ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਐੱਸ. ਅਬਦੁਲ ਨਜੀਰ ਜੀ, ਮੁੱਖ ਮੰਤਰੀ ਜਗਨ ਮੋਹਨ ਰੈੱਡੀ ਜੀ, ਕੇਂਦਰੀ ਮੰਤਰੀ ਮੰਡਲ ਦੀ ਮੇਰੀ ਸਹਿਯੋਗੀ ਨਿਰਮਲਾ ਸੀਤਾਰਮਣ ਜੀ, ਪੰਕਜ ਚੌਧਰੀ ਜੀ, ਭਾਗਵਤ ਕਿਸ਼ਨਰਾਓ ਕਰਾੜ ਜੀ, ਹੋਰ ਜਨਪ੍ਰਤੀਨਿਧੀ, ਦੇਵੀਓ ਅਤੇ ਸੱਜਣੋਂ,
ਆਪ ਸਭ ਨੂੰ National Academy of Customs, Indirect Taxes and Narcotics ਦੇ ਇਸ ਸ਼ਾਨਦਾਰ ਕੈਂਪਸ ਦੀ ਬਹੁਤ-ਬਹੁਤ ਵਧਾਈ। ਜਿਸ ਸ਼੍ਰੀ ਸਤਯ ਸਾਈ ਜ਼ਿਲ੍ਹੇ ਵਿੱਚ, ਜਿਸ ਖੇਤਰ ਵਿੱਚ ਇਹ ਕੈਂਪਸ ਬਣਿਆ ਹੈ, ਉਹ ਆਪਣੇ ਆਪ ਵਿੱਚ ਵਿਸ਼ੇਸ਼ ਹੈ। ਇਹ ਖੇਤਰ ਅਧਿਆਤਮ, ਰਾਸ਼ਟਰ ਨਿਰਮਾਣ ਅਤੇ ਸੁਸ਼ਾਸਨ ਨਾਲ ਜੁੜੀ ਸਾਡੀ ਵਿਰਾਸਤ ਦੀ ਪ੍ਰਤੀਨਿਧਤਾ ਕਰਦਾ ਹੈ। ਆਪ ਸਭ ਜਾਣਦੇ ਹੋ ਕਿ ਪੁੱਟਾਪਰਥੀ ਵਿੱਚ ਸ਼੍ਰੀ ਸਤਯ ਸਾਈ ਬਾਬਾ ਦੀ ਜਨਮਸਥਲੀ ਹੈ। ਇਹ ਮਹਾਨ ਸੁਤੰਰਤਾ ਸੈਨਾਨੀ ਪਦਮਸ਼੍ਰੀ ਸ਼੍ਰੀ ਕੱਲੁਰ ਸੁੱਬਾਰਾਓ ਦੀ ਭੂਮੀ ਹੈ। ਪ੍ਰਸਿੱਧ ਪਪੇਟਰੀ ਆਰਟਿਸਟ, ਦਲਾਵਾਈ ਚਲਾਪਤੀ ਰਾਓ ਨੂੰ ਇਸ ਖੇਤਰ ਨੇ ਨਵੀਂ ਪਹਿਚਾਣ ਦਿੱਤੀ ਹੈ। ਇਸ ਧਰਤੀ ਤੋਂ ਵਿਜੈਨਗਰ ਦੇ ਗੌਰਵਸ਼ਾਲੀ ਰਾਜਵੰਸ਼ ਦੇ ਸੁਸ਼ਾਸਨ ਦੀ ਪ੍ਰੇਰਣਾ ਮਿਲਦੀ ਹੈ। ਐਸੀ ਪ੍ਰੇਰਣਾਦਾਈ ਜਗ੍ਹਾ ‘ਤੇ ‘ਨੈਸਿਨ’ ਦਾ ਇਹ ਨਵਾਂ ਕੈਂਪਸ ਬਣਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਕੈਂਪਸ ਗੁਡ ਗਵਰਨੈਂਸ ਦੇ ਨਵੇਂ ਆਯਾਮ ਘੜੇਗਾ, ਦੇਸ਼ ਵਿੱਚ Trade ਅਤੇ Industry ਨੂੰ ਨਵੀਂ ਗਤੀ ਦੇਵੇਗਾ।
ਸਾਥੀਓ,
ਅੱਜ ਤਿਰੁਵੱਲੁਵਰ ਦਿਵਸ ਭੀ ਹੈ। ਸੰਤ ਤਿਰੁਵੱਲੁਵਰ ਨੇ ਕਿਹਾ ਸੀ- ਉਰੁਪੋਰੁਲੁਮ ਉਲਗੁ-ਪੋਰੁਲੁਮ ਤਨ੍-ਵੋੱਨਾਰ, ਤਿਰੁ-ਪੋਰੁਲੁਮ ਵੇਂਦਨ ਪੋਰੁਲ
(उरुपोरुळुम उल्गु-पोरुळुम तन्-वोन्नार, तिरु-पोरुळुम वेन्दन पोरुळ,) ਯਾਨੀ ਮਾਲੀਏ ਦੇ ਰੂਪ ਵਿੱਚ ਪ੍ਰਾਪਤ ਰਾਜਕੀਯ ਕਰ ਅਤੇ ਸ਼ਤਰੂ ਤੋਂ ਜਿੱਤੇ ਹੋਏ ਧਨ ‘ਤੇ ਰਾਜਾ ਦਾ ਹੀ ਅਧਿਕਾਰ ਹੁੰਦਾ ਹੈ। ਹੁਣ ਲੋਕਤੰਤਰ ਵਿੱਚ ਰਾਜਾ ਤਾਂ ਹੁੰਦੇ ਨਹੀਂ, ਰਾਜਾ ਤਾਂ ਪ੍ਰਜਾ ਹੁੰਦੀ ਹੈ ਅਤੇ ਸਰਕਾਰ ਪ੍ਰਜਾ ਦੀ ਸੇਵਾ ਦਾ ਕੰਮ ਕਰਦੀ ਹੈ। ਇਸ ਲਈ ਸਰਕਾਰ ਨੂੰ ਉਚਿਤ ਰਾਜਸਵ(ਮਾਲੀਆ) ਮਿਲਦਾ ਰਹੇ, ਉਸ ਵਿੱਚ ਤੁਹਾਡੀ ਬਹੁਤ ਬੜੀ ਭੂਮਿਕਾ ਹੈ।
ਸਾਥੀਓ,
ਇੱਥੇ ਆਉਣ ਤੋਂ ਪਹਿਲਾਂ ਮੈਨੂੰ ਪਵਿੱਤਰ ਲੇਪਾਕਸ਼ੀ ਵਿੱਚ ਵੀਰਭੱਦਰ ਮੰਦਿਰ ਜਾਣ ਦਾ ਸੁਭਾਗ ਮਿਲਿਆ ਹੈ। ਮੰਦਿਰ ਵਿੱਚ ਮੈਨੂੰ ਰੰਗਨਾਥਾ ਰਾਮਾਇਣ ਸੁਣਨ ਦਾ ਅਵਸਰ ਮਿਲਿਆ। ਮੈਂ ਉੱਥੇ ਭਗਤਾਂ ਦੇ ਨਾਲ ਭਜਨ-ਕੀਰਤਨ ਵਿੱਚ ਭੀ ਹਿੱਸਾ ਲਿਆ। ਮਾਨਤਾ ਹੈ ਕਿ ਇੱਥੇ ਪਾਸ ਹੀ ਭਗਵਾਨ ਸ਼੍ਰੀ ਰਾਮ ਦਾ ਜਟਾਯੁ ਨਾਲ ਸੰਵਾਦ ਹੋਇਆ ਸੀ। ਤੁਸੀਂ ਜਾਣਦੇ ਹੋ ਕਿ ਅਯੁੱਧਿਆ ਵਿੱਚ ਸ਼੍ਰੀ ਰਾਮ ਦੇ ਸ਼ਾਨਦਾਰ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ, ਮੇਰਾ 11 ਦਿਨ ਦਾ ਵਰਤ-ਅਨੁਸ਼ਠਾਨ ਚਲ ਰਿਹਾ ਹੈ। ਐਸੀ ਪੁਣਯ (ਪਵਿੱਤਰ) ਅਵਧੀ ਵਿੱਚ ਇੱਥੇ ਈਸ਼ਵਰ ਤੋਂ ਸਾਖਿਆਤ ਅਸ਼ੀਰਵਾਦ ਪਾ ਕੇ(ਪ੍ਰਾਪਤ ਕਰਕੇ) ਮੈਂ ਧੰਨ ਹੋ ਗਿਆ ਹਾਂ। ਅੱਜਕੱਲ੍ਹ ਤਾਂ ਪੂਰਾ ਦੇਸ਼ ਰਾਮਮਈ ਹੈ, ਰਾਮ ਜੀ ਦੀ ਭਗਤੀ ਵਿੱਚ ਸਰਾਬੋਰ ਹੈ। ਲੇਕਿਨ ਸਾਥੀਓ, ਪ੍ਰਭੁ ਸ਼੍ਰੀ ਰਾਮ ਦਾ ਜੀਵਨ ਵਿਸਤਾਰ, ਉਨ੍ਹਾਂ ਦੀ ਪ੍ਰੇਰਣਾ, ਆਸਥਾ... ਭਗਤੀ ਦੇ ਦਾਇਰੇ ਤੋਂ ਕਿਤੇ ਜ਼ਿਆਦਾ ਹੈ। ਪ੍ਰਭੁ ਰਾਮ, ਗਵਰਨੈਂਸ ਦੇ, ਸਮਾਜ ਜੀਵਨ ਵਿੱਚ ਸੁਸ਼ਾਸਨ ਦੇ ਐਸੇ ਪ੍ਰਤੀਕ ਹਨ, ਜੋ ਤੁਹਾਡੇ ਸੰਸਥਾਨ ਦੇ ਲਈ ਬਹੁਤ ਬੜੀ ਪ੍ਰੇਰਣਾ ਬਣ ਸਕਦੇ ਹਨ।
ਸਾਥੀਓ,
ਮਹਾਤਮਾ ਗਾਂਧੀ ਕਹਿੰਦੇ ਸਨ ਕਿ ਰਾਮਰਾਜ ਦਾ ਵਿਚਾਰ ਹੀ, ਸੱਚੇ ਲੋਕਤੰਤਰ ਦੀ ਵਿਚਾਰ ਹੈ। ਗਾਂਧੀ ਜੀ ਦੇ ਐਸਾ ਕਹਿਣ ਦੇ ਪਿੱਛੇ ਬਰਸਾਂ (ਵਰ੍ਹਿਆਂ) ਦਾ ਉਨ੍ਹਾਂ ਦਾ ਅਧਿਐਨ ਸੀ, ਉਨ੍ਹਾਂ ਦਾ ਦਰਸ਼ਨ ਸੀ। ਰਾਮਰਾਜ, ਯਾਨੀ ਇੱਕ ਐਸਾ ਲੋਕਤੰਤਰ ਜਿੱਥੇ ਹਰ ਨਾਗਰਿਕ ਦੀ ਆਵਾਜ਼ ਸੁਣੀ ਜਾਂਦੀ ਸੀ ਅਤੇ ਉਸ ਨੂੰ ਉਚਿਤ ਸਨਮਾਨ ਮਿਲਦਾ ਸੀ। ਰਾਜਰਾਜ ਵਾਸੀਆਂ ਨੂੰ ਕਿਹਾ ਗਿਆ ਹੈ, ਜੋ ਰਾਮ ਰਾਜ ਦੇ ਨਿਵਾਸੀ ਸਨ, ਉੱਥੋਂ ਦੇ ਨਾਗਰਿਕ ਸਨ, ਉਨ੍ਹਾਂ ਦੇ ਲਈ ਕਿਹਾ ਗਿਆ ਹੈ – ਰਾਮਰਾਜਯਵਾਸੀ ਤਵਮ੍, ਪ੍ਰੋਛਰਯਸਵ ਤੇ ਸ਼ਿਰਮ੍। ਨਯਾਯਾਰਥੰ ਯੂਧਯਸਵ, ਸਰਵੇਸ਼ੁ ਸਮੰ ਚਰ। ਪਰਿਪਾਲਯ ਦੁਰਬਲੰ, ਵਿਧੀ ਧਰਮੰ ਵਰਮ੍। ਪ੍ਰੋਛਰਯਸਵ ਤੇ ਸ਼ਿਰਮ੍, ਰਾਮਰਾਜਯਵਾਸੀ ਤਵਮ੍। (रामराज्यवासी त्वम्, प्रोच्छ्रयस्व ते शिरम्। न्यायार्थं यूध्य्स्व, सर्वेषु समं चर। परिपालय दुर्बलं, विद्धि धर्मं वरम्। प्रोच्छ्रयस्व ते शिरम्, रामराज्यवासी त्वम्।) ਅਰਥਾਤ, ਰਾਮਰਾਜ ਵਾਸੀਓ, ਆਪਣਾ ਮਸਤਕ ਉੱਚਾ ਰੱਖੋ, ਨਿਆਂ ਦੇ ਲਈ ਲੜੋ, ਸਭ ਨੂੰ ਸਮਾਨ (ਬਰਾਬਰ) ਮੰਨੋ, ਕਮਜ਼ੋਰ ਦੀ ਰੱਖਿਆ ਕਰੋ, ਧਰਮ ਨੂੰ ਸਭ ਤੋਂ ਉੱਚਾ ਜਾਣੋ, ਆਪਣਾ ਮਸਤਕ ਉੱਚਾ ਰੱਖੋ, ਤੁਸੀਂ ਰਾਮਰਾਜ ਦੇ ਵਾਸੀ ਹੋ। ਰਾਮਰਾਜ, ਸੁਸ਼ਾਸਨ ਦੇ ਇਨ੍ਹਾਂ 4 ਥੰਮ੍ਹਾਂ ‘ਤੇ ਖੜ੍ਹਾ ਸੀ। ਜਿੱਥੇ ਸਨਮਾਨ ਨਾਲ, ਬਿਨਾ ਭੈ ਦੇ ਹਰ ਕੋਈ ਸਿਰ ਉੱਚਾ ਕਰਕੇ ਚਲ ਸਕੇ। ਜਿੱਥੇ ਹਰ ਨਾਗਰਿਕ ਦੇ ਨਾਲ ਸਮਾਨ (ਬਰਾਬਰ) ਵਿਵਹਾਰ ਹੋਵੇ। ਜਿੱਥੇ ਕਮਜ਼ੋਰ ਦੀ ਸੁਰੱਖਿਆ ਹੋਵੇ ਅਤੇ ਜਿੱਥੇ ਧਰਮ ਯਾਨੀ ਕਰਤੱਵ ਸਭ ਤੋਂ ਉੱਪਰ ਹੋਵੇ। ਅੱਜ 21ਵੀਂ ਸਦੀ ਦੇ ਤੁਹਾਡੇ ਆਧੁਨਿਕ ਸੰਸਥਾਨ ਦੇ ਚਾਰ ਸਭ ਤੋਂ ਬੜੇ ਉਦੇਸ਼ ਇਹੀ ਤਾਂ ਹਨ। ਇੱਕ ਐਡਮਿਨਿਸਟ੍ਰੇਟਰ ਦੇ ਰੂਪ ਵਿੱਚ, rules ਅਤੇ regulations ਨੂੰ ਲਾਗੂ ਕਰਨ ਵਾਲੀ ਇਕਾਈ ਦੇ ਰੂਪ ਵਿੱਚ ਤੁਹਾਨੂੰ ਇਸ ਬਾਤ ਨੂੰ ਹਮੇਸ਼ਾ ਯਾਦ ਰੱਖਣਾ ਹੈ।
ਸਾਥੀਓ,
‘ਨੈਸਿਨ’ ਦਾ ਰੋਲ ਦੇਸ਼ ਨੂੰ ਇੱਕ ਆਧੁਨਿਕ ਈਕੋਸਿਸਟਮ ਦੇਣ ਦਾ ਹੈ। ਇੱਕ ਐਸਾ ਈਕੋਸਿਸਟਮ, ਜੋ ਦੇਸ਼ ਵਿੱਚ ਵਪਾਰ-ਕਾਰੋਬਾਰ ਨੂੰ ਅਸਾਨ ਬਣਾ ਸਕੇ। ਜੋ ਭਾਰਤ ਨੂੰ ਗਲੋਬਲ ਟ੍ਰੇਡ ਦਾ ਅਹਿਮ ਪਾਰਟਨਰ ਬਣਾਉਣ ਦੇ ਲਈ ਹੋਰ friendly ਮਾਹੌਲ ਬਣਾ ਸਕੇ। ਜੋ, ਟੈਕਸ, ਕਸਟਮਸ, ਨਾਰਕੋਟਿਕਸ, ਜਿਹੇ ਵਿਸ਼ਿਆਂ ਦੇ ਮਾਧਿਅਮ ਨਾਲ ਦੇਸ਼ ਵਿੱਚ ease of doing business ਨੂੰ ਪ੍ਰਮੋਟ ਕਰੇ, ਅਤੇ ਜੋ ਗਲਤ practices ਨਾਲ ਸਖ਼ਤੀ ਦੇ ਨਾਲ ਨਿਪਟੇ। ਥੋੜ੍ਹੀ ਦੇਰ ਪਹਿਲਾਂ ਮੈਂ ਕੁਝ ਯੁਵਾ ਨੌਜਵਾਨ, ਯੁਵਾ ਟ੍ਰੇਨੀ ਅਫ਼ਸਰਾਂ ਨੂੰ ਭੀ ਮਿਲਿਆ ਹਾਂ। ਇਹ ਅੰਮ੍ਰਿਤਕਾਲ ਨੂੰ ਅਗਵਾਈ ਦੇਣ ਵਾਲੀ, ਕਰਮਯੋਗੀਆਂ ਦੀ ਅੰਮ੍ਰਿਤ ਪੀੜ੍ਹੀ ਹੈ। ਆਪ ਸਭ ਨੂੰ ਸਰਕਾਰ ਨੇ ਅਨੇਕ ਸ਼ਕਤੀਆਂ ਭੀ ਦਿੱਤੀਆਂ ਹਨ। ਇਸ ਸ਼ਕਤੀ ਦਾ ਉਪਯੋਗ ਤੁਹਾਡੇ ਵਿਵੇਕ ‘ਤੇ ਨਿਰਭਰ ਕਰਦਾ ਹੈ। ਅਤੇ ਇਸ ਵਿੱਚ ਭੀ ਤੁਹਾਨੂੰ ਪ੍ਰੇਰਣਾ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਤੋਂ ਮਿਲੇਗੀ। ਇੱਕ ਪ੍ਰਸੰਗ ਵਿੱਚ ਭਗਵਾਨ ਰਾਮ ਲਕਸ਼ਮਣ ਨੂੰ ਕਹਿੰਦੇ ਹਨ- ਨੇਯੰ ਮਮ ਮਹੀ ਸੌਮਯ ਦੁਰਲਭਾ ਸਾਗਰਾਂਬਰਾ। ਨ ਹੀੱਛੇਯਮ ਧਰਮੇਣ ਸ਼ਕ੍ਰਤਵਮਪਿ ਲਕਸ਼ਮਣ।। (नेयं मम मही सौम्य दुर्लभा सागराम्बरा । न हीच्छेयम धर्मेण शक्रत्वमपि लक्ष्मण ॥) ਯਾਨੀ, ਮੈਂ ਚਾਹਾਂ ਤਾਂ ਸਾਗਰ ਨਾਲ ਘਿਰੀ ਇਹ ਧਰਤੀ ਭੀ ਮੇਰੇ ਲਈ ਦੁਰਲਭ ਨਹੀਂ ਹੈ। ਲੇਕਿਨ ਅਧਰਮ ਦੇ ਰਸਤੇ ‘ਤੇ ਚਲਦੇ ਹੋਏ ਅਗਰ ਮੈਨੂੰ ਇੰਦ੍ਰਪਦ ਭੀ ਮਿਲੇ, ਤਾਂ ਮੈਂ ਸਵੀਕਾਰ ਨਹੀਂ ਕਰਾਂਗਾ। ਅਸੀਂ ਤਾਂ ਅਕਸਰ ਦੇਖਦੇ ਹਾਂ ਕਿ ਛੋਟੇ-ਛੋਟੇ ਲਾਲਚ ਵਿੱਚ ਹੀ ਕਈ ਵਾਰ ਲੋਕ ਆਪਣੇ ਕਰਤੱਵ, ਆਪਣੀ ਸ਼ਪਥ(ਸਹੁੰ) ਨੂੰ ਭੁੱਲ ਜਾਂਦੇ ਹਨ। ਇਸ ਲਈ ਆਪ ਭੀ ਆਪਣੇ ਕਾਰਜਕਾਲ ਵਿੱਚ ਪ੍ਰਭੁ ਰਾਮ ਦੀ ਕਹੀ ਇਹ ਬਾਤ ਜ਼ਰੂਰ ਯਾਦ ਰੱਖਿਓ।
ਸਾਥੀਓ,
ਤੁਹਾਡਾ ਸਿੱਧਾ ਸਰੋਕਾਰ ਟੈਕਸ ਵਿਵਸਥਾ ਨਾਲ ਹੈ। ਰਾਮਰਾਜ ਵਿੱਚ ਟੈਕਸ ਕਿਵੇਂ ਲਿਆ ਜਾਂਦਾ ਸੀ, ਇਸ ‘ਤੇ ਗੋਸਵਾਮੀ ਤੁਲਸੀਦਾਸ ਜੀ ਨੇ ਜੋ ਕਿਹਾ ਹੈ, ਉਹ ਬਹੁਤ ਪ੍ਰਾਸੰਗਿਕ ਹੈ। ਗੋਸਵਾਮੀ ਜੀ ਤੁਲਸੀਦਾਸ ਜੀ ਕਹਿ ਰਹੇ ਹਨ- ਬਰਸਤ ਹਰਸ਼ਤ ਲੋਕ ਸਬ, ਕਰਸ਼ਤ ਲਖੈ ਨ ਕੋਇ, ਤੁਲਸੀ ਪ੍ਰਜਾ ਸੁਭਾਗ ਤੇ, ਭੂਪ ਭਾਨੁ ਸੋ ਹੋਇ। (बरसत हरषत लोग सब, करषत लखै न कोइ, तुलसी प्रजा सुभाग ते, भूप भानु सो होइ।) ਅਰਥਾਤ, ਸੂਰਜ ਪ੍ਰਿਥਵੀ ਤੋਂ ਜਲ ਖਿੱਚਦਾ ਹੈ ਅਤੇ ਫਿਰ ਉਹੀ ਜਲ ਬੱਦਲ ਬਣ ਕੇ, ਬਰਖਾ ਦੇ ਰੂਪ ਵਿੱਚ ਵਾਪਸ ਧਰਤੀ ‘ਤੇ ਆਉਂਦਾ ਹੈ, ਸਮ੍ਰਿੱਧੀ ਵਧਾਉਂਦਾ ਹੈ। ਸਾਡੀ ਟੈਕਸ ਵਿਵਸਥਾ ਭੀ ਵੈਸੀ ਹੀ ਹੋਣੀ ਚਾਹੀਦੀ ਹੈ। ਸਾਡਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਜਨਤਾ ਤੋਂ ਲਏ ਟੈਕਸ ਦੀ ਪਾਈ-ਪਾਈ, ਜਨ ਕਲਿਆਣ ਵਿੱਚ ਲਗੇ ਅਤੇ ਉਹ ਸਮ੍ਰਿੱਧੀ ਨੂੰ ਪ੍ਰੋਤਸਾਹਿਤ ਕਰੇ। ਆਪ (ਤੁਸੀਂ) ਅਧਿਐਨ ਕਰੋਗੇ ਤਾਂ ਇਸੇ ਪ੍ਰੇਰਣਾ ਨਾਲ ਅਸੀਂ ਬੀਤੇ 10 ਵਰ੍ਹਿਆਂ ਵਿੱਚ ਟੈਕਸ ਸਿਸਟਮ ਵਿੱਚ ਬਹੁਤ ਬੜੇ ਰਿਫਾਰਮ ਕੀਤੇ। ਪਹਿਲਾਂ ਦੇਸ਼ ਵਿੱਚ ਭਾਂਤ-ਭਾਂਤ ਦੀਆਂ ਟੈਕਸ ਵਿਵਸਥਾਵਾਂ ਸਨ, ਜੋ ਸਾਧਾਰਣ ਨਾਗਰਿਕ ਨੂੰ ਜਲਦੀ ਸਮਝ ਵਿੱਚ ਨਹੀਂ ਆਉਂਦੀਆਂ ਸਨ। ਪਾਰਦਰਸ਼ਤਾ ਦੇ ਅਭਾਵ ਵਿੱਚ ਇਮਾਨਦਾਰ ਟੈਕਸਪੇਅਰ ਨੂੰ, ਬਿਜ਼ਨਸ ਨਾਲ ਜੁੜੇ ਲੋਕਾਂ ਨੂੰ ਪੇਰਸ਼ਾਨ ਕੀਤਾ ਜਾਂਦਾ ਸੀ। ਅਸੀਂ GST ਦੇ ਰੂਪ ਵਿੱਚ ਦੇਸ਼ ਨੂੰ ਇੱਕ ਆਧੁਨਿਕ ਵਿਵਸਥਾ ਦਿੱਤੀ। ਸਰਕਾਰ ਨੇ ਇਨਕਮ ਟੈਕਸ ਸਿਸਟਮ ਨੂੰ ਭੀ ਅਸਾਨ ਬਣਾਇਆ।
ਅਸੀਂ ਦੇਸ਼ ਵਿੱਚ ਫੇਸਲੈੱਸ ਟੈਕਸ ਅਸੈੱਸਮੈਂਟ ਸਿਸਟਮ ਸ਼ੁਰੂ ਕੀਤਾ। ਇਨ੍ਹਾਂ ਸਾਰੇ Reforms ਦੇ ਕਾਰਨ ਅੱਜ ਦੇਸ਼ ਵਿੱਚ ਰਿਕਾਰਡ ਟੈਕਸ ਕਲੈਕਸ਼ਨ ਹੋ ਰਹੀ ਹੈ। ਅਤੇ ਜਦੋਂ ਸਰਕਾਰ ਦੀ ਟੈਕਸ ਕਲੈਕਸ਼ਨ ਵਧੀ ਹੈ, ਤਾਂ ਸਰਕਾਰ, ਜਨਤਾ ਦਾ ਪੈਸਾ ਵਿਭਿੰਨ ਯੋਜਨਾਵਾਂ ਦੇ ਜ਼ਰੀਏ ਜਨਤਾ ਨੂੰ ਲੌਟਾ (ਵਾਪਸ) ਭੀ ਰਹੀ ਹੈ। 2014 ਵਿੱਚ ਸਿਰਫ਼ 2 ਲੱਖ ਰੁਪਏ ਤੱਕ ਹੀ, 2 ਲੱਖ ਤੱਕ ਦੀ ਇਨਕਮ ‘ਤੇ ਹੀ ਟੈਕਸ ਛੂਟ ਸੀ, ਅਸੀਂ 2 ਲੱਖ ਤੋਂ ਵਧ ਕੇ ਸੀਮਾ 7 ਲੱਖ ਰੁਪਏ ਤੱਕ ਪਹੁੰਚਾ ਦਿੱਤੀ। 2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਟੈਕਸ ਵਿੱਚ ਜੋ ਛੂਟ ਦਿੱਤੀ ਹੈ, ਜੋ reform ਕੀਤੇ ਹਨ, ਉਸ ਨਾਲ ਦੇਸ਼ਵਾਸੀਆਂ ਨੂੰ ਕਰੀਬ-ਕਰੀਬ ਢਾਈ ਲੱਖ ਕਰੋੜ ਰੁਪਏ ਟੈਕਸ ਦੀ ਬੱਚਤ ਹੋਈ ਹੈ। ਸਰਕਾਰ ਨੇ ਨਾਗਰਿਕ ਕਲਿਆਣ ਦੀਆਂ ਬੜੀਆਂ ਯੋਜਨਾਵਾਂ ਬਣਾਈਆਂ ਹਨ, ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਰਿਕਾਰਡ ਨਿਵੇਸ਼ ਕਰ ਰਹੀ ਹੈ। ਅਤੇ ਤੁਸੀਂ ਦੇਖੋ, ਅੱਜ ਜਦੋਂ ਦੇਸ਼ ਦਾ ਟੈਕਸਪੇਅਰ ਇਹ ਦੇਖ ਰਿਹਾ ਹੈ ਕਿ ਉਸ ਦੇ ਪੈਸੇ ਦਾ ਸਹੀ ਇਸਤੇਮਾਲ ਹੋ ਰਿਹਾ ਹੈ, ਉਹ ਭੀ ਅੱਗੇ ਵਧ ਕੇ ਟੈਕਸ ਦੇਣ ਨੂੰ ਤਿਆਰ ਹੋਇਆ ਹੈ। ਇਸ ਲਈ, ਬੀਤੇ ਵਰ੍ਹਿਆਂ ਵਿੱਚ ਟੈਕਸ ਦੇਣ ਵਾਲਿਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਯਾਨੀ ਅਸੀਂ ਜੋ ਕੁਝ ਜਨਤਾ ਤੋਂ ਲਿਆ ਉਹ ਜਨਤਾ ਦੇ ਚਰਨਾਂ ਵਿੱਚ ਹੀ ਸਮਰਪਿਤ ਕਰ ਦਿੱਤਾ। ਇਹੀ ਤਾਂ ਸੁਸ਼ਾਸਨ ਹੈ, ਇਹੀ ਤਾਂ ਰਾਮਰਾਜ ਦਾ ਸੰਦੇਸ਼ ਹੈ।
ਸਾਥੀਓ,
ਰਾਮਰਾਜ ਵਿੱਚ ਇਸ ਬਾਤ ‘ਤੇ ਭੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ ਕਿ ਸੰਸਾਧਨਾਂ ਦਾ optimum utilization ਕਿਵੇਂ ਹੋਵੇ। ਅਤੀਤ ਵਿੱਚ ਸਾਡੇ ਇੱਥੇ ਪ੍ਰੋਜੈਕਟਸ ਨੂੰ ਅਟਕਾਉਣ, ਲਟਕਾਉਣ ਅਤੇ ਭਟਕਾਉਣ ਦੀ ਇੱਕ ਪ੍ਰਵਿਰਤੀ ਰਹੀ ਹੈ। ਇਸ ਦੇ ਕਾਰਨ ਦੇਸ਼ ਦਾ ਬਹੁਤ ਬੜਾ ਨੁਕਸਾਨ ਹੁੰਦਾ ਹੈ। ਐਸੀ ਪ੍ਰਵਿਰਤੀ ਦੇ ਪ੍ਰਤੀ ਸਾਵਧਾਨ ਕਰਦੇ ਹੋਏ, ਭਗਵਾਨ ਰਾਮ ਭਰਤ ਨੂੰ ਕਹਿੰਦੇ ਹਨ ਅਤੇ ਉਹ ਬੜੀ ਇੰਟਰੈਸਟਿੰਗ ਬਾਤਚੀਤ ਹੈ ਭਰਤ ਅਤੇ ਰਾਮ ਦੇ ਦਰਮਿਆਨ ਦੀ। ਰਾਮ ਭਰਤ ਨੂੰ ਕਹਿੰਦੇ ਹਨ- ਕੱਚਿਦਰਥੰ ਵਿਨਿਸ਼ਚਿਤਯ ਲਘੁਮੂਲੰ ਮਹੋਦਯਮ੍। ਕਸ਼ਿਪ੍ਰਮਾਰਭਸੇ ਕਰਤੁੰ ਨ ਦੀਰਘਯਸਿ ਰਾਘਵ।। (कच्चिदर्थं विनिश्चित्य लघुमूलं महोदयम्। क्षिप्रमारभसे कर्तुं न दीर्घयसि राघव।।) ਅਰਥਾਤ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਐਸੇ ਕੰਮਾਂ ਨੂੰ ਬਿਨਾ ਸਮਾਂ ਗਵਾਏ ਪੂਰਾ ਕਰਦੇ ਹੋ, ਜਿਨ੍ਹਾਂ ਵਿੱਚ ਲਾਗਤ ਘੱਟ ਅਤੇ ਉਸ ਦੇ ਲਾਭ ਅਧਿਕ ਹਨ। ਬੀਤੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਭੀ ਲਾਗਤ ਦਾ ਧਿਆਨ ਰੱਖਿਆ ਹੈ ਅਤੇ ਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕਰਨ ‘ਤੇ ਜ਼ੋਰ ਦਿੱਤਾ ਹੈ।
ਸਾਥੀਓ,
ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਹਨ- ਮਾਲੀ ਭਾਨੁ ਕਿਸਾਨੁ ਸਮ ਨੀਤਿ ਨਿਪੁਨ ਨਰਪਾਲ। ਪ੍ਰਜਾ ਭਾਗ ਬਸ ਹੋਹਿੰਗੇ ਕਬਹੁੰ ਕਬਹੁੰ ਕਲਿਕਾਲ। ('माली भानु किसानु सम नीति निपुन नरपाल । प्रजा भाग बस होहिंगे कबहुँ कबहुँ कलिकाल।) ਯਾਨੀ ਸਰਕਾਰ ਵਿੱਚ ਮਾਲੀ, ਸੂਰਜ ਅਤੇ ਕਿਸਾਨ ਜਿਹੇ ਗੁਣ ਹੋਣੇ ਚਾਹੀਦੇ ਹਨ। ਮਾਲੀ ਕਮਜ਼ੋਰ ਪੌਧਿਆਂ ਨੂੰ ਸਹਾਰਾ ਦਿੰਦਾ ਹੈ, ਉਸ ਦਾ ਪੋਸ਼ਣ ਕਰਦਾ ਹੈ, ਉਸ ਦੇ ਹੱਕ ਦੇ ਪੋਸ਼ਣ ਨੂੰ ਲੁੱਟਣ ਵਾਲੇ ਨੂੰ ਹਟਾਉਂਦਾ ਹੈ। ਉਸੇ ਤਰ੍ਹਾਂ ਹੀ ਸਰਕਾਰ ਨੂੰ, ਸਿਸਟਮ ਨੂੰ ਗ਼ਰੀਬ ਤੋਂ ਗ਼ਰੀਬ ਦਾ ਸੰਬਲ ਬਣਨਾ ਚਾਹੀਦਾ ਹੈ, ਉਨ੍ਹਾਂ ਨੂੰ ਸਸ਼ਕਤ ਕਰਨਾ ਚਾਹੀਦਾ ਹੈ। ਸੂਰਜ ਭੀ ਅੰਧੇਰੇ (ਹਨੇਰੇ) ਦਾ ਨਾਸ਼ ਕਰਦਾ ਹੈ, ਵਾਤਾਵਰਣ ਦੀ ਸ਼ੁੱਧੀ ਕਰਦਾ ਹੈ ਅਤੇ ਬਾਰਸ਼ ਵਿੱਚ ਮਦਦ ਕਰਦਾ ਹੈ। ਬੀਤੇ 10 ਵਰ੍ਹਿਆਂ ਵਿੱਚ ਗ਼ਰੀਬ, ਕਿਸਾਨ, ਮਹਿਲਾ ਅਤੇ ਯੁਵਾ, ਇਨ੍ਹਾਂ ਸਭ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਸ਼ਕਤ ਕੀਤਾ ਹੈ। ਸਾਡੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਉਹੀ ਲੋਕ ਸਭ ਤੋਂ ਉੱਪਰ ਰਹੇ ਹਨ, ਜੋ ਵੰਚਿਤ ਸਨ, ਸ਼ੋਸ਼ਿਤ ਸਨ, ਸਮਾਜ ਦੇ ਅੰਤਿਮ ਪਾਏਦਾਨ ‘ਤੇ ਖੜ੍ਹੇ ਸਨ। ਬੀਤੇ 10 ਵਰ੍ਹਿਆਂ ਵਿੱਚ ਲਗਭਗ 10 ਕਰੋੜ ਫ਼ਰਜ਼ੀ ਨਾਮਾਂ ਨੂੰ ਅਸੀਂ ਕਾਗਜ਼ਾਂ ਤੋਂ ਬਾਹਰ ਕੀਤਾ ਹੈ। ਅੱਜ ਦਿੱਲੀ ਤੋਂ ਨਿਕਲਿਆ ਇੱਕ-ਇੱਕ ਪੈਸਾ, ਉਸ ਲਾਭਾਰਥੀ ਦੇ ਬੈਂਕ ਅਕਾਊਂਟ ਵਿੱਚ ਪਹੁੰਚਦਾ ਹੈ, ਜੋ ਇਸ ਦਾ ਹੱਕਦਾਰ ਹੈ। ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ, ਭ੍ਰਿਸ਼ਟਾਚਾਰੀਆਂ ‘ਤੇ ਐਕਸ਼ਨ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਆਪ ਸਭ ਨੂੰ ਇਨ੍ਹਾਂ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਕਾਰਜ ਕਰਨਾ ਹੀ ਚਾਹੀਦਾ ਹੈ।
ਸਾਥੀਓ,
ਰਾਸ਼ਟਰ ਦੇ ਵਿਕਾਸ ਦੇ ਲਈ ਰਾਜ ਦਾ ਵਿਕਾਸ, ਇਸ ਭਾਵਨਾ ਦੇ ਨਾਲ ਜੋ ਕੰਮ ਹੋਇਆ ਹੈ, ਇਸ ਦੇ ਸੁਖਦ ਪਰਿਣਾਮ ਅੱਜ ਸਾਨੂੰ ਮਿਲ ਰਹੇ ਹਨ। ਤੁਹਾਨੂੰ ਕੱਲ੍ਹ ਰਿਲੀਜ਼ ਹੋਈ ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਦੀ ਜਾਣਕਾਰੀ ਜ਼ਰੂਰ ਹੋਈ ਹੋਵੇਗੀ। ਜਦੋਂ ਕੋਈ ਸਰਕਾਰ ਗ਼ਰੀਬਾਂ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੀ ਹੈ, ਜਦੋਂ ਕੋਈ ਸਰਕਾਰ ਸਾਫ਼ ਨੀਅਤ ਨਾਲ ਗ਼ਰੀਬਾਂ ਦੀ ਪਰੇਸ਼ਾਨੀ ਦੂਰ ਕਰਨ ਦੇ ਲਈ ਕੰਮ ਕਰਦੀ ਹੈ, ਤਾਂ ਉਸ ਦੇ ਪਰਿਣਾਮ ਭੀ ਨਿਕਲਦੇ ਹਨ। ਨੀਤੀ ਆਯੋਗ ਨੇ ਕਿਹਾ ਹੈ ਕਿ ਸਾਡੀ ਸਰਕਾਰ ਦੇ 9 ਸਾਲ ਵਿੱਚ ਦੇਸ਼ ਵਿੱਚ ਕਰੀਬ-ਕਰੀਬ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਜਿਸ ਦੇਸ਼ ਵਿੱਚ ਦਹਾਕਿਆਂ ਤੱਕ ਗ਼ਰੀਬੀ ਹਟਾਓ ਦੇ ਨਾਅਰੇ ਦਿੱਤੇ ਜਾਂਦੇ ਰਹੇ, ਉਸ ਦਿਸ਼ਾ ਵਿੱਚ ਸਿਰਫ਼ 9 ਸਾਲ ਵਿੱਚ ਕਰੀਬ 25 ਕਰੋੜ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਨਿਕਲਣਾ ਇਤਿਹਾਸਿਕ ਹੈ, ਅਭੂਤਪੂਰਵ ਹੈ। 2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਤੋਂ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਗ਼ਰੀਬ ਕਲਿਆਣ ਨੂੰ ਪ੍ਰਾਥਮਿਕਤਾ ਦਿੱਤੀ, ਇਹ ਉਸ ਦਾ ਨਤੀਜਾ ਹੈ। ਮੇਰਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਇਸ ਦੇਸ਼ ਦੇ ਗ਼ਰੀਬ ਵਿੱਚ ਉਹ ਸਮਰੱਥਾ ਹੈ ਕਿ ਅਗਰ ਉਸ ਨੂੰ ਸਾਧਨ ਦਿੱਤੇ ਜਾਣ, ਸੰਸਾਧਨ ਦਿੱਤੇ ਜਾਣ ਤਾਂ ਉਹ ਗ਼ਰੀਬੀ ਨੂੰ ਖ਼ੁਦ ਪਰਾਸਤ ਕਰ ਦੇਵੇਗਾ। ਅੱਜ ਅਸੀਂ ਇਹੀ ਹੁੰਦਾ ਹੋਇਆ ਦੇਖ ਰਹੇ ਹਾਂ।
ਸਾਡੀ ਸਰਕਾਰ ਨੇ ਗ਼ਰੀਬਾਂ ਦੀ ਸਿਹਤ ‘ਤੇ ਖਰਚ ਕੀਤਾ, ਸਿੱਖਿਆ ‘ਤੇ ਖਰਚ ਕੀਤਾ, ਰੋਜ਼ਗਾਰ-ਸਵੈਰੋਜ਼ਗਾਰ ‘ਤੇ ਖਰਚ ਕੀਤਾ, ਉਨ੍ਹਾਂ ਦੀਆਂ ਸੁਵਿਧਾਵਾਂ ਵਧਾਈਆਂ। ਅਤੇ ਜਦੋਂ ਗ਼ਰੀਬ ਦੀ ਸਮਰੱਥਾ ਵਧੀ, ਉਸ ਨੂੰ ਸੁਵਿਧਾ ਮਿਲੀ, ਤਾਂ ਉਹ ਗ਼ਰੀਬੀ ਨੂੰ ਹਰਾ ਕੇ ਸੀਨਾ ਤਾਣ ਕੇ ਗ਼ਰੀਬੀ ਤੋਂ ਬਾਹਰ ਵੀ ਨਿਕਲਣ ਲਗਿਆ। 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਤੋਂ ਪਹਿਲਾਂ ਇਹ ਇੱਕ ਹੋਰ ਸ਼ੁਭ ਸਮਾਚਾਰ ਦੇਸ਼ ਨੂੰ ਮਿਲਿਆ ਹੈ। ਭਾਰਤ ਵਿੱਚ ਗ਼ਰੀਬੀ ਘੱਟ ਹੋ ਸਕਦੀ ਹੈ, ਇਹ ਬਾਤ ਹਰ ਕਿਸੇ ਨੂੰ ਇੱਕ ਨਵੇਂ ਵਿਸ਼ਵਾਸ ਨਾਲ ਭਰਨ ਵਾਲੀ ਹੈ, ਦੇਸ਼ ਦਾ ਆਤਮਵਿਸ਼ਵਾਸ ਵਧਾਉਣ ਵਾਲੀ ਹੈ। ਭਾਰਤ ਵਿੱਚ ਘੱਟ ਹੁੰਦੀ ਇਹ ਗ਼ਰੀਬੀ, ਦੇਸ਼ ਵਿੱਚ ਨਿਓ ਮਿਡਲ ਕਲਾਸ ਦਾ, ਮਿਡਲ ਕਲਾਸ ਦਾ ਦਾਇਰਾ ਭੀ ਲਗਾਤਾਰ ਵਧਾ ਰਹੀ ਹੈ। ਤੁਸੀਂ ਇਕੌਨਮੀ ਦੀ ਦੁਨੀਆ ਦੇ ਲੋਕ ਜਾਣਦੇ ਹੋ ਕਿ ਨਿਓ ਮਿਡਲ ਕਲਾਸ ਦਾ ਵਧਦਾ ਹੋਇਆ ਇਹ ਦਾਇਰਾ, ਇਕਨੌਮਿਕ ਐਕਟਿਵਿਟੀਜ਼ ਨੂੰ ਕਿਤਨਾ ਜ਼ਿਆਦਾ ਵਧਾਉਣ ਜਾ ਰਿਹਾ ਹੈ। ਨਿਸ਼ਚਿਤ ਤੌਰ ‘ਤੇ ਐਸੇ ਵਿੱਚ ਤੁਹਾਨੂੰ, ‘ਨੈਸਿਨ’ ਨੂੰ ਹੋਰ ਜ਼ਿਆਦਾ ਗੰਭੀਰਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ।
ਸਾਥੀਓ,
ਤੁਹਾਨੂੰ ਯਾਦ ਹੋਵੇਗਾ, ਲਾਲ ਕਿਲੇ ਤੋਂ ਮੈਂ ਸਬਕਾ ਪ੍ਰਯਾਸ ਦੀ ਬਾਤ ਕਹੀ ਸੀ। ਸਬਕਾ ਪ੍ਰਯਾਸ ਦਾ ਮਹੱਤਵ ਕੀ ਹੁੰਦਾ ਹੈ, ਇਸ ਦਾ ਉੱਤਰ ਭੀ ਸਾਨੂੰ ਪ੍ਰਭੁ ਸ਼੍ਰੀ ਰਾਮ ਦੇ ਜੀਵਨ ਤੋਂ ਹੀ ਮਿਲਦਾ ਹੈ। ਸ਼੍ਰੀ ਰਾਮ ਦੇ ਸਾਹਮਣੇ ਵਿਦਵਾਨ, ਬਲਸ਼ਾਲੀ ਅਤੇ ਸੰਪੰਨ ਲੰਕਾ-ਅਧਿਪਤੀ ਰਾਵਣ ਦੀ ਵਿਰਾਟ ਚੁਣੌਤੀ ਸੀ। ਇਸ ਦੇ ਲਈ ਉਨ੍ਹਾਂ ਨੇ ਛੋਟੇ-ਛੋਟੇ ਸੰਸਾਧਨਾਂ, ਹਰ ਪ੍ਰਕਾਰ ਦੇ ਜੀਵਾਂ ਨੂੰ ਇਕੱਠਾ ਕੀਤਾ, ਉਨ੍ਹਾਂ ਦੇ ਸਾਂਝੇ ਪ੍ਰਯਾਸਾਂ ਨੂੰ ਇੱਕ ਵਿਰਾਟ ਸ਼ਕਤੀ ਵਿੱਚ ਬਦਲਿਆ, ਅਤੇ ਅੰਤ ਵਿੱਚ ਸਫ਼ਲਤਾ ਰਾਮਜੀ ਨੂੰ ਹੀ ਮਿਲੀ। ਐਸੇ ਹੀ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭੀ ਹਰ ਅਧਿਕਾਰੀ, ਹਰ ਕਰਮਚਾਰੀ, ਹਰ ਨਾਗਰਿਕ ਦੀ ਅਹਿਮ ਭੂਮਿਕਾ ਹੈ। ਦੇਸ਼ ਵਿੱਚ ਆਮਦਨ ਦੇ ਸਾਧਨ ਵਧਣ, ਦੇਸ਼ ਵਿੱਚ ਨਿਵੇਸ਼ ਵਧੇ, ਦੇਸ਼ ਵਿੱਚ ਵਪਾਰ-ਕਾਰੋਬਾਰ ਕਰਨਾ ਅਸਾਨ ਹੋਵੇ, ਇਸ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੈ। ਸਬਕਾ ਪ੍ਰਯਾਸ ਇਸ ਮੰਤਰ ਨੂੰ ਲੈ ਕੇ ਚਲਣਾ ਹੈ। ‘ਨੈਸਿਨ’ ਦਾ ਇਹ ਨਵਾਂ ਕੈਂਪਸ, ਅੰਮ੍ਰਿਤ ਕਾਲ ਵਿੱਚ ਸੁਸ਼ਾਸਨ ਦੀ ਪ੍ਰੇਰਣਾ ਸਥਲੀ ਬਣੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈ। ਧੰਨਵਾਦ!