"ਅਸੀਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤੀਬੱਧਤਾ ਦੇ ਨਾਲ ਨਵੀਂ ਸੰਸਦ ਭਵਨ ਵਿੱਚ ਜਾ ਰਹੇ ਹਾਂ"
"ਸੰਸਦ ਭਵਨ ਦਾ ਸੈਂਟਰਲ ਹਾਲ ਸਾਨੂੰ ਆਪਣੇ ਕਰਤੱਵਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ"
“ਭਾਰਤ ਨਵੀਂ ਊਰਜਾ ਨਾਲ ਭਰਪੂਰ ਹੈ, ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ"
"ਨਵੀਂਆਂ ਅਕਾਂਖਿਆਵਾਂ ਦਰਮਿਆਨ, ਨਵੇਂ ਕਾਨੂੰਨ ਬਣਾਉਣਾ ਅਤੇ ਪੁਰਾਣੇ ਕਾਨੂੰਨਾਂ ਤੋਂ ਛੁਟਕਾਰਾ ਪਾਉਣਾ ਸੰਸਦ ਮੈਂਬਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ"
“ਅਸੀਂ ਅੰਮ੍ਰਿਤ ਕਾਲ ਵਿੱਚ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨਾ ਹੈ”
"ਸਾਨੂੰ ਹਰ ਭਾਰਤੀ ਦੀਆਂ ਅਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਧਾਰ ਕਰਨੇ ਪੈਣਗੇ"
"ਭਾਰਤ ਨੂੰ ਇੱਕ ਵੱਡੇ ਕੈਨਵਸ 'ਤੇ ਕੰਮ ਕਰਨਾ ਹੀ ਹੋਵੇਗਾ। ਛੋਟੀਆਂ-ਛੋਟੀਆਂ ਗੱਲਾਂ ਵਿੱਚ ਉਲਝਣ ਦਾ ਸਮਾਂ ਬੀਤ ਚੁਕਿਆ ਹੈ"
“ਜੀ-20 ਦੌਰਾਨ ਅਸੀਂ ਗਲੋਬਲ ਸਾਊਥ ਦੀ ਆਵਾਜ਼ ਇੱਕ ‘ਵਿਸ਼ਵ ਮਿੱਤਰ’ ਬਣ ਗਏ ਹਾਂ”
"ਅਸੀਂ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨਾ ਹੈ"
"ਸੰਵਿਧਾਨ ਸਦਨ ਸਾਡਾ ਨਿਰੰਤਰ ਮਾਰਗਦਰਸ਼ਨ ਕਰਦਾ ਰਹੇਗਾ ਅਤੇ ਸਾਨੂੰ ਉਨ੍ਹਾਂ ਮਹਾਨ ਹਸਤੀਆਂ ਦੀ ਯਾਦ ਦਿਵਾਉਂਦਾ ਰਹੇਗਾ ਜੋ ਸੰਵਿਧਾਨ ਸਭਾ ਦਾ ਹਿੱਸਾ ਰਹੇ ਸਨ"

ਮਾਣਯੋਗ ਉਪ ਰਾਸ਼ਟਰਪਤੀ ਜੀ! ਮਾਣਯੋਗ ਸਪੀਕਰ ਮਹੋਦਯ! ਮੰਚ ‘ਤੇ ਵਿਰਾਜਮਾਨ ਸਾਰੇ ਸੀਨੀਅਰ ਮਹਾਨੁਭਾਵ ਅਤੇ 140 ਕਰੋੜ ਦੇਸ਼ਵਾਸੀਆਂ ਦੇ ਪ੍ਰਤੀਨਿਧੀ ਸਾਰੇ ਮਾਨਯੋਗ ਸਾਂਸਦਗਣ।

ਤੁਹਾਨੂੰ ਅਤੇ ਦੇਸ਼ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਅੱਜ ਨਵੇਂ ਸੰਸਦ ਭਵਨ ਵਿੱਚ ਅਸੀਂ ਸਭ ਮਿਲ ਕੇ ਨਵੇਂ ਭਵਿੱਖ ਦਾ ਸ਼੍ਰੀਗਣੇਸ਼ ਕਰਨ ਜਾ ਰਹੇ ਹਨ। ਅੱਜ ਅਸੀਂ ਇੱਥੇ ਵਿਕਸਿਤ ਭਾਰਤ ਦਾ ਸੰਕਲਪ ਦੁਹਰਾਉਣਾ ਫਿਰ ਇੱਕ ਵਾਰ ਸੰਕਲਪਬੱਧ ਹੋਣਾ ਅਤੇ ਉਸ ਨੂੰ ਪਰਿਪੂਰਣ ਕਰਨ ਦੇ ਲਈ ਜੀ-ਜਾਨ ਨਾਲ ਜੁਟਨ ਦੇ ਇਰਾਦੇ ਨਾਲ ਨਵੇਂ ਭਵਨ ਦੀ ਤਰਫ਼ ਪ੍ਰਸਥਾਨ ਕਰ ਰਹੇ ਹਨ।

 

ਸਤਿਕਾਰਯੋਗ ਸਭਾਗ੍ਰਹਿ, ਇਹ ਭਵਨ ਅਤੇ ਉਸ ਵਿਚ ਵੀ ਇਹ ਸੈਂਟਰਲ ਹਾਲ ਇੱਕ ਪ੍ਰਕਾਰ ਨਾਲ ਸਾਡੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਸਾਨੂੰ ਭਾਵਕ ਵੀ ਕਰਦਾ ਹੈ ਅਤੇ ਸਾਨੂੰ ਸਾਡੇ ਕਰੱਤਵ ਦੇ ਲਈ ਪ੍ਰੇਰਿਤ ਵੀ ਕਰਦਾ ਹੈ। ਆਜ਼ਾਦੀ ਦੇ ਪੂਰਵ ਇਹ ਸੈਸ਼ਨ ਇੱਕ ਪ੍ਰਕਾਰ ਨਾਲ ਲਾਈਬ੍ਰੇਰੀ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਸੀ। ਲੇਕਿਨ ਬਾਅਦ ਵਿੱਚ ਸੰਵਿਧਾਨ ਸਭਾ ਦੀ ਮੀਟਿੰਗ ਇੱਥੇ ਸ਼ੁਰੂ ਹੋਈ ਅਤੇ ਉਨ੍ਹਾਂ ਸੰਵਿਧਾਨ ਸਭਾ ਦੀ ਮੀਟਿੰਗਾਂ ਦੁਆਰਾ ਗਹਨ ਚਰਚਾ, ਵਿਚਾਰ ਕਰਕੇ ਸਾਡੇ ਸੰਵਿਧਾਨ ਨੇ ਇੱਥੇ ਆਕਾਰ ਲਿਆ।

ਇਥੇ ਹੀ 1947 ਵਿੱਚ ਅੰਗਰੇਜੀ ਹੁਕੂਮਤ ਨੇ ਸੱਤਾ ਟ੍ਰਾਂਸਫਰ ਕੀਤੀ, ਉਸ ਪ੍ਰਕਿਰਿਆ ਦਾ ਵੀ ਸਾਖੀ ਸਾਡਾ ਇਹ ਸੈਂਟਰਲ ਹਾਲ ਹੈ। ਇਸੀ ਸੈਂਟਰ ਹਾਲ ਵਿੱਚ ਭਾਰਤ ਦੇ ਤਿਰੰਗੇ ਨੂੰ ਅਪਣਾਇਆ ਗਿਆ, ਸਾਡੇ ਰਾਸ਼ਟਰਗਾਨ ਨੂੰ ਅਪਣਾਇਆ ਗਿਆ। ਅਤੇ ਇਤਿਹਾਸਿਕ ਅਵਸਰਾਂ ‘ਤੇ ਆਜ਼ਾਦੀ ਦੇ ਬਾਅਦ ਵੀ ਸਾਰੀਆਂ ਸਰਕਾਰਾਂ ਦੇ ਦਰਮਿਆਨ ਅਨੇਕ ਅਵਸਰ ਆਏ ਜਦੋਂ ਦੋਵੇਂ ਸਦਨਾਂ ਨੇ ਮਿਲ ਕੇ ਇੱਥੇ ਭਾਰਤ ਦੀ ਕਿਸਮਤ ਨੂੰ ਘੜਨ ਦੀ ਗੱਲ ‘ਤੇ ਵਿਚਾਰ ਕੀਤਾ, ਸਹਿਮਤੀ ਬਣਾਈ ਅਤੇ ਫ਼ੈਸਲਾ ਵੀ ਲਿਆ।

1952 ਦੇ ਬਾਅਦ ਦੁਨੀਆ ਦੇ ਕਰੀਬ 41 ਰਾਸ਼ਟਰਾਂ ਦੇ ਮੁਖੀਆਂ ਨੇ ਇਸ ਸੈਂਟਰਲ ਹਾਲ ਵਿੱਚ ਸਾਡੇ ਸਾਰੇ ਮਾਣਯੋਗ ਸਾਂਸਦਾਂ ਨੂੰ ਸੰਬੋਧਿਤ ਕੀਤਾ ਹੈ। ਸਾਡੇ ਰਾਸ਼ਟਰਪਤੀ ਮਹੋਦਯ ਦੇ ਦੁਆਰਾ 86 ਵਾਰ ਇੱਥੇ ਸੰਬੋਧਨ ਕੀਤਾ ਗਿਆ ਹੈ। ਬੀਤੇ 7 ਦਹਾਕਿਆਂ ਵਿੱਚ ਜੋ ਵੀ ਸਾਥੀ ਇਨ੍ਹਾਂ ਜ਼ਿੰਮੇਦਾਰੀਆਂ ਵਿੱਚ ਗੁਜਰੇ ਹਨ, ਜ਼ਿੰਮੇਦਾਰੀਆਂ ਨੂੰ ਸੰਭਾਲੀਆਂ ਹੈ, ਅਨੇਕ ਕਾਨੂੰਨਾਂ, ਅਨੇਕ ਸੰਸ਼ੋਧਨ ਅਤੇ ਅਨੇਕ ਸੁਧਾਰਾਂ ਦਾ ਹਿੱਸਾ ਰਹੇ ਹਨ। ਹੁਣ ਤੱਕ ਲੋਕਸਭਾ ਅਤੇ ਰਾਜਸਭਾ ਨੇ ਮਿਲ ਕੇ ਕਰੀਬ-ਕਰੀਬ 4 ਹਜ਼ਾਰ ਤੋਂ ਅਧਿਕ ਕਾਨੂੰਨ ਪਾਸ ਕੀਤੇ ਹਨ।

ਅਤੇ ਕਦੀ ਜ਼ਰੂਰਤ ਪਈ ਤਾਂ Joint Session ਦੇ ਮਾਧਿਅਮ ਨਾਲ ਵੀ ਕਾਨੂੰਨ ਪਾਸ ਕਰਨ ਦੀ ਦਿਸ਼ਾ ਵਿੱਚ ਰਣਨੀਤੀ ਬਣਾਉਣੀ ਪਈ ਅਤੇ ਉਸ ਦੇ ਤਹਿਤ ਵੀ ਦਹੇਜ ਰੋਕਥਾਮ ਕਾਨੂੰਨ ਹੋਵੇ, ਬੈਂਕਿੰਗ ਸਰਵਿਸ ਕਮੀਸ਼ਨ ਬਿਲ ਹੋਵੇ, ਆਤੰਕ ਨਾਲ ਲੜਨ ਦੇ ਲਈ  ਕਾਨੂੰਨ ਹੋਵੇ, ਇਹ ਸੰਯੁਕਤ ਸੈਸ਼ਨ ਵਿੱਚ ਪਾਸ ਕੀਤੇ ਗਏ ਹਨ, ਇਸੀ ਗ੍ਰਹਿ ਵਿੱਚ ਪਾਸ ਕੀਤੇ ਗਏ ਹਨ। ਇਸੀ ਸੰਸਦ ਵਿੱਚ ਮੁਸਲਿਮ ਭੈਣ, ਬੇਟੀਆਂ ਨੂੰ ਨਿਆਂ ਦੀ ਜੋ ਉਡੀਕ ਸੀ, ਸ਼ਾਹਬਾਨੋ ਕੇਸ ਦੇ ਕਾਰਨ ਗੱਡੀ ਕੁਝ ਉਲਟੇ ਰਸਤੇ ‘ਤੇ ਚਲ ਗਈ ਸੀ,

ਇਸੀ ਸਦਨ ਨੇ ਸਾਡੀਆਂ ਉਨ੍ਹਾਂ ਗਲਤੀਆਂ ਨੂੰ ਠੀਕ ਕੀਤਾ ਅਤੇ ਤਿੰਨ ਤਲਾਕ ਦੇ ਵਿਰੁੱਧ ਕਾਨੂੰਨ ਅਸੀਂ ਸਭ ਨੇ ਮਿਲਕੇ ਪਾਸ ਕੀਤਾ। ਸੰਸਦ ਨੇ ਬੀਤੇ ਵਰ੍ਹਿਆਂ ਵਿੱਚ ਟ੍ਰਾਂਸਜੈਂਡਰ ਨੂੰ ਨਿਆਂ ਦੇਣ ਵਾਲੇ ਕਾਨੂੰਨਾਂ ਦਾ ਵੀ ਨਿਰਮਾਣ ਕੀਤਾ। ਇਸ ਦੇ ਮਾਧਿਅਮ ਨਾਲ ਅਸੀਂ ਟ੍ਰਾਂਸਜੈਂਡਰ ਦੇ ਪ੍ਰਤੀ ਸਦਭਾਵਨਾ ਅਤੇ ਸਨਮਾਨ ਦੇ ਭਾਵ ਦੇ ਨਾਲ ਉਨ੍ਹਾਂ ਨੂੰ ਨੌਕਰੀ, ਸਿੱਖਿਆ, ਸਿਹਤ ਬਾਕੀ ਜੋ ਸੁਵਿਧਾਵਾਂ ਹਨ, ਇੱਕ ਗਰਿਮਾ ਦੇ ਨਾਲ ਪ੍ਰਾਪਤ ਕਰ ਸਕੇ, ਇਸ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧੇ ਹਨ।

 

ਅਸੀਂ ਸਭ ਨੇ ਮਿਲ ਕੇ ਸਾਡੇ ਦਿਵਿਯਾਂਗਜਨਾਂ ਦੇ ਲਈ ਵੀ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ,ਉਨ੍ਹਾਂ ਦੇ aspirations ਨੂੰ ਦੇਖਦੇ ਹੋਏ ਅਜਿਹੇ ਕਾਨੂੰਨਾਂ ਨੂੰ ਨਿਰਮਾਣ ਕੀਤਾ ਜੋ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਗਾਰੰਟੀ ਬਣ ਗਏ। ਆਰਟੀਕਲ-370 ਹਟਾਉਣ ਤੋਂ ਲੈ ਕੇ, ਉਹ ਵਿਸ਼ਾ ਅਜਿਹਾ ਰਿਹਾ ਸ਼ਾਇਦ ਹੀ ਕੋਈ  ਦਹਾਕਾ ਅਜਿਹਾ ਹੋਵੇਗਾ ਕਿ ਜਿਸ ਵਿੱਚ ਚਰਚਾ ਨਾ ਹੋਈ ਹੋਵੇ, ਚਿੰਤਾ ਨਾ ਹੋਈ ਹੋਵੇ ਅਤੇ ਮੰਗ ਨਾ ਹੋਈ ਹੋਵੇ, ਆਕ੍ਰੋਸ਼ ਵੀ ਵਿਅਕਤ ਹੋਇਆ, ਸਭਾਗ੍ਰਹਿ ਵਿੱਚ ਵੀ ਹੋਇਆ, ਸਭਾਗ੍ਰਹਿ ਦੇ ਬਾਹਰ ਵੀ ਹੋਇਆ, ਲੇਕਿਨ ਸਾਡਾ ਸਭ ਦਾ ਸੁਭਾਗ ਹੈ

ਕਿ ਅਸੀਂ ਇਸ ਸਦਨ ਵਿੱਚ ਆਰਟੀਕਲ-370 ਤੋਂ ਮੁਕਤੀ ਪਾਉਣ ਦਾ, ਅਲਗਾਵਾਦ ਆਤੰਕਵਾਦ ਦੇ ਖਿਲਾਫ ਲੜਾਈ ਲੜਨ ਦਾ ਇੱਕ ਵੱਡਾ ਮਹੱਤਵਪੂਰਨ ਕਦਮ। ਅਤੇ ਇਸ ਮਹੱਤਵਪੂਰਨ ਕੰਮ ਵਿੱਚ ਮਾਣਯੋਗ ਸਾਂਸਦਾਂ ਦੀ, ਸੰਸਦ ਦੀ ਬੁਹਤ ਵੱਡੀ ਭੂਮਿਕਾ ਹੈ। ਜੰਮੂ-ਕਸ਼ਮੀਰ ਵਿੱਚ ਇਸੀ ਸਦਨ ਵਿੱਚ ਨਿਰਮਿਤ ਹੋਇਆ ਸੰਵਿਧਾਨ, ਸਾਡੇ ਪੂਰਵਜਾਂ ਨੇ ਜਿਸ ਨੂੰ ਦਿੱਤਾ ਉਹ ਮਹਾਮੁੱਲਯ ਦਸਤਾਵੇਜ, ਜੰਮੂ-ਕਸ਼ਮੀਰ ਵਿੱਚ ਵਿੱਚ ਲਾਗੂ ਕਰਦੇ ਹਨ ਤਾਂ ਇਸ ਮਿੱਟੀ ਨੂੰ ਪ੍ਰਣਾਮ ਕਰਨ ਦਾ ਮਨ ਕਰ ਰਿਹਾ ਹੈ।

ਅੱਜ ਜੰਮੂ ਅਤੇ ਕਸ਼ਮੀਰ ਸ਼ਾਂਤੀ ਅਤੇ ਵਿਕਾਸ ਦੇ ਰਸਤੇ ‘ਤੇ ਚਲਣ ਦੇ ਲਈ ਪ੍ਰਤੀਬੱਧ ਹੋਇਆ ਹੈ ਅਤੇ ਨਵੇਂ ਉਮੰਗ, ਨਵੇਂ ਉਤਸਾਹ, ਨਵੇਂ ਸੰਕਲਪ ਦੇ ਨਾਲ ਜੰਮੂ-ਕਸ਼ਮੀਰ ਦੇ ਲੋਕ ਅੱਗੇ ਵਧਣ ਦਾ ਕੋਈ ਮੌਕਾ ਹੁਣ ਛੱਡਣਾ ਨਹੀਂ ਚਾਹੁੰਦੇ ਹਨ। ਇਹ ਦਿਖਦਾ ਹੈ ਕਿ ਸੰਸਦ ਦੇ ਮੈਂਬਰਾਂ ਨੇ ਮਿਲ ਕੇ ਸੰਸਦ ਦੇ ਭਵਨ ਵਿੱਚ ਕਿੰਨੇ ਮਹੱਤਵਪੂਰਨ ਕੰਮ ਕੀਤੇ ਹਨ। ਮਾਣਯੋਗ ਸਾਂਸਦਗਣ ਲਾਲਕਿਲੇ ਵਿੱਚ ਮੈਂ ਕਿਹਾ ਸੀ, ਇਹੀ ਸਮਾਂ ਹੈ, ਸਹੀ ਸਮਾਂ ਹੈ। ਇੱਕ ਦੇ ਬਾਅਦ ਇੱਕ ਘਟਨਾਵਾਂ ਦੀ ਤਰਫ਼ ਅਸੀਂ ਨਜ਼ਰ ਕਰਾਂਗੇ,

ਹਰ ਘਟਨਾ ਇਸ ਗੱਲ ਦਾ ਗਵਾਹ ਦੇ ਰਹੀ ਹੈ ਕਿ ਅੱਜ ਭਾਰਤ ਇੱਕ ਨਵੀਂ ਚੇਤਨਾ ਦੇ ਨਾਲ ਪੂਰਨਜਾਗ੍ਰਿਤ ਹੋ ਚੁੱਕਿਆ ਹੈ। ਭਾਰਤ ਨਵੀਂ ਊਰਜਾ ਨਾਲ ਭਰ ਚੁੱਕਿਆ ਹੈ ਅਤੇ ਇਹੀ ਚੇਤਨਾ ਇੱਥੇ ਊਰਜਾ ਇਸ ਦੇਸ਼ ਦੇ ਕੋਟਿ-ਕੋਟਿ ਜਨਾਂ ਦੇ ਸੁਪਨਿਆਂ ਨੂੰ ਸੰਕਲਪ ਵਿੱਚ ਪਰਿਵਰਤਿਤ ਕਰ ਸਕਦੀ ਹੈ ਅਤੇ ਸੰਕਲਪ ਨੂੰ ਕਿਰਤ ਦੀ ਪਰਾਕਸ਼ਠਾ ਕਰ-ਕਰਕੇ ਸਿੱਧੀ ਤੱਕ ਪਹੁੰਚਾ ਸਕਦੀ ਹੈ, ਇਹ ਅਸੀਂ ਦੇਖ ਸਕਦੇ ਹਨ। ਅਤੇ ਮੇਰਾ ਵਿਸ਼ਵਾਸ ਹੈ, ਦੇਸ਼ ਜਿਸ ਦਿਸ਼ਾ ਵਿੱਚ ਚਲ ਪਿਆ ਹੈ ਇੱਛਿਤ ਪਰਿਣਾਮ ਜ਼ਰੂਰ ਪ੍ਰਾਪਤ ਹੋਣਗੇ। ਅਸੀਂ ਗਤੀ ਜਿੰਨੀ ਤੇਜ਼ ਕਰਾਂਗੇ, ਪਰਿਣਾਮ ਉਨੇ ਜਲਦੀ ਮਿਲਣਗੇ।

ਅੱਜ ਭਾਰਤ ਪੰਜਵੀਂ ਅਰਥਵਿਵਸਥਾ ‘ਤੇ ਪਹੁੰਚਿਆ ਹੈ। ਲੇਕਿਨ ਪਹਿਲੇ ਤਿੰਨ ਵਿੱਚ ਪਹੁੰਚਣ ਦੇ ਸੰਕਲਪ ਦੇ ਨਾਲ ਵਧ ਰਿਹਾ ਹੈ। ਅਤੇ ਮੈਂ ਜਿਸ ਸਥਾਨ ‘ਤੇ ਬੈਠਿਆ ਹਾਂ, ਜੋ ਜਾਣਕਾਰੀਆਂ ਪ੍ਰਾਪਤ ਹੁੰਦੀਆਂ ਹਨ ਉਸ ਦੇ ਅਧਾਰ ‘ਤੇ, ਵਿਸ਼ਵ ਦੇ ਗਣਮੰਨੇ ਲੋਕਾਂ ਨਾਲ ਗੱਲਬਾਤ ਕਰਦਾ ਹਾਂ, ਉਸ ਦੇ ਅਧਾਰ ‘ਤੇ ਮੈਂ ਬੜੇ ਵਿਸ਼ਵਾਸ ਨਾਲ ਕਹਿ ਰਿਹਾ ਹਾਂ, ਸਾਡੇ ਵਿੱਚ ਕੁਝ ਲੋਕਾਂ ਨੂੰ ਨਿਰਾਸ਼ਾ ਹੋ ਸਕਦੀ ਹੈ। ਲੇਕਿਨ ਦੁਨੀਆ ਨੂੰ ਭਰੋਸਾ ਹੈ, ਇਹ ਭਾਰਤ ਟੌਪ-3 ਵਿੱਚ ਪਹੁੰਚ ਕੇ ਰਹੇਗਾ।

ਭਾਰਤ ਦਾ ਬੈਂਕਿੰਗ ਸੈਕਟਰ ਅੱਜ ਆਪਣੀ ਮਜ਼ਬੂਤੀ ਦੇ ਕਾਰਨ ਨਾਲ ਫਿਰ ਇੱਕ ਵਾਰ ਦੁਨੀਆ ਵਿੱਚ ਸਕਾਰਾਤਮਕ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਭਾਰਤ ਦਾ ਗਵਰਨੈਂਸ ਦਾ ਮਾਡਲ, ਯੂਪੀਆਈ, ਡਿਜੀਟਲ ਸਟੇਕ। ਮੈਂ ਇਸ ਜੀ-20 ਵਿੱਚ ਦੇਖ ਰਿਹਾ ਸੀ, ਮੈਂ ਬਾਲੀ ਵਿੱਚ ਵੀ ਦੇਖਿਆ। ਟੈਕਨੋਲੋਜੀ ਦੀ ਦੁਨੀਆ ਨੂੰ ਲੈ ਕੇ ਭਾਰਤ ਦਾ ਨੌਜਵਾਨ ਜਿਸ ਪ੍ਰਕਾਰ ਨਾਲ ਅੱਗੇ ਵਧ ਰਿਹਾ ਹੈ, ਪੂਰੇ ਵਿਸ਼ਵ ਦੇ ਲਈ ਕੌਤੁਹਲ ਵੀ ਹੈ, ਆਕਰਸ਼ਣ ਵੀ ਹੈ ਅਤੇ ਸਵੀਕ੍ਰਿਤੀ ਵੀ ਹੈ। ਅਸੀਂ ਸਭ ਉਸ ਜਿਹੇ ਕਾਲਖੰਡ ਵਿੱਚ ਹਨ।

ਮੈਂ ਕਹਾਂਗਾ ਅਸੀਂ ਲੋਕ ਇੱਕ ਭਾਗਸ਼ਾਲੀ ਲੋਕ ਹਨ। ਅਜਿਹੇ ਭਾਗਸ਼ਾਲੀ ਸਮੇਂ ਵਿੱਚ ਸਾਡੇ ‘ਤੇ ਕੁਝ ਜ਼ਿੰਮੇਦਾਰੀ ਨਿਭਾਉਣ ਦਾ ਅਵਸਰ ਆਇਆ ਹੈ ਅਤੇ ਸਾਡਾ ਸਭ ਤੋਂ ਵੱਡਾ ਭਾਗ ਹੈ ਕਿ ਅੱਜ Indian Aspirations ਉਸ ਉਚਾਈ ‘ਤੇ ਹੈ ਜੋ ਸ਼ਾਇਦ ਪਿਛਲੇ ਹਜ਼ਾਰ ਸਾਲ ਵਿੱਚ ਨਹੀਂ ਰਹੇ ਹੋਣਗੇ। ਗੁਲਾਮੀ ਦੀਆਂ ਜੰਜੀਰਾਂ ਨੇ ਉਸ ਦੇ Aspirations ਨੂੰ ਦਬੋਚ ਕੇ ਰੱਖਿਆ ਸੀ, ਉਸ ਦੀਆਂ ਭਾਵਨਾਵਾਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ।

ਆਜ਼ਾਦ ਭਾਰਤ ਵਿੱਚ ਉਹ ਆਪਣੇ ਸੁਪਨੇ ਸੰਜੋਅ ਰਿਹਾ ਸੀ, ਚੁਣੌਤੀਆਂ ਨਾਲ ਜੁੜ ਰਿਹਾ ਸੀ, ਲੇਕਿਨ ਮਿਲ ਕੇ ਅੱਜ ਜਿੱਥੇ ਪਹੁੰਚੇ ਹਨ ਹੁਣ ਉੱਥੇ ਉਹ ਰੁਕਣਾ ਨਹੀਂ ਚਾਹੁੰਦਾ ਹੈ। ਉਹ Aspirational society ਦੇ ਨਾਲ ਨਵੇਂ ਲਕਸ਼ ਘੜਣਾ ਚਾਹੁੰਦਾ ਹੈ। ਜਦੋਂ Aspirational society ਸੁਪਨੇ ਸੰਜੋਦੇ ਹੋਣ, ਸੰਕਲਪ ਲੈ ਕੇ ਨਿਕਲ ਪਈ ਹੋਵੇ, ਤਦ ਪੁਰਾਣੇ ਕਾਨੂੰਨਾਂ ਤੋਂ ਮੁਕਤੀ ਪਾ ਕੇ ਨਵੇਂ ਕਾਨੂੰਨਾਂ ਦਾ ਨਿਰਮਾਣ ਕਰ ਕੇ ਉੱਜਵਲ ਭਵਿੱਖ ਦੇ ਲਈ ਇੱਕ ਮਾਰਗ ਪ੍ਰਸ਼ਸਤ ਕਰਨ ਦੀ ਜ਼ਿੰਮੇਦਾਰੀ ਸਾਡੇ ਸਭ ਸਾਂਸਦਾਂ ਦਾ ਸਵਿਸ਼ੇਸ਼ ਹੁੰਦਾ ਹੈ।

 

ਸੰਸਦ ਵਿੱਚ ਬਣਨ ਵਾਲਾ ਹਰ ਕਾਨੂੰਨ, ਸੰਸਦ ਵਿੱਚ ਹੋਣ ਵਾਲੀ ਹਰ ਚਰਚਾ, ਸੰਸਦ ਵਿੱਚ ਜਾਣ ਵਾਲਾ ਹਰ ਸੰਕੇਤ Indian Aspiration ਨੂੰ ਹੁਲਾਰਾ ਦੇਣ ਦੇ ਲਈ ਹੀ ਹੋਣਾ ਚਾਹੀਦਾ, ਇਹ ਸਾਡੀ ਸਭ ਦੀ ਭਾਵਨਾ ਵੀ ਹੈ, ਕਰੱਤਵ ਵੀ ਹੈ ਅਤੇ ਇੱਕ-ਇੱਕ ਦੇਸ਼ਵਾਸੀ ਦੀ ਸਾਡੇ ‘ਤੇ ਉਮੀਦ ਵੀ ਹੈ। ਅਸੀਂ ਜੋ ਵੀ ਰਿਫੌਰਮ ਕਰਾਂਗੇ ਉਸ ਦੇ ਮੂਲ ਵਿੱਚ Indian Aspiration ਸਭ ਤੋਂ ਸਰਵਉੱਚ ਪਦ ‘ਤੇ ਹੋਣਾ ਚਾਹੀਦਾ ਹੈ, ਪ੍ਰਾਥਮਿਕਤਾ ‘ਤੇ ਹੋਣਾ ਚਾਹੀਦਾ ਹੈ। ਲੇਕਿਨ ਮੈਂ ਬਹੁਤ ਸੋਚ ਸਮਝਕੇ ਕਹਿਣਾ ਚਾਹੀਦਾ ਹਾਂ,

ਕੀ ਕਦੀ ਛੋਟੇ ਕੈਨਵਸ ‘ਤੇ ਕੋਈ ਵੱਡਾ ਚਿੱਤਰ ਬਣਾ ਸਕਦਾ ਹੈ ਕੀ? ਜਿਵੇਂ ਛੋਟੇ ਕੈਨਵਾਸ ‘ਤੇ ਵੱਡਾ ਚਿੱਤਰ ਨਹੀਂ ਬਣ ਸਕਦਾ, ਵੈਸੇ ਅਸੀਂ ਵੀ ਅਗਰ ਸਾਡੇ ਆਪਣੇ ਸੋਚਣ ਦੇ ਕੈਨਵਸ ਵੱਡਾ ਨਹੀਂ ਕਰ ਸਕਦੇ ਤਾਂ ਸ਼ਾਨਦਾਰ ਭਾਰਤ ਦਾ ਚਿੱਤਰ ਵੀ ਅਸੀਂ ਨਹੀਂ ਅੰਕਿਤ ਕਰ ਸਕਦੇ। 75 ਸਾਲ ਦਾ ਸਾਡੇ ਕੋਲ ਅਨੁਭਵ ਹੈ। ਸਾਡੇ ਪੂਰਵਜਾਂ ਨੇ ਜੋ ਕੁਝ ਵੀ ਰਸਤੇ ਬਣਾਏ ਉਸੇ ਤੋਂ ਅਸੀਂ ਸਿੱਖਿਆ ਹੈ। ਸਾਡੇ ਕੋਲ ਇੱਕ ਬਹੁਤ ਵੱਡੀ ਵਿਰਾਸਤ ਹੈ।

ਇਸ ਵਿਰਾਸਤ ਦੇ ਨਾਲ ਅਗਰ ਸਾਡੇ ਸੁਪਨੇ ਸਾਡੇ ਸੰਕਲਪ ਜੁੜ ਜਾਵੇ, ਸਾਡੇ ਸੋਚਣ ਦਾ ਦਾਇਰਾ ਬਦਲ ਜਾਵੇ, ਸਾਡਾ ਕਨੈਵਸ ਵੱਡਾ ਹੋ ਜਾਏ ਤਾਂ ਅਸੀਂ ਵੀ ਉਸ ਸ਼ਾਨਦਾਰ ਭਾਰਤ ਦੇ ਚਿੱਤਰ ਨੂੰ ਅੰਕਿਤ ਕਰ ਸਕਦੇ ਹਨ, ਉਸ ਤਸਵੀਰ ਦਾ ਖਾਕਾ ਖਿੱਚ ਸਕਦੇ ਹਨ, ਉਸ ਵਿੱਚ ਰੰਗ ਭਰਨ ਦਾ ਕੰਮ ਅਸੀਂ ਵੀ ਕਰ ਸਕਦੇ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਉਹ ਭਵਯਤਾ ਦਿਵਯ ਮਾਂ ਭਾਰਤੀ ਦੀ, ਅਸੀਂ ਉਨ੍ਹਾਂ ਨੂੰ ਸੁਪੁਰਦ ਕਰ ਸਕਦੇ ਹਨ ਦੋਸਤੋ।

ਅੰਮ੍ਰਿਤਕਾਲ ਦੇ 25 ਵਰ੍ਹਿਆਂ ਵਿੱਚ ਭਾਰਤ ਨੂੰ ਹੁਣ ਵੱਡੇ ਕੈਨਵਸ ‘ਤੇ ਕੰਮ ਕਰਨਾ ਹੀ ਹੋਵੇਗਾ। ਹੁਣ ਸਾਡੇ ਲਈ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਉਲਝਣਾ, ਉਹ ਵਕਤ ਚਲਿਆ ਗਿਆ ਹੈ। ਸਾਨੂੰ ਆਤਮਨਿਰਭਰ ਭਾਰਤ ਬਣਾਉਣ ਦੇ ਲਕਸ਼ ਨੂੰ ਸਭ ਤੋਂ ਪਹਿਲੇ ਪਰਿਪੂਰਣ ਕਰਨਾ ਚਾਹੀਦਾ ਹੈ। ਅਤੇ ਸਾਡੇ ਤੋਂ ਸ਼ੁਰੂਆਤ ਹੁੰਦੀ ਹੈ, ਹਰ ਨਾਗਰਿਕ ਤੋਂ ਸ਼ੁਰੂਆਤ ਹੁੰਦੀ ਹੈ, ਅਤੇ ਅੱਜ ਦੁਨੀਆ ਵਿੱਚ ਵੀ ਇੱਕ ਸਮਾਂ ਅਜਿਹਾ ਸੀ ਕਿ ਲੋਕ ਮੈਨੂੰ ਕਹਿੰਦੇ ਸਨ।

ਸਾਡੇ ਵੱਡੇ-ਵੱਡੇ ਬੁੱਧੀਜੀਵੀ ਅਤੇ ਅਰਥਸ਼ਾਸਤਰੀ ਲਿਖਦੇ ਹਨ ਕਿ ਮੋਦੀ ਆਤਮਨਿਰਭਰ ਦੀ ਗੱਲ ਕਰਦਾ ਹੈ ਤਾਂ multilateralism ਦੇ ਸਾਹਮਣੇ ਚੁਣੌਤੀ ਤਾਂ ਬਣ ਨਹੀਂ ਜਾਏਗਾ। ਗਲੋਬਲ ਇਕੌਨੋਮੀ ਦੇ ਜਮਾਨੇ ਵਿੱਚ ਠੀਕ ਤਾਂ ਨਹੀਂ ਹੋਵੇਗਾ, ਲੇਕਿਨ ਪੰਜ ਸਾਲ ਦੇ ਅੰਦਰ-ਅੰਦਰ ਦੇਖਿਆ, ਦੁਨੀਆ ਭਾਰਤ ਦੇ ਆਤਮਨਿਰਭਰ ਮਾਡਲ ਦੀ ਚਰਚਾ ਕਰਨ ਲੱਗੀ ਹੈ। ਅਤੇ ਕੌਣ ਹਿੰਦੁਸਤਾਨੀ ਨਹੀਂ ਚਾਹੇਗਾ ਕਿ ਡਿਫੈਂਸ ਸੈਕਟਰ ਵਿੱਚ ਆਤਮਨਿਰਭਰ  ਹੋਵੇ,

ਐਨਰਜੀ ਸੈਕਟਰ ਵਿੱਚ ਅਸੀਂ ਆਤਮਨਿਰਭਰ ਹੋਈਏ, ਐਡੀਬਲ ਹੋਵੇ ਹੀ, ਕੀ ਇਸ ਦੇਸ਼ ਨੂੰ ਆਤਮਨਿਰਭਰ ਨਹੀਂ ਹੋਣਾ ਚਾਹੀਦਾ। ਖੇਤੀਬਾੜੀ ਪ੍ਰਧਾਨ ਦੇਸ਼ ਅਸੀਂ ਕਹਿੰਦੇ ਹਨ। ਖਾਣ ਦੇ ਤੇਲ ਕੀ ਹੁਣ ਦੇਸ਼ ਬਾਹਰ ਤੋਂ ਲਿਆਵੇਗਾ? ਬਹੁਤ ਸਮੇਂ ਦੀ ਮੰਗ ਹੈ ਕਿ ਅਸੀਂ ਆਤਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰਨਾ, ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ, ਉਸ ਵਿੱਚ ਦਲ ਆੜੇ ਨਹੀਂ ਆਉਂਦੇ ਹਨ, ਸਿਰਫ਼ ਦਿਲ ਚਾਹੀਦਾ, ਦੇਸ਼ ਦੇ ਲਈ ਚਾਹੀਦਾ।

ਅਸੀਂ ਹੁਣ manufacturing sector ਵਿੱਚ ਦੁਨੀਆ ‘ਚ ਸਰਵਸ਼੍ਰੇਸ਼ਠ ਬਨਣ ਦੀ ਦਿਸ਼ਾ ਵਿੱਚ ਹੀ ਕਦਮ ਰੱਖਣੇ ਹੋਣਗੇ। ਅਤੇ ਮੈਂ ਇੱਕ ਵਾਰ ਲਾਲਕਿਲੇ ਵਿੱਚ ਕਿਹਾ ਸੀ zero defect, zero effect, ਸਾਡੇ ਪ੍ਰੋਡੈਕਟ ਵਿੱਚ ਕੋਈ ਡਿਫੈਕਟ ਨਾ ਹੋਵੇ, ਸਾਡੀ ਪ੍ਰਕਿਰਿਆ ਵਿੱਚ ਵਾਤਾਵਰਣ ਵਿੱਚ ਕੋਈ ਇਫੈਕਟ ਨਾ ਹੋਵੇ, ਅਜਿਹੇ zero defect, zero effect, ਵਾਲਾ ਸਾਨੂੰ ਦੁਨੀਆ ਦੇ ਸਾਹਮਣੇ manufacturing ਖੇਤਰ ਵਿੱਚ ਜਾਣਾ ਹੋਵੇਗਾ।

,

ਸਾਡੇ ਡਿਜ਼ਾਇਨਰ, ਸਾਡੇ ਇੱਥੇ ਨਿਰਮਾਣ ਹੋ ਰਹੀ ਡਿਜਾਇੰਸ, ਸਾਡੇ ਸਾਫਟਵੇਅਰ, ਸਾਡੇ ਐਗਰੀਕਲਚਰ ਪ੍ਰੋਡੈਕਟਸ, ਸਾਡੇ ਹਸਤਸ਼ਿਲਪ, ਹਰ ਖੇਤਰ ਵਿੱਚ ਹੁਣ ਸਾਨੂੰ ਗਲੋਬਲ ਮਾਪਦੰਡਾਂ ਨੂੰ ਪਾਰ ਕਰਨ ਦੇ ਇਰਾਦੇ ਨਾਲ ਹੀ ਚਲਣਾ ਚਾਹੀਦਾ ਹੈ ਤਦ ਜਾ ਕੇ ਵਿਸ਼ਵ ਦੇ ਅੰਦਰ ਅਸੀਂ ਆਪਣਾ ਝੰਡਾ ਲਹਿਰਾ ਸਕਦਾ ਹਾਂ। ਮੇਰੇ ਪਿੰਡ ਵਿੱਚ ਮੇਰਾ ਸਭ ਤੋਂ ਵਧੀਆ ਮਾਣ ਹੋਵੇ ਇੰਨੀ ਗੱਲ ਨਹੀਂ ਚਲੇਗੀ, ਮੇਰੇ ਰਾਜ ਵਿੱਚ ਮੇਰਾ ਸਭ ਤੋਂ ਵਧੀਆ ਪ੍ਰੋਡੈਕਟ ਨਹੀਂ ਚਲੇਗਾ, ਮੇਰੇ ਦੇਸ਼ ਵਿੱਚ ਮੇਰਾ ਸਭ ਤੋਂ ਵਧੀਆ ਪ੍ਰੋਡੈਕਟ ਨਹੀਂ ਚਲੇਗਾ।

ਦੁਨੀਆ ਵਿੱਚ ਮੇਰਾ ਪ੍ਰੋਡੈਕਟ ਸਭ ਤੋਂ ਵਧੀਆ ਹੋਵੇਗਾ, ਇਹ ਭਾਵ ਸਾਨੂੰ ਪੈਦਾ ਕਰਨਾ ਹੋਵੇਗਾ। ਸਾਡੀ ਯੂਨੀਵਰਸਿਟੀਆਂ ਦੁਨੀਆ ਦੇ ਅੰਦਰ ਟੌਪ ਰੈਕਿੰਗ ਵਿੱਚ ਆਉਣ, ਹੁਣ ਇਸ ਤੋਂ ਅਸੀਂ ਪਿੱਛੇ ਨਹੀਂ ਰਹਿਣਾ ਹੈ। ਸਾਡੇ ਸਿੱਖਿਆ ਜਗਤ ਨੂੰ ਨਵੀਂ National Education Policy ਮਿਲੀ ਹੈ, ਇੱਕ ਖੁੱਲ੍ਹਾਪਨ ਹੈ, ਸਰਵ ਸਵੀਕ੍ਰਿਤ ਬਣੀ ਹੈ। ਉਸ ਦੇ ਸਹਾਰੇ ਹੁਣ ਅਸੀਂ ਚਲ ਪੈਣਾ ਹੈ ਅਤੇ ਦੁਨੀਆ ਦੇ ਇਸ ਟੌਪ ਯੂਨੀਵਰਸਿਟੀਜ਼ ਵਿੱਚ, ਹੁਣ ਜਦੋਂ ਜੀ-20 ਵਿੱਚ ਜਦੋਂ ਵਿਸ਼ਵ ਦੇ ਮਹਿਮਾਨ ਆਏ ਤਾਂ ਮੈਂ ਨਾਲੰਦਾ ਦੀ ਇੱਕ ਤਸਵੀਰ ਰੱਖੀ ਸੀ ਉੱਥੇ ਜਦੋਂ ਮੈਂ ਦੁਨੀਆ ਨੂੰ ਕਹਿੰਦਾ ਸੀ 1500 ਸਾਲ ਪਹਿਲੇ ਮੇਰੇ ਦੇਸ਼ ਵਿੱਚ ਦੁਨੀਆ ਦੀ ਉੱਤਮ ਯੂਨੀਵਰਸਿਟੀ ਹੋਇਆ ਕਰਦੀ ਸੀ, ਤਾਂ ਉਹ ਸੁਣਦੇ ਹੀ ਰਹਿ ਜਾਂਦੇ ਸਨ। ਲੇਕਿਨ ਅਸੀਂ ਉਸ ਤੋਂ ਪ੍ਰੇਰਣਾ ਲੈਣੀ ਹੈ ‘ਤੇ ਪ੍ਰਾਪਤ ਤਾਂ ਹੁਣ ਕਰਕੇ ਰਹਿਣਾ ਹੈ, ਇਹ ਸਾਡਾ ਸੰਕਲਪ ਹੈ।

ਅੱਜ ਸਾਡੇ ਦੇਸ਼ ਦਾ ਨੌਜਵਾਨ ਖੇਡ ਜਗਤ ਦੇ ਅੰਦਰ ਦੁਨੀਆ ਵਿੱਚ ਸਾਡੀ ਪਹਿਚਾਣ ਬਣਾ ਰਿਹਾ ਹੈ। Tier-2, Tier-3 city ਤੋਂ, ਪਿੰਡ ਗ਼ਰੀਬ ਪਰਿਵਾਰਾਂ ਤੋਂ, ਪਿੰਡ ਤੋਂ ਦੇਸ਼ ਦੇ ਨੌਜਵਾਨ, ਦੇਸ਼ ਦੇ ਬੇਟੇ-ਬੇਟੀਆਂ ਅੱਜ ਖੇਡਕੁੱਦ ਦੇ ਜਗਤ ਵਿੱਚ ਸਾਡਾ ਨਾਮ ਰੌਸ਼ਨ ਕਰ ਰਹੇ ਹਨ। ਲੇਕਿਨ ਦੇਸ਼ ਚਾਹੁੰਦਾ ਹੈ ਅਤੇ ਦੇਸ਼ ਦਾ ਸੰਕਲਪ ਹੋਣਾ ਚਾਹੀਦਾ ਹੈ ਕਿ ਹੁਣ ਖੇਡਕੁੱਦ ਦੇ ਹਰ ਪੋਡੀਅਮ ‘ਤੇ ਸਾਡਾ ਤਿਰੰਗਾ ਵੀ ਲਹਿਰਾਏਗਾ।

ਸਾਨੂੰ ਹੁਣ ਸਾਡੇ ਪੂਰੇ ਦਿਮਾਗ ਨੂੰ ਕੁਆਲਿਟੀ ‘ਤੇ ਫੋਕਸ ਕਰਨਾ ਹੀ ਹੋਵੇਗਾ, ਤਾਂਕਿ ਅਸੀਂ ਵਿਸ਼ਵ ਦੀ ਆਸ਼ਾ ਉਮੀਦਾਂ ਦੇ ਅਨੁਕੂਲ ਅਤੇ ਭਾਰਤ ਦੇ ਆਮ ਮਨੁੱਖ ਦੇ ਜੀਵਨ ਵਿੱਚ ਵੀ quality of life ਦੇ ਪ੍ਰਤੀ ਜੋ aspiration ਵਧਿਆ ਹੈ, ਉਸ ਨੂੰ ਅਸੀਂ ਐਡ੍ਰੇਸ ਕਰ ਸਕੀਏ। ਅਤੇ ਜਿਵੇਂ ਮੈਂ ਕਿਹਾ ਕਿ ਅਸੀਂ ਭਾਗਵਾਨ ਹਨ ਕਿ ਅਸੀਂ ਉਸ ਸਮੇਂ ਕੰਮ ਕਰ ਰਹੇ ਹਨ ਜਦੋਂ ਸਮਾਜ ਆਪਣੇ ਆਪ ਵਿੱਚ ਇੱਕ aspirational society ਹੈ। ਸਾਡੀ ਹੋਰ ਵੀ ਇੱਕ ਕਿਸਮਤ ਹੈ ਕਿ ਅਸੀਂ ਉਸ ਸਮੇਂ ਵਿੱਚ ਹਨ  ਜਦੋਂ ਹਿੰਦੁਸਤਾਨ ਯੁਵਾ ਦੇਸ਼ ਹੈ।

 

ਅਸੀਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਨ ਆਬਾਦੀ ਵਾਲਾ ਤਾਂ ਦੇਸ਼ ਬਣੇ ਹੀ ਹਨ ਲੇਕਿਨ ਸਭ ਤੋਂ ਵੱਡੀ ਆਬਾਦੀ ਉਸ ਵਿੱਚੋਂ ਵੀ ਸਭ ਤੋਂ ਵੱਡੇ ਯੁਵਾ ਇਹ ਪਹਿਲੀ ਵਾਰ ਹੋਇਆ ਹੈ। ਜਿਸ ਦੇਸ਼ ਦੇ ਕੋਲ ਇਹ ਯੁਵਾ ਸ਼ਕਤੀ ਹੋਵੇ, ਯੁਵਾ ਸਮਰੱਥ ਹੋਵੇ ਤਦ ਸਾਨੂੰ ਉਸ ਦੇ ਟੈਲੇਂਟ ‘ਤੇ ਭਰੋਸਾ ਹੈ, ਸਾਨੂੰ ਉਸ ਦੀ ਸੰਕਲਪ ਸ਼ਕਤੀ ‘ਤੇ ਭਰੋਸਾ ਹੈ, ਉਸ ਦੀ ਸਾਹਸ ਵਿੱਚ ਸਾਨੂੰ ਭਰੋਸਾ ਹੈ ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਵਿੱਚ ਭਾਰਤ ਦਾ ਯੁਵਾ ਮੋਹਰੀ ਪੰਕਿਤ ਵਿੱਚ ਨਜ਼ਰ ਆਉਣਾ ਚਾਹੀਦਾ, ਉਹ ਸਥਿਤੀ ਪੈਦਾ ਹੋਣੀ ਚਾਹੀਦਾ ਹੈ।

ਅੱਜ ਪੂਰੀ ਦੁਨੀਆ ਨੂੰ ਸਕਿੱਲ ਮੈਨਪਾਵਰ ਦੀ ਬਹੁਤ ਵੱਡੀ ਜ਼ਰੂਰਤ ਹੈ ਅਤੇ ਭਾਰਤ ਵਿਸ਼ਵ ਦੀਆਂ ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਆਪਣੇ ਆਪ ਨੂੰ ਸਿੱਜ ਕਰ ਸਕਦਾ ਹੈ ਅਤੇ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਕਰਕੇ ਦੁਨੀਆ ਵਿੱਚ ਆਪਣੀ ਇੱਕ ਜਗ੍ਹਾ ਵੀ ਬਣਾ ਸਕਦਾ ਹੈ। ਅਤੇ ਇਸ ਲਈ ਵਿਸ਼ਵ ਵਿੱਚ ਉਨ੍ਹਾਂ ਦੀਆਂ ਜ਼ਰੂਰਤਾ ਦੇ ਲਈ ਕਿਸ ਪ੍ਰਕਾਰ ਦੇ ਮੈਨਪਾਵਰ ਦੀ ਜ਼ਰੂਰਤ ਹੈ, ਕਿਸ ਪ੍ਰਕਾਰ ਦੇ ਉਨ੍ਹਾਂ ਨੂੰ human resource ਦੀ ਜ਼ਰੂਰਤ ਹੈ।

ਸਕਿੱਲ ਮੈਪਿੰਗ ਦਾ ਕੰਮ ਵੀ  ਚਲ ਰਿਹਾ ਹੈ ਅਤੇ ਉਸ ਸਕਿੱਲ ਮੈਪਿੰਗ ਦੇ ਅਨੁਸਾਰ ਭਾਰਤ ਦੇ ਅੰਦਰ skill development ਦੀ ਤਰਫ਼ ਅਸੀਂ ਬਲ ਦੇ ਰਹੇ ਹਨ ਅਤੇ ਜਿੰਨ੍ਹਾ ਜ਼ਿਆਦਾ ਅਸੀਂ skill development ‘ਤੇ ਬਲ ਦੇਵਾਂਗੇ, ਭਾਰਤ ਦੇ ਨੌਜਵਾਨਾਂ ਦਾ ਸਮਰੱਥ ਵਿਸ਼ਵ ਵਿੱਚ ਆਪਣਾ ਡੰਕਾ ਵਜਾਉਣ ਵਿੱਚ ਕੋਈ ਕਮੀ ਨਹੀਂ ਰੱਖੇਗਾ। ਅਤੇ ਹਿੰਦੁਸਤਾਨੀ ਜਿੱਥੇ ਗਿਆ ਹੈ,ਜਿੱਥੇ ਗਿਆ ਹੈ, ਉਸ ਨੇ ਚੰਗਿਆਈ ਦੀ ਛਾਪ ਛੱਡੀ ਹੈ, ਕੁਝ ਕਰ ਗੁਜਰਣ ਦੀ ਛਾਪ ਛੱਡੀ ਹੈ।

ਇਹ ਸਮਰੱਥ ਸਾਡੇ ਅੰਦਰ ਪਹਿਲੇ ਤੋਂ ਪੈਦਾ ਹੋਇਆ ਹੈ, ਅਤੇ ਸਾਡੇ ਪਹਿਲੇ ਜੋ ਲੋਕ ਗਏ ਹੋਏ ਹਨ ਉਨ੍ਹਾਂ ਨੇ ਇਸ ਤੋਂ ਇਹੀ ਛਵੀ ਵੀ ਬਣਾਕੇ ਰੱਖੀ ਹੋਈ ਹੈ। ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨਾਂ ਕਰੀਬ 150 nursing college ਇਕੱਠੇ ਖੋਲ੍ਹਣ ਦਾ ਫ਼ੈਸਲਾ ਕੀਤਾ। ਪੂਰੀ ਦੁਨੀਆ ਵਿੱਚ ਬਹੁਤ ਵੱਡੀ requirement ਹੈ nursing ਦੀ।  ਸਾਡੀਆਂ ਭੈਣਾਂ, ਸਾਡੀਆਂ ਬੇਟੀਆਂ, ਸਾਡੇ ਬੇਟੇ ਉਸ ਖੇਤਰ ਵਿੱਚ ਦੁਨੀਆ ਵਿੱਚ ਪਹੁੰਚ ਸਕਦੇ ਹਨ, ਆਸਾਨੀ ਨਾਲ ਪਹੁੰਚ ਸਕਦੇ ਹਨ, ਪੂਰੇ ਵਿਸ਼ਵ ਦੀ ਜ਼ਰੂਰਤ ਹੈ ਅਤੇ ਇਹ ਤਾਂ ਮਾਨਵਤਾ ਦਾ ਕੰਮ ਹੈ ਜਿਸ ਵਿੱਚ ਅਸੀਂ ਪਿੱਛੇ ਨਹੀਂ ਰਹੇਗਾਂ।

ਅੱਜ medical colleges ਦਾ ਇਨ੍ਹਾਂ ਵਿਆਪਕ ਰੂਪ ਤੋਂ ਨਿਰਮਾਣ ਦੇਸ਼ ਦੀ ਜ਼ਰੂਰਤ ਤਾਂ ਪੂਰੀ ਕਰਨੀ ਹੀ ਕਰਨੀ ਹੈ, ਦੁਨੀਆ ਦੀਆਂ ਜ਼ਰੂਰਤਾਂ ਵਿੱਚ ਵੀ ਯੋਗਦਾਨ ਦੇ ਸਕਦੇ ਹਨ। ਕਹਿਣ ਦਾ ਤਤਪਰ ਇਹੀ ਹੈ ਹਰ ਛੋਟੀ ਚੀਜ਼ ‘ਤੇ ਬਾਰੀਕੀ ਨਾਲ ਧਿਆਨ ਦਿੰਦੇ ਹੋਏ, ਉਸ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹੋਏ ਸਾਨੂੰ ਅੱਗੇ ਵਧਣਾ ਹੈ। ਅਸੀਂ ਭਵਿੱਖ ਦੇ ਲਈ ਸਹੀ ਸਮੇਂ ‘ਤੇ ਸਹੀ ਫ਼ੈਸਲੇ  ਵੀ ਲੈਣੇ ਹੁੰਦੇ ਹਨ। ਅਸੀਂ ਫੈਸਲਿਆਂ ਨੂੰ ਟਾਲ ਨਹੀਂ ਸਕਦੇ ਹਨ। ਅਸੀਂ ਰਾਜਨੀਤਿਕ ਲਾਭ ਨੁਕਸਾਨ ਦੇ ਗੁਣਾ ਭਾਗ ਦੇ ਅੰਦਰ ਆਪਣੇ ਆਪ ਨੂੰ ਬੰਧਕ ਨਹੀਂ ਬਣਾ ਸਕਦੇ ਹਨ। ਅਸੀਂ ਤਾਂ ਦੇਸ਼ ਦੇ aspiration ਦੇ ਲਈ ਹਿੰਮਤ ਦੇ ਨਾਲ ਨਵੇਂ ਫ਼ੈਸਲੇ ਕਰਨੇ ਹੁੰਦੇ ਹਨ।

ਅੱਜ ਸੋਲਰ ਪਾਵਰ ਦੇ ਸਫਲ ਮੂਵਮੈਂਟ ਸਾਡੀ ਭਾਵੀ ਪੀੜ੍ਹੀ ਦੇ ਲਈ energy crisis ਤੋਂ ਮੁਕਤੀ ਦੀ ਗਾਰੰਟੀ ਦੇ ਰਿਹਾ ਹੈ। ਅੱਜ mission hydrogen ਆਉਣ ਵਾਲੇ ਦਿਨਾਂ ਵਿੱਚ ਜੋ environment ਦੀ ਚਿੰਤਾ ਹੈ ਜੋ technology ਵਿੱਚ ਬਦਲਾਅ ਆ ਰਿਹਾ ਹੈ ਉਸ ਦੇ ਸਮਾਧਾਨ ਦਾ ਰਸਤਾ ਦੇਣ ਦਾ ਸਮਰੱਥ ਰੱਖਦੀ ਹੈ। ਅੱਜ ਸਾਡਾ ਸੈਮੀਕੰਡਕਟਰ ਜਿਸ ਪ੍ਰਕਾਰ ਨਾਲ ਜੀਵਨ ਚਲਾਉਣ ਵਿੱਚ ਸਾਡੇ ਹਿਰਦੇ ਦੀ ਜ਼ਰੂਰਤ ਰਹਿੰਦੀ ਹੈ,

ਵੈਸੇ ਹੀ ਅੱਜ ਸਾਡੀ technology chips ਦੇ ਬਿਨਾ ਚਲ ਨਹੀਂ ਸਕਦੀ ਹੈ ਅਤੇ semiconductor ਉਸ ਦੇ ਲਈ ਬਹੁਤ ਲਾਜ਼ਮੀ ਹੈ, ਉਸ ਦਿਸ਼ਾ ਵਿੱਚ ਸਾਨੂੰ ਅੱਗੇ ਜਾ ਕੇ electronic manufacturing ਵਿੱਚ ਕੋਈ ਰੁਕਾਵਟ ਨਾ ਆਏ ਅਤੇ ਜੀਵਨ ਕੀਤੇ ਅਟਕ ਨਾ ਜਾਏ, ਉਸ ਦੇ ਲਈ ਇੱਕ ਬਹੁਤ ਵੱਡੀ ਮਾਤਰਾ ਵਿੱਚ ਅਸੀਂ ਕੰਮ ਕਰ ਰਹੇ ਹਨ।

 

ਜਲ ਜੀਵਨ ਮਿਸ਼ਨ, ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ, ਸਾਡੀ ਭਾਵੀ ਪੀੜ੍ਹੀ ਨੂੰ, ਸਾਡੇ ਬੱਚਿਆਂ ਨੂੰ, ਉਨ੍ਹਾਂ ਦੇ ਵੀ ਬੱਚੇ ਨੂੰ ਉਨ੍ਹਾਂ ਨੂੰ ਕਦੀ ਪਾਣੀ ਦੇ ਬਿਨਾ ਤਰਸਨਾ ਨਾ ਪਏ, ਇਸ ਦੀ ਚਿੰਤਾ ਅਸੀਂ ਅੱਜ ਕਰ ਰਹੇ ਹਾਂ। ਵਿਸ਼ਵ ਦੇ ਬਾਜ਼ਾਰ ਵਿੱਚ ਸਾਡਾ ਹਰ ਵਪਾਰ ਕਾਰੋਬਾਰ ਪਹੁੰਚੇ, competitive ਤਾਕਤ ਦੇ ਨਾਲ ਖੜ੍ਹਾ ਰਹੇ। Logistic system ਨੂੰ ਹੋਰ ਅਧਿਕ ਘੱਟ ਖਰਚ ਵਾਲਾ ਬਣਾਉਣਾ, efficient ਬਣਾਉਣਾ, ਉਸ ਦਿਸ਼ਾ ਵਿੱਚ ਅਸੀਂ ਬਹੁਤ ਨੀਤੀਆਂ ਲੈ ਕੇ ਚਲ ਰਹੇ ਹਨ।

ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਅਜਿਹੇ ਭਾਰਤ ਦਾ ਨਿਰਮਾਣ ਕਰੀਏ, ਜਿਸ ਵਿੱਚ knowledge innovation ਹੋਵੇ, ਇਹ ਸਮੇਂ ਦੀ ਮੰਗ ਹੈ। ਅਤੇ ਦੁਨੀਆ ਵਿੱਚ ਸਾਨੂੰ ਮੋਹਰੀ ਪੰਕਿਤ ਤੱਕ ਜਾਣ ਦਾ ਇਹ ਰਸਤਾ ਵੀ ਹੈ। ਅਤੇ ਇਸ ਲਈ ਪਿਛਲੇ ਸਮੇਂ ਅਸੀਂ National Education Policy ਦੇ ਨਾਲ ਨਾਲ technology ਦੇ ਵਧਾਉਣ ਦੇ ਲਈ ਅਸੀਂ research ਅਤੇ innovation ਦਾ ਇੱਕ ਕਾਨੂੰਨ ਵੀ ਪਾਸ ਕੀਤਾ ਹੈ।

ਤਾਂਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਇਸ innovation ਦੇ ਅਤੇ ਚੰਦਰਯਾਨ-3 ਦੀ ਸਫ਼ਲਤਾ ਦੇ ਬਾਅਦ ਦੇਸ਼ ਦੇ ਨੌਜਵਾਨਾਂ ਦੇ ਮਨ ਵਿੱਚ ਵਿਗਿਆਨ ਦੀ ਤਰਫ਼ ਆਕਰਸ਼ਣ ਵਧ ਰਿਹਾ ਹੈ, ਅਸੀਂ ਮੌਕਾ ਗਵਾਉਣਾ ਨਹੀਂ ਹੈ। ਸਾਡੀ ਯੁਵਾ ਪੀੜ੍ਹੀ ਨੂੰ ਸਾਨੂੰ research और innovation ਦੇ ਲਈ ਪੂਰੇ ਅਵਸਰ ਦੇਣੇ ਹਨ। ਅਤੇ ਇਸ ecosystem  ਨੂੰ ਬਣਾਉਣ ਦੇ ਲਈ ਸਾਨੂੰ ਇੱਕ ਉੱਜਵਲ ਭਵਿੱਖ ਦੇ ਨਿਰਮਾਣ ਦੀ ਨੀਂਹ ਰੱਖੀ ਹੈ।

आदरणीय बंधुगण,

ਮਾਣਯੋਗ ਬੰਧੂਗਣ,

ਸਮਾਜਿਕ ਨਿਆਂ, ਇਹ ਸਾਡੀ ਪਹਿਲੀ ਸ਼ਰਤ ਹੈ। ਬਿਨਾ ਸਮਾਜਿਕ ਨਿਆਂ, ਬਿਨਾ ਸੰਤੁਲਨ, ਬਿਨਾ ਸਮਭਾਵ, ਬਿਨਾ ਸਮਤਵ ਅਸੀਂ ਇਛਿੱਤ ਪਰਿਣਾਮਾਂ ਨੂੰ ਘਰ ਦੇ ਅੰਦਰ ਪ੍ਰਾਪਤ ਨਹੀਂ ਕਰ ਸਕਦੇ ਹਨ। ਲੇਕਿਨ ਸਮਾਜਿਕ ਨਿਆਂ ਦੀ ਚਰਚਾ ਬਹੁਤ ਸੀਮਿਤ ਬਣ ਕੇ ਰਹਿ ਗਈ ਹੈ, ਸਾਨੂੰ ਉਸ ਨੂੰ ਵਿਆਪਕ ਰੂਪ ਵਿੱਚ ਦੇਖਣਾ ਹੋਵੇਗਾ। ਅਸੀਂ ਕਿਸੇ ਗ਼ਰੀਬ ਨੂੰ ਕੋਈ ਸੁਵਿਧਾ ਦੇ, ਕਿਸੀ ਸਮਾਜ ਵਿੱਚ ਦਬੇ-ਕੁਚਲੇ ਵਿਅਕਤੀ ਨੂੰ ਕੋਈ ਸੁਵਿਧਾ ਦੇ, ਉਹ ਤਾਂ ਸਮਾਜਿਕ ਨਿਆਂ ਦੀ ਇੱਕ ਪ੍ਰਕਿਰਿਆ ਹੈ,

ਲੇਕਿਨ ਉਸ ਦੇ ਘਰ ਤੱਕ ਪੱਕੀ ਸੜਕ ਬਣ ਜਾਏ ਨਾ ਉਹ ਵੀ ਸਮਾਜਿਕ ਨਿਆਂ ਦੇ ਲਈ ਉਸ ਨੂੰ ਮਜ਼ਬੂਤੀ ਦਿੰਦੀ ਹੈ। ਉਸ ਦੇ ਘਰ ਦੇ ਨਜ਼ਦੀਕ ਵਿੱਚ ਬੱਚਿਆਂ ਦੇ ਲਈ ਅਗਰ ਸਕੂਲ ਖੁੱਲ੍ਹ ਜਾਏ ਤਾਂ ਉਹ ਵੀ ਉਸ ਨੂੰ ਸਮਾਜਿਕ ਨਿਆਂ ਦੀ ਮਜ਼ਬੂਤੀ ਦਿੰਦੀ ਹੈ। ਉਸ ਨੂੰ ਬਿਨਾ ਖਰਚ ਅਗਰ ਆਰੋਗ ਵਿੱਚ, ਸਮੇਂ ਦੀ ਜ਼ਰੂਰਤ ਪੈਣ ‘ਤੇ ਉਹ ਮਿਲੇ, ਤਦ ਜਾ ਕੇ ਸਮਾਜਿਕ ਨਿਆਂ ਦੀ ਮਜ਼ਬੂਤੀ ਮਿਲਦੀ ਹੈ। ਅਤੇ ਇਸ ਲਈ ਜਿਸ ਪ੍ਰਕਾਰ ਨਾਲ ਸਮਾਜ ਵਿਵਸਥਾ ਵਿੱਚ ਸਮਾਜਿਕ ਨਿਆਂ ਦੀ ਜ਼ਰੂਰਤ ਹੈ, ਉਹ ਹੀ ਰਾਸ਼ਟਰ ਵਿਵਸਥਾ ਵਿੱਚ ਸਮਾਜਿਕ ਨਿਆਂ ਦੀ ਜ਼ਰੂਰਤ ਹੈ।

ਹੁਣ ਦੇਸ਼ ਦਾ ਕੋਈ ਹਿੱਸਾ ਪਿੱਛੇ ਰਹਿ ਜਾਏ, ਅਵਿਕਸਿਤ ਰਹੇ ਜਾਏ, ਇਹ ਵੀ ਸਮਾਜਿਕ ਨਿਆਂ ਦੇ ਖਿਲਾਫ ਹੈ। ਦੁਰਭਾਗ ਨਾਲ ਦੇਸ਼ ਦੇ ਪੂਰਬੀ ਇਲਾਕਾ, ਭਾਰਤ ਦਾ ਪੂਰਬੀ ਭਾਗ ਜੋ ਖੁਸ਼ਹਾਲੀ ਨਾਲ  ਭਰਿਆ ਹੋਇਆ ਹੈ, ਲੇਕਿਨ ਉਥੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਲਈ ਦੂਸਰੇ ਇਲਾਕੇ ਵਿੱਚ ਜਾਣਾ ਪੈ ਰਿਹਾ ਹੈ, ਇਹ ਸਥਿਤੀ ਅਸੀਂ ਬਦਲਣੀ ਹੈ। ਸਾਡੇ ਦੇਸ਼ ਦੇ ਉਸ ਪੂਰਬੀ ਭਾਗ ਦੇ ਇਲਾਕੇ ਨੂੰ ਖੁਸ਼ਹਾਲ ਬਣਾ ਕੇ ਸਮਾਜਿਕ ਨਿਆਂ ਦੀ ਮਜ਼ਬੂਤੀ ਵੀ ਅਸੀਂ ਲੈਣੀ ਹੈ। ਅਸੰਤੁਲਿਤ ਵਿਕਾਸ, ਸਰੀਰ ਕਿੰਨਾ ਵੀ ਸਿਹਤਮੰਦ ਕਿਉਂ ਨਾ ਹੋਵੇ,

ਲੇਕਨ ਇੱਕ ਉਂਗਲੀ ਨੂੰ ਵੀ ਅਗਰ ਲਕਵਾ ਮਾਰ ਗਿਆ ਹੈ ਤਾਂ ਸਰੀਰ ਸਿਹਤਮੰਦ ਨਹੀਂ ਮੰਨਿਆ ਜਾਂਦਾ ਹੈ। ਭਾਰਤ ਕਿੰਨਾ ਹੀ ਖੁਸ਼ਹਾਲ ਹੋਵੇ, ਲੇਕਿਨ ਕੋਈ ਅੰਗ ਵੀ ਉਸ ਦਾ ਦੁਰਬਲ ਰਹਿ ਜਾਏ ਤਾਂ ਭਾਰਤ ਖੁਸ਼ਹਾਲੀ ਵਿੱਚ ਪਿਛੇ ਹੈ ਮੰਨਣਾ ਪਵੇਗਾ ਅਤੇ ਇਸ ਲਈ ਅਸੀਂ ਵਿਆਪਕ ਵਿਕਾਸ ਦੇ ਪੱਖ ਵਿੱਚ ਸਮਾਜਿਕ ਨਿਆਂ ਦੀ ਉਸ ਉਚਾਈ ਨੂੰ ਪ੍ਰਾਪਤ ਕਰਨ ਪੱਖ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧਣਾ ਹੈ। ਚਾਹੇ ਪੂਰਬੀ ਭਾਰਤ ਹੋਵੇ, ਨੌਰਥ ਈਸਟ ਹੋਵੇ, ਸਾਨੂੰ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਹੈ ਅਤੇ ਉਸੀ ਦੇ ਲਈ ਜੋ ਰਣਨੀਤੀ ਕਿੰਨੀ ਸਫ਼ਲ ਹੋਈ ਹੈ,

100 aspirational districts ‘ਤੇ ਵਿਸ਼ੇਸ਼ ਕੰਮ ਕੀਤਾ, ਨੌਜਵਾਨ ਅਫਸਰਾਂ ਨੂੰ ਲਗਾਇਆ ਗਿਆ, strategy ਬਣਾਈ ਗਈ, ਅੱਜ ਦੁਨੀਆ ਉਸ ਮਾਡਲ ਦੀ ਚਰਚਾ ਕਰ ਰਹੀ ਹੈ। ਅਤੇ ਅੱਜ 100 districts ਦੇਸ਼ ਦੇ ਕੋਨੇ-ਕੋਨੇ ਵਿੱਚ ਜੋ ਪਿਛੇ ਮੰਨੇ ਜਾਂਦੇ ਹਨ, ਉਸ ਨੂੰ ਬੋਝ ਮੰਨ ਲਿਆ ਗਿਆ ਸੀ, ਅੱਜ ਸਥਿਤੀ ਇਹ ਬਣੀ ਹੈ ਉਹ 100 districts ਆਪਣੇ-ਆਪਣੇ ਰਾਜ ਵਿੱਚ ਲੀਡ ਕਰ ਰਹੇ ਹਨ, ਰਾਜ ਦੀ average ਤੋਂ ਵੀ ਉਪਰ ਜਾ ਰਹੇ ਹਨ।

ਅਤੇ ਇਸ ਸਫਲਤਾ ਨੂੰ ਦੇਖ ਕੇ ਸਮਾਜਿਕ ਨਿਆਂ ਦੀ ਇਸ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ 100 districts ਵਿੱਚੋਂ ਅੱਗੇ ਵਧਕੇ ਜ਼ਮੀਨੀ ਪੱਧਰ ‘ਤੇ ਲੈ ਜਾਣ ਦੇ ਲਈ 500 ਬਲਾਕ ਤੱਕ ਉਨ੍ਹਾਂ ਨੂੰ   aspirational districts ਬਲਾਕ ਦੇ ਨਾਤੇ identify ਕਰਕੇ ਉਸ ਨੂੰ ਮਜ਼ਬੂਤੀ ਦੇਣ ਦਾ ਕੰਮ ਚਲ ਰਿਹਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਜੋ ਇਹ aspirational blocks ਹਨ, ਉਹ ਇੱਕ ਵਿਕਾਸ ਦਾ ਨਵਾਂ ਮਾਡਲ ਬਣਨ ਵਾਲੇ ਹਨ। ਉਹ ਇੱਕ ਪ੍ਰਾਕਰ ਨਾਲ ਦੇਸ਼ ਦੇ ਵਿਕਾਸ ਦੀ ਇੱਕ ਨਵਾਂ ਊਰਜਾ ਕੇਂਦਰ ਬਣਨ ਦੀ ਸੰਭਾਵਨਾ ਰੱਖਦੇ ਹਨ, ਅਤੇ ਉਸ ਦਿਸ਼ਾ ਵਿੱਚ ਵੀ ਅਸੀਂ ਅੱਗੇ ਵਧ ਰਹੇ ਹਨ।

ਮਾਣਯੋਗ ਸਾਂਸਦ ਗਣ,

ਅੱਜ ਵਿਸ਼ਵ ਦੀ ਨਜ਼ਰ ਭਾਰਤ ‘ਤੇ ਹੈ। ਸ਼ੀਤ ਯੁੱਧ ਦੇ ਸਮੇਂ ਸਾਡੀ ਪਹਿਚਾਣ ਗੁਟਨਿਰਪੇਖ ਦੇਸ਼ ਦੇ ਰੂਪ ਵਿੱਚ ਰਹੀ ਹੈ। ਉਸ ਸਮੇਂ ਦੀ ਜੋ ਜ਼ਰੂਰਤ ਸੀ, ਉਸ ਦੇ ਜੋ ਲਾਭ ਹੋਣੇ ਸਨ, ਉਸ ਸਮੇਂ ਵਿੱਚ ਅਸੀਂ ਗੁਜਰੇ ਹਨ। ਲੇਕਿਨ ਹੁਣ ਭਾਰਤ ਦਾ ਸਥਾਨ ਕੁਝ ਹੋਰ ਬਣਿਆ ਹੈ। ਅਤੇ ਇਸ ਲਈ ਉਸ ਸਮੇਂ ਗੁੱਟ ਨਿਰਪੇਖ ਦੀ ਜ਼ਰੂਰਤ ਲਾਜ਼ਮੀ ਰਹੀ ਹੋਵੇਗੀ, ਅੱਜ ਅਸੀਂ ਉਸ ਨੀਤੀ ਨੂੰ ਲੈ ਕੇ ਕਰਕੇ ਚਲ ਰਹੇ ਹਨ, ਜਿਸ ਨੀਤੀ ਨੂੰ ਅਗਰ ਅਸੀਂ ਪਹਿਚਾਉਣਾ ਹੈ ਤਾਂ ਵਿਸ਼ਵ ਮਿੱਤਰ ਦੇ ਰੂਪ ਵਿੱਚ ਅਸੀਂ ਅੱਗੇ ਵਧ ਰਹੇ ਹਨ, ਅਸੀਂ ਦੁਨੀਆ ਨਾਲ ਮਿੱਤਰਤਾ ਕਰ ਰਹੇ ਹਨ।

ਦੁਨੀਆ ਸਾਡੇ ਵਿੱਚ ਮਿੱਤਰ ਖੋਜ ਰਹੀ ਹੈ। ਇਹ ਸ਼ਾਇਦ ਵਿਸ਼ਵ ਵਿੱਚ ਭਾਰਤ ਨੇ ਹੋਰ ਦੂਰੀ ਨਹੀਂ, ਜਿੰਨ੍ਹਾ ਹੋ ਸਕੇ ਉਨ੍ਹਾਂ ਨਿਕਟਤਾ ਦੇ ਜ਼ਰੀਏ ਉਸ ਰਸਤੇ ‘ਤੇ ਚਲ ਕੇ ਅਸੀਂ ਆਪਣੇ ਵਿਸ਼ਵ ਮਿੱਤਰ ਦੇ ਭਾਵ ਨੂੰ ਅੱਜ ਸਫਲਤਾਪੂਰਵਕ ਅੱਗੇ ਵਧਾ ਰਹੇ ਹਨ ਅਤੇ ਮੈਨੂੰ ਲਗਦਾ ਹੈ ਕਿ ਇਸ ਦਾ ਲਾਭ ਅੱਜ ਭਾਰਤ ਨੂੰ ਹੋ ਰਿਹਾ ਹੈ। ਭਾਰਤ ਅੱਜ ਦੁਨੀਆ ਦੇ ਲਈ ਇੱਕ ਸਟੇਬਲ ਸਪਲਾਈ ਚੇਨ ਦੇ ਰੂਪ ਵਿੱਚ ਉਭਰ ਰਿਹਾ ਹੈ ਅਤੇ ਅੱਜ ਵਿਸ਼ਵ ਦੀ ਇਹ ਜ਼ਰੂਰਤ ਹੈ।

ਅਤੇ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਕਰਨ ਦਾ ਕੰਮ ਜੀ-20 ਵਿੱਚ ਭਾਰਤ ਗਲੋਬਲ ਸਾਊਥ ਦੀ ਆਵਾਜ਼ ਬਣਕੇ ਉਭਰਿਆ ਹੈ। ਇਹ ਬੀਜ, ਜੀ-20 ਸਮਿਟ ਵਿੱਚ ਜਿਸ ਨੂੰ ਬੀਜਿਆ ਗਿਆ ਹੈ,ਮੇਰੇ ਦੇਸ਼ਵਾਸੀ ਆਉਣ ਵਾਲੇ ਸਮੇਂ ਵਿੱਚ ਦੇਖਣਗੇ, ਉਹ ਅਜਿਹਾ ਬੋਹੜ ਦਾ ਰੁੱਖ ਬਨਣ ਵਾਲਾ ਹੈ, ਵਿਸ਼ਵਾਸ ਦਾ ਅਜਿਹਾ ਰੁੱਖ ਬਣਨ ਵਾਲਾ ਹੈ, ਜਿਸ ਦੀ ਛਾਇਆ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਸਦੀਆਂ ਤੱਕ ਇੱਕ ਗਰਵ ਦੇ ਨਾਲ ਆਪਣਾ ਸੀਨਾ ਤਾਨ ਕੇ ਖੜ੍ਹੀ ਰਹੇਗੀ, ਇਹ ਮੈਨੂੰ ਵਿਸ਼ਵਾਸ ਹੈ।

ਇਸ ਜੀ-20 ਵਿੱਚ ਇੱਕ ਬਹੁਤ ਵੱਡਾ ਕੰਮ ਅਸੀਂ ਕੀਤਾ ਹੈ, ਬਾਇਓਫਿਊਲ ਅਲਾਇੰਸ ਦਾ। ਅਸੀਂ ਵਿਸ਼ਵ ਦੀ ਅਗਵਾਈ ਕਰ ਰਹੇ ਹਨ,  ਦਿਸ਼ਾ ਦੇ ਰਹੇ ਹਨ। ਅਤੇ ਵਿਸ਼ਵ ਨੂੰ ਬਾਇਓਫਿਊਲ ਅਲਾਇੰਸ ਵਿੱਚ ਦੁਨੀਆ ਦੇ ਸਾਰੇ ਮਿੱਤਰ ਦੇਸ਼ ਦੇਖਦੇ ਹੀ ਦੇਖਦੇ ਉਸ ਦੀ ਮੈਂਬਰਸ਼ਿਪ ਲੈ ਰਹੇ ਹਨ, ਅਤੇ ਇੱਕ   ਬਹੁਤ ਵੱਡਾ ਅੰਦੋਲਨ ਖੜ੍ਹਾ ਹੋਣ ਜਾ ਰਿਹਾ ਹੈ ਅਤੇ ਜਿਸ ਦੀ ਅਗਵਾਈ ਇਹ ਸਾਡਾ ਭਾਰਤ ਕਰ ਰਿਹਾ ਹੈ। ਛੋਟੇ-ਛੋਟੇ ਮਹਾਦ੍ਵੀਪ ਉਨ੍ਹਾਂ ਦੇ ਨਾਲ ਵੀ ਆਰਥਿਕ ਕੌਰੀਡੋਰ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਬੜੀ ਮਜ਼ਬੂਤੀ ਦੇ ਨਾਲ ਕਦਮ ਉਠਾਏ ਹਨ।

ਮਾਮਯੋਗ ਬੰਧੂਗਣ, ਮਾਣਯੋਗ ਉਪ ਰਾਸ਼ਟਰਪਤੀ ਜੀ, ਮਾਣਯੋਗ ਸਪੀਕਰ ਮਹੋਦਯ,

ਅੱਜ ਅਸੀਂ ਇੱਥੇ ਤੋਂ ਵਿਦਾਈ ਲੈ ਕੇ ਨਵੇਂ ਭਵਨ ਵਿੱਚ ਜਾ ਰਹੇ ਹਨ। ਸੰਸਦ ਦੇ ਨਵੇਂ ਭਵਨ ਵਿੱਚ ਬੈਠਣ ਵਾਲੇ ਹਨ। ਅਤੇ ਇਹ ਸ਼ੁਭ ਹੈ, ਗਣੇਸ਼ ਚਤੁਰਥੀ ਦੇ ਦਿਨ ਬੈਠ ਰਹੇ ਹਨ। ਲੇਕਿਨ ਮੈਂ ਆਪ ਦੋਵੇਂ ਮਹਾਨੁਭਾਵਾਂ ਨੂੰ ਇੱਕ ਪ੍ਰਾਥਨਾ ਕਰ ਰਿਹਾ ਹਾਂ, ਇੱਕ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਦੋਵੇਂ ਮਿਲ ਕੇ ਉਸ ਵਿਚਾਰ ‘ਤੇ ਜਿੱਥੇ ਵੀ ਜ਼ਰੂਰਤ ਪਏ ਮੰਥਨ ਕਰਕੇ ਕੁਝ ਫ਼ੈਸਲਾ ਕਰੀਏ। ਅਤੇ ਮੇਰੀ ਪ੍ਰਾਥਨਾ ਹੈ, ਮੇਰਾ ਸੁਝਾਅ ਹੈ ਕਿ ਹੁਣ ਅਸੀਂ ਜਦੋਂ ਨਵੇਂ ਸਦਨ ਵਿੱਚ ਜਾ ਰਹੇ ਹਨ, ਤਦ ਇਸ ਦੀ ਗਰਿਮਾ ਕਦੀ ਵੀ ਘੱਟ ਨਹੀਂ ਹੋਣੀ ਚਾਹੀਦੀ ਹੈ।

ਇਸੇ ਸਿਰਫ਼ ਪੁਰਾਣੀ ਪਾਰਲੀਮੈਂਟ ਕਹਿ ਕੇ ਛੱਡ ਦੇਵੋ, ਅਜਿਹਾ ਨਹੀਂ ਹੋਣਾ ਚਾਹੀਦਾ। ਅਤੇ ਇਸ ਲਈ ਮੇਰੀ ਪ੍ਰਾਥਨਾ ਹੈ ਕਿ ਭਵਿੱਖ ਵਿੱਚ ਅਗਰ ਤੁਸੀਂ ਸਹਿਮਤੀ ਦੇਵੋ ਦੋਵੇਂ ਮਹਾਨੁਭਾਵ, ਤਾਂ ਇਸ ਨੂੰ ਸੰਵਿਧਾਨ ਸਦਨ ਦੇ ਰੂਪ ਵਿੱਚ ਜਾਣਿਆ ਜਾਏ। ਤਾਂਕਿ ਇਹ ਹਮੇਸ਼ਾ-ਹਮੇਸ਼ਾ ਦੇ ਲਈ ਸਾਡੀ ਜੀਵਨ ਪ੍ਰੇਰਣਾ ਬਣਿਆ ਰਹੇਗਾ ਅਤੇ ਜਦੋਂ ਸੰਵਿਧਾਨ ਸਦਨ ਕਹੇਗਾ ਤਦ ਉਨ੍ਹਾਂ ਮਹਾਪੁਰਸ਼ਾਂ ਦੀ ਯਾਦ ਇਸ ਦੇ ਨਾਲ ਜੁੜ ਜਾਵੇਗੀ ਜੋਂ ਕਦੇ ਸੰਵਿਧਾਨ ਸਭਾ ਵਿੱਚ ਇੱਥੇ ਬੈਠਿਆ ਕਰਦੇ ਸਨ, ਗਣਮੰਨੇ ਮਹਾਪੁਰਸ਼ ਬੈਠਿਆ ਕਰਦੇ ਸਨ, ਅਤੇ ਇਸ ਲਈ ਭਾਵੀ ਪੀੜ੍ਹੀ ਨੂੰ ਇਹ ਤੋਹਫਾ ਵੀ ਦੇਣੇ ਦਾ ਅਵਸਰ ਅਸੀਂ ਜਾਣੇ ਨਹੀਂ ਦੇਣਾ ਚਾਹੀਦਾ।

ਮੈਂ ਫਿਰ ਇੱਕ ਵਾਰ ਇਸ ਪਵਿੱਤਰ ਭੂਮੀ ਨੂੰ ਪ੍ਰਣਾਮ ਕਰਦਾ ਹਾਂ। ਇੱਥੇ ਜੋ ਤਪੱਸਿਆ ਹੋਈ ਹੈ, ਜਨ ਕਲਿਆਣ ਦੇ ਲਈ ਸੰਕਲਪ ਹੋਏ ਹਨ, ਉਸ ਨੂੰ ਪਰਿਪੂਰਣ ਕਰਨ ਦੇ ਲਈ ਸੱਤ ਦਹਾਕਿਆ ਤੋਂ ਵੀ ਅਧਿਕ ਸਮੇਂ ਤੋਂ ਜੋ ਯਤਨ ਹੋਇਆ ਹੈ, ਉਨ੍ਹਾਂ ਸਭ ਨੂੰ ਪ੍ਰਣਾਮ ਕਰਦੇ ਹੋਏ ਮੈ ਬਾਣੀ  ਨੂੰ ਵਿਰਾਮ ਦਿੰਦਾ ਹਾਂ ਅਤੇ ਨਵੇਂ ਸਦਨ ਦੇ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
‘Make in India’ is working, says DP World Chairman

Media Coverage

‘Make in India’ is working, says DP World Chairman
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”