ਮਾਣਯੋਗ ਸਪੀਕਰ ਜੀ,
ਨਵੇਂ ਸੰਸਦ ਭਵਨ ਦਾ ਇਹ ਪ੍ਰਥਮ ਅਤੇ ਇਤਿਹਾਸਿਕ ਸੈਸ਼ਨ ਹੈ। ਮੈਂ ਸਾਰੇ ਮਾਣਯੋਗ ਸਾਂਸਦਾਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਮਾਣਯੋਗ ਸਪੀਕਰ ਜੀ,
ਅੱਜ ਪ੍ਰਥਮ ਦਿਵਸ ਦੇ ਪ੍ਰਥਮ ਸੈਸ਼ਨ ਵਿੱਚ ਨਵੇਂ ਸਦਨ ਵਿੱਚ ਤੁਸੀਂ ਮੈਨੂੰ ਗੱਲ ਰੱਖਣ ਦੇ ਲਈ ਅਵਸਰ ਦਿੱਤਾ ਹੈ ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਇਸ ਨਵੇਂ ਸੰਸਦ ਭਵਨ ਵਿੱਚ ਮੈਂ ਆਪ ਸਭ ਮਾਣਯੋਗ ਸਾਂਸਦਾਂ ਦਾ ਵੀ ਦਿਲ ਤੋਂ ਸੁਆਗਤ ਕਰਦਾ ਹਾਂ। ਇਹ ਅਵਸਰ ਕਈ ਮਾਇਨਿਆਂ ਵਿੱਚ ਬੇਮਿਸਾਲ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਦਾ ਇਹ ਉਸ਼ਾਕਾਲ ਹੈ ਅਤੇ ਭਾਰਤ ਅਨੇਕ ਸਿੱਧੀਆਂ ਦੇ ਨਾਲ ਨਵੇਂ ਸੰਕਲਪ ਲੈ ਕੇ, ਨਵੇਂ ਭਵਨ ਵਿੱਚ ਆਪਣਾ ਭਵਿੱਖ ਤੈਅ ਕਰਨ ਦੇ ਲਈ ਅੱਗੇ ਵਧ ਰਿਹਾ ਹੈ। ਵਿਗਿਆਨ ਜਗਤ ਵਿੱਚ ਚੰਦਰਯਾਨ-3 ਦੀ ਗਗਨਚੁੰਬੀ ਸਫਲਤਾ ਹਰ ਦੇਸ਼ਵਾਸੀ ਨੂੰ ਮਾਣ ਨਾਲ ਭਰ ਦਿੰਦੀ ਹੈ। ਭਾਰਤ ਦੀ ਪ੍ਰਧਾਨਗੀ ਵਿੱਚ G-20 ਦਾ ਅਸਧਾਰਨ ਆਯੋਜਨ ਵਿਸ਼ਵ ਵਿੱਚ ਇੱਛੁਕ ਪ੍ਰਭਾਵ ਇਸ ਅਰਥ ਵਿੱਚ ਇਹ ਬੇਮਿਸਾਲ ਉਪਲਬਧੀਆਂ ਹਾਸਲ ਕਰਨ ਵਾਲਾ ਇੱਕ ਅਵਸਰ ਭਾਰਤ ਦੇ ਲਈ ਬਣਿਆ। ਇਸੇ ਆਲੋਕ ਵਿੱਚ ਅੱਜ ਆਧੁਨਿਕ ਭਾਰਤ ਅਤੇ ਸਾਡੇ ਪ੍ਰਾਚੀਨ ਲੋਕਤੰਤਰ ਦਾ ਪ੍ਰਤੀਕ ਨਵੇਂ ਸੰਸਦ ਭਵਨ ਦੀ ਸ਼ੁਰੂਆਤ ਹੋਈ ਹੈ। ਸੁਖਦ ਸੰਯੋਗ ਹੈ ਕਿ ਗਣੇਸ਼ ਚਤੁਰਥੀ ਦਾ ਸ਼ੁਭ ਦਿਨ ਹੈ। ਗਣੇਸ਼ ਜੀ ਸ਼ੁਭਤਾ ਅਤੇ ਸਿੱਧੀ ਦੇ ਦੇਵਤਾ ਹੈ, ਗਣੇਸ਼ ਜੀ ਵਿਵੇਕ ਅਤੇ ਗਿਆਨ ਦੇ ਵੀ ਦੇਵਤਾ ਹਨ। ਇਸ ਪਾਵਨ ਦਿਵਸ ‘ਤੇ ਸਾਡੀ ਇਹ ਸ਼ੁਰੂਆਤ ਸੰਕਲਪ ਸੇ ਸਿੱਧੀ ਦੇ ਵੱਲ ਇੱਕ ਨਵੇਂ ਵਿਸ਼ਵਾਸ ਦੇ ਨਾਲ ਯਾਤਰਾ ਨੂੰ ਸ਼ੁਰੂ ਕਰਨ ਦਾ ਹੈ।
ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਅਸੀਂ ਜਦੋਂ ਨਵੇਂ ਸੰਕਲਪਾਂ ਨੂੰ ਲੈ ਕੇ ਚਲ ਰਹੇ ਹਨ ਤਦ, ਹੁਣ ਜਦੋਂ ਗਣੇਸ਼ ਚਤੁਰਥੀ ਦਾ ਪਰਵ ਅੱਜ ਹੈ ਤਦ ਲੋਕਮਾਨਯ ਤਿਲਕ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ। ਆਜ਼ਾਦੀ ਦੇ ਅੰਦੋਲਨ ਵਿੱਚ ਲੋਕਮਾਨਯ ਤਿਲ ਜੀ ਨੇ ਗਣੇਸ਼ ਉਤਸਵ ਨੂੰ ਇੱਕ ਜਨਤਕ ਗਣੇਸ਼ ਉਤਸਵ ਦੇ ਰੂਪ ਵਿੱਚ ਪ੍ਰਸਥਾਪਿਤ ਕਰਕੇ ਪੂਰੇ ਰਾਸ਼ਟਰ ਵਿੱਚ ਸਵਰਾਜ ਦੀ ਜੋਤ ਜਗਾਉਣ ਦਾ ਮਾਧਿਅਮ ਬਣਾਇਆ ਸੀ। ਲੋਕਮਾਨਯ ਤਿਲਕ ਜੀ ਨੇ ਗਣੇਸ਼ ਪਰਵ ਤੋਂ ਸਵਰਾਜ ਦੀ ਸੰਕਲਪਨਾ ਨੂੰ ਸ਼ਕਤੀ ਦਿੱਤੀ ਉਸੇ ਪ੍ਰਕਾਸ਼ ਨਾਲ ਅੱਜ ਇਹ ਗਣੇਸ਼ ਚਤੁਰਥੀ ਦਾ ਪਰਵ, ਲਕੋਮਾਨਯ ਤਿਲਕ ਜੀ ਨੇ ਸੁਤੰਤਰ ਭਾਰਤ ਸਵਰਾਜ ਦੀ ਗੱਲ ਕਹੀ ਸੀ। ਅੱਜ ਅਸੀਂ ਸਮ੍ਰਿੱਧ ਭਾਰਤ ਗਣੇਸ਼ ਚਤੁਰਥੀ ਦੇ ਪਾਵਨ ਦਿਵਸ ‘ਤੇ ਉਸ ਦੀ ਪ੍ਰੇਰਣਾ ਦੇ ਨਾਲ ਅੱਗੇ ਵਧ ਰਹੇ ਹਾਂ। ਸਾਰੇ ਦੇਸ਼ਵਾਸੀਆਂ ਨੂੰ ਇਸ ਅਵਸਰ ‘ਤੇ ਫਿਰ ਇੱਕ ਵਾਰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮਾਣਯੋਗ ਸਪੀਕਰ ਜੀ,
ਅੱਜ ਸੰਵਤਸਰੀ ਦਾ ਵੀ ਪਰਵ ਹੈ ਇਹ ਆਪਣੇ ਆਪ ਵਿੱਚ ਇੱਕ ਅਦਭੁਤ ਪਰੰਪਰਾ ਹੈ ਇਸ ਦਿਨ ਨੂੰ ਇੱਕ ਪ੍ਰਕਾਰ ਨਾਲ ਕਸ਼ਮਾਵਾਣੀ ਦਾ ਵੀ ਪਰਵ ਕਹਿੰਦੇ ਹਨ। ਅੱਜ ਮਿੱਛਾਮੀ ਦੁੱਕੜਮ ਕਹਿਣ ਦਾ ਦਿਨ ਹੈ, ਇਹ ਪਰਵ ਮਨ ਤੋਂ, ਕਰਮ ਤੋਂ, ਵਚਨ ਤੋਂ ਅਗਰ ਜਾਣੇ-ਅਣਜਾਣੇ ਕਿਸੇ ਨੂੰ ਵੀ ਦੁਖ ਪਹੁੰਚਿਆ ਹੈ ਤਾਂ ਉਸ ਦੀ ਕਸ਼ਮਾਯਾਚਨਾ ਦਾ ਅਵਸਰ ਹੈ। ਮੇਰੀ ਤਰਫ਼ ਤੋਂ ਵੀ ਪੂਰੀ ਵਿਨਮ੍ਰਤਾ ਦੇ ਨਾਲ, ਪੂਰੇ ਹਿਰਦੇ ਨਾਲ ਆਪ ਸਭ ਨੂੰ, ਸਾਰੇ ਸਾਂਸਦ ਮੈਂਬਰਾਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਮਿੱਛਾਮੀ ਦੁੱਕੜਮ। ਅੱਜ ਜਦੋਂ ਅਸੀਂ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਾਂ ਤਦ ਸਾਨੂੰ ਅਤੀਤ ਦੀ ਹਰ ਕੜਵਾਹਟ ਨੂੰ ਭੁਲਾ ਕੇ ਅੱਗੇ ਵਧਣਾ ਹੈ। ਸਪਿਰਿਟ ਦੇ ਨਾਲ ਜਦੋਂ ਅਸੀਂ ਇੱਥੋਂ, ਸਾਡੇ ਆਚਰਣ ਤੋਂ, ਸਾਡੀ ਵਾਣੀ ਤੋਂ, ਸਾਡੇ ਸੰਕਲਪਾਂ ਤੋਂ ਜੋ ਵੀ ਕਰਾਂਗੇ, ਦੇਸ਼ ਦੇ ਲਈ, ਰਾਸ਼ਟਰ ਦੇ ਇੱਕ-ਇੱਕ ਨਾਗਰਿਕ ਦੇ ਲਈ ਉਹ ਪ੍ਰੇਰਣਾ ਦਾ ਕਾਰਨ ਬਣਨਾ ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਭਰਸਕ ਪ੍ਰਯਤਨ ਵੀ ਕਰਨਾ ਚਾਹੀਦਾ ਹੈ।
ਮਾਣਯੋਗ ਸਪੀਕਰ ਜੀ,
ਇਹ ਭਵਨ ਨਵਾਂ ਹੈ, ਇੱਥੇ ਸਭ ਕੁੱਝ ਨਵਾਂ ਹੈ, ਸਾਰੀਆਂ ਵਿਵਸਥਾਵਾਂ ਨਵੀਆਂ ਹਨ, ਇੱਥੇ ਤੱਕ ਤੁਹਾਡੇ ਸਾਰੇ ਸਾਥੀਆਂ ਨੂੰ ਵੀ ਆਪਣੇ ਇੱਕ ਨਵੇਂ ਰੰਗ-ਰੂਪ ਦੇ ਨਾਲ ਪੇਸ਼ ਕੀਤਾ ਹੈ। ਸਭ ਕੁਝ ਨਵਾਂ ਹੈ ਲੇਕਿਨ ਇੱਥੇ ਕੱਲ੍ਹ ਅਤੇ ਅੱਜ ਨੂੰ ਜੋੜਦੀ ਹੋਈ ਇੱਕ ਬਹੁਤ ਵੱਡੀ ਵਿਰਾਸਤ ਦਾ ਪ੍ਰਤੀਕ ਵੀ ਮੌਜੂਦ ਹੈ, ਉਹ ਨਵਾਂ ਨਹੀਂ ਹੈ, ਉਹ ਪੁਰਾਣਾ ਹੈ। ਅਤੇ ਉਹ ਆਜ਼ਾਦੀ ਦੀ ਪਹਿਲੀ ਕਿਰਣ ਦਾ ਖੁਦ ਗਵਾਹ ਰਿਹਾ ਹੈ ਜੋ ਅੱਜ ਹੁਣ ਸਾਡੇ ਵਿੱਚ ਉਪਸਥਿਤ ਹੈ। ਉਹ ਸਾਡੇ ਸਮ੍ਰਿੱਧ ਇਤਿਹਾਸ ਨੂੰ ਜੋੜਦਾ ਹੈ ਅਤੇ ਜਦੋਂ ਅੱਜ ਅਸੀਂ ਨਵੇਂ ਸਦਨ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਸੰਸਦੀ ਲੋਕਤੰਤਰ ਦਾ ਜਦੋਂ ਇਹ ਨਵਾਂ ਗ੍ਰਹਿਪ੍ਰਵੇਸ਼ ਹੋ ਰਿਹਾ ਹੈ ਤਾਂ ਇੱਥੇ ਆਜ਼ਾਦੀ ਦੀ ਪਹਿਲੀ ਕਿਰਣ ਦਾ ਗਵਾਹ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਣਾ ਦੇਣ ਵਾਲਾ ਹੈ, ਅਜਿਹਾ ਪਵਿੱਤਰ ਸੈਂਗੋਲ ਅਤੇ ਇਹ ਉਹ ਸੈਂਗੋਲ ਹੈ ਜਿਸ ਨੂੰ ਭਾਰਤ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦਾ ਸਪਰਸ਼ ਹੋਇਆ ਸੀ, ਇਹ ਪੰਡਿਤ ਨਹਿਰੂ ਦੇ ਹੱਥਾਂ ਵਿੱਚ ਪੂਜਾਵਿਧੀ ਕਰਕੇ ਆਜ਼ਾਦੀ ਦੇ ਪਰਵ ਦੀ ਸ਼ੁਰੂਆਤ ਹੋਈ ਸੀ। ਅਤੇ ਇਸ ਲਈ ਇੱਕ ਬਹੁਤ ਮਹੱਤਵਪੂਰਨ ਅਤੀਤ ਨੂੰ ਉਸ ਦੇ ਨਾਲ ਇਹ ਸੈਂਗੋਲ ਸਾਨੂੰ ਜੋੜਦਾ ਹੈ। ਤਮਿਲ ਨਾਡੂ ਦੀ ਮਹਾਨ ਪਰੰਪਰਾ ਦਾ ਉਹ ਪ੍ਰਤੀਕ ਤਾਂ ਹੈ ਹੀ ਦੇਸ਼ ਨੂੰ ਜੋੜਣ ਦਾ ਵੀ, ਦੇਸ਼ ਦੀ ਏਕਤਾ ਦਾ ਵੀ ਉਹ ਪ੍ਰਤੀਕ ਹੈ। ਅਤੇ ਅਸੀਂ ਸਾਰੇ ਮਾਣਯੋਗ ਸਾਂਸਦਾਂ ਨੂੰ ਹਮੇਸ਼ਾ ਜੋ ਪਵਿੱਤਰ ਸੈਂਗੋਲ ਪੰਡਿਤ ਨਹਿਰੂ ਦੇ ਹੱਥ ਵਿੱਚ ਸ਼ੋਭਾ ਦਿੰਦਾ ਸੀ ਉਹ ਅੱਜ ਅਸੀਂ ਸਭ ਦੀ ਪ੍ਰੇਰਣਾ ਦਾ ਕਾਰਨ ਬਣ ਰਿਹਾ ਹੈ, ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ।
ਮਾਣਯੋਗ ਸਪੀਕਰ ਜੀ,
ਨਵੇਂ ਸੰਸਦ ਭਵਨ ਦੀ ਸ਼ਾਨਦਾਰਤਾ, ਆਧੁਨਿਕ ਭਾਰਤ ਦੀ ਮਹਿਮਾ ਨੂੰ ਵੀ ਮੰਡਿਤ ਕਰਦੀ ਹੈ। ਸਾਡੇ ਸ਼੍ਰਮਿਕ, ਸਾਡੇ ਇੰਜੀਨੀਅਰਸ, ਸਾਡੇ ਕੰਮਗਾਰਾਂ ਉਨ੍ਹਾਂ ਦਾ ਪਸੀਨਾ ਇਸ ਵਿੱਚ ਲਗਿਆ ਹੈ ਕੋਰੋਨਾ ਕਾਲ ਵਿੱਚ ਵੀ ਉਨ੍ਹਾਂ ਨੇ ਜਿਸ ਲਗਨ ਨਾਲ ਇਸ ਕੰਮ ਨੂੰ ਕੀਤਾ ਹੈ ਕਿਉਂਕਿ ਮੈਨੂੰ ਕੰਮ ਜਦੋਂ ਜਲ ਰਿਹਾ ਸੀ ਤਦ ਉਨ੍ਹਾਂ ਸ਼੍ਰਮਿਕਾਂ ਦੇ ਵਿੱਚ ਆਉਣ ਦਾ ਵਾਰ-ਵਾਰ ਮੌਕਾ ਮਿਲਦਾ ਸੀ ਅਤੇ ਖਾਸ ਤੌਰ ‘ਤੇ ਮੈਂ ਉਨ੍ਹਾਂ ਦੀ ਸਿਹਤ ਨੂੰ ਲੈਕੇ ਉਨ੍ਹਾਂ ਨਾਲ ਮਿਲਣ ਆਉਂਦਾ ਸੀ ਲੇਕਿਨ ਅਜਿਹੇ ਸਮੇਂ ਵੀ ਉਨ੍ਹਾਂ ਨੇ ਇਸ ਬਹੁਤ ਵੱਡੇ ਸੁਪਨੇ ਨੂੰ ਪੂਰਾ ਕੀਤਾ। ਅੱਜ ਮੈਂ ਚਾਹਾਂਗਾ ਕਿ ਅਸੀਂ ਸਾਰੇ ਸਾਡੇ ਉਨ੍ਹਾਂ ਸ਼੍ਰਮਿਕਾਂ ਦਾ, ਸਾਡੇ ਉਨ੍ਹਾਂ ਕੰਮਗਾਰਾਂ ਦਾ, ਸਾਡੇ ਇੰਜੀਨੀਅਰਸ ਦਾ ਦਿਲ ਤੋਂ ਧੰਨਵਾਦ ਕਰੀਏ। ਕਿਉਂਕਿ ਉਨ੍ਹਾਂ ਦੇ ਦੁਆਰਾ ਇਹ ਨਿਰਮਿਤ ਭਾਵਿਕ ਪੀੜ੍ਹੀਆਂ ਨੂੰ ਪ੍ਰੇਰਣਾ ਦੇਣ ਵਾਲਾ ਹੈ। ਅਤੇ 30 ਹਜ਼ਾਰ ਤੋਂ ਜ਼ਿਆਦਾ ਸ਼੍ਰਮਿਕ ਮਿੱਤਰਾਂ ਨੇ ਮਿਹਨਤ ਕੀਤੀ ਹੈ, ਪਸੀਨਾ ਬਹਾਇਆ ਹੈ, ਇਸ ਸ਼ਾਨਦਾਰ ਵਿਵਸਥਾ ਨੂੰ ਖੜੀ ਕਰਨ ਦੇ ਲਈ ਹੋਰ ਕਈ ਪੀੜ੍ਹੀਆਂ ਦੇ ਲਈ ਇਹ ਬਹੁਤ ਵੱਡਾ ਯੋਗਦਾਨ ਹੋਣ ਵਾਲਾ ਹੈ।
ਮਾਣਯੋਗ ਸਪੀਕਰ ਜੀ,
ਮੈਂ ਉਨ੍ਹਾਂ ਸ਼੍ਰਮਯੋਗੀਆਂ ਨੂੰ ਨਮਨ ਤਾਂ ਕਰਦਾ ਹੀ ਹਾਂ ਲੇਕਿਨ ਇੱਕ ਨਵੀਂ ਪਰੰਪਰਾ ਦੀ ਸ਼ੁਰੂਆਤ ਹੋ ਰਹੀ ਹੈ, ਇਸ ਦਾ ਮੈਨੂੰ ਬਹੁਤ ਆਨੰਦ ਹੈ। ਇਸ ਸਦਨ ਵਿੱਚ ਇੱਕ ਡਿਜੀਟਲ ਬੁੱਕ ਰੱਖੀ ਗਈ ਹੈ। ਜਿਸ ਡਿਜੀਟਲ ਬੁੱਕ ਵਿੱਚ ਉਨ੍ਹਾਂ ਸਾਰੇ ਸ਼੍ਰਮਿਕਾਂ ਦਾ ਪੂਰਾ ਪਰਿਚੈ ਇਸ ਵਿੱਚ ਰੱਖਿਆ ਗਿਆ ਹੈ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਚਲੇਗਾ ਕਿ ਹਿੰਦੁਸਤਾਨ ਦੇ ਕਿਸ ਕੋਨੇ ਤੋਂ ਕੌਣ ਸ਼੍ਰਮਿਕ ਨੇ ਆ ਕੇ ਇਸ ਸ਼ਾਨਦਾਰ ਇਮਾਰਤ ਨੂੰ, ਯਾਨੀ ਉਨ੍ਹਾਂ ਦੇ ਪਸੀਨੇ ਨੂੰ ਵੀ ਅੰਮ੍ਰਿਤਵ ਦੇਣ ਦਾ ਪ੍ਰਯਤਨ ਇਸ ਸਦਨ ਵਿੱਚ ਹੋ ਰਿਹਾ ਹੈ, ਇਹ ਇੱਕ ਨਵੀਂ ਸ਼ੁਰੂਆਤ ਹੈ, ਸ਼ੁਭ ਸ਼ੁਰੂਆਤ ਹੈ ਅਤੇ ਸਾਡੇ ਸਭ ਦੇ ਲਈ ਮਾਣ ਦੀ ਸ਼ੁਰੂਆਤ ਹੈ। ਮੈਂ ਇਸ ਅਵਸਰ ‘ਤੇ 140 ਕਰੋੜ ਦੇਸ਼ਵਾਸੀਆਂ ਦੀ ਤਰਫ ਤੋਂ, ਮੈਂ ਇਸ ਅਵਸਰ ‘ਤੇ ਲੋਕਤੰਤਰ ਦੀ ਮਹਾਨ ਪਰੰਪਰਾ ਦੀ ਤਰਫ਼ ਤੋਂ ਸਾਡੇ ਇਨ੍ਹਾਂ ਸ਼੍ਰਮਿਕਾਂ ਦਾ ਅਭਿਨੰਦਨ ਕਰਦਾ ਹਾਂ।
ਮਾਣਯੋਗ ਸਪੀਕਰ ਜੀ,
ਸਾਡੇ ਇੱਥੇ ਕਿਹਾ ਜਾਂਦਾ ਹੈ ‘ਯਦ ਭਾਵਂ ਤਦ ਭਵਤਿ’ ਅਤੇ ਇਸ ਲਈ ਸਾਡਾ ਭਾਵ ਜਿਹੋ ਜਾ ਹੁੰਦਾ ਹੈ ਓਵੇਂ ਹੀ ਕੁਝ ਘਟਿਤ ਹੁੰਦਾ ਹੈ ‘ਯਦ ਭਾਵਂ ਤਦ ਭਵਤਿ’ (यद भावं तद भवति) ਅਤੇ ਇਸ ਲਈ ਸਾਡੀ ਜਿਹੀ ਭਾਵਨਾ ਕਰਦੇ ਹਾਂ ਅਤੇ ਅਸੀਂ ਜਿਹੋ ਜੀ ਭਾਵਨਾ ਕਰਕੇ ਪ੍ਰਵੇਸ਼ ਕੀਤਾ ਹੈ, ਮੈਨੂੰ ਵਿਸ਼ਵਾਸ ਹੈ, ਭਾਵਨਾ ਅੰਦਰ ਜੋ ਹੋਵੇਗੀ ਅਸੀਂ ਵੀ ਵੈਸੇ ਹੀ ਖੁਦ ਵੀ ਬਣਦੇ ਜਾਣਗੇ ਅਤੇ ਉਹ ਬਹੁਤ ਸੁਭਾਵਿਕ ਹੈ। ਭਵਨ ਬਦਲਿਆ ਹੈ ਮੈਂ ਚਾਹਾਂਗਾ ਭਾਵ ਵੀ ਬਦਲਣਾ ਚਾਹੀਦਾ ਹੈ, ਭਾਵਨਾ ਵੀ ਬਦਲਣੀ ਚਾਹੀਦੀ ਹੈ।
ਸੰਸਦ ਰਾਸ਼ਟਰ ਸੇਵਾ ਦਾ ਸਰਵਉੱਚ ਸਥਾਨ ਹੈ। ਇਹ ਸੰਸਦ ਦਲਹਿਤ ਦੇ ਲਈ ਨਹੀਂ ਹੈ, ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਇੰਨੀ ਪਵਿੱਤਰ ਸੰਸਥਾ ਦਾ ਨਿਰਮਾਣ ਦਲਹਿਤ ਦੇ ਲਈ ਨਹੀਂ ਸਿਰਫ ਅਤੇ ਸਿਰਫ ਦੇਸ਼ਹਿਤ ਦੇ ਲਈ ਕੀਤਾ ਹੈ। ਨਵੇਂ ਭਵਨ ਵਿੱਚ ਅਸੀਂ ਸਾਰੇ ਆਪਣੀ ਵਾਣੀ ਤੋਂ, ਵਿਚਾਰ ਤੋਂ, ਆਚਾਰ ਤੋਂ ਸੰਵਿਧਾਨ ਦੇ ਜੋ ਸਪਿਰਿਟ ਹਨ ਉਨ੍ਹਾਂ ਮਿਆਰਾਂ ਨੂੰ ਲੈ ਕੇ ਨਵੇਂ ਸੰਕਲਪਾਂ ਦੇ ਅਨੁਸਾਰ ਨਵੀਂ ਭਾਵ ਨੂੰ ਲੈ ਕੇ, ਨਵੀਂ ਭਾਵਨਾ ਨੂੰ ਲੈ ਕੇ, ਮੈਂ ਆਸ਼ਾ ਕਰਦਾ ਹਾਂ ਸਪੀਕਰ ਜੀ ਆਪ ਕੱਲ੍ਹ ਵੀ ਕਹਿ ਰਹੇ ਸਨ, ਅੱਜ ਵੀ ਕਹਿ ਰਹੇ ਸਨ, ਕਦੇ ਸਪਸ਼ਟ ਕਹਿ ਰਹੇ ਸਨ, ਕਦੇ ਥੋੜਾ ਲਪੇਟ ਕਰਕੇ ਵੀ ਕਹਿ ਰਹੇ ਸਨ ਅਸੀਂ ਸਾਂਸਦਾਂ ਦੇ ਵਿਵਹਾਰ ਦੇ ਸਬੰਧ ਵਿੱਚ, ਮੈਂ ਤੇਰੀ ਤਰਫ਼ ਤੋਂ ਤੁਹਾਨੂੰ ਆਸ਼ਵਾਸਨ ਦਿੰਦਾ ਹਾਂ ਕਿ ਸਾਡਾ ਪੂਰਾ ਪ੍ਰਯਾਸ ਰਹੇਗਾ ਅਤੇ ਮੈਂ ਚਾਹਾਂਗਾ ਕਿ ਸਦਨ ਦੇ ਨੇਤਾ ਅਸੀਂ ਸਾਰੇ ਸਾਂਸਦ ਤੁਹਾਡੀ ਆਸ਼ਾ-ਉਮੀਦ ਵਿੱਚ ਖਰੇ ਉਤਰੀਏ। ਅਸੀਂ ਅਨੁਸ਼ਾਸਨ ਦਾ ਪਾਲਨ ਕਰੀਏ ਦੇਸ਼ ਸਾਨੂੰ ਦੇਖਦਾ ਹੈ, ਤੁਹਾਡਾ ਜਿਹਾ ਦਿਸ਼ਾ-ਨਿਰਦੇਸ਼ ਕਰੇ।
ਲੇਕਿਨ ਮਾਣਯੋਗ ਸਪੀਕਰ ਜੀ,
ਹਾਲੇ ਚੋਣਾਂ ਦਾ ਦੂਰ ਹਨ ਅਤੇ ਜਿੰਨਾ ਸਮਾਂ ਸਾਡੇ ਕੋਲ ਬਚਿਆ ਹੈ ਇਸ Parliament ਦੇ, ਪੱਕਾ ਮੰਨਦਾ ਹਾਂ ਕਿ ਇੱਥੇ ਜੋ ਵਿਵਹਾਰ ਹੋਵੇਗਾ ਇਹ ਨਿਰਧਾਰਿਤ ਕਰੇਗਾ ਕਿ ਕੌਣ ਇੱਥੇ ਬੈਠਣ ਦੇ ਲਈ ਵਿਵਹਾਰ ਕਰਦਾ ਹੈ ਅਤੇ ਕੌਣ ਉੱਥੇ ਬੈਠਣ ਦੇ ਲਈ ਵਿਵਹਾਰ ਕਰਦਾ ਹੈ। ਜੋ ਉੱਥੇ ਹੀ ਬੈਠੇ ਰਹਿਣਾ ਚਾਹੁੰਦਾ ਹੈ ਉਸ ਦਾ ਵਿਵਹਾਰ ਕੀ ਹੋਵੇਗਾ ਅਤੇ ਜੋ ਜਿੱਥੇ ਆ ਕੇ ਭਵਿੱਖ ਵਿੱਚ ਬੈਠਣਾ ਚਾਹੁੰਦਾ ਹੈ ਉਸ ਦਾ ਵਿਵਹਾਰ ਕੀ ਹੋਵੇਗਾ ਇਸ ਦਾ ਫਰਕ ਬਿਲਕੁਲ ਆਉਣ ਵਾਲੇ ਮਹੀਨਿਆਂ ਵਿੱਚ ਦੇਸ਼ ਦੇਖੇਗਾ ਅਤੇ ਉਨ੍ਹਾਂ ਦੇ ਬਰਤਾਵ ਤੋਂ ਪਤਾ ਚਲੇਗਾ ਇਹ ਮੈਨੂੰ ਪੂਰਾ ਵਿਸ਼ਵਾਸ ਹੈ।
ਮਾਣਯੋਗ ਸਪੀਕਰ ਜੀ,
ਸਾਡੇ ਇੱਥੇ ਵੇਦਾਂ ਵਿੱਚ ਕਿਹਾ ਗਿਆ ਹੈ, ‘ਸੰਮਿਚ, ਸਬ੍ਰਤਾ, ਰੂਤਬਾ ਬਾਚੰਮ ਬਦਤ’ (संमिच, सब्रता, रुतबा बाचंम बदत) ਅਰਥਾਤ ਅਸੀਂ ਸਾਰੇ ਇੱਕਮਤ ਹੋ ਕੇ, ਇੱਕ ਬਰਾਬਰ ਸੰਕਲਪ ਲੈ ਕੇ, ਕਲਿਆਣਕਾਰੀ ਸਾਰਥਕ ਸੰਵਾਦ ਕਰੀਏ। ਇੱਥੇ ਸਾਡੇ ਵਿਚਾਰ ਅਲੱਗ ਹੋ ਸਕਦੇ ਹਨ, ਵਿਮਰਸ਼ ਅਲੱਗ ਹੋ ਸਕਦੇ ਹਨ ਲੇਕਿਨ ਸਾਡੇ ਸੰਕਲਪ ਇਕਜੁੱਟ ਹੀ ਹੁੰਦੇ ਹਨ, ਇਕਜੁੱਟ ਹੀ ਰਹਿੰਦੇ ਹਨ। ਅਤੇ ਇਸ ਲਈ ਸਾਨੂੰ ਉਸ ਦੀ ਇਕਜੁਟਤਾ ਦੇ ਲਈ ਵੀ ਭਰਪੂਰ ਪ੍ਰਯਤਨ ਕਰਦੇ ਰਹਿਣਾ ਚਾਹੀਦਾ ਹੈ।
ਮਾਣਯੋਗ ਸਪੀਕਰ ਜੀ,
ਸਾਡੀ ਸੰਸਦ ਨੇ ਰਾਸ਼ਟਰਹਿਤ ਦੇ ਤਮਾਮ ਵੱਡੇ ਅਵਸਰਾਂ ‘ਤੇ ਹੀ ਇਸੇ ਭਾਵਨਾ ਨਾਲ ਕੰਮ ਕੀਤਾ ਹੈ। ਨਾ ਕੋਈ ਇੱਧਰ ਦਾ ਹੈ, ਨਾ ਉੱਧਰ ਦਾ ਹੈ, ਸਭ ਕੋਈ ਰਾਸ਼ਟਰ ਦੇ ਲਈ ਕਰਦੇ ਰਹੇ ਹਨ। ਮੈਨੂੰ ਆਸ਼ਾ ਹੈ ਕਿ ਨਵੀਂ ਸ਼ੁਰੂਆਤ ਦੇ ਨਾਲ ਇਸ ਸੰਵਾਦੀ ਦੇ ਵਾਤਾਵਰਣ ਵਿੱਚ ਅਤੇ ਇਸ ਸੰਸਦ ਦੇ ਪੂਰੇ ਡਿਬੇਟ ਵਿੱਚ ਅਸੀਂ ਉਸ ਭਾਵਨਾ ਨੂੰ ਜਿੰਨਾ ਜ਼ਿਆਦਾ ਮਜ਼ਬੂਤ ਕਰਾਂਗੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰੀ ਅਸੀਂ ਪ੍ਰੇਰਣਾ ਦੇਵਾਂਗੇ। ਸੰਸਦੀ ਪਰੰਪਰਾਵਾਂ ਦੀ ਜੋ ਲਕਸ਼ਮਣ ਰੇਖਾ ਹੈ, ਉਨ੍ਹਾਂ ਲਕਸ਼ਮਣ ਰੇਖਾ ਦਾ ਪਾਲਨ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਸਪੀਕਰ ਮਹੋਦਯ ਦੀ ਉਮੀਦ ਮਹੋਦਯ ਦੀ ਉਮੀਦ ਨੂੰ ਸਾਨੂੰ ਜ਼ਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮਾਣਯੋਗ ਸਪੀਕਰ ਜੀ,
ਲੋਕਤੰਤਰ ਵਿੱਚ ਰਾਜਨੀਤੀ, ਨੀਤੀ ਅਤੇ ਸ਼ਕਤੀ ਦਾ ਇਸਤੇਮਾਲ, ਇਹ ਸਮਾਜ ਵਿੱਚ ਪ੍ਰਭਾਵੀ ਬਦਲਾਅ ਦਾ ਇੱਕ ਬਹੁਤ ਵੱਡਾ ਮਾਧਿਅਮ ਹੁੰਦਾ ਹੈ। ਅਤੇ ਇਸ ਲਈ ਸਪੇਸ ਹੋਵੇ ਜਾਂ ਸਪੋਰਟਸ ਹੋਣ, ਸਟਾਰਟਅੱਪ ਹੋਵੇ ਜਾਂ ਸੈਲਫ ਹੈਲਪ ਗਰੁੱਪ ਹੋਵੇ, ਹਰ ਖੇਤਰ ਵਿੱਚ ਦੁਨੀਆ ਭਾਰਤੀ ਮਹਿਲਾਵਾਂ ਦੀ ਤਾਕਦ ਦੇਖ ਰਹੀ ਹੈ। G20 ਦੀ ਪ੍ਰਧਾਨਗੀ women-led development ਦੀ ਚਰਚਾ, ਅੱਜ ਦੁਨੀਆ ਇਸ ਦਾ ਸੁਆਗਤ ਕਰ ਰਹੀ ਹੈ, ਸਵੀਕਾਰ ਕਰ ਰਹੀ ਹੈ। ਦੁਨੀਆ ਸਮਝ ਰਹੀ ਹੈ ਕਿ ਸਿਰਫ਼ ਮਹਿਲਾਵਾਂ ਦੇ ਵਿਕਾਸ ਦੀ ਗੱਲ enough ਨਹੀਂ ਹੈ। ਸਾਨੂੰ ਮਾਨਵ ਜਾਤੀ ਦੀ ਵਿਕਾਸ ਯਾਤਰਾ ਵਿੱਚ ਉਸ ਨਵੇਂ ਪੜਾਅ ਨੂੰ ਜੇਕਰ ਪ੍ਰਾਪਤ ਕਰਨਾ ਹੈ, ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਅਸੀਂ ਨਵੀਆਂ ਮੰਜ਼ਿਲਾਂ ਨੂੰ ਪਾਉਣਾ ਹੈ, ਤਾਂ ਇਹ ਜ਼ਰੂਰੀ ਹੈ ਕਿ women-led development ‘ਤੇ ਅਸੀਂ ਜ਼ੋਰ ਦਈਏ ਅਤੇ G-20 ਵਿੱਚ ਭਾਰਤ ਦੀ ਗੱਲ ਨੂੰ ਵਿਸ਼ਵ ਨੇ ਸਵੀਕਾਰ ਕੀਤਾ ਹੈ।
ਮਹਿਲਾ ਸਸ਼ਕਤੀਕਰਣ ਦੀ ਸਾਡੀ ਹਰ ਯੋਜਨਾ ਨੇ ਮਹਿਲਾ ਅਗਵਾਈ ਕਰਨ ਦੀ ਦਿਸ਼ਾ ਵਿੱਚ ਬਹੁਤ ਸਾਰਥਕ ਕਦਮ ਉਠਾਏ ਹਨ। ਆਰਥਿਕ ਸਮਾਵੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਧਨ ਯੋਜਨਾ ਸ਼ੁਰੂ ਕੀਤੀ, 50 ਕਰੋੜ ਲਾਭਾਰਥੀਆਂ ਵਿੱਚੋਂ ਵੀ ਜ਼ਿਆਦਾਤਰ ਮਹਿਲਾ ਬੈਂਕ ਅਕਾਉਂਟ ਦੀ ਧਾਰਕ ਬਣੀਆਂ ਹਨ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਪਰਿਵਰਤਨ ਵੀ ਹੈ, ਨਵਾਂ ਵਿਸ਼ਵਾਸ ਵੀ ਹੈ। ਜਦੋਂ ਮੁਦਰਾ ਯੋਜਨਾ ਰੱਖੀ ਗਈ, ਇਹ ਦੇਸ਼ ਮਾਣ ਕਰ ਸਕਦਾ ਹੈ ਕਿ ਉਸ ਵਿੱਚ ਬਿਨਾ ਬੈਂਕ ਗਰੰਟੀ 10 ਲੱਖ ਰੁਪਏ ਦੀ ਲੋਨ ਦੇਣ ਦੀ ਯੋਜਨਾ ਅਤੇ ਉਸ ਦਾ ਲਾਭ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਹਿਲਾਵਾਂ ਨੇ ਉਠਾਇਆ, ਮਹਿਲਾ entrepreneur ਦਾ ਇਹ ਪੂਰਾ ਵਾਤਾਵਰਣ ਦੇਸ਼ ਵਿੱਚ ਨਜ਼ਰ ਆਇਆ। ਪੀਐੱਮ ਆਵਾਸ ਯੋਜਨਾ-ਪੱਕੇ ਘਰ ਇਹ ਵੀ ਉਸ ਦੀ ਰਜਿਸਟਰੀ ਜ਼ਿਆਦਾਤਰ ਮਹਿਲਾਵਾਂ ਦੇ ਨਾਮ ਹੋਈਆਂ, ਮਹਿਲਾਵਾਂ ਦਾ ਮਾਲਿਕਾਨਾ ਹੱਕ ਬਣਿਆ।
ਮਾਣਯੋਗ ਸਪੀਕਰ ਜੀ,
ਹਰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਅਜਿਹੇ milestone ਆਉਂਦੇ ਹਨ, ਜਦੋਂ ਉਹ ਮਾਣ ਨਾਲ ਕਹਿੰਦਾ ਹੈ ਕਿ ਅੱਜ ਦੇ ਦਿਨ ਅਸੀਂ ਸਾਰਿਆਂ ਨੇ ਨਵਾਂ ਇਤਿਹਾਸ ਰਚਿਆ ਹੈ। ਅਜਿਹੇ ਕੁਝ ਪਲ ਜੀਵਨ ਵਿੱਚ ਪ੍ਰਾਪਤ ਹੁੰਦੇ ਹਨ।
ਅਤੇ ਮਾਣਯੋਗ ਸਪੀਕਰ ਜੀ,
ਨਵੇਂ ਸਦਨ ਦੇ ਪ੍ਰਥਮ ਸੈਸ਼ਨ ਦੇ ਪ੍ਰਥਮ ਭਾਸ਼ਣ ਵਿੱਚ, ਮੈਂ ਬਹੁਤ ਵਿਸ਼ਵਾਸ ਅਤੇ ਮਾਣ ਨਾਲ ਕਹਿ ਰਿਹਾ ਹਾਂ ਕਿ ਅੱਜ ਦਾ ਇਹ ਪਲ, ਅੱਜ ਦਾ ਇਹ ਦਿਵਸ ਸੰਵਤਸਰੀ ਹੋਵੇ, ਗਣੇਸ਼ ਚਤੁਰਥੀ ਹੋਵੇ, ਉਨ੍ਹਾਂ ਤੋਂ ਵੀ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਇਤਿਹਾਸ ਵਿੱਚ ਨਾਮ ਦਰਜ ਕਰਨ ਵਾਲਾ ਸਮਾਂ ਹੈ। ਸਾਡੇ ਸਭ ਦੇ ਲਈ ਇਹ ਪਲ ਮਾਣ ਦਾ ਪਲ ਹੈ। ਅਨੇਕ ਵਰ੍ਹਿਆਂ ਤੋਂ ਮਹਿਲਾ ਰਿਜ਼ਰਵੇਸ਼ਨ ਦੇ ਸਬੰਧ ਵਿੱਚ ਬਹੁਤ ਚਰਚਾਵਾਂ ਹੋਈਆਂ ਹਨ, ਬਹੁਤ ਵਾਦ-ਵਿਵਾਦ ਹੋਏ ਹਨ। ਮਹਿਲਾ ਰਿਜ਼ਰਵੇਸ਼ਨ ਨੂੰ ਲੈ ਕੇ ਸੰਸਦ ਵਿੱਚ ਪਹਿਲਾਂ ਵੀ ਕੁਝ ਪ੍ਰਯਤਨ ਹੋਏ ਹਨ। 1996 ਵਿੱਚ ਇਸ ਨਾਲ ਜੁੜਿਆ ਬਿਲ ਪਹਿਲੀ ਵਾਰ ਪੇਸ਼ ਹੋਇਆ ਸੀ। ਅਟਲ ਜੀ ਦੇ ਕਾਰਜਕਾਲ ਵਿੱਚ ਕਈ ਵਾਰ ਮਹਿਲਾ ਰਿਜ਼ਰਵੇਸ਼ਨ ਦਾ ਬਿਲ ਪੇਸ਼ ਕੀਤਾ ਗਿਆ, ਕਈ ਵਾਰ। ਲੇਕਿਨ ਉਸ ਨੂੰ ਪਾਰ ਕਰਵਾਉਣ ਦੇ ਲਈ ਅੰਕੜੇ ਨਹੀਂ ਜੁਟਾਏ ਪਾਏ ਅਤੇ ਉਸ ਦੇ ਕਾਰਨ ਉਹ ਸੁਪਨਾ ਅਧੂਰਾ ਰਹਿ ਗਿਆ। ਮਹਿਲਾਵਾਂ ਨੂੰ ਅਧਿਕਾਰ ਦੇਣ ਦਾ, ਮਹਿਲਾਵਾਂ ਨੂੰ ਸ਼ਕਤੀ ਦਾ ਉਪਯੋਗ ਕਰਨ ਦਾ ਉਹ ਕੰਮ, ਸ਼ਾਇਦ ਈਸ਼ਵਰ ਨੇ ਅਜਿਹੇ ਕਈ ਪਵਿੱਤਰ ਕੰਮ ਦੇ ਲਈ ਮੈਨੂੰ ਚੁਣਿਆ ਹੈ।
ਇੱਕ ਵਾਰ ਫਿਰ ਸਾਡੀ ਸਰਕਾਰ ਨੇ ਇਸ ਦਿਸ਼ਾ ਵਿੱਚ ਕਦਮ ਵਧਾਇਆ ਹੈ। ਕੱਲ੍ਹ ਹੀ ਕੈਬਨਿਟ ਵਿੱਚ ਮਹਿਲਾ ਰਿਜ਼ਰਵੇਸ਼ਨ ਵਾਲਾ ਜੋ ਬਿਲ ਹੈ ਉਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅੱਜ 19 ਸਤੰਬਰ ਨੂੰ ਇਹ ਤਰੀਕ ਇਸ ਲਈ ਇਤਿਹਾਸ ਵਿੱਚ ਅਮਰਤਵ ਨੂੰ ਪ੍ਰਾਪਤ ਕਰਨ ਜਾ ਰਹੀ ਹੈ। ਅੱਜ ਜਦੋਂ ਮਹਿਲਾਵਾਂ ਹਰ ਸੈਕਟਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ, ਅਗਵਾਈ ਕਰ ਰਹੀਆਂ ਹਨ, ਤਾਂ ਬਹੁਤ ਜ਼ਰੂਰੀ ਹੈ ਕਿ ਨੀਤੀ-ਨਿਰਧਾਰਣ ਵਿੱਚ, ਪੌਲਿਸੀ ਮੇਕਿੰਗ ਵਿੱਚ ਸਾਡੀਆਂ ਮਾਤਾਵਾਂ-ਭੈਣਾਂ, ਸਾਡੀ ਨਾਰੀ ਸ਼ਕਤੀ ਜ਼ਿਆਦਾਤਰ ਯੋਗਦਾਨ ਦੇਣ, ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣ। ਯੋਗਦਾਨ ਹੀ ਨਹੀਂ, ਉਹ ਮਹੱਤਵਪੂਰਨ ਭੂਮਿਕਾ ਨਿਭਾਉਣ।
ਅੱਜ ਇਸ ਇਤਿਹਾਸਿਕ ਮੌਕੇ ‘ਤੇ ਨਵੇਂ ਸੰਸਦ ਭਵਨ ਵਿੱਚ ਸਦੀ ਸਦਨ ਦੀ, ਸਦਨ ਦੀ ਪਹਿਲੀ ਕਾਰਵਾਈ ਦੇ ਰੂਪ ਵਿੱਚ, ਉਸ ਕਾਰਵਾਈ ਦੇ ਅਵਸਰ ‘ਤੇ ਦੇਸ਼ ਦੇ ਇਸ ਨਵੇਂ ਬਦਲਾਅ ਦਾ ਸੱਦਾ ਦਿੱਤਾ ਹੈ ਅਤੇ ਦੇਸ਼ ਦੀ ਨਾਰੀ ਸ਼ਕਤੀ ਦੇ ਲਈ ਸਾਰੇ ਸਾਂਸਦ ਮਿਲ ਕੇ ਨਵੇਂ ਪ੍ਰਵੇਸ਼ ਦਵਾਰ ਖੋਲ੍ਹ ਦਈਏ, ਇਸ ਦੀ ਸ਼ੁਰੂਆਤ ਅਸੀਂ ਸਾਰੇ ਇਸ ਮਹੱਤਵਪੂਰਨ ਫੈਸਲੇ ਕਰਨ ਜਾ ਰਹੇ ਹਨ। Women-led development ਦੇ ਆਪਣੇ ਸੰਕਲਪ ਦੇ ਅੱਗੇ ਵਧਾਉਂਦੇ ਹੋਏ ਸਾਡੀ ਸਰਕਾਰ ਅੱਜ ਇੱਕ ਪ੍ਰਮੁੱਖ ਸੰਵਿਧਾਨ ਸੰਸ਼ੋਧਨ ਬਿਲ ਪੇਸ਼ ਕਰ ਰਹੀ ਹੈ। ਇਸ ਬਿਲ ਦਾ ਲਕਸ਼ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੀ ਵਿਸਤਾਰ ਕਰਨ ਦਾ ਹੈ। ਨਾਰੀ ਸ਼ਕਤੀ ਵੰਦਨ ਅਧਿਨਿਯਮ- ਇਸ ਦੇ ਮਾਧਿਅਮ ਨਾਲ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ।
ਮੈਂ ਦੇਸ਼ ਦੀਆਂ ਮਾਤਾਵਾਂ, ਭੈਣਾਂ, ਬੇਟੀਆਂ ਨੂੰ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਸਾਰੀਆਂ ਮਾਤਾਵਾਂ, ਭੈਣਾਂ, ਬੇਟੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਅਸੀਂ ਇਸ ਬਿਲ ਨੂੰ ਕਾਨੂੰਨ ਬਣਾਉਣ ਦੇ ਲਈ ਸੰਕਲਪਬੱਧ ਹਨ। ਮੈਂ ਸਦਨ ਵਿੱਚ ਸਾਰੇ ਸਾਥੀਆਂ ਨੂੰ ਨਿਵੇਦਨ ਕਰਦਾ ਹਾਂ, ਤਾਕੀਦ ਵੀ ਕਰਦਾ ਹਾਂ ਅਤੇ ਜਦੋਂ ਇੱਕ ਪਾਵਨ ਸ਼ੁਰੂਆਤ ਹੋ ਰਹੀ ਹੈ, ਪਾਵਕ ਵਿਚਾਰ ਸਾਡੇ ਸਾਹਮਣੇ ਆਇਆ ਹੈ ਤਾਂ ਸਰਵਸੰਮੱਤੀ ਨਾਲ ਪਾਸ ਕਰਨ ਦੇ ਲਈ ਪ੍ਰਾਰਥਨਾ ਕਰਦੇ ਹੋਏ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਇਸ ਨਵੇਂ ਸਦਨ ਦੇ ਪ੍ਰਥਮ ਸੈਸ਼ਨ ਵਿੱਚ ਮੈਨੂੰ ਆਪਣੀਆਂ ਮੇਰੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਅਵਸਰ ਦਿੱਤਾ। ਬਹੁਤ-ਬਹੁਤ ਧੰਨਵਾਦ।