Quote"ਬੁੱਧ ਚੇਤਨਾ ਸਦੀਵੀ ਹੈ"
Quote"ਭਗਵਾਨ ਬੁੱਧ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ, ਭਾਰਤ ਵਿਸ਼ਵ ਭਲਾਈ ਲਈ ਨਵੀਆਂ ਪਹਿਲਕਦਮੀਆਂ ਕਰ ਰਿਹਾ ਹੈ"
Quote"ਅਸੀਂ ਭਗਵਾਨ ਬੁੱਧ ਦੀਆਂ ਕਦਰਾਂ-ਕੀਮਤਾਂ ਅਤੇ ਸੰਦੇਸ਼ ਨੂੰ ਨਿਰੰਤਰ ਫੈਲਾਇਆ ਹੈ"
Quote"ਭਾਰਤ ਹਰ ਮਨੁੱਖ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ"
Quote"ਆਈਬੀਸੀ ਵਰਗੇ ਪਲੇਟਫਾਰਮ ਬੁੱਧ ਧੰਮ ਅਤੇ ਸ਼ਾਂਤੀ ਦਾ ਪ੍ਰਚਾਰ ਕਰਨ ਲਈ ਸਮਾਨ ਵਿਚਾਰਾਂ ਵਾਲੇ ਅਤੇ ਇੱਕੋ ਜਿਹੇ ਅਹਿਸਾਸ ਵਾਲੇ ਦੇਸ਼ਾਂ ਨੂੰ ਮੌਕਾ ਦੇ ਰਹੇ ਹਨ"
Quote"ਸਮੇਂ ਦੀ ਲੋੜ ਹੈ ਕਿ ਹਰੇਕ ਵਿਅਕਤੀ ਅਤੇ ਰਾਸ਼ਟਰ ਦੀ ਪਹਿਲ ਦੇਸ਼ ਹਿੱਤ ਦੇ ਨਾਲ-ਨਾਲ ਵਿਸ਼ਵ ਹਿੱਤ ਵੀ ਹੋਵੇ"
Quote"ਸਮੱਸਿਆਵਾਂ ਦੇ ਹੱਲ ਦੀ ਯਾਤਰਾ ਬੁੱਧ ਦੀ ਯਾਤਰਾ ਹੈ"
Quote"ਬੁੱਧ ਨੇ ਵਿਸ਼ਵ ਦੀਆਂ ਸਾਰੀਆਂ ਅਜੋਕੀਆਂ ਸਮੱਸਿਆਵਾਂ ਦਾ ਹੱਲ ਦਿੱਤਾ"
Quote"ਬੁੱਧ ਦਾ ਮਾਰਗ ਭਵਿੱਖ ਦਾ ਮਾਰਗ ਅਤੇ ਸਥਿਰਤਾ ਦਾ ਮਾਰਗ ਹੈ"
Quote"ਮਿਸ਼ਨ ਲਾਈਫ ਬੁੱਧ ਦੀਆਂ ਪ੍ਰੇਰਨਾਵਾਂ ਤੋਂ ਪ੍ਰਭਾਵਿਤ ਹੈ ਅਤੇ ਇਹ ਬੁੱਧ ਦੇ ਵਿਚਾਰਾਂ ਨੂੰ ਅੱਗੇ ਵਧਾਉਂਦਾ ਹੈ"

ਨਮੋ ਬੁਧਾਯ!

ਪ੍ਰੋਗਰਾਮ ਵਿੱਚ ਮੌਜੂਦ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਸ਼੍ਰੀਮਾਨ ਕਿਰਨ ਰਿਜੀਜੂ ਜੀ, ਜੀ ਕਿਸ਼ਨ ਰੇੱਡੀ ਜੀ, ਅਰਜੁਨ ਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, International Buddhist Confederation ਦੇ ਸੈਕ੍ਰੇਟਰੀ ਜਨਰਲ, ਦੇਸ਼-ਵਿਦੇਸ਼ ਤੋਂ ਇੱਥੇ ਆਏ ਹੋਏ ਅਤੇ ਸਾਡੇ ਨਾਲ ਜੁੜੇ ਹੋਏ ਸਾਰੇ ਪੂਜਯ ਭਿਕਸ਼ੁ ਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

 

|

Global Buddhist Summit ਦੇ ਇਸ ਪਹਿਲੇ ਆਯੋਜਨ ਵਿੱਚ ਆਪ ਸਭ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਹੋ। ਬੁੱਧ ਦੀ ਇਸ ਧਰਤੀ ਦੀ ਪਰੰਪਰਾ ਹੈ- ‘ਅਤਿਥੀ ਦੇਵੋ ਭਵ:’! ਅਰਥਾਤ, ਅਤਿਥੀ ਸਾਡੇ ਲਈ ਦੇਵਤਾ ਦੇ ਬਰਾਬਰ ਹੁੰਦੇ ਹਨ। ਲੇਕਿਨ, ਭਗਵਾਨ ਬੁੱਧ ਦੇ ਵਿਚਾਰਾਂ ਨੂੰ ਜਿਉਣ ਵਾਲੇ ਇੰਨੇ ਵਿਅਕਤੀਤਵ ਜਦੋਂ ਸਾਡੇ ਸਾਹਮਣੇ ਹੋਣ, ਤਾਂ ਸਾਕਸ਼ਾਤ ਬੁੱਧ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਕਿਉਂਕਿ, ਬੁੱਧ ਵਿਅਕਤੀ ਤੋਂ ਅੱਗੇ ਵਧ ਕੇ ਇੱਕ ਬੋਧ ਹੈ। ਬੁੱਧ ਸਵਰੂਪ ਤੋਂ ਅੱਗੇ ਵਧ ਕੇ ਇੱਕ ਸੋਚ ਹੈ। ਬੁੱਧ ਚਿਤ੍ਰਣ ਤੋਂ ਅੱਗੇ ਵਧ ਕੇ ਇੱਕ ਚੇਤਨਾ ਹੈ ਅਤੇ ਬੁੱਧ ਦੀ ਇਹ ਚੇਤਨਾ ਨਿਰੰਤਰ ਹੈ, ਨਿਰੰਤਰ ਹੈ। ਇਹ ਸੋਚ ਸਾਕਸ਼ਾਤ ਹੈ। ਇਹ ਬੋਧ ਅਭੁੱਲ ਹੈ।

ਇਸ ਲਈ, ਅੱਜ ਇੰਨੇ ਅਲੱਗ-ਅਲੱਗ ਦੇਸ਼ਾਂ ਤੋਂ, ਇੰਨੇ ਅਲੱਗ-ਅਲੱਗ ਭੁਗੌਲਿਕ ਸੱਭਿਆਚਾਰਕ ਪਰਿਵੇਸ਼ ਤੋਂ ਲੋਕ ਇੱਥੇ ਇਕੱਠੇ ਮੌਜੂਦ ਹਨ। ਇਹੀ ਭਗਵਾਨ ਬੁੱਧ ਦਾ ਉਹ ਵਿਸਤਾਰ ਹੈ, ਜੋ ਪੂਰੀ ਮਾਨਵਤਾ ਨੂੰ ਇੱਕ ਸੂਤਰ ਵਿੱਚ ਜੋੜਦਾ ਹੈ। ਅਸੀਂ ਕਲਪਨਾ ਕਰ ਸਕਦੇ ਹਾਂ, ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਬੁੱਧ ਦੇ ਕਰੋੜਾਂ ਅਨੁਯਾਈਆਂ ਦਾ ਇਹ ਸਮਰੱਥ ਜਦੋਂ ਇਕੱਠੇ ਕੋਈ ਸੰਕਲਪ ਲੈਂਦਾ ਹੈ, ਤਾਂ ਉਸ ਦੀ ਊਰਜਾ ਕਿੰਨੀ ਅਸੀਮ ਹੋ ਜਾਂਦੀ ਹੈ।

 

|

ਜਦੋਂ ਇੰਨੇ ਸਾਰੇ ਲੋਕ ਵਿਸ਼ਵ ਦੇ ਬਿਹਤਰ ਭਵਿੱਖ ਦੇ ਲਈ ਇੱਕ ਵਿਚਾਰ ਦੇ ਨਾਲ ਕੰਮ ਕਰਨਗੇ, ਤਾਂ ਭਵਿੱਖ ਨਿਸ਼ਚਿਤ ਤੌਰ ‘ਤੇ ਸ਼ਾਨਦਾਰ ਹੀ ਹੋਵੇਗਾ। ਅਤੇ ਇਸ ਲਈ, ਮੈਨੂੰ ਵਿਸ਼ਵਾਸ ਹੈ, ਪਹਿਲੀ Global Buddhist Summit ਇਸ ਦਿਸ਼ਾ ਵਿੱਚ ਸਾਡੇ ਸਾਰੇ ਦੇਸ਼ਾਂ ਦੇ ਪ੍ਰਯਤਨਾਂ ਦੇ ਲਈ ਇੱਕ ਪ੍ਰਭਾਵੀ ਮੰਚ ਦਾ ਨਿਰਮਾਣ ਕਰੇਗੀ। ਮੈਂ ਇਸ ਆਯੋਜਨ ਦੇ ਲਈ ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ International Buddhist Confederation ਨੂੰ ਦਿਲ ਤੋਂ ਵਧਾਈ ਦਿੰਦਾ ਹਾਂ।

ਸਾਥੀਓ,

ਇਸ ਸਮਿਟ ਨਾਲ ਮੇਰੇ ਆਤਮੀਯ ਲਗਾਵ ਦੀ ਇੱਕ ਹੋਰ ਵਜ੍ਹਾ ਹੈ। ਮੇਰਾ ਜਨਮ, ਗੁਜਰਾਤ ਦੇ ਜਿਸ ਵਡਨਗਰ ਸਥਾਨ ਵਿੱਚ ਹੋਇਆ ਹੈ, ਉਸ ਸਥਾਨ ਦਾ ਬੌਧ ਧਰਮ ਨਾਲ ਗਹਿਰਾ ਨਾਤਾ ਰਿਹਾ ਹੈ। ਵਡਨਗਰ ਨਾਲ ਬੌਧ ਧਰਮ ਨਾਲ ਜੁੜੇ ਅਨੇਕ ਪੁਰਾਤਾਤਵਿਕ ਸਬੂਤ ਮਿਲੇ ਹਨ। ਕਦੇ ਬੌਧ ਯਾਤਰੀ ਹਵੇਨਸਾਂਗ ਨੇ ਵੀ ਵਡਨਗਰ ਦਾ ਦੌਰਾ ਕੀਤਾ ਸੀ। ਅਤੇ ਇੱਥੇ ਮੈਂ ਜੋ ਪ੍ਰਦਰਸ਼ਨੀ ਦੇਖੀ exhibition ਵਿੱਚ ਜੋ ਚੀਜ਼ਾਂ ਲਗੀਆਂ ਹਨ, ਬਹੁਤ ਸਾਰੀਆਂ ਚੀਜ਼ਾਂ ਵਿਸਤਾਰ ਨਾਲ ਇੱਥੇ ਰੱਖੀਆਂ ਹੋਈਆਂ ਹਨ। ਅਤੇ ਸੰਯੋਗ ਦੇਖੋ, ਕਿ ਜਨਮ ਮੇਰਾ ਵਡਨਗਰ ਵਿੱਚ ਹੋਇਆ ਅਤੇ ਕਾਸ਼ੀ ਦਾ ਮੈਂ ਸਾਂਸਦ ਹਾਂ, ਅਤੇ ਉੱਥੇ ਸਾਰਨਾਥ ਵੀ ਸਥਿਤ ਹੈ।

ਸਾਥੀਓ,

Global Buddhist Summit ਦੀ ਮੇਜ਼ਬਾਨੀ ਇੱਕ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਭਾਰਤ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ, ਭਾਰਤ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸ ਅੰਮ੍ਰਿਤਕਾਲ ਵਿੱਚ ਭਾਰਤ ਦੇ ਕੋਲ ਆਪਣੇ ਭਵਿੱਖ ਦੇ ਲਈ ਵਿਸ਼ਾਲ ਲਕਸ਼ ਵੀ ਹੈ, ਅਤੇ ਆਲਮੀ ਕਲਿਆਣ ਦੇ ਨਵੇਂ ਸੰਕਲਪ ਵੀ ਹਨ। ਭਾਰਤ ਨੇ ਅੱਜ ਅਨੇਕ ਵਿਸ਼ਿਆਂ ‘ਤੇ ਵਿਸ਼ਵ ਵਿੱਚ ਨਵੀਂ ਪਹਿਲ ਕੀਤੀ ਹੈ। ਅਤੇ ਇਸ ਵਿੱਚ ਸਾਡੀ ਬਹੁਤ ਵੱਡੀ ਪ੍ਰੇਰਣਾ ਭਗਵਾਨ ਬੁੱਧ ਹੀ ਹੈ।

 

|

ਸਾਥੀਓ,

ਆਪ ਸਭ ਨੂੰ ਪਤਾ ਹੈ ਕਿ ਬੁੱਧ ਦਾ ਮਾਰਗ ਹੈ- ਪਰਿਯਕਤੀ, ਪਟਿਪੱਤੀ ਅਤੇ ਪਟਿਵੇਧ (परियक्ति, पटिपत्ति और पटिवेध)। ਯਾਨੀ, Theory, Practice and Realization. ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਇਨ੍ਹਾਂ ਤਿੰਨਾਂ ਹੀ ਬਿੰਦੁਆਂ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਸੀਂ ਭਗਵਾਨ ਬੁੱਧ ਦੇ ਮੁੱਲ ਦਾ ਨਿਰੰਤਰ ਪ੍ਰਸਾਰ ਕੀਤਾ ਹੈ। ਅਸੀਂ ਬੁੱਧ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਇੱਕ ਸਮਰਪਣ ਭਾਵ ਨਾਲ ਕੰਮ ਕੀਤਾ ਹੈ।

ਭਾਰਤ ਅਤੇ ਨੇਪਾਲ ਵਿੱਚ ਬੁੱਧ ਸਰਕਿਟ ਦਾ ਵਿਕਾਸ ਹੋਵੇ, ਸਾਰਨਾਥ ਅਤੇ ਕੁਸ਼ੀਨਗਰ ਜਿਹੇ ਤੀਰਥਾਂ ਦੇ ਕਾਇਆਕਲਪ ਦੇ ਪ੍ਰਯਤਨ ਹੋਣ, ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਹੋਣ, ਲੁੰਬਿਨੀ ਵਿੱਚ ਭਾਰਤ ਅਤੇ IBC ਦੇ ਸਹਿਯੋਗ ਨਾਲ India International Centre for Buddhist Culture and Heritage ਦਾ ਨਿਰਮਾਣ ਹੋਵੇ, ਭਾਰਤ ਦੇ ਅਜਿਹੇ ਹਰ ਕੰਮ ਵਿੱਚ ‘ਪਟਿਪੱਤੀ’ ਦੀ ਪ੍ਰੇਰਣਾ ਸ਼ਾਮਲ ਹੈ। ਇਹ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦਾ ਪਟਿਵੇਧ ਹੀ ਹੈ ਕਿ ਭਾਰਤ ਵਿਸ਼ਵ ਦੇ ਹਰ ਮਾਨਵ ਦੇ ਦੁਖ ਨੂੰ ਆਪਣਾ ਦੁਖ ਸਮਝਦਾ ਹੈ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਪੀਸ ਮਿਸ਼ਨਸ ਹੋਣ, ਜਾਂ ਤੁਰਕੀ ਦੇ ਭੁਚਾਲ ਜਿਹੀਆ ਆਪਦਾ ਹੋਵੇ, ਭਾਰਤ ਆਪਣਾ ਪੂਰਾ ਸਮਰੱਥ ਲਗਾ ਕੇ, ਹਰ ਸੰਕਟ ਦੇ ਸਮੇਂ ਮਾਨਵਤਾ ਦੇ ਨਾਲ ਖੜਾ ਹੁੰਦਾ ਹੈ, ‘ਮਮ ਭਾਵ’ ਨਾਲ ਖੜ੍ਹਾ ਹੁੰਦਾ ਹੈ।

 

|

ਅੱਜ ਭਾਰਤ ਦੇ 140 ਕਰੋੜ ਲੋਕਾਂ ਦੀ ਇਸ ਭਾਵਨਾ ਨੂੰ ਦੁਨੀਆ ਦੇਖ ਰਹੀ ਹੈ, ਸਮਝ ਰਹੀ ਹੈ, ਅਤੇ ਸਵੀਕਾਰ ਵੀ ਕਰ ਰਹੀ ਹੈ। ਅਤੇ ਮੈਂ ਮੰਨਦਾ ਹਾਂ, International Buddhist Confederation ਦਾ ਇਹ ਮੰਚ ਇਸ ਭਾਵਨਾ ਨੂੰ ਨਵਾਂ ਵਿਸਤਾਰ ਦੇ ਰਿਹਾ ਹੈ। ਇਹ ਸਾਡੇ ਸਭ like-minded and like-hearted ਦੇਸ਼ਾਂ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਬੁੱਧ ਧੰਮ ਅਤੇ ਸ਼ਾਂਤੀ ਦੇ ਵਿਸਤਾਰ ਦੇ ਨਵੇਂ ਅਵਸਰ ਦੇਵੇਗਾ। ਵਰਤਮਾਨ ਚੁਣੌਤੀਆਂ ਨੂੰ ਅਸੀਂ ਕਿਸ ਤਰ੍ਹਾਂ ਨਾਲ ਹੈਂਡਲ ਕਰਦੇ ਹਾਂ, ਇਸ ‘ਤੇ ਚਰਚਾ ਆਪਣੇ ਆਪ ਵਿੱਚ ਨਾ ਸਿਰਫ਼ ਪ੍ਰਾਸੰਗਿਕ ਹੈ, ਬਲਕਿ ਵਿਸ਼ਵ ਦੇ ਲਈ ਇਸ ਵਿੱਚ ਉਮੀਦ ਦੀ ਕਿਰਣ ਵੀ ਸਮਾਹਿਤ ਹੈ।

ਸਾਨੂੰ ਯਾਦ ਰੱਖਣਾ ਹੈ ਕਿ ਸਮੱਸਿਆਵਾਂ ਤੋਂ ਸਮਾਧਾਨ ਦੀ ਯਾਤਰਾ ਹੀ ਬੁੱਧ ਦੀ ਯਾਤਰਾ ਹੈ। ਬੁੱਧ ਨੇ ਮਹਿਲ ਇਸ ਲਈ ਨਹੀਂ ਛੱਡਿਆ ਸੀ, ਕਿਉਂਕਿ ਕੋਈ ਕਸ਼ਟ ਸੀ। ਬੁੱਧ ਨੇ ਮਹਿਲ, ਰਾਜਸੀ ਠਾਠ-ਬਾਟ ਇਸ ਲਈ ਛੱਡਿਆ ਸੀ, ਕਿਉਂਕਿ ਉਨ੍ਹਾਂ ਦੇ ਲਈ ਉਪਲਬਧ ਸਭ ਸੁਖ-ਸੁਵਿਧਾਵਾਂ ਦੇ ਬਾਅਦ ਵੀ ਦੂਸਰਿਆਂ ਦੀ ਜੀਵਨ ਵਿੱਚ ਦੁਖ ਸੀ। ਜੇਕਰ ਅਸੀਂ ਵਿਸ਼ਵ ਨੂੰ ਸੁਖੀ ਬਣਾਉਣਾ ਹੈ, ਤਾਂ ਖ਼ੁਦ ਤੋਂ ਨਿਕਲ ਕੇ ਸੰਸਾਰ, ਸੰਕੁਚਿਤ ਸੋਚ ਨੂੰ ਤਿਆਗ ਕੇ, ਸਮਗ੍ਰਤਾ ਦਾ ਇਹ ਬੁੱਧ ਮੰਤਰ ਹੀ ਇੱਕ ਮਾਤਰ ਰਸਤਾ ਹੈ। ਸਾਨੂੰ ਸਾਡੇ ਆਸ-ਪਾਸ ਗ਼ਰੀਬੀ ਨਾਲ ਜੂਝ ਰਹੇ ਲੋਕਾਂ ਬਾਰੇ ਸੋਚਣਾ ਹੀ ਹੋਵੇਗਾ। ਸਾਨੂੰ ਸੰਸਧਾਨਾਂ ਦੇ ਘਾਟ ਵਿੱਚ ਫਸੇ ਦੇਸ਼ਾਂ ਬਾਰੇ ਸੋਚਣਾ ਹੀ ਹੋਵੇਗਾ। ਇੱਕ ਬਿਹਤਰ ਅਤੇ ਸਥਿਰ ਵਿਸ਼ਵ ਦੀ ਸਥਾਪਨਾ ਦੇ ਲਈ ਇਹੀ ਇੱਕ ਮਾਰਗ ਹੈ, ਇਹੀ ਜ਼ਰੂਰੀ ਹੈ। ਅੱਜ ਇਹ ਸਮੇਂ ਦੀ ਮੰਗ ਹੈ ਕਿ ਹਰ ਵਿਅਕਤੀ ਦੀ, ਹਰ ਰਾਸ਼ਟਰ ਦੀ ਪ੍ਰਾਥਮਿਕਤਾ, ਆਪਣੇ ਦੇਸ਼ ਦੇ ਲਈ ਹਿਤ ਦੇ ਨਾਲ ਹੀ, ਵਿਸ਼ਵ ਹਿਤ ਵੀ ਹੋਵੇ, ‘ਗਲੋਬਲ ਵਰਲਡ ਇੰਟਰਨੈੱਟ’ ਵੀ ਹੋਵੇ।

ਸਾਥੀਓ,

ਇਹ ਗੱਲ ਸਰਵ ਵਿਆਪਕ ਤੌਰ ‘ਤੇ ਸਵੀਕਾਰ ਕੀਤੀ ਗਈ ਹੈ ਕਿ ਅੱਜ ਦਾ ਇਹ ਸਮਾਂ ਇਸ ਸਦੀ ਦਾ ਸਭ ਤੋਂ ਚੈਲੇਂਜਿਸ ਸਮਾਂ ਹੈ। ਅੱਜ ਇੱਕ ਤਰਫ਼,  ਮਹੀਨਿਆਂ ਤੋਂ ਦੋ ਦੇਸ਼ਾਂ ਵਿੱਚ ਯੁਧ ਚਲ ਰਿਹਾ ਹੈ, ਤਾਂ ਉੱਥੇ ਦੁਨੀਆ ਆਰਥਿਕਤਾ ਅਸਥਿਰਤਾ ਤੋਂ ਵੀ ਗੁਜਰ ਰਹੀ ਹੈ। ਅੱਤਵਾਦ ਅਤੇ ਧਾਰਮਿਕ ਕੱਟੜਤਾ ਜਿਹੇ ਖਤਰੇ ਮਾਨਵਤਾ ਦੀ ਆਤਮਾ ‘ਤੇ ਪ੍ਰਹਾਰ ਕਰ ਰਹੇ ਹਨ। ਕਲਾਈਮੇਟ ਚੇਂਜ ਜਿਹੀ ਚੁਣੌਤੀ ਪੂਰੀ ਮਾਨਵਤਾ ਦੇ ਅਸਤਿਤਵ ‘ਤੇ ਆਫ਼ਤ ਬਣ ਕੇ ਮੰਡਰਾ ਰਹੀ ਹੈ। ਗਲੈਸ਼ੀਅਰਸ ਪਿਘਲ ਰਹੇ ਹਨ, ecology ਨਸ਼ਟ ਹੋ ਰਹੀ ਹੈ, ਪ੍ਰਜਾਤੀਆਂ ਵਿਲੁਪਤ ਹੋ ਰਹੀਆਂ ਹਨ। ਲੇਕਿਨ ਇਸ ਸਭ ਦੇ ਵਿੱਚ, ਸਾਡੇ ਕੋਲ ਆਪ ਜਿਹੇ ਕਰੋੜਾਂ ਲੋਕ ਵੀ ਹਨ ਜਿਨ੍ਹਾਂ ਨੂੰ ਬੁੱਧ ਵਿੱਚ ਆਸਥਾ ਹੈ, ਜੀਵ ਮਾਤਰ ਦੇ ਕਲਿਆਣ ਵਿੱਚ ਵਿਸ਼ਵਾਸ ਹੈ। ਇਹ ਉਮੀਦ, ਇਹ ਵਿਸ਼ਵਾਸ ਹੀ ਇਸ ਧਰਤੀ ਦੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਇਹ ਉਮੀਦ ਇੱਕਜੁਟ ਹੋਵੇਗੀ, ਤਾਂ ਬੁੱਧ ਦਾ ਧੰਮ ਵਿਸ਼ਵ ਦੀ ਧਾਰਣਾ ਬਣ ਜਾਵੇਗਾ, ਬੁੱਧ ਦਾ ਬੋਧ ਮਾਨਵਤਾ ਦੇ ਵਿਸ਼ਵਾਸ ਬਣ ਜਾਵੇਗਾ।

 

|

 ਸਾਥੀਓ,

ਆਧੁਨਿਕ ਵਿਸ਼ਵ ਦੀ ਅਜਿਹੀ ਕੋਈ ਸਮੱਸਿਆ ਨਹੀਂ ਹੈ, ਜਿਸ ਦਾ ਸਮਾਧਾਨ ਸੈਂਕੜੋਂ ਵਰ੍ਹੇ ਪਹਿਲਾਂ ਬੁੱਧ ਦੇ ਉਪਦੇਸ਼ਾਂ ਵਿੱਚ ਸਾਨੂੰ ਪ੍ਰਾਪਤ ਨਾ ਹੋਇਆ ਹੋਵੇ। ਅੱਜ ਦੁਨੀਆ ਜਿਸ ਯੁੱਧ ਅਤੇ ਅਸ਼ਾਂਤੀ ਨਾਲ ਪੀੜਤ ਹੈ, ਬੁੱਧ ਨੇ ਸਦੀਆਂ ਪਹਿਲਾਂ ਇਸ ਦਾ ਸਮਾਧਾਨ ਦਿੱਤਾ ਸੀ। ਬੁੱਧ ਨੇ ਕਿਹਾ ਸੀ- ਜਯਨ੍ ਵੇਰਨ੍ ਪਸਵਤਿ, ਦੁਕਖਨ ਸੇਤਿ ਪਰਾਜਿਤੋ, ਉਪਸੰਤੋ ਸੁਖਨ੍ ਸੋਤਿ, ਹਿਤਵ ਜਯ ਪਰਾਜਯ: ਅਰਥਾਤ, ਜਿੱਤ ਵੈਰ ਨੂੰ ਜਨਮ ਦਿੰਦੀ ਹੈ, ਅਤੇ ਹਾਰਾ ਹੋਇਆ ਵਿਅਕਤੀ ਵੀ ਦੁਖ ਦੀ ਨੀਂਦ ਸੌਂਦਾ ਹੈ। ਇਸ ਲਈ ਹਾਰ-ਜਿੱਤ, ਲੜਾਈ-ਝਗੜਾ ਇਨ੍ਹਾਂ ਨੂੰ ਛੱਡ ਕੇ ਅਸੀਂ ਸੁਖੀ ਹੋ ਸਕਦੇ ਹਾਂ। ਭਗਵਾਨ ਬੁੱਧ ਨੇ ਯੁੱਧ ਤੋਂ ਉਭਰਣ ਦਾ ਰਸਤਾ ਵੀ ਦੱਸਿਆ ਹੈ। ਭਗਵਾਨ ਬੁੱਧ ਨੇ ਕਿਹਾ ਹੈ- ਨਹਿ ਵੇਰੇਨ੍ ਵੇਰਾਨੀ, ਸੰਮਨ ਤੀਧ ਉਦਾਚਨ੍, ਅਵੇਰੇਨ ਚ ਸੰਮੰਤਿ, ਐੱਸ ਧੰਮੋ ਸਨੰਤਨੋ। ਅਰਥਾਤ, ਵੈਰ ਨਾਲ... ਬਹੁਤ ਘੱਟ ਸ਼ਬਦਾਂ ਵਿੱਚ ਗੱਲ ਦੱਸੀ ਹੈ, ਵੈਰ ਨਾਲ ਵੈਰ ਸ਼ਾਂਤ ਨਹੀਂ ਹੁੰਦਾ। ਵੈਰ ਅਵੈਰ ਨਾਲ ਸ਼ਾਂਤ ਹੁੰਦਾ ਹੈ। ਭਗਵਾਨ ਬੁੱਧ ਦਾ ਵਚਨ ਹੈ- ਸੁਖਾ ਸੰਘੱਸ ਸਾਮੱਗੀ, ਸਮੱਗਾਨੰ ਤਪੋ ਸੁਖੋ। ਅਰਥਾਤ, ਸੰਘਾਂ ਦੇ ਵਿੱਚ ਏਕਤਾ ਵਿੱਚ ਹੀ ਸੁਖ ਸਮਾਹਿਤ ਹੈ। ਸਾਰੇ ਲੋਕਾਂ ਦੇ ਨਾਲ, ਮਿਲ ਜੁਲ ਕੇ ਰਹਿਣ ਵਿੱਚ ਹੀ ਸੁਖ ਹੈ।

 

ਸਾਥੀਓ,

ਅਸੀਂ ਦੇਖਦੇ ਹਾਂ, ਅੱਜ ਆਪਣੇ ਵਿਚਾਰਾਂ, ਆਪਣੀ ਆਸਥਾ ਨੂੰ ਦੂਸਰਿਆਂ ‘ਤੇ ਥੋਪਨ ਦੀ ਸੋਚ ਦੁਨੀਆ ਦੇ ਲਈ ਬਹੁਤ ਵੱਡਾ ਸੰਕਟ ਬਣ ਰਹੀ ਹੈ। ਲੇਕਿਨ, ਭਗਵਾਨ ਬੁੱਧ ਨੇ ਕੀ ਕਿਹਾ ਸੀ, ਭਗਵਾਨ ਬੁੱਧ ਨੇ ਕਿਹਾ ਸੀ- ਅੱਤਾਨ ਮੇਵ ਪਠਮਨ, ਪਤਿ ਰੂਪੇ ਨਿਵੇਸਯੇ ਯਾਨੀ ਕਿ, ਪਹਿਲਾਂ ਖ਼ੁਦ ਸਹੀ ਆਚਰਣ ਕਰਨਾ ਚਾਹੀਦਾ ਹੈ, ਫਿਰ ਦੂਸਰੇ ਨੂੰ ਉਪਦੇਸ਼ ਦੇਣਾ ਚਾਹੀਦਾ ਹੈ। ਆਧੁਨਿਕ ਯੁਗ ਵਿੱਚ ਅਸੀਂ ਦੇਖਦੇ ਹਾਂ ਕਿ ਚਾਹੇ ਗਾਂਧੀ ਜੀ ਹੋਣ ਜਾਂ ਫਿਰ ਵਿਸ਼ਵ ਦੇ ਅਨੇਕ Leaders, ਉਨ੍ਹਾਂ ਨੇ ਇਸੇ ਸੂਤਰ ਤੋਂ ਪ੍ਰੇਰਣਾ ਪਾਈ। ਲੇਕਿਨ ਸਾਨੂੰ ਯਾਦ ਰੱਖਣਾ ਹੈ, ਬੁੱਧ ਸਿਰਫ਼ ਇੰਨੇ ‘ਤੇ ਹੀ ਨਹੀਂ ਰੁਕੇ ਸਨ। ਉਨ੍ਹਾਂ ਨੇ ਇੱਕ ਕਦਮ ਅੱਗੇ ਵਧ ਕੇ ਕਿਹਾ ਸੀ- ਅੱਪ ਦੀਪੋ ਭਵ: ਯਾਨੀ ਇਹ ਜੋ ਅੱਗੇ ਦਾ ਵਾਕ ਹੈ ਉਹ ਹੀ ਤਾਂ ਸਭ ਤੋਂ ਵੱਡਾ ਅਧਾਰ ਹੈ- ਅਪਪ ਦੀਪੋ ਭਵ: ਯਾਨੀ ਆਪਣਾ ਚਾਨਣਾ ਖ਼ੁਦ ਬਣੋ। ਅੱਜ ਅਨੇਕਾਂ ਸਵਾਲਾਂ ਦਾ ਉੱਤਰ ਭਗਾਵਨ ਬੁੱਧ ਦੇ ਇਸ ਉਪਦੇਸ਼ ਵਿੱਚ ਹੀ ਸਮਾਹਿਤ ਹੈ। ਇਸ ਲਈ, ਕੁਝ ਸਾਲ ਪਹਿਲਾਂ, ਸੰਯੁਕਤ ਰਾਸ਼ਟਰ ਵਿੱਚ ਮੈਂ ਮਾਣ ਦੇ ਨਾਲ ਕਿਹਾ ਸੀ ਕਿ ਭਾਰਤ ਨੇ ਦੁਨੀਆ ਨੂੰ ਯੁੱਧ ਨਹੀਂ ਬੁੱਧ ਦਿੱਤੇ ਹਨ। ਜਿੱਥੇ ਬੁੱਧ ਦੀ ਕਰੁਣਾ ਹੋਵੇ, ਉੱਥੇ ਸੰਘਰਸ਼ ਨਹੀਂ ਤਾਲਮੇਲ ਹੁੰਦਾ ਹੈ, ਅਸ਼ਾਂਤੀ ਨਹੀਂ ਸ਼ਾਂਤੀ ਹੁੰਦੀ ਹੈ।

 

|

ਸਾਥੀਓ,

ਬੁੱਧ ਦਾ ਮਾਰਗ ਭਵਿੱਖ ਦਾ ਮਾਰਗ ਹੈ, sustainability ਦਾ ਮਾਰਗ ਹੈ। ਅਗਰ ਵਿਸ਼ਵ, ਬੁੱਧ ਦੀਆਂ ਸਿੱਖਿਆਵਾਂ ‘ਤੇ ਚਲਿਆ ਹੁੰਦਾ, ਤਾਂ ਕਲਾਈਮੇਟ ਚੇਂਜ ਜਿਹਾ ਸੰਕਟ ਵੀ ਸਾਡੇ ਸਾਹਮਣੇ ਨਹੀਂ ਆਉਂਦਾ। ਇਹ ਸੰਕਟ ਇਸ ਲਈ ਆਇਆ ਕਿਉਂਕਿ ਪਿਛਲੀ ਸ਼ਤਾਬਦੀ ਵਿੱਚ ਕੁਝ ਦੇਸ਼ਾਂ ਨੇ ਦੂਸਰਿਆਂ ਬਾਰੇ, ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ। ਦਹਾਕਿਆਂ ਤੱਕ ਉਹ ਇਹ ਸੋਚਦੇ ਰਹੇ ਕਿ ਕੁਦਰਤ ਨਾਲ ਇਸ ਛੇੜਛਾੜ ਦਾ ਪ੍ਰਭਾਵ ਉਨ੍ਹਾਂ ਦੇ ਉੱਪਰ ਨਹੀਂ ਆਵੇਗਾ। ਉਹ ਦੇਸ਼ ਇਸ ਨੂੰ ਦੂਸਰਿਆਂ ਦੇ ਉੱਪਰ ਹੀ ਪਾਉਂਦੇ ਰਹੇ। ਲੇਕਿਨ ਭਗਵਾਨ ਬੁੱਧ ਨੇ ਧੰਮਪਦ ਵਿੱਚ ਸਪਸ਼ਟ ਤੌਰ ‘ਤੇ ਕਿਹਾ ਹੈ ਕਿ ਜਿਵੇਂ ਬੁੰਦ-ਬੁੰਦ ਪਾਣੀ ਨਾਲ ਘੜਾ ਭਰ ਜਾਂਦਾ ਹੈ, ਓਵੇਂ ਹੀ ਲਗਾਤਾਰ ਦੀਆਂ ਹੋਈਆਂ ਗਲਤੀਆਂ ਵਿਨਾਸ਼ ਦਾ ਕਾਰਨ ਬਣ ਜਾਂਦੀਆਂ ਹਨ। ਮਾਨਵਤਾ ਨੂੰ ਇਸ ਤਰ੍ਹਾਂ ਸਤਰਕ ਕਰਨ ਦੇ ਬਾਅਦ ਬੁੱਧ ਨੇ ਇਹ ਵੀ ਕਿਹਾ ਕਿ- ਅਗਰ ਅਸੀਂ ਗਲਤੀਆਂ ਨੂੰ ਸੁਧਾਰੀਏ, ਲਗਾਤਾਰ ਚੰਗੇ ਕੰਮ ਕਰੀਏ, ਤਾਂ ਸਮੱਸਿਆਵਾਂ ਦੇ ਸਮਾਧਾਨ ਵੀ ਮਿਲਦੇ ਹਨ। ਮਾਵ-ਮਈਂਏਥ ਪੁਣਯੀਅਸ, ਨ ਮਨ ਤਨ ਆਗ-ਮਿੱਸਤਿ, ਉਦ-ਬਿੰਦੁ-ਨਿਪਾਤੇਨ, ਉਦ-ਕੁੰਭੋਪਿ ਪੂਰਤਿ, ਧੀਰੋ ਪੂਰਤਿ ਪੁਣਯੀਅਸ, ਥੋਕਂ ਥੋਕੰਪਿ ਆਚਿਨਨ। ਅਰਥਾਤ, ਕਿਸੇ ਕਰਮ ਦਾ ਫਲ ਮੇਰੇ ਕੋਲ ਨਹੀਂ ਆਵੇਗਾ, ਇਹ ਸੋਚ ਕੇ ਪੁਣਯਕਰਮ ਦੀ ਅਵਹੇਲਨਾ ਨਾ ਕਰੋ। ਬੁੰਦ-ਬੁੰਦ ਪਾਣੀ ਗਿਰਨ ਨਾਲ ਘੜਾ ਭਰ ਜਾਂਦਾ ਹੈ। ਓਵੇਂ ਹੀ, ਥੋੜਾ-ਥੋੜਾ ਸੰਚਯ ਕਰਦਾ ਹੋਇਆ ਧੀਰ ਵਿਅਕਤੀ, ਪੁਣਯ ਨਾਲ ਭਰ ਜਾਂਦਾ ਹੈ।

ਸਾਥੀਓ,

ਹਰ ਵਿਅਕਤੀ ਦਾ ਹਰ ਕੰਮ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡੀ ਲਾਈਫ ਸਟਾਈਲ ਚਾਹੇ ਜੋ ਹੋਵੇ, ਅਸੀਂ ਜੋ ਪਹਿਣਦੇ ਹੋਣ, ਅਸੀਂ ਜੋ ਵੀ ਖਾਂਦੇ ਹੋਣ, ਅਸੀਂ ਜਿਸ ਵੀ ਸਾਧਨ ਨਾਲ ਯਾਤਰਾ ਕਰਦੇ ਹੋਣ, ਹਰ ਗੱਲ ਦਾ ਪ੍ਰਭਾਵ ਹੁੰਦਾ ਹੀ ਹੁੰਦਾ ਹੈ, ਫਰਕ ਪੈਂਦਾ ਹੀ ਪੈਂਦਾ ਹੈ। ਹਰ ਵਿਅਕਤੀ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਲੜ ਵੀ ਸਕਦਾ ਹੈ। ਅਗਰ ਲੋਕ ਜਾਗਰੂਕ ਹੋ ਕੇ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਕਰਨ ਤਾਂ ਇਸ ਵੱਡੀ ਸਮੱਸਿਆ ਨਾਲ ਵੀ ਨਿਪਟਿਆ ਜਾ ਸਕਦਾ ਹੈ ਅਤੇ ਇਹੀ ਤਾਂ ਬੁੱਧ ਦਾ ਮਾਰਗ ਹੈ। ਇਸੇ ਭਾਵਨਾ ਨੂੰ ਲੈ ਕੇ ਭਾਰਤ ਨੇ ਮਿਸ਼ਨ LiFE ਦੀ ਸ਼ੁਰੂਆਤ ਕੀਤੀ ਹੈ। ਮਿਸ਼ਨ LiFE ਯਾਨੀ Lifestyle For Environment! ਇਹ ਮਿਸ਼ਨ ਵੀ ਬੁੱਧ ਦੀਆਂ ਪ੍ਰੇਰਣਾਵਾਂ ਨਾਲ ਪ੍ਰਭਾਵਿਤ ਹੈ, ਬੁੱਧ ਦੇ ਵਿਚਾਰਾਂ ਨੂੰ ਅੱਗੇ ਵਧਾਉਂਦਾ ਹੈ।

ਸਾਥੀਓ,

ਅੱਜ ਬਹੁਤ ਜ਼ਰੂਰੀ ਹੈ ਕਿ ਵਿਸ਼ਵ, ਕੋਰੀ ਭੌਤਿਕਤਾ ਅਤੇ ਸੁਆਰਥ ਦੀ ਪਰਿਭਾਸ਼ਾਵਾਂ ਤੋਂ ਨਿਕਲ ਕੇ ‘ਭਵਤੁ ਸੱਬ ਮੰਗਲਨ’ ਇਸ ਭਾਵ ਨੂੰ ਆਤਮਸਾਤ ਕਰੀਏ। ਬੁੱਧ ਨੂੰ ਸਿਰਫ਼ ਪ੍ਰਤੀਕ ਨਹੀਂ, ਬਲਕਿ ਪ੍ਰਤਿਬਿੰਬ ਵੀ ਬਣਾਇਆ ਜਾਵੇ, ਤਦੇ ‘ਭਵਤੁ ਸੱਬ ਮੰਗਲਮ’ ਦਾ ਸੰਕਲਪ ਚਰਿਤਾਰਥ ਹੋਵੇਗਾ। ਇਸ ਲਈ, ਸਾਨੂੰ ਬੁੱਧ ਦੇ ਵਚਨ ਨੂੰ ਯਾਦ ਰੱਖਣਾ ਹੈ- “ਮਾ ਨਿਵੱਤ, ਅਭਿ-ਕਕਮ”! Do not turn back. Go forward! ਸਾਨੂੰ ਅੱਗੇ ਵਧਣਾ ਹੈ, ਅਤੇ ਲਗਾਤਾਰ ਅੱਗੇ ਵਧਦੇ ਜਾਣਾ ਹੈ। ਮੈਨੂੰ ਵਿਸ਼ਵਾਸ ਹੈ, ਅਸੀਂ ਸਭ ਨਾਲ ਮਿਲ ਕੇ ਆਪਣੇ ਸੰਕਲਪਾਂ ਨੂੰ ਸਿੱਧੀ ਤੱਕ ਲੈ ਕੇ ਜਾਵਾਂਗੇ। ਇਸੇ ਦੇ ਨਾਲ, ਆਪ ਸਬ ਨੂੰ ਇੱਕ ਵਾਰ ਫਿਰ ਸਾਡੇ ਨਿਮੰਤ੍ਰਣ ‘ਤੇ ਇੱਥੇ ਆਉਣ ਦੇ ਲਈ ਆਭਾਰ ਵੀ ਵਿਅਕਤ ਕਰਦਾ ਹਾਂ ਅਤੇ ਇਸ ਦੋ ਦਿਨਾਂ ਵਿਚਾਰ-ਵਟਾਂਦਰੇ ਨਾਲ ਮਾਨਵਤਾ ਨੂੰ ਨਵਾਂ ਪ੍ਰਕਾਸ਼ ਮਿਲੇਗਾ, ਨਵੀਂ ਪ੍ਰੇਰਣਾ ਮਿਲੇਗੀ, ਨਵਾਂ ਸਾਹਸ ਮਿਲੇਗਾ, ਨਵਾਂ ਸਮਰੱਥ ਮਿਲੇਗਾ, ਇਸੇ ਭਾਵਨਾ ਦੇ ਨਾਲ ਮੇਰੀ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਨਮੋ ਬੁਧਾਯ!

 

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • दिग्विजय सिंह राना September 20, 2024

    हर हर महादेव
  • Ankit Singh August 02, 2024

    CG , GT ro hi
  • Manoj Kumar Pandey August 01, 2024

    I love you Modi Ji Apna Bharat Jay Shri Bharat
  • Manoj Kumar Pandey August 01, 2024

    Har Har Modi Har Ghar Modi
  • Manoj Kumar Pandey August 01, 2024

    Jay Shri Ram Jay Shri Bharat
  • Chirag Limbachiya August 01, 2024

    modi bjp
  • JBL SRIVASTAVA May 27, 2024

    मोदी जी 400 पार
  • Vaishali Tangsale February 12, 2024

    🙏🏻🙏🏻🙏🏻🌹
  • ज्योती चंद्रकांत मारकडे February 11, 2024

    जय हो
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
A chance for India’s creative ecosystem to make waves

Media Coverage

A chance for India’s creative ecosystem to make waves
NM on the go

Nm on the go

Always be the first to hear from the PM. Get the App Now!
...
The world will always remember Pope Francis's service to society: PM Modi
April 26, 2025

Prime Minister, Shri Narendra Modi, said that Rashtrapati Ji has paid homage to His Holiness, Pope Francis on behalf of the people of India. "The world will always remember Pope Francis's service to society" Shri Modi added.

The Prime Minister posted on X :

"Rashtrapati Ji pays homage to His Holiness, Pope Francis on behalf of the people of India. The world will always remember his service to society."