ਰਣਨੀਤਕ ਸ਼ਿੰਕੁਨ ਲਾ ਟਨਲ ਪ੍ਰੋਜੈਕਟ (Strategic Shinkun La Tunnel Project) ਦੇ ਪਹਿਲੇ ਵਿਸਫੋਟ ਦੇ ਗਵਾਹ ਬਣੇ
“ਕਰਗਿਲ ਵਿਜੈ ਦਿਵਸ (Kargil Vijay Diwas) ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਸ਼ਟਰ ਦੇ ਲਈ ਦਿੱਤਾ ਗਿਆ ਬਲੀਦਾਨ ਅਮਰ ਹੁੰਦਾ ਹੈ”
“ਕਰਗਿਲ ਵਿੱਚ ਅਸੀਂ ਨਾ ਕੇਵਲ ਯੁੱਧ ਜਿੱਤਿਆ, ਬਲਕਿ ਸਚਾਈ, ਸੰਜਮ ਅਤੇ ਤਾਕਤ (truth, restraint and strength) ਦੀ ਸ਼ਾਨਦਾਰ ਉਦਾਹਰਣ ਭੀ ਪੇਸ਼ ਕੀਤੀ”
“ਅੱਜ ਜੰਮੂ-ਕਸ਼ਮੀਰ ਨਵੇਂ ਭਵਿੱਖ, ਬੜੇ ਸੁਪਨਿਆਂ ਦੀ ਬਾਤ ਕਰ ਰਿਹਾ ਹੈ” ;
“ਸ਼ਿੰਕੁਨ ਲਾ ਸੁਰੰਗ (Shinkun La tunnel) ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇਗੀ”
“ਪਿਛਲੇ 5 ਵਰ੍ਹਿਆਂ ਵਿੱਚ ਲੱਦਾਖ ਦਾ ਬਜਟ 100 ਕਰੋੜ ਤੋਂ ਵਧ ਕੇ 6000 ਕਰੋੜ ਹੋ ਗਿਆ ਹੈ”
“ਅਗਨੀਪਥ ਯੋਜਨਾ (Agnipath Scheme) ਦਾ ਉਦੇਸ਼ ਸੈਨਾਵਾਂ ਨੂੰ ਯੁਵਾ ਅਤੇ ਯੁੱਧ ਦੇ ਲਈ ਹਮੇਸ਼ਾ ਤਿਆਰ ਰੱਖਣਾ ਹੈ”
“ਸੱਚ ਤਾ ਇਹ ਹੈ ਕਿ ਅਗਨੀਪਥ ਯੋਜਨਾ (Agnipath scheme) ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਯੋਗ ਯੁਵਾ ਭੀ ਮਿਲਣਗੇ”
“ਕਰਗਿਲ ਦੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ, ਇਹ ਜਿੱਤ ਦੇਸ਼ ਦੀ ਹੈ”

ਭਾਰਤ ਮਾਤਾ ਕੀ ਜੈ !!!

ਭਾਰਤ ਮਾਤਾ ਕੀ ਜੈ !!!

ਆਵਾਜ਼ ਪਹਾੜੀ ਦੇ ਉਸ ਪਾਰ ਸੁਣਾਈ ਦੇਣੀ ਚਾਹੀਦੀ ਹੈ।

ਭਾਰਤ ਮਾਤਾ ਕੀ ਜੈ !!!

ਭਾਰਤ ਮਾਤਾ ਕੀ ਜੈ !!!

 

ਲੱਦਾਖ ਦੇ ਲੈਫਟੀਨੈਂਟ ਗਵਰਨਰ ਬੀ ਡੀ ਮਿਸ਼ਰਾ ਜੀ, ਕੇਂਦਰੀ ਮੰਤਰੀ ਸੰਜੈ ਸੇਠ, ਚੀਫ਼ ਆਵ੍ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ, ਤਿੰਨਾਂ ਸੈਨਾਵਾਂ ਦੇ ਸੈਨਾ ਮੁਖੀ, ਕਰਗਿਲ ਯੁੱਧ ਦੇ ਸਮੇਂ ਸੈਨਾ ਮੁਖੀ ਰਹੇ ਜਨਰਲ ਵੀ ਪੀ ਮਲਿਕ ਜੀ, ਸਾਬਕਾ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਜੀ, ਵੀਰਤਾ ਪੁਰਸਕਾਰ ਪ੍ਰਾਪਤ ਸੇਵਾਰਤ ਅਤੇ ਸੇਵਾਮੁਕਤ ਸੈਨਿਕਾਂ, ਕਰਗਿਲ ਯੁੱਧ ਦੇ ਬਹਾਦਰ ਵੀਰਾਂ ਦੀਆਂ ਮਾਤਾਵਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਸਮਸਤ ਪਰਿਜਨ (ਪਰਿਵਾਰਕ ਮੈਂਬਰ),

 

ਸੈਨਾ ਦੇ ਬਹਾਦਰ ਜਵਾਨੋਂ, ਅਤੇ ਮੇਰੇ ਪ੍ਰਿਯ (ਪਿਆਰੇ) ਦੇਸ਼ਵਾਸੀਓ,

ਅੱਜ ਲੱਦਾਖ ਦੀ ਇਹ ਮਹਾਨ ਧਰਤੀ ਕਰਗਿਲ ਵਿਜੈ ਦੇ 25 ਵਰ੍ਹੇ ਪੂਰੇ ਹੋਣ ਦੀ ਸਾਖੀ  ਬਣ ਰਹੀ ਹੈ। ਕਰਗਿਲ ਵਿਜੈ ਦਿਵਸ ਸਾਨੂੰ ਦੱਸਦਾ ਹੈ ਕਿ ਰਾਸ਼ਟਰ ਦੇ ਲਈ ਦਿੱਤੇ ਗਏ ਬਲੀਦਾਨ ਅਮਰ ਹੁੰਦੇ ਹਨ। ਦਿਨ, ਮਹੀਨੇ, ਵਰ੍ਹੇ ਗੁਜਰਦੇ ਹਨ, ਦਹਾਕੇ ਗੁਜਰਦੇ ਹਨ, ਸਦੀਆਂ ਭੀ ਗੁਜਰਦੀਆਂ ਹਨ, ਮੌਸਮ ਭੀ ਬਦਲਦੇ ਹਨ, ਲੇਕਿਨ, ਰਾਸ਼ਟਰ ਦੀ ਰੱਖਿਆ ਦੇ ਲਈ ਆਪਣੀ ਜਾਨ ਦੀ ਬਾਜੀ ਲਗਾਉਣ ਵਾਲਿਆਂ ਦੇ ਨਾਮ ਅਮਿਟ ਰਹਿੰਦੇ ਹਨ। ਇਹ ਦੇਸ਼ ਸਾਡੀ ਸੈਨਾ ਦੇ ਪਰਾਕ੍ਰਮੀ ਮਹਾਨਾਇਕਾਂ ਦਾ ਸਦਾ-ਸਰਵਦਾ (ਹਮੇਸ਼ਾ) ਰਿਣੀ ਹੈ। ਇਹ ਦੇਸ਼ ਉਨ੍ਹਾਂ ਦੇ ਪ੍ਰਤੀ ਕ੍ਰਿਤੱਗ ਹੈ।

 

ਸਾਥੀਓ,

ਮੇਰਾ ਸੁਭਾਗ ਹੈ, ਕਿ ਕਰਗਿਲ ਯੁੱਧ ਦੇ ਸਮੇਂ ਮੈਂ ਇੱਕ ਸਾਧਾਰਣ ਦੇਸ਼ਵਾਸੀ ਦੇ ਰੂਪ ਵਿੱਚ ਆਪਣੇ ਸੈਨਿਕਾਂ ਦੇ ਦਰਮਿਆਨ ਸਾਂ। ਅੱਜ ਜਦੋਂ ਮੈਂ ਫਿਰ ਕਰਗਿਲ ਦੀ ਧਰਤੀ ‘ਤੇ ਹਾਂ, ਤਾਂ ਸੁਭਾਵਿਕ ਹੈ ਸਿਮ੍ਰਿਤੀਆਂ (ਯਾਦਾਂ) ਮੇਰੇ ਮਨ ਵਿੱਚ ਤਾਜ਼ਾ ਹੋ ਗਈਆਂ ਹਨ। ਮੈਨੂੰ ਯਾਦ ਹੈ, ਕਿਸ ਤਰ੍ਹਾ ਸਾਡੀਆਂ ਸੈਨਾਵਾਂ ਨੇ ਇਤਨੀ ਉਚਾਈ ‘ਤੇ ਇਤਨੇ ਕਠਿਨ ਯੁੱਧ ਅਪਰੇਸ਼ਨ ਨੂੰ ਅੰਜਾਮ ਦਿੱਤਾ ਸੀ। ਮੈਂ ਦੇਸ਼ ਨੂੰ ਵਿਜੈ ਦਿਵਾਉਣ ਵਾਲੇ ਐਸੇ ਸਾਰੇ ਸੂਰਵੀਰਾਂ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਮੈਂ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਕਰਗਿਲ ਵਿੱਚ ਮਾਤਭੂਮੀ ਦੀ ਰੱਖਿਆ ਦੇ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ।

 

ਸਾਥੀਓ,

ਕਰਗਿਲ ਵਿੱਚ ਅਸੀਂ ਕੇਵਲ ਯੁੱਧ ਨਹੀਂ ਜਿੱਤਿਆ ਸੀ, ਅਸੀਂ ‘ਸਤਿ, ਸੰਜਮ ਅਤੇ ਸਮਰੱਥਾ’ (‘सत्य, संयम और सामर्थ्य’) ਦਾ ਅਦਭੁਤ ਪਰੀਚੈ ਦਿੱਤਾ ਸੀ। ਆਪ (ਤੁਸੀਂ) ਜਾਣਦੇ ਹੋ, ਭਾਰਤ ਉਸ ਸਮੇਂ ਸ਼ਾਂਤੀ ਦੇ ਲਈ ਪ੍ਰਯਾਸ ਕਰ ਰਿਹਾ ਸੀ। ਬਦਲੇ ਵਿੱਚ ਪਾਕਿਸਤਾਨ ਨੇ ਫਿਰ ਇੱਕ ਵਾਰ ਆਪਣਾ ਅਵਿਸ਼ਵਾਸੀ ਚਿਹਰਾ ਦਿਖਾਇਆ। ਲੇਕਿਨ ਸੱਚ(ਸਤਿ-सत्य) ਦੇ ਸਾਹਮਣੇ ਝੂਠ ਅਤੇ ਆਤੰਕ (असत्य और आतंक) ਦੀ ਹਾਰ ਹੋਈ।

 

ਸਾਥੀਓ,

ਪਾਕਿਸਤਾਨ ਨੇ ਅਤੀਤ ਵਿੱਚ ਜਿਤਨੇ ਭੀ ਦੁਸ਼ਪ੍ਰਯਾਸ ਕੀਤੇ, ਉਸ ਨੂੰ ਮੂੰਹ ਦੀ ਖਾਣੀ ਪਈ। ਲੇਕਿਨ ਪਾਕਿਸਤਾਨ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ ਹੈ। ਉਹ ਆਤੰਕਵਾਦ ਦੇ ਸਹਾਰੇ ਆਪਣੇ ਆਪ ਨੂੰ ਪ੍ਰਾਸੰਗਿਕ ਬਣਾਈ ਰੱਖਣ ਦਾ ਪ੍ਰਯਾਸ ਕਰ ਰਿਹਾ ਹੈ। ਲੇਕਿਨ, ਅੱਜ ਜਦੋਂ ਮੈਂ ਉਸ ਜਗ੍ਹਾ ਤੋਂ ਬੋਲ ਰਿਹਾ ਹਾਂ, ਜਿੱਥੇ ਆਤੰਕ ਦੇ ਆਕਾਵਾਂ ਨੂੰ ਮੇਰੀ ਆਵਾਜ਼ ਸਿੱਧੇ ਸੁਣਾਈ ਪੈ ਰਹੀ ਹੈ। ਮੈਂ ਆਤੰਕਵਾਦ ਦੇ ਇਨ੍ਹਾਂ ਸਰਪਰਸਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਨਾਪਾਕ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ। ਆਤੰਕਵਾਦ ਨੂੰ ਸਾਡੇ ਜਾਂਬਾਂਜ਼ ਪੂਰੀ ਤਾਕਤ ਨਾਲ ਕੁਚਲਣਗੇ, ਦੁਸ਼ਮਣ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।

 

ਸਾਥੀਓ,

ਲੱਦਾਖ ਹੋਵੇ ਜਾਂ ਫਿਰ ਜੰਮੂ-ਕਸ਼ਮੀਰ, ਵਿਕਾਸ ਦੇ ਸਾਹਮਣੇ ਆ ਰਹੀ ਹਰ ਚੁਣੌਤੀ ਨੂੰ ਭਾਰਤ ਪਰਾਸਤ ਕਰਕੇ ਹੀ ਰਹੇਗਾ। ਕੁਝ ਹੀ ਦਿਨ ਬਾਅਦ ਇਸ 5 ਅਗਸਤ ਨੂੰ ਆਰਟੀਕਲ 370 ਦਾ ਅੰਤ ਹੋਏ 5 ਵਰ੍ਹੇ ਪੂਰੇ ਹੋਣ ਜਾ ਰਹੇ ਹਨ। ਜੰਮੂ-ਕਸ਼ਮੀਰ ਅੱਜ ਨਵੇਂ ਭਵਿੱਖ ਦੀ ਬਾਤ ਕਰ ਰਿਹਾ ਹੈ, ਬੜੇ ਸੁਪਨਿਆਂ ਦੀ ਬਾਤ ਕਰ ਰਿਹਾ ਹੈ। ਜੰਮੂ-ਕਸ਼ਮੀਰ ਦੀ ਪਹਿਚਾਣ G-20 ਜਿਹੇ ਗਲੋਬਲ ਸਮਿਟ ਦੀ ਅਹਿਮ ਬੈਠਕ ਕਰਨ ਦੇ ਲਈ ਹੋ ਰਹੀ ਹੈ। ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਦੇ ਨਾਲ-ਨਾਲ ਜੰਮੂ-ਕਸ਼ਮੀਰ-ਲੇਹ-ਲੱਦਾਖ ਵਿੱਚ ਟੂਰਿਜ਼ਮ ਸੈਕਟਰ ਭੀ ਤੇਜ਼ੀ ਨਾਲ Grow ਕਰ ਰਿਹਾ ਹੈ। ਦਹਾਕਿਆਂ ਬਾਅਦ ਕਸ਼ਮੀਰ ਵਿੱਚ ਸਿਨੇਮਾਘਰ ਖੁੱਲ੍ਹਿਆ ਹੈ। ਸਾਢੇ ਤਿੰਨ ਦਹਾਕੇ ਦੇ ਬਾਅਦ ਪਹਿਲੀ ਵਾਰ ਸ੍ਰੀਨਗਰ ਵਿੱਚ ਤਾਜ਼ੀਆ ਨਿਕਲਿਆ ਹੈ। ਧਰਤੀ ਦਾ ਸਾਡਾ ਸਵਰਗ ਤੇਜ਼ੀ ਨਾਲ ਸ਼ਾਂਤੀ ਅਤੇ ਸਦਭਾਵਨਾ (शांति और सौहार्द) ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

ਸਾਥੀਓ,

ਅੱਜ ਲੱਦਾਖ ਵਿੱਚ ਭੀ ਵਿਕਾਸ ਦੀ ਨਵੀਂ ਧਾਰਾ ਬਣੀ ਹੈ, ‘ਸ਼ਿੰਕੁਨ ਲਾ ਟਨਲ’ ਇਸ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਹੈ। ਸ਼ਿੰਕੁਨ ਲਾ ਟਨਲ ਦੇ ਜ਼ਰੀਏ ਲੱਦਾਖ ਪੂਰੇ ਸਾਲ ਹਰ ਮੌਸਮ ਵਿੱਚ ਦੇਸ਼ ਨਾਲ connected ਰਹੇਗਾ। ਇਹ ਟਨਲ ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਦੇ ਲਈ ਨਵੀਆਂ ਸੰਭਾਵਨਾਵਾਂ ਦਾ ਨਵਾਂ ਰਸਤਾ ਖੋਲ੍ਹੇਗੀ। ਸਾਨੂੰ ਸਭ ਨੂੰ ਪਤਾ ਹੈ ਕਿ ਕਠੋਰ ਮੌਸਮ ਦੀ ਵਜ੍ਹਾ ਨਾਲ ਲੱਦਾਖ ਦੇ ਲੋਕਾਂ ਨੂੰ ਕਿਤਨੀਆਂ ਮੁਸ਼ਕਿਲਾਂ ਆਉਂਦੀਆਂ ਹਨ। ਸ਼ਿੰਕੁਨ ਲਾ ਟਨਲ ਦੇ ਬਣਨ ਨਾਲ ਇਹ ਮੁਸ਼ਕਿਲਾਂ ਭੀ ਘੱਟ ਹੋਣਗੀਆਂ। ਮੈਂ ਲੱਦਾਖ ਦੇ ਮੇਰੇ ਭਾਈ-ਭੈਣਾਂ ਨੂੰ, ਇਸ ਟਨਲ ਦਾ ਕੰਮ ਸ਼ੁਰੂ ਹੋਣ ਦੀ ਵਿਸ਼ੇਸ਼ ਵਧਾਈ ਦਿੰਦਾ ਹਾਂ।

 

ਸਾਥੀਓ,

ਲੱਦਾਖ ਦੇ ਲੋਕਾਂ ਦਾ ਹਿਤ ਹਮੇਸ਼ਾ ਸਾਡੀ ਪ੍ਰਾਥਮਿਕਤਾ ਰਿਹਾ ਹੈ। ਮੈਨੂੰ ਯਾਦ ਹੈ, ਕੋਰੋਨਾ ਦੇ ਸਮੇਂ ਵਿੱਚ ਕਰਗਿਲ ਖੇਤਰ ਦੇ ਸਾਡੇ ਕਈ ਲੋਕ ਇਰਾਨ ਵਿੱਚ ਫਸ ਗਏ ਸਨ। ਉਨ੍ਹਾਂ ਨੂੰ ਵਾਪਸ ਲਿਆਉਣ ਦੇ ਲਈ ਮੈਂ ਵਿਅਕਤੀਗਤ ਪੱਧਰ ‘ਤੇ ਕਾਫੀ ਪ੍ਰਯਾਸ ਕੀਤੇ। ਇਰਾਨ ਤੋਂ ਲਿਆ ਕੇ ਉਨ੍ਹਾਂ ਨੂੰ ਜੈਸਲਮੇਰ ਵਿੱਚ ਠਹਿਰਾਇਆ ਗਿਆ ਸੀ ਅਤੇ ਜਦੋਂ ਸਿਹਤ ਦੀ ਦ੍ਰਿਸ਼ਟੀ ਤੋਂ ਪੂਰੀ ਤਰ੍ਹਾਂ ਸੰਤੋਸ਼ਜਨਕ ਰਿਪੋਰਟ ਮਿਲੀ ਉਸ ਦੇ ਬਾਅਦ ਉਨ੍ਹਾਂ ਸਭ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਗਿਆ। ਸਾਨੂੰ ਸੰਤੋਸ਼ ਹੈ ਕਿ ਅਸੀਂ ਅਨੇਕਾਂ ਜ਼ਿੰਦਗੀਆਂ ਨੂੰ ਬਚਾ ਪਾਏ। ਇੱਥੇ ਦੋ ਲੋਕਾਂ ਦੀਆਂ ਸੁਵਿਧਾਵਾਂ ਵਧਣ, Ease of Living ਵਧੇ, ਇਸ ਦੇ ਲਈ ਭਾਰਤ ਸਰਕਾਰ ਨਿਰੰਤਰ ਪ੍ਰਯਾਸ ਕਰ ਰਹੀ ਹੈ।

 

ਬੀਤੇ 5 ਵਰ੍ਹਿਆਂ ਵਿੱਚ ਹੀ ਅਸੀਂ ਲੱਦਾਖ ਦੇ ਬਜਟ ਨੂੰ 11 ਸੌ ਕਰੋੜ ਤੋਂ ਵਧਾ ਕੇ 6 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਯਾਨੀ, ਕਰੀਬ-ਕਰੀਬ 6 ਗੁਣਾ ਦਾ ਵਾਧਾ! ਇਹ ਪੈਸਾ ਅੱਜ ਲੱਦਾਖ ਦੇ ਲੋਕਾਂ ਦੇ ਵਿਕਾਸ ਵਿੱਚ, ਇੱਥੇ ਸੁਵਿਧਾਵਾਂ ਵਧਾਉਣ ਵਿੱਚ ਕੰਮ ਆ ਰਿਹਾ ਹੈ। ਆਪ (ਤੁਸੀਂ) ਦੇਖੋ, ਸੜਕ, ਬਿਜਲੀ, ਪਾਣੀ, ਸਿੱਖਿਆ, ਪਾਵਰ ਸਪਲਾਈ, ਰੋਜ਼ਗਾਰ- ਲੱਦਾਖ ਦਾ ਹਰ ਦਿਸ਼ਾ ਵਿੱਚ ਦ੍ਰਿਸ਼ ਭੀ ਬਦਲ ਰਿਹਾ ਹੈ, ਪਰਿਦ੍ਰਿਸ਼ ਭੀ ਬਦਲ ਰਿਹਾ ਹੈ। ਪਹਿਲੀ ਵਾਰ ਇੱਥੇ holistic ਪਲਾਨਿੰਗ ਦੇ ਨਾਲ ਕੰਮ ਹੋ ਰਹੇ ਹਨ। ਜਲ ਜੀਵਨ ਮਿਸ਼ਨ ਦੀ ਵਜ੍ਹਾ ਨਾਲ ਹੁਣ ਲੱਦਾਖ ਦੇ 90 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਵਿੱਚ ਪਾਇਪ ਨਾਲ ਪੀਣ ਦਾ ਪਾਣੀ ਪਹੁੰਚ ਰਿਹਾ ਹੈ। ਲੱਦਾਖ ਦੇ ਨੌਜਵਾਨਾਂ ਨੂੰ ਕੁਆਲਿਟੀ ਹਾਇਰ ਐਜੂਕੇਸ਼ਨ ਮਿਲੇ, ਇਸ ਦੇ ਲਈ ਇੱਥੇ ਸਿੰਧੂ ਸੈਂਟਰਲ ਯੂਨੀਵਰਸਿਟੀ ਦਾ ਨਿਰਮਾਣ ਹੋ ਰਿਹਾ ਹੈ। ਪੂਰੇ ਲੱਦਾਖ ਖੇਤਰ ਨੂੰ 4G ਨੈੱਟਵਰਕ ਨਾਲ ਜੋੜਨ ਦਾ ਕੰਮ ਭੀ ਚਲ ਰਿਹਾ ਹੈ। 13 ਕਿਲੋਮੀਟਰ ਲੰਬੀ ਜ਼ੋਜਿਲਾ ਟਨਲ ਦਾ ਕੰਮ ਭੀ ਜਾਰੀ ਹੈ। ਇਸ ਦੇ ਬਣਨ ਨਾਲ ਨੈਸ਼ਨਲ ਹਾਈਵੇਅ ਨੰਬਰ ਵੰਨ ‘ਤੇ ਭੀ ਆਲ ਵੈਦਰ ਕਨੈਕਟਿਵਿਟੀ ਹੋ ਜਾਵੇਗੀ।

 

ਸਾਥੀਓ,

ਅਸੀਂ ਦੇਸ਼ ਦੇ ਸੀਮਾਵਰਤੀ ਖੇਤਰਾਂ ਵਿੱਚ ਵਿਕਾਸ ਦੇ ਅਸਾਧਾਰਣ ਲਕਸ਼ ਤੈਅ ਕੀਤੇ ਹਨ, ਚੈਲੰਜਿੰਗ tasks ਨੂੰ ਆਪਣੇ ਹੱਥਾਂ ਵਿੱਚ ਲਿਆ ਹੈ। ਬਾਰਡਰ ਰੋਡ ਆਰਗਨਾਇਜ਼ੇਸ਼ਨ-BRO ਨੇ ਐਸੇ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਅਭੂਤਪੂਰਵ ਗਤੀ ਨਾਲ ਕੰਮ ਕੀਤਾ ਹੈ। BRO ਨੇ ਪਿਛਲੇ ਤਿੰਨ ਸਾਲ ਵਿੱਚ 330 ਤੋਂ ਜ਼ਿਆਦਾ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਪੂਰੇ ਕੀਤੇ ਹਨ। ਇਸ ਵਿੱਚ ਲੱਦਾਖ ਦੇ ਵਿਕਾਸ ਕਾਰਜਾਂ ਤੋਂ ਲੈ ਕੇ ਉੱਤਰ-ਪੂਰਬ ਵਿੱਚ ਸੇਲਾ ਟਨਲ ਜਿਹੇ ਪ੍ਰੋਜੈਕਟਸ ਭੀ ਸ਼ਾਮਲ ਹਨ। ਮੁਸ਼ਕਿਲ terrains ਵਿੱਚ ਵਿਕਾਸ ਦੀ ਇਹ ਗਤੀ ਨਵੇਂ ਭਾਰਤ ਦੀ ਸਮਰੱਥਾ ਅਤੇ ਦਿਸ਼ਾ, ਦੋਨੋਂ ਦਿਖਾਉਂਦੇ ਹਨ।

 

ਸਾਥੀਓ,

ਅੱਜ ਦੀਆਂ ਆਲਮੀ ਪਰਿਸਥਿਤੀਆਂ ਪਹਿਲੇ ਤੋਂ ਅਲੱਗ ਹਨ। ਇਸ ਲਈ ਸਾਡੀਆਂ ਸੈਨਾਵਾਂ ਨੂੰ ਹਥਿਆਰਾਂ ਅਤੇ ਉਪਕਰਣਾਂ ਦੇ ਨਾਲ-ਨਾਲ ਕਾਰਜਸ਼ੈਲੀ ਅਤੇ ਵਿਵਸਥਾਵਾਂ ਵਿੱਚ ਭੀ ਆਧੁਨਿਕ ਹੋਣਾ ਚਾਹੀਦਾ ਹੈ। ਇਸ ਲਈ ਦੇਸ਼ ਦਹਾਕਿਆਂ ਤੋਂ ਡਿਫੈਂਸ ਸੈਕਟਰ ਵਿੱਚ ਬੜੇ reforms ਦੀ ਜ਼ਰੂਰਤ ਮਹਿਸੂਸ ਕਰ ਰਿਹਾ ਸੀ। ਸੈਨਾ ਖ਼ੁਦ  ਵਰ੍ਹਿਆਂ ਤੋਂ ਇਸ ਦੀ ਮੰਗ ਕਰ ਰਹੀ ਸੀ। ਲੇਕਿਨ, ਦੁਰਭਾਗ ਨਾਲ ਪਹਿਲੇ ਇਸ ਨੂੰ ਉਤਨਾ ਮਹੱਤਵ ਨਹੀਂ ਦਿੱਤਾ ਗਿਆ। ਬੀਤੇ 10 ਵਰ੍ਹਿਆਂ ਵਿੱਚ ਅਸੀਂ ਡਿਫੈਂਸ reforms ਨੂੰ ਰੱਖਿਆ ਖੇਤਰ ਦੀ ਪਹਿਲੀ ਪ੍ਰਾਥਮਿਕਤਾ ਬਣਾਇਆ ਹੈ। ਇਨ੍ਹਾਂ reforms ਦੇ ਕਾਰਨ, ਅੱਜ ਸਾਡੀਆਂ ਸੈਨਾਵਾਂ ਜ਼ਿਆਦਾ ਸਮਰੱਥ ਹੋਈਆਂ ਹਨ, ਆਤਮਨਿਰਭਰ ਹੋ ਰਹੀਆਂ ਹਨ। ਅੱਜ ਡਿਫੈਂਸ procurement ਵਿੱਚ ਬੜੀ ਹਿੱਸੇਦਾਰੀ ਭਾਰਤੀ ਡਿਫੈਂਸ ਇੰਡਸਟ੍ਰੀ ਨੂੰ ਦਿੱਤੀ ਜਾ ਰਹੀ ਹੈ। ਡਿਫੈਂਸ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਬਜਟ ਦਾ ਭੀ 25 ਪ੍ਰਤੀਸ਼ਤ ਪ੍ਰਾਈਵੇਟ ਸੈਕਟਰ ਦੇ ਲਈ ਰਿਜ਼ਰਵ ਕੀਤਾ ਗਿਆ ਹੈ। ਅਜਿਹੇ ਹੀ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਭਾਰਤ ਦਾ ਡਿਫੈਂਸ ਪ੍ਰੋਡਕਸ਼ਨ ਹੁਣ ਸਵਾ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਚੁੱਕਿਆ ਹੈ। ਕਦੇ ਭਾਰਤ ਦੀ ਗਿਣਤੀ ਹਥਿਆਰ ਮੰਗਾਉਣ ਵਾਲੇ ਦੇਸ਼ ਦੇ ਰੂਪ ਵਿੱਚ ਸੀ। ਹੁਣ ਭਾਰਤ exporter ਦੇ ਤੌਰ ‘ਤੇ ਆਪਣੀ ਪਹਿਚਾਣ ਬਣਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀਆਂ ਸੈਨਾਵਾਂ ਨੇ 5000 ਤੋਂ ਜ਼ਿਆਦਾ ਹਥਿਆਰਾਂ ਅਤੇ ਮਿਲਿਟਰੀ ਉਪਕਰਣਾਂ ਦੀ ਲਿਸਟ ਬਣਾ ਕੇ ਤੈਅ ਕੀਤਾ ਹੈ ਕਿ ਹੁਣ ਇਹ 5000 ਆਇਟਮਸ ਬਾਹਰ ਤੋਂ ਨਹੀਂ ਮੰਗਵਾਈਆਂ ਜਾਣਗੀਆਂ। ਮੈਂ ਇਸ ਦੇ ਲਈ ਸੈਨਾ ਲੀਡਰਸ਼ਿਪ ਨੂੰ ਵਧਾਈ ਦਿੰਦਾ ਹਾਂ।

 

ਸਾਥੀਓ,

ਡਿਫੈਂਸ ਸੈਕਟਰ ਵਿੱਚ reforms ਦੇ ਲਈ ਭੀ ਮੈਂ ਭਾਰਤ ਦੀਆਂ ਆਰਮਡ ਫੋਰਸਿਜ਼ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਸਾਡੀਆਂ ਸੈਨਾਵਾਂ ਨੇ ਬੀਤੇ ਵਰ੍ਹਿਆਂ ਵਿੱਚ ਕਈ ਸਾਹਸਿਕ ਨਿਰਣੇ ਲਏ ਹਨ। ਸੈਨਾ ਦੁਆਰਾ ਕੀਤੇ ਗਏ ਜ਼ਰੂਰੀ reforms ਦੀ ਇੱਕ ਉਦਾਹਰਣ ਅਗਨੀਪਥ ਸਕੀਮ ਭੀ ਹੈ। ਦਹਾਕਿਆਂ ਤੱਕ, ਸੰਸਦ ਤੋਂ ਲੈ ਕੇ ਅਨੇਕ ਕਮੇਟੀ ਤੱਕ ਵਿੱਚ ਸੈਨਾਵਾਂ ਨੂੰ ਯੁਵਾ ਬਣਾਉਣ ‘ਤੇ ਚਰਚਾਵਾਂ ਹੁੰਦੀਆਂ ਰਹੀਆਂ ਹਨ। ਭਾਰਤ ਦੇ ਸੈਨਿਕਾਂ ਦੀ ਔਸਤ ਉਮਰ Global Average ਤੋਂ ਜ਼ਿਆਦਾ ਹੋਣਾ, ਇਹ ਸਾਡੀ ਸਭ ਦੀ ਚਿੰਤਾ ਵਧਾਉਂਦਾ ਰਿਹਾ ਹੈ। ਇਸ ਲਈ ਇਹ ਵਿਸ਼ਾ ਵਰ੍ਹਿਆਂ ਤੱਕ ਅਨੇਕ ਕਮੇਟੀਆਂ ਵਿੱਚ ਭੀ ਉੱਠਿਆ ਹੈ। ਲੇਕਿਨ ਦੇਸ਼ ਦੀ ਸੁਰੱਖਿਆ ਨਾਲ ਜੁੜੀ ਇਸ ਚੁਣੌਤੀ ਦੇ ਸਮਾਧਾਨ ਦੀ ਪਹਿਲੇ ਇੱਛਾ-ਸ਼ਕਤੀ ਨਹੀਂ ਦਿਖਾਈ ਗਈ। ਸ਼ਾਇਦ ਕੁਝ ਲੋਕਾਂ ਦੀ ਮਾਨਸਿਕਤਾ ਹੀ ਅਜਿਹੀ ਸੀ ਕਿ ਸੈਨਾ ਮਤਲਬ ਨੇਤਾਵਾਂ ਨੂੰ ਸਲਾਮ ਕਰਨਾ, ਪਰੇਡ ਕਰਨਾ। ਸਾਡੇ ਲਈ ਸੈਨਾ ਮਤਲਬ 140 ਕਰੋੜ ਦੇਸ਼ਵਾਸੀਆਂ ਦੀ ਆਸਥਾ; ਸਾਡੇ ਲਈ ਸੈਨਾ ਮਤਲਬ 140 ਕਰੋੜ ਦੇਸ਼ਵਾਸੀਆਂ ਦੀ ਸ਼ਾਂਤੀ ਦੀ ਗਰੰਟੀ; ਸਾਡੇ ਲਈ ਸੈਨਾ ਮਤਲਬ ਦੇਸ਼ ਦੀਆਂ ਸੀਮਾਵਾਂ ਨੂੰ ਸੁਰੱਖਿਆ ਦੀ ਗਰੰਟੀ।

 

ਅਗਨੀਪਥ ਯੋਜਨਾ ਦੇ ਜ਼ਰੀਏ ਦੇਸ਼ ਨੇ ਇਸ ਮਹੱਤਵਪੂਰਨ ਸੁਪਨੇ ਨੂੰ ਅਡਰੈੱਸ ਕੀਤਾ ਹੈ। ਅਗਨੀਪਥ ਦਾ ਲਕਸ਼ ਸੈਨਾਵਾਂ ਨੂੰ ਯੁਵਾ ਬਣਾਉਣਾ ਹੈ, ਅਗਨੀਪਥ ਦਾ ਲਕਸ਼ ਸੈਨਾਵਾਂ ਨੂੰ ਯੁੱਧ ਦੇ ਲਈ ਨਿਰੰਤਰ ਯੋਗ ਬਣਾ ਕੇ ਰੱਖਣਾ ਹੈ। ਦੁਰਭਾਗ ਨਾਲ , ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਤਨੇ ਸੰਵੇਦਨਸ਼ੀਲ ਵਿਸ਼ੇ ਨੂੰ ਕੁਝ ਲੋਕਾਂ ਨੇ ਰਾਜਨੀਤੀ ਦਾ ਵਿਸ਼ਾ ਬਣਾ ਦਿੱਤਾ ਹੈ। ਕੁਝ ਲੋਕ ਸੈਨਾ ਦੇ ਇਸ reform ‘ਤੇ ਭੀ ਆਪਣੇ ਵਿਅਕਤੀਗਤ ਸੁਆਰਥ ਵਿੱਚ ਝੂਠ ਦੀ ਰਾਜਨੀਤੀ ਕਰ ਰਹੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸੈਨਾਵਾਂ ਵਿੱਚ ਹਜ਼ਾਰਾਂ ਕਰੋੜ ਦੇ ਘੁਟਾਲੇ ਕਰਕੇ ਸਾਡੀਆਂ ਸੈਨਾਵਾਂ ਨੂੰ ਕਮਜ਼ੋਰ ਕੀਤਾ। ਇਹ ਉਹੀ ਲੋਕ ਹਨ ਜੋ ਚਾਹੁੰਦੇ ਸਨ ਕਿ ਏਅਰਫੋਰਸ ਨੂੰ ਕਦੇ ਆਧੁਨਿਕ ਫਾਇਟਰ ਜੈੱਟ ਨਾ ਮਿਲ ਪਾਉਣ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਤੇਜਸ ਫਾਇਟਰ ਪਲੇਨ ਨੂੰ ਭੀ ਡਿੱਬੇ ਵਿੱਚ ਬੰਦ ਕਰਨ ਦੀ ਤਿਆਰੀ ਕਰ ਲਈ ਸੀ।

 

ਸਾਥੀਓ,

ਸਚਾਈ ਇਹ ਹੈ ਕਿ ਅਗਨੀਪਥ ਯੋਜਨਾ ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਦਾ ਸਮਰੱਥਾਵਾਨ ਯੁਵਾ ਭੀ ਮਾਤਭੂਮੀ ਦੀ ਸੇਵਾ ਦੇ ਲਈ ਅੱਗੇ ਆਵੇਗਾ। ਪ੍ਰਾਈਵੇਟ ਸੈਕਟਰ ਅਤੇ ਪੈਰਾਮਿਲਿਟਰੀ ਫੋਰਸਿਜ਼ ਵਿੱਚ ਭੀ ਅਗਨੀਵੀਰਾਂ ਨੂੰ ਪ੍ਰਾਥਮਿਕਤਾ ਦੇਣ ਦੀਆਂ ਘੋਸ਼ਣਾਵਾਂ ਕੀਤੀਆਂ ਹਨ। ਮੈਂ ਤਾਂ ਹੈਰਾਨ ਹਾਂ ਕੁਝ ਲੋਕਾਂ ਦੀ ਸਮਝ ਨੂੰ ਕੀ ਹੋਇਆ ਹੈ। ਉਨ੍ਹਾਂ ਦੀ ਸੋਚ ਨੂੰ ਕੀ ਹੋ ਚੁੱਕਿਆ ਹੈ। ਐਸਾ ਭਰਮ ਫੈਲਾ ਰਹੇ ਹਨ ਕਿ ਸਰਕਾਰ ਪੈਨਸ਼ਨ ਦੇ ਪੈਸੇ ਬਚਾਉਣ ਦੇ ਲਈ ਇਹ ਯੋਜਨਾ ਲੈ ਕੇ ਆਈ। ਮੈਨੂੰ ਐਸੇ ਲੋਕਾਂ ਦੀ ਸੋਚ ਤੋਂ ਸ਼ਰਮ ਆਉਂਦੀ ਹੈ ਲੇਕਿਨ ਐਸੇ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ, ਜ਼ਰਾ ਕੋਈ ਮੈਨੂੰ ਦੱਸੇ ਅੱਜ ਮੋਦੀ ਦੇ ਸ਼ਾਸਨਕਾਲ ਵਿੱਚ ਜੋ ਭਰਤੀ ਹੋਵੇਗਾ ਕੀ ਅੱਜ ਹੀ ਉਸ ਨੂੰ ਪੈਨਸ਼ਨ ਦੇਣੀ ਹੈ ਕੀ। ਉਸ ਨੂੰ ਪੈਨਸ਼ਨ ਦੇਣ ਦੀ ਨੌਬਤ 30 ਸਾਲ ਦੇ ਬਾਅਦ ਆਵੇਗੀ। ਅਤੇ ਤਦ ਤਾਂ ਮੋਦੀ 105 ਸਾਲ ਦਾ ਹੋ ਗਿਆ ਹੋਵੇਗਾ ਅਤੇ ਤਦ ਭੀ ਕੀ ਮੋਦੀ ਦੀ ਸਰਕਾਰ ਹੋਵੇਗੀ। ਕੀ ਮੋਦੀ ਜਦੋਂ 105 ਸਾਲ ਦਾ ਹੋਵੇਗਾ, 30 ਸਾਲ ਦੇ ਬਾਅਦ ਜਦੋਂ ਪੈਨਸ਼ਨ ਬਣੇਗੀ, ਉਸ ਦੇ ਲਈ ਇਹ ਮੋਦੀ ਐਸਾ ਸਿਆਸਤਦਾਨ (राजनीतिज्ञ) ਹੈ ਜੋ ਅੱਜ ਗਾਲੀ ਖਾਵੇਗਾ। ਇਹ ਆਪ (ਤੁਸੀਂ) ਕਰ ਕੀ ਰਹੇ ਹੋ। ਲੇਕਿਨ ਸਾਥੀਓ, ਮੇਰੇ ਲਈ ਦਲ ਨਹੀਂ ਦੇਸ਼ ਹੀ ਸਰਬਉੱਚ (सर्वोपरि) ਹੈ। ਅਤੇ ਸਾਥੀਓ ਅੱਜ ਗਰਵ (ਮਾਣ) ਨਾਲ ਕਹਿਣਾ ਚਾਹੁੰਦਾ ਹਾਂ ਸੈਨਾਵਾਂ ਦੁਆਰਾ ਲਏ ਗਏ ਫ਼ੈਸਲੇ ਦਾ ਅਸੀਂ ਸਨਮਾਨ ਕੀਤਾ ਹੈ। ਜਿਹਾ ਮੈਂ ਪਹਿਲੇ ਕਿਹਾ, ਅਸੀਂ ਰਾਜਨੀਤੀ ਦੇ ਲਈ ਨਹੀਂ ਰਾਸ਼ਟਰਨੀਤੀ ਦੇ ਲਈ ਕੰਮ ਕਰਦੇ ਹਾਂ। ਸਾਡੇ ਲਈ ਰਾਸ਼ਟਰ ਦੀ ਸੁਰੱਖਿਆ ਸਰਬਉੱਚ (सर्वोपरि) ਹੈ। ਸਾਡੇ ਲਈ 140 ਕਰੋੜ ਦੀ ਸ਼ਾਂਤੀ, ਇਹ ਸਭ ਤੋਂ ਪਹਿਲੇ ਹੈ।

 

ਸਾਥੀਓ,

ਜੋ ਲੋਕ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ, ਉਨ੍ਹਾਂ ਦਾ ਇਤਿਹਾਸ ਸਾਖੀ ਹੈ ਕਿ ਉਨ੍ਹਾਂ ਨੂੰ ਸੈਨਿਕਾਂ ਦੀ ਕੋਈ ਪਰਵਾਹ ਨਹੀਂ ਸੀ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਇੱਕ ਮਾਮੂਲੀ ਰਕਮ 500 ਕਰੋੜ ਰੁਪਏ ਦਿਖਾ-ਦਿਖਾ ਕੇ ਵੰਨ ਰੈਂਕ ਵੰਨ ਪੈਨਸ਼ਨ ‘ਤੇ ਝੂਠ ਬੋਲਿਆ ਸੀ। ਇਹ ਸਾਡੀ ਸਰਕਾਰ ਹੈ ਜਿਸ ਨੇ ਵੰਨ ਰੈਂਕ ਵੰਨ ਪੈਨਸ਼ਨ ਲਾਗੂ ਕੀਤਾ, ਸਾਬਕਾ ਸੈਨਿਕਾਂ ਨੂੰ ਸਵਾ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਿੱਤੇ ਹਨ। ਕਿੱਥੇ 500 ਕਰੋੜ ਅਤੇ ਕਿਤੇ ਸਵਾ ਲੱਖ ਕਰੋੜ! ਇਤਨਾ ਝੂਠ ਅਤੇ ਦੇਸ਼ ਦੇ ਜਵਾਨਾਂ ਦੀਆਂ ਅੱਖਾਂ ਵਿੱਚ ਧੂਲ ਝੋਕਣ ਦਾ ਪਾਪ! ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਜ਼ਾਦੀ ਦੇ 7 ਦਹਾਕੇ ਬਾਅਦ ਭੀ, ਸੈਨਾ ਦੀ ਮੰਗ ਹੋਣ ਦੇ ਬਾਅਦ ਭੀ, ਵੀਰ ਸੈਨਿਕਾਂ ਦੇ ਪਰਿਵਾਰਾਂ ਦੀ ਮੰਗ ਹੋਣ ਦੇ ਬਾਅਦ ਭੀ ਸਾਡੇ ਸ਼ਹੀਦਾਂ ਦੇ ਲਈ ਵਾਰ ਮੈਮੋਰੀਅਲ ਨਹੀਂ ਬਣਾਇਆ, ਟਾਲਦੇ ਰਹੇ, ਕਮੇਟੀਆਂ ਬਣਾਉਂਦੇ ਰਹੇ, ਨਕਸ਼ੇ ਦਿਖਾਉਂਦੇ ਰਹੇ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸੀਮਾ ‘ਤੇ ਤੈਨਾਤ ਸਾਡੇ ਜਵਾਨਾਂ ਨੂੰ ਉਚਿਤ ਬੁਲਟਪਰੂਫ ਜੈਕੇਟਸ ਭੀ ਨਹੀਂ ਦਿੱਤੀਆਂ ਸਨ। ਅਤੇ ਸਾਥੀਓ ਇਹ ਉਹੀ ਲੋਕ ਹਨ ਜੋ ਕਰਗਿਲ ਵਿਜੈ ਦਿਵਸ ਨੂੰ ਭੀ ਨਜ਼ਰਅੰਦਾਜ਼ ਕਰਦੇ ਰਹੇ। ਇਹ ਤਾਂ ਦੇਸ਼ ਦੀ ਕੋਟਿ-ਕੋਟਿ ਜਨਤਾ ਦਾ ਅਸ਼ੀਰਵਾਦ ਹੈ ਕਿ ਮੈਨੂੰ ਤੀਸਰੀ ਵਾਰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਅਤੇ ਇਸ ਲਈ ਅੱਜ ਇਹ ਮਹੱਤਵਪੂਰਨ ਇਤਿਹਾਸਿਕ ਘਟਨਾ ਨੂੰ ਅਸੀਂ  ਫਿਰ ਯਾਦ ਕਰ ਪਾ ਰਹੇ ਹਾਂ। ਵਰਨਾ ਅਗਰ ਉਹੀ ਆ ਜਾਂਦੇ ਤਾਂ ਇਸ ਯੁੱਧ ਵਿਜੈ ਦੀ ਸਵਾਰੀ ਨੂੰ ਯਾਦ ਨਹੀਂ ਕਰਦੇ।

 

ਸਾਥੀਓ,

ਕਰਗਿਲ ਦੀ ਵਿਜੈ ਇਹ ਕਿਸੇ ਸਰਕਾਰ ਦੀ ਵਿਜੈ ਨਹੀਂ ਸੀ, ਕਰਗਿਲ ਦੀ ਵਿਜੈ ਇਹ ਕਿਸੇ ਦਲ ਦੀ ਨਹੀਂ ਸੀ। ਇਹ ਵਿਜੈ ਦੇਸ਼ ਦੀ ਸੀ, ਇਹ ਵਿਜੈ ਦੇਸ਼ ਦੀ ਵਿਰਾਸਤ ਹੈ। ਇਹ ਦੇਸ਼ ਦੇ ਗਰਵ (ਮਾਣ) ਅਤੇ ਸਵੈਮਾਣ ਦਾ ਪੁਰਬ ਹੈ। ਮੈਂ ਇੱਕ ਵਾਰ ਫਿਰ 140 ਕਰੋੜ ਦੇਸ਼ਵਾਸੀਆਂ ਦੀ ਤਰਫ਼ ਤੋਂ ਮੇਰੇ ਵੀਰ ਜਵਾਨਾਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਸਾਰੇ ਦੇਸ਼ਵਾਸੀਆਂ ਨੂੰ ਮੁੜ ਇੱਕ ਵਾਰ ਕਰਗਿਲ ਵਿਜੈ ਦੇ 25 ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ!!! ਮੇਰੇ ਉਨ੍ਹਾਂ ਵੀਰ ਸ਼ਹੀਦਾਂ ਦੇ ਲਈ ਹੈ, ਮੇਰੀ ਭਾਰਤ ਮਾਤਾ ਦੇ ਵੀਰ ਸਪੂਤਾਂ ਦੇ ਲਈ ਹੈ।

 

ਭਾਰਤ ਮਾਤਾ ਕੀ ਜੈ!!!

ਭਾਰਤ ਮਾਤਾ ਕੀ ਜੈ!!!

ਭਾਰਤ ਮਾਤਾ ਕੀ ਜੈ!!!

ਬਹੁਤ ਬਹੁਤ ਧੰਨਵਾਦ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Government announces major projects to boost capacity at Kandla Port with Rs 57,000-crore investment

Media Coverage

Government announces major projects to boost capacity at Kandla Port with Rs 57,000-crore investment
NM on the go

Nm on the go

Always be the first to hear from the PM. Get the App Now!
...
President of the European Council, Antonio Costa calls PM Narendra Modi
January 07, 2025
PM congratulates President Costa on assuming charge as the President of the European Council
The two leaders agree to work together to further strengthen the India-EU Strategic Partnership
Underline the need for early conclusion of a mutually beneficial India- EU FTA

Prime Minister Shri. Narendra Modi received a telephone call today from H.E. Mr. Antonio Costa, President of the European Council.

PM congratulated President Costa on his assumption of charge as the President of the European Council.

Noting the substantive progress made in India-EU Strategic Partnership over the past decade, the two leaders agreed to working closely together towards further bolstering the ties, including in the areas of trade, technology, investment, green energy and digital space.

They underlined the need for early conclusion of a mutually beneficial India- EU FTA.

The leaders looked forward to the next India-EU Summit to be held in India at a mutually convenient time.

They exchanged views on regional and global developments of mutual interest. The leaders agreed to remain in touch.