Your Majesty,
ਤੁਹਾਡੇ ਭਾਵਪੂਰਨ ਸ਼ਬਦ, ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰਾਹੁਣਾਚਾਰੀ ਦੇ ਲਈ, ਮੈਂ ਤੁਹਾਡਾ ਅਤੇ ਪੂਰੇ ਸ਼ਾਹੀ ਪਰਿਵਾਰ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।
ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਅਤੇ ਬਰੂਨੇਈ ਦੇ ਲੋਕਾਂ ਨੂੰ ਆਜ਼ਾਦੀ ਦੀ 40ਵੀ ਵਰ੍ਹੇਗੰਢ ‘ਤੇ 140 ਕਰੋੜ ਭਾਰਤ ਵਾਸੀਆਂ (1.4 billion Indians) ਦੀ ਤਰਫ਼ੋਂ ਹਾਰਦਿਕ ਵਧਾਈ ਦਿੰਦਾ ਹਾਂ।
Your Majesty,
ਸਾਡੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧ ਹਨ। ਸਾਡੀ ਮਿੱਤਰਤਾ ਦਾ ਅਧਾਰ ਸਾਡੀ ਇਹ ਮਹਾਨ ਸੱਭਿਆਚਾਰਕ ਪਰੰਪਰਾ ਹੈ। ਤੁਹਾਡੀ ਅਗਵਾਈ ਵਿੱਚ ਸਾਡੇ ਸਬੰਧ ਦਿਨੋਂ ਦਿਨ ਅਧਿਕ ਮਜ਼ਬੂਤ ਹੁੰਦੇ ਜਾ ਰਹੇ ਹਨ। 2018 ਵਿੱਚ ਸਾਡੇ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਤੁਹਾਡੀ ਭਾਰਤ ਯਾਤਰਾ ਦੀਆਂ ਯਾਦਾਂ ਅੱਜ ਭੀ ਭਾਰਤ ਦੇ ਲੋਕ ਬਹੁਤ ਗੌਰਵ ਦੇ ਨਾਲ ਯਾਦ ਕਰਦੇ ਹਨ।
Your Majesty,
ਮੈਨੂੰ ਅਤਿਅੰਤ ਖੁਸ਼ੀ ਹੈ ਕਿ ਮੈਨੂੰ ਆਪਣੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਬਰੂਨੇਈ ਦੀ ਯਾਤਰਾ ਕਰਨ ਦਾ ਅਤੇ ਤੁਹਾਡੇ ਨਾਲ ਭਵਿੱਖ ਦੇ ਵਿਸ਼ੇ ਵਿੱਚ ਚਰਚਾ ਕਰਨ ਦਾ ਸੁਭਾਗ ਮਿਲਿਆ ਹੈ। ਇਹ ਭੀ ਸੁਖਦ ਸੰਜੋਗ ਹੈ, ਕਿ ਇਸ ਵਕਤ ਅਸੀਂ ਦੁਵੱਲੀ ਸਾਂਝੇਦਾਰੀ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਭਾਰਤ ਦੀ Act East Policy ਅਤੇ Indo-Pacific ਵਿਜ਼ਨ ਵਿੱਚ ਬਰੂਨੇਈ ਦਾ ਮਹੱਤਵਪੂਰਨ ਸਾਂਝੇਦਾਰ ਹੋਣਾ,ਇਹ ਸਾਡੇ ਲਈ ਉੱਜਵਲ ਭਵਿੱਖ ਦੀ ਗਰੰਟੀ ਹੈ। ਅਸੀਂ ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ। ਮੈਨੂੰਵਿਸ਼ਵਾਸ ਹੈ ਕਿ ਮੇਰੀ ਇਸ ਯਾਤਰਾ ਨਾਲ ਅਤੇ ਸਾਡੀਆਂ ਚਰਚਾਵਾਂ ਨਾਲ ਆਉਣ ਵਾਲੇ ਸਮੇਂ ਦੇ ਲਈ ਸਾਡੇ ਸਬੰਧਾਂ ਨੂੰ ਸਟ੍ਰੈਟੇਜਿਕ ਦਿਸ਼ਾ ਮਿਲੇਗੀ। ਇੱਕ ਵਾਰ ਫਿਰ ਇਸ ਅਵਸਰ ‘ਤੇ ਮੈਂ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।