ਮਹਤਾਰੀ ਵੰਦਨਾ ਯੋਜਨਾ ਦੇ ਤਹਿਤ ਪਹਿਲੀ ਕਿਸ਼ਤ ਵੰਡੀ
ਛੱਤੀਸਗੜ੍ਹ ਵਿੱਚ ਰਾਜ ਦੀਆਂ ਪਾਤਰ ਯੋਗ ਵਿਆਹੁਤਾ ਮਹਿਲਾਵਾਂ ਨੂੰ ਮਾਸਿਕ ਡੀਬੀਟੀ ਦੇ ਰੂਪ ਵਿੱਚ 1000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ

ਨਮਸਕਾਰ ਜੀ,

 ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀਮਾਨ ਵਿਸ਼ਣੂ ਦੇਵ ਸਾਯ ਜੀ, ਰਾਜ  ਸਰਕਾਰ ਦੇ ਸਾਰੇ ਮੰਤਰੀਗਣ, ਵਿਧਾਇਕ ਗਣ, ਹੋਰ ਉਪਸਥਿਤ ਮਹਾਨੁਭਾਵ ਜੈ-ਜੋਹਾਰ।

 

 ਮੈਂ ਮਾਂ ਦੰਤੇਸ਼ਵਰੀ, ਮਾਂ ਬਮਲੇਸ਼ਵਰੀ ਅਤੇ ਮਾਂ ਮਹਾਮਾਯਾ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਛੱਤੀਸਗੜ੍ਹ ਦੀਆਂ ਮਾਤਾਵਾਂ-ਭੈਣਾਂ ਨੂੰ ਭੀ ਮੇਰਾ ਪ੍ਰਣਾਮ। ਦੋ ਹਫ਼ਤੇ ਪਹਿਲੇ ਮੈਂ ਛੱਤੀਸਗੜ੍ਹ ਵਿੱਚ 35 ਹਜ਼ਾਰ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਲੋਕਅਰਪਣ ਕੀਤਾ ਸੀ। ਅਤੇ ਅੱਜ ਮੈਨੂੰ ਨਾਰੀਸ਼ਕਤੀ ਨੂੰ ਸਸ਼ਕਤ ਬਣਾਉਣ ਵਾਲੀ ਮਹਤਾਰੀ  ਵੰਦਨ ਯੋਜਨਾ  ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਮਹਤਾਰੀ  ਵੰਦਨ ਯੋਜਨਾ ਦੇ ਤਹਿਤ ਛੱਤੀਸਗੜ੍ਹ ਦੀਆਂ 70 ਲੱਖ ਤੋਂ ਜ਼ਿਆਦਾ ਮਾਤਾਵਾਂ-ਭੈਣਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਬੀਜੇਪੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਅੱਜ ਮਹਤਾਰੀ  ਵੰਦਨ ਯੋਜਨਾ ਦੇ ਤਹਿਤ ਛੇ ਸੌ ਪਚਵੰਜਾ (655) ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ। ਅਤੇ ਮੈਂ ਸਕ੍ਰੀਨ ‘ਤੇ ਦੇਖ ਰਿਹਾ ਹਾਂ, ਲੱਖਾਂ-ਲੱਖਾਂ ਭੈਣਾਂ ਦੇ ਦਰਸ਼ਨ ਹੋ ਰਹੇ ਹਨ, ਅਲੱਗ-ਅਲੱਗ ਸਥਾਨ ‘ਤੇ ਇਤਨੀ ਬੜੀ ਤਾਦਾਦ ਵਿੱਚ ਆਪ (ਤੁਸੀਂ) ਸਭ ਭੈਣਾਂ ਨੂੰ ਇੱਕ ਸਾਥ(ਇਕੱਠਿਆਂ) ਦੇਖਣਾ, ਆਪਕਾ (ਤੁਹਾਡਾ) ਅਸ਼ੀਰਵਾਦ ਪ੍ਰਾਪਤ ਕਰਨਾ, ਇਹ ਭੀ ਸਾਡਾ ਸੁਭਾਗ ਹੈ। ਦਰਅਸਲ ਤਾਂ ਅੱਜ ਕਾਰਜਕ੍ਰਮ ਇਤਨਾ ਮਹੱਤਵਪੂਰਨ ਹੈ। ਕਿ ਮੈਨੂੰ ਛੱਤੀਸਗੜ੍ਹ ਵਿੱਚ ਆਪਕੇ (ਤੁਹਾਡੇ) ਦਰਮਿਆਨ ਪਹੁੰਚਣਾ ਚਾਹੀਦਾ ਸੀ। ਲੇਕਿਨ ਮੈਂ ਅਲੱਗ-ਅਲੱਗ ਕਾਰਜਕ੍ਰਮਾਂ ਦੇ ਕਾਰਨ ਇੱਥੇ ਉੱਤਰ ਪ੍ਰਦੇਸ਼ ਵਿੱਚ ਹਾਂ। ਅਤੇ ਮਾਤਾਓ-ਭੈਣੋਂ, ਮੈਂ ਅਜੇ ਕਾਸ਼ੀ ਤੋਂ ਬੋਲ ਰਿਹਾ ਹਾਂ। ਅਤੇ ਕੱਲ੍ਹ ਰਾਤ ਬਾਬਾ ਵਿਸ਼ਵਨਾਥ ਨੂੰ ਪ੍ਰਣਾਮ ਕਰਦੇ ਹੋਏ, ਉਨ੍ਹਾਂ ਦੀ ਪੂਜਾ ਕਰਦੇ ਹੋਏ ਸਾਰੇ ਦੇਸ਼ਵਾਸੀਆਂ ਦੀ ਭਲਾਈ ਦੇ ਲਈ ਪ੍ਰਾਰਥਨਾ ਕਰਦਾ ਸਾਂ।

ਅਤੇ ਅੱਜ ਦੇਖੋ ਮੈਨੂੰ ਬਾਬਾ ਵਿਸ਼ਵਨਾਥ ਦੀ ਧਰਤੀ ਤੋਂ, ਕਾਸ਼ੀ ਦੀ ਪਵਿੱਤਰ ਨਗਰੀ ਤੋਂ ਆਪ ਸਭ ਨਾਲ ਭੀ ਬਾਤ ਕਰਨ ਦਾ ਅਵਸਰ ਮਿਲਿਆ ਹੈ ਅਤੇ ਇਸ ਲਈ ਮੈਂ ਤਾਂ ਵਧਾਈ ਦਿੰਦਾ ਹੀ ਹਾਂ, ਲੇਕਿਨ ਬਾਬਾ ਵਿਸ਼ਵਨਾਥ ਭੀ ਆਪ ਸਭ ਨੂੰ ਅਸ਼ੀਰਵਾਦ ਦੇ ਰਹੇ ਹਨ, ਅਤੇ ਮੈਂ, ਸ਼ਿਵਰਾਤਰੀ ਸੀ ਪਰਸੋਂ ਤਾਂ ਸ਼ਿਵਰਾਤਰੀ ਦੇ ਕਾਰਨ 8 ਮਾਰਚ ਮਹਿਲਾ ਦਿਵਸ ਨੂੰ ਇਹ ਕਾਰਜਕ੍ਰਮ ਕਰਨਾ ਸੰਭਵ ਨਹੀਂ ਸੀ। ਤਾਂ ਇੱਕ ਪ੍ਰਕਾਰ ਨਾਲ 8 ਮਾਰਚ ਮਹਿਲਾ ਦਿਵਸ, ਸ਼ਿਵਰਾਤਰੀ ਦਾ ਦਿਵਸ ਅਤੇ ਅੱਜ ਬਾਬਾ ਭੋਲੇ ਦੀ ਨਗਰੀ ਤੋਂ ਬਾਬਾ ਭੋਲੇ ਦਾ ਅਸ਼ੀਰਵਾਦ ਭੀ 1000 ਰੁਪਇਆ ਤਾਂ ਪਹੁੰਚ ਰਿਹਾ ਹੈ, ਉਸ ਤੋਂ ਬੜੀ ਤਾਕਤ ਬਾਬਾ ਭੋਲੇ ਦਾ ਅਸ਼ੀਰਵਾਦ ਭੀ ਪਹੁੰਚ ਰਿਹਾ ਹੈ। ਅਤੇ ਮੈਂ ਹਰ ਮਹਤਾਰੀ  ਨੂੰ ਕਹਾਂਗਾ....ਆਪ ਸਭ  ਦੇ ਖਾਤਿਆਂ ਵਿੱਚ ਹੁਣ ਹਰ ਮਹੀਨੇ ਬਿਨਾ ਕਿਸੇ ਪਰੇਸ਼ਾਨੀ ਦੇ ਇਹ ਪੈਸਾ ਆਉਂਦਾ ਰਹੇਗਾ। ਅਤੇ ਇਹ ਮੇਰਾ ਭਰੋਸਾ ਹੈ ਛੱਤੀਸਗੜ੍ਹ ਦੀ ਬੀਜੇਪੀ ਦੀ ਸਰਕਾਰ ‘ਤੇ ਅਤੇ ਇਸ ਲਈ ਮੈਂ ਗਰੰਟੀ ਦੇ ਰਿਹਾ ਹਾਂ।  

 

 ਮਾਤਾਓ ਭੈਣੋਂ,

ਜਦੋਂ ਮਾਤਾਵਾਂ ਭੈਣਾਂ ਸਸ਼ਕਤ ਹੁੰਦੀਆਂ ਹਨ, ਤਾਂ ਪੂਰਾ ਪਰਿਵਾਰ ਸਸ਼ਕਤ ਹੁੰਦਾ ਹੈ। ਇਸ ਲਈ, ਡਬਲ ਇੰਜਣ ਸਰਕਾਰ ਦੀ ਪ੍ਰਾਥਮਿਕਤਾ ਸਾਡੀਆਂ ਮਾਤਾਵਾਂ-ਭੈਣਾਂ ਦਾ ਕਲਿਆਣ ਹੈ । ਅੱਜ ਪਰਿਵਾਰ ਨੂੰ ਪੱਕਾ ਘਰ ਮਿਲ ਰਿਹਾ ਹੈ- ਅਤੇ ਉਹ ਭੀ ਮਹਿਲਾਵਾਂ ਦੇ ਨਾਮ ‘ਤੇ! ਉੱਜਵਲਾ ਦਾ ਸਸਤਾ ਗੈਸ ਸਿਲੰਡਰ ਮਿਲ ਰਿਹਾ ਹੈ- ਉਹ ਭੀ ਮਹਿਲਾਵਾਂ ਦੇ ਨਾਮ ‘ਤੇ! 50 ਪ੍ਰਤੀਸ਼ਤ ਤੋਂ ਜ਼ਿਆਦਾ ਜਨਧਨ ਖਾਤੇ- ਉਹ ਭੀ ਸਾਡੀਆਂ ਮਾਤਾਵਾਂ-ਭੈਣਾਂ ਦੇ ਦੇ ਨਾਮ ‘ਤੇ!

 

 ਜੋ ਮੁਦਰਾ ਲੋਨ ਮਿਲ ਰਹੇ ਹਨ- ਉਨ੍ਹਾਂ ਵਿੱਚ ਭੀ 65 ਪ੍ਰਤੀਸ਼ਤ ਤੋਂ ਜ਼ਿਆਦਾ ਸਾਡੀਆਂ ਮਹਿਲਾ-ਭੈਣਾਂ ਨੇ, ਮਾਤਾਵਾਂ-ਭੈਣਾਂ ਨੇ ਖਾਸ ਕਰਕੇ ਨੌਜਵਾਨ ਬੇਟੀਆਂ ਨੇ ਕਦਮ ਉਠਾਇਆ, ਅੱਗੇ ਵਧੀਆਂ। ਅਤੇ ਇਹ ਲੋਨ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ! ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਸੈਲਫ਼ ਹੈਲਪ ਗਰੁੱਪਸ (ਸਵੈ ਸਹਾਇਤਾ ਸਮੂਹਾਂ) ਦੀਆਂ 10 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਦਾ ਜੀਵਨ ਬਦਲ ਦਿੱਤਾ ਹੈ। ਸਾਡੀ ਸਰਕਾਰ ਦੇ ਪ੍ਰਯਾਸਾਂ ਨਾਲ ਹੁਣ ਤੱਕ ਦੇਸ਼ ਭਰ ਵਿੱਚ 1 ਕਰੋੜ ਤੋਂ ਜ਼ਿਆਦਾ ਲਖਪਤੀ ਦੀਦੀਆਂ ਬਣ ਚੁੱਕੀਆਂ ਹਨ। ਇੱਕ ਕਰੋੜ ਤੋਂ ਜ਼ਿਆਦਾ ਲਖਪਤੀ ਦੀਦੀ ਬਣ ਜਾਣਾ ਅਤੇ ਪਿੰਡ-ਪਿੰਡ ਵਿੱਚ ਇਹ ਕਿਤਨੀ ਬੜੀ ਆਰਥਿਕ ਸ਼ਕਤੀ ਬਣ ਗਈ ਹੈ। ਅਤੇ  ਲੇਕਿਨ ਇਹ ਸਫ਼ਲਤਾ ਨੂੰ ਦੇਖਦੇ ਹੋਏ ਅਸੀਂ ਇੱਕ ਬਹੁਤ ਬੜੀ ਛਲਾਂਗ ਲਗਾਉਣ ਦਾ ਫ਼ੈਸਲਾ ਕੀਤਾ ਹੈ। ਅਸੀਂ ਸੰਕਲਪ ਕਰ ਲਿਆ ਹੈ ਕਿ ਅਸੀਂ ਦੇਸ਼ ਦੀਆਂ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਪੂਰਾ ਕਰਕੇ ਰਹਾਂਗੇ। ਨਮੋ ਡ੍ਰੋਨ ਦੀਦੀ ਯੋਜਨਾ ਨਾਲ ਭੀ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਨਵੇਂ ਰਸਤੇ ਖੁੱਲ੍ਹੇ ਹਨ। ਅਤੇ ਮਾਤਾਵਾਂ-ਭੈਣਾਂ, ਨਮੋ ਡ੍ਰੋਨ ਦੀਦੀ ਦਾ ਇੱਕ ਬੜਾ ਕਾਰਜਕ੍ਰਮ ਮੈਂ ਕੱਲ੍ਹ ਹੀ ਕਰਨ ਵਾਲਾ ਹਾਂ। ਆਪ (ਤੁਸੀਂ) ਜ਼ਰੂਰ ਸੁਬ੍ਹਾ 10-11 ਵਜੇ ਟੀਵੀ ‘ਤੇ ਜੁੜ ਜਾਇਓ। ਦੇਖੋ ਨਮੋ ਡ੍ਰੋਨ ਦੀਦੀ ਕੀ ਕਮਾਲ ਕਰ ਰਹੀ ਹੈ। ਆਪਕੋ (ਤੁਹਾਨੂੰ) ਭੀ ਦੇਖਣ ਨੂੰ ਮਿਲੇਗਾ ਅਤੇ ਆਪ (ਤੁਸੀਂ) ਭੀ ਉਤਸ਼ਾਹ ਦੇ ਨਾਲ ਭਵਿੱਖ ਵਿੱਚ ਉਸ ਦੇ ਨਾਲ ਜੁੜ ਜਾਓਂਗੇ। ਅਤੇ ਇਹ ‘ਨਮੋ ਡ੍ਰੋਨ ਦੀਦੀ’ ਇਸ ਯੋਜਨਾ ਦੇ ਤਹਿਤ ਭਾਜਪਾ ਸਰਕਾਰ ਭੈਣਾਂ ਨੂੰ ਡ੍ਰੋਨ ਭੀ ਦੇਵੇਗੀ, ਅਤੇ ਡ੍ਰੋਨ ਪਾਇਲਟ ਦੀ ਟ੍ਰੇਨਿੰਗ ਭੀ ਦੇਵੇਗੀ। ਅਤੇ ਮੈਂ ਤਾਂ ਇੱਕ ਭੈਣ ਦੀ ਇੰਟਰਵਿਊ ਦੇਖੀ ਸੀ।ਉਸ ਨੇ ਕਿਹਾ ਮੈਨੂੰ ਤਾਂ ਸਾਇਕਲ ਭੀ ਨਹੀਂ ਆਉਂਦੀ ਸੀ ਅਤੇ ਅੱਜ ਮੈਂ ਡ੍ਰੋਨ ਦੀਦੀ ਪਾਇਲਟ ਬਣ ਗਈ ਹਾਂ। ਦੇਖੋ ਇਸ ਨਾਲ ਖੇਤੀ ਆਧੁਨਿਕ ਹੋਵੇਗੀ ਅਤੇ ਭੈਣਾਂ ਨੂੰ ਅਤਿਰਿਕਤ ਕਮਾਈ ਭੀ ਹੋਵੇਗੀ। ਕੱਲ੍ਹ ਹੀ ਦਿੱਲੀ ਤੋਂ ਮੈਂ ਇਸ ਯੋਜਨਾ ਦਾ ਸ਼ੁਭਅਰੰਭ ਕਰਨ ਜਾ ਰਿਹਾ ਹਾਂ। ਅਤੇ ਇਸ ਲਈ ਆਪ ਸਭ ਨੂੰ ਆਗਰਹਿ ਹੈ ਕਿ ਫਿਰ ਇੱਕ ਵਾਰ ਜ਼ਰੂਰ ਮੇਰੇ ਨਾਲ ਜੁੜੋ।

 

 ਮਾਤਾਓ ਭੈਣੋਂ,

ਪਰਿਵਾਰ ਸਮ੍ਰਿੱਧ ਤਦ ਹੁੰਦਾ ਹੈ, ਜਦੋਂ ਪਰਿਵਾਰ ਸਵਸਥ ਹੁੰਦਾ ਹੈ। ਅਤੇ ਪਰਿਵਾਰ ਸਵਸਥ ਤਦੇ  ਹੁੰਦਾ ਹੈ ਜਦੋਂ ਘਰ ਦੀਆਂ ਮਹਿਲਾਵਾਂ ਸਵਸਥ ਹੁੰਦੀਆਂ ਹਨ। ਪਹਿਲੇ ਗਰਭ ਦੇ ਦੌਰਾਨ ਮਾਤਾ ਅਤੇ ਸ਼ਿਸ਼ੂ ਦੀ ਮੌਤ ਬਹੁਤ ਬੜੀ ਚਿੰਤਾ ਸੀ। ਅਸੀਂ ਮੁਫ਼ਤ ਟੀਕਾਕਰਣ ਅਤੇ ਗਰਭ ਦੇ ਸਮੇਂ 5 ਹਜ਼ਾਰ ਰੁਪਏ ਦੀ ਮਦਦ ਗਰਭਵਤੀ ਮਹਿਲਾਵਾਂ ਨੂੰ ਦੇਣ ਦੀ ਯੋਜਨਾ ਬਣਾਈ। ਆਸ਼ਾ ਅਤੇ ਆਂਗਣਵਾੜੀ  ਵਰਕਰਾਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ। ਪਹਿਲੇ ਘਰ ਵਿੱਚ ਸ਼ੌਚਾਲਯ(ਟਾਇਲਟ) ਨਾ ਹੋਣ ਦੀ ਵਜ੍ਹਾ ਨਾਲ ਭੈਣਾਂ-ਬੇਟੀਆਂ ਨੂੰ ਪੀੜਾ ਅਤੇ ਅਪਮਾਨ ਸਹਿਣਾ ਪੈਂਦਾ ਸੀ। ਅੱਜ ਹਰ ਘਰ ਵਿੱਚ ਮਾਤਾਵਾਂ-ਭੈਣਾਂ ਲਈ ਇੱਜ਼ਤਘਰ ਹੈ। ਇਸ ਨਾਲ ਉਨ੍ਹਾਂ ਦੀ ਪਰੇਸ਼ਾਨੀ ਭੀ ਘੱਟ ਹੋਈ ਹੈ, ਅਤੇ ਬਿਮਾਰੀਆਂ ਤੋਂ ਮੁਕਤੀ ਭੀ ਮਿਲੀ ਹੈ। 

 ਮਾਤਾਓ ਭੈਣੋਂ ,

ਚੋਣਾਂ ਤੋਂ ਪਹਿਲੇ ਕਈ ਪਾਰਟੀਆਂ ਬੜੇ-ਬੜੇ ਵਾਅਦੇ ਕਰਦੀਆਂ ਹਨ। ਅਸਮਾਨ ਤੋਂ ਸਾਰੇ ਸਿਤਾਰੇ ਆਪਕੇ(ਤੁਹਾਡੇ) ਚਰਨਾਂ ਵਿੱਚ ਲਿਆ ਕੇ ਰੱਖ ਦੇਣ ਦੀਆਂ ਬਾਤਾਂ ਕਰਦੀਆਂ ਹਨ। ਲੇਕਿਨ, ਭਾਜਪਾ ਜਿਹੀ ਸਾਫ ਨੀਅਤ ਵਾਲੀ ਪਾਰਟੀ ਹੀ ਆਪਣੇ ਵਾਅਦੇ ਪੂਰੇ ਕਰਦੀ ਹੈ। ਇਸੇ ਲਈ, ਬੀਜੇਪੀ ਸਰਕਾਰ ਬਣਨ ਦੇ ਇਤਨੇ ਘੱਟ ਸਮੇਂ ਵਿੱਚ ਮਹਤਾਰੀ  ਵੰਦਨ ਯੋਜਨਾ ਦਾ ਇਹ ਵਾਅਦਾ ਪੂਰਾ ਹੋਇਆ ਹੈ। ਅਤੇ ਇਸ ਲਈ ਮੈਂ ਸਾਡੇ ਮੁੱਖ ਮੰਤਰੀ ਵਿਸ਼ਣੁਦੇਵ ਜੀ ਨੂੰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਅਤੇ ਛੱਤੀਸਗੜ੍ਹ ਸਰਕਾਰ ਨੂੰ ਜਿਤਨੀ ਵਧਾਈ ਦਿਆਂ ਉਤਨੀ ਘੱਟ ਹੈ। ਅਤੇ ਇਹੀ ਤਾਂ ਕਾਰਨ ਹੈ ਕਿ ਲੋਕ ਕਹਿੰਦੇ ਹਨ- ਮੋਦੀ ਕੀ ਗਰੰਟੀ ਦਾ ਮਤਲਬ ਹੁੰਦਾ ਹੈ, ਗਰੰਟੀ ਪੂਰਾ ਹੋਣ ਦੀ ਗਰੰਟੀ! ਚੋਣਾਂ ਦੇ ਸਮੇਂ ਅਸੀਂ ਛੱਤੀਸਗੜ੍ਹ ਦੀ ਖੁਸ਼ਹਾਲੀ ਦੀ ਜੋ ਗਰੰਟੀ ਦਿੱਤੀ ਸੀ, ਉਨ੍ਹਾਂ ਨੂੰ ਪੂਰਾ ਕਰਨ ਲਈ ਭੀ ਭਾਜਪਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਮੈਂ ਗਰੰਟੀ ਦਿੱਤੀ ਸੀ ਕਿ ਛੱਤੀਸਗੜ੍ਹ ਵਿੱਚ ਅਸੀਂ 18 ਲੱਖ, ਅੰਕੜਾ ਬਹੁਤ ਬੜਾ ਹੈ, 18 ਲੱਖ ਪੱਕੇ ਘਰ, ਪੱਕੇ ਆਵਾਸ ਦਾ ਨਿਰਮਾਣ ਕਰਾਂਗੇ। ਸਰਕਾਰ ਬਣਨ ਦੇ ਦੂਸਰੇ ਹੀ ਦਿਨ ਸਾਡੇ ਵਿਸ਼ਣੁਦੇਵ ਸਾਯ ਜੀ ਨੇ, ਉਨ੍ਹਾਂ ਦੀ ਕੈਬਨਿਟ ਨੇ, ਛੱਤੀਸਗੜ੍ਹ ਸਰਕਾਰ ਨੇ ਇਸ ਬਾਰੇ ਫ਼ੈਸਲਾ ਲੈ ਕੇ ਕੰਮ ਸ਼ੁਰੂ ਕਰ ਦਿੱਤਾ। ਮੈਂ ਗਰੰਟੀ ਦਿੱਤੀ ਸੀ ਕਿ ਛੱਤੀਸਗੜ੍ਹ ਦੇ ਧਾਨ ਕਿਸਾਨਾਂ ਨੂੰ 2 ਸਾਲ ਦੇ ਬਕਾਇਆ ਬੋਨਸ ਦਾ ਭੁਗਤਾਨ ਕੀਤਾ ਜਾਵੇਗਾ। ਛੱਤੀਸਗੜ੍ਹ ਸਰਕਾਰ ਨੇ ਅਟਲ ਜੀ ਦੇ ਜਨਮਦਿਵਸ ‘ਤੇ 3 ਹਜ਼ਾਰ 700 ਕਰੋੜ ਰੁਪਏ ਦਾ ਬੋਨਸ ਕਿਸਾਨਾਂ ਦੇ ਖਾਤੇ ਵਿੱਚ ਪਹੁੰਚਾ ਦਿੱਤਾ। ਮੈਂ ਗਰੰਟੀ ਦਿੱਤੀ ਸੀ ਸਾਡੀ ਸਰਕਾਰ ਇੱਥੇ 3100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਧਾਨ ਦੀ ਖਰੀਦੀ ਕਰੇਗੀ। ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ 145 ਲੱਖ ਟਨ ਧਾਨ ਖਰੀਦ ਕੇ ਨਵਾਂ ਰਿਕਾਰਡ ਭੀ ਬਣਾ ਦਿੱਤਾ। ਇਸ ਦੇ ਇਲਾਵਾ, ਕ੍ਰਿਸ਼ਕ ਉੱਨਤੀ ਯੋਜਨਾ ਸ਼ੁਰੂ ਹੋ ਚੁੱਕੀ ਹੈ। ਇਸ ਯੋਜਨਾ ਵਿੱਚ ਇਸ ਵਰ੍ਹੇ ਖਰੀਦੇ ਗਏ ਧਾਨ ਦੀ ਅੰਤਰ ਰਾਸ਼ੀ ਦਾ ਭੁਗਤਾਨ ਜਲਦੀ ਹੀ ਕਿਸਾਨ ਭਾਈਆਂ ਨੂੰ ਕੀਤਾ ਜਾਵੇਗਾ।ਆਉਣ ਵਾਲੇ 5 ਵਰ੍ਹਿਆਂ ਵਿੱਚ ਜਨ ਕਲਿਆਣ ਦੇ ਇਨ੍ਹਾਂ ਕਾਰਜਾਂ ਨੂੰ ਨਿਰਣਾਇਕ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਇਸ ਵਿੱਚ ਆਪ ਸਭ ਮਾਤਾਵਾਂ ਭੈਣਾਂ ਦੀ ਬੜੀ ਭਾਗੀਦਾਰੀ ਹੋਣ ਵਾਲੀ ਹੈ। ਮੈਨੂੰ ਵਿਸ਼ਵਾਸ ਹੈ ਛੱਤੀਸਗੜ੍ਹ ਦੀ ਡਬਲ ਇੰਜਣ ਸਰਕਾਰ ਇਸੇ ਤਰ੍ਹਾਂ ਆਪਕੀ (ਤੁਹਾਡੀ) ਸੇਵਾ ਕਰਦੀ ਰਹੇਗੀ, ਆਪਣੀ ਹਰ ਗਰੰਟੀ ਪੂਰੀ ਕਰਦੀ ਰਹੇਗੀ। ਅਤੇ ਮੈਂ ਇੱਕ ਵਾਰ ਫਿਰ ਗਰਮੀ ਤਾਂ ਸ਼ੁਰੂ ਹੋ ਚੁੱਕੀ ਹੈ। ਮੈਂ ਮੇਰੇ ਸਾਹਮਣੇ ਲੱਖਾਂ ਭੈਣਾਂ ਨੂੰ ਦੇਖ ਰਿਹਾ ਹਾਂ। ਇਹ ਦ੍ਰਿਸ਼ ਅਭੂਤਪੂਰਵ ਹੈ, ਯਾਦਗਾਰ ਦ੍ਰਿਸ਼ ਹੈ। ਮਨ ਵਿੱਚ ਹੁੰਦਾ ਹੈ ਕਿ ਕਾਸ਼ ਮੈਂ ਅੱਜ ਆਪਕੇ (ਤੁਹਾਡੇ) ਦਰਮਿਆਨ ਹੁੰਦਾ। ਲੇਕਿਨ ਆਪ ਸਭ ਮੈਨੂੰ ਖਿਮਾ ਕਰਨਾ, ਲੇਕਿਨ ਬਾਬਾ ਵਿਸ਼ਵਨਾਥ ਦੇ ਧਾਮ ਤੋਂ ਬੋਲ ਰਿਹਾ ਹਾਂ। ਕਾਸ਼ੀ ਤੋਂ ਬੋਲ ਰਿਹਾ ਹਾਂ। ਤਾਂ ਬਾਬਾ ਦੇ ਅਸ਼ੀਰਵਾਦ ਭੀ ਨਾਲ ਪਹੁੰਚਾ ਰਿਹਾ ਹਾਂ। ਮੇਰੀ ਤਰਫੋਂ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Bad loans decline: Banks’ gross NPA ratio declines to 13-year low of 2.5% at September end, says RBI report

Media Coverage

Bad loans decline: Banks’ gross NPA ratio declines to 13-year low of 2.5% at September end, says RBI report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਦਸੰਬਰ 2024
December 27, 2024

Citizens appreciate PM Modi's Vision: Crafting a Global Powerhouse Through Strategic Governance