ਸ੍ਰੀ ਲੰਕਾ ਦੇ ਰਾਸ਼ਟਰਪਤੀ ਨੇ ਸ਼੍ਰੀ ਰਾਮ ਮੰਦਿਰ ਦੇ ਪ੍ਰਤਿਸ਼ਠਾਪਨ (consecration) ’ਤੇ ਸ਼ੁਭਕਾਮਨਾਵਾਂ ਦਿੱਤੀਆਂ
“ਯੂਨੀਫਾਇਡ ਪੇਮੈਂਟਸ ਇੰਟਰਫੇਸ ਯਾਨੀ ਯੂਪੀਆਈ (UPI) ਹੁਣ ਇੱਕ ਨਵੀਂ ਜ਼ਿੰਮੇਦਾਰੀ –‘ਸਾਂਝੇਦਾਰਾਂ ਨੂੰ ਭਾਰਤ ਦੇ ਨਾਲ ਇਕਜੁੱਟ ਕਰਨਾ’ ਨਿਭਾ ਰਿਹਾ ਹੈ”
“ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ(Digital Public Infrastructure) ਨਾਲ ਭਾਰਤ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ”
“ਭਾਰਤ ਦੀ ਨੀਤੀ ‘ਸਭ ਤੋਂ ਪਹਿਲੇ ਗੁਆਂਢੀ’ ਵਾਲੀ ਹੈ। ਸਾਡੀ ਸਮੁੰਦਰੀ ਦ੍ਰਿਸ਼ਟੀ ਸਾਗਰ (SAGAR) ਯਾਨੀ ਖੇਤਰ ਵਿੱਚ ਸਭ ਦੇ ਲਈ ਸੁਰੱਖਿਆ ਅਤੇ ਵਿਕਾਸ (Security And Growth for All in the Region) ਹੈ”
“ਸ੍ਰੀ ਲੰਕਾ ਅਤੇ ਮਾਰੀਸ਼ਸ ਦੋਨਾਂ ਨੂੰ ਯੂਪੀਆਈ (UPI) ਨਾਲ ਜੋੜਨ ਨਾਲ ਫਾਇਦਾ ਹੋਵੇਗਾ ਅਤੇ ਡਿਜੀਟਲ ਪਰਿਵਰਤਨ (digital transformation) ਨੂੰ ਹੁਲਾਰਾ ਮਿਲੇਗਾ”
“ਏਸ਼ੀਆ ਵਿੱਚ ਨੇਪਾਲ, ਭੂਟਾਨ, ਸਿੰਗਾਪੁਰ ਅਤੇ ਖਾੜੀ ਦੇਸ਼ਾਂ ਦੇ ਯੂਏਈ (UAE) ਦੇ ਬਾਅਦ ਹੁਣ ਮਾਰੀਸ਼ਸ ਤੋਂ ਅਫਰੀਕਾ ਵਿੱਚ ਰੁਪੇ ਕਾਰਡ (RuPay card) ਲਾਂਚ ਕੀਤਾ ਜਾ ਰਿਹਾ ਹੈ ”
“ਚਾਹੇ ਪ੍ਰਾਕ੍ਰਿਤਕ (ਕੁਦਰਤੀ) ਆਪਦਾ ਹੋਵੇ, ਸਿਹਤ ਸਬੰਧੀ, ਆਰਥਿਕ ਜਾਂ ਅੰਤਰਰਾਸ਼ਟਰੀ ਮੰਚ ‘ਤੇ ਸਾਥ ਦੇਣੇ ਦੀ ਬਾਤ, ਭਾਰਤ ਹਮੇਸ਼ਾ ਤਤਪਰ ਰਿਹਾ ਹੈ ਅਤੇ ਅੱਗੇ ਭੀ ਰਹੇਗਾ”

Your Excellency President Ranil Wickremesinghe Ji, Your Excellency Prime Minister Pravind Jugnauth Ji, ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਜੀ, ਸ੍ਰੀਲੰਕਾ, ਮਾਰੀਸ਼ਸ ਅਤੇ ਭਾਰਤ ਦੇ Central Banks ਦੇ ਗਵਰਨਰ, ਅਤੇ ਅੱਜ ਇਸ ਮਹੱਤਵਪੂਰਨ ਸਮਾਰੋਹ (this significant event) ਨਾਲ ਜੁੜੇ ਸਾਰੇ ਸਾਥੀਗਣ!

 Indian ocean ਖੇਤਰ ਦੇ ਤਿੰਨ ਮਿੱਤਰ ਦੇਸ਼ਾਂ ਦੇ ਲਈ ਅੱਜ ਇੱਕ ਵਿਸ਼ੇਸ਼ ਦਿਨ ਹੈ। ਆਪਣੇ ਇਤਿਹਾਸਿਕ ਸਬੰਧਾਂ ਨੂੰ ਅੱਜ ਅਸੀਂ ਆਧੁਨਿਕ ਡਿਜੀਟਲ ਰੂਪ ਨਾਲ ਜੋੜ ਰਹੇ ਹਾਂ। ਇਹ ਸਾਡੇ ਲੋਕਾਂ ਦੇ ਵਿਕਾਸ ਦੇ ਲਈ ਸਾਡੇ ਕਮਿਟਮੈਂਟ ਦਾ ਪ੍ਰਮਾਣ ਹੈ। Fintech connectivity ਦੇ ਮਾਧਿਅਮ ਨਾਲ ਕੇਵਲ ਕਰੌਸ-ਬਾਰਡਰ transactions ਨੂੰ ਹੀ ਨਹੀਂ, ਕਰੌਸ-ਬਾਰਡਰ connections ਨੂੰ ਭੀ ਬਲ ਮਿਲੇਗਾ। ਭਾਰਤ ਦਾ (Bharat's) Unified Payments Interface, ਯਾਨੀ UPI, ਹੁਣ ਨਵੀਂ ਜ਼ਿੰਮੇਵਾਰੀ ਨਿਭਾ ਰਿਹਾ ਹੈ- Uniting Partners with India.

 

 Friends, 

ਭਾਰਤ ਵਿੱਚ Digital Public Infrastructure ਨਾਲ ਇੱਕ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ। ਸਾਡੇ ਛੋਟੇ ਤੋਂ ਛੋਟੇ ਪਿੰਡ ਵਿੱਚ, ਛੋਟੇ ਤੋਂ ਛੋਟਾ ਵਪਾਰੀ ਭੀ, ਡਿਜੀਟਲ ਪੇਮੈਂਟਸ ਕਰ ਰਹੇ ਹਨ। ਕਿਉਂਕਿ ਇਸ ਵਿੱਚ ਸੁਵਿਧਾ ਦੇ ਨਾਲ-ਨਾਲ ਸਪੀਡ ਭੀ ਹੈ। ਪਿਛਲੇ ਵਰ੍ਹੇ UPI ਦੇ ਮਾਧਿਅਮ ਨਾਲ ਰਿਕਾਰਡ 100 ਬਿਲੀਅਨ ਤੋਂ ਜ਼ਿਆਦਾ transactions ਹੋਈਆਂ ਹਨ। ਇਨ੍ਹਾਂ ਦਾ ਮੁੱਲ 2 ਲੱਖ ਕਰੋੜ ਰੁਪਏ, ਯਾਨੀ 8 ਟ੍ਰਿਲੀਅਨ ਸ੍ਰੀ ਲੰਕਾ ਰੁਪਏ ਅਤੇ 1 ਟ੍ਰਿਲੀਅਨ ਮਾਰੀਸ਼ਸ ਰੁਪਏ ਤੋਂ ਜ਼ਿਆਦਾ ਹੈ। JAM ਟ੍ਰਿਨਿਟੀ-ਯਾਨੀ ਬੈਂਕ ਅਕਾਊਂਟ, ਆਧਾਰ ਅਤੇ ਮੋਬਾਈਲ ਫੋਨ(JAM trinity – i.e. bank account, Aadhaar and mobile phones)- ਦੇ ਮਾਧਿਅਮ ਨਾਲ ਅਸੀਂ last ਮਾਇਲ ਡਿਲਿਵਰੀ ਕਰ ਰਹੇ ਹਾਂ। ਇਸ ਸਿਸਟਮ ਨਾਲ ਹੁਣ ਤੱਕ 34 ਲੱਖ ਕਰੋੜ ਰੁਪਏ, ਯਾਨੀ 400 ਬਿਲੀਅਨ ਡਾਲਰ ਤੋਂ ਅਧਿਕ, ਸਿੱਧੇ ਲਾਭਾਰਥੀਆਂ ਦੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਕੀਤੇ ਜਾ ਚੁੱਕੇ ਹਨ। ਕੋਵਿਡ ਮਹਾਮਾਰੀ ਦੇ ਸਮੇਂ, ਕੋਵਿਨ ਪਲੈਟਫਾਰਮ (CoWin platform) ਦੇ ਜ਼ਰੀਏ ਭਾਰਤ ਵਿੱਚ ਵਿਸ਼ਵ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਪ੍ਰੋਗਰਾਮ ਚਲਾਇਆ ਗਿਆ। ਟੈਕਨੋਲੋਜੀ ਦੇ ਉਪਯੋਗ ਨਾਲ ਟ੍ਰਾਂਸਪੇਰੈਂਸੀ ਵਧ ਰਹੀ ਹੈ; ਭ੍ਰਿਸ਼ਟਾਚਾਰ ਖ਼ਤਮ ਹੋ ਰਿਹਾ ਹੈ; ਸਮਾਜ ਵਿੱਚ ਇੰਕਲੂਸਿਵਿਟੀ ਵਧ ਰਹੀ ਹੈ। ਅਤੇ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਵਧ ਰਿਹਾ ਹੈ।

 

 Friends,

ਭਾਰਤ ਦੀ ਨੀਤੀ ਹੈ- Neighbourhood First। ਸਾਡਾ ਮੈਰੀਟਾਇਮ ਵਿਜ਼ਨ ਹੈ 'SAGAR', ਯਾਨੀ 'Security And Growth For All in the Region'. ਸਾਡਾ ਲਕਸ਼ ਹੈ, ਪੂਰੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਵਿਕਾਸ। ਭਾਰਤ ਆਪਣੇ ਵਿਕਾਸ ਨੂੰ ਆਪਣੇ ਪੜੌਸੀ (ਗੁਆਂਢੀ) ਮਿੱਤਰਾਂ ਤੋਂ ਅਲੱਗ ਰੱਖ ਕੇ ਨਹੀਂ ਦੇਖਦਾ। ਸ੍ਰੀ ਲੰਕਾ ਦੇ ਨਾਲ ਹਰ ਖੇਤਰ ਵਿੱਚ ਕਨੈਕਟੀਵਿਟੀ ਲਗਾਤਾਰ ਮਜ਼ਬੂਤ ਕਰ ਰਹੇ ਹਾਂ। ਪਿਛਲੇ ਵਰ੍ਹੇ, ਰਾਸ਼ਟਰਪਤੀ ਵਿਕ੍ਰਮਸਿੰਘੇ ਦੀ ਭਾਰਤ ਯਾਤਰਾ ਦੇ ਦੌਰਾਨ, ਅਸੀਂ ਇੱਕ ਵਿਜ਼ਨ ਡਾਕੂਮੈਂਟ ਅਪਣਾਇਆ ਸੀ। ਵਿੱਤੀ ਕਨੈਕਟਿਵਿਟੀ ਨੂੰ ਵਧਾਉਣਾ ਉਸ ਦਾ ਇੱਕ ਪ੍ਰਮੁੱਖ ਹਿੱਸਾ ਸੀ। ਇਹ ਖੁਸ਼ੀ ਦੀ ਬਾਤ ਹੈ ਕਿ ਅੱਜ ਅਸੀਂ ਇਸ ਸੰਕਲਪ ਨੂੰ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਜਗਨਨਾਥ ਦੇ ਨਾਲ ਭੀ ਪਿਛਲੇ ਸਾਲ ਵਿਆਪਕ ਚਰਚਾ ਹੋਈ ਸੀ। ਜੀ-20 ਸਮਿਟ ਵਿੱਚ ਆਪ (ਤੁਸੀਂ) ਸਾਡੇ ਵਿਸ਼ੇਸ਼ ਅਤਿਥੀ (ਮਹਿਮਾਨ) ਸੀ। ਮੈਨੂੰ ਵਿਸ਼ਵਾਸ ਹੈ ਕਿ ਸ੍ਰੀ ਲੰਕਾ ਅਤੇ ਮਾਰੀਸ਼ਸ ਦੇ UPI ਪ੍ਰਣਾਲੀ ਨਾਲ ਜੁੜਨ ਨਾਲ, ਦੋਨਾਂ ਦੇਸ਼ਾਂ ਨੂੰ ਭੀ ਲਾਭ ਮਿਲੇਗਾ। ਡਿਜੀਟਲ ਟ੍ਰਾਂਸਫਰਮੇਸ਼ਨ ਦੀ ਗਤੀ ਤੇਜ਼ ਹੋਵੇਗੀ। ਸਥਾਨਕ ਅਰਥਵਿਵਸਥਾਵਾਂ ਵਿੱਚ ਸ਼ਾਨਦਾਰ ਬਦਲਾਅ ਹੋਣਗੇ। ਸਾਡੇ ਦੇਸ਼ਾਂ ਦੇ ਦਰਮਿਆਨ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਮੈਨੂੰ ਵਿਸ਼ਵਾਸ ਹੈ ਕਿ ਭਾਰਤੀ tourists ਭੀ, UPI ਵਾਲੇ destinations ਨੂੰ ਪ੍ਰਮੁੱਖਤਾ ਦੇਣਗੇ। ਸ੍ਰੀ ਲੰਕਾ ਅਤੇ ਮਾਰੀਸ਼ਸ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਅਤੇ ਉੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭੀ ਇਸ ਦਾ ਵਿਸ਼ੇਸ਼ ਲਾਭ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਏਸ਼ੀਆ ਵਿੱਚ ਨੇਪਾਲ, ਭੂਟਾਨ, ਸਿੰਗਾਪੁਰ ਅਤੇ Gulf ਵਿੱਚ UAE ਦੇ ਬਾਅਦ, ਹੁਣ ਮਾਰੀਸ਼ਸ ਤੋਂ RuPay ਕਾਰਡ ਦੀ ਅਫਰੀਕਾ ਵਿੱਚ ਸ਼ੁਰੂਆਤ ਹੋ ਰਹੀ ਹੈ। ਇਸ ਨਾਲ ਮਾਰੀਸ਼ਸ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਭੀ ਸੁਵਿਧਾ ਹੋਵੇਗੀ। ਹਾਰਡ ਕਰੰਸੀ ਖਰੀਦਣ ਦੀ ਜ਼ਰੂਰਤ ਭੀ ਘੱਟ ਹੋਵੇਗੀ। UPI ਅਤੇ RuPay ਕਾਰਡ ਵਿਵਸਥਾ ਨਾਲ ਸਾਡੀ ਆਪਣੀ ਕਰੰਸੀ ਵਿੱਚ ਰੀਅਲ-ਟਾਇਮ, ਘੱਟ ਖਰਚ ‘ਤੇ ਅਤੇ ਸੁਵਿਧਾਜਨਕ ਤਰੀਕੇ ਨਾਲ ਭੁਗਤਾਨ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਅਸੀਂ ਕਰੌਸ-ਬਾਰਡਰ ਰੈਮਿਟੰਸ ਯਾਨੀ Person to Person (P2P) ਪੇਮੈਂਟ ਫੈਸਿਲਿਟੀ ਦੀ ਤਰਫ਼ ਵਧ ਸਕਦੇ ਹਾਂ।

 Excellencies,

ਅੱਜ ਦਾ ਇਹ ਲਾਂਚ Global South ਸਹਿਯੋਗ ਦੀ ਸਫ਼ਲਤਾ ਦਾ ਪ੍ਰਤੀਕ ਹੈ। ਸਾਡੇ ਸਬੰਧ ਮਾਤਰ ਲੈਣ-ਦੇਣ ਦੇ ਨਹੀਂ, ਇਹ ਇਤਿਹਾਸਿਕ ਸਬੰਧ ਹਨ। ਇਸ ਦੀ ਤਾਕਤ ਸਾਡੇ people-to-people relations ਨੂੰ ਮਜ਼ਬੂਤੀ ਦਿੰਦੇ ਹਨ। ਪਿਛਲੇ ਦਸ ਸਾਲਾਂ ਵਿੱਚ ਅਸੀਂ ਦਿਖਾਇਆ ਹੈ ਕਿ ਕਿਵੇਂ ਹਰ ਸੰਕਟ ਦੀ ਘੜੀ ਵਿੱਚ, ਭਾਰਤ ਲਗਾਤਾਰ ਆਪਣੇ ਪੜੌਸੀ ਮਿੱਤਰਾਂ ਦੇ ਨਾਲ ਖੜ੍ਹਾ ਰਹਿੰਦਾ ਹੈ। ਚਾਹੇ ਆਪਦਾ ਪ੍ਰਾਕ੍ਰਿਤਿਕ ਹੋਵੇ, ਹੈਲਥ ਸਬੰਧੀ ਹੋਵੇ, ਇਕਨੌਮਿਕ ਹੋਵੇ ਜਾਂ ਅੰਤਰਰਾਸ਼ਟਰੀ ਸਟੇਜ ‘ਤੇ ਸਾਥ ਦੇਣ ਦੀ ਬਾਤ ਹੋਵੇ, ਭਾਰਤ ਫਸਟ responder ਰਿਹਾ ਹੈ, ਅਤੇ ਅੱਗੇ ਭੀ ਰਹੇਗਾ। ਜੀ-20 ਦੀ ਆਪਣੀ ਪ੍ਰੈਜ਼ੀਡੈਂਸੀ(G-20 Presidency) ਵਿੱਚ ਭੀ ਅਸੀਂ ਗਲੋਬਲ ਸਾਊਥ ਦੀਆਂ ਚਿੰਤਾਵਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ। ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (Bharat's digital public infrastructure) ਦਾ ਲਾਭ, ਗਲੋਬਲ ਸਾਊਥ ਦੇ ਦੇਸ਼ਾਂ ਨੂੰ ਪਹੁੰਚਾਉਣ ਦੇ ਲਈ ਅਸੀਂ ਸੋਸ਼ਲ ਇੰਪੈਕਟ ਫੰਡ ਭੀ ਸਥਾਪਿਤ ਕੀਤਾ ਹੈ।

 

 Friends, 

ਮੈਂ ਰਾਸ਼ਟਰਪਤੀ Ranil Wickremesinghe ਅਤੇ ਪ੍ਰਧਾਨ ਮੰਤਰੀ Pravind Jugnauth ਜੀ ਦਾ ਹਾਰਦਿਕ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਲਾਂਚ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮੈਂ ਇਸ ਅਵਸਰ ‘ਤੇ ਤਿੰਨਾਂ ਦੇਸ਼ਾਂ ਦੇ ਸੈਂਟਰਲ banks, ਅਤੇ agencies ਦਾ ਭੀ ਇਸ ਲਾਂਚ ਨੂੰ ਸਫ਼ਲ ਬਣਾਉਣ ਦੇ ਲਈ ਧੰਨਵਾਦ ਕਰਦਾ ਹਾਂ। ਧੰਨਵਾਦ ਜੀ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."