ਗੁਜਰਾਤ ਵਿੱਚ ਸਵਾਗਤ ਪਹਿਲ ਦਰਸਾਉਂਦੀ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮਾਧਾਨ ਕਰਨ ਦੇ ਲਈ ਟੈਕਨੋਲੋਜੀ ਦਾ ਕੁਸ਼ਲਤਾਪੂਰਨ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ
ਮੇਰਾ ਦ੍ਰਿਸ਼ਟੀਕੋਣ ਸਪਸ਼ਟ ਸੀ ਕਿ ਮੈਂ ਕੁਰਸੀ ਦਾ ਗ਼ੁਲਾਮ ਨਹੀਂ ਬਣਾਂਗਾ ਅਤੇ ਜਨਤਾ-ਜਨਾਰਦਨ ਦੇ ਵਿੱਚ ਰਹਾਂਗਾ, ਅਤੇ ਉਨ੍ਹਾਂ ਦੇ ਲਈ ਉਪਲਬਧ ਰਹਾਂਗਾ
ਸਵਾਗਤ – ਈਜ਼ ਆਵ੍ ਲਿਵਿੰਗ ਅਤੇ ਰੀਚ ਆਵ੍ ਗਵਰਨੈਂਸ ਦੇ ਵਿਚਾਰ ਦਾ ਸਮਰਥਨ ਕਰਦਾ ਹੈ
ਮੇਰੇ ਲਈ, ਸਭ ਤੋਂ ਵੱਡਾ ਪੁਰਸਕਾਰ ਇਹ ਹੈ ਕਿ ਅਸੀਂ ਸਵਾਗਤ ਦੇ ਮਾਧਿਅਮ ਨਾਲ ਗੁਜਰਾਤ ਦੇ ਲੋਕਾਂ ਦੀ ਸੇਵਾ ਕਰ ਸਕੀਏ
ਅਸੀਂ ਸਾਬਤ ਕੀਤਾ ਹੈ ਕਿ ਸ਼ਾਸਨ ਪੁਰਾਣੇ ਨਿਯਮਾਂ ਅਤੇ ਕਾਨੂੰਨਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਸ਼ਾਸਨ ਦਾ ਮੂਲ, ਨਵੇਂ ਵਿਚਾਰ ਅਤੇ ਇਨੋਵੇਸ਼ਨਸ ਹਨ
ਸ਼ਾਸਨ ਦੇ ਕਈ ਸਮਾਧਨਾਂ ਦੇ ਲਈ ਸਵਾਗਤ – ਪ੍ਰੇਰਣਾ ਸਰੋਤ ਬਣਿਆ, ਕਈ ਰਾਜ ਇਸ ਤਰ੍ਹਾਂ ਦੀ ਪ੍ਰਣਾਲੀ ‘ਤੇ ਕੰਮ ਕਰ ਰਹੇ ਹਨ
ਪ੍ਰਗਤੀ ਨੇ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਦੇ ਤੇਜ਼ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਇਹ ਧਾਰਨਾ ਵੀ ਸਵਾਗਤ ਦੇ ਮੂਲ ਵਿਚਾਰ ‘ਤੇ ਅਧਾਰਿਤ ਹੈ

ਮੇਰੇ ਨਾਲ ਸਿੱਧਾ ਸੰਵਾਦ ਕਰਨਗੇ। ਇਹ ਮੇਰੇ ਲਈ ਸੌਭਾਗ ਦੀ ਗੱਲ ਹੈ ਕਿ ਮੈਂ ਪੁਰਾਣੇ ਸਮੇਂ ਦੇ ਸਾਥੀਆਂ ਨੂੰ ਮਿਲ ਪਾ ਰਿਹਾ ਹਾਂ। ਆਓ ਦੇਖਦੇ ਹਾਂ ਸਭ ਤੋਂ ਪਹਿਲੇ ਕਿਸ ਨਾਲ ਗੱਲਗੱਲ ਦਾ ਅਵਸਰ ਮਿਲਦਾ ਹੈ।

ਪ੍ਰਧਾਨ ਮੰਤਰੀ ਜੀ: ਕੀ ਨਾਮ ਤੁਹਾਡਾ?

ਲਾਭਾਰਥੀ: ਸੋਲੰਕੀ ਬਾਗਤਸੰਗ ਬਚੁਜੀ

ਪ੍ਰਧਾਨ ਮੰਤਰੀ ਜੀ: ਤਾਂ ਆਪ ਜਦੋਂ ਅਸੀਂ ‘ਸਵਾਗਤ’ ਸ਼ੁਰੂ ਕੀਤਾ ਤਾਂ ਤਦ ਸਭ ਤੋਂ ਪਹਿਲੇ ਆਏ ਸੀ ਕੀ।

ਲਾਭਾਰਥੀ ਬਚੁਜੀ: ਹਾਂ ਜੀ ਸਰ, ਸਭ ਤੋਂ ਪਹਿਲੇ ਮੈਂ ਆਇਆ ਸੀ।

ਪ੍ਰਧਾਨ ਮੰਤਰੀ ਜੀ: ਤਾਂ ਆਪ ਇਤਨੇ ਜਾਗ੍ਰਤ ਕੈਸੇ ਬਣੇ, ਆਪ ਨੂੰ ਪਤਾ ਕੈਸੇ ਚਲਿਆ ਕਿ ‘ਸਵਾਗਤ’ ਵਿੱਚ ਜਾਓਗੇ ਤਾਂ ਸਰਕਾਰੀ ਅਧਿਕਾਰ ਨੂੰ ਹੀ ਕੁਝ ਕਹਿਣਾ ਹੋਵੇ ਤਾਂ....

ਲਾਭਾਰਥੀ ਬਚੁਜੀ : ਹਾਂ ਜੀ ਸਰ, ਉਸ ਵਿੱਚ ਐਸਾ ਸੀ ਕਿ ਦਹੇਗਾਮ ਤਹਿਸੀਲ ਤੋਂ ਸਰਕਾਰੀ ਆਵਾਸ ਯੋਜਨਾ ਦਾ ਹਫਤੇ ਦਾ ਵਰਕਔਡਰ ਮੈਨੂੰ 20-11-2000 ਵਿੱਚ ਮਿਲਿਆ ਸੀ। ਲੇਕਿਨ ਮਕਾਨ ਦਾ ਬਾਂਧਕਾਮ ਮੈਂ ਪਲੀਨਟ ਤੱਕ ਕੀਤਾ ਅਤੇ ਉਸ ਦੇ ਬਾਅਦ ਮੈਨੂੰ ਕੋਈ ਅਨੁਭਵ ਨਹੀਂ ਸੀ ਕਿ 9 ਦੀ ਦੀਵਾਰ ਬਣਾਓ ਜਾਂ 14 ਦੀ ਦੀਵਾਰ ਬਣਾਓ, ਉਸ ਦੇ ਬਾਅਦ ਵਿੱਚ ਭੂਚਾਲ ਆਇਆ ਤਾਂ ਮੈਂ ਡਰ ਗਿਆ ਸੀ ਕਿ ਮੈਂ ਮਕਾਨ ਬਣਾਓਗਾ ਉਹ 9 ਦੀ ਦੀਵਾਰ ਨਾਲ ਟਿਕੇਗਾ ਕੀ ਨਹੀਂ। ਫਿਰ ਮੈਂ ਆਪਣੇ ਆਪ ਮਿਹਨਤ ਨਾਲ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ, ਜਦੋਂ ਮੈਂ ਦੂਸਰੇ ਹਫ਼ਤੇ ਦੀ ਮੰਗ ਕੀਤੀ ਤਾਂ ਮੈਨੂੰ ਬਲਾਕ ਵਿਕਾਸ ਅਧਿਕਾਰੀ ਨੇ ਕਿਹਾ ਕਿ ਤੁਸੀਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਹੈ ਇਸ ਲਈ ਆਪ ਨੂੰ ਦੂਸਰਾ ਹਫਤਾ ਨਹੀਂ ਮਿਲੇਗਾ, ਜੋ ਤੁਹਾਨੂੰ ਪਹਿਲਾ ਹਫਤਾ 8253 ਰੁਪਏ ਦਿੱਤਾ ਗਿਆ ਹੈ ਉਹ ਹਫਤਾ ਤੁਸੀਂ ਬਲਾਕ ਦੇ ਦਫ਼ਤਰ ਵਿੱਚ ਵਿਆਜ ਦੇ ਨਾਲ ਵਾਪਸ ਭਰ ਦਿਓ। ਮੈਂ ਕਿਤਨੀ ਵਾਰ ਜ਼ਿਲ੍ਹੇ ਵਿੱਚ ਅਤੇ ਬਲਾਕ ਵਿੱਚ ਵੀ ਫਰਿਆਦ ਕੀਤੀ ਫਿਰ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ, ਇਸ ਲਈ ਮੈਂ ਗਾਂਧੀਨਗਰ ਜ਼ਿਲ੍ਹੇ ਵਿੱਚ ਜਾਂਚ ਕੀਤੀ ਤਾਂ ਮੈਨੂੰ ਇੱਕ ਭਾਈ ਨੇ ਕਿਹਾ ਤੁਸੀਂ ਰੋਜ਼ ਇੱਥੇ ਕਿਉਂ ਆਉਂਦੇ ਹੋ ਤਾਂ ਮੈਂ ਕਿਹਾ ਕਿ ਮੇਰੇ ਤੋਂ 9 ਦੀ ਜਗ੍ਹਾ 14 ਦੀ ਦੀਵਾਰ ਬਣ ਗਈ ਹੈ, ਉਸ ਦੀ ਵਜ੍ਹਾ ਨਾਲ ਮੈਨੂੰ ਸਰਕਾਰੀ ਆਵਾਸ ਦਾ ਹਫਤਾ ਮਿਲ ਨਹੀਂ ਰਿਹਾ ਹੈ,  ਅਤੇ ਪਰਿਵਾਰ ਦੇ ਨਾਲ ਰਹਿੰਦਾ ਹਾਂ ਮੇਰਾ ਮਕਾਨ ਨਹੀਂ ਤਾਂ ਮੈਂ ਕੀ ਕਰਾਂ, ਮੈਨੂੰ  ਬਹੁਤ ਦਿੱਕਤ ਹੋ ਰਹੀ ਹੈ ਇਸ ਲਈ ਮੈਂ ਇੱਥੇ ਉੱਥੇ ਦੌੜ ਰਿਹਾ ਹਾਂ। ਤਾਂ ਮੈਨੂੰ ਉਹ ਭਾਈ ਨੇ ਬੋਲਿਆ ਕਿ ਕਾਕਾ ਤੁਸੀਂ ਇੱਕ ਕੰਮ ਕਰੋ ਮਾਣਯੋਗ ਸ਼੍ਰੀ ਨਰੇਂਦਰਭਾਈ ਮੋਦੀ ਸਾਹਿਬ ਦਾ ਸਕੱਤਰੇਤ ਵਿੱਚ ‘ਸਵਾਗਤ’ ਹਰ ਮਹੀਨੇ ਵੀਰਵਾਰ ਨੂੰ ਹੁੰਦਾ ਹੈ ਤਾਂ ਤੁਸੀਂ ਉੱਥੇ ਚਲੇ ਜਾਓ, ਇਸ ਲਈ ਸਾਹਿਬ ਵਿੱਚ ਸਿੱਧਾ, ਸਕੱਤਰੇਤ ਤੱਕ ਪਹੁੰਚ ਗਿਆ, ਅਤੇ ਮੈਂ ਮੇਰੀ ਫਰਿਆਦ ਸਿੱਧੀ ਤੁਹਾਨੂੰ ਰੂਬਰੂ ਮਿਲ ਕੇ ਕਰ ਦਿੱਤੀ। ਤੁਸੀਂ ਮੇਰੀ ਗੱਲ ਪੂਰੀ ਸ਼ਾਂਤੀ ਨਾਲ ਸੁਣੀ ਅਤੇ ਤੁਸੀਂ ਵੀ ਮੇਰੀ ਗੱਲ ਦਾ ਪੂਰੀ ਸ਼ਾਂਤੀ ਨਾਲ ਜਵਾਬ ਦਿੱਤਾ ਸੀ। ਅਤੇ ਤੁਸੀਂ ਜੋ ਵੀ ਅਧਿਕਾਰੀ ਨੂੰ ਹੁਕੁਮ ਕੀਤਾ ਸੀ ਅਤੇ ਉਸ ਤੋਂ ਜੋ ਮੈਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਸੀ ਉਸ ਦੇ ਬਾਕੀ ਦੇ ਹਫਤੇ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਅਤੇ ਅੱਜ ਮੈਂ ਮੇਰੇ ਖ਼ੁਦ ਦੇ ਮਕਾਨ ਵਿੱਚ ਮੇਰੇ ਪਰਿਵਾਰ 6 ਬੱਚਿਆਂ ਦੇ ਨਾਲ ਆਨੰਦ ਨਾਲ ਰਹਿੰਦਾ ਹਾਂ। ਇਸ ਲਈ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ।

ਪ੍ਰਧਾਨ ਮੰਤਰੀ ਜੀ: ਭਰਤਭਾਈ ਤੁਹਾਡਾ ਇਹ ਪਹਿਲਾ ਅਨੁਭਵ ਸੁਣਕੇ ਮੈਨੂੰ ਪੁਰਾਣੇ ਦਿਨ ਯਾਦ ਆ ਗਏ ਅਤੇ 20 ਸਾਲ ਦੇ ਬਾਅਦ ਤੁਹਾਨੂੰ ਮਿਲਣ ਦਾ ਮੌਕਿਆ ਮਿਲਿਆ, ਪਰਿਵਾਰ ਵਿੱਚ ਸਭ ਬੱਚੇ ਪੜ੍ਹਦੇ ਹਨ ਜਾਂ ਕੀ ਕਰਦੇ ਹਨ?

ਭਰਤਭਾਈ : ਸਾਹਿਬ 4 ਲੜਕੀਆਂ ਦੀ ਸ਼ਾਦੀ ਕੀਤੀ ਹੈ ਅਤੇ 2 ਲੜਕੀਆਂ ਦੀ ਸ਼ਾਦੀ ਹੁਣ 18 ਸਾਲ ਤੋਂ ਘੱਟ ਉਮਰ ਦੀਆਂ ਹਨ।

ਪ੍ਰਧਾਨ ਮੰਤਰੀ ਜੀ : ਪਰ ਤੁਹਾਡਾ ਘਰ ਉੱਥੇ ਹੁਣ ਬਰਾਬਰ ਹੈ ਕਿ ਸਭ ਹੁਣ ਪੁਰਾਣਾ ਹੋ ਗਿਆ ਹੈ 20 ਸਾਲ ਵਿੱਚ ?

ਭਰਤਭਾਈ : ਸਾਹਿਬ , ਪਹਿਲੇ ਤਾਂ ਛੱਤ ਤੋਂ ਪਾਣੀ ਗਿਰਦਾ ਸੀ, ਪਾਣੀ ਦੀ ਵੀ ਦਿੱਕਤ ਸੀ, ਛੱਤ ਵਿੱਚੋਂ ਹੁਣ ਵੀ ਮਿੱਟੀ ਡਿੱਗ ਰਹੀ ਹੈ, ਛੱਤ ਪੱਕੀ ਨਹੀਂ ਬਣਾਈ।

ਪ੍ਰਧਾਨ ਮੰਤਰੀ ਜੀ: ਤੁਹਾਨੂੰ ਸਾਰੇ ਜਵਾਈ ਤਾਂ ਅੱਛੇ ਮਿਲੇ ਹੈ ਨਾ?

ਭਰਤਭਾਈ : ਸਾਹਿਬ, ਸਭ ਅੱਛੇ ਮਿਲੇ ਹਨ।

ਪ੍ਰਧਾਨ ਮੰਤਰੀ ਜੀ : ਠੀਕ ਹੈ ਚਲੋ, ਸੁਖੀ ਰਹੋ। ਲੇਕਿਨ ਆਪ ਲੋਕਾਂ ਨੂੰ ‘ਸਵਾਗਤ’

ਪ੍ਰੋਗਰਾਮ ਬਾਰੇ ਕਹਿੰਦਾ ਸਨ ਕਿ ਨਹੀਂ ਕਹਿੰਦੇ ਸਨ ਦੂਸਰੇ ਲੋਕਾਂ ਨੂੰ ਭੇਜਦੇ ਸਨ ਕੀ ਨਹੀਂ?

ਭਰਤਭਾਈ : ਜੀ ਸਾਹਿਬ ਭੇਜਦਾ ਸੀ, ਅਤੇ ਕਹਿੰਦਾ ਸੀ ਕਿ ਮੁੱਖ ਮੰਤਰੀ ਨਰੇਂਦਰ ਮੋਦੀ ਨੇ ਮੈਨੂੰ ਤਸੱਲੀਬਖਸ ਜਵਾਬ ਦਿੱਤਾ ਅਤੇ ਮੈਂ ਸ਼ਾਂਤੀ ਨਾਲ ਸੁਣਿਆ ਅਤੇ ਮੇਰਾ ਤਸੱਲੀਬਖਸ ਕਾਰਜ ਕੀਤਾ, ਤਾਂ ਤੁਹਾਡਾ ਕੋਈ ਵੀ ਪ੍ਰਸ਼ਨ ਹੋਵੇ ਤਾਂ ਤੁਸੀਂ ‘ਸਵਾਗਤ’ ਪ੍ਰੋਗਰਾਮ ਵਿੱਚ ਜਾ ਸਕਦੇ ਹੋ,  ਅਤੇ ਆਪ ਨਾ ਜਾ ਸਕੋ ਤਾਂ ਮੈਂ ਸਾਥ ਆਓਗਾ ਅਤੇ ਤੁਹਾਨੂੰ ਦਫ਼ਤਰ ਦਿਖਾਵਾਂਗਾ।

ਪ੍ਰਧਾਨ ਮੰਤਰੀ : ਠੀਕ ਹੈ, ਭਰਤਭਾਈ ਆਨੰਦ ਹੋ ਗਿਆ।

ਹੁਣ ਕੌਣ ਹੈ ਦੂਸਰੇ ਸੱਜਣ  ਤੁਹਾਡੇ ਪਾਸ।

ਵਿਨੈਕੁਮਾਰ : ਨਮਸਕਾਰ ਸਰ, ਮੈਂ ਹਾਂ ਚੌਧਰੀ ਵਿਜੈਕੁਮਾਰ ਬਾਲੁਭਾਈ, ਮੈਂ ਤਾਪੀ ਜ਼ਿਲ੍ਹੇ ਦਾ ਵਾਘਮੇਰਾ ਪਿੰਡਾ ਤੋਂ ਹਾਂ।

ਪ੍ਰਧਾਨ ਮੰਤਰੀ ਜੀ: ਵਿਨੈਭਾਈ ਨਮਸਕਾਰ।

ਵਿਜੈਭਾਈ : ਨਮਸਕਾਰ ਸਾਹਿਬ।

ਪ੍ਰਧਾਨ ਮੰਤਰੀ ਜੀ : ਕੈਸੇ ਹੈ ਆਪ।

ਵਿਜੈਭਾਈ : ਬਸ ਸਾਹਿਬ, ਤੁਹਾਡੇ ਅਸ਼ਰੀਵਾਦ ਨਾਲ ਮਜੇ ਵਿੱਚ ਹਾਂ।

ਪ੍ਰਧਾਨ ਮੰਤਰੀ ਜੀ : ਤੁਹਾਨੂੰ ਪਤਾ ਹੈ ਨਾ ਹੁਣ ਅਸੀਂ ਦਿੱਵਿਯਾਂਗ ਕਹਿੰਦੇ ਹਾਂ ਆਪ ਸਭ ਨੂੰ।

ਤੁਹਾਨੂੰ ਵੀ ਲੋਕ ਕਹਿੰਦੇ ਹੋਣਗੇ ਪਿੰਡ ਵਿੱਚ ਸਨਮਾਨ ਦੇ ਨਾਲ

ਵਿਨੈਭਾਈ : ਹਾਂ ਕਹਿੰਦੇ ਹੈ।

ਪ੍ਰਧਾਨ ਮੰਤਰੀ ਜੀ : ਮੈਨੂੰ ਬਰਾਬਰ ਯਾਦ ਹੈ ਕਿ ਤੁਸੀਂ ਆਪਣੇ ਹੱਕ ਦੇ ਲਈ ਇਤਨੀ ਲੜਾਈ ਲੜੀ ਸੀ ਉਸ ਸਮੇਂ, ਜ਼ਰਾ ਸਭ ਨੂੰ ਸੁਣਾਓ ਕਿ ਤੁਹਾਡੀ ਲੜਾਈ ਉਸ ਸਮੇਂ ਕੀ ਸੀ ਅਤੇ ਤੁਸੀਂ ਆਖਿਰੀ ਵਿੱਚ ਮੁੱਖ ਮੰਤਰੀ ਤੱਕ ਜਾ ਕੇ ਆਪਣਾ ਹੱਕ ਲੈ ਕੇ ਹਟੇ। ਉਹ ਗੱਲ ਸਾਰਿਆਂ ਨੂੰ ਸਮਝਾਉਏ।

ਵਿਨੈਭਾਈ : ਸਾਹਿਬ, ਮੇਰਾ ਪ੍ਰਸ਼ਨ ਉਸ ਸਮੇਂ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਸੀ। ਉਸ ਸਮੇਂ ਮੈਂ ਘੱਟ-ਗਿਣਤੀ ਵਿੱਤ ਆਯੋਗ ਵਿੱਚ ਆਵੇਦਨ ਦਿੱਤਾ ਸੀ ਰਿਣ ਦੇ ਲਈ, ਉਹ ਆਵੇਦਨ ਮਨਜ਼ੂਰ ਤਾਂ ਹੋਇਆ ਲੇਕਿਨ ਸਮੇਂ ‘ਤੇ ਮੈਨੂੰ ਚੈੱਕ ਨਹੀਂ ਦਿੱਤਾ ਗਿਆ, ਮੈਂ ਬਹੁਤ ਪਰੇਸ਼ਾਨ ਹੋਇਆ ਉਸ ਦੇ ਬਾਅਦ ਇੱਕ ਦੋਸਤ ਤੋਂ ਮੈਨੂੰ ਜਾਣਕਾਰੀ ਮਿਲੀ ਕਿ ਤੇਰੇ ਪ੍ਰਸ਼ਨਾਂ ਦਾ ਹਲ ‘ਸਵਾਗਤ’ ਪ੍ਰੋਗਰਾਮ ਵਿੱਚ ਮਿਲੇਗਾ ਜੋ ਚਲਦਾ ਹੈ ਗਾਂਧੀਨਗਰ ਵਿੱਚ ਉਸ ਵਿੱਚ ਤੇਰੇ ਪ੍ਰਸ਼ਨ ਦੀ ਪ੍ਰਸਤੁਤੀ ਕਰਨੀ ਪਵੇਗੀ। ਤਾਂ ਸਾਹਿਬ ਵਿੱਚ ਤਾਪੀ ਜ਼ਿਲ੍ਹੇ ਦਾ ਵਾਘਮੇਰਾ ਪਿੰਡ ਵਿੱਚ ਮੈਂ ਬਸ ਵਿੱਚ ਬੈਠ ਕੇ ਗਾਂਧੀਨਗਰ ਆਇਆ ਅਤੇ ਤੁਹਾਡੇ ਪ੍ਰੋਗਰਾਮ ਦਾ ਮੈਂ ਲਾਭ ਲਿਆ। ਤੁਸੀਂ ਮੇਰਾ ਪ੍ਰਸ਼ਨ ਸੁਣਿਆ ਅਤੇ ਤੁਸੀਂ ਤੁਰੰਤ ਮੈਨੂੰ 39245 ਰੁਪਏ ਦਾ ਚੈੱਕ ਦਿਵਾਇਆ, ਉਹ ਚੈੱਕ ਨਾਲ ਮੈਂ 2008 ਵਿੱਚ ਮੇਰੇ ਘਰ ਵਿੱਚ ਜਨਰਲ ਸਟੋਰ ਖੋਲ੍ਹਿਆ, ਅੱਜ ਵੀ ਉਹ ਸਟੋਰ ਕਾਰਜਸ਼ੀਲ ਹੈ, ਮੈਂ ਉਸੇ ਨਾਲ ਮੇਰਾ ਘਰ ਚਲ ਰਿਹਾ ਹਾਂ।  ਸਾਹਿਬ ਮੈਂ ਸਟੋਰ ਚਾਲੂ ਕਰਨ ਦੇ ਦੋ ਸਾਲ ਵਿੱਚ ਸ਼ਾਦੀ ਵੀ ਕਰ ਲਈ ਅੱਜ ਹੁਣ ਮੇਰੀਆਂ ਦੋ ਲੜਕੀਆਂ ਹਨ, ਅਤੇ ਉਸੇ ਸਟੋਰ ਵਿੱਚ ਮੈਂ ਉਨ੍ਹਾਂ ਨੂੰ ਪੜ੍ਹਾ ਰਿਹਾ ਹਾਂ। ਵੱਡੀ ਲੜਕੀ 8ਵੀਂ ਕਲਾਸ ਵਿੱਚ ਹੈ ਅਤੇ ਛੋਟੀ 6ਵੀਂ ਕਲਾਸ ਵਿੱਚ ਹੈ। ਅਤੇ ਘਰ ਪਰਿਵਾਰ ਬਹੁਤ ਅੱਛੀ ਤਰ੍ਹਾਂ ਨਾਲ ਆਤਮਨਿਰਭਰ ਬਣਿਆ। ਅਤੇ ਦੋ ਸਾਲ ਵਿੱਚ ਮੈਂ ਸਟੋਰ ਦੇ ਨਾਲ-ਨਾਲ ਆਪਣੀ ਪਤਨੀ ਦੇ ਨਾਲ ਖੇਤੀ ਕੰਮ ਵੀ ਕਰ ਰਿਹਾ ਹਾਂ ਅਤੇ ਅੱਛੀ ਖਾਸੀ ਆਮਦਨੀ ਹੋ ਰਹੀ ਹੈ।

ਪ੍ਰਧਾਨ ਮੰਤਰੀ ਜੀ : ਸਟੋਰ ਵਿੱਚ ਕੀ ਕੀ ਵੇਚਦੇ ਹੋ, ਵਿਨੈਭਾਈ।

ਵਿਨੈਭਾਈ : ਅਨਾਜ, ਕਿਰਾਨਾ ਦੀਆਂ ਸਾਰੀਆਂ ਚੀਜ਼ਾ ਵੇਚਦਾ ਹਾਂ।

ਪ੍ਰਧਾਨ ਮੰਤਰੀ ਜੀ : ਅਸੀਂ ਜੋ ਵੋਕਲ ਫਾਰ ਲੋਕਲ ਕਹਿੰਦੇ ਹਾਂ, ਤਾਂ ਕੀ ਤੁਸੀਂ ਉੱਥੇਂ ਵੀ ਸਭ ਵੋਕਲ ਫਾਰ ਲੋਕਲ ਖਰੀਦਣ ਆਉਂਦੇ ਹਾਂ।

ਵਿਨੈਭਾਈ : ਜੀ ਸਾਹਿਬ ਆਉਂਦੇ ਹੈ। ਅਨਾਜ, ਦਾਲ, ਚਾਵਲ, ਚੀਨੀ ਸਾਰੇ ਲੈਣ ਦੇ ਲਈ ਆਉਂਦਾ ਹੈ।

ਪ੍ਰਧਾਨ ਮੰਤਰੀ ਜੀ: ਹੁਣ ਅਸੀਂ ‘ਸ੍ਰੀ ਅੰਨ’ ਦੀ ਮੂਵਮੈਂਟ ਚਲਾਉਂਦੇ ਹਾ, ਬਾਜਰਾ, ਜਵਾਰ ਸਾਰੇ ਲੋਕ ਖਾਣ, ਤੁਹਾਨੂੰ ਉੱਥੋ ਸ਼੍ਰੀ ਅੰਨ ਦੀ ਵਿਕਰੀ ਹੁੰਦੀ ਹੈ ਕੀ ਨਹੀਂ?

ਵਿਨੈਭਾਈ : ਹਾਂ ਸਾਹਿਬ ਹੁੰਦੀ ਹੈ।

ਪ੍ਰਧਾਨ ਮੰਤਰੀ ਜੀ : ਤੁਸੀਂ ਦੂਸਰਿਆਂ ਨੂੰ ਰੋਜ਼ਗਾਰ ਦਿੰਦੇ ਹੋ ਕਿ ਨਹੀਂ ਜਾਂ ਤੁਸੀਂ ਖ਼ੁਦ ਹੀ ਆਪਣੀ ਪਤਨੀ ਦੇ ਨਾਲ ਕੰਮ ਕਰ ਲੈਂਦੇ ਹੋ।

ਵਿਨੈਭਾਈ: ਮਜ਼ਦੂਰ ਲੈਣੇ ਪੈਂਦੇ ਹਨ।

ਪ੍ਰਧਾਨ ਮੰਤਰੀ ਜੀ : ਮਜ਼ਦੂਰ ਲੈਣ ਪੈਂਦੇ ਹਨ ਅੱਛਾ, ਕਿਤਨੇ ਲੋਕਾਂ ਨੂੰ ਤੁਹਾਡੇ ਕਾਰਨ ਰੋਜ਼ਗਾਰ ਮਿਲਿਆ ਹੈ।

ਵਿਨੈਭਾਈ : ਮੇਰੇ ਕਾਰਨ 4-5 ਲੋਕਾਂ ਨੂੰ ਖੇਤ ਵਿੱਚ ਕੰਮ ਕਰਨ ਦਾ ਰੋਜ਼ਗਾਰ ਮਿਲਿਆ ਹੈ।

ਪ੍ਰਧਾਨ ਮੰਤਰੀ ਜੀ : ਹੁਣ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਡਿਜੀਟਲ ਪੇਮੈਂਟ ਕਰੋ, ਤਾਂ ਤੁਸੀਂ ਉੱਥੇਂ ਡਿਜੀਟਲ ਪੇਮੈਂਟ ਕਰਦੇ ਹੋ। ਮੋਬਾਈਲ ਫੋਨ ਤੋਂ ਪੈਸੇ ਲੈਣਾ ਦੇਣਾ, ਕਿਊਆਰ ਕੋਡ ਮੰਗਦੇ ਹੋ, ਐਸਾ ਕੁਝ ਕਰਦੇ ਹੋ।

ਵਿਨੈਭਾਈ : ਹਾਂ ਸਾਹਿਬ, ਕੋਈ ਲੋਕ ਆਉਂਦੇ ਹਨ ਉਹ ਲੋਕ ਮੇਰਾ ਕਿਊ ਆਰ ਕੋਡ ਮੰਗਦੇ ਹਨ ਮੇਰੇ ਖਾਤੇ ਵਿੱਚ ਪੈਸੇ ਪਾ ਦਿੰਦੇ ਹਨ।

ਪ੍ਰਧਾਨ ਮੰਤਰੀ ਜੀ : ਅੱਛਾ ਹੈ, ਯਾਨੀ ਤੁਹਾਡੇ ਪਿੰਡ ਤੱਕ ਪਹੁੰਚ ਗਿਆ ਹੈ ਸਭ।

ਵਿਨੈਭਾਈ : ਹਾਂ ਪਹੁੰਚ ਗਿਆ ਹੈ ਸਭ।

ਪ੍ਰਧਾਨ ਮੰਤਰੀ ਜੀ: ਵਿਨੈਭਾਈ ਤੁਹਾਡੀ ਵਿਸ਼ੇਸ਼ਤਾ ਇਹ ਹੈ ਕਿ ਆਪਣੇ ‘ਸਵਾਗਤ’ ਪ੍ਰੋਗਰਾਮ ਨੂੰ ਸਫਲ ਬਣਾਇਆ ਅਤੇ ‘ਸਵਾਗਤ’  ਪ੍ਰੋਗਰਾਮ ਵਿੱਚ ਜੋ ਵੀ ਲਾਭ ਮਿਲਿਆ ਤੁਹਾਡੀ ਉਸ ਦੀ ਗੱਲ ਦੂਸਰੇ ਲੋਕ ਵੀ ਪੁੱਛਦੇ ਹੋਣਗੇ। ਤੁਹਾਨੂੰ ਕੀ ਆਪਣੇ ਇਤਨੀ ਸਾਰੀ ਹਿੰਮਤ ਕਿ ਮੁੱਖ ਮੰਤਰੀ ਤੱਕ ਪਹੁੰਚ ਗਏ, ਹੁਣ ਸਾਰੇ ਅਫਸਰਾਂ ਨੂੰ ਪਤਾ ਚਲ ਗਿਆ ਕਿ ਆਪ ਫਰਿਆਦ ਕਰਕੇ ਆਏ ਹੋ ਤਾਂ, ਉਹ ਸਭ ਤੁਹਾਨੂੰ ਪਰੇਸ਼ਾਨ ਕਰਨਗੇ, ਐਸਾ ਤਾਂ ਹੋਇਆ ਹੋਵੇਗਾ ਬਾਅਦ ਵਿੱਚ। 

ਵਿਨੈਭਾਈ : ਜੀ ਸਰ।

ਪ੍ਰਧਾਨ ਮੰਤਰੀ ਜੀ : ਕੀ ਬਾਅਦ ਵਿੱਚ ਰਸਤਾ ਖੁੱਲ੍ਹ ਗਿਆ ਸੀ।

ਵਿਨੈਭਾਈ : ਖੁੱਲ੍ਹ ਗਿਆ ਸੀ ਸਾਹਿਬ।

ਪ੍ਰਧਾਨ ਮੰਤਰੀ ਜੀ : ਹੁਣ ਵਿਨੈਭਾਈ ਪਿੰਡ ਵਿੱਚ ਦਾਦਾਗਿਰੀ ਕਰਦੇ ਹੋਣਗੇ ਕਿ ਮੇਰਾ ਤਾਂ ਸਿੱਧਾ ਮੁੱਖ ਮੰਤਰੀ ਦੇ ਨਾਲ ਸਬੰਧ ਹੈ। ਐਸਾ ਨਹੀਂ ਕਰਦੇ ਨਾ?

ਵਿਨੈਭਾਈ : ਜੀ ਨਹੀ ਸਰ।

ਪ੍ਰਧਾਨ ਮੰਤਰੀ ਜੀ : ਠੀਕ ਹੈ ਵਿਨੈਭਾਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਤੁਸੀਂ ਅੱਛਾ ਕੀਤਾ ਕਿ ਲੜਕੀਆਂ ਨੂੰ ਪੜ੍ਹਾ ਰਹੇ ਹੋ, ਬਹੁਤ ਪੜ੍ਹਾਉਣਾ, ਠੀਕ ਹੈ।

ਪ੍ਰਧਾਨ ਮੰਤਰੀ ਜੀ: ਕੀ ਨਾਮ ਹੈ ਤੁਹਾਡਾ?

ਰਾਕੇਸ਼ਭਾਈ ਪਾਰੇਖ: ਰਾਕੇਸ਼ਭਾਈ ਪਾਰੇਖ

ਪ੍ਰਧਾਨ ਮੰਤਰੀ ਜੀ: ਰਾਕੇਸ਼ਭਾਈ ਪਾਰੇਖ, ਕਿਥੋ ਸੂਰਤ ਜ਼ਿਲ੍ਹੇ ਤੋ ਆਏ ਹੋ?

ਰਾਕੇਸ਼ਭਾਈ ਪਾਰੇਖ : ਹਾਂ, ਸੂਰਤ ਤੋਂ ਆਇਆ ਹਾਂ।

ਪ੍ਰਧਾਨ ਮੰਤਰੀ ਜੀ: ਮਤਲਬ ਸੂਰਤ ਵਿੱਚ ਜਾਂ ਸੂਰਤ ਦੇ ਆਸਪਾਸ ਵਿੱਚ ਕਿੱਥੇ ਰਹਿੰਦੇ ਹੋ?

ਰਾਕੇਸ਼ਭਾਈ ਪਾਰੇਖ :ਸੂਰਤ ਵਿੱਚ ਅਪਾਰਟਮੈਂਟ ਵਿੱਚ ਰਹਿੰਦਾ ਹਾਂ।

ਪ੍ਰਧਾਨ ਮੰਤਰੀ ਜੀ: ਹਾਂ, ਜੀ ਦੱਸੋ ਤੁਹਾਡਾ ਕੀ ਪ੍ਰਸ਼ਨ ਹੈ?

ਰਾਕੇਸ਼ਭਾਈ ਪਾਰੇਖ, ਪ੍ਰਸ਼ਨ ਇਹ ਹੈ ਕਿ 2006 ਵਿੱਚ ਰੇਲ ਆਈ ਸੀ ਉਸ ਵਿੱਚ ਬਿਲਡਿੰਗ ਉਤਾਰ ਦਿੱਤਾ ਗਿਆ, ਉਸ ਵਿੱਚ 8 ਮੰਜ਼ਿਲ ਵਾਲਾ ਬਿਲਡਿੰਗ ਸੀ, ਜਿਸ ਵਿੱਚ 32 ਫਲੈਟਸ ਅਤੇ 8 ਦੁਕਾਨਾਂ ਸੀ। ਉਹ ਜਰਜਿਤ ਹੋ ਗਿਆ ਸੀ, ਇਸ ਵਜ੍ਹਾ ਨਾਲ ਬਿਲਡਿੰਗ ਉਤਾਰ ਦਿੱਤਾ ਗਿਆ, ਸਾਨੂੰ ਉਸ ਵਿੱਚ ਪਰਮਿਸ਼ਨ ਮਿਲ ਨਹੀਂ ਰਹੀ ਸੀ। ਅਸੀਂ ਕਾਰੋਪੋਰੇਸ਼ਨ ਵਿੱਚ ਜਾ ਕੇ ਆਏ, ਉਸ ਵਿੱਚ ਪਰਮਿਸ਼ਨ ਮਿਲਦੀ ਨਹੀ ਸੀ। ਅਸੀਂ ਸਭ ਇਕੱਠੇ ਹੋਏ, ਉਸ ਸਮੇਂ ਵਿੱਚ ਸਾਨੂੰ ਪਤਾ ਚਲਿਆ ਕਿ ਸਵਾਗਤ ਪ੍ਰੋਗਰਾਮ ਵਿੱਚ ਨਰੇਂਦਰ ਮੋਦੀ ਸਾਹਿਬ ਉਸ ਸਮੇਂ ਮੁੱਖ ਮੰਤਰੀ ਸੀ, ਮੈਂ ਕੰਪਲੈਂਟ ਦਿੱਤਾ, ਉਸ ਸਮੇਂ ਮੈਨੂੰ ਗਾਮਿਤ ਸਾਬ ਮਿਲੇ ਸਨ, ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਉਸ ਦੇ ਲਈ ਤੁਰੰਤ ਤੁਹਾਨੂੰ ਬੁਲਾਉਣਗੇ। ਜਿਤਨਾ ਜਲਦੀ ਹੋ ਸਕੇ ਉਤਨਾ ਤੁਹਾਨੂੰ ਜਲਦੀ ਬੁਲਾ ਲੈਣਗੇ।

ਉਨ੍ਹਾਂ ਨੇ ਕਿਹਾ ਕਿ ਤੁਹਾਡੇ ਪਾਸ ਘਰ ਨਹੀਂ ਰਿਹਾ ਮੈਂ ਇਸ ਗੱਲ ਤੋਂ ਦੁਖੀ ਹਾਂ, ਬਾਅਦ ਵਿੱਚ ਮੈਨੂੰ ਦੂਸਰੇ ਦਿਨ ਬੁਲਾ ਲਿਆ। ਅਤੇ ਸਵਾਗਤ ਪ੍ਰੋਗਰਾਮ ਵਿੱਚ ਮੈਨੂੰ ਤੁਹਾਡੇ ਨਾਲ ਮੌਕਾ ਮਿਲਿਆ ਹੈ। ਉਸ ਸਮੇਂ ਤੁਸੀਂ ਮੈਨੂੰ ਮਨਜ਼ੂਰੀ ਤਾਂ ਦੇ ਦਿੱਤੀ। ਮੈਂ  ਭਾਡੇ ਦੇ ਮਕਾਨ ਵਿੱਚ ਰਹਿੰਦਾ ਸੀ। 10 ਸਾਲ ਭਾਡੇ ਦੇ ਮਕਾਨ ਵਿੱਚ ਰਿਹਾ।  ਅਤੇ ਮਨਜ਼ੂਰੀ ਮਿਲ ਗਈ, ਫਿਰ ਅਸੀਂ ਪੂਰੀ ਬਿਲਡਿੰਗ ਨਵੇਂ ਸਿਰੇ ਤੋਂ ਬਣਵਾਇਆ। ਉਸ ਵਿੱਚ ਤੁਸੀਂ ਸਪੈਸ਼ਲ ਕੇਸ ਵਿੱਚ ਮਨਜ਼ੂਰੀ ਦੇ ਦਿੱਤੀ ਸੀ, ਸਾਡੀ ਮੀਟਿੰਗ ਹੋਈ ਅਤੇ ਸਭ ਨੂੰ ਮੀਟਿੰਗ ਵਿੱਚ ਇਨਵੋਲਵ ਕਰਕੇ ਪੂਰੀ ਬਿਲਡਿੰਗ ਖੜ੍ਹੀ ਕੀਤੀ। ਅਤੇ ਅਸੀਂ ਸਭ ਫਿਰ ਤੋਂ ਰਹਿਣ ਲਗੇ। 32 ਪਰਿਵਾਰ ਅਤੇ 8 ਦੁਕਾਨ ਵਾਲੇ ਤੁਹਾਡਾ ਬਹੁਤ ਬਹੁਤ ਆਭਾਰ ਵਿਅਕਤ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਜੀ : ਪਾਰੇਖਜੀ ਤੁਸੀਂ ਤਾਂ ਆਪਣੇ ਨਾਲ 32 ਪਰਿਵਾਰਾਂ ਦਾ ਵੀ ਭਲਿਆ ਕੀਤਾ। ਅਤੇ 32 ਲੋਕਾਂ ਦੇ ਪਰਿਵਾਰਾਂ ਨੂੰ ਅੱਜ ਸੁਖ ਸ਼ਾਂਤੀ ਨਾਲ ਜੀਣੇ ਦਾ ਮੌਕਾ ਦਿੱਤਾ। ਇਹ 32 ਲੋਕ ਪਰਿਵਾਰ ਕੈਸੇ ਰਹਿੰਦੇ ਹਨ, ਸੁਖ ਵਿੱਚ ਹੈ ਨਾ ਸਾਰੇ।

ਰਾਕੇਸ਼ਭਾਈ ਪਾਰੇਖ : ਸੁਖ ਵਿੱਚ ਹੈ ਸਭ ਅਤੇ ਮੈਂ ਥੋੜ੍ਹੀ ਤਕਲੀਫ ਵਿੱਚ ਹਾਂ ਸਾਹਿਬ।

ਪ੍ਰਧਾਨ ਮੰਤਰੀ ਜੀ: ਸਭ ਮਿਲਜੁਲ ਕੇ ਰਹਿੰਦੇ ਹੋ?

ਰਾਕੇਸ਼ਭਾਈ ਪਾਰੇਖ: ਹਾਂ ਸਭ ਮਿਲਜੁਲ ਕੇ ਰਹਿੰਦੇ ਹਾਂ।

ਪ੍ਰਧਾਨ ਮੰਤਰੀ ਜੀ : ਅਤੇ ਤੁਸੀਂ ਫਿਰ ਤਕਲੀਫ ਵਿੱਚ ਆ ਗਏ?

ਰਾਕੇਸ਼ਭਾਈ ਪਾਰੇਖ: ਹਾਂ ਸਾਹਿਬ ਤੁਸੀਂ ਕਿਹਾ ਸੀ ਕਿ ਕਦੇ ਤਕਲੀਫ ਆਏ ਤਾਂ ਮੇਰੇ ਬੰਗਲੇ ਵਿੱਚ ਆ ਕੇ ਰਹਿਣਾ। ਤਾਂ ਤੁਸੀਂ ਕਿਹਾ ਸੀ ਕਿ ਬਿਲਡਿੰਗ ਬਣੇ ਨਹੀਂ ਤਦ ਤੱਕ ਮੇਰੇ ਬੰਗਲੇ ਵਿੱਚ ਰਹਿਣਾ, ਬਿਲਡਿੰਗ ਬਣੀ ਤਦ ਤੱਕ ਤਾਂ ਮੈਂ ਭਾਡੇ ਦੇ ਮਕਾਨ ਵਿੱਚ ਰਹਿਣਾ, ਹੁਣ ਬਿਲਡਿੰਗ ਬਣਨ ਦੇ ਬਾਅਦ ਘਰ ਵਿੱਚ ਪਰਿਵਾਰ ਦੇ ਨਾਲ ਹੁਣ ਸ਼ਾਂਤੀ ਨਾਲ ਰਹਿੰਦਾ ਹਾਂ, ਮੇਰੇ ਦੋ ਲੜਕੇ ਹਨ, ਉਨ੍ਹਾਂ ਦੇ ਅਤੇ ਪਤਨੀ ਦੇ ਨਾਲ ਸ਼ਾਂਤੀ ਨਾਲ ਰਹਿੰਦਾ ਹਾਂ। 

ਪ੍ਰਧਾਨ ਮੰਤਰੀ ਜੀ : ਲੜਕੇ ਕੀ ਪੜ੍ਹ ਰਹੇ ਹਨ?

ਰਾਕੇਸ਼ਭਾਈ ਪਾਰੇਖ: ਇੱਕ ਲੜਕਾ ਹੈ ਉਹ ਨੌਕਰੀ ਕਰ ਰਿਹਾ ਹੈ ਅਤੇ ਦੂਸਰਾ ਲੜਕਾ ਕੁੰਕੀਗ ਦਾ ਕੰਮ ਕਰ ਰਿਹਾ ਹੈ। ਹੋਟਲ ਮੈਨੇਜਮੈਂਟ ਦਾ ਕੰਮ ਕਹਿੰਦੇ ਹੈ ਨਾ, ਹੁਣ ਉਸ ਨਾਲ ਹੀ ਘਰ ਚਲਦਾ ਹੈ, ਹੁਣ ਮੇਰੀ ਨਸ ਦਬ ਜਾਣ ਦੀ ਵਜ੍ਹਾ ਨਾਲ ਤਕਲੀਫ ਹੈ ਅਤੇ ਚਲਿਆ ਨਹੀਂ ਜਾਂਦਾ ਹੈ। ਡੇਢ ਸਾਲ ਤੋਂ ਇਸ ਤਕਲੀਫ ਵਿੱਚ ਹਾਂ।

ਪ੍ਰਧਾਨ ਮੰਤਰੀ ਜੀ : ਲੇਕਿਨ ਯੋਗਾ, ਆਦਿ ਕੁਝ ਕਰਦੇ ਹਨ ਕਿ ਨਹੀਂ?

ਰਾਕੇਸ਼ਭਾਈ ਪਾਰੇਖ: ਹਾਂ ਸਾਹਿਬ ਐਕਸਰਸਾਇਜ ਆਦਿ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਜੀ: ਹਾਂ ਇਸ ਨਾਲ ਤਾਂ ਆਪਰੇਸ਼ਨ ਦੀ ਜਲਦਬਾਜ਼ੀ ਕਰਨ ਤੋਂ ਪਹਿਲੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਹੁਣ ਤਾਂ ਸਾਡਾ ਆਯੁਸ਼ਮਾਨ ਕਾਰਡ ਵੀ ਬਣਦਾ ਹੈ, ਆਯੁਸ਼ਮਾਨ ਕਾਰਡ ਬਣਾਇਆ ਹੈ ਤੁਸੀਂ?  ਅਤੇ ਪੰਜ ਲੱਖ ਤੱਕ ਦਾ ਖਰਚ ਵੀ ਉਸ ਵਿੱਚੋਂ ਨਿਕਲ ਜਾਂਦਾ ਹੈ। ਅਤੇ ਗੁਜਰਾਤ ਸਰਕਾਰ ਦੀ ਵੀ ਸੁੰਦਰ ਯੋਜਨਾਵਾਂ ਹੈ ਮਾਂ ਕਾਰਡ ਦੀ ਯੋਜਨਾ ਹੈ, ਇਨ੍ਹਾਂ ਦਾ ਲਾਭ ਲੈ ਕੇ ਤਕਲੀਫ ਇੱਕ ਵਾਰ ਦੂਰ ਕਰ ਦਿਓ।

ਰਾਕੇਸ਼ ਭਾਈ ਪਾਰੇਖ : ਹਾਂ ਸਾਹਿਬ ਠੀਕ ਹੈ।

ਪ੍ਰਧਾਨ  ਮੰਤਰੀ ਜੀ: ਤੁਹਾਡੀ ਉਮਰ ਇਤਨੀ ਜ਼ਿਆਦਾ ਨਹੀਂ ਕਿ ਤੁਸੀਂ ਐਸੇ ਥਕ ਜਾਏ।

ਪ੍ਰਧਾਨ ਮੰਤਰੀ ਜੀ : ਅੱਛਾ ਰਾਕੇਸ਼ਭਾਈ ਤੁਸੀਂ ਸਵਾਗਤ ਦੁਆਰਾ ਅਨੇਕ ਲੋਕਾਂ ਦੀ ਮਦਦ ਕੀਤੀ। ਇੱਕ ਜਾਗਰੂਕ ਨਾਗਰਿਕ ਕੈਸੇ ਮਦਦ ਕਰ ਸਕਦਾ ਹੈ। ਉਸ ਦਾ ਤੁਸੀਂ ਉਦਾਹਰਣ ਬਣੇ ਹੋ, ਮੇਰੇ ਲਈ ਵੀ ਤਸੱਲੀ ਹੈ ਕਿ ਤੁਹਾਨੂੰ ਅਤੇ ਤੁਹਾਡੀ ਗੱਲ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ। ਸਾਲਾਂ ਪਹਿਲੇ ਦੋ ਪ੍ਰਸ਼ਨ ਦਾ ਨਿਰਾਕਰਣ ਹੋਇਆ, ਹੁਣ ਆਪਣੇ ਸੰਤਾਨ ਵੀ ਸੇਟਲ ਹੋ ਰਹੇ ਹਨ। ਚਲੋ ਮੇਰੀ ਵਲੋਂ ਸਭ ਨੂੰ ਸ਼ੁਭਕਾਮਨਾਵਾਂ ਕਹਿਣਾ ਭਾਈ।

 

ਸਾਥੀਓ, 

ਇਸ ਸੰਵਾਦ ਦੇ ਬਾਅਦ ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਅਸੀਂ ਜਿਸ ਉਦੇਸ਼ ਨਾਲ ਸਵਾਗਤ ਨੂੰ ਸ਼ੁਰੂ ਕੀਤਾ ਸੀ ਉਹ ਪੂਰੀ ਤਰ੍ਹਾਂ ਨਾਲ ਸਫਲ ਹੋ ਰਿਹਾ ਹੈ। ਇਸ ਦੇ ਜ਼ਰੀਏ ਲੋਕ ਨਾ ਸਿਰਫ ਆਪਣੀ ਸਮੱਸਿਆ ਦਾ ਹਲ ਪਾ ਰਹੇ ਹਨ ਬਲਕਿ ਰਾਕੇਸ਼ ਜੀ ਜੈਸੇ ਲੋਕ ਆਪਣੇ ਨਾਲ ਹੀ ਸੈਕੜੇ ਪਰਿਵਾਰਾਂ ਦੀ ਗੱਲ ਉਠਾ ਰਹੇ ਹਨ। ਮੇਰਾ ਮੰਨਣਾ ਹੈ ਕਿ ਸਰਕਾਰ ਦਾ ਵਿਵਹਾਰ ਐਸਾ ਹੋਣਾ ਚਾਹੀਦਾ ਹੈ ਕਿ ਆਮ ਮਾਨਵੀ ਉਸ ਨਾਲ ਆਪਣੀਆਂ ਬਾਤਾਂ ਸਾਝੀਆਂ ਕਰੇ, ਉਸ ਨੂੰ ਦੋਸਤ ਸਮਝੇ ਅਤੇ ਉਸੇ ਦੇ ਦੁਆਰਾ ਅਸੀਂ ਅੱਗੇ ਵਧਦੇ ਹੋਏ ਗੁਜਰਾਤ ਵਿੱਚ, ਅਤੇ ਮੇਰੀ ਖੁਸ਼ੀ ਹੈ ਕਿ ਅੱਜ ਭੂਪੇਂਦਰ ਭਾਈ ਵੀ ਸਾਡੇ ਨਾਲ ਹੈ। ਮੈਂ ਦੇਖ ਰਿਹਾ ਹਾਂ ਕਿ ਜ਼ਿਲ੍ਹਿਆਂ ਵਿੱਚ ਕੁਝ ਮੰਤਰੀਗਣ ਵੀ ਹਨ, ਅਧਿਕਾਰੀਗਣ ਵੀ ਦਿਖ ਰਹੇ ਹਨ ਹੁਣ ਤਾਂ ਕਾਫੀ ਨਵੇਂ ਚਿਹਰੇ ਹਨ, ਮੈਂ ਬਹੁਤ ਘੱਟ ਲੋਕਾਂ ਨੂੰ ਜਾਣਦਾ ਹਾਂ।

ਗੁਜਰਾਤ ਦੇ ਕਰੋੜਾਂ ਨਾਗਰਿਕਾਂ ਦੀ ਸੇਵਾ ਵਿੱਚ ਸਮਰਪਿਤ ‘ਸੁਆਗਤ’, 20 ਵਰ੍ਹੇ ਪੂਰੇ ਕਰ ਰਿਹਾ ਹੈ। ਅਤੇ ਮੈਨੂੰ ਹੁਣੇ-ਹੁਣੇ ਕੁਝ ਲਾਭਾਰਥੀਆਂ ਤੋਂ ਪੁਰਾਣੇ ਅਨੁਭਵਾਂ ਨੂੰ ਸੁਣਨ ਦਾ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਮੌਕਾ ਮਿਲਿਆ ਅਤੇ ਦੇਖ ਰਿਹਾ ਹਾਂ ਕਿਤਨਾ ਕੁਝ ਪੁਰਾਣਾ ਅੱਖਾਂ ਦੇ ਸਾਹਮਣੇ ਤੋਂ ਘੁੰਮ ਗਿਆ। ਸੁਆਗਤ ਦੀ ਸਫ਼ਲਤਾ ਵਿੱਚ ਕਿਤਨੇ ਹੀ ਲੋਕਾਂ ਦੀ ਅਨਵਰਤ ਮਿਹਨਤ ਲੱਗੀ ਹੈ, ਕਿਤਨੇ ਹੀ ਲੋਕਾਂ ਦੀ ਨਿਸ਼ਠਾ ਲੱਗੀ ਹੈ।

ਮੈਂ ਇਸ ਅਵਸਰ ’ਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

 ਸਾਥੀਓ,

 ਕੋਈ ਵੀ ਵਿਵਸਥਾ ਜਦੋਂ ਜਨਮ ਲੈਂਦੀ ਹੈ, ਤਿਆਰ ਹੁੰਦੀ ਹੈ, ਤਾਂ ਉਸ ਦੇ ਪਿੱਛੇ ਇੱਕ ਵਿਜ਼ਨ ਅਤੇ ਨੀਅਤ ਹੁੰਦੀ ਹੈ। ਭਵਿੱਖ ਵਿੱਚ ਉਹ ਵਿਵਸਥਾ ਕਿੱਥੋਂ ਤੱਕ ਪਹੁੰਚੇਗੀ, ਉਸ ਦੀ ਇਹ ਨੀਅਤੀ,  End Result, ਉਸੇ ਨੀਅਤ ਨਾਲ  ਤੈਅ ਹੁੰਦੀ ਹੈ। 2003 ਵਿੱਚ ਮੈਂ ਜਦੋਂ ‘ਸੁਆਗਤ’ ਦੀ ਸ਼ੁਰੂਆਤ ਕੀਤੀ ਸੀ, ਉਦੋਂ ਮੈਨੂੰ ਗੁਜਰਾਤ ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਉਸ ਤੋਂ ਪਹਿਲਾਂ ਮੇਰਾ ਵਰ੍ਹਿਆਂ ਦਾ ਜੀਵਨ ਕਾਰਜਕਰਤਾ ਦੇ ਰੂਪ ਵਿੱਚ ਬੀਤਿਆ ਸੀ, ਆਮ ਮਨੁੱਖਾਂ ਦੇ ਵਿਚਕਾਰ ਹੀ ਆਪਣਾ ਗੁਜਾਰਾ ਹੋਇਆ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਆਮ ਤੌਰ ’ਤੇ ਲੋਕ ਮੈਨੂੰ ਕਹਿੰਦੇ ਸਨ, ਅਤੇ ਆਮ ਤੌਰ ’ਤੇ ਇਹ ਬੋਲਿਆ ਜਾਂਦਾ ਹੈ ਸਾਡੇ ਦੇਸ਼ ਵਿੱਚ ਅਨੁਭਵ ਦੇ ਅਧਾਰ ’ਤੇ ਲੋਕ ਬੋਲਦੇ ਰਹਿੰਦੇ ਹਨ ਕਿ ਭਈ ਇੱਕ ਵਾਰ ਕੁਰਸੀ ਮਿਲ ਜਾਂਦੀ ਹੈ ਨਾ ਫਿਰ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਹਨ, ਲੋਕ ਵੀ ਬਦਲ ਜਾਂਦੇ ਹਨ ਅਜਿਹਾ ਮੈਂ ਸੁਣਦਾ ਰਹਿੰਦਾ ਸੀ। ਲੇਕਿਨ ਮੈਂ ਮਨੋਮਨ ਤੈਅ ਕਰਕੇ ਬੈਠਦਾ ਸੀ ਕਿ ਮੈਂ ਵੈਸਾ ਹੀ ਰਹਾਂਗਾ ਜੈਸਾ ਮੈਨੂੰ ਲੋਕਾਂ ਨੇ ਬਣਾਇਆ ਹੈ। ਉਨ੍ਹਾਂ ਦੇ ਦਰਮਿਆਨ ਜੋ ਸਿੱਖਿਆ ਹਾਂ, ਉਨ੍ਹਾਂ ਦਰਮਿਆਨ ਮੈਂ ਜੋ ਅਨੁਭਵ ਪ੍ਰਾਪਤ ਕੀਤੇ ਹਨ, ਮੈਂ ਕਿਸੇ ਵੀ ਹਾਲਤ ਵਿੱਚ ਕੁਰਸੀ ਦੀਆਂ ਮਜ਼ਬੂਰੀਆਂ ਦਾ ਗੁਲਾਮ ਨਹੀਂ ਬਣਾਂਗਾ। ਮੈਂ ਜਨਤਾ ਜਨਾਰਦਨ ਦੇ ਦਰਮਿਆਨ ਰਹੁੰਗਾ, ਜਨਤਾ ਜਨਾਰਦਨ ਲਈ ਰਹਾਂਗਾ। ਇਸੇ ਦ੍ਰਿੜ੍ਹ ਨਿਸ਼ਚੇ ਨਾਲ State Wide Attention on Grievances by Application of Technology, ਯਾਨੀ ‘ਸੁਆਗਤ’ ਦਾ ਜਨਮ ਹੋਇਆ। ਸੁਆਗਤ ਦੇ ਪਿੱਛੇ ਦੀ ਭਾਵਨਾ ਸੀ-ਆਮ ਮਨੁੱਖ ਦਾ ਲੋਕਤੰਤਰਿਕ (ਲੋਕਤੰਤਰੀ) ਸੰਸਥਾਵਾਂ ਵਿੱਚ ਸੁਆਗਤ! ਸੁਆਗਤ ਦੀ ਭਾਵਨਾ ਸੀ-ਵਿਧਾਨ ਦਾ ਸੁਆਗਤ, ਸਮਾਧਾਨ ਦਾ ਸੁਆਗਤ! ਅਤੇ, ਅੱਜ 20 ਵਰ੍ਹਿਆਂ ਬਾਅਦ ਵੀ ਸੁਆਗਤ ਦਾ ਮਤਲਬ ਹੈ- Ease of living, reach of governance! ਈਮਾਨਦਾਰੀ ਨਾਲ ਕੀਤੇ ਗਏ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਗਵਰਨੈਂਸ ਦੇ ਇਸ ਗੁਜਰਾਤ ਮਾਡਲ ਦੀ ਪੂਰੀ ਦੁਨੀਆ ਵਿੱਚ ਆਪਣੀ ਇੱਕ ਪਹਿਚਾਣ ਬਣ ਗਈ।

ਸਭ ਤੋਂ ਪਹਿਲਾਂ ਇੰਟਰਨੈਸ਼ਨਲ ਟੈਲੀਕੋਮ ਔਰਗਨਾਈਜ਼ੇਸ਼ਨ ਨੇ ਇਸੇ e-transparency ਅਤੇ e-accountability ਦੀ ਉਤਕ੍ਰਿਸ਼ਟ ਉਦਾਹਰਣ ਦੱਸਿਆ। ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਨੇ ਵੀ ਸੁਆਗਤ ਦੀ ਤਾਰੀਫ ਕੀਤੀ। ਇਸੇ ਯੂਐੱਨ ਦਾ ਪ੍ਰਤੀਸ਼ਠਿਤ ਪਬਲਿਕ ਸਰਵਿਸ ਅਵਾਰਡ ਵੀ ਮਿਲਿਆ। 2011 ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ, ਗੁਜਰਾਤ ਨੇ ਸੁਆਗਤ ਦੀ ਬਦੌਲਤ  e-governance ਵਿੱਚ ਭਾਰਤ ਸਰਕਾਰ ਦਾ ਗੋਲਡ ਅਵਾਰਡ ਵੀ ਜਿੱਤਿਆ ਅਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।

ਭਾਈਓ ਭੈਣੋਂ,

ਮੇਰੇ ਲਈ ਸੁਆਗਤ ਦੀ ਸਫ਼ਲਤਾ ਦਾ ਸਭ ਤੋਂ ਬੜਾ ਅਵਾਰਡ ਇਹ ਹੈ ਕਿ ਇਸ ਦੇ ਜ਼ਰੀਏ ਅਸੀਂ ਗੁਜਰਾਤ ਦੇ ਲੋਕਾਂ ਦੀ ਸੇਵਾ ਕਰ ਸਕਾਂਗਾ। ਸੁਆਗਤ ਦੇ ਤੌਰ ’ਤੇ ਅਸੀਂ ਇੱਕ practical system ਤਿਆਰ ਕੀਤਾ। ਬਲਾਕ ਅਤੇ ਤਹਿਸੀਲ ਲੈਵਲ ’ਤੇ ਜਨ-ਸੁਣਵਾਈ ਦੇ ਲਈ ਸੁਆਗਤ ਦੀ ਪਹਿਲੀ ਵਿਵਸਥਾ ਕੀਤੀ। ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ’ਤੇ ਜ਼ਿਲ੍ਹਾ ਅਧਿਕਾਰੀ ਨੂੰ ਜ਼ਿੰਮੇਦਾਰੀ ਦਿੱਤੀ ਗਈ। ਅਤੇ, ਰਾਜ ਪੱਧਰ ’ਤੇ ਇਹ ਜ਼ਿੰਮੇਦਾਰੀ ਮੈਂ ਖੁਦ ਆਪਣੇ ਮੋਢਿਆਂ ’ਤੇ ਲਈ ਸੀ। ਅਤੇ ਇਸ ਦਾ ਮੈਨੂੰ ਖੁਦ ਵੀ ਬਹੁਤ ਲਾਭ ਹੋਇਆ। ਜਦੋਂ ਮੈਂ ਸਿੱਧੀ ਜਨ-ਸੁਣਵਾਈ ਕਰਦਾ ਸੀ, ਤਾਂ ਮੈਨੂੰ ਆਖਿਰੀ ਕਤਾਰ ’ਤੇ ਬੈਠੇ ਹੋਏ ਲੋਕ ਹੋਣ, ਸਰਕਾਰ ਤੋਂ  ਉਨ੍ਹਾਂ ਨੂੰ ਲਾਭ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ, ਲਾਭ ਉਨ੍ਹਾਂ ਨੂੰ ਪਹੁੰਚ ਰਿਹਾ ਹੈ ਕਿ ਨਹੀਂ ਪਹੁੰਚ ਰਿਹਾ ਹੈ, ਸਰਕਾਰ ਦੀਆਂ ਨੀਤੀਆਂ ਦੇ ਕਾਰਨ ਉਨ੍ਹਾਂ ਦੀ ਕੋਈ ਮੁਸੀਬਤਾਂ ਵਧ ਤਾਂ ਨਹੀਂ ਰਹੀਆਂ ਹਨ, ਕਿਸੇ ਸਥਾਨਕ ਸਰਕਾਰੀ ਅਧਿਕਾਰੀ ਦੀ ਨੀਅਤ ਦੇ ਕਾਰਨ ਉਹ ਪਰੇਸ਼ਾਨ ਤਾਂ ਨਹੀਂ ਹਨ, ਉਸ ਦੇ ਹੱਕ ਦਾ ਹੈ ਲੇਕਿਨ ਕੋਈ ਹੋਰ ਖੋਹ ਰਿਹਾ ਹੈ, ਉਸ ਦੇ ਹੱਕ ਦਾ ਹੈ ਲੇਕਿਨ ਉਸ ਨੂੰ ਮਿਲ ਨਹੀਂ ਰਿਹਾ ਹੈ। ਇਹ ਸਾਰੇ ਫੀਡਬੈਕ ਮੈਨੂੰ ਬਹੁਤ ਅਸਾਨੀ ਨਾਲ ਹੇਠਾਂ ਤੋਂ ਮਿਲਣ ਲੱਗੇ। ਅਤੇ ਸੁਆਗਤ ਦੀ ਤਾਕਤ ਤਾਂ ਇਤਨੀ ਵਧ ਗਈ , ਉਸ ਦੀ ਪ੍ਰਤਿਸ਼ਠਾ ਇਤਨੀ ਵਧ ਗਈ ਕਿ ਗੁਜਰਾਤ ਦੇ ਆਮ ਨਾਗਰਿਕ ਵੀ ਬੜੇ ਤੋਂ ਬੜੇ ਅਫ਼ਸਰ ਦੇ ਪਾਸ ਜਾਂਦੇ ਸੀ ਅਤੇ ਅਗਰ ਉਸ ਦੀ ਕੋਈ ਸੁਣਦਾ ਨਹੀਂ, ਕੰਮ ਨਹੀਂ ਹੁੰਦਾ, ਉਹ ਬੋਲਦਾ ਸੀ-ਠੀਕ ਹੈ ਤੁਹਾਨੂੰ ਸੁਣਨਾ ਹੈ ਤਾਂ ਸੁਣੋ ਮੈਂ ਤਾਂ ਸੁਆਗਤ ਵਿੱਚ ਜਾਵਾਂਗਾ। ਜਿਵੇਂ ਹੀ ਉਹ ਕਹਿੰਦਾ ਸੀ ਕਿ ਮੈਂ ਸੁਆਗਤ ਵਿੱਚ ਜਾਵਾਂਗਾ ਅਫ਼ਸਰ ਖੜ੍ਹੇ ਹੋ ਜਾਂਦੇ ਸਨ ਉਸ ਨੂੰ ਕਹਿੰਦੇ ਆਓ ਬੈਠੋ-ਬੈਠੋ ਅਤੇ ਉਸ ਦੀ ਸ਼ਿਕਾਇਤ ਲੈ ਲੈਂਦੇ ਸਨ। ਸਵਾਗਤ ਨੇ ਇਤਨੀ ਪ੍ਰਤਿਸ਼ਠਾ ਪ੍ਰਾਪਤ ਕੀਤੀ ਸੀ। ਅਤੇ ਮੈਨੂੰ ਜਨ-ਸਧਾਰਣ ਦੀਆਂ ਸ਼ਿਕਾਇਤਾਂ ਦੀ, ਮੁਸੀਬਤਾਂ ਦੀ, ਤਕਲੀਫ਼ਾਂ ਦੀ ਸਿੱਧੀ ਜਾਣਕਾਰੀ ਮਿਲਦੀ ਸੀ। ਅਤੇ ਸਭ ਤੋਂ ਜ਼ਿਆਦਾ, ਮੈਨੂੰ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਹਲ ਕਰ ਕੇ ਆਪਣੇ ਕਰਤੱਵ ਪਾਲਣ ਦੀ ਇੱਕ ਤਸੱਲੀ ਵੀ ਹੁੰਦੀ ਸੀ। ਅਤੇ ਗੱਲ ਇੱਥੋਂ ਤੋਂ ਰੁਕਦੀ ਨਹੀਂ ਸੀ। ਸਵਾਗਤ ਪ੍ਰੋਗਰਾਮ ਤਾਂ ਇੱਕ ਮਹੀਨੇ ਵਿੱਚ ਇੱਕ ਦਿਨ ਹੁੰਦਾ ਸੀ ਲੇਕਿਨ ਕੰਮ ਮਹੀਨੇ ਭਰ ਕਰਨਾ ਪੈਂਦਾ ਸੀ ਕਿਉਂਕਿ ਸੈਂਕੜੇ ਸ਼ਿਕਾਇਤਾਂ ਆਉਂਦੀਆਂ ਸਨ ਅਤੇ ਮੈਂ ਇਸ ਦਾ analysis ਕਰਦਾ ਸੀ। ਕੀ ਕੋਈ ਐਸਾ ਡਿਪਾਰਟਮੈਂਟ ਹੈ ਜਿਸ ਦੀ ਵਾਰ-ਵਾਰ ਸ਼ਿਕਾਇਤ ਆ ਰਹੀ ਹੈ, ਕੋਈ ਐਸਾ ਅਫ਼ਸਰ ਹੈ ਜਿਸ ਦੀ ਵਾਰ-ਵਾਰ ਸ਼ਿਕਾਇਤ ਆ ਰਹੀ ਹੈ, ਕੋਈ ਅਜਿਹਾ ਖੇਤਰ ਹੈ ਜਿੱਥੇ ਬਸ ਸ਼ਿਕਾਇਤਾਂ -ਸ਼ਿਕਾਇਤਾਂ ਭਰੀਆਂ ਪਈਆਂ ਹਨ। ਕੀ ਨੀਤੀਆਂ ਦੀ ਗੜਬੜ ਦੇ ਕਾਰਨ ਹੋ ਰਿਹਾ ਹੈ, ਕਿਸੇ ਵਿਅਕਤੀ ਦੀ ਨੀਅਤ ਦੇ ਕਾਰਨ ਗੜਬੜ ਹੋ ਰਹੀ ਹੈ। ਸਾਰੀਆਂ ਚੀਜ਼ਾਂ ਦਾ ਅਸੀਂ analysis ਕਰਦੇ ਸੀ।  ਜ਼ਰੂਰਤ ਪਵੇ ਤਾਂ ਨਿਯਮ ਬਦਲਦੇ ਸੀ, ਨੀਤੀਆਂ ਬਦਲਦੇ ਸੀ ਤਾਕਿ ਸਧਾਰਣ ਨੂੰ ਨੁਕਸਾਨ ਨਾ ਹੋਵੇ। ਅਤੇ ਜੇਗਰ ਵਿਅਕਤੀ ਦੇ ਕਾਰਨ ਪਰੇਸ਼ਾਨੀ ਹੁੰਦੀ ਸੀ ਤਾਂ ਵਿਅਕਤੀ ਦੀ ਵੀ ਵਿਵਸਥਾ ਕਰਦੇ ਸੀ ਅਤੇ ਉਸ ਦੇ ਕਾਰਨ ਸਵਾਗਤ ਨੇ ਜਨ ਸਧਾਰਣ ਦੇ ਅੰਦਰ ਇੱਕ ਗਜ਼ਬ ਦਾ ਵਿਸ਼ਵਾਸ ਪੈਦਾ ਕੀਤਾ ਸੀ ਅਤੇ ਮੇਰਾ ਤਾਂ ਵਿਸ਼ਵਾਸ ਹੈ ਲੋਕਤੰਤਰ ਦਾ ਸਭ ਤੋਂ ਬੜਾ ਤਰਾਜੂ ਜੋ ਹੈ, ਲੋਕਤੰਤਰ ਦੀ ਸਫ਼ਲਤਾ ਨੂੰ ਤੋਲਣ ਦਾ। ਇੱਕ ਮਹੱਤਵਪੂਰਣ ਤਰਾਜੂ ਹੈ। ਕਿ ਉਸ ਵਿਵਸਥਾ ਵਿੱਚ public grievance redressal  ਕੈਸਾ ਹੈ, ਜਨ ਸਧਾਰਣ ਦੀ ਸੁਣਵਾਈ ਦੀ ਵਿਵਸਥਾ ਕੀ ਹੈ, ਉਪਾਅ ਦੀ ਵਿਵਸਥਾ ਕੀ ਹੈ। ਇਹ ਲੋਕਤੰਤਰ ਦੀ ਕਸੌਟੀ ਹੈ ਅਤੇ ਅੱਜ ਜਦੋਂ ਮੈਂ ਦੇਖਦਾ ਹਾਂ ਕਿ ਸਵਾਗਤ ਨਾਮ ਦਾ ਇਹ ਬੀਜ ਅੱਜ ਇਤਨਾ ਵਿਸ਼ਾਲ ਬੋਹੜ ਦਾ ਰੁੱਖ਼ ਬਣ ਗਿਆ ਹੈ, ਤਾਂ ਮੈਨੂੰ ਵੀ ਮਾਣ ਹੁੰਦਾ ਹੈ, ਤਸੱਲੀ ਹੁੰਦੀ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਪੁਰਾਣੇ ਸਾਥੀ ਜੋ ਉਸ ਸਮੇਂ ਸਵਾਗਤ ਪ੍ਰੋਗਰਾਮ ਨੂੰ ਸੰਭਾਲਦੇ ਸਨ, ਮੇਰੇ ਸੀਐੱਮ ਦਫ਼ਤਰ ਵਿੱਚ ਏ.ਕੇ.ਸ਼ਰਮਾ ਉਨ੍ਹਾਂ ਨੇ ਅੱਜ economic times  ਵਿੱਚ ਇਸ ਸਵਾਗਤ ਪ੍ਰੋਗਰਾਮ ‘ਤੇ ਇੱਕ ਚੰਗਾ ਆਰਟੀਕਲ ਵੀ ਲਿਖ ਦਿੱਤਾ ਹੈ, ਉਸ ਸਮੇਂ ਦੇ ਅਨੁਭਵ ਲਿਖੋ। ਅੱਜਕਲ੍ਹ ਤਾਂ ਉਹ ਵੀ ਮੇਰੀ ਦੁਨੀਆ ਵਿੱਚ ਆ ਗਏ ਹਨ ਉਹ ਵੀ ਰਾਜਨੀਤੀ ਵਿੱਚ ਆ ਗਏ, ਮੰਤਰੀ ਬਣ ਗਏ ਉੱਤਰ ਪ੍ਰਦੇਸ਼ ਵਿੱਚ ਲੇਕਿਨ ਉਸ ਸਮੇਂ ਉਹ ਇੱਕ ਸਰਕਾਰੀ ਅਫ਼ਸਰ ਦੇ ਰੂਪ ਵਿੱਚ ਸਵਾਗਤ ਦੇ ਮੇਰੇ ਪ੍ਰੋਗਰਾਮ ਨੂੰ ਸੰਭਾਲਦੇ ਸਨ।

ਸਾਥੀਓ,

ਸਾਡੇ ਦੇਸ਼ ਵਿੱਚ ਦਹਾਕਿਆਂ ਤੋਂ ਇਹ ਮਾਨਤਾ ਚੱਲੀ ਆ ਰਹੀ ਸੀ ਕਿ ਕੋਈ ਵੀ ਸਰਕਾਰ ਆਏ, ਉਸ ਨੇ ਕੇਵਲ ਬਣੀਆਂ ਬਣਾਈਆਂ ਲਕੀਰਾਂ ‘ਤੇ ਹੀ ਚਲਦੇ ਰਹਿਣਾ ਹੁੰਦਾ ਹੈ, ਉਹ ਸਮਾਂ ਪੂਰਾ ਕਰ ਦਿੰਦੇ ਸਨ, ਜ਼ਿਆਦਾ ਤੋਂ ਜ਼ਿਆਦਾ ਕਿਤੇ ਜਾ ਕੇ ਫਿੱਤੇ ਕੱਟਣਾ, ਦੀਪ ਜਗਾਉਣਾ ਗੱਲ ਪੂਰੀ। ਲੇਕਿਨ, ਸਵਾਗਤ ਦੇ ਮਾਧਿਅਮ ਨਾਲ ਗੁਜਰਾਤ ਨੇ ਇਸ ਸੋਚ ਨੂੰ ਵੀ ਬਦਲਣ ਦਾ ਕੰਮ ਕੀਤਾ ਹੈ। ਅਸੀਂ ਇਹ ਦੱਸਿਆ ਕਿ ਗਵਰਨੈਂਸ ਕੇਵਲ ਨਿਯਮ -ਕਾਨੂੰਨਾਂ ਅਤੇ ਪੁਰਾਣੀਆਂ ਲਕੀਰਾਂ ਤੱਕ ਹੀ ਸੀਮਤ ਨਹੀਂ ਹੁੰਦੀ।  ਗਵਰਨੈਂਸ ਹੁੰਦੀ ਹੈ-ਇਨੋਵੇਸ਼ਨਸ ਨਾਲ! ਗਵਰਨੈਂਸ ਹੁੰਦੀ ਹੈ ਨਵੇਂ ideas ਨਾਲ! ਗਵਰਨੈਂਸ ਨਾਲ ਪ੍ਰਾਣਹੀਣ ਵਿਵਸਥਾ ਨਹੀਂ ਹੈ। ਗਵਰਨੈਂਸ ਨਾਲ ਜੀਵੰਤ ਵਿਵਸਥਾ ਹੁੰਦੀ ਹੈ, ਗਵਰਨੈਂਸ ਇੱਕ ਸੰਵੇਦਨਸ਼ੀਲ ਵਿਵਸਥਾ ਹੁੰਦੀ ਹੈ, ਗਵਰਨੈਂਸ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ, ਲੋਕਾਂ ਦੇ ਸੁਪਨਿਆਂ ਨਾਲ, ਲੋਕਾਂ ਦੇ ਸੰਕਲਪਾਂ ਨਾਲ ਜੁੜੀ ਹੋਈ ਇੱਕ ਪ੍ਰਗਤੀਸ਼ੀਲ ਵਿਵਸਥਾ ਹੁੰਦੀ ਹੈ। 2003 ਵਿੱਚ ਜਦੋਂ ਸਵਾਗਤ ਦੀ ਸ਼ੁਰੂਆਤ ਹੋਈ ਸੀ, ਤਦ ਸਰਕਾਰਾਂ ਵਿੱਚ ਟੈਕਨੋਲੋਜੀ ਅਤੇ e- governance  ਨੂੰ ਉਤਨੀ ਪ੍ਰਾਥਮਿਕਤਾ ਨਹੀਂ ਮਿਲਦੀ ਸੀ। ਹਰ ਕੰਮ ਲਈ ਕਾਗਜ਼ ਬਣਦੇ ਸਨ, ਫਾਈਲਾਂ ਚੱਲਦੀਆਂ ਸਨ। ਚੱਲਦੇ-ਚੱਲਦੇ ਫਾਈਲਾਂ ਕਿੱਥੇ ਤੱਕ ਪਹੁੰਚਦੀਆਂ ਸਨ, ਕਿੱਥੇ ਗੁੰਮ ਹੋ ਜਾਂਦੀਆਂ ਸਨ, ਕਿਸੇ ਨੂੰ ਪਤਾ ਨਹੀਂ ਹੁੰਦਾ ਸੀ। ਅਧਿਕਤਰ, ਇੱਕ ਵਾਰ ਐਪਲੀਕੇਸ਼ਨ ਦੇਣ ਤੋਂ ਬਾਅਦ ਫਰਿਆਦੀ ਦੀ ਬਾਕੀ ਜ਼ਿੰਦਗੀ ਉਸ ਕਾਗਜ਼ ਨੂੰ ਖੋਜਣ ਵਿੱਚ ਹੀ ਨਿਕਲ ਜਾਂਦੀ ਸੀ। ਵੀਡਿਓ ਕਾਨਫਰੰਸਿੰਗ ਜਿਹੀ ਵਿਵਸਥਾ ਨਾਲ ਵੀ ਲੋਕ ਬਹੁਤ ਘੱਟ ਜਾਣੂ ਸਨ। ਇਨ੍ਹਾਂ ਪਰਿਸਥਿਤੀਆਂ ਵਿੱਚ, ਗੁਜਰਾਤ ਨੇ futuristic ideas  ‘ਤੇ ਕੰਮ ਕੀਤਾ। ਅਤੇ ਅੱਜ, ਸਵਾਗਤ ਜਿਹੀ ਵਿਵਸਥਾ ਗਵਰਨੈਂਸ ਦੇ ਕਿਤਨੇ ਹੀ ਸੋਲਯੂਸ਼ਨਸ ਦੇ ਲਈ ਪ੍ਰੇਰਨਾ ਬਣ ਚੁੱਕੀ ਹੈ।  ਕਿਤਨੇ ਹੀ ਰਾਜ ਆਪਣੇ ਇੱਥੇ ਇਸ ਤਰ੍ਹਾਂ ਦੀ ਵਿਵਸਥਾ ‘ਤੇ ਕੰਮ ਕਰ ਰਹੇ ਹਨ। ਮੈਨੂੰ ਯਾਦ ਹੈ ਕਈ ਰਾਜਾਂ ਦੇ delegation ਆਉਂਦੇ ਸਨ, ਉਸ ਦਾ ਅਧਿਐਨ ਕਰਦੇ ਸਨ ਅਤੇ ਆਪਣੇ ਇੱਥੇ ਸ਼ੁਰੂ ਕਰਦੇ ਸਨ।  ਜਦੋਂ ਤੁਸੀਂ ਮੈਨੂੰ ਇੱਥੇ ਦਿੱਲੀ ਭੇਜ ਦਿੱਤਾ ਤਾਂ ਕੇਂਦਰ ਵਿੱਚ ਵੀ ਅਸੀਂ ਸਰਕਾਰ ਦੇ ਕੰਮਕਾਰ ਦੀ ਸਮੀਖਿਆ ਲਈ ‘ਪ੍ਰਗਤੀ’ ਨਾਮ ਤੋਂ ਇੱਕ ਵਿਵਸਥਾ ਬਣਾਈ ਹੈ। ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਦੇ ਤੇਜ਼ ਵਿਕਾਸ ਦੇ ਪਿੱਛੇ ਪ੍ਰਗਤੀ ਦੀ ਇੱਕ ਵੱਡੀ ਭੂਮਿਕਾ ਹੈ। ਇਹ concept  ਵੀ ਸਵਾਗਤ ਦੇ idea  ‘ਤੇ ਹੀ ਅਧਾਰਿਤ ਹੈ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਪ੍ਰਗਤੀ ਦੀਆਂ ਬੈਠਕਾਂ ਵਿੱਚ, ਮੈਂ ਕਰੀਬ 16 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਸ ਦੀ ਸਮੀਖਿਆ ਕਰ ਚੁੱਕਾ ਹਾਂ। ਇਸ ਨੇ ਦੇਸ਼ ਦੇ ਸੈਂਕੜੇ ਪ੍ਰੋਜੈਕਟਾਂ ਨੂੰ ਗਤੀ ਦੇਣ ਦਾ ਕੰਮ ਕੀਤਾ ਹੈ। ਹੁਣ ਤਾਂ ਪ੍ਰਗਤੀ ਦਾ ਪ੍ਰਭਾਵ ਇਹ ਹੈ ਕਿ ਜਿਵੇਂ ਹੀ ਕੋਈ ਪ੍ਰੋਜੈਕਟ ਇਸ ਵਿੱਚ ਸਮੀਖਿਆ ਲਈ ਲਿਸਟ ਵਿੱਚ ਆਉਂਦਾ ਹੈ, ਉਸ ਨਾਲ ਜੁੜੀਆਂ ਰੁਕਾਵਟਾਂ ਸਾਰੇ ਰਾਜ ਧੜਾਧੜ ਉਸ ਨੂੰ ਸਮਾਪਤ ਕਰ ਦਿੰਦੇ ਹਨ ਤਾਕਿ ਜਦੋਂ actually ਮੇਰੇ ਸਾਹਮਣੇ ਆਏ ਤਾਂ ਕਹੇ ਕਿ ਸਾਹਬ 2 ਦਿਨ ਪਹਿਲਾਂ ਉਹ ਕੰਮ ਹੋ ਗਿਆ ਹੈ।

ਸਾਥੀਓ,

ਜਿਵੇਂ ਇੱਕ ਬੀਜ ਇੱਕ ਰੁੱਖ ਨੂੰ ਜਨਮ ਦਿੰਦਾ ਹੈ, ਉਸ ਰੁੱਖ ਤੋਂ ਸੈਂਕੜਾਂ ਸ਼ਾਖਾਵਾਂ ਨਿਕਲਦੀਆਂ ਹਨ, ਹਜ਼ਾਰਾਂ ਬੀਜਾਂ ਤੋਂ ਹਜ਼ਾਰਾਂ ਨਵੇਂ ਰੁੱਖ ਪੈਦਾ ਹੁੰਦੇ ਹਨ, ਵੈਸੇ ਹੀ, ਮੈਨੂੰ ਵਿਸ਼ਵਾਸ ਹੈ, ਸਵਾਗਤ ਦਾ ਇਹ ਵਿਚਾਰ ਬੀਜ ਗਵਰਨੈਂਸ ਵਿੱਚ ਹਜ਼ਾਰਾਂ ਨਵੇਂ ਇਨੋਵੇਸ਼ਨਸ ਨੂੰ ਜਨਮ ਦੇਵੇਗਾ। ਇਹ public oriented  ਗਵਰਨੈਂਸ ਦਾ ਇੱਕ ਮਾਡਲ ਬਣ ਕੇ ਐਸੇ ਹੀ ਜਨਤਾ ਦੀ ਸੇਵਾ ਕਰਦਾ ਰਹੇਗਾ।  ਇਸੇ ਵਿਸ਼ਵਾਸ ਨਾਲ, 20 ਸਾਲ ਇਸ ਮਿਤੀ ਨੂੰ ਯਾਦ ਰੱਖ ਦੇ ਫਿਰ ਤੋਂ ਇੱਕ ਵਾਰ ਮੈਨੂੰ ਤੁਸੀਂ ਸਾਰਿਆਂ ਦੇ ਦਰਮਿਆਨ ਆਉਣ ਦਾ ਮੌਕਾ ਦਿੱਤਾ ਕਿਉਂਕਿ ਮੈਂ ਤਾਂ ਕੰਮ ਕਰਦੇ -ਕਰਦੇ ਅੱਗੇ ਵਧਦਾ ਚਲਾ ਗਿਆ ਹੁਣ ਇਸ ਨੂੰ 20 ਸਾਲ ਹੋ ਗਏ ਜਦੋਂ ਤੁਹਾਡਾ ਇਸ ਪ੍ਰੋਗਰਾਮ ਦਾ ਸੱਦਾ ਆਇਆ ਤਦ ਪਤਾ ਚਲਿਆ। ਲੇਕਿਨ ਮੈਨੂੰ ਖੁਸ਼ੀ ਹੋਈ ਕਿ ਗਵਰਨੈਂਸ ਦੇ initiative ਦਾ ਵੀ ਇਸ ਪ੍ਰਕਾਰ ਨਾਲ ਉਤਸਵ ਮਨਾਇਆ ਜਾਵੇ ਤਾਕਿ ਉਸ ਵਿੱਚ ਇੱਕ ਨਵੇਂ ਪ੍ਰਾਣ ਆਉਂਦੇ ਹਨ, ਨਵੀਂ ਚੇਤਨਾ ਆਉਂਦੀ ਹੈ। ਹੁਣ ਸਵਾਗਤ ਪ੍ਰੋਗਰਾਮ ਹੋਰ ਅਧਿਕ ਉਤਸ਼ਾਹ ਨਾਲ ਅਤੇ ਜ਼ਿਆਦਾ ਉਮੰਗ ਨਾਲ ਅਤੇ ਅਧਿਕ ਵਿਸ਼ਵਾਸ ਨਾਲ ਅੱਗੇ ਵਧੇਗਾ ਇਹ ਮੇਰਾ ਪੱਕਾ ਵਿਸ਼ਵਾਸ ਹੈ। ਮੈਂ ਸਾਰੇ ਮੇਰੇ ਗੁਜਰਾਤ ਦੇ ਪਿਆਰੇ ਭਾਈਆਂ-ਭੈਣਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਇੱਕ ਹਫ਼ਤੇ ਬਾਅਦ 1 ਮਈ ਗੁਜਰਾਤ ਦਾ ਸਥਾਪਨਾ ਦਿਵਸ ਵੀ ਹੋਵੇਗਾ ਅਤੇ ਗੁਜਰਾਤ ਤਾਂ ਅਪਣੇ ਆਪ ਵਿੱਚ ਸਥਾਪਨਾ ਦਿਵਸ ਨੂੰ ਵੀ ਵਿਕਾਸ ਦਾ ਅਵਸਰ ਬਣਾ ਦਿੰਦਾ ਹੈ, ਵਿਕਾਸ ਦਾ ਉਤਸਵ ਮਨਾ ਦਿੰਦਾ ਹੈ ਤਾਂ ਬੜੀ ਧੂਮਧਾਮ ਨਾਲ ਤਿਆਰੀਆਂ ਚੱਲਦੀਆਂ ਹੋਣਗੀਆਂ। ਮੇਰੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਵਧਾਈਆਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”