ਸਨਮਾਨਿਤ (ਸਤਿਕਾਰਯੋਗ) ਪਤਵੰਤੇ ਸੱਜਣੋ (Respected dignitaries), ਵਿਸ਼ਿਸ਼ਟ ਮਹਿਮਾਨੋ ਅਤੇ ਮੇਰੇ ਪਿਆਰੇ ਮਿੱਤਰੋ, ਆਪ ਸਭ ਨੂੰ ਮੇਰਾ ਹਾਰਦਿਕ ਅਭਿਵਾਦਨ। ਮੈਨੂੰ ਇਸ ਫਸਟ ਇੰਟਰਨੈਸ਼ਨਲ ਸੋਲਰ ਫੈਸਟੀਵਲ ਵਿੱਚ ਆਪ ਸਭ ਦਾ ਸੁਆਗਤ ਕਰਦੇ ਹੋਏ ਅਤਿਅੰਤ ਪ੍ਰਸੰਨਤਾ ਹੋ ਰਹੀ ਹੈ। ਮੈਂ ਇਸ ਅਨੂਠੀ ਪਹਿਲ ਦੇ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ (International Solar Alliance) ਨੂੰ ਵਧਾਈ ਦਿੰਦਾ ਹਾਂ।

 ਮਿੱਤਰੋ,

ਵੇਦ (Vedas) ਐਸੇ ਗ੍ਰੰਥ ਹਨ ਜਿਨ੍ਹਾਂ ਦੀ ਰਚਨਾ ਹਜ਼ਾਰਾਂ ਸਾਲ ਪਹਿਲੇ ਕੀਤੀ ਗਈ ਸੀ। ਵੇਦਾਂ ਵਿੱਚ ਮੌਜੂਦ ਸਭ ਤੋਂ ਲੋਕਪ੍ਰਿਅ (ਮਕਬੂਲ) ਮੰਤਰਾਂ ਵਿੱਚੋਂ ਇੱਕ ਮੰਤਰ ਸੂਰਜ ਬਾਰੇ ਹੈ। ਅੱਜ ਭੀ ਕਰੋੜਾਂ ਭਾਰਤੀ ਰੋਜ਼ਾਨਾ ਇਸ ਦਾ ਜਾਪ ਕਰਦੇ ਹਨ। ਦੁਨੀਆ ਭਰ ਵਿੱਚ ਕਈ ਸੰਸਕ੍ਰਿਤੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਸੂਰਜ ਦਾ ਸਨਮਾਨ ਕੀਤਾ ਹੈ। ਦੁਨੀਆ ਦੇ ਜ਼ਿਆਦਾਤਰ ਖੇਤਰਾਂ ਵਿੱਚ ਸੂਰਜ ਨਾਲ ਸਬੰਧਿਤ ਤਿਉਹਾਰ ਭੀ ਹੁੰਦੇ ਹਨ। ਇਹ ਇੰਟਰਨੈਸ਼ਨਲ ਸੋਲਰ ਫੈਸਟੀਵਲ ਸੂਰਜ ਦੇ ਪ੍ਰਭਾਵ (Sun’s impact) ਨੂੰ ਸੈਲਿਬ੍ਰੇਟ ਕਰਨ ਦੇ ਲਈ ਪੂਰੀ ਦੁਨੀਆ ਨੂੰ ਨਾਲ ਲਿਆਉਂਦਾ ਹੈ। ਇਹ ਇੱਕ ਐਸਾ ਤਿਉਹਾਰ ਹੈ ਜੋ ਸਾਨੂੰ ਇੱਕ ਬਿਹਤਰ ਗ੍ਰਹਿ ਬਣਾਉਣ (build a better planet) ਵਿੱਚ ਮਦਦ ਕਰੇਗਾ।

 ਮਿੱਤਰੋ,

2015 ਵਿੱਚ, ਆਈਐੱਸਏ (ISA) ਦੀ ਸ਼ੁਰੂਆਤ ਇੱਕ ਛੋਟੇ ਜਿਹੇ ਅੰਕੁਰ, ਆਸ਼ਾ ਅਤੇ ਆਕਾਂਖਿਆ ਦੇ ਖਿਣ (ਪਲ) ਦੇ ਰੂਪ ਵਿੱਚ ਹੋਈ। ਅੱਜ ਇਹ ਨੀਤੀ ਅਤੇ ਕਾਰਵਾਈ ਨੂੰ ਪ੍ਰੇਰਿਤ ਕਰਨ ਵਾਲੇ ਇੱਕ ਵਿਸ਼ਾਲ ਬਿਰਖ ਦੇ ਰੂਪ ਵਿੱਚ ਬੜਾ ਹੋ ਰਿਹਾ ਹੈ। ਇਤਨੇ ਘੱਟ ਸਮੇਂ ਵਿੱਚ ਆਈਐੱਸਏ (ISA)  ਨੇ 100 ਦੇਸ਼ਾਂ ਦੀ ਸਦੱਸਤਾ (ਮੈਂਬਰਸ਼ਿਪ) ਦੇ ਨਾਲ ਬੜੀ ਉਪਲਬਧੀ ਹਾਸਲ ਕਰ ਲਈ ਹੈ। ਇਸ ਦੇ ਅਤਿਰਿਕਤ, 19 ਹੋਰ ਦੇਸ਼ ਪੂਰਨ ਸਦੱਸਤਾ (ਮੈਂਬਰਸ਼ਿਪ)  ਪ੍ਰਾਪਤ ਕਰਨ ਦੇ ਲਈ ਫ੍ਰੇਮਵਰਕ ਸਮਝੌਤੇ ਦਾ ਅਨੁਮੋਦਨ ਕਰ ਰਹੇ ਹਨ। ਇਸ ਸੰਗਠਨ ਦਾ ਵਿਕਾਸ ‘ਇੱਕ ਵਿਸ਼ਵ, ਇੱਕ ਸੂਰਜ, ਇੱਕ ਗ੍ਰਿੱਡ’ (‘One World, One Sun, One Grid’) ਦੇ ਵਿਜ਼ਨ ਲਈ ਮਹੱਤਵਪੂਰਨ ਹੈ।

 ਮਿੱਤਰੋ,

ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਹਰਿਤ ਊਰਜਾ (ਗ੍ਰੀਨ ਐਨਰਜੀ-green energy) ਦੇ ਖੇਤਰ ਵਿੱਚ ਕਈ ਬੜੇ ਕਦਮ ਉਠਾਏ ਹਨ। ਅਸੀਂ ਅਖੁੱਟ ਊਰਜਾ ‘ਤੇ ਪੈਰਿਸ ਸਮਝੌਤੇ ‘ਤੇ ਹਸਤਾਖਰ ਕਰਨ ਵਾਲੇ ਪਹਿਲੇ ਜੀ20 ਦੇਸ਼ (first G20 Nation) ਹਾਂ। ਸੌਰ ਊਰਜਾ (solar energy) ਦਾ ਜ਼ਿਕਰਯੋਗ ਵਾਧਾ ਇਸ ਨੂੰ ਮੁਮਕਿਨ ਕਰਕੇ ਦਿਖਾਉਣ ਵਾਲਾ ਇੱਕ ਪ੍ਰਮੁੱਖ ਕਾਰਨ ਹੈ। ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸੌਰ ਊਰਜਾ ਸਮਰੱਥਾ 32 ਗੁਣਾ (32-fold) ਵਧ ਗਈ ਹੈ। ਇਹ ਗਤੀ ਅਤੇ ਆਕਾਰ ਸਾਨੂੰ 2030 ਤੱਕ ਪੰਜ ਸੌ (500) ਗੀਗਾਵਾਟ ਗ਼ੈਰ-ਜੀਵਾਸ਼ਮ ਸਮਰੱਥਾ (non-fossil capacity) ਹਾਸਲ ਕਰਨ ਵਿੱਚ ਭੀ ਮਦਦ ਕਰੇਗਾ।

 

|

 ਮਿੱਤਰੋ,

ਸੌਰ ਊਰਜਾ ਦੇ ਖੇਤਰ (solar sector) ਵਿੱਚ ਭਾਰਤ ਦੀ ਪ੍ਰਗਤੀ ਇੱਕ ਸਪਸ਼ਟ ਦ੍ਰਿਸ਼ਟੀਕੋਣ (clear approach) ਦਾ ਪਰਿਣਾਮ ਹੈ। ਭਾਵੇਂ ਭਾਰਤ ਹੋਵੇ ਜਾਂ ਦੁਨੀਆ, ਸੋਲਰ ਅਡੌਪਸ਼ਨ (solar adoption) ਨੂੰ ਅਗਰ ਵਧਾਉਣਾ ਹੈ ਤਾਂ ਜਾਗਰੂਕਤਾ, ਉਪਲਬਧਤਾ ਅਤੇ ਕਿਫਾਇਤ (awareness, availability and affordability) ਹੀ ਉਸ ਦਾ ਮੂਲਮੰਤਰ ਹੈ। ਸੌਰ ਖੇਤਰ ਵਿੱਚ ਘਰੇਲੂ ਮੈਨੂਫੈਕਚਰਿੰਗ ਨੂੰ ਪ੍ਰੋਤਸਾਹਿਤ ਕਰਕੇ, ਟਿਕਾਊ ਊਰਜਾ ਸਰੋਤਾਂ (sustainable energy sources) ਦੀ ਜ਼ਰੂਰਤ ਦੇ ਪ੍ਰਤੀ ਜਾਗਰੂਕਤਾ ਵਧਾਉਣ ਨਾਲ ਇਸ ਦੀ ਉਪਲਬਧਤਾ ਭੀ ਵਧੇਗੀ। ਵਿਸ਼ਿਸ਼ਟ ਯੋਜਨਾਵਾਂ (specific schemes) ਅਤੇ ਪ੍ਰੋਤਸਾਹਨਾਂ (incentives) ਦੇ ਜ਼ਰੀਏ ਅਸੀਂ ਸੌਰ ਊਰਜਾ ਦੇ ਵਿਕਲਪ (solar option) ਨੂੰ ਭੀ ਕਿਫਾਇਤੀ (affordable) ਬਣਾਇਆ ਹੈ।

 ਮਿੱਤਰੋ,

ਸੌਰ ਊਰਜਾ ਨੂੰ ਅਪਣਾਉਣ ਦੇ ਲਈ ਆਈਐੱਸਏ (ISA) ਵਿਚਾਰਾਂ ਅਤੇ ਸਰਬੋਤਮ ਪੱਧਤੀਆਂ (ਬਿਹਤਰੀਨ ਪਿਰਤਾਂ) ਦੇ ਅਦਾਨ-ਪ੍ਰਦਾਨ ਦਾ ਇੱਕ ਆਦਰਸ਼ ਮੰਚ (ideal platform) ਹੈ। ਭਾਰਤ ਦੇ ਪਾਸ ਭੀ ਸਾਂਝਾ ਕਰਨ ਦੇ ਲਈ ਬਹੁਤ ਕੁਝ ਹੈ। ਮੈਂ ਤੁਹਾਨੂੰ ਹਾਲ ਹੀ ਵਿੱਚ ਕੀਤੇ ਨੀਤੀਗਤ ਉਪਾਵਾਂ ਦੀ ਇੱਕ ਉਦਾਹਰਣ ਦਿੰਦਾ ਹਾਂ। ਕੁਝ ਮਹੀਨੇ ਪਹਿਲੇ, ਅਸੀਂ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Surya Ghar Muft Bijli Yojana) ਸ਼ੁਰੂ ਕੀਤੀ। ਅਸੀਂ ਇਸ ਯੋਜਨਾ ਵਿੱਚ 750 ਬਿਲੀਅਨ ਰੁਪਏ ਦਾ ਨਿਵੇਸ਼ ਕਰ ਰਹੇ ਹਾਂ। ਸਾਡਾ ਲਕਸ਼ 10 ਮਿਲੀਅਨ ਪਰਿਵਾਰਾਂ ਨੂੰ ਆਪਣੀ ਛੱਤ ‘ਤੇ ਸੌਰ ਪੈਨਲ ਲਗਾਉਣ ਵਿੱਚ ਮਦਦ ਕਰਨਾ ਹੈ। ਅਸੀਂ ਲੋਕਾਂ ਦੇ  ਬੈਂਕ ਖਾਤਿਆਂ ਵਿੱਚ ਸਿੱਧੇ ਵਿੱਤੀ ਸਹਾਇਤਾ ਟ੍ਰਾਂਸਫਰ ਕਰ ਰਹੇ ਹਾਂ। ਅਤਿਰਿਕਤ ਵਿੱਤ ਦੀ ਜ਼ਰੂਰਤ ਹੋਣ ‘ਤੇ ਘੱਟ ਵਿਆਜ, ਸਮਰਥਕ-ਜ਼ਮਾਨਤ ਮੁਕਤ ਕਰਜ਼ਿਆਂ (Low interest, collateral free loans) ਨੂੰ ਭੀ ਸਮਰੱਥ ਕੀਤਾ ਜਾ ਰਿਹਾ ਹੈ। ਹੁਣ ਇਹ ਘਰ, ਆਪਣੀਆਂ ਜ਼ਰੂਰਤਾਂ ਦੇ ਲਈ ਸਵੱਛ ਬਿਜਲੀ ਪੈਦਾ ਕਰ ਰਹੇ ਹਨ। ਇਸ ਦੇ ਇਲਾਵਾ, ਉਹ ਗ੍ਰਿੱਡ ਨੂੰ ਅਤਿਰਿਕਤ ਬਿਜਲੀ ਵੇਚ ਕੇ ਪੈਸੇ ਭੀ ਕਮਾ ਸਕਣਗੇ। ਪ੍ਰੋਤਸਾਹਨ ਅਤੇ ਸੰਭਾਵਿਤ ਆਮਦਨ ਦੇ ਕਾਰਨ ਇਹ ਯੋਜਨਾ ਲੋਕਪ੍ਰਿਅ (ਮਕਬੂਲ) ਹੋ ਰਹੀ ਹੈ। ਸੌਰ ਊਰਜਾ (Solar energy) ਨੂੰ ਇੱਕ ਕਿਫਾਇਤੀ ਅਤੇ ਆਕਰਸ਼ਕ ਵਿਕਲਪ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਮੈਨੂੰ ਯਕੀਨ ਹੈ ਕਿ ਕਈ ਦੇਸ਼ਾਂ ਨੂੰ ਇਸ ਊਰਜਾ ਪਰਿਵਰਤਨ (energy transition) ਨੂੰ ਲੈ ਕੇ ਇਸੇ ਤਰ੍ਹਾਂ ਦੀ ਮੁੱਲਵਾਨ ਜਾਣਕਾਰੀ ਮਿਲੀ ਹੋਵੇਗੀ।

 ਮਿੱਤਰੋ,

ਥੋੜ੍ਹੇ ਸਮੇਂ ਵਿੱਚ ਆਈਐੱਸਏ (ISA) ਨੇ ਬਹੁਤ ਪ੍ਰਗਤੀ ਕੀਤੀ ਹੈ। 44 ਦੇਸ਼ਾਂ ਵਿੱਚ ਇਸ ਨੇ ਲਗਭਗ 10 ਗੀਗਾਵਾਟ ਬਿਜਲੀ ਵਿਕਸਿਤ ਕਰਨ ਵਿੱਚ ਸਹਾਇਤਾ ਕੀਤੀ ਹੈ। ਇਸ ਗਠਬੰਧਨ (Alliance) ਨੇ ਸੋਲਰ ਪੰਪਾਂ ਦੀਆਂ ਆਲਮੀ ਕੀਮਤਾਂ ਨੂੰ ਘੱਟ ਕਰਨ ਵਿੱਚ ਭੀ ਭੂਮਿਕਾ ਨਿਭਾਈ ਹੈ। ਨਿਜੀ ਖੇਤਰ ਦੇ ਨਿਵੇਸ਼ (Private sector investment) ਨੂੰ ਸਮਰੱਥ ਕੀਤਾ ਜਾ ਰਿਹਾ ਹੈ, ਖਾਸ ਕਰਕੇ ਅਫਰੀਕੀ ਮੈਂਬਰ ਦੇਸ਼ਾਂ ਵਿੱਚ। ਅਫਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਭਾਰਤ (Africa, Asia-Pacific, and India) ਦੇ ਕਈ ਹੋਣਹਾਰ ਸੋਲਰ ਸਟਾਰਟਅਪਸ (promising solar startups) ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਪਹਿਲ ਦਾ ਵਿਸਤਾਰ ਜਲਦੀ ਹੀ ਲੈਟਿਨ ਅਮਰੀਕਾ ਅਤੇ ਕੈਰਿਬਿਅਨ (Latin America and the Caribbean) ਵਿੱਚ ਭੀ ਕੀਤਾ ਜਾਵੇਗਾ। ਇਹ ਸਹੀ ਦਿਸ਼ਾ (right direction) ਵਿੱਚ ਉਠਾਏ ਗਏ ਜ਼ਿਕਰਯੋਗ ਕਦਮ ਹਨ।

 ਮਿੱਤਰੋ,

ਇਹ ਊਰਜਾ ਪਰਿਵਰਤਨ (energy transition) ਸੁਨਿਸ਼ਚਿਤ ਕਰਨ ਦੇ ਲਈ ਦੁਨੀਆ ਨੂੰ ਸਮੂਹਿਕ ਤੌਰ ‘ਤੇ ਕੁਝ ਮਹੱਤਵਪੂਰਨ ਮਸਲਿਆਂ ‘ਤੇ ਚਰਚਾ ਕਰਨੀ ਚਾਹੀਦੀ ਹੈ। ਹਰਿਤ ਊਰਜਾ ਨਿਵੇਸ਼ (green energy investments) ਦੀ ਸੰਕੇਂਦਰਣ (concentration) ਵਿੱਚ ਅਸੰਤੁਲਨ ਨੂੰ ਦੂਰ ਕੀਤੇ ਜਾਣ ਦੀ ਜ਼ਰੂਰਤ ਹੈ। ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰਨ ਦੇ ਲਈ ਮੈਨੂਫੈਕਚਰਿੰਗ ਅਤੇ ਟੈਕਨੋਲੋਜੀ ਨੂੰ ਲੋਕਤੰਤਰੀ ਬਣਾਉਣ (to be democratised) ਦੀ ਜ਼ਰੂਰਤ ਹੈ। ਘੱਟ ਵਿਕਸਿਤ ਦੇਸ਼ਾਂ ਅਤੇ ਛੋਟੇ ਦ੍ਵੀਪੀ ਵਿਕਾਸਸ਼ੀਲ ਦੇਸ਼ਾਂ (Least Developed Countries and Small Island Developing States) ਨੂੰ ਸਸ਼ਕਤ ਬਣਾਉਣਾ ਸਾਡੀ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਹਾਸ਼ੀਏ ‘ਤੇ ਪਏ ਭਾਈਚਾਰਿਆਂ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਨਾਲ ਲੈਣਾ ਮਹੱਤਵਪੂਰਨ ਹੈ। ਮੈਨੂੰ ਵਿਸ਼ਵਾਸ ਹੈ ਕਿ ਇੰਟਰਨੈਸ਼ਨਲ ਸੋਲਰ ਫੈਸਟੀਵਲ ਐਸੇ ਮਾਮਲਿਆਂ (such matters) ਵਿੱਚ ਚਰਚਾ ਨੂੰ ਸਮਰੱਥ ਕਰੇਗਾ।

 

|

 ਮਿੱਤਰੋ,

ਭਾਰਤ ਹਰਿਤ ਭਵਿੱਖ (ਗ੍ਰੀਨ ਫਿਊਚਰ-green future) ਦੇ ਲਈ ਦੁਨੀਆ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ। ਪਿਛਲੇ ਸਾਲ ਜੀ20 (G20) ਦੇ ਦੌਰਾਨ ਅਸੀਂ ਗਲੋਬਲ ਬਾਇਓਫਿਊਲਸ ਅਲਾਇੰਸ (Global Biofuels Alliance) ਦੇ ਨਿਰਮਾਣ ਦੀ ਅਗਵਾਈ ਕੀਤੀ। ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਾਂ। ਸਮਾਵੇਸ਼ੀ, ਸਵੱਛ ਅਤੇ ਹਰਿਤ  ਗ੍ਰਹਿ (inclusive, clean and green planet) ਬਣਾਉਣ ਦੇ ਹਰ ਪ੍ਰਯਾਸ ਨੂੰ ਭਾਰਤ ਦਾ ਸਮਰਥਨ (India’s support) ਪ੍ਰਾਪਤ ਹੋਵੇਗਾ।

 ਇੱਕ ਵਾਰ ਫਿਰ, ਮੈਂ ਆਪ ਸਭ ਦਾ ਇੰਟਰਨੈਸ਼ਨਲ ਸੋਲਰ ਫੈਸਟੀਵਲ ਵਿੱਚ ਸੁਆਗਤ ਕਰਦਾ ਹਾਂ। ਸੂਰਜ ਦੀ ਊਰਜਾ (Sun's energy) ਦੁਨੀਆ ਨੂੰ ਇੱਕ ਟਿਕਾਊ ਭਵਿੱਖ (a sustainable future) ਦੀ ਤਰਫ਼ ਲੈ ਜਾਵੇ, ਇਸੇ ਕਾਮਨਾ ਦੇ ਨਾਲ, ਧੰਨਵਾਦ, ਬਹੁਤ-ਬਹੁਤ ਧੰਨਵਾਦ। 

 

  • Jitendra Kumar April 23, 2025

    ❤️🙏🇮🇳
  • Ratnesh Pandey April 10, 2025

    भारतीय जनता पार्टी ज़िंदाबाद ।। जय हिन्द ।।
  • Ankur Daksh Bapoli November 20, 2024

    जय श्री राम 🚩
  • ram Sagar pandey November 07, 2024

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹🌹🌹🙏🙏🌹🌹
  • Chandrabhushan Mishra Sonbhadra November 03, 2024

    namo
  • Avdhesh Saraswat October 30, 2024

    HAR BAAR MODI SARKAR
  • शिवानन्द राजभर October 17, 2024

    महर्षि बाल्मीकि जी के जन्म दिवस पर बहुत बहुत बधाई
  • Vivek Kumar Gupta October 14, 2024

    नमो ..🙏🙏🙏🙏🙏
  • Vivek Kumar Gupta October 14, 2024

    नमो ..................🙏🙏🙏🙏🙏
  • Rampal Baisoya October 12, 2024

    🙏🙏
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Reinventing the Rupee: How India’s digital currency revolution is taking shape

Media Coverage

Reinventing the Rupee: How India’s digital currency revolution is taking shape
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 28 ਜੁਲਾਈ 2025
July 28, 2025

Citizens Appreciate PM Modi’s Efforts in Ensuring India's Leap Forward Development, Culture, and Global Leadership