ਆਦਰਯੋਗ ਮੁੱਖ ਮੰਤਰੀ ਜੀ, ਗਵਰਨਰ ਸ਼੍ਰੀ, ਕੇਂਦਰ ਸਰਕਾਰ ਵਿੱਚ ਮੇਰੇ ਸਾਥੀ ਮੰਤਰੀ ਅਤੇ ਇਸੇ ਧਰਤੀ ਦੀ ਸੰਤਾਨ ਸੁਰੇਸ਼ ਗੋਪੀ ਜੀ! ਜਦੋਂ ਤੋਂ ਮੈਂ ਇਸ ਆਪਦਾ ਦੇ ਵਿਸ਼ੇ ਵਿੱਚ ਸੁਣਿਆ, ਤਦ ਤੋਂ ਮੈਂ ਲਗਾਤਾਰ ਇੱਥੇ ਸੰਪਰਕ ਵਿੱਚ ਰਿਹਾ ਹਾਂ। ਪਲ-ਪਲ ਦੀ ਜਾਣਕਾਰੀ ਭੀ ਲੈਂਦਾ ਰਿਹਾ ਹਾਂ ਅਤੇ ਕੇਂਦਰ ਸਰਕਾਰ ਦੇ ਜਿਤਨੇ ਭੀ ਅੰਗ ਹਨ, ਜੋ ਭੀ ਇਸ ਸਥਿਤੀ ਵਿੱਚ ਮਦਦ ਰੂਪ ਹੋ ਸਕਦੇ ਹਨ, ਉਸ ਨੂੰ ਤੁਰੰਤ ਮੋਬਿਲਾਇਜ਼ ਕਰਨਾ ਅਤੇ ਅਸੀਂ ਸਾਰੇ ਮਿਲ ਕੇ ਇਸ ਭੀਸ਼ਣ (ਭਿਆਨਕ) ਆਪਦਾ ਵਿੱਚ ਸਾਡੇ ਜੋ ਪਰਿਵਾਰਜਨ ਇਸ ਸਮੱਸਿਆ ਵਿੱਚ ਘਿਰੇ ਸਨ, ਉਨ੍ਹਾਂ ਦੀ ਸਹਾਇਤਾ ਕਰਨਾ।
ਇਹ ਤਰਾਸਦੀ ਸਾਧਾਰਣ ਨਹੀਂ ਹੈ, ਸੈਂਕੜੋਂ ਪਰਿਵਾਰਾਂ ਦੇ ਸੁਪਨੇ ਉਜੜ ਗਏ ਹਨ। ਅਤੇ ਪ੍ਰਕ੍ਰਿਤੀ ਨੇ ਜੋ ਆਪਣਾ ਰੁਦਰ (रौद्र) ਰੂਪ ਦਿਖਾਇਆ, ਮੈਂ ਉੱਥੇ ਜਾ ਕੇ ਪਰਿਸਥਿਤੀ ਨੂੰ ਦੇਖਿਆ ਹੈ। ਮੈਂ ਰਿਲੀਫ ਕੈਂਪ ਵਿੱਚ ਭੀ ਕਈ ਪੀੜਿਤ ਪਰਿਵਾਰਾਂ ਨੂੰ ਮਿਲਿਆ ਹਾਂ, ਜਿਨ੍ਹਾਂ ਨੇ actually ਉਸ ਸਮੇਂ ਜੋ ਦੇਖਿਆ ਅਤੇ ਜੋ ਝੱਲਿਆ ਉਸ ਦਾ ਵਿਸਤਾਰ ਨਾਲ ਪੂਰਾ ਵੇਰਵਾ ਮੈਂ ਉਨ੍ਹਾਂ ਤੋਂ ਸੁਣਿਆ ਹੈ। ਮੈਂ ਹਸਪਤਾਲ ਵਿੱਚ ਭੀ ਉਨ੍ਹਾਂ ਸਾਰੇ ਮਰੀਜ਼ਾਂ ਨੂੰ ਮਿਲਿਆ ਹਾਂ, ਜੋ ਇਸ ਆਪਦਾ ਦੇ ਕਾਰਨ ਅਨੇਕ ਪ੍ਰਕਾਰ ਦੀ ਚੋਟ ਦੇ ਕਾਰਨ ਬਹੁਤ ਹੀ ਮੁਸੀਬਤ ਦਾ ਸਮਾਂ ਬਿਤਾ ਰਹੇ ਹਨ।
ਐਸੇ ਸੰਕਟ ਦੇ ਸਮੇਂ, ਜਦੋਂ ਅਸੀਂ ਨਾਲ ਮਿਲ ਕੇ ਕੰਮ ਕਰਦੇ ਹਾਂ ਤਾਂ ਕਿਤਨਾ ਉੱਤਮ ਪਰਿਣਾਮ ਮਿਲਦਾ ਹੈ। ਉਸੇ ਦਿਨ ਸੁਬ੍ਹਾ ਹੀ ਮੈਂ ਮਾਣਯੋਗ ਮੁੱਖ ਮੰਤਰੀ ਜੀ ਨਾਲ ਬਾਤ ਕੀਤੀ ਸੀ ਅਤੇ ਮੈਂ ਕਿਹਾ ਸੀ ਕਿ ਅਸੀਂ ਹਰ ਪ੍ਰਕਾਰ ਦੀ ਵਿਵਸਥਾ ਨੂੰ ਮੋਬਿਲਾਇਜ਼ ਕਰ ਰਹੇ ਹਾਂ ਅਤੇ ਜਿਤਨਾ ਜਲਦੀ ਪਹੁੰਚ ਸਕਦੇ ਹਾਂ, ਪਹੁੰਚਦੇ ਹਾਂ। ਮੈਂ ਸਾਡੇ ਇੱਕ MoS ਨੂੰ ਭੀ ਤੁਰੰਤ ਇੱਥੇ ਭੇਜਿਆ ਸੀ। ਚਾਹੇ ਐੱਸਡੀਆਰਐੱਫ ਦੇ ਲੋਕ ਹੋਣ, ਐੱਨਡੀਆਰਐੱਫ ਦੇ ਲੋਕ ਹੋਣ, ਸੈਨਾ ਦੇ ਲੋਕ ਹੋਣ, ਪੁਲਿਸ ਦੇ ਜਵਾਨ ਹੋਣ, ਸਥਾਨਕ ਮੈਡੀਕਲ ਦੇ ਲੋਕ ਹੋਣ ਜਾਂ ਇੱਥੇ ਦੇ NGO’s ਹੋਣ, ਸੇਵਾ ਭਾਵੀ ਸੰਸਥਾਵਾਂ ਹੋਣ, ਹਰ ਕਿਸੇ ਨੇ ਬਿਨਾ ਰੁਕੇ ਤੁਰੰਤ ਹੀ ਆਪਦਾ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਪਹੁੰਚਣ ਦਾ ਪ੍ਰਯਾਸ ਕੀਤਾ। ਜਿਨ੍ਹਾਂ ਪਰਿਜਨਾਂ ਨੇ ਆਪਣੇ ਸੱਜਣ (स्वजन) ਖੋਏ ਹਨ, ਉਸ ਦੀ ਪੂਰਤੀ ਕਰਨਾ ਤਾਂ ਅਸੀਂ ਮਨੁੱਖ ਦੇ ਲਈ ਸੰਭਵ ਨਹੀਂ ਹੈ, ਲੇਕਿਨ ਉਨ੍ਹਾਂ ਦਾ ਭਾਵੀ ਜੀਵਨ, ਉਨ੍ਹਾਂ ਦੇ ਸੁਪਨੇ ਚੂਰ-ਚੂਰ ਨਾ ਹੋ ਜਾਣ, ਇਹ ਸਾਡੀ ਸਭ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਭਾਰਤ ਸਰਕਾਰ ਅਤੇ ਦੇਸ਼ ਇਸ ਸੰਕਟ ਦੀ ਘੜੀ ਵਿੱਚ ਇੱਥੋਂ ਦੇ ਪੀੜਿਤਾਂ ਦੇ ਨਾਲ ਹੈ।
ਸਰਕਾਰ ਨੂੰ ਜੋ ਕੱਲ੍ਹ ਮੈਂ ਸਾਡੇ ਇੰਟਰਨਲ ਮਿਨਿਸਟਰਸ ਦੀ ਜੋ ਕੋਆਰਡੀਨੇਸ਼ਨ ਦੀ ਟੀਮ ਸੀ, ਉਨ੍ਹਾਂ ਨੂੰ ਭੀ ਇੱਥੇ ਭੇਜਿਆ ਸੀ। ਉਹ ਕੱਲ੍ਹ ਮਾਣਯੋਗ ਮੁੱਖ ਮੰਤਰੀ ਜੀ ਨੂੰ ਮਿਲੇ ਸਨ, ਇੱਥੋਂ ਦੇ ਅਧਿਕਾਰੀਆਂ ਨੂੰ ਮਿਲੇ ਸਨ ਅਤੇ ਉਹ ਭੀ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਗਏ ਹਨ। ਅਤੇ ਜਿਹਾ ਮਾਣਯੋਗ ਮੁੱਖ ਮੰਤਰੀ ਜੀ ਨੇ ਮੈਨੂੰ ਦੱਸਿਆ ਹੈ ਉਹ ਇੱਕ ਪੂਰਾ ਡਿਟੇਲ ਵਿੱਚ memorandum ਭੇਜਣਗੇ। ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਇਨ੍ਹਾਂ ਪਰਿਜਨਾਂ ਨੂੰ ਭੀ ਕਿ ਉਹ ਇਕੱਲੇ ਨਹੀਂ ਹਨ। ਇਸ ਦੁਖ ਦੀ ਘੜੀ ਵਿੱਚ ਚਾਹੇ ਰਾਜ ਸਰਕਾਰ ਹੋਵੇ, ਕੇਂਦਰ ਸਰਕਾਰ ਹੋਵੇ ਜਾਂ ਦੇਸ਼ ਦੇ ਜਨ-ਜਨ ਨਾਗਰਿਕ ਹੋਣ, ਅਸੀਂ ਸਾਰੇ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਾਂ।
ਸਰਕਾਰ ਨੇ ਜੋ ਨੀਤੀ-ਨਿਯਮਾਂ ਦੇ ਤਹਿਤ ਜੋ ਆਪਦਾ ਪ੍ਰਬੰਧਨ ਦੇ ਲਈ ਰਾਸ਼ੀ ਭੇਜਦੇ ਹਨ, ਉਸ ਦਾ ਕਾਫੀ ਹਿੱਸਾ ਪਹਿਲੇ ਹੀ ਦਿੱਤਾ ਹੋਇਆ ਹੈ, ਹੋਰ ਭੀ ਹਿੱਸਾ ਅਸੀਂ ਤੁਰੰਤ ਰਿਲੀਜ਼ ਕੀਤਾ ਹੈ। ਅਤੇ ਜਿਵੇਂ ਹੀ memorandum ਆਵੇਗਾ, ਤਾਂ ਬਹੁਤ ਹੀ ਉਦਾਰਤਾਪੂਰਵਕ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਕੇਰਲ ਸਰਕਾਰ ਦੇ ਨਾਲ ਭਾਰਤ ਸਰਕਾਰ ਖੜ੍ਹੀ ਰਹੇਗੀ। ਅਤੇ ਮੈਂ ਨਹੀਂ ਮੰਨਦਾ ਹਾਂ ਕਿ ਧਨ ਦੇ ਅਭਾਵ ਵਿੱਚ ਇੱਥੇ ਕੋਈ ਕੰਮ ਰੁਕੇਗਾ।
ਜਿੱਥੋਂ ਤੱਕ ਜਨਹਾਨੀ ਹੋਈ ਹੈ, ਸਾਡੇ ਲਈ ਇਨ੍ਹਾਂ ਪਰਿਜਨਾਂ ਨੂੰ ਫਿਰ ਤੋਂ ਇੱਕ ਵਾਰ, ਕਿਉਂਕਿ ਛੋਟੇ ਬੱਚੇ ਹਨ, ਪਰਿਵਾਰ ਵਿੱਚ ਸਭ ਕੁਝ ਖੋ ਚੁੱਕੇ ਹਨ। ਇਨ੍ਹਾਂ ਦੇ ਲਈ ਇੱਕ ਲੰਬੇ ਸਮੇਂ ਦੀ ਯੋਜਨਾ ਸਾਨੂੰ ਲੋਕਾਂ ਨੂੰ ਬਣਾਉਣੀ ਹੋਵੇਗੀ। ਮੈਂ ਆਸ਼ਾ ਕਰਦਾ ਹਾਂ ਕਿ ਰਾਜ ਸਰਕਾਰ ਉਸ ‘ਤੇ ਭੀ ਵਿਸਤਾਰ ਨਾਲ ਕੰਮ ਕਰੇਗੀ ਅਤੇ ਇਸ ਵਿੱਚ ਭੀ ਜੋ ਕੁਝ ਭਾਰਤ ਸਰਕਾਰ ਆਪਣਾ ਹੱਥ ਵਟਾ ਸਕਦੀ ਹੈ, ਉਹ ਵਟਾਵੇਗੀ।
ਲੇਕਿਨ ਮੈਂ ਜਿਹਾ ਹੁਣੇ ਮੁੱਖ ਮੰਤਰੀ ਜੀ ਦੱਸ ਰਹੇ ਸਨ, ਮੈਂ ਇੱਕ ਐਸੀ ਆਪਦਾ ਨੂੰ ਬਹੁਤ ਨਿਕਟ ਤੋਂ ਦੇਖਿਆ ਹੋਇਆ ਹੈ, ਅਨੁਭਵ ਕੀਤਾ ਹੋਇਆ ਹੈ। 1979 ਵਿੱਚ, ਅੱਜ ਤੋਂ 40-45 ਸਾਲ ਪਹਿਲਾਂ ਦੀ ਬਾਤ ਹੈ। ਗੁਜਰਾਤ ਵਿੱਚ, ਮੋਰਬੀ ਵਿੱਚ ਇੱਕ ਡੈਮ ਸੀ ਅਤੇ ਭਾਰੀ ਬਾਰਸ਼ ਹੋਈ ਅਤੇ ਡੈਮ ਪੂਰਾ ਨਸ਼ਟ ਹੋ ਗਿਆ। ਅਤੇ ਤੁਸੀਂ ਕਲਪਨਾ ਕਰੋ ਉਹ ਡੈਮ ਬਹੁਤ ਬੜਾ ਸੀ ਮੱਛੁ(मच्छु)। ਤਾਂ ਪੂਰਾ ਪਾਣੀ ਅਤੇ ਮੋਰਬੀ ਇੱਕ ਸ਼ਹਿਰ ਹੈ, ਉਸ ਵਿੱਚ ਘੁਸ ਗਿਆ ਅਤੇ 10-10, 12-12 ਫੁੱਟ ਪਾਣੀ ਸੀ ਪੂਰੇ ਸ਼ਹਿਰ ਵਿੱਚ। ਢਾਈ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਉਸ ਵਿੱਚ ਮੌਤ ਹੋਈ ਸੀ। ਅਤੇ ਉਹ ਭੀ ਮਿੱਟੀ ਦਾ ਡੈਮ ਸੀ ਤਾਂ ਪੂਰੀ ਮਿੱਟੀ ਪੂਰੇ ਹਰ ਘਰ ਵਿੱਚ ਯਾਨੀ ਉਸ ਨੂੰ ਮੈਂ ਕਰੀਬ ਛੇ ਮਹੀਨੇ ਉੱਥੇ ਰਿਹਾ ਸਾਂ, ਵਲੰਟੀਅਰ ਦੇ ਰੂਪ ਵਿੱਚ ਉਸ ਸਮੇਂ ਮੈਂ ਕੰਮ ਕਰਦਾ ਸਾਂ। ਅਤੇ ਮੈਂ Mud ਦੇ ਦਰਮਿਆਨ ਜੋ ਸਮੱਸਿਆਵਾਂ ਪੈਦਾ ਕੈਸੀਆਂ ਹੁੰਦੀਆਂ ਹਨ, ਉਸ ਵਿੱਚ ਕਿਸ ਤਰ੍ਹਾਂ ਨਾਲ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ, ਉਨ੍ਹਾਂ ਨੂੰ ਬਰਾਬਰ ਮੈਂ ਉਸ ਨੂੰ ਕਿਉਂਕਿ ਵਲੰਟੀਅਰ ਦੇ ਰੂਪ ਵਿੱਚ ਮੈਂ ਕੰਮ ਕੀਤਾ ਹੈ ਤਾਂ ਮੈਨੂੰ ਪਤਾ ਹੈ। ਤਾਂ ਮੈਂ ਭੀ ਅੰਦਾਜ਼ਾ ਕਰ ਸਕਦਾ ਹਾਂ ਕਿ ਜਿਸ ਸਮੇਂ ਇਹ ਪਰਿਵਾਰ ਦੇ ਪਰਿਵਾਰ mud ਵਿੱਚ ਵਹਿ ਰਹੇ ਹੋਣਗੇ, ਤਦ ਕਿਤਨੀ ਬੜੀ ਕਠਿਨ ਪਰਿਸਥਿਤੀ ਰਹੀ ਹੋਵੇਗੀ। ਅਤੇ ਉਸ ਵਿੱਚ ਭੀ ਜਦੋਂ ਕੁਝ ਲੋਕ ਜਾਨ ਬਚਾ ਕੇ ਨਿਕਲੇ ਹਨ, ਉਨ੍ਹਾਂ ਨੂੰ ਦੇਖ ਕੇ ਲਗ ਰਿਹਾ ਹੈ ਕਿ ਈਸ਼ਵਰ ਨੇ ਕਿਵੇਂ ਉਨ੍ਹਾਂ ‘ਤੇ ਕ੍ਰਿਪਾ ਕੀਤੀ ਉਨ੍ਹਾਂ ਨੂੰ ਬਚਾ ਲਿਆ।
ਤਾਂ ਮੈਂ ਇਸ ਪਰਿਸਥਿਤੀ ਦਾ ਭਲੀ-ਭਾਂਤ ਅਨੁਮਾਨ ਲਗਾ ਸਕਦਾ ਹਾਂ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੇਸ਼ ਅਤੇ ਭਾਰਤ ਸਰਕਾਰ ਕੋਈ ਭੀ ਕਸਰ ਨਹੀਂ ਛੱਡੇਗੀ। ਜਿਵੇਂ ਹੀ ਡਿਟੇਲ ਤੁਹਾਡੀ ਆਵੇਗੀ, ਚਾਹੇ ਆਵਾਸ ਦੀ ਬਾਤ ਹੋਵੇ, ਚਾਹੇ ਸਕੂਲ ਬਣਾਉਣ ਦੀ ਬਾਤ ਹੋਵੇ, ਚਾਹੇ ਰੋਡ ਦੇ ਇਨਫ੍ਰਾਸਟ੍ਰਕਚਰ ਦਾ ਕੰਮ ਹੋਵੇ, ਇਨ੍ਹਾਂ ਬੱਚਿਆਂ ਦੇ ਭਵਿੱਖ ਦੇ ਲਈ ਕੁਝ ਵਿਵਸਥਾਵਾਂ ਕਰਨ ਦੀ ਬਾਤ ਹੋਵੇ, ਜਿਵੇਂ ਹੀ ਡਿਟੇਲ ਬਣ ਕੇ ਤੁਹਾਡੀ ਤਰਫ਼ੋਂ ਆਵੇਗੀ, ਸਾਡੀ ਤਰਫ਼ੋਂ ਪੂਰਾ ਸਹਿਯੋਗ ਰਹੇਗਾ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ। ਅਤੇ ਮੈਂ ਖ਼ੁਦ ਨੇ, ਮਨ ਮੇਰਾ ਭਾਰੀ ਸੀ, ਕਿਉਂਕਿ ਲੇਕਿਨ ਮੈਂ ਨਹੀਂ ਚਾਹੁੰਦਾ ਸਾਂ ਕਿ ਮੇਰੇ ਆਉਣ ਦੇ ਕਾਰਨ ਇੱਥੋਂ ਦੇ ਰੈਸਕਿਊ ਅਪਰੇਸ਼ਨ ਅਤੇ ਰਿਲੀਫ਼ ਐਕਟਿਵਿਟੀ ਵਿੱਚ ਕੋਈ ਰੁਕਾਵਟਾਂ ਹੋਣ।
ਲੇਕਿਨ ਅੱਜ ਮੈਂ ਪੂਰੇ ਵਿਸਤਾਰ ਨਾਲ ਸਾਰੀਆਂ ਚੀਜ਼ਾਂ ਨੂੰ ਦੇਖਿਆ ਹੈ ਅਤੇ ਜਦੋਂ ਫਸਟ ਟਾਇਮ ਇਨਫਰਮੇਸ਼ਨ ਹੁੰਦੀ ਹੈ ਤਾਂ ਨਿਰਣੇ ਕਰਨ ਦੀ ਭੀ ਸੁਵਿਧਾ ਰਹਿੰਦੀ ਹੈ। ਅਤੇ ਮੈਂ ਤੁਹਾਨੂੰ ਫਿਰ ਤੋਂ ਇੱਕ ਵਾਰ ਵਿਸ਼ਵਾਸ ਦਿਵਾਉਂਦਾ ਹਾਂ, ਮੁੱਖ ਮੰਤਰੀ ਜੀ ਦੀਆਂ ਜਿਹੀਆਂ ਅਪੇਖਿਆਵਾਂ ਹਨ, ਉਹ ਸਾਰੀਆਂ ਅਪੇਖਿਆਵਾਂ ਨੂੰ ਪੂਰਾ ਕਰਨ ਵਿੱਚ ਭਾਰਤ ਸਰਕਾਰ ਪੂਰਾ ਪ੍ਰਯਾਸ ਕਰੇਗੀ।
ਧੰਨਵਾਦ!