“ਜਦੋਂ ਅਸੀਂ ਵੱਲਾਲਾਰ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਅਪਣੱਤ ਅਤੇ ਕਰੁਣਾ ਦੀ ਭਾਵਨਾ ਯਾਦ ਆਉਂਦੀ ਹੈ”
“ਵੱਲਾਲਾਰ ਦਾ ਮੰਨਣਾ ਸੀ ਕਿ ਭੁੱਖੇ ਲੋਕਾਂ ਦੇ ਨਾਲ ਭੋਜਨ ਸਾਂਝਾ ਕਰਨਾ ਦਿਆਲਤਾ ਦੇ ਸਭ ਤੋਂ ਮਹਾਨ ਕਾਰਜਾਂ ਵਿੱਚੋਂ ਇੱਕ ਹੈ”
“ਸਮਾਜਿਕ ਸੁਧਾਰਾਂ ਦੇ ਲਿਹਾਜ਼ ਨਾਲ ਵੱਲਾਲਾਰ ਆਪਣੇ ਸਮੇਂ ਤੋਂ ਕਾਫੀ ਅੱਗੇ ਸਨ”
“ਵੱਲਾਲਾਰ ਦੀਆਂ ਸਿੱਖਿਆਵਾਂ ਦਾ ਉਦੇਸ਼ ਸਮਾਨਤਾ ‘ਤੇ ਅਧਾਰਿਤ ਸਮਾਜ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ”
“ਭਾਰਤ ਦੇ ਸੱਭਿਆਚਾਰਕ ਗਿਆਨ ਦੀ ਵਿਵਿਧਤਾ ਸਮੇਂ ਅਤੇ ਸਥਾਨ ਦੇ ਪਾਰ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਦੇ ਸਾਧਾਰਣ ਸੂਤਰ ਨਾਲ ਜੁੜੀ ਹੋਈ ਹੈ ਜੋ ਏਕ ਭਾਰਤ, ਸ਼੍ਰੇਸ਼ਠ ਭਾਰਤ (Ek Bharat Shreshtha Bharat) ਦੀ ਸਮੂਹਿਕ ਦ੍ਰਿਸ਼ਟੀ ਨੂੰ ਰੇਖਾਂਕਿਤ ਕਰਦੀ ਹੈ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਾਮਲਿੰਗ ਸਵਾਮੀ, ਜਿਨ੍ਹਾਂ ਨੂੰ ਵੱਲਾਲਾਰ(Vallalar) ਦੇ ਨਾਮ ਨਾਲ ਭੀ ਜਾਣਿਆ ਜਾਂਦਾ ਹੈ, ਉਨ੍ਹਾਂ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਸੰਬੋਧਨ ਕੀਤਾ।

ਵਣੱਕਮ!(Vanakkam!) ਵੱਲਾਲਾਰ (Vallalar) ਦੇ ਨਾਮ ਨਾਲ ਮਕਬੂਲ ਮਹਾਨ ਸ਼੍ਰੀ ਰਾਮਲਿੰਗ ਸਵਾਮੀ ਜੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਇਸ ਕਾਰਜਕ੍ਰਮ ਨੂੰ ਸੰਬੋਧਿਤ ਕਰਨਾ ਸਨਮਾਨ ਦੀ ਬਾਤ ਹੈ। ਇਹ ਹੋਰ ਭੀ ਖਾਸ ਹੈ ਕਿ ਇਹ ਕਾਰਜਕ੍ਰਮ ਵਡਾਲੁਰ(Vadalur) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਵੱਲਾਲਾਰ (Vallalar) ਨਾਲ ਨਿਕਟਤਾ ਨਾਲ ਜੁੜਿਆ ਹੋਇਆ ਸਥਾਨ ਹੈ। ਵੱਲਾਲਾਰ ਸਾਡੇ ਸਭ ਤੋਂ ਸਨਮਾਨਿਤ ਸੰਤਾਂ ਵਿੱਚੋਂ ਇੱਕ ਹਨ। ਉਹ 19ਵੀਂ ਸਦੀ ਵਿੱਚ ਇਸ ਧਰਤੀ ‘ਤੇ ਆਏ, ਲੇਕਿਨ ਉਨ੍ਹਾਂ ਦੀ ਅਧਿਆਤਮਿਕ ਅੰਤਰਦ੍ਰਿਸ਼ਟੀ ਅੱਜ ਭੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦਾ ਪ੍ਰਭਾਵ ਆਲਮੀ ਹੈ। ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ‘ਤੇ ਕਈ ਸੰਗਠਨ ਕੰਮ ਕਰ ਰਹੇ ਹਨ।

ਦੋਸਤੋ,

ਜਦੋਂ ਅਸੀਂ ਵੱਲਾਲਾਰ (Vallalar) ਨੂੰ ਯਾਦ ਕਰਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀ ਸੇਵਾ ਅਤੇ ਕਰੁਣਾ ਦੀ ਭਾਵਨਾ ਯਾਦ ਆਉਂਦੀ ਹੈ। ਉਹ ਜੀਵ-ਕਾਰੁਣਯਮ (जीव-कारुण्यम) ‘ਤੇ ਅਧਾਰਿਤ ਜੀਵਨ ਸ਼ੈਲੀ ਵਿੱਚ ਵਿਸ਼ਵਾਸ ਕਰਦੇ ਸਨ, ਜੋ ਮਨੁੱਖਾਂ ਦੇ ਪ੍ਰਤੀ ਕਰੁਣਾ ਰੱਖਦੀ ਹੈ। ਉਨ੍ਹਾਂ ਦੇ ਸਭ ਤੋਂ ਮਹੱਤਵਪੂਰਨ ਯੋਗਦਾਨਾਂ ਵਿੱਚੋਂ ਇੱਕ ਭੁੱਖ ਮਿਟਾਉਣ ਦੇ ਪ੍ਰਤੀ ਉਨ੍ਹਾਂ ਦੀ ਦ੍ਰਿੜ੍ਹ ਪ੍ਰਤੀਬੱਧਤਾ ਸੀ। ਇੱਕ ਇਨਸਾਨ ਦੇ ਭੁੱਖੇ ਪੇਟ ਸੌਂ ਜਾਣ ਤੋਂ ਜ਼ਿਆਦਾ ਦੁਖ ਉਨ੍ਹਾਂ ਨੂੰ ਕਿਸੇ ਹੋਰ ਚੀਜ਼ ਦਾ ਨਹੀਂ ਹੋਇਆ। ਉਨ੍ਹਾਂ ਦਾ ਮੰਨਣਾ ਸੀ ਕਿ ਭੁੱਖੇ ਲੋਕਾਂ ਦੇ ਨਾਲ ਭੋਜਨ ਸਾਂਝਾ ਕਰਨਾ ਦਿਆਲਤਾ ਦੇ ਸ੍ਰੇਸ਼ਠਤਮ ਕਾਰਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ, ‘वाडिय पईरई कंडा पोदेल्लाम, वाडी नेन।’ ਜਿਸ ਦਾ ਅਰਥ ਹੈ “ਜਦੋਂ-ਜਦੋਂ ਮੈਂ ਫਸਲਾਂ ਸੁੱਕਦੇ ਦੇਖੀਆਂ, ਮੈਂ ਭੀ ਕੁਮਲਾ(ਮੁਰਝਾਅ) ਗਿਆ।”("जब-जब मैंने फसलें सूखते देखीं, मैं भी कुम्हला गया।")( He said, वाडिय पईरई कंडा पोदेल्लाम, वाडी नेन. Which means “Every time I saw crops withering, I withered too”.) ਇਹ ਇੱਕ ਆਦਰਸ਼ ਹੈ ਜਿਸ ਦੇ ਪ੍ਰਤੀ ਅਸੀਂ ਸਾਰੇ ਪ੍ਰਤੀਬੱਧ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਸਦੀ ਵਿੱਚ ਜਦੋਂ ਇੱਕ ਵਾਰ ਕੋਵਿਡ-19 ਮਹਾਮਾਰੀ ਆਈ ਸੀ, ਤਾਂ 80 ਕਰੋੜ ਭਾਰਤੀਆਂ ਨੂੰ ਮੁਫ਼ਤ ਰਾਸ਼ਨ ਮਿਲਿਆ ਸੀ। ਪਰੀਖਿਆ ਦੀ ਘੜੀ ਵਿੱਚ ਇਹ ਇੱਕ ਬੜੀ ਰਾਹਤ ਸੀ।

ਮਿੱਤਰੋ,

ਵੱਲਾਲਾਰ ਵਿਦਵਤਾ ਅਤੇ ਸਿੱਖਿਆ ਦੀ ਸ਼ਕਤੀ (power of learning and education) ਵਿੱਚ ਵਿਸ਼ਵਾਸ ਕਰਦੇ ਸਨ। ਇੱਕ ਗੁਰੂ ਦੇ ਰੂਪ ਵਿੱਚ ਉਨ੍ਹਾਂ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ। ਉਨ੍ਹਾਂ ਨੇ ਅਣਗਿਣਤ ਲੋਕਾਂ ਦਾ ਮਾਰਗਦਰਸ਼ਨ ਕੀਤਾ। ਕੁਰਲ (Kural) ਨੂੰ ਹੋਰ ਅਧਿਕ ਮਕਬੂਲ ਬਣਾਉਣ ਦੇ ਉਨ੍ਹਾਂ ਦੇ ਪ੍ਰਯਾਸ ਵਿਆਪਕ ਰੂਪ ਵਿੱਚ ਜਾਣੇ ਜਾਂਦੇ ਹਨ। ਇਹ ਭੀ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਆਧੁਨਿਕ ਪਾਠਕ੍ਰਮ ਨੂੰ ਮਹੱਤਵ ਦਿੱਤਾ। ਉਹ ਚਾਹੁੰਦੇ ਸਨ ਕਿ ਯੁਵਾ ਤਮਿਲ, ਸੰਸਕ੍ਰਿਤ ਅਤੇ ਅੰਗ੍ਰੇਜ਼ੀ ਵਿੱਚ ਪਾਰੰਗਤ (fluent in Tamil, Sanskrit and English) ਹੋਣ। ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਦੇ ਸਿੱਖਿਆ ਬੁਨਿਆਦੀ ਢਾਂਚੇ ਵਿੱਚ ਇੱਕ ਬੜਾ ਬਦਲਾਅ ਦੇਖਿਆ ਗਿਆ ਹੈ। ਤਿੰਨ ਦਹਾਕਿਆਂ ਤੋਂ ਅਧਿਕ ਲੰਬੇ ਸਮੇਂ ਦੇ ਬਾਅਦ, ਭਾਰਤ ਨੂੰ ਇੱਕ ਰਾਸ਼ਟਰੀ ਸਿੱਖਿਆ ਨੀਤੀ (National Education Policy) ਮਿਲੀ ਹੈ। ਇਹ ਨੀਤੀ ਸੰਪੂਰਨ ਵਿੱਦਿਅਕ ਪਰਿਦ੍ਰਿਸ਼ (ਐਜੂਕੇਸ਼ਨਲ ਲੈਂਡਸਕੇਪ) ਨੂੰ ਬਦਲ ਰਹੀ ਹੈ। ਹੁਣ ਧਿਆਨ ਇਨੋਵੇਸ਼ਨ, ਖੋਜ ਅਤੇ ਵਿਕਾਸ ‘ਤੇ ਕੇਂਦ੍ਰਿਤ ਹੋ ਗਿਆ ਹੈ। ਪਿਛਲੇ 9 ਵਰ੍ਹਿਆਂ ਵਿੱਚ ਸਥਾਪਿਤ ਯੂਨੀਵਰਸਿਟੀਆਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਦੀ ਸੰਖਿਆ ਰਿਕਾਰਡ ਉਚਾਈ 'ਤੇ ਹੈ। ਹੁਣ ਯੁਵਾ ਆਪਣੀਆਂ ਸਥਾਨਕ ਭਾਸ਼ਾਵਾਂ ਵਿੱਚ ਪੜ੍ਹਾਈ ਕਰਕੇ ਡਾਕਟਰ ਅਤੇ ਇੰਜੀਨੀਅਰ ਬਣ ਸਕਦੇ ਹਨ। ਇਸ ਨਾਲ ਨੌਜਵਾਨਾਂ ਦੇ ਲਈ ਅਨੇਕ ਅਵਸਰ ਖੁੱਲ੍ਹੇ ਹਨ।

ਮਿੱਤਰੋ,

ਸਮਾਜਿਕ ਸੁਧਾਰਾਂ ਦੇ ਮਾਮਲੇ ਵਿੱਚ ਵੱਲਾਲਾਰ (Vallalar) ਸਮੇਂ ਤੋਂ ਕਾਫੀ ਅੱਗੇ ਸਨ। ਈਸ਼ਵਰ ਦੇ ਬਾਰੇ ਵਿੱਚ ਵੱਲਾਲਾਰ ਦੀ ਦ੍ਰਿਸ਼ਟੀ ਧਰਮ, ਜਾਤੀ ਅਤੇ ਪੰਥ ਦੀਆਂ  ਬਾਧਾਵਾਂ(ਰੁਕਾਵਟਾਂ) ਤੋਂ ਪਰੇ ਸੀ। ਉਨ੍ਹਾਂ ਨੇ ਬ੍ਰਹਿਮੰਡ ਦੇ ਹਰੇਕ ਪਰਮਾਣੂ ਵਿੱਚ ਦਿੱਬਤਾ ਦੇਖੀ। ਉਨ੍ਹਾਂ ਨੇ ਮਾਨਵਤਾ ਨੂੰ ਇਸ ਦਿੱਬ ਸਬੰਧ ਨੂੰ ਪਹਿਚਾਣਨ ਅਤੇ ਸੰਜੋਣ ਦੀ ਤਾਕੀਦ ਕੀਤੀ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼  ਇੱਕ  ਸਮਾਨ  ਸਮਾਜ ਦੇ ਲਈ ਕੰਮ ਕਰਨਾ ਸੀ। ਜਦੋਂ ਮੈਂ ਵੱਲਾਲਾਰ ਨੂੰ ਸ਼ਰਧਾਂਜਲੀ ਦਿੰਦਾ ਹਾਂ ਤਾਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ (Sabka Saath, Sabka Vikas, Sabka Vishwaas, Sabka Prayaas) ਵਿੱਚ ਮੇਰਾ ਵਿਸ਼ਵਾਸ ਹੋਰ ਭੀ ਮਜ਼ਬੂਤ ਹੋ ਜਾਂਦਾ ਹੈ। ਅੱਜ, ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦੇ ਪਾਸ ਹੋਣ ‘ਤੇ ਅਸ਼ੀਰਵਾਦ ਦਿੱਤਾ ਹੋਵੇਗਾ, ਜੋ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਲਈ ਸੀਟਾਂ ਰਾਖਵੀਆਂ ਕਰਦਾ ਹੈ। ਵੱਲਾਲਾਰ ਦੀਆਂ ਰਚਨਾਵਾਂ (Vallalar’s works) ਨੂੰ ਪੜ੍ਹਨਾ ਅਤੇ ਸਮਝਣਾ ਭੀ ਅਸਾਨ ਹੈ। ਇਸ ਲਈ ਉਹ ਜਟਿਲ ਅਧਿਆਤਮਿਕ ਗਿਆਨ ਨੂੰ ਸਰਲ ਸ਼ਬਦਾਂ ਵਿਚ ਵਿਅਕਤ ਕਰ ਸਕਦੇ ਸਨ। ਮਹਾਨ ਸੰਤਾਂ ਦੀਆਂ ਸਿੱਖਿਆਵਾਂ ਦੇ ਸਮਾਨ ਸੂਤਰ ਨਾਲ ਜੁੜੇ ਸਮੇਂ ਅਤੇ ਸਥਾਨ ਤੋਂ ਪਰੇ ਸਾਡੇ ਸੱਭਿਆਚਾਰਕ ਗਿਆਨ ਵਿੱਚ ਵਿਵਿਧਤਾ ਏਕ ਭਾਰਤ, ਸ਼੍ਰੇਸ਼ਠ ਭਾਰਤ (Ek Bharat Shreshth Bharat) ਦੇ ਸਾਡੇ ਸਮੂਹਿਕ ਵਿਚਾਰ ਨੂੰ ਤਾਕਤ ਦਿੰਦੀ ਹੈ।

ਆਓ, ਇਸ ਪਵਿੱਤਰ ਅਵਸਰ ‘ਤੇ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈਏ। ਆਓ ਅਸੀਂ ਉਨ੍ਹਾਂ ਦੇ ਪ੍ਰੇਮ, ਦਇਆ ਅਤੇ ਨਿਆਂ ਦੇ ਸੰਦੇਸ਼( message of love, kindness and justice ) ਨੂੰ ਫੈਲਾਈਏ। ਅਸੀਂ ਭੀ ਉਨ੍ਹਾਂ ਦੇ ਦਿਲ ਦੇ ਕਰੀਬ ਵਾਲੇ ਖੇਤਰਾਂ ਵਿੱਚ ਸਖ਼ਤ ਮਿਹਨਤ ਕਰਦੇ ਰਹੀਏ। ਆਓ ਇਹ ਸੁਨਿਸ਼ਚਿਤ ਕਰੀਏ ਕਿ ਸਾਡੇ ਆਸਪਾਸ ਕੋਈ ਭੀ ਭੁੱਖਾ ਨਾ ਰਹੇ। ਆਓ ਸੁਨਿਸ਼ਚਿਤ ਕਰੀਏ ਕਿ ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਮਿਲੇ। ਮੈਂ ਇੱਕ ਵਾਰ ਫਿਰ ਉਸ ਮਹਾਨ ਸੰਤ ਨੂੰ ਉਨ੍ਹਾਂ ਦੀ ਦੋ ਸੌਵੀਂ (200ਵੀਂ) ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਆਪ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”