“ਐਸੇ ਸਮੇਂ ਵਿੱਚ ਜਦੋਂ ਸਾਡੀਆਂ ਪਰੰਪਰਾਵਾਂ ਅਤੇ ਅਧਿਆਤਮਿਕਤਾ ਲੁਪਤ ਹੋ ਰਹੀਆਂ ਸਨ, ਤਦ ਸੁਆਮੀ ਦਯਾਨੰਦ ਨੇ ‘ਵੇਦਾਂ ਦੀ ਤਰਫ਼ ਪਰਤੋ’ (‘Back to Vedas') ਦਾ ਸੱਦਾ ਦਿੱਤਾ”
“ਮਹਾਰਿਸ਼ੀ ਦਯਾਨੰਦ ਕੇਵਲ ਵੈਦਿਕ ਰਿਸ਼ੀ ਹੀ ਨਹੀਂ ਬਲਕਿ ਰਾਸ਼ਟਰ ਰਿਸ਼ੀ ਭੀ ਸਨ”
“ਸੁਆਮੀ ਜੀ ਦੇ ਮਨ ਵਿੱਚ ਭਾਰਤ ਦੇ ਪ੍ਰਤੀ ਜੋ ਵਿਸ਼ਵਾਸ ਸੀ, ਅੰਮ੍ਰਿਤਕਾਲ (Amrit Kaal) ਵਿੱਚ ਸਾਨੂੰ ਉਸ ਵਿਸ਼ਵਾਸ ਨੂੰ ਆਪਣੇ ਆਤਮਵਿਸ਼ਵਾਸ ਵਿੱਚ ਬਦਲਣਾ ਹੋਵੇਗਾ”
“ਇਮਾਨਦਾਰ ਪ੍ਰਯਾਸਾਂ ਅਤੇ ਨਵੀਆਂ ਨੀਤੀਆਂ ਨਾਲ ਰਾਸ਼ਟਰ ਆਪਣੀਆਂ ਬੇਟੀਆਂ ਨੂੰ ਅੱਗੇ ਵਧਾ ਰਿਹਾ ਹੈ”

ਨਮਸਤੇ!

ਕਾਰਜਕ੍ਰਮ ਵਿੱਚ ਉਪਸਥਿਤ ਪੂਜਯ ਸੰਤ ਗਣ, ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵ੍ਰਤ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਪੁਰਸ਼ੋਤਮ ਰੁਪਾਲਾ ਜੀ, ਆਰੀਆ ਸਮਾਜ ਦੇ ਵਿਭਿੰਨ ਸੰਗਠਨਾਂ ਨਾਲ ਜੁੜੇ ਹੋਏ ਸਾਰੇ ਪਦਅਧਿਕਾਰੀਗਣ, ਹੋਰ ਮਹਾਨੁਭਾਵ, ਦੇਵੀਓ ਤੇ ਸੱਜਣੋਂ!

 

ਦੇਸ਼ ਸੁਆਮੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਨਮਜਯੰਤੀ (ਜਨਮ ਵਰ੍ਹੇਗੰਢ) ਮਨਾ ਰਿਹਾ ਹੈ। ਮੇਰੀ ਇੱਛਾ ਸੀ ਕਿ ਮੈਂ ਖ਼ੁਦ ਸੁਆਮੀ ਜੀ ਦੀ ਜਨਮਭੂਮੀ ਟੰਕਾਰਾ ਪਹੁੰਚਦਾ, ਲੇਕਿਨ ਇਹ ਸੰਭਵ ਨਹੀਂ ਹੋ ਪਾਇਆ। ਮੈਂ ਮਨ ਤੋਂ ਹਿਰਦੇ ਤੋਂ ਆਪ ਸਭ ਦੇ ਦਰਮਿਆਨ ਹੀ ਹਾਂ। ਮੈਨੂੰ ਖੁਸ਼ੀ ਹੈ ਕਿ ਸੁਆਮੀ ਜੀ ਦੇ ਯੋਗਦਾਨਾਂ ਨੂੰ ਯਾਦ ਕਰਨ ਦੇ ਲਈ, ਉਨ੍ਹਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਆਰੀਆ ਸਮਾਜ ਇਹ ਮਹੋਤਸਵ ਮਨਾ ਰਿਹਾ ਹੈ।

 

ਮੈਨੂੰ ਪਿਛਲੇ ਵਰ੍ਹੇ ਇਸ ਉਤਸਵ ਦੇ ਸ਼ੁਭਅਰੰਭ ਵਿੱਚ ਹਿੱਸਾ ਲੈਣ ਦਾ ਅਵਸਰ  ਮਿਲਿਆ ਸੀ। ਜਿਸ ਮਹਾਪੁਰਸ਼ ਦਾ ਯੋਗਦਾਨ ਇਤਨਾ ਅਪ੍ਰਤਿਮ ਹੋਵੇ, ਉਨ੍ਹਾਂ ਨਾਲ ਜੁੜੇ ਮਹੋਤਸਵ ਦਾ ਇਤਨਾ ਵਿਆਪਕ ਹੋਣਾ ਸੁਭਾਵਿਕ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਆਯੋਜਨ ਸਾਡੀ ਨਵੀਂ ਪੀੜ੍ਹੀ ਨੂੰ ਮਹਾਰਿਸ਼ੀ ਦਯਾਨੰਦ ਦੇ ਜੀਵਨ ਤੋਂ ਪਰੀਚਿਤ ਕਰਵਾਉਣ ਦਾ ਪ੍ਰਭਾਵੀ ਮਾਧਿਅਮ ਬਣੇਗਾ।

 

ਸਾਥੀਓ,

ਮੇਰਾ ਸੁਭਾਗ ਰਿਹਾ ਕਿ ਸੁਆਮੀ ਜੀ ਦੀ ਜਨਮਭੂਮੀ ਗੁਜਰਾਤ ਵਿੱਚ ਮੈਨੂੰ ਜਨਮ ਮਿਲਿਆ। ਉਨ੍ਹਾਂ ਦੀ ਕਰਮਭੂਮੀ ਹਰਿਆਣਾ, ਲੰਬੇ ਸਮੇਂ ਮੈਨੂੰ ਭੀ ਉਸ ਹਰਿਆਣਾ ਦੇ ਜੀਵਨ ਨੂੰ ਨਿਕਟ ਤੋਂ ਜਾਣਨ, ਸਮਝਣ ਦਾ ਅਤੇ ਉੱਥੇ ਕਾਰਜ ਕਰਨ ਦਾ ਅਵਸਰ ਮਿਲਿਆ। ਇਸ ਲਈ, ਸੁਭਾਵਿਕ ਤੌਰ ‘ਤੇ ਮੇਰੇ ਜੀਵਨ ਵਿੱਚ ਉਨ੍ਹਾਂ ਦਾ ਇੱਕ ਅਲੱਗ ਪ੍ਰਭਾਵ ਹੈ, ਉਨ੍ਹਾਂ ਦੀ ਆਪਣੀ ਇੱਕ ਭੂਮਿਕਾ ਹੈ। ਮੈਂ ਅੱਜ ਇਸ ਅਵਸਰ ‘ਤੇ ਮਹਾਰਿਸ਼ੀ ਦਯਾਨੰਦ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ। ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਉਨ੍ਹਾਂ ਦੇ  ਕਰੋੜਾਂ ਅਨੁਯਾਈਆਂ (ਪੈਰੋਕਾਰਾਂ) ਨੂੰ  ਭੀ ਜਨਮਜਯੰਤੀ (ਜਨਮ ਵਰ੍ਹੇਗੰਢ)  ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਇਤਿਹਾਸ ਵਿੱਚ ਕੁਝ ਦਿਨ, ਕੁਝ ਖਿਣ, ਕੁਝ ਪਲ ਐਸੇ ਆਉਂਦੇ ਹਨ ਜੋ ਭਵਿੱਖ ਦੀ ਦਿਸ਼ਾ ਨੂੰ ਹੀ ਬਦਲ ਦਿੰਦੇ ਹਨ। ਅੱਜ ਤੋਂ 200 ਵਰ੍ਹੇ ਪਹਿਲੇ ਦਯਾਨੰਦ ਜੀ ਦਾ ਜਨਮ ਐਸਾ ਹੀ ਅਭੂਤਪੂਰਵ ਪਲ ਸੀ। ਇਹ ਉਹ ਦੌਰ ਸੀ, ਜਦੋਂ ਗ਼ੁਲਾਮੀ ਵਿੱਚ ਫਸੇ ਭਾਰਤ ਦੇ ਲੋਕ ਆਪਣੀ ਚੇਤਨਾ ਖੋ ਰਹੇ ਸਨ। ਸੁਆਮੀ ਦਯਾਨੰਦ ਜੀ ਨੇ ਤਦ ਦੇਸ਼ ਨੂੰ ਦੱਸਿਆ ਕਿ ਕਿਵੇਂ ਸਾਡੀਆਂ ਰੂੜ੍ਹੀਆਂ ਅਤੇ ਅੰਧਵਿਸ਼ਵਾਸ ਨੇ ਦੇਸ਼ ਨੂੰ ਜਕੜਿਆ ਹੋਇਆ ਹੈ। ਇਨ੍ਹਾਂ ਰੂੜ੍ਹੀਆਂ ਨੇ ਸਾਡੇ ਵਿਗਿਆਨਿਕ ਚਿੰਤਨ ਨੂੰ ਕਮਜ਼ੋਰ ਕਰ ਦਿੱਤਾ ਸੀ।

 

ਇਨ੍ਹਾਂ ਸਮਾਜਿਕ ਬੁਰਾਈਆਂ ਨੇ ਸਾਡੀ ਏਕਤਾ ‘ਤੇ ਪ੍ਰਹਾਰ ਕੀਤਾ ਸੀ। ਸਮਾਜ ਦਾ ਇੱਕ ਵਰਗ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਤੋਂ ਲਗਾਤਾਰ ਦੂਰ ਜਾ ਰਿਹਾ ਸੀ। ਐਸੇ ਸਮੇਂ ਵਿੱਚ, ਸੁਆਮੀ ਦਯਾਨੰਦ ਜੀ ਨੇ ‘ਵੇਦਾਂ ਦੀ ਤਰਫ਼ ਪਰਤੋ’ (ਵੇਦੋਂ ਕੀ ਓਰ ਲੌਟੋ)’ ਇਸ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵੇਦਾਂ ‘ਤੇ ਭਾਸ਼ (ਭਾਸ਼ਯ) ਲਿਖੇ, ਤਾਰਕਿਕ ਵਿਆਖਿਆ ਕੀਤੀ। ਉਨ੍ਹਾਂ ਨੇ ਰੂੜ੍ਹੀਆਂ ‘ਤੇ ਖੁੱਲ੍ਹ ਕੇ ਪ੍ਰਹਾਰ (ਹਮਲਾ) ਕੀਤਾ, ਅਤੇ ਇਹ ਦੱਸਿਆ ਕਿ ਭਾਰਤੀ ਦਰਸ਼ਨ ਦਾ ਅਸਲ ਸਰੂਪ ਕੀ ਹੈ। ਇਸ ਦਾ ਪਰਿਣਾਮ ਇਹ ਹੋਇਆ ਕਿ ਸਮਾਜ ਵਿੱਚ ਆਤਮਵਿਸ਼ਵਾਸ ਪਰਤਣ ਲਗਿਆ। ਲੋਕ ਵੈਦਿਕ ਧਰਮ ਨੂੰ ਜਾਣਨ ਲਗੇ ਅਤੇ ਉਸ ਦੀਆਂ ਜੜ੍ਹਾਂ ਨਾਲ ਜੁੜਨ ਲਗੇ।

 

ਸਾਥੀਓ,

ਸਾਡੀਆਂ ਸਮਾਜਿਕ ਕੁਰੀਤੀਆਂ ਨੂੰ ਮੋਹਰਾ ਬਣਾ ਕੇ ਅੰਗ੍ਰੇਜ਼ੀ ਹਕੂਮਤ ਸਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀ ਸੀ। ਸਮਾਜਿਕ ਬਦਲਾਅ ਦਾ ਹਵਾਲਾ ਦੇ ਕੇ ਤਦ ਕੁਝ ਲੋਕਾਂ ਦੁਆਰਾ ਅੰਗ੍ਰੇਜ਼ੀ ਰਾਜ ਨੂੰ ਸਹੀ ਠਹਿਰਾਇਆ ਜਾਂਦਾ ਸੀ। ਐਸੇ ਕਾਲਖੰਡ ਵਿੱਚ ਸੁਆਮੀ ਦਯਾਨੰਦ ਜੀ ਦੇ ਪਦਾਰਪਣ(पदार्पण) ਨਾਲ ਉਨ੍ਹਾਂ ਸਾਰੀਆਂ ਸਾਜ਼ਿਸ਼ਾਂ ਨੂੰ ਗਹਿਰਾ ਧੱਕਾ ਲਗਿਆ। ਲਾਲਾ ਲਾਜਪਤ ਰਾਏ, ਰਾਮ ਪ੍ਰਸਾਦ ਬਿਸਮਿਲ, ਸੁਆਮੀ ਸ਼ਰਧਾਨੰਦ, ਕ੍ਰਾਂਤੀਕਾਰੀਆਂ ਦੀ ਇੱਕ ਪੂਰੀ ਸੀਰੀਜ਼ ਤਿਆਰ ਹੋਈ, ਜੋ ਆਰੀਆ ਸਮਾਜ ਤੋਂ ਪ੍ਰਭਾਵਿਤ ਸੀ। ਇਸ ਲਈ, ਦਯਾਨੰਦ ਜੀ ਕੇਵਲ ਇੱਕ ਵੈਦਿਕ ਰਿਸ਼ੀ ਹੀ ਨਹੀਂ ਸਨ, ਉਹ ਇੱਕ ਰਾਸ਼ਟਰ ਚੇਤਨਾ ਦੇ ਰਿਸ਼ੀ ਭੀ ਸਨ।

 

ਸਾਥੀਓ,

 

ਸੁਆਮੀ ਦਯਾਨੰਦ ਜੀ ਦੇ ਜਨਮ ਦੇ 200 ਵਰ੍ਹੇ ਦਾ ਇਹ ਪੜਾਅ ਉਸ ਸਮੇਂ ਆਇਆ ਹੈ, ਜਦੋਂ ਭਾਰਤ ਆਪਣੇ ਅੰਮ੍ਰਿਤਕਾਲ ਦੇ ਪ੍ਰਾਰੰਭਿਕ ਵਰ੍ਹਿਆਂ ਵਿੱਚ ਹੈ। ਸੁਆਮੀ ਦਯਾਨੰਦ ਜੀ, ਭਾਰਤ ਦੇ ਉੱਜਵਲ ਭਵਿੱਖ ਦਾ ਸੁਪਨਾ ਦੇਖਣ ਵਾਲੇ ਸੰਤ ਸਨ। ਭਾਰਤ ਨੂੰ ਲੈ ਕੇ ਸੁਆਮੀ ਜੀ ਦੇ ਮਨ ਵਿੱਚ ਜੋ ਵਿਸ਼ਵਾਸ ਸੀ, ਅੰਮ੍ਰਿਤਾਲ ਵਿੱਚ ਸਾਨੂੰ ਉਸੇ ਵਿਸ਼ਵਾਸ ਨੂੰ, ਆਪਣੇ ਆਤਮਵਿਸ਼ਵਾਸ ਵਿੱਚ ਬਦਲਣਾ ਹੋਵੇਗਾ। ਸੁਆਮੀ ਦਯਾਨੰਦ ਆਧੁਨਿਕਤਾ ਦੇ ਪੈਰੋਕਾਰ ਸਨ, ਮਾਰਗਦਰਸ਼ਕ ਸਨ।

ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਆਪ ਸਭ ਨੂੰ ਭੀ ਸਾਨੂੰ ਸਭ ਨੂੰ ਭੀ ਇਸ ਅੰਮ੍ਰਿਤਕਾਲ ਵਿੱਚ ਭਾਰਤ ਨੂੰ ਆਧੁਨਿਕਤਾ ਦੀ ਤਰਫ਼ ਲੈ ਜਾਣਾ ਹੈ, ਸਾਡੇ ਦੇਸ਼ ਨੂੰ ਸਾਡੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਹੈ। ਅੱਜ ਆਰੀਆ ਸਮਾਜ ਦੇ ਦੇਸ਼ ਅਤੇ ਦੁਨੀਆ ਵਿੱਚ ਢਾਈ ਹਜ਼ਾਰ ਤੋਂ ਜ਼ਿਆਦਾ ਸਕੂਲ ਹਨ, ਕਾਲਜ ਅਤੇ ਯੂਨੀਵਰਸਿਟੀਜ਼ ਹਨ। ਆਪ ਸਭ 400 ਤੋਂ ਜ਼ਿਆਦਾ ਗੁਰੂਕੁਲ ਵਿੱਚ ਵਿਦਿਆਰਥੀਆਂ ਨੂੰ ਸਿੱਖਿਅਤ-ਪ੍ਰਸਿੱਖਿਅਤ (शिक्षित-प्रशिक्षित) ਕਰ ਰਹੇ ਹੋ। ਮੈਂ ਚਾਹਾਂਗਾ ਕਿ ਆਰੀਆ ਸਮਾਜ, 21ਵੀਂ ਸਦੀ ਦੇ ਇਸ ਦਹਾਕੇ ਵਿੱਚ ਇੱਕ ਨਵੀਂ ਊਰਜਾ ਦੇ ਨਾਲ ਰਾਸ਼ਟਰ ਨਿਰਮਾਣ ਦੇ ਅਭਿਯਾਨਾਂ ਦੀ ਜ਼ਿੰਮੇਦਾਰੀ ਉਠਾਏ। ਡੀ.ਏ.ਵੀ. ਸੰਸਥਾਨ, ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਇੱਕ ਜਿਊਂਦੀ ਜਾਗਦੀ ਸਮ੍ਰਿਤੀ (ਯਾਦ) ਹੈ, ਪ੍ਰੇਰਣਾ ਹੈ, ਚੈਤਨਯ ਭੂਮੀ ਹੈ। ਅਸੀਂ ਉਨ੍ਹਾਂ ਨੂੰ ਨਿਰੰਤਰ ਸਸ਼ਕਤ ਕਰਾਂਗੇ, ਤਾਂ ਇਹ ਮਹਾਰਿਸ਼ੀ ਦਯਾਨੰਦ ਜੀ ਨੂੰ ਸਾਡੀ ਪੁਣਯ  (ਪਵਿੱਤਰ) ਸ਼ਰਧਾਂਜਲੀ ਹੋਵੇਗੀ।

 

ਭਾਰਤੀ ਚੱਰਿਤਰ ਨਾਲ ਜੁੜੀ ਸਿੱਖਿਆ ਵਿਵਸਥਾ ਅੱਜ ਦੀ ਬੜੀ ਜ਼ਰੂਰਤ ਹੈ। ਆਰੀਆ ਸਮਾਜ ਦੇ ਵਿਦਿਆਲੇ ਇਸ ਦੇ ਬੜੇ ਕੇਂਦਰ ਰਹੇ ਹਨ। ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਦੇਸ਼ ਹੁਣ ਇਸ ਨੂੰ ਵਿਸਤਾਰ ਦੇ ਰਿਹਾ ਹੈ। ਅਸੀਂ ਇਨ੍ਹਾਂ ਪ੍ਰਯਾਸਾਂ ਨਾਲ ਸਮਾਜ ਨੂੰ ਜੋੜੀਏ, ਇਹ ਸਾਡੀ ਜ਼ਿੰਮੇਦਾਰੀ ਹੈ। ਅੱਜ ਚਾਹੇ ਲੋਕਲ ਦੇ ਲਈ ਵੋਕਲ ਦਾ ਵਿਸ਼ਾ ਹੋਵੇ, ਆਤਮਨਿਰਭਰ ਭਾਰਤ ਅਭਿਯਾਨ ਹੋਵੇ, ਵਾਤਾਵਰਣ ਦੇ ਲਈ ਦੇਸ਼ ਦੇ ਪ੍ਰਯਾਸ ਹੋਣ, ਜਲ ਸੰਭਾਲ਼, ਸਵੱਛ ਭਾਰਤ ਅਭਿਯਾਨ ਜਿਹੇ ਅਨੇਕ ਅਭਿਯਾਨ ਹੋਣ..

 

ਅੱਜ ਦੀ ਆਧੁਨਿਕ ਜੀਵਨਸ਼ੈਲੀ ਵਿੱਚ ਪ੍ਰਕ੍ਰਿਤੀ ਦੇ ਲਈ ਨਿਆਂ ਸੁਨਿਸ਼ਚਿਤ ਕਰਨ ਵਾਲਾ ਮਿਸ਼ਨ  LiFE  ਹੋਵੇ, ਸਾਡੇ ਮਿਲਟਸ-ਸ਼੍ਰੀਅੰਨ ਨੂੰ ਪ੍ਰੋਤਸਾਹਨ ਦੇਣਾ ਹੋਵੇ, ਯੋਗ ਹੋਵੇ, ਫਿਟਨਸ ਹੋਵੇ, ਸਪੋਰਟਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਉਣਾ ਹੋਵੇ, ਆਰੀਆ ਸਮਾਜ ਦੇ ਸਿੱਖਿਆ ਸੰਸਥਾਨ, ਇਨ੍ਹਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ, ਸਭ ਮਿਲ ਕੇ ਇੱਕ ਬਹੁਤ ਬੜੀ ਸ਼ਕਤੀ ਹਨ। ਇਹ ਸਭ ਬਹੁਤ ਬੜੀ ਭੂਮਿਕਾ ਨਿਭਾ ਸਕਦੇ ਹਨ।

ਤੁਹਾਡੇ ਸੰਸਥਾਨਾਂ ਵਿੱਚ ਜੋ ਵਿਦਿਆਰਥੀ ਹਨ, ਉਨ੍ਹਾਂ ਵਿੱਚ ਬੜੀ ਸੰਖਿਆ ਐਸੇ ਨੌਜਵਾਨਾਂ ਦੀ ਭੀ ਹੈ ਜੋ 18 ਵਰ੍ਹੇ ਪਾਰ ਕਰ ਚੁੱਕੇ ਹਨ। ਉਨ੍ਹਾਂ ਸਭ ਦਾ ਨਾਮ ਵੋਟਰ ਲਿਸਟ ਵਿੱਚ, ਉਹ ਮਤਦਾਨ ਦਾ ਮਹੱਤਵ ਸਮਝਣ, ਇਹ ਜ਼ਿੰਮੇਵਾਰੀ ਸਮਝਣਾ ਭੀ ਆਪ ਸਾਰੇ ਸੀਨੀਅਰਾਂ (सभी वरिष्ठों) ਦੀ ਜ਼ਿੰਮੇਦਾਰੀ ਹੈ। ਇਸ ਵਰ੍ਹੇ ਤੋਂ ਆਰੀਆ ਸਮਾਜ ਦੀ ਸਥਾਪਨਾ ਦਾ 150ਵਾਂ ਵਰ੍ਹਾ ਭੀ ਅਰੰਭ ਹੋਣ ਜਾ ਰਿਹਾ ਹੈ। ਮੈਂ ਚਾਹਾਂਗਾ ਕਿ, ਅਸੀਂ ਸਭ ਇਤਨੇ ਬੜੇ ਅਵਸਰ ਨੂੰ ਆਪਣੇ ਪ੍ਰਯਾਸਾਂ, ਆਪਣੀਆਂ ਉਪਲਬਧੀਆਂ ਨਾਲ ਉਸ ਨੂੰ ਸੱਚਮੁੱਚ ਵਿੱਚ ਇੱਕ ਯਾਦਗਾਰ ਬਣਾਈਏ।

 

ਸਾਥੀਓ,

ਪ੍ਰਾਕ੍ਰਿਤਿਕ ਖੇਤੀ ਭੀ ਇੱਕ ਐਸਾ ਵਿਸ਼ਾ ਹੈ ਜੋ ਸਾਰੇ ਵਿਦਿਆਰਥੀਆਂ ਦੇ ਲਈ ਜਾਣਨਾ-ਸਮਝਣਾ ਬਹੁਤ ਜ਼ਰੂਰੀ ਹੈ। ਸਾਡੇ ਅਚਾਰੀਆ ਦੇਵਵ੍ਰਤ ਜੀ ਤਾਂ ਇਸ ਦਿਸ਼ਾ ਵਿੱਚ ਬਹੁਤ ਮਿਹਨਤ ਕਰਦੇ ਰਹੇ ਹਨ। ਮਹਾਰਿਸ਼ੀ ਦਯਾਨੰਦ ਜੀ ਦੇ ਜਨਮ ਸਥਾਨ (जन्मश्रेत्र)ਤੋਂ ਪ੍ਰਾਕ੍ਰਿਤਿਕ ਖੇਤੀ ਦਾ ਸੰਦੇਸ਼ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮਿਲੇ, ਇਸ ਤੋਂ ਬਿਹਤਰ ਹੋਰ ਕੀ ਹੋਵੇਗਾ?

 

ਸਾਥੀਓ,

ਮਹਾਰਿਸ਼ੀ ਦਯਾਨੰਦ ਨੇ ਆਪਣੇ ਦੌਰ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਾਗੀਦਾਰੀ ਦੀ ਬਾਤ ਕੀਤੀ ਸੀ। ਨਵੀਆਂ ਨੀਤੀਆਂ ਦੇ ਜ਼ਰੀਏ, ਇਮਾਨਦਾਰ ਕੋਸ਼ਿਸ਼ਾਂ ਦੇ ਜ਼ਰੀਏ ਦੇਸ਼ ਅੱਜ ਆਪਣੀਆਂ ਬੇਟੀਆਂ ਨੂੰ ਅੱਗੇ ਵਧਾ ਰਿਹਾ ਹੈ। ਕੁਝ ਮਹੀਨੇ ਪਹਿਲੇ ਹੀ ਦੇਸ਼ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਪਾਸ ਕਰਕੇ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮਹਿਲਾ ਰਾਖਵਾਂਕਰਣ ਸੁਨਿਸ਼ਚਿਤ ਕੀਤਾ ਹੈ। ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਨਾਲ ਜਨ-ਜਨ ਨੂੰ ਜੋੜਨਾ, ਇਹ ਅੱਜ ਮਹਾਰਿਸ਼ੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

 

ਅਤੇ ਸਾਥੀਓ,

ਇਨ੍ਹਾਂ ਸਾਰੇ ਸਮਾਜਿਕ ਕਾਰਜਾਂ ਦੇ ਲਈ ਤੁਹਾਡੇ ਪਾਸ ਭਾਰਤ ਸਰਕਾਰ ਦੇ ਨਵਗਠਿਤ ਯੁਵਾ ਸੰਗਠਨ ਦੀ ਸ਼ਕਤੀ ਭੀ ਹੈ। ਦੇਸ਼ ਦੇ ਇਸ ਸਭ ਤੋਂ ਬੜੇ ਅਤੇ ਸਭ ਤੋਂ ਯੁਵਾ ਸੰਗਠਨ ਦਾ ਨਾਮ-ਮੇਰਾ ਯੁਵਾ ਭਾਰਤ-MYBHARAT ਹੈ। ਦਯਾਨੰਦ ਸਰਸਵਤੀ ਜੀ ਦੇ ਸਾਰੇ ਅਨੁਯਾਈਆਂ (ਪੈਰੋਕਾਰਾਂ) ਨੂੰ ਮੇਰਾ ਆਗਰਹਿ ਹੈ ਕਿ ਉਹ ਡੀਏਵੀ ਐਜੂਕੇਸ਼ਨਲ ਨੈੱਟਵਰਕ ਦੇ ਸਾਰੇ ਵਿਦਿਆਰਥੀਆਂ ਨੂੰ My Bharat ਨਾਲ ਜੁੜਨ ਦੇ ਲਈ ਪ੍ਰੋਤਸਾਹਿਤ ਕਰਨ।

 

ਮੈਂ ਆਪ ਸਭ ਨੂੰ ਮਹਾਰਿਸ਼ੀ ਦਯਾਨੰਦ ਦੀ 200ਵੀਂ ਜਯੰਤੀ ‘ਤੇ ਦੁਬਾਰਾ ਸ਼ੁਭਕਾਮਨਾਵਾਂ ਦਿੰਦਾ ਹਾਂ। ਇੱਕ ਵਾਰ ਫਿਰ ਮਹਾਰਿਸ਼ੀ ਦਯਾਨੰਦ ਜੀ ਨੂੰ, ਆਪ ਸਭ ਸੰਤਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ !

ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Budget touches all four key engines of growth: India Inc

Media Coverage

Budget touches all four key engines of growth: India Inc
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 3 ਫਰਵਰੀ 2025
February 03, 2025

Citizens Appreciate PM Modi for Advancing Holistic and Inclusive Growth in all Sectors