ਪ੍ਰਧਾਨ ਮੰਤਰੀ - ਹੁਣ ਤੱਕ ਕਿੰਨੇ ਪੋਸਟ ਪੌਡਕਾਸਟ ਕੀਤੇ ਹਨ ਤੁਸੀਂ?

ਨਿਖਿਲ ਕਾਮਥ -25 ਸਰ।

ਪ੍ਰਧਾਨ ਮੰਤਰੀ -25

ਨਿਖਿਲ ਕਾਮਥ- ਹਾਂ, but ਅਸੀਂ ਮਹੀਨੇ ਵਿੱਚ ਇੱਕ ਰਾਤ ਕਰਦੇ ਹਨ ਬਸ।

ਪ੍ਰਧਾਨ ਮੰਤਰੀ- ਚੰਗਾ।

ਨਿਖਿਲ ਕਾਮਥ – ਹਰ ਮਹੀਨੇ ਵਿੱਚ ਇੱਕ ਦਿਨ ਇੱਕ ਪੌਡਕਾਸਟ ਅਤੇ ਬਾਕੀ ਮਹੀਨੇ ਕੁਝ ਨਹੀਂ ਕਰਦੇ।

ਪ੍ਰਧਾਨ ਮੰਤਰੀ – ਦੇਖੋ ਜਿਸ ਨੂੰ ਜਿਸ ਦੇ ਨਾਲ ਕਰਨਾ ਹੈ ਉਸ ਨੂੰ 1 ਮਹੀਨੇ ਤੱਕ ਸਮਾਂ ਦੇ ਕੇ ਉਸ ਨੂੰ ਕਾਫ਼ੀ ਕੰਫਰਟ ਕਰਦੇ ਹੋ।

ਨਿਖਿਲ ਕਾਮਥ – ਕਰੈਕਟ ਸਰ, In depth ਵਿੱਚ ਕਰਦੇ ਹਨ ਜ਼ਿਆਦਾਤਰ ਪੌਡਕਾਸਟ ਜੋ ਅਸੀਂ ਕੀਤਾ ਹੈ .. is about entrepreneurship ਸਾਡੀ ਔਡੀਅੰਸ ਪੂਰੀ ਉਹ category ਹੈ 15-40, ਜਿਨ੍ਹਾਂ ਨੂੰ ਪਹਿਲੀ ਵਾਰ ਐਟਰਪ੍ਰੈਂਯਰਸ਼ਿਪ ਸਟਾਰਟ ਕਰਨਾ ਹੈ ਤਾਂ ਅਸੀਂ ਕਰਦੇ ਹਾਂ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਇੱਕ ਐਪੀਸੌਡ ਮੇਟਾ ਬਾਰੇ ਇੱਕ ਐਪੀਸੌਡ ਫਾਰਮਾਸਿਊਟਿਕਲ ਚੀਜਾਂ ਬਾਰੇ ਅਜਿਹੇ ਵੇਰੀ ਸਪੈਸੀਫਿਕ ਸਬਜੇਕਟ ਕਰਦੇ ਹਨ ਅਤੇ ਅਤੇ ਇੱਕ ਚੀਜ਼ ਅਸੀਂ ਹੁਣੇ ਸ਼ੁਰੂ ਕੀਤੀ ਹੈ People , ਜਿਸ ਵਿੱਚ ਅਸੀਂ ਬਿਲ ਗੇਟ੍ਸ ਅਜਿਹੇ ਕੁਝ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਹਨ but again very specific to the industry they belong to .

ਪ੍ਰਧਾਨ ਮੰਤਰੀ – ਇੱਕ ਤਾਂ ਮੇਰੇ ਲਈ ਇਹ ਪੌਡਕਾਸਟ ਪਹਿਲੀ ਵਾਰ ਹੋ ਰਿਹਾ ਹੈ ਅਤੇ ਇਸ ਲਈ ਮੇਰੇ ਲਈ ਵੀ ਇਹ ਦੁਨੀਆ ਬਿਲਕੁਲ ਨਵੀਂ ਹੈ।

ਨਿਖਿਲ ਕਾਮਥ – ਤਾਂ ਸਰ ਮੈਨੂੰ ਮਾਫ ਕਰੋ ਜੇਕਰ ਮੇਰੀ ਹਿੰਦੀ ਜ਼ਿਆਦਾ ਚੰਗੀ ਨਹੀਂ ਹੋਈ ਮੈਂ ਸਾਊਥ ਇੰਡੀਅਨ ਹਾਂ, ਮੈਂ ਜ਼ਿਆਦਾਤਰ ਬੰਗਲੁਰੂ ਵਿੱਚ ਪਲਿਆ -ਵੱਡਾ ਹੋਇਆ ਹਾਂ ਅਤੇ ਉੱਥੇ ‘ਤੇ ਲੋਕ ਮੇਰੀ ਮਾਂ ਦਾ ਸਿਟੀ ਮੈਸੂਰ ਹੈ ਤਾਂ ਉੱਥੇ ‘ਤੇ ਜ਼ਿਆਦਾ ਲੋਕ ਕੰਨੜ ਬੋਲਦੇ ਹਨ ਅਤੇ ਮੇਰੇ ਪਾਪਾ ਮੰਗਲੁਰੂ ਦੇ ਕੋਲੋਂ ਸਨ, ਹਿੰਦੀ ਮੈਂ ਸਕੂਲ ਵਿੱਚ ਸਿੱਖੀ ਹੈ, but fluency ਦੇ ਹਿਸਾਬ ਨਾਲ ਬਹੁਤ ਜ਼ਿਆਦਾ ਚੰਗੀ ਨਹੀਂ ਹੈ, ਅਤੇ ਲੋਕ ਕਹਿੰਦੇ ਹਨ ਕਿ ਜ਼ਿਆਦਾਤਰ ਕਮਿਊਨਿਕੇਸ਼ਨ non verbal ਹੁੰਦੀ ਹੈ, ਜੋ ਲੋਕ ਇੱਕ ਦੂਜੇ ਨੂੰ ਦੇਖ ਕੇ ਸਮਝ ਜਾਂਦੇ ਹਨ! ਤਾਂ I think we should be fine.

 

ਪ੍ਰਧਾਨ ਮੰਤਰੀ – ਦੇਖੋ ਮੈਂ ਵੀ ਹਿੰਦੀ ਭਾਸ਼ੀ ਨਹੀਂ ਹਾਂ, ਅਸੀਂ ਦੋਨਾਂ ਦੀ ਇੰਜ ਹੀ ਚੱਲੇਗੀ।

ਨਿਖਿਲ ਕਾਮਥ – ਅਤੇ ਇਹ ਇੱਕ ਸਾਡਾ ਪੌਡਕਾਸਟ ਇੱਕ ਟ੍ਰੈਡੀਸ਼ਨਲ ਇੰਟਰਵਿਊ ਨਹੀਂ ਹੈ ਮੈਂ ਜਰਨਲਿਸਟ ਨਹੀਂ ਹਾਂ ਅਸੀਂ ਜ਼ਿਆਦਾਤਰ ਉਨ੍ਹਾਂ ਲੋਕਾਂ ਨਾਲ ਗੱਲਾਂ ਕਰਦੇ ਹਾਂ ਜਿਨ੍ਹਾਂ ਨੂੰ ਪਹਿਲੀ ਵਾਰ ਐਟਰਪ੍ਰੈਂਯਰਸ਼ਿਪ ਕਰਨੀ ਹੋਵੇ ਤਾਂ ਅਸੀਂ ਉਨ੍ਹਾਂ ਨੂੰ ਇਹ ਦੱਸਦੇ ਹਾਂ ਕਿ ਇੰਡਸਟ੍ਰੀ ਵਿੱਚ ਐਂਟਰਪ੍ਰੇਨਯਰ ਬਣਨ ਲਈ ਕੀ ਚਾਹੀਦਾ ਹੈ, ਫੰਡਿੰਗ ਪਹਿਲੀ ਵਾਰ ਕਿੱਥੋਂ ਮਿਲੇਗੀ, ਉਨ੍ਹਾਂ ਨੂੰ ਕਿੱਥੋ ਸਿੱਖਣ ਲਈ ਮਟੀਰਿਅਲ ਮਿਲਣਗੇ ਔਨਲਾਇਨ, ਤਾਂ ਅਸੀਂ ਉਸ ਜੋਨ ਤੋਂ ਆ ਰਹੇ ਹਾਂ and along the way today ਅਸੀਂ we will try to drop parallel between politics and entrepreneurship . ਕਿਉਂਕਿ ਮੈਨੂੰ ਅਜਿਹਾ ਲਗਿਆ ਹੈ

ਕਿ ਇਨ੍ਹਾਂ ਦੋਨਾਂ ਵਿੱਚੋਂ ਬਹੁਤ ਸਾਰੀਆਂ ਜਿਹੀਆਂ ਸਿਮਿਲਰਿਟੀਜ਼ ਹਨ, ਜਿਸ ਬਾਰੇ ਕਿਸੇ ਨੇ ਅੱਜ ਤੱਕ ਗੱਲਾਂ ਨਹੀਂ ਕੀਤੀਆਂ ਹਨ । ਤਾਂ we will take that direction ਅਤੇ ਅੱਗੇ ਚਲਦੇ ਹਾਂ। ਤਾਂ ਜੇਕਰ ਤੁਸੀਂ ਚਾਹੋ ਇਸ ਪੌਡਕਾਸਟ ਵਿੱਚ ਕੁਝ ਸਵਾਲ ਖੁਦ ਪੁੱਛਣ ਲਈ ਮੇਰੇ ਕੋਲ ਕੋਈ ਚੰਗੇ answers ਨਹੀਂ ਹਨ। ਬਟ ਤੁਸੀਂ ਪੁੱਛ ਸਕਦੇ ਹੋ। ਪਹਿਲੀ ਚੀਜ਼ ਮੈਂ ਗੱਲ ਕਰਨਾ ਚਾਹਾਂਗਾ ਇਸ ਪੌਡਕਾਸਟ ਵਿੱਚ ਤੁਹਾਡੀ ਲਾਇਫ ਦਾ ਪਹਿਲਾ ਭਾਗ। ਪ੍ਰੀ ਪੀਐੱਮ, ਪ੍ਰੀ ਸੀਐੱਮ ਤੁਸੀਂ ਕਿੱਥੇ ਪੈਦਾ ਹੋਏ ਸਨ ਪਹਿਲਾਂ 10 ਸਾਲਾਂ ਵਿੱਚ ਤੁਸੀਂ ਕੀ ਕੀਤਾ ਸੀ। If you can throw some light on the first era of your life .

ਪ੍ਰਧਾਨ ਮੰਤਰੀ– ਦੇਖੋ ਉਂਜ ਤਾਂ ਸਭ ਨੂੰ ਪਤਾ ਹੈ ਮੇਰਾ ਜਨਮ ਗੁਜਰਾਤ ਵਿੱਚ ਨੌਰਥ ਗੁਜਰਾਤ ਵਿੱਚ ਮੇਹਸਾਣਾ district ਹੈ, ਉੱਥੇ ਵਡਨਗਰ ਇੱਕ ਛੋਟਾ ਜਿਹਾ town ਹੈ! ਜਦੋਂ ਅਸੀਂ ਛੋਟੇ ਸੀ, ਤੱਦ ਤਾਂ ਸ਼ਾਇਦ 15000 ਦੀ ਹੀ ਆਬਾਦੀ ਸੀ ਅਜਿਹਾ ਮੋਟਾ-ਮੋਟਾ ਮੈਨੂੰ ਯਾਦ ਹੈ। ਮੈਂ ਉਸ ਸਥਾਨ ਤੋਂ ਹਾਂ। ਲੇਕਿਨ ਤਦ ਤਾਂ ਜਿਵੇਂ ਹਰ ਇੱਕ ਦਾ ਆਪਣਾ ਇੱਕ ਪਿੰਡ ਹੁੰਦਾ ਹੈ, ਉਹੋ ਜਿਹਾ ਇੱਕ ਮੇਰਾ ਪਿੰਡ ਸੀ ਮੇਰਾ ਪਿੰਡ ਇੱਕ ਤਰ੍ਹਾਂ ਨਾਲ ਗਾਇਕਵਾਡ ਸਟੇਟ ਸੀ। ਤਾਂ ਗਾਇਕਵਾਡ ਸਟੇਟ ਦੀ ਇੱਕ ਵਿਸ਼ੇਸ਼ਤਾ ਸੀ। ਹਰ ਪਿੰਡ ਵਿੱਚ ਐਜੂਕੇਸ਼ਨ ਦੇ ਪ੍ਰਤੀ ਵੱਡੇ ਮੋਹਰੀ ਸਨ। ਇੱਕ ਤਾਲਾਬ ਹੁੰਦਾ ਸੀ, ਪੋਸਟ ਆਫਿਸ ਹੁੰਦਾ ਸੀ, ਲਾਇਬ੍ਰੇਰੀ ਹੁੰਦੀ ਸੀ, ਅਜਿਹੀਆਂ ਚਾਰ ਪੰਜ ਚੀਜ਼ਾਂ ਯਾਨੀ ਗਾਇਕਵਾਡ ਸਟੇਟ ਦਾ ਪਿੰਡ ਹੈ ਤਾਂ ਇਹ ਹੋਵੇਗਾ ਹੀ ਹੋਵੇਗਾ ਇਹ ਉਨ੍ਹਾਂ ਦੀ ਵਿਵਸਥਾ ਸੀ ਤਾਂ ਮੈਂ ਉਸ ਨੂੰ ਗਾਇਕਵਾਡ ਸਟੇਟ ਦਾ ਜੋ ਪ੍ਰਾਇਮਰੀ ਸਕੂਲ ਬਣਿਆ ਹੋਇਆ ਸੀ ਉਸ ਵਿੱਚ ਹੀ ਪੜ੍ਹਿਆ ਸੀ, ਤਾਂ ਮੇਰੀ ਖੈਰ ਬਚਪਨ ਵਿੱਚ ਉਹੀ ਰਿਹਾ। ਤਾਲਾਬ ਸੀ ਤਾਂ ਸਵੀਮਿੰਗ ਕਰਨਾ ਸਿੱਖ ਗਏ ਉੱਥੇ, ਮੇਰੇ ਪਰਿਵਾਰ ਦੇ ਸਭ ਦੇ ਕੱਪੜੇ ਮੈਂ ਧੋਂਦਾ ਸੀ ਤਾਂ ਇਸ ਦੇ ਕਾਰਨ ਮੈਨੂੰ ਤਾਲਾਬ ਜਾਣ ਦੀ ਇਜਾਜ਼ਤ ਮਿਲ ਜਾਂਦੀ ਸੀ।

ਬਾਅਦ ਵਿੱਚ ਉੱਥੇ ਇੱਕ ਭਾਗਵਤ ਆਚਾਰਿਆ ਨਰਾਇਣ ਆਚਾਰਿਆ ਹਾਈ ਸਕੂਲ ਸੀ ਬੀਐੱਨਏ ਸਕੂਲ। ਉਹ ਵੀ ਇੱਕ ਤਰ੍ਹਾਂ ਨਾਲ ਚੈਰੀਟੀਬਲ ਹੀ ਸੀ , ਉਹ ਕੋਈ ਅੱਜਕੱਲ੍ਹ ਦੀ ਜੋ ਐਜੂਕੇਸ਼ਨ ਦੀ ਹਾਲਤ ਹੈ ਉਵੇਂ ਨਹੀਂ ਸੀ। ਤਾਂ ਮੇਰੀ ਉੱਥੇ ਸਕੂਲੀ ਸਿੱਖਿਆ ਉੱਥੋਂ ‘ਤੇ ਹੋਈ। ਉਸ ਸਮੇਂ ਇਹ 10 + 2 ਨਹੀਂ ਸੀ, 11ਵੀਂ ਜਮਾਤ ਹੋਇਆ ਕਰਦੀ ਸੀ।

 

ਮੈਂ ਕਿਤੇ ਪੜ੍ਹਿਆ ਸੀ ਕਿ Chinese philosopher Xuanzang। ਉਹ ਮੇਰੇ ਪਿੰਡ ਵਿੱਚ ਰਹੇ ਸਨ ਤਾਂ ਉਸ ‘ਤੇ ਇੱਕ ਫਿਲਮ ਬਣਾਉਣ ਵਾਲੇ ਸਨ, ਤਾਂ ਮੈਂ ਉਸ ਸਮੇਂ ਸ਼ਾਇਦ ਉਨ੍ਹਾਂ ਦੇ ਇੱਥੇ ਐਬੰਸੀ ਨੂੰ ਜਾਂ ਕਿਸੇ ਨੂੰ ਇੱਕ ਚਿੱਠੀ ਲਿਖੀ ਸੀ ਕਿ ਭਾਈ ਮੈਂ ਕਿਤੇ ਪੜ੍ਹਿਆ ਹੈ ਕਿ ਤੁਸੀਂ Xuanzang ਲਈ ਫਿਲਮ ਬਣਾ ਰਹੇ ਹੋ ਤਾਂ ਮੇਰੇ ਪਿੰਡ ਵਿੱਚ ਉਹ ਰਹਿੰਦੇ ਸਨ ਅਤੇ ਉਸ ਦਾ ਵੀ ਜ਼ਿਕਰ ਕੀਤੇ ਕਰਨਾ ਅਜਿਹਾ ਕਰਕੇ ਮੈਂ ਕੁਝ ਯਤਨ ਕੀਤਾ ਸੀ। ਉਹ ਬਹੁਤ ਸਾਲ ਪਹਿਲਾਂ ਦੀ ਗੱਲ ਹੈ।

ਉਸ ਦੇ ਪਹਿਲਾਂ ਮੇਰਾ ਮੇਰੇ ਪਿੰਡ ਵਿੱਚ ਇੱਕ ਰਸਿਕ ਭਾਈ ਦਵੇ ਕਰਕੇ ਸਨ, ਉਹ ਕਾਂਗਰਸ ਦੇ ਲੀਡਰ ਸਨ, ਥੋੜ੍ਹੇ ਸਮਾਜਵਾਦੀ ਵਿਚਾਰ ਦੇ ਵੀ ਸਨ ਅਤੇ ਮੂਲ ਉਹ ਸੌਰਾਸ਼ਟਰ ਦੇ ਸਨ ਅਤੇ ਮੇਰੇ ਪਿੰਡ ਵਿੱਚ ਆ ਕੇ ਵਸੇ ਸਨ। ਉਹ ਅਸੀਂ ਸਕੂਲ ਦੇ ਬੱਚਿਆਂ ਨੂੰ ਕਹਿੰਦੇ ਸਨ ਕਿ ਦੇਖੋ ਭਾਈ ਤੁਸੀਂ ਕਿਤੇ ਵੀ ਜਾਓ ਅਤੇ ਕੋਈ ਵੀ ਪੱਥਰ ਤੁਹਾਨੂੰ ਮਿਲੇ ਜਿਸ ‘ਤੇ ਕੁਝ ਲਿਖਿਆ ਹੋਇਆ ਹੋ ਜਾਂ ਕਿਤੇ ਕੁਝ ਉਸ ‘ਤੇ ਨੱਕਾਸ਼ੀ ਦੀ ਹੋਈ ਹੋਵੇ, ਤਾਂ ਉਹ ਪੱਥਰ ਇੱਕਠੇ ਕਰਕੇ ਸਕੂਲ ਦੇ ਇਸ ਕੋਨੇ ਵਿੱਚ ਪਾ ਦੇਣਾ। ਹੌਲੀ-ਹੌਲੀ ਉਹ ਬਹੁਤ ਢੇਰ ਹੋ ਗਿਆ ਸੀ, ਤਦ ਮੈਨੂੰ ਸਮਝ ਆਇਆ ਕਿ ਉਨ੍ਹਾਂ ਦਾ ਇਰਾਦਾ ਇਹ ਸੀ ਕਿ ਬਹੁਤ ਪੁਰਾਤਨ ਪਿੰਡ ਹੈ ਇੱਥੇ ਦੇ ਹਰ ਪੱਥਰ ਵਿੱਚ ਕੋਈ ਨਾ ਕੋਈ ਸਟੋਰੀ ਹੈ।

ਇਕੱਠਾ ਕਰੋ ਜਦੋਂ ਵੀ ਕੋਈ ਵਿਅਕਤੀ ਆਵੇਗਾ ਤਾਂ ਇਸ ਨੂੰ ਕਰੇਗਾ। ਸ਼ਾਇਦ ਉਹ ਕਲਪਨਾ ਰਹੀ ਹੋਵੇਗੀ। ਤਾਂ ਮੇਰਾ ਵੀ ਧਿਆਨ ਉਸ ਤਰਫ਼ ਗਿਆ। 2014 ਵਿੱਚ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਸੁਵਾਭਿਕ ਦੁਨੀਆ ਦੇ ਲੀਡਰ ਇੱਕ ਕਟਸੀ ਕਾਲ ਕਰਦੇ ਹਨ, ਤਾਂ ਚੀਨ ਦੇ ਰਾਸ਼ਟਰਪਤੀ ਸ਼ੀ, ਉਨ੍ਹਾਂ ਦਾ ਕਟਸੀ ਕਾਲ ਆਇਆ ਸ਼ੁਭਕਾਮਨਾਵਾਂ ਵਗੈਰ੍ਹਾ ਵਗੈਰ੍ਹਾ ਗੱਲਾਂ ਹੋਈਆਂ ਹੋਣਗੀਆਂ, ਫਿਰ ਉਨ੍ਹਾਂ ਨੇ ਖੁਦ ਨੂੰ ਕਿਹਾ ਕਿ ਮੈਂ ਭਾਰਤ ਆਉਣਾ ਚਾਹੁੰਦਾ ਹਾਂ। ਮੈਂ ਕਿਹਾ ਬਿਲਕੁਲ ਸੁਆਗਤ ਹੈ ਤੁਹਾਡਾ , ਤੁਸੀਂ ਜ਼ਰੂਰ ਆਇਓ , ਤਾਂ ਕਿਹਾ ਲੇਕਿਨ ਮੈਂ ਗੁਜਰਾਤ ਜਾਣਾ ਚਾਹੁੰਦਾ ਹਾਂ।

ਮੈਂ ਕਿਹਾ ਉਹ ਤਾਂ ਹੋਰ ਚੰਗੀ ਗੱਲ ਹੈ। ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੇ ਪਿੰਡ ਵਡਨਗਰ ਜਾਣਾ ਚਾਹੁੰਦਾ ਹਾਂ। ਮੈਂ ਕਿਹਾ ਕੀ ਗੱਲ ਹੈ, ਆਪਣੇ ਇੱਥੇ ਤੱਕ ਦਾ ਪ੍ਰੋਗਰਾਮ ਬਣਾ ਦਿੱਤਾ ਹੈ। ਬੋਲੇ ਤੁਹਾਨੂੰ ਪਤਾ ਹੈ ਕਿਉਂ , ਮੈਂ ਕਿਹਾ ਨਹੀਂ ਮੈਨੂੰ ਪਤਾ ਨਹੀਂ ਹੈ, ਤਾਂ ਬੋਲੇ ਮੇਰਾ ਅਤੇ ਤੁਹਾਡਾ ਇੱਕ ਸਪੈਸ਼ਲ ਨਾਤਾ ਹੈ। ਮੈਂ ਪੁੱਛਿਆ ਕੀ , Xuanzang ਜੋ ਚੀਨੀ ਫਿਲੌਸਫਰ ਸੀ ਉਹ ਸਭ ਤੋਂ ਜ਼ਿਆਦਾ ਸਮਾਂ ਤੁਹਾਡੇ ਪਿੰਡ ਵਿੱਚ ਰਿਹਾ ਸੀ, ਲੇਕਿਨ ਵਾਪਸ ਜਦੋਂ ਆਇਆ ਚਾਇਨਾ, ਤਾਂ ਮੇਰੇ ਪਿੰਡ ਵਿੱਚ ਰਿਹਾ ਸੀ। ਤਾਂ ਬੋਲੇ ਸਾਡਾ ਦੋਨਾਂ ਦਾ ਇਹ ਕਨੈਕਟ ਹੈ।

ਨਿਖਿਲ ਕਾਮਥ – ਅਤੇ ਜੇਕਰ ਤੁਸੀਂ ਆਪਣੇ ਬਚਪਨ ਬਾਰੇ ਹੋਰ ਚੀਜ਼ਾ ਯਾਦ ਕਰੋ, ਜਦੋਂ ਤੁਸੀਂ ਛੋਟੇ ਸੀ, ਕੀ ਤੁਸੀਂ ਚੰਗੇ ਸਟੂਡੇਂਟ ਸੀ, ਤੁਹਾਡਾ ਇੰਟਰੇਸਟ ਕੀ ਸੀ ਉਸ ਟਾਇਮ ‘ਤੇ।

ਪ੍ਰਧਾਨ ਮੰਤਰੀ – ਮੈਂ ਇੱਕ ਬਹੁਤ ਹੀ ਆਮ ਜਿਹਾ ਵਿਦਿਆਰਥੀ ਰਿਹਾ, ਮੈਂ ਕੋਈ ਕਿਸੇ ਵੀ ਪ੍ਰਕਾਰ ਤੋਂ ਕੋਈ ਮੈਨੂੰ ਨੋਟਿਸ ਕਰੇ ਅਜਿਹਾ ਨਹੀਂ ਸੀ, ਲੇਕਿਨ ਮੇਰੇ ਇੱਕ ਟੀਚਰ ਸੀ ਵੇਲਜੀਭਾਈ ਚੌਧਰੀ ਕਰਕੇ ਉਹ ਮੇਰੇ ਪ੍ਰਤੀ ਬਹੁਤ ਉਹ ਰੱਖਦੇ ਸੀ, ਤਾਂ ਇੱਕ ਦਿਨ ਉਹ ਮੇਰੇ ਪਿਤਾ ਜੀ ਨੂੰ ਮਿਲਣ ਗਏ ਸਨ। ਮੇਰੇ ਪਿਤਾ ਜੀ ਨੂੰ ਕਹਿ ਰਹੇ ਸਨ ਇਸ ਦੇ ਅੰਦਰ ਇੰਨਾ ਟੈਲੇਂਟ ਹੈ, ਲੇਕਿਨ ਇਹ ਕੋਈ ਧਿਆਨ ਨਹੀਂ ਕੇਂਦ੍ਰਿਤ ਕਰਦਾ ਹੈ, ਇਹ ਇਵੇਂ ਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਚੀਜਾਂ ਕਰਦਾ ਰਹਿੰਦਾ ਹੈ, ਤਾਂ ਬੋਲੇ ਹਰ ਚੀਜ਼ ਇੰਨੀ ਜਲਦੀ grap ਕਰਦਾ ਹੈ

ਲੇਕਿਨ ਫਿਰ ਆਪਣੀ ਦੁਨੀਆ ਵਿੱਚ ਖੋ ਜਾਂਦਾ ਹੈ, ਤਾਂ ਵੇਲਜੀ ਭਾਈ ਕਿ ਮੇਰੇ ਤੋਂ ਬਹੁਤ ਆਸ਼ਾ ਸੀ ਮੇਰੇ ਵੇਲਜੀਭਾਈ ਚੌਧਰੀ ਦੀ, ਤਾਂ ਮੇਰੇ ਟੀਚਰਾਂ ਦਾ ਮੇਰੇ ‘ਤੇ ਪਿਆਰ ਬਹੁਤ ਰਹਿੰਦਾ ਸੀ, ਲੇਕਿਨ ਮੈਨੂੰ ਜ਼ਿਆਦਾ ਪੜ੍ਹਣਾ ਹੈ ਜੇਕਰ ਉਸ ਵਿੱਚ ਕੰਪਟੀਸ਼ਨ ਦਾ ਐਲੀਮੈਂਟ ਹੈ, ਤਾਂ ਮੈਂ ਸ਼ਾਇਦ ਉਸ ਤੋਂ ਦੂਰ ਭੱਜਦਾ ਸੀ। ਮੈਨੂੰ ਕੋਈ ਉਸ ਵਿੱਚ ਰੁਚੀ ਨਹੀਂ ਸੀ, ਇੰਜ ਹੀ ਪਰੀਖਿਆ ਪਾਸ ਕਰ ਲਓ ਭਾਈ, ਕੱਢ ਦੋ ਅਜਿਹਾ ਹੀ ਰਹਿੰਦਾ ਸੀ, ਲੇਕਿਨ ਅਤੇ ਐਕਟੀਵਿਟੀ ਮੈਂ ਬਹੁਤ ਕਰਦਾ ਸੀ। ਕੁਝ ਵੀ ਨਵੀਂ ਚੀਜ਼ ਹੈ ਤਾਂ ਉਸ ਨੂੰ ਤੁਰੰਤ ਫੜ ਲੈਣਾ ਇਹ ਮੇਰਾ ਨੇਚਰ ਸੀ।

ਨਿਖਿਲ ਕਾਮਥ – ਸਰ ਤੁਹਾਡੇ ਕੋਈ ਅਜਿਹੇ ਬਚਪਨ ਦੇ ਦੋਸਤ ਹੈ ਜੋ ਹੁਣ ਵੀ ਤੁਹਾਡੇ ਟਚ ਵਿੱਚ ਰਹਿੰਦੇ ਹਨ।

ਪ੍ਰਧਾਨ ਮੰਤਰੀ – ਅਜਿਹਾ ਹੈ ਕਿ ਮੇਰਾ ਕੇਸ ਥੋੜ੍ਹਾ ਵਚਿੱਤਰ ਹੈ, ਬਹੁਤ ਛੋਟੀ ਉਮਰ ਵਿੱਚ ਮੈਂ ਘਰ ਛੱਡ ਦਿੱਤਾ , ਘਰ ਛੱਡਿਆ ਮਤਲਬ ਸਭ ਕੁਝ ਛੱਡਿਆ ਮੈਂ, ਕਿਸੇ ਨਾਲ ਮੇਰਾ ਸੰਪਰਕ ਨਹੀਂ ਸੀ, ਤਾਂ ਬਹੁਤ ਵੱਡਾ ਗੈਪ ਹੋ ਗਿਆ, ਤਾਂ ਮੇਰਾ ਕੋਈ ਕੰਟੇਕਟ ਨਹੀਂ ਸੀ, ਕਿਸੇ ਵਿੱਚ ਕੁਝ ਲੈਣ ਦੇਣਾ ਵੀ ਨਹੀਂ ਤਾਂ ਅਤੇ ਮੇਰੀ ਜਿੰਦਗੀ ਵੀ ਇੱਕ ਅਨਜਾਣ ਇੰਜ ਹੀ ਭਟਕਦੇ ਇਨਸਾਨ ਦੀ ਸੀ ਕੌਣ ਪੁੱਛੇਗਾ ਮੈਨੂੰ। ਤਾਂ ਮੇਰਾ ਜੀਵਨ ਹੀ ਅਜਿਹਾ ਨਹੀਂ ਸੀ , ਲੇਕਿਨ ਜਦੋਂ ਮੈਂ ਸੀਐੱਮ ਬਣਿਆ ਤਾਂ ਮੇਰੇ ਮਨ ਵਿੱਚ ਕੁਝ ਇੱਛਾਵਾਂ ਜਾਗੀਆਂ।

ਇੱਕ ਇੱਛਾ ਇਹ ਜਗੀ ਕਿ ਮੇਰੇ ਕਲਾਸ ਦੇ ਜਿੰਨੇ ਦੋਸਤ ਹਨ ਪੁਰਾਣੇ, ਸਾਰਿਆਂ ਨੂੰ ਮੈਂ ਸੀਐੱਮ ਹਾਊਸ ਵਿੱਚ ਬੁਲਾਉਂਗਾ। ਉਸ ਦੇ ਪਿੱਛੇ ਮੇਰੀ ਸਾਇਕੋਲੌਜੀ ਇਹ ਸੀ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਕਿਸੇ ਵੀ ਵਿਅਕਤੀ ਨੂੰ ਇਹ ਲੱਗੇ ਕਿ ਆਪਣੇ ਆਪ ਨੂੰ ਵੱਡਾ ਤੀਸ ਮਾਰ ਖਾਨ ਬਣ ਗਿਆ ਹੈ। ਮੈਂ ਉਹੀ ਹਾਂ ਜੋ ਸਾਲਾਂ ਪਹਿਲਾਂ ਪਿੰਡ ਛੱਡ ਕੇ ਗਿਆ ਸੀ, ਮੈਨੂੰ ਬਦਲਾਅ ਨਹੀਂ ਆਇਆ ਹੈ, ਉਸ ਪਲ ਨੂੰ ਮੈਂ ਜੀਉਣਾ ਚਾਹੁੰਦਾ ਸੀ ਅਤੇ ਜੀਣ ਦਾ ਤਰੀਕਾ ਇਹ ਕਿ ਮੈਂ ਉਨ੍ਹਾਂ ਸਾਥੀਆਂ ਦੇ ਨਾਲ ਬੈਠਾ।

ਲੇਕਿਨ ਉਹ ਚਿਹਰੇ ਤੋਂ ਵੀ ਪਹਿਚਾਣ ਨਹੀਂ ਪਾਉਂਦਾ ਸੀ ਮੈਂ ਕਿਉਂਕਿ ਦਰਮਿਆਨ ਬਹੁਤ ਵੱਡਾ ਗੈਪ ਹੋ ਗਿਆ ਉਹ ਬਾਲ ਸਫੇਦ ਹੋ ਚੁੱਕੇ ਸਨ, ਬੱਚੇ ਵੱਡੇ ਹੋ ਗਏ ਸਨ ਸਭ, ਲੇਕਿਨ ਮੈਂ ਸਾਰਿਆ ਨੂੰ ਬੁਲਾਇਆ, ਸ਼ਾਇਦ 30-35 ਲੋਕ ਇੱਕਠੇ ਹੋਏ ਸਨ ਅਸੀਂ ਅਤੇ ਰਾਤ ਨੂੰ ਬਹੁਤ ਖਾਣਾ- ਵਾਨਾ ਖਾਧਾ, ਗੱਪਸ਼ੱਪ ਮਾਰਿਆ, ਪੁਰਾਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ, ਲੇਕਿਨ ਮੈਨੂੰ ਬਹੁਤ ਆਨੰਦ ਨਹੀਂ ਆਇਆ, ਆਨੰਦ ਇਸ ਲਈ ਨਹੀਂ ਆਇਆ ਕਿ ਮੈਂ ਦੋਸਤ ਖੋਜ ਰਿਹਾ ਸੀ, ਲੇਕਿਨ ਉਨ੍ਹਾਂ ਨੂੰ ਮੁੱਖ ਮੰਤਰੀ ਨਜ਼ਰ ਆਉਂਦਾ ਸੀ।

ਤਾਂ ਉਹ ਖਾਈ ਪਟੀ ਨਹੀਂ ਅਤੇ ਮੇਰੇ ਜੀਵਨ ਵਿੱਚ ਸ਼ਾਇਦ ਤੂੰ ਕਹਿਣ ਵਾਲਾ ਕੋਈ ਬਚਿਆ ਹੀ ਨਹੀਂ, ਅਜਿਹੀ ਸਥਿਤੀ ਹੋ ਗਈ, ਹੈ ਸਭ ਹੁਣ ਵੀ ਸੰਪਰਕ ਵਿੱਚ ਹਨ ਲੇਕਿਨ ਬਹੁਤ ਸਨਮਾਨ ਨਾਲ ਮੇਰੇ ਪ੍ਰਤੀ ਉਹ ਲੋਕ ਦੇਖਦੇ ਰਹਿੰਦੇ ਹਨ ਤਾਂ ਇੱਕ ਹੈ ਇੱਕ ਟੀਚਰ ਸਨ ਮੇਰੇ ਰਾਸ ਬਿਹਾਰੀ ਮਨਿਹਾਰ, ਉਨ੍ਹਾਂ ਦਾ ਹੁਣ ਦੇਹਾਂਤ ਹੋਇਆ ਕੁਝ ਸਮਾਂ ਪਹਿਲਾਂ ਅਤੇ ਉਹ ਕਰੀਬ 93 - 94 ਸਨ। ਉਹ ਮੈਨੂੰ ਚਿੱਠੀ ਹਮੇਸ਼ਾ ਲਿਖਦੇ ਸਨ, ਉਸ ਵਿੱਚ ਉਹ ਤੂੰ ਲਿਖਦੇ ਸਨ, ਬਾਕੀ ਤਾਂ ਇੱਕ ਇੱਛਾ ਮੈਂ ਸੀਐੱਮ ਬਣਿਆ ਤਾਂ ਇੱਕ ਸੀ ਕਿ ਮੈਂ ਆਪਣੇ ਸਕੂਲ ਦੇ ਦੋਸਤਾਂ ਨੂੰ ਬੁਲਾਵਾਂ, ਬੁਲਾਇਆ।

ਦੂਜੀ ਮੇਰੀ ਇੱਛਾ ਸੀ ਜੋ ਸ਼ਾਇਦ ਹਿੰਦੁਸਤਾਨ ਦੇ ਲੋਕਾਂ ਲਈ ਅਜੀਬ ਹੋਵੇਗਾ, ਮੇਰਾ ਮਨ ਕਰਦਾ ਸੀ ਮੈਂ ਮੇਰੇ ਸਾਰੇ ਟੀਚਰਸ ਨੂੰ ਜਨਤਕ ਤੌਰ ‘ਤੇ ਸਨਮਾਨ ਕਰਾਂਗਾ, ਤਾਂ ਮੈਨੂੰ ਬਚਪਨ ਤੋਂ ਜਿਨ੍ਹਾਂ ਨੇ ਪੜ੍ਹਾਇਆ ਹੈ ਅਤੇ ਸਕੂਲੀ ਸਿੱਖਿਆ ਤੱਕ ਜੋ ਵੀ ਮੇਰੇ ਟੀਚਰ ਰਹੇ, ਮੈਂ ਸਾਰਿਆਂ ਨੂੰ ਲੱਭਿਆ ਅਤੇ ਸੀਐੱਮ ਬਣਨ ਦੇ ਬਾਅਦ ਉਨ੍ਹਾਂ ਦਾ ਬਹੁਤ ਵੱਡਾ ਜਨਤਕ ਸਨਮਾਨ ਕੀਤਾ ਮੈਂ ਅਤੇ ਸਾਡੇ ਗਵਰਨਰ ਸਾਹਿਬ ਸੀ ਸ਼ਰਮਾ ਜੀ, ਉਹ ਵੀ ਉਸ ਪ੍ਰੋਗਰਾਮ ਵਿੱਚ ਆਏ ਅਤੇ ਗੁਜਰਾਤ ਦੇ ਸਾਰੇ ਪ੍ਰਤਿਸ਼ਠਿਤ ਲੋਕ ਉਸ ਪ੍ਰੋਗਰਾਮ ਵਿੱਚ ਸਨ ਅਤੇ ਮੈਂ ਇੱਕ ਮੈਸੇਜ ਮੇਰੇ ਮਨ ਵਿੱਚ ਸੀ ਕਿ ਮੈਂ ਜੋ ਕੁਝ ਵੀ ਹਾਂ

 

|

ਇਨ੍ਹਾਂ ਦਾ ਵੀ ਕੁਝ ਨਾ ਕੁਝ ਯੋਗਦਾਨ ਹੈ ਮੈਨੂੰ ਬਣਾਉਣ ਵਿੱਚ, ਕੋਈ ਮੇਰਾ ਬਾਲ ਮੰਦਿਰ ਦੇ ਟੀਚਰ ਰਹੇ ਹੋਣਗੇ, ਕੋਈ ਸਭ ਤੋਂ ਵੱਡੀ ਉਮਰ ਦੇ ਟੀਚਰ 93 ਸਾਲ ਦੇ ਸਨ, ਕਰੀਬ 30-32 ਟੀਚਰਸ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਦਾ ਸਭ ਦਾ ਮੈਂ ਜਨਤਕ ਤੌਰ ‘ਤੇ ਸਨਮਾਨ ਕੀਤਾ ਅਤੇ ਮੇਰੇ ਜੀਵਨ ਦੀ ਉਹ ਵੱਡੇ ਚੰਗੇ ਪਲ ਸਨ, ਮੇਰੇ ਮਨ ਵਿੱਚ ਲੱਗਦਾ ਨਹੀਂ ਇਹ, ਫਿਰ ਮੈਂ ਇੱਕ ਦਿਨ ਮੇਰੇ ਜੀਵਨ ਵਿੱਚ ਕੀਤਾ, ਮੇਰਾ ਜੋ ਵੱਡਾ ਪਰਿਵਾਰ ਸੀ ਮੇਰੇ ਭਰਾ, ਉਨ੍ਹਾਂ ਦੇ ਸੰਤਾਨ, ਭੈਣ ਉਨ੍ਹਾਂ ਦੇ ਸੰਤਾਨ ਜੋ ਵੀ ਪਰਿਵਾਰ ਦੇ ਲੋਕ, ਕਿਉਂਕਿ ਉਨ੍ਹਾਂ ਨੂੰ ਵੀ ਪਹਿਚਾਣਦਾ ਨਹੀਂ ਸੀ ਕਿਉਂਕਿ ਮੈਂ ਛੱਡ ਚੁੱਕਿਆ ਸੀ।

ਲੇਕਿਨ ਇੱਕ ਦਿਨ ਮੈਂ ਮੇਰੇ ਸੀਐੱਮ ਹਾਊਸ ਵਿੱਚ ਸਾਰਿਆ ਨੂੰ ਬੁਲਾਇਆ। ਸਭ ਪਰਿਵਾਰਜਨਾਂ ਨੂੰ ਜਾਣ ਪਹਿਚਾਣ ਕੀਤਾ ਮੈਂ ਕਿ ਇਹ ਕਿਸਦਾ ਪੁੱਤਰ ਹੈ, ਕਿਸ ਦਾ ਵਿਆਹ ਕਿੱਥੇ ਹੋਈ ਹੈ, ਕਿਉਂਕਿ ਮੇਰਾ ਤਾਂ ਕੋਈ ਨਾਤਾ ਰਿਹਾ ਨਹੀਂ ਸੀ। ਤੀਜਾ ਕੰਮ ਮੈਂ ਇਹ ਕੀਤਾ। ਚੌਥਾ ਮੈਂ ਜਦੋਂ ਸੰਘ ਦੇ ਜੀਵਨ ਵਿੱਚ ਮੈਂ ਸੀ। ਤਾਂ ਸ਼ੁਰੂ ਵਿੱਚ ਜਿਨ੍ਹਾਂ ਪਰਿਵਾਰਾਂ ਵਿੱਚ ਮੈਨੂੰ ਖਾਣਾ ਮਿਲਦਾ ਸੀ, ਖਾਣਾ ਖਾਣ ਜਾਂਦਾ ਸੀ, ਕਈ ਪਰਿਵਾਰ ਸਨ ਜਿਨ੍ਹਾਂ ਨੇ ਮੈਨੂੰ ਖਿਲਾਇਆ ਪਿਲਾਇਆ, ਕਿਉਂਕਿ ਜੀਵਨ ਭਰ ਮੇਰਾ ਆਪਣਾ ਤਾਂ ਖਾਣ ਦੀ ਵਿਵਸਥਾ ਨਹੀਂ ਸੀ ਇੰਜ ਹੀ ਮੈਂ ਖਾਂਦਾ ਸੀ।

ਤਾਂ ਉਨ੍ਹਾਂ ਸਾਰਿਆ ਨੂੰ ਮੈਂ ਬੁਲਾਇਆ ਸੀ, ਤਾਂ ਜਿਸ ਨੂੰ ਕਹਿਣਗੇ ਮੈਂ ਆਪਣੀ ਇੱਛਾ ਨਾਲ ਕੋਈ ਚੀਜਾਂ ਦਿੱਤੀਆਂ ਇੰਨੇ ਪਿਛਲੇ 25 ਸਾਲ ਹੋ ਗਏ ਮੈਨੂੰ , ਤਾਂ ਇਹ ਚਾਰ ਚੀਜਾਂ ਕੀਤੀਆਂ। ਮੈਂ ਸਕੂਲ ਦੇ ਦੋਸਤਾਂ ਨੂੰ ਬੁਲਾਇਆ , ਜਿਨ੍ਹਾਂ ਦੇ ਘਰ ਮੈਂ ਖਾਣਾ ਖਾਂਦਾ ਸੀ ਉਨ੍ਹਾਂ ਨੂੰ ਬੁਲਾਇਆ, ਮੇਰੀ ਆਪਣੀ ਫੈਮਿਲੀ ਦੇ ਲੋਕਾਂ ਨੂੰ ਬੁਲਾਇਆ, ਅਤੇ ਮੈਂ ਮੇਰੇ ਟੀਚਰਸ ਨੂੰ ਬੁਲਾਇਆ।

ਨਿਖਿਲ ਕਾਮਥ – ਸ਼ਾਇਦ ਤੁਹਾਨੂੰ ਯਾਦ ਨਹੀਂ ਹੋਵੇਗਾ ਥੋੜ੍ਹੇ ਸਾਲ ਪਹਿਲਾਂ ਬੰਗਲੁਰੂ ਆਏ ਸਨ ਸਟਾਰਟਅਪ ਦੇ ਲੋਕਾਂ ਨਾਲ ਮਿਲ ਰਹੇ ਸਨ and your last meeting of the night ਤੁਸੀਂ ਸਾਨੂੰ ਮਿਲੇ ਸਨ and they told us ਦੀ you have 15 minutes along with him but ਤੁਸੀਂ ਇੱਕ ਘੰਟਾ ਬੈਠੇ ਸਨ, and ਜੇਕਰ ਤੁਹਾਨੂੰ ਯਾਦ ਹੈ ਉਦੋਂ ਵੀ ਮੈਂ ਤੁਹਾਨੂੰ ਸਵਾਲ ਹੀ ਪੁੱਛ ਰਿਹਾ ਸੀ! I think it is easier to ask questions than give answers . ਅਤੇ ਮੈਂ ਤੁਹਾਨੂੰ ਅਜਿਹੀ ਵੀ ਚੀਜ਼ ਦੱਸ ਰਿਹਾ ਸੀ ਕਿ ਇਹ ਜੋ ਹੋ ਰਿਹਾ ਹੈ

ਸ਼ਾਇਦ ਚੰਗਾ ਨਹੀਂ ਹੈ ਉਹ ਜੋ ਹੋ ਰਿਹਾ ਹੈ ਸ਼ਾਇਦ ਚੰਗਾ ਨਹੀਂ ਹੈ ਅਤੇ ਤੁਸੀਂ ਸੁਣ ਰਹੇ ਸਨ। ਜੇਕਰ ਤੁਸੀਂ if you have to think ki there is some category of people and some age of people in society ਜਿਸ ਵਿੱਚ ਤੁਹਾਡਾ ਕਨੈਕਸ਼ਨ ਬਹੁਤ ਸਟ੍ਰੌਗ ਹੈ, ਜੇਕਰ ਤੁਸੀਂ ਇੱਕ ਏਜ ਗਰੁੱਪ ਡਿਫਾਇਨ ਕਰ ਸਕੇ ਤਾਂ ਉਹ ਕਿਹੜੀ ਹੋਵੋਗੀ।

ਪ੍ਰਧਾਨ ਮੰਤਰੀ- ਤਾਂ ਮੇਰੇ ਲਈ by n large ਕਿਹਾ ਜਾਂਦਾ ਸੀ ਕਿ ਭਾਈ ਨਰੇਂਦਰ ਭਾਈ ਨੂੰ ਲੱਭਣਾ ਹੈ ਤਾਂ ਕਿਥੇ ਲੱਭੋਗੇ ਯਾਰ 15-20 ਨੌਜਵਾਨਾਂ ਦੇ ਵਿਚਾਲੇ ਠਹਾਕੇ ਮਾਰਦਾ ਹੋਵੇਗਾ ਉਥੇ ਹੀ ਖੜ੍ਹਾ ਹੋਵੇਗਾ ਉਹ। ਤਾਂ ਉਹ ਵੀ ਛਵੀ ਸੀ ਮੇਰੀ, ਤਾਂ ਇਸ ਲਈ ਸ਼ਾਇਦ ਅੱਜ ਤਾਂ ਮੈਂ ਹਰ ਖੇਤਰ ਤੋਂ ਹਰ ਉਮਰ ਤੋਂ ਦੂਰੀ ਮਹਿਸੂਸ ਨਹੀਂ ਕਰਦਾ ਹਾਂ ਕਨੈਕਟ ਵਾਲਾ ਸ਼ਬਦ ਜਿਨ੍ਹਾਂ ਹੈ ਸ਼ਾਇਦ ਪਰਫੈਕਟ ਉੱਤਰ ਤਾਂ ਮੇਰਾ ਨਹੀਂ ਹੋਵੇਗਾ, ਲੇਕਿਨ ਦੂਰੀ ਮਹਿਸੂਸ ਨਹੀਂ ਕਰਦਾ ਹਾਂ ਮੈਂ।

ਨਿਖਿਲ ਕਾਮਥ- ਜਿਵੇਂ ਤੁਸੀ ਕਹਿ ਰਹੇ ਸੀ ਕਿ ਤੁਹਾਨੂੰ ਕੰਪਟੀਸ਼ਨ ਵਧੀਆ ਨਹੀਂ ਲਗਦਾ, ਪੀਪਲ ਲਾਈਕ ਜਿਡੂ ਕ੍ਰਿਸ਼ਨਾਮੂਰਤੀ a lot of very evolved thinkers ਉਹ ਅਜਿਹੀਆਂ ਗੱਲਾਂ ਕਰਦੇ ਹਨ ਕਿ ਕੰਪਟੀਸ਼ਨ ਵਧੀਆ ਨਹੀਂ ਹੈ। somebody coming from that the school of thought into political ਜਿਥੇ ਬਹੁਤ ਸਾਰਾ ਕੰਪਟੀਸ਼ਨ ਹੈ, ਉਹ ਪਾਲਿਟਿਕਸ ਵਿੱਚ ਉਹ same ਆਡੀਓਲੌਜ਼ੀ ਕਿਵੇਂ ਲੈ ਕੇ ਆ ਸਕਦੇ ਹਾਂ।

ਪ੍ਰਧਾਨ ਮੰਤਰੀ- ਦੇਖੋ ਬਚਪਨ ਵਿੱਚ ਜੋ ਕੰਪਟੀਸ਼ਨ ਨਹੀਂ ਹੈ ਉਹ ਤਾਂ ਆਲਸੀਪਣ ਹੋਵੇਗਾ। ਕੋਈ ਵੱਡੀ ਫਿਲੋਸਪੀ ਵਗੈਰਾ ਕੁਝ ਨਹੀਂ ਹੋਵੇਗੀ। ਅਜਿਹਾ ਹੀ ਗੈਰ ਜਿੰਮੇਦਾਰਾਨਾ ਵਿਵਹਾਰ ਜੋ ਬੱਚਿਆਂ ਦਾ ਰਹਿੰਦਾ ਹੈ ਉਂਝ ਹੀ ਹੋਵੇਗਾ ਮੇਰਾ, ਮੈਂ ਨਹੀਂ ਮੰਨਦਾ ਹਾਂ ਕੋਈ ਫਿਲੋਸਪੀ ਮੈਨੂੰ ਗਾਈਡ ਕਰਦੀ ਸੀ, ਅਜਿਹਾ ਮੈਂ ਨਹੀਂ ਮੰਨਦਾ। ਮੈਨੂੰ ਲਗਦਾ ਹੈ ਠੀਕ ਹੈ ਅਤੇ ਜ਼ਿਆਦਾ ਨੰਬਰ ਲਿਆਏਗਾ, ਲਿਆਏਗਾ, ਮੈਂ ਆਪਣਾ ਕਿਉਂ ਜ਼ਿਆਦਾ ਕਰਾਂ। ਦੂਸਰਾ ਮੈਂ ਸਬ ਬਾਂਦਰ ਦਾ ਵਪਾਰੀ ਵਰਗਾ ਸੀ ਜੀ , ਜੋ ਹੱਥ ਲਗੇ ਸਮੇਂ 'ਤੇ ਛੂਹ ਲੈਂਦਾ ਸੀ, ਤਾਂ ਇਹ ਮੰਨੀਏ ਕੋਈ ਵੀ ਅਜਿਹਾ ਕੰਪਟੀਸ਼ਨ ਹੋਵੇਗਾ ਤਾਂ ਮੈਂ ਉਸ ਵਿੱਚ ਉਤਰ ਜਾਵਾਂਗਾਂ, ਨਾਟਕ ਮੁਕਾਬਲਾ ਹੋਵੇਗਾ ਤਾਂ ਉਤਰ ਜਾਵਾਂਗਾ। ਭਾਵ ਇਹ ਚੀਜਾਂ ਮੈਂ ਸਹਿਜ ਰੂਪ ਨਾਲ ਕਰ ਲੈਂਦਾ ਸੀ ਅਤੇ ਮੈਂ ਮੇਰੇ ਇਥੇ ਇਕ ਮਿਸਟਰ ਪਰਮਾਰ ਕਰਕੇ ਮੇਰੇ ਇਕ ਟੀਚਰ ਸਨ, ਵੱਡੇ ਭਾਵ ਉਹ ਪੀਟੀ ਟੀਚਰ ਕਹਿੰਦੇ ਹਨ ਸ਼ਾਇਦ ਫਿਜੀਕਲ ਟ੍ਰੇਨਿੰਗ ਵਾਲੇ ਟੀਚਰ ਨੂੰ। ਤਾਂ ਮੇਰੇ ਇਥੇ ਇਕ ਹਵੇਲੀ ਵਿੱਚ ਛੋਟਾ ਜਿਹਾ ਅਖਾੜਾ ਹੁੰਦਾ ਸੀ, ਤਾਂ ਮੈਂ ਇਨ੍ਹਾਂ ਤੋਂ ਇੰਨ੍ਹਾਂ ਇੰਸਪਾਇਰ ਹੋਇਆ ਤਾਂ ਮੈਂ ਰੈਗੂਲਰ ਜਾਂਦਾ ਸੀ, ਮਲਖੰਬ ਸਿੱਖਦਾ ਸੀ ਮੈਂ ਉਸ ਸਮੇਂ। ਕੁਸ਼ਤੀ ਸਿੱਖਦਾ ਸੀ। ਕੁਸ਼ਤੀ ਅਤੇ ਮਲਖੰਬ ਜੋ ਲਕੜੀ ਦਾ ਇਕ ਵੱਡਾ ਪਿੱਲਰ ਹੁੰਦਾ ਹੈ ਉਸ 'ਤੇ ਜੋ ਖਾਸਕਰ ਕੇ ਮਹਾਰਾਸ਼ਟਰ ਵਿੱਚ ਉਹ ਮਲਖੰਬ ਹੁੰਦਾ ਹੈ, ਉਸੇ ਤਰ੍ਹਾਂ ਉਹ ਭਾਵ ਸ਼ਰੀਰ ਨੂੰ ਸੁਗਠਿਤ ਬਣਾਉਣ ਦੇ ਲਈ ਉੱਤਮ ਐਕਸਰਸਾਈਜ਼ ਹੈ। ਉਹ ਇਕ ਪ੍ਰਕਾਰ ਨਾਲ ਖੰਬੇ 'ਤੇ ਕਰਨ ਵਾਲਾ ਯੋਗਾ ਇਕ ਪ੍ਰਕਾਰ ਨਾਲ ਹੈ, ਤਾਂ ਮੈਂ ਚਲਿਆ ਜਾਂਦਾ ਸੀ ਸਵੇਰੇ 5.00 ਵਜੇ ਉੱਠ ਕੇ ਉਨ੍ਹਾਂ ਦੇ ਕੋਲ ਚਲਿਆ ਜਾਂਦਾ ਸੀ ਅਤੇ ਉਹ ਵੀ ਮੇਰੀ ਕੁਝ ਮਿਹਨਤ ਕਰਦੇ ਸੀ। ਲੇਕਿਨ ਮੈਂ ਖਿਡਾਰੀ ਨਹੀਂ ਬਣਿਆ ਠੀਕ ਹੈ, ਕੁਝ ਸਮਾਂ ਕੀਤਾ ਛੱਡ ਦਿੱਤਾ, ਅਜਿਹਾ ਹੀ ਰਿਹਾ।

ਨਿਖਿਲ ਕਾਮਥ- ਕੀ ਅਜਿਹੀਆਂ ਕੋਈ ਚੀਜਾਂ ਹਨ ਜੋ ਰਾਜਨੀਤੀ ਵਿੱਚ ਇੱਕ ਪਾਲੀਟੀਸ਼ਅਨ ਦੇ ਲਈ ਟੇਲੈਂਟ ਮੰਨੀ ਜਾ ਸਕਦੀ ਹੈ। ਜਿਵੇਂ ਕਿ ਇੰਟਰਪ੍ਰੋਨਿਊਸ਼ਿਪ ਵਿੱਚ ਜਦ ਕੋਈ ਕੰਪਨੀ ਸਟਾਰਟ ਕਰ ਰਿਹਾ ਹੈ, ਉਸ ਦੇ ਲਈ ਇੰਹੇਰੇਂਟਲੀ ਤਿੰਨ ਚਾਰ ਟੇਲੈਂਟ ਚਾਹੀਦੇ ਹੁੰਦੇ ਹਨ ਜਿਵੇਂ ਕਈ ਵਧੀਆ ਮਾਰਕਟਿੰਗ ਕਰੇ, ਕੋਈ ਵਧੀਆ ਸੇਲ ਕਰੇ, ਕੋਈ ਵਧੀਆ ਟੈਕਨਾਲੋਜੀ ਵਿੱਚ ਹੋਵੇ ਜੋ ਪ੍ਰੋਡਾਕਟ ਡਵੈਲਪ ਕਰੇ। ਅਗਰ ਕਿਸੇ ਨੌਜਵਾਨ ਨੂੰ ਅੱਜ ਪਾਲੀਟੀਸ਼ੀਅਨ ਬਣਨਾ ਹੈ, ਤਾਂ ਉਸ ਵਿੱਚ ਅਜਿਹਾ ਕੋਈ ਟੇਲੈਂਟਸ ਹੈ ਜੋ ਤੁਸੀ ਪਰਖ ਸਕਦੇ ਹੋ ਅਜਿਹਾ ਕੇ ਇਹ ਹੋਣਾ ਚਾਹੀਦਾ।

ਪ੍ਰਧਾਨ ਮੰਤਰੀ- ਦੋ ਚੀਜਾਂ ਅਲੱਗ-ਅਲੱਗ ਹਨ, ਪਾਲੀਟੀਸ਼ੀਅਨ ਬਣਨਾ ਉਹ ਇਕ ਪਾਰਟ ਹੈ ਅਤੇ ਪਾਲਿਟਿਕਸ ਵਿੱਚ ਸਫਲ ਹੋਣਾ ਉਹ ਦੂਸਰੀ ਚੀਜ ਹੈ, ਤਾਂ ਦੋ ਅਲੱਗ ਤਰੀਕਿਆਂ ਨਾਲ। ਤਾਂ ਇੱਕ ਤਾਂ ਹੋ ਗਿਆ ਹੈ ਰਾਜਨੀਤੀ ਵਿੱਚ ਆਉਣਾ, ਦੂਸਰਾ ਹੋਣਾ ਹੈ ਸਫਲ ਹੋਣਾ, ਮੈਂ ਮੰਨਦਾ ਹਾਂ ਕਿ ਉਸ ਦੇ ਲਈ ਤਾਂ ਤੁਹਾਨੂੰ ਇੱਕ ਡੇਡੀਕੇਸ਼ਨ ਚਾਹੀਦੀ ਹੈ, ਕਮਿਟਮੈਂਟ ਚਾਹੀਦੀ ਹੈ, ਜਨਤਾ ਦੇ ਸੁੱਖ-ਦੁੱਖ ਦੇ ਤੁਸੀ ਸਾਥੀ ਹੋਣੇ ਚਾਹੀਦੇ ਹੋ, ਤੁਸੀ ਐਕਚੂਅਲੀ ਵਧੀਆ ਟੀਮ ਪਲੇਅਰ ਹੋਣਾ ਚਾਹੀਦਾ। ਤੁਸੀ ਇਹ ਕਹੋ ਕਿ ਮੈਂ ਤੀਸ ਮਾਰ ਖਾਂ ਹਾਂ ਅਤੇ ਮੈਂ ਸਾਰਿਆਂ ਨੂੰ ਚਲਾਵਾਗਾਂ ਅਤੇ ਦੌੜਾਵਾਗਾਂ, ਸਾਰੇ ਮੇਰਾ ਹੁਕਮ ਮੰਨਣਗੇਂ, ਤਾਂ ਉਹ ਹੋ ਸਕਦਾ ਹੈ ਉਸਦੀ ਰਾਜਨੀਤੀ ਚੱਲ ਜਾਵੇ, ਚੋਣ ਜਿੱਤ ਜਾਵੇ ਲੇਕਿਨ ਉਹ ਸਫਲ ਸਿਆਸਤਦਾਨ ਬਣੇਗਾ ਇਹ ਗਰੰਟੀ ਨਹੀਂ ਹੈ। ਅਤੇ ਦੇਖੋ ਦੇਸ਼ ਵਿੱਚ ਮੈਂ ਕਦੇ-ਕਦੇ ਸੋਚਦਾ ਹਾਂ, ਹੋ ਸਕਦਾ ਹਾਂ ਮੈਂ ਜੋ ਸੋਚਦਾ ਹਾਂ ਉਹ ਵਿਵਾਦ ਵੀ ਪੈਦਾ ਕਰ ਸਕਦਾ ਹੈ, ਜਦੋ ਆਜ਼ਾਦੀ ਦਾ ਅੰਦੋਲਨ ਚੱਲਿਆ, ਉਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਜੁੜੇ, ਲੇਕਿਨ ਸਾਰੇ ਪਾਲਿਟਿਕਸ ਵਿੱਚ ਨਹੀਂ ਆਏ, ਕੁਝ ਲੋਕਾਂ ਨੇ ਆਪਣਾ ਜੀਵਨ ਬਾਅਦ ਵਿੱਚ ਸਿੱਖਿਆ ਨੂੰ ਦੇ ਦਿੱਤਾ, ਕਿਸੇ ਨੇ ਖਾਦੀ ਨੂੰ ਦੇ ਦਿੱਤਾ, ਕਿਸੇ ਨੇ ਬਾਲਗ ਸਿੱਖਿਆ ਨੂੰ ਦੇ ਦਿੱਤਾ, ਕਿਸੇ ਨੇ ਟ੍ਰਾਈਬਲ ਦੀ ਭਲਾਈ ਦੇ ਲਈ, ਅਜਿਹੇ ਰਚਨਾਤਮਕ ਕੰਮਾਂ ਵਿੱਚ ਲੱਗ ਗਏ। ਲੇਕਿਨ ਦੇਸ਼ ਭਗਤੀ ਤੋਂ ਪ੍ਰੇਰਿਤ ਹੋਇਆ ਅੰਦੋਲਨ ਸੀ ਆਜਾਦੀ ਦਾ ਅੰਦੋਨਲ, ਹਰ ਇੱਕ ਦੇ ਮਨ ਵਿੱਚ ਇੱਕ ਜਜਬਾ ਸੀ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਮੇਰੇ ਤੋਂ ਜੋ ਹੋਵੇਗਾ ਮੈਂ ਕਰਾਂਗਾ। ਆਜ਼ਾਦੀ ਤੋਂ ਬਾਅਦ ਉਸ ਵਿੱਚ ਇਕ ਲੋਟ ਰਾਜਨੀਤੀ ਵਿੱਚ ਆਇਆ ਅਤੇ ਸ਼ੁਰੂ ਵਿੱਚ ਦੇਖੀਏ ਰਾਜਨੀਤੀ ਤੋਂ ਬਾਅਦ ਸਾਡੇ ਦੇਸ਼ ਵਿੱਚ ਜਿੰਨ੍ਹੇ stalwarts ਲੀਡਰਸ ਸਨ, ਉਹ ਆਜਾਦੀ ਦੀ ਜੰਗ ਤੋਂ ਨਿਕਲੇ ਹੋਏ ਲੀਡਰਸ ਸਨ। ਤਾਂ ਉਨ੍ਹਾਂ ਦੀ ਸੋਚ, ਉਨ੍ਹ. ਮੈਚਿਊਰਿਟੀ ਉਸਦਾ ਅਲੱਗ ਹੈ ਬਿਲਕੁਲ ਹੀ ਅਲੱਗ ਹੈ, ਇਨ੍ਹਾਂ ਦੀਆਂ ਗੱਲਾਂ ਉਨ੍ਹਾਂ ਦੇ behaviour ਦੀਆਂ ਜੋ ਚੀਜਾਂ ਸੁਣਨ ਨੂੰ ਮਿਲਦੀਆਂ ਹਨ ਉਸ ਵਿੱਚ ਇੱਕ ਬਹੁਤ ਹੀ ਸਮਾਜ ਦੇ ਪ੍ਰਤੀ ਬਹੁਤ ਸਮਰਪਿਤ ਭਾਵਨਾ ਅਤੇ ਇਸ ਲਈ ਮੇਰੀ ਸੋਚ ਹੈ ਕਿ ਰਾਜਨੀਤੀ ਵਿੱਚ ਨਿਰੰਤਰ ਵਧੀਆ ਲੋਕ ਆਉਂਦੇ ਰਹਿਣੇ ਚਾਹੀਦੇ ਹਨ ਅਤੇ ਮਿਸ਼ਨ ਲੈ ਕੇ ਆਉਣ, ਅੰਬੀਸ਼ਨ ਲੈ ਕੇ ਨਹੀਂ। ਅਗਰ ਮਿਸ਼ਨ ਲੈ ਕੇ ਨਿਕਲੇ ਹੋਵੇ ਤਾਂ ਕਦੇ ਤਾਂ ਕਦੇ ਤੁਹਾਨੂੰ ਸਥਾਨ ਮਿਲਦਾ ਜਾਵੇਗਾ, ਅੰਬੀਸ਼ਨ ਤੋਂ ਉਪਰ ਹੋਣਾ ਚਾਹੀਦਾ ਹੈ ਮਿਸ਼ਨ, ਫਿਰ ਤੁਹਾਡੇ ਅੰਦਰ ਸਮਰੱਥਾ ਹੋਵੇਗੀ।

ਹੁਣ ਜਿਵੇਂ ਮਹਾਤਮਾ ਗਾਂਧੀ ਅੱਜ ਦੇ ਯੁੱਗ ਦੇ ਨੇਤਾ ਦੀ ਜੋ ਤੁਸੀ ਪਰਿਭਾਸ਼ਾ ਦੇਖਦੇ ਹੋ, ਤਾਂ ਉਸ ਵਿੱਚ ਮਹਾਤਮਾ ਜੀ ਕਿਥੇ ਫਿਟ ਹੁੰਦੇ ਹੋ। ਪਰਸਨੈਲਿਟੀ ਵਾਈਜ਼ ਸ਼ਰੀਰ ਦੁਬਲਾ ਪਤਲਾ ਜਿਹਾ ਆਰੇਟਰੀ ਨਾ ਦੇ ਬਰਾਬਰ ਸੀ ਤਾਂ ਉਸੇ ਹਿਸਾਬ ਨਾਲ ਦੇਖੀਏ ਤਾਂ ਉਹ ਲੀਡਰ ਬਣ ਹੀ ਨਹੀਂ ਸਕਦੇ ਸੀ, ਤਾਂ ਕੀ ਕਾਰਨ ਸੀ, ਤਾਂ ਜੀਵਨ ਬੋਲਦਾ ਸੀ ਅਤੇ ਇਹ ਜੋ ਤਾਕਤ ਸੀ ਉਸ ਨੇ ਇਸ ਵਿਅਕਤੀ ਦੇ ਪਿੱਛੇ ਪੂਰੇ ਦੇਸ਼ ਨੂੰ ਖੜਾ ਕਰ ਦਿੱਤਾ ਸੀ ਅਤੇ ਇਸ ਲਈ ਇਹ ਜੋ ਅੱਜ ਕਲ੍ਹ ਇਹ ਜੋ ਵੱਡੇ ਪ੍ਰੋਫੈਸ਼ਨਲ ਕੈਟੇਗਰੀ ਵਿੱਚ ਪਾਲਿਟੀਸ਼ੀਅਨ ਦਾ ਰੂਪ ਦੇਖਿਆ ਜਾ ਰਿਹਾ ਹੈ, ਲੱਛੇਦਾਰ ਭਾਸ਼ਨ ਕਰਨ ਵਾਲਾ ਹੋਣਾ ਚਾਹੀਦਾ ਹੈ ਇਹ ਕੁਝ ਦਿਨ ਚੱਲ ਜਾਂਦਾ ਹੈ, ਤਾੜੀਆਂ ਵੱਜ ਜਾਂਦੀਆਂ ਹਨ, ਲੇਕਿਨ ਅਲਟੀਮੇਟਲੀ ਤਾਂ ਜੀਵਨ ਘੱਟ ਕੰਮ ਕਰਦਾ ਹੈ ਅਤੇ ਦੂਸਰਾ ਮੇਰਾ ਮਤ ਹੈ ਕਿ ਭਾਸ਼ਨ ਕਲਾ ਆਰੇਟਰੀ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਮਿਊਨੀਕੇਸ਼ਨ, ਤੁਸੀ ਕਮਿਊਨੀਕੇਟ ਕਿਵੇਂ ਕਰਦੇ ਹੋ, ਤੁਸੀ ਦੇਖਿਆ ਮਹਾਤਮਾ ਗਾਂਧੀ ਹੱਥ ਵਿੱਚ ਆਪਣੇ ਤੋਂ ਵੀ ਉੱਚਾ ਡੰਡਾ ਰੱਖਦੇ ਸਨ, ਲੇਕਿਨ ਅਹਿੰਸਾ ਦੀ ਵਕਾਲਤ ਕਰਦੇ ਸਨ, ਬਹੁਤ ਵੱਡਾ ਕੰਟ੍ਰਾਸਟ ਸੀ, ਲੇਕਨ ਕਮਿਊਨੀਕੇਟ ਕਰਦੇ ਸੀ। ਮਹਾਤਮਾ ਗਾਂਧੀ ਜੀ ਨੇ ਕਦੇ ਟੋਪੀ ਨਹੀਂ ਪਹਿਨੀ ਲੇਕਿਨ ਦੁਨੀਆਂ ਗਾਂਧੀ ਟੋਪੀ ਪਹਿਨਦੀ ਸੀ, ਕਮਿਊਨੀਕੇਸ਼ਨ ਦੀ ਤਾਕਤ ਸੀ, ਮਹਾਤਮਾ ਗਾਂਧੀ ਦਾ ਰਾਜਨੀਤਿਕ ਖੇਤਰ ਸੀ ਪੋਲਟਿਕਸ ਸੀ, ਲੇਕਿਨ ਰਾਜ ਵਿਵਸਥਾ ਨਹੀਂ ਸੀ, ਉਹ ਚੋਣ ਨਹੀਂ ਲੜੇ ਸਨ, ਉਹ ਸੱਤਾ 'ਤੇ ਨਹੀਂ ਬੈਠੇ ਸਨ, ਲੇਕਿਨ ਮੌਤ ਤੋਂ ਬਾਅਦ ਜੋ ਜਗਾ ਬਣੀ ਉਸ ਦਾ ਨਾਮ ਰਾਜਘਾਟ ਰੱਖਿਆ।

ਨਿਖਿਲ ਕਾਮਥ- ਹੋਰ ਸਰ ਜੋ ਤੁਸੀਂ ਹੁਣੇ ਕਿਹਾ ਹੈ, ਇਹ ਅੱਜ ਦੇ ਪੂਰੇ ਕਨਵਰਸੇਸ਼ਨ ਦਾ ਪੁਆਇੰਟ ਸਾਡੇ ਲਈ ਇਹੀ ਹੈ ਕਿ ਅਸੀ we want to tell young people keep think of politics as entrepreneurship and what I am hoping is at the end of this. 10000 smart young Indians get motivated by your life, get inspired to try and the be politician in India.

ਪ੍ਰਧਾਨ ਮੰਤਰੀ- ਲਾਲ ਕਿਲੇ ਤੋਂ ਤਾਂ ਕਿਹਾ ਸੀ ਕਿ ਦੇਸ਼ ਨੂੰ ਇੱਕ ਲੱਖ ਅਜਿਹੇ ਨੌਜਵਾਨਾਂ ਦੀ ਜ਼ਰੂਰਤ ਹੈ ਜੋ ਰਾਜਨੀਤੀ ਵਿੱਚ ਆਉਣ ਅਤੇ ਮੈਂ ਮੰਨਦਾ ਹਾਂ ਕਿ ਲੈਣਾ, ਪਾਉਣਾ, ਬਣਨਾ, ਇਹ ਜੇਕਰ ਮਕਸਦ ਹੈ ਤਾਂ ਉਸ ਦੀ ਉਮਰ ਬਹੁਤ ਲੰਬੀ ਨਹੀਂ ਹੋ ਸਕਦੀ ਹੈ ਜੀ। entrepreneur ਦੇ ਕੋਲ ਜੋ ਪਹਿਲੀ ਟ੍ਰੇਨਿੰਗ ਹੁੰਦੀ ਹੈ ਗ੍ਰੋ ਕਰਨ ਦੀ, ਇਥੇ ਪਹਿਲੀ ਟ੍ਰੇਨਿੰਗ ਹੁੰਦੀ ਹੈ ਖੁਦ ਨੂੰ ਖਪਾ ਦੇਣ ਦੀ, ਜੋ ਹੈ ਉਹ ਵੀ ਦੇਣ ਦੀ, ਉਥੇ ਮੈਂ ਮੇਰੀ ਕੰਪਨੀ ਜਾਂ ਮੇਰੇ ਪ੍ਰੋਫੈਸ਼ਨ ਉਹ ਨੰਬਰ ਵਨ ਕਿਵੇਂ ਬਣੇ, ਇਥੇ ਹੁੰਦਾ ਹੈ ਨੈਸ਼ਨ ਫਸਟ, ਇਹ ਬਹੁਤ ਵੱਡਾ ਫਰਕ ਹੁੰਦਾ ਹੈ ਅਤੇ ਸਮਾਜ ਵੀ ਨੈਸ਼ਨ ਫਸਟ ਦੀ ਸੋਚ ਵਾਲੇ ਵਿਅਕਤੀ ਨੂੰ ਹੀ ਸਵੀਕਾਰ ਕਰਦਾ ਹੈ ਅਤੇ ਇਹ ਰਾਜਨੀਤਿਕ ਜੀਵਨ ਸਰਲ ਨਹੀਂ ਹੁੰਦਾ ਹੈ ਜੀ, ਜੋ ਲੋਕ ਮੰਨਦੇ ਹਨ ਅਜਿਹਾ ਨਹੀਂ ਹੁੰਦਾ ਹੈ, ਕੁਝ ਲੋਕਾਂ ਦੇ ਨਸੀਬ ਵਿੱਚ ਹੈ ਉਨ੍ਹਾਂ ਨੂੰ ਕੁਝ ਨਹੀਂ ਕਰਨਾ ਪੈਂਦਾ, ਉਨ੍ਹਾਂ ਨੂੰ ਮਿਲਦਾ ਰਹਿੰਦਾ ਹੈ, ਲੇਕਿਨ ਹੋ ਸਕਦਾ ਹੈ ਕੋਈ ਕਾਰਨ ਹੋਣਗੇ ਮੈਂ ਉਸ 'ਤੇ ਜਾਣਾ ਨਹੀਂ ਚਾਹੁੰਦਾ, ਲੇਕਿਨ ਮੈਂ ਜਾਣਦਾ ਹਾਂ ਮੇਰੇ ਇਥੇ ਇੱਕ ਅਸ਼ੋਕ ਭੱਟ ਕਰਕੇ ਸਾਡੇ ਵਰਕਰ ਸਨ, ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ ਜੀਵਨ ਦੇ ਅੰਤ ਤੱਕ, ਕਈ ਵਾਰ ਮਨਿਸਟਰ ਰਹੇ ਸਨ, ਆਪਣੀ ਕੋਈ ਗੱਡੀ ਵਗੈਰਾ ਕੁਝ ਨਹੀਂ ਸੀ ਅਤੇ ਪਹਿਲਾਂ ਤਾਂ ਮੋਬਾਇਲ ਫੋਨ ਹੋਇਆ ਨਹੀਂ ਕਰਦੇ ਸਨ, ਲੈਂਡਲਾਈਨ ਹੁੰਦਾ ਸੀ। ਤੁਸੀਂ ਰਾਤ ਨੂੰ 3.00 ਵਜੇ ਉਨ੍ਹਾਂ ਨੂੰ ਫੋਨ ਕਰੋ, ਅੱਧੀ ਘੰਟੀ ਤੋਂ ਉਹ ਫੋਨ ਚੁੱਕਦੇ ਸਨ ਅਤੇ ਤੁਸੀਂ ਉਨ੍ਹਾਂ ਨੂੰ ਕਹੋ ਕਿ ਭਾਈ ਦੇਖੋ ਉਸ ਸਮੇਂ ਮੈਂ ਤਾਂ ਰਾਜਨੀਤੀ ਵਿੱਚ ਨਹੀਂ ਸੀ ਲੇਕਿਨ ਸਾਡੇ ਇਥੇ ਅਹਿਮਦਾਬਾਦ ਰਾਜਕੋਟ ਹਾਈਵੇ 'ਤੇ ਐਕਸੀਡੈਂਟ ਬਹੁਤ ਹੁੰਦੇ ਸਨ, ਬਗੋਦਰਾ (ਅਸਪੱਸ਼ਟ) ਕਰਕੇ ਜਗ੍ਹਾ ਹੈ, ਤਾਂ ਹਫਤੇ ਵਿੱਚ ਦੋ ਦਿਨ ਮੈਨੂੰ ਫੋਨ ਆਉਂਦੇ ਸਨ ਕਿ ਭਾਈ ਇਥੇ ਵੱਡਾ ਐਕਸੀਡੈਂਟ ਹੋ ਗਿਆ ਹੈ, ਤਾਂ ਮੈਂ ਅਸ਼ੋਕ ਭੱਟ ਨੂੰ ਫੋਨ ਕਰਦਾ ਸੀ ਅਤੇ ਉਹ ਕਹਿੰਦੇ ਅੱਛਾ ਥੋੜੀ ਦੇਰ ਵਿੱਚ ਉਹ ਨਿਕਲ ਜਾਂਦੇ ਸਨ, ਆਪ ਗੱਡੀ ਵਗੈਰਾ ਕੁਝ ਨਹੀਂ, ਉਹ ਕਿਸੇ ਨੂੰ ਫੜ ਲੈਣਗੇ, ਟਰੱਕ ਫੜ ਲੈਣਗੇ, ਜਿੰਦਗੀ ਪੂਰੀ ਇਸੇ ਤਰ੍ਹਾਂ ਜਿਊਂਦੇ ਸਨ।

 

ਨਿਲਿਖ ਕਾਮਥ- Are you also saying that ਕੋਈ ਨੌਜਵਾਨ ਅਜਿਹਾ ਨਾ ਸੋਚੇ ਕਿ ਮੈਨੂੰ ਪੋਲਿਟੀਸ਼ੀਅਨ ਬਣਨਾ ਹੈ, ਬਟ ਇਹ ਸੋਚ ਕੇ ਆਉਣ ਮੈਂ ਪੋਲਿਟੀਸ਼ੀਅਨ ਬਣ ਕੇ ਕੀ ਕਰਨਾ ਹੈ।

ਪ੍ਰਧਾਨ ਮੰਤਰੀ-       ਅਜਿਹਾ ਹੈ ਕਿ ਉਹ ਜ਼ਿਆਦਾਤਰ ਲੋਕ ਪੋਲਿਟੀਸ਼ੀਅਨ ਬਣਨਾ ਹੈ ਜਿਹਾ ਨਹੀਂ ਚਾਹੁੰਦੇ, ਉਹ ਕਹਿੰਦੇ ਹਨ ਮੈਂ ਐੱਮਐੱਲਏ ਬਣਨਾ ਹੈ, ਮੈਂ ਕਾਰਪੋਰੇਟਰ ਬਣਨਾ ਹੈ, ਮੈਂ ਐੱਮਪੀ ਬਣਨਾ ਹੈ, ਉਹ ਇੱਕ ਅਲੱਗ ਕੈਟੇਗਿਰੀ ਹੈ ਜੀ। ਪੋਲੀਟਿਕਸ ਵਿੱਚ ਆਉਣ ਦਾ ਮਤਲਬ ਚੋਣ ਲੜਨਾ ਹੀ ਜ਼ਰੂਰੀ ਤਾਂ ਨਹੀਂ ਹੈ, ਜੀ, ਉਹ ਤਾਂ ਲੋਕਤੰਤਰ ਦੀ ਇੱਕ ਪ੍ਰਕਿਰਿਆ ਹੈ ਮੌਕਾ ਮਿਲੇ ਲੜ ਲਵੋ, ਕੰਮ ਤਾਂ ਹੈ ਲੋਕਾਂ ਦੇ ਦਿਲਾਂ ਨੂੰ ਜਿੱਤਣਾ, ਚੋਣ ਤਾਂ ਬਾਅਦ ਵਿੱਚ ਜਿੱਤੀ ਜਾਂਦੀ ਹੈ ਅਤੇ ਲੋਕਾਂ ਦੇ ਦਿਲ ਜਿੱਤਣ ਦੇ ਲਈ ਜ਼ਿੰਦਗੀ ਉਨ੍ਹਾਂ ਦਰਮਿਆਨ ਜਿਉਂਣੀ ਪੈਂਦੀ ਹੈ ਜੀ, ਜ਼ਿੰਦਗੀ ਨੂੰ ਉਨ੍ਹਾਂ ਦੇ ਨਾਲ ਜੋੜਨਾ ਪੈਂਦਾ ਹੈ      ਅਤੇ ਅਜਿਹੇ ਲੋਕ ਹਨ ਅੱਜ ਵੀ ਹਨ ਦੇਸ਼ ਵਿੱਚ।

ਨਿਖਿਲ ਕਾਮਥ- ਅਗਰ ਤੁਸੀਂ ਅੱਜਕਲ੍ਹ ਦੇ ਪੋਲਿਟੀਸ਼ੀਅਨ ਦੇ ਬਾਰੇ ਵਿੱਚ ਗੱਲ ਕਰੋ, ਜੋ ਯੰਗ ਹਨ, ਤੁਹਾਨੂੰ ਕਿਸੇ ਵਿੱਚ ਅਜਹਾ ਦਿਖਾਈ ਦਿੰਦਾ ਹੈ like you see that much potential in anybody.

ਪ੍ਰਧਾਨ ਮੰਤਰੀ- ਬਹੁਤ ਲੋਕ ਹਨ ਜੀ, ਬਹੁਤ ਲੋਕ ਹਨ ਅਤੇ ਬਿਲਕੁਲ ਖਪ ਜਾਂਦੇ ਹਨ, ਦਿਨ ਰਾਤ ਮਿਹਨਤ ਕਰਦੇ ਹਨ, ਮਿਸ਼ਨ ਮੋਡ ਵਿੱਚ ਕੰਮ ਕਰਦੇ ਹਨ ਜੀ।

ਨਿਖਿਲ ਕਾਮਥ- ਕੋਈ ਇੱਕ ਆਦਮੀ ਤੁਹਾਡੇ ਦਿਮਾਗ ਵਿੱਚ।

ਪ੍ਰਧਾਨ ਮੰਤਰੀ- ਮੈਂ ਨਾਮ ਲਵਾਗਾਂ ਤਾਂ ਕਈਆਂ ਦੇ ਨਾਲ ਅਨਿਆਂ ਹੋ ਜਾਵੇਗਾ, ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਕਿਸੇ ਨਾਲ ਅਨਿਆਂ ਨਾ ਕਰਾਂ, ਦੇਖੋ ਮੇਰੇ ਸਾਹਮਣੇ ਕਈ ਨਾਮ ਹਨ, ਕਈ ਚਿਹਰੇ ਹਨ, ਕਈ ਲੋਕਾਂ ਦੀਆਂ ਬਾਰੀਕੀਆਂ ਮੈਂਨੂੰ ਪਤਾ ਹਨ।

ਨਿਖਿਲ ਕਾਮਥ- ਜਦੋਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਉਹ ਜੋ ਲੋਕਾਂ ਦੇ ਨਾਲ ਰਹਿਣਾ, feeling for them ਉਹ empathy, sympathy ਕੀ ਤੁਹਾਡੇ ਚਾਈਲਹੁੱਡ ਵਿੱਚ ਅਜਿਹੀਆਂ ਕੋਈ ਚੀਜ਼ਾਂ ਸਨ which made you like that.

ਪ੍ਰਧਾਨ ਮੰਤਰੀ- ਮਤਲਬ।

ਨਿਖਿਲ ਕਾਮਥ- ਮਤਲਬ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਪੋਲਿਟੀਸ਼ੀਅਨ ਜਦ ਤੁਸੀਂ ਬਣਨਾ ਚਾਹੁੰਦੇ ਹੋ ਤਾਂ it's not about you, you are secondary ਜੋ ਲੋਕ ਹਨ ਜਿਨ੍ਹਾਂ ਦੇ ਲਈ ਤੁਸੀਂ ਪੋਲਿਟੀਸ਼ੀਅਨ ਹੋ ਉਹ ਪਹਿਲਾਂ ਬਣ ਜਾਂਦੇ ਹਨ। ਤੁਹਾਡੇ ਚਾਈਲਡਹੁੱਡ ਵਿੱਚ ਅਜਿਹੀ ਕੋਈ ਚੀਜ ਸੀ ਜਿਸ ਦੀ ਵਜ੍ਹਾਂ ਨਾਲ।

ਪ੍ਰਧਾਨ ਮੰਤਰੀ- ਅਜਿਹਾ ਹੈ ਕਿ ਮੇਰਾ ਜੀਵਨ ਮੈਂ ਨਹੀਂ ਬਣਾਇਆ ਹੈ, ਹਾਲਾਤ ਨੇ ਬਣਾਇਆ ਹੈ, ਮੈਂ ਬਚਪਨ ਤੋਂ ਜੋ ਜ਼ਿੰਦਗੀ ਗੁਜ਼ਾਰ ਕੇ ਆਇਆ ਹਾਂ, ਮੈਂ ਉਸਦੀ ਗਹਿਰਾਈ ਵਿੱਚ ਜਾਣਾ ਨਹੀਂ ਚਾਹੁੰਦਾ ਹਾਂ, ਕਿਉਂਕਿ ਅਲੱਗ ਮੇਰੀ, ਮੇਰਾ ਬਚਪਨ ਬੀਤਿਆ ਹੈ। ਲੇਕਿਨ ਉਹ ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਹੈ ਜੀ, ਅਤੇ ਸ਼ਾਇਦ ਉਹੀ ਮੇਰੀ ਇੱਕ ਪ੍ਰਕਾਰ ਨਾਲ ਸਭ ਵੱਡੀ ਯੂਨੀਵਰਸਿਟੀ ਸੀ, ਮੁਸੀਬਤ ਯੂਨੀਵਰਸਿਟੀ ਹੈ ਮੇਰੇ ਲਈ ਜੋ ਮੈਂਨੂੰ ਸਿਖਾਉਂਦੀ ਹੈ, ਅਤੇ ਹੋ ਸਕਦਾ ਹੈ ਕਿ ਮੈਂ ਮੁਸੀਬਤ ਨੂੰ ਮੁਹੱਬਤ ਕਰਨਾ ਸਿੱਖ ਲਿਆ ਹੈ, ਜਿਸ ਨੇ ਮੈਂਨੂੰ ਬਹੁਤ ਕੁਝ ਸਿਖਾਇਆ ਹੈ। ਮੈਂ ਉਸ ਰਾਜ ਤੋਂ ਆਉਂਦਾ ਹਾਂ ਜਿਥੇ ਮੈਂ ਮਾਤਾਵਾਂ ਭੈਣਾਂ ਨੂੰ ਸਿਰ 'ਤੇ ਘੜਾਂ ਲੈ ਕੇ ਦੋ-ਦੋ ਤਿੰਨ-ਤਿਨ ਕਿਲੋਮੀਟਰ ਪਾਣੀ ਲੈਣ ਜਾਂਦੇ ਦੇਖਿਆ ਹੈ। ਉਦੋਂ ਮੇਰਾ ਮਨ ਕਰਦਾ ਹੈ ਕਿ ਆਜਾਦੀ ਦੇ 75 ਸਾਲ ਬਾਅਦ ਕੀ ਮੈਂ ਪਾਣੀ ਪਹੁੰਚਾ ਸਕਦਾ ਹਾਂ, ਤਾਂ ਉਨ੍ਹਾਂ ਸੰਵੇਦਨਾਵਾਂ ਤੋਂ ਪੈਦਾ ਹੋਈ ਮੇਰੀ ਇਹ ਐਕਟੀਵਿਟੀ ਹੈ। ਯੋਜਨਾਵਾਂ ਹੋਣਗੀਆਂ ਪਹਿਲਾਂ ਵੀ ਹੋਣਗੀਆਂ ਮੈਂ ਯੋਜਨਾਵਾਂ ਨੂੰ ਕਲੇਮ ਨਹੀਂ ਕਰਦਾ ਹਾਂ, ਸੁਪਨੇ ਪਹਿਲਾਂ ਵੀ ਲੋਕਾਂ ਨੇ ਦੇਖੇ ਹੋਣਗੇ ਮੈਂ ਉਨ੍ਹਾਂ ਸੁਪਨਿਆਂ ਦੇ ਲਈ ਖਪ ਜਾਂਦਾ ਹਾਂ। ਸੁਪਨਾ ਕਿਸੇ ਦੇ ਵੀ ਕਿਉਂ ਨਾ ਹੋਣ ਲੇਕਿਨ ਉਹ ਸੁਪਨਾ ਸਹੀ ਹੈ ਤਾਂ ਮੇਰਾ ਕੰਮ ਹੈ ਮੈਂ ਖਪ ਜਾਵਾਂ, ਤਾਂ ਕਿ ਕੁਝ ਨਿਕਲੇ ਦੇਸ਼ ਦੇ ਲਈ। ਜਦੋਂ ਮੁੱਖ ਮੰਤਰੀ ਬਣਿਆ ਮੇਰਾ ਇੱਕ ਭਾਸ਼ਣ ਸੀ ਅਤੇ ਸਹਿਜੇ ਮੈਂ ਕਿਹਾ ਸੀ ਕਿ ਮੈਂ ਕਿ ਮੈਂ ਮਿਹਨਤ ਕਰਨ ਵਿੱਚ ਕੋਈ ਕਮੀ ਨਹੀਂ ਰਖਾਗਾਂ, ਦੂਸਰਾ ਮੈਂ ਆਪਣੇ ਲਈ ਕੁਝ ਨਹੀਂ ਕਰਾਗਾਂ, ਅਤੇ ਤੀਸਰਾ ਮਨੁੱਖ ਹਾਂ ਗਲਤੀ ਹੋ ਸਕਦੀ ਹੈ ਮਾੜੇ ਇਰਾਦੇ ਨਾਲ ਗਲਤ ਨਹੀਂ ਕਰਾਂਗਾ ਅਤੇ ਉਹ ਮੈਂ ਆਪਣੇ ਜੀਵਨ ਦੇ ਮੰਤਰ ਬਣਾਏ ਹਨ। ਗਲਤੀਆਂ ਹੁੰਦੀਆਂ ਹੋਣਗੀਆਂ, ਮੇਰੇ ਤੋਂ ਵੀ ਹੁੰਦੀਆਂ ਹੋਣਗੀਆਂ, ਮੈਂ ਵੀ ਮਨੁੱਖ ਹਾਂ, ਮੈਂ ਕੋਈ ਦੇਵਤਾ ਨਹੀਂ ਹਾਂ। ਮਨੁੱਖ ਹੋ ਤਾਂ ਗਲਤੀ ਹੁੰਦੀ ਹੈ, ਮਾੜੇ ਇਰਾਦੇ ਨਾਲ ਗਲਤ ਨਹੀਂ ਕਰਾਂਗਾਂ ਇਹ ਮੇਰੇ ਮਨ ਰਿਹਾ ਹੈ ਹਮੇਸ਼ਾ।

ਨਿਖਿਲ ਕਾਮਥ- ਕੀ ਤੁਹਾਨੂੰ ਲਗਦਾ ਹੈ ਕਿ ਜੋ ਤੁਹਾਡੇ ਬਲੀਫ ਸਿਸਟਮ ਹਨ ਜੋ ਤੁਹਾਡੇ ਸਾਰਿਆਂ ਦੇ ਅੰਦਰ what is what is most important to you ਉਹ beliefs ਜੋ ਤੁਸੀਂ 20 ਸਾਲ ਪਹਿਲਾਂ ਸੋਚਿਆਂ ਸੀ ਅਗਰ ਅੱਜ ਉਹ ਬਦਲ ਜਾਵੇ is it a good thing or bad thing.

ਪ੍ਰਧਾਨ ਮੰਤਰੀ- ਜਿਵੇਂ।

ਨਿਖਿਲ ਕਾਮਥ- ਜਿਵੇਂ ਕਿ ਸੋਚੋ ਕਿ ਮੈਂ ਅੱਜ ਮੈਂ ਅੱਜ 38 ਦਾ ਹਾਂ, ਜਦੋਂ ਮੈਂ ਸ਼ਾਇਦ 20 ਸਾਲ ਦਾ ਸੀ, ਮੈਂ ਸੋਚਦਾ ਸੀ ਕਿ capitalism is the right way of the world ਜਦੋਂ ਮੈਂ 38 ਦਾ ਹੋ ਗਿਆ ਹਾਂ maybe I want to change my mind upon, change my mind about it what people hold you to what you said 20 ਸਾਲ ਪਹਿਲਾਂ but I feel like it just evolution ਅਤੇ ਇਹ transition ਹੈ with more data ਲੋਕਾਂ ਦੇ ਦਿਮਾਗ ਵਿੱਚ ਜੋ ਉਹ ਪਹਿਲਾਂ ਸੋਚਦੇ ਸਨ ਉਹ ਬਦਲ ਜਾਂਦਾ ਹੈ, ਮੈਂ ਹੁਣ ਵੀ ਕੈਪੀਟਲਾਈਜ਼ਮ ਵਿੱਚ ਮੰਨਦਾ ਹਾਂ, ਮੈਂ ਇਹ ਉਦਾਹਰਣ ਇੱਦਾਂ ਹੀ ਦੇ ਰਿਹਾ ਹਾਂ, ਪਰ ਕਿਹਾ ਤੁਹਾਡੀ ਅਜਿਹੀ ਕੋਈ beliefs ਸਨ ਜੋ ਤੁਸੀ 10 ਸਾਲ 20 ਸਾਲ ਪਹਿਲਾਂ ਮੰਨਦੇ ਸਨ ਅਤੇ ਅੱਜ ਉਹ ਤੁਸੀਂ ਨਹੀਂ ਮੰਨਦੇ।

ਪ੍ਰਧਾਨ ਮੰਤਰੀ- ਦੋ ਚੀਜ਼ਾਂ ਹਨ ਕਿ ਇੱਕ ਤਾਂ ਕੁਝ ਲੋਕ ਹੁੰਦੇ ਹਨ, ਜੋ ਗੰਗਾ ਕਹੇ ਗੰਗਾਦਾਸ ਯਮੁਨਾ ਕਹੇ ਯਮੁਨਾਦਾਸ। ਚੱਲਦੀ ਗੱਡੀ ਵਿੱਚ ਜਿਵੇਂ ਹੀ ਰੰਗ ਬਦਲਦਾ ਹੈ ਬਲਦਣ ਲੱਗਦੇ ਹਨ, ਮੈਂ ਉਹ ਵਿਅਕਤੀ ਨਹੀਂ ਹਾਂ। ਮੈਂ ਇੱਕ ਹੀ ਵਿਚਾਰ ਨਾਲ ਪਲਿਆ ਹਾਂ ਅਤੇ ਜੇਕਰ ਮੇਰੀ ਉਸ ਆਈਡੀਓਲੋਜੀ ਨੂੰ ਬਹੁਤ ਘੱਟ ਸ਼ਬਦਾਂ ਵਿੱਚ ਜੇਕਰ ਕਹਿਣਾ ਹੈ ਤਾਂ ਉਹ ਇਹ ਹੈ ਨੇਸ਼ਨ ਫਸਟ। ਜੇਕਰ ਮੇਰਾ ਇੱਕ ਟੈਗਲਾਈਨ ਹੈ ਨੇਸ਼ਨ ਫਸਟ ਤਾਂ ਫਿਰ ਉਸ ਵਿੱਚ ਜੋ ਵੀ ਫਿੱਟ ਬੈਠਦਾ ਹੈ ਮੈਨੂੰ ਫਿਰ ਇਹ ਆਈਡੀਓਲੋਜੀ ਦੇ ਬੰਧਨਾਂ ਵਿੱਚ ਬੰਨਦਾ ਨਹੀਂ ਹੈ, ਟ੍ਰਾਡੀਸ਼ਨਸ ਦੇ ਬੰਧਨਾਂ ਵਿੱਚ ਬੰਨਦਾ ਨਹੀਂ ਹੈ, ਉਹ ਮੈਨੂੰ ਅੱਗੇ ਲੈ ਜਾਣ ਦੇ ਲਈ ਜ਼ਰੂਰੀ ਹੁੰਦਾ ਹੈ ਤਾਂ ਮੈਂ ਕਰਦਾ ਹਾਂ। ਪੁਰਾਣੀਆਂ ਚੀਜ਼ਾਂ ਛੱਡਣੀਆਂ ਹਨ ਤਾਂ ਮੈਂ ਛੱਡਣ ਲਈ ਤਿਆਰ ਹਾਂ, ਨਵੀਆਂ ਚੀਜ਼ਾਂ ਸਵੀਕਾਰ ਕਰਨ ਦੇ ਲਈ ਤਿਆਰ ਹਾਂ, ਪਰ ਮਾਪਦੰਡ ਰਾਸ਼ਟਰ ਪਹਿਲਾਂ ਹੈ। ਮੇਰਾ ਤਰਾਜੂ ਇੱਕ ਹੈ ਮੈਂ ਤਰਾਜੂ ਨਹੀਂ ਬਦਲਦਾ।

ਨਿਖਿਲ ਕਾਸਥ- ਜੇਕਰ ਮੈਂ ਇਸ ਨੂੰ ਥੋੜ੍ਹਾ ਹੋਰ ਦੂਜੇ ਪਾਸੇ ਲੈ ਕੇ ਜਾਵਾਂ, ਤਾਂ ਕੀ ਪੋਲੀਟੀਸ਼ਨ ਦੀ ਆਈਡੀਓਲੋਜੀ ਹੁੰਦੀ ਹੈ ਜਿਸ ਦੀ ਵਜ੍ਹਾਂ ਨਾਲ ਉਸ ਨੂੰ ਫੋਲੋਅਰਜ਼ ਮਿਲਦੇ ਹਨ, ਕੀ ਸੋਸਾਇਟੀ ਦੀ ਆਈਡੀਓਲੋਜੀ ਹੁੰਦੀ ਹੈ ਜਿਸ ਨੂੰ ਪੋਲੀਟੀਸ਼ਨ ਕਾਪੀ ਕਰਦੇ ਹਨ ਅਤੇ ਉਸ ਦੀ ਵਜ੍ਹਾ ਨਾਲ ਉਸ ਨੂੰ ਫੋਲੋਅਰਜ਼ ਮਿਲਦੇ ਹਨ।

ਪ੍ਰਧਾਨ ਮੰਤਰੀ - ਆਈਡੀਓਲੋਜੀ ਤੋਂ ਵੀ ਜ਼ਿਆਦਾ ਆਈਡੀਆਲਿਜ਼ਮ ਦਾ ਮਹੱਤਵ ਹੈ। ਆਈਡੀਓਲੋਜੀ ਦੇ ਬਿਨਾ ਰਾਜਨੀਤੀ ਹੋਵੇਗੀ, ਅਜਿਹਾ ਮੈਂ ਨਹੀਂ ਕਹਿੰਦਾ ਹਾਂ, ਪਰ ਆਈਡੀਆਲਿਜ਼ਮ ਆਦਰਸ਼ਵਾਦ ਇਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿਵੇਂ ਆਜ਼ਾਦੀ ਤੋਂ ਪਹਿਲਾਂ ਕੀ ਆਈਡੀਓਲੋਜ਼ੀ ਸੀ ਅੰਦੋਲਨ ਚੱਲਦਾ ਸੀ ਆਜ਼ਾਦੀ। ਆਜ਼ਾਦੀ ਉਹੀ ਇੱਕ ਆਈਡੀਓਲੋਜ਼ੀ ਸੀ ਗਾਂਧੀ ਜੀ ਦਾ ਰਸਤਾ ਵੱਖਰਾ ਸੀ ਆਈਡੀਓਲੋਜ਼ੀ ਆਜ਼ਾਦੀ। ਸਾਵਰਕਰ ਦਾ ਰਸਤਾ ਆਪਣਾ ਸੀ ਆਈਡੀਓਲੋਜ਼ੀ ਵੱਖਰੀ ਕਿਹੜੀ ਆਜ਼ਾਦੀ।

ਨਿਖਿਲ ਕਾਮਥ- ਲੋਕ ਕਹਿੰਦੇ ਹਨ ਕਿ ਪੋਲੀਟੀਸ਼ਨ ਬਣਨ ਦੇ ਲਈ thick skin ਚਾਹੀਦੀ ਹੈ, ਮੋਟੀ ਚਮੜੀ। How does one develop this? ਲੋਕ ਟ੍ਰੋਲ ਕਰਨਗੇ, ਲੋਕਾਂ ਵਿੱਚ ਤੁਹਾਡੇ ਬਾਰੇ ਬੁਰਾ ਕਹਿਣਗੇ, ਤੁਬਾਡੇ ਬਾਰੇ ਵਿੱਚ ਕਹਾਣੀ ਬਣਾਉਣਗੇ ਇਹ ਇੱਕ ਆਮ ਆਦਮੀ ਦੇ ਲਈ ਇੱਕ ਨਵਾਂ ਤਜ਼ਰਬਾ ਹੈ, ਇਹ ਕਿਸ ਤਰ੍ਹਾਂ ਸਿੱਖ ਸਕਦੇ ਹਾਂ।

ਪ੍ਰਧਾਨ ਮੰਤਰੀ – ਰਾਜਨੀਤੀ ਵਿੱਚ ਸੰਵੇਦਨਸ਼ੀਲ ਲੋਕਾਂ ਦੀ ਜ਼ਰੂਰਤ ਹੈ ਕਿਸੇ ਦਾ ਭਲਾ ਹੋਵੇ ਤਾਂ ਖੁਸ਼ੀ ਹੋਵੇ ਅਜਿਹੇ ਲੋਕਾਂ ਦੀ ਜ਼ਰੂਰਤ ਹੈ। ਦੂਜਾ ਵਿਸ਼ਾ ਹੈ ਦੋਸ਼ ਪ੍ਰਤੀਰੋਧ ਤਾਂ ਇਹ ਲੋਕਤੰਤਰ ਵਿੱਚ ਤੁਹਾਨੂੰ ਸਵੀਕਾਰ ਕਰਕੇ ਚੱਲਣਾ ਚਾਹੀਦਾ ਹੈ ਕਿ ਭਾਈ ਤੁਹਾਡੇ ‘ਤੇ ਦੋਸ਼ ਹੋਣਗੇ, ਕਈ ਤਰ੍ਹਾਂ ਦੇ ਦੋਸ਼ ਹੋਣਗੇ ਪਰ ਤੁਸੀਂ ਜੇਕਰ ਸਹੀ ਹੋ, ਤੁਸੀਂ ਗਲਤ ਨਹੀਂ ਕੀਤਾ ਹੈ, ਤਾਂ ਤੁਹਨੂੰ ਕਦੇ ਵੀ ਪਰੇਸ਼ਾਨੀ ਨਹੀਂ ਹੋਵੇਗੀ।

ਨਿਖਿਲ ਕਾਮਥ- ਹੋਰ ਸਰ ਤੁਸੀਂ ਪ੍ਰੀ ਸੋਸ਼ਲ ਮੀਡੀਆ ਰਾਜਨੀਤੀ ਵਿੱਚ ਤੁਸੀ ਸੀਐੱਮ ਰਹਿ ਚੁੱਕੇ ਹੋ ਅਤੇ ਪੋਸਟ ਸੋਸ਼ਲ ਮੀਡੀਆ ਵਿੱਚ ਤੁਸੀਂ ਪੀਐੱਮ ਹੋ। ਇਸ ਦੌਰਾਨ ਰਾਜਨੀਤੀ ਕਿਵੇਂ ਬਦਲਦੀ ਹੈ ਤੁਸੀਂ ਦੋਨ੍ਹੇ ਦੇਖੀਆਂ ਹਨ ਪਹਿਲਾਂ ਵਾਲਾ ਸਮਾਂ ਅਤੇ ਅੱਜ ਦਾ ਸਮਾਂ ਵੀ ਜਦੋਂ ਸੋਸ਼ਲ ਮੀਡੀਆ ਜ਼ਿਆਦਾ ਮਹੱਤਵਪੂਰਨ ਨਹੀਂ ਸੀ ਅਤੇ ਅੱਜ ਜਦੋਂ ਇਹ ਬਹੁਤ ਮਹੱਤਵਪੂਰਨ ਹੋ ਗਿਆ ਹੈ। ਜੇਕਰ ਤੁਸੀਂ ਇਸ ਦੇ ਬਾਰੇ ਵਿੱਚ ਕੁਝ ਸਲਾਹ ਦੇਵੋ ਇੱਕ ਨੌਜਵਾਨ ਨੂੰ ਜੋ ਰਾਜਨੇਤਾ ਬਣਨਾ ਚਾਹੁੰਦੇ ਹਨ ਕਿ ਇਸ ਨੂੰ ਕਿਵੇਂ ਵਰਤਣਾ ਹੈ।

 

|

ਪ੍ਰਧਾਨ ਮੰਤਰੀ – ਕਦੇ-ਕਦੇ ਲੋਕ ਮੈਨੂੰ ਪੁੱਛਦੇ ਹਨ ਕਿ ਛੋਟੇ ਛੋਟੇ ਬੱਚਿਆਂ ਨੂੰ ਮਿਲਦਾ ਹਾਂ ਤਾਂ ਮੈਨੂੰ ਇਹ ਸਵਾਲ ਪੁੱਛਦੇ ਹਨ ਮੈਨੂੰ ਵੀ ਵਧੀਆ ਲੱਗਦਾ ਹੈ ਉਨ੍ਹਾਂ ਨਾਲ ਗੱਪਾਂ ਮਾਰਨਾ, ਅੱਠਵੀਂ ਨੌਵੀਂ ਜਮਾਤ ਦੇ ਬੱਚੇ ਕਦੇ ਆ ਜਾਂਦੇ ਹਨ ਮਿਲਣ ਦੇ ਲਈ, ਤਾਂ ਕਹਿੰਦੇ ਹਨ ਸਾਹਿਬ ਇਹ ਕਦੇ ਕੋਈ ਬੱਚਾ ਪੁੱਛ ਰਿਹਾ ਹੈ ਤੁਸੀਂ ਖੁਦ ਨੂੰ ਟੀਵੀ ‘ਤੇ ਦੇਖਦੇ ਹੋ ਤਾਂ ਕਿਵੇਂ ਲੱਗਦਾ ਹੈ ਅਜਿਹਾ ਪੁੱਛਦੇ ਹਨ, ਕੁਝ ਬੱਚੇ ਆ ਕੇ ਪੁੱਛਦੇ ਹਨ ਕਿ ਇੰਨੀਆਂ ਸਾਰੀਆਂ ਤੁਹਾਨੂੰ ਦਿਨ-ਰਾਤ ਗਾਲ੍ਹਾਂ ਪੈਂਦੀਆਂ ਹਨ, ਤੁਹਾਨੂੰ ਕਿਵੇਂ ਲੱਗਦਾ ਹੈ, ਤਾਂ ਮੈਂ ਉਨ੍ਹਾਂ ਨੂੰ ਇੱਕ ਚੁਟਕਲਾ ਸੁਣਾਉਂਦਾ ਹਾਂ, ਮੈਂ ਕਹਿੰਦਾ ਹਾਂ ਕਿ ਮੈਂ ਅਹਿਮਦਾਬਾਦੀ ਹਾਂ ਅਤੇ ਸਾਡੇ ਅਹਿਮਦਾਬਾਦੀ ਲੋਕਾਂ ਦੀ ਅਲੱਗ ਇੱਕ ਪਹਿਚਾਣ ਉਨ੍ਹਾਂ ਦੇ ਬਹੁਤ ਚੁਟਕਲੇ ਚੱਲਦੇ ਹਨ। ਮੈਂ ਕਿਹਾ ਇੱਕ ਅਹਿਮਦਾਬਾਦੀ ਸਕੂਟਰ ਲੈ ਕੇ ਜਾ ਰਿਹਾ ਸੀ ਅਤੇ ਕਿਸੀ ਦੇ ਨਾਲ ਬਿਲਕੁਲ ਟੱਕਰ ਲੱਗ ਜਾਵੇ ਅਜਿਹਾ ਤਾਂ ਸਾਹਮਣੇ ਵਾਲਾ ਗੁੱਸੇ ਵਿੱਚ ਆ ਜਾਵੇ, ਤਾਂ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ, ਉਹ ਗਾਲ੍ਹਾਂ ਦੇਣ ਲੱਗਿਆ ਇਹ ਜੋ ਅਹਿਮਦਾਬਾਦੀ ਸੀ ਸਕੂਟਰ ਲੈ ਕੇ ਇੱਦਾਂ ਹੀ ਖੜ੍ਹਾ ਰਿਹਾ,ਉਹ ਗਾਲ੍ਹਾਂ ਦਿੰਦਾ ਹੀ ਜਾ ਰਿਹਾ ਸੀ, ਫਿਰ ਕੋਈ ਆਇਆ ਬੋਲਿਆ ਯਾਰ ਭਾਈ ਤੁਸੀਂ ਕਿਵੇਂ ਦੇ ਇਨਸਾਨ ਹੋ ਇਹ ਗਾਲ੍ਹਾਂ ਦੇ ਰਿਹਾ ਹੈ ਅਤੇ ਤੁਸੀਂ ਇਸ ਤਰ੍ਰਾਂ ਖੜ੍ਹੇ ਹੋ, ਤਾਂ ਕਹਿ ਰਿਹਾ ਹੈ ਭਾਈ ਦੇ ਰਿਹਾ ਹੈ ਨਾ ਲੈ ਕੇ ਤਾਂ ਨੀ ਜਾ ਰਿਹਾ ਕੁਝ, ਇਹ ਅਹਿਮਦਾਬਾਦੀ ਕੀ ਅੰਬ ਦੇ ਕੇ ਜਾ ਰਿਹਾ ਨਾ, ਕੁਝ ਲੈ ਕੇ ਤਾਂ ਨੀ ਜਾ ਰਿਹਾ ਨਾ, ਤਾਂ ਮੈਂ ਵੀ ਮਨ ਬਣਾ ਲਿਆ ਕਿ ਠੀਕ ਹੈ ਭਾਈ ਦੇ ਰਿਹਾ ਹੈ ਗਾਲ੍ਹਾਂ ਉਨ੍ਹਾਂ ਕੋਲ ਜੋ ਹੋਵੇਗਾ ਉਹ ਦੇਣਗੇ ਮੇਰੇ ਕੋਲ ਜੋ ਹੋਵੇਗਾ ਉਹ ਮੈਂ ਦੇਵਾਂਗਾ। ਪਰ ਤੁਸੀਂ ਸੱਚ ਦੇ ਧਰਾਤਲ ਤੇ ਹੋਣੇ ਚਾਹੀਦੇ ਹੋ, ਤੁਹਾਡੇ ਦਿਲ ਵਿੱਚ ਪਾਪ ਨਹੀਂ ਹੋਣਾ ਚਾਹਦਾ।

ਜੇਕਰ ਤੁਸੀਂ ਨਹੀਂ ਤਾਂ ਚੰਗਾ ਕੋਈ ਮੈਨੂੰ ਦੱਸੋ ਸਾਹਿਬ ਤੁਸੀਂ ਰਾਜਨੀਤੀ ਵਿੱਚ ਨਹੀਂ ਹੋ, ਇੱਕ ਦਫਤਰ ਵਿੱਚ ਕੰਮ ਕਰਦੇ ਹੋ ਕੀ ਉਸ ਦਫਤਰ ਵਿੱਚ ਅਜਿਹਾ ਨਹੀਂ ਹੁੰਦਾ ਕਿਹਾ, ਇੱਕ ਵੱਡਾ ਪਰਿਵਾਰ ਹੈ ਅਤੇ ਉਸ ਵਿੱਚ ਵੀ ਦੋ ਭਾਈਆਂ ਦੇ ਵਿਚਕਾਰ ਥੋੜ੍ਹੀ ਅਣਬਣ ਹੋਈ ਤਾਂ ਇਹ ਹੁੰਦਾ ਹੈ ਕਿ ਨਹੀਂ ਹੁੰਦਾ ਹੈ, ਤਾਂ ਜੀਵਨ ਦੇ ਹਰ ਖੇਤਰ ਵਿੱਚ ਇਹ ਇਹ ਕੰਮ ਜ਼ਿਆਦਾ ਮਾਤਰਾ ਵਿੱਚ ਹੁੰਦਾ ਤਾਂ ਹੈ ਹੀ ਅਤੇ ਇਸ ਲਈ ਉਸ ਦੇ ਆਧਾਰ ‘ਤੇ ਮੋਟੀ ਚਮੜੀ ਦੇ ਹੋਣ ਦੇ ਲਈ ਅਜਿਹਾ ਸਾਨੂੰ ਨਹੀਂ ਸੋਚਣਾ ਚਾਹੀਦਾ। ਬਹੁਤ ਹੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ, ਸਰਵਜਨਕ ਜੀਵਨ ਵਿੱਚ ਸੰਵੇਦਨਸ਼ੀਲਤਾ ਦੇ ਬਿਨ੍ਹਾਂ ਤੁਸੀਂ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਹੋ ਜੀ। ਅਤੇ ਮੈਂ ਮੰਨਦਾ ਹਾਂ ਕਿ ਇਹ ਲੋਕਤੰਤਰ ਦੇ ਬਹੁਤ ਬੜ੍ਹੀ ਤਾਕਤ ਹੈ ਸੋਸ਼ਲ ਮੀਡੀਆ। ਪਹਿਲਾਂ ਗਿਣੇ ਚੁਣੇ ਲੋਕ ਤੁਹਾਨੂੰ ਪ੍ਰੋਸਦੇ ਸੀ, ਤੁਸੀ ਉਸ ਨੂੰ ਸੱਚ ਮੰਨਦੇ ਸੀ, ਉਦੋਂ ਵੀ ਤੁਸੀਂ ਤਾਂ ਫਸੇ ਹੋਏ ਹੀ ਸੀ, ਤੁਹਾਨੂੰ ਕੋਈ ਵੈਰੀਫਿਕੇਸ਼ਨ ਦੇ ਲਈ ਸਮਾਂ ਹੀ ਨਹੀਂ ਸੀ ਕਿ ਉਸ ਨੇ ਕਿਹਾ ਕਿ 1 ਲੱਖ ਲੋਕ ਮਰ ਗਏ ਤਾਂ ਤੁਸੀਂ ਮੰਨਦੇ ਸੀ ਕਿ 100000 ਲੋਕ ਮਰ ਗਏ। ਅੱਜ ਤੁਹਾਡੇ ਕੋਲ ਇੰਟਰਨੈੱਟ ਹੈ, ਤੁਸੀ ਵੈਰੀਫਾਈ ਕਰ ਸਕਦੇ ਹੋ ਕਿ ਭਾਈ ਇਹ ਗੱਲ ਆਈ ਹੈ ਤਾਂ ਇਹ ਕਿੱਥੇ ਆਵੇਗੀ ਇੱਥੇ ਕਿੱਥੇ ਆਵੇਗੀ। ਤੁਹਾਡੇ ਮੋਬਾਇਲ ਫ਼ੋਨ ਵਿੱਚ ਹਰ ਚੀਜ਼ ਉਪਲਬਧ ਹੈ। ਥੋੜ੍ਹਾ ਧਿਆਨ ਦੇਵੋ ਤੁਸੀਂ ਬਹੁਤ ਆਸਾਨੀ ਨਾਲ ਸੱਚ ਕੋਲ ਪਹੁੰਚ ਸਕਦੇ ਹੋ ਅਤੇ ਇਸ ਲਈ ਡੈਮੋਕ੍ਰੇਸੀ ਨੂੰ ਤਾਕਤ ਦੇਣ ਦਾ ਕੰਮ ਸੋਸ਼ਲ ਮੀਡੀਆ ਤੋਂ ਹੋ ਸਕਦਾ ਹੈ। ਜੋ ਲੋਕ ਅੱਜ ਵਿਕਾਰਾਂ ਦੇ ਕਾਰਣ ਕੁਝ ਗਲਤ ਕਰ ਰਹੇ ਹਨ, ਤਾਂ ਸਮਾਜ ਵਿੱਚ ਅਜਿਹੀ ਸਮਾਨ ਸਥਿੱਤੀ ਵਿੱਚ ਵੀ ਮੈਨੂੰ ਯਾਦ ਹੈ ਜਦੋਂ ਪਹਿਲਾਂ ਮੈਂ ਸੰਗਠਨ ਦਾ ਕੰਮ ਕਰਦਾ ਸੀ, ਕੋਈ ਗੱਲ ਨਾ ਹੋਵੇ ਸਾਡੇ ਜਨਸੰਘ ਦੇ ਲੋਕਾਂ ਨੂੰ ਤਾਂ ਮੈਂ ਤਾਂ ਉਸ ਸਮੇਂ ਰਾਜਨੀਤੀ ਵਿੱਚ ਨਹੀਂ ਸੀ, ਅਜਿਹੀਆਂ ਗਾਲ੍ਹਾਂ ਪੈਂਦੀਆਂ ਸਨ ਕੁਝ ਨਾ ਕੀਤਾ ਹੋਵੇ, ਕੁਝ ਵੀ ਗਾਲ੍ਹਾਂ ਪੈਂਦੀਆਂ ਸਨ। ਇੱਥੋਂ ਤੱਕ ਕਿ ਅਕਾਲ ਆਇਆ ਤਾਂ ਵੀ ਗਾਲ੍ਹਾਂ ਦਿੰਦੇ ਸਨ ਪੌਲੀਟੀਸ਼ਨਾਂ ਨੂੰ। ਤਾਂ ਉਸ ਜ਼ਮਾਨੇ ਵਿੱਚ ਵੀ ਅਜਿਹਾ ਹੀ ਹੁੰਦਾ ਸੀ, ਪਰ ਜਦੋਂ ਇਹ ਪ੍ਰਿੰਟ ਮੀਡੀਆ ਹੋਇਆ ਕਰਦਾ ਸੀ ਤਾਂ ਉਸ ਦੀ ਉਨੀ ਤਾਕਤ ਸੀ। ਅੱਜ ਸੋਸ਼ਲ ਤਾਂ ਥੋੜ੍ਹਾ ਬਹੁਤਾ ਤਾਂ ਪਹਿਲਾਂ ਵੀ ਸੀ, ਅੱਜ ਵੀ ਹੈ ਪਰ ਅੱਜ ਤੁਹਾਡੇ ਕੋਲ ਸੱਚ ਲੱਭਣ ਦੇ ਲਈ ਬਹੁਤ ਵੱਡਾ ਕੈਨਵਸ ਉਪਲਬਧ ਹੈ, ਬਹੁਤ ਬਦਲਵੇਂ ਰਾਸਤੇ ਖੁੱਲ੍ਹੇ ਹਨ ਅਤੇ ਅੱਜ ਦਾ ਨੌਜਵਾਨ ਜੋ ਹੈ ਜ਼ਿਆਦਾਤਰ ਇਨ੍ਹਾਂ ਚੀਜ਼ਾਂ ਨੂੰ ਵੈਰੀਫਾਈ ਕਰਦਾ ਹੈ।

ਦੇਖੋ ਮੈਂ ਅੱਜ ਕੱਲ ਦੇ ਬੱਚਿਆਂ ਨੂੰ ਮਿਲਦਾ ਹਾਂ, ਮੈਂ ਹੈਰਾਨ ਹਾਂ ਜੀ ਸਪੇਸ ਦੇ ਵਿਸ਼ੇ ਵਿੱਚ ਕਾਫੀ ਰੂਚੀ ਨਜ਼ਰ ਆਉਂਦੀ ਹੈ ਤਾਂ ਚੰਰਦਯਾਨ ਦੀ ਸਫਲਤਾ ਨੇ ਮੇਰੇ ਦੇਸ਼ ਦੇ ਨੌਜਵਾਨਾਂ ਵਿੱਚ ਇੱਕ ਨਵੀਂ ਰੂਹ ਪੈਦਾ ਕੀਤੀ ਹੈ। ਮੈਨੂੰ ਕਈ ਬੱਚੇ ਮਿਲਦੇ ਹਨ ਉਹ ਗਗਨਯਾਨ ਦੇ ਟਾਇਮ ਟੇਬਲ ਦੇ ਵਿਸ਼ੇ ਵਿੱਚ ਉਨ੍ਹਾਂ ਨੂੰ ਪਤਾ ਹੁੰਦਾ ਹੈ। ਸੋਸ਼ਲ ਮੀਡੀਆ ਦੀ ਤਾਕਤ ਦੇਖੀ ਉਹ ਫੋਲੋ ਕਰਦਾ ਹੈ ਕਿ ਗਗਨਯਾਨ ਦਾ ਕੀ ਹੋ ਰਿਹਾ ਹੈ, ਐਸਟਾਨੋਟਸ ਦਾ ਕੀ ਹੋ ਰਿਹਾ ਹੈ, ਕਿਸ ਦੀ ਕਿੱਥੇ ਟ੍ਰੇਨਿੰਗ ਚੱਲ ਰਹੀ ਹੈ। ਅੱਠਵੀਂ ਨੌਵੀਂ ਜਮਾਤ ਦੇ ਬੱਚਿਆਂ ਨੂੰ ਪਤਾ ਹੁੰਦਾ । ਇਸ ਦਾ ਮਤਲਬ ਇਹ ਹੋਇਆ ਕਿ ਸੋਸ਼ਲ ਮੀਡੀਆ ਇੱਕ ਪ੍ਰਕਾਰ ਤੋਂ ਨਵੀਂ ਪੀੜ੍ਹੀ ਦੇ ਲਈ ਇੱਕ ਬਹੁਤ ਵੱਡੀ ਤਾਕਤ ਵੀ ਬਣ ਰਿਹਾ ਹੈ ਅਤੇ ਮੈਂ ਉਸ ਨੂੰ ਉਪਯੋਗੀ ਮੰਨਦਾ ਹਾਂ। ਜਦੋਂ ਮੈਂ ਨਵਾਂ-ਨਵਾਂ ਰਾਜਨੀਤਿਕ ਖੇਤਰ ਵਿੱਚ ਆਇਆ ਤਾਂ ਮੈਂ ਬਹੁਤ ਛੋਟਾ ਸੀ ਤਾਂ ਮੈਨੂੰ ਤਾਂ ਕੋਈ ਗਾਲ੍ਹਾਂ ਖਾਣ ਦਾ ਪ੍ਰਸ਼ਨ ਨਹੀਂ ਆਉਂਦਾ ਸੀ, ਪਰ ਊਟ ਪਟਾਂਗ ਚੀਜ਼ਾਂ ਮੈਂ ਸੁਣਦਾ ਸੀ, ਤਾਂ ਮੈਨੂੰ ਲਗਦਾ ਸੀ ਇਹ ਕਿਉਂ ਅਜਿਹਾ ਬੋਲਦੇ ਹਨ ਲੋਕ, ਫਿਰ ਹੌਲੀ-ਹੌਲੀ ਮੈਨੂੰ ਸਮਝ ਆਇਆ ਕਿ ਭਾਈ ਇਹ ਖੇਤਰ ਹੀ ਅਜਿਹਾ ਹੈ ਇਸ ਵਿੱਚ ਤੁਹਾਨੂੰ ਜਿਉਣਾ ਹੈ।

ਨਿਖਿਲ ਕਾਮਥ – ਅੱਜ ਕੱਲ ਬਹੁਤ ਸਾਰੇ ਬੱਚੇ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਚਿੰਤਾ ਹੁੰਦੀ ਹੈ, ਮੈਨੂੰ ਵੀ ਹੁੰਦੀ ਹੈ, ਚਿੰਤਾ ਮੇਰੀ ਜ਼ਿੰਦਗੀ ਵਿੱਚ the way presents itself ਜਿਵੇਂ ਮੈਂ ਤੁਹਾਡੇ ਨਾਲ ਬੈਠ ਕੇ ਗੱਲਾਂ ਕਰ ਰਿਹਾ ਹਾਂ I feel nervous I feel anxious ਮੈਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਮੈਂ ਕੀ ਬੋਲ ਦੇਵਾਂਗਾ ਤੁਹਾਨੂੰ ਕਿਹੋ ਜਿਹਾ ਲੱਗੇਗਾ ਅਤੇ ਤੁਸੀਂ it’s a tough conversation for me to have. ਬਹੁਤ ਸਾਰੇ ਬੱਚੇ ਚਿੰਤਾ ਦਾ ਬਾਰੇ ਵਿੱਚ ਗੱਲ ਕਰ ਰਹੇ ਹਨ, ਇਹ ਤੁਹਾਡੀ ਜ਼ਿੰਦਗੀ ਵਿੱਚ ਵੀ ਆਉਂਦਾ ਹੈ ਅਤੇ ਜਦੋਂ ਤੁਹਾਡੇ ਬਚਪਨ ਵਿੱਚ ਆਉਂਦਾ ਸੀ ਤੁਸੀਂ ਇਸ ਨਾਲ ਕੀਤਾ ਕੀ।

ਪ੍ਰਧਾਨ ਮੰਤਰੀ- ਆਉਂਦਾ ਤਾਂ ਹੋਵੇਗਾ ਅਜਿਹਾ ਤਾਂ ਨਹੀਂ ਹੈ ਕਿ ਪਰਮਾਤਮਾ ਨੇ ਮੇਰੇ ਲਈ ਕੁਝ ਦਰਵਾਜ਼ੇ ਬੰਦ ਰੱਖੇ ਹੋਣਗੇ। ਜੋ ਹਰ ਇੱਕ ਨੂੰ ਦਿੰਦੇ ਹਨ ਉਹ ਮੈਨੂੰ ਵੀ ਦਿੱਤਾ ਹੋਵੇਗਾ। ਦੇਖੋ ਹਰ ਇੱਕ ਦੀ ਆਪਣੀ ਇਨ੍ਹਾਂ ਚੀਜ਼ਾਂ ਨੂੰ ਮੈਨੇਜ਼ ਕਰਨ ਦੀ ਅਲੱਗ-ਅਲੱਗ ਸਮਰੱਥਾ ਹੁੰਦੀ ਹੈ ਅਤੇ ਅਲੱਗ-ਅਲੱਗ ਸਟਾਇਲ ਹੁੰਦਾ ਹੈ।

ਨਿਖਿਲ ਕਾਮਥ- ਜੇਕਰ ਮੈਂ ਇਹ ਤੁਹਾਡੇ ਤੋਂ ਸਿੱਖਣਾ ਚਾਹਾਂ how do I want to do it.

ਪ੍ਰਧਾਨ ਮੰਤਰੀ –ਅਗਜੈਕਟਲੀ ਕੋਈ ਥੀਸਿਸ ਦੇ ਰੂਪ ਵਿੱਚ ਕਹਿਣਾ ਤਾਂ ਬਹੁਤ ਮੁਸ਼ਕਲ ਹੈ। ਪਰ ਮੈਂ ਇੱਕ ਅਜਿਹੇ ਅਹੁਦੇ ‘ਤੇ ਬੈਠਾ ਹਾਂ ਕਿ ਮੇਰੀਆਂ ਭਾਵਨਾਵਾਂ ਨੂੰ ਮੇਰੀ ਇਹ ਜੋ ਆਮ ਪ੍ਰਵਿਰਤੀ ਮਨੁੱਖ ਦੀ ਹੁੰਦੀ ਹੈ, ਉਨ੍ਹਾਂ ਸਾਰਿਆਂ ਤੋਂ ਬਾਹਰ ਰਹਿਣਾ ਹੋਵੇਗਾ, ਸਭ ਤੋਂ ਉੱਪਰ ਰਹਿਣਾ ਹੋਵੇਗਾ। ਹੁਣ ਜਿਵੇਂ 2002 ਗੁਜਰਾਤ ਵਿੱਚ ਚੋਣਾਂ ਸਨ, ਮੇਰੀ ਜ਼ਿੰਦਗੀ ਦਾ ਉਹ ਵੱਡਾ ਮਾਪਦੰਡ ਸੀ, ਵੈਸੇ ਮੈਂ ਮੇਰੇ ਜੀਵਨ ਵਿੱਚ ਕਰੀਬ ਕਰੀਬ ਚੋਣਾਂ ਜਿੱਤਣ ਦੇ ਅਵਸਰ ਮੈਨੂੰ ਬਹੁਤ ਮਿਲੇ ਹਨ, ਲੜਿਆ ਉਦੋਂ ਵੀ ਅਤੇ ਲੜਾਇਆ ਉਦੋਂ ਵੀ। ਤਾਂ ਮੇਰੇ ਜੀਵਨ ਵਿੱਚ ਨਾ ਟੀਵੀ ਦੇਖਿਆ, ਰਿਜ਼ਲਟ ਆ ਰਿਹਾ ਨਹੀਂ ਕੁਝ ਨਹੀਂ। 11-12 ਵਜੇ ਮੇਰੇ ਘਰ ਦੀ ਥੱਲੇ ਸੀਐੱਮ ਬਗਲੋ ਦੇ ਬਾਹਰ ਢੋਲ ਦੀ ਅਵਾਜ਼ ਆਉਣ ਲੱਗੀ ਅਤੇ ਮੈਂ ਲੋਕਾਂ ਨੂੰ ਕਿਹਾ ਕਿ 12:00 ਵਜੇ ਤੱਕ ਮੈਨੂੰ ਕੋਈ ਜਾਣਕਾਰੀ ਨਾ ਦਿਓ। ਫਿਰ ਸਾਡੇ ਓਪਰੇਟਰ ਨੇ ਚਿੱਠੀ ਭੇਜੀ ਕਿ ਸਾਹਿਬ ਤੁਸੀਂ ਦੋ ਤਿਹਾਈ ਬਹੁਮਤ ਨਾਲ ਅੱਗੇ ਚੱਲ ਰਹੇ ਹੋ। ਤਾਂ ਮੈਂ ਨਹੀਂ ਮੰਨਦਾ ਕਿ ਸਾਡੇ ਅੰਦਰ ਕੁਝ ਨਹੀਂ ਹੋਇਆ ਹੋਵੇਗਾ, ਪਰ ਉਸ ਨੂੰ ਓਵਰ ਪਾਵਰ ਕਰਨ ਵਾਲਾ ਮੇਰੇ ਕੋਲ ਕੋਈ ਥਾਟ ਸੀ, ਤਾਂ ਮੇਰੇ ਲਈ ਉਹ restlessness ਕਹੋ, ਚਿੰਤਾ ਕਹੋ, ਇਹ ਅਲੱਗ ਹੋ ਗਿਆ। ਉਸੇ ਤਰ੍ਹਾਂ ਨਾਲ ਮੇਰੇ ਇੱਥੇ ਇੱਕ ਵਾਰ ਪੰਜ ਜਗ੍ਹਾ ‘ਤੇ ਬੰਬ ਬਲਾਸਟ ਹੋਏ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸਥਿਤੀ ਹੋਵੇਗੀ ਇੱਕ ਮੁੱਖ ਮੰਤਰੀ ਦੇ ਤੌਰ ਤੇ। ਤਾਂ ਮੈਂ ਕਿਹਾ ਮੈਂ ਪੁਲਿਸ ਕੰਟਰੋਲ ਰੂਮ ਵਿੱਚ ਜਾਣਾ ਚਾਹੁੰਦਾ ਹਾਂ, ਤਾਂ ਮੇਰੀ ਸਕਿਓਰਿਟੀ ਵਾਲਿਆਂ ਨੇ ਮਨ੍ਹਾਂ ਕਰ ਦਿੱਤਾ ਕਿ ਸਾਹਿਬ ਹੁਣ ਪਤਾ ਨਹੀਂ ਕਿੱਥੇ ਕੀ ਪਿਆ ਹੋਵੇਗਾ ਅਤੇ ਤੁਸੀਂ ਕਿੱਥੇ ਜਾ ਰਹੇ ਹੋ। ਮੈਂ ਕਿਹਾ ਜੋ ਵੀ ਹੋਵੇਗਾ ਮੈਂ ਜਾਵਾਂਗਾ, ਉਹ ਬਹੁਤ ਪਰੇਸ਼ਾਨ ਸਨ ਕਿ ਆਖਿਰਕਾਰ ਮੈਂ ਆ ਕੇ ਗੱਡੀ ਵਿੱਚ ਬੈਠ ਗਿਆ ਤਾਂ ਉਹ ਚੱਲ ਪਏ, ਮੈਂ ਕਿਹਾ ਪਹਿਲਾਂ ਹਸਪਤਾਲ ਜਾਵਾਂਗਾ ਨਹੀਂ ਬੋਲੇ ਸਾਹਿਬ ਹਸਪਤਾਲ ਵਿੱਚ ਵੀ ਬੰਬ ਫਟ ਰਹੇ ਹਨ। ਮੈਂ ਕਿਹਾ ਜੋ ਹੋਵੇਗਾ ਹੋਵੇਗਾ ਮੈਂ ਜਾਵਾਂਗਾ। ਤਾਂ ਮੇਰੇ ਅੰਦਰ ਉਸ ਨੂੰ ਆਪ ਕਹਿ ਸਕਦੇ ਹਾਂ ਕਿ restlessness ਹੋਵੇਗਾ, ਚਿੰਤਾ ਹੋਵੇਗੀ, ਪਰ ਮੇਰਾ ਤਰੀਕਾ ਇਹ ਸੀ ਕਿ ਮੈਂ ਆਪਣੇ ਮਿਸ਼ਨ ਦੇ ਨਾਲ ਖਪ ਜਾਂਦਾ ਸੀ, ਤਾਂ ਮੈਂ ਉਸ ਨੂੰ ਅਲੱਗ ਰੂਪ ਵਿੱਚ ਅਨੁਭਵ ਕਰਦਾ ਹਾਂ ਸ਼ਾਇਦ, ਮੈਨੂੰ ਉਸ ਵਿੱਚ ਜ਼ਿੰਮੇਦਾਰੀ ਦਾ ਭਾਵ ਆ ਜਾਂਦਾ ਹੈ।

 

ਮੈਂ 24 ਫਰਵਰੀ 2002 ਨੂੰ ਜੀਵਨ ਵਿੱਚ ਪਹਿਲੀ ਵਾਰ ਐੱਮਐੱਮਏ ਬਣਿਆ, 24 ਫਰਵਰੀ 2002। 27 ਫਰਵਰੀ ਪਹਿਲੀ ਵਾਰ ਮੈਂ ਅਸੈਂਬਲੀ ਵਿੱਚ ਗਿਆ ਜੀਵਨ ਵਿੱਚ ਪਹਿਲੀ ਵਾਰ ਵਿਧਾਨ ਸਭਾ ਵਿੱਚ ਗਿਆ। ਮੇਰੀ ਐੱਮਐੱਲਏ ਦੀ ਉਮਰ 3 ਦਿਨ ਸੀ ਅਤੇ ਅਚਾਨਕ ਗੋਦਰਾ ਵਿੱਚ ਇੰਨੇ ਵੱਡੇ ਕਾਂਡ ਦੀ ਖਬਰ ਆਉਣ ਲੱਗੀ ਟਰੇਨ ਵਿੱਚ ਅੱਗ ਲੱਗੀ ਹੈ, ਹੌਲੀ-ਹੌਲੀ ਖਬਰ ਆਈ, ਤਾਂ ਮੈਂ ਬਹੁਤ ਹੀ ਸੁਭਾਵਿਕ ਜੋ ਵੀ restlessness ਕਹਾਂ, ਜੋ ਵੀ ਕਿਉਂਕਿ ਮੈਂ ਪਰੇਸ਼ਾਨ ਸੀ, ਮੈਂ ਹਾਊਸ ਵਿੱਚ ਸੀ ਹਾਊਸ ਵਿੱਚ, ਮੈਂ ਨਿਕਲਦੇ ਹੀ ਕਿਹਾ ਮੈਂ ਕਿਹਾ ਕਿ ਭਾਈ ਮੈਂ ਗੋਦਰਾ ਜਾਣਾ ਚਾਹੁੰਦਾ ਹਾਂ ਤਾਂ ਮੈਂ ਕਿਹਾ ਇੱਥੋਂ ਬੜੌਦਾ ਜਾਵਾਂਗੇ, ਬੜੌਦਾ ਤੋਂ ਅਸੀਂ ਹੈਲੀਕਾਪਟਰ ਲਵਾਂਗੇ, ਤਾਂ ਬੋਲੇ ਹੈਲੀਕਾਪਟਰ ਤਾਂ ਹੈ ਨਹੀਂ, ਤਾਂ ਮੈਂ ਕਿਹਾ ਕਿਸੇ ਦਾ ਦੇਖੋ, ਤਾਂ ਓਐੱਨਜੀਸੀ ਦਾ ਸ਼ਾਇਦ ਸੀ, ਤਾਂ ਸਿੰਗਲ ਇੰਜਣ ਸੀ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਵੀਆਈਪੀ ਨੂੰ ਨਹੀਂ ਲੈ ਕੇ ਜਾ ਸਕਦੇ, ਮੈਂ ਕਿਹਾ ਮੈਂ ਵੀਆਈਪੀ ਨਹੀਂ ਹਾਂ। ਮੈਂ ਕਾਮਨ ਮੈਨ ਹਾਂ, ਮੈਂ ਜਾਵਾਂਗਾ ਤਾਂ ਵੱਡਾ ਝਗੜਾ ਹੋਇਆ ਸਾਡਾ, ਮੈਂ ਕਿਹਾ ਮੈਂ ਲਿਖ ਕੇ ਦਿੰਦਾ ਹਾਂ ਜੋ ਕੁਝ ਵੀ ਹੋਵੇਗਾ ਮੇਰੀ ਜ਼ਿੰਮੇਦਾਰੀ ਹੈ, ਮੈਂ ਸਿੰਗਲ ਇੰਜਣ ਹੈਲੀਕਾਪਟਰ ਤੋਂ ਜਾਵਾਂਗਾ ਅਤੇ ਮੈਂ ਗੋਦਰਾ ਪਹੁੰਚਿਆ ਹੁਣ ਉਹ ਦਰਦਨਾਕ ਦ੍ਰਿਸ਼ ਇੰਨੀਆਂ ਲਾਸ਼ਾਂ ਹਨ, ਤੁਸੀਂ ਕਲਪਨਾ ਕਰ ਸਕਦੇ ਹੋ, ਮੈਂ ਵੀ ਇਨਸਾਨ ਹਾਂ, ਮੈਨੂੰ ਵੀ ਸਭ ਕੁਝ ਹੋਇਆ ਜੋ ਹੋਣਾ ਸੀ ਪਰ ਮੈਨੂੰ ਪਤਾ ਸੀ ਕਿ ਮੈਂ ਇੱਕ ਅਜਿਹੇ ਅਹੁਦੇ ‘ਤੇ ਬੈਠਾ ਹਾਂ ਕਿ ਮੈਨੂੰ ਮੇਰੀਆਂ ਭਾਵਨਾਵਾਂ ਨੂੰ ਮੇਰੀ ਜੋ ਸੁਭਾਵਿਕ ਪ੍ਰਵਿਰਤੀ ਮਨੁੱਖ ਦੀ ਹੁੰਦੀ ਹੈ, ਉਨ੍ਹਾਂ ਸਾਰਿਆਂ ਵਿੱਚੋਂ ਬਾਹਰ ਰਹਿਣਾ ਹੋਵੇਗਾ, ਸਭ ਤੋਂ ਉਪਰ ਰਹਿਣਾ ਹੋਵੇਗਾ ਅਤੇ ਜੋ ਵੀ ਕਰ ਸਕਦਾ ਹਾਂ ਕਰਕੇ ਮੈਂ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਸੰਭਾਲਣ ਦੀ, ਪਰ ਜਿਵੇਂ ਮੈਂ ਪ੍ਰੀਖਿਆ ‘ਤੇ ਚਰਚਾ ‘ਤੇ ਵਿਦਿਆਰਥੀਆਂ ਨਾਲ ਗੱਲ ਕਰਦਾ ਹਾਂ ਤਾਂ ਮੈ ਉਨ੍ਹਾਂ ਨੂੰ ਸਾਰਾ ਉਨ੍ਹਾਂ ਦਾ ਲੈਸਨ ਸਮਝਦਾ ਹਾਂ, ਕੀ ਭਾਈ ਤੁਸੀਂ ਦਿਮਾਗ ਵਿੱਚੋਂ ਕੱਢ ਦਿਓ ਕਿ ਤੁਸੀਂ ਕੁਝ ਕਰਨ ਜਾ ਰਹੇ ਹੋ, ਤੁਹਾਡੀ ਰੁਟੀਨ ਗਤੀਵਿਧੀ ਦਾ ਹਿੱਸਾ ਬਣ ਰਹੇ ਹੋ, ਇਸ ਤਰ੍ਹਾਂ ਜਾਓ। ਤੁਸੀਂ ਸਪੈਸ਼ਲ ਨਵੇਂ ਕੱਪੜੇ ਪਾਉਣ ਦੀ ਕੋਸ਼ਿਸ਼ ਨਾ ਕਰੋ ਉਸ ਦਿਨ।

ਨਿਖਿਲ ਕਾਮਥ- ਕੀ ਤੁਸੀਂ ਅਜਿਹਾ ਸੋਚਦੇ ਹੋ ਕਿ ਵਰਸਟ ਕੇਸ ਕੀ ਹੋਵੇਗਾ, ਵਰਸਟ ਕੇਸ ਮਤਲਬ ਸਭ ਤੋਂ ਬੁਰੀ ਚੀਜ਼ ਕੀ ਹੋ ਸਕਦੀ ਹੈ ਕੀ ਤੁਸੀਂ ਉਵੇਂ ਸੋਚਦੇ ਹੋ।

ਪ੍ਰਧਾਨ ਮੰਤਰੀ- ਜੀ ਨਹੀਂ ਮੈਂ ਕਦੇ ਨਾ ਜੀਵਨ ਦਾ ਸੋਚਿਆ ਹੈ ਨਾ ਮੌਤ ਦਾ ਸੋਚਿਆ ਹੈ। ਦੇਖੋ ਮੈਂ ਹਿਸਾਬ ਕਿਤਾਬ ਕਰਕੇ ਜੋ ਚਲਦੇ ਹਨ ਨਾ ਜ਼ਿੰਦਗੀ ਵਿੱਚ, ਉਨ੍ਹਾਂ ਦੇ ਲਈ ਸ਼ਾਇਦ ਹੋਵੇਗਾ ਇਸ ਲਈ ਮੈਂ ਸ਼ਾਇਦ ਇਸ ਦਾ ਜਵਾਬ ਨਹੀਂ ਦੇ ਪਾਵਾਂਗਾ। ਕਿਉਂਕਿ ਸਚਮੁਚ ਵਿੱਚ ਕਦੇ ਮੈਂ ਅੱਜ ਇੱਥੇ ਪਹੁੰਚਿਆ ਹਾਂ ਨਾ ਉੱਥੇ ਪਹੁੰਚਣ ਦੇ ਲਈ ਨਿਕਲਿਆ ਹੀ ਨਹੀਂ ਸੀ ਜੀ। ਇਸ ਲਈ ਮੈਨੂੰ ਪਤਾ ਹੀ ਨਹੀਂ ਹੈ ਕੁਝ ਮੈਂ ਸੀਐੱਮ ਬਣਿਆ ਤਾਂ ਮੈਨੂੰ ਹੈਰਾਨੀ ਸੀ ਮੈਂ ਸੀਐੱਮ ਕਿਵੇਂ ਬਣ ਗਿਆ। ਤਾਂ ਮੇਰੇ ਜੀਵਨ ਦਾ ਇਹ ਰਾਹ ਨਹੀਂ ਸੀ, ਜ਼ਿੰਮੇਵਾਰੀ ਆਈ ਹੈ ਤਾਂ ਮੈਂ ਨਿਭਾ ਰਿਹਾ ਹਾਂ ਉਸ ਨੂੰ ਵਧੀਆ ਢੰਗ ਨਾਲ ਕਰਨਾ ਹੀ ਹੈ ਮੇਰਾ ਮਕਸਦ ਰਹਿੰਦਾ ਹੈ, ਪਰ ਕੋਈ ਇਸ ਕੰਮ ਦੇ ਲਈ ਚਲ ਪਿਆ ਸੀ ਅਜਿਹਾ ਨਹੀਂ ਹੈ ਜੀ। ਇਸ ਲਈ ਮੈਨੂੰ ਉਹ ਹਿਸਾਬ ਕਿਤਾਬ ਬੈਠਦਾ ਨਹੀਂ ਹੈ ਜੀ। ਜੋ ਆਮ ਜੀਵਨ ਵਿੱਚ ਹੁੰਦਾ ਹੈ ਮੈਂ ਸ਼ਾਇਦ ਇਸ ਵਿੱਚ ਅਪਵਾਦ ਹਾਂ ਕਿਉਂਕਿ ਮੇਰਾ ਬੈਕਗ੍ਰਾਉਂਡ ਅਜਿਹਾ ਹੈ ਕਿ ਮੈਂ ਅਜਿਹਾ ਕਦੇ ਸੋਚ ਹੀ ਨਹੀਂ ਸਕਦਾ ਹਾਂ। ਮੈਂ ਮੈਨੂੰ ਕਿਸੇ ਨੇ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਵੀ ਮੇਰਾ ਬੈਕਗ੍ਰਾਉਂਡ ਅਜਿਹਾ ਹੈ ਕਿ ਮੈਂ ਅਗਰ ਕੋਈ ਪ੍ਰਾਇਮਰੀ ਸਕੂਲ ਦਾ ਟੀਚਰ ਬਣ ਜਾਂਦਾ ਤਾਂ ਮੇਰੀ ਮਾਂ ਨੇ ਮੁਹੱਲੇ ਵਿੱਚ ਗੁੜ ਵੇਚਿਆ ਹੁੰਦਾ, ਗੁੜ ਖਵਾਇਆ ਹੁੰਦਾ ਹੈ ਸਭ ਨੂੰ ਕਿ ਮੇਰਾ ਪੁੱਤਰ ਟੀਚਰ ਹੋ ਗਿਆ। ਤਾਂ ਮੇਰਾ ਉਹ ਬੈਕਗ੍ਰਾਉਂਡ ਸੀ ਤਾਂ ਇਸ ਲਈ ਤਾਂ ਮੈਂ ਤਾਂ ਕਦੇ ਅਜਿਹੇ ਸੁਪਨੇ ਦੇਖੇ ਨਹੀਂ ਸਨ ਇਸ ਲਈ ਮੈਨੂੰ ਕੋਈ ਇਹ ਨਹੀਂ ਹੋਵੇਗਾ ਤਾਂ ਕੀ ਹੋਵੇਗਾ ਇਹ ਨਹੀਂ ਹੋਵੇਗਾ ਤਾਂ ਕਿਵੇਂ ਹੋਵੇਗਾ ਇਹ ਸਭ ਕੁਝ ਚੀਜ਼ਾਂ ਦਿਮਾਗ ਵਿੱਚ ਬਹੁਤ ਜ਼ਿਆਦਾ ਆਉਂਦੀਆਂ ਨਹੀਂ ਹੈ ਜੀ।

ਨਿਖਿਲ ਕਾਮਥ- ਜਿਵੇਂ ਅੱਜ ਤੁਸੀਂ ਪਹਿਲਾਂ ਕਿਹਾ ਸੀ ਕਿ ਸਕਸੈੱਸ ਸਫਲਤਾ ਤੋਂ ਜ਼ਿਆਦਾ ਫੇਲੀਅਰ ਤੋਂ ਸਿੱਖਣ ਨੂੰ ਮਿਲਦਾ ਹੈ ਤੁਸੀਂ ਅਜਿਹੇ ਕੁਝ ਫੇਲੀਅਰਾਂ ਦੇ ਬਾਰੇ ਵਿੱਚ ਗੱਲ ਕਰਨਾ ਚਾਹੋਗੇ

ਪ੍ਰਧਾਨ ਮੰਤਰੀ- ਜਿਸ ਦਿਨ ਚੰਦ੍ਰਯਾਨ-2 ਦੀ ਲਾਂਚਿੰਗ ਹੋਣ ਵਾਲਾ ਸੀ। ਮੈਨੂੰ ਕਈ ਲੋਕਾਂ ਨੇ ਕਿਹਾ ਸੀ ਕਿ ਸਾਹਬ ਨਹੀਂ ਜਾਣਾ ਚਾਹੀਦਾ। ਮੈਂ ਕਿਹਾ ਕਿਉਂ, ਬੋਲੇ ਸਾਹਬ ਇਹ ਤਾਂ ਅਨਸਰੇਟਨ ਹੁੰਦਾ ਹੈ, ਦੁਨੀਆਂ ਵਿੱਚ ਹਰ ਦੇਸ਼ ਫੇਲ੍ਹ ਹੋ ਜਾਂਦੇ ਹਨ, ਚਾਰ ਚਾਰ ਛੇ ਛੇ ਵਾਰ ਕਰਨ ਦੇ ਬਾਅਦ ਹੁੰਦੇ ਹਨ, ਤੁਸੀਂ ਜਾਵੋਗੇ ਅਤੇ ਕੁਝ ਹੋਰ ਹੋ ਗਿਆ ਤਾਂ ਤਾਂ, ਤਾਂ ਮੈਂ ਕਿਹਾ ਕੀ ਹੈ ਅਪਜਸ ਲੈਣ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਕੀ। ਮੈਂ ਗਿਆ ਅਤੇ ਹੋਇਆ ਅਜਿਹਾ ਕਿ ਚੰਦ੍ਰਯਾਨ ਲਾਂਚਿੰਗ ਵਿੱਚ ਅਸੀਂ ਅਖਰੀਲੇ ਸੈਕਿੰਡ ਬਿਖਰ ਗਏ। ਸਾਰੇ ਬਾਹਰ ਬੈਠੇ ਹੋਏ ਲੋਕ ਪਰੇਸ਼ਾਨ ਸਨ, ਪ੍ਰਧਾਨ ਮੰਤਰੀ ਨੂੰ ਕਹਿਣ ਦੀ ਹਿੰਮਤ ਨਹੀਂ ਸੀ ਕਿਸੇ ਦੀ, ਲੇਕਿਨ ਮੈਂ ਤਕਨੋਲੋਜੀ ਨੂੰ ਜਿੰਨੀ ਸਮਝਦਾ ਹਾਂ ਮੈਂ ਦੇਖ ਰਿਹਾ ਸੀ ਕਿ ਹਾਂ ਕੁਝ ਗੜਬੜ ਲੱਗ ਰਹੀ ਹੈ, ਨਹੀਂ ਚੱਲ ਰਿਹਾ ਹੈ, ਆਖਿਰਕਾਰ ਇੱਕ ਜੋ ਸੀਨੀਅਰ ਮੋਸਟ ਸਨ, ਉਨ੍ਹਾਂ ਨੇ ਆ ਕੇ ਮੈਨੂੰ ਕਿਹਾ ਕਿ ਸਾਹਬ, ਮੈਂ ਕਿਹਾ ਚਿੰਤਾ ਨਾ ਕਰੋ ਸਾਰਿਆਂ ਨੂੰ ਮੈਂ ਨਮਸਤੇ ਕੀਤਾ। ਮੈਂ ਰਾਤ ਨੂੰ 2:00 ਵਜੇ ਪ੍ਰੋਗਰਾਮ ਸੀ ਉਹ, ਮੈਂ ਉੱਥੇ ਗੈਸਟ ਹਾਊਸ ਵਿੱਚ ਗਿਆ ਲੇਕਿਨ ਮੈਂ ਸੌਂ ਨਹੀਂ ਸਕਿਆ, ਮੈਂ ਫਿਰ ਤੋਂ ਕਰੀਬ ਅੱਧੇ ਪੌਣੇ ਘੰਟੇ ਦੇ ਬਾਅਦ ਸਭ ਨੂੰ ਬੁਲਾਇਆ, ਮੈਂ ਕਿਹਾ ਦੇਖੋ ਜੇਕਰ ਇਹ ਲੋਕ ਥੱਕ ਨਾ ਗਏ ਹੋਣ ਤਾਂ ਮੈਂ ਸਵੇਰੇ 7:00 ਇਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ ਜਾਣ ਤੋਂ ਪਹਿਲਾਂ, ਕਿਉਂਕਿ ਦੇਸ਼ ਨੂੰ ਬਹੁਤ ਵੱਡਾ ਸੈੱਟਬੈਕ ਸੀ ਲੇਕਿਨ ਮੈਂ ਸੈੱਟਬੈਕ ਨਾਲ ਰੋਣਾ-ਧੋਣਾ ਕਰਕੇ ਜ਼ਿੰਦਗੀ ਗੁਜ਼ਾਰਨ ਵਾਲਿਆਂ ਵਿੱਚੋਂ ਨਹੀਂ ਸੀ। ਮੈਂ ਕਿਹਾ ਮੈਂ ਸਵੇਰੇ ਗਿਆ ਅਤੇ ਸਾਰੇ ਵਿਗਿਆਨੀਆਂ ਨੂੰ ਮੈਂ ਕਿਹਾ ਜੇਕਰ ਕੋਈ ਫੇਲੀਅਰ ਹੈ ਤਾਂ ਜ਼ਿੰਮੇਵਾਰੀ ਮੇਰੀ ਹੈ, ਤੁਸੀਂ ਕੋਸ਼ਿਸ਼ ਕੀਤੀ ਤੁਸੀਂ ਨਿਰਾਸ਼ ਨਾ ਹੋਵੋ ਅਤੇ ਮੈਂ ਉਨ੍ਹਾਂ ਦਾ ਜਿੰਨਾ ਵੀ ਆਤਮ ਵਿਸ਼ਵਾਸ ਜਗਾ ਸਕਦਾ ਹਾਂ, ਮੈਂ ਜਗਾਇਆ ਅਤੇ ਚੰਦ੍ਰਯਾਨ 3 ਸਫਲ ਹੋਇਆ।

ਨਿਖਿਲ ਕਾਮਥ- ਇਸ ਨਾਲ ਕੋਈ ਸਿਖ ਜਿਸ ਦੀ ਅੱਜ ਤੁਸੀਂ ਵਰਤੋਂ ਕਰਦੇ ਹੋ ਇਸ ਇੰਸਿਡੇਂਟ ਨਾਲ ਅਜਿਹੀ ਕੋਈ ਲਰਨਿੰਗ ਜੋ ਅੱਜ ਤੁਸੀਂ ਰਾਜਨੀਤੀ ਵਿੱਚ ਵਰਤੋਂ ਕਰਦੇ ਹੋ।

ਪ੍ਰਧਾਨ ਮੰਤਰੀ- ਦੇਖੋ ਰਾਜਨੀਤੀ ਵਿੱਚ ਰਿਸਕ ਲੈਣ ਦੇ ਲਈ ਬਹੁਤ ਤਿਆਰੀ ਚਾਹੀਦੀ ਜੀ। ਉਸ ਵਿੱਚ ਹਰ ਪਲ ਰਿਸਕ ਲੈਣਾ ਜਦ ਮੈਂ ਇੱਕ ਲੱਖ ਨੌਜਵਾਨਾਂ ਨੂੰ ਕਹਿੰਦਾ ਹਾਂ ਨਾ ਕਿ ਤੁਸੀਂ ਆਓ। ਅਤੇ ਮੈਂ ਆਪਣਾ ਵਕਤ ਵੀ ਉਨ੍ਹਾਂ ਦੇ ਲਈ ਦੇਣਾ ਚਾਹੁੰਦਾ ਹਾਂ, ਜੋ ਇਹ ਲੋਕ ਚਾਹੁੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਦੇਸ਼ ਨੂੰ ਜੇਕਰ ਅਜਿਹੇ ਨੌਜਵਾਨ ਮਿਲ ਜਾਣ ਤਾਂ ਮੇਰਾ 2047 ਦਾ ਜੋ ਇੱਕ ਮੇਰੇ ਮਨ ਵਿੱਚ ਇੱਕ ਸੁਪਨਾ ਹੈ ਉਹ ਉਹ ਪੂਰਾ ਕਰਨਗੇ। ਮੈਂ ਉਨ੍ਹਾਂ ਦੇ ਮੇਰੇ ਲਈ ਕੰਮ ਕਰਨ ਦੇ ਲਈ ਨਹੀਂ ਬੁਲਾ ਰਿਹਾ ਹਾਂ, ਦੇਸ਼ ਦੇ ਲਈ ਕੰਮ ਕਰਨ ਦੇ ਲਈ ਕਹਿ ਰਿਹਾ ਹਾਂ।

ਨਿਖਿਲ ਕਾਮਥ- ਆਪਣੇ ਰਾਜਨੀਤੀ ਵਿੱਚ ਬੁਲਾ ਲਿਆ।

ਪ੍ਰਧਾਨ ਮੰਤਰੀ- ਲੇਕਿਨ ਲੇਕਿਨ ਉਨ੍ਹਾਂ ਨੂੰ fear of unknown ਜਿਸ ਨੂੰ ਕਹਿੰਦੇ ਹਨ ਉਹ ਨਾ ਹੋਵੇ, ਇਸ ਲਈ ਮੈਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਚਾਹੁੰਦਾ ਹਾਂ, ਤੁਸੀਂ ਚਿੰਤਾ ਨਾ ਕਰੋ, ਚੱਲੋ ਦੋਸਤੋਂ ਅਤੇ ਲੈਣਾ ਪਾਉਣਾ ਬਣਨ ਦੇ ਇਰਾਦੇ ਨਾਲ ਨਾ ਆਵੋ। ਲੋਕਤੰਤਰ ਵਿੱਚ ਰਾਜਨੀਤੀ ਦਾ ਬਹੁਤ ਮਹੱਤਵ ਹੈ, ਉਸ ਨੂੰ ਸਨਮਾਨ ਦੇਵੋ, ਜਿੰਨਾ ਜ਼ਿਆਦਾ ਸਨਮਾਨ ਰਾਜਨੀਤਕ ਨੂੰ ਮਿਲੇਗਾ ਉਨ੍ਹਾਂ ਰਾਜਨੀਤਕ ਸ਼ੁੱਧੀਕਰਨ ਹੋਵੇਗਾ। ਅਸੀਂ ਉਸ ਨੂੰ ਨਿਕੰਮਾ ਹੈ, ਗੰਦਾ ਹੈ, ਜੇਕਰ ਗੰਦਾ ਹੈ, ਤਾਂ ਫਿਰ ਗੰਦਾ ਹੀ ਰਹੇਗਾ, ਅਸੀਂ ਇਸ ਨੂੰ ਪ੍ਰਤਿਸ਼ਠਾਂ ਦਿਨ ਚੰਗੇ ਲੋਕਾਂ ਆਉਣੇ ਚਾਹੀਦੇ ਹਨ ਤਾਂ ਮੇਰੀ ਇਹ ਕੋਸ਼ਿਸ਼ ਹੈ।

 

|

ਨਿਖਿਲ ਕਾਮਥ- ਇਹ ਇੱਕ ਗੱਲ ਹੈ ਕਿ ਮੈਂ ਅੱਜ ਇੱਥੇ ਬੈਠ ਕੇ ਬੋਲ ਰਿਹਾ ਹਾਂ ਅਤੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ। ਜਦ ਮੈਂ ਖ਼ੁਦ ਆਪਣੇ ਬਾਰੇ ਵਿੱਚ ਗੱਲ ਕਰਾਂ ਤਾਂ ਦੋ ਚੀਜ਼ਾਂ ਹਨ, ਪਹਿਲੀ ਚੀਜ਼ ਇਹ ਹੈ ਕਿ I like my job ਮੈਨੂੰ ਕੰਪਨੀ ਵਿੱਚ ਇਨਵੇਸਟ ਕਰਨਾ, ਸਟਾਕ ਮਾਰਕੀਟ ਇਹ ਮੈਂ ਬਹੁਤ ਟਾਇਮ 20 ਸਾਲ ਤੋਂ ਕਰ ਰਿਹਾ ਹਾਂ and I really love and enjoy my job ਅਤੇ ਦੂਜੀ ਚੀਜ਼ ਇਹ ਹੈ ਕਿ as somebody who grow up in a South Indian middle class family ਬਚਪਨ ਤੋਂ ਇਹ ਕਿਹਾ ਗਿਆ ਸੀ ਕਿ ਮੇਰੇ ਅੱਗੇ ਜੋ ਵਿਕਲਪ ਹਨ ਡਾਕਟਰ ਜਾਂ ਇੰਜੀਨੀਅਰ ਜਾਂ ਚਾਟਰ ਅਕਾਉਂਟੈਂਟ ਤਦ ਸਨ ਹੁਣ ਸ਼ਾਇਦ ਇੱਕ ਇੱਕ ਸਟਾਰਟਅੱਪ ਵੀ ਉਸ ਵਿੱਚ ਜੋੜ ਸਕਦੇ ਹਾਂ ਪਰ ਅਸੀਂ ਸਾਰੇ ਲੋਕਾਂ ਦੇ ਲਈ politics is a dirty place ਇਹ ਇੰਨਾ ਮਨ ਵਿੱਚ ਬੈਠ ਗਿਆ ਹੈ ਸਾਡੀ ਸਾਇਕੀ ਵਿੱਚ ਕਿ ਇਹ ਬਦਲਣਾ ਬਹੁਤ ਮੁਸ਼ਕਿਲ ਹੈ ਅਤੇ ਜੇਕਰ ਮੈਂ ਥੋੜ੍ਹਾ ਹੋਰ ਸੱਚ ਕਹਾਂ ਇਸਦੇ ਬਾਰੇ ਵਿੱਚ, ਉਹ ਰਾਜਨੀਤਕ ਬਣਨ ਤੋਂ ਬਾਅਦ ਉਹ ਇੱਕ ਚੀਜ਼ ਜੋ ਮੈਂ ਬਦਲਣਾ ਚਾਹੁੰਦਾ ਹਾਂ ਮੈਨੂੰ ਉਹ ਪਤਾ ਵੀ ਨਹੀਂ ਉਹ ਚੀਜ਼ ਕੀ ਹੈ, ਤਾਂ ਸਾਡੇ ਜਿਹੇ ਲੋਕਾਂ ਦੇ ਲਈ ਤੁਸੀਂ ਕੀ ਕਹੋਗੇ।

ਪ੍ਰਧਾਨ ਮੰਤਰੀ- ਮੈਂ ਦੂਸਰੀ ਤਰ੍ਹਾਂ ਨਾਲ ਦੇਖਦਾ ਹਾਂ, ਤੁਸੀਂ ਜੋ ਆਪਣਾ ਵਿਸ਼ਲੇਸ਼ਣ ਕੀਤਾ ਉਹ ਅਧੂਰਾ ਹੈ। ਅਧੂਰਾ ਇਸ ਲਈ ਹੈ ਕਿ ਜੇਕਰ ਤੁਸੀਂ ਜੋ ਕਹਿ ਰਹੇ ਸੀ ਉਹੀ ਹੁੰਦਾ ਤਾਂ ਅੱਜ ਤੁਸੀਂ ਇੱਥੇ ਨਹੀਂ ਹੁੰਦੇ। ਤੁਹਾਡਾ ਇੱਕ-ਇੱਕ ਮਿੰਟ ਰੁਪਏ ਪੈਸਿਆਂ ਦਾ ਖੇਲ ਹੁੰਦਾ, ਉਹ ਸਭ ਛੱਡ ਕੇ ਦਿੱਲੀ ਦੀ ਠੰਡ ਵਿੱਚ ਤੁਸੀਂ ਮੇਰੇ ਨਾਲ ਆਪਣਾ ਦਿਮਾਗ ਖਪਾ ਰਹੇ ਹੋ, ਮਤਲਬ ਕਿ ਤੁਸੀਂ ਲੋਕਤੰਤਰੀ ਰਾਜਨੀਤੀ ਇਸ ਨਾਲ ਜੁੜੇ ਹੋ। ਰਾਜਨੀਤੀ ਦਾ ਮਤਲਬ ਚੋਣਾਂ ਨਹੀਂ ਹਨ, ਰਾਜਨੀਤੀ ਦਾ ਮਤਲਬ ਹਾਰ ਜਿੱਤ ਨਹੀਂ ਹੈ, ਰਾਜਨੀਤੀ ਦਾ ਮਤਲਬ ਸੱਤਾ ਨਹੀਂ ਹੈ। ਉਹ ਉਸਦਾ ਇੱਕ ਪਹਿਲੂ ਹੈ, ਚੁਣੇ ਹੋਏ ਜਨ ਪ੍ਰਤਿਨਿਧੀ ਕਿੰਨੇ ਹੋਣਗੇ ਦੇਸ਼ ਵਿੱਚ। ਮੰਨ ਲਵੋ 10000 ਐੱਮਐੱਲਏ ਹੋਣਗੇ, ਇੱਕ 2000 ਇੱਥੇ ਸਭ ਲੋਕ ਤਾਂ ਜੀ ਨਹੀਂ, ਲੇਕਿਨ ਰਾਜਨੀਤੀ ਵਿੱਚ ਸਾਰੇ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਦੂਸਰਾ ਤੁਸੀਂ ਪਾਲਿਸੀ ਮੇਕਿੰਗ ਵਿੱਚ ਹੁੰਦੇ ਹੋ, ਤਾਂ ਬਹੁਤ ਵੱਡਾ ਬਦਲਾਅ ਲਿਆ ਸਕਦੇ ਹੋ, ਤੁਸੀਂ ਆਪਣੀ ਛੋਟੀ ਕੰਪਨੀ ਵਿੱਚ ਚੰਗੀ ਚੀਜ਼ ਕਰਕੇ ਬਦਲਾਅ ਲਿਆਵੋ, ਲੇਕਿਨ ਜੇਕਰ ਤੁਹਾਡਾ ਵਿਅਕਤੀਤਵ ਕਿਸੇ ਪਾਲਿਸ ਮੇਕਰ ਦੀ ਜਗ੍ਹਾ ’ਤੇ ਹੋਵੇਗਾ, ਰਾਜਨੀਤੀ ਵਿੱਚ ਹੋਵੇਗਾ ਤਾਂ ਤੁਸੀਂ ਉਹ ਬਦਲਾਅ ਪੂਰੇ ਦੇਸ਼ ਵਿੱਚ ਲਿਆ ਸਕਦੇ ਹੋ। ਤਾਂ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਸ਼ਾਸਨ ਵਿਵਸਥਾ ਵਿੱਚ ਕਿ ਤੁਸੀਂ ਨੀਤੀਆਂ ਬਣਾ ਸਕਦੇ ਹੋ, ਨੀਤੀਆਂ ਨੂੰ ਲਾਗੂ ਕਰਕੇ ਤੁਸੀਂ ਸਥਿਤੀਆਂ ਬਦਲ ਸਕਦੇ ਹੋ ਅਤੇ ਜੇਕਰ ਸਹੀ ਦਿਸ਼ਾ ਵਿੱਚ ਹੋ ਅਤੇ ਨੇਕ ਈਮਾਨਦਾਰੀ ਨਾਲ ਕਰਦੇ ਹੋ ਤਾਂ ਤੁਹਾਨੂੰ ਨਤੀਜੇ ਨਜ਼ਰ ਆਉਂਦੇ ਹਨ। ਹੁਣ ਜਿਵੇਂ ਮੈਂ ਦੱਸਾਂ ਸਾਡੇ ਦੇਸ਼ ਵਿੱਚ ਜਨਜਾਤੀ ਦੇ ਲਈ ਤਾਂ ਕੰਮ ਹਰ ਸਰਕਾਰ ਕਰਦੀ ਆਈ ਹੈ, ਲੇਕਿਨ ਸਾਡੇ ਰਾਸ਼ਟਰਪਤੀ ਜੀ ਦ੍ਰੌਪਦੀ ਮੁਰਮੂ ਜੀ ਉਹ ਸਮਾਜ ਦੇ ਉਸ ਤਬਕੇ ਤੋਂ ਆਉਂਦੇ ਹਨ ਮੈਂ ਜਦ ਵੀ ਉਨ੍ਹਾਂ ਨਾਲ ਮਿਲਦਾ ਸੀ, ਤਾਂ ਉਹ ਬਹੁਤ ਹੀ ਭਾਵੁਕ ਹੋ ਜਾਂਦੇ ਸਨ। ਆਦਿਵਾਸੀ ਸਮਾਜ ਵਿੱਚ ਵੀ ਅਤਿ ਪਿਛੜੇ ਜੋ ਲੋਕ ਹਨ, ਉਨ੍ਹਾਂ ਤੱਕ ਕੋਈ ਪਹੁੰਚਿਆ ਨਹੀਂ ਹੈ ਅਤੇ ਛੋਟੇ-ਛੋਟੇ ਸਮੂਹ ਹਨ ਬਿਖਰੇ ਹੋਏ ਹਨ। ਉਨ੍ਹਾਂ ਨੇ ਮੈਨੂੰ ਕਈ ਵਾਰ ਕਿਹਾ ਕੁਝ ਕਰਨਾ ਹੈ, ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਗਾਇਡ ਕਰੋ, ਤਾਂ ਉਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਮੈਂ ਇੱਕ ਸਕੀਮ ਬਣਾਈ ਪੀਐੱਮ ਜਨ ਮਨ ਯੋਜਨਾ। ਹੁਣ ਇਹ ਲੋਕ ਜ਼ਿਆਦਾ ਤੋਂ ਜ਼ਿਆਦਾ 25 ਲੱਖ ਲੋਕ ਹਨ ਅਤੇ ਉਹ ਵੀ ਢਾਈ ਸੌ ਜਗ੍ਹਾ ’ਤੇ ਹਨ। ਰਾਜਨੀਤਕ ਦੇ ਲਈ ਕੰਮ ਦਾ ਨਹੀਂ ਹੈ ਕਿਉਂਕਿ ਉਸ ਨੂੰ ਵੋਟ ਮਿਲਣਾ ਨਹੀਂ ਹੈ ਜਿੱਤ ਹਾਰ ਹੋਣੀ ਨਹੀਂ ਹੈ। ਲੇਕਿਨ ਜੀਵਨ ਦੇ ਲਈ ਬਹੁਤ ਵੱਡਾ ਹੈ। ਦ੍ਰੋਪਦੀ ਜੀ ਉਸ ਸਮਾਜ ਨੂੰ ਜਾਣਦੇ ਸਨ ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਅਤੇ ਮੈਂ ਪੀਐੱਮ, ਅਤੇ ਅੱਜ ਜਦ ਮੈਂ ਸੁਣਦਾ ਹਾਂ ਕਿ ਸਾਹਬ ਉੱਥੇ ਪਹਿਲਾਂ ਇਹ ਨਹੀਂ ਸੀ ਹੁਣ ਇਹ ਹੋ ਗਿਆ ਉਹ ਨਹੀਂ ਸੀ ਹੋ ਗਿਆ ਤਾਂ ਮੇਰੇ ਮਨ ਨੂੰ ਇੱਕ ਵੱਡੀ ਸੰਤੁਸ਼ਟੀ ਮਿਲਦੀ ਹੈ ਕਿਸ ਜਗ੍ਹਾ ਦਾ ਕੀ ਉਪਯੋਗ ਹੋ ਸਕਦਾ ਹੈ ਜਿਸਨੂੰ ਕਿਸੇ ਨੇ ਨਹੀਂ ਪੁੱਛਿਆ ਉਸਦੀ ਪੂਜਾ ਕਰਨ ਦਾ ਮੈਨੂੰ ਅਵਸਰ ਮਿਲ ਗਿਆ। ਤਾਂ ਮੈਂ ਰਾਜਨੀਤੀ ਵਿੱਚ ਜੇਕਰ ਤੁਸੀਂ ਕੁਝ ਚੰਗੇ ਫੈਸਲੇ ਅਤੇ ਸਹੀ ਸਮੇਂ ’ਤੇ ਫੈਸਲੇ ਕਰਦੇ ਹੋ ਤਾਂ ਕਿੰਨਾ ਵੱਡਾ ਪਰਿਵਰਤਨ ਲਿਆ ਸਕਦੇ ਹੋ ਇਸ ਦਾ ਇੱਕ ਉਦਾਹਰਣ ਹੈ ਜੀ।

ਨਿਖਿਲ ਕਾਮਥ- ਅਤੇ ਸਰ ਮੇਂ ਕੋਈ ਜਨਰਲਿਸਟ ਨਹੀਂ ਹਾਂ ਨਾ ਹੀ ਮੈਂ ਰਾਜਨੀਤੀ ਮਾਹਿਰ ਹਾਂ ਜੇਕਰ ਮੈਂ ਪਾਲਿਸੀਆਂ ਦੇ ਬਾਰੇ ਵਿੱਚ ਗੱਲ ਕਰਾਂਗਾ ਤਾਂ ਆਈ ਵਿਲ ਸਾਉਂਡ ਲਾਇਕ ਇੰਨ ਇਡਿਯਟ ਇਸ ਦੇ ਲਈ ਸ਼ਾਇਦ ਬਹੁਤ ਸਾਰੇ ਜ਼ਿਆਦਾ ਅਨੁਭਵੀ ਲੋਕ ਹਨ ਪਰ if I go back to failure ਕੀ ਤੁਸੀਂ ਹੋਰ ਦੇ ਸਕਦੇ ਹੋ ਅਤੇ ਉਨ੍ਹਾਂ ਵਿੱਚੋਂ ਤੁਸੀਂ ਕੀ ਸਿੱਖਿਆ ਫ੍ਰਾਮ ਫੇਲੀਅਰਸ ਬਚਪਨ ਵਿੱਚ ਵੀ ਹੋ ਸਕਦਾ ਹੈ ਸੀਐੱਮ ਦੇ ਟਾਇਮ ਵਿੱਚ ਪਿਛਲੇ 10 ਸਾਲ ਵਿੱਚ।

ਪ੍ਰਧਾਨ ਮੰਤਰੀ- ਵੈਸੇ ਮੈਨੂੰ ਸੇਟਬੈਕ ਤਾਂ ਬਹੁਤ ਆਏ ਹਨ। ਹੁਣ ਜਿਵੇਂ ਮੈਂ ਛੋਟਾ ਸੀ ਸ਼ਾਇਦ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਮੈਨੂੰ ਪੱਕਾ ਯਾਦ ਨਹੀਂ ਹੈ ਹੁਣ, ਅਤੇ ਸਾਡੇ ਰਾਜ ਵਿੱਚ ਸ਼ਾਇਦ ਕੋਈ ਸੈਨਿਕ ਸਕੂਲ ਸ਼ੁਰੂ ਹੋਇਆ। ਹੁਣ ਮੈਨੂੰ ਅਖਬਾਰ ਪੜ੍ਹਣ ਦੀ ਆਦਤ ਸੀ, ਤਾਂ ਅਖਬਾਰ ਪੜ੍ਹਣਾ ਮਤਲਬ ਇਸ਼ਤਿਹਾਰ ਵੀ ਪੜ੍ਹਦਾ ਸੀ, ਬਸ ਪੜ੍ਹਣਾ ਮਤਲਬ ਪੜ੍ਹਣਾ ਤਾਂ ਮੇਰੇ ਪਿੰਡ ਦੀ ਲਾਇਬ੍ਰੇਰੀ ਵਿੱਚ ਚੱਲਿਆ ਜਾਂਦਾ ਸੀ, ਤਾਂ ਮੈਂ ਇਹ ਸੈਨਿਕ ਸਕੂਲ ਦਾ ਪੜ੍ਹਿਆ ਤਾਂ ਫਿਰ ਸ਼ਾਇਦ ਉਸ ਸਮੇਂ ਇੱਕ ਰੁਪਏ ਦਾ ਮਨੀ ਆਰਡਰ ਕਰਕੇ ਉਹ ਸਾਰਾ ਮੰਗਵਾਇਆ ਮੈਂ, ਉਹ ਸਭ ਅੰਗਰੇਜ਼ੀ ਵਿੱਚ ਇੰਨਾ ਵੱਡਾ ਆਇਆ ਸਾਨੂੰ ਕੁਝ ਆਉਂਦਾ ਨਹੀਂ ਸੀ, ਤਾਂ ਮੇਰੇ ਇੱਥੇ ਇੱਕ ਰਾਸ਼ਬਿਹਾਰੀ ਮਣਿਯਾਰ ਕਰਕੇ ਹਾਈ ਸਕੂਲ ਦੇ ਪ੍ਰਿੰਸੀਪਲ ਸੀ ਲੇਕਿਨ ਮੇਰੇ ਘਰ ਤੋਂ ਕੋਈ 300-400 ਮੀਟਰ ਦੂਰੀ ’ਤੇ ਰਹਿੰਦੇ ਸਨ ਤਾਂ ਜਾਂਦੇ ਆਉਂਦੇ ਉਨ੍ਹਾਂ ਦਾ ਘਰ ਦੇਖਦੇ ਸੀ ਅਤੇ ਸਾਨੂੰ ਉਸ ਬਚਪਨ ਵਿੱਚ ਤਾਂ ਬਹੁਤ ਵੱਡੇ ਲੱਗਦੇ ਸਨ ਸਾਨੂੰ, ਤਾਂ ਇੱਕ ਦਿਨ ਮੈਂ ਉਨ੍ਹਾਂ ਦੇ ਘਰ ਪਹੁੰਚ ਗਿਆ, ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦਾ ਹੈ ਜੇਕਰ ਕੋਈ ਮੈਨੂੰ ਸਮਝਾਵੇ ਤਾਂ, ਹੁਣ ਉਹ ਵੱਡੇ ਦਿਆਲੂ ਸਨ। ਤਾਂ ਕਹਿੰਦੇ ਕਿ ਤੂੰ ਚਿੰਤਾ ਨਾ ਕਰ ਬੇਟਾ ਮੈਂ ਤੇਰੀ ਚਿੰਤਾ ਕਰੂੰਗਾ। ਤਾਂ ਉਨ੍ਹਾਂ ਨੇ ਸਾਰਾ ਦੇਖਿਆ ਅਤੇ ਮੈਨੂੰ ਕਿਹਾ ਦੇਖੋ ਇਹ ਸਕੂਲ ਹੈ ਸੈਨਿਕ ਸਕੂਲ ਹੈ, ਅਜਿਹਾ ਉਸਦਾ ਇੱਕ ਇੰਟ੍ਰਵਿਊ ਹੁੰਦਾ ਹੈ, ਇਮਤਿਹਾਨ ਹੁੰਦਾ ਹੈ, ਪਾਸ ਹੁੰਦਾ ਹੈ, ਵਗੈਰਾ। ਬਾਅਦ ਵਿੱਚ ਮੈਂ ਮੇਰੇ ਪਿਤਾ ਜੀ ਨੂੰ ਕਿਹਾ, ਤਾਂ ਮੇਰੇ ਪਿਤਾ ਜੀ ਨੇ ਕਿਹਾ ਨਹੀਂ ਨਹੀਂ ਸਾਡੇ ਕੋਲ ਪੈਸੇ ਵੈਸੇ ਨਹੀਂ ਹਨ ਕਿਤੇ ਜਾਣਾ-ਆਉਣਾ ਨਹੀਂ ਹੈ ਆਪਣੇ ਪਿੰਡ ਵਿੱਚ ਹੀ ਰਹੋ, ਹੁਣ ਉਹ ਮੇਰੇ ਮਨ ਵਿੱਚ ਪਤਾ ਨਹੀਂ ਇੱਕ ਸੈਨਿਕ ਸਕੂਲ ਯਾਨੀ ਬਹੁਤ ਵੱਡੀ ਚੀਜ਼ ਹੁੰਦੀ ਹੈ ਦੇਸ਼ ਦੇ ਲਈ, ਨਹੀਂ ਕਰ ਪਾਇਆ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਪਹਿਲਾ ਹੀ ਮੇਰੇ ਮਨ ਵਿੱਚ ਇੱਕ ਸੇਟਬੈਕ ਆਇਆ ਕਿ ਮੈਂ ਇਹ ਵੀ ਨਹੀਂ ਕਰ ਸਕਦਾ ਹਾਂ, ਯਾਨੀ ਜੀਵਨ ਵਿੱਚ ਅਜਿਹੀ ਇੱਕ ਇੱਕ ਚੀਜ਼ ਦੇਖਾਂ। ਮੈਨੂੰ ਯਾਦ ਹੈ ਮੈਂ ਮੇਰੇ ਮਨ ਵਿੱਚ ਇੱਛਾ ਸੀ ਇੱਕ ਸਾਧੂ ਜੀਵਨ ਜੀਣ ਦੀ ਇੱਛਾ ਵਧੀ ਸੀ ਮੈਂ ਨਹੀਂ ਕਰ ਸਕਿਆ ਅਤੇ ਮੇਰਾ ਪਹਿਲਾ ਯਤਨ ਤਾਂ ਸੀ ਕਿ ਮੈਂ ਰਾਮਕ੍ਰਿਸ਼ਨ ਮਿਸ਼ਨ ਵਿੱਚ ਆਪਣੇ ਆਪ ਨੂੰ ਜੋੜਾਂ। ਸਵੀ ਆਤਮਾਸਥਾਨੰਦ ਜੀ ਨੇ ਜੋ 100 ਸਾਲ ਉਨ੍ਹਾਂ ਦਾ ਜੀਵਨ ਰਿਹਾ ਹੁਣ ਸਵਰਗਵਾਸ ਹੋਇਆ, ਉਨ੍ਹਾਂ ਨੇ ਮੇਰੇ ਲਈ ਬਹੁਤ ਕੁਝ ਕਿਹਾ ਹੈ ਸਵਾਮੀ ਆਤਮਾਸਥਾਨੰਦ ਜੀ ਨੇ, ਕਿਉਂਕਿ ਮੈਂ ਉਨ੍ਹਾਂ ਦੇ ਕੋਲ ਰਿਹਾ ਲੇਕਿਨ ਰਾਮਕ੍ਰਿਸ਼ਨ ਮਿਸ਼ਨ ਦੇ ਕੁਝ ਨਿਯਮ ਸਨ, ਮੈਂ ਉਸ qualification ਵਿੱਚ ਬੈਠਦਾ ਨਹੀਂ ਸੀ ਤਾਂ ਮੈਂ ਉੱਥੇ ਫਿਟ ਨਹੀਂ ਹੋਇਆ ਤਾਂ ਮੈਨੂੰ ਮਨ੍ਹਾਂ ਕਰ ਦਿੱਤਾ ਗਿਆ, ਲੇਕਿਨ ਮੈਂ ਨਿਰਾਸ਼ ਨਹੀਂ ਹੋਇਆ ਮੇਰੇ ਲਈ ਮੇਰਾ ਸੁਪਨਾ ਅਧੂਰਾ ਰਹਿ ਗਿਆ, ਲੇਕਿਨ ਮੈਂ ਨਿਰਾਸ਼ ਨਹੀਂ ਹੋਇਆ ਮੈਂ ਸੇਟਬੈਕ ਹੀ ਸੀ ਮੇਰੇ ਜੀਵਨ ਵਿੱਚ, ਐਵੇਂ ਹੀ ਭਟਕਦਾ ਰਿਹਾ ਫਿਰ ਹੋਰ ਕਿਤੇ ਕੁਝ ਸੰਤਾਂ ਮਹੰਤਾਂ ਨੂੰ ਲੱਭਦਾ ਰਿਹਾ, ਉੱਥੇ ਵੀ ਕੁਝ ਸਫਲਤਾ ਨਹੀਂ ਮਿਲੀ ਇੱਕ ਤਰ੍ਹਾਂ ਨਾਲ ਮੈਂ ਕਹਿ ਸਕਦਾ ਹਾਂ। ਤਾਂ ਫਿਰ ਵਾਪਸ ਆ ਗਿਆ ਸ਼ਾਇਦ ਕਿਸਮਤ ਨੇ ਕੁਝ ਅਜਿਹਾ ਹੀ ਸੋਚਿਆ ਹੋਵੇਗਾ ਤਾਂ ਮੈਨੂੰ ਇਸ ਰਾਹ ’ਤੇ ਲੈ ਗਈ ਕਿਸਮਤ, ਤਾਂ ਜੀਵਨ ਵਿੱਚ ਸੇਟਬੈਕ ਤਾਂ ਆਉਂਦੇ ਹੀ ਹਨ, ਐਂਵੇ।

ਨਿਖਿਲ ਕਾਮਥ- ਅਤੇ ਇਹ ਸੈੱਟਬੈਕਸ ਨੇ ਅੱਜ ਤੁਹਾਡੀ ਪਰਸਨੈਲੇਟੀ ਵਿੱਚ ਇੱਕ ਮਹੱਤਵਪੂਰਨ ਪਾਰਟ ਪਲੇ ਕੀਤਾ ਹੈ ਜਿਵੇਂ ਤੁਹਾਡੀ ਪਰਸਨੈਲੇਟੀ ਅੱਜ ਹੈ ਅਤੇ ਉਸ ਤੋਂ ਤੁਸੀਂ ਕੀ ਸਿੱਖਿਆ।

ਪ੍ਰਧਾਨ ਮੰਤਰੀ- ਮੈਂ ਦੱਸਦਾ ਹਾਂ ਮੈਂ ਜਦੋਂ ਆਰਐੱਸਐੱਸ ਵਿੱਚ ਕੰਮ ਕਰਦਾ ਸੀ ਤਾਂ ਉਸ ਸਮੇਂ ਇੱਕ ਨਵੀਂ ਨਵੀਂ ਇੱਕ ਪੁਰਾਣੀ ਜੀਪ ਲਈ ਆਰਐੱਸਐੱਸ ਵਾਲਿਆਂ ਨੇ, ਤਾਂ ਮੈਨੂੰ ਡ੍ਰਾਇਵਿੰਗ ਆਉਂਦੀ ਸੀ ਯਾਨੀ ਸਿੱਖਿਆ ਸੀ ਮੈਂ ਨਵਾਂ ਨਵਾਂ, ਹੁਣ ਮੈਂ ਟ੍ਰਾਈਬਲ ਬੈਲਟ ਵਿੱਚ ਸਾਡੇ ਇੱਕ ਸੰਘ ਦੇ ਅਧਿਕਾਰੀ ਨੂੰ ਲੈ ਕੇ ਟ੍ਰੈਵਲ ਕਰ ਰਿਹਾ ਸੀ, ਤਾਂ ਉਕਾਈ ਡੈਮ ਤੋਂ ਅਸੀਂ ਵਾਪਿਸ ਆ ਰਹੇ ਸੀ, ਤਾਂ ਕਾਫੀ ਢਲਾਨ ਸੀ ਤਾਂ ਮੈਂ ਸੋਚਿਆ ਪੈਟ੍ਰੋਲ ਬਚ ਜਾਵੇਗਾ ਤਾਂ ਮੈਂ ਗੰਡੀ ਬੰਦ ਕਰ ਦਿੱਤੀ ਅਤੇ ਹੇਠਾਂ ਗੱਡੀ ਤਾਂ ਚਲੀ ਜਾਵੇਗੀ ਮੈਨੂੰ ਗਿਆਨ ਨਹੀਂ ਸੀ ਕਿ ਇਸ ਦੇ ਕਾਰਨ ਮੇਰੀ ਮੁਸੀਬਤ ਕਿਵੇਂ ਆਵੇਗੀ, ਵ੍ਹੀਕਲ ਅਨਕੰਟ੍ਰੋਲ ਹੋ ਗਿਆ ਬ੍ਰੇਕ ਲਗਾਈਏ ਤਾਂ ਵੀ ਮੁਸੀਬਤ ਸੀ ਕਿਉਂਕਿ ਤੇਜ਼ ਗਤੀ ਇਕਦਮ ਤੋਂ ਪਕੜ ਲਈ, ਮਸ਼ੀਨ ਬੰਦ ਕੀਤਾ ਹੋਇਆ ਸੀ ਤਾਂ ਕੋਈ ਕੰਟ੍ਰੋਲ ਹੀ ਨਹੀਂ ਸੀ, ਬਚ ਗਏ ਲੇਕਿਨ ਮੇਰੇ ਬਗਲ ਵਾਲਿਆਂ ਨੂੰ ਵੀ ਪਤਾ ਨਹੀਂ ਚੱਲਿਆ ਕਿ ਮੈਂ ਅਜਿਹਾ ਪਾਪ ਕੀਤਾ ਹੈ, ਲੇਕਿਨ ਬਾਅਦ ਵਿੱਚ ਮੈਂ ਸਿੱਖਿਆ ਕਿ ਭਾਈ ਇਹ ਖੇਡ ਬੰਦ ਕਰੋ, ਸਿੱਖਦੇ ਹਾਂ ਹਰ ਗਲਤੀ ਤੋਂ ਸਿੱਖਦੇ ਹਾਂ, ਤਾਂ ਮੈਂ ਬਿਲਕੁਲ ਸਾਫ ਮੰਨਦਾ ਹਾਂ ਕਿ ਅਨੁਭਵਾਂ ਤੋਂ ਹੀ ਜ਼ਿੰਦਗੀ ਦਾ ਜਿੰਨਾ ਜ਼ਿਆਦਾ ਸਵਰਨਾ ਹੁੰਦਾ ਹੈ ਉਹ ਅਨੁਭਤ ਤੋਂ ਹੁੰਦਾ ਹੈ ਜੀ ਅਤੇ ਮੇਰਾ ਸੁਭਾਗ ਰਿਹਾ ਹੈ ਕਿ ਮੈਂ ਇੱਕ ਕੰਫਰਟ ਜ਼ੋਨ ਵਿੱਚ ਜ਼ਿੰਦਗੀ ਮੈਂ ਬਿਤਾਈ ਨਹੀਂ, ਹਮੇਸ਼ਾ ਕੰਫਰਟ ਜ਼ੋਨ ਦੇ ਬਾਹਰ ਹੀ ਰਿਹਾ ਅਤੇ ਜਦੋਂ ਕੰਫਰਟ ਜ਼ੋਨ ਤੋਂ ਬਾਹਰ ਰਿਹਾ ਤਾਂ ਮੈਨੂੰ ਪਤਾ ਸੀ ਕਿ ਮੈਨੂੰ ਕਿਵੇਂ ਕਰਨਾ ਹੈ, ਕਿਵੇਂ ਜਿਉਣਾ ਹੈ।

ਨਿਖਿਲ ਕਾਮਥ- ਅਜਿਹਾ ਕੋਈ ਸਪੈਸੀਫਿਕ ਰੀਜ਼ਨ is there a reason ਕਿ ਅੱਜ ਵੀ ਅੱਜ ਤੁਸੀਂ ਇਵੇਂ ਸੋਚਦੇ ਹੋ ਕਿ ਤੁਹਾਨੂੰ ਕੰਫਰਟ ਜ਼ੋਨ ਵਿੱਚ ਨਹੀਂ ਰਹਿਣਾ ਹੈ।

ਪ੍ਰਧਾਨ ਮੰਤਰੀ- ਮੈਂ ਸ਼ਾਇਦ ਅਨਫਿਟ ਟੂ ਕੰਫਰਟ ਦੇ ਲਈ ਅਜਿਹਾ ਹੀ ਲਗ ਰਿਹਾ ਹੈ।

ਨਿਖਿਲ ਕਾਮਥ- But ਤੁਸੀਂ ਅਜਿਹਾ ਵੀ ਸੋਚਿਆ ਹੈ ਕਿਉਂ? ਤੁਹਾਨੂੰ ਕਿਉਂ ਲਗਦਾ ਹੈ ਕਿ ਤੁਸੀਂ ਅਨਫਿਟ ਹੋ ਕੰਫਰਟ ਦੇ ਲਈ?

ਪ੍ਰਧਾਨ ਮੰਤਰੀ- ਮੈਂ ਜਿਸ ਜੀਵਨ ਨੂੰ ਜੀ ਕੇ ਆਇਆ ਹਾਂ ਨਾ, ਇਸ ਲਈ ਮੈਨੂੰ ਬਹੁਤ ਵੱਡੀਆਂ ਚੀਜ਼ਾਂ ਹਨ ਮੇਰੇ ਲਈ, ਮੈਨੂੰ ਛੋਟਾ ਜਿਹਾ ਵੀ ਮੇਰੇ ਮਨ ਨੂੰ ਸੰਤੋਸ਼ ਦਿੰਦਾ ਹੈ ਕਿਉਂਕਿ ਮੇਰਾ ਜੀਵਨ ਦਾ ਜੋ ਬਚਪਨ ਦਾ ਜੋ ਵਿਅਕਤੀ ਦਾ ਇੱਕ ਮਨ ਤਿਆਰ ਹੋ ਜਾਂਦਾ ਹੈ ਉਸ ਤੋਂ ਉਹ by and large ਉਸ ਨੂੰ ਲਗਦਾ ਹੈ ਕਿ ਸੰਤੋਸ਼ ਹੈ bye and large ਲਗਦਾ ਹੈ ਸੰਤੋਸ਼ ਹੈ।

ਨਿਖਿਲ ਕਾਮਥ- ਕੀ ਤੁਹਾਨੂੰ ਅਜਿਹਾ ਵੀ ਲਗਦਾ ਹੋ ਸਕਦਾ ਹੈ ਕਿ comfort comes in the way of achieving your end goal.

ਪ੍ਰਧਾਨ ਮੰਤਰੀ- ਜ਼ਿਆਦਾਤਰ ਤਾਂ ਮੈਂ ਮੰਨਦਾ ਹਾਂ ਕਿ ਜੀਵਨ ਵਿੱਚ ਕਈ ਲੋਕ ਵਿਫਲ ਇਸ ਲਈ ਹੁੰਦੇ ਹਨ ਕਿ ਉਹ ਕੰਫਰਟ ਜ਼ੋਨ ਦੇ ਆਦੀ ਹੋ ਜਾਂਦੇ ਹਨ ਜੋ ਲੋਕ ਕੰਫਰਟ ਜ਼ੋਨ ਤੋਂ ਇਵਨ Even ਇੱਕ ਵੱਡਾ ਉਦਯੋਗਪਤੀ ਵੀ ਅਗਰ ਰਿਸਕ ਨਹੀਂ ਲੈਂਦਾ ਹੈ, ਕੰਫਰਟ ਜ਼ੋਨ ਤੋਂ ਬਾਹਰ ਨਹੀਂ ਆਉਂਦਾ ਹੈ, ਉਸ ਦੇ ਕੰਫਰਟ ਜ਼ੋਨ ਦੇ ਲੈਵਲ ਅਲੱਗ ਹੋਣਗੇ ਤਾਂ ਉਸ ਕਾਲਕ੍ਰਮ ‘ਤੇ ਉਹ ਖਤਮ ਹੋ ਜਾਵੇਗਾ ਜੀ, ਉਸ ਨੂੰ ਬਾਹਰ ਆਉਣਾ ਹੀ ਪਵੇਗਾ ਅਤੇ ਜੋ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਪ੍ਰਗਤੀ ਕਰਨਾ ਚਾਹੁੰਦਾ ਹੈ, ਉਸ ਨੂੰ ਕੰਫਰਟ ਜ਼ੋਨ ਦਾ ਆਦੀ ਨਹੀਂ ਬਣਨਾ ਚਾਹੀਦਾ ਹੈ, ਰਿਸਕ ਲੈਣ ਦੀ ਉਸ ਦੀ ਜੋ ਮਨੋਭੂਮਿਕਾ ਹੈ ਹਮੇਸ਼ਾ ਹਮੇਸ਼ਾ ਉਸ ਦਾ ਡ੍ਰਾਇਵਿੰਗ ਫੋਰਸ ਹੁੰਦੀ ਹੈ ਜੀ।

 

ਨਿਖਿਲ ਕਾਮਥ- ਅਤੇ ਇਹ ਐਂਟਰਪ੍ਰੇਨਿਯੋਰਸ਼ਿਪ ਵਿੱਚ ਵੀ ਸੇਮ ਥਿੰਗ ਹੈ, ਜੋ ਜ਼ਿਆਦਾ ਰਿਸਕ ਲੈ ਸਕੇ he does better…ਕੀ ਸਰ ਤੁਹਾਡੀ ਲਾਈਫ ਵਿੱਚ ਤੁਹਾਡੀ ਰਿਸਕ ਟੇਕਿੰਗ ਏਬੀਲਿਟੀ ਦੇ ਨਾਲ ਵਧ ਰਹੀ ਹੈ।

ਪ੍ਰਧਾਨ ਮੰਤਰੀ- ਮੈਨੂੰ ਲਗਦਾ ਹੈ ਮੇਰੀ ਜੋ ਰਿਸਕ ਟੇਕਿੰਗ ਕੈਪੇਸਿਟੀ ਹੈ ਉਸ ਦਾ ਹੁਣ ਫੁਲ ਯੂਟੀਲਾਇਜ਼ੇਸ਼ਨ ਹੋਇਆ ਹੀ ਨਹੀਂ ਹੈ, ਬਹੁਤ ਘੱਟ ਹੋਇਆ ਹੈ। ਮੇਰੀ ਬਹੁਤ ਰਿਸਕ ਟੇਕਿੰਗ ਕੈਪੇਸਿਟੀ ਸ਼ਾਇਦ ਅਨੇਕ ਗੁਣਾ ਜ਼ਿਆਦਾ ਹੋਵੇਗੀ ਇਸ ਦਾ ਕਾਰਨ ਹੈ ਕਿ ਮੈਨੂੰ ਪਰਵਾਹ ਹੀ ਨਹੀਂ ਹੈ। ਮੈਂ ਆਪਣੇ ਵਿਸ਼ੇ ਵਿੱਚ ਕਦੇ ਸੋਚਿਆ ਹੀ ਨਹੀਂ ਹੈ ਜੀ ਅਤੇ ਜੋ ਖੁਦ ਦੇ ਲਈ ਨਹੀਂ ਸੋਚਦਾ ਹੈ ਉਸ ਦੇ ਕੋਲ ਰਿਸਕ ਟੇਕਿੰਗ ਕੈਪੇਸਿਟੀ ਦਾ ਕੋਈ ਯਾਨੀ ਬੇਹਿਸਾਬ ਹੁੰਦੀ ਹੈ ਮੇਰਾ ਕੇਸ ਅਜਿਹਾ ਹੈ।

ਨਿਖਿਲ ਕਾਮਥ- ਅਗਰ ਤੁਸੀਂ ਅੱਜ ਦੇ ਦਿਨ ਵਿੱਚ।

ਪ੍ਰਧਾਨ ਮੰਤਰੀ- ਅੱਜ ਮੈਂ ਇਹ ਨਹੀਂ ਹਾਂ ਕੱਲ੍ਹ ਇਹ ਨਹੀਂ ਰਹਾਂਗਾ ਤਾਂ ਮੇਰਾ ਕੀ ਹੋਵੇਗਾ ਕੋਈ ਲੈਣਾ ਦੇਣਾ ਹੀ ਨਹੀਂ ਮੇਰਾ।

ਨਿਖਿਲ ਕਾਮਥ- ਅਗਰ ਤੁਸੀਂ ਅੱਜ ਦੇ ਦਿਨ ਕਿਸੇ ਚੀਜ਼ ਬਾਰੇ ਨਹੀਂ ਸੋਚੇ zero fear, not afraid of anything ਅਤੇ ਇੱਕ ਅਜਿਹਾ ਡਿਸੀਜ਼ਨ ਲਓ ਜੋ ਤੁਸੀਂ ਅਦਰਵਾਈਜ਼ ਨਹੀਂ ਲੈ ਰਹੇ ਹੋ because of structure construct government all of the that ਉਹ ਇੱਕ ਚੀਜ਼ ਕੀ ਹੁੰਦੀ ਹੈ।

ਪ੍ਰਧਾਨ ਮੰਤਰੀ- ਇਹ ਸ਼ਾਇਦ ਮੇਰੀਆਂ ਹੋਰ ਵਿਧਾਵਾਂ ਹੁਣ ਸਮਾਪਤ ਹੋ ਚੁੱਕੀਆਂ ਹਨ ਵੰਨ ਲਾਈਫ ਵੰਨ ਵਿਜ਼ਨ ਜਿਹਾ ਹੋ ਗਿਆ ਹੈ। ਇਸ ਲਈ ਸ਼ਾਇਦ ਮੈਨੂੰ ਲੇਕਿਨ ਇੱਕ ਚੀਜ਼ ਮੈਂ ਪਹਿਲਾਂ ਕਰਦਾ ਸੀ ਜੋ ਕਦੇ-ਕਦੇ ਮੇਰਾ ਮਨ ਹੁਣ ਵੀ ਕਰਦਾ ਹੈ। ਮੇਰਾ ਇੱਕ ਪ੍ਰੋਗਰਾਮ ਹੁੰਦਾ ਸੀ ਅਤੇ ਮੈਂ ਉਸ ਨੂੰ ਨਾਮ ਦਿੱਤਾ ਸੀ ਮੈਂ ਮੈਨੂੰ ਮਿਲਣ ਜਾਂਦਾ ਹਾਂ, ਮੈਂ ਮੈਨੂੰ ਮਿਲਣ ਜਾਂਦਾ ਹਾਂ, ਯਾਨੀ ਕਦੇ-ਕਦੇ ਅਸੀਂ ਖੁਦ ਨੂੰ ਹੀ ਨਹੀਂ ਮਿਲਦੇ ਦੁਨੀਆ ਨੂੰ ਤਾਂ ਮਿਲਦੇ ਹਾਂ ਖੁਦ ਨੂੰ ਮਿਲਣ ਦੇ ਲਈ ਸਮਾਂ ਹੀ ਨਹੀਂ ਹੈ। ਤਾਂ ਮੈਂ ਕੀ ਕਰਦਾ ਸੀ ਸਾਲ ਵਿੱਚ ਕੋਈ ਸਮਾਂ ਕੱਢ ਕੇ ਤਿੰਨ ਚਾਰ ਦਿਨ ਮੇਰੀ ਜਿੰਨੀ ਜ਼ਰੂਰਤ ਹੈ ਓਨਾ ਸਾਮਾਨ ਲੈ ਕੇ ਚਲ ਪੈਂਦਾ ਸੀ ਅਤੇ ਉਸ ਜਗ੍ਹਾ ‘ਤੇ ਜਾ ਕੇ ਰਹਿੰਦਾ ਸੀ ਜਿੱਥੇ ਕੋਈ ਮਨੁੱਖ ਨਾ ਹੋਵੇ, ਕਿਤੇ ਪਾਣੀ ਦੀ ਸੁਵਿਧਾ ਮਿਲ ਜਾਵੇ ਬਸ ਅਜਿਹੀ ਜਗ੍ਹਾ ਮੈਂ ਲੱਭਦਾ ਸੀ ਜੰਗਲਾਂ ਵਿੱਚ ਕਿਤੇ, ਉਸ ਸਮੇਂ ਤਾਂ ਇਹ ਮੋਬਾਇਲ ਫੋਨ ਵਗੈਰ੍ਹਾ ਤਾਂ ਕੁਝ ਸੀ ਹੀ ਨਹੀਂ, ਅਖਬਾਰ ਵਗੈਰ੍ਹਾ ਦਾ ਕੁਝ ਸਵਾਲ ਨਹੀਂ ਉਠਦਾ ਸੀ, ਤਾਂ ਉਹ ਜੀਵਨ ਮੇਰਾ ਇੱਕ ਅਲੱਗ ਆਨੰਦ ਹੁੰਦਾ ਸੀ, ਉਹ ਮੈਂ ਕਦੇ-ਕਦੇ ਮਿਸ ਕਰਦਾ ਹਾਂ।

 

ਨਿਖਿਲ ਕਾਮਥ- ਅਤੇ ਉਸ ਦੌਰਾਨ ਤੁਸੀਂ ਕੁਝ ਸਿੱਖਿਆ ਆਪਣੇ ਬਾਰੇ ਵਿੱਚ ਕਿ ਜਦੋਂ ਤੁਸੀਂ ਆਪਣੇ ਨਾਲ ਸੀ ਇਕੱਲੇ ਵਿੱਚ। ਫਿਲੌਸਫੀ ਵਿੱਚ ਜਿਵੇਂ ਕਿ ਬਹੁਤ ਲੋਕ ਕਹਿੰਦੇ ਹਨ ਕਿ the most important interesting question in life is why am I, how I am, ਕੀ ਤੁਸੀਂ ਕੁਝ ਸਿੱਖਿਆ ਆਪਣੇ ਬਾਰੇ ਵਿੱਚ in that time ਕਿ ਤੁਸੀਂ ਅਜਿਹੇ ਕਿਉਂ ਹੋ।

ਪ੍ਰਧਾਨ ਮੰਤਰੀ- ਆਪਣੇ ਆਪ ਵਿੱਚ ਖੋਅ ਜਾਣਾ ਬਸ ਇਹੀ ਇੱਕ ਗੱਲ ਹੈ। ਇੱਕ ਉਦਾਹਰਣ ਦੱਸਦਾ ਹਾਂ ਜਿਵੇਂ ਕੀ ਹੋਇਆ। ਸ਼ਾਇਦ 80 ਦਾ ਕਾਲਖੰਡ ਹੋਵੇਗਾ, ਮੈਂ ਤੈਅ ਕੀਤਾ ਕਿ ਮੈਂ ਰੇਗਿਸਤਾਨ ਵਿੱਚ ਰਹਾਂਗਾ, ਤਾਂ ਮੈਂ ਚਲ ਪਿਆ, ਲੇਕਿਨ ਰੇਗਿਸਤਾਨ ਵਿੱਚ ਮੈਂ ਭਟਕਦਾ ਹੀ ਗਿਆ ਭਟਕਦਾ ਹੀ ਗਿਆ, ਲੇਕਿਨ ਇੱਕ ਦੀਵਾ ਦਿਖਦਾ ਸੀ ਲੇਕਿਨ ਮੈਂ ਪਹੁੰਚ ਹੀ ਨਹੀਂ ਪਾਉਂਦਾ ਸੀ, ਤਾਂ ਕੋਈ ਮੈਨੂੰ ਇੱਕ ਕੈਮਲ ਵਾਲਾ ਮਿਲ ਗਿਆ, ਬੋਲੇ ਭਾਈ ਤੁਸੀਂ ਕੀ ਕਰ ਰਹੇ ਹੋ ਇੱਥੇ, ਮੈਂ ਕਿਹਾ ਭਾਈ ਮੈਂ ਰੇਗਿਸਤਾਨ ਵਿੱਚ ਅੰਦਰ ਜਾਣਾ ਚਾਹੁੰਦਾ ਹਾਂ, ਉਸ ਨੇ ਕਿਹਾ ਅਜਿਹਾ ਕਰੋ ਹੁਣ ਮੇਰੇ ਨਾਲ ਚਲੋ ਉਹ ਜੋ ਸਾਹਮਣੇ ਲਾਈਟ ਦਿਖਦੀ ਹੈ ਉਹ ਇੱਕ ਆਖਰੀ ਪਿੰਡ ਹੈ, ਮੈਂ ਤੁਹਾਨੂੰ ਉੱਥੇ ਤੱਕ ਛੱਡ ਦਿੰਦਾ ਹਾਂ, ਰਾਤ ਨੂੰ ਉੱਥੇ ਰੁਕ ਜਾਣਾ ਅਤੇ ਸਵੇਰੇ ਫਿਰ ਕੋਈ ਉੱਥੋਂ ਤੁਹਾਨੂੰ ਮਿਲ ਜਾਵੇ ਤਾਂ ਮੈਨੂੰ ਲੈ ਗਿਆ। ਕੋਈ ਗੁਲਬੇਕ ਕਰਕੇ ਮੁਸਲਿਮ ਸੱਜਣ ਸੀ, ਉਨ੍ਹਾਂ ਦੇ ਇੱਥੋਂ ਲੈ ਗਿਆ।

ਹੁਣ ਉਹ ਛੋਟਾ ਜਿਹਾ ਪਿੰਡ ਧੋਰਡੋ ਜੋ ਪਾਕਿਸਤਾਨ ਦੀ ਸੀਮਾ ‘ਤੇ ਭਾਰਤ ਦਾ ਆਖਰੀ ਪਿੰਡ ਹੈ, ਅਤੇ ਉੱਥੇ 20-25 ਘਰ ਅਤੇ ਸਾਰੇ ਮੁਸਲਿਮ ਪਰਿਵਾਰ ਤਾਂ ਅਤਿਥੀ ਸਤਿਕਾਰ ਤਾਂ ਸਾਡੇ ਦੇਸ਼ ਵਿੱਚ ਹੈ ਹੀ ਹੈ ਉਨ੍ਹਾਂ ਦਾ ਭਾਈ ਬੇਟਾ ਤੁਸੀਂ ਆਓ ਭਾਈ, ਮੈਂ ਕਿਹਾ ਨਹੀਂ ਮੈਨੂੰ ਤਾਂ ਜਾਣਾ ਹੈ ਤਾਂ ਬੋਲੇ ਨਹੀਂ ਜਾ ਸਕਦੇ ਰੇਗਿਸਤਾਨ ਵਿੱਚ ਹਾਲੇ ਤਾਂ ਤੁਹਾਨੂੰ ਅੰਦਾਜ਼ਾ ਹੈ ਮਾਇਨਸ ਟੈਂਪਰੇਚਰ ਹੋਵੇਗਾ। ਤੁਸੀਂ ਕਿਵੇਂ ਰਹੋਗੇ ਉੱਥੇ, ਹੁਣੇ ਰਾਤ ਨੂੰ ਇੱਥੇ ਸੋ ਜਾਓ ਤੁਹਾਨੂੰ ਸਵੇਰੇ ਦਿਖਾਵਾਂਗੇ। ਖੈਰ ਰਾਤ ਨੂੰ ਮੈਂ ਉਨ੍ਹਾਂ ਦੇ ਘਰ ਰੁਕਿਆ ਉਨ੍ਹਾਂ ਨੇ ਖਾਨਾ ਵਾਨਾ ਖਿਲਾਇਆ, ਮੈਂ ਕਿਹਾ ਭਾਈ ਮੈਨੂੰ ਤਾਂ ਇਕੱਲੇ ਰਹਿਣਾ ਹੈ ਕੁਝ ਚਾਹੀਦਾ ਹੀ ਨਹੀਂ ਮੈਨੂੰ, ਬੋਲੇ ਤੁਸੀਂ ਇਕੱਲੇ ਰਹਿ ਹੀ ਨਹੀਂ ਸਕਦੇ ਤੁਹਾਨੂੰ ਇੱਥੇ ਇੱਕ ਸਾਡੀ ਛੋਟੀ ਜਿਹੀ ਝੋਪੜੀ ਹੈ ਤੁਸੀਂ ਉੱਥੇ ਰਹੋ ਅਤੇ ਉਸ ਦਿਨ ਵਿੱਚ ਚਲੇ ਜਾਣਾ ਤੁਸੀਂ ਰਣ ਵਿੱਚ ਰਾਤ ਨੂੰ ਵਾਪਿਸ ਆ ਜਾਣਾ, ਮੈਂ ਗਿਆ ਤਾਂ ਵਾਇਟ ਰਣ ਸੀ ਅਤੇ ਕਲਪਨਾ ਬਾਹਰ ਦਾ ਉਹ ਇੱਕ ਦ੍ਰਿਸ਼ ਨੇ ਮੇਰੇ ਮਨ ਨੂੰ ਇੰਨਾ ਛੂਹ ਲਿਆ ਜੋ ਚੀਜ਼ਾਂ ਮੈਂ ਮੇਰੇ ਹਿਮਾਲਯਨ ਲਾਈਫ ਵਿੱਚ ਅਨੁਭਵ ਕੀਤੀਆਂ ਸੀ, ਬਰਫ ਦੀਆਂ ਚਟਾਨਾਂ ਦੇ ਵਿੱਚ ਜ਼ਿੰਦਗੀ ਗੁਜ਼ਾਰਣਾ ਇੱਥੇ ਮੈਂ ਉਹੀ ਦ੍ਰਿਸ਼ ਅਨੁਭਵ ਕਰ ਰਿਹਾ ਸੀ ਅਤੇ ਮੈਨੂੰ ਇੱਕ ਸਪੀਰਿਚੁਅਲ ਫੀਲਿੰਗ ਆਉਂਦਾ ਸੀ ਲੇਕਿਨ ਉਹ ਜੋ ਦ੍ਰਿਸ਼ ਮੇਰੇ ਮਨ ਵਿੱਚ ਸੀ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਉੱਥੇ ਇੱਕ ਰਣ ਉਤਸਵ ਵੱਡਾ ਇਵੈਂਟ ਬਣਾ ਦਿੱਤਾ ਅਤੇ ਅੱਜ ਉਹ ਟੂਰਿਜ਼ਮ ਦਾ ਬਹੁਤ ਵੱਡਾ ਡੈਸਟੀਨੇਸ਼ਨ ਬਣ ਗਿਆ ਹੈ ਅਤੇ ਹੁਣ ਗਲੋਬਲੀ ਬੈਸਟ ਟੂਰਿਸਟ ਵਿਲੇਜ ਦਾ ਉਸ ਨੂੰ ਦੁਨੀਆ ਵਿੱਚ ਨੰਬਰ ਵੰਨ ਇਨਾਮ ਮਿਲਿਆ ਹੈ ਉਸ ਨੂੰ।

 

ਨਿਖਿਲ ਕਾਮਥ- ਅਗਰ ਸੋਚੋ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਵਿੱਚ ਇੱਕ ਅਜਿਹਾ ਇਵੈਂਟ ਹੋਵੇ, ਜਿਸ ਨਾਲ ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲੇ, ਤਾਂ ਪਹਿਲਾਂ ਕਾਲ ਤੁਹਾਡਾ ਕਿਸ ਨੂੰ ਜਾਵੇਗਾ।

ਪ੍ਰਧਾਨ ਮੰਤਰੀ- ਅਜਿਹਾ ਹੈ ਕਿ ਮੈਂ ਜਦੋਂ ਸ੍ਰੀਨਗਰ ਦੇ ਲਾਲ ਚੌਕ ਵਿੱਚ ਤਿਰੰਗਾ ਝੰਡਾ ਫਹਿਰਾਉਣ ਗਿਆ ਸੀ ਅਤੇ ਪੰਜਾਬ ਵਿੱਚ ਫਗਵਾੜਾ ਦੇ ਕੋਲ ਸਾਡੀ ਯਾਤਰਾ ‘ਤੇ ਅਟੈਕ ਹੋ ਗਿਆ ਗੋਲੀਆਂ ਚਲੀਆਂ ਕਾਫੀ ਲੋਕ ਪੰਜ ਜਾਂ ਛੇ ਲੋਕ ਮਾਰੇ ਗਏ ਕਾਫੀ ਲੋਕ ਇੰਜਰਡ ਹੋਏ ਤਾਂ ਪੂਰੇ ਦੇਸ਼ ਵਿੱਚ ਇੱਕ ਤਣਾਅ ਸੀ ਕਿ ਕੀ ਹੋਵੇਗਾ ਸ੍ਰੀਨਗਰ ਲਾਲ ਚੌਕ ਵਿੱਚ ਜਾ ਰਹੇ ਤਦ ਤਾਂ ਤਿਰੰਗਾ ਝੰਡਾ ਫਹਿਰਾਉਣਾ ਵੀ ਬਹੁਤ ਮੁਸ਼ਕਿਲ ਸੀ ਲਾਲ ਚੌਕ ਵਿੱਚ ਤਿਰੰਗੇ ਝੰਡੇ ਨੂੰ ਜਲਾ ਦਿੱਤਾ ਜਾਂਦਾ ਸੀ। ਤਿਰੰਗਾ ਝੰਡਾ ਫਹਿਰਾਉਣ ਦੇ ਬਾਅਦ ਅਸੀਂ ਜੰਮੂ ਆਏ ਤਾਂ ਮੈਂ ਜੰਮੂ ਤੋਂ ਮੇਰਾ ਪਹਿਲਾ ਫੋਨ ਮੇਰੀ ਮਾਂ ਨੂੰ ਕੀਤਾ ਸੀ ਮੇਰੇ ਲਈ ਉਹ ਇੱਕ ਖੁਸ਼ੀ ਦਾ ਪਲ ਸੀ ਅਤੇ ਦੂਸਰਾ ਮਨ ਵਿੱਚ ਸੀ ਕਿ ਮਾਂ ਨੂੰ ਚਿੰਤਾ ਹੁੰਦੀ ਹੋਵੇਗੀ ਕਿ ਇਹ ਗੋਲੀਆਂ ਚਲੀਆਂ ਹਨ ਅਤੇ ਇਹ ਕਿੱਥੇ ਗਿਆ ਹੈ ਤਾਂ ਮੈਨੂੰ ਯਾਦ ਹੈ ਮੈਂ ਪਹਿਲਾ ਫੋਨ ਮਾਂ ਨੂੰ ਕੀਤਾ ਸੀ, ਮੈਨੂੰ ਉਸ ਫੋਨ ਦਾ ਮਹਤਮਯ ਅੱਜ ਸਮਝ ਆਉਂਦਾ ਹੈ ਅਜਿਹੀ ਮੈਨੂੰ ਫੀਲਿੰਗ ਹੋਰ ਕਿਤੇ ਆਈ ਨਹੀਂ।

ਨਿਖਿਲ ਕਾਮਥ- To lose a parent ਜਿਵੇਂ you lost a parent recently, I lost my dad recently ਤੁਸੀਂ ਮੈਨੂੰ ਖਤ ਵੀ ਲਿਖਿਆ ਸੀ thank you very kind. ਤੁਹਾਡੇ ਦਿਮਾਗ ਵਿੱਚ ਪਹਿਲੀ ਚੀਜ਼ ਕੀ ਆਉਂਦੀ ਹੈ ਜਿਵੇਂ ਮੈਂ ਆਪਣਾ ਐਗਜ਼ਾਂਪਲ ਦੇਵਾਂ ਤਾਂ When is lost my dad the first thought in my mind was guilt ਕਿ ਮੈਂ ਇਹ ਕਿਉਂ ਨਹੀਂ ਕੀਤਾ, ਮੈਂ ਜਾ ਕੇ ਹੋਰ ਟਾਈਮ ਸਪੈਂਡ ਕਿਉਂ ਨਹੀਂ ਕੀਤਾ ਉਨ੍ਹਾਂ ਦੇ ਨਾਲ, why did I pick maybe work, maybe this, that ਅਤੇ the other over him… ਜਦੋਂ ਤੁਹਾਡੀ ਲਾਈਫ ਵਿੱਚ ਇਹ ਇਵੈਂਟ ਹੋਇਆ ਤਾਂ ਤੁਸੀਂ ਕੀ ਸੋਚਿਆ।

ਪ੍ਰਧਾਨ ਮੰਤਰੀ- ਅਜਿਹਾ ਹੈ ਕਿ ਵੈਸਾ ਮੇਰੇ ਜੀਵਨ ਵਿੱਚ ਨਹੀਂ ਹੈ, ਕਿਉਂਕਿ ਮੈਂ ਬਚਪਨ ਵਿੱਚ ਘਰ ਛੱਡ ਚੁੱਕਿਆ ਸੀ, ਤਾਂ ਘਰ ਦੇ ਲੋਕਾਂ ਨੇ ਵੀ ਮੰਨ ਲਿਆ ਸੀ ਕਿ ਇਹ ਸਾਡਾ ਨਹੀਂ ਹੈ। ਮੈਂ ਵੀ ਮੰਨ ਲਿਆ ਸੀ ਕਿ ਮੈਂ ਘਰ ਦੇ ਲਈ ਨਹੀਂ ਹਾਂ, ਤਾਂ ਮੇਰਾ ਜੀਵਨ ਵੈਸਾ ਰਿਹਾ। ਇਸ ਲਈ ਉਸ ਪ੍ਰਕਾਰ ਦਾ ਅਟੈਚਮੈਂਟ ਕਿਸੇ ਨੂੰ ਵੀ ਫੀਲ ਹੋਣ ਦਾ ਕਾਰਨ ਨਹੀਂ ਸੀ, ਲੇਕਿਨ ਜਦੋਂ ਸਾਡੀ ਮਾਤਾ ਜੀ ਦੇ 100 ਸਾਲ ਹੋਏ, ਤਾਂ ਮੈਂ ਮਾਂ ਦੇ ਪੈਰ ਛੂਹਣ ਦੇ ਲਈ ਗਿਆ ਸੀ, ਹੁਣ 100 ਸਾਲ ਦੀ ਉਮਰ ਮੇਰੀ ਮਾਂ ਪੜ੍ਹੀ ਲਿਖੀ ਨਹੀਂ ਸੀ, ਉਨ੍ਹਾਂ ਨੇ ਕੁਝ ਵੀ ਪੜ੍ਹਿਆ ਉਹ ਗਿਆਨ ਨਹੀਂ ਸੀ ਯਾਨੀ ਅੱਖਰ ਗਿਆਨ ਨਹੀਂ ਸੀ, ਤਾਂ ਮੈਂ ਜਾਂਦੇ-ਜਾਂਦੇ ਕਿਹਾ ਕਿ ਮਾਂ ਮੈਨੂੰ ਤਾਂ ਨਿਕਲਣਾ ਪਵੇਗਾ ਮੇਰਾ ਕੰਮ ਹੈ ਮੇਰੇ ਲਈ ਕੁਝ ਤਾਂ ਮੈਂ ਹੈਰਾਨ ਸੀ ਮੇਰਾ ਮਾਂ ਨੇ ਦੋ ਵਾਕ ਕਹੇ ਵੱਡੇ ਹੀ ਯਾਨੀ ਇੱਕ ਜਿਸ ਨੇ ਕਦੇ ਸਕੂਲ ਦਾ ਦਰਵਾਜ਼ਾ ਨਹੀਂ ਦੇਖਿਆ ਉਹ ਮਾਂ ਕਹਿੰਦੀ ਹੈ ਕੰਮ ਕਰੋ ਬੁੱਧੀ ਨਾਲ ਜੀਵਨ ਜੀਓ ਸ਼ੁੱਧੀ ਨਾਲ।

 

|

ਹੁਣ ਇਹ ਵਾਕ ਉਨ੍ਹਾਂ ਦੇ ਮੂੰਹ ਤੋਂ ਨਿਕਲਣਾ ਇਹ ਮੇਰੇ ਲਈ ਵੱਡਾ ਯਾਨੀ ਇੱਕ ਪ੍ਰਕਾਰ ਨਾਲ ਬਹੁਤ ਵੱਡਾ ਖਜ਼ਾਨਾ ਸੀ ਕੰਮ ਕਰੋ ਬੁੱਧੀ ਗੁਜਰਾਤੀ ਵਿੱਚ ਬੋਲ ਰਹੀ ਸੀ ਉਹ, ਲੇਕਿਨ ਉਸ ਦਾ ਮਤਲਬ ਇਹ ਸੀ ਕੰਮ ਕਰੋ ਬੁੱਧੀ ਨਾਲ ਜੀਵਨ ਜੀਓ ਸ਼ੁੱਧੀ ਨਾਲ। ਤਾਂ ਮੈਂ ਸੋਚਦਾ ਸੀ ਕਿ ਪਰਮਾਤਮਾ ਨੇ ਇਸ ਮਾਂ ਨੂੰ ਕਿਉਂ ਕੁਝ ਨਹੀਂ ਦਿੱਤਾ ਹੋਵੇਗਾ ਕੀ ਵਿਸ਼ੇਸ਼ਤਾ ਹੋਵੇਗੀ ਤਾਂ ਕਦੇ ਲਗਦਾ ਹੈ ਕਿ ਮੈਂ ਇਸ ਦੇ ਕੋਲ ਕਦੇ ਰਹਿੰਦਾ ਤਾਂ ਮੈਂ ਸ਼ਾਇਦ ਅਜਿਹੀ ਬਹੁਤ ਸਾਰੀਆਂ ਚੀਜ਼ਾਂ ਕੱਢ ਸਕਦਾ ਸੀ, ਜਾਣ ਸਕਦਾ ਸੀ, ਤਾਂ ਕਮੀ ਮਹਿਸੂਸ ਹੁੰਦੀ ਹੈ ਕਿ ਇਵੇਂ ਮੇਰਾ ਸੰਵਾਦ ਬਹੁਤ ਘੱਟ ਹੋਇਆ, ਕਿਉਂਕਿ ਮੈਂ ਜਾਂਦਾ ਸੀ ਸਾਲ ਵਿੱਚ ਇੱਕ ਦੋ ਵਾਰ ਚੰਗਾ ਮਾਂ ਕਦੇ ਬਿਮਾਰ ਨਹੀਂ ਹੋਈ, ਮਾਂ ਨੂੰ ਅਤੇ ਕਦੇ ਜਾਂਦਾ ਸੀ ਤਾਂ ਵੀ ਪੁੱਛਦੀ ਸੀ ਮੈਨੂੰ ਕਿ ਭਾਈ ਤੁਹਾਨੂੰ ਕੰਮ ਹੋਵੇਗਾ ਜਾਓ ਜਲਦੀ ਤੁਸੀਂ ਯਾਨੀ ਇਸ ਪ੍ਰਕਾਰ ਦਾ ਉਨ੍ਹਾਂ ਦਾ ਨੇਚਰ ਸੀ।

ਨਿਖਿਲ ਕਾਮਥ- ਤਾਂ ਸਰ ਮੈਂ ਪੌਲੀਟਿਕਸ ਵਿੱਚ ਫਿਰ ਤੋਂ ਆ ਰਿਹਾ ਹਾਂ। ਪਹਿਲਾਂ ਤੁਸੀਂ ਦੱਸਿਆ ਕਿ ਪੌਲੀਟਿਕਸ ਡਰਟੀ ਨਹੀਂ ਹੈ, ਹਿਸਟ੍ਰੀ ਨੇ ਦੱਸਿਆ ਕਿ ਪੌਲੀਟਿਸ਼ੀਅਨ ਸ਼ਾਇਦ ਪੌਲੀਟਿਕਸ ਨੂੰ ਡਰਟੀ ਬਣਾਉਂਦੇ ਹਨ and this is the still the place for ideologistic people if they want to change, change the ecosystem… ਦੂਸਰਾ ਸਵਾਲ ਪੈਸੇ ਇਨ੍ਹਾਂ ਪੌਲੀਟਿਕਸ ਅਗਰ ਅਸੀਂ to the youth of the country we say join politics ਉਨ੍ਹਾਂ ਦੇ ਦਿਮਾਗ ਵਿੱਚ ਸੈਕਿੰਡ ਪ੍ਰੌਬਲਮ ਜੋ ਆਉਂਦਾ ਹੈ ਕਿ ਇਸ ਦੇ ਲਈ ਬਹੁਤ ਪੈਸੇ ਚਾਹੀਦੇ ਹਨ ਅਤੇ ਇਹ ਸਾਡੇ ਕੋਲ ਨਹੀਂ ਹੈ, ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਮੇਰੇ ਲਾਈਫ ਵਿੱਚ ਸਟਾਰਟਅੱਪ ਇੰਡਸਟ੍ਰੀ ਵਿੱਚ ਜਿੱਥੇ ਮੈਂ ਕੰਮ ਕਰਦਾ ਹਾਂ, ਜਦੋਂ ਸਾਨੂੰ ਇੱਕ ਆਈਡਿਆ ਆਉਂਦਾ ਹੈ ਅਸੀਂ ਦੋਸਤਾਂ ਤੋਂ ਫੈਮਿਲੀ ਤੋਂ ਪੈਸੇ ਲੈਂਦੇ ਹਾਂ, ਇਸ ਨੂੰ ਅਸੀਂ ਸੀਡ ਰਾਉਂਡ ਰਹਿੰਦੇ ਹਾਂ ਪੌਲੀਟਿਕਸ ਵਿੱਚ ਇਹ ਕਿਵੇਂ ਹੋਵੇਗਾ।

ਪ੍ਰਧਾਨ ਮੰਤਰੀ- ਮੈਨੂੰ ਬਚਪਨ ਦੀ ਘਟਨਾ ਯਾਦ ਹੈ, ਮੇਰੇ ਪਿੰਡ ਵਿੱਚ ਇੱਕ ਡਾਕਟਰ ਵਸੰਤ ਭਾਈ ਪਰਿਕ ਸੀ, ਚੰਗੇ ਡਾਕਟਰ ਸੀ ਅੱਖਾਂ ਦੇ ਅਤੇ ਸੇਵਾਭਾਵੀ ਸੀ, ਚੰਗੇ ਔਰੇਟਰ ਵੀ ਸੀ ਅਤੇ ਹਿੰਦੀ ਵਿੱਚ ਚੰਗਾ ਬੋਲਦੇ ਸੀ, ਉਹ ਗੁਜਰਾਤੀ ਵਿੱਚ ਚੰਗਾ ਬੋਲਦੇ ਸੀ। ਉਨ੍ਹਾਂ ਨੇ ਇੱਕ ਵਾਰ ਇੰਡੀਪੈਂਡੇਂਟ ਚੋਣਾਂ ਲੜਨਾ ਤੈਅ ਕੀਤਾ ਅਤੇ ਅਸੀਂ ਸਾਰੇ ਵਾਨਰ ਸੈਨਾ ਜਿਸ ਨੂੰ ਕਹੀਏ ਬਾਲ ਸੈਨਾ ਉਹ ਵੀ ਝੰਡਾ ਲੈ ਕੇ ਘੁੰਮਦੇ ਸੀ, ਮੋਟਾ-ਮੋਟਾ ਮੈਨੂੰ ਯਾਦ ਹੈ। ਉਨ੍ਹਾਂ ਨੇ ਲੋਕਾਂ ਤੋਂ ਇੱਕ-ਇੱਕ ਰੁਪਇਆ ਲਿਆ ਸੀ, ਚੋਣਾਂ ਲੜਨ ਦੇ ਲਈ ਅਤੇ ਫਿਰ ਉਨ੍ਹਾਂ ਨੇ ਜਨਤਕ ਸਭਾ ਵਿੱਚ ਹਿਸਾਬ ਦਿੱਤਾ ਸੀ ਕਿ ਕਿੰਨਾ ਪੈਸਾ ਮਿਲਿਆ ਅਤੇ ਸ਼ਾਇਦ ਉਹ ਢਾਈ ਸੌ ਰੁਪਏ ਖਰਚ ਹੋਇਆ ਸੀ, ਉਨ੍ਹਾਂ ਦਾ ਚੋਣਾਂ ਵਿੱਚ ਅਤੇ ਬਹੁਤ ਘੱਟ ਵੋਟ ਨਾਲ ਜਿੱਤੇ ਸੀ ਲੇਕਿਨ ਜਿੱਤ ਗਏ ਸੀ। ਤਾਂ ਅਜਿਹਾ ਨਹੀਂ ਹੈ ਕਿ ਸਮਾਜ ਸੱਚ ਨੂੰ ਨਹੀਂ ਜਾਣਦਾ ਹੈ, ਤੁਹਾਡੇ ਵਿੱਚ ਧੀਰਜ ਚਾਹੀਦਾ ਹੈ, ਤੁਹਾਡਾ ਸਮਰਪਣ ਚਾਹੀਦਾ ਹੈ, ਦੂਸਰਾ ਇਹ ਇੱਕ ਕੰਟ੍ਰੈਕਟ ਦਾ ਭਾਵ ਨਹੀਂ ਚਾਹੀਦਾ ਹੈ ਕਿ ਮੈਂ ਇੰਨਾ ਕਰਦਾ ਹਾਂ ਤਾਂ ਮੈਨੂੰ ਵੋਟ ਮਿਲਣੇ ਚਾਹੀਦੇ ਹਨ। ਫਿਰ ਤੁਸੀਂ ਸਫਲ ਨਹੀਂ ਹੁੰਦੇ ਜੀਵਨ ਵਿੱਚ, ਇਸ ਲਈ ਮੈਂ ਕਿਹਾ ਰਾਜਨੀਤੀ ਨੂੰ ਇਹ ਜੋ ਚੋਣਾਂ ਐੱਮਐੱਲਏ-ਐੱਮਪੀ ਇਸੇ ਵਿੱਚ ਬੰਨ੍ਹ ਕੇ ਰੱਖਿਆ ਹੈ ਬਾਹਰ ਕੱਢੋ।

ਅਸੀਂ ਸਮਾਜ ਜੀਵਨ ਦੇ ਨਾਲ ਜੁੜੇ ਹੋਏ ਕਿਸੇ ਵੀ ਕੰਮ ਨਾਲ ਲਗ ਜਾਈਏ ਉਹ ਰਾਜਨੀਤਕ ਪ੍ਰਭਾਵ ਪੈਦਾ ਕਰਦਾ ਹੀ ਕਰਦਾ ਹੈ। ਕੋਈ ਅਗਰ ਇੱਕ ਛੋਟਾ ਜਿਹਾ ਆਸ਼ਰਮ ਵੀ ਚਲਾਉਂਦਾ ਹੈ, ਬੱਚਿਆਂ ਨੂੰ ਸਿੱਖਿਆ ਦਾ ਕੰਮ ਕਰਦਾ ਹੈ, ਖੁਦ ਚੋਣਾਂ ਨਹੀਂ ਲੜਦਾ ਹੈ ਲੇਕਿਨ ਉਸ ਦੇ ਪ੍ਰਯਾਸਾਂ ਦਾ ਇੱਕ ਪਰਿਣਾਮ ਹੁੰਦਾ ਹੈ ਕਿ ਰਾਜਨੀਤਕ ਪਰਿਣਾਮ ਨਿਕਲਦੇ ਹਨ। ਅਤੇ ਇਸ ਲਈ ਰਾਜਨੀਤੀ ਨੂੰ ਬਹੁਤ ਵੱਡੇ ਕੈਨਵਾਸ ‘ਤੇ ਦੇਖਣ ਦੀ ਜ਼ਰੂਰਤ ਹੈ ਅਤੇ ਕਦੇ-ਕਦੇ ਤਾਂ ਮੈਂ ਕਹਿੰਦਾ ਹਾਂ ਡੈਮੋਕ੍ਰੇਸੀ ਵਿੱਚ ਵੋਟਰ ਖੁਦ ਵੀ in a way ਪੌਲੀਟਿਸ਼ੀਅਨ ਹਨ, ਉਹ ਆਪਣਾ ਵੋਟ ਦਿੰਦਾ ਹੈ ਤਦ ਇੱਕ ਆਪਣਾ ਮਾਈਂਡ ਅਪਲਾਈ ਕਰਦਾ ਹੈ ਇਸ ਨੂੰ ਦਵਾਂ ਇਸ ਨੂੰ ਨਾ ਦਵਾਂ ਜਿਸ ਨੂੰ ਨਾ ਦਵਾਂ ਉਸ ਦੇ ਪ੍ਰਤੀ ਉਸ ਦੇ ਮਨ ਵਿੱਚ ਕੋਈ ਭਾਵ ਪਿਆ ਹੈ, ਜਿਸ ਨੂੰ ਦਵਾਂ ਉਸ ਦੇ ਲਈ ਮਨ ਵਿੱਚ ਭਾਵ ਪਿਆ ਹੈ, ਇਸ ਲਈ ਡੈਮੋਕ੍ਰੇਸੀ ਵਿੱਚ ਮੇਰੇ ਕੇਸ ਵਿੱਚ ਮੈਂ ਅਨੁਭਵ ਕਰਦਾ ਹਾਂ ਕਿ ਮੈਨੂੰ ਭਲੇ ਮੈਂ ਰਾਜਨੀਤੀ ਵਿੱਚ ਹਾਂ, ਲੇਕਿਨ ਜੋ ਸੋ ਕੌਲਡ ਪੌਲੀਟਿਸ਼ੀਅਨ ਜਿਸ ਨੂੰ ਕਹਿੰਦੇ ਹਨ ਅਜਿਹਾ ਮੈਂ ਨਹੀਂ ਹਾਂ।

ਚੋਣਾਂ ਦੇ ਸਮੇਂ ਹੀ ਮੈਨੂੰ ਇਹ ਰਾਜਨੀਤਕ ਭਾਸ਼ਣ ਕਰਨੇ ਪੈਂਦੇ ਹਨ ਇਹ ਮੇਰੀ ਮਜਬੂਰੀ ਹੈ, ਮੈਨੂੰ ਚੰਗਾ ਨਹੀਂ ਲਗਦਾ ਲੇਕਿਨ ਕਰਨਾ ਪੈਂਦਾ ਹੈ, ਇੱਕ ਅਜਿਹੀ ਮਜਬੂਰੀ ਹੈ ਮੇਰਾ ਪੂਰਾ ਸਮਾਂ ਚੋਣਾਂ ਦੇ ਇਲਾਵਾ ਗਵਰਨੈਂਸ ‘ਤੇ ਹੁੰਦਾ ਹੈ ਅਤੇ ਜਦੋਂ ਮੈਂ ਸੱਤਾ ਵਿੱਚ ਨਹੀਂ ਸੀ ਤਾਂ ਮੇਰਾ ਪੂਰਾ ਸਮਾਂ ਸੰਗਠਨ ‘ਤੇ ਹੁੰਦਾ ਸੀ, ਹਿਊਮਨ ਰਿਸੋਰਸ ਡਿਵੈਲਪਮੈਂਟ ‘ਤੇ, ਮੈਂ ਆਪਣੇ ਵਰਕਰਾਂ ਦੇ ਜੀਵਨ ਨੂੰ ਗੜ੍ਹਨ ਦੇ ਲਈ ਖਪਿਆ ਰਹਿੰਦਾ ਸੀ। ਇਸ ‘ਤੇ ਭਾਸ਼ਣ ਮੁਕਾਬਲਾ ਕਿਵੇਂ ਕਰਨਾ, ਪ੍ਰੈੱਸ ਨੋਟ ਕਿਵੇਂ ਲਿਖਣਾ, ਮਾਸ ਮੋਬੀਲਾਇਜ਼ੇਸ਼ਨ ਕਿਵੇਂ ਕਰਨਾ, ਮੈਂ ਇੱਕ-ਇੱਕ ਚੀਜ਼ ਵਿੱਚ ਲਗਿਆ ਰਹਿੰਦਾ ਸੀ। ਮੈਂ ਫਲਾਣਾ ਢਿੰਕਣਾ ਭਾਈ  ਅਜਿਹਾ ਹੋਵੇ ਫਲਾਣਾ ਉਸ ਚੱਕਰ ਵਿੱਚ ਨਹੀਂ ਪੈਂਦਾ ਸੀ ਅਤੇ ਇੱਥੇ ਵੀ ਤੁਸੀਂ ਦੇਖਿਆ ਹੋਵੇਗਾ, ਜਦੋਂ ਮੈਂ ਗੁਜਰਾਤ ਵਿੱਚ ਸੀ। ਜਿਵੇਂ ਮੈਂ ਮੇਰੇ ਸਾਹਮਣੇ ਵਿਸ਼ੇ ਮੈਂ ਨਵਾਂ ਮੁੱਖ ਮੰਤਰੀ ਬਣਿਆ ਸੀ ਤਾਂ ਮੇਰੇ ਸਾਹਮਣੇ ਇੱਕ ਕੰਮ ਸੀ ਭੂਚਾਲ ਦਾ, ਤਾਂ ਮੈਂ ਭੂਚਾਲ ਗ੍ਰਸਤ ਇਲਾਕੇ ਵਿੱਚ ਗਿਆ।

ਆ ਕੇ ਮੈਂ ਅਫਸਰਾਂ ਨਾਲ ਮੀਟਿੰਗ ਕੀਤੀ ਉਨ੍ਹਾਂ ਨੂੰ ਪੁੱਛਿਆ ਮੈਂ ਕਿਹਾ ਭਾਈ ਤਦ ਤੱਕ ਭੂਚਾਲ ਨੂੰ ਨੌ ਮਹੀਨੇ ਹੋ ਚੁੱਕੇ ਸੀ, ਮੈਂ ਅਕਤੂਬਰ ਮਹੀਨੇ ਵਿੱਚ ਗਿਆ ਸੀ, ਤਾਂ ਉਨ੍ਹਾਂ ਨੇ ਕਿਹਾ ਸਾਹਬ ਮਾਰਚ ਮਹੀਨੇ ਤੱਕ ਇਹ ਹੋਵੇਗਾ, ਮੈਂ ਕਿਹਾ ਭਾਈ ਮਾਰਚ ਮਹੀਨਾ ਤੁਹਾਡੇ ਦਿਮਾਗ ਵਿੱਚ ਜੋ ਇਹ ਸਰਕਾਰੀ ਜੋ ਈਅਰ ਹੈ ਬਜਟ ਦੇ ਕਾਰਨ ਫਾਇਨੈਂਸ਼ੀਅਲ ਈਅਰ ਉਸ ਤੋਂ ਬਾਹਰ ਨਿਕਲੋ, ਮੈਨੂੰ ਦੱਸੋ 26 ਜਨਵਰੀ ਤੋਂ ਪਹਿਲਾਂ ਕੀ ਕਰੋਗੇ, ਕਿਉਂਕਿ ਦੇਸ਼ 26 ਜਨਵਰੀ ਨੂੰ ਆ ਕੇ ਦੇਖੇਗਾ ਕਿ ਇੱਕ ਸਾਲ ਵਿੱਚ ਕੀ ਹੋਇਆ। ਤਾਂ ਸਾਡਾ ਟਾਰਗੇਟ, ਇਸ ਲਈ ਮੈਂ ਕਿਹਾ ਮੈਨੂੰ ਦਸੰਬਰ ਐਂਡ ਦਾ ਟਾਰਗੇਟ ਦਵੋ ਤਾਂ ਅਫਸਰਾਂ ਨੂੰ ਫਿਰ ਮੈਂ ਕਿਹਾ ਕਿ ਚਲੋ ਭਾਈ 43 ਤਾਲੁਕੇ ਸਨ, ਮੈਂ ਕਿਹਾ ਹਰ ਅਫਸਰ ਇੱਕ ਤਾਲੁਕਾ ਦਾ ਇੰਚਾਰਜ ਅਤੇ ਤੁਸੀਂ ਉਸ ਬਲੌਕ ਦੇ ਚੀਫ ਮਿਨਿਸਟਰ ਹੋ, ਜਾਓ ਅਤੇ ਉੱਥੇ ਮੈਨੂੰ ਕੰਮ ਕਰਕੇ ਦਿਖਾਓ। ਫ੍ਰਾਈਡੇਅ ਨੂੰ ਜਾਣਾ ਹੈ, ਮੰਡੇ ਨੂੰ ਮੈਂ ਪੁੱਛਾਂਗਾ ਕੀ ਕੀਤਾ? ਸਭ ਜਾ ਕੇ ਵਾਪਸ ਆਏ, ਪਹਿਲੀ ਮੀਟਿੰਗ ਹੋਈ।

ਮੀਟਿੰਗ ਵਿੱਚ ਕਹਿੰਦੇ ਹਨ ਸਾਹਬ ਇਹ ਤਾਂ ਹੋ ਹੀ ਨਹੀਂ ਸਕਦਾ। ਮੈਂ ਕਿਹਾ ਕਿਉਂ? ਬੋਲੇ ਸਾਹਬ ਇਹ ਨਿਯਮ ਹੀ ਅਜਿਹਾ ਹੈ ਕਿ ਉਹ...ਮੈਂ ਕਿਹਾ ਨਿਯਮ ਕਿਸ ਨੇ ਬਣਾਇਆ? ਉਹ ਬੋਲੇ ਅਸੀਂ ਬਣਾਇਆ। ਮੈਂ ਕਿਹਾ ਹੁਣ ਤੁਸੀਂ ਉਸ ਜ਼ਮੀਨ ‘ਤੇ ਗਏ, ਤਾਂ ਤੁਹਾਨੂੰ ਪਤਾ ਚੱਲਿਆ ਕਿ ਸਧਾਰਣ ਮਨੁੱਖ ਦੀ ਮੁਸੀਬਤ ਕੀ ਹੈ। ਮੈਂ ਕਿਹਾ ਹੁਣ ਨਿਯਮ ਬਦਲੋ ਅਤੇ ਸਾਰੇ ਨਿਯਮ ਉਨ੍ਹਾਂ ਲੋਕਾਂ ਲਈ ਬਦਲੇ ਅਤੇ ਤੇਜ਼ੀ ਨਾਲ ਕੰਮ ਹੋਇਆ ਅਤੇ ਜਦੋਂ ਜਨਵਰੀ ਮਹੀਨੇ ਵਿੱਚ ਦੇਸ਼ ਭਰ ਦੇ, ਦੁਨੀਆ ਭਰ ਦਾ ਮੀਡੀਆ ਉੱਥੇ ਗਿਆ, ਤਾਂ ਉਸ ਨੇ ਲਗਿਆ ਕਿ ਭਾਈ, ਤਾਂ ਹੁਣ ਮੈਂ ਉੱਥੇ ਪੌਲੀਟਿਕਸ ਨਹੀਂ ਕਰ ਰਿਹਾ ਸੀ। ਮੈਂ ਇੱਕ ਟੀਮ ਸਪੀਰਿਟ ਨਾਲ ਸਭ ਨੂੰ ਮੋਟੀਵੇਟ ਕਰਦੇ ਹੋਏ ਇੱਕ ਪਰਿਣਾਮ ਦੀ ਤਰਫ ਲੈ ਜਾ ਰਿਹਾ ਸੀ। ਮੈਂ ਅਨੁਭਵੀ ਨਹੀਂ ਸੀ, ਮੈਂ ਨਵਾਂ ਸੀ। ਮੈਨੂੰ ਸਰਕਾਰ ਚਲਾਉਣ ਦਾ ਕੋਈ ਗਿਆਨ ਨਹੀਂ ਸੀ।

ਮੈਂ ਇੱਥੇ ਦਿੱਲੀ ਵਿੱਚ ਆਇਆ, ਤਾਂ ਦਿੱਲੀ ਵਿੱਚ ਮੈਂ ਇੱਕ ਮੇਰੇ ਸਕੱਤਰਾਂ ਨੂੰ ਇੱਕ ਦਿਨ ਬੁਲਾਇਆ। ਮੈਂ ਕਿਹਾ ਮੇਰੀ ਇੱਕ ਇੱਛਾ ਹੈ ਤੁਸੀਂ ਕਰੋਗੇ ਕੰਮ? ਬੋਲੇ ਨਹੀਂ ਨਹੀਂ ਸਾਹਬ ਤੁਸੀਂ ਦੱਸੋ ਜੋ... ਮੈਂ ਕਿਹਾ ਕਿ ਆਪ ਸਭ ਲੋਕ ਆਪਣੇ ਪਰਿਵਾਰ ਦੇ ਨਾਲ ਦੋ-ਤਿੰਨ ਦੀ ਛੁੱਟੀ ਲਵੋ। ਤਾਂ ਉਨ੍ਹਾਂ ਨੂੰ ਲੱਗਿਆ ਇਹ ਪ੍ਰਾਈਮ ਮਿਨਿਸਟਰ ਛੁੱਟੀ ਕੀ? ਮੈਂ ਕਿਹਾ ਲੇਕਿਨ ਛੁੱਟੀ ਵਿੱਚ ਇੱਕ ਕੰਮ ਕਰਨਾ ਹੈ, ਤੁਸੀਂ ਜਦੋਂ ਆਈਏਐੱਸ ਅਫਸਰ ਬਣੇ ਅਤੇ ਪਹਿਲੀ ਜੋ ਜੌਬ ਕੀਤੀ ਸੀ ਜਿਸ ਪਿੰਡ ਵਿੱਚ, ਉੱਥੇ ਜਾਓ। ਦੋ ਰਾਤ ਉੱਥੇ ਰੁਕੋ, ਆਪਣੇ ਬੱਚਿਆਂ ਨੂੰ ਅਗਰ ਲੈ ਗਏ ਅਤੇ ਆਪਣੀ ਪਤਨੀ ਨੂੰ, ਬੱਚਿਆਂ ਨੂੰ ਦੱਸੋ ਕਿ ਭਾਈ ਇਸ ਔਫਿਸ ਵਿੱਚ ਮੈਂ ਬੈਠਦਾ ਸੀ, ਇੱਥੇ ਪੰਖਾ ਵੀ ਨਹੀਂ ਸੀ, ਐਂਬੇਸਡਰ ਗੱਡੀ ਇੱਕ ਸੀ ਤਾਂ ਚਾਰ ਲੋਕ ਜਾਂਦੇ ਸੀ, ਸਾਰਾ ਦਿਖਾਓ ਅਤੇ ਫਿਰ ਆ ਕੇ ਅਸੀਂ ਗੱਲ ਕਰਾਂਗੇ। ਗਏ ਸਭ ਲੋਕ, ਆਏ...ਮੈਂ ਕਿਹਾ ਸਾਹਬ ਤੁਸੀਂ ਹੋ ਆਏ? ਬੋਲੇ ਹਾਂ ਸਾਹਬ ਹੋ ਆਏ! ਪੁਰਾਣੇ ਲੋਕ ਮਿਲੇ? ਬੋਲੇ ਮਿਲੇ!

ਮੈਂ ਕਿਹਾ ਮੇਰਾ ਤੁਹਾਨੂੰ ਇੱਕ ਬਹੁਤ ਗੰਭੀਰ ਸਵਾਲ ਹੈ ਤੁਹਾਨੂੰ, ਜਿਸ ਜਗ੍ਹਾ ‘ਤੇ ਤੁਸੀਂ ਗਏ ਸੀ, ਨੌਕਰੀ ਦੀ ਸ਼ੁਰੂਆਤ ਕੀਤੀ ਸੀ, ਅੱਜ ਤੋਂ 25 ਸਾਲ ਪਹਿਲਾਂ, 30 ਸਾਲ ਪਹਿਲਾਂ, ਤੁਸੀਂ ਤਾਂ ਉੱਥੇ ਤੋਂ ਇੱਥੇ ਪਹੁੰਚ ਗਏ, 25 ਸਾਲ ਪਹਿਲਾਂ ਜੋ ਪਿੰਡ ਸੀ ਅਜਿਹਾ ਹੀ ਹੈ ਕਿ ਬਦਲਿਆ ਹੋਇਆ ਹੈ? ਉਨ੍ਹਾਂ ਨੂੰ ਸਭ ਨੂੰ ਚੋਟ ਪਹੁੰਚੀ, ਉਨ੍ਹਾਂ ਨੂੰ ਲਗਿਆ ਹਾਂ ਸਾਹਬ ਉਹ ਤਾਂ ਵੈਸੇ ਦੇ ਵੈਸੇ ਹਨ! ਮੈਂ ਕਿਹਾ ਮੈਨੂੰ ਦੱਸੋ ਕੌਣ ਜ਼ਿੰਮਵਾਰ? ਤਾਂ ਮੈਂ ਉਨ੍ਹਾਂ ਨੂੰ ਕੁਝ ਬੁਰਾ-ਭਲਾ ਨਹੀਂ ਕਿਹਾ, ਮੈਂ ਉਨ੍ਹਾਂ ਨੂੰ ਮੋਟੀਵੇਟ ਕੀਤਾ, ਰਿਅਲਿਟੀ ਨਾਲ ਜਾਣੂ ਕਰਵਾਇਆ। ਉਨ੍ਹਾਂ ਨੂੰ ਉਸ ਦੁਨੀਆ ਵਿੱਚ ਲੈ ਗਿਆ ਮੈਂ ਵਾਪਸ, 25 ਸਾਲ ਪਹਿਲਾਂ, ਤਾਂ ਮੇਰਾ ਕੰਮ ਕਰਨ ਦਾ ਤਰੀਕਾ... ਮੈਨੂੰ ਕਦੇ ਕਿਸੇ ਨੂੰ ਅਪਸ਼ਬਦ ਨਹੀਂ ਕਹਿਣਾ ਪੈਂਦਾ ਹੈ। ਕਿਸੇ ਨੂੰ ਡਾਂਟਨਾ ਨਹੀਂ ਪੈਂਦਾ ਹੈ। ਮੈਂ ਇਸ ਤੋਂ ਇਨ੍ਹਾਂ ਤਰੀਕਿਆਂ ਨਾਲ ਕੰਮ ਲੈਂਦਾ ਹਾਂ।

ਨਿਖਿਲ ਕਾਮਥਅਤੇ ਅਗਰ ਤੁਸੀਂ ਔਰਗਨਾਈਜ਼ੇਸ਼ਨ ਬਾਰੇ ਗੱਲ ਕਰੋ, ਤਾਂ ਐਂਟਰਪ੍ਰੇਨਿਯੋਰਸ਼ਿਪ ਸਟਾਰਟਅੱਪ ਬਿਜ਼ਨਸਿਸ ਵਿੱਚ ਜਦੋਂ ਸਾਇਕਲ ਚੰਗਾ ਚਲ ਰਿਹਾ ਹੋਵੇ, ਤਾਂ ਲੋਕ ਬਹੁਤ ਸਾਰੇ ਲੋਕਾਂ ਨੂੰ ਹਾਇਰ ਕਰਦੇ ਹਨ।  ਫਿਰ ਮਾਰਕਿਟ ਸਲੋਅ ਡਾਉਨ ਹੋ ਜਾਂਦਾ ਹੈ ਜਾਂ ਸਾਇਕਲ ਬਦਲਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਲੋਕਾਂ ਨੂੰ ਫਾਇਰ ਕਰਨਾ ਪੈਂਦਾ ਹੈ। ਤੁਸੀਂ ਹਮੇਸ਼ਾ ਤੋਂ ਕਿਹਾ ਹੈ ਮਿਨਿਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ, ਕੀ ਇਹ ਸਾਡੀ ਸਰਕਾਰ have we been able to achieve this to a certain accent? ਇਹ ਕਿਵੇਂ ਚਲ ਰਿਹਾ ਹੈ?

ਪ੍ਰਧਾਨ ਮੰਤਰੀ: ਤੁਹਾਨੂੰ ਸਹੀ ਲਗੇਗਾ! ਸਾਡੇ ਇੱਥੇ ਮਿਨਿਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ ਦਾ ਕੁਝ ਲੋਕਾਂ ਨੇ ਨਾਸਮਝੀ ਵਿੱਚ ਆਪਣੇ ਆਪਣੇ ਅਰਥ ਕੱਢੇ। ਕੁਝ ਲੋਕਾਂ ਨੂੰ ਲੱਗਿਆ ਕਿ ਮੰਤਰੀਆਂ ਦੀ ਸੰਖਿਆ ਘੱਟ ਮਤਲਬ ਮਿਨਿਮਮ ਗਵਰਨਮੈਂਟ, ਕੁਝ ਲੋਕਾਂ ਨੂੰ ਲੱਗਿਆ ਕਿ ਕਰਮਚਾਰੀਆਂ ਦੀ ਸੰਖਿਆ ਮਤਲਬ ਮਿਨਿਮਮ ਗਵਰਨਮੈਂਟ, ਮੇਰੀ ਇਹ ਕਲਪਨਾ ਕਦੇ ਨਹੀਂ ਸੀ। ਉੱਪਰ ਤੋਂ ਮੈਂ ਤਾਂ ਆ ਕੇ ਸਕਿੱਲ ਮਿਨੀਸਟ੍ਰੀ ਅਲੱਗ ਬਣਾਈ, ਕੋਔਪਰੇਟਿਵ ਮਿਨੀਸਟ੍ਰੀ ਅਲੱਗ ਬਣਾਈ, ਫਿਸ਼ਰੀਜ਼ ਮਿਨੀਸਟ੍ਰੀ ਅਲੱਗ ਬਣਾਈ। ਤਾਂ ਦੇਸ਼ ਵਿੱਚ ਜਿਹੜੇ-ਜਿਹੜੇ ਫੋਕਸ ਏਰੀਆ ਹੁੰਦੇ ਹਨ ਉਸ ਦੇ ਲਈ.... ਜਦੋਂ ਮੈਂ ਮਿਨਿਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ ਕਹਿੰਦਾ ਹਾਂ, ਸਾਡੇ ਇੱਥੇ ਜੋ ਪ੍ਰੋਸੈੱਸ ਚਲਦਾ ਹੈ ਲੰਬਾ, ਇੱਕ ਕਲੀਅਰੈਂਸ ਲੈਣਾ ਹੈ ਤਾਂ ਛੇ-ਛੇ ਮਹੀਨੇ ਚਲ ਰਿਹਾ ਹੈ।

ਇੱਕ ਕੋਰਟ ਕਚਹਿਰੀ ਦਾ ਮਾਮਲਾ ਹੈ, ਤਾਂ ਸੌ-ਸੌ ਸਾਲ ਤੱਕ ਪੁਰਾਣੇ ਕੇਸ ਹਾਲੇ ਤੱਕ ਲਟਕੇ ਪਏ ਹਨ। ਇਸ ਲਈ ਅਸੀਂ ਕੀ ਕੀਤਾ ਕਰੀਬ 40000 ਕੰਪਲਾਯੰਸ ਅਸੀਂ ਕੱਢ ਦਿੱਤੇ, ਵਰਨਾ ਇਹ ਡਿਪਾਰਟਮੈਂਟ ਤੁਹਾਡੇ ਤੋਂ ਇਹ ਚੀਜ਼ ਮੰਗੇਗਾ, ਬਗਲ ਵਾਲਾ ਭਾਈ ਤੁਹਾਡੇ ਤੋਂ ਉਹੀ ਚੀਜ਼ ਮੰਗੇਗਾ, ਤੀਸਰਾ ਵੀ ਉਹੀ ਮੰਗੇਗਾ। ਭਾਈ ਇੱਕ ਨੇ ਮੰਗ ਲਿਆ ਹੈ ਨਾ, ਤੁਸੀਂ ਉਪਯੋਗ ਕਰੋ ਨਾ! 40000 ਕੰਪਲਾਯੰਸ ਤੁਸੀਂ ਕਲਪਨਾ ਕਰ ਸਕਦੇ ਹੋ ਹਿੰਦੁਸਤਾਨ ਦੇ ਸਧਾਰਣ ਮਨੁੱਖ ਨੂੰ ਕਿੰਨਾ ਬਰਡਨ ਹੁੰਦਾ ਹੈ। ਮੈਂ ਕਰੀਬ-ਕਰੀਬ 1500 ਕਾਨੂੰਨ ਖਤਮ ਕੀਤੇ। ਮੈਂ ਕ੍ਰਿਮੀਨਲ ਚੀਜ਼ਾਂ ਨਾਲ ਜੋੜਨ ਵਾਲੇ ਕਾਨੂੰਨਾਂ ਨੂੰ ਬਦਲਿਆ ਹੈ। ਜੋ ਮੇਰੀ ਜੋ ਮਿਨੀਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ ਦੀ ਕਲਪਨਾ ਹੈ ਉਹ ਇਹ ਹੈ ਅਤੇ ਮੈਂ ਅੱਜ ਦੇਖ ਰਿਹਾ ਹਾਂ ਕਿ ਇਹ ਸਭ ਚੀਜ਼ਾਂ ਹੋ ਰਹੀਆਂ ਹਨ।

ਨਿਖਿਲ ਕਾਮਥ: ਸਰ ਇੰਡੀਆ ਸਟੈਕ ਜਿਵੇਂ ਕਿ ਅਸੀਂ ਡਾਇਰੈਕਟ ਬੈਨੀਫਿਸ਼ਰੀ ਹਾਂ ਇਸ ਦੇ, ਯੂਪੀਆਈ, ਈਕੇਵਾਈਸੀ ਆਧਾਰ, ਕੀ ਤੁਹਾਨੂੰ ਲਗਿਆ ਸੀ ਜਦੋਂ ਇਸ ਦਾ ਕੰਸੈਪਸ਼ਨ ਹੋਇਆ ਸੀ ਕਿ it will play out in the manner that it did?

 

ਪ੍ਰਧਾਨ ਮੰਤਰੀ: ਅੱਜ ਮੈਂ 30 ਸੈਕੰਡ ਵਿੱਚ, 30 ਸੈਕੰਡ ਵਿੱਚ 10 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਭੇਜ ਸਕਦਾ ਹਾਂ। ਮੈਂ ਅੱਜ ਦੇਸ਼ ਦੇ 13 ਕਰੋੜ ਗੈਸ ਸਲੰਡਰ ਦੇ ਉਪਭੋਗਤਾਵਾਂ ਨੂੰ ਸਬਸਿਡੀ ਦੇ ਪੈਸੇ ਇੱਕ ਕਲਿੱਕ ਨਾਲ 30 ਸੈਕੰਡ ਵਿੱਚ ਭੇਜ ਸਕਦਾ ਹਾਂ, ਕਿਉਂ? ਜਨਧਨ ਅਕਾਉਂਟ ਕਿਸੇ ਨੂੰ ਲਗੇਗਾ ਪਤਾ, ਲੇਕਿਨ ਦੇਸ਼ ਦੇ ਕਰੋੜਾਂ ਰੁਪਏ ਜੋ ਲੀਕੇਜ ਹੁੰਦਾ ਸੀ, ਜੋ ਭ੍ਰਿਸ਼ਟਾਚਾਰ ਹੁੰਦਾ ਸੀ, ਉਹ ਗਿਆ ਅਤੇ ਟੈਕਨੋਲੋਜੀ ਦਾ ਇੱਕ ਉਪਯੋਗ ਹੋਇਆ। ਹੁਣ ਯੂਪੀਆਈ ਤੁਸੀਂ ਦੇਖੋ, ਪੂਰੀ ਦੁਨੀਆ ਦੇ ਲਈ ਅਜੂਬਾ ਹੈ ਜੀ, ਦੁਨੀਆ ਦੇ ਮਹਿਮਾਨ ਆਉਂਦੇ ਹਨ ਤਾਂ ਪੁੱਛਦੇ ਹਨ ਕਿ ਭਾਈ ਯੂਪੀਆਈ ਕਿਵੇਂ ਕੰਮ ਕਰਦਾ ਹੈ? ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਜਰਾ ਉਹ ਕਿਸੇ ਵੇਂਡਰ ਦੇ ਇੱਥੇ ਹੋ ਆਓ ਭਾਈ! ਫਿਨਟੈੱਕ ਦੀ ਦੁਨੀਆ ਵਿੱਚ ਅਤੇ ਟੈਕਨੋਲੋਜੀ ਨੂੰ ਡੈਮੋਕ੍ਰਿਟਾਈਜ਼ ਕਿਵੇਂ ਕੀਤਾ ਜਾਂਦਾ ਹੈ, ਇਹ ਦੁਨੀਆ ਦੇ ਸਾਹਮਣੇ ਭਾਰਤ ਨੇ ਇੱਕ ਉਦਾਹਰਣ ਪੇਸ਼ ਕੀਤਾ ਹੈ। ਅੱਜ ਦੇਸ਼ ਦੇ ਨੌਜਵਾਨਾਂ ਦੀ ਜੇਬ ਵਿੱਚ ਇੱਕ ਮੋਬਾਇਲ ਫੋਨ ਹੋਵੇ, ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਅਤੇ ਮੇਰੇ ਦੇਸ਼ ਦੇ ਨੌਜਵਾਨ ਯਾਦ ਰੱਖਣਗੇ ਕਦੇ ਨਾ ਕਦੇ ਕਿ ਭਾਈ ਇੱਕ ਅਜਿਹੀ ਸਰਕਾਰ ਆਈ ਸੀ, ਜਦੋਂ ਪੂਰੀ ਦੁਨੀਆ ਮੇਰੀ ਜੇਬ ਵਿੱਚ ਸੀ, ਮੇਰੇ ਮੋਬਾਇਲ ਵਿੱਚ ਸੀ। ਟੈਕਨੋਲੋਜੀ ਡ੍ਰਿਵਨ ਸੇਂਚੁਰੀ ਹੈ, ਦੇਸ਼ ਨੇ ਸੈਪਰੇਟ ਇਨੋਵੇਸ਼ਨ ਦੇ ਲਈ ਕਮੀਸ਼ਨ ਬਣਾਇਆ ਹੈ। ਮੈਂ ਇਨੋਵੇਸ਼ਨ ਦੇ ਲਈ ਅਲੱਗ ਫੰਡ ਕੱਢਿਆ ਹੈ। ਨੌਜਵਾਨ ਰਿਸਕ ਲੈਣ, ਉਸ ਨੂੰ ਲਗਣਾ ਚਾਹੀਦਾ ਹੈ ਕਿ ਭਾਈ ਭਲੇ ਮੈਂ ਫੇਲ੍ਹ ਹੋ ਜਾਵਾਂਗਾ ਤਾਂ ਵੀ ਕੋਈ ਮੈਂ ਭੁੱਖਾ ਨਹੀਂ ਮਰਾਂਗਾ, ਕੋਈ ਹੈ ਮੇਰੀ ਚਿੰਤਾ ਕਰੇਗਾ।

ਮੈਂ ਇੱਕ ਵਾਰ ਗਿਆ ਸੀ ਤਾਇਵਾਨ! ਤਾਂ ਮੇਰਾ ਸੁਭਾਅ ਇੱਕ ਸਟੂਡੈਂਟ ਦਾ ਹੈ, ਮੇਰੇ ਅੰਦਰ ਕੋਈ ਚੀਜ਼ ਇੱਕ ਹੈ ਕੁਆਲਿਟੀ, ਤਾਂ ਮੈਂ ਕਹਿ ਸਕਦਾ ਹਾਂ ਵਿਦਿਆਰਥੀ ਮੇਰੇ ਅੰਦਰ ਜ਼ਿੰਦਾ ਹੈ। ਤਾਂ ਮੈਂ ਉੱਥੇ ਸਭ ਨੇਤਾਵਾਂ ਨਾਲ ਮਿਲਿਆ ਮੈਂ ਉੱਥੇ ਅਤੇ ਮੈਂ ਇੰਨਾ ਪ੍ਰਸੰਨ ਸੀ ਕਿ ਜਿੰਨੇ ਵੀ ਇਨ੍ਹਾਂ ਦੇ ਲੀਡਰਸ ਸੀ ਅਗਰ ਟ੍ਰਾਂਸਪੋਰਟ ਦਾ ਮਿਨਿਸਟਰ ਸੀ। ਤਾਂ ਉਸ ਨੇ ਦੁਨੀਆ ਦੀ ਬੈਸਟ ਯੂਨੀਵਰਸਿਟੀ ਵਿੱਚ ਟ੍ਰਾਂਸਪੋਰਟ ਵਿੱਚ ਪੀਐੱਚਡੀ ਕੀਤੀ ਹੋਈ ਸੀ। ਯਾਨੀ ਜਿਸ ਵਿਸ਼ੇ ਦਾ ਇਹ ਮਿਨਿਸਟਰ ਸੀ, ਉਸ ਵਿਸ਼ੇ ਦਾ ਉਹ ਟੌਪ ਮੋਸਟ ਯੂਨੀਵਰਸਿਟੀ ਦੀ ਉਹ ਪੀਐੱਚਡੀ ਕੀਤੇ ਹੋਏ ਵਿਅਕਤੀ ਸੀ। ਇਹ ਚੀਜ਼ ਮੇਰੇ ਮਨ ਨੂੰ ਬਹੁਤ ਪ੍ਰਭਾਵਿਤ ਕਰ ਗਈ। ਮੇਰੇ ਦੇਸ਼ ਵਿੱਚ ਵੀ ਮੈਂ ਅਜਿਹਾ ਯੂਥ ਚਾਹੁੰਦਾ ਹਾਂ ਜੋ ਦੇਸ਼ ਨੂੰ ਉਸ ਲੈਵਲ ‘ਤੇ ਲੈ ਜਾਵੇ। ਉੱਥੇ ਤਾਇਵਾਨ ਵਿੱਚ ਮੈਂ ਗਿਆ ਸੀ, ਤਾਂ ਮੇਰਾ ਇੱਕ ਇੰਟਰਪ੍ਰੇਟਰ ਸੀ। ਉਹ ਕੁਆਲੀਫਾਇਡ ਇੰਜੀਨੀਅਰ ਸੀ ਅਤੇ ਚੰਗਾ ਪੜ੍ਹਾ ਲਿਖਿਆ ਸੀ। ਤਾਂ ਇੰਟਰਪ੍ਰੇਟਰ ਦੇ ਰੂਪ ਵਿੱਚ ਉੱਥੇ ਦੀ ਸਰਕਾਰ ਨੇ ਮੇਰੇ ਨਾਲ ਲਗਾਇਆ ਸੀ ਅਤੇ ਮੇਰੀ 10 ਦਿਨ ਦਾ ਟੂਰ ਸੀ ਤਾਇਵਾਨ ਦਾ, ਮੈਂ ਉਸ ਸਰਕਾਰ ਦਾ ਮਹਿਮਾਨ ਸੀ।

ਇਹ ਵੀ ਮੇਰੇ ਮੁੱਖ ਮੰਤਰੀ ਬਣਨ ਦੇ ਪਹਿਲਾਂ ਦੀ ਗੱਲ ਹੈ, ਤਾਂ ਆਖਿਰ ਦੇ ਦਿਨਾਂ ਵਿੱਚ ਉਸ ਨੇ ਮੈਨੂੰ ਪੁੱਛਿਆ ਕਿ ਸਾਹਬ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ, ਅਗਰ ਤੁਸੀਂ ਬੁਰਾ ਨਾ ਮੰਨੋ ਤਾਂ? ਨਹੀਂ ਨਹੀਂ ਮੈਂ ਕਿਹਾ ਭਾਈ ਤੁਸੀਂ ਇੰਨੇ ਦਿਨਾਂ ਤੋਂ ਨਾਲ ਰਹਿ ਰਹੇ ਹੋ, ਬੁਰਾ ਕੀ ਮੰਨੀਏ ਤੁਸੀਂ ਪੁੱਛੋ ਨਾ! ਨਹੀਂ ਨਹੀਂ ਬੋਲੇ ਤੁਹਾਨੂੰ ਬੁਰਾ ਲਗ ਜਾਵੇਗਾ, ਨਹੀਂ ਨਹੀਂ ਨਹੀਂ! ਉਹ ਟਾਲਦਾ ਰਿਹਾ, ਮੈਂ ਕਿਹਾ ਅਜਿਹਾ ਨਾ ਕਰੋ ਭਾਈ, ਤੁਹਾਡੇ ਮਨ ਵਿੱਚ ਕੁਝ ਹੈ, ਤੁਸੀਂ ਪੁੱਛੋ? ਤਾਂ ਉਸ ਨੇ ਮੈਨੂੰ ਪੁੱਛਿਆ ਕਿ ਸਾਹਬ ਕੀ ਹੁਣ ਵੀ ਹਿੰਦੁਸਤਾਨ ਵਿੱਚ ਕਾਲਾ ਜਾਦੂ ਚਲਦਾ ਹੈ? ਹੁਣ ਵੀ ਹਿੰਦੁਸਤਾਨ ਵਿੱਚ ਸੱਪ ਸਪੇਰੇ ਹੁੰਦੇ ਹਨ, ਹੁਣ ਵੀ ਹੁੰਦੇ ਹਨ? ਉਸ ਬੇਚਾਰੇ ਦੇ ਮਨ ਵਿੱਚ ਹਿੰਦੁਸਤਾਨ ਦੀ ਇਹ ਛਵੀ ਸੀ। ਇੰਨੇ ਦਿਨ ਮੈਂ ਉਸ ਦੇ ਨਾਲ ਰਿਹਾ, ਮੈਂ ਟੈਕਨੋਲੋਜੀ ਦੀਆਂ ਚਰਚਾਵਾਂ ਕਰਦਾ ਸੀ, ਫਿਰ ਵੀ ਉਸ ਦੇ ਮਨ ਵਿੱਚ ਇਹ ਸੀ। ਮੈਂ ਉਸ ਨੂੰ ਮਜ਼ਾਕ ਵਿੱਚ ਲਿਆ, ਮੈਂ ਕਿਹਾ ਦੇਖੋ ਭਾਈ ਹੁਣ ਤਾਂ ਸਾਡਾ ਸਾਡੇ ਪੂਰਵਜ ਤਾਂ ਸੱਪ-ਵੱਪ ਦੇ ਨਾਲ ਖੇਡ ਖੇਡਦੇ ਸੀ, ਅਸੀਂ ਲੋਕ ਨਹੀਂ ਖੇਡ ਪਾਉਂਦੇ ਹਾਂ, ਅਸੀਂ ਹੁਣ ਮਾਉਸ ਦੇ ਨਾਲ ਖੇਡਦੇ ਹਾਂ ਅਤੇ ਮੈਂ ਕਿਹਾ ਮੇਰੇ ਦੇਸ਼ ਦਾ ਹਰ ਬੱਚਾ ਮਾਉਸ ਦੇ ਨਾਲ ਖੇਡਦਾ ਹੈ। ਮੈਂ ਕਿਹਾ ਮੇਰੇ ਦੇਸ਼ ਦੀ ਤਾਕਤ ਉਸ ਮਾਉਸ ਵਿੱਚ ਹੈ। ਉਹ ਸੱਪ ਸਪੇਰੇ ਵਾਲਾ ਹਿੰਦੁਸਤਾਨ ਅਲੱਗ ਸੀ।

ਨਿਖਿਲ ਕਾਮਥ: ਇੱਕ ਚੀਜ਼ ਹੈ ਜੋ ਸਾਰੇ ਲੋਕ ਮੰਨਦੇ ਹਨ ਕਿ ਇੰਡੀਆ ਦਾ ਜੋ ਪਰਸੈਪਸ਼ਨ ਹੈ, ਇਹ ਐਂਟਰਪ੍ਰੇਨਿਯੋਰਸ਼ਿਪ ਵਿੱਚ ਵੀ ਕੌਮਨ ਹੈ ਕਿ ਮਾਰਕੀਟਿੰਗ ਇੱਕ ਕੰਪਨੀ ਬਣਾਉਣ ਦਾ ਬਹੁਤ ਵੱਡਾ ਹਿੱਸਾ ਹੁੰਦੀ ਹੈ। ਆਪਣੇ ਇੰਡੀਆ ਦਾ ਪਰਸੈਪਸ਼ਨ ਆਉਟਸਾਇਡ ਆਫ ਇੰਡੀਆ ਬਹੁਤ ਬਦਲਿਆ ਹੈ। ਕੀ ਤੁਸੀਂ ਇਸ ਬਾਰੇ ਕੁਝ ਟਿਪਸ ਦੇ ਸਕਦੇ ਹੋ ਜੋ ਇੱਕ ਐਂਟਰਪ੍ਰੇਨਿਯੋਰ ਸਿੱਖ ਸਕੇ?

ਪ੍ਰਧਾਨ ਮੰਤਰੀ: ਪਹਿਲੀ ਗੱਲ ਇਹ ਹੈ ਕਿ ਇਹ ਕਲੇਮ ਕਰਨਾ ਕਿ ਮੈਂ ਬਦਲਿਆ ਹੈ, ਉਹ ਸਹੀ ਨਹੀਂ ਹੈ। ਮੇਰਾ ਮਤ ਇਹ ਰਿਹਾ ਹੈ ਕਿ ਦੁਨੀਆ ਵਿੱਚ ਜੋ ਵੀ ਵਿਅਕਤੀ ਜਾਂਦਾ ਹੈ ਉਹ ਸਰਕਾਰ ਜਿਸ ਨੂੰ ਭੇਜਦੀ ਹੈ, ਉਹ ਰਾਜਦੂਤ ਹੈ। ਇਹ ਜਾਂਦੇ ਹਨ ਉਹ ਰਾਸ਼ਟਰਦੂਤ ਹੈ। ਅਗਰ ਅਸੀਂ ਇਨ੍ਹਾਂ ਨੂੰ ਔਨ ਬੋਰਡ ਲੈਵਾਂਗੇ ਤਾਂ ਸਾਡੀ ਤਾਕਤ ਅਨੇਕ ਗੁਣਾ ਵਧ ਜਾਵੇਗੀ। ਤਾਂ ਤੁਸੀਂ ਦੇਖਿਆ ਹੋਵੇਗਾ ਅਸੀਂ ਜੋ ਨੀਤੀ ਆਯੋਗ ਬਣਾਇਆ ਹੈ, ਉਸ ਦੇ ਜੋ ਸ਼ੁਰੂਆਤੀ ਜੋ ਸਾਡੇ ਔਬਜੈਕਟਿਵਸ ਹਨ ਉਸ ਵਿੱਚ ਇੱਕ ਔਬਜੈਕਟਿਵ ਇਹ ਹੈ ਕਿ ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤੀ ਭਾਈਚਾਰੇ ਦੀ ਸਮਰੱਥਾ ਨੂੰ ਜੋੜਨਾ, ਇਹ ਲਿਖਿਤ ਹੈ। ਤਾਂ ਮੈਂ ਸੁਵਿਚਾਰਿਤ ਮੇਰਾ ਮਤ ਹੈ ਕਿ ਵਿਸ਼ਵ ਵਿੱਚ ਜੋ ਇਹ ਸਮਰੱਥ ਹੈ, ਉਨ੍ਹਾਂ ਨੂੰ ਸਭ ਨੂੰ ਜੋੜਨਾ ਚਾਹੀਦਾ ਹੈ ।

ਦੂਸਰਾ ਮੈਂ ਮੁੱਖ ਮੰਤਰੀ ਬਣਿਆ ਉਸ ਦੇ ਪਹਿਲਾਂ ਵੀ ਮੇਰਾ ਵਿਦੇਸ਼ਾਂ ਵਿੱਚ ਜਾਣਾ ਬਹੁਤ ਹੋਇਆ ਸੀ ਅਤੇ ਤਦ ਤੋਂ ਮੈਂ ਸੰਗਠਨ ਦੇ ਲੋਕਾਂ ਦੇ ਵਿੱਚ ਹੀ ਰਹਿੰਦਾ ਸੀ, ਉਨ੍ਹਾਂ ਦੇ ਵਿੱਚ ਹੀ ਜਾਂਦਾ ਸੀ, ਤਾਂ ਮੈਂ ਉਨ੍ਹਾਂ ਦੀ ਤਾਕਤ ਤੋਂ ਜਾਣੂ ਸੀ ਅਤੇ ਮੇਰੇ ਕੰਟੈਕਟਸ ਵੀ ਸਨ। ਕਦੇ ਮੈਨੂੰ ਅਟਲ ਜੀ ਦੇ ਕਹਿਣ ‘ਤੇ ਇੱਕ ਕੰਮ ਦੇ ਲਈ ਵੀ ਮੈਂ ਗਿਆ ਸੀ, ਤਾਂ ਮੈਂ ਕਾਫੀ ਮੈਨੂੰ ਸਫਲਤਾ ਮਿਲੀ ਸੀ ਉਸ ਵਿੱਚ, ਤਾਂ ਇਸ ਤਾਕਤ ਦਾ ਉਪਯੋਗ ਪਹਿਲਾਂ ਹੁੰਦਾ ਨਹੀਂ ਸੀ, ਮੈਂ ਉਸ ਦਾ ਚੈਨਲਾਈਜ਼ ਕਰਨਾ ਸ਼ੁਰੂ ਕੀਤਾ, ਤਾਂ ਦੁਨੀਆ ਦੇ ਰਾਜਨੇਤਾਵਾਂ ਨੂੰ ਵੀ ਲਗਣ ਲਗਿਆ ਕਿ ਭਾਈ ਇਹ ਤਾਂ ਬਹੁਤ ਵੱਡਾ ਫੋਰਸ ਹੈ, ਬਹੁਤ ਵੱਡੀ ਤਾਕਤ ਹੈ। ਦੂਸਰਾ ਉਨ੍ਹਾਂ ਨੂੰ ਦੇਖਿਆ ਕਿ ਭਾਈ ਮਿਨਿਮਮ ਕ੍ਰਾਈਮ ਅਗਰ ਕਿਤੇ ਹੈ, ਤਾਂ ਹਿੰਦੁਸਤਾਨੀਆਂ ਵਿੱਚ ਹੈ। ਵੈੱਲ ਐਜੁਕੇਟੇਡ ਹਨ, ਤਾਂ ਹਿੰਦੁਸਤਾਨੀ ਹਨ। ਕਾਨੂੰਨ ਨੂੰ ਮੰਨਣ ਵਾਲੇ ਲੋਕ ਹਨ, ਤਾਂ ਹਿੰਦੁਸਤਾਨੀ ਲੋਕ ਹਨ। ਤਾਂ ਇੱਕ ਓਨਰ ਦਾ ਭਾਵ ਵਧਣ ਲਗਿਆ। ਇਨ੍ਹਾਂ ਸਭ ਦੇ ਲਈ ਇੱਕ ਕਿਊਮੁਲੇਟਿਵ ਇਫੈਕਟ ਜੋ ਹੋਇਆ ਹੈ, ਉਸ ਦੇ ਕਾਰਨ ਅੱਜ ਦੇਸ਼ ਦਾ ਪ੍ਰੋਫਾਈਲ ਵਧਦਾ ਚਲਾ ਜਾ ਰਿਹਾ ਹੈ।

ਨਿਖਿਲ ਕਾਮਥ: ਅਤੇ ਮੈਂ ਇਹ ਇਵੇਂ ਹੀ ਨਹੀਂ ਕਹਿ ਰਿਹਾ ਹਾਂ ਸਰ! ਜਦੋਂ ਮੈਂ ਮੇਰੇ ਬਚਪਨ ਵਿੱਚ, ਜਦੋਂ ਮੈਂ ਬੈਂਗਲੁਰੂ ਵਿੱਚ ਪੜ੍ਹ ਰਿਹਾ ਸੀ 14,15,16,20 ਸਾਲ ਪਹਿਲਾਂ, 25 ਸਾਲ ਪਹਿਲਾਂ, ਉਦੋਂ ਅਜਿਹਾ ਲਗਦਾ ਸੀ ਕਿ ਉਹ ਇੱਕ ਆਦਮੀ ਜੋ ਕਾਲਜ ਗਿਆ, ਅਮਰੀਕਾ ਗਿਆ, ਪੀਐੱਚਡੀ ਕੀਤੀ ਅਤੇ ਮਾਈਕ੍ਰੋਸੋਫਟ ਵਿੱਚ ਨੌਕਰੀ ਕਰ ਰਿਹਾ ਹੈ ਜਾਂ ਅਜਿਹੀ ਕੋਈ ਕੰਪਨੀ ਵਿੱਚ, that was the highlight, ਉਸ ਤੋਂ ਵਧ ਕੇ ਸਾਡੇ ਲੋਕਾਂ ਦੇ ਲਈ ਕੁਝ ਨਹੀਂ ਸੀ। But ਮੈਂ ਇਹ ਕਹਿ ਸਕਦਾ ਹਾਂ ਕਿ ਅੱਜ ਮੈਂ ਜਦੋਂ ਮਿਲਦਾ ਹਾਂ 18 ਸਾਲ ਦੇ ਲੜਕਿਆਂ ਨਾਲ, ਉਹ ਹੁਣ ਨਹੀਂ ਹੈ। ਇਹ ਲੋਕ ਇੰਡੀਆ ਵਿੱਚ ਬਿਲਡ ਕਰਨ ਦੀ ਗੱਲ ਕਰ ਰਹੇ ਹਨ। ਇਹ ਲੋਕ ਬਾਹਰ ਜਾ ਕੇ ਕਾਲਜ ਦੀ ਗੱਲ ਬਹੁਤ ਘੱਟ ਕਰ ਰਹੇ ਹਨ, ਉਦੋਂ ਤੋਂ ਕੰਪੈਂਰਿਜ਼ਨ ਵਿੱਚ, ਤਾਂ this is the big change ਅਤੇ ਇਹ ਮੈਂ ਦੇਖਿਆ ਹੈ ਅਤੇ ਸਰ ਜੇਕਰ ਆਪ again you take the example of entrepreneurship versus politics, competition is a good thing in my world, ਕੀ ਤੁਹਾਡੀ ਦੁਨੀਆਂ ਵਿੱਚ ਵੀ ਕੰਪੀਟੀਸ਼ਨ ਚੰਗੀ ਗੱਲ ਹੈ?

ਪ੍ਰਧਾਨ ਮੰਤਰੀ: ਮੈਂ ਇਸ ਨੂੰ ਥੋੜ੍ਹਾ ਦੋ-ਤਿੰਨ ਅਲੱਗ-ਅਲੱਗ ਚੀਜ਼ਾਂ ਦੱਸਣਾ ਚਾਵਾਂਗਾ। ਮੈਂ ਪਬਲੀਕਲੀ ਕਹਿੰਦਾ ਸੀ ਕਿ ਤੁਸੀਂ ਪਛਤਾਓਗੇ ਜੇਕਰ ਹਿੰਦੁਸਤਾਨ ਵਾਪਸ ਨਹੀਂ ਆਓਗੇ ਤਾਂ, ਹੋ ਸਕੇ ਉਨ੍ਹਾਂ ਜਲਦੀ ਇੱਕ ਪੈਰ ਤਾਂ ਰੱਖ ਦੋ, ਯੁੱਗ ਬਦਲਣ ਵਾਲਾ ਹੈ, ਅਜਿਹਾ ਮੈਂ ਕਹਿੰਦਾ ਸੀ ਅਤੇ ਮੈਂਨੂੰ ਯਾਦ ਹੈ ਜਦੋਂ ਵਿਚਾਲੇ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਸੈਟਬੈਕ, ਮੈਂ ਮੁੱਖ ਮੰਤਰੀ ਸੀ ਇੱਕ ਡੈਮੋਕ੍ਰੇਟਿਕ ਇਲੈਕਟੇਡ ਗਵਰਨਮੈਂਟ ਦਾ ਅਤੇ ਅਮਰੀਕੀ ਸਰਕਾਰ ਨੇ ਮੈਨੂੰ ਵੀਜ਼ਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਵਿਅਕਤੀਗਤ ਜੀਵਨ ਵਿੱਚ ਤਾਂ ਮੇਰੇ ਲਈ ਕੋਈ ਅਮਰੀਕਾ ਜਾਣਾ ਨਹੀਂ ਜਾਣਾ ਕੋਈ ਵੱਡੀ ਚੀਜ਼ ਨਹੀਂ ਸੀ, ਮੈਂ ਪਹਿਲਾਂ ਵੀ ਜਾ ਚੁੱਕਿਆ ਸੀ, ਕੋਈ ਬਹੁਤ ਮੇਰੇ..... ਪਰ ਇੱਕ ਇਲੈਕਟੇਡ ਗਵਰਨਮੈਂਟ ਅਤੇ ਇੱਕ ਸਟੇਟ ਦਾ ਅਪਮਾਨ, ਇਸ ਦੇਸ਼ ਦਾ ਅਪਮਾਨ, ਇਹ ਮੈਂ ਫੀਲ ਕਰਦਾ ਸੀ ਅਤੇ ਮੈਨੂੰ ਮਨ ਵਿੱਚ ਕਸਕ ਸੀ ਕਿ ਇਹ ਕੀ ਹੋ ਰਿਹਾ ਹੈ? ਜਸਟ ਕੁਝ ਲੋਕਾਂ ਨੇ ਝੂਠ ਚਲਾ ਦਿੱਤਾ ਇਸ ਲਈ ਇਹ ਨਤੀਜੇ ਹੋ ਗਏ ਦੁਨੀਆਂ ਵਿੱਚ, ਇਸ ਤਰ੍ਹਾਂ ਚੱਲਦੀ ਹੈ ਦੁਨੀਆਂ, ਮੇਰੇ ਮਨ ਵਿੱਚ ਇੱਕ ਭਾਵ ਸੀ। ਪਰ ਉਸ ਦਿਨ ਮੈਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਮੈਂ ਕਿਹਾ ਕਿ ਅੱਜ ਅਮਰੀਕੀ ਗਵਰਨਮੈਂਟ ਨੇ ਮੇਰਾ ਵੀਜ਼ਾ ਰੱਦ ਕੀਤਾ ਹੈ। ਜੋ ਕਹਿਣਾ ਸੀ ਮੈਂ ਕਿਹਾ ਪਰ ਮੈਂ ਇੱਕ ਗੱਲ ਕਹੀ, ਮੈਨੂੰ ਕੁਝ ਸਵਾਲ ਪੁੱਛਿਆ ਗਿਆ ਮੈਂ ਕਿਹਾ ਦੇਖੋ, ਮੈਂ ਹੁਣ ਅਜਿਹਾ ਹਿੰਦੁਸਤਾਨ ਦੇਖਦਾ ਹਾਂ ਕਿ ਦੁਨੀਆਂ ਵੀਜ਼ਾ ਦੇ ਲਈ ਲਾਈਨ ਵਿੱਚ ਖੜ੍ਹੀ ਰਹੇਗੀ। ਇਹ 2005 ਦਾ ਮੇਰਾ ਸਟੇਟਮੈਂਟ ਹੈ ਅਤੇ ਅੱਜ 2025 ਵਿੱਚ ਅਸੀ ਪਹੁੰਚ ਰਹੇ ਹਾਂ ਮੈਂ ਬੋਲ ਰਿਹਾ ਹਾਂ। ਤਾਂ ਮੈਨੂੰ ਦਿਖਦਾ ਵੀ ਹੈ ਕਿ ਹੁਣ ਸਮਾਂ ਭਾਰਤ ਦਾ ਹੈ। ਮੇਰਾ ਯੂਥ ਜੋ ਹੈ ਮੇਰਾ ਦੇਸ਼ ਦਾ ਕਾਮਨ ਮੈਨ ਹੈ। ਮੈਂ ਹੁਣੇ ਹੀ ਕੁਵੈਤ ਗਿਆ, ਤਾਂ ਮੈਂ ਉੱਥੇ ਲੇਬਰ ਕਾਲੌਨੀ ਵਿੱਚ ਗਿਆ ਸੀ। ਤਾਂ ਸਾਰੇ ਮਜ਼ਦੂਰ ਪਰਿਵਾਰਾਂ ਨਾਲ ਮਿਲ ਰਿਹਾ ਸੀ। ਇਹ ਮਜ਼ਦੂਰ ਉਹ ਹਨ ਜੋ 10-10, 15-15 ਸਾਲ ਪਹਿਲਾਂ ਉੱਥੇ ਗਏ ਹੋਏ ਹਨ। ਤਾਂ ਹੁਣ ਸ਼ਾਦੀ ਵਿਆਹ ਵਿੱਚ ਘਰ ਆਉਂਦੇ ਹੋਣਗੇ ਉਸ ਨਾਲ ਜ਼ਿਆਦਾ ਉਨ੍ਹਾਂ ਦਾ ਨਾਤਾ ਨਹੀਂ ਹੈ। ਇੱਕ ਮਜ਼ਦੂਰ ਨੇ ਮੈਨੂੰ ਕਿਹਾ, ਉਹ ਬਹੁਤ ਇੰਟੀਰੀਅਰ ਇਲਾਕੇ ਵਿੱਚ ਸੀ। ਬੋਲੇ ਸਾਡੇ ਇੱਥੇ ਇੰਟਰਨੈਸ਼ਨਲ ਏਅਰਪੋਰਟ ਕਦੋਂ ਹੋਵਗਾ? ਕੁਵੈਤ ਵਿੱਚ ਮਜ਼ਦੂਰੀ ਕਰਨ ਵਾਲਾ 15 ਸਾਲ ਪਹਿਲਾਂ ਹਿੰਦੁਸਤਾਨ ਛੱਡ ਕੇ ਗਿਆ ਹੋਇਆ ਇਨਸਾਨ ਆਪਣੇ ਡਿਸਟ੍ਰੈਕਟ ਵਿੱਚ ਇੰਟਰਨੈਸ਼ਨਲ ਏਅਰਪੋਰਟ ਦਾ ਡ੍ਰੀਮ ਦੇਖਦਾ ਹੈ, ਇਹ ਇੰਸਪ੍ਰੇਸ਼ਨ ਜੋ ਹੈ ਨਾ ਉਹ ਮੇਰੇ ਦੇਸ਼ ਨੂੰ 2047 ਵਿੱਚ ਵਿਕਸਤ ਬਣਾਏਗਾ। ਅੱਜ ਭਾਰਤ ਦੇ ਹਰ ਯੂਥ ਵਿੱਚ ਮੈਂ ਇਹ ਇੰਸਪ੍ਰੇਸ਼ਨ ਹੈ ਜੀ।

ਨਿਖਿਲ ਕਾਮਥ: ਅਜਿਹਾ ਲੱਗ ਰਿਹਾ ਹੈ ਕਿ ਅੱਜ ਪੂਰੀ ਦੁਨੀਆਂ ਵਾਰ ਦੇ ਵੱਲ ਚੱਲ ਰਹੀ ਹੈ। ਜਿਵੇਂ ਕਿ ਯੂਕਰੇਨ ਐਂਡ ਰਸ਼ੀਆ ਫਾਰ ਇਗਜਾਂਪਲ (Ukraine and Russia for example)। ਜਦੋਂ ਅਜਿਹੇ ਦੇਸ਼ਾਂ ਵਿੱਚ ਇੰਡੀਅਨ ਨੈਸ਼ਨਲਸ ਹੁੰਦੇ ਹਨ ਅਤੇ ਤੁਸੀਂ ਇੰਡੀਆ ਦੇ ਪ੍ਰਧਾਨ ਮੰਤਰੀ ਦੀ ਡੈਜਗੀਨੇਸ਼ਨ ਨਾਲ ਉਨ੍ਹਾਂ ਲਈ responsible in a way ਹੋ, ਤਾਂ ਤੁਸੀਂ ਇਸ ਦੇ ਬਾਰੇ ਵਿੱਚ ਕੁਝ ਬੋਲ ਸਕਦੇ ਹੋ like can you build on this, ਕੀ ਹੁੰਦਾ ਹੈ ਇਸ ਸੈਚੁਏਸ਼ਨ ਵਿੱਚ, ਕੀ ਹੋ ਰਿਹਾ ਹੈ, should be we worried about what is happening in the world?

ਪ੍ਰਧਾਨ ਮੰਤਰੀ: ਵਿਸ਼ਵ ਦੇ ਅੰਦਰ ਸਾਡੇ ਪ੍ਰਤੀ ਵਿਸ਼ਵਾਸ ਹੈ। ਕਾਰਣ ਕੀ ਹੈ, ਸਾਡਾ ਦੋਗਲਾਪਨ ਨਹੀਂ ਹੈ! ਅਸੀਂ ਜੋ ਕਹਿੰਦੇ ਹਾਂ ਸਾਫ ਕਹਿੰਦੇ ਹਾਂ। ਜਿਵੇਂ ਇਸ ਕ੍ਰਾਇਸਿਸ ਦੇ ਸਮੇਂ ਅਸੀਂ ਲਗਾਤਾਰ ਕਿਹਾ ਹੈ ਕਿ ਅਸੀਂ ਨਿਊਟ੍ਰਲ ਨਹੀਂ ਹਾਂ। ਮੈਂ ਲਗਾਤਾਰ ਕਹਿੰਦਾ ਹਾਂ ਅਸੀਂ ਨਿਊਟ੍ਰਿਲ ਨਹੀਂ ਹਾਂ। ਜੋ ਲੋਕ ਕਹਿਦੇ ਹਨ ਕਿ ਅਸੀਂ ਨਿਊਟ੍ਰਲ ਹਾਂ, ਮੈਂ ਨਿਊਟ੍ਰਲ ਨਹੀਂ ਹਾਂ। ਮੈਂ ਸ਼ਾਂਤੀ ਦੇ ਪੱਖ ਵਿੱਚ ਹਾਂ, ਮੇਰਾ ਪੱਖ ਹੈ ਸ਼ਾਂਤੀ ਅਤੇ ਮੈਂ ਉਸ ਦੇ ਲਈ ਜੋ ਯਤਨ ਹੋਵੇਗਾ ਉਸ ਸਮੇਂ ਸਾਥ ਦੇਵਾਂਗਾ। ਮੈਂ ਇਹ ਗੱਲ ਰਸ਼ੀਆ ਨੂੰ ਵੀ ਦੱਸਦਾ ਹਾਂ, ਮੈਂ ਇਹ ਗੱਲ ਯੂਕਰੇਨ ਨੂੰ ਵੀ ਦੱਸਦਾ ਹਾਂ, ਇਹ ਮੈਂ ਇਰਾਨ ਨੂੰ ਵੀ ਦੱਸਦਾ ਹਾਂ, ਮੈਂ ਪੈਲੇਸਟਾਈਨ ਨੂੰ ਵੀ ਦੱਸਦਾ ਹਾਂ, ਇਜ਼ਰਾਈਲ ਨੂੰ ਵੀ ਦੱਸਦਾ ਹਾਂ ਅਤੇ ਉਨ੍ਹਾਂ ਨੂੰ ਮੇਰੀ ਗੱਲ ‘ਤੇ ਭਰੋਸਾ ਹੈ ਕਿ ਮੈਂ ਜੋ ਕਹਿ ਰਿਹਾ ਹਾਂ, ਉਹ ਸੱਚ ਕਹਿ ਰਿਹਾ ਹਾਂ। ਅਤੇ ਉਸ ਦੇ ਕਾਰਨ ਭਾਰਤ ਦੀ ਕ੍ਰੈਡੇਬਿਲਟੀ ਵਧੀ ਹੈ। ਤਾਂ ਜਿਵੇਂ ਦੇਸ਼ ਵਾਸੀਆਂ ਨੂੰ ਹੈ ਕਿ ਭਾਈ ਸੰਕਟ ਹੋਵੇਗਾ ਤਾਂ ਜ਼ਰੂਰ ਮੇਰਾ ਦੇਸ਼ ਮੈਨੂੰ ਸੰਭਾਲ ਲਵੇਗਾ। ਉਸੇ ਤਰ੍ਹਾਂ ਦੁਨੀਆਂ ਨੂੰ ਭਰੇਸਾ ਹੈ ਕਿ ਭਾਈ ਭਾਰਤ ਕਹਿੰਦਾ ਹੈ ਮਤਲਬ ਉਹ ਮੰਨਦਾ ਹੈ। ਦੇਖੋ, ਜਦੋਂ ਕੋਰੋਨਾ  ਦੀ ਸਥਿਤੀ ਆਈ, ਉਦੋਂ ਸਾਡੇ ਨੌਜ਼ਵਾਨ ਭਾਰਤ ਦੀ ਉਸੀ ਜਗ੍ਹਾ ‘ਤੇ ਸਨ, ਜਿੱਥੇ ਸਭ ਤੋਂ ਪਹਿਲਾਂ ਇਹ ਘਟਨਾ ਘਟੀ। ਹੁਣ ਉਨ੍ਹਾਂ ਨੂੰ ਵਾਪਸ ਲਿਆਉਣਾ ਸੀ, ਤਾਂ ਮੈਂ ਏਅਰਫੋਰਸ ਦੇ ਲੋਕਾਂ ਨੂੰ ਕਿਹਾ ਕਿ ਭਾਈ ਦੇਖੋ ਇਹ ਸੰਕਟ ਦਾ ਕੰਮ ਕੰਮ ਹੈ। ਵਾਲੇਂਟਰਲੀ ਜੋ ਅੱਗੇ ਆਉਣਗੇ ਮੈਂ ਉਨ੍ਹਾਂ ਨੂੰ ਹੀ ਕੰਮ ਦੇਵਾਂਗਾ। ਸਾਰੇ ਦੇ ਸਾਰੇ ਅੱਗੇ ਆਏ ਫੌਜ ਦੇ ਲੋਕ, ਯਾਨੀ ਇੱਕ ਪ੍ਰਕਾਰ ਨਾਲ ਮੌਤ ਨੂੰ ਨਾਲ ਲੈ ਕੇ ਚੱਲਣਾ, ਉਸੇ ਤਰ੍ਹਾਂ ਸੀ। ਉਹ ਲੈ ਕੇ ਆਏ, ਭਗਵਾਨ ਦੀ ਕ੍ਰਿਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ। ਪਾਕਿਸਤਾਨ ਦੇ ਲੋਕਾਂ ਨੂੰ ਵੀ ਲਿਆਂਦਾ, ਨੋਪਾਲ ਦੇ ਲੋਕਾਂ ਨੂੰ ਲਿਆਂਦਾ, ਬੰਗਲਾਦੇਸ਼ ਦੇ ਲੋਕਾਂ ਨੂੰ ਲਿਆਂਦਾ। ਤਾਂ ਮੇਰੇ ਮਨ ਵਿੱਚ ਭਾਵ ਇਹੀ ਹੈ ਭਾਈ, ਮੇਰਾ ਦੇਸ਼ਵਾਸੀ, ਉਸ ਨੂੰ ਮੁਸੀਬਤ ਹੋਵੇ ਤਾਂ ਕੌਣ ਉਸ ਦੀ ਚਿੰਤਾ ਕਰੇਗਾ?

 

|

ਮੈਨੂੰ ਬਰਾਬਰ ਯਾਦ ਹੈ ਇਹ ਇੱਕ ਘਟਨਾ ਮੈਂ ਸੁਣੀ ਹੈ ਨੇਪਾਲ ਵਿੱਚ ਭੁਚਾਲ ਆਇਆ, ਜਿੱਥੋਂ ਲੋਕਾਂ ਨੂੰ ਭੇਜਿਆ ਨੇਪਾਲ ਤੋਂ ਭੁਚਾਲ ਵਿੱਚ, ਕਿਸੇ ਨੇ ਮੈਨੂੰ ਦੱਸਿਆ ਕਿ ਤਿੰਨ-ਚਾਰ ਦਿਨ ਦੇ ਬਾਅਦ ਜਦੋਂ ਵਿਮਾਨ ਨੇਪਾਲ ਤੋਂ ਹਿੰਦੁਸਤਾਨ ਦੇ ਲੋਕਾਂ ਨੂੰ ਲੈ ਕੇ ਆ ਰਿਹਾ ਸੀ ਕਿਉਂਕਿ ਜਾਂਦਾ ਸੀ ਸਮਾਨ ਲੈ ਕੇ, ਆਉਂਦਾ ਸੀ ਲੋਕਾਂ ਨੂੰ ਲੈ ਕੇ ਵਾਪਸ, ਇਸ ਤਰ੍ਹਾਂ ਹੀ ਅਸੀਂ ਕੀਤਾ। ਤਾਂ  ਇੱਕ ਸੱਜਣ ਹਵਾਈ ਜਹਾਜ਼ ਵਿੱਚ ਖੜ੍ਹ ਕੇ, ਪੂਰਾ ਜਹਾਜ਼ ਭਰਿਆ ਹੋਇਆ ਸੀ। ਉਨ੍ਹਾਂ ਨੇ  ਕਿਹਾ ਕਿ ਮੈਂ ਇੱਕ ਡਾਕਟਰ ਹਾਂ, ਮੈਂ ਜੀਵਨ ਭਰ ਸਰਕਾਰ ਨੂੰ ਗਾਲ੍ਹਾਂ ਦਿੰਦਾ ਰਹਿੰਦਾ ਹਾਂ, ਜੋ ਵੀ ਸਰਕਾਰ ਹੋਵੇ ਸਾਰਿਆਂ ਨੂੰ ਗਾਲ੍ਹਾਂ ਦਿੰਦਾ ਹਾਂ, ਸਰਕਾਰ ਇਹ ਟੈਕਸ ਲੈਂਦੀ ਹੈ, ਇਨਕਮ ਟੈਕਸ ਲੈਂਦੀ ਹੈ, ਇਹ ਲੈਂਦੀ ਹੈ, ਉਹ ਲੈਂਦੀ ਹੈ, ਮੈਂ ਬੋਲਿਆ ਮੈਨੂੰ ਜਿੱਥੇ ਬੋਲਣ ਦਾ ਮੌਕਾ ਮਿਲਿਆ, ਮੈਂ ਬੋਲਦਾ ਰਿਹਾ। ਪਰ ਅੱਜ ਮੈਨੂੰ ਸਮਝ ਆਈ ਕਿ ਉਸ ਟੈਕਸ ਦੀ ਕੀਮਤ ਕੀ ਹੁੰਦੀ ਹੈ। ਅੱਜ ਜੋ ਮੈਂ ਜਿਉਂਦਾ ਵਾਪਸ ਜਾ ਰਿਹਾ ਹਾਂ।

ਤੁਸੀਂ ਦੇਸ਼ ਵਾਸੀਆਂ ਦੀ ਦੁਨੀਆਂ ਵਿੱਚ ਕਿਤੇ ਵੀ ਸੇਵਾ ਕਰਦੇ ਹੋ ਨਾ, ਤਾਂ ਉਸ ਦੇ ਦਿਲ ਵਿੱਚ ਵੀ ਚੰਗਿਆਈਆਂ ਜਾਗਦੀਆਂ ਹਨ ਜੀ। ਉਹ ਵੀ ਕੁਝ ਚੰਗਾ ਕਰਨਾ ਚਾਹੁੰਦਾ ਹੈ ਅਤੇ ਮੈੰ ਅਨੁਭਵ ਕਰ ਰਿਹਾ ਹਾਂ। ਹੁਣ ਤੁਸੀਂ ਮੈਨੂੰ ਆਬੂ ਧਾਬੀ ਮੈਂ ਜਾਵਾਂ ਅਤੇ ਮੈਂ ਉੱਥੇ ਉਸ ਸਮੇਂ ਕ੍ਰਾਊਨ ਪ੍ਰਿੰਸ ਸਨ, ਉਨ੍ਹਾਂ ਨੂੰ ਕਹਾਂ ਕਿ ਇੱਕ ਮੰਦਰ ਦੇ ਲਈ ਜਗ੍ਹਾ ਜੇਕਰ ਤੁਸੀਂ ਦੇਵੋਗੇ ਤਾਂ ਚੰਗਾ ਹੋਵੇਗਾ। ਇੱਕ ਪਲ ਦੀ ਦੇਰੀ ਕੀਤੇ ਬਿਨ੍ਹਾਂ ਇਸਲਾਮਿਕ ਕੰਟਰੀ ਵਿੱਚ ਮੈਨੂੰ ਮੰਦਰ ਬਣਾਉਣ ਲਈ ਜਗ੍ਹਾ ਲਈ ਆਗਿਆ ਮਿਲ ਜਾਵੇ। ਅੱਜ ਕਰੋੜਾਂ ਹਿੰਦੂਆਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਚਲੋ ਭਾਈ ਦੇਸ਼ ਵਾਸੀਆਂ ਨੂੰ.........

ਨਿਖਿਲ ਕਾਮਥ:  ਜਿਵੇਂ ਅਸੀਂ ਦੂਸਰੇ ਦੇਸ਼ਾਂ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਜੇਕਰ ਮੈਂ ਥੋੜ੍ਹਾ digress ਕਰਾਂ ਅਤੇ ਪੁੱਛਾਂ ਕਿ ਮੇਰਾ ਫੇਵਰੇਟ ਫੂਡ, ਜੇਕਰ ਤੁਸੀਂ ਪੁੱਛੋਂ ਤਾਂ ਪੀਜ਼ਾ ਹੈ ਅਤੇ ਪੀਜ਼ਾ ਇਟਲੀ ਤੋਂ ਹੈ ਅਤੇ ਲੋਕ ਕਹਿੰਦੇ ਹਨ ਕਿ ਤੁਹਾਨੂੰ ਇਟਲੀ ਦੇ ਬਾਰੇ ਵਿੱਚ ਇੰਟਰਨੈੱਟ ‘ਤੇ ਬਹੁਤ ਕੁਝ ਪਤਾ ਹੈ। ਤੁਸੀਂ ਇਸ ਦੇ ਬਾਰੇ ਵਿੱਚ ਕੁਝ ਕਹਿਣਾ ਚਾਹੋਗੇ? ਤੁਹਾਡੇ ਇਹ ਮੀਮਜ਼ ਨਹੀਂ ਦੇਖੇ?

ਪ੍ਰਧਾਨ ਮੰਤਰੀ: ਨਹੀਂ ਉਹ ਤਾਂ ਚੱਲਦਾ ਰਹਿੰਦਾ ਹੈ, ਮੈਂ ਉਸ ਵਿੱਚ ਆਪਣਾ ਸਮਾਂ ਖਰਾਬ ਨਹੀਂ ਕਰਦਾ ਹਾਂ। ਅਜਿਹਾ ਹੈ ਕਿ ਮੈਂ ਜਿਸ ਨੂੰ ਕਹੋ ਖਾਣੇ ਦੇ ਸ਼ੌਕੀਨ ਲੋਕ, ਅਜਿਹਾ ਨਹੀਂ ਹਾਂ।

ਨਿਖਿਲ ਕਾਮਥ: ਬਿਲਕੁਲ ਨਹੀਂ?

ਪ੍ਰਧਾਨ ਮੰਤਰੀ: ਬਿਲਕੁਲ ਨਹੀਂ! ਇਸ ਲਈ ਜੋ ਵੀ ਪਰੋਸਿਆ ਜਾਂਦਾ ਹੈ, ਜਿਸ ਦੇਸ਼ ਵਿੱਚ ਜਾਂਦਾ ਹਾਂ, ਮੈਨੂੰ ਉਹ ਮੈਂ ਬੜੇ ਚਾਅ ਨਾਲ ਖਾਂਦਾ ਹਾਂ। ਪਰ ਮੇਰੀ ਕਮ ਨਸੀਬੀ ਅਜਿਹੀ ਹੈ ਕਿ ਅੱਜ ਮੈਨੂੰ ਕਿਸੇ ਤੁਸੀਂ ਰੈਸਟੋਰੈਂਟ ਵਿੱਚ ਲੈ ਜਾਵੋਗੇ ਅਤੇ ਮੈਨੂੰ ਮੀਨੂੰ ਦੇ ਕੇ ਤੁਸੀਂ ਕਹੋਗੇ ਕਿ ਸਿਲੈਕਟ ਕਰੋ, ਤਾਂ ਮੈਂ ਨਹੀਂ ਕਰ ਪਾਵਾਂਗਾ।

ਨਿਖਿਲ ਕਾਮਥ: ਸਰ ਕੀ ਤੁਸੀਂ ਜਾ ਪਾਓਗੇ ਰੈਸਟੋਰੈਂਟ?

ਪ੍ਰਧਾਨ ਮੰਤਰੀ: ਮੈ ਅਜੇ ਤਾਂ ਨਹੀਂ ਜਾ ਪਾਇਆ। ਅਜੇ ਮੈਂ ਗਿਆ ਹੀ ਨਹੀਂ ਹਾਂ।

ਨਿਖਿਲ ਕਾਮਥ: ਕਿੰਨੇ ਸਾਲ ਹੋ ਗਏ?

ਪ੍ਰਧਾਨ ਮੰਤਰੀ: ਬਹੁਤ ਸਾਲ ਹੋ ਗਏ!

ਨਿਖਿਲ ਕਾਮਥ: ਜਦੋਂ ਬਾਹਰ ਤੁਸੀਂ.....

ਪ੍ਰਧਾਨ ਮੰਤਰੀ:  ਪਹਿਲਾਂ ਮੈਂ ਜਦੋਂ ਸੰਗਠਨ ਦਾ ਕੰਮ ਕਰਦਾ ਸੀ ਸਾਡੇ ਅਰੁਣ ਜੇਤਲੀ ਜੀ ਖਾਣ ਦੇ ਬੜੇ ਸ਼ੌਕੀਨ ਸਨ। ਉਨ੍ਹਾਂ ਨੂੰ ਹਿੰਦੁਸਤਾਨ ਦੇ ਕਿਸ ਸ਼ਹਿਰ ਵਿੱਚ ਕਿਹੜੇ ਰੈਸਟੋਰੈਂਟ ਵਿੱਚ ਕਿਹੜੀ ਚੀਜ਼ ਵਧੀਆ ਹੈ, ਉਹ ਪੂਰੀ ਇਨਸਾਈਕਲੋਪੀਡੀਆ ਸਨ। ਤਾਂ ਅਸੀਂ ਬਾਹਰ ਜਾਂਦੇ ਸੀ, ਤਾਂ ਉਨ੍ਹਾਂ ਦੇ ਨਾਲ ਇੱਕ ਈਵਨਿੰਗ ਤਾਂ ਭੋਜਨ ਕਿਤੇ ਕਿਸੇ ਰੈਸਟੋਰੈਂਟ ਵਿੱਚ ਹੁੰਦਾ ਸੀ। ਪਰ ਅੱਜ ਜੇਕਰ ਕੋਈ ਮੈਨੂੰ ਮੀਨੂੰ ਦੇ ਦਵੇ ਅਤੇ ਸਿਲੈਕਟ ਕਰੋ, ਮੈਂ ਨਹੀਂ ਕਰ ਸਕਦਾ ਕਿਉਂਕਿ ਕਦੇ ਉਹ ਨਾਮ ਜੋ ਮੈਂ ਪੜ੍ਹਦਾ ਹਾਂ ਅਤੇ ਉਹ ਡਿਸ਼ ਜੋ ਹੈ, ਉਹ ਸੇਮ ਚੀਜ਼ ਹੈ, ਮੈਨੂੰ ਗਿਆਨ ਨਹੀਂ ਹੈ, ਅਗਿਆਨ ਹੈ। ਕਿਉਂਕਿ ਮੇਰੀ ਉਹ ਟੈਂਡੇਂਸੀ ਬਣੀ ਨਹੀਂ। ਤਾਂ ਮੈਨੂੰ ਜ਼ਿਆਦਾ ਉਸ ਦੀ ਸਮਝ ਨਹੀਂ ਹੈ। ਤਾਂ ਮੈਂ ਹਮੇਸ਼ਾ ਅਰੁਣ ਜੀ ਨੂੰ, ਭਾਈ ਅਰੁਣ ਜੀ ਆਡਰ ਤੁਸੀ ਕਰ ਦਿਓ। ਮੇਰਾ ਇੰਨਾ ਹੀ ਰਹਿੰਦਾ ਸੀ ਵੈਜ਼ੀਟੇਰੀਅਨ ਚਾਹੀਦਾ।

ਨਿਖਿਲ ਕਾਮਥ: ਮੈਂ ਤੁਹਾਡੇ ਥੋੜ੍ਹੇ ਦੋਸਤਾਂ ਨਾਲ ਗੱਲਾਂ ਕੀਤੀਆਂ.... ਦੋਸਤ ਜਾਂ ਲੋਕ ਜੋ ਤੁਹਾਨੂੰ 10-12 ਸਾਲ ਤੋਂ ਵੱਧ ਜਾਣਦੇ ਹਨ। ਅਤੇ ਉਨ੍ਹਾਂ ਤੋਂ ਮੈਂ ਪੁੱਛਿਆ ਅਜਿਹੀਆਂ ਚੀਜ਼ਾਂ ਦੱਸੋ ਜੋ ਪਬਲਿਕ ਡੋਮੇਨ ਵਿੱਚ ਨਹੀਂ ਹਨ। ਮੈਂ ਉਨ੍ਹਾਂ ਦੇ ਨਾਮ ਨਹੀਂ ਲਵਾਂਗਾ। ਉਨ੍ਹਾਂ ਨੇ ਮੈਨੂੰ ਇੱਕ ਫੋਟੋ ਭੇਜੀ, ਜਿੱਥੇ ਥੋੜ੍ਹੇ ਚੀਫ ਮਨਿਸਟਰ ਦੀ ਸਵੀਰਿੰਗ ਇਨ ਸੈਰੇਮਨੀ ਚੱਲ ਰਹੀ ਹੈ। ਚੇਅਰ ਤੇ ਥੋੜੇ ਸੀਨੀਅਰ ਪੌਲੀਟੀਸ਼ੀਅਨਜ਼ ਬੈਠੇ ਹਨ, ਤੁਸੀਂ ਥੱਲੇ ਬੈਠੇ ਹੋ। ਜਦੋਂ ਮੈਂ ਵੀ ਉਹ ਫੋਟੋ ਦੇਖੀ ਐਟ 38, ਮੈਨੂੰ ਸਿਰਫ ਉਹ ਸਮਾਂ ਯਾਦ ਹੈ, ਜਦੋਂ ਤੁਸੀਂ ਪ੍ਰਾਈਮ ਮਨਿਸਟਰ ਜਾਂ ਗੁਜਰਾਤ ਦੇ ਚੀਫ਼ ਮਨਿਸਟਰ ਸਨ। ਉਸ ਸਮੇਂ ਤੋਂ ਪਹਿਲਾਂ ਵਾਲੇ ਦਾ ਕੋਈ ਇਮੇਜ਼ਰੀ ਮੇਰੇ ਦਿਮਾਗ ਵਿੱਚ ਨਹੀਂ ਆਉਂਦਾ ਹੈ। ਤਾਂ When I looked at the picture, I was looking at it again and again. ਜੇਕਰ ਤੁਸੀਂ ਦੱਸ ਸਕੇ ਕਿ ਇਹ ਚੇਂਜ ਓਥੇ ਤੋਂ ਇੱਥੇ, ਇੱਥੇ ਮਤਲਬ ਤੁਹਾਨੂੰ ਕੋਈ ਤੂੰ ਬੋਲ ਨਹੀਂ ਸਕਦਾ, ਸ਼ਾਇਦ ਇੱਕ ਤੁਹਾਡੇ ਟੀਚਰ ਜਿਨ੍ਹਾਂ ਦੇ ਬਾਰੇ ਵਿੱਚ ਤੁਸੀਂ ਗੱਲ੍ਹਾਂ ਕੀਤੀਆਂ ਹਨ। ਇਹ ਕਿਵੇਂ ਹੁੰਦਾ ਹੈ? Like I am….

ਪ੍ਰਧਾਨ ਮੰਤਰੀ: ਦੋ ਚੀਜ਼ਾਂ ਬੋਲ ਨਹੀਂ ਸਕਦਾ ਤੂੰ ਏ ਅਜਿਹਾ ਮੈਂ ਨਹੀਂ ਕਹਿ ਰਿਹਾ ਹਾਂ।

ਨਿਖਿਲ ਕਾਮਥ: ਕੋਈ ਬੋਲਦਾ ਨਹੀਂ ਹੈ।

ਪ੍ਰਧਾਨ ਮੰਤਰੀ: ਮੈਨੂੰ ਤੂੰ ਸੁਣਨੇ ਨੂੰ ਮਿਲਦਾ ਨਹੀਂ ਹੈ, ਉਹ ਬੋਲ ਨਹੀਂ ਸਕਦਾ, ਅਜਿਹਾ ਅਰਥ ਕੱਢਣਾ ਠੀਕ ਨਹੀਂ ਹੈ।

ਨਿਖਿਲ ਕਾਮਥ: ਕਰੈਕਟ! ਕਰੈਕਟ!

ਪ੍ਰਧਾਨ ਮੰਤਰੀ: ਪਰ ਮੈਨੂੰ ਕਦੇ ਉਹ ਸੁਣਨ ਨੂੰ ਮਿਲਦਾ ਨਹੀਂ ਹੈ ਕਿਉਂਕਿ ਜੀਵਨ ਅਜਿਹਾ ਬਣ ਗਿਆ। ਦੂਸਰਾ, ਅਹੁਦਾ ਬਦਲਿਆ ਹੋਵੇਗਾ, ਪਰਸਥਿੱਤੀਆਂ ਬਦਲੀਆਂ ਹੋਣਗੀਆਂ, ਹਾਲਾਤ ਬਲਦੇ ਹੋਣਗੇ, ਮੋਦੀ ਉਹੀ ਹੈ ਜੋ ਕਦੇ ਥੱਲੇ ਬੈਠਦਾ ਸੀ। ਅਤੇ ਇਸ ਲਈ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈ। ਅਤੇ ਇਹ ਮੈਂ ਸ਼ਬਦਾਂ ਵਿੱਚ ਨਹੀਂ ਕਹਿ ਰਿਹਾ ਹਾਂ। ਇਹ ਰਿਯਲਿਟੀ ਹੈ ਜੀ ਮੈਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਜੀ। ਕੋਈ ਫਰਕ ਨਹੀਂ ਪੈਂਦਾ ਹੈ।

ਨਿਖਿਲ ਕਾਮਥ: ਅਤੇ ਸਰ ਜੇਕਰ ਤੁਹਾਨੂੰ ਯਾਦ ਹੈ ਤਾਂ ਪਿਛਲੇ ਸਾਲ ਮੈਂ ਤੁਹਾਡੇ ਅੱਗੇ ਇੱਕ ਸਪੀਚ ਦਿੱਤੀ ਸੀ ਵਾਈਬ੍ਰੈਂਟ ਗੁਜਰਾਤ ਵਿੱਚ ਜਦੋਂ ਤੁਸੀਂ ਵੀ ਸੀ। ਮੈਂ ਇੰਨਾ ਬੁਰਾ ਕੀਤਾ ਕਿ ਉਸ ਦੇ ਬਾਅਦ ਮੈਂ ਇੱਕ ਸਪੀਚ ਕੋਚ ਲਿਆ ਅਤੇ ਇੱਕ ਸਾਲ ਤੋਂ ਮੈਂ ਸਿੱਖ ਰਿਹਾ ਹਾਂ, ਕਲਾਸਸ ਜਾ ਰਿਹਾ ਹਾਂ, ਮੇਰਾ ਇੱਕ ਟੀਚਰ ਹੈ। ਤੁਸੀਂ ਇਹ ਇੰਨੀ ਚੰਗੀ ਤਰ੍ਹਾਂ ਨਾਲ ਕਿਵੇਂ ਕਰਦੇ ਹੋ? ਕੁਝ ਟਿਪਸ ਦੇ ਸਕਦੇ ਹੋ? Like this is something everybody wants to learn.

 

ਪ੍ਰਧਾਨ ਮੰਤਰੀਦੋ ਤਿੰਨ ਅਲੱਗ-ਅਲੱਗ ਚੀਜ਼ਾਂ ਹਨ। ਇੱਕ ਤਾਂ ਮੇਰੇ ਲਈ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਗੁਜਰਾਤੀ ਹੋ। ਹਿੰਦੀ ਕਿਵੇਂ ਬੋਲ ਲੈਂਦੇ ਹੋ? ਮੈਨੂੰ ਕਈ ਲੋਕ ਜਦੋਂ ਮੈਂ ਸੰਘ ਦਾ ਕੰਮ ਕਰਦਾ ਸੀ, ਤਾਂ ਇਹੀ ਮੰਨਦੇ ਸਨ ਕਿ ਮੈਂ ਤਾਂ ਉੱਤਰ ਭਾਰਤ ਦਾ ਹਾਂ, ਪਰ ਗੁਜਰਾਤ ਵਿੱਚ ਆ ਕੇ ਰਹਿੰਦਾ ਹਾਂ। ਇਸ ਦਾ ਕਾਰਨ ਇਹ ਸੀ ਕਿ ਅਸੀਂ ਰੇਲਵੇ ਸਟੇਸ਼ਨ ‘ਤੇ ਚਾਹ ਵੇਚਦੇ ਸੀ। ਤਾਂ ਮੇਰਾ ਪਿੰਡ ਮੇਹਸਾਨਾ ਮੇਹ ਯਾਨੀ ਭੈਂਸ! ਮੇਹਸਾਨਾ ਦਾ ਮਤਲਬ ਹੁੰਦਾ ਹੈ ਮੱਝ! ਤਾਂ ਮੇਰੇ ਪਿੰਡ ਤੋਂ ਮੱਝ ਜਦੋਂ ਦੁੱਧ ਦੇਣਾ ਸ਼ੁਰੂ ਕਰਦੀ ਹੈ, ਤਾਂ ਉਸ ਨੂੰ ਮੁੰਬਈ ਲੈ ਜਾਂਦੇ ਸਨ ਅਤੇ ਮੁੰਬਈ ਵਿੱਚ ਉਹ ਦੁੱਧ ਦਾ ਵਪਾਰ ਕਰਦੇ ਸਨ। ਦੁੱਧ ਦੇਣਾ ਬੰਦ ਕਰਦੇ ਸੀ, ਫਿਰ ਵਾਪਸ ਪਿੰਡ ਆਉਂਦੀ ਸੀ। ਤਾਂ ਇਹ ਕਾਰੋਬਾਰ ਕਰਨ ਵਾਲੇ ਲੋਕ ਉੱਤਰ ਪ੍ਰਦੇਸ਼ ਦੇ ਹੁੰਦੇ ਸਨ। ਤਾਂ ਉਹ ਜਦੋਂ ਆਉਂਦੇ ਸਨ ਤਾਂ ਮਾਲ ਗੱਡੀ ਉਨ੍ਹਾਂ ਜਦੋਂ ਮਿਲੇ, ਉਸ ਦਾ ਇੰਤਜ਼ਾਰ ਕਰਦੇ ਸਨ। ਫਿਰ ਮਾਲ ਗੱਡੀ  ਮਿਲਣ ਤੋਂ ਬਾਅਦ ਪੂਰੀ ਘਾਹ ਨਾਲ ਉਸ ਨੂੰ ਭਰ ਦਿੰਦੇ ਸਨ ਅਤੇ ਉਸ ਦੇ ਅੰਦਰ ਚਾਰ ਮੱਝਾਂ ਖੜ੍ਹੀਆਂ ਰਹਿਣ, ਅਜਿਹੀ ਵਿਵਸਥਾ ਰੱਖਦੇ ਸਨ। ਤਾਂ ਇਹ 30-40 ਇਸ ਤਰ੍ਹਾਂ ਦੇ ਲੋਕ ਹਮੇਸ਼ਾ ਉੱਥੇ ਰੇਲਵੇ ਪਲੇਟਫਾਰਮ ‘ਤੇ ਹੁੰਦੇ ਸਨ। ਤਾਂ ਚਾਹ ਮੈਂ ਵੇਚਦਾ ਸੀ, ਤਾਂ ਮੈਂ ਚਾਹ ਉਨ੍ਹਾਂ ਨੂੰ ਪਿਲਾਉਣ ਜਾਂਦਾ ਸੀ, ਤਾਂ ਉਨ੍ਹਾਂ ਨਾਲ ਮੈਨੂੰ ਗੱਲ ਕਰਨੀ ਪੈਂਦੀ ਸੀ ਬਚਪਨ ਵਿੱਚ, ਤਾਂ ਉਨ੍ਹਾਂ ਨਾਲ ਗੱਲ ਕਰਦੇ-ਕਰਦੇ ਮੈਂ ਹਿੰਦੀ ਸਿੱਖ ਗਿਆ। ਇਹ ਜੋ ਮੱਝ ਦਾ ਵਪਾਰ ਕਰਨ ਦੇ ਲਈ ਆਉਂਦੇ ਸਨ, ਤਾਂ ਉਹ ਵੀ ਮਜ਼ਦੂਰ ਹੀ ਹੁੰਦੇ ਸਨ, ਪਰ ਸ਼ਾਮ ਨੂੰ ਉਹ ਭਜਨ-ਵਜਨ ਕੀਰਤਨ ਕਰਦੇ ਰਹਿੰਦੇ ਸਨ। ਉਹ ਚਾਹ ਮੰਗਵਾਉਂਦੇ ਸਨ, ਅਸੀਂ ਚਾਹ ਕਰਦੇ ਸੀ ਭਾਈ ਅਸੀਂ ਵੀ ਹਿੰਦੀ ਬੋਲਣਾ ਸਿੱਖ ਗਏ। 

ਨਿਖਿਲ ਕਾਮਥਕੀ ਇਹ ਬਹੁਤ ਡਿਫਰੇਂਟ ਹੈ ਸਰ! ਜਿਵੇਂ ਕਿ ਤੁਸੀਂ ਗੁਜਰਾਤ ਵਿੱਚ ਵੱਡੇ ਹੋਏ ਸੀ। ਅੱਜ ਤੁਸੀਂ Delhi ਵਿੱਚ ਰਹਿੰਦੇ ਹੋ। ਇਨ੍ਹਾਂ ਦੋਵਾਂ ਵਿਚੋਂ ਇਨ੍ਹਾਂ ਦੋਵਾਂ ਸਿਟੀਜ਼ ਵਿੱਚ ਰਹਿਣਾ ਤੁਹਾਡੇ ਲਈ ਪਰਸਨਲੀ ਬਹੁਤ ਡਿਫਰੇਂਟ ਹੈ?

ਪ੍ਰਧਾਨ ਮੰਤਰੀਅਸੀਂ ਕਿਥੇ ਸਿਟੀ ਵਿੱਚ ਰਹਿੰਦੇ ਹਾਂ ਭਾਈਇਹ ਅਸੀਂ ਤਾਂ ਘਰ ਦੇ ਕੋਨੇ ਵਿੱਚ ਪਏ ਰਹਿੰਦੇ ਹਾਂ ਜੀ। ਘਰ ਤੋਂ ਆਫਿਸਆਫਿਸ ਤੋਂ ਘਰਬਾਹਰ ਦੀ ਦੁਨੀਆਂ ਤੋਂ ਤਾਂ ਅਸੀਂ ਕਟ ਆਫ ਹੋ ਜਾਂਦੇ ਹਾਂ। ਇਹ ਸਰਕਾਰੀ ਵਿਵਸਥਾ ਅਜਿਹੀ ਹੁੰਦੀ ਹੈ ਤਾਂਉਹ ਉਹ ਉਹ ਅੰਤਰ ਕਰਨਾ ਤਾਂ ਵੱਡਾ ਮੁਸ਼ਕਲ ਹੁੰਦਾ ਹੈ।

ਨਿਖਿਲ ਕਾਮਥਅਤੇ ਇਹ ਮੇਰਾ ਆਖਰੀ ਕਵੇਚਨ ਹੈ ਸਰ ਮੈਂ ਤੁਹਾਡੀ ਕੁਝ….

ਪ੍ਰਧਾਨ ਮੰਤਰੀਪਰ ਤੁਹਾਡਾ ਦੂਸਰਾ ਇੱਕ ਸਵਾਲ ਸੀ ਇਸ ਦਾ ਇੱਕ ਆਰਟੇਰੀ ਦਾ

ਨਿਖਿਲ ਕਾਮਥਕਰੈਕਟ ਜੋ ਮੈਂ ਸਿਖਣਾ ਚਾਹੁੰਦਾ ਹਾਂ!

ਪ੍ਰਧਾਨ ਮੰਤਰੀਮੈਂ ਸਮਝਦਾ ਹਾਂ ਕਿ ਤੁਸੀਂ ਦੇਖੋਮੰਨ ਲਵੋ ਕਿਤੇ ਝਗੜਾ ਹੋ ਗਿਆ ਹੈ ਜਾਂ ਕੁਝ ਹੋਇਆ ਹੈਕੁਝ ਹੋਇਆ ਅਤੇ ਉਥੇ ਬਿਲਕੁਲ ਅਨਪੜ੍ਹ ਚਾਰ ਲੋਕ ਹੁੰਦੇ ਹਨ। ਕੋਈ ਮਹਿਲਾ ਹੋਵੇਗੀਜ਼ੁਰਗ ਹੋਵੇਗੀ ਅਤੇ ਤੁਸੀਂ ਮਾਈਕ ਲੈ ਕੇ ਖੜ੍ਹੇ ਹੋ ਜਾਉਉਹ ਫਟਾਫਟ-ਫਟਾਫਟ ਦੱਸਣ ਲਗਦੇ ਹਨਅਜਿਹਾ ਹੋਇਆਅਜਿਹਾ ਹੋਇਆਅੱਗ ਅਜਿਹੀ ਲਗੀ, ਢਿਕਣਾ ਹੋਇਆ ਬੋਲਿਆ… ਤੁਸੀਂ ਦੇਖਦੇ ਹੋਵੋਗੇ ਇਨ੍ਹੇ ਵਧੀਆ ਸ਼ਬਦ ਹੁੰਦੇ ਹਨਵਧੀਆ ਐਕਸਪ੍ਰੈਸ਼ਨ ਹੁੰਦਾ ਹੈਵਧੀਆ ਨਰੇਸ਼ਨ ਹੁੰਦਾ ਹੈਕਿਉਂਸੈਲਫ ਐਕਪੀਰਿਅੰਸ ਹੁੰਦਾ ਹੈ। ਤੁਸੀਂ ਜਦ ਆਪਣੇ ਅੰਦਰ ਤੋਂ ਚੀਜਾਂ ਨਿਕਲਦੀਆਂ ਹਨ। ਡਿਲਵਰੀ ਦਾ ਸਟਾਈਲ ਕੀ ਹੈਡਾਈਲਾਗ ਡਿਲਵਰੀ ਕਿਵੇਂ ਕਰਦੇ ਹੋਉਸਦਾ ਮਹੱਤਵ ਨਹੀਂ ਹੈ। ਤੁਸੀਂ ਜੋ ਦੱਸ ਰਹੇ ਹੋਉਸ ਵਿੱਚ ਅਨੁਭਵ ਦੀ ਕੋਈ ਤਾਕਤ ਹੈ ਕਿ ਨਹੀਂਤੁਸੀਂ ਖੁਦ ਦੱਸਦੇ ਸਮੇਂ convenience ਹੈ ਕਿ ਨਹੀਂ ਹੈ?

ਨਿਖਿਲ ਕਾਮਥ: ਕੀ ਤੁਹਾਨੂੰ ਉਹ ਫੀਲਿੰਗ ਅੰਦਰ ਆਉਂਦੀ ਹੈ ਜਦੋਂ ਤੁਸੀਂ ਕਿਸੇ Sad thing ਦੇ ਬਾਰੇ ਵਿੱਚ ਗੱਲਾਂ ਕਰ ਰਹੇ ਹੋ, ਤਾਂ Do you feel sad at that thing?

ਪ੍ਰਧਾਨ ਮੰਤਰੀ: Yes! ਤਸੀਂ ਦੇਖਿਆ ਹੋਵੇਗਾ ਕਿ ਮੈਂ ਬਹੁਤ ਲੋਕ ਬੁਰਾ ਮੰਨ ਜਾਂਦੇ ਹਨ ਲੇਕਿਨ ਜ਼ਿਆਦਤਰ ਮੈਂ ਗਰੀਬ ਗੱਲ ਕਰਦਾ ਹਾਂ ਤਾਂ ਮੈਨੂੰ ਆਪਣੇ ਆਪ ਨੂੰ ਰੋਕਣਾ ਪੈਂਦਾ ਹੈ, ਮੈਂ ਇਮੋਸ਼ਨਲ ਹੋ ਜਾਂਦਾ ਹਾਂ। ਅਖਬਾਰ ਵਿੱਚ ਤਾਂ ਮੇਰੀ ਵੱਡੀ ਅਲੋਚਨਾ ਹੋ ਜਾਂਦੀ ਹੈ, ਲੇਕਿਨ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਹਾਂ। ਸਮਾਜ ਜੀਵਨ ਦੀ ਅਜਿਹੀਆਂ ਸਥਿਤੀਆਂ ਨੂੰ ਜਦੋਂ ਦੇਖਦਾ ਹਾਂ, ਉਨ੍ਹਾਂ ਨੂੰ ਯਾਦ ਕਰਦਾ ਹਾਂ, ਤਾਂ ਮੈਂ ਮੇਰੇ ਮਨ ਵਿੱਚ ਸੁਭਾਵਿਕ ਉਹ ਭਾਵ ਜਗਦਾ ਹੈ।

ਨਿਖਿਲ ਕਾਮਥ: ਹੋਰ ਸਰ ਜੇਕਰ ਤੁਸੀਂ ਜੋ ਵੀ ਆਪ ਆਪਣੀ ਲਾਈਫ ਵਿੱਚ ਸਿਖਿਆ ਹੈ,ਇੰਨਾ ਐਕਸਪੀਰਿਅੰਸ ਹੈ ਤੁਹਾਡਾ, ਜੇਕਰ ਤੁਸੀਂ ਇਸ ਨੂੰ ਨਾਲੇਜ ਦੇ ਨਾਲ ਆਪਣੇ 20 ਈਅਰ ਓਲਡ ਵਰਜਨ ਨੂੰ ਕੁਝ ਬੋਲ ਸਕੇ ਇੱਕ ਚੀਜ਼, ਤਾਂ ਤੁਸੀਂ ਕੀ ਬੋਲੋਗੇ?

ਪ੍ਰਧਾਨ ਮੰਤਰੀਜੋ ਨੌਜਵਾਨ ਹੈਮੈਂ ਉਨ੍ਹਾਂ ਨੂੰ ਉਪਦੇਸ਼ ਦੇਣ ਦੇ ਲਈ ਆਪਣੇ ਆਪ ਨੂੰ ਯੋਗ ਨਹੀਂ ਮੰਨਦਾ ਅਤੇ ਨਾ ਹੀ ਆਦੇਸ਼ ਦੇਣ ਦਾ ਮੈਨੂੰ ਕੋਈ ਹੱਕ ਹੈਪਰ ਮੈਂ ਇਨ੍ਹਾਂ ਕਹਾਂਗਾ ਕਿ ਮੇਰਾ ਦੇਸ਼ ਦੇ ਨੌਜਵਾਨਾਂ ਦੇ ਪ੍ਰਤੀ ਬਹੁਤ ਭਰੋਸਾ ਹੈ। ਇੱਕ ਪਿੰਡ ਦਾ ਬੱਚਾਮੈਂ ਨੌਕਰੀ ਨਹੀਂ ਕਰਾਂਗਾਮੈਂ ਸਟਾਰਟਅੱਪ ਕਰਾਂਗਾਤਿੰਨ ਸਟਾਰਟਅੱਪ ਫੇਲ੍ਹ ਹੋ ਜਾਣਗੇਮੈਨੂੰ ਯਾਦ ਹੈ ਕਿ ਮੈਂ ਪਹਿਲੀ ਸਟਾਰਟਅੱਪ ਕਾਨਫਰੰਸ ਕੀਤੀਉਦੋਂ ਤਾਂ ਸਟਾਰਟਅੱਪ ਸ਼ਬਦ ਵੀ ਸਾਡੇ ਦੇਸ਼ ਵਿੱਚ ਨਵਾਂ ਸੀ। ਲੇਕਿਨ ਮੈਨੂੰ ਪਤਾ ਸੀ ਕਿ ਇਸ ਦੀ ਤਾਕਤ ਕੀ ਹੈਤਾਂ ਇੱਕ ਬੇਟੀ ਮੈਨੂੰ ਇੱਕ ਕੁਝ ਸਟਾਰਟਅੱਪ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਉਸਨੂੰ ਆਪਣੇ ਅਨੁਭਵ ਸੁਣਾਉਣ ਦੇ ਲਈ ਕਿਹਾ ਸੀਤਾਂ ਇੱਕ ਬੇਟੀ ਖੜੀ ਹੋਈਤਾਂ ਬੋਲੀ ਮੈਂ ਆਪਣਾ ਅਨੁਭਵ ਦੱਸਦੀ ਹਾਂ। ਉਹ ਬੋਲੀਉਹ ਬੰਗਾਲੀ ਸੀਕਲਕੱਤੇ ਦੀ ਸੀਬੋਲੀ ਮੈਂ ਸਟਾਰਟਅੱਪ ਸ਼ੁਰੂ ਕੀਤਾਫਿਰ ਮੈਂ ਆਪਣੀ ਮਾਂ ਨੂੰ ਮਿਲਣ ਗਈ ਅਤੇ ਮੈਂ ਕਿਹਾ ਕਿ ਮੈਂ ਤਾਂ ਨੌਕਰੀ ਛੱਡ ਦਿੱਤੀ ਹੈ। ਤਾਂ ਬੋਲੇ ਕੀ ਕਰੇਗੀਤਾਂ ਬੋਲੀ ਸਟਾਰਟਅੱਪ ਸ਼ੁਰੂ ਕੀਤਾ ਹੈਸਟਾਰਟਅੱਪਸਰਬਨਾਸ! ਉਸ ਨੇ ਅਜਿਹਾ ਵੱਡਾ ਡ੍ਰਾਮਾਟਿਕ ਵੇ ਵਿੱਚ ਉਸ ਨੇ ਪੇਸ਼ ਕੀਤਾ ਸੀ। ਇੱਕ ਸਮਾਂ ਸੀ ਕਿ ਸਾਰੇ ਸਟਾਰਟਅੱਪ ਮਤਲਬ ਸਰਬਨਾਸਅੱਜ ਸਟਾਰਟਅੱਪ ਕੀਤਾ ਇੱਕ ਪ੍ਰਤਿਸ਼ਠਾ ਬਣ ਗਈ ਹੈਇੱਕ ਕ੍ਰੇਡੀਬਿਲਟੀ ਬਣ ਗਈ ਹੈ ਅਤੇ ਇਸ ਲਈ ਮੈਂ ਮੰਨਦੀ ਹਾਂ ਕਿ ਛੋਟੇ ਜਿਹੇ ਪਿੰਡ ਵਿੱਚ ਵੀ ਫੇਲੀਅਰ ਵੀ ਹੋਵੇਗਾ ਤਾਂ ਲੋਕ ਉਸਨੂੰ ਆਦਰਸ਼ ਮੰਨਣਗੇ ਯਾਰ ਦਮ ਵਾਲਾ ਬੱਚਾ ਹੈਕੁਝ ਕਰ ਰਿਹਾ ਹੈ।

ਨਿਖਿਲ ਕਾਮਥਹੋਰ ਸਰ ਜੇਕਰ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਾਂ ਕਿ as PM ਤੁਹਾਡਾ ਸੈਕੰਡ ਟਰਮ ਫਸਟ ਟਰਮ ਤੋਂ ਕਿਵੇਂ ਅਲੱਗ ਸੀ ਅਤੇ ਹੁਣ ਥਰਡ ਟਰਮ ਸੈਕੰਡ ਟਰਮ ਤੋਂ ਕਿਵੇਂ ਅਲੱਗ ਹੈ?

ਪ੍ਰਧਾਨ ਮੰਤਰੀਪਹਿਲੀ ਟਰਮ ਵਿੱਚ ਤਾਂ ਲੋਕ ਮੈਨੂੰ ਵੀ ਸਮਝਾਉਣ ਦੀ ਕੋਸ਼ਿਸ ਕਰਦੇ ਸੀ ਅਤੇ ਮੈਂ ਵੀ ਦਿੱਲੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਹਿਲੇ ਅਤੇ ਦੂਸਰੇ ਟਰਮ ਵਿੱਚ ਮੈਂ ਬੀਤੇ ਹੋਏ ਕੱਲ੍ਹ ਦੇ ਸੰਦਰਭ ਵਿੱਚ ਸੋਚਦਾ ਸੀ ਕਿ ਪਹਿਲਾਂ ਇਥੇ ਸੀ, ਹੁਣ ਇਥੇ ਜਾਣਗੇ। ਪਹਿਲੇ ਇੰਨਾ ਹੁੰਦਾ ਸੀ, ਹੁਣ ਇੰਨਾ ਕਰਾਂਗੇ। ਤੀਸਰੇ ਟਰਮ ਵਿੱਚ ਮੇਰੀ ਸੋਚ ਦਾ ਦਾਇਰ ਬਦਲ ਚੁੱਕਾ ਹੈ। ਮੇਰਾ ਹੌਂਸਲਾ ਜ਼ਿਆਦਾ ਬੁਲੰਦ ਹੋ ਚੁੱਕਾ ਹੈ। ਮੇਰੇ ਸੁਪਨਿਆਂ ਦਾ ਵਿਸਥਰ ਹੋ ਚੁੱਕਾ ਹੈ। ਮੇਰੇ ਅਰਮਾਨ ਵਧਦੇ ਚਲੇ ਜਾ ਰਹੇ ਹਨ। ਕਹਿਣ ਦਾ ਅਰਥ ਇਹ ਕਿ ਮੈਨੂੰ 2047 ਵਿਕਸਿਤ ਭਾਰਤ, ਮਤਲਬ ਕਿ ਭਾਸ਼ਣ ਨਹੀ ਹੈ ਜੀ, ਇੱਕ-ਇੱਕ ਚੀਜ਼ ਨੂੰ ਸਮੱਸਿਆਵਾਂ ਤੋਂ ਮੁਕਤ । ਟਾਇਲਟ 100 ਪਰਸੈਂਟ ਹੋ ਜਾਣਾ ਚਾਹੀਦਾ ਹੈ, ਬਿਜਲੀ 100 ਪਰਸੈਂਟ ਹੋਣੀ ਚਾਹੀਦਾ ਹੈ, ਨਲ ਤੋਂ ਜਲ 100 ਪਰਸੈਂਟ ਹੋਣੀ ਚਾਹੀਦਾ ਹੈ।  

ਆਮ ਇਨਸਾਨ ਨੂੰ ਆਪਣੀ ਸਰਕਾਰ ਤੋਂ ਮੰਗਣ ਦੇ ਲਈ ਭੀਖ ਮੰਗਣੀ ਪਵੇਗੀ ਕੀਇਹ ਕੋਈ ਅੰਗਰੇਜਾਂ ਦਾ ਰਾਜ ਹੈ ਕੀਉਸਦਾ ਹੱਕ ਹੈ! 100 ਪਰਸੈਂਟ ਡਿਲਵਰੀ ਹੋਣੀ ਚਾਹੀਦੀ ਹੈ, 100 ਪਰਸੈਂਟ ਲਾਭਪਾਤਰੀਆਂ ਨੂੰ ਹੋਣਾ ਚਾਹੀਦਾ ਹੈ, 100 ਪਰਸੈਂਟ ਬੇਨੀਫਿਟ ਪਹੁੰਚਣਾ ਚਾਹੀਦਾ ਹੈ। ਕੋਈ ਭੇਦਭਾਵ ਨਹੀਂ ਹੋਵੇਗਾ ਅਤੇ ਉਹੀ ਤਾਂ ਸੱਚਾ ਸਮਾਜਿਕ ਨਿਆਂ ਹੈਉਹ ਹੀ ਸੱਚਾ ਸੈਕਯੂਰਿਜ਼ਮ ਹੈ। ਤਾਂ ਉਨ੍ਹਾਂ ਚੀਜ਼ਾਂ 'ਤੇ ਮੈਂ ਬਲ ਦਿੰਦਾ ਰਹਿੰਦਾ ਹਾਂ ਅਤੇ ਉਸਦਾ ਡਰਾਈਵਿੰਗ ਫੋਰਸ ਹੈ ਐਸਿਪ੍ਰੇਸ਼ਨਿਲ ਇੰਡੀਆਮੇਰੇ ਲਈ AI ਦਾ ਮਤਲਬ ਹੈ ਐਸਿਪ੍ਰੇਸ਼ਨਿਲ ਇੰਡੀਆ ਅਤੇ ਇਸ ਲਈ ਹੁਣ ਮੈਂ ਸੋਚਦਾ ਹਾਂ ਕਿ ਮੇਰਾ 2047 ਵਿੱਚ ਇਥੇ ਹਾਂ, ਤਾਂ ਮੈਂ 2025 ਵਿੱਚ ਇਥੇ ਜਾਉਂ, ਤਾਂ ਅਜੇ ਕਿੰਨਾ ਬਾਕੀ ਰਿਹਾ? ਪਹਿਲਾਂ ਸੋਚਣਾ ਸੀ, ਪਹਿਲਾਂ ਤੋਂ ਕਿੰਨਾ ਅੱਗੇ ਨਿਕਲਿਆ! ਹੁਣ ਸੋਚ ਰਿਹਾ ਹਾਂ ਇਥੇ ਹਾਂ, ਕੱਲ ਤੱਕ ਕਿਥੇ ਪਹੁੰਚਾਂਗਾ? ਤਾਂ ਹੁਣ ਮੇਰੇ ਦਿਮਾਗ ਵਿੱਚ 2047 ਦੇ ਸੰਦਰਭ ਵਿੱਚ ਹੀ ਮੇਰੇ ਸੋਚ ਵਿਚਾਰ ਚੱਲਦਾ ਹੈ। ਤਾਂ ਮੇਰਾ ਤੀਸਰਾ ਟਰਮ ਦੋ ਟਰਮ ਤੋਂ ਅਨੇਕ ਗੁਣ ਅਲੱਗ ਹੈ, ਬਿਲਕੁੱਲ ਬਦਲਿਆ ਹੈ ਅਤੇ ਇੱਕ ਬਹੁਤ ਵੱਡੇ ਸੁਪਨੇ ਵਾਲਾ ਹੈ।  

ਨਿਖਿਲ ਕਾਮਥ: ਅਤੇ ਸਰ Is there a plan beyond you? Is there youth that you have faith in that you are training, inculcating ਅੱਜ ਦੇ ਲਈ ਨਹੀਂ but 20 ਸਾਲ ਦੇ ਬਾਅਦ, 30 ਸਾਲ ਦੇ ਬਾਅਦ….

ਪ੍ਰਧਾਨ ਮੰਤਰੀ: ਮੈਂ ਦੇਖ ਰਿਹਾ ਹਾਂ ਜੀ ਬਹੁਤ ਹੀ ਪੋਟੇਂਸ਼ੀਅਲ ਲੋਕ ਹਨ। ਮੈਂ ਜਦ ਗੁਜਰਾਤ ਵਿੱਚ ਸੀ ਮੈਂ ਕਹਿੰਦਾ ਸੀ ਕਿ ਮੈਂ ਭਾਈ ਸਰਕਾਰ ਭਲਾ ਹੀ ਚਲਾਉਂਦਾ ਹਾਂ, ਲੇਕਿਨ ਨੈਕਸਟ 20 ਈਅਰਸ ਦੇ ਲਈ ਮੈਂ ਲੋਕ ਤਿਆਰ ਕਰਕੇ ਜਾਣਾ ਚਾਹੁੰਦਾ ਹਾਂ ਅਤੇ ਮੈਂ ਉਹ ਕਰ ਰਿਹਾ ਹਾਂ ਅਤੇ ਇਹ ਮੇਰੀ ਸਫਲਤਾ ਇਸ ਵਿੱਚ ਹੈ ਕਿ ਮੈਂ ਮੇਰੀ ਟੀਮ ਕਿਵੇਂ ਤਿਆਰ ਕਰਾਂ ਜੋ ਚੀਜ਼ਾਂ ਨੂੰ ਸੰਭਾਲ ਲੈਣ, ਇਹ ਮੇਰਾ ਮੇਰੇ ਲਈ ਆਪਣੇ ਲਈ ਮਾਪਦੰਡ ਹੈ।

ਨਿਖਿਲ ਕਾਮਥ: ਅਤੇ ਸਰ ਆਖਰੀ ਕਵੇਸਚਨ ਮੇਰੇ ਤੋਂ, ਪੋਲੀਟੀਸ਼ੀਅਨ ਬਣਨ ਦੇ ਮਿਨੀਮਮ ਰਿਕਵਾਈਰਮੈਂਟਸ ਇੰਨੇ ਜ਼ਿਆਦਾ ਨਹੀਂ ਹਨ। They should above the age of 25, no conviction of more than two years, voter ID, ਇਹ ਬਹੁਤ-ਬਹੁਤ ਛੋਟੇ ਰਿਕਵਾਈਰਮੈਂਟ ਹਨ। ਤਾਂ what I wish sir is after this long conversation that we have had ਕਿ ਅਜਿਹੇ 10 ਹਜ਼ਾਰ ਯੰਗ ਪੀਪਲ ਕਿਤੋ ਆਉਣ, ਜੋ ਪੋਲੀਟਿਕਸ ਜੁਆਇੰਨ ਕਰਨ, ਜਿਨ੍ਹਾਂ ਦੀ ਮਦਦ ਮੈਂ ਜਾਣਦਾ ਹਾਂ ਤੁਸੀਂ ਕਰੋਗੇ, ਤੁਸੀਂ ਇਸ ਦੇ ਬਾਰੇ ਵਿੱਚ ਕਲੋਜਿੰਗ….

ਪ੍ਰਧਾਨ ਮੰਤਰੀਦੇਖੋ ਤੁਸੀਂ ਜੋ ਕਹਿ ਰਹੇ ਹੋ ਨਾ ਉਹ ਕੈਂਡੀਡੇਟ ਬਣਨ ਦੇ ਕਵਾਲੀਫਿਕੇਸ਼ਨ ਬੋਲ ਰਹੇ ਹੋ।

ਨਿਖਿਲ ਕਾਮਥਹਾਂਕਰੇਕਟ!

ਪ੍ਰਧਾਨ ਮੰਤਰੀਪੋਲੀਟੀਸ਼ੀਅਨ ਬਣਨ ਦੇ ਨਹੀਂ ਕਹਿ ਰਹੇ ਤੁਸੀਂ

ਨਿਖਿਲ ਕਾਮਥ: ਰਾਈਟ ਸਰ!

ਪ੍ਰਧਾਨ ਮੰਤਰੀਪੋਲੀਟੀਸ਼ੀਅਨ ਬਣਨ ਦੇ ਲਈ ਤਾਂ ਬਹੁਤ ਕਵਾਲੀਫਿਕੇਸ਼ਨ ਚਾਹੀਦੀ। ਤੁਹਾਨੂੰ ਹਰ ਪਲ ਹਜ਼ਾਰਾਂ ਅੱਖਾਂ ਦੇਖਦੀਆਂ ਹਨ। ਤੁਹਾਡਾ ਇੱਕ ਸ਼ਬਦ ਇੱਧਰ-ਉੱਧਰ ਹੋ ਜਾਵੇਂ, ਤਾਂ ਤੁਹਾਡੀ 10 ਸਾਲਾਂ ਦੀ ਤਪੱਸਿਆ ਮਿੱਟੀ ਵਿੱਚ ਮਿਲ ਜਾਂਦੀ ਹੈ। ਤੁਹਾਨੂੰ 24X7 ਕੋਨਸ਼ੀਅਸ ਰਹਿਣਾ ਪੈਂਦਾ ਹੈ। ਤੁਹਾਨੂੰ ਉਸਦੇ ਨਾਲ ਜਿਉਣਾ ਪੈਂਦਾ ਹੈ, ਅਨਪ੍ਰੇਸਿਡੇਂਟੇਡ ਕਵਾਲਿਟੀ ਚਾਹੀਦੀ ਜੀ ਅਤੇ ਕਵਾਲੀਫਿਕੇਸ਼ਨ ਉਹ ਹੀ ਹੈ ਅਤੇ ਇਹ ਕੋਈ ਯੂਨੀਵਰਸਿਟੀ ਦੀ ਸਰਟੀਫਿਕੇਟ ਤੋਂ ਨਹੀਂ ਨਿਕਲਦਾ ਹੈ ਜੀ।

ਨਿਖਿਲ ਕਾਮਥ: ਤੁਸੀਂ ਕੀ ਕਹਿਣਾ ਚਾਹੋਗੇ as a by message, as a party message to all the young people watching this show, ਜੇਕਰ ਉਨ੍ਹਾਂ ਦੇ ਲਈ ਤੁਹਾਡਾ ਇੱਕ ਮੈਸਜ਼ ਹੈ.....

ਪ੍ਰਧਾਨ ਮੰਤਰੀ: ਮੈਂ ਸੱਭ ਤੋਂ ਪਹਿਲਾਂ ਮਾਤਾਵਾਂ, ਭੈਣਾਂ ਨੂੰ ਅਤੇ ਨੌਜਵਾਨ ਬੱਚੀਆਂ ਨੂੰ ਕਹਿਣਾ ਚਾਵਾਂਗਾ ਕਿ ਅੱਜ ਸਾਡੇ ਦੇਸ਼ ਵਿੱਚ ਕਰੀਬ-ਕਰੀਬ ਹਰ ਰਾਜ ਵਿੱਚ ਘੱਟ ਵੱਧ ਮਾਤਰਾ ਵਿੱਚ ਹੋਣ, ਪਰ ਕਰੀਬ 50% ਮਹਿਲਾ ਰਿਜ਼ਰਵੇਸ਼ਨ ਹੈ। ਪੰਚਾਇਤ ਵਿੱਚ, ਗ੍ਰਾਮ ਪ੍ਰਧਾਨ, ਨਗਰਪਾਲਿਕਾ, ਮਹਾਂਨਗਰਪਾਲਿਕਾ, ਉਨ੍ਹਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੱਚੇ ਅਰਥ ਵਿੱਚ ਇੱਕ ਲੀਡਰਸ਼ਿਪ ਦੇ ਲਈ, ਇਹ ਨਹੀਂ ਸੋਚਣਾ ਚਾਹੀਦਾ ਕਿ ਚਲੋ ਭਾਈ ਮਹਿਲਾਵਾਂ ਦੀ ਜ਼ਰੂਰਤ ਹੈ, ਇਸ ਲਈ ਮੈਨੂੰ ਬਿਠਾ ਦਿੱਤਾ ਹੈ ਅਤੇ ਮੈਂ ਵੀ.... ਜੀ ਨਹੀਂ ਆਪਣੇ ਸਮਾਜ ਨੂੰ ਲੀਡ ਕਰਨਾ ਹੈ। ਪੁਰਸ਼ਾਂ ਨੂੰ ਵੀ ਲੀਡ ਕਰਨ ਦੀ ਜ਼ਰੂਰਤ ਹੈ, ਤਾਂ ਤੁਹਾਨੂੰ ਕਰਨਾ ਹੈ। ਇਹ ਮੇਰੀ ਮਾਤਾਵਾਂ, ਨੌਜਵਾਨ ਬੱਚੀਆਂ ਇਹ ਲੀਡਰਸ਼ਿਪ ਦੀ ਕੁਆਲਿਟੀ ਦੇ ਨਾਲ ਖੜ੍ਹੀਆਂ ਹੋ ਜਾਣ। ਇਹ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਬਹੁਤ ਹੀ ਨੇੜ ਭਵਿੱਖ ਵਿੱਚ ਐੱਮਐੱਲਏ ਅਤੇ ਐੱਮਪੀ ਦੇ ਵੀ 30% ਰਿਜ਼ਰਵੇਸ਼ਨ ਆਉਣ ਵਾਲਾ ਹੈ। ਉਸ ਸਮੇਂ ਸਾਨੂੰ ਬਹੁਤ ਇਸ ਪ੍ਰਕਾਰ ਦੇ ਸਮੂਹ ਦੀ ਜ਼ਰੂਰਤ ਪਵੇਗੀ, ਤਾਂ ਹੁਣ ਦੋ ਚਾਰ ਸਾਲ ਦਾ ਸਮਾਂ ਹੈ। ਉਨ੍ਹਾਂ ਨੂੰ ਤਾਕੀਦ ਕਰਾਂਗਾ ਕਿ ਤੁਸੀਂ ਮੈਦਾਨ ਵਿੱਚ ਉਤਰੋ ਅਤੇ ਜਿੰਨਾ ਜ਼ਿਆਦਾ ਆਪਣੇ ਆਪ ਨੂੰ ਸਮਰੱਥ ਬਣਾ ਸਕਦੇ ਹੋ, ਬਣਾਉਣ ਦੇ ਲਈ ਯਤਨ ਸ਼ੁਰੂ ਕਰੀਏ। ਸਮਾਂ ਹੈ, ਇਹ ਸਮਾਂ ਤੁਹਾਡਾ ਹੈ, ਇਹ ਸਮਝੋ। 

ਦੂਸਰਾ ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਾਂਗਾ ਕਿ ਤੁਸੀਂ ਰਾਜਨੀਤੀ ਨੂੰ ਬੁਰਾ ਨਾ ਕਹੋ ਅਤੇ ਚੋਣਾਂ ਹੀ ਰਾਜਨੀਤੀ ਹੈ ਇਸ ਲਈ ਮਰਿਯਾਦਾ ਵਿੱਚ ਵੋਟ ਸਹੀ ਹੈ। ਰਾਜਨੀਤਕ ਖੇਤਰ ਸਰਵਜਨਕ ਜੀਵਨ ਵਿੱਚ ਆਓ ਇੱਕ ਵਾਰ, ਕਿਸੇ ਵੀ ਰੂਪ ਵਿੱਚ ਆਓ ਅਤੇ ਅੱਜ ਦੇਸ਼ ਨੂੰ ਲੀਡਰਸ਼ਿਪ ਚਾਹੀਦਾ ਜੋ ਰਚਨਾਤਮਕ, ਰਚਨਾਤਮਕਤਾ ਦੀ ਕੁੱਖ ਤੋਂ ਪੈਦਾ ਹੋਈ ਹੋਵੇ। ਅੰਦੋਲਨ ਦੀ ਕੁੱਖ ਤੋਂ ਪੈਦਾ ਹੋਏ ਰਾਜਨੇਤਾ ਅਲੱਗ ਪ੍ਰਕਾਰ ਦਾ ਮਾਡਲ ਬਣਦਾ ਹੈ। ਆਜ਼ਾਦੀ ਦੇ ਅੰਦੋਲਨ ਵਿੱਚ ਰਚਨਾਤਮਕਤਾ ਵੀ ਸੀ, ਤਾਂ ਇੱਕ ਅਲੱਗ ਪ੍ਰਕਾਰ ਦਾ ਲੌਟ ਮਿਲਿਆ। ਹੁਣ ਦੇਸ਼ ਨੂੰ ਰਚਨਾਤਮਕਤਾ, ਯਾਨੀ ਕੁਝ ਕ੍ਰਿਏਟਿਵ ਸੋਚਣ ਵਾਲੇ, ਨਵਾਂ ਕਰਨ ਵਾਲੇ, ਖੁਦ ਨੂੰ ਤਿਆਰ ਕਰਨ ਵਾਲੇ, ਸੁੱਖ-ਦੁੱਖ ਸਮਝਣ ਵਾਲੇ, ਰਾਸਤੇ ਕੱਢਣ ਵਾਲੇ, ਦੂਸਰੇ ਨੂੰ ਨੀਵਾਂ ਦਿਖਾਉਣ ਵਾਲੇ ਨਹੀਂ ਦੇਸ਼ ਦੇ ਲਈ ਰਾਸਤਾ ਕੱਢਣ ਵਾਲੇ, ਅਜਿਹੇ ਬਹੁਤ ਵੱਡੇ ਵਰਗ ਦੀ ਜ਼ਰੂਰਤ ਹੈ ਦੇਸ਼ ਨੂੰ। ਅੱਜ ਨਹੀਂ ਹੈ, ਅਜਿਹਾ ਮੈਂ ਨਹੀਂ ਕਹਿ ਰਿਹਾ ਹਾਂ। ਨਵੇਂ ਲੋਕਾਂ ਦੀ ਜ਼ਰੂਰਤ ਹੈ ਅਤੇ ਅੱਜ ਜੋ 20-25 ਸਾਲ ਦਾ ਹੈ, ਉਹ ਅੱਗੇ ਆਉਂਦਾ ਹੈ, ਤਾਂ 2047 ਤੱਕ ਉਹ 40-50 ਦਾ ਹੋ ਜਾਵੇਗਾ ਯਾਨੀ ਇੱਕ ਅਜਿਹੀ ਪ੍ਰੋਪਰ ਜਗ੍ਹਾ ‘ਤੇ ਹੋਣਾ ਜਦੋਂ ਕਿ ਉਹ ਦੇਸ਼ ਨੂੰ ਚਲਾ ਲਵੇਗਾ। ਦੂਸਰਾ, ਮੈਂ ਜਦੋਂ ਇਹ ਦੇਸ਼ ਦੇ ਨੌਜਵਾਨਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਅੱਗੇ ਆਓ, ਤਾਂ ਕੁਝ ਲੋਕਾਂ ਨੂੰ ਲੱਗੇਗਾ ਕਿ ਮੈਂ ਭਾਜਪਾ ਦਾ ਝੰਡਾ ਫਹਿਰਾਉਣਾ ਚਾਹੁੰਦਾ ਹਾਂ। ਮੈਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰ ਰਿਹਾ ਹਾਂ, ਮੈਂ ਭਾਰਤੀ ਜਨਤਾ ਪਾਰਟੀ ਵਿੱਚ ਆਓ ਜਾਂ ਫਲਾਨੀ ਪਾਰਟੀ ਵਿੱਚ ਜਾਓ ਜਾਂ ਫਲਾਨੀ ਪਾਰਟੀ ਵਿੱਚ ਨਾ ਜਾਓ, ਅਜਿਹਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ। ਮੈਂ ਤਾਂ ਚਾਹੁੰਦਾ ਹਾਂ ਸਾਰੇ ਦਲਾਂ ਵਿੱਚ ਇੱਕ ਪ੍ਰਕਾਰ ਨਾਲ ਨਿਊ ਫਲੋ ਆਉਣਾ ਚਾਹੀਦਾ, ਸਾਰੇ ਦਲਾਂ ਵਿੱਚ ਆਉਣਾ ਚਾਹੀਦਾ। ਬੀਜੇਪੀ ਵਿੱਚ ਤਾਂ ਆਉਣਾ ਹੀ ਚਾਹੀਦਾ ਪਰ ਸਾਰੇ ਦਲਾਂ ਵਿੱਚ ਆਉਣਾ ਚਾਹੀਦਾ ਕਿ ਦੇਸ਼ ਵਿੱਚ ਨੌਜਵਾਨ ਅੱਗੇ ਆਉਣ ਤਾਂ ਕਿ ਇੱਕ ਨਵੀਨਤਾ ਸ਼ੁਰੂ ਹੋਵੇ।

ਨਿਖਿਲ ਕਾਮਥ: ਥੈਂਕ ਯੂ ਮੋਦੀ ਜੀ ਤੁਸੀਂ ਇੱਥੇ....

ਪ੍ਰਧਾਨ ਮੰਤਰੀ; ਚਲੋ ਬਹੁਤ ਵਧੀਆ ਲੱਗਿਆ ਮੇਰੇ ਲਈ ਪਹਿਲਾ ਪੋਡਕਾਸਟ ਸੀ।

ਨਿਖਿਲ ਕਾਮਥ: ਇੰਨਾ ਸਮਾਂ ਦਿੱਤਾ ਤੁਸੀਂ ਸਾਡੇ ਨਾਲ, ਥੈਂਕ ਯੂ ਸੋ ਮੱਚ!

ਪ੍ਰਧਾਨ ਮੰਤਰੀ: ਮੈਨੂੰ ਪਤਾ ਨਹੀਂ ਇਹ ਕਿਸ ਤਰ੍ਹਾਂ ਜਾਵੇਗਾ ਆਪ ਲੋਕਾਂ ਨੂੰ, ਤੁਹਾਡੇ ਦਰਸ਼ਕਾਂ ਨੂੰ!

ਨਿਖਿਲ ਕਾਮਥ: You spoke extremely well as always and very kind ਕਿ you took this much time with us.

ਪ੍ਰਧਾਨ ਮੰਤਰੀ: ਚਲੋ ! ਤੁਹਾਡੀ ਟੀਮ ਵੀ ਥੱਕ ਗਈ ਹੋਵੇਗੀ! ਇਹ ਮੌਸਮ ਇੱਥੇ ਦਾ ਧਿਆਨ ਰੱਖੋ ਭਾਈ ਠੰਡ ਹੁੰਦੀ ਹੈ।

ਨਿਖਿਲ ਕਾਮਥ: ਹਾਂ!

 

  • Jitendra Kumar April 16, 2025

    🙏🇮🇳❤️
  • Debabrata Khanra_IT March 28, 2025

    jay shree ram 🥰
  • Achary pramod chaubey obra sonebhadra March 25, 2025

    श्री सीताराम की जय
  • Preetam Gupta Raja March 22, 2025

    जय श्री राम
  • Prasanth reddi March 21, 2025

    జై బీజేపీ జై మోడీజీ 🪷🪷🙏
  • Jitender Kumar BJP Haryana State Gurgaon MP and President March 20, 2025

    Ask from him now
  • கார்த்திக் March 15, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏻
  • Gurivireddy Gowkanapalli March 15, 2025

    jaisriram
  • Ranjit ram March 10, 2025

    नरेंद्र मोदी जी नमस्कार मैं छत्तीसगढ़ से बोल रहा हूं रायपुर छत्तीसगढ़ का में एक ड्राइवर हूं पैसे से कमल सेट कंपनी के एक मालिक है मेरे को गाली भी दिया और मेरे गाड़ी का डीजल चोरी हो गया लातूर रोड में मेरे को मां बहन गाली दिया उसके बाद मेरे को जान से मारने की धमकी दे रहा है अब इस पर ही आप एक विचार कीजिए
  • Ranjit ram March 10, 2025

    नरेंद्र मोदी जी नमस्कार मैं एक ड्राइवर हूं मैं ड्राइविंग पैसा है कंपनी का मालिक डीजल चोरी हो गया तो मेरे को गाली उल्लू देकर जान से मारने की धमकी दे रहे हैं
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cargo traffic on National Waterways hits record high of 146 million tonnes in FY 2024-25

Media Coverage

Cargo traffic on National Waterways hits record high of 146 million tonnes in FY 2024-25
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਅਪ੍ਰੈਲ 2025
April 15, 2025

Citizens Appreciate Elite Force: India’s Tech Revolution Unleashed under Leadership of PM Modi