ਛੂਹ ਕੇ ਭੱਜਣ ਵਾਲੇ ਲੋਕ ਨਹੀਂ, ਲੇਕਿਨ ਦੇਸ਼ ਦੀਆਂ ਮੂਲਭੂਤ ਜ਼ਰੂਰਤਾਂ ਨੂੰ permanent solution ‘ਤੇ ਬਲ ਦਿੰਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ।
ਆਦਰਯੋਗ ਸਭਾਪਤੀ ਜੀ,
ਅਗਰ ਮੈਂ ਪਾਣੀ ਦਾ ਹੀ ਉਦਾਹਰਣ ਲਵਾਂ ਤਾਂ ਉਹ ਜ਼ਮਾਨਾ ਸੀ ਕਿ ਕਿਸੇ ਪਿੰਡ ਵਿੱਚ ਇੱਕ ਹੈਂਡਪੰਪ ਲਗਾ ਦਿੱਤਾ ਤਾਂ ਹਫ਼ਤੇ ਭਰ ਉਸ ਦਾ ਉਤਸਵ ਮਨਾਇਆ ਜਾਂਦਾ ਸੀ ਅਤੇ ਉਸ tokenism ਤੋਂ ਪਾਣੀ ਦਾ ਕੰਮ ਕਰਕੇ ਗੱਡੀ ਚਲਾਈ ਜਾਂਦੀ ਸੀ। ਕੱਲ੍ਹ ਇੱਥੇ ਗੁਜਰਾਤ ਦਾ ਜ਼ਿਕਰ ਕਰ ਰਹੇ ਸਾਂ, ਤੁਸੀਂ ਹੈਰਾਨ ਹੋਵੋਗੇ ਸਭ ਤੋਂ ਜ਼ਿਆਦਾ ਸੀਟਾਂ ਨਾਲ ਜਿੱਤਣ ਦਾ ਉਨ੍ਹਾਂ ਦਾ ਜੋ ਗਰਵ (ਮਾਣ) ਸੀ ਵੈਸੇ ਇੱਕ ਮੁੱਖ ਮੰਤਰੀ ਇੱਕ ਸ਼ਹਿਰ ਵਿੱਚ ਪਾਣੀ ਦੀ ਟੰਕੀ ਦਾ ਉਦਘਾਟਨ ਕਰਨ ਗਏ ਸਨ। ਅਤੇ ਉਹ ਫ੍ਰੰਟ ਪੇਜ ‘ਤੇ ਹੈੱਡਲਾਈਨ ਨਿਊਜ਼ ਸੀ। ਯਾਨੀ ਸਮੱਸਿਆਵਾਂ ਦਾ tokenism ਕੀ ਹੁੰਦਾ ਹੈ ਕਿਵੇਂ ਟਾਲਿਆ ਜਾਂਦਾ ਹੈ, ਇਹ ਕਲਚਰ ਦੇਸ਼ ਨੇ ਦੇਖਿਆ ਹੈ। ਅਸੀਂ ਵੀ ਪਾਣੀ ਦੀ ਸਮੱਸਿਆ ਨੂੰ ਸੁਲਝਾਉਣ ਦੇ ਲਈ ਰਸਤੇ ਬਣਾਏ। ਅਸੀਂ ਜਲ ਸੰਭਾਲ਼, ਜਲ ਸਿੰਚਨ ਹਰ ਪਹਿਲੂ ‘ਤੇ ਧਿਆਨ ਦਿੱਤਾ। ਅਸੀਂ catch the rain ਅਭਿਯਾਨ ਨਾਲ ਜਨਤਾ ਨੂੰ ਜੋੜਿਆ। ਇਤਨਾ ਹੀ ਨਹੀਂ ਆਜ਼ਾਦੀ ਦੇ ਪਹਿਲਾਂ ਤੋਂ ਹੁਣ ਤੱਕ ਸਾਡੀ ਸਰਕਾਰ ਵਿੱਚ ਆਉਣ ਤੱਕ 3 ਕਰੋੜ ਘਰਾਂ ਤੱਕ ਨਲ ਸੇ ਜਲ ਮਿਲਦਾ ਸੀ।
ਆਦਰਯੋਗ ਸਭਾਪਤੀ ਜੀ,
ਪਿਛਲੇ 3-4 ਸਾਲ ਵਿੱਚ ਅੱਜ 11 ਕਰੋੜ ਘਰਾਂ ਨੂੰ ਨਲ ਸੇ ਜਲ ਮਿਲ ਰਿਹਾ ਹੈ। ਪਾਣੀ ਦੀ ਸਮੱਸਿਆ ਤਾਂ ਹਰ ਪਰਿਵਾਰ ਦੀ ਸਮੱਸਿਆ ਹੁੰਦੀ ਹੈ, ਜੀਵਨ ਉਸ ਦੇ ਬਿਨਾ ਚਲ ਨਹੀਂ ਸਕਦਾ ਹੈ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਵੀ ਦੇਖਦੇ ਹੋਏ ਅਸੀਂ ਉਸ ਦੇ ਸਮਾਧਾਨ ਦੇ ਰਸਤੇ ਚੁਣੇ।
ਆਦਰਯੋਗ ਸਭਾਪਤੀ ਜੀ,
ਮੈਂ ਇੱਕ ਹੋਰ ਵਿਸ਼ੇ ‘ਤੇ ਵੀ ਜਾਣਾ ਚਾਹੁੰਦਾ ਹਾਂ Empowerment of Common People. ਬੈਂਕਾਂ ਦਾ ਰਾਸ਼ਟਰੀਕਰਣ ਹੋਇਆ ਸੀ, ਇਸ ਬਾਤ ਨਾਲ ਹੋਇਆ ਸੀ ਕਿ ਗ਼ਰੀਬਾਂ ਨੂੰ ਬੈਂਕਾਂ ਦਾ ਅਧਿਕਾਰ ਮਿਲੇ ਐਸੀ ਬਹਾਨੇਬਾਜੀ ਕੀਤੀ ਗਈ ਸੀ। ਲੇਕਿਨ ਇਸ ਦੇਸ਼ ਦੇ ਅੱਧੇ ਤੋਂ ਅਧਿਕ ਲੋਕ ਬੈਂਕ ਦੇ ਦਰਵਾਜੇ ਤੱਕ ਨਹੀਂ ਪਹੁੰਚ ਪਾਏ। ਅਸੀਂ permanent solutions ਕੱਢਿਆ ਅਤੇ ਜਨ ਧਨ ਅਕਾਊਂਟ ਦਾ ਅਭਿਯਾਨ ਚਲਾਇਆ, ਬੈਂਕਾਂ ਨੂੰ motivate ਕੀਤਾ, onboard ਲਿਆ। ਪਿਛਲੇ 9 ਸਾਲ ਵਿੱਚ ਹੀ 48 ਕਰੋੜ ਜਨ ਧਨ ਬੈਂਕ ਖਾਤੇ ਖੋਲ੍ਹੇ ਗਏ। ਇਸ ਵਿੱਚ 32 ਕਰੋੜ ਬੈਂਕ ਖਾਤੇ ਗ੍ਰਾਮੀਣ ਅਤੇ ਕਸਬਿਆਂ ਵਿੱਚ ਹੋਏ ਹਨ। ਯਾਨੀ ਦੇਸ਼ ਦੇ ਪਿੰਡ ਤੱਕ ਪ੍ਰਗਤੀ ਦੀ ਮਿਸਾਲ ਨੂੰ ਲੈ ਜਾਣ ਦਾ ਪ੍ਰਯਾਸ ਹੋਇਆ ਹੈ। ਕੱਲ੍ਹ ਖੜਗੇ ਜੀ ਸ਼ਿਕਾਇਤ ਕਰ ਰਹੇ ਸਾਂ ਕਿ ਮੋਦੀ ਜੀ ਵਾਰ-ਵਾਰ ਚੁਣਾਵੀ ਖੇਤਰ ਵਿੱਚ ਆਉਂਦੇ ਹਨ, ਉਹ ਕਹਿ ਰਹੇ ਸਨ- ਮੋਦੀ ਜੀ ਕਲਬੁਰਗੀ ਆ ਜਾਂਦੇ ਹਨ, ਮੈਂ ਜਰਾ ਖੜਗੇ ਜੀ ਨੂੰ ਕਹਿਣਾ ਚਾਹੁੰਦਾ ਹਾਂ, ਮੈਂ ਆਉਂਦਾ ਹਾਂ ਉਸ ਦੀ ਸ਼ਿਕਾਇਤ ਕਰਨ ਤੋਂ ਪਹਿਲਾਂ ਇਹ ਵੀ ਤਾਂ ਦੇਖੋ ਕਿ ਕਰਨਾਟਕ ਵਿੱਚ 1 ਕਰੋੜ 70 ਲੱਖ ਜਨ ਧਨ ਬੈਂਕ ਅਕਾਉਂਟ ਖੱਲ੍ਹੇ ਹਨ। ਇਤਨਾ ਹੀ ਨਹੀਂ ਉਨ੍ਹਾਂ ਦੇ ਇਲਾਕੇ ਵਿੱਚ ਕਲਬੁਰਗੀ ਵਿੱਚ 9 ਲੱਖ ਤੋਂ ਜ਼ਿਆਦਾ ਜਨ ਧਨ ਖਾਤੇ ਖੱਲ੍ਹੇ ਹਨ।
ਹੁਣ ਸਭਾਪਤੀ ਜੀ ਦੱਸੋ, ਇਤਨੇ ਬੈਂਕ ਦੇ ਖਾਤੇ ਖੁਲ ਜਾਣ, ਇਤਨਾ empowerment ਹੋ ਜਾਵੇ, ਲੋਕ ਇਤਨੇ ਜਾਗਰੂਕ ਹੋ ਜਾਣ ਅਤੇ ਕਿਸੇ ਦਾ ਇਤਨੇ ਸਾਲਾਂ ਦੇ ਬਾਅਦ ਖਾਤਾ ਬੰਦ ਹੋ ਜਾਵੇ ਤਾਂ ਉਨ੍ਹਾਂ ਦੀ ਪੀੜਾ, ਮੈਂ ਸਮਝ ਸਕਦਾ ਹਾਂ। ਹੁਣ ਵਾਰ-ਵਾਰ ਉਨ੍ਹਾਂ ਦਾ ਦਰਦ ਝਲਕਦਾ ਹੈ ਅਤੇ ਮੈਂ ਤਾਂ ਹੈਰਾਨ ਹਾਂ, ਕਦੇ-ਕਦੇ ਇੱਥੇ ਤੱਕ ਕਹਿ ਦਿੰਦੇ ਹਨ ਕਿ ਇੱਕ ਦਲਿਤ ਨੂੰ ਹਰਾ ਦਿੱਤਾ, ਅਤੇ ਭਾਈ ਉਸ ਦੇ ਇਲਾਕੇ ਦੀ ਜਨਤਾ ਜਨਾਰਦਨ ਹੈ, ਇੱਕ ਦੂਸਰੇ ਦਲਿਤ ਨੂੰ ਜਿਤਾ ਦਿੱਤਾ। ਹੁਣ ਤੁਹਾਨੂੰ ਜਨਤਾ ਨਕਾਰ ਦੇ ਰਹੀ ਹੈ, ਤੁਹਾਨੂੰ ਹਟਾ ਰਹੀ ਹੈ, ਤੁਹਾਡਾ ਖਾਤਾ ਬੰਦ ਕਰ ਰਹੀ ਹੈ ਅਤੇ ਤੁਸੀਂ ਰੋਣਾ ਇੱਥੇ ਰੋ ਰਹੇ ਹੋ।
ਆਦਰਯੋਗ ਸਭਾਪਤੀ ਜੀ,
ਜਨ ਧਨ, ਆਧਾਰ, ਮੋਬਾਈਲ ਇਹ ਜੋ ਤ੍ਰਿਸ਼ਕਤੀ ਹੈ ਅਤੇ ਉਸ ਨੇ ਸਿੱਧਾ Direct Benefit Transfer ਉਸ ਯੋਜਨਾ ਦੇ ਤਹਿਤ ਪਿਛਲੇ ਕੁਝ ਵਰ੍ਹਿਆ ਵਿੱਚ 27 ਲੱਖ ਕਰੋੜ ਰੁਪਏ ਇਸ ਦੇਸ਼ ਨਾਗਰਿਕਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਹੈ, ਹਿਤਧਾਰਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ Direct Benefit Transfer ਇਸ Technology ਦਾ ਉਪਯੋਗ ਕਰਨ ਦੇ ਕਾਰਨ ਇਸ ਦੇਸ਼ ਦੇ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਪੈਸੇ ਜੋ ਕਿਸੇ Eco-system ਦੇ ਗਲਤ ਹੱਥਾਂ ਵਿੱਚ ਜਾਂਦਾ ਸੀ ਉਹ ਬਚ ਗਿਆ ਹੈ, ਦੇਸ਼ ਦੀ ਬਹੁਤ ਬੜੀ ਸੇਵਾ ਕੀਤੀ ਹੈ। ਅਤੇ ਮੈਂ ਜਾਣਦਾ ਹਾਂ ਜਿਸ Eco-system ਦੇ ਸ਼ਗਿਰਦਾਂ, ਚੇਲੇ-ਚਪਟਿਆਂ ਨੂੰ ਜੋ ਜਿਨ੍ਹਾਂ 2 ਲੱਖ ਕਰੋੜ ਦੇ ਐਸੇ ਹੀ ਫਾਇਦੇ ਮਿਲਦੇ ਰਹਿੰਦੇ ਸਨ, ਉਨ੍ਹਾਂ ਦਾ ਚਿੱਲਾਣਾ ਵੀ ਬਹੁਤ ਸੁਭਾਵਿਕ ਹੈ।
ਆਦਰਯੋਗ ਸਭਾਪਤੀ ਜੀ,
ਸਾਡੇ ਦੇਸ਼ ਵਿੱਚ ਪਹਿਲਾਂ ਪਰਿਯੋਜਨਾਵਾਂ ਅਟਕਾਉਣਾ, ਲਟਕਾਉਣ, ਭਟਕਾਉਣ ਇਹ ਉਨ੍ਹਾਂ ਦੇ ਕਾਰਜ ਸੱਭਿਆਚਾਰ ਦਾ ਹਿੱਸਾ ਬਣ ਗਿਆ ਸੀ, ਇਹੀ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਬਣ ਗਿਆ ਸੀ। ਇਮਾਨਦਾਰ Tax-payer ਦੀ ਗਾੜ੍ਹੀ ਕਮਾਈ ਉਸ ਦਾ ਨੁਕਸਾਨ ਹੁੰਦਾ ਸੀ। ਅਸੀਂ Technology ਦਾ Platform ਤਿਆਰ ਕੀਤਾ ਪੀਐੱਮ ਗਤੀਸ਼ਕਤੀ ਮਾਸਟਰ ਪਲਾਨ ਲੈ ਕੇ ਆਏ ਅਤੇ 1600 ਲੇਅਰ ਵਿੱਚ ਡੇਟਾ ਦੇ ਮਾਧਿਅਮ ਨਾਲ Infrastructure ਦੇ ਇਨ੍ਹਾਂ ਪ੍ਰੋਜੈਕਟਸ ਨੂੰ ਗਤੀ ਦੇਣ ਦਾ ਕੰਮ ਹੋ ਰਿਹਾ ਹੈ। ਜੋ ਯੋਜਨਾਵਾਂ ਬਣਾਉਣ ਵਿੱਚ ਮਹੀਨੇ ਲਗ ਜਾਂਦੇ ਸਨ ਉਹ ਅੱਜ ਹਫ਼ਤਿਆਂ ਦੇ ਅੰਦਰ-ਅੰਦਰ ਉਸ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ। ਕਿਉਂਕਿ ਆਧੁਨਿਕ ਭਾਰਤ ਦੇ ਨਿਰਮਾਣ ਦੇ ਲਈ Infrastructure ਦਾ ਮਹੱਤਵ ਅਸੀਂ ਭਲੀ ਭਾਂਤ ਸਮਝਦੇ ਹਾਂ। ਸਕੇਲ ਦਾ ਵੀ ਮਹੱਤਵ ਸਮਝਦੇ ਹਾਂ। ਸਪੀਡ ਦਾ ਵੀ ਮਹੱਤਵ ਸਮਝਦੇ ਹਾਂ ਅਤੇ ਟੈਕਨੋਲੋਜੀ ਦੇ ਮਾਧਿਅਮ ਨਾਲ permanent solution ਅਤੇ permanent aspiration ਨੂੰ address ਕਰਨ ਦਾ ਪ੍ਰਯਾਸ ਆਦਰਯੋਗ ਸਭਾਪਤੀ ਜੀ ਅਸੀਂ ਕਰ ਰਹੇ ਹਾਂ।
ਆਦਰਯੋਗ ਸਭਾਪਤੀ ਜੀ,
ਕੋਵੀ ਵੀ ਜਦੋਂ ਸਰਕਾਰ ਵਿੱਚ ਆਉਂਦਾ ਹੈ ਤਾਂ ਦੇਸ਼ ਦੇ ਲਈ ਕੁਝ ਕਰਨ ਦੇ ਵਾਅਦੇ ਕਰਕੇ ਆਉਂਦਾ ਹੈ। ਜਨਤਾ ਦਾ ਕੁਝ ਭਲਾ ਕਰਨ ਦੇ ਵਾਅਦੇ ਕਰਕੇ ਆਉਂਦਾ ਹੈ। ਲੇਕਿਨ ਸਿਰਫ਼ ਭਾਵਨਾਵਾਂ ਵਿਅਕਤ ਕਰਨ ਨਾਲ ਬਾਤ ਬਣਦੀ ਨਹੀਂ ਹੈ। ਤੁਸੀਂ ਕਹਿ ਦਵੋ ਕਿ ਅਸੀਂ ਐਸਾ ਚਾਹੁੰਦੇ ਹਾਂ, ਅਸੀਂ ਐਸਾ ਚਾਹੁੰਦੇ ਹਾਂ ਜਿਵੇਂ ਕਦੇ ਕਿਹਾ ਜਾਂਦਾ ਸੀ ਗ਼ਰੀਬੀ ਹਟਾਓ 4-4 ਦਹਾਕੇ ਹੋ ਗਏ, ਹੋਇਆ ਕੁਝ ਨਹੀਂ। ਇਸ ਲਈ ਵਿਕਾਸ ਦੀ ਗਤੀ ਕੀ ਹੈ, ਵਿਕਾਸ ਦੀ ਨੀਅਤ ਕੀ ਹੈ, ਵਿਕਾਸ ਦੀ ਦਿਸ਼ਾ ਕੀ ਹੈ, ਵਿਕਾਸ ਦਾ ਪ੍ਰਯਾਸ ਕੀ ਹੈ, ਪਰਿਣਾਮ ਕੀ ਹੈ, ਇਹ ਬਹੁਤ ਮਾਅਨੇ ਰੱਖਦਾ ਹੈ। ਸਿਰਫ਼ ਤੁਸੀਂ ਕਹਿੰਦੇ ਰਹੋ ਕਿ ਅਸੀਂ ਵੀ ਕੁਝ ਕਰਦੇ ਸਾਂ, ਇਤਨੇ ਨਾਲ ਬਾਤ ਬਣਦੀ ਨਹੀਂ ਹੈ।
ਆਦਰਯੋਗ ਸਭਾਪਤੀ ਜੀ,
ਜਦੋ ਕਿ ਅਸੀਂ ਜਨਤਾ ਨੂੰ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਧਾਰ ‘ਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਜਦੋਂ ਜਨਤਾ ਦੀਆਂ ਇਤਨੀਆਂ ਬੜੀਆਂ ਜ਼ਰੂਰਤਾਂ ਦੇ ਲਈ ਮਿਹਨਤ ਕਰਦੇ ਹਾਂ, ਤਾਂ ਸਾਡੇ ‘ਤੇ ਦਬਾਅ ਵੀ ਵਧਦਾ ਹੈ। ਸਾਨੂੰ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ ਸਾਨੂੰ ਪਰਿਸ਼੍ਰਮ (ਮਿਹਨਤ) ਵੀ ਜ਼ਿਆਦਾ ਕਰਨ ਪੈਂਦਾ ਹੈ। ਲੇਕਿਨ ਅਸੀਂ ਜਿਵੇਂ ਮਹਾਤਮਾ ਗਾਂਧੀ ਜੀ ਕਹਿੰਦੇ ਸਨ, ਸ਼੍ਰੇਯ ਅਤੇ ਪ੍ਰਿਯ। ਅਸੀਂ ਸ਼੍ਰੇਯ ਦਾ ਰਸਤਾ ਚੁਣਿਆ ਹੈ, ਪ੍ਰਿਯ ਲਗ ਜਾਵੇ ਅਰਾਮ ਕਰ ਲਈਏ, ਉਹ ਰਸਤਾ ਅਸੀਂ ਨਹੀਂ ਚੁਣਿਆ ਹੈ। ਮਿਹਨਤ ਕਰਨੀ ਪਵੇਗੀ ਤਾਂ ਅਸੀਂ ਲੋਕ ਕਰਾਂਗੇ। ਦਿਨ ਰਾਤ ਖਪਾਉਣਾ ਪਵੇਗਾ ਤਾਂ ਖਪਾਵਾਂਗੇ, ਲੇਕਿਨ ਜਨਤਾ ਜਨਾਰਦਨ ਦੀ aspiration ਨੂੰ ਚੋਟ ਨਹੀਂ ਪਹੁੰਚਣ ਦੇਵਾਂਗੇ ਅਤੇ ਉਸ ਦੀ aspiration ਸਿੱਧੀਆਂ ਵਿੱਚ ਪਰਿਵਰਤਿਤ ਹੋ ਜਾਣ ਅਤੇ ਦੇਸ਼ ਵਿਕਾਸ ਦੀ ਯਾਤਰਾ ਨੂੰ ਪਾਰ ਕਰੇ, ਇਸ ਦੇ ਲਈ ਅਸੀਂ ਕੰਮ ਕਰਦੇ ਰਹਾਂਗੇ। ਇਨ੍ਹਾਂ ਸਭ ਸੁਪਨਿਆਂ ਨੂੰ ਲੈ ਕੇ ਚਲਣ ਵਾਲੇ ਅਸੀਂ ਲੋਕ ਹਾਂ ਅਤੇ ਅਸੀਂ ਉਹ ਕਰਕੇ ਦਿਖਾਇਆ ਹੈ।
ਆਦਰਯੋਗ ਸਭਾਪਤੀ ਜੀ,
ਹੁਣ ਤੁਸੀਂ ਦੇਖੋ, ਦੇਸ਼ ਆਜ਼ਾਦ ਹੋਇਆ ਤਦ ਤੋਂ 2014 ਤੱਕ 14 ਕਰੋੜ ਐੱਲਪੀਜੀ ਕਨੈਕਸ਼ਨ ਸਨ ਅਤੇ ਲੋਕਾਂ ਦੀ ਮੰਗ ਵੀ ਸੀ। ਲੋਕ ਸਾਂਸਦਾਂ ਦੇ ਪਾਸ ਜਾਂਦੇ ਸਨ ਕਿ ਸਾਨੂੰ ਐੱਲਪੀਜੀ ਕਨੈਕਸ਼ਨ ਮਿਲ ਜਾਣ ਅਤੇ ਉਸ ਸਮੇਂ 14 ਕਰੋੜ ਘਰਾਂ ਵਿੱਚ ਸੀ, ਡਿਮਾਂਡ ਵੀ ਘੱਟ ਸੀ, ਪ੍ਰੈਸ਼ਰ ਵੀ ਘੱਟ ਸੀ, ਤੁਹਾਨੂੰ ਗੈਸ ਲਿਆਉਣ ਦੇ ਲਈ ਖਰਚਾ ਵੀ ਨਹੀਂ ਕਰਨਾ ਪੈਂਦਾ ਸੀ, ਤੁਹਾਨੂੰ ਗੈਸ ਪਹੁੰਚਾਉਣ ਦੇ ਲਈ ਵਿਵਸਥਾ, ਤੁਹਾਡੀ ਮੇਜ ਵਿੱਚ ਗੱਡੀ ਚਲਦੀ ਸੀ, ਕੰਮ ਹੁੰਦਾ ਨਹੀਂ ਸੀ। ਲੋਕ ਇੰਤਜ਼ਾਰ ਕਰਦੇ ਰਹਿੰਦੇ ਸਨ। ਲੇਕਿਨ ਅਸੀਂ ਸਾਹਮਣੇ ਤੋਂ ਹੋ ਕੇ ਤੈਅ ਕੀਤਾ ਕਿ ਹਰ ਘਰ ਨੂੰ ਐੱਲਪੀਜੀ ਕਨੈਕਸ਼ਨ ਦੇਵਾਂਗੇ। ਸਾਨੂੰ ਮਾਲੂਮ ਸੀ ਕਿ ਅਸੀਂ ਕਰ ਰਹੇ ਹਾਂ, ਸਾਨੂੰ ਮਿਹਨਤ ਕਰਨੀ ਪਵੇਗੀ। ਇਕੱਠੇ ਦਬਾਵ ਦੀ ਸੰਭਾਵਨਾ ਜਾਣਨ ਦੇ ਬਾਵਜੂਦ ਵੀ ਸਾਡੀ ਪ੍ਰਾਥਮਕਿਤਾ ਮੇਰੇ ਦੇਸ਼ ਦਾ ਨਾਗਰਿਕ ਸੀ। ਸਾਡੀ ਪ੍ਰਾਥਮਿਕਤਾ ਸਾਡੇ ਦੇਸ਼ ਦੇ ਸਾਧਾਰਣ ਲੋਕ ਸਨ ਅਤੇ ਇਸ ਲਈ ਅਸੀਂ 32 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਦੇ ਪਾਸ ਗੈਸ ਕਨੈਕਸ਼ਨ ਪਹੁੰਚਾਏ। ਨਵਾਂ infrastructure ਖੜ੍ਹਾ ਕਰਨਾ ਪਿਆ, ਧਨ ਖਰਚ ਕਰਨਾ ਪਿਆ।
ਆਦਰਯੋਗ ਸਭਾਪਤੀ ਜੀ,
ਇਸ ਇੱਕ ਉਦਾਹਰਣ ਨਾਲ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਕਿਤਨੀ ਮਿਹਨਤ ਕਰਨੀ ਪਈ ਹੋਵੇਗੀ। ਲੇਕਿਨ ਅਸੀਂ ਆਨੰਦ ਦੇ ਨਾਲ, ਸੰਤੋਸ਼ ਦੇ ਨਾਲ, ਗਰਵ (ਮਾਣ) ਦੇ ਨਾਲ ਇਸ ਮਿਹਨਤ ਨੂੰ ਕੀਤਾ ਅਤੇ ਮੈਨੂੰ ਖੁਸ਼ੀ ਹੈ ਕਿ ਸਾਧਾਰਣ ਮਾਨਵੀ ਨੂੰ ਉਸ ਦਾ ਸੰਤੋਸ਼ ਮਿਲਿਆ। ਇਸ ਤੋਂ ਬੜਾ ਇੱਕ ਸਰਕਾਰ ਦੇ ਲਈ ਸੰਤੋਸ਼ ਕੀ ਹੋਵੇਗਾ।
ਆਦਰਯੋਗ ਸਭਾਪਤੀ ਜੀ,
ਆਜ਼ਾਦੀ ਦੇ ਅਨੇਕ ਦਹਾਕਿਆਂ ਦੇ ਬਾਅਦ ਵੀ ਇਸ ਦੇਸ਼ ਵਿੱਚ 18 ਹਜ਼ਾਰ ਤੋਂ ਜ਼ਿਆਦਾ ਪਿੰਡ ਐਸੇ ਸਨ, ਜਿੱਥੇ ਬਿਜਲੀ ਨਹੀਂ ਪਹੁੰਚੀ ਸੀ ਅਤੇ ਇਹ ਪਿੰਡ ਜ਼ਿਆਦਾਤਰ ਸਾਡੇ ਆਦਿਵਾਸੀ ਬਸਤੀ ਦੇ ਪਿੰਡ ਸਨ। ਸਾਡੇ ਪਹਾੜਾਂ ‘ਤੇ ਜ਼ਿੰਦਗੀ ਗੁਜਾਰਨ ਵਾਲੇ ਲੋਕਾਂ ਦੇ ਪਿੰਡ ਸਨ। ਜਨਜਾਤੀ ਦੇ ਪਿੰਡ ਸਨ। ਨੌਰਥ ਈਸਟ ਦੇ ਪਿੰਡ ਸਨ, ਲੇਕਿਨ ਇਹ ਉਨ੍ਹਾਂ ਦੇ ਚੋਣਾਂ ਦੇ ਹਿਸਾਬ-ਕਿਤਾਬ ਵਿੱਚ ਬੈਠਦਾ ਨਹੀਂ ਸੀ। ਇਸ ਲਈ ਇਨ੍ਹਾਂ ਦੀ priority ਨਹੀਂ ਸੀ। ਅਸੀਂ ਜਾਣਦੇ ਸਾਂ, ਇਹ ਕਠਿਨ ਕੰਮ ਉਨ੍ਹਾਂ ਨੇ ਛੱਡ ਦਿੱਤੇ ਹਨ। ਅਸੀਂ ਕਿਹਾ ਅਸੀਂ ਤਾਂ ਮੱਖਣ ‘ਤੇ ਲਕੀਰ ਕਰਨ ਵਾਲੇ ਨਹੀਂ, ਪੱਥਰ ‘ਤੇ ਲਕੀਰ ਕਰਨ ਵਾਲੇ ਲੋਕ ਹਾਂ। ਅਸੀਂ ਇਸ ਚੁਣੌਤੀ ਨੂੰ ਵੀ ਉਠਾਵਾਂਗੇ। ਅਸੀਂ ਇਸ ਚੁਣੌਤੀ ਨੂੰ ਵੀ ਉਠਾਵਾਂਗੇ ਅਤੇ ਅਸੀਂ ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ ਦਾ ਸੰਕਲਪ ਉਠਾਇਆ।
ਸਮਾਂ ਸੀਮਾ ਵਿੱਚ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਾਈ ਅਤੇ ਉਸ ਚੁਣੌਤੀਪੂਰਨ ਕੰਮ ਕਰਨ ਦੇ ਪਿੱਛੇ ਪਿੰਡਾਂ ਵਿੱਚ ਇੱਕ ਨਵੀਂ ਜ਼ਿੰਦਗੀ ਦੀ ਅਨੁਭੂਤੀ ਹੋਈ। ਉਨ੍ਹਾਂ ਦਾ ਵਿਕਾਸ ਤਾਂ ਹੋਇਆ ਲੇਕਿਨ ਸਭ ਤੋਂ ਬੜੀ ਬਾਤ ਹੋਈ ਦੇਸ਼ ਦੀ ਵਿਵਸਥਾ ‘ਤੇ ਉਨ੍ਹਾਂ ਦਾ ਵਿਸ਼ਵਾਸ ਵਧਿਆ ਅਤੇ ਵਿਸ਼ਵਾਸ ਬਹੁਤ ਬੜੀ ਤਾਕਤ ਹੁੰਦੀ ਹੈ। ਜਦੋਂ ਦੇਸ਼ ਦੇ ਨਾਗਰਿਕਾਂ ਦਾ ਵਿਸ਼ਵਾਸ ਬਣਦਾ ਹੈ ਤਦ ਉਹ ਲੱਖਾਂ ਕਰੋੜਾਂ ਗੁਣਾ ਇੱਕ ਸਮਰੱਥ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਜੋ ਵਿਸ਼ਵਾਸ ਅਸੀਂ ਜਿੱਤਿਆ ਹੈ ਅਤੇ ਅਸੀਂ ਮਿਹਨਤ ਕੀਤੀ, ਸਾਨੂੰ ਕਰਨੀ ਪਈ, ਲੇਕਿਨ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੂਰ-ਦਰਾਜ ਦੇ ਪਿੰਡਾਂ ਨੂੰ ਆਜ਼ਾਦੀ ਦੇ ਇਤਨਾ ਸਾਲਾਂ ਦੇ ਬਾਅਦ ਨਵੀਂ ਆਸ਼ਾ ਦੀ ਕਿਰਨ ਦਿਖਾਈ ਦਿੱਤੀ, ਸੰਤੋਸ਼ ਦਾ ਭਾਵ ਪ੍ਰਗਟ ਹੋਇਆ ਅਤੇ ਉਹ ਅਸ਼ੀਰਵਾਦ ਅੱਜ ਸਾਨੂੰ ਮਿਲ ਰਹੇ ਹਨ।
ਆਦਰਯੋਗ ਸਭਾਪਤੀ ਜੀ,
ਪਹਿਲਾਂ ਦੀਆਂ ਸਰਕਾਰਾਂ ਵਿੱਚ ਕੁਝ ਘੰਟੇ ਬਿਜਲੀ ਆਉਂਦੀ ਸੀ। ਕਹਿਣ ਨੂੰ ਤਾਂ ਲਗਦਾ ਸੀ ਬਿਜਲੀ ਆ ਗਈ। ਪਿੰਡ ਦੇ ਦਰਮਿਆਨ ਇੱਕ ਖੰਭਾ ਗੱਡ ਦਿੱਤਾ ਤਾਂ ਹਰ ਸਾਲ ਉਸ ਦੀ anniversary ਮਨਾਉਂਦੇ ਸਨ। ਫਲਾਣੀ ਤਰੀਕ ਨੂੰ ਖੰਭਾ ਗੱਡਿਆ ਗਿਆ ਸੀ। ਬਿਜਲੀ ਤਾਂ ਆਉਂਦੀ ਨਹੀਂ ਸੀ। ਅੱਜ ਬਿਜਲੀ ਪਹੁੰਚੀ ਇਤਨੀ ਹੀ ਨਹੀਂ, ਔਸਤ ਸਾਡੇ ਦੇਸ਼ ਵਿੱਚ 22,22 ਘੰਟੇ ਬਿਜਲੀ ਦੇਣ ਦੇ ਪ੍ਰਯਾਸ ਵਿੱਚ ਅਸੀਂ ਸਫ਼ਲ ਹੋਏ ਹਾਂ। ਸਾਨੂੰ ਇਸ ਕੰਮ ਦੇ ਲਈ ਨਵੀਂਆਂ transmission ਲਾਈਨਾਂ ਲਗਾਉਣੀਆਂ ਪਈਆਂ। ਸਾਨੂੰ ਨਵੇਂ ਊਰਜਾ ਉਤਪਾਦਨ ਦੇ ਲਈ ਕੰਮ ਕਰਨਾ ਪਿਆ। ਸਾਨੂੰ ਸੌਰ ਊਰਜਾ ਦੇ ਵੱਲ ਜਾਣਾ ਪਿਆ। ਸਾਨੂੰ renewable energy ਦੇ ਅਨੇਕ ਖੇਤਰ ਖੋਜਣੇ ਪਏ। ਅਸੀਂ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਨਹੀਂ ਛੱਡ ਦਿੱਤਾ। ਅਸੀਂ ਖੁਦ ਦੇ ਲਈ ਦਬਾਅ ਵਧਾਏ। ਲੋਕਾਂ ਦੀ ਮੰਗ ਵਧਣ ਲਗੀ, ਦਬਾਅ ਵਧਣ ਲਗਿਆ। ਅਸੀਂ ਮਿਹਨਤ ਵਾਲਾ ਰਸਤਾ ਚੁਣਿਆ ਅਤੇ ਇਸ ਦੇ ਨਤੀਜੇ ਅੱਜ ਦੇਸ਼ ਦੇਖ ਕਿਹਾ ਹੈ। ਦੇਸ਼ ਊਰਜਾ ਦੇ ਖੇਤਰ ਵਿੱਚ ਪ੍ਰਗਤੀ ਦੀਆਂ ਉਚਾਈਆਂ ਨੂੰ ਪ੍ਰਾਪਤ ਕਰ ਰਿਹਾ ਹੈ।
ਆਦਰਯੋਗ ਸਭਾਪਤੀ ਜੀ,
ਅਸੀਂ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਇੱਕ ਬਹੁਤ ਬੜਾ ਹਿੰਮਤ ਭਰਿਆ ਕਦਮ ਉਠਾਇਆ ਹੈ। ਮੈਂ ਜਾਣਦਾ ਹਾਂ ਇਹ ਅਸਾਨ ਨਹੀਂ ਹੈ, ਸਾਨੂੰ ਬਹੁਤ ਮਿਹਨਤ ਕਰਨੀ ਪਈ ਹੈ। ਅਤੇ ਉਹ ਰਸਤਾ ਅਸੀਂ ਚੁਣਿਆ ਹੈ ਸੈਚੁਰੇਸ਼ਨ ਦਾ। ਹਰ ਯੋਜਨਾ ਦੇ ਜੋ ਲਾਭਾਰਥੀ ਹਨ, ਸ਼ਤ ਪ੍ਰਤੀਸ਼ਤ ਲਾਭ ਕਿਵੇਂ ਪਹੁੰਚੇ, ਸ਼ਤ ਪ੍ਰਤੀਸ਼ਤ ਲਾਭਾਰਥੀਆਂ ਨੂੰ ਲਾਭ ਪਹੁੰਚੇ, ਬਿਨਾ ਰੋਕ ਟੋਕ ਕੇ ਲਾਭ ਪਹੁੰਚੇ ਅਤੇ ਮੈਂ ਕਹਿੰਦਾ ਹਾਂ, ਅਗਰ ਸੱਚੀ ਪੰਥ ਨਿਰਪੱਖਤਾ ਹੈ ਤਾਂ ਇਹੀ ਹੈ, ਸੱਚਾ secularism ਹੈ ਤਾਂ ਇਹੀ ਹੈ ਅਤੇ ਸਰਕਾਰ ਉਸ ਰਾਹ ‘ਤੇ ਬੜੀ ਇਮਾਨਦਾਰੀ ਦੇ ਨਾਲ ਚਲ ਪਈ ਹੈ। ਅੰਮ੍ਰਿਤ ਕਾਲ ਵਿੱਚ ਅਸੀਂ Saturation ਦਾ ਸੰਕਲਪ ਲਿਆ ਹੈ। ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਣ ਦਾ ਭਾਜਪਾ ਐੱਨਡੀਏ ਸਰਕਾਰ ਦਾ ਇੱਹ ਸੰਕਲਪ ਹੈ।
ਆਦਰਯੋਗ ਸਭਾਪਤੀ ਜੀ,
ਇਹ ਸ਼ਤ-ਪ੍ਰਤੀਸ਼ਤ ਵਾਲੀ ਬਾਤ, ਇਹ Saturation ਵਾਲੀ ਬਾਤ ਦੇਸ਼ ਦੀਆਂ ਅਨੇਕ ਸਮੱਸਿਆਵਾਂ ਦਾ ਸਮਾਧਾਨ ਤਾਂ ਹੈ ਹੀ। ਉਸ ਨਾਗਰਿਕ ਦੀਆਂ ਸਮੱਸਿਆਵਾਂ ਦਾ ਸਮਾਧਾਨ ਇਤਨਾ ਹੀ ਨਹੀਂ ਹੈ, ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੈ। ਇੱਕ ਐਸੀ ਨਵੀਂ ਕਾਰਜ ਸੰਸਕ੍ਰਿਤੀ ਨੂੰ ਲੈ ਕੇ ਅਸੀਂ ਆ ਰਹੇ ਹਾਂ ਜੋ ਦੇਸ਼ ਵਿੱਚ ਮੇਰਾ-ਤੇਰਾ, ਆਪਣਾ-ਪਰਾਇਆ, ਇਨ੍ਹਾਂ ਸਾਰੇ ਭੇਦਾਂ ਨੂੰ ਮਿਟਾਉਣ ਵਾਲਾ ਰਸਤਾ ਹੈ, Saturation ਵਾਲਾ ਅਸੀਂ ਲੈ ਕੇ ਆਏ ਹਾਂ।
Saturation ਤੱਕ ਪਹੁੰਚਣ ਦਾ ਮਤਲਬ ਹੁੰਦਾ ਹੈ ਭੇਦਭਾਵ ਦੀਆਂ ਸਾਰੀਆਂ ਗੁੰਜਾਇਸ਼ਾਂ ਖ਼ਤਮ ਕਰਨਾ। ਜਦੋਂ distinction ਰਹਿੰਦਾ ਹੈ ਤਦ ਕਰੱਪਸ਼ਨ ਨੂੰ ਵੀ ਸੰਭਾਵਨਾ ਮਿਲਦੀ ਹੈ। ਕੋਈ ਕਹੇਗਾ ਮੈਨੂੰ ਜਲਦੀ ਦਵੋ, ਉਹ ਕਹਿੰਦਾ ਹੈ ਇਤਨਾ ਦੇਵੋਗੇ ਤਾਂ ਦੇਵਾਂਗਾ, ਲੇਕਿਨ ਸ਼ਤ-ਪ੍ਰਤਿਸ਼ਤ ਜਾਣਾ ਹੈ ਤਾਂ ਉਸ ਨੂੰ ਵਿਸ਼ਵਾਸ ਹੁੰਦਾ ਹੈ ਭਲੇ ਇਸ ਮਹੀਨੇ ਮੈਨੂੰ ਨਹੀਂ ਪਹੁੰਚਿਆ, ਤਿੰਨ ਮਹੀਨੇ ਦੇ ਬਾਅਦ ਪਹੁੰਚੇਗਾ, ਲੇਕਿਨ ਪਹੁੰਚੇਗਾ, ਵਿਸ਼ਵਾਸ ਵਧਦਾ ਹੈ। ਇਹ ਤੁਸ਼ਟੀਕਰਣ ਦੀਆਂ ਆਸ਼ੰਕਾਵਾਂ(ਖੁਦਸ਼ਿਆਂ) ਨੂੰ ਸਮਾਪਤ ਕਰ ਦਿੰਦਾ ਹੈ। ਫਲਾਣੀ ਜਾਤੀ ਨੂੰ ਮਿਲੇਗਾ, ਫਲਾਣੇ ਪਰਿਵਾਰ ਨੂੰ ਮਿਲੇਗਾ, ਫਲਾਣੇ ਪਿੰਡ ਨੂੰ ਮਿਲੇਗਾ, ਫਲਾਣੀ ਬਿਰਾਦਰੀ ਨੂੰ ਮਿਲੇਗਾ, ਫਾਲਣੇ ਪੰਥ-ਸੰਪ੍ਰਦਾਏ ਵਾਲਿਆਂ ਨੂੰ ਮਿਲੇਗਾ; ਇਹ ਸਾਰੇ ਤੁਸ਼ਟੀਕਰਣ ਦੀਆਂ ਆਸ਼ੰਕਾਵਾਂ (ਖ਼ਦਸ਼ਿਆਂ)ਨੂੰ ਖ਼ਤਮ ਕਰ ਦਿੱਤਾ ਹੈ। ਸੁਆਰਥ ਦੇ ਅਧਾਰ ‘ਤੇ ਲਾਭ ਪਹੁੰਚਾਉਣ ਦੀ ਪ੍ਰਵਿਰਤੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦਾ ਹੈ ਅਤੇ ਸਮਾਜ ਦੇ ਆਖਰੀ ਵਿਅਕਤੀ ਨੂੰ, ਜੋ ਆਖਰੀ ਪੰਕਤੀ ਵਿੱਚ ਖੜਾ ਹੋਇਆ ਵਿਅਕਤੀ ਹੈ ਅਤੇ ਮਹਾਤਮਾ ਗਾਂਧੀ ਜਿਸ ਦੀ ਹਮੇਸ਼ਾ ਵਕਾਲਤ ਕਰਦੇ ਸਨ, ਉਸ ਦੇ ਅਧਿਕਾਰਾਂ ਦੀ ਰੱਖਿਆ ਇਸ ਦੇ ਅੰਦਰ ਸਮਾਹਿਤ ਹੁੰਦੀ ਹੈ ਅਤੇ ਅਸੀਂ ਉਸ ਨੂੰ ਸੁਨਿਸ਼ਚਿਤ ਕਰਦੇ ਹਾਂ। ਅਤੇ ਸਬਕਾ ਸਾਥ-ਸਬਕਾ ਵਿਕਾਸ, ਇਹ ਮਤਲਬ ਇਹੀ ਹੈ ਕਿ ਸ਼ਤ-ਪ੍ਰਤੀਸ਼ਤ ਉਨ੍ਹਾਂ ਦੇ ਹੱਕਾਂ ਨੂੰ ਪਹੁੰਚਾਉਣਾ।
ਜਦੋਂ ਸਰਕਾਰ ਦੀ ਮਸ਼ੀਨਰੀ ਦਾ ਲਕਸ਼ ਹਰ ਯੋਗ ਵਿਅਕਤੀ ਤੱਕ ਪਹੁੰਚਣ ਦਾ ਹੋਵੇ ਤਾਂ ਭੇਦਭਾਵ, ਪੱਖਪਾਤ ਟਿਕ ਹੀ ਨਹੀਂ ਸਕਦਾ। ਇਸ ਲਈ ਸਾਡਾ ਇਹ 100 ਪਰਸੈਂਟ ਸੇਵਾ ਅਭਿਯਾਨ ਸੋਸ਼ਲ ਜਸਟਿਸ, ਸਮਾਜਿਕ ਨਿਆਂ, ਇਸ ਦਾ ਬਹੁਤ ਬੜਾ ਸਸ਼ਕਤ ਮਾਧਿਅਮ ਹੈ। ਇਹੀ ਸਮਾਜਿਕ ਨਿਆਂ ਦੀ ਅਸਲੀ ਗਰੰਟੀ ਹੈ। ਇਹੀ ਸੱਚੀ ਪੰਥ ਨਿਰਪੱਖਤਾ ਹੈ। ਇਹੀ ਸੱਚਾ secularism ਹੈ।
ਅਸੀਂ ਦੇਸ਼ ਨੂੰ ਵਿਕਾਸ ਦਾ ਇਹ ਮਾਡਲ ਦੇ ਰਹੇ ਹਾਂ, ਜਿਸ ਨਾਲ ਹਿਤਧਾਰਕ ਸਭ ਨੂੰ ਉਨ੍ਹਾਂ ਦੇ ਹੱਕ ਮਿਲਣ। ਦੇਸ਼ ਸਾਡੇ ਨਾਲ ਹੈ, ਕਾਂਗਰਸ ਨੂੰ ਵਾਰ-ਵਾਰ ਦੇਸ਼ ਨਕਾਰ ਰਿਹਾ ਹੈ, ਲੇਕਿਨ ਕਾਂਗਰਸ ਅਤੇ ਉਸ ਦੇ ਸਾਥੀ ਆਪਣੀ ਸਾਜਿਸ਼ਾਂ ਤੋਂ ਬਾਜ ਨਹੀਂ ਆਉਂਦੇ ਹਨ ਅਤੇ ਜਨਤਾ ਇਹ ਦੇਖ ਵੀ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਮੌਕੇ ‘ਤੇ ਸਜਾ ਵੀ ਦਿੰਦੀ ਰਹੀ ਹੈ।
ਆਦਰਯੋਗ ਸਭਾਪਤੀ ਜੀ,
ਸਾਡੇ ਦੇਸ਼ ਦੀ ਆਜ਼ਾਦੀ ਵਿੱਚ 1857 ਤੋਂ ਲੈ ਕੇ ਸੁਤੰਤਰਤਾ ਸੰਗ੍ਰਾਮ ਦਾ ਕੋਈ ਵੀ ਦਹਾਕਾ ਉਠਾ ਲਵੋ, ਹਿੰਦੁਸਤਾਨ ਦਾ ਕੋਈ ਵੀ ਭੂ-ਭਾਗ ਉਠਾ ਲਵੋ, ਮੇਰੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਮੇਰੇ ਦੇਸ਼ ਦੇ ਆਦਿਵਾਸੀਆਂ ਦਾ ਯੋਗਦਾਨ ਸਵਰਣਿਮ ਪ੍ਰਿਸ਼ਠ ਨਾਲ ਭਰਿਆ ਪਿਆ ਹੋਇਆ ਹੈ। ਗਰਵ (ਮਾਣ) ਹੁੰਦਾ ਹੈ ਦੇਸ਼ ਨੂੰ ਕਿ ਮੇਰੇ ਆਦਿਵਾਸੀ ਭਾਈਆਂ ਨੇ ਆਜ਼ਾਦੀ ਦੇ ਮਹਾਤਮ ਨੂੰ ਸਮਝਿਆ ਸੀ। ਲੇਕਿਨ ਦਹਾਕਿਆਂ ਤੱਕ ਮੇਰੇ ਆਦਿਵਾਸੀ ਭਾਈ ਵਿਕਾਸ ਤੋਂ ਵੰਚਿਤ ਰਹੇ ਅਤੇ ਵਿਸ਼ਵਾਸ ਦਾ ਸੇਤੁ ਤਾਂ ਕਦੇ ਬਣ ਹੀ ਨਹੀਂ ਪਾਏ, ਆਸ਼ੰਕਾਵਾਂ(ਖ਼ਦਸ਼ਿਆਂ) ਨਾਲ ਭਰੀ ਹੋਈ ਵਿਵਸਥਾ ਬਣੀ। ਅਤੇ ਉਨ੍ਹਾਂ ਨੌਜਵਾਨਾਂ ਦੇ ਮਨ ਵਿੱਚ ਵਾਰ-ਵਾਰ ਸਰਕਾਰਾਂ ਦੇ ਲਈ ਸਵਾਲ ਉੱਠਦੇ ਚਲੇ ਗਏ।
ਲੇਕਿਨ ਉਨ੍ਹਾਂ ਨੇ ਸਹੀ ਨੀਅਤ ਨਾਲ ਕੰਮ ਕੀਤਾ ਹੁੰਦਾ, ਨੇਕ ਨੀਅਤ ਨਾਲ ਕੰਮ ਕੀਤਾ ਹੁੰਦਾ, ਆਦਿਵਾਸੀਆਂ ਦੇ ਕਲਿਆਣ (ਭਲਾਈ) ਦੇ ਪ੍ਰਤੀ ਸਮਰਪਣ ਭਾਵ ਨਾਲ ਕੰਮ ਕੀਤਾ ਹੁੰਦਾ ਤਾਂ ਅੱਜ 21ਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਮੈਨੂੰ ਇਤਨੀ ਮਿਹਨਤ ਨਹੀਂ ਕਰਨੀ ਪੈਂਦੀ, ਲੇਕਿਨ ਉਨ੍ਹਾਂ ਨੇ ਨਹੀਂ ਕੀਤਾ। ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸੀ। ਪਹਿਲੀ ਵਾਰ ਇਸ ਦੇਸ਼ ਵਿੱਚ ਆਦਿਵਾਸੀਆਂ ਦੇ ਵਿਕਾਸ ਦੇ ਲਈ ਅਲੱਗ ਮੰਤਰਾਲਾ ਬਣਿਆ, ਪਹਿਲੀ ਵਾਰ ਆਦਿਵਾਸੀਆਂ ਦੇ ਕਲਿਆਣ ਦੇ ਲਈ, ਭਲਾਈ ਦੇ ਲਈ, ਵਿਕਾਸ ਦੇ ਲਈ ਅਲੱਗ ਬਜਟ ਦੀ ਵਿਵਸਥਾ ਹੋਈ।
ਆਦਰੋਯਗ ਸਭਾਪਤੀ ਜੀ,
ਅਸੀਂ 110 ਜ਼ਿਲ੍ਹਿਆਂ ਨੂੰ ਆਕਾਂਖੀ (ਖ਼ਾਹਿਸ਼ੀ) ਜ਼ਿਲ੍ਹਿਆਂ ਦੇ ਰੂਪ ਵਿੱਚ identify ਕੀਤਾ ਹੈ, ਜੋ ਵਿਕਾਸ ਵਿੱਚ ਪਿੱਛੇ ਰਹਿ ਗਏ। ਸਮਾਜਿਕ ਨਿਆ ਜਿਹੇ ਮਹੱਤਵ ਅਤੇ ਭੂਗੋਲਿਕ ਤੌਰ ‘ਤੇ ਵੀ ਜੋ ਪਿੱਛੇ ਰਹਿ ਗਏ ਹਨ ਉਨ੍ਹਾਂ ਨੂੰ ਨਿਆ ਦਿਵਾਉਣਾ ਉਤਨਾ ਹੀ ਜ਼ਰੂਰੀ ਹੁੰਦਾ ਹੈ। ਅਤੇ ਇਸ ਲਈ ਅਸੀਂ 110 ਆਕਾਂਖੀ (ਖ਼ਾਹਿਸ਼ੀ) ਜ਼ਿਲ੍ਹਿਆਂ ਅਤੇ 110 ਵਿੱਚ ਅੱਧੇ ਤੋਂ ਅਧਿਕ ਉਹ ਇਲਾਕੇ ਹਨ, ਜਿੱਥੇ ਬਹੁਲ ਜਨਸੰਖਿਆ ਜਨਜਾਤੀਯ ਹੈ, ਮੇਰੇ ਆਦਿਵਾਸੀ ਭਾਈ-ਭੈਣ ਰਹਿੰਦੇ ਹਨ। ਤਿੰਨ ਕਰੋੜ ਤੋਂ ਜ਼ਿਆਦਾ ਆਦਿਵਾਸੀ ਭਾਈਆਂ ਨੂੰ ਇਸ ਦਾ ਸਿੱਧਾ ਲਾਭ ਮਿਲਿਆ ਹੈ। ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ। ਇਨ੍ਹਾਂ ਖੇਤਰਾਂ ਵਿੱਚ ਸਿੱਖਿਆ, ਸਿਹਤ, ਇਨਫ੍ਰਾਸਟ੍ਰਕਚਰ, ਇਸ ਵਿੱਚ ਅਭੂਤਪੂਰਵ ਸੁਧਾਰ ਹੋਇਆ ਹੈ ਕਿਉਂਕਿ ਅਸੀਂ 110 ਜ਼ਿਲ੍ਹਿਆਂ ‘ਤੇ ਵਿਸ਼ੇਸ਼ ਫੋਕਸ ਕੀਤਾ ਹੈ, ਉਸ ਦੀ ਰੈਗੂਲਰ ਮੌਨਿਟਰਿੰਗ ਕਰ ਰਹੇ ਹਾਂ।
ਇੱਥੇ ਸਾਡੇ ਕੁਝ ਮਾਣਯੋਗ ਮੈਂਬਰਾਂ ਨੇ tribal sub-plan ਦੀ ਬਾਤ ਦਾ ਜ਼ਿਕਰ ਕੀਤਾ ਸੀ। ਮੈਂ ਐਸੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਰਾ ਸਮਾਂ ਕੱਢ ਕੇ ਕਿਸੇ ਪੜ੍ਹੇ-ਲਿਖੇ ਵਿਅਕਤੀ ਦੀ ਮਦਦ ਲੈ ਕੇ ਬੈਠੋ ਜੋ ਬਜਟ ਨੂੰ ਅਧਿਐਨ ਕਰ ਸਕਦਾ ਹੈ, ਥੋੜਾ ਸਮਝਾ ਸਕਦਾ ਹੈ। ਅਤੇ ਤੁਸੀਂ ਦੇਖੋਗੇ ਤਾਂ ਪਤਾ ਚਲੇਗਾ ਕਿ ਬਜਟ ਵਿੱਚ scheduled tribe component funds ਇਸ ਦੇ ਤਹਿਤ 2014 ਦੇ ਪਹਿਲਾਂ ਦੀ ਤੁਲਨਾ ਵਿੱਚ ਪੰਜ ਗੁਣਾ ਅਧਿਕ ਵਾਧਾ ਹੋਇਆ ਹੈ।
ਆਦਰਯੋਗ ਸਭਾਪਤੀ ਜੀ,
2014 ਦੇ ਪਹਿਲਾਂ ਜਦੋਂ ਉਨ੍ਹਾਂ ਦੀ ਸਰਕਾਰ ਸੀ, ਤਦ ਐਲੋਕੇਸ਼ਨ 20-25 ਹਜ਼ਾਰ ਕਰੋੜ ਰੁਪਏ ਦੇ ਆਸਪਾਸ ਰਹਿੰਦਾ ਸੀ, ਬਹੁਤ ਪੁਰਾਣੀ ਬਾਤ ਨਹੀਂ ਹੈ, ਸਿਰਫ਼ 20-25 ਹਜ਼ਾਰ ਕਰੋੜ ਰੁਪਏ। ਅੱਜ ਇੱਥੇ ਆ ਕੇ ਗੀਤ ਗਾ ਰਹੇ ਹਨ। ਅਸੀਂ ਆ ਕੇ ਇਸ ਵਰ੍ਹੇ 1 ਲੱਖ 20 ਹਜ਼ਾਰ ਕਰੋੜ ਦਾ ਪ੍ਰਾਵਧਾਨ ਕੀਤਾ ਹੈ। ਅਸੀਂ ਬੀਤੇ 9 ਵਰ੍ਹਿਆਂ ਵਿੱਚ ਸਾਡੇ ਆਦਿਵਾਸੀ, ਸਾਡੇ ਜਨਜਾਤੀ ਭਾਈ-ਭੈਣਾਂ ਦੇ ਉੱਜਵਲ ਭਵਿੱਖ ਦੇ ਲਈ, ਉਨ੍ਹਾਂ ਬੱਚਿਆਂ ਦੇ ਉੱਜਵਲ ਭਵਿੱਖ ਦੇ ਲਈ 500 ਨਵੇਂ ਏਕਲਵਯ ਮਾਡਲ ਸਕੂਲ ਸਵੀਕ੍ਰਿਤੀ ਕੀਤੇ ਹਨ ਅਤੇ ਇਹ ਚਾਰ ਗੁਣਾ ਜ਼ਿਆਦਾ ਵਾਧਾ ਹੈ। ਇਤਨਾ ਹੀ ਨਹੀਂ ਸਕੂਲਾਂ ਵਿੱਚ ਟੀਚਰ, ਸਟਾਫ ਇਸ ਵਾਰ ਅਸੀਂ 38 ਹਜ਼ਾਰ ਨਵੇਂ ਲੋਕਾਂ ਦੇ recruitment ਦਾ, ਅਸੀਂ ਭਰਤੀ ਦਾ ਇਸ ਬਜਟ ਵਿੱਚ ਪ੍ਰਾਵਧਾਨ ਕੀਤਾ ਹੈ। ਆਦਿਵਾਸੀਆਂ ਦੇ ਕਲਿਆਣ ਦੇ ਲਈ ਸਮਰਪਿਤ ਸਾਡੀ ਸਰਕਾਰ ਨੇ, ਮੈਂ ਜਰਾ ਤੁਹਾਨੂੰ forest right act ਦੀ ਬਾਤ ਦੀ ਤਰਫ਼ ਲੈ ਜਾਣਾ ਚਾਹੁੰਦਾ ਹਾਂ।
ਆਦਰਯੋਗ ਸਭਾਪਤੀ ਜੀ,
ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਸਾਡੇ ਆਉਣ ਤੋਂ ਪਹਿਲਾਂ, 2014 ਦੇ ਪਹਿਲਾਂ ਆਦਿਵਾਸੀ ਪਰਿਵਾਰਾਂ ਨੂੰ 14 ਲੱਖ ਜ਼ਮੀਨ ਦੇ ਪੱਟੇ ਦਿੱਤੇ ਗਏ ਸਨ। ਪਿਛਲੇ 7-8 ਵਰ੍ਹਿਆਂ ਵਿੱਚ ਅਸੀਂ 60 ਲੱਖ ਨਵੇਂ ਪੱਟੇ ਦਿੱਤੇ ਹਨ। ਇਹ ਅਭੂਤਪੂਰਵ ਕੰਮ ਹੋਇਆ ਹੈ। ਸਾਡੇ ਆਉਣ ਤੋਂ ਪਹਿਲਾਂ 23 ਹਜ਼ਾਰ ਸਮੁਦਾਇਕ ਪੱਟੇ ਦਿੱਤੇ ਗਏ, ਸਾਡੇ ਆਉਣ ਦੇ ਬਾਅਦ 80 ਹਜ਼ਾਰ ਸਮੁਦਾਇਕ ਪੱਟੇ ਦਿੱਤੇ ਗਏ ਹਨ। Deep sympathy ਦੱਸ ਕੇ ਆਦਿਵਾਸੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਦੀ ਬਜਾਏ ਅਗਰ ਕੁਝ ਕੀਤਾ ਹੁੰਦਾ ਤਾਂ ਅੱਜ ਮੈਨੂੰ ਇਤਨੀ ਮਿਹਨਤ ਨਾ ਕਰਨੀ ਪੈਂਦੀ ਅਤੇ ਇਹ ਕੰਮ ਪਹਿਲਾਂ ਅਰਾਮ ਨਾਲ ਹੋ ਜਾਂਦਾ। ਲੇਕਿਨ ਇਹ ਉਨ੍ਹਾਂ ਦੀ priority ਵਿੱਚ ਨਹੀਂ ਸੀ।
ਆਦਰਯੋਗ ਸਭਾਪਤੀ ਜੀ,
ਇਨ੍ਹਾਂ ਦੀ ਅਰਥਨੀਤੀ, ਉਨ੍ਹਾਂ ਦੀ ਸਮਾਜ ਨੀਤੀ, ਉਨ੍ਹਾਂ ਦੀ ਰਾਜਨੀਤੀ ਵੋਟ ਬੈਂਕ ਦੇ ਅਧਾਰ ‘ਤੇ ਹੀ ਚਲਦੀ ਰਹੀ। ਅਤੇ ਉਸ ਦੇ ਕਾਰਨ ਸਮਾਜ ਦੀ ਜੋ ਬੇਸਿਕ ਤਾਕਤ ਹੁੰਦੀ ਹੈ, ਸਵੈਰੋਜ਼ਗਾਰ ਦੇ ਕਾਰਨ ਦੇਸ਼ ਦੀ ਆਰਥਿਕ ਗਤੀਵਿਧੀ ਵਧਾਉਣ ਵਾਲੀ ਜੋ ਸਮਰੱਥਾ ਹੁੰਦੀ ਹੈ, ਇਨ੍ਹਾਂ ਨੇ ਹਮੇਸ਼ਾ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਉਨ੍ਹਾਂ ਨੂੰ ਉਹ ਇਤਨੇ ਛੋਟੇ ਲਗਦੇ ਸਨ, ਇਤਨੇ ਬਿਖਰੇ ਹੋਏ ਲਗਦੇ ਸਨ ਕਿ ਉਸ ਦਾ ਉਨ੍ਹਾਂ ਨੂੰ ਕੋਈ ਮੁੱਲ ਹੀ ਨਹੀਂ ਸੀ ਜੋ ਛੋਟੇ-ਛੋਟੇ ਕੰਮ ਵਿੱਚ ਜੁੜੇ ਹੋਏ ਸਨ। ਉਹ ਸਵੈ-ਰੋਜ਼ਗਾਰ ਦੇ ਉੱਪਰ ਸਮਾਜ ‘ਤੇ ਬੋਝ ਬਣੇ ਬਿਨਾ ਸਮਾਜ ਵਿੱਚ ਕੁਝ ਨਾ ਕੁਝ value addition ਕਰਦੇ ਹਨ, ਛੋਟੇ ਕੰਮ ਵਿੱਚ ਜੁਟੇ ਹੋਏ ਇਨ੍ਹਾਂ ਕਰੋੜਾਂ ਲੋਕਾਂ ਨੂੰ ਭੁਲਾ ਦਿੱਤਾ ਗਿਆ। ਮੈਨੂੰ ਗਰਵ (ਮਾਣ) ਹੈ ਕਿ ਮੇਰੀ ਸਰਕਾਰ ਨੇ ਰੇਹੜੀ ਵਾਲੇ, ਠੇਲੇ ਵਾਲੇ, ਫੁਟਪਾਥ ‘ਤੇ ਵਪਾਰ ਕਰਨ ਵਾਲ ਲੋਕ ਦੀ ਸਹੂਲੀਅਤ ਦੇ ਲਈ, ਵਿਆਜ ਦੇ ਚੱਕਰ ਵਿੱਚ ਜਿਨ੍ਹਾਂ ਦੇ ਜੀਵਨ ਤਬਾਹ ਹੋ ਜਾਂਦੇ ਸਨ।
ਦਿਨ ਭਰ ਦਾ ਪਸੀਨਾ ਵਿਆਜਖੋਰਾਂ ਦੇ ਘਰ ਜਾ ਕੇ ਚੁਕਾਉਣਾ ਪੈਂਦਾ ਸੀ ਉਨ੍ਹਾਂ ਗ਼ਰੀਬਾਂ ਦੀ ਚਿੰਤਾ ਅਸੀਂ ਕੀਤੀ, ਉਨ੍ਹਾਂ ਰੇਹੜੀ, ਠੇਲੇ ਪਟੜੀ ਵਾਲਿਆਂ ਦੀ ਚਿੰਤਾ ਅਸੀਂ ਕੀਤੀ। ਅਤੇ ਆਦਰਯੋਗ ਸਭਾਪਤੀ ਜੀ, ਅਸੀਂ ਇਤਨਾ ਹੀ ਨਹੀਂ, ਸਾਡੇ ਵਿਸ਼ਵਕਰਮਾ ਸਮੁਦਾਇ (ਭਾਈਚਾਰੇ) ਜੋ ਸਮਾਜ ਨਿਰਮਾਣ ਦੇ ਅੰਦਰ ਇੱਕ ਭੂਮਿਕਾ ਦਿੰਦੇ ਹਨ, ਜੋ ਆਪਣੇ ਹੱਥ ਨਾਲ ਔਜ਼ਾਰ ਦੀ ਮਦਦ ਨਾਲ ਕੁਝ ਨਾ ਕੁਝ ਸਿਰਜਣ ਕਰਦੇ ਰਹਿੰਦੇ ਹਨ, ਸਮਾਜ ਦੀਆਂ ਜ਼ਰੂਰਤਾਂ ਦੀ ਬਹੁਤ ਬੜੀ ਮਾਤਰਾ ਵਿੱਚ ਪੂਰਤੀ ਕਰਦੇ ਹਨ। ਚਾਹੇ ਸਾਡਾ ਬੰਜਾਰਾ ਸਮੁਦਾਇ ਹੋਵੇ, ਚਾਹੇ ਸਾਡੇ ਘੁਮੰਤੂ ਜਾਤੀ ਦੇ ਲੋਕ ਹਨ ਅਸੀਂ ਉਨ੍ਹਾਂ ਦੀ ਚਿੰਤਾ ਕਰਨ ਦਾ ਕੰਮ ਕੀਤਾ ਹੈ। ਪੀਐੱਮ ਸਵਨਿਧੀ ਯੋਜਨਾ ਹੋਵੇ, ਪੀਐੱਮ ਵਿਸ਼ਵਕਰਮਾ ਯੋਜਨਾ ਹੋਵੇ, ਜਿਸ ਦੇ ਦੁਆਰਾ ਅਸੀਂ ਸਮਾਜ ਦੇ ਇਨ੍ਹਾਂ ਲੋਕਾਂ ਦੀ ਮਜ਼ਬੂਤੀ ਦੇ ਲਈ ਕੰਮ ਕੀਤਾ ਹੈ, ਉਨ੍ਹਾਂ ਦੀ ਸਮਰੱਥ ਨੂੰ ਵਧਾਉਣ ਦੇ ਲਈ ਕੰਮ ਕੀਤਾ ਹੈ।
ਆਦਰਯੋਗ ਸਭਾਪਤੀ ਜੀ,
ਤੁਸੀਂ ਤਾਂ ਖ਼ੁਦ ਕਿਸਾਨ ਦੇ ਪੁੱਤਰ ਹੋ, ਇਸ ਦੇਸ਼ ਦੇ ਕਿਸਾਨਾਂ ਦੇ ਨਾਲ ਕੀ ਬੀਤੀ ਹੈ। ਉੱਪਰ ਦੇ ਕੁਝ ਇੱਕ ਵਰਗ ਨੂੰ ਸੰਭਾਲ਼ ਲੈਣਾ ਅਤੇ ਉਨ੍ਹਾਂ ਤੋਂ ਆਪਣੀ ਰਾਜਨੀਤੀ ਚਲਾਈ ਰੱਖਣਾ, ਇਹੀ ਸਿਲਸਿਲਾ ਚਲਿਆ। ਇਸ ਦੇਸ਼ ਦੀ ਕ੍ਰਿਸ਼ੀ (ਖੇਤੀਬਾੜੀ) ਦੀ ਸੱਚੀ ਤਾਕਤ ਛੋਟੇ ਕਿਸਾਨਾਂ ਵਿੱਚ ਹੈ। ਇੱਕ ਏਕੜ, ਦੋ ਏਕੜ ਭੂਮੀ ਦੀ ਉਪਜ ਕਰਨ ਵਾਲਾ ਮੁਸ਼ਕਿਲ ਨਾਲ 80-85 ਪ੍ਰਤੀਸ਼ਤ ਇਸ ਦੇਸ਼ ਦਾ ਇਹ ਵਰਗ ਹੈ। ਇਹ ਛੋਟੇ ਕਿਸਾਨ ਉਪੇਖਿਅਤ ਸਨ, ਉਨ੍ਹਾਂ ਦੀ ਆਵਾਜ਼ ਕੋਈ ਸੁਣਨ ਵਾਲਾ ਨਹੀਂ ਸੀ। ਸਾਡੀ ਸਰਕਾਰ ਨੇ ਛੋਟੇ ਕਿਸਾਨਾਂ ‘ਤੇ ਧਿਆਨ ਕੇਂਦ੍ਰਿਤ ਕੀਤਾ। ਛੋਟੇ ਕਿਸਾਨਾਂ ਨੂੰ ਫਾਰਮਲ ਬੈਂਕਿੰਗ ਦੇ ਨਾਲ ਜੋੜਿਆ। ਅੱਜ ਸਾਲ ਵਿੱਚ 3 ਵਾਰ ਸਿੱਧਾ ਪੀਐੱਮ ਕਿਸਾਨ ਸਨਮਾਨ ਨਿਧੀ ਛੋਟੇ ਕਿਸਾਨ ਦੇ ਖਾਤੇ ਵਿੱਚ ਜਮਾਂ ਹੁੰਦੀ ਹੈ। ਇਤਨਾ ਹੀ ਨਹੀਂ ਅਸੀਂ ਪਸ਼ੂਪਾਲਕਾਂ ਨੂੰ ਵੀ ਬੈਂਕਾਂ ਨਾਲ ਜੋੜਿਆ, ਅਸੀਂ ਮਛੁਆਰਿਆਂ ਨੂੰ ਬੈਂਕਾਂ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਵਿਆਜ ਵਿੱਚ ਰਿਆਇਤ ਦੇ ਕੇ ਉਨ੍ਹਾਂ ਦੇ ਆਰਥਿਕ ਸਮਰੱਥ ਨੂੰ ਵਧਾਇਆ, ਤਾਕਿ ਉਹ ਆਪਣਾ ਬਿਜ਼ਨਸ ਵਿਕਸਿਤ ਕਰ ਸਕਣ, ਆਪਣੇ ਕ੍ਰੌਪ-ਪੈਟਰਨ ਨੂੰ ਬਦਲ ਸਕਣ, ਆਪਣੇ ਉਤਪਾਦਿਤ ਕੀਤੇ ਹੋਏ ਮਾਲ ਨੂੰ ਰੋਕ ਕੇ ਉਚਿਤ ਦਾਮ ਮਿਲਣ ‘ਤੇ ਬਜ਼ਾਰ ਵਿੱਚ ਲੈ ਜਾ ਸਕਣ ਉਸ ਦਿਸ਼ਾ ਵਿੱਚ ਅਸੀਂ ਕੰਮ ਕੀਤਾ।
ਆਦਰਯੋਗ ਸਭਾਪਤੀ ਜੀ,
ਅਸੀਂ ਜਾਣਦੇ ਹਾਂ, ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਐਸੇ ਹਨ ਕਿ ਜਿਨ੍ਹਾਂ ਨੂੰ ਬਰਸਾਤੀ ਪਾਣੀ ‘ਤੇ ਗੁਜਾਰਾ ਕਰਨਾ ਪੈਂਦਾ ਹੈ। ਸਿੰਚਾਈ ਦੀਆਂ ਵਿਵਸਥਾਵਾਂ ਪਿਛਲੀਆਂ ਸਰਕਾਰਾਂ ਨੇ ਕੀਤੀਆਂ ਨਹੀਂ। ਅਸੀਂ ਹੋਰ ਦੇਖਿਆ ਹੈ ਕਿ ਇਹ ਛੋਟੇ ਕਿਸਾਨ ਬਰਸਾਤੀ ਪਾਣੀ ਦੇ ਭਰੋਸੇ ਜੀਉਣ ਵਾਲੇ ਮੋਟੇ ਅਨਾਜ ਦੀ ਖੇਤੀ ਕਰਦੇ ਹਨ, ਪਾਣੀ ਹੁੰਦਾ ਨਹੀਂ ਹੈ। ਇਹ ਮੋਟੇ ਅਨਾਜ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਅਸੀਂ ਵਿਸ਼ੇਸ਼ ਥਾਂ ਦਿੱਤੀ। ਅਸੀਂ ਯੂਐੱਨ ਨੂੰ ਲਿਖਿਆ ਕਿ millet year ਮਨਾਓ। ਦੁਨੀਆ ਵਿੱਚ ਭਾਰਤ ਦੇ ਮੋਟੇ ਅਨਾਜ ਦੀ ਇੱਕ ਬ੍ਰਾਂਡਿੰਗ ਬਣੇ, ਮਾਰਕਿਟਿੰਗ ਬਣੇ ਅਤੇ ਉਸ ਨੂੰ ਸੁਚਾਰੂ ਤੌਰ ‘ਤੇ ਹੁਣ ਉਸ ਮੋਟੇ ਅਨਾਜ ਨੂੰ ਸ਼੍ਰੀ ਅੰਨ ਦੇ ਰੂਪ ਵਿੱਚ ਜਿਵੇਂ ਸ਼੍ਰੀਫਲ ਦਾ ਮਹਾਤਮ ਹੈ, ਤਿਵੇਂ ਹੀ ਸ਼੍ਰੀ ਅੰਨ ਦਾ ਮਹਾਤਮ ਬਣੇ ਅਤੇ ਛੋਟੇ ਕਿਸਾਨ ਜੋ ਪੈਦਾਵਾਰ ਕਰਦੇ ਹਨ, ਉਨ੍ਹਾਂ ਨੂੰ ਉਚਿਤ ਦਾਮ ਮਿਲੇ, ਗਲੋਬਲ ਮਾਰਕਿਟ ਮਿਲੇ, ਦੇਸ਼ ਵਿੱਚ ਕ੍ਰੌਪ-ਪੈਟਰਨ ਵਿੱਚ ਪਰਿਵਰਤਨ ਆਵੇ ਅਤੇ ਇਤਨਾ ਹੀ ਨਹੀਂ ਇਹ millet superfood ਹੈ, ਪੋਸ਼ਣ ਦੇ ਲਈ ਬਹੁਤ ਬੜੀ ਤਾਕਤ ਹੈ। ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਪੋਸ਼ਣ ਦੀ ਸਮੱਸਿਆ ਦੇ ਸਮਾਧਾਨ ਵਿੱਚ ਵੀ ਇਹ ਕੰਮ ਆਵੇ, ਜੋ ਮੇਰੇ ਛੋਟੇ ਕਿਸਾਨ ਨੂੰ ਵੀ ਮਜ਼ਬੂਤ ਕਰੇਗਾ। ਅਸੀਂ ਫਰਲਟੀਲਾਈਜ਼ਰ ਵਿੱਚ ਵੀ ਅਨੇਕ ਨਵੇਂ ਵਿਕਲਪ ਡਿਵੈਲਪ ਕੀਤੇ ਹਨ ਉਸ ਦਾ ਵੀ ਲਾਭ ਮਿਲਿਆ ਹੈ।
ਆਦਰਯੋਗ ਸਭਾਪਤੀ ਜੀ,
ਬੜੇ conviction ਦੇ ਨਾਲ ਮੰਨਦਾ ਹਾਂ ਕਿ ਜਦੋਂ ਨਿਰਣਾ ਪ੍ਰਕਿਰਿਆ ਵਿੱਚ ਮਾਤਾਵਾਂ-ਭੈਣਾਂ ਦੀ ਭਾਗੀਦਾਰੀ ਵਧਦੀ ਹੈ ਤਾਂ ਪਰਿਣਾਮ ਅੱਛੇ ਮਿਲਦੇ ਹਨ, ਜਲਦੀ ਮਿਲਦੇ ਹਨ ਅਤੇ ਨਿਰਧਾਰਿਤ ਲਕਸ਼ ਨੂੰ ਪ੍ਰਾਪਤ ਕਰਨ ਵਾਲੇ ਹੁੰਦੇ ਹਨ। ਅਤੇ ਇਸ ਲਈ ਮਾਤਾ-ਭੈਣਾਂ ਦੀ ਭਾਗੀਦਾਰੀ ਵਧੇ, ਉਹ ਨਿਰਣਾ ਪ੍ਰਕਿਰਿਆਵਾਂ ਵਿੱਚ ਸਾਡੇ ਨਾਲ ਜੁੜਨ ਉਸ ਦਿਸ਼ਾ ਵਿੱਚ ਮਹਿਲਾ ਸਸ਼ਕਤੀਕਰਣ ਨੂੰ ਲੈ ਕੇ ਮਹਿਲਾਵਾਂ ਦੀ ਅਗਵਾਈ ਦੇ ਵਿਕਾਸ ਦੇ ਲਈ ਸਾਡੀ ਸਰਕਾਰ ਨੇ ਪ੍ਰਾਥਮਿਕਤਾ ਦਿੱਤੀ ਹੈ। ਸਦਨ ਵਿੱਚ ਸਾਡੇ ਇੱਕ ਮਾਣਯੋਗ ਮੈਂਬਰ ਨੇ ਕਿਹਾ ਕਿ ਮਹਿਲਾਵਾਂ ਨੂੰ ਟਾਇਲਟ ਦੇਣ ਨਾਲ ਕੀ ਮਹਿਲਾਵਾਂ ਦਾ ਵਿਕਾਸ ਹੋ ਜਾਵੇਗਾ। ਹੋ ਸਕਦਾ ਹੈ ਉਨ੍ਹਾਂ ਦਾ ਧਿਆਨ ਸਿਰਫ਼ ਟਾਇਲਟ ‘ਤੇ ਗਿਆ ਹੋਵੇ ਉਹ ਉਨ੍ਹਾਂ ਦੀ ਕਠਿਨਾਈ ਹੋਵੇਗੀ, ਲੇਕਿਨ ਮੈਂ ਜਰਾ ਦੱਸਣਾ ਚਾਹੁੰਦਾ ਹਾਂ। ਮੈਨੂੰ ਇਸ ਬਾਤ ਦਾ ਗਰਵ (ਮਾਣ) ਹੈ ਅਤੇ ਮੈਂ ਗਰਵ (ਮਾਣ) ਅਨੁਭਵ ਕਰਦਾ ਹਾਂ। ਕਿਉਂਕਿ ਮੈਂ ਰਾਜ ਵਿੱਚ ਰਹਿ ਕੇ ਆਇਆ ਹਾਂ। ਮੈਂ ਪਿੰਡ ਵਿੱਚ ਜ਼ਿੰਦਗੀ ਗੁਜਾਰ ਕੇ ਆਇਆ ਹਾਂ। ਮੈਨੂੰ ਗਰਵ (ਮਾਣ) ਹੈ ਕਿ 11 ਕਰੋੜ ਸ਼ੌਚਾਲਯ ਬਣਾ ਕੇ ਮੈਂ ਮੇਰੀਆਂ ਮਾਤਾਵਾਂ-ਭੈਣਾਂ ਨੂੰ ਇੱਜਤ ਘਰ ਦਿੱਤਾ ਹੈ।
ਮੈਨੂੰ ਇਸ ਬਾਤ ਦਾ ਗਰਵ (ਮਾਣ) ਹੈ। ਸਾਡੀਆਂ ਮਾਤਾਵਾਂ ਭੈਣਾਂ ਸਾਡੀਆਂ ਬੇਟੀਆਂ ਦੇ ਜੀਵਨ ਚੱਕਰ ਦੀ ਤਰਫ਼ ਜਰਾ ਨਜਰ ਕਰੋ, ਸਾਡੀ ਸਰਕਾਰ ਮਾਤਾਵਾਂ ਭੈਣਾਂ ਦੇ ਸਸ਼ਕਤੀਕਰਣ ਦੇ ਲਈ ਕਿਤਨੀ ਸੰਵੇਦਨਸ਼ੀਲ ਹੈ, ਉਸ ਦੀ ਤਰਫ਼ ਮੈਂ ਜਰਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਅਤੇ ਜਿਨ੍ਹਾਂ ਦੀ ਸੋਚ ਸਿਰਫ਼ ਟਾਇਲਟ ਹੀ ਸੋਚ ਗਈ ਸੀ, ਉਹ ਜਰਾ ਕੰਨ ਖੋਲ੍ਹ ਕੇ ਸੁਣਨ ਤਾਕਿ ਅੱਗੇ ਚਲ ਕੇ ਉਨ੍ਹਾਂ ਨੂੰ ਇਹ ਦੱਸਣ ਵਿੱਚ ਸੁਵਿਧਾ ਹੋਵੇਗੀ। ਗਰਭਵਸਥਾ ਦੌਰਾਨ ਸ਼ਿਸ਼ੁ ਨੂੰ ਪੌਸ਼ਟਿਕ ਖਾਣਾ ਮਿਲੇ, ਇਸ ਦੇ ਲਈ ਅਸੀਂ ਮਾਤ੍ਰਵੰਦਨਾ ਯੋਜਨਾ ਚਲਾਈ ਅਤੇ ਇਸ ਦੇ ਲਈ ਪ੍ਰੈਗਨੈਂਸੀ ਦੇ ਸਮੇਂ ਮਹਿਲਾ ਦੇ ਬੈਂਕ ਖਾਤੇ ਵਿੱਚ ਸਿੱਧਾ ਪੈਸਾ ਜਾਵੇ, ਤਾਕਿ ਉਸ ਨੂੰ ਪੋਸ਼ਣ ਨਾਲ ਉਸ ਦੇ ਗਰਭ ਵਿੱਚ ਜੋ ਬੱਚਾ ਹੈ, ਉਸ ਦੀ ਸਿਹਤ ਨੂੰ ਵੀ ਲਾਭ ਹੋਵੇ।
institutional delivery ਸਾਡੀ ਗ਼ਰੀਬ ਤੋਂ ਗ਼ਰੀਬ ਮਾਂ ਦੀ institutional delivery ਹੋਵੇ, ਸ਼ਿਸ਼ੂ ਦਾ ਜਨਮ ਹਸਪਤਾਲ ਵਿੱਚ ਹੋਵੇ, ਇਸ ਦੇ ਲਈ ਅਸੀਂ ਧਨ ਵੀ ਖਰਚ ਕਰਨਾ ਤੈਅ ਕੀਤਾ ਅਤੇ ਵਿਆਪਕ ਅਭਿਯਾਨ ਵੀ ਚਲਾਇਆ ਅਤੇ ਉਸ ਦੇ ਪਰਿਣਾਮ ਦਿਖਾਈ ਵੀ ਦੇ ਰਹੇ ਹਨ। ਅਸੀਂ ਜਾਣਦੇ ਹਾਂ ਕਿਸੇ ਨਾ ਕਿਸੇ ਮਾਨਸਿਕ ਵਿਕ੍ਰਿਤੀ ਦੇ ਕਾਰਨ ਬੇਟੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰਨ ਦੀ ਪ੍ਰਵਿਰਤੀ ਵਧ ਗਈ ਸੀ। ਇਹ ਸਮਾਜ ਦੇ ਲਈ ਕਲੰਕ ਸੀ। ਅਸੀਂ ਬੇਟੀ ਬਚਾਓ ਅਭਿਯਾਨ ਚਲਾਇਆ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਬੇਟੇ ਜਨਮ ਲੈਂਦੇ ਹਨ ਉਸ ਦੀ ਤੁਲਨਾ ਵਿੱਚ ਬੇਟੀਆਂ ਦੀ ਸੰਖਿਆ ਵਧ ਰਹੀ ਹੈ।
ਇਹ ਸਾਡੇ ਲਈ ਸੰਤੋਸ਼ ਦਾ ਵਿਸ਼ਾ ਹੈ। ਅਸੀਂ ਬੇਟੀਆਂ ਦੀ ਰੱਖਿਆ ਦਾ ਕੰਮ ਕੀਤਾ ਹੈ। ਬੇਟੀ ਜਦੋਂ ਬੜੀ ਹੋ ਕੇ ਸਕੂਲ ਜਾਵੇ ਅਤੇ ਸ਼ੌਚਾਲਯ ਦੇ ਅਭਾਵ ਵਿੱਚ ਪੰਜਵੀਂ, ਛੇਵੀਂ ਕਲਾਸ ਵਿੱਚ ਆਉਂਦੇ-ਆਉਂਦੇ ਸਕੂਲ ਛੱਡ ਦੇਵੇ, ਅਸੀਂ ਉਸ ਚਿੰਤਾ ਨੂੰ ਵੀ ਅਡ੍ਰੈਸ ਕੀਤਾ ਅਤੇ ਸਕੂਲਾਂ ਵਿੱਚ ਬੱਚਿਆਂ ਦੇ ਲਈ ਅਲੱਗ ਟਾਇਲਟ (ਸ਼ੌਚਾਲਯ) ਬਣੇ, ਤਾਕਿ ਮੇਰੇ ਬੱਚਿਆਂ ਨੂੰ ਸਕੂਲ ਛੱਡਣਾ ਨਾ ਪਵੇ, ਇਹ ਅਸੀਂ ਚਿੰਤਾ ਕੀਤੀ। ਬੇਟੀ ਦੀ ਸਿੱਖਿਆ ਜਾਰੀ ਰਹੇ ਅਤੇ ਇਸ ਲਈ ਅਸੀਂ ਸੁਕਨਿਆ ਸਮ੍ਰਿੱਧੀ ਯੋਜਨਾ, ਜਿਸ ਵਿੱਚ ਅਧਿਕ ਵਿਆਜ ਦੇ ਕੇ ਬੇਟੀਆਂ ਨੂੰ ਸੁਰੱਖਿਅਤ ਸਿੱਖਿਆ ਦੀ ਵਿਵਸਥਾ ਦਾ ਪ੍ਰਬੰਧ ਕੀਤਾ, ਤਾਕਿ ਪਰਿਵਾਰ ਵਿੱਚ ਵੀ ਉਨ੍ਹਾਂ ਨੂੰ ਪ੍ਰੋਤਸਾਹਨ ਦੇਵੇ। ਬੇਟੀ ਬੜੀ ਹੋ ਕੇ ਆਪਣਾ ਕੰਮ ਕਰਨ ਦੇ ਲਈ ਬਿਨਾ ਗਰੰਟੀ ਮੁਦਰਾ ਯੋਜਨਾ ਤੋਂ ਲੋਨ ਲੈ ਸਕੇ, ਆਪਣੇ ਪੈਰਾਂ ‘ਤੇ ਖੜੀ ਹੋ ਸਕੇ ਅਤੇ ਮੈਨੂੰ ਖੁਸ਼ੀ ਹੈ ਕਿ ਮੁਦਰਾ ਯੋਜਨਾ ਦੇ ਲਾਭਾਰਥੀਆਂ ਵਿੱਚ 70 ਪ੍ਰਤੀਸ਼ਤ ਸਾਡੀਆਂ ਮਾਤਾਵਾਂ-ਭੈਣਾਂ ਹਨ। ਅਸੀਂ ਇਹ ਕੰਮ ਕੀਤਾ ਹੈ।
ਮਾਂ ਬਣਨ ਦੇ ਬਾਅਦ ਵੀ ਨੌਕਰੀ ਜਾਰੀ ਰੱਖ ਸਕੇ ਇਸ ਦੇ ਲਈ ਮਾਤ੍ਰਤਵ ਅਵਕਾਸ਼ (ਜਣੇਪਾ ਛੁੱਟੀ) ਵਿੱਚ ਅਸੀਂ ਵਾਧਾ ਕੀਤਾ ਹੈ ਉਹ Developed Country ਤੋਂ ਵੀ ਕਦੇ-ਕਦੇ ਜ਼ਿਆਦਾ ਹੈ ਇਹ ਕੰਮ ਅਸੀਂ ਕੀਤਾ ਹੈ। ਬੇਟੀਆਂ ਦੇ ਲਈ ਸੈਨਿਕ ਸਕੂਲ ਖੋਲ੍ਹ ਦਿੱਤੇ ਹਨ।
ਆਦਰਯੋਗ ਸਭਾਪਤੀ ਜੀ,
ਤੁਸੀਂ ਤਾਂ ਖ਼ੁਦ ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਹੋ। ਬੇਟੀਆਂ ਨੂੰ ਉੱਥੇ ਐਂਟਰੀ ਨਹੀਂ ਸੀ ਉਹ ਕੰਮ ਅਸੀਂ ਕਰ ਦਿੱਤਾ। ਅੱਜ ਸੈਨਿਕ ਸਕੂਲਾਂ ਵਿੱਚ ਮੇਰੀਆਂ ਬੇਟੀਆਂ ਪੜ੍ਹ ਰਹੀਆਂ ਹਨ। ਇਤਨਾ ਹੀ ਨਹੀਂ ਸਾਡੀਆਂ ਬੇਟੀਆਂ ਅਬਲਾ ਨਹੀਂ ਸਬਲਾ ਹਨ ਉਹ ਸੈਨਾ ਵਿੱਚ ਜਾਣਾ ਚਾਹੁੰਦੀਆਂ ਹਨ, ਅਫ਼ਸਰ ਬਣਨਾ ਚਾਹੁੰਦੀਆਂ ਹਨ। ਅਸੀਂ ਸਾਡੀਆਂ ਬੇਟੀਆਂ ਨੂੰ ਸੈਨਾ ਦੇ ਦਰਵਾਜੇ ਵੀ ਖੋਲ੍ਹ ਦਿੱਤੇ ਹਨ। ਅਤੇ ਅੱਜ ਗਰਵ (ਮਾਣ) ਹੁੰਦਾ ਹੈ ਸਿਆਚਿਨ ਵਿੱਚ ਮੇਰੇ ਦੇਸ਼ ਦੀ ਕੋਈ ਬੇਟੀ ਮਾਂ ਭਾਰਤੀ ਦੀ ਰੱਖਿਆ ਕਰਨ ਦੇ ਲਈ ਤੈਨਾਤ ਹੁੰਦੀ ਹੈ।
ਬੇਟੀ ਨੂੰ ਪਿੰਡ ਵਿੱਚ ਕਮਾਈ ਦੇ ਅਵਸਰ ਮਿਲਣ ਅਤੇ ਇਸ ਦੇ ਲਈ ਅਸੀਂ Women’s Self Help Group ਉਸ ਨੂੰ ਇੱਕ ਨਵੀਂ ਤਾਕਤ ਦਿੱਤੀ Value Edition ਕੀਤਾ ਅਤੇ ਬੈਂਕਾਂ ਤੋਂ ਮਿਲਣ ਵਾਲੀ ਉਨ੍ਹਾਂ ਦੀ ਰਕਮ ਵਿੱਚ ਬਹੁਤ ਬੜਾ ਇਜ਼ਾਫਾ ਕੀਤਾ ਅਤੇ ਇਸ ਲਈ ਉਹ ਵੀ ਅਸੀਂ ਉਨ੍ਹਾਂ ਦੀ ਪ੍ਰਗਤੀ ਦੇ ਲਈ ਸਾਡੀਆਂ ਮਾਤਾਵਾਂ-ਬੇਟੀਆਂ, ਭੈਣਾਂ ਨੂੰ ਲਕੜੀ ਦੇ ਧੂੰਏ ਤੋਂ ਜ਼ਿੰਦਗੀ ਵਿੱਚ ਮੁਸਬੀਤਾਂ ਝੱਲਣੀਆਂ ਨਾ ਪੈਣ ਇਸ ਲਈ ਅਸੀਂ ਉੱਜਵਲਾ ਯੋਜਨਾ ਤੋਂ ਗੈਸ ਦਾ ਕਨੈਕਸ਼ਨ ਦਿੱਤਾ।
ਸਾਡੀਆਂ ਮਾਤਾਵਾਂ-ਭੈਣਾਂ ਨੂੰ, ਬੇਟੀਆਂ ਨੂੰ ਪੀਣ ਦੇ ਪਾਣੀ ਦੇ ਲਈ ਜੂਝਣਾ ਨਾ ਪਵੇ 2-2, 4-4 ਕਿਲੋਮੀਟਰ ਤੱਕ ਜਾਣਾ ਨਾ ਪਵੇ ਅਸੀਂ ਨਲ ਤੋਂ ਘਰ ਤੱਕ ਪਾਣੀ ਪਹੁੰਚਾਉਣ ਦਾ ਅਭਿਯਾਨ ਚਲਾਇਆ ਤਾਕਿ ਮੇਰੀਆਂ ਮਾਤਾਵਾਂ-ਬੇਟੀਆਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ ਹਨੇਰੇ ਵਿੱਚ ਗੁਜਾਰਾ ਨਾ ਕਰਨਾ ਪਵੇ ਇਸ ਲਈ ਅਸੀਂ ਸੌਭਾਗਯ ਯੋਜਨਾ ਨਾਲ ਐਸੇ ਗ਼ਰੀਬ ਪਰਿਵਾਰਾਂ ਤੱਕ ਬਿਜਲੀ ਪਹੁੰਚਾਈ। ਬੇਟੀ, ਮਾਂ, ਭੈਣ ਕਿਤਨੀ ਹੀ ਗੰਭੀਰ ਬਿਮਾਰੀ ਹੋਵੇ ਲੇਕਿਨ ਕਦੇ ਦੱਸਦੀ ਨਹੀਂ ਹੈ, ਉਸ ਨੂੰ ਚਿੰਤਾ ਰਹਿੰਦੀ ਹੈ ਕਿ ਕਿਤੇ ਬੱਚਿਆਂ ‘ਤੇ ਕਰਜ਼ ਹੋ ਜਾਵੇਗਾ, ਪਰਿਵਾਰ ‘ਤੇ ਬੋਝ ਹੋ ਜਾਵੇਗਾ ਉਹ ਪੀੜਾ ਸਹਿੰਦੀ ਹੈ ਲੇਕਿਨ ਆਪਣੇ ਬੱਚਿਆਂ ਨੂੰ ਆਪਣੀ ਬਿਮਾਰੀ ਦੇ ਵਿਸ਼ੇ ਵਿੱਚ ਨਹੀਂ ਦੱਸਦੀ ਹੈ। ਉਨ੍ਹਾਂ ਮਾਤਾਵਾਂ-ਭੈਣਾਂ ਨੂੰ ਆਯੁਸ਼ਮਾਨ ਕਾਰਡ ਦੇ ਕੇ ਹਸਪਤਾਲ ਵਿੱਚ ਬੜੀ ਤੋਂ ਬੜੀ ਬਿਮਾਰੀ ਤੋਂ ਮੁਕਤੀ ਦਾ ਰਸਤਾ ਅਸੀਂ ਖੋਲ੍ਹ ਦਿੱਤਾ ਹੈ।
ਆਦਰਯੋਗ ਸਭਾਪਤੀ ਜੀ,
ਬੇਟੀ ਦਾ ਸੰਪੱਤੀ (ਜਾਇਦਾਦ) ‘ਤੇ ਅਧਿਕਾਰ ਹੋਵੇ ਇਸ ਲਈ ਅਸੀਂ ਸਰਕਾਰ ਦੀ ਤਰਫ਼ ਤੋਂ ਜੋ ਆਵਾਸ ਦਿੰਦੇ ਹਨ ਉਸ ਵਿੱਚ ਬੇਟੀ ਦੇ ਰਾਈਟ ਨੂੰ ਨਿਸ਼ਚਿਤ ਕੀਤਾ, ਉਸ ਦੇ ਨਾਮ ‘ਤੇ ਪ੍ਰਪਰਟੀ ਕਰਨ ਦਾ ਕੰਮ ਕੀਤਾ। ਅਸੀਂ ਮਹਿਲਾ ਸਸ਼ਕਤੀਕਰਣ ਦੇ ਲਈ ਸਾਡੀਆਂ ਮਾਤਾਵਾਂ-ਭੈਣਾਂ ਨੂੰ ਜੋ ਵੀ ਛੋਟੀ-ਮੋਟੀ ਬੱਚਤ ਕਰ ਲਈਏ, ਮੁਸੀਬਤ ਝੱਲ ਕੇ ਬੱਚਤ ਕਰਨਾ ਮਾਤਾਵਾਂ-ਭੈਣਾਂ ਦਾ ਸੁਭਾਅ ਹੁੰਦਾ ਹੈ ਅਤੇ ਉਹ ਘਰ ਵਿੱਚ ਅਨਾਜ ਦੇ ਡਿੱਬੇ ਵਿੱਚ ਪੈਸੇ ਰੱਖ ਕੇ ਗੁਜਾਰਾ ਕਰਦੀ ਹੈ। ਉਸ ਮੁਸੀਬਤ ਤੋਂ ਕੱਢ ਕੇ ਅਸੀਂ ਉਸ ਨੂੰ ਜਨਧਨ ਦੇ ਖਾਤੇ ਦੇ ਦਿੱਤੇ। ਬੈਂਕ ਵਿੱਚ ਪੈਸਾ ਜਮ੍ਹਾਂ ਕਰੋ, ਇਸ ਦਾ ਐਲਾਨ ਕਰ ਦਿੱਤਾ।
ਅਤੇ ਆਦਰਯੋਗ ਸਭਾਪਤੀ ਜੀ,
ਇਸ ਬਜਟ ਸੈਸ਼ਨ ਦੇ ਲਈ ਤਾਂ ਗਰਵ (ਮਾਣ) ਦੀ ਬਾਤ ਹੈ ਕਿ ਬਜਟ ਸੈਸ਼ਨ ਦੀ ਸ਼ੁਰੂਆਤ ਮਹਿਲਾ ਰਾਸ਼ਟਰਪਤੀ ਦੇ ਦੁਆਰਾ ਹੁੰਦੀ ਹੈ ਅਤੇ ਬਜਟ ਸੈਸ਼ਨ ਦੀ ਵਿਧੀਵਤ ਸ਼ੁਰੂਆਤ ਮਹਿਲਾ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਹੁੰਦੀ ਹੈ। ਦੇਸ਼ ਵਿੱਚ ਐਸਾ ਸੰਯੋਗ ਪਹਿਲਾਂ ਕਦੇ ਨਹੀਂ ਆਇਆ ਜੋ ਅੱਜ ਆਇਆ ਹੈ। ਅਤੇ ਸਾਡਾ ਤਾਂ ਪ੍ਰਯਾਸ ਰਹੇਗਾ ਕਿ ਐਸੇ ਸ਼ੁਭ ਅਵਸਰ ਅੱਗੇ ਵੀ ਦੇਖਣ ਨੂੰ ਮਿਲਣ।
ਆਦਰਯੋਗ ਸਭਾਪਤੀ ਜੀ,
ਜਦੋਂ ਦੇਸ਼ ਨੂੰ ਆਧੁਨਿਕ ਹੋਣਾ ਹੈ ਨਵੇਂ ਸੰਕਲਪਾਂ ਨੂੰ ਪਾਰ ਕਰਨਾ ਹੈ ਤਾਂ ਅਸੀਂ ਸਾਇੰਸ ਅਤੇ ਟੈਕਨੋਲੋਜੀ ਦੀ ਸਮਰੱਥਾ ਨੂੰ ਨਕਾਰ ਨਹੀਂ ਸਕਦੇ। ਸਾਇੰਸ ਅਤੇ ਟੈਕਨੋਲੋਜੀ ਦੇ ਮਹਿਕਮੇ ਨੂੰ ਸਾਡੀ ਸਰਕਾਰ ਭਲੀ-ਭਾਂਤ ਸਮਝਦੀ ਹੈ। ਲੇਕਿਨ ਅਸੀਂ ਟੁਕੜਿਆਂ ਵਿੱਚ ਨਹੀਂ ਸੋਚਦੇ, ਅਸੀਂ tokenism ਵਿੱਚ ਨਹੀਂ ਸੋਚਦੇ ਹਾਂ। ਅਸੀਂ ਸਾਇੰਸ ਅਤੇ ਟੈਕਨੋਲੋਜੀ ਦੀ ਤਰਫ਼ੋਂ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਹਰ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ, ਸਾਵ੍ਰਤ੍ਰਿਕ ਪ੍ਰਯਾਸ ਕਰ ਰਹੇ ਹਾਂ, ਹਰ ਇੱਕ initiative ਲੈ ਰਹੇ ਹਾਂ। ਅਤੇ ਇਸ ਲਈ ਬਚਪਨ ਵਿੱਚ Scientific Temperament develop ਕਰਨ ਦੇ ਲਈ ਅਟਲ ਟਿੰਕਰਿੰਗ ਲੈਬ ਇੱਕ ਵਿਗਿਆਨਕ ਸੋਚ ਦੇ ਨਿਰਮਾਣ ਦੇ ਲਈ ਸਕੂਲ ਦੇ ਲੈਵਲ ‘ਤੇ ਬੱਚਿਆਂ ਨੂੰ ਅਸੀਂ ਅਵਸਰ ਦਿੱਤਾ ਉਸ ਤੋਂ ਥੋੜਾ ਅੱਗੇ ਨਿਕਲ ਕੇ ਬੱਚਾ ਕੁਝ ਕਰਨਾ ਸ਼ੁਰੂ ਕਰੇ ਤਾਂ ਅਸੀਂ ਅਟਲ ਇਨਕਿਊਬੇਸ਼ਨ ਸੈਂਟਰ ਖੜ੍ਹੇ ਕੀਤੇ ਤਾਕਿ ਕੁਝ ਅਗਰ ਅੱਛੀ ਪ੍ਰਗਤੀ ਕੀਤੀ ਹੈ ਤਾਂ ਉਸ ਨੂੰ ਉਹ ਵਾਯੂਮੰਡਲ ਮਿਲੇ ਤਾਂਕਿ ਉਹ ਟੈਕਨੋਲੋਜੀ ਵਿੱਚ ਕਨਵਰਟ ਕਰਨ ਦੇ ਲਈ ਉਹ ਸੋਚ ਉਹ ਇਨੋਵੇਸ਼ਨ ਕੰਮ ਆ ਜਾਵੇ ਇਸ ਦੇ ਲਈ ਅਸੀਂ ਵਿਗਿਆਨ ਦੀ ਪ੍ਰਗਤੀ ਦਾ ਪਰਿਣਾਮ ਅਸੀਂ ਨੀਤੀਆਂ ਬਦਲੀਆਂ, ਸਪੇਸ ਦੇ ਖੇਤਰ ਵਿੱਚ ਪ੍ਰਾਈਵੇਟ ਭਾਗੀਦਾਰੀ ਦਾ ਅਸੀਂ ਸੁਪਨਾ ਪੂਰਾ ਕੀਤਾ ਅਤੇ ਮੈਨੂੰ ਖੁਸ਼ੀ ਹੈ ਮੇਰੇ ਦੇਸ਼ ਦੇ ਨੌਜਵਾਨ ਅੱਜ ਪ੍ਰਾਈਵੇਟ ਸੈਟੇਲਾਈਟ ਛੱਡਣ ਦੀ ਤਾਕਤ ਰੱਖਦੇ ਹਨ ਇਹ ਸਾਇੰਸ ਅਤੇ ਟੈਕਨੋਲੋਜੀ ਹੈ। ਅੱਜ ਸਟਾਰਟ-ਅੱਪ ਦੀ ਦੁਨੀਆ ਜੋ ਮੂਲ ਰੂਪ ਤੋਂ ਸਾਇੰਸ ਅਤੇ ਟੈਕਨੋਲੋਜੀ ਨਾਲ ਜੁੜੀ ਹੋਈ ਹੈ ਉਸ ਵਿੱਚ ਯੂਨੀਕੌਰਨ ਦੀ ਸੰਖਿਆ ਅੱਜ ਅਸੀਂ ਦੁਨੀਆ ਵਿੱਚ ਤੀਸਰੇ ਨੰਬਰ ‘ਤੇ ਪਹੁੰਚ ਗਏ ਹਾਂ।
ਆਦਰਯੋਗ ਸਭਾਪਤੀ ਜੀ,
ਅੱਜ ਇਹ ਦੇਸ਼ ਗਰਵ (ਮਾਣ) ਕਰੇਗਾ ਕਿ ਸਰਵਅਧਿਕ (ਸਭ ਤੋਂ ਅਧਿਕ) ਪੇਟੈਂਟ, ਇਨੋਵੇਸ਼ਨ ਅਤੇ ਦੁਨੀਆ ਦੇ ਬਜ਼ਾਰ ਵਿੱਚ ਟਿਕਦਾ ਹੈ ਪੇਟੈਂਟ ਇਹ ਸਭ ਤੋਂ ਅਧਿਕ ਪੇਟੈਂਟ ਰਜਿਸਟਰ ਕਰਨ ਵਿੱਚ ਅੱਜ ਮੇਰੇ ਦੇਸ਼ ਦੇ ਨੌਜਵਾਨ ਅੱਗੇ ਆ ਰਹੇ ਹਨ।
ਆਦਰਯੋਗ ਸਭਾਪਤੀ ਜੀ,
ਆਧਾਰ ਦੀ ਤਾਕਤ ਕੀ ਹੁੰਦੀ ਹੈ ਉਹ ਸਾਡੀ ਸਰਕਾਰ ਨੇ ਆ ਕੇ ਦਿਖਾ ਦਿੱਤਾ ਅਤੇ ਆਧਾਰ ਨਾਲ ਜੁੜੇ ਹੋਏ ਜੋ ਵਿਦਵਾਨ ਲੋਕ ਹਨ ਉਨ੍ਹਾਂ ਨੇ ਵੀ ਕਿਹਾ ਕਿ ਆਧਾਰ ਦੇ ਮਹੱਤਵ ਨੂੰ, ਟੈਕਨੋਲੋਜੀ ਦੇ ਮਹੱਤਵ ਨੂੰ 2014 ਦੇ ਬਾਅਦ ਸਮਝਿਆ ਗਿਆ ਅਤੇ ਉਸ ਦੇ ਕਾਰਨ ਉਹ ਮਿਹਨਤ ਹੁਣ ਰੰਗ ਲਿਆ ਰਹੀ ਹੈ। ਅਸੀਂ ਦੇਖਿਆ ਹੈ ਕਿ ਕੋਵਿਡ ਨੇ ਕਾਲ ਵਿੱਚ ਕੋਵਿਨ ਪਲੈਟਫਾਰਮ 200 ਕਰੋੜ ਵੈਕਸੀਨੇਸ਼ਨ ਅਤੇ ਸਰਟੀਫਿਕੇਟ ਕੋਵਿਨ ਦਾ ਤੁਹਾਡੇ ਮੋਬਾਈਲ ‘ਤੇ within a second ਆ ਜਾਂਦਾ ਹੈ। ਲੇਕਿਨ ਦੁਨੀਆ ਨੂੰ ਅਚੰਭਾ ਤਦ ਹੋਇਆ ਕਿ ਭਾਰਤ ਆਪਣੀ ਵੈਕਸੀਨ ਲੈ ਕੇ ਆ ਗਿਆ ਹੈ ਕੋਵਿਡ ਵਿੱਚ, ਦੁਨੀਆ ਦੇ ਲੋਕ ਆਪਣੀ ਵੈਕਸੀਨ ਸਾਡੇ ਇੱਥੋਂ ਬਹੁਤ ਬੜਾ ਮਾਰਕਿਟ ਸੀ ਵੇਚਣ ਦੇ ਲਈ ਭਾਂਤ-ਭਾਂਤ ਪ੍ਰੈਸ਼ਰ ਕਰਦੇ ਸਨ, ਆਰਟੀਕਲ ਲਿਖੇ ਜਾਂਦੇ ਸਨ, ਟੀਵੀ ਵਿੱਚ ਇੰਟਰਵਿਊ ਦਿੱਤੇ ਜਾਂਦੇ ਸਨ, ਸੈਮਾਨਾਰ ਕੀਤੇ ਜਾਂਦੇ ਸਨ। ਇਤਨਾ ਹੀ ਨਹੀਂ ਮੇਰੇ ਦੇਸ਼ ਦੇ ਵਿਗਿਆਨੀਆਂ ਨੂੰ ਬਦਨਾਮ ਕਰਨ ਦੇ ਲਈ ਉਨ੍ਹਾਂ ਨੂੰ ਨੀਚਾ ਦਿਖਾਉਣ ਦੇ ਲਈ ਕੰਕਰ ਪ੍ਰਯਾਸ ਕਰਨ। ਅਤੇ ਮੇਰੇ ਹੀ ਦੇਸ਼ ਦੇ ਵਿਗਿਆਨੀਆਂ ਨੇ ਅੱਜ ਦੁਨੀਆ ਵਿੱਚ ਜਿਸ ਨੂੰ ਸਵੀਕ੍ਰਿਤੀ ਮਿਲੀ ਹੈ ਐਸੀ ਵੈਕਸੀਨ ਨਾਲ ਮੇਰੇ ਦੇਸ਼ਵਾਸੀਆਂ ਦਾ ਹੀ ਨਹੀਂ ਦੇਸ਼ਾਂ-ਦੇਸ਼ਾਂ ਦੇ ਲੋਕਾਂ ਦੀ ਜ਼ਰੂਰਤ ਦਾ ਪੂਰਾ ਕੀਤਾ। ਇਹ ਵਿਗਿਆਨ ਦੇ ਵਿਰੋਧੀ ਲੋਕ ਇਹ ਟੈਕਨੋਲੋਜੀ ਦੇ...
ਆਦਰਯੋਗ ਸਭਾਪਤੀ ਜੀ,
ਇਹ ਵਿਗਿਆਨ ਦੇ ਵਿਰੋਧੀ ਹਨ, ਇਹ ਟੈਕਨੋਲੋਜੀ ਦੇ ਵਿਰੋਧੀ ਹਨ ਸਾਡੇ ਵਿਗਿਆਨੀਆਂ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। Pharmacy ਦੀ ਦੁਨੀਆ ਵਿੱਚ ਸਾਡਾ ਦੇਸ਼ ਇੱਕ ਤਾਕਤ ਬਣ ਕੇ ਉਭਰ ਰਿਹਾ ਹੈ, ਦੁਨੀਆ ਦੀ Pharmacy ਦਾ ਹੱਬ ਬਣ ਰਿਹਾ ਹੈ। ਸਾਡੇ ਨੌਜਵਾਨ ਨਵੇਂ-ਨਵੇਂ ਇਨੋਵੇਸ਼ਨ ਕਰ ਰਹੇ ਹਨ। ਉਸ ਨੂੰ ਬਦਨਾਮ ਕਰਨ ਦੇ ਰਸਤੇ ਖੋਜ ਰਹੇ ਹਨ ਇਹ ਲੋਕ ਉਨ੍ਹਾਂ ਨੂੰ ਦੇਸ਼ ਦੀ ਚਿੰਤਾ ਨਹੀਂ ਹੈ ਆਪਣੇ ਰਾਜਨੀਤਕ ਉਠਾ-ਪਟਕ ਦੀ ਚਿੰਤਾ ਹੈ, ਇਹ ਦੁਰਭਾਗ ਹੈ ਦੇਸ਼ ਦਾ।
ਆਦਰਯੋਗ ਸਭਾਪਤੀ ਜੀ,
ਅੱਜ ਮੈਂ ਬਾਲੀ ਵਿੱਚ ਸੀ ਜੀ20 ਦੇਸ਼ ਦੇ ਸਮੂਹ ਡਿਜੀਟਲ ਇੰਡੀਆ ਇੰਡੀਆ ਇਨ੍ਹਾਂ ਨੂੰ ਸਮਝਣ ਦੇ ਲਈ ਲੜਾਈ ਕਰਦੇ ਸਨ। Success ਨੂੰ ਪੂਰੀ ਦੁਨੀਆ ਨੇ ਪ੍ਰਭਾਵਿਤ ਕੀਤਾ ਹੈ ਡਿਜੀਟਲ ਲੈਣ-ਦੇਣ ਵਿੱਚ ਅੱਜ ਹਿੰਦੁਸਤਾਨ ਦੁਨੀਆ ਦਾ ਲੀਡਰ ਬਣਿਆ ਹੋਇਆ ਹੈ।
ਆਦਰਯੋਗ ਸਭਾਪਤੀ ਜੀ,
ਸਾਨੂੰ ਖੁਸ਼ੀ ਹੈ ਅੱਜ 100 ਕਰੋੜ ਤੋਂ ਜ਼ਿਆਦਾ ਮੋਬਾਈਲ ਫੋਨ ਮੇਰੇ ਦੇਸ਼ਵਾਸੀਆਂ ਦੇ ਹੱਥ ਵਿੱਚ ਹਨ।
ਆਦਰਯੋਗ ਸਭਾਪਤੀ ਜੀ,
ਇੱਕ ਸਮਾਂ ਸੀ। ਅਸੀਂ ਮੋਬਾਈਲ ਇੰਪੋਰਟ ਕਰਦੇ ਸਾਂ ਅੱਜ ਗਰਵ (ਮਾਣ) ਹੈ ਮੇਰਾ ਦੇਸ਼ ਮੋਬਾਈਲ ਐਕਸਪੋਰਟ ਕਰ ਰਿਹਾ ਹੈ। 5ਜੀ ਹੋਵੇ, AI ਹੋਵੇ, IOT ਹੋਵੇ ਉਸ ਤਕਨੀਕ ਨੂੰ ਅੱਜ ਦੇਸ਼ ਬਹੁਤ ਤੇਜ਼ ਗਤੀ ਨਾਲ ਅਪਣਾ ਰਿਹਾ ਹੈ, ਉਸ ਦਾ ਵਿਸਤਾਰ ਕਰ ਰਿਹਾ ਹੈ।
ਡ੍ਰੋਨ, ਇਸ ਦਾ ਇਸਤੇਮਾਲ ਜੀਵਨ ਵਿੱਚ ਹੋਵੇ, ਸਾਧਾਰਣ ਨਾਗਰਿਕ ਦੀ ਭਲਾਈ ਹੋਵੇ, ਅਸੀਂ ਪਾਲਿਸੀ ਵਿੱਚ ਉਹ ਬਦਲਾਅ ਕੀਤਾ ਅਤੇ ਦਵਾਈਆਂ ਦੂਰ ਤੋਂ ਦੂਰ ਇਲਾਕਿਆਂ ਵਿੱਚ ਡ੍ਰੋਨ ਨਾਲ ਪਹੁੰਚਾਉਣ ਦਾ ਕੰਮ ਅੱਜ ਮੇਰੇ ਦੇਸ਼ ਵਿੱਚ ਹੋ ਰਿਹਾ ਹੈ। Science ਅਤੇ Technology ਦੇ ਮਾਧਿਅਮਾਂ ਨੂੰ ਅੱਜ ਖੇਤ ਵਿੱਚ ਮੇਰਾ ਕਿਸਾਨ ਡ੍ਰੋਨ ਦੀ ਟ੍ਰੇਨਿੰਗ ਲੈ ਕੇ ਖੇਤੀ ਵਿੱਚ ਡ੍ਰੋਨ ਦਾ ਕੀ ਉਪਯੋਗ ਹੋਵੇ, ਅੱਜ ਮੇਰੇ ਪਿੰਡ ਵਿੱਚ ਦਿਖਾਈ ਦੇ ਰਿਹਾ ਹੈ। ਜੀਓ ਸਪੈਸ਼ਲ ਸੈਕਟਰ ਵਿੱਚ ਅਸੀਂ ਦਰਵਾਜੇ ਖੋਲ ਦਿੱਤੇ। ਡ੍ਰੋਨ ਦੇ ਲਈ ਇੱਕ ਪੂਰਾ ਨਵਾਂ ਵਿਕਾਸ ਦਾ ਵਿਸਤਾਰ ਕਰਨ ਦਾ ਅਵਸਰ ਅਸੀਂ ਕਰ ਦਿੱਤਾ। ਅੱਜ ਦੇਸ਼ ਵਿੱਚ UN ਜਿਹੇ ਲੋਕ ਚਰਚਾ ਕਰਦੇ ਹਨ ਕਿ ਦੁਨੀਆ ਵਿੱਚ ਲੋਕਾਂ ਦੇ ਪਾਸ ਆਪਣੇ ਪਾਸ ਜ਼ਮੀਨ ਦੇ ਘਰ ਦੇ ਮਾਲਿਕਾਨਾ ਹੱਕ ਨਹੀਂ ਹਨ। UN ਦੀ ਚਿੰਤਾ ਹੈ ਦੁਨੀਆ। ਭਾਰਤ ਨੇ ਡ੍ਰੋਨ ਦੀ ਮਦਦ ਨਾਲ ਸਵਾਮਿਤਵ ਯੋਜਨਾ ਨਾਲ ਪਿੰਡ ਵਿੱਚ ਘਰਾਂ ਵਿੱਚ ਉਸ ਦਾ ਨਕਸ਼ਾ ਅਤੇ ਮਾਲਿਕੀ ਹੱਕ ਦੇਣ ਦਾ ਕੰਮ ਕੀਤਾ ਹੈ। ਉਸ ਨੂੰ ਕੋਰਟ ਕਚਹਿਰੀ ਦੇ ਚੱਕਰਾਂ ਤੋਂ ਅਤੇ ਕਦੇ ਘਰ ਬੰਦ ਹੋਵੇ, ਕੋਈ ਆ ਕੇ ਕਬਜ਼ਾ ਕਰ ਨਾ ਲਵੇ, ਸੁਰੱਖਿਆ ਦਾ ਅਹਿਸਾਸ ਦਿੱਤਾ ਹੈ। ਅਸੀਂ ਟੈਕਨੋਲੋਜੀ ਦਾ ਭਰਪੂਰ ਪ੍ਰਯਾਸ common man ਦੇ ਲਈ ਕਰਨ ਦੀ ਦਿਸ਼ਾ ਵਿੱਚ ਸਫ਼ਲਤਾ ਪਾਈ ਹੈ।
ਅੱਜ ਦੇਸ਼ ਟੈਕਨੋਲੋਜੀ ਦੇ ਖੇਤਰ ਵਿੱਚ ਆਧੁਨਿਕ ਵਿਕਸਿਤ ਭਾਰਤ ਦੇ ਸੁਪਨੇ ਵਿੱਚ ਉਸ ਦਾ ਮਹਾਤਮ ਹੈ ਅਸੀਂ ਸਮਝਦੇ ਹਾਂ ਅਤੇ ਇਸ ਲਈ human resource development, innovation, ਇਸ ਦਾ ਮਹਾਤਮਯ ਬਹੁਤ ਹੈ ਅਤੇ ਇਸ ਲਈ ਦੁਨੀਆ ਦੀ ਇੱਕਮਾਤਰ forensic science university ਸਾਡੇ ਦੇਸ਼ ਵਿੱਚ ਹੈ। ਅਸੀਂ ਗਤੀਸ਼ਕਤੀ university ਬਣਾ ਕੇ infrastructure ਦੀ ਦੁਨੀਆ ਵਿੱਚ ਇੱਕ ਨਵੀਂ ਪਹਿਲ ਕੀਤੀ ਹੈ। ਅਸੀਂ energy university ਬਣਾ ਕੇ ਅੱਜ ਦੇਸ਼ renewable energy ਦੇ ਖੇਤਰ ਵਿੱਚ ਇੱਕ ਨਵਾਂ jump ਲਗਾਵੇ, ਹੁਣ ਤੋਂ ਸਾਡੇ ਨੌਜਵਾਨ ਤਿਆਰ ਹੋਣ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਨ। ਸਾਡੇ ਦੇਸ਼ ਵਿੱਚ Technocrat ਦੀ ਤਰਫ਼, engineers ਦੀ ਤਰਫ਼, science ਦੀ ਤਰਫ਼ ਨਫ਼ਰਤ ਕਰਨ ਵਿੱਚ, ਕਾਂਗਰਸ ਨੇ ਆਪਣੇ ਸ਼ਾਸਨ ਕਾਲ ਵਿੱਚ ਕੋਈ ਕਮੀ ਨਹੀਂ ਰੱਖੀ ਹੈ ਅਤੇ science and technology ਨੂੰ ਸਨਮਾਨ ਦੇਣ ਵਿੱਚ ਸਾਡੇ ਕਾਰਜਕਾਲ ਵਿੱਚ ਕੋਈ ਕਮੀ ਨਹੀਂ ਰਹੀ ਹੈ, ਇਹ ਸਾਡਾ ਰਸਤਾ ਹੈ।
ਆਦਰਯੋਗ ਸਭਾਪਤੀ ਜੀ,
ਇੱਥੇ ਰੋਜ਼ਗਾਰ ਦੀ ਵੀ ਚਰਚਾ ਹੋਈ, ਮੈਂ ਹੈਰਾਨ ਹਾਂ ਕਿ ਜੋ ਆਪਣੇ ਆਪ ਨੂੰ ਸਭ ਤੋਂ ਲੰਬੇ ਸਮੇਂ ਤੱਕ ਜਨਤਕ ਜੀਵਨ ਦਾ ਦਾਅਵਾ ਕਰਦੇ ਹਨ, ਇਨ੍ਹਾਂ ਨੂੰ ਇਹ ਮਾਲੂਮ ਨਹੀਂ ਹੈ ਕਿ ਨੌਕਰੀ ਅਤੇ ਰੋਜ਼ਗਾਰ ਵਿੱਚ ਫਰਕ ਹੁੰਦਾ ਹੈ। ਜਿਨ੍ਹਾਂ ਨੂੰ ਨੌਕਰੀ ਅਤੇ ਰੋਜ਼ਗਾਰ ਦਾ ਫਰਕ ਸਮਝ ਨਹੀਂ ਹੈ, ਉਹ ਸਾਨੂੰ ਉਪਦੇਸ਼ ਦੇ ਰਹੇ ਹਨ।
ਆਦਰਯੋਗ ਸਭਾਪਤੀ ਜੀ,
ਨਵੇਂ-ਨਵੇਂ ਨੈਰੇਟਿਵ ਘੜਨ ਦੇ ਲਈ ਅੱਧੀ ਅਧੂਰੀ ਚੀਜ਼ਾਂ ਨੂੰ ਪਕੜ ਕੇ ਝੂਠ ਫੈਲਾਉਣ ਦੇ ਪ੍ਰਯਾਸ ਹੋ ਰਹੇ ਹਨ। ਬੀਤੇ 9 ਵਰ੍ਹਿਆਂ ਵਿੱਚ ਅਰਥਵਿਵਸਥਾਵਾਂ ਦਾ ਜੋ ਵਿਸਤਾਰ ਹੋਇਆ ਹੈ, ਨਵੇਂ ਸੈਕਟਰਸ ਵਿੱਚ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਵਧੀਆ ਹਨ। ਅੱਜ ਗ੍ਰੀਨ ਇਕੌਨਮੀ ਵਿੱਚ ਦੇਸ਼ ਜਿਸ ਪ੍ਰਕਾਰ ਨਾਲ ਅੱਗੇ ਵਧ ਰਿਹਾ ਹੈ ਉਸ ਨੂੰ ਗ੍ਰੀਨ ਜੌਬਸ ਦੀਆਂ ਬਹੁਤ ਬੜੀਆਂ ਸੰਭਾਵਨਾਵਾਂ ਧਰਤੀ ‘ਤੇ ਉਤਾਰ ਕੇ ਦਿਖਾਈਆਂ ਹਨ ਅਤੇ ਹੋਰ ਅਧਿਕ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਡਿਜੀਟਲ ਇੰਡੀਆ ਦੇ ਵਿਸਤਾਰ ਨਾਲ ਡਿਜੀਟਲ ਇਕੌਨਮੀ, ਉਸ ਦਾ ਵੀ ਇੱਕ ਨਵਾਂ ਖੇਤਰ ਸਰਵਿਸ ਸੈਕਟਰ ਵਿੱਚ ਡਿਜੀਟਲ ਇੰਡੀਆ ਇੱਕ ਨਵੀਂ ਬੁਲੰਦੀ ‘ਤੇ ਹਨ। ਪੰਜ ਲੱਖ ਕੌਮਨ ਸਰਵਿਸ ਸੈਂਟਰ, ਪਿੰਡ ਦੇ ਅੰਦਰ ਇੱਕ-ਇੱਕ ਕੌਮਨ ਸਰਵਿਸ ਸੈਂਟਰ ਵਿੱਚ ਦੋ-ਦੋ, ਪੰਜ-ਪੰਜ ਲੋਕ ਰੋਜ਼ੀ-ਰੋਟੀ ਕਮਾਉਂਦੇ ਹਨ ਅਤੇ ਦੂਰ ਤੋਂ ਦੂਰ ਜੰਗਲਾਂ ਦੇ ਛੋਟੇ-ਛੋਟੇ ਪਿੰਡਾਂ ਵਿੱਚ ਵੀ ਕੌਮਨ ਸਰਵਿਸ ਸੈਂਟਰ ਵਿੱਚ ਅੱਜ ਸਾਡੇ ਦੇਸ਼ ਦੀਆਂ ਜ਼ਰੂਰੀ ਸੇਵਾਵਾਂ ਪਿੰਡਾਂ ਦੇ ਲੋਕਾਂ ਨੂੰ ਇੱਕ ਬਟਨ ‘ਤੇ ਉਪਲਪਧ ਹੋਣ, ਇਹ ਵਿਵਸਥਾ ਹੋਈ ਹੈ। ਡਿਜੀਟਲ ਇਕੌਨੋਮੀ ਨੇ ਅਨੇਕ ਨਵੇਂ ਰੋਜ਼ਗਾਰ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
ਆਦਰਯੋਗ ਸਭਾਪਤੀ ਜੀ,
90 ਹਜ਼ਾਰ ਰਜਿਸਟਰਡ ਸਟਾਰਟਅਪ, ਇਸ ਨੇ ਵੀ ਰੋਜ਼ਗਾਰ ਨੇ ਨਵੇਂ ਦੁਆਰ ਖੋਲ੍ਹੇ ਹਨ। ਅਪ੍ਰੈਲ ਤੋਂ ਨਵੰਬਰ, 2022 ਦੇ ਦੌਰਾਨ ਈਪੀਐੱਫਓ ਪੇ-ਰੋਲ ਵਿੱਚ ਇੱਕ ਕਰੋੜ ਤੋਂ ਅਧਿਕ ਲੋਕ ਜੋੜੇ ਗਏ ਹਨ, ਇੱਕ ਕਰੋੜ ਤੋਂ ਅਧਿਕ ਲੋਕ।
ਆਦਰਯੋਗ ਸਭਾਪਤੀ ਜੀ,
ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਇਸ ਦੇ ਜ਼ਰੀਏ 60 ਲੱਖ ਤੋਂ ਅਧਿਕ ਨਵੇਂ ਕਰਮਚਾਰੀਆਂ ਦਾ ਲਾਭ ਹੋਇਆ ਹੈ। ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਅਸੀਂ ਆਪਣੇ ਉੱਦਮੀਆਂ ਦੇ ਲਈ ਸਪੇਸ, ਡਿਫੈਂਸ, ਡ੍ਰੋਨ, ਮਾਈਨਿੰਗ, ਕੋਲ, ਅਨੇਕ ਖੇਤਰਾਂ ਨੂੰ ਖੋਲ੍ਹਿਆ ਹੈ ਜਿਸ ਦੇ ਕਾਰਨ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਿੱਚ ਨਵੀਂ ਗਤੀ ਆਈ ਹੈ। ਅਤੇ ਦੇਖੋ ਸਾਡੇ ਨੌਜਵਾਨਾਂ ਨੇ ਇਨ੍ਹਾਂ ਸਾਰੇ ਕਦਮਾਂ ਦਾ ਅੱਗੇ ਆ ਕੇ ਅਵਸਰ ਲਿਆ, ਉਠਾਇਆ ਹੈ ਉਸ ਦਾ ਫਾਇਦਾ।
ਆਦਰਯੋਗ ਸਭਾਪਤੀ ਜੀ,
ਰੱਖਿਆ ਦੇ ਖੇਤਰ ਵਿੱਚ ਇਹ ਦੇਸ਼ ਆਤਮਨਿਰਭਰ ਬਣੇ, ਇਹ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਰੱਖਿਆ ਦੇ ਖੇਤਰ ਵਿੱਚ ਆਤਮਨਿਰਭਰ ਦਾ ਮਿਸ਼ਨ ਲੈ ਕੇ ਅਸੀਂ ਚਲੇ। ਅੱਜ ਸਾਢੇ ਤਿੰਨ ਸੌ ਤੋਂ ਜ਼ਿਆਦਾ ਨਿਜੀ ਕੰਪਨੀਆਂ ਰੱਖਿਆ ਦੇ ਖੇਤਰ ਵਿੱਚ ਆਈਆਂ ਹਨ ਅਤੇ ਕਰੀਬ-ਕਰੀਬ ਇੱਕ ਲੱਖ ਕਰੋੜ ਰੁਪਏ ਦਾ ਐਕਸਪੋਰਟ ਰੱਖਿਆ ਦੇ ਖੇਤਰ ਵਿੱਚ ਮੇਰਾ ਦੇਸ਼ ਕਰ ਰਿਹਾ ਹੈ ਅਤੇ ਅਭੂਤਪੂਰਵ ਰੋਜ਼ਗਾਰ ਇਸ ਖੇਤਰ ਵਿੱਚ ਵੀ ਪੈਦਾ ਹੋਏ ਹਨ।
ਆਦਰਯੋਗ ਸਭਾਪਤੀ ਜੀ,
ਰਿਟੇਲ ਤੋਂ ਲੈ ਕੇ ਟੂਰਿਜ਼ਮ ਤੱਕ ਹਰ ਸੈਕਟਰ ਦਾ ਵਿਸਤਾਰ ਹੋਇਆ ਹੈ। ਖਾਦੀ ਅਤੇ ਗ੍ਰਾਮਉਦਯੋਗ, ਮਹਾਤਮਾ ਗਾਂਧੀ ਦੇ ਨਾਲ ਜੋ ਵਿਵਸਥਾ ਜੁੜੀ ਹੋਈ ਹੈ, ਖਾਦੀ ਗ੍ਰਾਮਉਦਯੋਗ ਨੂੰ ਵੀ ਡੁਬੋ ਦਿੱਤਾ ਸੀ। ਆਜ਼ਾਦੀ ਦੇ ਬਾਅਦ ਸਭ ਤੋਂ ਅਧਿਕ , ਖਾਦੀ ਗ੍ਰਾਮਉਦਯੋਗ ਦੇ ਰਿਕਾਰਡ ਤੋੜਨ ਦਾ ਕੰਮ ਸਾਡੇ ਕਾਲਖੰਡ ਵਿੱਚ ਹੋਇਆ ਹੈ Infrastructure ਵਿੱਚ ਹੋ ਰਿਹਾ ਰਿਕਾਰਡ ਨਿਵੇਸ਼ ਚਾਹੇ ਰੋਯਲ ਦਾ ਕੰਮ ਹੁੰਦਾ ਹੋਵੇ, ਰੋਡ ਦਾ ਕੰਮ ਹੁੰਦਾ ਹੋਵੇ, ਪੋਰਟ ਦਾ ਕੰਮ ਹੁੰਦਾ ਹੋਵੇ, ਏਅਰਪੋਰਟ ਦਾ ਕੰਮ ਹੁੰਦਾ ਹੋਵੇ , ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਬਣਦੀ ਹੋਵੇ, ਇਹ ਸਾਰੇ Infrastructure ਦੇ ਕੰਮ, ਉਸ ਦੇ ਲਈ ਜੋ ਮੈਟਰੀਅਲ ਲਗਦਾ ਹੈ,
ਉਸ ਇੰਡਸਟ੍ਰੀ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਧੀਆਂ ਹਨ। ਹਰ ਜਗ੍ਹਾ ਨਿਰਮਾਣ ਕਾਰਜ ਦੇ ਅੰਦਰ ਮਜ਼ਦੂਰ ਤੋਂ ਲੈ ਕੇ ਮੈਕੇਨਿਕ ਤੱਕ ਹਰ ਪ੍ਰਕਾਰ ਦੇ ਰੋਜ਼ਗਾਰ ਦੀ ਸੰਭਾਵਨਾਵਾਂ, engineer ਤੋਂ ਲੈ ਕੇ ਵਰਕਰ ਤੱਕ ਹਰ ਕਿਸੇ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣੇ ਹਨ ਅਤੇ ਉਸੇ ਦੇ ਕਾਰਨ youth ਵਿਰੋਧੀ ਨੀਤੀ ਲੈ ਕੇ ਚਲੇ ਲੋਕਾਂ ਨੂੰ ਅੱਜ youth ਨਕਾਰ ਰਿਹਾ ਹੈ ਅਤੇ ਉਹ youth ਦੀ ਭਲਾਈ ਦੇ ਲਈ ਅਸੀਂ ਜਿਨ੍ਹਾਂ ਨੀਤੀਆਂ ਨੂੰ ਲੈ ਕੇ ਚਲੇ ਹਾਂ, ਇਸ ਨੂੰ ਅੱਜ ਦੇਸ਼ ਸਵੀਕਾਰ ਕਰ ਰਿਹਾ ਹੈ।
ਆਦਰਯੋਗ ਸਭਾਪਤੀ ਜੀ,
ਇੱਥੇ ਇਹ ਵੀ ਕਿਹਾ ਗਿਆ.....
ਆਦਰਯੋਗ ਸਭਾਪਤੀ ਜੀ,
ਇੱਥੇ ਇਹ ਵੀ ਕਿਹਾ ਗਿਆ ਕਿ ਸਰਕਾਰ ਦੀਆਂ ਯੋਜਨਾਵਾਂ ਨੂੰ ਉਨ੍ਹਾਂ ਦੇ ਨਾਮਾਂ ਤੋਂ ਲੈ ਕੇ ਆਪਤੀ(ਇਤਰਾਜ) ਉਠਾਇਆ। ਕੁਝ ਲੋਕਾਂ ਨੂੰ ਇਹ ਵੀ ਪਰੇਸ਼ਾਨੀ ਹੈ ਕਿ ਨਾਮ ਵਿੱਚ ਕੁਝ ਸੰਸਕ੍ਰਿਤ touch ਹੈ। ਦੱਸੋ ਇਸ ਦੀ ਵੀ ਪਰੇਸ਼ਾਨੀ ਹੈ।
ਆਦਰਯੋਗ ਸਭਾਪਤੀ ਜੀ,
ਮੈਂ ਕਿਸੇ ਅਖ਼ਬਾਰ ਵਿੱਚ ਪੜ੍ਹਿਆ ਸੀ, ਮੈਂ ਕਈ ਵੇਰੀਫਾਈ ਤਾਂ ਨਹੀਂ ਕੀਤਾ ਹੈ ਅਤੇ ਉਹ ਰਿਪੋਰਟ ਕਹਿ ਰਹੀ ਸੀ 600 ਜਿਤਨੀਆਂ ਸਰਕਾਰੀ ਯੋਜਨਾਵਾਂ ਸਿਰਫ਼ ਗਾਂਧੀ-ਨਹਿਰੂ ਪਰਿਵਾਰ ਦੇ ਨਾਲ ‘ਤੇ ਹਨ।
ਆਦਰਯੋਗ ਸਭਾਪਤੀ ਜੀ,
ਕਿਸੇ ਕਾਰਜਕ੍ਰਮ ਵਿੱਚ ਅਗਰ ਨਹਿਰੂ ਦੀ ਦੇ ਨਾਮ ਦਾ ਉਲੇਖ ਨਹੀਂ ਹੋਇਆ ਤਾਂ ਕੁਝ ਲੋਕਾਂ ਦੇ ਬਾਲ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਦਾ ਲਹੂ ਇਕਦਮ ਗਰਮ ਹੋ ਜਾਂਦਾ ਹੈ ਕਿ ਨਹਿਰੂ ਜੀ ਦਾ ਨਾਮ ਕਿਉਂ ਨਹੀਂ ਦਿੱਤਾ।
ਆਦਰਯੋਗ ਸਭਾਪਤੀ ਜੀ,
ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਚਲੋ ਭਾਈ ਸਾਡੇ ਤੋਂ ਕਦੇ ਛੁਟ ਜਾਂਦਾ ਹੋਵੇਗਾ ਨਹਿਰੂ ਜੀ ਦਾ ਨਾਮ ਅਤੇ ਛੁਟ ਜਾਂਦਾ ਹੁੰਦਾ ਤਾਂ ਅਸੀਂ ਠੀਕ ਵੀ ਕਰ ਲਵਾਂਗੇ ਕਿਉਂਕਿ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਲੇਕਿਨ ਮੈਨੂੰ ਇਹ ਸਮਝ ਨਹੀਂ ਆਉਂਦਾ ਹੈ ਕਿ ਉਨ੍ਹਾਂ ਦੀ ਪੀੜ੍ਹੀ ਦਾ ਕੋਈ ਵਿਅਕਤੀ ਨਹਿਰੂ ਸਰਨੇਮ ਰੱਖਣ ਤੋਂ ਡਰਦਾ ਕਿਉਂ ਹੈ? ਕੀ ਸ਼ਰਮਿੰਦਗੀ ਹੈ ਨਹਿਰੂ ਸਰਨੇਮ ਰੱਖਣ ਤੋਂ? ਕੀ ਸ਼ਰਮਿੰਦਗੀ ਹੈ? ਇਤਨਾ ਬੜਾ ਮਹਾਨ ਵਿਅਕਤਿੱਤਵ ਅਗਰ ਤੁਹਾਨੂੰ ਮਨਜੂਰ ਨਹੀਂ ਹੈ, ਪਰਿਵਾਰ ਨੂੰ ਮਨਜ਼ੂਰ ਨਹੀਂ ਹੈ ਅਤੇ ਸਾਡੇ ਹਿਸਾਬ ਮੰਗਦੇ ਰਹਿੰਦੇ ਹੋ।
ਆਦਰਯੋਗ ਸਭਾਪਤੀ ਜੀ,
ਕੁਝ ਲੋਕਾਂ ਨੂੰ ਸਮਝਣਾ ਹੋਵੇਗਾ ਇਹ ਸਦੀਆਂ ਪੁਰਾਣਾ ਦੇਸ਼ ਸਾਧਾਰਣ ਮਾਨਵੀ ਦੇ ਪਸੀਨੇ ਅਤੇ ਪੁਰੁਸ਼ਾਰਥ (ਮਿਹਨਤ) ਤੋਂ ਬਣਿਆ ਹੋਇਆ ਦੇਸ਼ ਹੈ, ਜਨ-ਜਨ ਦੀਆਂ ਪੀੜ੍ਹੀਆਂ ਦੀ ਪਰੰਪਰਾ ਤੋਂ ਬਣਿਆ ਹੋਇਆ ਦੇਸ਼ ਹੈ। ਇਹ ਦੇਸ਼ ਕਿਸੇ ਪਰਿਵਾਰ ਦੀ ਜਾਗੀਰ ਨਹੀਂ ਹੈ। ਅਸੀਂ ਮੇਜਰ ਧਿਆਨਚੰਦ ਜੀ ਦੇ ਨਾਮ ‘ਤੇ ਖੇਲ ਰਤਨ ਦਾ ਪੁਰਸਕਾਰ ਕਰ ਦਿੱਤਾ, ਅੰਡੇਮਾਨ ਵਿੱਚ ਨੇਤਾਜੀ ਸੁਭਾਸ਼ ਦੇ ਨਾਮ ‘ਤੇ, ਸਵਰਾਜ ਦੇ ਨਾਮ ‘ਤੇ ਅਸੀਂ ਦ੍ਵੀਪਾਂ ਦਾ ਨਾਮਕਰਣ ਕੀਤਾ, ਸਾਨੂੰ ਗਰਵ(ਮਾਣ) ਹੋ ਰਿਹਾ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਯੋਗਦਾਨ ਦੇ ਲਈ ਦੇਸ਼ ਗਰਵ (ਮਾਣ) ਕਰਦਾ ਹੈ, ਅਸੀਂ ਗਰਵ(ਮਾਣ) ਕਰਦੇ ਹਾਂ।
ਇਤਨਾ ਹੀ ਨਹੀਂ, ਜੋ ਲੋਕ ਆਏ ਦਿਨ ਸਾਡੇ ਦੇਸ਼ ਦੀ ਸੈਨਾ ਨੂੰ ਨੀਚਾ ਦਿਖਾਉਣ ਦਾ ਮੌਕਾ ਨਹੀਂ ਛੱਡਦੇ, ਅਸੀਂ ਇਨ੍ਹਾਂ ਦ੍ਵੀਪਾਂ ਨੂੰ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਸੈਨਾਨੀਆਂ ਦੇ ਨਾਮ ਕਰ ਦਿੱਤਾ ਹੈ। ਆਉਣ ਵਾਲੀਆਂ ਸਦੀਆਂ ਤੱਕ ਕੋਈ ਹਿਮਾਲਿਆ ਦੀ ਚੋਟੀ, ਇੱਕ ਐਵਰੈਸਟ ਵਿਅਕਤੀ ਦੇ ਨਾਮ ‘ਤੇ ਐਵਰੇਸਟ ਬਣ ਗਈ, ਮੇਰੇ ਦ੍ਵੀਪ ਸਮੂਹ ਮੇਰੇ ਪਰਮਵੀਰ ਚੱਕਰ ਵਿਜੇਤਾ, ਮੇਰੇ ਦੇਸ਼ ਦੇ ਸੈਨਾਨੀਆਂ ਦੇ ਨਾਮ ਕਰ ਦਿੱਤਾ ਇਹ ਸਾਡੀ ਸ਼ਰਧਾ ਹੈ, ਇਹ ਸਾਡੀ ਭਗਤੀ ਹੈ ਅਤੇ ਉਸ ਨੂੰ ਲੈ ਕੇ ਅਸੀਂ ਚਲਦੇ ਹਾਂ। ਅਤੇ ਇਸ ਤੋਂ ਤੁਹਾਨੂੰ ਤਕਲੀਫ ਹੈ ਅਤੇ ਤਕਲੀਫ ਵਿਅਕਤ ਵੀ ਹੋ ਰਹੀ ਹੈ। ਹਰੇਕ ਦੇ ਤਕਲੀਫ ਵਿਅਕਤ ਕਰਨ ਦੇ ਰਸਤੇ ਅਲੱਗ ਹੋਣਗੇ, ਸਾਡਾ ਰਸਤਾ ਹੈ ਸਕਾਰਾਤਮਕ।
ਕਦੇ-ਕਦੇ- ਹੁਣ ਇਹ ਸਦਨ ਹੈ, ਇੱਕ ਪ੍ਰਕਾਰ ਤੋਂ ਰਾਜਾਂ ਦਾ ਮਹਾਤਮ ਹੈ। ਸਾਡੇ ‘ਤੇ ਐਸੇ ਵੀ ਆਰੋਪ ਲਗਾਏ ਜਾਂਦੇ ਹਨ ਕਿ ਅਸੀਂ ਰਾਜਾਂ ਨੂੰ ਪਰੇਸ਼ਾਨ ਕਰਦੇ ਹਾਂ।
ਆਦਰਯੋਗ ਸਭਾਪਤੀ ਜੀ,
ਮੈਂ ਲੰਬੇ ਅਰਸੇ ਤੱਕ ਰਾਜ ਦਾ ਮੁੱਖ ਮੰਤਰੀ ਰਹਿ ਕੇ ਆਇਆ ਹਾਂ। Federalism ਦਾ ਕੀ ਮਹੱਤਵ ਹੁੰਦਾ ਹੈ ਉਹ ਭਲੀ ਭਾਂਤ ਸਮਝਦਾ ਹਾਂ। ਉਸ ਨੂੰ ਜੀ ਕੇ ਆਇਆ ਹਾਂ। ਅਤੇ ਇਸ ਲਈ ਅਸੀਂ cooperative competitive federalism ‘ਤੇ ਬਲ ਦਿੱਤਾ ਹੈ। ਆਓ ਅਸੀਂ ਸਪਰਧਾ(ਮੁਕਾਬਲਾ) ਕਰੀਏ, ਅਸੀਂ ਅੱਗੇ ਵਧੀਏ, ਅਸੀਂ ਸਹਿਯੋਗ ਕਰੀਏ ਅਸੀਂ ਅੱਗੇ ਵਧੀਏ, ਉਸ ਦਿਸ਼ਾ ਵਿੱਚ ਅਸੀਂ ਚਲੇ ਆਈਏ।
ਅਸੀਂ ਸਾਡੀਆਂ ਨੀਤੀਆਂ ਵਿੱਚ national progress ਦਾ ਵੀ ਧਿਆਨ ਰੱਖਿਆ ਹੈ ਅਤੇ regional aspiration ਨੂੰ ਵੀ address ਕੀਤਾ ਹੈ। National progress and regional aspiration ਇਸ ਦਾ perfect combination ਸਾਡੀਆਂ ਨੀਤੀਆਂ ਵਿੱਚ ਦਿਖਿਆ ਹੈ ਕਿਉਂਕਿ ਅਸੀਂ ਸਭ ਮਿਲ ਕੇ 2047 ਤੱਕ ਇੱਕ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਚਲ ਪਏ ਹਾਂ।
ਲੇਕਿਨ ਜੋ ਲੋਕ ਅੱਜ ਵਿਰੋਧੀ ਧਿਰ ਵਿੱਚ ਬੈਠੇ ਹਨ ਉਨ੍ਹਾਂ ਨੇ ਤਾਂ ਰਾਜਾਂ ਦੇ ਅਧਿਕਾਰਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਜ਼ਰਾ ਮੈਂ ਕੱਚਾ ਚਿੱਠਾ ਅੱਜ ਖੋਲ੍ਹਣਾ ਚਾਹੁੰਦਾ ਹਾਂ। ਜਰਾ ਇਤਿਹਾਸ ਉਠਾ ਕੇ ਦੇਖ ਲਓ, ਉਹ ਕੌਣ ਪਾਰਟੀ ਸੀ, ਉਹ ਲੋਕ ਕੌਣ ਸੱਤਾ ਵਿੱਚ ਬੈਠੇ ਸਨ ਜਿਨ੍ਹਾਂ ਨੇ ਆਰਟੀਕਲ 356 ਦਾ ਸਭ ਤੋਂ ਜ਼ਿਆਦਾ ਦੁਰਉਪਯੋਗ ਕੀਤਾ। 90 ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਗਿਰਾ (ਡੇਗ)ਦਿੱਤਾ। ਕੌਣ ਹਨ ਉਹ, ਕੌਣ ਹਨ ਜਿਨ੍ਹਾਂ ਨੇ ਕੀਤਾ, ਕੌਣ ਹਨ ਜਿਨ੍ਹਾਂ ਨੇ ਕੀਤਾ, ਕੌਣ ਹਨ ਜਿਨ੍ਹਾਂ ਨੇ ਕੀਤਾ।
ਸਨਮਾਨਯੋਗ ਸਭਾਪਤੀ ਜੀ,
ਇੱਕ ਪ੍ਰਧਾਨ ਮੰਤਰੀ ਨੇ ਆਰਟੀਕਲ 356 ਦਾ 50 ਵਾਰ ਉਪਯੋਗ ਕੀਤਾ, ਅੱਧੀ ਸੈਂਚੁਰੀ ਕਰ ਦਿੱਤੀ। ਉਹ ਨਾਮ ਹੈ ਸ਼੍ਰੀਮਤੀ ਇੰਦਰਾ ਗਾਂਧੀ ਦਾ। 50 ਵਾਰ ਸਰਕਾਰਾਂ ਨੂੰ ਗਿਰਾ (ਡੇਗ) ਦਿੱਤਾ। ਕੇਰਲ ਵਿੱਚ ਅੱਜ ਜੋ ਲੋਕ ਇਨ੍ਹਾਂ ਦੇ ਨਾਲ ਖੜ੍ਹੇ ਹਨ ਜ਼ਰਾ ਯਾਦ ਕਰ ਲਓ ਥੋੜ੍ਹਾ ਉੱਥੇ ਮਾਈਕ ਲਗਾ ਦਿਓ। ਕੇਰਲ ਵਿੱਚ ਵਾਮਪੰਥੀ ਸਰਕਾਰ ਚੁਣੀ ਗਈ ਜਿਸ ਨੂੰ ਪੰਡਿਤ ਨਹਿਰੂ ਪਸੰਦ ਨਹੀਂ ਕਰਦੇ ਸਨ। ਕੁਝ ਹੀ ਕਾਲਖੰਡ ਦੇ ਅੰਦਰ ਚੁਣੀ ਹੋਈ ਪਹਿਲੀ ਸਰਕਾਰ ਨੂੰ ਘਰ ਭੇਜ ਦਿੱਤਾ। ਅੱਜ ਤੁਸੀਂ ਉੱਥੇ ਖੜ੍ਹੇ ਹੋ, ਤੁਹਾਡੇ ਨਾਲ ਕੀ ਹੋਇਆ ਸੀ ਜਰਾ ਯਾਦ ਕਰੋ।
ਆਦਰਯੋਗ ਸਭਾਪਤੀ ਸਾਹਿਬ ਜੀ,
ਜ਼ਰਾ ਡੀਐੱਮਕੇ ਦੇ ਮਿੱਤਰਾਂ ਨੂੰ ਵੀ ਦੱਸਦਾ ਹਾਂ। ਤਮਿਲ ਨਾਡੂ ਵਿੱਚ ਐੱਮਜੀਆਰ ਅਤੇ ਕਰੁਣਾਨਿਧੀ ਜਿਹੇ ਦਿੱਗਜਾਂ ਦੀਆਂ ਸਰਕਾਰਾਂ, ਉਨ੍ਹਾਂ ਸਰਕਾਰਾਂ ਨੂੰ ਵੀ ਇਨ੍ਹਾਂ ਹੀ ਕਾਂਗਰਸ ਵਾਲਿਆਂ ਨੇ ਬਰਖਾਸਤ ਕਰ ਦਿੱਤਾ ਸੀ। ਐੱਮਜੀਆਰ ਦੀ ਆਤਮਾ ਦੇਖਦੀ ਹੋਵੇਗੀ ਤੁਸੀਂ ਕਿੱਥੇ ਖੜ੍ਹੇ ਹੋ। ਇੱਥੇ ਪਿੱਛੇ ਬੈਠੇ ਹਨ ਇਸ ਸਦਨ ਦੇ ਸੀਨੀਅਰ ਮੈਂਬਰ ਅਤੇ ਜਿਨ੍ਹਾਂ ਨੂੰ ਮੈਂ ਹਮੇਸ਼ਾ ਇੱਕ ਆਦਰਯੋਗ ਨੇਤਾ ਮੰਨਦਾ ਹਾਂ, ਸ਼੍ਰੀਮਾਨ ਸ਼ਰਦ ਪਵਾਰ ਜੀ। 1980 ਵਿੱਚ ਸ਼ਰਦ ਪਵਾਰ ਜੀ ਦੀ ਉਮਰ 35-40 ਸਾਲ ਦੀ ਸੀ। ਇੱਕ ਨੌਜਵਾਨ ਮੁੱਖ ਮੰਤਰੀ ਮਾਂ ਦੀ ਸੇਵਾ ਕਰਨ ਦੇ ਲਈ ਨਿਕਲਿਆ ਸੀ, ਉਨ੍ਹਾਂ ਦੀ ਸਰਕਾਰ ਨੂੰ ਵੀ ਗਿਰਾ (ਡੇਗ) ਦਿੱਤਾ ਗਿਆ ਸੀ, ਅੱਜ ਉੱਹ ਉੱਥੇ ਹਨ।
ਹਰ ਖੇਤਰੀ ਨੇਤਾ ਨੂੰ ਉਨ੍ਹਾਂ ਨੇ ਪਰੇਸ਼ਾਨ ਕੀਤਾ ਅਤੇ ਐੱਨਟੀਆਰ, ਐੱਨਟੀਆਰ ਦੇ ਨਾਲ ਕੀ ਕੀਤਾ। ਇੱਥੇ ਕੁਝ ਲੋਕ ਅੱਜ ਕੱਪੜੇ ਬਦਲੇ ਹੋਣਗੇ, ਨਾਮ ਬਦਲਿਆ ਹੋਵੇਗਾ, ਜੋਤੀਸ਼ੀਆਂ ਦੀ ਸੂਚਨਾ ਦੇ ਅਨੁਸਾਰ ਨਾਮ ਬਦਲਿਆ ਹੋਵੇਗਾ। ਲੇਕਿਨ ਕਦੇ ਉਹ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਐੱਨਟੀਆਰ ਦੀ ਸਰਕਾਰ ਨੂੰ ਅਤੇ ਉਹ ਤਦ, ਉਹ ਤਬੀਅਤ ਦੇ ਲਈ ਅਮਰੀਕਾ ਗਏ ਸਨ, ਆਪਣੀ ਹੈਲਥ ਦੇ ਲਈ ਗਏ ਸਨ, ਤੁਸੀਂ ਐੱਨਟੀਆਰ ਦੀ ਸਰਕਾਰ ਨੂੰ ਗਿਰਾਉਣ ਦਾ ਪ੍ਰਯਾਸ ਕੀਤਾ। ਕਾਂਗਰਸ ਦੀ ਰਾਜਨੀਤੀ ਦਾ ਪੱਧਰ ਸੀ।
ਆਦਰਯੋਗ ਸਭਾਪਤੀ ਜੀ,
ਅਖਬਾਰ ਕੱਢ ਕੇ ਦੇਖ ਲਓ, ਹਰ ਅਖਬਾਰ ਲਿਖਦਾ ਸੀ ਕਿ ਰਾਜਭਵਨਾਂ ਨੂੰ ਕਾਂਗਰਸ ਦੇ ਦਫ਼ਤਰ ਬਣਾ ਦਿੱਤੇ ਗਏ ਸਨ, ਕਾਂਗਰਸ ਦੇ ਹੈੱਡ ਕੁਆਰਟਰ ਬਣਾ ਦਿੱਤੇ ਗਏ। 2005 ਵਿੱਚ ਝਾਰਖੰਡ ਵਿੱਚ ਐੱਨਡੀਏ ਦੇ ਪਾਸ ਜ਼ਿਆਦਾ ਸੀਟਾਂ ਸਨ ਲੇਕਿਨ ਗਵਰਨਰ ਨੇ ਯੂਪੀਏ ਨੂੰ ਸਹੁੰ ਦੇ ਲਈ ਬੁਲਾ ਲਿਆ ਸੀ। 1982 ਵਿੱਚ ਹਰਿਆਣਾ ਵਿੱਚ ਭਾਜਪਾ ਅਤੇ ਦੇਵੀਲਾਲ ਦੇ ਪਾਸ pre poll ਉਨ੍ਹਾਂ ਦਾ ਐਗਰੀਮੈਂਟ ਸੀ, ਉਸ ਦੇ ਬਾਵਜੂਦ ਵੀ ਗਵਰਨਰ ਨੇ ਕਾਂਗਰਸ ਦੀ ਸਰਕਾਰ ਦੇ ਲਈ ਸੱਦਾ ਦਿੱਤਾ ਸੀ। ਇਹ ਕਾਂਗਰਸ ਦੇ past ਅਤੇ ਅੱਜ-ਅੱਜ ਦੇਸ਼ ਨੂੰ ਗੁਮਰਾਹ ਕਰਨ ਦੀਆਂ ਬਾਤਾਂ ਕਰ ਰਹੇ ਹਨ।
ਆਦਰਯੋਗ ਸਭਾਪਤੀ ਜੀ,
ਮੈਂ ਇਸ ਬਾਤ ਨੂੰ ਜਾਣਨਾ ਚਾਹੁੰਦਾ ਹਾਂ, ਮੈਂ ਇੱਕ ਗੰਭੀਰ ਵਿਸ਼ੇ ਵੱਲ ਹੁਣ ਧਿਆਨ ਦੇਣਾ ਵੀ ਚਾਹੁੰਦਾ ਹਾਂ। ਮਹੱਤਵਪੂਰਨ ਵਿਸ਼ਿਆਂ ਨੂੰ ਮੈਂ ਸਪਰਸ਼ ਕੀਤਾ ਹੈ ਅਤੇ ਅੱਜ ਦੇਸ਼ ਵਿੱਚ ਆਰਥਿਕ ਨੀਤੀਆਂ ਦੀ ਜਿਨ੍ਹਾਂ ਨੂੰ ਸਮਝ ਨਹੀਂ ਹੈ, ਜੋ 24 ਘੰਟੇ ਰਾਜਨੀਤੀ ਦੇ ਸਿਵਾਏ ਕੁਝ ਸੋਚਦੇ ਨਹੀਂ ਹਨ, ਜੋ ਸੱਤਾ ਦੇ ਖੇਲ ਖੇਲਣਾ ਇਹੀ ਉਨ੍ਹਾਂ ਨੂੰ ਜਨਤਕ ਜੀਵਨ ਦਾ ਕੰਮ ਦਿਖਦਾ ਹੈ, ਉਨ੍ਹਾਂ ਨੇ ਅਰਥਨੀਤੀ ਨੂੰ ਅਨਰਥਨੀਤੀ ਵਿੱਚ ਪਰਿਵਰਤਿਤ ਕਰ ਦਿੱਤਾ ਹੈ।
ਮੈਂ ਉਨ੍ਹਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਅਤੇ ਮੈਂ ਇਸ ਸਦਨ ਦੀ ਗੰਭੀਰਤਾ ਦੇ ਨਾਲ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ respective state ਨੂੰ ਜਾ ਕੇ ਸਮਝਾਂਓ ਕਿ ਇਹ ਗਲਤ ਰਸਤੇ ’ਤੇ ਨਾ ਚਲੇ ਜਾਣ। ਸਾਡੇ ਗੁਆਂਢ ਦੇ ਦੇਸ਼ਾਂ ਦਾ ਹਾਲ ਦੇਖ ਰਹੇ ਹਾਂ ਕਿ ਉੱਥੇ ਕੀ ਹਾਲ ਹੋਇਆ ਹੈ। ਅਨਾਪ-ਸ਼ਨਾਪ ਕਰਜ਼ੇ ਲੈ ਕੇ ਕਿਸ ਪ੍ਰਕਾਰ ਨਾਲ ਦੇਸ਼ਾਂ ਨੂੰ ਡੁਬੋ ਦਿੱਤਾ ਗਿਆ। ਅੱਜ ਸਾਡੇ ਦੇਸ਼ ਵਿੱਚ ਵੀ ਤਤਕਾਲੀਨ ਲਾਭ ਦੇ ਲਈ ਅਗਰ ਭੁਗਤਾਨ ਕਰੇਗੀ ਤਾਂ ਆਉਣ ਵਾਲੀ ਪੀੜ੍ਹੀ ਕਰੇਗੀ, ਅਸੀਂ ਤਾਂ ਕਰਜ਼ ਕਰੋ, ਜੀਪੀਓ ਵਾਲਾ ਖੇਲ, ਆਉਣ ਵਾਲਾ ਦੇਖੇਗਾ, ਇਹ ਕੁਝ ਰਾਜਾਂ ਨੇ ਅਪਣਾਇਆ ਹੈ। ਉਹ ਉਨ੍ਹਾਂ ਦਾ ਤਾਂ ਤਬਾਹ ਕਰ ਦੇਣਗੇ ਦੇਸ਼ ਨੂੰ ਵੀ ਬਰਬਾਦ ਕਰ ਦੇਣਗੇ।
ਹੁਣ ਦੇਸ਼, ਹੁਣ ਕਰਜ ਦੇ ਤਲੇ ਦਬਦੇ ਜਾ ਰਹੇ ਹਨ। ਇਹ ਦੇਸ਼ ਅੱਜ ਦੁਨੀਆ ਵਿੱਚ ਕੋਈ ਉਨ੍ਹਾਂ ਨੂੰ ਕਰਜ ਦੇਣ ਦੇ ਲਈ ਤਿਆਰ ਨਹੀਂ ਹੈ, ਇਹ ਮੁਸੀਬਤਾਂ ਤੋਂ ਗੁਜਰ ਰਹੇ ਹਨ।
ਮੈਂ ਰਾਜਨੀਤਕ, ਵਿਚਾਰਕ ਮਤਭੇਦ ਹੋ ਸਕਦੇ ਹਨ, ਦਲਾਂ ਦੇ ਵਿਸ਼ੇ ਵਿੱਚ ਇੱਕ-ਦੂਸਰੇ ਦੇ ਪ੍ਰਤੀ ਸ਼ਿਕਾਇਤਾਂ ਥੋੜ੍ਹੀਆਂ ਹੋ ਸਕਦੀਆਂ ਹਨ, ਲੇਕਿਨ ਦੇਸ਼ ਦੀ ਆਰਥਿਕ ਸਿਹਤ ਦੇ ਨਾਲ ਖਿਲਵਾੜ ਮਤ ਕਰੋ। ਆਪ ਐਸਾ ਕੋਈ ਪਾਪ ਮਤ ਕਰੋ ਜੋ ਤੁਹਾਡੇ ਬੱਚਿਆਂ ਦੇ ਅਧਿਕਾਰਾਂ ਨੂੰ ਖੋਹ ਲਵੇ ਅਤੇ ਅੱਜ ਆਪਣੀ ਮੌਜ ਕਰ ਲਓ ਅਤੇ ਬੱਚਿਆਂ ਦੇ ਨਸੀਬ ਵਿੱਚ ਬਰਬਾਦੀ ਛੱਡ ਕੇ ਚਲੇ ਜਾਓ, ਅਜਿਹਾ ਕਰਕੇ ਨਾ ਜਾਓ। ਅੱਜ ਤੁਹਾਨੂੰ ਪਾਲਿਟੀਕਲੀ... ਮੈਂ ਤਾਂ ਦੇਖਿਆ ਇੱਕ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਭਈ ਹੁਣ ਠੀਕ ਹੈ ਮੈਂ ਨਿਰਣਾ ਕਰ ਰਿਹਾ, ਹੁਣ ਮੁਸੀਬਤ ਮੈਨੂੰ ਤਾਂ ਆਏਗੀ 2030-32 ਦੇ ਬਾਅਦ ਆਏਗੀ, ਜੋ ਆਏਗਾ ਉਹ ਭੁਗਤੇਗਾ। ਕੀ ਕੋਈ ਦੇਸ਼ ਐਸੇ ਚਲਦਾ ਹੈ ਕੀ। ਲੇਕਿਨ ਇਹ ਜੋ ਯੁਕਤੀ (ਜੁਗਤੀ) ਬਣ ਰਹੀ ਹੈ ਉਹ ਬਹੁਤ ਚਿੰਤਾ ਦਾ ਵਿਸ਼ਾ ਹੈ।
ਆਦਰਯੋਗ ਸਭਾਪਤੀ ਜੀ,
ਦੇਸ਼ ਦੀ ਆਰਥਿਕ ਸਿਹਤ ਦੇ ਲਈ ਰਾਜਾਂ ਨੇ ਵੀ ਆਪਣੀ ਆਰਥਿਕ ਸਿਹਤ ਦੇ ਸਬੰਧ ਵਿੱਚ discipline ਦਾ ਰਸਤਾ ਚੁਣਨਾ ਪਵੇਗਾ ਅਤੇ ਤਦ ਜਾ ਕੇ ਰਾਜ ਵੀ ਇਸ ਵਿਕਾਸ ਦੀ ਯਾਤਰਾ ਦਾ ਲਾਭ ਲੈ ਸਕਣਗੇ ਅਤੇ ਉਨ੍ਹਾਂ ਦੇ ਰਾਜਾਂ ਦੇ ਨਾਗਰਿਕਾਂ ਦਾ ਭਲਾ ਕਰਨ ਵਿੱਚ ਸਾਨੂੰ ਵੀ ਸੁਵਿਧਾ ਹੋ ਜਾਵੇਗੀ, ਤਾਕਿ ਅਸੀਂ ਉਨ੍ਹਾਂ ਤੱਕ ਲਾਭ ਪਹੁੰਚਾਉਣਾ ਚਾਹੁੰਦੇ ਹਾਂ।
ਆਦਰਯੋਗ ਸਭਾਪਤੀ ਜੀ,
2047 ਵਿੱਚ ਇਹ ਦੇਸ਼ ਵਿਕਸਿਤ ਭਾਰਤ ਵਿੱਚ ਇਹ ਸਾਡਾ ਸਭ ਦਾ ਸੰਕਲਪ ਹੈ, 140 ਕਰੋੜ ਦੇਸ਼ਵਾਸੀਆਂ ਦਾ ਸੰਕਲਪ। ਹੁਣ ਦੇਸ਼ ਪਿੱਛੇ ਮੁੜ ਕੇ ਦੇਖਣ ਨੂੰ ਤਿਆਰ ਨਹੀਂ ਹੈ, ਦੇਸ਼ ਲੰਬੀ ਛਲਾਂਗ ਮਾਰਨ ਨੂੰ ਤਿਆਰ ਹੈ। ਜਿਨ੍ਹਾਂ ਦੀ ਦੋ ਵਕਤ ਦੀ ਰੋਟੀ ਦਾ ਸੁਪਨਾ ਸੀ ਉਸ ਨੂੰ ਤੁਸੀਂ address ਨਹੀਂ ਕੀਤਾ, ਅਸੀਂ ਉਸ ਨੂੰ address ਕੀਤਾ ਹੈ। ਜਿਸ ਨੂੰ ਸਮਾਜਿਕ ਨਿਆਂ ਦੀ ਅਪੇਖਿਆ ਸੀ ਤੁਸੀਂ address ਨਹੀਂ ਕੀਤਾ, ਅਸੀਂ address ਕੀਤਾ ਹੈ। ਜਿਨ੍ਹਾਂ ਅਕਸਰ ਅਵਸਰਾਂ ਨੂੰ ਤਲਾਸ਼ਦਾ ਸੀ, ਉਨ੍ਹਾਂ ਅਵਸਰਾਂ ਨੂੰ ਉਪਲਬਧ ਕਰਵਾਉਣ ਦੇ ਲਈ ਅਸੀਂ ਅਨੇਕ ਕਦਮ ਉਠਾਏ ਹਨ ਅਤੇ ਆਜ਼ਾਦ ਭਾਰਤ ਦਾ ਜੋ ਸੁਪਨਾ ਹੈ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਸੰਕਲਪਬੱਧ ਹੋ ਕੇ ਚਲੀਏ,
ਅਤੇ ਆਦਰਯੋਗ ਸਭਾਪਤੀ ਜੀ,
ਦੇਸ਼ ਦੇਖ ਰਿਹਾ ਹੈ, ਇੱਕ ਇਕੱਲਾ ਕਿਤਨਿਆਂ ਨੂੰ ਭਾਰੀ ਪੈ ਰਿਹਾ ਹੈ। ਅਰੇ ਨਾਅਰੇ ਬੋਲਣ ਦੇ ਲਈ ਵੀ ਉਨ੍ਹਾਂ ਨੂੰ ਡਬਲ ਕਰਨਾ ਪੈਂਦਾ ਹੈ। ਆਦਰਯੋਗ ਸਭਾਪਤੀ ਜੀ, ਮੈਂ conviction ਦੇ ਕਾਰਨ ਚਲਿਆ ਹਾਂ। ਦੇਸ਼ ਦੇ ਲਈ ਜੀਂਦਾ ਹਾਂ, ਦੇਸ਼ ਦੇ ਲਈ ਕੁਝ ਕਰਨ ਦੇ ਲਈ ਨਿਕਲਿਆ ਹੋਇਆ ਹਾਂ। ਅਤੇ ਇਸ ਲਈ ਇਹ ਰਾਜਨੀਤਕ ਖੇਲ ਖੇਲਣ ਵਾਲੇ ਲੋਕ, ਉਨ੍ਹਾਂ ਦੇ ਅੰਦਰ ਉਹ ਹੌਸਲਾ ਨਹੀਂ ਹੈ, ਉਹ ਢੰਡ ਰਹੇ ਹਨ ਬਚਣ ਦਾ ਰਸਤਾ ਖੋਜ ਰਹੇ ਹਾਂ।
ਆਦਰਯੋਗ ਸਭਾਪਤੀ ਜੀ,
ਰਾਸ਼ਟਰਪਤੀ ਜੀ ਦੇ ਉਮਦਾ ਭਾਸ਼ਣ ਨੂੰ, ਰਾਸ਼ਟਰਪਤੀ ਜੀ ਦੇ ਮਾਰਗਦਰਸ਼ਕ ਭਾਸ਼ਣ ਨੂੰ, ਰਾਸ਼ਟਰਪਤੀ ਜੀ ਦੇ ਪ੍ਰੇਰਕ ਭਾਸ਼ਣ ਨੂੰ ਇਸ ਸਦਨ ਦੇ ਅੰਦਰ ਅਭਿਨੰਦਨ ਕਰਦੇ ਹੋਏ, ਧੰਨਵਾਦ ਕਰਦੇ ਹੋਏ, ਤੁਹਾਡਾ ਵੀ ਆਭਾਰ ਵਿਅਕਤ ਕਰਦੇ ਹੋਏ ਆਪਣੀ ਬਾਤ ਨੂੰ ਸਮਾਪਤ ਕਰਦਾ ਹਾਂ।