“ਭਾਰਤ ਦੇ ਲੋਕਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਦੀ ਸੇਵਾ ਕਰਨ ਦੇ ਲਈ ਸਾਡੀ ਸਰਕਾਰ ਦੇ ਪ੍ਰਯਾਸਾਂ ਦਾ ਦਿਲੋਂ ਸਮਰਥਨ ਅਤੇ ਅਸ਼ੀਰਵਾਦ ਦਿੱਤਾ ਹੈ”
“ਇਹ ਬਾਬਾ ਸਾਹੇਬ ਅੰਬੇਡਕਰ ਦਾ ਦਿੱਤਾ ਗਿਆ ਸੰਵਿਧਾਨ ਹੀ ਹੈ ਜਿਸ ਨੇ ਮੇਰੇ ਜਿਹੇ ਲੋਕਾਂ ਨੂੰ, ਜਿਨ੍ਹਾਂ ਦਾ ਕੋਈ ਰਾਜਨੀਤਕ ਵੰਸ਼ ਨਹੀਂ ਹੈ, ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਅਤੇ ਇਸ ਮੁਕਾਮ ਤੱਕ ਪਹੁੰਚਣ ਦਾ ਮੌਕਾ ਦਿੱਤਾ ਹੈ”
“ਸਾਡਾ ਸੰਵਿਧਾਨ ਸਾਨੂੰ ਪ੍ਰਕਾਸ਼ ਥੰਮ੍ਹ ਦੀ ਤਰ੍ਹਾਂ ਮਾਰਗਦਰਸ਼ਨ ਕਰਦਾ ਹੈ”
“ਲੋਕਾਂ ਨੇ ਸਾਨੂੰ ਪੂਰੇ ਭਰੋਸੇ ਅਤੇ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਤੀਸਰਾ ਜਨਾਦੇਸ਼ ਦਿੱਤਾ ਹੈ ਕਿ ਅਸੀਂ ਭਾਰਤ ਦੀ ਅਰਥਵਿਵਸਥਾ ਨੂੰ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ”
“ਅਗਲੇ 5 ਵਰ੍ਹੇ ਦੇਸ਼ ਲਈ ਮਹੱਤਵਪੂਰਨ ਹਨ”
“ਸੁਸ਼ਾਸਨ ਦੀ ਮਦਦ ਨਾਲ ਅਸੀਂ ਇਸ ਯੁਗ ਨੂੰ ਅਜਿਹੇ ਯੁਗ ਵਿੱਚ ਬਦਲਣਾ ਚਾਹੁੰਦੇ ਹਾਂ ਜਿਵੇਂ ਬੁਨਿਆਦੀ ਜ਼ਰੂਰਤਾਂ ਦੀ ਕਿਤੇ ਕੋਈ ਕਮੀ ਨਾ ਰਹਿ ਪਾਵੇ”
“ਅਸੀਂ ਇੱਥੇ ਹੀ ਨਹੀਂ ਰੁਕਣਾ ਚਾਹੁੰਦੇ। ਅਗਲੇ ਪੰਜ ਵਰ੍ਹਿਆਂ ਵਿੱਚ ਅਸੀਂ ਨਵੇਂ ਖੇਤਰਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਅਧਿਐਨ ਕਰਕੇ ਉਨ੍ਹਾਂ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ”
“ਅਸੀਂ ਹਰ ਪੱਧਰ ‘ਤੇ ਸੁਖਮ ਨਿਯੋਜਨ ਦੇ ਜ਼ਰੀਏ ਕਿਸਾਨਾਂ ਨੂੰ ਬੀਜ ਤੋਂ ਲੈ ਕੇ ਬਜ਼ਾਰ ਤੱਕ ਇੱਕ ਮਜ਼ਬੂਤ ਵਿਵਸਥਾ ਪ੍ਰਦਾਨ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ”
“ਭਾਰਤ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦਾ ਜਵਾਬ ਦਿੱਤਾ।
ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਦੇ ਪ੍ਰੇਰਣਾਦਾਇਕ ਅਤੇ ਉਤਸ਼ਾਹਜਨਕ ਭਾਸ਼ਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਲਗਭਗ 70 ਮੈਂਬਰਾਂ ਨੇ ਆਪਣੇ ਵਿਚਾਰ ਰੱਖੇ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਮੈਂਬਰਾਂ ਦਾ ਧੰਨਵਾਦ ਕੀਤਾ।

ਮਾਣਯੋਗ ਸਪੀਕਰ ਜੀ,

ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ‘ਤੇ ਧੰਨਵਾਦ ਕਰਨ ਲਈ ਮੈਂ ਵੀ ਇਸ ਚਰਚਾ ਵਿੱਚ ਸ਼ਾਮਲ ਹੋਇਆ ਹਾਂ। ਰਾਸ਼ਟਰਪਤੀ ਮਹੋਦਯਾ ਦੇ ਭਾਸ਼ਣ ਵਿੱਚ ਦੇਸ਼ਵਾਸੀਆਂ ਦੇ ਲਈ ਪ੍ਰੇਰਣਾ ਵੀ ਸੀ, ਪ੍ਰੋਤਸਾਹਨ ਵੀ ਸੀ ਅਤੇ ਇੱਕ ਪ੍ਰਕਾਰ ਨਾਲ ਸੱਚੇ ਮਾਰਗ ਨੂੰ ਪੁਰਸਕ੍ਰਿਤ ਵੀ ਕੀਤਾ ਗਿਆ ਸੀ।

ਮਾਣਯੋਗ ਸਪੀਕਰ ਜੀ,

पिछले दो ढाई दिन में इस चर्चा में करीब 70 माननीय सांसदों ने अपने विचार रखे हैं। इस चर्चा को समृद्ध बनाने के लिए राष्ट्रपति महोदया के अभिभाषण को व्याख्याहित करने में आप सभी माननीय सांसदों ने जो योगदान दिया है, इसके लिए मैं आप सबका भी आभार व्यक्त करता हूं। 

ਪਿਛਲੇ ਦੋ ਢਾਈ ਦਿਨ ਵਿੱਚ ਇਸ ਚਰਚਾ ਵਿੱਚ ਕਰੀਬ 70 ਮਾਣਯੋਗ ਸਾਂਸਦਾਂ ਨੇ ਆਪਣੇ ਵਿਚਾਰ ਰੱਖੇ ਹਨ। ਇਸ ਚਰਚਾ ਨੂੰ ਸਮ੍ਰਿੱਧ ਬਣਾਉਣ ਲਈ ਰਾਸ਼ਟਰਪਤੀ ਮਹੋਦਯਾ ਦੇ ਅਭਿਭਾਸ਼ਣ ਨੂੰ ਵਿਆਖਿਅਤ ਕਰਨ ਵਿੱਚ ਆਪ ਸਭ ਮਾਣਯੋਗ ਸਾਂਸਦਾ ਨੇ ਜੋ ਯੋਗਦਾਨ ਦਿੱਤਾ ਹੈ, ਇਸ ਦੇ ਲਈ ਮੈਂ ਆਪ ਸਭ ਦਾ ਵੀ ਆਭਾਰ ਵਿਅਕਤ ਕਰਦਾ ਹਾਂ।

ਮਾਣਯੋਗ ਸਪੀਕਰ ਜੀ,

ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਸਾਡੀ ਸੰਸਦੀ ਲੋਕਤੰਤਰਿਕ ਯਾਤਰਾ ਵਿੱਚ ਬਹੁਤ ਦਹਾਕਿਆਂ ਬਾਅਦ ਦੇਸ਼ ਦੀ ਜਨਤਾ ਨੇ ਇੱਕ ਸਰਕਾਰ ਨੂੰ ਤੀਸਰੀ ਵਾਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। 60 ਸਾਲਾਂ ਬਾਅਦ ਇਹ ਹੋਇਆ ਹੈ ਕਿ ਦਸ ਸਾਲ ਦੇ ਬਾਅਦ ਕੋਈ ਇੱਕ ਸਰਕਾਰ ਫਿਰ ਤੋਂ ਉਸ ਦੀ ਵਾਪਸੀ ਹੋਈ ਹੈ। ਅਤੇ ਮੈਂ ਜਾਣਦਾ ਹਾਂ ਕਿ ਭਾਰਤ ਦੇ ਲੋਕਤੰਤਰ ਦੀ ਛੇ ਦਹਾਕਿਆਂ ਬਾਅਦ ਆਈ ਹੋਈ ਇਹ ਘਟਨਾ ਆਮ ਘਟਨਾ ਹੈ।

ਅਤੇ ਕੁਝ ਲੋਕ ਜਾਣਬੁੱਝ ਕੇ ਉਸ ਤੋਂ ਆਪਣਾ ਮੂੰਹ ਫੇਰ ਕੇ ਬੈਠੇ ਰਹੇ, ਕੁਝ ਲੋਕਾਂ ਨੂੰ ਸਮਝ ਨਹੀਂ ਆਇਆ ਅਤੇ ਜਿਨ੍ਹਾਂ ਨੂੰ ਸਮਝ ਆਇਆ, ਉਨ੍ਹਾਂ ਨੇ ਹੋ-ਹੱਲਾ  ਉਸ ਦਿਸ਼ਾ ਵਿੱਚ ਕੀਤਾ ਕਿ ਤਾਕਿ ਦੇਸ਼ ਦੀ ਜਨਤਾ ਦੀ ਇਸ ਸੋਚ ਸਮਝ ‘ਤੇ ਦੇਸ਼ ਦੀ ਜਨਤਾ ਦੇ ਇਸ ਮਹੱਤਵਪੂਰਨ ਨਿਰਣੇ ‘ਤੇ ਕਿਵੇਂ ਛਾਇਆ ਕਰ ਦਿੱਤੀ ਜਾਵੇ, ਕਿਵੇਂ ਉਸ ਦਾ blackout ਕਰ ਦਿੱਤਾ ਜਾਵੇ ਇਸ ਦੀ ਕੋਸ਼ਿਸ਼ ਹੋਈ। ਲੇਕਿਨ ਮੈਂ ਪਿਛਲੇ ਦੋ ਦਿਨ ਤੋਂ ਦੇਖ ਰਿਹਾ ਹਾਂ ਕਿ ਆਖਿਰ ਤੱਕ ਹਾਰ ਵੀ ਸਵੀਕਾਰ ਹੋ ਰਹੀ ਹੈ ਅਤੇ ਦਬੇ ਮਨ ਨਾਲ, ਘੱਟ ਮਨ ਤੋਂ ਜਿੱਤ ਵੀ ਸਵੀਕਾਰ ਹੋ ਰਹੀ ਹੈ।

ਮਾਣਯੋਗ ਸਪੀਕਰ ਜੀ,

ਕਾਂਗਰਸ ਦੇ ਸਾਡੇ ਕੁਝ ਸਾਥੀਆਂ ਨੂੰ ਮੈਂ ਹਿਰਦਯ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਨਤੀਜੇ ਆਏ ਤਦ ਤੋਂ ਸਾਡੇ ਇੱਕ ਸਾਥੀ ਦੀ ਤਰਫ਼ ਤੋਂ ਮੈਂ ਦੇਖ ਰਿਹਾ ਸੀ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਸਮਰਥਨ ਤਾਂ ਨਹੀਂ ਕਰ ਰਹੀ ਸੀ ਲੇਕਿਨ ਇਕੱਲੇ ਝੰਡਾ ਲੈ ਕੇ ਦੌੜ ਰਹੇ ਸਨ। ਅਤੇ ਮੈਂ ਕਹਿੰਦਾ ਹਾਂ ਉਹ ਜੋ ਕਹਿੰਦੇ ਸਨ ਉਨ੍ਹਾਂ ਦੇ ਮੂੰਹ ਵਿੱਚ ਘੀ ਸ਼ਕਰ। ਅਤੇ ਇਹ ਮੈਂ ਕਿਉਂ ਕਹਿ ਰਿਹਾ ਹਾਂ? ਕਿਉਂਕਿ ਉਨ੍ਹਾਂ ਨੇ ਵਾਰ-ਵਾਰ ਢੋਲ ਪੀਟਾ ਸੀ ਇੱਕ ਤਿਹਾਈ ਸਰਕਾਰ। ਇਸ ਤੋਂ ਵੱਡਾ ਸੱਚ ਕੀ ਹੋ ਸਕਦਾ ਹੈ ? ਕਿ ਸਾਡੇ ਦਸ ਸਾਲ ਹੋਏ ਹਨ ਵੀਹ ਹੋਰ ਬਾਕੀ ਹਨ। ਇੱਕ ਤਿਹਾਈ ਹੋਇਆ ਹੈ, ਇੱਕ ਤਿਹਾਈ ਹੋਇਆ ਹੈ ਦੋ ਤਿਹਾਈ ਬਾਕੀ ਹੈ। ਅਤੇ ਇਸ ਲਈ ਉਨ੍ਹਾਂ ਦੀ ਇਸ ਭਵਿੱਖਵਾਣੀ ਦੇ ਲਈ ਮੈਂ ਉਨ੍ਹਾਂ ਦੇ ਮੂੰਹ ਵਿੱਚ ਘੀ ਸ਼ਕਰ।

ਮਾਣਯੋਗ ਸਪੀਕਰ ਜੀ,

10 ਵਰ੍ਹਿਆਂ ਲਈ ਅਖੰਡ ਇੱਕਨਿਸ਼ਠ ਅਵਿਰਤ ਸੇਵਾ ਭਾਵ ਨਾਲ ਕੀਤੇ ਹੋਏ ਕੰਮ ਨੂੰ ਦੇਸ਼ ਦੀ ਜਨਤਾ ਨੇ ਜੀ ਭਰ ਕੇ ਸਮਰਥਨ ਦਿੱਤਾ ਹੈ। ਦੇਸ਼ ਦੀ ਜਨਤਾ ਨੇ ਅਸ਼ੀਰਵਾਦ ਦਿੱਤੇ ਹਨ। ਮਾਣਯੋਗ ਸਪੀਕਰ ਜੀ, ਇਸ ਚੋਣ ਵਿੱਚ ਦੇਸ਼ਵਾਸੀਆਂ ਦੀ ਵਿਵੇਕ ਬੁੱਧੀ ‘ਤੇ ਮਾਣ ਹੁੰਦਾ ਹੈ, ਕਿਉਂਕਿ ਉਨ੍ਹਾਂ ਨੇ propaganda ਨੂੰ ਉਖਾੜ ਦਿੱਤਾ ਹੈ। ਦੇਸ਼ ਦੀ ਜਨਤਾ ਨੇ performance ਨੂੰ ਪ੍ਰਾਥਮਿਕਤਾ ਦਿੱਤੀ ਹੈ। ਭੁਲੇਖੇ ਦੀ ਰਾਜਨੀਤੀ ਨੂੰ ਦੇਸ਼ਵਾਸੀਆਂ ਨੇ ਠੁਕਰਾਇਆ ਹੈ ਅਤੇ ਭਰੋਸੇ ਦੀ ਰਾਜਨੀਤੀ ‘ਤੇ ਜਿੱਤ ਦੀ ਮੋਹਰ ਲਗਾ ਦਿੱਤੀ ਹੈ।

ਮਾਣਯੋਗ ਸਪੀਕਰ ਜੀ,

ਸੰਵਿਧਾਨ ਦੇ 75ਵੇਂ ਵਰ੍ਹੇ ਵਿੱਚ ਅਸੀਂ ਪ੍ਰਵੇਸ਼ ਕਰ ਰਹੇ ਹਾਂ। ਇਸ ਸਦਨ ਲਈ ਵੀ ਇਹ ਪੜਾਅ  ਵਿਸ਼ੇਸ਼ ਹੈ। ਕਿਉਂਕਿ ਇਸ ਨੂੰ ਵੀ 75 ਸਾਲ ਹੋਏ ਹਨ ਅਤੇ ਇਸ ਲਈ ਇੱਕ ਸੁਖਦ ਸੰਯੋਗ ਹੈ।

ਮਾਣਯੋਗ ਸਪੀਕਰ ਜੀ,

ਮੇਰੇ ਜਿਹੇ ਬਹੁਤ ਲੋਕ ਹਨ, ਇਸ ਦੇਸ਼ ਦੇ ਜਨਤਕ ਜੀਵਨ ਵਿੱਚ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਪਿੰਡ ਦਾ ਸਰਪੰਚ ਵੀ ਨਹੀਂ ਰਿਹਾ ਹੈ, ਪਿੰਡ ਦਾ ਪ੍ਰਧਾਨ ਵੀ ਨਹੀਂ ਰਿਹਾ ਹੈ। ਰਾਜਨੀਤੀ ਨਾਲ ਕੋਈ ਸਰੋਕਾਰ ਨਹੀਂ ਰਿਹਾ ਹੈ। ਲੇਕਿਨ ਅੱਜ ਅਨੇਕ ਮਹੱਤਵਪੂਰਨ ਅਹੁਦਿਆਂ ‘ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਅਤੇ ਉਸ ਦਾ ਕਾਰਨ ਬਾਬਾ ਸਾਹੇਬ ਅੰਬੇਡਕਰ ਨੇ ਜੋ ਸੰਵਿਧਾਨ ਦਿੱਤਾ ਹੈ ਉਸ ਨਾਲ ਸਾਡੇ ਵਰਗੇ ਲੋਕਾਂ ਨੂੰ ਅਵਸਰ ਮਿਲੇ ਹਨ। ਅਤੇ ਮੇਰੇ ਜਿਹੇ ਅਨੇਕ ਲੋਕ ਹਨ, ਜਿਨ੍ਹਾਂ ਨੂੰ ਬਾਬਾ ਸਾਹੇਬ ਅੰਬੇਡਕਰ ਦੁਆਰਾ ਦਿੱਤੇ ਗਏ ਸੰਵਿਧਾਨ ਦੇ ਕਾਰਨ ਇੱਥੋਂ ਤੱਕ ਆਉਣ ਦਾ ਅਵਸਰ ਮਿਲਿਆ ਹੈ।

ਮਾਣਯੋਗ ਸਪੀਕਰ ਜੀ,

ਸੰਵਿਧਾਨ ਸਾਡੇ ਲਈ ਇਹ ਕੋਈ articles ਦਾ compilation ਮਾਤਰ ਨਹੀਂ ਹੈ। ਸਾਡੇ ਲਈ ਉਸ ਦਾ spirit ਵੀ ਅਤੇ ਉਸ ਦੇ ਸ਼ਬਦ ਵੀ ਬਹੁਤ ਕੀਮਤੀ ਹਨ। ਅਤੇ ਸਾਡਾ ਮੰਨਣਾ ਹੈ ਕਿ ਕਿਸੇ ਵੀ ਸਰਕਾਰ ਲਈ, ਕਿਸੇ ਵੀ ਸਰਕਾਰ ਦੀ ਨੀਤੀ ਨਿਰਧਾਰਨ ਵਿੱਚ, ਕਾਰਜ ਕਲਾਪਾਂ ਵਿੱਚ ਸਾਡਾ ਸੰਵਿਧਾਨ ਲਾਈਟ ਹਾਊਸ ਦਾ ਕੰਮ ਕਰਦਾ ਹੈ, ਦਿਸ਼ਾ ਦਰਸ਼ਕ ਦਾ ਕੰਮ ਕਰਦਾ ਹੈ, ਸਾਡਾ ਮਾਰਗਦਰਸ਼ਨ ਕਰਦਾ ਹੈ।

ਮਾਣਯੋਗ ਸਪੀਕਰ ਜੀ,

ਮੈਨੂੰ ਯਾਦ ਹੈ, ਮੈਂ ਜਦੋਂ ਲੋਕ ਸਭਾ ਵਿੱਚ ਸਾਡੀ ਸਰਕਾਰ ਦੀ ਤਰਫ਼ ਤੋਂ ਕਿਹਾ ਗਿਆ ਕਿ ਅਸੀਂ 29 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ਵਿੱਚ ਮਨਾਵਾਂਗੇ। ਤਾਂ ਮੈਂ ਹੈਰਾਨ ਹਾਂ, ਜੋ ਅੱਜ ਸੰਵਿਧਾਨ ਦੀ ਪ੍ਰਤੀ ਲੈ ਕੇ ਕੁੱਦਦੇ ਰਹਿੰਦੇ ਹਨ, ਦੁਨੀਆ ਵਿੱਚ ਲਹਿਰਾਉਂਦੇ ਰਹਿੰਦੇ ਹਨ, ਉਨ੍ਹਾਂ ਲੋਕਾਂ ਨੇ ਵਿਰੋਧ ਕੀਤਾ ਸੀ 26 ਜਨਵਰੀ ਤਾਂ ਹੈ ਤਾਂ ਇਹ ਸੰਵਿਧਾਨ ਦਿਵਸ ਕਿਉਂ ਲਿਆਏ ਅਤੇ ਅੱਜ ਸੰਵਿਧਾਨ ਦਿਵਸ ਰਾਹੀਂ, ਅੱਜ ਸੰਵਿਧਾਨ ਦਿਵਸ ਰਾਹੀਂ ਦੇਸ਼ ਦੇ school, colleges ਵਿੱਚ ਸੰਵਿਧਾਨ ਦੀ ਭਾਵਨਾ ਨੂੰ, ਸੰਵਿਧਾਨ ਦੀ ਰਚਨਾ ਵਿੱਚ ਕੀ ਭੂਮਿਕਾ ਰਹੀ ਹੈ, ਦੇਸ਼ ਦੇ ਪਤਵੰਤੇ ਮਹਾਪੁਰਖਾਂ ਨੇ ਸੰਵਿਧਾਨ ਦੇ ਨਿਰਮਾਣ ਵਿੱਚ ਕਿਨ੍ਹਾਂ ਕਾਰਨਾਂ ਨਾਲ ਕੁਝ ਚੀਜ਼ਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ, ਇਸ ਦੇ ਵਿਸ਼ੇ ਵਿੱਚ ਸਾਡੇ school, colleges ਵਿੱਚ ਵਿਸਤਾਰ ਨਾਲ ਚਰਚਾ ਹੋਵੇ, ਨਿਬੰਧ ਮੁਕਾਬਲੇ ਹੋਣ, ਸਭਾਵਾਂ ਹੋਣ, ਇੱਕ ਵਿਆਪਕ ਰੂਪ ਨਾਲ ਸੰਵਿਧਾਨ ਦੇ ਪ੍ਰਤੀ ਆਸਥਾ ਦਾ ਭਾਵ ਜਗੇ ਅਤੇ ਸੰਵਿਧਾਨ ਦੇ ਪ੍ਰਤੀ ਸਮਝ ਵਿਕਸਿਤ ਹੋਵੇ, ਦੇਸ਼ਵਾਸੀਆਂ ਦੇ ਲਈ ਆਉਣ ਵਾਲਾ ਪੂਰਾ ਕਾਲਖੰਡ ਸੰਵਿਧਾਨ ਸਾਡੀ ਸਭ ਤੋਂ ਵੱਡੀ ਪ੍ਰੇਰਣਾ ਰਹੇ, ਇਸ ਦੇ ਲਈ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ। ਅਤੇ ਹੁਣ ਜਦੋਂ 75ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਤਾਂ ਅਸੀਂ ਇਸ ਨੂੰ ਇੱਕ ਜਨ ਉਤਸਵ ਦੇ ਰੂਪ ਵਿੱਚ ਰਾਸ਼ਟਰਵਿਆਪੀ ਉਤਸਵ ਮਨਾਉਣ ਦਾ ਤੈਅ ਕੀਤਾ ਹੈ। ਅਤੇ ਇਸ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਸੰਵਿਧਾਨ ਦੀ ਭਾਵਨਾ ਨੂੰ, ਸੰਵਿਧਾਨ ਦੇ ਪਿੱਛੇ ਜੋ ਮਕਸਦ ਹੈ, ਉਸ ਦੇ ਵਿਸ਼ੇ ਵਿੱਚ ਵੀ ਦੇਸ਼ ਨੂੰ ਜਾਣੂ ਕਰਵਾਉਣ ਦਾ ਪ੍ਰਯਾਸ ਹੈ।

ਮਾਣਯੋਗ ਸਪੀਕਰ ਜੀ,

ਦੇਸ਼ ਦੀ ਜਨਤਾ ਨੇ ਸਾਨੂੰ ਤੀਸਰੀ ਵਾਰ ਜੋ ਅਵਸਰ ਦਿੱਤਾ ਹੈ। ਉਹ ਅਵਸਰ ਵਿਕਸਿਤ ਭਾਰਤ, ਆਤਮਨਿਰਭਰ ਭਾਰਤ ਇਸ ਯਾਤਰਾ ਨੂੰ ਮਜ਼ਬੂਤੀ ਦੇਣ ਲਈ, ਇਸ ਸੰਕਲਪ ਨੂੰ ਸਿੱਧੀ ਤੱਕ ਲੈ ਜਾਣ ਲਈ ਸਾਨੂੰ ਦੇਸ਼ ਦੇ ਕੋਟੀ-ਕੋਟੀ ਜਨਾਂ ਨੇ ਅਸ਼ੀਰਵਾਦ ਦਿੱਤੇ ਹਨ।

ਮਾਣਯੋਗ ਸਪੀਕਰ ਜੀ,

ਇਹ ਚੋਣ ਦਸ ਵਰ੍ਹਿਆਂ ਦੀ ਸਿੱਧੀਆਂ ‘ਤੇ ਤਾਂ ਮੁਹਰ ਹੈ ਹੀ, ਲੇਕਿਨ ਇਹ ਚੋਣ ਭਵਿੱਖ ਦੇ ਸੰਕਲਪਾਂ ਲਈ ਵੀ ਦੇਸ਼ ਦੀ ਜਨਤਾ ਨੇ ਸਾਨੂੰ ਚੁਣਿਆ ਹੈ। ਕਿਉਂਕਿ ਦੇਸ਼ ਦੀ ਜਨਤਾ ਦਾ ਇੱਕ ਮਾਤਰ ਭਰੋਸਾ ਸਾਡੇ ‘ਤੇ ਹੋਣ ਦੇ ਕਾਰਨ ਆਉਣ ਵਾਲੇ ਸੁਪਨਿਆਂ ਨੂੰ, ਸੰਕਲਪਾਂ ਨੂੰ ਸਿੱਧ ਕਰਨ ਲਈ ਸਾਨੂੰ ਅਵਸਰ ਦਿੱਤਾ ਹੈ।

ਮਾਣਯੋਗ ਸਪੀਕਰ ਜੀ,

ਦੇਸ਼ ਭਲੀਭਾਂਤੀ ਜਾਣਦਾ ਹੈ, ਦੇਸ਼ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਸਾਡੇ ਦੇਸ਼ ਦੀ ਅਰਥਵਿਵਸਥਾ ਨੂੰ ਦਸ ਨੰਬਰ ਤੋਂ ਪੰਜ ਨੰਬਰ ‘ਤੇ ਪਹੁੰਚਾਉਣ ਵਿੱਚ ਸਫ਼ਲਤਾ ਪਾਈ ਹੈ। ਅਤੇ ਜਿਵੇਂ-ਜਿਵੇਂ ਨੰਬਰ ਨਿਕਟਤਾ ਦੀ ਸਿੱਧੀ ਵੱਲ ਪਹੁੰਚਦਾ ਹੈ, ਇੱਕ ਦੀ ਤਰਫ਼ ਪਹੁੰਚਦਾ ਹੈ ਤਾਂ ਚੁਣੌਤੀਆਂ ਵੀ ਵਧਦੀਆਂ ਹਨ। ਅਤੇ ਕੋਰੋਨਾ ਦੇ ਔਖੇ ਕਾਲਖੰਡ ਦੇ ਬਾਵਜੂਦ, ਸੰਘਰਸ਼ਾਂ ਦੀ ਵਿਸ਼ਵਵਿਆਪੀ ਸਥਿਤੀਆਂ ਦੇ ਬਾਵਜੂਦ, ਤਣਾਹ ਦੇ ਵਾਤਾਵਰਣ ਦੇ ਬਾਵਜੂਦ ਵੀ ਅਸੀਂ ਸਾਡੇ ਦੇਸ਼ ਦੀ ਅਰਥਵਿਵਸਥਾ ਨੂੰ ਦਸ ਨੰਬਰ ਨਾਲ ਅੱਜ ਵਿਸ਼ਵ ਵਿੱਚ ਪੰਜ ਨੰਬਰ ‘ਤੇ ਪਹੁੰਚਾਉਣ ਵਿੱਚ ਸਫ਼ਲ ਹੋਏ ਹਾਂ।

ਇਸ ਵਾਰ ਦੇਸ਼ ਦੀ ਜਨਤਾ ਨੇ ਸਾਨੂੰ ਪੰਜ ਨੰਬਰ ਤੋਂ ਤਿੰਨ ਨੰਬਰ ਦੀ ਇਕੌਨਮੀ ਤੱਕ ਪਹੁੰਚਾਉਣ ਲਈ ਜਨਾਦੇਸ਼ ਦਿੱਤਾ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦੇਸ਼ ਦੀ ਜਨਤਾ ਨੇ ਸਾਨੂੰ ਜੋ ਜਨਾਦੇਸ਼ ਦਿੱਤਾ ਹੈ ਅਸੀਂ ਭਾਰਤ ਦੀ ਅਰਥਵਿਵਸਥਾ ਨੂੰ ਵਿਸ਼ਵ ਦੇ ਟੌਪ-3 ਵਿੱਚ ਪੁਹੰਚਾਕੇ ਰਹਾਂਗੇ। ਮੈਂ ਜਾਣਦਾ ਹਾਂ ਮਾਣਯੋਗ ਸਪੀਕਰ ਜੀ, ਇੱਥੇ ਕੁਝ ਅਜਿਹੇ ਵਿਦਵਾਨ ਹਨ ਜੋ ਇਹ ਮੰਨਦੇ ਹਨ ਕਿ ਇਸ ਵਿੱਚ ਕੀ ਹੈ ਇਹ ਤਾਂ ਹੋਣ ਹੀ ਵਾਲਾ ਹੈ, ਇਹ ਤਾਂ ਆਪਣੇ ਆਪ ਤੀਸਰੇ ਨੰਬਰ ‘ਤੇ ਪਹੁੰਚਣ ਵਾਲੀ ਹੈ, ਇਹ ਤਾਂ ਆਪਣੇ ਆਪ ਹੋ ਹੀ ਜਾਵੇਗਾ, ਅਜਿਹੇ ਵਿਦਵਾਨ ਹਨ।

ਹੁਣ ਇਹ ਲੋਕ ਅਜਿਹੇ ਹਨ, ਜਿਨ੍ਹਾਂ ਨੇ auto-pilot mode ‘ਤੇ ਸਰਕਾਰ ਚਲਾਉਣ ਦਾ ਜਾਂ ਤਾਂ remote-pilot ‘ਤੇ ਸਰਕਾਰ ਚਲਾਉਣ ਦਾ ਉਨ੍ਹਾਂ ਨੂੰ ਆਦਿ ਹਨ ਇਸ ਲਈ ਉਹ ਕੁਝ ਕਰਨ-ਧਰਨ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹ ਕੁਝ ਕਰਨ-ਧਰਨ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ, ਉਹ ਇੰਤਜ਼ਾਰ ਕਰਨਾ ਜਾਣਦੇ ਹਨ। ਲੇਕਿਨ ਅਸੀਂ ਮਿਹਨਤ ਵਿੱਚ ਕੋਈ ਕਮੀ ਨਹੀਂ ਰੱਖਦੇ। ਆਉਣ ਵਾਲੇ ਵਰ੍ਹਿਆਂ ਵਿੱਚ, ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਜੋ ਕੀਤਾ ਹੈ, ਉਸ ਦੀ ਗਤੀ ਵੀ ਵਧਾਵਾਂਗੇ, ਉਸ ਦਾ ਵਿਸਤਾਰ ਵੀ ਵਧਾਵਾਂਗੇ ਅਤੇ ਗਹਿਰਾਈ ਵੀ ਹੋਵੇਗੀ, ਉਂਚਾਈ ਵੀ ਹੋਵੇਗੀ, ਅਤੇ ਅਸੀਂ ਇਸ ਸੰਕਲਪ ਨੂੰ ਪੂਰਾ ਕਰਾਂਗੇ।

ਮਾਣਯੋਗ ਸਪੀਕਰ ਜੀ,

चुनाव के दरमियान मैं देशवासियों को कहता था कि जो 10 साल हमने काम किया है, हमारे जो सपने और संकल्प हैं उसके हिसाब से तो ये appetizer है, main course तो अभी शुरू हुआ है।

ਚੋਣਾਂ ਦੇ ਦਰਮਿਆਨ ਮੈਂ ਦੇਸ਼ਵਾਸੀਆਂ ਨੂੰ ਕਹਿੰਦਾ ਸੀ ਕਿ ਜੋ 10 ਸਾਲ ਅਸੀਂ ਕੰਮ ਕੀਤਾ ਹੈ, ਸਾਡੇ ਜੋ ਸੁਪਨੇ ਅਤੇ ਸੰਕਲਪ ਹਨ ਉਸ ਦੇ ਹਿਸਾਬ ਨਾਲ ਤਾਂ ਇਹ appetizer ਹੈ, main course ਤਾਂ ਅਜੇ ਸ਼ੁਰੂ ਹੋਇਆ ਹੈ।

ਮਾਣਯੋਗ ਸਪੀਕਰ ਜੀ,

ਆਉਣ ਵਾਲੇ 5 ਸਾਲ ਮੂਲ ਸੁਵਿਧਾਵਾਂ ਦੇ ਸੈਚੁਰੇਸ਼ਨ ਦੇ ਹਨ। ਅਤੇ ਅਸੀਂ ਇੱਕ ਆਮ ਨਾਗਰਿਕ ਦੀ ਜੋ ਰੋਜ਼ਾਨਾ ਦੀ ਜ਼ਿੰਦਗੀ ਦੀ ਜ਼ਰੂਰਤਾਂ ਹੁੰਦੀਆਂ ਹਨ, ਇੱਕ ਗਰਿਮਾਪੂਰਨ ਜੀਵਨ ਜੀਣ ਲਈ ਜਿਨ੍ਹਾਂ ਵਿਵਸਥਾਵਾਂ ਦੀ, ਜਿਨ੍ਹਾਂ ਸੁਵਿਧਾਵਾਂ ਦੀ, ਜਿਸ ਤਰ੍ਹਾਂ ਦੇ ਗਵਰਨੈਂਸ ਦੀ ਜ਼ਰੂਰਤਾਂ ਹੁੰਦੀਆਂ ਹਨ, ਅਸੀਂ ਇਨ੍ਹਾਂ ਮੂਲਭੂਤ ਸੁਵਿਧਾਵਾਂ ਦੇ ਸੈਚੁਰੇਸ਼ਨ ਦੇ ਯੁਗ ਦੇ ਰੂਪ ਵਿੱਚ ਉਸ ਨੂੰ ਪਰਿਵਰਤਿਤ ਕਰਨਾ ਚਾਹੁੰਦਾ ਹਾਂ।

ਮਾਣਯੋਗ ਸਪੀਕਰ ਜੀ,

ਆਉਣ ਵਾਲੇ 5 ਵਰ੍ਹੇ ਗ਼ਰੀਬਾਂ ਦੇ ਵਿਰੁੱਧ ਨਿਰਣਾਇਕ ਲੜਾਈ ਦੇ ਹਨ, ਆਉਣ ਵਾਲੇ 5 ਵਰ੍ਹੇ ਗ਼ਰੀਬੀ ਦੇ ਵਿਰੁੱਧ ਗ਼ਰੀਬਾਂ ਦੀ ਲੜਾਈ ਅਤੇ ਮੈਂ ਮੰਨਦਾ ਹਾਂ ਗ਼ਰੀਬ ਜਦੋਂ ਗ਼ਰੀਬੀ ਦੇ ਵਿਰੁੱਧ ਲੜਾਈ ਲਈ ਇੱਕ ਸਮਰੱਥਾ ਦੇ ਨਾਲ ਖੜ੍ਹਾ ਹੋ ਜਾਂਦਾ ਹੈ ਤਾਂ ਗ਼ਰੀਬਾਂ ਦੀ ਗ਼ਰੀਬੀ ਦੇ ਵਿਰੁੱਧ ਦੀ ਲੜਾਈ ਸਫ਼ਲਤਾ ਨੂੰ ਪ੍ਰਾਪਤ ਕਰਦੀ ਹੈ। ਅਤੇ ਇਸ ਲਈ  ਆਉਣ ਵਾਲੇ 5 ਸਾਲ ਗ਼ਰੀਬੀ ਦੇ ਵਿਰੁੱਧ ਲੜਾਈ ਦੇ ਨਿਰਣਾਇਕ ਵਰ੍ਹੇ ਹਨ ਅਤੇ ਇਹ ਦੇਸ਼ ਗ਼ਰੀਬੀ ਦੇ ਵਿਰੁੱਧ ਲੜਾਈ ਵਿੱਚ ਜਿੱਤ ਕੇ ਰਹੇਗਾ। ਇਹ ਪਿਛਲੇ 10 ਸਾਲ ਦੇ ਅਨੁਭਵ ਦੇ ਅਧਾਰ ‘ਤੇ ਮੈਂ ਬਹੁਤ ਵਿਸ਼ਵਾਸ ਨਾਲ ਕਹਿ ਸਕਦਾ ਹਾਂ।

ਮਾਣਯੋਗ ਸਪੀਕਰ ਜੀ,

ਜਦੋਂ ਦੇਸ਼ ਦੁਨੀਆ ਦੀ ਤੀਸਰੀ ਵੱਡੀ ਇਕੌਨਮੀ ਬਣੇਗਾ ਤਾਂ ਇਸ ਦਾ ਲਾਭ, ਇਸ ਦਾ ਪ੍ਰਭਾਵ ਜੀਵਨ ਦੇ ਹਰ ਖੇਤਰ ਵਿੱਚ ਪੈਣ ਵਾਲਾ ਹੈ। ਵਿਕਾਸ ਦੇ, ਵਿਸਤਾਰ ਦੇ ਅਨੇਕ ਅਵਸਰ ਉਪਲਬਧ ਹੋਣ ਵਾਲੇ ਹਨ ਅਤੇ ਇਸ ਲਈ ਜਦੋਂ ਅਸੀਂ ਦੁਨੀਆ ਦੀ ਤੀਸਰੇ ਨੰਬਰ ਦੀ ਇਕੌਨਮੀ ਬਣਾਂਗੇ ਤਦ ਭਾਰਤ ਦੇ ਹਰ ਪੱਧਰ ‘ਤੇ ਸਕਾਰਾਤਮਕ ਪ੍ਰਭਾਵ ਤਾਂ ਹੋਵੇਗਾ, ਲੇਕਿਨ ਗਲੋਬਲ ਪਰਿਵੇਸ਼ ਵਿੱਚ ਬੇਮਿਸਾਲ ਪ੍ਰਭਾਵ ਪੈਦਾ ਹੋਣ ਵਾਲਾ ਹੈ।

ਮਾਣਯੋਗ ਸਪੀਕਰ ਜੀ,

ਅਸੀਂ ਆਉਣ ਵਾਲੇ ਕਾਲਖੰਡ ਵਿੱਚ ਨਵੇਂ ਸਟਾਰਟ ਅੱਪਸ ਦਾ, ਨਵੀਂਆਂ ਕੰਪਨੀਆਂ ਦਾ ਗਲੋਬਲ ਉਭਾਰ ਦੇਖ ਰਹੇ ਹਾਂ। ਅਤੇ ਮੈਂ ਦੇਖ ਰਿਹਾ ਹਾਂ ਕਿ ਆਉਣ ਵਾਲੇ ਕਾਲਖੰਡ ਵਿੱਚ ਸਾਡੇ ਟੀਅਰ-2, ਟੀਅਰ-3 cities ਵੀ growth engine ਦੀ ਭੂਮਿਕਾ ਵਿੱਚ ਦੇਸ਼ ਵਿੱਚ ਬਹੁਤ ਵੱਡਾ contribution ਕਰਨ ਵਾਲੇ ਹਨ।

ਮਾਣਯੋਗ ਸਪੀਕਰ ਜੀ,

ਇਹ ਸ਼ਤਾਬਦੀ technology driven ਸ਼ਤਾਬਦੀ ਹੈ ਅਤੇ ਇਸ ਲਈ ਅਸੀਂ ਕਈ ਨਵੇਂ ਸੈਕਟਰਸ ਵਿੱਚ ਨਵੇਂ footprints ਵੀ ਜ਼ਰੂਰੀ ਰੂਪ ਨਾਲ ਦੇਖਣਗੇ।

ਮਾਣਯੋਗ ਸਪੀਕਰ ਜੀ,

ਆਉਣ ਵਾਲੇ 5 ਸਾਲ ਵਿੱਚ public transport ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆਉਣ ਵਾਲਾ ਹੈ ਅਤੇ ਇਸ ਦਾ ਲਾਭ ਭਾਰਤ ਦੇ ਕੋਟੀ- ਕੋਟੀ ਜਨਾਂ ਨੂੰ ਜਲਦੀ ਤੋਂ ਜਲਦੀ ਮਿਲੇ, ਉਸ ਦਿਸ਼ਾ ਵਿੱਚ ਅਸੀਂ ਗੰਭੀਰਤਾ ਨਾਲ ਅੱਗੇ ਵਧਣਾ ਚਾਹੁੰਦੇ ਹਾਂ।

ਮਾਣਯੋਗ ਸਪੀਕਰ ਜੀ,

ਭਾਰਤ ਦੀ ਵਿਕਾਸ ਯਾਤਰਾ ਵਿੱਚ ਸਾਡੇ ਛੋਟੇ ਸ਼ਹਿਰ ਚਾਹੇ ਖੇਡ ਜਗਤ ਹੋਵੇ, ਚਾਹੇ ਸਿੱਖਿਆ ਜਗਤ ਹੋਵੇ, ਚਾਹੇ innovation ਹੋਵੇ, ਚਾਹੇ patent ਦੀ ਰਜਿਸਟਰੀ ਹੋਵੇ, ਮੈਂ ਸਾਫ਼ ਦੇਖ ਰਿਹਾ ਹਾਂ ਕਿ ਸਾਡੇ ਛੋਟੇ-ਛੋਟੇ ਸ਼ਹਿਰ, ਹਜ਼ਾਰਾਂ ਦੀ ਤਾਦਾਦ ਵਿੱਚ ਅਜਿਹੇ ਸ਼ਹਿਰ ਭਾਰਤ ਵਿੱਚ ਇੱਕ ਵਿਕਾਸ ਦਾ ਨਵਾਂ ਇਤਿਹਾਸ ਗੜਨ ਵਾਲੇ ਹਨ।

ਮਾਣਯੋਗ ਸਪੀਕਰ ਜੀ,

ਮੈਂ ਪਹਿਲੇ ਵੀ ਕਿਹਾ ਹੈ ਕਿ ਭਾਰਤ ਦੇ ਵਿਕਾਸ ਯਾਤਰਾ ਵਿੱਚ 4 ਪ੍ਰਮੁੱਖ ਥੰਮ੍ਹ, ਉਸ ਦਾ ਸਸ਼ਕਤੀਕਰਣ, ਉਨ੍ਹਾਂ ਨੂੰ ਅਵਸਰ ਇਹ ਬਹੁਤ ਵੱਡੀ ਤਾਕਤ ਦੇਣ ਵਾਲੇ ਹਨ।

ਮਾਣਯੋਗ ਸਪੀਕਰ ਜੀ,

ਸਾਡੇ ਦੇਸ਼ ਦੇ ਕਿਸਾਨ, ਸਾਡੇ ਦੇਸ਼ ਦੇ ਗ਼ਰੀਬ, ਸਾਡੇ ਦੇਸ਼ ਦੇ ਯੁਵਾ ਅਤੇ ਸਾਡੇ ਦੇਸ਼ ਦੀ ਨਾਰੀਸ਼ਕਤੀ, ਮਾਣਯੋਗ ਸਪੀਕਰ ਜੀ, ਅਸੀਂ ਸਾਡੀ ਵਿਕਾਸ ਯਾਤਰਾ ਵਿੱਚ ਸਾਡਾ ਜੋ ਫੋਕਸ ਹੈ ਉਸ ਨੂੰ ਅਸੀਂ ਰੇਖਾਂਕਿਤ ਕੀਤਾ ਹੈ।

ਮਾਣਯੋਗ ਸਪੀਕਰ ਜੀ,

ਇੱਥੇ ਵੀ ਕਈ ਸਾਥੀਆਂ ਨੇ ਖੇਤੀ ਅਤੇ ਕਿਸਾਨਾਂ ਨੂੰ ਲੈ ਕੇ ਹਰ ਇੱਕ ਨੇ ਵਿਸਤਾਰ ਨਾਲ ਆਪਣੇ ਵਿਚਾਰ ਰੱਖੇ ਹਨ ਅਤੇ ਅਨੇਕ ਗੱਲਾਂ ਸਕਾਰਾਤਮਕ ਰੂਪ ਨਾਲ ਵੀ ਰੱਖੀਆਂ ਹਨ। ਮੈਂ ਕਿਸਾਨਾਂ ਨੂੰ ਲੈ ਕੇ ਸਾਰੇ ਮੈਂਬਰਾਂ ਨੂੰ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਆਦਰ ਕਰਦਾ ਹਾਂ। ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਖੇਤੀ ਹਰ ਪ੍ਰਕਾਰ ਨਾਲ ਲਾਭਕਾਰੀ ਹੋਵੇ, ਕਿਸਾਨ ਨੂੰ ਲਾਭਕਾਰੀ ਹੋਵੇ, ਉਸ ‘ਤੇ ਅਸੀਂ ਸਾਡਾ ਧਿਆ ਕੇਂਦ੍ਰਿਤ ਕੀਤਾ ਹੈ ਅਤੇ ਅਨੇਕ ਯੋਜਨਾਵਾਂ ਵਿੱਚੋਂ ਉਸ ਨੂੰ ਅਸੀਂ ਤਾਕਤ ਦੇਣ ਦਾ ਪ੍ਰਯਾਸ ਕੀਤਾ ਹੈ। ਚਾਹੇ ਫਸਲ ਲਈ ਕਰਜ਼ਾ ਹੋਵੇ, ਲਗਾਤਾਰ ਨਵੇਂ ਬੀਜ ਕਿਸਾਨਾਂ ਨੂੰ ਉਪਲਬਧ ਹੋਣ। ਅੱਜ ਦੀ ਕੀਮਤ ਉੱਚਿਤ ਹੋਵੇ ਅਤੇ ਫਸਲ ਬੀਮਾ ਦਾ ਲਾਭ ਪਹਿਲੇ ਹੀ ਸਾਰੀਆਂ ਮੁਸੀਬਤਾਂ ਦੂਰ ਕਰਕੇ ਕਿਸਾਨਾਂ ਨੂੰ ਸਰਲਤਾ ਨਾਲ ਉਪਲਬਧ ਹੋਵੇ ਅਜਿਹੀ ਵਿਵਸਥਾ ਕੀਤੀ ਹੈ। ਚਾਹੇ ਐੱਮਐੱਸਪੀ ‘ਤੇ ਖਰੀਦ ਦੀ ਗੱਲ ਹੋਵੇ, ਅਸੀਂ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ। ਇੱਕ ਪ੍ਰਕਾਰ ਨਾਲ ਬੀਜ ਤੋਂ ਬਜ਼ਾਰ ਤੱਕ ਅਸੀਂ ਕਿਸਾਨਾਂ ਦੇ ਲਈ ਹਰ ਵਿਵਸਥਾ ਨੂੰ ਬਹੁਤ micro-planning ਦੇ ਨਾਲ ਮਜ਼ਬੂਤੀ ਦੇਣ ਦਾ ਭਰਪੂਰ-ਭਰਸਕ ਪ੍ਰਯਾਸ ਕੀਤਾ ਹੈ, ਅਤੇ ਵਿਵਸਥਾ ਨੂੰ ਅਸੀਂ ਚਾਕ-ਚੌਬੰਦ ਕੀਤਾ ਹੈ।

ਮਾਣਯੋਗ ਸਪੀਕਰ ਜੀ,


ਪਹਿਲਾਂ ਸਾਡੇ ਦੇਸ਼ ਵਿੱਚ ਛੋਟੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ, ਲੋਨ ਪਾਉਣਾ ਕਰੀਬ-ਕਰੀਬ ਨਾ ਦੇ ਬਰਾਬਰ ਸਨ, ਬਹੁਤ ਮੁਸ਼ਕਲ ਸੀ। ਜਦਕਿ ਉਨ੍ਹਾਂ ਦੀ ਸੰਖਿਆ ਸਭ ਤੋਂ ਵੱਧ ਸੀ, ਅੱਜ ਸਾਡੀਆਂ ਨੀਤੀਆਂ ਦੇ ਕਾਰਨ, ਕਿਸਾਨ ਕ੍ਰੈਡਿਟ ਕਾਰਡ ਦੇ ਵਿਸਤਾਰ ਦੇ ਕਾਰਨ।


ਮਾਣਯੋਗ ਸਪੀਕਰ ਜੀ,


ਅਸੀਂ ਕਿਸਾਨੀ ਨੂੰ ਇੱਕ ਵਿਆਪਕ ਸਰੂਪ ਵਿੱਚ ਦੇਖਿਆ ਹੈ ਅਤੇ ਵਿਆਪਕ ਸਰੂਪ ਵਿੱਚ ਅਸੀਂ ਕਿਸਾਨ ਕ੍ਰੈਡਿਟ ਕਾਰਡ, ਪਸ਼ੂਪਾਲਕਾਂ ਨੂੰ ਅਤੇ ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਾ ਅਸੀਂ ਲਾਭ ਮੁਹੱਈਆ ਕਰਵਾਇਆ ਹੈ। ਅਤੇ ਇਸ ਕਾਰਨ ਸਾਡੇ ਕਿਸਾਨਾਂ ਦਾ ਖੇਤੀ ਦੇ ਕੰਮ ਨੂੰ ਉਸ ਦੇ ਵਿਸਤਾਰ ਨੂੰ ਵੀ ਮਜ਼ਬੂਤੀ ਮਿਲੀ ਹੈ, ਉਸ ਦਿਸ਼ਾ ਵਿੱਚ ਵੀ ਅਸੀਂ ਕੰਮ ਕੀਤਾ ਹੈ।

 

ਮਾਣਯੋਗ ਸਪੀਕਰ ਜੀ,


ਕਾਂਗਰਸ ਦੇ ਕਾਰਜਕਾਲ ਵਿੱਚ 10 ਵਰ੍ਹੇ ਵਿੱਚ ਇੱਕ ਵਾਰ ਕਿਸਾਨਾਂ ਦੇ ਕਰਜ਼ ਦੀ ਮਾਫੀ ਦੇ ਬਹੁਤ ਢੋਲ ਬਜਾਏ ਗਏ ਸਨ। ਅਤੇ ਇੱਕ ਵਧ-ਚੜ੍ਹ ਕੇ, ਗੱਲਾਂ ਦੱਸ ਕੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਅਤੇ 60 ਹਜ਼ਾਰ ਕਰੋੜ ਦੀ ਕਰਜੇ ਦੀ ਮਾਫੀ ਉਸ ਦਾ ਇੰਨਾ ਸ਼ੋਰ ਮਚਾਇਆ, ਇੰਨ ਸ਼ੋਰ ਮਚਾਇਆ ਸੀ। ਅਤੇ ਇੱਕ ਅੰਦਾਜ਼ਾ ਸੀ ਕਿ ਉਸ ਦੇ ਲਾਭਾਰਥੀ ਸਿਰਫ ਦੇਸ਼ ਦੇ ਤਿੰਨ ਕਰੋੜ ਕਿਸਾਨ ਸਨ। ਸਧਾਰਣ ਗ਼ਰੀਬ ਛੋਟੇ ਕਿਸਾਨ ਦਾ ਤਾਂ ਉਸ ਵਿੱਚ ਨਾਮੋ-ਨਿਸ਼ਾਨ ਨਹੀਂ ਸੀ। ਜਿਸ ਨੂੰ ਸਭ ਤੋਂ ਵੱਧ ਜ਼ਰੂਰਤ ਸੀ ਇਸ ਦੀ, ਉਨ੍ਹਾਂ ਦੀ ਯੋਜਨਾ ਵਿੱਚ ਕੋਈ ਪਰਵਾਹ ਨਹੀਂ ਸੀ, ਅਤੇ ਉਨ੍ਹਾਂ ਤੱਕ ਕੋਈ ਲਾਭ ਪਹੁੰਚ ਵੀ ਨਹੀਂ ਪਾਇਆ ਸੀ।

 

ਲੇਕਿਨ ਮਾਣਯੋਗ ਸਪੀਕਰ ਜੀ,


ਜਦੋਂ ਕਿਸਾਨ ਭਲਾਈ ਸਾਡੀ ਸਰਕਾਰ ਦੇ ਹਿਰਦੇ ਦੇ ਕੇਂਦਰ ਵਿੱਚ ਹੋਵੇ ਤਾਂ ਨੀਤੀਆਂ ਕਿਵੇਂ ਬਣਦੀਆਂ ਹਨ, ਕਲਿਆਣ ਕਿਵੇਂ ਹੁੰਦਾ ਹੈ, ਲਾਭ ਕਿੰਝ ਪਹੁੰਚਦਾ ਹੈ ਉਸ ਦੀ ਮੈਂ ਇਸ ਸਦਨ ਨੂੰ ਉਦਾਹਰਣ ਦੇਣਾ ਚਾਹੁੰਦਾ ਹਾਂ।


 

ਮਾਣਯੋਗ ਸਪੀਕਰ ਜੀ,


ਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਚਲਾਈ ਅਤੇ ਪੀਐੱਮ ਕਿਸਾਨ ਸਨਮਾਨ ਯੋਜਨਾ ਦਾ ਲਾਭ 10 ਕਰੋੜ ਕਿਸਾਨਾਂ ਨੂੰ ਹੋਇਆ ਹੈ। ਅਤੇ ਪਿਛਲੇ 6 ਵਰ੍ਹਿਆਂ ਵਿੱਚ ਅਸੀਂ 3 ਲੱਖ ਕਰੋੜ ਰੁਪਏ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਹਾਂ।

 

ਮਾਣਯੋਗ ਸਪੀਕਰ ਜੀ,


ਦੇਸ਼ ਦੇਖ ਰਿਹਾ ਹੈ ਝੂਠ ਫੈਲਾਉਣ ਵਾਲਿਆਂ ਦੀ ਸੱਚ ਸੁਣਨ ਦੀ ਤਾਕਤ ਵੀ ਨਹੀਂ ਹੁੰਦੀ ਹੈ। ਇਨ੍ਹਾਂ ਦਾ ਸੱਚ ਨਾਲ ਮੁਕਾਬਲਾ ਕਰਨਾ ਇਸ ਦੇ ਲਈ ਜਿਨ੍ਹਾਂ ਦੇ ਹੌਂਸਲੇ ਨਹੀਂ ਹਨ ਉਹ ਬੈਠ ਕੇ ਇੰਨੀ ਚਰਚਾ ਦੇ ਬਾਦ ਉਨ੍ਹਾਂ ਨੂੰ ਚੁੱਕੇ ਗਏ ਸਵਾਲਾਂ ਦੇ ਜਵਾਬ ਵੀ ਸੁਣਨ ਦੀ ਹਿੰਮਤ ਨਹੀਂ ਹੈ। ਇਹ ਉਪਰਲੇ ਸਦਨ ਦਾ ਅਪਮਾਨ ਕਰ ਰਹੇ ਹਨ। ਇਸ ਅਪਰ ਹਾਊਸ ਦੀ ਮਹਾਨ ਪਰੰਪਰਾ ਦਾ ਅਪਮਾਨ ਕਰ ਰਹੇ ਹਨ।

 

ਮਾਣਯੋਗ ਸਪੀਕਰ ਜੀ,


ਦੇਸ਼ ਦੀ ਜਨਤਾ ਨੇ ਹਰ ਤਰ੍ਹਾਂ ਨਾਲ ਉਨ੍ਹਾਂ ਨੂੰ ਇੰਨਾ ਹਰਾ ਦਿੱਤਾ ਹੈ ਕਿ ਹੁਣ ਉਨ੍ਹਾਂ ਕੋਲ ਗਲੀ-ਮੁੱਹਲੇ ਵਿੱਚ ਚੀਕਾਂ ਮਾਰਨ ਦੇ ਇਲਾਵਾ ਕੁਝ ਬਚਿਆ ਨਹੀਂ ਹੈ। ਨਾਅਰੇਬਾਜ਼ੀ, ਸ਼ੋਰ-ਸ਼ਰਾਬਾ ਅਤੇ ਮੈਦਾਨ ਛੱਡ ਕੇ ਭੱਜ ਜਾਣਾ, ਇਹੀ ਉਨ੍ਹਾਂ ਦੇ ਨਸੀਬ ਵਿੱਚ ਲਿਖਿਆ ਹੋਇਆ ਹੈ।

 

ਮਾਣਯੋਗ ਸਪੀਕਰ ਜੀ,


ਤੁਹਾਡੀ ਵੇਦਨਾ ਮੈਂ ਸਮਝ ਸਕਦਾ ਹਾਂ। 140 ਕਰੋੜ ਦੇਸ਼ਵਾਸੀਆਂ ਨੇ ਜੋ ਨਿਰਣੇ ਦਿੱਤਾ ਹੈ, ਜੋ ਜਨਾਦੇਸ਼ ਦਿੱਤਾ ਹੈ, ਇਸ ਨੂੰ ਇਹ ਪਚਾ ਨਹੀਂ ਪਾ ਰਹੇ ਅਤੇ ਕੱਲ੍ਹ ਉਨ੍ਹਾਂ ਦੀਆਂ ਸਾਰੀਆਂ ਹਰਕਤਾਂ ਫੇਲ ਹੋ ਗਈਆਂ। ਤਾਂ ਅੱਜ ਉਨ੍ਹਾਂ ਦਾ ਉਹ ਲੜਾਈ ਲੜਨ ਦਾ ਵੀ ਹੌਂਸਲਾ ਨਹੀਂ ਸੀ ਅਤੇ ਇਸ ਲਈ ਉਹ ਮੈਦਾਨ ਛੱਡ ਕੇ ਭੱਜ ਗਏ।

 

ਮਾਣਯੋਗ ਸਪੀਕਰ ਜੀ,


ਮੈਂ ਤਾਂ ਫਰਜ਼ ਨਾਲ ਬੱਝਿਆ ਹੋਇਆ ਹਾਂ ਅਤੇ ਨਾ ਹੀ ਮੈਂ ਇੱਥੇ ਕੋਈ ਡਿਬੇਟ ਵਿੱਚ ਸਕੋਰ ਕਰਨ ਦੇ ਲਈ ਆਇਆ ਹਾਂ। ਮੈਂ ਤਾਂ ਦੇਸ਼ ਦਾ ਸੇਵਕ ਹਾਂ। ਦੇਸ਼ਵਾਸੀਆਂ ਨੂੰ ਮੈਨੂੰ ਹਿਸਾਬ ਦੇਣਾ ਹੈ। ਦੇਸ਼ ਦੀ ਜਨਤਾ ਨੂੰ ਮੇਰੇ ਪਲ-ਪਲ ਦਾ ਹਿਸਾਬ ਦੇਣਾ ਮੈਂ ਉਸ ਨੂੰ ਆਪਣਾ ਫਰਜ਼ ਮੰਨਦਾ ਹਾਂ।

 

ਮਾਣਯੋਗ ਸਪੀਕਰ ਜੀ,


ਗਲੋਬਲ ਸਥਿਤੀਆਂ ਅਜਿਹੀਆਂ ਪੈਦਾ ਹੋਈਆਂ ਕਿ fertiliser ਦੇ ਲਈ ਬਹੁਤ ਵੱਡਾ ਸੰਕਟ ਪੈਦਾ ਹੋਇਆ। ਅਸੀਂ ਦੇਸ਼ ਦੇ ਕਿਸਾਨ ਨੂੰ ਮੁਸੀਬਤ ਵਿੱਚ ਨਹੀਂ ਆਉਣ ਦਿੱਤਾ ਅਤੇ ਅਸੀਂ ਲਗਭਗ 12 ਲੱਖ ਕਰੋੜ ਰੁਪਏ fertiliser ਵਿੱਚ ਸਬਸਿਡੀ ਦਿੱਤੀ ਹੈ ਅਤੇ ਜੋ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਸਾਡੇ ਕਿਸਾਨ ਨੂੰ fertiliser ਦਾ ਇੰਨਾ ਵੱਡਾ ਬੋਝ ਉਸ ਤੱਕ ਅਸੀਂ ਜਾਣ ਨਹੀਂ ਦਿੱਤਾ, ਸਰਕਾਰ ਨੇ ਆਪਣੇ ਮੋਢਿਆ ‘ਤੇ ਉਸ ਨੂੰ ਚੁੱਕ ਲਿਆ।


ਮਾਣਯੋਗ ਸਪੀਕਰ ਜੀ,


ਅਸੀਂ ਐੱਮਐੱਸਪੀ ਵਿੱਚ ਵੀ ਰਿਕਾਰਡ ਵਾਧਾ ਕੀਤਾ ਹੈ। ਇੰਨਾ ਹੀ ਨਹੀਂ ਖਰੀਦ ਦੇ ਵੀ ਨਵੇਂ ਰਿਕਾਰਡ ਬਣਾਏ ਹਨ। ਪਹਿਲਾਂ ਐੱਮਐੱਸਪੀ ਦਾ ਐਲਾਨ ਹੁੰਦਾ ਸੀ। ਲੇਕਿਨ ਕਿਸਾਨਾਂ ਤੋਂ ਕੁਝ ਵੀ ਲਿਆ ਨਹੀਂ ਜਾਂਦਾ ਸੀ, ਗੱਲਾਂ ਦੱਸੀਆਂ ਜਾਂਦੀਆਂ ਸਨ। ਪਹਿਲਾਂ ਦੀ ਤੁਲਨਾ ਵਿੱਚ ਕਈ ਗੁਣਾ ਵੱਧ ਖਰੀਦੀ ਕਰਕੇ ਅਸੀਂ ਕਿਸਾਨਾਂ ਨੂੰ ਸਮਰੱਥਾਵਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

 

ਮਾਣਯੋਗ ਸਪੀਕਰ ਜੀ,

10 ਵਰ੍ਹੇ ਵਿੱਚ ਅਸੀਂ ਕਾਂਗਰਸ ਸਰਕਾਰ ਦੀ ਤੁਲਨਾ ਵਿੱਚ ਝੋਨੇ ਅਤੇ ਕਣਕ ਕਿਸਾਨਾਂ ਤੱਕ ਢਾਈ ਗੁਣਾ ਵੱਧ ਪੈਸਾ ਪਹੁੰਚਾਇਆ ਹੈ ਅਤੇ ਅਸੀਂ ਆਉਣ ਵਾਲੇ 5 ਵਰ੍ਹੇ ਸਿਰਫ ਇਸੇ ਦਾ incremental ਵਾਧਾ ਕਰਕੇ ਰੁਕਣਾ ਨਹੀਂ ਚਾਹੁੰਦੇ, ਅਸੀਂ ਨਵੇਂ-ਨਵੇਂ ਖੇਤਰਾਂ ਨੂੰ ਉਨ੍ਹਾਂ ਰੁਕਾਵਟਾਂ ਦਾ ਅਧਿਐਨ ਕਰਕੇ ਉਸ ਦੀ ਮੁਕਤੀ ਲਈ ਪ੍ਰਯਾਸ ਕਰ ਰਹੇ ਹਾਂ ਅਤੇ ਇਸ ਲਈ ਸਪੀਕਰ ਜੀ, ਅਨਾਜ ਭੰਡਾਰਣ ਦਾ ਵਿਸ਼ਵ ਦਾ ਸਭ ਤੋਂ ਵੱਡਾ ਅਭਿਆਨ ਅਸੀਂ ਹੱਥ ਵਿੱਚ ਲਿਆ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਵਿਕੇਂਦਰੀਕ੍ਰਿਤ ਸਿਸਟਮ ਦੇ ਤਹਿਤ ਅਨਾਜ ਭੰਡਾਰਣਾਂ ਦੀ ਰਚਨਾ ਕਰਨ ਦੀ ਦਿਸ਼ਾ ਵਿੱਚ ਕੰਮ ਚੱਲ ਪਿਆ ਹੈ। ਫਲ ਅਤੇ ਸਬਜ਼ੀਆਂ ਇੱਕ ਅਜਿਹਾ ਖੇਤਰ ਹੈ, ਅਸੀਂ ਚਾਹੁੰਦੇ ਹਾਂ ਕਿਸਾਨ ਉਸ ਵੱਲ ਵਧੇ ਅਤੇ ਉਸ ਦੇ ਭੰਡਾਰਣ ਲਈ ਵੀ ਇੱਕ ਵਿਆਪਕ infrastructure ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।


 

ਮਾਣਯੋਗ ਸਪੀਕਰ ਜੀ,


 

ਸਬਕਾ ਸਾਥ, ਸਬਕਾ ਵਿਕਾਸ ਇਸ ਮੂਲ ਮੰਤਰ ਨੂੰ ਲੈ ਕੇ ਅਸੀਂ ਦੇਸ਼ ਸੇਵਾ ਦੀ ਸਾਡੀ ਯਾਤਰਾ ਨੂੰ ਨਿਰੰਤਰ ਵਿਸਤਾਰ ਦੇਣ ਦਾ ਪ੍ਰਯਾਸ ਕੀਤਾ ਹੈ। ਦੇਸ਼ਵਾਸੀਆਂ ਨੂੰ ਗਰਿਮਾਪੂਰਨ ਜੀਵਨ ਦੇਣਾ, ਇਹ ਸਾਡੀ ਪ੍ਰਾਥਮਿਕਤਾ ਰਹੀ ਹੈ। ਆਜ਼ਾਦੀ ਦੇ ਬਾਦ ਕਈ ਦਹਾਕਿਆਂ ਤੱਕ ਜਿਨ੍ਹਾਂ ਨੂੰ ਕਦੇ ਪੁੱਛਿਆ ਨਹੀਂ ਗਿਆ, ਅੱਜ ਮੇਰੀ ਸਰਕਾਰ ਉਨ੍ਹਾਂ ਨੂੰ ਪੁੱਛਦੀ ਤਾਂ ਹੈ, ਉਨ੍ਹਾਂ ਨੂੰ ਪੂਜਦੀ ਵੀ ਹੈ। ਸਾਡੇ ਦਿਵਿਯਾਂਗ ਭਾਈ-ਭੈਣਾਂ ਦੇ ਨਾਲ ਅਸੀਂ ਮਿਸ਼ਨ ਮੋਡ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਮਾਈਕ੍ਰੋ ਲੇਵਲ ‘ਤੇ ਉਸ ਨੂੰ address  ਕਰਨ ਦਾ ਪ੍ਰਯਾਸ ਕੀਤਾ ਹੈ ਅਤੇ ਵਿਵਸਥਾਵਾਂ ਵਿਕਸਿਤ ਕਰਨ ਦਾ ਪ੍ਰਯਾਸ ਕੀਤਾ ਹੈ ਤਾਕਿ ਉਹ ਗਰਿਮਾਪੂਰਨ ਜੀਵਨ ਜੀਅ ਸਕਣ ਅਤੇ ਘੱਟ ਤੋਂ ਘੱਟ ਕਿਸੇ ਦਾ ਸਹਾਰਾ ਉਨ੍ਹਾਂ ਨੂੰ ਲੈਣਾ ਪਵੇ ਇਸ ਦਿਸ਼ਾ ਵਿੱਚ ਅਸੀਂ ਕੰਮ ਕੀਤਾ ਹੈ।
 

ਮਾਣਯੋਗ ਸਪੀਕਰ ਜੀ,

 

ਸਾਡੇ ਸਮਾਜ ਵਿੱਚ ਕਿਸੇ ਨਾ ਕਿਸੇ ਕਾਰਨ ਇੱਕ ਅਣਗੌਲਿਆ ਵਰਗ ਭਾਵ ਇੱਕ ਪ੍ਰਕਾਰ ਨਾਲ ਸਮਾਜ ਵਿੱਚ ਵਾਰ-ਵਾਰ ਹਰ ਦੂਤ ਵਿੱਚ (ਪ੍ਰਤਾੜਤ) ਵਾਲਾ ਵਰਗ ਉਹ transgender ਵਰਗ ਹੈ, ਸਾਡੀ ਸਰਕਾਰ ਨੇ, transgender ਸਾਥੀਆਂ ਲਈ ਕਾਨੂੰਨ ਬਣਾਉਣ ਦਾ ਕੰਮ ਕੀਤਾ ਹੈ ਅਤੇ ਜਦੋਂ ਪੱਛਮ ਦੀ ਦੁਨੀਆ ਦੇ ਲੋਕ ਇਹ ਸੁਣਦੇ ਹਨ ਤਾਂ ਉਨ੍ਹਾਂ ਨੂੰ ਵੀ ਮਾਣ ਹੁੰਦਾ ਹੈ ਕਿ ਭਾਰਤ ਇੰਨਾ progressive ਹੈ। ਭਾਰਤ ਦੀ ਤਰਫ ਤੋਂ ਬਹੁਤ ਮਾਣ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਅਸੀਂ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਤੁਸੀਂ ਦੇਖਿਆ ਹੋਵੇਗਾ ਪਦਮ ਐਵਾਰਡ ਵਿੱਚ ਵੀ transgender ਨੂੰ ਮੌਕਾ ਦੇਣ ਵਿੱਚ ਸਾਡੀ ਸਰਕਾਰ ਅੱਗੇ ਆਈ ਹੈ।

 

ਮਾਣਯੋਗ ਸਪੀਕਰ ਜੀ,


ਸਾਡਾ ਖਾਨਾਬਦੋਸ਼ ਆਦਿਵਾਸੀ ਭਾਈਚਾਰਾ, ਸਾਡੇ ਖਾਨਾਬਦੋਸ਼ ਸਾਥੀ, ਸਾਡੇ ਬੰਜਾਰਾ ਪਰਿਵਾਰ, ਉਨਾਂ ਲਈ ਇੱਕ ਵੱਖਰਾ ਭਲਾਈ ਬੋਰਡ ਬਣਾਇਆ ਹੈ ਤਾਂ ਜੋ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਅਸੀਂ  address ਕਰ ਸਕੀਏ ਅਤੇ ਉਨ੍ਹਾਂ ਨੂੰ ਵੀ ਇੱਕ ਸਥਾਈ, ਸੁਰੱਖਿਅਤ ਅਤੇ ਸੰਭਾਵਨਾਵਾਂ ਵਾਲਾ ਜੀਵਨ ਮਿਲੇ ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

 

ਮਾਣਯੋਗ ਸਪੀਕਰ ਜੀ,

ਅਸੀਂ ਇੱਕ ਸ਼ਬਦ ਲਗਾਤਾਰ ਸੁਣਦੇ ਆਏ ਹਾਂ, PVTG, PVTG, PVTG, ਸਾਡੇ ਕਬਾਇਲੀ ਸਮੂਹ ਵਿੱਚ ਇਹ ਸਭ ਤੋਂ ਪਿੱਛੇ ਰਿਹਾ ਹੋਇਆ ਅਤੇ ਆਜ਼ਾਦੀ ਦੇ ਇੰਨੇ ਵਰ੍ਹੇ ਬਾਦ ਵੀ ਜਿਨ੍ਹਾਂ ਨੇ ਉਨ੍ਹਾਂ ਨੂੰ ਨੇੜੇ ਤੋਂ ਦੇਖਿਆ ਹੋਵੇਗਾ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਇਹ ਕਿਹੋ ਜਿਹੀ ਹਾਲਤ ਵਿੱਚ ਜਿਉਂਦੇ ਹਨ, ਉਨ੍ਹਾਂ ਵੱਲ ਕਿਸੇ ਨੇ ਨਹੀਂ ਦੇਖਿਆ। ਅਸੀਂ ਇੱਕ ਵਿਸ਼ੇਸ਼ ਵਿਵਸਥਾ ਕੀਤੀ ਹੈ ਅਤੇ ਪੀਐੱਮ ਜਨਮਨ ਯੋਜਨਾ ਦੇ ਤਹਿਤ 34 ਹਜ਼ਾਰ ਕਰੋੜ ਰੁਪਏ, ਇਹ ਭਾਈਚਾਰਾ ਬਿਖਰਿਆ ਹੋਇਆ ਹੈ। ਛੋਟੀ ਸੰਖਿਆ ਵਿੱਚ ਹੈ, ਵੋਟ ਦੀ ਉਨ੍ਹਾਂ ਦੀ ਤਾਕਤ ਨਹੀਂ ਹੈ ਅਤੇ ਇੱਥੇ ਦੇਸ਼ ਦੀ ਪਰੰਪਰਾ ਹੈ ਕਿ ਜਿਸ ਦੀ ਵੋਟ ਤਾਕਤ ਹੈ ਉਸੇ ਦੀ ਚਿੰਤਾ ਕਰਨਾ, ਲੇਕਿਨ ਸਮਾਜ ਦੇ ਅਜਿਹੇ ਅਤਿ ਪੱਛੜੇ ਲੋਕਾਂ ਦੀ ਕੋਈ ਚਿੰਤਾ ਨਹੀਂ ਕਰਦਾ ਸੀ, ਅਸੀਂ ਉਸ ਦੀ ਚਿੰਤਾ ਕੀਤੀ ਹੈ ਕਿਉਂਕਿ ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ ਹਾਂ, ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਹਾਂ।

ਮਾਣਯੋਗ ਸਪੀਕਰ ਜੀ,


ਸਾਡੇ ਦੇਸ਼ ਵਿੱਚ ਪਰੰਪਰਾਗਤ ਪਰਿਵਾਰਿਕ ਕੌਸ਼ਲਯ ਭਾਰਤ ਦੀ ਵਿਕਾਸ ਯਾਤਰਾ ਦਾ ਅਤੇ ਵਿਵਸਥਾ ਦਾ ਇੱਕ ਅੰਗ ਰਿਹਾ ਹੈ। ਜੋ ਸਾਡਾ ਵਿਸ਼ਵਕਰਮਾ ਸਮੂਹ ਹੈ, ਜਿਨ੍ਹਾਂ ਦੇ ਕੋਲ ਪਰੰਪਰਾਗਤ ਹੁਨਰ ਹੈ ਉਹ ਜੋ ਸਮਾਜ ਦੀਆਂ ਜ਼ਰੂਰਤਾਂ ਨੂੰ ਪੂਰੀ ਕਰਦਾ ਹੈ। ਲੇਕਿਨ ਉਨ੍ਹਾਂ ਨੂੰ ਕਦੇ address ਨਹੀਂ ਕੀਤਾ ਗਿਆ। ਅਸੀਂ ਕਰੀਬ-ਕਰੀਬ 13 ਹਜ਼ਾਰ ਕਰੋੜ ਦੀ ਯੋਜਨਾ ਨਾਲ ਵਿਸ਼ਵਕਰਮਾ ਭਾਈਚਾਰੇ ਨੂੰ ਆਧੁਨਿਕਤਾ ਵੱਲ ਲੈ ਜਾਣਾ ਹੈ, ਉਨ੍ਹਾਂ ਦੇ ਅੰਦਰ professionalism ਆਏ।


 

ਮਾਣਯੋਗ ਸਪੀਕਰ ਜੀ, 

ਗਰੀਬਾਂ ਦੇ ਨਾਮ ‘ਤੇ ਬੈਂਕਾਂ ਦਾ ਰਾਸ਼ਟਰੀਕਰਣ ਤਾਂ ਕਰ ਦਿੱਤਾ ਗਿਆ ਸੀ, ਲੇਕਿਨ ਮੇਰੇ ਰੇਹੜੀ-ਫੜੀ ਵਾਲਿਆਂ ਨੂੰ ਕਦੇ ਬੈਂਕ ਦੇ ਦਰਵਾਜ਼ੇ ਤੱਕ ਦੇਖਣ ਦੀ ਹਿੰਮਤ ਨਹੀਂ ਹੁੰਦੀ ਸੀ ਇਹ ਹਾਲਤ ਸੀ। ਪਹਿਲੀ ਵਾਰ ਦੇਸ਼ ਵਿੱਚ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਰੇਹੜੀ-ਫੜੀ ਵਾਲਿਆਂ ਦੀ ਚਿੰਤਾ ਕੀਤੀ ਗਈ ਹੈ ਅਤੇ ਅੱਜ ਉਹ ਵਿਆਜ਼ ਦੇ ਕੁਚੱਕਰ ਤੋਂ ਬਾਹਰ ਆ ਕੇ ਆਪਣੀ ਮਿਹਨਤ ਨਾਲ ਅਤੇ ਈਮਾਨਦਾਰੀ ਨਾਲ ਜੋ ਰੇਹੜੀ-ਫੜੀ ਵਾਲਿਆਂ ਨੂੰ ਬੈਂਕਾਂ ਤੋਂ ਲੋਨ ਮਿਲੇ ਹਨ। ਉਹ ਲਗਾਤਾਰ ਬੈਂਕ ਵਾਲੇ ਵੀ ਖੁਸ਼ ਹਨ, ਲੈਣ ਵਾਲੇ ਵੀ ਖੁਸ਼ ਹਨ ਅਤੇ ਜੋ ਕੱਲ੍ਹ ਫੁੱਟਪਾਥ ‘ਤੇ ਰੇਹੜੀ ਲਗਾ ਕੇ ਬੈਠਦਾ ਸੀ ਅੱਜ ਇੱਕ ਛੋਟੀ ਦੁਕਾਨ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਜੋ ਪਹਿਲਾਂ ਖੁਦ ਮਜ਼ਦੂਰੀ ਕਰਦਾ ਸੀ ਅੱਜ ਕੁਝ ਕੁ ਨੂੰ ਰੋਜ਼ਗਾਰ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਗਰੀਬ ਹੋਵੇ, ਦਲਿਤ ਹੋਵੇ, ਪੱਛੜੇ ਹੋਣ, ਆਦਿਵਾਸੀ ਹੋਣ, ਮਹਿਲਾ ਹੋਵੇ, ਉਨ੍ਹਾਂ ਨੇ ਸਾਡਾ ਭਾਰੀ ਸਮਰਥਨ ਕੀਤਾ ਹੈ।

ਮਾਣਯੋਗ ਸਪੀਕਰ ਜੀ,

ਅਸੀਂ women led development ਦੀ ਗੱਲ ਕਰਦੇ ਹਾਂ। ਦੁਨੀਆ ਦੇ ਪ੍ਰਗਤੀਸ਼ੀਲ ਦੇਸ਼ਾਂ ਦੇ ਲਈ ਵੀ women development ਤਾਂ ਬਹੁਤ ਸੁਭਾਵਿਕ ਸਵੀਕਾਰ ਕਰਦੇ ਹਾਂ। ਲੇਕਿਨ women led development ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਦੇ ਵੀ ਉਤਸ਼ਾਹ ਵਿੱਚ ਥੋੜ੍ਹੀ ਕਮੀ ਨਜ਼ਰ ਆਉਂਦੀ ਹੈ। ਅਜਿਹੇ ਸਮੇਂ ਭਾਰਤ ਨੇ ਨਾਅਰਾ ਨਹੀਂ, ਨਿਸ਼ਠਾ ਦੇ ਨਾਲ women led development ਵੱਲ ਕਦਮ ਵਧਾਏ ਹਨ ਅਤੇ ਮਹਿਲਾ ਸਸ਼ਕਤੀਕਰਣ ਦਾ ਲਾਭ ਅੱਜ ਦਿਖ ਰਿਹਾ ਹੈ। ਹਰ ਖੇਤਰ ਵਿੱਚ ਦਿਖ ਰਿਹਾ ਹੈ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਹ contribute ਕਰ ਰਿਹਾ ਹੈ। ਮੈਂ ਮਾਣਯੋਗ ਸਾਂਸਦ ਸੁਧਾ ਮੂਰਤੀ ਜੀ ਦਾ ਆਭਾਰ ਵਿਅਕਤ ਕਰਦਾ ਹਾਂ ਕਿ ਕੱਲ੍ਹ ਉਨ੍ਹਾਂ ਨੇ ਚਰਚਾ ਵਿੱਚ ਮਹਿਲਾਵਾਂ ਦੇ ਆਰੋਗਯ ਦੇ ਵਿਸ਼ੇ ‘ਤੇ ਜੋਰ ਦਿੱਤਾ ਸੀ ਅਤੇ ਉਸ ਦੀ ਮਹਾਨਤਾ ਕੀ ਹੈ, ਉਸ ਦੀ ਜ਼ਰੂਰਤ ਕੀ ਹੈ, ਉਸ ‘ਤੇ ਬਹੁਤ ਵਿਸਤਾਰ ਨਾਲ ਉਨ੍ਹਾਂ ਨੇ ਕਿਹਾ ਸੀ ਅਤੇ ਉਨ੍ਹਾਂ ਨੇ ਇੱਕ ਗੱਲ ਇਹ ਵੀ ਬੜੀ ਇਮੋਸ਼ਨਲ ਦੱਸੀ ਸੀ ਕਿ ਮਾਂ ਜੇਕਰ ਚਲੀ ਗਈ ਤਾਂ ਉਸ ਦਾ ਕੋਈ ਉਪਾਅ ਨਹੀਂ ਹੁੰਦਾ, ਫਿਰ ਨਹੀਂ ਮਿਲ ਸਕਦੀ। ਇਹ ਵੀ ਬਹੁਤ ਭਾਵਾਤਮਕਤਾ ਦੇ ਨਾਲ ਉਨ੍ਹਾਂ ਨੇ ਦੱਸਿਆ ਸੀ। Women health, sanitation, wellness ‘ਤੇ ਅਸੀਂ ਦਸ ਵਰ੍ਹੇ ਵਿੱਚ ਇੱਕ priority sector ਦੇ ਨਾਤੇ ਕੰਮ ਕੀਤਾ ਹੈ।


ਮਾਣਯੋਗ ਸਪੀਕਰ ਜੀ,


ਟਾਇਲਟ ਹੋਵੇ, ਸੈਨੇਟਰੀ ਪੈਡਸ ਹੋਣ, ਗੈਸ ਕਨੈਕਸ਼ਨ ਹੋਣ, ਪ੍ਰੈਗਨੈਂਸੀ ਦੇ ਦੌਰਾਨ vaccination  ਦੀ ਵਿਵਸਥਾ ਹੋਵੇ ਅਤੇ ਇਸ ਦਾ ਫਾਇਦਾ ਸਾਡੀਆਂ ਦੇਸ਼ ਦੀਆਂ ਮਾਤਾਵਾਂ-ਭੈਣਾਂ ਨੂੰ ਮਿਲਿਆ ਹੈ।

 

ਮਾਣਯੋਗ ਸਪੀਕਰ ਜੀ,


ਆਰੋਗਯ ਦੇ ਨਾਲ-ਨਾਲ ਮਹਿਲਾਵਾਂ ਆਤਮਨਿਰਭਰ ਬਣਨ, ਉਸ ਦਿਸ਼ਾ ਵਿੱਚ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਬੀਤੇ ਵਰ੍ਹਿਆਂ ਵਿੱਚ ਅਸੀਂ ਜੋ 4 ਕਰੋੜ ਘਰ ਬਣਾਏ ਹਨ ਉਸ ਵਿੱਚੋਂ ਅਸੀਂ ਜੋ 4 ਕਰੋੜ ਘਰ ਬਣਾਏ ਹਨ ਉਸ ਵਿੱਚੋਂ ਜਿਆਦਾਤਰ ਘਰ ਅਸੀਂ ਮਹਿਲਾਵਾਂ ਦੇ ਨਾਮ ‘ਤੇ ਦਿੱਤੇ ਹਨ। ਬੈਂਕਾਂ ਵਿੱਚ ਖਾਤੇ ਖੁੱਲਣ ਨਾਲ ਮੁਦਰਾ ਅਤੇ ਸੁਕੰਨਿਆ ਸਮ੍ਰਿੱਧੀ ਜਿਹੀ ਯੋਜਨਾਵਾਂ ਨਾਲ ਆਰਥਿਕ ਫੈਸਲਿਆਂ ਵਿੱਚ ਮਹਿਲਾਵਾਂ ਦੀ ਭੂਮਿਕਾ ਵੀ ਵਧੀ ਹੈ, ਸਾਂਝੇਦਾਰੀ ਵੀ ਵਧੀ ਹੈ ਅਤੇ ਇੱਕ ਤਰ੍ਹਾਂ ਨਾਲ ਉਹ ਪਰਿਵਾਰ ਵਿੱਚ ਵੀ ਹੁਣ ਨਿਰਣਾ ਪ੍ਰਕਿਰਿਆ ਦਾ ਹਿੱਸਾ ਬਣਨ ਲਗੀਆਂ ਹਨ।
 

ਮਾਣਯੋਗ ਸਪੀਕਰ ਜੀ,

Women self help groups ਉਸ ਨਾਲ ਜੁੜੀਆਂ ਦਸ ਕਰੋੜ ਭੈਣਾਂ, ਉਨ੍ਹਾਂ ਦਾ ਆਤਮਵਿਸ਼ਵਾਸ ਤਾਂ ਵਧਿਆ ਹੀ ਵਧਿਆ ਹੈ, ਉਨ੍ਹਾਂ ਦੀ ਆਮਦਨ ਵੀ ਵਧੀ ਹੈ। ਹੁਣ ਤੱਕ ਇੱਕ ਕਰੋੜ ਭੈਣਾਂ ਜੋ ਇਸ self help groups ਵਿੱਚ ਕੰਮ ਕਰਦੀਆਂ ਹਨ। ਛੋਟਾ –ਛੋਟਾ ਪਿੰਡ ਵਿੱਚ ਕਾਰੋਬਾਰ ਕਰਦੀਆਂ ਹਨ, ਮਿਲ ਕੇ ਕਰਦੀਆਂ ਹਨ। ਕਿਸੇ ਪਿੰਡ ਵਾਲਿਆਂ ਦੀ ਵੀ ਨਜ਼ਰ ਨਹੀਂ ਜਾਂਦੀ ਇਨ੍ਹਾਂ ਵੱਲ। ਅੱਜ ਮੈਂ ਬੜੇ ਮਾਣ ਦੇ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਵਿੱਚੋਂ ਇੱਕ ਕਰੋੜ ਭੈਣਾਂ ਲਖਪਤੀ ਦੀਦੀ ਬਣੀਆਂ ਹਨ। ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਅੰਕੜਾ ਤਿੰਨ ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦੀ ਦਿਸ਼ਾ ਵਿੱਚ ਵਧਾ ਰਹੇ ਹਨ।

 

ਮਾਣਯੋਗ ਸਪੀਕਰ ਜੀ,

 

ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਨਵੇਂ ਸੈਕਟਰ ਨੂੰ ਸਾਡੀਆਂ ਮਹਿਲਾਵਾਂ ਲੀਡ ਕਰਨ, ਉਹ ਅਗਵਾਈ ਕਰਨ, ਉਸ ਦਿਸ਼ਾ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਨਵੀਂ technology  ਆਉਂਦੀ ਹੈ ਲੇਕਿਨ ਮਹਿਲਾਵਾਂ ਦੇ ਨਸੀਬ ਵਿੱਚ ਬਹੁਤ ਆਖੀਰ ਵਿੱਚ ਆਉਂਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਨਵੀਂ technology ਦਾ ਪਹਿਲਾ ਮੌਕਾ ਸਾਡੀਆਂ ਮਹਿਲਾਵਾਂ ਦੇ ਹੱਥ ਲਗੇ ਅਤੇ ਉਹ ਇਸ ਨੂੰ ਲੀਡ ਕਰਨ ਅਤੇ ਇਸੇ ਦੇ ਤਹਿਤ ਨਮੋ ਡ੍ਰੋਨ ਦੀਦੀ ਇਹ ਅਭਿਆਨ ਬਹੁਤ ਸਫਲਤਾਪੂਰਵਕ ਅੱਗੇ ਵਧਿਆ ਹੈ ਅਤੇ ਅੱਜ ਪਿੰਡ ਵਿੱਚ ਕਿਸਾਨਾਂ ਦੀ ਮਦਦ ਕਰਨ ਦਾ technology ਦੇ ਮਾਧਿਅਮ ਨਾਲ, ਪਿੰਡ ਦੀਆਂ ਸਾਡੀਆਂ ਮਹਿਲਾਵਾਂ ਕਰ ਰਹੀਆਂ ਹਨ ਅਤੇ ਮੈਂ ਜਦੋਂ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ ਤਾਂ ਮੈਨੂੰ ਕਹਿ ਰਹੀਆਂ ਹਨ ਅਰੇ ਸਾਹਿਬ ਹਮ ਲੋਗ ਤੋ ਕਭੀ ਸਾਈਕਲ ਵੀ ਨਹੀਂ ਚਲਾਣਾ ਜਾਣਤੇ ਥੇ, ਆਪ ਨੇ ਹਮੇਂ ਪਾਇਲਟ ਬਣਾ ਦੀਆ ਹੈ ਅਤੇ ਪੂਰਾ ਪਿੰਡ ਸਾਨੂੰ ਪਾਇਲਟ ਦੀਦੀ ਦੇ ਨਾਮ ਨਾਲ ਜਾਣਨ ਲੱਗਿਆ ਹੈ। ਅਤੇ ਇਹ ਮਾਣ ਵਾਲੀ ਗੱਲ ਉਨ੍ਹਾਂ ਦੇ ਜੀਵਨ ਵਿੱਚ ਅੱਗੇ ਵਧਣ ਲਈ ਬਹੁਤ ਵੱਡੀ ਤਾਕਤ ਬਣ ਜਾਂਦੀ ਹੈ, ਇੱਕ ਬਹੁਤ ਵੱਡਾ driving force ਬਣ ਜਾਂਦਾ ਹੈ।

 

ਮਾਣਯੋਗ ਸਪੀਕਰ ਜੀ,

 

ਦੇਸ਼ ਦੀ ਬਦਕਿਸਮਤੀ ਹੈ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਵੀ ਰਾਜਨੀਤੀ ਜਦੋਂ ਹੁੰਦੀ ਹੈ ਤਾਂ ਦੇਸ਼ਵਾਸੀਆਂ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਅਕਲਪਿਤ ਦਰਦ ਹੁੰਦਾ ਹੈ। ਇਹ ਜੋ ਮਹਿਲਾਵਾਂ ਦੇ ਨਾਲ ਹੁੰਦੇ ਅੱਤਿਆਚਾਰ ਵਿੱਚ ਵਿਰੋਧੀ ਧਿਰ ਦਾ ਜੋ selective ਰਵੱਈਆ ਹੈ। ਇਹ selective ਰਵੱਈਆ ਬਹੁਤ ਹੀ ਚਿੰਤਾਜਨਕ ਹੈ।

 

ਮਾਣਯੋਗ ਸਪੀਕਰ ਜੀ,

 

ਮੈਂ ਤੁਹਾਡੇ ਮਾਧਿਅਮ ਨਾਲ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ, ਮੈਂ ਕਿਸੇ ਰਾਜ ਦੇ ਵਿਰੁੱਧ ਨਹੀਂ ਬੋਲ ਰਿਹਾ, ਨਾ ਹੀ ਮੈਂ ਕੋਈ ਰਾਜਨੀਤਕ ਸਕੋਰ ਕਰਨ ਦੇ ਲਈ ਬੋਲ ਰਿਹਾ ਹਾਂ। ਲੇਕਿਨ ਕੁਝ ਸਮੇਂ ਪਹਿਲਾਂ ਮੈਂ ਬੰਗਾਲ ਤੋਂ ਆਈਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖਿਆ। ਇੱਕ ਮਹਿਲਾ ਨੂੰ ਉੱਥੇ ਸਰ੍ਹੇਆਮ ਸੜਕ ‘ਤੇ ਕੁੱਟਿਆ ਜਾ ਰਿਹਾ ਹੈ, ਉਹ ਭੈਣ ਚੀਕ ਰਹੀ ਹੈ, ਲੇਕਿਨ ਉੱਥੇ ਖੜ੍ਹੇ ਹੋਏ ਲੋਕਾਂ ਵਿੱਚੋਂ ਕੋਈ ਉਸ ਦੀ ਮਦਦ ਦੇ ਲਈ ਆ ਰਹੇ ਹਨ, ਲੋਕ ਵੀਡੀਓ ਬਣਾਉਣ ਵਿੱਚ ਲਗੇ ਹੋਏ ਹਨ। ਅਤੇ ਜੋ ਘਟਨਾ ਸੰਦੇਸ਼ਖਾਲੀ ਵਿਖੇ ਹੋਈ, ਜਿਸ ਦੀਆਂ ਤਸਵੀਰਾਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਹਨ। ਲੇਕਿਨ ਵੱਡੇ-ਵੱਡੇ ਦਿੱਗਜ ਮੈਂ ਸੁਣ ਰਿਹਾ ਹਾਂ ਕੱਲ੍ਹ ਤੋਂ, ਇਸ ਦੇ ਲਈ ਪੀੜਾ ਉਨ੍ਹਾਂ ਦੇ ਸ਼ਬਦਾਂ ਵਿੱਚ ਵੀ ਨਹੀਂ ਝਲਕ ਰਹੀ ਹੈ। ਇਸ ਤੋਂ ਬਹੁਤ ਸ਼ਰਮਿੰਦਗੀ ਦਾ ਦੁਖਦਾਈ ਚਿੱਤਰ ਕੀ ਹੋ ਸਕਦਾ ਹੈ? ਅਤੇ ਜੋ ਆਪਣੇ ਆਪ ਨੂੰ ਬਹੁਤ ਵੱਡੇ ਪ੍ਰਗਤੀਸ਼ੀਲ ਨਾਰੀ ਨੇਤਾ ਮੰਨਦੇ ਹਨ ਉਹ ਵੀ ਮੂੰਹ ‘ਤੇ ਤਾਲੇ ਲਗਾ ਕੇ ਬੈਠ ਗਏ ਹਨ। ਕਿਉਂਕਿ ਸਬੰਧ ਉਨ੍ਹਾਂ ਦੇ ਰਾਜਨੀਤਕ ਜੀਵਨ ਨਾਲ ਜੁੜੇ ਕਿਸੇ ਦਲ ਤੋਂ ਹੈ ਜਾਂ ਉਸ ਰਾਜ ਤੋਂ ਹੈ ਅਤੇ ਇਸ ਲਈ ਤੁਸੀਂ ਮਹਿਲਾਵਾਂ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਚੁੱਪ ਹੋ ਜਾਓ।

 

ਮਾਣਯੋਗ ਸਪੀਕਰ ਜੀ,

ਮੈਂ ਸਮਝਦਾ ਹਾਂ ਕਿ ਜਿਸ ਪ੍ਰਕਾਰ ਨਾਲ ਦਿੱਗਜ ਲੋਕ ਵੀ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਤਦ ਦੇਸ਼ ਨੂੰ ਤਾਂ ਪੀੜ੍ਹਾ ਹੁੰਦੀ ਹੈ, ਸਾਡੀਆਂ ਮਾਤਾਵਾਂ-ਭੈਣਾਂ ਨੂੰ ਜ਼ਿਆਦਾ ਪੀੜ੍ਹਾ ਹੁੰਦੀ ਹੈ।

 

ਮਾਣਯੋਗ ਸਪੀਕਰ ਜੀ,

ਰਾਜਨੀਤੀ ਇੰਨੀ selective ਹੋਵੇ ਅਤੇ ਜਿੱਥੇ ਉਨ੍ਹਾਂ ਦੀ ਰਾਜਨੀਤੀ ਦੇ ਅਨੁਕੂਲ ਨਹੀਂ ਹੁੰਦਾ ਹੈ ਤਾਂ ਇਨ੍ਹਾਂ ਨੂੰ ਸੱਪ ਸੁੰਘ ਜਾਂਦਾ ਹੈ, ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।

 ਮਾਣਯੋਗ ਸਪੀਕਰ ਜੀ,

ਭਾਰਤ ਦੀ ਜਨਤਾ ਨੇ ਤੀਸਰੀ ਵਾਰ ਪੂਰਣ ਬਹੁਮਤ ਦੀ ਸਥਿਰ ਸਰਕਾਰ ਚੁਣ ਕੇ ਦੇਸ਼ ਵਿੱਚ ਤਾਂ ਸਥਿਰਤਾ ਅਤੇ ਨਿਰੰਤਰਤਾ ਨੂੰ ਤਾਂ ਆਦੇਸ਼ ਦਿੱਤਾ ਹੀ ਹੈ ਲੇਕਿਨ ਇਸ ਚੋਣਾਂ ਦੇ ਨਤੀਜਿਆਂ ਨੇ ਵਿਸ਼ਵ ਨੂੰ ਆਸਵੰਦ ਕੀਤਾ ਹੈ ਮਾਣਯੋਗ ਸਪੀਕਰ ਜੀ। ਅਤੇ ਇਸ ਨਤੀਜਿਆਂ ਦੇ ਕਾਰਨ ਭਾਰਤ ਵਿਸ਼ਵ ਭਰ ਦੇ ਨਿਵੇਸ਼ਕਾਂ ਦੇ ਲਈ ਇੱਕ ਬਹੁਤ ਵੱਡਾ ਆਕਰਸ਼ਣ ਦਾ ਕੇਂਦਰ ਬਣ ਕੇ ਉਭਰ ਰਿਹਾ ਹੈ। If’s ਅਤੇ But’s ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਅਤੇ ਭਾਰਤ ਵਿੱਚ ਵਿਦੇਸ਼ ਦਾ ਨਿਵੇਸ਼ ਭਾਰਤ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਲੈ ਕੇ ਆਉਂਦਾ ਹੈ। ਭਾਰਤ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਵਿਸ਼ਵ ਦੇ ਮੰਚ ‘ਤੇ ਲੈ ਜਾਣ ਦਾ ਇੱਕ ਅਵਸਰ ਬਣ ਜਾਂਦਾ ਹੈ।

ਮਾਣਯੋਗ ਸਪੀਕਰ ਜੀ,

ਆਲਮੀ ਅਰਥਵਿਵਸਥਾਵਾਂ ਵਿੱਚ ਸੰਤੁਲਨ ਜੋ ਚਾਹੁੰਦੇ ਹਨ, ਉਨ੍ਹਾਂ ਦਾ ਭਾਰਤ ਦਾ ਇਸ ਜਿੱਤ ਉਨ੍ਹਾਂ ਦੇ ਲਈ ਬਹੁਤ ਵੱਡੀ ਨਵੀਂ ਆਸ਼ਾ ਲੈ ਕੇ ਆਇਆ ਹੈ। ਅੱਜ ਵਿਸ਼ਵ ਪਾਰਦਰਸ਼ਿਤਾ ‘ਤੇ ਭਰੋਸਾ ਕਰਦੀ ਹੈ। ਅਤੇ ਭਾਰਤ ਉਸ ਦੇ ਲਈ ਇੱਕ ਬਹੁਤ ਹੀ ਸ਼੍ਰੇਸ਼ਠ ਭੂਮੀ ਦੇ ਰੂਪ ਵਿੱਚ ਉਭਰ ਰਿਹਾ ਹੈ।

 ਮਾਣਯੋਗ ਸਪੀਕਰ ਜੀ,

ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਜੋ capital market ਹੈ, ਉਸ ਵਿੱਚ ਤਾਂ ਉਛਾਲ ਨਜ਼ਰ ਆ ਹੀ ਰਿਹਾ ਹੈ। ਲੇਕਿਨ ਦੁਨੀਆ ਵਿੱਚ ਵੀ ਬਹੁਤ ਵੱਡਾ ਉਮੰਗ ਅਤੇ ਆਨੰਦ ਦਾ ਮਾਹੌਲ ਹੈ। ਇਹ ਮੈਂ ਆਪਣੇ ਵਿਅਕਤੀਗਤ ਅਨੁਭਵ ਦੱਸ ਰਿਹਾ ਹਾਂ। ਲੇਕਿਨ ਇਸ ਦਰਮਿਆਨ ਸਾਡੇ ਕਾਂਗਰਸ ਦੇ ਲੋਕ ਵੀ ਖੁਸ਼ੀ ਵਿੱਚ ਮਗਨ ਹਨ। ਮੈਂ ਸਮਝ ਨਹੀਂ ਪਾਉਂਦਾ ਹਾਂ ਕਿ ਇਸ ਖੁਸ਼ੀ ਦਾ ਕਾਰਨ ਕੀ ਹੈ? ਅਤੇ ਇਸ ‘ਤੇ ਕਈ ਸਵਾਲ ਹਨ। ਕੀ ਇਹ ਖੁਸ਼ੀ ਹਾਰ ਦੀ ਹੈਟ੍ਰਿਕ ‘ਤੇ ਹੈ? ਕੀ ਇਹ ਖੁਸ਼ੀ nervous 90 ਦੇ ਸ਼ਿਕਾਰ ਹੋਣ ‘ਤੇ ਹੈ? ਕੀ ਇਹ ਖੁਸ਼ੀ ਇੱਕ ਹੋਰ ਅਸਫਲ ਲਾਂਚ ਦੀ ਹੈ ?

ਮਾਣਯੋਗ ਸਪੀਕਰ ਜੀ,

ਮੈਂ ਦੇਖ ਰਿਹਾ ਸੀ, ਜਦੋਂ ਉਤਸ਼ਾਹ ਉਮੰਗ ਨਾਲ ਖੜਗੇ ਜੀ ਵੀ ਭਰੇ ਨਜ਼ਰ ਆ ਰਹੇ ਸਨ। ਲੇਕਿਨ ਸ਼ਾਇਦ ਖੜਗੇ ਜੀ ਨੇ ਉਨ੍ਹਾਂ ਦੀ ਪਾਰਟੀ ਦੀ ਵੱਡੀ ਸੇਵਾ ਕੀਤੀ ਹੈ। ਕਿਉਂਕਿ ਜੋ ਇਹ ਹਾਰ ਦਾ ਠੀਕਰਾ ਜਿਨ੍ਹਾਂ ‘ਤੇ ਫੁੱਟਣਾ ਚਾਹੀਦਾ ਸੀ, ਉਨ੍ਹਾਂ ਨੂੰ ਉਨ੍ਹਾਂ ਨੇ ਬਚਾ ਲਿਆ ਅਤੇ ਖੁਦ ਦੀਵਾਰ ਬਣ ਕੇ ਖੜੇ ਹੋ ਗਏ। ਅਤੇ ਕਾਂਗਰਸ ਦਾ ਰਵੱਈਆ ਅਜਿਹਾ ਰਿਹਾ ਹੈ ਕਿ ਜਦੋਂ-ਜਦੋਂ ਅਜਿਹੀਆਂ ਸਥਿਤੀਆਂ ਆਉਂਦੀਆਂ ਹਨ ਤਾਂ ਦਲਿਤ ਨੂੰ, ਪਿਛੜੇ ਨੂੰ ਹੀ ਇਹ ਮਾਰ ਝੇਲਣੀ ਪਈ ਹੈ ਅਤੇ ਉਹ ਪਰਿਵਾਰ ਬਚ ਨਿਕਲ ਜਾਂਦਾ ਹੈ। ਇਸ ਵਿੱਚ ਵੀ ਇਹੀ ਨਜ਼ਰ ਆ ਰਿਹਾ ਹੈ। ਇਨ੍ਹਾਂ ਦਿਨੋਂ ਤੁਸੀਂ ਦੇਖਿਆ ਹੋਵੇਗਾ ਲੋਕ ਸਭਾ ਵਿੱਚ ਸਪੀਕਰ ਦੀ ਚੋਣ ਦਾ ਮਸਲਾ ਹੋਇਆ ਉਸ ਵਿੱਚ ਵੀ ਹਾਰ ਤਾਂ ਤੈਅ ਸੀ, ਲੇਕਿਨ ਅੱਗੇ ਕਿਸ ਨੂੰ  ਕੀਤਾ ਤਾਂ ਇੱਕ ਦਲਿਤ ਨੂੰ ਵੱਡੀ ਚਾਲਾਕੀ ਦੇ ਲਈ ਖੇਡ ਖੇਡਿਆ ਉਨ੍ਹਾਂ ਨੇ। ਉਨ੍ਹਾਂ ਨੂੰ ਪਤਾ ਸੀ ਕਿ ਉਹ ਹਾਰਨ ਵਾਲੇ ਹਨ ਲੇਕਿਨ ਉਨ੍ਹਾਂ ਨੇ ਅੱਗੇ ਕੀਤਾ।

ਰਾਸ਼ਟਰਪਤੀ-ਉਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਸਨ ਤਾਂ 2022 ਵਿੱਚ ਉਨ੍ਹਾਂ ਨੇ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਸੁਸ਼ੀਲ ਕੁਮਾਰ ਸ਼ਿੰਦੇ ਜੀ ਨੂੰ ਅੱਗੇ ਕੀਤਾ, ਉਨ੍ਹਾਂ ਨੂੰ ਮਰਵਾ ਦਿੱਤਾ, ਦਲਿਤ ਮਰੇ ਉਨ੍ਹਾਂ ਦਾ ਕੁਝ ਜਾਂਦਾ ਨਹੀਂ ਹੈ। 2017 ਵਿੱਚ ਹਾਰ ਤੈਅ ਸੀ ਤਾਂ ਉਨ੍ਹਾਂ ਨੇ ਮੀਰਾ ਕੁਮਾਰ ਨੂੰ ਲਗਾ ਦਿੱਤਾ ਹਾਰ ਹੋਈ ਉਨ੍ਹਾਂ ਨੂੰ ਹਾਰ ਝੇਲਣੀ ਪਈ। ਕਾਂਗਰਸ ਦੀ ਐੱਸਸੀ, ਐੱਸਟੀ, ਓਬੀਸੀ ਇਹ ਵਿਰੋਧੀ ਮਾਨਸਿਕਤਾ ਹੈ। ਜਿਸ ਦੇ ਕਾਰਨ ਇਹ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਦਾ ਅਪਮਾਨ ਕਰਦੇ ਰਹੇ ਹਨ। ਇਸੀ ਮਾਨਸਿਕਤਾ ਦੇ ਕਾਰਨ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਨੂੰ ਵੀ ਉਨ੍ਹਾਂ ਨੇ ਅਪਮਾਨਿਤ ਕਰਨਾ, ਵਿਰੋਧ ਕਰਨ ਵਿੱਚ ਕੋਈ ਕਮੀ ਨਹੀਂ ਸੀ ਅਤੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਕੀਤਾ ਜੋ ਕੋਈ ਨਹੀਂ ਕਰ ਸਕਦਾ ਹੈ।

ਮਾਣਯੋਗ ਸਪੀਕਰ ਜੀ,

ਇਹ ਸੰਸਦ, ਇਹ ਉੱਚ ਸਦਨ ਸਾਰਥਕ ਵਾਦ ਵਿਵਾਦ ਸੰਵਾਦ ਅਤੇ ਇਸ ਮਨੋਮੰਥਨ ਵਿੱਚੋਂ ਅੰਮ੍ਰਿਤ ਕੱਢ ਕੇ ਦੇਸ਼ਵਾਸੀਆਂ ਨੂੰ ਦੇਣ ਦੇ ਲਈ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਮੰਚ ਮੰਨਿਆ ਜਾਵੇਗਾ। ਲੇਕਿਨ ਜਦੋਂ ਮੈਂ ਕਈ ਸੀਨੀਅਰ ਨੇਤਾਵਾਂ ਦੀਆਂ ਗੱਲਾਂ ਸੁਣੀਆਂ ਪਿਛਲੇ ਦੋ ਦਿਨ ਵਿੱਚ, ਸਿਰਫ਼ ਮੈਨੂੰ ਹੀ ਨਹੀਂ ਪੂਰੇ ਦੇਸ਼ ਨੂੰ ਨਿਰਾਸ਼ਾ ਹੋਈ ਹੈ। ਇੱਥੇ ਕਿਹਾ ਗਿਆ ਕਿ ਇਹ ਦੇਸ਼ ਦੇ ਇਤਿਹਾਸ ਦੀਆਂ ਪਹਿਲੀਆਂ ਚੋਣਾਂ ਸਨ ਜਿਸ ਦਾ ਮੁੱਦਾ ਸੰਵਿਧਾਨ ਦੀ ਰੱਖਿਆ ਸੀ। ਮੈਂ ਜਰਾ ਉਨ੍ਹਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕੀ ਹੁਣ ਵੀ ਇਹ fake narrative ਚਲਾਉਂਦੇ ਰਹੋਗੇ ਕੀ? ਕੀ ਤੁਸੀਂ ਭੁੱਲ ਗਏ 1977 ਦੀਆਂ ਚੋਣਾਂ, ਅਖਬਾਰ ਬੰਦ ਸਨ, ਰੇਡੀਓ ਬੰਦ ਸਨ, ਬੋਲਣਾ ਵੀ ਬੰਦ ਸੀ ਅਤੇ ਇੱਕ ਹੀ ਮੁੱਦੇ ‘ਤੇ ਦੇਸ਼ਵਾਸੀਆਂ ਨੇ ਵੋਟ ਕੀਤਾ ਸੀ। ਲੋਕਤੰਤਰ ਦੀ ਮੁੜ-ਸਥਾਪਨਾ ਦੇ ਲਈ ਵੋਟ ਕੀਤਾ ਸੀ।

ਸੰਵਿਧਾਨ ਦੀ ਰੱਖਿਆ ਦੇ ਲਈ ਪੂਰੇ ਵਿਸ਼ਵ ਵਿੱਚ ਇਸ ਤੋਂ ਵੱਡੀ ਕਦੀ ਚੋਣ ਨਹੀਂ ਹੋਈ ਹੈ ਅਤੇ ਭਾਰਤ ਦੇ ਲੋਕਾਂ ਦੀਆਂ ਰਗਾਂ ਵਿੱਚ ਲੋਕਤੰਤਰ ਕਿਸ ਪ੍ਰਕਾਰ ਨਾਲ ਜੀਵਿਤ ਹੈ ਉਹ 1977 ਦੇ ਚੋਣਾਂ ਨੇ ਦਿਖਾ ਦਿੱਤਾ ਸੀ। ਇੰਨਾ ਗੁਮਰਾਹ ਕਰੋਗੇ ਦੇਸ਼ ਨੂੰ। ਮੈਂ ਮੰਨਦਾ ਹਾਂ ਕਿ ਸੰਵਿਧਾਨ ਦੀ ਰੱਖਿਆ ਦਾ ਉਹ ਸਭ ਤੋਂ ਵੱਡੀ ਚੋਣ ਸੀ ਅਤੇ ਉਸ ਸਮੇਂ ਦੇਸ਼ ਦੀ ਵਿਵੇਕ ਬੁਧੀ ਨੇ ਸੰਵਿਧਾਨ ਦੀ ਰੱਖਿਆ ਦੇ ਲਈ, ਉਸ ਸਮੇਂ ਸੱਤਾ ‘ਤੇ ਬੈਠੇ ਹੋਏ ਲੋਕਾਂ ਨੂੰ ਉਖਾੜ ਕੇ ਫੇਂਕ ਦਿੱਤਾ ਸੀ। ਅਤੇ ਇਸ ਵਾਰ ਅਗਰ ਸੰਵਿਧਾਨ ਦੀ ਰੱਖਿਆ ਦੀਆਂ ਚੋਣਾਂ ਸਨ ਤਾਂ ਦੇਸ਼ਵਾਸੀਆਂ ਨੇ ਸੰਵਿਧਾਨ ਦੀ ਰੱਖਿਆ ਦੇ ਲਈ ਸਾਨੂੰ ਯੋਗ ਪਾਇਆ ਹੈ। ਸੰਵਿਧਾਨ ਦੀ ਰੱਖਿਆ ਦੇ ਲਈ ਦੇਸ਼ਵਾਸੀਆਂ ਨੂੰ ਸਾਡੇ ‘ਤੇ ਭਰੋਸਾ ਹੈ ਕਿ ਹਾਂ ਅਗਰ ਸੰਵਿਧਾਨ ਦੀ ਰੱਖਿਆ ਨੂੰ ਕੋਈ ਕਰ ਸਕਦਾ ਹੈ ਤਾਂ ਇਹੀ ਲੋਕ ਕਰ ਸਕਦੇ ਹਨ ਅਤੇ ਦੇਸ਼ਵਾਸੀਆਂ ਨੇ ਸਾਨੂੰ ਜਨਾਦੇਸ਼ ਦਿੱਤਾ ਹੈ।

ਮਾਣਯੋਗ ਸਪੀਕਰ ਜੀ,

ਜਦੋਂ ਖੜਗੇ ਜੀ ਅਜਿਹੀਆਂ ਗੱਲਾਂ ਬੋਲਦੇ ਹਨ, ਤਾਂ ਜਰਾ ਪੀੜਾਦਾਇਕ ਲਗਦਾ ਹੈ ਕਿਉਂਕਿ ਐਮਰਜੈਂਸੀ ਦੇ ਦੌਰਾਨ ਸੰਵਿਧਾਨ ‘ਤੇ ਜੋ ਜੁਲਮ ਹੋਇਆ, ਜੋ ਬੁਲਡੋਜ਼ਰ ਚਲਾਇਆ ਗਿਆ ਸੰਵਿਧਾਨ ਦੇ ਉੱਪਰ, ਲੋਕਤੰਤਰ ਦੀ ਧੱਜੀਆਂ ਉੜਾ ਦਿੱਤੀਆਂ ਗਈਆਂ। ਤਦ ਉਸੇ ਦਲ ਦੇ ਮਹੱਤਵਪੂਰਨ ਨੇਤਾ ਦੇ ਰੂਪ ਵਿੱਚ ਉਹ ਉਨ੍ਹਾਂ ਦੇ ਗਵਾਹ ਹਨ, ਫਿਰ ਵੀ ਸਦਨ ਨੂੰ ਗੁਮਰਾਹ ਕਰ ਰਹੇ ਹਨ।

ਮਾਣਯੋਗ ਸਪੀਕਰ ਜੀ,

ਐਮਰਜੈਂਸੀ ਨੂੰ ਮੈਂ ਬਹੁਤ ਨੇੜੇ ਤੋਂ ਦੇਖਿਆ ਹੈ ਕਰੋੜਾਂ ਲੋਕਾਂ ਨੂੰ ਕਠਿਨ ਯਾਤਨਾਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਗਿਆ ਸੀ। ਅਤੇ ਜੋ ਸਾਂਸਦ ਦੇ ਅੰਦਰ ਹੁੰਦਾ ਸੀ ਉਹ ਤਾਂ ਰਿਕਾਰਡ ‘ਤੇ ਹੈ। ਭਾਰਤ ਦੇ ਸੰਵਿਧਾਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਮੈਂ ਪੁੱਛਦਾ ਹਾਂ, ਜਦੋਂ ਆਪਣੇ ਲੋਕ ਸਭਾ ਨੂੰ 7 ਸਾਲ ਚਲਾਇਆ ਸੀ, ਲੋਕ ਸਭਾ ਦਾ ਕਾਰਜ ਕਾਲ 5 ਸਾਲ ਹੈ, ਉਹ ਕਿਹੜਾ ਸੰਵਿਧਾਨ ਸੀ ਜਿਸ ਨੂੰ ਲੈ ਕੇ ਆਪਣੇ 7 ਸਾਲ ਤੱਕ ਸੱਤਾ ਦੀ ਮੌਜ ਲਈ ਅਤੇ ਲੋਕਾਂ ਦੇ ਉੱਪਰ ਜੁਲਮ ਕਰਦੇ ਰਹੇ ਅਤੇ ਤੁਸੀਂ ਸੰਵਿਧਾਨ ਸਾਨੂੰ ਸਿਖਾਉਂਦੇ ਹੋ।

ਮਾਣਯੋਗ ਸਪੀਕਰ ਜੀ,

ਦਰਜਨਾਂ articles ‘ਤੇ ਯਾਨੀ ਸੰਵਿਧਾਨ ਦੀ ਆਤਮਾ ਨੂੰ ਛਿੰਨ-ਵਿਭਿੰਨ ਕਰਨ ਦਾ ਪਾਪ ਇਨ੍ਹਾਂ ਲੋਕਾਂ ਨੇ ਉਸ ਕਾਲਖੰਡ ਵਿੱਚ ਕੀਤਾ ਸੀ। 38ਵਾਂ, 39ਵਾਂ, ਅਤੇ 42ਵਾਂ ਸੰਵਿਧਾਨ ਸੰਸ਼ੋਧਨ ਅਤੇ ਉਸ ਸੰਸ਼ੋਧਨ ਵਿੱਚ ਯਾਨੀ mini-constitution, ਯਾਨੀ mini-constitution ਦੇ ਰੂਪ ਵਿੱਚ ਕਿਹਾ ਜਾਂਦਾ ਸੀ। ਇਹ ਸਭ ਕੀ ਸੀ? ਤੁਹਾਡੇ ਮੂੰਹ ਵਿੱਚ ਸੰਵਿਧਾਨ ਦੀ ਰੱਖਿਆ ਸ਼ਬਦ ਸ਼ੋਭਾ ਨਹੀਂ ਦਿੰਦਾ ਹੈ, ਇਹ ਪਾਪ ਕਰ-ਕਰੇ ਤੁਸੀਂ ਬੈਠੇ ਹੋਏ ਲੋਕ ਹੋ। ਐਮਰਜੈਂਸੀ ਵਿੱਚ ਪਿਛਲੀ ਸਰਕਾਰ ਵਿੱਚ 10 ਸਾਲ ਵਿੱਚ ਇਹ ਕੈਬਨਿਟ ਵਿੱਚ ਸਨ ਖੜਗੇ ਜੀ, ਕੀ ਹੋਇਆ ਸੀ। ਪ੍ਰਧਾਨ ਮੰਤਰੀ ਸੰਵੈਧਾਨਿਕ ਅਹੁਦਾ ਹੈ, ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਪਰ NAC ਬੈਠ ਜਾਣਾ, ਇਹ ਕਿਹੜਾ ਸੰਵਿਧਾਨ ਵਿੱਚੋਂ ਲਿਆਏ ਸਨ ਵਿਵਸਥਾ, ਕਿਸ ਸੰਵਿਧਾਨ ਵਿੱਚੋਂ ਬਣਾਇਆ ਸੀ ਤੁਸੀਂ ਲੋਕਾਂ ਨੇ। ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਗਰਿਮਾ ਨੂੰ ਚਕਨਾਚੂਰ ਕਰ ਦਿੱਤਾ ਸੀ। ਅਤੇ remote-pilot ਬਣ ਕੇ ਤੁਸੀਂ ਉਸ ਦੇ ਮੱਥੇ ‘ਤੇ ਬੈਠੇ ਗਏ ਸਨ। ਕਿਹੜਾ ਸੰਵਿਧਾਨ ਤੁਹਾਨੂੰ ਅਨੁਮਤੀ ਦਿੰਦਾ ਹੈ।

ਮਾਣਯੋਗ ਸਪੀਕਰ ਜੀ,

ਜਰਾ ਇਹ ਦੱਸੋ ਸਾਨੂੰ ਉਹ ਕਿਹੜਾ ਸੰਵਿਧਾਨ ਹੈ ਜੋ ਇੱਕ ਸਾਂਸਦ ਨੂੰ ਕੈਬਨਿਟ ਦੇ ਫ਼ੈਸਲੇ ਨੂੰ ਜਨਤਕ ਤੌਰ ‘ਤੇ ਫਾੜ ਦੇਣ ਦਾ ਹੱਕ ਦੇ ਦਿੰਦਾ ਹੈ, ਉਹ ਕਿਹੜਾ ਸੰਵਿਧਾਨ ਸੀ, ਕਿਸ ਹੈਸੀਅਤ ਨਾਲ ਫਾੜਿਆ ਗਿਆ ਸੀ।

ਮਾਣਯੋਗ ਸਪੀਕਰ ਜੀ,

ਸਾਡੇ ਦੇਸ਼ ਵਿੱਚ ਲਿਖਿਤ ਰੂਪ ਵਿੱਚ protocol ਦੀ ਵਿਵਸਥਾ ਹੈ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ ਸਭ ਕਿਵੇਂ-ਕਿਥੇ ਹੁੰਦੇ ਹਨ। ਕੋਈ ਮੈਨੂੰ ਦੱਸੋ ਕਿ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਤਾਰ-ਤਾਰ ਕਰਕੇ protocol ਵਿੱਚ ਇੱਕ ਪਰਿਵਾਰ ਨੂੰ ਪ੍ਰਾਥਮਿਕਤਾ ਕਿਵੇਂ ਦਿੱਤੀ ਜਾਂਦੀ ਸੀ, ਕਿਹੜਾ ਸੰਵਿਧਾਨ ਸੀ। ਸੰਵੈਧਾਨਿਕ ਅਹੁਦਿਆਂ ‘ਤੇ ਬੈਠੇ ਹੋਏ ਲੋਕ ਬਾਅਦ ਵਿੱਚ, ਇੱਕ ਪਰਿਵਾਰ ਨੂੰ ਲੋਕ ਪਹਿਲਾਂ, ਕਿਹੜਾ ਸੰਵਿਧਾਨ ਦੀ ਮਰਿਆਦਾ ਰੱਖੀ ਸੀ ਤੁਸੀਂ। ਅਤੇ ਅੱਜ ਸੰਵਿਧਾਨ ਦੀਆਂ ਗੱਲਾਂ ਕਰਦੇ ਹਨ, ਸੰਵਿਧਾਨ ਲਹਿਰਾਉਂਦੇ ਹਨ, ਜੈ ਸੰਵਿਧਾਨ ਕਹਿੰਦੇ ਹਨ। ਅਰੇ ਤੁਸੀਂ ਲੋਕ ਤਾਂ India is Indira, Indira is India ਨਾਰੇ ਲਗਾ ਕੇ ਜੀਏ ਹੋ, ਤੁਸੀਂ ਸੰਵਿਧਾਨ ਦਾ ਕੋਈ ਆਦਰ-ਭਾਵ ਕਦੇ ਵਿਅਕਤ ਕਰ ਨਹੀਂ ਪਾਏ ਹੋ।

ਮਾਣਯੋਗ ਸਪੀਕਰ ਜੀ,

ਮੈਂ ਬਹੁਤ ਗੰਭੀਰਤਾ ਨਾਲ ਕਹਿ ਰਿਹਾ ਹਾਂ ਕਿ ਦੇਸ਼ ਵਿੱਚ ਕਾਂਗਰਸ ਸੰਵਿਧਾਨ ਦੀ ਸਭ ਤੋਂ ਵੱਡੀ ਵਿਰੋਧੀ ਹੈ, ਉਸ ਦੇ ਜਹਨ ਵਿੱਚ ਹੈ।

ਮਾਣਯੋਗ ਸਪੀਕਰ ਜੀ,

ਇਸ ਪੂਰੀ ਚਰਚਾ ਦੇ ਦਰਮਿਆਨ ਉਨ੍ਹਾਂ ਨੂੰ 200, 500 ਸਾਲ ਦੀਆਂ ਗੱਲਾਂ ਕਰਨ ਦਾ ਤਾਂ ਹੱਕ ਹੈ ਲੇਕਿਨ ਐਮਰਜੈਂਸੀ ਦੀ ਗੱਲ ਨਿਕਲੀ ਤਾਂ...ਉਹ ਤਾਂ ਬਹੁਤ ਪੁਰਾਣਾ ਹੋ ਗਿਆ, ਤਾਂ ਤੁਹਾਡੇ ਪਾਪ ਪੁਰਾਣੇ ਹੋ ਜਾਂਦੇ ਹਨ ਤਾਂ ਕੀ ਖਤਮ ਹੋ ਜਾਂਦੇ ਹਨ ਕੀ?

ਮਾਣਯੋਗ ਸਭਾਪਤੀ ਜੀ, 

ਇਸ ਹਾਊਸ ਵਿੱਚ ਕੋਸ਼ਿਸ਼ ਕੀਤੀ ਗਈ, ਸੰਵਿਧਾਨ ਦੀ ਗੱਲ ਕਰਨਾ, ਲੇਕਿਨ ਐਮਰਜੈਂਸੀ ਨੂੰ ਕਦੇ ਵੀ ਆਉਣ ਨਹੀਂ ਦੇਣਾ, ਇਹ ਚਰਚਾ ਕਰਨ ਦਾ ਅਨੁਭਵ ਹੈ। ਲੇਕਿਨ ਇਹ ਦੇਸ਼, ਇਨ੍ਹਾਂ ਦੇ ਨਾਲ ਜੋ ਲੋਕ ਬੈਠੇ ਹਨ ਉਸ ਵਿੱਚ ਵੀ ਬਹੁਤ ਲੋਕ ਹਨ ਜੋ ਐਮਰਜੈਂਸੀ ਦੇ ਭੁਗਤ-ਭੋਗੀ ਰਹੇ ਹਨ। ਲੇਕਿਨ ਉਨ੍ਹਾਂ ਦੀਆਂ ਕੁਝ ਮਜ਼ਬੂਰੀਆਂ ਹੋਣਗੀਆਂ ਕਿ ਅੱਜ ਉਨ੍ਹਾਂ ਦੇ ਨਾਲ ਉਨ੍ਹਾਂ ਨੇ ਬੈਠਣਾ ਪਸੰਦ ਕੀਤਾ ਹੈ, ਮਤਲਬ ਅਵਸਰਵਾਦਿਤਾ ਦਾ ਇਹ ਦੂਸਰਾ ਨਾਮ ਹੈ। ਸੰਵਿਧਾਨ ਪ੍ਰਤੀ ਸਮਰਪਣ ਭਾਵ ਹੁੰਦਾ ਤਾਂ ਅਜਿਹਾ ਨਹੀਂ ਕਰਦੇ।

ਮਾਣਯੋਗ ਸਪੀਕਰ ਜੀ,

ਐਮਰਜੈਂਸੀ ਸਿਰਫ਼ ਇੱਕ ਰਾਜਨੈਤਿਕ ਸੰਕਟ ਨਹੀਂ ਸੀ। ਲੋਕਤੰਤਰ ਸੰਵਿਧਾਨ ਦੇ ਨਾਲ-ਨਾਲ ਇਹ ਬਹੁਤ ਵੱਡਾ ਮਨੁੱਖੀ ਸੰਕਟ ਵੀ ਸੀ। ਅਨੇਕ ਲੋਕਾਂ ਨੂੰ ਟੌਰਚਰ ਕੀਤਾ ਗਿਆ ਸੀ, ਅਨੇਕ ਲੋਕ ਜੇਲ੍ਹ ਵਿੱਚ ਮੌਤ ਨੂੰ ਸ਼ਰਣ ਹੋਏ ਸਨ। ਜੈ ਪ੍ਰਕਾਸ਼ ਨਾਰਾਇਣ ਜੀ ਦੀ ਸਥਿਤੀ ਇੰਨੀ ਖਰਾਬ ਹੋਈ ਕਿ ਬਾਹਰ ਆ ਕੇ ਉਹ ਕਦੇ ਠੀਕ ਨਹੀਂ ਹੋ ਪਾਏ, ਇਹ ਹਾਲ ਇਨ੍ਹਾਂ ਨੇ ਕਰ ਦਿੱਤਾ ਸੀ। ਅਤੇ ਪ੍ਰਤਾੜਨਾ ਸਿਰਫ਼ ਰਾਜਨੇਤਾਵਾਂ ਦੀ ਨਹੀਂ, ਆਮ ਆਦਮੀ ਨੂੰ ਵੀ ਨਹੀਂ ਛੱਡਿਆ ਗਿਆ ਸੀ, ਸਧਾਰਣ ਮਨੁੱਖ ਨੂੰ ਵੀ ਨਹੀਂ। ਅਤੇ ਇਨ੍ਹਾਂ ਦੇ ਇੰਨੇ ਸਾਰੇ ਜੁਲਮ, ਉਸ ਵਿੱਚ ਇਨ੍ਹਾਂ ਦੇ ਲੋਕ ਵੀ ਸਨ ਅੰਦਰ, ਉਸ ਦੇ ਨਾਲ ਵੀ ਜੁਲਮ ਹੋਇਆ।

ਮਾਣਯੋਗ ਸਪੀਕਰ ਜੀ,

ਉਹ ਦਿਨ ਅਜਿਹੇ ਸਨ ਕਿ ਜੋ ਕੁਝ ਲੋਕ ਘਰ ਤੋਂ ਨਿਕਲੇ ਕਦੇ ਘਰ ਪਰਤ ਕੇ ਵਾਪਸ ਨਹੀਂ ਆਏ ਅਤੇ ਪਤਾ ਤੱਕ ਨਹੀਂ ਚਲਿਆ ਕਿ ਉਨ੍ਹਾਂ ਦਾ ਸ਼ਰੀਰ ਕਿੱਥੇ ਗਿਆ, ਇੱਥੇ ਤੱਕ ਕਿ ਘਟਨਾਵਾਂ ਘਟੀਆਂ ਸਨ।

ਮਾਣਯੋਗ ਸਪੀਕਰ ਜੀ,

ਇਹ ਬਹੁਤ ਸਾਰੀਆਂ ਪਾਰਟੀਆਂ ਜੋ ਉਨ੍ਹਾਂ ਦੇ ਨਾਲ ਬੈਠੀਆਂ ਹਨ, ਉਹ ਘੱਟ ਗਿਣਤੀ ਦੀ ਆਵਾਜ਼ ਹੋਣ ਦਾ ਜਰਾ ਦਾਵਾ ਕਰਦੀਆਂ ਹਨ ਅਤੇ ਬਹੁਤ ਜ਼ਿਆਦਾ ਚਿਲਾ ਕੇ ਬੋਲਦੇ ਹਨ। ਕੀ ਕੋਈ ਮੁਜ਼ੱਫਰਨਗਰ ਅਤੇ ਤੁਰਕਮਾਨ ਗੇਟ ਉੱਥੇ ਘੱਟ ਗਿਣਤੀ ਦੇ ਨਾਲ ਐਮਰਜੈਂਸੀ ਵਿੱਚ ਕੀ ਹੋਇਆ ਸੀ ਜਰਾ ਯਾਦ ਕਰਨ ਦੀ ਹਿੰਮਤ ਕਰਦੇ ਹਨ ਕੀ, ਬੋਲਣ ਦੀ ਹਿੰਮਤ ਕਰਦੇ ਹਨ ਕੀ?

ਮਾਣਯੋਗ ਸਪੀਕਰ ਜੀ,

ਅਤੇ ਇਹ ਕਾਂਗਰਸ ਨੂੰ ਕਲੀਨ ਚਿੱਟ ਦੇ ਰਹੇ ਹਨ, ਕਿਵੇਂ ਦੇਸ਼ ਉਨ੍ਹਾਂ ਨੂੰ ਸਾਫ਼ ਕਰੇਗਾ? ਅਜਿਹਾ ਸ਼ਰਮਨਾਕ ਹੈ ਕਿ ਅਜਿਹੀ ਤਾਨਾਸ਼ਾਹੀ ਨੂੰ ਵੀ ਅੱਜ ਸਹੀ ਕਹਿਣ ਵਾਲੇ ਲੋਕ ਹੱਥ ਵਿੱਚ ਸੰਵਿਧਾਨ ਦੀ ਪ੍ਰਤੀ ਲੈ ਕੇ ਆਪਣੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਮਾਣਯੋਗ ਸਪੀਕਰ ਜੀ,

ਉਸ ਸਮੇਂ ਕਈ ਅਲੱਗ ਛੋਟੇ-ਛੋਟੇ ਰਾਜਨੀਤਕ ਦਲ ਸਨ, ਇਹ ਐਮਰਜੈਂਸੀ ਦੇ ਖ਼ਿਲਾਫ਼ ਲੜਾਈ ਦੇ ਮੈਦਾਨ ਵਿੱਚ ਉਤਰੇ ਸਨ ਅਤੇ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਜਮੀਨ ਬਣਾਈ ਸੀ। ਅੱਜ ਉਹ ਕਾਂਗਰਸ ਦਾ ਸਹਿਯੋਗ ਕਰ ਰਹੇ ਹਨ ਅਤੇ ਮੈਂ ਕੱਲ੍ਹ ਲੋਕ ਸਭਾ ਵਿੱਚ ਕਿਹਾ ਸੀ ਹੁਣ ਕਾਂਗਰਸ ਦਾ ਪਰਜੀਵੀ ਯੁਗ ਸ਼ੁਰੂ ਹੋਇਆ ਹੈ, ਇਹ ਪਰਜੀਵੀ ਕਾਂਗਰਸ ਹੈ। ਜਿੱਥੇ ਉਹ ਖੁਦ ਇਕੱਲੇ ਲੜੇ ਉੱਥੇ ਉਨ੍ਹਾਂ ਦੇ ਸਟ੍ਰਾਈਕ ਰੇਟ ਸ਼ਰਮਜਨਕ ਹੈ, ਅਤੇ ਜਿੱਥੇ ਕਿਸੇ ਦੇ ਸਹਾਰੇ, ਕਿਸੇ ਦੇ ਮੌਢੇ ‘ਤੇ ਬੈਠਣ ਦਾ ਮੌਕਾ ਮਿਲਿਆ ਉੱਥੇ ਤੋਂ ਬਚ ਕੇ ਆਏ ਹਨ। ਦੇਸ਼ ਦੀ ਜਨਤਾ ਨੇ ਅੱਜ ਵੀ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਹੈ, ਉਹ ਕਿਸੇ ਦੀ ਆੜ ਵਿੱਚ ਆਏ ਹਨ। ਇਹ ਕਾਂਗਰਸ ਪਰਜੀਵੀ ਹੈ ਕਿਸੇ ਹੋਰ ਦੇ ਕਾਰਨ ਸਹਿਯੋਗੀ ਦਲਾਂ ਦੇ ਵੋਟ ਖਾ ਕੇ ਉਹ ਜਰਾ ਫਲੀ-ਫੁੱਲੀ ਹੈ ਅਜਿਹਾ ਦਿਖਦਾ ਹੈ। ਅਤੇ ਕਾਂਗਰਸ ਦਾ ਪਰਜੀਵੀ ਹੋਣ ਦਾ ਕਾਰਨ ਉਨ੍ਹਾਂ ਦੇ ਆਪਣੇ ਕਾਰਨਾਮਿਆਂ ਤੋਂ ਹੈ। ਉਹ ਦੇਸ਼ ਦੀ ਜਨਤਾ ਦਾ ਵਿਸ਼ਵਾਸ ਨਹੀਂ ਜਿੱਤ ਪਾਏ, ਉਹ ਜੋੜ ਤੋੜ ਕੇ ਬਚਣ ਦਾ ਰਸਤਾ ਖੋਜ ਰਹੇ ਹਨ। ਜਨਤਾ-ਜਨਾਰਦਨ ਦਾ ਵਿਸ਼ਵਾਸ ਜਿੱਤਣ ਦੇ ਲਈ ਇਨ੍ਹਾਂ ਦੇ ਕੋਲ ਕੁਝ ਨਹੀਂ ਹੈ। ਇਸ ਲਈ fake narrative ਦੇ ਦੁਆਰਾ, fake video ਦੇ ਦੁਆਰਾ ਦੇਸ਼ ਨੂੰ ਭ੍ਰਮਿਤ ਕਰਕੇ, ਗੁਮਰਾਹ ਕਰਕੇ ਆਪਣੇ ਕਾਰਨਾਮੇ ਕਰਨ ਦੀ ਆਦਤ ਹੈ।

ਮਾਣਯੋਗ ਸਪੀਕਰ ਜੀ,

ਇਸ ਸਦਨ ਵਿੱਚੋਂ ਉੱਚ ਸਦਨ ਹੈ। ਇੱਥੇ ਵਿਕਾਸ ਦੇ ਵਿਜ਼ਨ ‘ਤੇ ਚਰਚਾ ਹੋਣਾ ਸੁਭਾਵਿਕ, ਉਪੇਖਿਅਤ ਹੈ। ਲੇਕਿਨ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪਾਂ ਨਾਲ ਘਿਰੇ ਲੋਕ, ਇਹ ਕਾਂਗਰਸ ਵਾਲੇ ਭ੍ਰਿਸ਼ਟਾਚਾਰੀ ਬਚਾਅ ਅੰਦੋਲਨ ਚਲਾਉਣ ਲਗ ਗਏ ਹਨ, ਬੇਸ਼ਰਮੀ ਦੇ ਨਾਲ। ਜਿਨ੍ਹਾਂ ਨੂੰ ਸਜਾਵਾਂ ਮਿਲੀਆਂ ਹਨ ਭ੍ਰਿਸ਼ਟਾਚਾਰ ਵਿੱਚ, ਇਨ੍ਹਾਂ ਦੇ ਨਾਲ ਤਸਵੀਰਾਂ ਕੱਢਣ ਵਿੱਚ ਇਨ੍ਹਾਂ ਨੂੰ ਮਜਾ ਆ ਰਿਹਾ ਹੈ। ਪਹਿਲਾਂ ਇਹ ਲੋਕ ਸਾਨੂੰ ਪੁੱਛਦੇ ਸਨ, ਗੱਲਾਂ ਤਾਂ ਵੱਡੀਆਂ ਕਰਦੇ ਸਨ, ਭ੍ਰਿਸ਼ਟਾਚਾਰੀਆਂ ‘ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੈ... ਅਤੇ ਜਦੋਂ ਭ੍ਰਿਸ਼ਟਾਚਾਰੀ ਜੇਲ੍ਹ ਜਾ ਰਹੇ ਹਨ ਤਾਂ ਹੰਗਾਮਾ ਕਰ ਰਹੇ ਹਨ ਕਿ ਤੁਸੀਂ ਲੋਕਾਂ ਨੂੰ ਜੇਲ੍ਹ ਕਿਉਂ ਭੇਜ ਰਹੇ ਹੋ।

ਮਾਣਯੋਗ ਸਪੀਕਰ ਜੀ,

ਇੱਥੇ ਚਰਚਾ ਦੇ ਦੌਰਾਨ ਕੇਂਦਰ ਦੀਆਂ ਜਾਂਚ ਏਜੰਸੀਆਂ ‘ਤੇ ਆਰੋਪ ਲਗਾਏ ਗਏ ਹਨ। ਜਾਂਚ ਏਜੰਸੀਆਂ ਦਾ ਇਹ ਸਰਕਾਰ ਦੁਰਉਪਯੋਗ ਕਰ ਰਹੀ ਹੈ ਅਜਿਹਾ ਕਿਹਾ ਗਿਆ ਹੈ।

ਮਾਣਯੋਗ ਸਪੀਕਰ ਜੀ, 

ਹੁਣ ਤੁਸੀਂ ਮੈਨੂੰ ਦੱਸੋ ਭ੍ਰਿਸ਼ਟਾਚਾਰ ਕਰੇ AAP, ਸ਼ਰਾਬ ਘੁਟਾਲਾ ਕਰੇ AAP, ਬੱਚਿਆਂ ਦੀ ਕਲਾਸ ਨੂੰ ਬਣਾਉਣ ਵਿੱਚ ਘੁਟਾਲਾ ਕਰੇ AAP, ਪਾਣੀ ਤੱਕ ਵਿੱਚ ਘੁਟਾਲਾ ਕਰੇ AAP, AAP ਦੀ ਸ਼ਿਕਾਇਤ ਕਰੇ ਕਾਂਗਰਸ, AAP ਨੂੰ ਕੋਰਟ ਵਿੱਚ ਘੜੀਸ ਕੇ ਲੈ ਜਾਏ ਕਾਂਗਰਸ ਅਤੇ ਹੁਣ ਕਾਰਵਾਈ ਹੋਵੇ ਤਾਂ ਗਾਲਾਂ ਦੇਵੇ ਮੋਦੀ ਨੂੰ। ਅਤੇ ਹੁਣ ਆਪਸ ਵਿੱਚ ਜਰਾ ਸਾਥੀ ਬਣ ਗਏ ਹਨ ਇਹ ਲੋਕ। ਅਤੇ ਹਿੰਮਤ ਹੈ ਤਾਂ ਸਦਨ ਵਿੱਚ ਖੜ੍ਹੇ ਹੋ ਕੇ ਜਵਾਬ ਮੰਗੋ, ਕਾਂਗਰਸ ਪਾਰਟੀ ਤੋਂ, ਮੈਂ AAP ਵਾਲਿਆਂ ਨੂੰ ਕਹਿੰਦਾ ਹਾਂ। ਕਾਂਗਰਸ ਵੀ ਦੱਸੇ ਕਿ ਤੁਸੀਂ ਪ੍ਰੈੱਸ ਕਾਨਫਰੰਸ ਕਰਕੇ AAP ਦੇ ਘੁਟਾਲਿਆਂ ਦੇ ਇਤਨੇ ਸਾਰੇ ਸਬੂਤ ਦੇਸ਼ ਦੇ ਸਾਹਮਣੇ ਰੱਖੇ ਸਨ, ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ, ਇਨ੍ਹਾਂ ਹੀ ਲੋਕਾਂ ਦੇ ਖਿਲਾਫ ਕੀਤੀ ਸੀ। ਹੁਣ ਇਹ ਦੱਸਣ ਕਿ ਇਹ ਜੋ ਉਨ੍ਹਾਂ ਨੇ ਸਬੂਤ ਪ੍ਰੈੱਸ ਕਾਨਫਰੰਸ ਕਰਕੇ ਸਾਰੀਆਂ ਫਾਈਲਾਂ ਦੱਸੀਆਂ ਸਨ ਕਿਉਂ ਉਹ ਸਬੂਤ ਸੱਚੇ ਸਨ ਕਿ ਝੂਠੇ ਸਨ। ਦੋਵੇਂ ਇੱਕ–ਦੂਸਰੇ ਨੂੰ ਖੋਲ੍ਹ ਕੇ ਰੱਖ ਦੇਣਗੇ। 

ਮਾਣਯੋਗ ਸਪੀਕਰ ਜੀ,

ਮੈਨੂੰ ਵਿਸ਼ਾਵਾਸ ਹੈ ਅਜਿਹੀਆਂ ਚੀਜਾਂ ਵਿੱਚ ਜਵਾਬ ਦੇਣ ਦੀ ਉਨ੍ਹਾਂ ਦੇ ਅੰਦਰ ਹਿੰਮਤ ਨਹੀਂ ਹੈ। 

ਮਾਣਯੋਗ ਸਪੀਕਰ ਜੀ,

ਇਹ ਅਜਿਹੇ ਲੋਕ ਹਨ ਜਿਨ੍ਹਾਂ ਦਾ double standard ਹੈ, ਦੋਹਰਾ ਰੱਵਈਆ ਹੈ। ਅਤੇ ਮੈਂ ਦੇਸ਼ ਨੂੰ ਵਾਰ-ਵਾਰ ਇਹ ਗੱਲ ਯਾਦ ਦਿਲਾਉਣਾ ਚਾਹੁੰਦਾ ਹਾਂ ਕਿ ਇਹ ਕੈਸਾ ਦੋਗਲਾਪਣ ਚੱਲ ਰਿਹਾ ਹੈ। ਇਹ ਲੋਕ ਦਿੱਲੀ ਵਿੱਚ ਇੱਕ ਮੰਚ ‘ਤੇ ਬੈਠ ਕੇ ਜਾਂਚ ਏਜੰਸੀਆਂ ‘ਤੇ ਦੋਸ਼ ਲਗਾਉਂਦੇ ਹਨ, ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੇ ਲਈ ਰੈਲੀਆਂ ਕਰਦੇ ਹਨ। ਅਤੇ ਕੇਰਲ ਵਿੱਚ ਉਨ੍ਹਾਂ ਦੇ ਸ਼ਹਿਜਾਦੇ ਉਨ੍ਹਾਂ ਦੇ ਹੀ ਕੇਰਲ ਦੇ ਇੱਕ ਮੁੱਖ ਮੰਤਰੀ ਜੋ ਉਨ੍ਹਾਂ ਦੇ ਗਠਬੰਧਨ ਦੇ ਸਾਥੀ ਹਨ, ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਅਪੀਲ ਕਰਦੇ ਹਨ ਅਤੇ ਭਾਰਤ ਸਰਕਾਰ ਨੂੰ ਕਹਿੰਦੇ ਹਨ ਕਿ ਇਸ ਮੁੱਖ ਮੰਤਰੀ ਨੂੰ ਜੇਲ੍ਹ ਭੇਜ ਦਿਓ। ਦਿੱਲੀ ED, CBI ਦਾ ਕਾਰਵਾਈ ਉਸ ‘ਤੇ ਹਾਏ-ਤੌਬਾ ਕਰਦੇ ਹਨ ਅਤੇ ਉਹੀ ਲੋਕ ਉਸੇ ਏਜੰਸੀ ਤੋਂ ਕੇਰਲ ਦੇ ਮੁੱਖ ਮੰਤਰੀ ਨੂੰ ਜੇਲ੍ਹ ਭੇਜਣ ਦੀ ਗੱਲ ਕਰਦੇ ਹਨ ਸ਼ਹਿਜਾਦੇ। ਤਦ ਲੋਕਾਂ ਦੇ ਮਨ ਵਿੱਚ ਸਵਾਲ ਹੁੰਦਾ ਹੈ ਕਿ ਕੀ ਇਸ ਵਿੱਚ ਵੀ ਦੋਗਲਾਪਣ ਹੈ।

ਮਾਣਯੋਗ ਸਪੀਕਰ ਜੀ,

ਛੱਤੀਸਗੜ੍ਹ ਵਿੱਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਦੇ ਨਾਲ ਸ਼ਰਾਬ ਘੁਟਾਲਾ ਜੁੜਿਆ, ਇਹੀ AAP ਪਾਰਟੀ ਵਾਲੇ ਚੀਕ-ਚੀਕ ਕੇ ਕਹਿੰਦੇ ਸਨ ਕਿ ED, CBI ਨੂੰ ਲਗਾ ਦਿਓ ਅਤੇ ਇਸ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਪਾ ਦਿਓ, ਖੁੱਲ੍ਹੇਆਮ ਕਹਿੰਦੇ ਸਨ ਅਤੇ ED ਇਹ ਕੰਮ ਕਰੇ ਇਸ ਦੇ ਲਈ ਗੁਜਾਰਿਸ਼ ਕਰਦੇ ਸਨ। ਉਨ੍ਹਾਂ ਨੂੰ ਤਦ ED ਬਹੁਤ ਪਿਆਰਾ ਲੱਗਦਾ ਹੈ।

ਮਾਣਯੋਗ ਸਪੀਕਰ ਜੀ, 

ਇਹ ਅੱਜ ਜੋ ਲੋਕ ਜਾਂਚ ਏਜੰਸੀਆਂ ਨੂੰ ਬਦਨਾਮ ਕਰ ਰਹੇ ਹਨ, ਸ਼ੋਰ ਮਚਾ ਰਹੇ ਹਨ, ਮੈਂ ਜਰਾ ਉਨ੍ਹਾਂ ਦੀ ਯਾਦਦਾਸ਼ਤ ‘ਤੇ ਜ਼ੋਰ ਪਾਉਣਾ ਚਾਹੀਦਾ ਹੈ, ਮੈਂ ਅਜਿਹਾ ਉਨ੍ਹਾਂ ਨੂੰ ਤਾਕੀਦ ਕਰਦਾ ਹਾਂ। ਜਾਂਚ ਏਜੰਸੀਆਂ ਦੀ ਪਹਿਲਾਂ ਦੁਰਵਰਤੋਂ ਕਿਵੇਂ ਹੁੰਦੀ ਸੀ, ਕਿਵੇਂ ਹੁੰਦੀ ਸੀ, ਕੌਣ ਕਰਦਾ ਸੀ ਮੈਂ ਜਰਾ ਦੱਸਣਾ ਚਾਹੁੰਦਾ ਹਾਂ। ਮੈਂ ਕੁਝ ਬਿਆਨ ਤੁਹਾਡੇ ਸਾਹਮਣੇ ਰੱਖਦਾ ਹਾਂ। ਇਹ ਪਹਿਲਾ ਬਿਆਨ ਹੈ 2013 ਦਾ, ਬਿਆਨ ਕੀ ਹੈ ਕਾਂਗਰਸ ਨਾਲ ਲੜਨਾ ਅਸਾਨ ਨਹੀਂ ਹੈ, ਜੇਲ੍ਹ ਵਿੱਚ ਪਾ ਦੇਵੇਗੀ ਸੀਬੀਆਈ ਪਿੱਛੇ ਲਗਾ ਦੇਵੇਗੀ। ਕਾਂਗਰਸ, ਸੀਬੀਆਈ ਅਤੇ ਇਨਕਮ ਟੈਕਸ ਦਾ ਡਰ ਦਿਖਾ ਕੇ ਸਮਰਥਨ ਲੈਂਦੀ ਹੈ। ਇਹ ਸਟੇਟਮੈਂਟ ਕਿਸ ਦੀ ਹੈ? ਇਹ ਬਿਆਨ ਹੈ ਸਵਰਗਵਾਸੀ ਮੁਲਾਇਮ ਸਿੰਘ ਜੀ ਦਾ, ਕਾਂਗਰਸ ਏਜੰਸੀਆਂ ਦੀ ਕਿਵੇਂ ਦੁਰਵਰਤੋਂ ਕਰਦੀ ਹੈ ਇਹ ਮੁਲਾਇਮ ਸਿੰਘ ਜੀ ਨੇ ਕਿਹਾ ਸੀ ਅਤੇ ਇੱਥੇ ਇਸ ਸਦਨ ਦੇ ਮਾਣਯੋਗ ਮੈਂਬਰ ਰਾਮਗੋਪਾਲ ਜੀ ਨੂੰ ਮੈਂ ਜਰਾ ਪੁੱਛਣਾ ਚਾਹੁੰਦਾ ਹਾਂ ਕਿ ਰਾਮਗੋਪਾਲ ਜੀ ਕੀ ਨੇਤਾ ਜੀ ਕਦੇ ਝੂਠ ਬੋਲਦੇ ਸਨ ਕੀ? ਨੇਤਾ ਜੀ ਤਾਂ ਸੱਚ ਬੋਲਦੇ ਸਨ। 

ਮਾਣਯੋਗ ਸਪੀਕਰ ਜੀ, 

ਮੈਂ ਰਾਮਗੋਪਾਲ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਹਾਂ ਕਿ ਜਰਾ ਭਤੀਜੇ ਨੂੰ ਵੀ ਦੱਸੋ ਕਿਉਂਕਿ ਉਨ੍ਹਾਂ ਨੂੰ ਵੀ ਯਾਦ ਕਰਵਾਓ ਕਿ ਰਾਜਨੀਤੀ ਵਿੱਚ ਕਦਮ ਰੱਖਦੇ ਹੀ ਭਤੀਜੇ ‘ਤੇ ਸੀਬੀਆਈ ਦਾ ਫਾਹਾ ਲਗਾਉਣ ਵਾਲੇ ਕੌਣ ਸਨ ਜਰਾ ਯਾਦ ਦਿਲਾ ਦਿਓ ਉਨ੍ਹਾਂ ਨੂੰ, ਪਤਾ ਚੱਲੇਗਾ। 

ਮਾਣਯੋਗ ਸਪੀਕਰ ਜੀ,

ਮੈਂ ਇੱਕ ਹੋਰ ਬਿਆਨ ਪੜ੍ਹਦਾ ਹਾਂ, ਇਹ ਵੀ ਸਾਲ 2013 ਦਾ ਹੈ। The Congress had used the CBI to strike political bargains in many parties.  ਇਹ ਕੌਣ ਕਹਿੰਦੇ ਹਨ, ਉਨ੍ਹਾਂ ਦੇ Comrade ਸ਼੍ਰੀਮਾਨ ਪ੍ਰਕਾਸ਼ ਕਰਾਤ ਜੀ ਨੇ ਇਹ ਕਿਹਾ ਹੋਇਆ ਹੈ 2013 ਵਿੱਚ ਕਿਹਾ, ਇਹ ਏਜੰਸੀਆਂ ਦੀ ਕੌਣ ਦੁਰਵਰਤੋਂ ਕਰਦਾ ਸੀ। ਇੱਕ ਹੋਰ ਮਹੱਤਵਪੂਰਨ ਸਟੇਟਮੈਂਟ ਵਿੱਚ ਮੈਂ ਪੜ੍ਹਦਾ ਹਾਂ ਅਤੇ ਮੈਂ ਯਾਦ ਦਿਲਾਉਣਾ ਚਾਹੁੰਦਾ ਹਾਂ ਕਿ ਉਹ ਸਟੇਟਮੈਂਟ ਕੀ ਹੈ ਕਿ ਸੀਬੀਆਈ ਪਿੰਜਰੇ ਵਿੱਚ ਬੰਦ ਤੋਤਾ ਹੈ ਜੋ ਮਾਲਕ ਦੀ ਆਵਾਜ਼ ਵਿੱਚ ਬੋਲਦਾ ਹੈ। ਇਹ ਕਿਸੇ ਰਾਜਨੀਤਿਕ ਵਿਅਕਤੀ ਦਾ ਬਿਆਨ ਨਹੀਂ ਹੈ, ਇਹ ਸਾਡੇ ਦੇਸ਼ ਦੀ ਸੁਪਰੀਮ ਕੋਰਟ ਨੇ ਯੂਪੀਏ ਸਰਕਾਰ ਦੇ ਸਮੇਂ ਕਿੱਥੇ ਹੋਇਆ ਬਿਆਨ ਹੈ। ਏਜੰਸੀਆਂ ਦੀ ਦੁਰਵਰਤੋਂ ਕੌਣ ਕਰਦਾ ਸੀ ਇਸ ਦੇ ਜਿਉਂਦੇ ਜਾਗਦੇ ਸਬੂਤ ਅੱਜ ਮੌਜੂਦ ਹਨ। 

ਮਾਣਯੋਗ ਸਪੀਕਰ ਜੀ,

ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਇਹ ਮੇਰੇ ਲਈ ਚੋਣਾਂ ਹਾਰ-ਜਿੱਤ ਦਾ ਤਰਾਜੂ ਨਹੀਂ ਹੈ। ਮੈਂ ਚੋਣਾਂ ਹਾਰ-ਜਿੱਤ ਦੇ ਲਈ ਭ੍ਰਿਸ਼ਟਾਚਾਰ ਦੇ ਲਈ ਲੜਾਈ ਨਹੀਂ ਲੜ ਰਿਹਾ ਹਾਂ। ਇਹ ਮੇਰਾ ਮਿਸ਼ਨ ਹੈ, ਇਹ ਮੇਰਾ conviction ਹੈ ਅਤੇ ਮੈਂ ਮੰਨਦਾ ਹਾਂ ਕਿ ਇਹ ਭ੍ਰਿਸ਼ਟਾਚਾਰ ਇੱਕ ਅਜਿਹੀ ਦੀਮਕ, ਹੈ ਜਿਸ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਇਸ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਲਾਉਣ ਦੇ ਲਈ, ਭ੍ਰਿਸ਼ਟਾਚਾਰ ਪ੍ਰਤੀ ਸਧਾਰਣ ਮਨੁੱਖਤਾ ਦੇ ਮਨ ਵਿੱਚ ਨਫਰਤ ਪੈਦਾ ਕਰਨ ਲਈ ਮੈਂ ਜੀ-ਜਾਨ ਨਾਲ ਜੁਟਿਆ ਹੋਇਆ ਹਾਂ ਅਤੇ ਮੈਂ ਇਸ ਨੂੰ ਪਵਿੱਤਰ ਕਾਰਜ ਮੰਨਦਾ ਹਾਂ। 2014 ਵਿੱਚ ਜਦੋਂ ਸਾਡੀ ਸਰਕਾਰ ਬਣੀ ਤਦ ਅਸੀਂ ਦੋ ਵੱਡੀਆਂ ਗੱਲਾਂ ਕਹੀਆਂ ਸਨ, ਇੱਕ ਅਸੀਂ ਕਿਹਾ ਸੀ ਮੇਰੀ ਸਰਕਾਰ ਗ਼ਰੀਬਾਂ ਨੂੰ ਸਮਰਪਿਤ ਹੈ ਅਤੇ ਦੂਸਰਾ ਭ੍ਰਿਸ਼ਟਾਚਾਰ ‘ਤੇ, ਕਾਲੇ ਧਨ ‘ਤੇ ਸਖਤ ਹਿੱਟ ਮੇਰੀ ਸਰਕਾਰ ਕਰੇਗੀ ਇਹ ਮੈਂ 2014 ਵਿੱਚ ਜਨਤਕ ਤੌਰ ‘ਤੇ ਕਹੀ ਸੀ। ਇਸੇ ਉਦੇਸ਼ ਨੂੰ ਲੈ ਕੇ ਇੱਕ ਤਰਫ ਗ਼ਰੀਬਾਂ ਦੀ ਭਲਾਈ ਲਈ ਵਿਸ਼ਵ ਦੀ ਸਭ ਤੋਂ ਵੱਡੀ ਭਲਾਈ ਯੋਜਨਾ ਅਸੀਂ ਚਲਾ ਰਹੇ ਹਾਂ। ਗ਼ਰੀਬ ਭਲਾਈ ਯੋਜਨਾ ਚਲਾ ਰਹੇ ਹਨ। ਦੂਸਰੀ ਤਰਫ ਭ੍ਰਿਸ਼ਟਾਚਾਰ ਦੇ ਵਿਰੁੱਧ ਨਵੇਂ ਕਾਨੂੰਨ, ਨਵੀਆਂ ਵਿਵਸਥਾਵਾਂ, ਨਵੇਂ ਤੰਤਰ ਅਸੀਂ ਵਿਕਸਿਤ ਕਰ ਰਹੇ ਹਾਂ। ਅਸੀਂ ਭ੍ਰਿਸ਼ਟਾਚਾਰ ਐਕਟ 1988 ਉਸ ਵਿੱਚ ਸੰਸ਼ੋਧਨ ਕੀਤਾ ਹੈ। ਅਸੀਂ ਕਾਲੇ ਧਨ ਦੇ ਖਿਲਾਫ ਇੱਕ ਨਵਾਂ ਕਾਨੂੰਨ ਬਣਾਇਆ, ਬੇਨਾਮੀ ਸੰਪਤੀ ਨੂੰ ਲੈ ਕੇ ਅਸੀਂ ਨਵਾਂ ਕਾਨੂੰਨ ਲੈ ਕੇ ਆਏ ਹਾਂ। ਇਨ੍ਹਾਂ ਕਾਨੂੰਨਾਂ ਨਾਲ ਭ੍ਰਿਸ਼ਟ ਅਧਿਕਾਰੀਆਂ ‘ਤੇ ਵੀ ਕਾਰਵਾਈ ਹੋ ਗਈ ਹੈ। ਲੇਕਿਨ ਲੀਕੇਜ਼ ਹਟਾਉਣ ਦੇ ਲਈ ਅਸੀਂ ਸਕਾਰਾਤਮਕ ਰੂਪ ਨਾਲ ਗਵਰਨਮੈਂਟ ਵਿੱਚ ਵੀ ਬਦਲਾਅ ਲਿਆਂਦਾ ਹੈ। ਅਸੀਂ ਅਸੀਂ direct benefit transfer ‘ਤੇ ਜ਼ੋਰ ਦਿੱਤਾ ਹੈ। ਅਸੀਂ digital technology ਦਾ ਭਰਪੂਰ ਉਪਯੋਗ ਕੀਤਾ ਹੈ। ਅਤੇ ਤਦ ਹੀ ਅੱਜ ਹਰ ਲਾਭਾਰਥੀ ਤੱਕ ਉਸ ਦੇ ਹੱਕ ਦਾ ਫਾਇਦਾ ਤੁਰੰਤ ਸਿੱਧਾ ਪਹੁੰਚ ਰਿਹਾ ਹੈ। ਇੱਕ ਨਵੇਂ ਪੈਸੇ ਦਾ ਲੀਕੇਜ਼ ਨਹੀਂ ਹੁੰਦਾ ਹੈ। ਇਹ ਸਾਡੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦਾ ਪਹਿਲੂ ਹੈ। ਅਤੇ ਜਦੋਂ ਸਧਾਰਣ ਨਾਗਰਿਕ ਨੂੰ ਇਹ ਵਿਵਸਥਾਵਾਂ ਮਿਲਦੀਆਂ ਹਨ ਤਦ ਉਸ ਦਾ ਲੋਕਤੰਤਰ ਵਿੱਚ ਭਰੋਸਾ ਵਧਦਾ ਹੈ। ਉਸ ਨੂੰ ਸਰਕਾਰ ਵਿੱਚ ਅਪਣਾਪਨ ਮਹਿਸੂਸ ਹੁੰਦਾ ਹੈ ਅਤੇ ਜਦੋਂ ਅਪਣਾਪਨ ਮਹਿਸੂਸ ਹੁੰਦਾ ਹੈ ਨਾ ਤਦ ਤੀਸਰੀ ਵਾਰ ਬੈਠਣ ਦਾ ਮੌਕਾ ਮਿਲਦਾ ਹੈ।

ਮਾਣਯੋਗ ਸਪੀਕਰ ਜੀ,

ਮੈਂ ਬਿਨਾ ਝਿਜਕ ਦੇ ਕਹਿਣਾ ਚਾਹੁੰਦਾ ਹਾਂ। ਲਾਗ ਲਪੇਟ ਨਹੀਂ ਰੱਖਦਾ ਹਾਂ। ਅਤੇ ਮੈਂ ਦੇਸ਼ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਏਜੰਸੀਆਂ ਨੂੰ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਲਈ ਖੁੱਲੀ ਛੂਟ ਦੇ ਕੇ ਰੱਖੀ ਹੈ, ਸਰਕਾਰ ਕਿਤੇ ਵੀ ਟੰਗ ਨਹੀਂ ਅੜਾਏਗੀ। ਹਾਂ ਉਹ ਈਮਾਨਦਾਰੀ ਨਾਲ ਕੰਮ ਕਰਨ, ਈਮਾਨਦਾਰੀ ਦੇ ਲਈ ਕੰਮ ਕਰੇ ਇਹ ਮੇਰੀ ਸੂਚਨਾ ਹੈ। 

ਅਤੇ ਮਾਣਯੋਗ ਸਪੀਕਰ ਜੀ, 

ਮੈਂ ਫਿਰ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ। ਕੋਈ ਵੀ ਭ੍ਰਿਸ਼ਟਾਚਾਰੀ ਕਾਨੂੰਨ ਤੋਂ ਬਚ ਕੇ ਨਹੀਂ ਨਿਕਲੇਗਾ, ਇਹ ਮੋਦੀ ਦੀ ਗਾਰੰਟੀ ਹੈ। 

ਮਾਣਯੋਗ ਸਪੀਕਰ ਜੀ,

ਰਾਸ਼ਟਰਪਤੀ ਜੀ ਨੇ ਆਪਣੇ ਸੰਬੋਧਨ ਵਿੱਚ ਪੇਪਰ ਲੀਕ ਨੂੰ ਇੱਕ ਵੱਡੀ ਸਮੱਸਿਆ ਦੱਸਿਆ ਹੈ। ਮੈਨੂੰ ਉਮੀਦ ਸੀ ਕਿ ਸਾਰੀਆਂ ਪਾਰਟੀਆਂ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ‘ਤੇ ਆਪਣੀ ਗੱਲ ਰੱਖਦੇ। ਲੇਕਿਨ ਬਦਕਿਸਮਤੀ ਨਾਲ ਇੰਨਾ ਸੰਵੇਦਨਸ਼ੀਲ ਮਹੱਤਵਪੂਰ ਮੁੱਦਾ ਵੀ, ਮੇਰੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੇ ਨਾਲ ਜੁੜਿਆ ਮੁੱਦਾ ਵੀ ਇਨ੍ਹਾਂ ਨੇ ਰਾਜਨੀਤੀ ਦੀ ਭੇਂਟ ਚੜ੍ਹਾ ਦਿੱਤਾ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ? ਮੈਂ ਦੇਸ਼ ਦੇ ਨੌਜਵਾਨਾਂ ਨੂੰ ਭਰੋਸਾ ਦਿਲਾਉਂਦਾ ਹਾਂ ਕਿ ਤੁਹਾਨੂੰ ਧੋਖਾ ਦੇਣ ਵਾਲਿਆਂ ਨੂੰ ਇਹ ਸਰਕਾਰ ਛੱਡਣ ਵਾਲੀ ਨਹੀਂ ਹੈ। ਮੇਰੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਇਸ ਦੇ ਲਈ ਇੱਕ ਤੋਂ ਬਾਅਦ ਇੱਕ ਐਕਸ਼ਨ ਲਏ ਜਾ ਰਹੇ ਹਨ। ਸੰਸਦ ਵਿੱਚ ਇਨ੍ਹਾਂ ਗੜਬੜੀਆਂ ਦੇ ਖਿਲਾਫ ਸਖਤ ਕਾਨੂੰ ਵੀ ਅਸੀਂ ਬਣਾਇਆ ਹੈ। ਅਸੀਂ ਪੂਰੇ ਸਿਸਟਮ ਨੂੰ ਮਜ਼ਬੂਤੀ ਦੇ ਰਹੇ ਹਾਂ ਕਿ ਭਵਿੱਖ ਵਿੱਚ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਸ਼ੱਕ ਭਰੀ ਸਥਿਤੀ ਵਿੱਚ ਰਹਿਣਾ ਨਾ ਪਵੇ, ਪੂਰੇ ਵਿਸ਼ਵਾਸ ਦੇ ਨਾਲ ਉਹ ਆਪਣੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਅਤੇ ਆਪਣੇ ਹੱਕ ਨੂੰ ਪ੍ਰਾਪਤ ਕਰਨ। ਇਸ ਗੱਲ ਨੂੰ ਲੈ ਕੇ ਅਸੀਂ ਕੰਮ ਕਰ ਰਹੇ ਹਾਂ। 

ਮਾਣਯੋਗ ਸਪੀਕਰ ਜੀ,

ਇੱਥੇ ਕੁਝ ਦੋਸ਼ ਲਗਾਉਣ ਦੇ ਫੈਸ਼ਨ ਹਨ ਲੇਕਿਨ ਕੁਝ ਦੋਸ਼ ਅਜਿਹੇ ਉਸ ਦੇ ਜਵਾਬ ਘਟਨਾਵਾਂ ਖੁਦ ਦੇ ਦਿੰਦੀਆਂ ਹਨ। ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ। ਜੰਮੂ-ਕਸ਼ਮੀਰ ਵਿੱਚ ਹਾਲ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਚੋਣਾਂ ਦੇ ਜੋ ਅੰਕੜੇ ਹਨ, ਉਹ ਪਿਛਲੇ ਚਾਰ ਦਹਾਕਿਆਂ ਦੇ ਰਿਕਾਰਡ ਨੂੰ ਤੋੜਨ ਵਾਲੇ ਹਨ। ਅਤੇ ਇਸ ਨੂੰ ਸਿਰਫ ਕੋਈ ਘਰ ਤੋਂ ਗਿਆ ਬਟਨ ਦੱਬ ਕੇ ਆਇਆ ਇੰਨਾ ਨਹੀਂ ਹੈ। ਭਾਰਤ ਦੇ ਸੰਵਿਧਾਨ ਨੂੰ ਮਨਜ਼ੂਰੀ ਦਿੰਦੇ ਹਨ, ਭਾਰਤ ਦੇ ਲੋਕਤੰਤਰ ਨੂੰ ਮਨਜ਼ੂਰੀ ਦਿੰਦੇ ਹਨ, ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਮਨਜ਼ੂਰੀ ਦਿੰਦੇ ਹਨ। ਇਹ ਬਹੁਤ ਵੱਡੀ success ਹੈ ਮਾਣਯੋਗ ਸਪੀਕਰ ਜੀ। ਦੇਸ਼ਵਾਸੀ ਜਿਸ ਪਲ ਦਾ ਇੰਤਜ਼ਾਰ ਕਰਦੇ ਸਨ ਉਹ ਅੱਜ ਇੰਨੀ ਸਹਿਜ ਸਰਲਤਾ ਦੇ ਸਾਹਮਣੇ ਦਿਖ ਰਹੀ ਹੈ ਮਾਣਯੋਗ ਸਪੀਕਰ ਜੀ। ਬੀਤੇ ਕਈ ਦਹਾਕਿਆਂ ਵਿੱਚ ਬੰਦ, ਹੜਤਾਲ, ਆਤੰਕੀ ਧਮਕੀਆਂ, ਇਧਰ-ਉਧਰ ਬੰਬ ਧਮਾਕਿਆਂ ਦੀਆਂ ਕੋਸ਼ਿਸ਼ਾਂ ਇੱਕ ਤਰ੍ਹਾਂ ਨਾਲ ਲੋਕਤੰਤਰ ‘ਤੇ ਗ੍ਰਹਿਣ ਬਣੀ ਹੋਈ ਸੀ। ਅੱਜ ਇਸ ਵਾਰ ਲੋਕਾਂ ਨੇ ਸੰਵਿਧਾਨ ‘ਤੇ ਅਟੁੱਟ ਵਿਸ਼ਵਾਸ ਰੱਖਦੇ ਹੋਏ ਆਪਣੀ ਕਿਸਮਤ ਦਾ ਫੈਸਲਾ ਲਿਆ ਹੈ। ਮੈਂ ਜੰਮੂ –ਕਸ਼ਮੀਰ ਦੇ ਵੋਟਰਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ।

ਮਾਣਯੋਗ ਸਪੀਕਰ ਜੀ, 

ਜੰਮੂ-ਕਸ਼ਮੀਰ ਵਿੱਚ ਆਤੰਕਵਾਦ ਨਾਲ ਸਾਡੀ ਲੜਾਈ ਇੱਕ ਪ੍ਰਕਾਰ ਨਾਲ ਅੰਤਿਮ ਦੌਰ ‘ਤੇ ਹੈ, ਅੰਤਿਮ ਪੜਾਅ ਵਿੱਚ ਹੈ। ਆਤੰਕ ਦੇ ਬਚੇ ਹੋਏ ਨੈੱਟਵਰਕ ਨੂੰ ਵੀ ਅਸੀਂ ਸਖਤੀ ਨਾਲ ਨੇਸਤਨਾਬੂਦ ਕਰਨ ਦੇ ਲਈ ਪੂਰੀ ਵਊਹ ਰਚਨਾ ਦੇ ਨਾਲ ਅੱਗੇ ਵਧ ਰਹੇ ਹਾਂ। ਬੀਤੇ ਦਸ ਵਰ੍ਹਿਆਂ ਵਿੱਚ ਪਹਿਲਾਂ ਦੀ ਤੁਲਨਾ ਵਿੱਚ ਆਤੰਕੀ ਘਟਨਾਵਾਂ ਵਿੱਚ ਬਹੁਤ ਗਿਰਾਵਟ ਆਈ ਹੈ। ਹੁਣ ਪੱਥਰਬਾਜ਼ੀ ਦੀਆਂ ਖਬਰਾਂ ਵੀ ਸ਼ਾਇਦ ਹੀ ਕਿਸੇ ਕੋਨੇ ਵਿੱਚ ਇੱਕ-ਅੱਧ ਵਾਰ ਆ ਜਾਣ ਤਾਂ ਆ ਜਾਣ। ਹੁਣ ਜੰਮੂ-ਕਸ਼ਮੀਰ ਵਿੱਚ ਆਤੰਕ ਅਤੇ ਅਲਗਾਵ ਖਤਮ ਹੋ ਰਿਹਾ ਹੈ। ਅਤੇ ਇਸ ਲੜਾਈ ਵਿੱਚ ਜੰਮੂ-ਕਸ਼ਮੀਰ ਦੇ ਨਾਗਰਿਕ ਸਾਡੀ ਮਦਦ ਕਰ ਰਹੇ ਹਨ, ਅਗਵਾਈ ਕਰ ਰਹੇ ਹਨ, ਇਹ ਸਭ ਤੋਂ ਜ਼ਿਆਦਾ ਵਿਸ਼ਵਾਸ ਪੈਦਾ ਕਰਨ ਵਾਲੀ ਗੱਲ ਹੈ। ਅੱਜ ਇੱਥੇ ਟੂਰਿਜ਼ਮ ਨਵੇਂ ਰਿਕਾਰਡ ਬਣਾ ਰਿਹਾ ਹੈ, ਨਿਵੇਸ਼ ਵਧ ਰਿਹਾ ਹੈ।

ਮਾਣਯੋਗ ਸਪੀਕਰ ਜੀ, 

ਅੱਜ ਜੋ ਨੌਰਥ ਈਸਟ ਨੂੰ ਲੈ ਕੇ ਸਵਾਲ ਉਠਾਉਂਦੇ ਹਨ, ਉਨ੍ਹਾਂ ਨੇ ਨੌਰਥ ਈਸਟ ਨੂੰ ਆਪਣੇ ਹਾਲ ‘ਤੇ ਛੱਡ ਕੇ ਰੱਖਿਆ ਸੀ। ਕਿਉਂਕਿ ਉਨ੍ਹਾਂ ਦਾ ਜੋ ਚੁਣਾਵੀ ਹਿਸਾਬ-ਕਿਤਾਬ ਹੁੰਦਾ ਹੈ। ਨੌਰਥ ਈਸਟ ਤੋਂ ਇੰਨੀਆਂ ਹੀ ਲੋਕ ਸਭਾ ਦੀਆਂ ਸੀਟਾਂ ਹਨ। ਕੀ ਉਸ ਨਾਲ ਰਾਜਨੀਤੀ ਵਿੱਚ ਫਰਕ ਪੈਂਦਾ ਹੈ। ਕਦੇ ਕੋਈ ਪਰਵਾਹ ਹੀ ਨਹੀਂ ਕੀਤੀ। ਉਸ ਨੂੰ ਉਸ ਦੇ ਨਸੀਬ ‘ਤੇ ਛੱਡ ਦਿੱਤਾ ਸੀ। ਅਸੀਂ ਨੌਰਥ ਈਸਟ ਨੂੰ ਅੱਜ ਦੇਸ਼ ਦੇ ਵਿਕਾਸ ਦਾ ਇੱਕ ਸਸ਼ਕਤ ਇੰਜਣ ਬਣਾਉਣ ਵੱਲ ਤਾਕਤ ਨਾਲ ਲਗੇ ਹੋਏ ਹਾਂ। ਨੌਰਥ ਈਸਟ ਪੂਰਵੀ ਏਸ਼ੀਆ ਦੇ ਨਾਲ ਟ੍ਰੇਨ, ਟੂਰਿਜ਼ਮ ਅਤੇ ਕਲਚਰ ਕਨੈਕਟੀਵਿਟੀ ਉਸ ਦਾ ਗੇਟਵੇ ਬਣ ਰਿਹਾ ਹੈ। ਅਤੇ ਇਹ ਜੋ ਕਹਿੰਦੇ ਹਨ ਨਾ 21ਵੀਂ ਸਦੀ ਭਾਰਤ ਦੀ ਸਦੀ। ਉਸ ਵਿੱਚੋਂ initiative ਬਹੁਤ ਵੱਡਾ ਰੋਲ ਪਲੇ ਕਰਨ ਵਾਲਾ ਹੈ। ਇਹ ਸਾਨੂੰ ਸਵੀਕਾਰ ਕਰਨਾ ਹੋਵੇਗਾ।

ਮਾਣਯੋਗ ਸਪੀਕਰ ਜੀ,

ਅਸੀਂ ਨੌਰਥ ਈਸਟ ਵਿੱਚ ਬੀਤੇ ਪੰਜ ਵਰ੍ਹਿਆਂ ਵਿੱਚ ਜੋ ਕੰਮ ਕੀਤਾ ਹੈ ਅਤੇ ਜੇਕਰ ਪੁਰਾਣੇ ਕਾਂਗਰਸ ਦੇ ਹਿਸਾਬ ਨਾਲ ਸ਼ਾਇਦ ਉਸ ਨੂੰ ਜੇਕਰ ਤੁਲਨਾ ਕਰ ਦਿੱਤੀ ਜਾਏ, ਅਸੀਂ ਜਿੰਨਾ ਕੰਮ ਪੰਜ ਵਰ੍ਹੇ ਵਿੱਚ ਕੀਤਾ ਹੈ ਇੰਨਾ ਜੇਕਰ ਉਨ੍ਹਾਂ ਨੂੰ ਕਰਨਾ ਹੁੰਦਾ ਨਾ ਤਾਂ ਘੱਟ ਤੋਂ ਘੱਟ 20 ਵਰ੍ਹੇ ਲੱਗ ਜਾਂਦੇ ਇੱਕ ਪੀੜ੍ਹੀ ਹੋਰ ਚਲੀ ਜਾਂਦੀ। ਅਸੀਂ ਇੰਨੀ ਤੇਜ਼ੀ ਨਾਲ ਕੰਮ ਕੀਤਾ ਹੈ। ਅੱਜ ਨੌਰਥ ਈਸਟ ਦੀ ਕਨੈਕਟੀਵਿਟੀ ਉਸ ਦੇ ਵਿਕਾਸ ਦਾ ਬੁਨਿਆਦੀ ਅਧਾਰ ਹੈ। ਉਸ ਨੂੰ ਅਸੀਂ ਪ੍ਰਾਥਮਿਕਤਾ ਦਿੱਤੀ ਹੈ ਅਤੇ ਅੱਜ ਭੂਤਕਾਲ ਦੇ ਸਾਰੇ infrastructure ਤੋਂ ਕਈ ਗੁਣਾ ਅੱਗੇ ਅਸੀਂ ਨਿਕਲ ਚੁੱਕੇ ਹਾਂ ਅਤੇ ਅਸੀਂ ਉਸ ਨੂੰ ਕਰਕੇ ਦਿਖਾਇਆ ਹੈ।

ਮਾਣਯੋਗ ਸਪੀਕਰ ਜੀ, 

ਨੌਰਥ ਈਸਟ ਵਿੱਚ ਸਥਾਈ ਸ਼ਾਂਤੀ ਦੇ ਲਈ ਦਸ ਵਰ੍ਹਿਆਂ ਵਿੱਚ ਅਨੇਕ ਪ੍ਰਯਾਸ ਕੀਤੇ ਗਏ ਹਨ ਅਤੇ ਨਿਰੰਤਰ ਪ੍ਰਯਾਸ ਕੀਤੇ ਹਨ, ਬਿਨਾ ਰੁਕੇ, ਬਿਨਾ ਥਕੇ ਹਰੇਕ ਨੂੰ ਵਿਸ਼ਵਾਸ ਵਿੱਚ ਲੈਂਦੇ ਹੋਏ ਪ੍ਰਯਾਸ ਕੀਤੇ ਗਏ ਹਨ। ਅਤੇ ਉਸ ਦੀ ਚਰਚਾ ਘੱਟ ਹੋਈ ਹੈ ਦੇਸ਼ ਵਿੱਚ, ਲੇਕਿਨ ਨਤੀਜੇ ਬਹੁਤ ਹੀ ਉਮੀਦ ਪੈਦਾ ਕਰਨ ਵਾਲੇ ਨਿਕਲੇ ਹਨ। ਰਾਜਾਂ ਦੇ ਦਰਮਿਆਨ ਸੀਮਾ ਵਿਵਾਦ ਸੰਘਰਸ਼ਾਂ ਨੂੰ ਜਨਮ ਦਿੰਦਾ ਰਿਹਾ ਹੈ। ਅਤੇ ਆਜ਼ਾਦੀ ਤੋਂ ਹੁਣ ਤੱਕ ਇਹ ਨਿਰੰਤਰ ਚਲਦਾ ਰਿਹਾ ਹੈ। ਅਸੀਂ ਰਾਜਾਂ ਨੂੰ ਨਾਲ ਬਿਠਾ ਕੇ ਸਹਿਮਤੀ ਦੇ ਨਾਲ ਜਿੰਨੇ ਵਿਵਾਦ ਖਤਮ ਕਰ ਸਕਦੇ ਹਾਂ ਇੱਕ ਦੇ ਬਾਅਦ ਇੱਕ accord ਕਰਦੇ ਕਰਦੇ ਜਾ ਰਹੇ ਹਨ। Recorded ਹੈ ਸਹਿਮਤੀ ਦੇ ਰਿਕਾਰਡ ਹਨ ਅਤੇ ਉਸ ਦੇ ਲਈ ਜੋ ਸੀਮਾਵਾਂ ਵਿੱਚ ਕਿਸੇ ਨੇ ਉੱਧਰ ਜਾਣਾ ਹੈ, ਕਿਸੇ ਨੇ ਇੱਧਰ ਆਉਣਾ ਹੈ, ਕਿਤੇ ਰੇਖਾ ਇੱਥੇ ਬਣਾਉਣੀ ਹੈ, ਕਿਤੇ ਰੇਖਾ ਉੱਥੇ, ਉਹ ਸਾਰੇ ਕੰਮ ਕਰ ਚੁੱਕੇ ਹਨ। 

ਮਾਣਯੋਗ ਸਪੀਕਰ ਜੀ,

ਇਹ ਨੌਰਥ ਈਸਟ ਦੀ ਬਹੁਤ ਵੱਡੀ ਸੇਵਾ ਹੈ। ਹਿੰਸਾ ਨਾਲ ਜੁੜੇ ਸੰਗਠਨ ਜੋ ਹਥਿਆਰਬੰਦ ਗਿਰੋਹ ਸਨ, ਉਹ ਉੱਥੇ ਲੜਾਈ ਲੜਦੇ ਰਹਿੰਦੇ ਸਨ, ਅੰਡਰਗਰਾਉਂਡ ਦੀ ਲੜਾਈ ਲੜਦੇ ਸਨ, ਹਰ ਵਿਵਸਥਾ ਨੂੰ ਚੁਣੌਤੀ ਦਿੰਦੇ ਸਨ, ਹਰ counter group ਨੂੰ ਚੁਣੌਤੀ ਦਿੰਦੇ ਸਨ, ਖੂਨ-ਖਰਾਬਾ ਹੁੰਦਾ ਰਹਿੰਦਾ ਸੀ। ਅੱਜ ਉਨ੍ਹਾਂ ਨੂੰ ਨਾਲ ਲੈ ਕੇ ਸਥਾਈ ਸਮਝੌਤੇ ਹੋ ਰਹੇ ਹਨ, ਸ਼ਸਤਰ ਸਰੈਂਡਰ ਹੋ ਰਹੇ ਹਨ। ਜੋ ਗੰਭੀਰ ਗੁਨਾਹਾਂ ਦੇ under ਹਨ ਉਹ ਜੇਲ੍ਹ ਜਾਣ ਦੇ ਲਈ ਤਿਆਰ ਹੋ ਰਹੇ ਹਨ ਕਿ ਅਦਾਲਤ ਨੂੰ face ਕਰਨ ਲਈ ਤਿਆਰ ਹੋ ਰਹੇ ਹਨ। ਨਿਆਂ ਤੰਤਰ ਦੇ ਪ੍ਰਤੀ ਭਰੋਸਾ ਵਧਣਾ, ਸੰਵਿਧਾਨ ਪ੍ਰਤੀ ਭਰੋਸਾ ਵਧਣਾ, ਭਾਰਤ ਦੇ ਲੋਕਤੰਤਰ ਪ੍ਰਤੀ ਭਰੋਸਾ ਵਧਣਾ, ਭਾਰਤ ਦੇ ਗਵਰਨਮੈਂਟ ਦੀ ਰਚਨਾ ‘ਤੇ ਭਰੋਸਾ ਕਰਨਾ ਇਹ ਇਸ ਵਿੱਚੋਂ ਅਨੁਭਵ ਹੁੰਦਾ ਹੈ ਅਤੇ ਅੱਜ ਹੋ ਰਿਹਾ ਹੈ। 

ਮਾਣਯੋਗ ਸਪੀਕਰ ਜੀ, 

ਮਣੀਪੁਰ ਦੇ ਸਬੰਧ ਵਿੱਚ ਮੈਂ ਪਿਛਲੇ ਸੈਸ਼ਨ ਵਿੱਚ ਵਿਸਤਾਰ ਨਾਲ ਗੱਲ ਕਹੀ ਸੀ, ਲੇਕਿਨ ਮੈਂ ਅੱਜ ਫਿਰ ਤੋਂ ਇੱਕ ਵਾਰ ਦੁਹਰਾਉਣਾ ਚਾਹੁੰਦਾ ਹਾਂ। ਮਣੀਪੁਰ ਦੀ ਸਥਿਤੀ ਆਮ ਕਰਨ ਦੇ ਲਈ ਸਰਕਾਰ ਨਿਰੰਤਰ ਯਤਨਸ਼ੀਲ ਹੈ। ਉੱਥੇ ਜੋ ਕੁਝ ਵੀ ਘਟਨਾਵਾਂ ਘਟੀਆਂ 11 ਹਜ਼ਾਰ ਤੋਂ ਜ਼ਿਆਦਾ ਐੱਫਆਈਆਰ ਕੀਤੀਆਂ ਗਈਆਂ। ਮਣੀਪੁਰ ਛੋਟਾ ਜਿਹਾ ਰਾਜ ਹੈ। 11 ਹਜ਼ਾਰ ਐੱਫਆਈਆਰ ਕੀਤੀਆਂ ਗਈਆਂ ਹਨ। 500 ਤੋਂ ਜ਼ਿਆਦਾ ਲੋਕ arrest ਹੋਏ ਹਨ। 

ਮਾਣਯੋਗ ਸਪੀਕਰ ਜੀ,

ਇਸ ਗੱਲ ਨੂੰ ਵੀ ਸਾਨੂੰ ਸਵੀਕਾਰ ਕਰਨਾ ਹੋਵੇਗਾ ਕਿ ਮਣੀਪੁਰ ਵਿੱਚ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਘੱਟ ਹੁੰਦੀਆਂ ਜਾ ਰਹੀਆਂ ਹਨ। ਇਸ ਦਾ ਮਤਲਬ ਸ਼ਾਂਤੀ ਦਾ, ਆਸ਼ਾ ਰੱਖਣਾ ਸ਼ਾਂਤੀ ‘ਤੇ ਭਰੋਸਾ ਕਰਨਾ ਸੰਭਵ ਹੋ ਰਿਹਾ ਹੈ। ਅੱਜ ਮਣੀਪੁਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਦਿਨਾਂ ਦੀ ਤਰ੍ਹਾਂ ਸਕੂਲ ਚਲ ਰਹੇ ਹਨ,ਕਾਲਜ ਚਲ ਰਹੇ ਹਨ, ਦਫ਼ਤਰ ਅਤੇ ਦੂਸਰੇ ਸੰਸਥਾਨ ਖੁੱਲ੍ਹ ਰਹੇ ਹਨ।

ਮਾਣਯੋਗ ਸਪੀਕਰ ਜੀ,

ਮਣੀਪੁਰ ਵਿੱਚ ਵੀ ਜਿਹੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਰੀਖਿਆਵਾਂ ਹੋਈਆਂ, ਉੱਥੇ ਵੀ ਪਰੀਖਿਆਵਾਂ ਹੋਈਆਂ ਹਨ। ਅਤੇ ਬੱਚਿਆਂ ਨੇ ਆਪਣੀ ਵਿਕਾਸ ਯਾਤਰਾ ਜਾਰੀ ਰੱਖੀ ਹੈ।

ਮਾਣਯੋਗ ਸਪੀਕਰ ਜੀ,

ਕੇਂਦਰ ਅਤੇ ਰਾਜ ਸਰਕਾਰ ਸਾਰਿਆਂ ਨਾਲ ਗੱਲਬਾਤ ਕਰਕੇ ਸ਼ਾਂਤੀ ਲਈ, ਸੌਹਾਰਦ ਦਾ ਰਸਤਾ ਖੋਲ੍ਹਣ ਲਈ ਲਗਾਤਾਰ ਪ੍ਰਯਾਸ ਕਰ ਰਹੀ ਹੈ। ਛੋਟੇ-ਛੋਟੇ ਇਕਾਈਆਂ, ਹਿੱਸਿਆਂ ਨੂੰ ਜੋੜ ਕੇ ਇਨ੍ਹਾਂ ਤਾਣੇ-ਬਾਣੇ ਨੂੰ ਗੁੰਥਨਾ ਇੱਕ ਬਹੁਤ ਵੱਡਾ ਕੰਮ ਹੈ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਿਹਾ ਹੈ। ਬੀਤੇ ਸਮੇਂ ਵਿੱਚ ਪਹਿਲੇ ਹੀ ਸਰਕਾਰਾਂ ਵਿੱਚ ਅਜਿਹਾ ਨਹੀਂ ਹੋਇਆ ਹੈ, ਗ੍ਰਹਿ ਮੰਤਰੀ ਖੁਦ ਕਈ ਦਿਨਾਂ ਤੱਕ ਉੱਥੇ ਰਹੇ ਹਨ। ਗ੍ਰਹਿ ਰਾਜ ਮੰਤਰੀ ਹਫ਼ਤਿਆਂ ਤੱਕ ਉੱਥੇ ਰਹੇ ਹਨ ਅਤੇ ਵਾਰ-ਵਾਰ ਜਾ ਕੇ ਸਬੰਧਿਤ ਲੋਕਾਂ ਨੂੰ ਜੋੜਨ ਦਾ ਪ੍ਰਯਾਸ ਕਰਦੇ ਰਹੇ।

ਮਾਣਯੋਗ ਸਪੀਕਰ ਜੀ,

Political leadership ਤਾਂ ਹੈ ਹੀ ਲੇਕਿਨ ਸਰਕਾਰ ਦੇ ਸਾਰੇ ਸੀਨੀਅਰ ਅਧਿਕਾਰੀ ਜਿਸਦਾ-ਜਿਸ ਦਾ ਇਸ ਕੰਮ ਨਾਲ ਸਬੰਧ ਹੈ ਉਹ ਲਗਾਤਾਰ ਉੱਥੇ physical ਜਾਂਦੇ ਹਨ, ਲਗਾਤਾਰ ਉੱਥੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਸਮੱਸਿਆ ਦੇ ਸਮਾਧਾਨ ਲਈ ਹਰ ਪ੍ਰਕਾਰ ਨਾਲ ਪ੍ਰਯਾਸਾਂ ਨੂੰ ਬਲ ਦਿੱਤਾ ਜਾ ਰਿਹਾ ਹੈ।

ਮਾਣਯੋਗ ਸਪੀਕਰ ਜੀ,

ਇਸ ਸਮੇਂ ਮਣੀਪੁਰ ਵਿੱਚ ਹੜ੍ਹ ਦਾ ਵੀ ਸੰਕਟ ਚਲ ਰਿਹਾ ਹੈ ਅਤੇ ਕੇਂਦਰ ਸਰਕਾਰ, ਰਾਜ ਸਰਕਾਰ ਦੇ ਨਾਲ ਮਿਲ ਕੇ ਪੂਰਾ ਸਹਿਯੋਗ ਕਰ ਰਹੀ ਹੈ। ਅੱਜ ਹੀ NDRF ਦੀਆਂ 2 ਟੀਮਾਂ ਉੱਥੇ ਪਹੁੰਚੀਆਂ ਹਨ। ਯਾਨੀ ਕਿ ਕੁਦਰਤੀ ਮੁਸੀਬਤ ਵਿੱਚ ਵੀ ਕੇਂਦਰ ਅਤੇ ਰਾਜ ਮਿਲ ਕੇ ਮਣੀਪੁਰ ਦੀ ਚਿੰਤਾ ਕਰ ਰਹੇ ਹਨ।

ਮਾਣਯੋਗ ਸਪੀਕਰ ਜੀ,

ਸਾਡੇ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਉੱਥੋਂ ਦੀ ਸਥਿਤੀ ਨੂੰ ਆਮ ਬਣਾਉਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ , ਇਹ ਸਾਡੇ ਸਭ ਦਾ ਫ਼ਰਜ ਹੈ।

ਮਾਣਯੋਗ ਸਪੀਕਰ ਜੀ,

ਜੋ ਵੀ ਤੱਤ ਮਣੀਪੁਰ ਦੀ ਅੱਗ ਵਿੱਚ ਘਿਓ ਪਾਉਣ ਦਾ ਕੋਸ਼ਿਸ਼ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਤਾਕੀਦ ਕਰਦਾ ਹਾਂ ਕਿ ਇਹ ਹਰਕਤਾਂ ਬੰਦ ਕਰਨ, ਇੱਕ ਸਮਾਂ ਆਵੇਗਾ ਮਣੀਪੁਰ ਹੀ ਉਨ੍ਹਾਂ ਦੇ ਰਿਜੈਕਟ ਕਰਨ ਵਾਲਾ ਹੈ ਅਜਿਹੇ ਲੋਕਾਂ ਨੂੰ।

ਮਾਣਯੋਗ ਸਪੀਕਰ ਜੀ,

ਜੋ ਲੋਕ ਮਣੀਪੁਰ ਦੇ ਇਤਿਹਾਸ ਨੂੰ ਜਾਣਦੇ ਹਨ, ਮਣੀਪੁਰ ਦੀ ਘਟਨਾਕ੍ਰਮ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉੱਥੋਂ ਦਾ ਸਮਾਜਿਕ ਸੰਘਰਸ਼ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਉਸ ਸੰਘਰਸ਼ ਦੀ ਮਾਨਸਿਕਤਾ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹਨ, ਇਸ ਨੂੰ ਕੋਈ ਨਕਾਰ ਨਹੀਂ ਸਕਦਾ ਹੈ। ਅਤੇ ਕਾਂਗਰਸ ਦੇ ਲੋਕ ਇਹ ਨਾ ਭੁੱਲਣ ਕਿ ਮਣੀਪੁਰ ਵਿੱਚ ਇਨ੍ਹਾਂ ਕਾਰਨਾਂ ਨਾਲ 10 ਵਾਰ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਿਆ ਹੈ। ਇੰਨੇ ਛੋਟੇ ਜਿਹੇ ਰਾਜ ਵਿੱਚ 10 ਵਾਰ Presidential Rule  ਲਗਾਉਣਾ ਪਿਆ ਹੈ, ਰਾਸ਼ਟਰਪਤੀ ਸ਼ਾਸਨ ਲਗਾਉਣਾ ਪਿਆ ਹੈ। ਕੁਝ ਤਾਂ ਮੁਸੀਬਤਾਂ ਹੋਣਗੀਆਂ, ਅਤੇ ਇਹ ਸਾਡੇ ਕਾਲਖੰਡ ਵਿੱਚ ਨਹੀਂ ਹੋਇਆ ਹੈ। ਲੇਕਿਨ ਫਿਰ ਵੀ ਰਾਜਨੀਤਕ ਫਾਇਦਾ ਉਠਾਉਣ ਲਈ ਉੱਥੇ ਜਿਸ ਪ੍ਰਕਾਰ ਦੀਆਂ ਹਰਕਤਾਂ ਹੋ ਰਹੀਆਂ ਹਨ।

ਅਤੇ ਮਾਣਯੋਗ ਸਪੀਕਰ ਜੀ,

ਮੈਂ ਇਸ ਸਦਨ ਵਿੱਚ ਦੇਸ਼ਵਾਸੀਆਂ ਨੂੰ ਵੀ ਦੱਸਣਾ ਚਾਹੁੰਦਾ ਹਾਂ, 1993 ਵਿੱਚ ਮਣੀਪੁਰ ਵਿੱਚ ਅਜਿਹੀਆਂ ਹੀ ਘਟਨਾਵਾਂ ਦਾ ਕ੍ਰਮ ਚਲਿਆ ਸੀ ਅਤੇ ਇੰਨਾ ਤੇਜ਼ ਚਲਿਆ ਸੀ, ਇੰਨਾ ਵਿਆਪਕ ਚਲਿਆ ਸੀ, ਉਹ 5 ਸਾਲ ਲਗਾਤਾਰ ਚਲਿਆ ਸੀ। ਤਾਂ ਇਹ ਸਾਰਾ ਇਤਿਹਾਸ ਸਮਝ ਕੇ ਸਾਨੂੰ ਬਹੁਤ ਸਮਝਦਾਰੀਪੂਰਵਕ ਸਥਿਤੀਆਂ ਨੂੰ ਠੀਕ ਕਰਨ ਦੇ ਲਈ ਪ੍ਰਯਾਸ ਕਰਨਾ ਹੈ। ਜੋ ਵੀ ਇਸ ਵਿੱਚ ਸਹਿਯੋਗ ਦੇਣਾ ਚਾਹੁੰਦੇ ਹਨ, ਹਰੇਕ ਦਾ ਸਹਿਯੋਗ ਵੀ ਅਸੀਂ ਲੈਣਾ ਚਾਹੁੰਦੇ ਹਾਂ। ਲੇਕਿਨ ਅਸੀਂ ਆਮ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ, ਸ਼ਾਂਤੀ ਲਿਆਉਣ ਵਿੱਚ ਭਰਪੂਰ ਪ੍ਰਯਾਸ ਕਰ ਰਹੇ ਹਾਂ।

ਮਾਣਯੋਗ ਸਪੀਕਰ ਜੀ,

ਇਹ ਮੇਰਾ ਸੌਭਾਗਯ ਰਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ, ਪ੍ਰਧਾਨ ਸੇਵਕ ਦੇ ਰੂਪ ਵਿੱਚ ਇੱਥੇ ਆਇਆ ਉਸ ਦੇ ਪਹਿਲਾ ਲੰਬੇ ਅਰਸੇ ਤੱਕ ਮੈਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਸੇਵਾ ਕਰਨ ਦਾ ਅਵਸਰ ਮਿਲਿਆ ਸੀ ਅਤੇ ਇਸ ਦੇ ਕਾਰਨ ਮੈਂ ਅਨੁਭਵ ਨਾਲ ਸਿੱਖ ਰਿਹਾ ਹਾਂ ਕਿ federalism  ਦਾ ਮਹਾਤਮਯ ਕੀ ਹੁੰਦਾ ਹੈ ਅਤੇ ਉਸੇ ਵਿੱਚੋਂ cooperative federalism  ਅਤੇ ਉਸ ਵਿੱਚੋਂ competitive cooperative federalism ਇਨ੍ਹਾਂ ਵਿਚਾਰਾਂ ਨੂੰ ਮੈਂ ਬਲ ਦਿੰਦਾ ਆਇਆ ਹਾਂ। ਅਤੇ ਇਸ ਲਈ ਜਦੋਂ ਜੀ-20 ਸਮਿਟ ਹੋਈ ਤਾਂ ਅਸੀਂ ਦਿੱਲੀ ਵਿੱਚ ਕਰ ਸਕਦੇ ਸਾਂ, ਅਸੀਂ ਦਿੱਲੀ ਵਿੱਚ ਬਹੁਤ ਵੱਡੇ ਤਾਮਝਾਮ ਦੇ ਨਾਲ ਮੋਦੀ ਦੀ ਵਾਹਾ-ਵਾਹੀ ਕਰ ਸਕਦੇ ਸਨ। ਲੇਕਿਨ ਅਸੀਂ ਅਜਿਹਾ ਨਹੀਂ ਕੀਤਾ, ਅਸੀਂ ਦੇਸ਼ ਦੇ ਹਰ ਰਾਜ ਦੇ ਅੰਦਰ ਅਲਗ-ਅਲਗ ਕੋਨੇ ਵਿੱਚ ਜੀ-20 ਦੇ ਮਹੱਤਵਪੂਰਨ ਪ੍ਰੋਗਰਾਮ ਕੀਤੇ, ਉਸ ਰਾਜ ਨੂੰ ਜ਼ਿਆਦਾ ਤੋਂ ਜ਼ਿਆਦਾ ਗਲੋਬਲ ਪ੍ਰਤਿਸ਼ਠਾ ਮਿਲੇ ਇਸ ਦੇ ਲਈ ਪ੍ਰਯਾਸ ਕੀਤਾ ਗਿਆ। ਉਸ ਰਾਜ ਦੀ branding ਹੋਵੇ, ਵਿਸ਼ਵ ਉਸ ਰਾਜ ਨੂੰ ਜਾਣੇ-ਪਹਿਚਾਣੇ ਉਸ ਦੀ ਸਮਰੱਥਾ ਨੂੰ ਜਾਣੋ ਅਤੇ ਉਸ ਦੀ ਵਿਕਾਸ ਯਾਤਰਾ ਦੇ ਲਈ ਖੁਦ ਵੀ ਆਪਣਾ ਨਸੀਬ ਅਜਮਾਓ ਇਸ ਦਿਸ਼ਾ ਵਿੱਚ ਅਸੀਂ ਕੰਮ ਕੀਤਾ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ federalism ਦੇ ਹੋਰ ਰੂਪ ਹੁੰਦੇ ਹਨ।

ਮਾਣਯੋਗ ਸਪੀਕਰ ਜੀ,

ਜਦੋਂ ਕੋਵਿਡ ਦੇ ਵਿਰੁੱਧ ਅਸੀਂ ਲੜਾਈ ਲੜਦੇ ਸੀ ਜਿੰਨੀ ਵਾਰ ਮੁੱਖ ਮੰਤਰੀਆਂ ਦੇ ਨਾਲ ਸੰਵਾਦ ਹੋਇਆ ਹੈ ਸ਼ਾਇਦ ਹਿੰਦੁਸਤਾਨ ਦੀ ਆਜ਼ਾਦੀ  ਦੇ ਇਤਿਹਾਸ ਵਿੱਚ ਇੰਨੇ ਘੱਟ ਸਮੇਂ ਵਿੱਚ ਇੰਨੀ ਵਾਰ ਨਹੀਂ ਹੋਇਆ ਹੈ, ਅਸੀਂ ਕੀਤਾ ਹੈ।

ਮਾਣਯੋਗ ਸਪੀਕਰ ਜੀ,

ਇਹ ਸਦਨ ਇੱਕ ਪ੍ਰਕਾਰ ਨਾਲ ਰਾਜਾਂ ਨਾਲ ਜੁੜਿਆ ਹੋਇਆ ਸਦਨ ਹੈ ਅਤੇ ਇਸ ਲਈ ਰਾਜਾਂ ਦੇ ਵਿਕਾਸ ਦੇ ਕੁਝ focus areas  ਉਸ ਦੀ ਚਰਚਾ ਇਸ ਸਦਨ ਵਿੱਚ ਕਰਨਾ ਮੈਂ ਉੱਚਿਤ ਮੰਨਦਾ ਹਾਂ। ਅਤੇ ਮੈਂ ਕੁਝ ਆਗ੍ਰਹਿ ਵੀ ਸਾਂਝਾ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਇੱਕ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਅਸੀਂ ਅਗਲੀ ਕ੍ਰਾਂਤੀ ਦੀ ਅਗਵਾਈ ਕਰ ਰਹੇ ਹਾਂ ਇਸ ਲਈ semiconductors ਅਤੇ electronic manufacturing ਜਿਹੇ ਸੈਕਟਰਸ ਵਿੱਚ ਹਰ ਰਾਜਾਂ ਨੇ ਵੱਡੀ ਪ੍ਰਾਥਮਿਕਤਾ ਦੇ ਨਾਲ ਆਪਣੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ, ਯੋਜਨਾਵਾਂ ਨੂੰ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਰਾਜਾਂ ਦੇ ਦਰਮਿਆਨ ਵਿਕਾਸ ਦੀ ਪ੍ਰਤੀਯੋਗਿਤਾ ਹੋਵੇ।

ਨਿਵੇਸ਼ ਆਕਰਸ਼ਿਤ ਕਰਨ ਵਾਲੀਆਂ ਨੀਤੀਆਂ ਵਿੱਚ ਮੁਕਾਬਲੇਬਾਜੀ ਹੋਵੇ ਅਤੇ ਉਹ ਵੀ Good governance  ਰਾਹੀਂ ਹੋਵੇ, ਸਪਸ਼ਟ ਨੀਤੀਆਂ ਦੇ ਮਾਧਿਅਮ ਨਾਲ ਹੋਵੇ। ਮੈਂ ਪੱਕਾ ਮੰਨਦਾ ਹਾਂ ਕਿ ਅੱਜ ਜਦੋਂ ਵਿਸ਼ਵ ਭਾਰਤ ਦੇ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ, ਤਦ ਹਰ ਰਾਜ ਦੇ ਲਈ ਅਵਸਰ ਹੈ। ਅਤੇ ਜਦੋਂ ਇਹ ਰਾਜਾਂ ਨਾਲ ਜੁੜਿਆ ਸਦਨ ਹੈ ਤਾਂ ਮੈਂ ਤਾਕੀਦ ਕਰਾਂਗਾ ਕਿ ਤੁਸੀਂ  ਅੱਗੇ ਆਓ ਅਤੇ ਵਿਕਾਸ ਦੀ ਯਾਤਰਾ ਵਿੱਚ ਤੁਸੀਂ ਵੀ ਇਸ ਦਾ ਫਾਇਦਾ ਉਠਾਓ।

ਰੋਜ਼ਗਾਰ ਸਿਰਜਣ ਵਿੱਚ ਰਾਜਾਂ ਵਿੱਚ ਵੀ ਮੁਕਾਬਲੇਬਾਜੀ ਕਿਉਂ ਨਹੀ ਹੋਣੀ ਚਾਹੀਦੀ ਹੈ। ਸਾਡੇ ਰਾਜ ਦੀ ਉਸ ਨੀਤੀ ਦੇ ਕਾਰਨ ਉਸ ਰਾਜ ਦੇ ਨੌਜਵਾਨਾਂ ਨੂੰ ਇੰਨਾ ਰੋਜ਼ਗਾਰ ਮਿਲਿਆ ਤਾਂ ਦੂਸਰਾ ਰਾਜ ਕਹੇਗਾ ਤੁਹਾਡੀ ਨੀਤੀ ਵਿੱਚ ਮੈਂ +1  ਕਰ ਦਿੱਤਾ ਤਾਂ ਮੈਨੂੰ ਇਹ ਫਾਇਦਾ ਮਿਲਿਆ। ਰੋਜ਼ਗਾਰ ਦੇ ਲਈ ਰਾਜਾਂ ਦੇ ਦਰਮਿਆਨ ਵਿੱਚ ਮੁਕਾਬਲੇਬਾਜੀ ਕਿਉਂ ਨਹੀਂ ਹੋਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਇਹ ਦੇਸ਼ ਦੇ ਨੌਜਵਾਨਾਂ ਦੀ ਕਿਸਮਤ ਨੂੰ ਬਦਲਣ ਵਿੱਚ ਬਹੁਤ ਕੰਮ ਆਵੇਗਾ।

ਅੱਜ ਨੌਰਥ ਅਸਾਮ ਵਿੱਚ ਸੈਮੀਕੰਡਕਟਰ ‘ਤੇ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ। ਅੱਜ ਇਸ ਨਾਲ ਅਸਾਮ, ਨੌਰਥ ਈਸਟ, ਉੱਥੋਂ ਦੇ ਨੌਜਵਾਨਾਂ ਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਹੈ ਅਤੇ ਨਾਲ-ਨਾਲ ਦੇਸ਼ ਨੂੰ ਵੀ ਫਾਇਦਾ ਹੋਣ ਵਾਲਾ ਹੈ।

ਮਾਣਯੋਗ ਸਪੀਕਰ ਜੀ,

ਯੂਐੱਨ ਨੇ 2023 ਨੂੰ year of millets ਦੇ ਰੂਪ ਵਿੱਚ ਐਲਾਨ ਕੀਤਾ ਸੀ। ਇਹ ਭਾਰਤ ਦੀ ਖੁਦ ਦੀ ਆਪਣੀ ਤਾਕਤ ਹੈ millets. ਸਾਡੇ ਛੋਟੇ ਕਿਸਾਨਾਂ ਦੀ ਤਾਕਤ ਹੈ। ਅਤੇ ਜਿੱਥੇ ਘੱਟ ਪਾਣੀ ਹੈ, ਜਿੱਥੇ ਸਿੰਚਾਈ ਦੀਆਂ ਸੁਵਿਧਾਵਾਂ ਨਹੀਂ ਹਨ, ਉੱਥੇ millets ਜੋ ਕਿ ਇੱਕ ਸੁਪਰ ਫੂਡ ਹੈ, ਮੈਂ ਜਾਣਦਾ ਹਾਂ ਕਿ ਰਾਜ ਇਸ ਦੇ ਲਈ ਅੱਗੇ ਆਵੇ। ਆਪਣੇ-ਆਪਣੇ ਰਾਜ ਦੇ ਸੁਪਰ ਫੂਡ ਨੂੰ millets ਨੂੰ ਲੈ ਕੇ ਆਲਮੀ ਬਜ਼ਾਰ ਵਿੱਚ ਜਾਣ ਦੀ ਯੋਜਨਾ ਬਣਾਈਏ। ਉਸ ਦੇ ਕਾਰਨ ਦੁਨੀਆ ਦੇ ਹਰ ਟੇਬਲ ‘ਤੇ ਹਿੰਦੁਸਤਾਨ ਦਾ millets ਹੋਵੇਗਾ, ਡਾਇਨਿੰਗ ਟੇਬਲ ‘ਤੇ ਅਤੇ ਹਿੰਦੁਸਤਾਨ ਦੇ ਕਿਸਾਨ ਦੇ ਘਰ ਵਿੱਚ ਦੁਨੀਆ ਨੂੰ ਕਮਾਉਣ ਦਾ ਅਵਸਰ ਪੈਦਾ ਹੋ ਜਾਵੇਗਾ। ਭਾਰਤ ਦੇ ਕਿਸਾਨ ਦੇ ਲਈ ਸਮ੍ਰਿੱਧੀ ਦੇ ਨਵੇਂ ਦੁਆਰ ਖੁਲ ਸਕਦੇ ਹਨ। ਮੈਂ ਰਾਜਾਂ ਨੂੰ ਤਾਕੀਦ ਕਰਾਂਗਾ ਕਿ ਤੁਸੀਂ ਆਓ।

ਮਾਣਯੋਗ ਸਪੀਕਰ ਜੀ,

ਦੁਨੀਆ ਦੇ ਲਈ ਨਿਊਟ੍ਰੇਸ਼ਨ ਮਾਰਕਿਟ, ਇਸ ਦਾ ਸੌਲਿਊਸ਼ਨ ਵੀ ਸਾਡੇ ਦੇਸ਼ ਦੇ millet ਵਿੱਚ ਹੈ। ਇਹ ਸੁਪਰ ਫੂਡ ਹੈ। ਅਤੇ ਜਿੱਥੇ ਨਿਊਟ੍ਰੇਸ਼ਨ ਦੀ ਚਿੰਤਾ ਹੈ, ਉੱਥੇ ਸਾਡਾ ਮਿਲਟ ਬਹੁਤ ਵੱਡਾ ਕੰਮ ਕਰ ਸਕਦਾ ਹੈ। ਸਾਨੂੰ ਆਰੋਗਯ ਦੀ ਦ੍ਰਿਸ਼ਟੀ ਨਾਲ ਵੀ ਆਲਮੀ ਮੰਚ ‘ਤੇ ਲੈ ਜਾਣ ਦੇ ਲਈ ਸਾਡੇ ਰਾਜ ਅੱਗੇ ਆਉਣ, ਆਪਣੀ ਪਹਿਚਾਣ ਬਣਾਈਏ।

ਮਾਣਯੋਗ ਸਪੀਕਰ ਜੀ,

21ਵੀਂ ਸਦੀ ਵਿੱਚ ease of living, ਇਹ ਸਧਾਰਣ ਮਾਨਵੀ ਦਾ ਹੱਕ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਰਾਜ ਸਰਕਾਰਾਂ ਆਪਣੀ ਇੱਥੇ ਦੀ ਨੀਤੀ, ਨਿਯਮ, ਵਿਵਸਥਾਵਾਂ, ਉਸ ਪ੍ਰਕਾਰ ਨਾਲ ਵਿਕਸਿਤ ਕਰਨ ਤਾਕਿ ਸਧਾਰਣ ਨਾਗਰਿਕ ਨੂੰ ease of living ਦਾ ਅਵਸਰ ਮਿਲੇ ਅਤੇ ਇਸ ਸਦਨ ਤੋਂ ਰਾਜਾਂ ਨੂੰ ਅਗਰ ਉਹ ਸੰਦੇਸ਼ ਜਾਂਦਾ ਹੈ ਤਾਂ ਦੇਸ਼ ਦੇ ਲਈ ਉਪਯੋਗੀ ਹੋਵੇਗਾ।

ਮਾਣਯੋਗ ਸਪੀਕਰ ਜੀ,

ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਾਡੀ ਜੋ ਲੜਾਈ ਹੈ ਉਸ ਨੂੰ ਸਾਨੂੰ ਕਈ ਪੱਧਰਾਂ ‘ਤੇ ਹੇਠਾਂ ਲੈ ਜਾਣਾ ਪਵੇਗਾ। ਅਤੇ ਇਸ ਲਈ ਚਾਹੇ ਪੰਚਾਇਤ ਹੋਵੇ, ਨਗਰ ਪਾਲਿਕਾ ਹੋਵੇ, ਮਹਾਨਗਰ ਪਾਲਿਕਾ ਹੋਵੇ, ਤਹਿਸੀਲ ਪੰਚਾਇਤ ਹੋਵੇ, ਜ਼ਿਲ੍ਹਾ ਪਰਿਸ਼ਦ ਹੋਵੇ, ਇਹ ਸਾਰੀਆਂ ਇਕਾਈਆਂ ਵਿੱਚ ਇੱਕ ਹੀ ਮਿਸ਼ਨ ਦੇ ਨਾਲ ਭ੍ਰਿਸ਼ਟਾਚਾਰ ਤੋਂ ਮੁਕਤੀ ਦਾ ਰਾਜ ਅਗਰ ਬੀੜ੍ਹਾ ਉਠਾਉਣਗੇ ਤਾਂ ਅਸੀਂ ਬਹੁਤ ਤੇਜ਼ੀ ਨਾਲ ਦੇਸ਼ ਦੇ ਸਧਾਰਣ ਮਨੁੱਖ ਨੂੰ ਜੋ ਭ੍ਰਿਸ਼ਟਾਚਾਰ ਤੋਂ ਜੂਝਨਾ ਪੈਂਦਾ ਹੈ, ਉਸ ਤੋਂ ਮੁਕਤੀ ਦਿਵਾ ਸਕਾਂਗੇ।

ਮਾਣਯੋਗ ਸਪੀਕਰ ਜੀ,

ਸਮੇਂ ਦੀ ਮੰਗ ਹੈ ਕਿ ਸਾਡੇ ਇੱਥੇ efficiency ਹੁਣ ਹੁੰਦੀ ਹੈ, ਚਲਦੀ ਹੈ ਦਾ ਜ਼ਮਾਨਾ ਚਲਾ ਗਿਆ ਹੈ। 21ਵੀਂ ਸਦੀ ਦੇ ਭਾਰਤ ਨੂੰ ਅਗਰ ਭਾਰਤ ਦੀ ਸਦੀ ਦੇ ਰੂਪ ਵਿੱਚ ਆਪਣੇ-ਆਪ ਨੂੰ ਸਾਬਤ ਕਰਨਾ ਹੈ ਤਾਂ ਸਾਡੇ ਗਵਰਨੈਂਸ ਦੇ ਮੌਡਲ ਵਿੱਚ ਸਾਡੇ ਡਿਲੀਵਰੀ ਦੇ ਮੌਡਲ ਵਿੱਚ, ਸਾਡੀ ਫੈਸਲੇ ਦੀ ਪ੍ਰਕਿਰਿਆ ਦੇ ਮੌਡਲ ਵਿੱਚ efficiency ਬਹੁਤ ਲਾਜ਼ਮੀ ਹੈ। ਮੈਂ ਆਸ਼ਾ ਕਰਦਾ ਹਾਂ ਕਿ ਸਰਵਿਸ ਦੀ ਸਪੀਡ ਵਧਾਉਣ ਵਿੱਚ, ਫੈਸਲਿਆਂ ਦੀ ਸਪੀਡ ਵਧਾਉਣ ਵਿੱਚ efficiency ਦੀ ਦਿਸ਼ਾ ਵਿੱਚ ਕੰਮ ਹੋਵੇਗਾ। ਅਤੇ ਜਦੋਂ ਇਸ ਪ੍ਰਕਾਰ ਨਾਲ ਕੰਮ ਹੁੰਦੇ ਹਨ ਤਾਂ transparency ਵੀ ਆਉਂਦੀ ਹੈ।, if’s ਐਂਡ but’s ਵੀ ਨਹੀਂ ਰਹਿੰਦੇ ਹਨ ਅਤੇ ਸਧਾਰਣ ਮਨੁੱਖ ਦੇ ਹੱਕਾਂ ਦੀ ਰੱਖਿਆ ਵੀ ਹੁੰਦੀ ਹੈ। ਅਤੇ ease of living ਇਸ ਦਾ ਅਹਿਸਾਸ ਹਰ ਨਾਗਰਿਕ ਕਰ ਸਕਦਾ ਹੈ ।

ਮਾਣਯੋਗ ਸਪੀਕਰ ਜੀ,

ਮੇਰਾ ਇੱਕ conviction ਹੈ ਅਤੇ ਮੈਂ ਮੰਨਦਾ ਹਾਂ ਕਿ ਅੱਜ ਸਮੇਂ ਦੀ ਮੰਗ ਹੈ ਸਾਡੇ ਦੇਸ਼ ਦੇ ਨਾਗਰਿਕਾਂ ਦੇ ਜੀਵਨ ਤੋਂ ਸਰਕਾਰ ਦੀ ਦਖਲ ਜਿੰਨੀ ਘੱਟ ਹੋਵੇ, ਉਸ ਦਿਸ਼ਾ ਵਿੱਚ ਸਾਨੂੰ ਪ੍ਰਯਾਸ ਕਰਨਾ ਚਾਹੀਦਾ ਹੈ। ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਸਰਕਾਰ, ਸਰਕਾਰ, ਸਰਕਾਰ, ਹੁਣ ਅਸੀਂ ਉਸ ਦਿਸ਼ਾ ਵਿੱਚ ਜਾ ਰਹੇ ਹਾਂ ਤਦ, ਹਾਂ ਜਿਨ੍ਹਾਂ ਨੂੰ ਸਰਕਾਰ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਜੀਵਨ ਵਿੱਚ ਸਰਕਾਰ ਦੀ ਉਪਯੋਗਿਤਾ, ਜ਼ਰੂਰਤ ਹੈ, ਉਨ੍ਹਾਂ ਦੇ ਜੀਵਨ ਵਿੱਚ ਸਰਕਾਰ ਦਾ ਅਭਾਵ ਨਹੀਂ ਹੋਣਾ ਚਾਹੀਦਾ ਹੈ। ਲੇਕਿਨ ਜੋ ਆਪਣੇ ਬਲਬੂਤੇ ‘ਤੇ ਜੀਵਨ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਸਰਕਾਰ ਦਾ ਪ੍ਰਭਾਵ ਉਨ੍ਹਾਂ ਨੂੰ ਰੋਕਣ ਦਾ ਪ੍ਰਯਾਸ ਨਾ ਕਰੇ। ਅਤੇ ਇਸ ਲਈ ਸਰਕਾਰ ਦੀ ਦਖਲ ਜਿੰਨੀ ਘੱਟ ਹੋਵੇ, ਵੈਸੀ ਸਮਾਜ ਅਤੇ ਸਰਕਾਰ ਦੀਆਂ ਵਿਵਸਥਾਵਾਂ ਨੂੰ ਵਿਕਸਿਤ ਕਰਨ ਦੇ ਲਈ ਮੈਂ ਰਾਜਾਂ ਨੂੰ ਤਾਕੀਦ ਕਾਰਦਾ ਹਾਂ ਕਿ ਹੁਣ ਅੱਗੇ ਆਓ।

ਮਾਣਯੋਗ ਸਪੀਕਰ ਜੀ,

ਕਲਾਈਮੇਟ ਚੇਂਜ ਦੇ ਕਾਰਨ ਕੁਦਰਤੀ ਆਪਦਾਵਾਂ ਦੀ ਸਥਿਤੀ ਵਧਦੀ ਜਾ ਰਹੀ ਹੈ। ਅਤੇ ਉਹ ਕਿਸੇ ਨੂੰ ਇੱਕ ਕੋਨੇ ਵਿੱਚ ਕਰਨ ਵਾਲਾ ਕੰਮ ਨਹੀਂ ਹੁੰਦਾ ਹੈ, ਸਾਨੂੰ ਸਮੂਹਿਕ ਤੌਰ ‘ਤੇ ਮਿਲ ਕੇ ਕੰਮ ਕਰਨਾ ਹੋਵੇਗਾ। ਰਾਜਾਂ ਨੂੰ ਆਪਣਾ ਸਮਰੱਥ ਵਧਾਉਣਾ ਹੋਵੇਗਾ ਤਾਕਿ ਕੁਦਰਤੀ ਆਪਦਾਵਾਂ ਨੂੰ ਅਸੀਂ ਝੇਲ ਸਕੀਏ। ਪੀਣ ਦੇ ਪਾਣੀ ਦੀ ਵਿਵਸਥਾ, ਉਹ ਵੀ ਉਤਨਾ ਹੀ ਮਹੱਤਵ ਦੇਣਾ ਹੋਵੇਗਾ। ਸਧਾਰਣ ਮਨੁੱਖ ਦੇ ਆਰੋਗਯ ਦੀ ਸੇਵਾ ਉਸ ਨੂੰ ਵੀ ਉਤਨਾ ਹੀ ਮਹੱਤਵ ਦੇਣਾ ਹੋਵੇਗਾ। ਅਤੇ ਮੈਂ ਮੰਨਦਾ ਹਾਂ ਕਿ ਸਾਡੇ ਰਾਜਾਂ ਵਿੱਚ ਰਾਜਨੀਤਕ ਇੱਛਾ ਸ਼ਕਤੀ ਦੇ ਨਾਲ ਇਨ੍ਹਾਂ ਮੂਲਭੂਤ ਕੰਮਾਂ ਦੀ ਦਿਸ਼ਾ ਵਿੱਚ ਸਾਡੇ ਰਾਜ ਜ਼ਰੂਰ ਜੁੜਣਗੇ।

ਮਾਣਯੋਗ ਸਪੀਕਰ ਜੀ,

ਇਹ ਦਹਾਕਾ ਅਤੇ ਇਹ ਸਦੀ ਭਾਰਤ ਦੀ ਸਦੀ ਹੈ। ਲੇਕਿਨ ਭੂਤਕਾਲ ਸਾਨੂੰ ਕਹਿੰਦਾ ਹੈ ਕਿ ਅਵਸਰ ਤਾਂ ਪਹਿਲਾਂ ਵੀ ਆਏ ਸਨ। ਲੇਕਿਨ ਅਸੀਂ ਆਪਣੇ ਹੀ ਕਾਰਨਾਂ ਤੋਂ ਆਪਣੇ ਅਵਸਰਾਂ ਨੂੰ ਗੁਆ ਚੁੱਕੇ ਸਨ। ਹੁਣ ਸਾਨੂੰ ਅਵਸਰ ਗੁਆਉਣ ਦੀ ਗਲਤੀ ਨਹੀਂ ਕਰਨੀ ਹੈ। ਸਾਨੂੰ ਅਵਸਰਾਂ ਨੂੰ ਲੱਭਣਾ ਹੈ, ਸਾਨੂੰ ਅਵਸਰਾਂ ਨੂੰ ਜਕੜਨਾ ਹੈ ਅਤੇ ਅਵਸਰਾਂ ਦੇ ਸਹਾਰੇ ਸਾਨੂੰ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੈ। ਉਸ ਦਿਸ਼ਾ ਵਿੱਚ ਜਾਣ ਦਾ ਇਸ ਤੋਂ ਵੱਡਾ ਕੋਈ ਸਮਾਂ ਨਹੀਂ ਹੋ ਸਕਦਾ ਹੈ, ਜੋ ਸਮਾਂ ਅੱਜ ਭਾਰਤ ਦੇ ਕੋਲ ਹੈ, 140 ਕਰੋੜ ਦੇਸ਼ਵਾਸੀਆਂ ਦੇ ਕੋਲ ਹੈ, ਵਿਸ਼ਵ ਦੇ ਸਭ ਤੋਂ ਯੁਵਾ ਆਬਾਦੀ ਵਾਲੇ ਦੇਸ਼ ਦੇ ਕੋਲ ਹੈ। ਅਤੇ ਇਸ ਸਮੇਂ ਜੋ ਦੇਸ਼ ਸਾਡੇ ਨਾਲ ਆਜ਼ਾਦ ਹੋਏ ਸਨ, ਉਹ ਸਾਡੇ ਤੋਂ ਅੱਗੇ ਨਿਕਲ ਚੁੱਕੇ ਹਨ, ਬਹੁਤ ਤੇਜ਼ੀ ਨਾਲ ਅੱਗੇ ਨਿਕਲ ਚੁੱਕੇ ਹਨ, ਅਸੀਂ ਨਹੀਂ ਪਹੁੰਚ ਪਾਏ। ਸਾਨੂੰ ਇਸ ਸਥਿਤੀ ਨੂੰ ਬਦਲਣਾ ਹੈ। ਅਤੇ ਇਸ ਸੰਕਲਪ ਨੂੰ ਲੈ ਕੇ ਸਾਨੂੰ ਅੱਗੇ ਜਾਣਾ ਹੈ।

ਜਿਨ੍ਹਾਂ ਦੇਸ਼ਾਂ ਨੇ 80 ਦੇ ਦਹਾਕੇ ਵਿੱਚ reforms ਕੀਤੇ ਉਹ ਅੱਜ ਬਹੁਤ ਤੇਜ਼ੀ ਨਾਲ ਇੱਕ ਵਿਕਸਿਤ ਦੇਸ਼ ਦੇ ਰੂਪ ਵਿੱਚ ਖੜੇ ਹੋ ਗਏ। ਸਾਨੂੰ reforms ‘ਤੇ ਬੁਰਾ ਮੰਨਣ ਦੀ ਜ਼ਰੂਰਤ ਨਹੀਂ ਹੈ, reform ਤੋਂ ਕਤਰਾਉਣ ਦੀ ਜ਼ਰੂਰਤ ਨਹੀਂ ਹੈ, ਅਤੇ reform ਕਰਦੇ ਹਨ ਤਾਂ ਖੁਦ ਦੀ ਸੱਤਾ ਚਲੀ ਜਾਵੇਗੀ, ਇਵੇਂ ਭੈਅਭੀਤ ਰਹਿਣ ਦੀ ਜ਼ਰੂਰਤ ਨਹੀਂ ਹੈ, ਸੱਤਾ ਨੂੰ ਹਥਿਆਏ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ, ਜਿੰਨੀ ਭਾਗੀਦਾਰੀ ਵਧੇਗੀ, ਜਿੰਨੀ ਫੈਸਲੇ ਦੀ ਸ਼ਕਤੀ ਸਧਾਰਣ ਮਨੁੱਖ ਦੇ ਹੱਥ ਜਾਵੇਗੀ, ਮੈਂ ਸਮਝਦਾ ਹਾਂ ਅਸੀਂ ਵੀ। ਭਲੇ ਹੀ ਅਸੀਂ ਸ਼ਾਇਦ ਲੇਟ ਹੋ ਜਾਈਏ, ਲੇਕਿਨ ਅਸੀਂ ਉਸ ਆਕਾਂਖਿਆ ਨੂੰ ਪੂਰਾ ਕਰਨ ਨੂੰ ਉਸ ਗਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਅਸੀਂ ਆਪਣੇ ਸੰਕਲਪਾਂ ਦੀ ਸਿੱਧੀ ਕਰ ਸਕਦੇ ਹਾਂ।

ਮਾਣਯੋਗ ਸਪੀਕਰ ਜੀ,

ਵਿਕਸਿਤ ਭਾਰਤ ਦਾ ਮਿਸ਼ਨ, ਇਹ ਕਿਸੇ ਵਿਅਕਤੀ ਦਾ ਮਿਸ਼ਨ ਨਹੀਂ ਹੈ, 140 ਕਰੋੜ ਦੇਸ਼ਵਾਸੀਆਂ ਦਾ ਹੈ। ਕਿਸੇ ਇੱਕ ਸਰਕਾਰ ਦਾ ਮਿਸ਼ਨ ਨਹੀਂ ਹੈ। ਦੇਸ਼ ਦੀਆਂ ਸਾਰੀਆਂ ਸਰਕਾਰੀ ਇਕਾਈਆਂ ਦਾ ਮਿਸ਼ਨ ਹੈ। ਅਤੇ ਅਸੀਂ ਇੱਕ ਸੂਤਰ ਵਿੱਚ ਇੱਕ ਸੰਕਲਪ ਦੇ ਨਾਲ ਮਿਲ ਕੇ ਚਲਾਂਗੇ ਤਾਂ ਅਸੀਂ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰ ਪਾਵਾਂਗੇ, ਅਜਿਹਾ ਮੇਰਾ ਪੱਕਾ ਵਿਸ਼ਵਾਸ ਹੈ।

ਮਾਣਯੋਗ ਸਪੀਕਰ ਜੀ,

ਮੈਂ ਵਿਸ਼ਵ ਮੰਚ ‘ਤੇ ਜਾਂਦਾ ਹਾਂ, ਵਿਸ਼ਵ ਦੇ ਅਨੇਕ ਲੋਕਾਂ ਨਾਲ ਮਿਲਦਾ ਰਹਿੰਦਾ ਹਾਂ। ਅਤੇ ਮੈਂ ਅੱਜ ਅਨੁਭਵ ਕਰ ਰਿਹਾ ਹਾਂ ਕਿ ਪੂਰਾ ਵਿਸ਼ਵ ਨਿਵੇਸ਼ ਦੇ ਲਈ ਤਿਆਰ ਹੈ ਅਤੇ ਭਾਰਤ ਉਨ੍ਹਾਂ ਦੀ ਪਹਿਲੀ ਪਸੰਦ ਹੈ। ਸਾਡੇ ਰਾਜਾਂ ਵਿੱਚ ਨਿਵੇਸ਼ ਆਉਣ ਵਾਲੇ ਹਨ। ਉਸ ਦਾ ਪਹਿਲਾ ਦਵਾਰ ਤਾਂ ਰਾਜ ਹੀ ਹੁੰਦਾ ਹੈ। ਅਗਰ ਰਾਜ ਜਿੰਨਾ ਜ਼ਿਆਦਾ ਇਸ ਅਵਸਰ ਨੂੰ ਜੁਟਾਉਣਗੇ, ਮੈਂ ਇਸ ਨੂੰ ਮੰਨਦਾ ਹਾਂ ਉਸ ਰਾਜ ਦਾ ਵੀ ਵਿਕਾਸ ਹੋਵੇਗਾ।

 ਮਾਣਯੋਗ ਸਪੀਕਰ ਜੀ,

ਜਿਨ੍ਹਾਂ-ਜਿਨ੍ਹਾਂ ਗੱਲਾਂ ਨੂੰ ਸਾਡੇ ਮਾਣਯੋਗ ਮੈਂਬਰਾਂ ਨੇ ਉਠਾਇਆ ਸੀ, ਉਨ੍ਹਾਂ ਸਭ ਨੂੰ ਸੰਕਲਿਤ ਤੌਰ ‘ਤੇ ਮੈਂ ਜਾਣਕਾਰੀ ਦੇਣ ਦਾ ਪ੍ਰਯਾਸ ਕੀਤਾ ਹੈ। ਅਤੇ ਮਾਣਯੋਗ ਰਾਸ਼ਟਰਪਤੀ ਮਹੋਦਯ ਨੇ ਜੋ ਭਾਸ਼ਣ ਦਿੱਤਾ, ਜੋ ਸਾਡੇ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਦੇਸ਼ ਦੇ ਸਧਾਰਣ ਮਨੁੱਖ ਦੇ ਅੰਦਰ ਜੋ ਉਨ੍ਹਾਂ ਨੇ ਵਿਸ਼ਵਾਸ ਪੈਦਾ ਕੀਤਾ ਹੈ, ਇਸ ਦੇ ਲਈ ਮੇਰੀ ਤਰਫ਼ ਤੋਂ ਵੀ ਅਤੇ ਇਸ ਸਦਨ ਦੀ ਤਰਫ਼ ਤੋਂ ਵੀ ਮੈਂ ਰਾਸ਼ਟਰਪਤੀ ਜੀ ਦਾ ਦਿਲ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi