
ਮੋਰ ਪ੍ਰਿਯ ਭਾਈ ਓ , ਭਊਣੀਮਾਨੇ ਪਰਾਕ੍ਰਮ ਦਿਵਸ ਅਬਸਰ ਰੇ ਸ਼ੁਭੇੱਛਾ! (मोर प्रिय भाई ओ, भऊणीमाने पराक्रम दिवस अबसर रे शुभेच्छा!)
ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਜਨਮ ਜਯੰਤੀ (ਜਨਮ ਵਰ੍ਹੇਗੰਢ) ਦੇ ਇਸ ਪਾਵਨ ਅਵਸਰ ‘ਤੇ ਪੂਰਾ ਦੇਸ਼ ਸ਼ਰਧਾਪੂਰਵਕ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਮੈਂ ਨੇਤਾ ਜੀ ਸੁਭਾਸ਼ ਬਾਬੂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਇਸ ਵਰ੍ਹੇ ਦੇ ਪਰਾਕ੍ਰਮ ਦਿਵਸ ਦਾ ਭਵਯ (ਸ਼ਾਨਦਾਰ) ਉਤਸਵ ਨੇਤਾ ਜੀ ਦੀ ਜਨਮ ਭੂਮੀ ‘ਤੇ ਹੋ ਰਿਹਾ ਹੈ। ਮੈਂ ਉੜੀਸਾ ਦੀ ਜਨਤਾ ਨੂੰ, ਉੜੀਸਾ ਦੀ ਸਰਕਾਰ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਕਟਕ ਵਿੱਚ ਨੇਤਾ ਜੀ ਦੇ ਜੀਵਨ ਨਾਲ ਜੁੜੀ ਇੱਕ ਵਿਸ਼ਾਲ ਪ੍ਰਦਰਸ਼ਨੀ ਭੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਵਿੱਚ ਨੇਤਾ ਜੀ ਦੇ ਜੀਵਨ ਨਾਲ ਜੁੜੀਆਂ ਅਨੇਕ ਵਿਰਾਸਤਾਂ ਨੂੰ ਇਕੱਠਿਆਂ ਸਹੇਜਿਆ ਗਿਆ ਹੈ। ਕਈ ਚਿੱਤਰਕਾਰਾਂ ਨੇ ਕੈਨਵਾਸ ‘ਤੇ ਨੇਤਾ ਜੀ ਦੇ ਜੀਵਨ ਪ੍ਰਸੰਗ ਦੀਆਂ ਤਸਵੀਰਾਂ ਉਕੇਰੀਆਂ ਹਨ। ਇਨ੍ਹਾਂ ਸਭ ਦੇ ਨਾਲ ਨੇਤਾ ਜੀ ‘ਤੇ ਅਧਾਰਿਤ ਕਈ ਪੁਸਤਕਾਂ ਨੂੰ ਭੀ ਇਕੱਠਾ ਕੀਤਾ ਗਿਆ ਹੈ। ਨੇਤਾ ਜੀ ਦੀ ਜੀਵਨ ਯਾਤਰਾ ਦੀ ਇਹ ਸਾਰੀ ਵਿਰਾਸਤ ਮੇਰੇ ਯੁਵਾ ਭਾਰਤ ਮਾਈ ਭਾਰਤ ਨੂੰ ਇੱਕ ਨਵੀਂ ਊਰਜਾ ਦੇਵੇਗੀ।
ਸਾਥੀਓ,
ਅੱਜ ਜਦੋਂ ਸਾਡਾ ਦੇਸ਼ ਵਿਕਸਿਤ ਭਾਰਤ ਦੇ ਸੰਕਲਪ ਕੀ ਸਿੱਧੀ ਵਿੱਚ ਜੁਟਿਆ ਹੈ, ਤਦ ਨੇਤਾਜੀ ਸੁਭਾਸ਼ ਦੇ ਜੀਵਨ ਤੋਂ ਸਾਨੂੰ ਨਿਰੰਤਰ ਪ੍ਰੇਰਣਾ ਮਿਲਦੀ ਹੈ। ਨੇਤਾ ਜੀ ਦੇ ਜੀਵਨ ਦਾ ਸਭ ਤੋਂ ਬੜਾ ਲਕਸ਼ ਸੀ- ਆਜ਼ਾਦ ਹਿੰਦ। ਉਨ੍ਹਾਂ ਨੇ ਆਪਣੇ ਸੰਕਲਪ ਕੀ ਸਿੱਧੀ ਦੇ ਲਈ ਆਪਣੇ ਫ਼ੈਸਲੇ ਨੂੰ ਇੱਕ ਹੀ ਕਸੌਟੀ ‘ਤੇ ਪਰਖਿਆ-ਆਜ਼ਾਦ ਹਿੰਦ। ਨੇਤਾ ਜੀ ਇੱਕ ਸਮ੍ਰਿੱਧ ਪਰਿਵਾਰ ਵਿੱਚ ਜਨਮੇ, ਉਨ੍ਹਾਂ ਨੇ ਸਿਵਲ ਸਰਵਿਸਿਜ਼ ਦੀ ਪਰੀਖਿਆ ਪਾਸ ਕੀਤੀ। ਉਹ ਚਾਹੁੰਦੇ ਤਾਂ ਅੰਗ੍ਰੇਜ਼ੀ ਸ਼ਾਸਨ ਵਿੱਚ ਇੱਕ ਸੀਨੀਅਰ ਅਧਿਕਾਰੀ ਬਣ ਕੇ ਅਰਾਮ ਦੀ ਜ਼ਿੰਦਗੀ ਜਿਊਂਦੇ, ਲੇਕਿਨ ਉਨ੍ਹਾਂ ਨੇ ਆਜ਼ਾਦੀ ਦੇ ਲਈ ਕਸ਼ਟਾਂ ਨੂੰ ਚੁਣਿਆ, ਚੁਣੌਤੀਆਂ ਨੂੰ ਚੁਣਿਆ, ਦੇਸ਼ ਵਿਦੇਸ਼ ਵਿੱਚ ਭਟਕਣਾ ਪਸੰਦ ਕੀਤਾ, ਨੇਤਾ ਜੀ ਸੁਭਾਸ਼ ਕੰਫਰਟ ਜ਼ੋਨ ਦੇ ਬੰਧਨ ਵਿੱਚ ਨਹੀਂ ਬੱਝੇ(ਬੰਨ੍ਹੇ)।ਇਸੇ ਤਰ੍ਹਾਂ ਅੱਜ ਅਸੀਂ ਸਭ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਹੈ। ਸਾਨੂੰ ਖ਼ੁਦ ਨੂੰ ਗਲੋਬਲੀ ਬੈਸਟ ਬਣਾਉਣਾ ਹੈ, ਐਕਸੀਲੈਂਸ ਨੂੰ ਚੁਣਨਾ ਹੀ ਹੈ, ਐਫਿਸ਼ਿਐਂਸੀ ‘ਤੇ ਫੋਕਸ ਕਰਨਾ ਹੈ।
ਸਾਥੀਓ,
ਨੇਤਾਜੀ ਨੇ ਦੇਸ਼ ਦੀ ਸੁਤੰਤਰਤਾ ਦੇ ਲਈ ਆਜ਼ਾਦ ਹਿੰਦ ਫ਼ੌਜ ਬਣਾਈ, ਇਸ ਵਿੱਚ ਦੇਸ਼ ਦੇ ਹਰ ਖੇਤਰ ਹਰ ਵਰਗ ਦੇ ਵੀਰ ਅਤੇ ਵੀਰਾਂਗਣਾਵਾਂ ਸ਼ਾਮਲ ਸਨ। ਸਭ ਦੀਆਂ ਭਾਸ਼ਾਵਾਂ ਅਲੱਗ-ਅਲੱਗ ਸਨ, ਲੇਕਿਨ ਭਾਵਨਾ ਇੱਕ ਸੀ ਦੇਸ਼ ਦੀ ਆਜ਼ਾਦੀ। ਇਹੀ ਇਕਜੁੱਟਤਾ ਅੱਜ ਵਿਕਸਿਤ ਭਾਰਤ ਦੇ ਲਈ ਭੀ ਬਹੁਤ ਬੜੀ ਸਿੱਖਿਆ ਹੈ। ਤਦ ਸਵਰਾਜ ਦੇ ਲਈ ਸਾਨੂੰ ਇੱਕ ਹੋਣਾ ਸੀ, ਅੱਜ ਵਿਕਸਿਤ ਭਾਰਤ ਦੇ ਲਈ ਸਾਨੂੰ ਇੱਕ ਰਹਿਣਾ ਹੈ। ਅੱਜ ਦੇਸ਼ ਵਿੱਚ ਵਿਸ਼ਵ ਵਿੱਚ ਹਰ ਤਰਫ਼ ਭਾਰਤ ਦੀ ਪ੍ਰਗਤੀ ਦੇ ਲਈ ਅਨੁਕੂਲ ਮਾਹੌਲ ਹੈ। ਦੁਨੀਆ ਭਾਰਤ ਦੀ ਤਰਫ਼ ਦੇਖ ਰਹੀ ਹੈ ਕਿ ਕਿਵੇਂ ਅਸੀਂ ਇਸ 21ਵੀਂ ਸਦੀ ਨੂੰ ਭਾਰਤ ਦੀ ਸ਼ਤਾਬਦੀ ਬਣਾਉਂਦੇ ਹਾਂ ਅਤੇ ਐਸੇ ਮਹੱਤਵਪੂਰਨ ਕਾਲਖੰਡ ਵਿੱਚ ਸਾਨੂੰ ਨੇਤਾਜੀ ਸੁਭਾਸ਼ ਦੀ ਪ੍ਰੇਰਣਾ ਤੋਂ ਭਾਰਤ ਦੀ ਇਕਜੁੱਟਤਾ ‘ਤੇ ਬਲ ਦੇਣਾ ਹੈ। ਸਾਨੂੰ ਉਨ੍ਹਾਂ ਲੋਕਾਂ ਤੋਂ ਭੀ ਸਤਰਕ ਰਹਿਣਾ ਹੈ, ਜੋ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਜੋ ਦੇਸ਼ ਦੀ ਏਕਤਾ ਨੂੰ ਤੋੜਨਾ ਚਾਹੁੰਦੇ ਹਨ।
ਸਾਥੀਓ,
ਨੇਤਾਜੀ ਸੁਭਾਸ਼ ਭਾਰਤ ਦੀ ਵਿਰਾਸਤ ‘ਤੇ ਬਹੁਤ ਗਰਵ (ਮਾਣ) ਕਰਦੇ ਸਨ। ਉਹ ਅਕਸਰ ਭਾਰਤ ਦੇ ਸਮ੍ਰਿੱਧ ਲੋਕਤੰਤਰੀ ਇਤਿਹਾਸ ਦੀ ਚਰਚਾ ਕਰਦੇ ਸਨ ਅਤੇ ਉਸ ਤੋਂ ਪ੍ਰੇਰਣਾ ਲੈਣ ਦੇ ਲਈ ਸਮਰਥਕ ਸਨ। ਅੱਜ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲ ਰਿਹਾ ਹੈ। ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਦੇ ਹੋਏ ਵਿਕਾਸ ਕਰ ਰਿਹਾ ਹੈ। ਮੇਰਾ ਸੁਭਾਗ ਹੈ ਕਿ ਆਜ਼ਾਦ ਹਿੰਦ ਸਰਕਾਰ ਦੇ 75 ਵਰ੍ਹੇ ਪੂਰੇ ਹੋਣ ‘ਤੇ ਲਾਲ ਕਿਲੇ ‘ਤੇ ਮੈਨੂੰ ਤਿਰੰਗਾ ਫਹਿਰਾਉਣ ਦਾ ਮੌਕਾ ਮਿਲਿਆ ਸੀ। ਉਸ ਇਤਿਹਾਸਿਕ ਅਵਸਰ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਨੇਤਾਜੀ ਦੀ ਵਿਰਾਸਤ ਤੋਂ ਪ੍ਰੇਰਣਾ ਲੈਦੇ ਹੋਏ ਸਾਡੀ ਸਰਕਾਰ ਨੇ 2019 ਵਿੱਚ ਦਿੱਲੀ ਦੇ ਲਾਲ ਕਿਲੇ ਵਿੱਚ ਨੇਤਾਜੀ ਸੁਭਾਸ਼ ਨੂੰ ਸਮਰਪਿਤ ਮਿਊਜ਼ੀਅਮ ਦਾ ਨਿਰਮਾਣ ਕੀਤਾ। ਉਸੇ ਸਾਲ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਸ਼ੁਰੂ ਕੀਤੇ ਗਏ। 2021 ਵਿੱਚ ਸਰਕਾਰ ਨੇ ਨਿਰਣਾ ਲਿਆ ਕਿ ਨੇਤਾਜੀ ਦੀ ਜਯੰਤੀ ਨੂੰ ਹੁਣ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇੰਡੀਆ ਗੇਟ ਦੇ ਸਮੀਪ ਨੇਤਾਜੀ ਦੀ ਵਿਸ਼ਾਲ ਪ੍ਰਤਿਮਾ ਲਗਾਉਣਾ, ਅੰਡੇਮਾਨ ਵਿੱਚ ਦ੍ਵੀਪ ਦਾ ਨਾਮ ਨੇਤਾਜੀ ਦੇ ਨਾਮ ‘ਤੇ ਰੱਖਣਾ, ਗਣਤੰਤਰ ਦਿਵਸ ਦੀ ਪਰੇਡ ਵਿੱਚ ਆਈਐੱਨਏ ਦੇ ਜਵਾਨਾਂ ਨੂੰ ਨਮਨ ਕਰਨਾ, ਸਰਕਾਰ ਦੀ ਇਸੇ ਭਾਵਨਾ ਦਾ ਪ੍ਰਤੀਕ ਹੈ।
ਸਾਥੀਓ,
ਬੀਤੇ 10 ਵਰ੍ਹਿਆਂ ਵਿੱਚ ਦੇਸ਼ ਨੇ ਇਹ ਭੀ ਦਿਖਾਇਆ ਹੈ ਕਿ ਤੇਜ਼ ਵਿਕਾਸ ਨਾਲ ਸਾਧਾਰਣ ਜਨ ਦਾ ਜੀਵਨ ਭੀ ਅਸਾਨ ਹੁੰਦਾ ਹੈ ਅਤੇ ਮਿਲਿਟਰੀ ਸਮੱਰਥਾ ਭੀ ਵਧਦੀ ਹੈ। ਬੀਤੇ ਦਹਾਕੇ ਵਿੱਚ 25 ਕਰੋੜ ਭਾਰਤੀਆਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ, ਇਹ ਬਹੁਤ ਬੜੀ ਸਫ਼ਲਤਾ ਹੈ। ਅੱਜ ਪਿੰਡ ਹੋਵੇ ਜਾਂ ਸ਼ਹਿਰ ਹਰ ਤਰਫ਼ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ, ਨਾਲ ਹੀ ਭਾਰਤ ਦੀ ਸੈਨਾ ਦੀ ਤਾਕਤ ਵਿੱਚ ਭੀ ਅਭੂਤਪੂਰਵ ਵਾਧਾ ਹੋਇਆ ਹੈ।
ਅੱਜ ਵਿਸ਼ਵ ਮੰਚ ‘ਤੇ ਭਾਰਤ ਦੀ ਭੂਮਿਕਾ ਵਧ ਰਹੀ ਹੈ, ਭਾਰਤ ਦੀ ਆਵਾਜ਼ ਬੁਲੰਦ ਹੋ ਰਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਤਾਕਤ ਬਣੇਗਾ। ਸਾਨੂੰ ਨੇਤਾਜੀ ਸੁਭਾਸ਼ ਦੀ ਪ੍ਰੇਰਣਾ ਨਾਲ ਏਕ ਲਕਸ਼ਯ ਏਕ ਉਦੇਸ਼ (एक लक्ष्य एक ध्येय) ਵਿਕਸਿਤ ਭਾਰਤ ਦੇ ਲਈ ਨਿਰੰਤਰ ਕੰਮ ਕਰਦੇ ਰਹਿਣਾ ਹੈ ਅਤੇ ਇਹੀ ਨੇਤਾਜੀ ਨੂੰ ਸਾਡੀ ਸੱਚੀ ਕਾਰਯਾਂਜਲੀ (सच्ची कार्यांजलि) ਹੋਵੇਗੀ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਧੰਨਵਾਦ!