“ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਮਾਰਗਦਰਸ਼ਨ ਅਤੇ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਅੰਤ੍ਰਿਮ ਬਜਟ, ਨਾਰੀ ਸ਼ਕਤੀ (Nari Shakti) ਦਾ ਉਤਸਵ ਹਨ”
“ਹਾਲਾਂਕਿ ਰਚਨਾਤਮਕ ਆਲੋਚਨਾ ਦਾ ਸੁਆਗਤ ਹੈ, ਰੁਕਾਵਟ ਪਾਉਣ ਵਾਲਾ ਵਿਵਹਾਰ ਗੁਮਨਾਮੀ ਦੇ ਹਨੇਰੇ ਵਿੱਚ ਖੋ ਜਾਵੇਗਾ”
“ਆਓ ਅਸੀਂ ਆਪਣਾ ਬਿਹਤਰੀਨ ਪ੍ਰਦਾਨ ਕਰਨ ਦਾ ਪ੍ਰਯਾਸ ਕਰੀਏ, ਸਦਨ ਨੂੰ ਆਪਣੇ ਵਿਚਾਰਾਂ ਨਾਲ ਸਮ੍ਰਿੱਧ ਕਰੀਏ ਅਤੇ ਰਾਸ਼ਟਰ ਨੂੰ ਉਤਸ਼ਾਹ ਅਤੇ ਆਸ਼ਾਵਾਦ ਨਾਲ ਭਰ ਦੇਈਏ”
“ਆਮ ਤੌਰ ‘ਤੇ ਜਦੋਂ ਚੋਣਾਂ ਦਾ ਸਮਾਂ ਕਰੀਬ ਹੁੰਦਾ ਹੈ, ਪੂਰਨ ਬਜਟ ਪੇਸ਼ ਨਹੀਂ ਕੀਤਾ ਜਾਂਦਾ ਹੈ, ਅਸੀਂ ਭੀ ਉਸੇ ਪਰੰਪਰਾ ਦਾ ਪਾਲਨ ਕਰਾਂਗੇ ਅਤੇ ਨਵੀਂ ਸਰਕਾਰ ਬਣਨ ਦੇ ਬਾਅਦ ਪੂਰਨ ਬਜਟ ਤੁਹਾਡੇ ਸਾਹਮਣੇ ਲਿਆਵਾਂਗੇ”

ਸਾਥੀਓ,

ਇਸ ਨਵੇਂ ਸੰਸਦ ਭਵਨ ਵਿੱਚ ਜੋ ਪਹਿਲਾ ਸੈਸ਼ਨ ਹੋਇਆ ਸੀ, ਉਸ ਦੇ ਅਖੀਰ ਵਿੱਚ ਇਸ ਸੰਸਦ ਨੇ ਇੱਕ ਬਹੁਤ ਹੀ ਗਰਿਮਾਪੂਰਨ ਫ਼ੈਸਲਾ ਲਿਆ ਸੀ, ਅਤੇ ਉਹ ਫ਼ੈਸਲਾ ਸੀ- ਨਾਰੀ ਸ਼ਕਤੀ ਵੰਦਨ ਅਧਿਨਿਯਮ। ਅਤੇ ਉਸ ਦੇ ਬਾਅਦ 26 ਜਨਵਰੀ ਨੂੰ ਭੀ ਅਸੀਂ ਦੇਖਿਆ, ਕਿਸ ਪ੍ਰਕਾਰ ਨਾਲ ਦੇਸ਼ ਨੇ ਕਰਤਵਯ ਪਥ ‘ਤੇ ਨਾਰੀ ਸ਼ਕਤੀ ਦੀ ਸਮਰੱਥਾ ਨੂੰ, ਨਾਰੀ ਸ਼ਕਤੀ ਦੇ ਸ਼ੌਰਯ ਨੂੰ, ਨਾਰੀ ਸ਼ਕਤੀ ਦੇ ਸੰਕਲਪ ਦੀ ਸ਼ਕਤੀ ਨੂੰ ਅਨੁਭਵ ਕੀਤਾ। ਅਤੇ ਅੱਜ ਬਜਟ ਸੈਸ਼ਨ ਦਾ ਅਰੰਭ ਹੋ ਰਿਹਾ ਹੈ, ਤਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦੇ ਮਾਰਗਦਰਸ਼ਨ ਅਤੇ ਕੱਲ੍ਹ ਨਿਰਮਲਾ ਸੀਤਾਰਮਣ ਜੀ ਦੁਆਰਾ Interim Budget ਇੱਕ ਪ੍ਰਕਾਰ ਨਾਲ ਇਹ ਨਾਰੀ ਸ਼ਕਤੀ ਦੇ ਸਾਖਿਆਤਕਾਰ ਦਾ ਪਰਵ (ਪੁਰਬ) ਹੈ।

 

 ਸਾਥੀਓ,

ਮੈਂ ਆਸ਼ਾ ਕਰਦਾ ਹਾਂ ਕਿ ਪਿਛਲੇ 10 ਵਰ੍ਹਿਆਂ ਵਿੱਚ ਜਿਸ ਨੂੰ ਜੋ ਰਸਤਾ ਸੁੱਝਿਆ, ਉਸ ਪ੍ਰਕਾਰ ਨਾਲ ਸੰਸਦ ਵਿੱਚ ਸਭ ਨੇ ਆਪਣਾ-ਆਪਣਾ ਕਾਰਜ ਕੀਤਾ। ਲੇਕਿਨ ਮੈਂ ਇਤਨਾ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਦਾ ਆਦਤਨ ਹੁੜਦੰਗ ਕਰਨ ਦਾ ਸੁਭਾਅ ਬਣ ਗਿਆ ਹੈ, ਜੋ ਆਦਤਨ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਦਾ ਚੀਰਹਰਣ ਕਰਦੇ ਹਨ, ਐਸੇ ਸਾਰੇ ਮਾਨਯ ਸਾਂਸਦ ਅੱਜ ਜਦੋਂ ਆਖਰੀ ਸੈਸ਼ਨ ਵਿੱਚ ਮਿਲ ਰਹੇ ਹਨ, ਤਦ ਜ਼ਰੂਰ ਆਤਮਨਿਰੀਖਣ ਕਰਨਗੇ ਕਿ 10 ਸਾਲ ਵਿੱਚ ਉਨ੍ਹਾਂ ਨੇ ਜੋ ਕੀਤਾ, ਆਪਣੇ ਸੰਸਦੀ ਖੇਤਰ ਵਿੱਚ ਭੀ 100 ਲੋਕਾਂ ਨੂੰ ਪੁੱਛ ਲੈਣ, ਕਿਸੇ ਨੂੰ ਯਾਦ ਨਹੀਂ ਹੋਵੇਗਾ, ਕਿਸੇ ਨੂੰ ਨਾਮ ਭੀ ਪਤਾ ਨਹੀਂ ਹੋਵੇਗਾ, ਜਿਨ੍ਹਾਂ ਨੇ ਇਤਨਾ ਹੁੜਦੰਗ ਹੋ-ਹੱਲਾ ਕੀਤਾ ਹੋਵੇਗਾ। ਲੇਕਿਨ ਵਿਰੋਧ ਦਾ ਸੁਰ ਤਿੱਖਾ ਕਿਉਂ ਨਾ ਹੋਵੇ, ਆਲੋਚਨਾ ਤਿੱਖੀ ਤੋਂ ਤਿੱਖੀ ਕਿਉਂ ਨਾ ਹੋਵੇ, ਲੇਕਿਨ ਜਿਸ ਨੇ ਸਦਨ ਵਿੱਚ ਉੱਤਮ ਵਿਚਾਰਾਂ ਨਾਲ ਸਦਨ ਨੂੰ ਲਾਭ ਪਹੁੰਚਾਇਆ ਹੋਵੇਗਾ, ਉਨ੍ਹਾਂ ਨੂੰ ਬਹੁਤ ਬੜਾ ਵਰਗ ਅੱਜ ਭੀ ਯਾਦ ਕਰਦਾ ਹੋਵੇਗਾ।

 

 ਆਉਣ ਵਾਲੇ ਦਿਨਾਂ ਵਿੱਚ ਭੀ ਜਦੋਂ ਸਦਨ ਦੀਆਂ ਚਰਚਾਵਾਂ ਕੋਈ ਦੇਖੇਗਾ ਤਾਂ ਉਨ੍ਹਾਂ ਦਾ ਇੱਕ-ਇੱਕ ਸ਼ਬਦ ਇਤਿਹਾਸ ਦੀ ਤਵਾਰੀਖ ਬਣ ਕੇ ਉਜਾਗਰ ਹੋਵੇਗਾ। ਅਤੇ ਇਸ ਲਈ ਜਿਨ੍ਹਾਂ ਨੇ ਭਲੇ ਵਿਰੋਧ ਕੀਤਾ ਹੋਵੇਗਾ, ਲੇਕਿਨ ਬੁੱਧੀ ਪ੍ਰਤਿਭਾ ਦਾ ਦਰਸ਼ਨ ਕਰਾਇਆ ਹੋਵੇਗਾ, ਦੇਸ਼ ਦੇ ਸਾਧਾਰਣ ਮਾਨਵੀ ਹਿਤਾਂ ਦਾ concern ਦਿਖਾਇਆ ਹੋਵੇਗਾ, ਸਾਡੇ ਖ਼ਿਲਾਫ਼ ਤਿੱਖੀ ਤੋਂ ਤਿੱਖੀ ਪ੍ਰਤੀਕਿਰਿਆ ਕੀਤੀ ਹੋਵੇਗੀ, ਉਸ ਦੇ ਬਾਵਜੂਦ ਭੀ ਮੈਂ ਜ਼ਰੂਰ ਮੰਨਦਾ ਹਾਂ ਕਿ ਦੇਸ਼ ਦਾ ਇੱਕ ਬਹੁਤ ਬੜਾ ਵਰਗ, ਲੋਕਤੰਤਰ ਪ੍ਰੇਮੀ, ਸਾਰੇ ਲੋਕ ਇਸ ਵਿਵਹਾਰ ਦੀ ਸ਼ਲਾਘਾ ਕਰਦੇ ਹੋਣਗੇ। ਲੇਕਿਨ ਜਿਨ੍ਹਾਂ ਨੇ ਸਿਰਫ਼ ਅਤੇ ਸਿਰਫ਼ ਨਕਾਰਾਤਮਕਤਾ, ਹੁੜਦੰਗ, ਸ਼ਰਾਰਤਪੂਰਨ ਵਿਵਹਾਰ, ਇਹ ਜੋ ਕੀਤਾ ਹੋਵੇਗਾ, ਉਨ੍ਹਾਂ ਨੂੰ ਸ਼ਾਇਦ ਹੀ ਕੋਈ ਯਾਦ ਕਰੇ।

 ਲੇਕਿਨ ਹੁਣ ਇਹ ਬਜਟ ਸੈਸ਼ਨ ਦਾ ਅਵਸਰ ਹੈ, ਪਛਤਾਵੇ ਦਾ ਭੀ ਅਵਸਰ ਹੈ, ਕੁਝ ਅੱਛੇ  footprint ਛੱਡਣ ਦਾ ਭੀ ਅਵਸਰ ਹੈ, ਤਾਂ ਮੈਂ ਐਸੇ ਸਾਰੇ ਮਾਣਯੋਗ ਸਾਂਸਦਾਂ ਨੂੰ ਆਗਰਹਿ ਕਰਾਂਗਾ ਕਿ ਆਪ ਇਸ ਅਵਸਰ ਨੂੰ ਜਾਣ ਮਤ ਦਿਓ, ਉੱਤਮ ਤੋਂ ਉੱਤਮ perform ਕਰੋ, ਦੇਸ਼ਹਿਤ ਵਿੱਚ ਉੱਤਮ ਤੋਂ ਉੱਤਮ ਆਪਣੇ ਵਿਚਾਰਾਂ ਦਾ ਲਾਭ ਸਦਨ ਨੂੰ ਦਿਓ ਅਤੇ ਦੇਸ਼ ਨੂੰ ਭੀ ਉਤਸ਼ਾਹ ਅਤੇ ਉਮੰਗ ਨਾਲ ਭਰ ਦਿਓ। ਮੈਨੂੰ ਵਿਸ਼ਵਾਸ ਹੈ, ਆਪ ਤਾਂ ਜਾਣਦੇ ਹੀ ਹੋ ਕਿ ਜਦੋਂ ਚੋਣਾਂ ਦਾ ਸਮਾਂ ਨਿਕਟ ਹੁੰਦਾ ਹੈ, ਤਦ ਆਮਤੌਰ ‘ਤੇ ਪੂਰਨ ਬਜਟ ਨਹੀਂ ਰੱਖਿਆ ਜਾਂਦਾ ਹੈ, ਅਸੀਂ ਭੀ ਉਸੇ ਪਰੰਪਰਾ ਦਾ ਨਿਰਬਾਹ ਕਰਦੇ ਹੋਏ ਪੂਰਨ ਬਜਟ ਨਵੀਂ ਸਰਕਾਰ ਬਣਨ ਦੇ ਬਾਅਦ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਇਸ ਵਾਰ ਇੱਕ ਦਿਸ਼ਾਨਿਰਦੇਸ਼ਕ ਬਾਤਾਂ ਲੈ ਕੇ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਜੀ ਸਾਡੇ ਸਭ ਦੇ ਸਾਹਮਣੇ ਕੱਲ੍ਹ ਆਪਣਾ ਬਜਟ ਪੇਸ਼ ਕਰਨ ਵਾਲੇ ਹਨ।

 

 ਸਾਥੀਓ,

ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਨਿੱਤ ਪ੍ਰਗਤੀ ਦੀਆਂ ਨਵੀਆਂ-ਨਵੀਆਂ ਉਚਾਈਆਂ ਨੂੰ ਪਾਰ ਕਰਦਾ ਹੋਇਆ ਅੱਗੇ ਵਧ ਰਿਹਾ ਹੈ, ਸਰਬਸਪਰਸ਼ੀ ਵਿਕਾਸ ਹੋ ਰਿਹਾ ਹੈ, ਸਰਬਪੱਖੀ ਵਿਕਾਸ ਹੋ ਰਿਹਾ ਹੈ, ਸਰਬਸਮਾਵੇਸ਼ਕ ਵਿਕਾਸ ਹੋ ਰਿਹਾ ਹੈ, ਇਹ ਯਾਤਰਾ ਜਨਤਾ ਜਨਾਰਦਨ ਦੇ ਅਸ਼ੀਰਵਾਦ ਨਾਲ ਨਿਰੰਤਰ ਬਣੀ ਰਹੇਗੀ। ਇਸੇ ਵਿਸ਼ਵਾਸ ਦੇ ਨਾਲ ਫਿਰ ਆਪ ਸਭ ਨੂੰ ਮੇਰਾ ਰਾਮ-ਰਾਮ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Double engine govt becoming symbol of good governance, says PM Modi

Media Coverage

Double engine govt becoming symbol of good governance, says PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2024
December 17, 2024

Unstoppable Progress: India Continues to Grow Across Diverse Sectors with the Modi Government