"ਸਾਡੀ ਯੁਵਾ ਸ਼ਕਤੀ ਦੀ ‘ਕਰ ਸਕਦੇ ਹਾਂ' ਦੀ ਭਾਵਨਾ, ਸਭ ਨੂੰ ਪ੍ਰੇਰਿਤ ਕਰਦੀ ਹੈ"
"ਅੰਮ੍ਰਿਤ ਕਾਲ ਵਿੱਚ ਦੇਸ਼ ਨੂੰ ਅੱਗੇ ਲਿਜਾਣ ਦੇ ਲਈ, ਸਾਨੂੰ ਆਪਣੇ ਕਰਤੱਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਜ਼ੋਰ ਦੇਣਾ ਚਾਹੀਦਾ ਹੈ"
“ਯੁਵਾ ਸ਼ਕਤੀ ਭਾਰਤ ਦੀ ਯਾਤਰਾ ਦੀ ਪ੍ਰੇਰਕ ਸ਼ਕਤੀ ਹੈ। ਅਗਲੇ 25 ਸਾਲ ਰਾਸ਼ਟਰ ਨਿਰਮਾਣ ਲਈ ਅਹਿਮ ਹਨ”
"ਯੁਵਾ ਹੋਣਾ ਸਾਡੇ ਪ੍ਰਯਾਸਾਂ ਵਿੱਚ ਗਤੀਸ਼ੀਲ ਹੋਣਾ ਹੈ। ਯੁਵਾ ਹੋਣਾ ਸਾਡੇ ਪਰਿਪੇਖ ਵਿੱਚ ਮਨੋਰਮ ਹੋਣਾ ਹੈ। ਯੁਵਾ ਹੋਣਾ ਵਿਹਾਰਕ ਹੋਣਾ ਹੈ"
“ਪੂਰੀ ਦੁਨੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੈ। ਇਹ ਤੁਹਾਡੀ ਸਦੀ ਹੈ, ਭਾਰਤ ਦੇ ਨੌਜਵਾਨਾਂ ਦੀ ਸਦੀ ਹੈ”
“ਇਹ ਜ਼ਰੂਰੀ ਹੈ ਕਿ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਸਕਾਰਾਤਮਕ ਪ੍ਰਯਾਸ ਕਰੀਏ ਅਤੇ ਵਿਕਸਿਤ ਰਾਸ਼ਟਰਾਂ ਤੋਂ ਵੀ ਅੱਗੇ ਵਧੀਏ”
"ਸੁਆਮੀ ਵਿਵੇਕਾਨੰਦ ਦੇ ਦੋ ਸੰਦੇਸ਼- ਸੰਸਥਾ ਅਤੇ ਇਨੋਵੇਸ਼ਨ ਹਰ ਯੁਵਾ ਦੇ ਜੀਵਨ ਦਾ ਹਿੱਸਾ ਹੋਣੇ ਚਾਹੀਦੇ ਹਨ"
"ਅੱਜ ਸਾਡੇ ਦੇਸ਼ ਦਾ ਲਕਸ਼ ਹੈ - ਵਿਕਸਿਤ ਭਾਰਤ, ਸਸ਼ਕਤ ਭਾਰਤ"

ਕਾਰਜਕ੍ਰਮ ਵਿੱਚ ਉਪਸਥਿਤ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ ਜੀ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਰਾਜ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ ਅਤੇ ਕਰਨਾਟਕ ਦੇ, ਅਤੇ ਦੇਸ਼ ਦੇ ਮੇਰੇ ਨੌਜਵਾਨ ਸਾਥੀਓ!

ਮੁਰੂ ਸਾਵਿਰਾ ਮਠਾ, ਸਿੱਧਾਰੂਢਾ ਮਠਾ, ਇੰਤਹਾ ਅਨੇਕ ਮਠਾਗਲਾ ਕਸ਼ੇਤਰਕਕੇ ਨੰਨਾ ਨਮਸਕਾਰਗਲੂ! ਰਾਨੀ ਚੇਨੰਮਾ ਨਾ ਨਾਡੁ, ਸੰਗੋੱਲੀ ਰਾਯੱਣਾ ਨਾ ਬੀਡੂ, ਈ ਪੁਨਯ ਭੂਮੀ-ਗੇ ਨੰਨਾ ਨਮਸਕਾਰਗਲੂ!

(मूरु साविरा मठा, सिध्दारूढा मठा, इन्तहा अनेक मठागला क्षेत्रकके नन्ना नमस्कारगलू! रानी चेन्नम्मा ना नाडु, संगोल्ली रायण्णा ना बीडू, ई पुन्य भूमि-गे नन्ना नमस्कारगलू!)

ਕਰਨਾਟਕਾ ਦਾ ਇਹ ਖੇਤਰ ਆਪਣੀ ਪਰੰਪਰਾ, ਸੰਸਕ੍ਰਿਤੀ ਅਤੇ ਗਿਆਨ ਦੇ ਲਈ ਪ੍ਰਸਿੱਧ ਹੈ। ਇੱਥੋਂ ਦੀਆਂ ਅਨੇਕ ਵਿਭੂਤੀਆਂ ਨੂੰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਖੇਤਰ ਨੇ ਦੇਸ਼ ਨੂੰ ਇੱਕ ਤੋਂ ਵਧ ਕੇ ਇੱਕ ਮਹਾਨ ਸੰਗੀਤਕਾਰ ਦਿੱਤੇ ਹਨ। ਪੰਡਿਤ ਕੁਮਾਰ ਗੰਧਰਵ, ਪੰਡਿਤ ਬਸਵਰਾਜ ਰਾਜਗੁਰੂ, ਪੰਡਿਤ ਮੱਲਿਕਾਰਜੁਨ ਮਾਨਸੁਰ, ਭਾਰਤ ਰਤਨ ਪੰਡਿਤ ਭੀਮਸੇਨ ਜੋਸ਼ੀ ਅਤੇ ਪੰਡਿਤਾ ਗੰਗੁਬਾਈ ਹੰਗਲ ਜੀ ਨੂੰ ਮੈਂ ਅੱਜ ਹੁੱਬਲੀ ਦੀ ਧਰਤੀ ‘ਤੇ ਆ ਕੇ ਨਮਨ ਕਰਦੇ ਹੋਏ ਆਪਣੀ ਸ਼ਰਧਾਂਜਲੀ ਦਿੰਦਾ ਹਾਂ।

ਸਾਥੀਓ,

ਸਾਲ 2023 ਵਿੱਚ ‘ਰਾਸ਼ਟਰੀ ਯੁਵਾ ਦਿਵਸ’ ਦਾ ਇਹ ਦਿਨ ਬਹੁਤ ਵਿਸ਼ੇਸ਼ ਹੈ। ਇੱਕ ਤਰਫ਼ ਇਹ ਊਰਜਾ ਮਹੋਤਸਵ, ਅਤੇ ਦੂਸਰੀ ਤਰਫ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ! “ਉਠੋ, ਜਾਗੋ ਅਤੇ ਲਕਸ਼ ਤੋਂ ਪਹਿਲਾਂ ਮਤ (ਨਾ) ਰੁਕੋ”! ਏਲੀ! ਏਦੇਲੀ!! ਗੁਰੀ ਮੁੱਟੁਵਾ ਤਨਕਾ ਨਿੱਲਦਿਰੀ। ਵਿਵੇਕਾਨੰਦ ਜੀ ਦਾ ਇਹ ਉਦਘੋਸ਼, ਭਾਰਤ ਦੇ ਨੌਜਵਾਨਾਂ (ਯੁਵਾਵਾਂ) ਦਾ ਜੀਵਨ ਮੰਤਰ ਹੈ। ਅੱਜ ਅੰਮ੍ਰਿਤ ਕਾਲ ਵਿੱਚ ਅਸੀਂ ਆਪਣੇ ਕਰਤੱਵਾਂ ‘ਤੇ ਜ਼ੋਰ ਦਿੰਦੇ ਹੋਏ, ਆਪਣੇ ਕਰਤੱਵਾਂ ਨੂੰ ਸਮਝਦੇ ਹੋਏ, ਦੇਸ਼ ਨੂੰ ਅੱਗੇ ਵਧਾਉਣਾ ਹੈ। ਅਤੇ ਇਸ ਵਿੱਚ ਭਾਰਤ ਦੇ ਨੌਜਵਾਨਾਂ (ਯੁਵਾਵਾਂ) ਦੇ ਸਾਹਮਣੇ ਸੁਆਮੀ ਵਿਵੇਕਾਨੰਦ ਜੀ ਦੀ ਬੜੀ ਪ੍ਰੇਰਣਾ ਹੈ। ਮੈਂ ਇਸ ਅਵਸਰ ‘ਤੇ ਸੁਆਮੀ ਵਿਵੇਕਾਨੰਦ ਜੀ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ। ਹਾਲੇ ਕੁਝ ਦਿਨ ਹੀ ਪਹਿਲਾਂ, ਕਰਨਾਟਕਾ ਦੀ ਧਰਤੀ ਦੇ ਇੱਕ ਹੋਰ ਮਹਾਨ ਸੰਤ ਸ਼੍ਰੀ ਸਿੱਧੇਸ਼ਵਰ ਸੁਆਮੀ ਜੀ ਦਾ ਦੇਹਾਵਸਾਨ (ਅਕਾਲ ਚਲਾਣਾ) ਹੋਇਆ ਹੈ। ਮੈਂ ਸ਼੍ਰੀ ਸਿੱਧੇਸ਼ਵਰ ਸੁਆਮੀ ਜੀ ਨੂੰ ਵੀ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

ਸਾਥੀਓ,

ਸੁਆਮੀ ਵਿਵੇਕਾਨੰਦ ਦਾ ਕਰਨਾਟਕਾ ਨਾਲ ਅਦਭੁਤ ਰਿਸ਼ਤਾ ਸੀ। ਉਨ੍ਹਾਂ ਨੇ ਆਪਣੇ ਜੀਵਨ-ਕਾਲ ਵਿੱਚ ਕਰਨਾਟਕਾ ਅਤੇ ਇਸ ਖੇਤਰ ਦੀਆਂ ਕਈ ਯਾਤਰਾਵਾਂ ਕੀਤੀਆਂ ਸਨ। ਬੰਗਲੁਰੂ ਜਾਂਦੇ ਸਮੇਂ ਉਹ ਹੁੱਬਲੀ-ਧਾਰਵਾੜ ਵੀ ਆਏ ਸਨ। ਇਨ੍ਹਾਂ ਯਾਤਰਾਵਾਂ ਨੇ ਉਨ੍ਹਾਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਮੈਸੂਰ ਦੇ ਮਹਾਰਾਜਾ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਸੁਆਮੀ ਵਿਵੇਕਾਨੰਦ ਨੂੰ ਸ਼ਿਕਾਗੋ ਯਾਤਰਾ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ। ਸੁਆਮੀ ਜੀ ਦਾ ਭਾਰਤ ਭ੍ਰਮਣ (ਦੌਰਾ) ਇਸ ਬਾਤ ਦਾ ਵੀ ਪ੍ਰਮਾਣ ਹੈ ਕਿ ਕਿਤਨੀਆਂ ਹੀ ਸਦੀਆਂ ਤੋਂ ਸਾਡੀ ਚੇਤਨਾ ਇੱਕ ਸੀ, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੀ ਆਤਮਾ ਇੱਕ ਸੀ। ਇਹ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਇੱਕ ਅਮਰ ਉਦਾਹਰਣ ਹੈ। ਇਸੇ ਭਾਵਨਾ ਨੂੰ ਅੰਮ੍ਰਿਤਕਾਲ ਵਿੱਚ ਦੇਸ਼ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧਾ ਰਿਹਾ ਹੈ।

ਸਾਥੀਓ,

ਸੁਆਮੀ ਵਿਵੇਕਾਨੰਦ ਜੀ ਕਹਿੰਦੇ ਸਨ ਕਿ ਜਦੋਂ ਯੁਵਾ ਊਰਜਾ ਹੋਵੇ, ਜਦੋਂ ਯੁਵਾ ਸ਼ਕਤੀ ਹੋਵੇ, ਤਾਂ ਭਵਿੱਖ ਦਾ ਨਿਰਮਾਣ ਕਰਨਾ, ਰਾਸ਼ਟਰ ਦਾ ਨਿਰਮਾਣ ਕਰਨਾ ਉਤਨਾ ਹੀ ਅਸਾਨ ਹੁੰਦਾ ਹੈ। ਕਰਨਾਟਕਾ ਦੀ ਇਸ ਧਰਤੀ ਨੇ ਖ਼ੁਦ ਐਸੀਆਂ ਕਿਤਨੀਆਂ ਹੀ ਮਾਹਨ ਵਿਭੂਤੀਆਂ ਦਿੱਤੀਆਂ ਹਨ, ਜਿਨ੍ਹਾਂ ਨੇ ਆਪਣੇ ਕਰਤੱਵਾਂ ਨੂੰ ਸਭ ਤੋਂ ਉੱਪਰ ਰੱਖਿਆ, ਬੇਹਦ ਘੱਟ ਉਮਰ ਵਿੱਚ ਅਸਾਧਾਰਣ ਕੰਮ ਕੀਤੇ। ਕਿੱਤੂਰ ਦੀ ਰਾਣੀ ਚੇਨੰਮਾ ਦੇਸ਼ ਦੀਆਂ ਮੋਹਰੀ ਮਹਿਲਾ ਸੁਤੰਤਰਤਾ ਸੈਨਾਨੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਸਭ ਤੋਂ ਮੁਸ਼ਕਿਲ ਸਮੇਂ ਵਿੱਚ ਵੀ ਆਜ਼ਾਦੀ ਦੀ ਲੜਾਈ ਨੂੰ ਅਗਵਾਈ ਦਿੱਤੀ। ਰਾਣੀ ਚੇਨੰਮਾ ਦੀ ਹੀ ਸੈਨਾ ਵਿੱਚ ਉਨ੍ਹਾਂ ਦੀ ਸਾਥੀ ਸੰਗੋੱਲੀ ਰਾਯੱਣਾ ਜਿਹੇ ਵੀਰ ਜੋਧੇ ਵੀ ਸਨ, ਜਿਨ੍ਹਾਂ ਦੇ ਸ਼ੌਰਯ ਨੇ ਬ੍ਰਿਟਿਸ਼ ਸੈਨਾ ਦਾ ਹੌਸਲਾ ਤੋੜ ਦਿੱਤਾ ਸੀ। ਇਸੇ ਧਰਤੀ ਨੇ ਨਾਰਾਇਣ ਮਹਾਦੇਵ ਡੋਨੀ ਮਾਤਰ 14 ਸਾਲ ਦੀ ਉਮਰ ਵਿੱਚ ਦੇਸ਼ ਦੇ ਲਈ ਬਲੀਦਾਨ ਦੇਣ ਵਾਲੇ ਸ਼ਹੀਦ ਬਣੇ ਸਨ।

ਯੁਵਾ ਦੀ ਜੀਵਟਤਾ ਕੀ ਹੁੰਦੀ ਹੈ, ਉਸ ਦੇ ਹੌਸਲੇ ਕਿਵੇਂ ਮੌਤ ਨੂੰ ਵੀ ਮਾਤ ਦੇ ਸਕਦੇ ਹਨ, ਇਹ ਕਰਨਾਟਕਾ ਦੇ ਸਪੂਤ ਲਾਂਸ ਨਾਇਕ ਹਨੁਮਨ-ਥੱਪਾ ਖੋੱਪੜ ਨੇ ਸਿਆਚਿਨ ਦੇ ਪਹਾੜਾਂ ਵਿੱਚ ਦਿਖਾ ਦਿੱਤਾ ਸੀ। ਮਾਇਨਸ 55 ਡਿਗਰੀ ਤਾਪਮਾਨ ਵਿੱਚ ਵੀ ਉਹ 6 ਦਿਨ ਤੱਕ ਜੂਝਦੇ ਰਹੇ, ਅਤੇ ਜਿੰਦਾ ਨਿਕਲ ਕੇ ਆਏ। ਇਹ  ਸਮਰੱਥ ਕੇਵਲ ਸ਼ੌਰਯ ਤੱਕ ਹੀ ਸੀਮਿਤ ਨਹੀਂ ਹੈ। ਆਪ ਦੇਖੋ, ਸ਼੍ਰੀ ਵਿਸ਼ਵੇਸ਼ਰੈਯਾ ਨੇ ਇੰਜੀਨੀਅਰਿੰਗ ਵਿੱਚ ਆਪਣਾ ਲੋਹਾ ਮਨਵਾ ਕੇ ਇਹ ਸਾਬਤ ਕੀਤਾ ਕਿ ਯੁਵਾ ਪ੍ਰਤਿਭਾ ਕਿਸੇ ਇੱਕ ਦਾਇਰੇ ਵਿੱਚ ਬੰਨ੍ਹੀ ਨਹੀਂ ਹੁੰਦੀ ਹੈ। ਇਸੇ ਤਰ੍ਹਾਂ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਾਡੇ ਨੌਜਵਾਨਾਂ (ਯੁਵਾਵਾਂ) ਦੀ ਪ੍ਰਤਿਭਾ ਅਤੇ ਸਮਰੱਥਾ ਦੇ ਇੱਕ ਤੋਂ ਇੱਕ ਕਲਪਨਾ-ਅਤੀਤ, ਅਵਿਸ਼ਵਾਸਯੋਗ ਉਦਾਹਰਣਾਂ ਦਾ ਅੰਬਾਰ ਲਗਿਆ ਹੋਇਆ ਹੈ। ਅੱਜ ਵੀ, ਮੈਥਸ ਤੋਂ ਲੈ ਕੇ ਸਾਇੰਸ ਤੱਕ, ਜਦੋਂ ਦੁਨੀਆ ਦੇ ਮੰਚਾਂ ‘ਤੇ ਪ੍ਰਤੀਯੋਗਿਤਾਵਾਂ ਹੁੰਦੀਆਂ ਹਨ ਤਾਂ ਭਾਰਤੀ ਨੌਜਵਾਨਾਂ ਦੀ ਕਾਬਲੀਅਤ ਵਿਸ਼ਵ ਨੂੰ ਵਿਸਮਿਤ ਕਰ ਦਿੰਦੀ ਹੈ।

ਸਾਥੀਓ,

ਅਲੱਗ-ਅਲੱਗ ਕਾਲਖੰਡ ਵਿੱਚ ਕਿਸੇ ਵੀ ਰਾਸ਼ਟਰ ਦੀਆਂ ਪ੍ਰਾਥਮਿਕਤਾਵਾਂ ਬਦਲਦੀਆਂ ਹਨ, ਉਸ ਦੇ ਲਕਸ਼ ਬਦਲਦੇ ਹਨ। ਅੱਜ 21ਵੀਂ ਸਦੀ ਦੇ ਜਿਸ ਪੜਾਅ ‘ਤੇ ਅਸੀਂ ਭਾਰਤੀ ਪਹੁੰਚੇ ਹਾਂ, ਸਾਡਾ ਭਾਰਤ ਪਹੁੰਚਿਆ ਹੈ, ਉਹ ਉਪਯੁਕਤ (ਉਚਿਤ) ਸਮਾਂ ਸਦੀਆਂ ਦੇ ਬਾਅਦ ਆਇਆ ਹੈ। ਅਤੇ ਇਸ ਦੀ ਸਭ ਤੋਂ ਬੜੀ ਵਜ੍ਹਾ ਹੈ ਭਾਰਤ ਦੀ ਯੁਵਾ ਸਮਰੱਥਾ, ਇਹ ਯੁਵਾ ਸ਼ਕਤੀ। ਅੱਜ ਭਾਰਤ ਇੱਕ ਯੁਵਾ ਦੇਸ਼ ਹੈ। ਦੁਨੀਆ ਦੀ ਬੜੀ ਯੁਵਾ ਆਬਾਦੀ ਸਾਡੇ ਦੇਸ਼ ਵਿੱਚ ਹੈ, ਹਿੰਦੁਸਾਤਨ ਵਿੱਚ ਹੈ।

Yuva Shakti is the driving force of India’s journey! The next 25 years are important for building the nation. Yuva Shakti’s dreams decide India’s direction. Yuva Shakti’s aspirations decide India’s destination. Yuva Shakti’s passion decides India’s path. To harness this Yuva Shakti we need to be young with our thoughts, with our efforts! To be young is to be dynamic in our efforts. To be young is to be panoramic in our perspective. To be young is to be pragmatic!

Friends,

If the world looks to us for solutions, it is because of the dedication of our अमृत generation.  ਅੱਜ ਜਦੋਂ ਦੁਨੀਆ ਭਾਰਤ ਦੀ ਤਰਫ਼ ਇਤਨੀਆਂ ਉਮੀਦਾਂ ਦੀ ਨਜ਼ਰ ਨਾਲ ਦੇਖ ਰਹੀ ਹੈ, ਤਾਂ ਇਸ ਦੇ ਪਿੱਛੇ ਆਪ ਸਭ ਮੇਰੇ ਯੁਵਾ ਸਾਥੀ ਹੋ। ਅੱਜ ਅਸੀਂ ਦੁਨੀਆ ਵਿੱਚ 5ਵੇਂ ਨੰਬਰ ਦੀ ਅਰਥਵਿਵਸਥਾ ਹਾਂ। ਸਾਡਾ ਲਕਸ਼ ਹੈ ਕਿ ਅਸੀਂ ਇਸ ਨੂੰ ਟੌਪ-3 ਵਿੱਚ ਲੈ ਕੇ ਜਾਈਏ। ਦੇਸ਼ ਦੀ ਇਹ ਇਕਨੌਮਿਕ ਗ੍ਰੋਥ ਸਾਡੇ ਨੌਜਵਾਨਾਂ (ਯੁਵਾਵਾਂ) ਦੇ ਲਈ ਅਪਾਰ ਅਵਸਰ ਲੈ ਕੇ ਆਵੇਗੀ। ਅੱਜ ਅਸੀਂ ਖੇਤੀਬਾੜੀ ਦੇ ਖੇਤਰ ਵਿੱਚ ਦੁਨੀਆ ਦੀ ਮੋਹਰੀ ਤਾਕਤ ਹਾਂ। ਖੇਤੀਬਾੜੀ ਦੇ ਖੇਤਰ ਵਿੱਚ ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਇੱਕ ਨਵਾਂ revolution ਆਉਣ ਵਾਲਾ ਹੈ। ਇਸ ਵਿੱਚ ਨੌਜਵਾਨਾਂ (ਯੁਵਾਵਾਂ) ਦੇ ਲਈ ਨਵੇਂ ਅਵਸਰ ਪੈਦਾ ਹੋਣਗੇ, ਨਵੀਆਂ ਉਚਾਈਆਂ ‘ਤੇ ਜਾਣ ਦੇ ਨਵੇਂ ਰਸਤੇ ਖੁੱਲ੍ਹਣਗੇ। ਸਪੋਰਟਸ ਦੇ ਖੇਤਰ ਵਿੱਚ ਵੀ ਅੱਜ ਭਾਰਤ ਦੁਨੀਆ ਦੀ ਇੱਕ ਬੜੀ ਪਾਵਰ ਬਣਨ ਦੀ ਤਰਫ਼ ਅਗ੍ਰਸਰ ਹੋ (ਅਗਾਂਹ ਵਧ) ਰਿਹਾ ਹੈ। ਇਹ ਭਾਰਤ ਦੇ ਨੌਜਵਾਨਾਂ (ਯੁਵਾਵਾਂ) ਦੀ ਸਮਰੱਥਾ ਦੇ ਕਾਰਨ ਹੀ ਸੰਭਵ ਹੋ ਪਾ ਰਿਹਾ ਹੈ। ਅੱਜ ਪਿੰਡ ਹੋਵੇ, ਸ਼ਹਿਰ ਹੋਵੇ ਜਾਂ ਹੋਵੇ ਕਸਬਾ! ਹਰ ਜਗ੍ਹਾ ਉਫਾਨ ‘ਤੇ ਹੈ ਨੌਜਵਾਨਾਂ (ਯੁਵਾਵਾਂ) ਦਾ ਜਜ਼ਬਾ। ਅੱਜ ਆਪ ਇਨ੍ਹਾਂ ਬਦਲਾਵਾਂ ਦੇ ਸਾਖੀ (ਗਵਾਹ) ਬਣ ਰਹੇ ਹੋ। ਕੱਲ ਤੁਸੀਂ ਇਸ ਦੀ ਤਾਕਤ ਨਾਲ future leader ਬਣੋਗੇ।

Friends,

This is a special time in history. You are a special generation. You have a special mission. This is the mission of making an impact for India on the global scene . For every mission, a foundation is needed. Whether it is the economy or education, Sports or start-ups, Skill development or digitalisation, in every domain, a strong foundation has been laid in the last 8-9 years. The runway is ready for your take off! Today, there is a great optimism in the world towards India and its youth. This optimism is about you. This optimism is because of you. And this optimism is for you!

Today, there are global voices saying this century is India’s century. It is your century, the century of India’s youth! There are global surveys saying the majority of the big investors want to invest in India. These investors want to invest in you, India’s youth. Indian start-ups are getting record investments. Many global companies are setting up manufacturing plants to Make In India. From toys to tourism, defense to digital, India is making headlines across the world. So, this is a historic time when optimism and opportunity are coming together.

ਸਾਥੀਓ,

ਸਾਡੇ ਦੇਸ਼ ਵਿੱਚ ਹਮੇਸ਼ਾ ਤੋਂ ਨਾਰੀਸ਼ਕਤੀ ਨੂੰ ਅਤੇ ਨਾਰੀਸ਼ਕਤੀ ਨੇ ਰਾਸ਼ਟਰਸ਼ਕਤੀ ਨੂੰ ਜਾਗ੍ਰਿਤ ਰੱਖਣ, ਰਾਸ਼ਟਰਸ਼ਕਤੀ ਨੂੰ ਵਧਾਉਣ ਦਾ ਕੰਮ ਕੀਤਾ ਹੈ। ਹੁਣ ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਮਹਿਲਾਵਾਂ, ਸਾਡੀਆਂ ਬੇਟੀਆਂ ਹੋਰ ਨਵੇਂ-ਨਵੇਂ ਪਰਾਕ੍ਰਮ ਕਰਕੇ ਦਿਖਾ ਰਹੀਆਂ ਹਨ। ਭਾਰਤ ਦੀਆਂ ਮਹਿਲਾਵਾਂ ਅੱਜ fighter jets ਉਡਾ ਰਹੀਆਂ ਹਨ। ਸੈਨਾ ਵਿੱਚ combative roles ਵਿੱਚ ਸ਼ਾਮਲ ਹੋ ਰਹੀਆਂ ਹਨ। ਸਾਇੰਸ-ਟੈਕਨੋਲੋਜੀ, ਸਪੇਸ, ਸਪੋਰਟਸ, ਐਸੇ ਹਰ ਖੇਤਰ ਵਿੱਚ ਸਾਡੀਆਂ ਬੇਟੀਆਂ ਬੁਲੰਦੀਆਂ ਛੂ ਰਹੀਆਂ ਹਨ। ਇਹ ਉਦਘੋਸ਼ ਹੈ ਕਿ ਭਾਰਤ ਹੁਣ ਪੂਰੀ ਸ਼ਕਤੀ ਨਾਲ ਆਪਣੇ ਲਕਸ਼ ਦੇ ਵੱਲ ਵਧ ਰਿਹਾ ਹੈ।

ਸਾਥੀਓ,

ਸਾਨੂੰ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣਾ ਹੈ। ਅਤੇ ਇਸ ਲਈ, ਇਹ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਤੋਂ ਦਸ ਕਦਮ ਅੱਗੇ ਦੀ ਸੋਚੀਏ। ਸਾਡੀ ਸੋਚ futuristic ਹੋਵੇ, ਸਾਡੀ approach futuristic ਹੋਵੇ! ਇਹ ਜ਼ਰੂਰੀ ਹੈ ਕਿ ਯੁਵਾ ਆਕਾਂਖਿਆਵਾਂ ਦੀ ਪੂਰਤੀ ਦੇ ਲਈ ਆਪ ਪਾਜ਼ਿਟਿਵ disruptions ਕਰੋਂ, ਵਿਸ਼ਵ ਦੇ ਆਧੁਨਿਕ ਦੇਸ਼ਾਂ ਤੋਂ ਵੀ ਅੱਗੇ ਚਲੋਂ। ਅਗਰ ਅਸੀਂ ਯਾਦ ਕਰੀਏ, ਅੱਜ ਤੋਂ ਦੱਸ-ਵੀਹ ਵਰ੍ਹੇ ਪਹਿਲਾਂ ਅਜਿਹੀਆਂ ਕਿਤਨੀਆਂ ਹੀ ਚੀਜ਼ਾਂ ਅਸਤਿਤਵ ਵਿੱਚ ਵੀ ਨਹੀਂ ਸਨ, ਜੋ ਅੱਜ ਸਾਡੇ ਜੀਵਨ ਦਾ ਅਭਿੰਨ ਹਿੱਸਾ ਹਨ। ਇਸੇ ਤਰ੍ਹਾਂ, ਆਉਣ ਵਾਲੇ ਕੁਝ ਵਰ੍ਹਿਆਂ ਵਿੱਚ, ਸੰਭਵਤ ਤੌਰ ‘ਤੇ ਇਹ ਦਹਾਕਾ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਸਾਡੀ ਦੁਨੀਆ ਇੱਕਦਮ  ਬਦਲਣ ਵਾਲੀ ਹੈ। Artificial intelligence, Machine learning, Internet of Things ਅਤੇ AR-VR ਜਿਹੀਆਂ Emerging technologies ਇੱਕ ਨਵੇਂ ਰੂਪ ਵਿੱਚ evolve ਹੋ ਚੁੱਕੀਆਂ ਹੋਣਗੀਆਂ। Data Science ਅਤੇ Cyber security ਜਿਹੇ ਸ਼ਬਦ ਕਿਤੇ ਜ਼ਿਆਦਾ ਗਹਿਰਾਈ ਨਾਲ ਸਾਡੇ ਜੀਵਨ ਦੇ ਹਰ ਆਯਾਮ ਨਾਲ ਜੁੜ ਚੁੱਕੇ ਹੋਣਗੇ।

ਸਾਡੀ ਸਿੱਖਿਆ ਤੋਂ ਲੈ ਕੇ ਦੇਸ਼ ਦੀ ਸੁਰੱਖਿਆ ਤੱਕ, ਹੈਲਥਕੇਅਰ ਤੋਂ ਲੈ ਕੇ ਕਮਿਊਨੀਕੇਸ਼ਨ ਤੱਕ, ਸਭ ਕੁਝ ਐਡਵਾਂਸਡ ਟੈਕਨੋਲੋਜੀ ਦੇ ਜ਼ਰੀਏ ਇੱਕ ਨਵੇਂ ਅਵਤਾਰ ਵਿੱਚ ਦਿਖਣ ਵਾਲਾ ਹੈ। ਅੱਜ ਜਿਨ੍ਹਾਂ ਕੰਮਾਂ ਦਾ ਅਸਤਿਤਵ ਵੀ ਨਹੀਂ ਹੈ, ਆਉਣ ਵਾਲੇ ਸਮੇਂ ਵਿੱਚ ਉਹ ਨੌਜਵਾਨਾਂ (ਯੁਵਾਵਾਂ) ਦੇ ਲਈ mainstream professions ਹੋਣਗੇ। ਇਸ ਲਈ, ਇਹ ਜ਼ਰੂਰੀ ਹੈ ਕਿ ਸਾਡੇ ਯੁਵਾ future skills ਦੇ ਲਈ ਖ਼ੁਦ ਨੂੰ ਤਿਆਰ ਕਰਨ। ਦੁਨੀਆ ਵਿੱਚ ਜੋ ਕੁਝ ਨਵਾਂ ਹੋ ਰਿਹਾ ਹੈ, ਸਾਨੂੰ ਉਸ ਨਾਲ ਖੁਦ ਨੂੰ ਜੋੜਨਾ ਹੋਵੇਗਾ। ਜੋ ਕੰਮ ਕੋਈ ਨਹੀਂ ਕਰ ਰਿਹਾ ਹੈ, ਸਾਨੂੰ ਉਨ੍ਹਾਂ ਨੂੰ ਵੀ ਕਰਨਾ ਹੋਵੇਗਾ। ਨਵੀਂ ਪੀੜ੍ਹੀ ਨੂੰ ਇਸ ਮਾਈਂਡਸੈੱਟ ਨਾਲ ਤਿਆਰ ਕਰਨ ਦੇ ਲਈ ਦੇਸ਼ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ practical ਅਤੇ futuristic ਐਜੂਕੇਸ਼ਨ ਸਿਸਟਮ ਤਿਆਰ ਕਰ ਰਿਹਾ ਹੈ। ਅੱਜ ਸਕੂਲ ਤੋਂ ਹੀ ਇਨੋਵੇਟਿਵ ਅਤੇ ਸਕਿੱਲ oriented ਐਜੂਕੇਸ਼ਨ ‘ਤੇ ਫੋਕਸ ਹੈ। ਨੌਜਵਾਨਾਂ (ਯੁਵਾਵਾਂ) ਦੇ ਪਾਸ ਅੱਜ choice ਦੇ ਹਿਸਾਬ ਨਾਲ ਅੱਗੇ ਵਧਣ ਦੀ ਆਜ਼ਾਦੀ ਹੈ। ਇਹ ਬੁਨਿਆਦ ਭਵਿੱਖ ਦੇ ਭਾਰਤ ਦਾ ਨਿਰਮਾਣ ਕਰਨ ਵਾਲੇ future ready ਨੌਜਵਾਨਾਂ (ਯੁਵਾਵਾਂ) ਨੂੰ ਤਿਆਰ ਕਰੇਗੀ।

ਸਾਥੀਓ,

ਅੱਜ ਇਸ ਤੇਜ਼ੀ ਨਾਲ ਬਦਲਦੇ ਵਿਸ਼ਵ ਵਿੱਚ ਸੁਆਮੀ ਵਿਵੇਕਾਨੰਦ ਜੀ ਦੇ ਦੋ ਸੰਦੇਸ਼ ਹਰ ਯੁਵਾ ਦੇ ਜੀਵਨ ਦਾ ਹਿੱਸਾ ਹੋਣੇ ਚਾਹੀਦੇ ਹਨ। ਇਹ ਦੋ ਸੰਦੇਸ਼ ਹਨ- institutions, ਅਤੇ innovation! Institution ਤਦ ਬਣਦਾ ਹੈ ਜਦੋਂ ਅਸੀਂ ਆਪਣੇ ਵਿਚਾਰ ਨੂੰ ਵਿਸਤਾਰ ਦਿੰਦੇ ਹਾਂ, ਟੀਮ ਸਪਿਰਿਟ ਨਾਲ ਕੰਮ ਕਰਦੇ ਹਾਂ। ਅੱਜ ਹਰ ਯੁਵਾ ਨੂੰ ਚਾਹੀਦਾ ਹੈ ਕਿ ਉਹ ਆਪਣੀ individual success ਨੂੰ team success ਦੇ ਰੂਪ ਵਿੱਚ ਵਿਸਤਾਰ ਦੇਵੇ। ਇਹੀ ਟੀਮ ਸਪਿਰਿਟ ‘ਟੀਮ ਇੰਡੀਆ’ ਦੇ ਰੂਪ ਵਿੱਚ ਵਿਕਸਿਤ ਭਾਰਤ ਨੂੰ ਅੱਗੇ ਲੈ ਜਾਵੇਗੀ।

ਮੇਰੇ ਯੁਵਾ ਸਾਥੀਓ,

ਤੁਹਾਨੂੰ ਸੁਆਮੀ ਵਿਵੇਕਾਨੰਦ ਦੀ ਇੱਕ ਹੋਰ ਬਾਤ ਯਾਦ ਰੱਖਣੀ ਹੈ। ਇਨੋਵੇਸ਼ਨ ਦੇ ਲਈ ਵੀ ਸੁਆਮੀ ਵਿਵੇਕਾਨੰਦ ਜੀ ਕਹਿੰਦੇ ਸਨ ਕਿ – ਹਰ ਕੰਮ ਨੂੰ ਤਿੰਨ ਪੜਾਵਾਂ ਤੋਂ ਗੁਜਰਨਾ ਪੈਂਦਾ ਹੈ – ਉਪਹਾਸ, ਵਿਰੋਧ ਅਤੇ ਸਵੀਕ੍ਰਿਤੀ। ਅਤੇ ਅਗਰ ਇਨੋਵੇਸ਼ਨ ਨੂੰ ਇੱਕ ਲਾਈਨ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਉਹ ਇਹੀ ਹੈ। ਉਦਾਹਰਣ ਦੇ ਲਈ, ਕੁਝ ਸਾਲ ਪਹਿਲਾਂ ਦੇਸ਼ ਵਿੱਚ ਡਿਜੀਟਲ ਪੈਮੇਂਟਸ ਦੀ ਸ਼ੁਰੂਆਤ ਹੋਈ ਸੀ ਤਾਂ ਕੁਝ ਲੋਕਾਂ ਨੇ ਇਸ ਦਾ ਖੂਬ ਮਜ਼ਾਕ ਉਡਾਇਆ ਸੀ। ਸਵੱਛ ਭਾਰਤ ਅਭਿਯਾਨ ਸ਼ੁਰੂ ਹੋਇਆ ਤਾਂ ਵੀ ਇਨ੍ਹਾਂ ਲੋਕਾਂ ਨੇ ਕਿਹਾ ਕਿ ਇਹ ਸਭ ਭਾਰਤ ਵਿੱਚ ਚਲਣ ਵਾਲਾ ਨਹੀਂ ਹੈ। ਦੇਸ਼ ਗ਼ਰੀਬਾਂ ਦੇ ਲਈ ਬੈਂਕਾਂ ਵਿੱਚ ਜਨਧਨ ਖਾਤੇ ਖੁਲਵਾ ਰਿਹਾ ਸੀ, ਯੋਜਨਾ ਲੈ ਕੇ ਆਇਆ ਤਾਂ ਉਸ ਦਾ ਵੀ ਮਜ਼ਾਕ ਉਡਾਇਆ। ਕੋਵਿਡ ਦੇ ਸਮੇਂ ਸਾਡੇ ਵਿਗਿਆਨਕ ਸਵਦੇਸ਼ੀ ਵੈਕਸੀਨ ਲੈ ਕੇ ਆਏ ਤਾਂ ਉਸ ਦਾ ਵੀ ਉਪਹਾਸ ਕੀਤਾ ਗਿਆ ਕਿ ਇਹ ਕੰਮ ਵੀ ਕਰੇਗਾ ਜਾਂ ਨਹੀਂ? 

ਲੇਕਿਨ ਹੁਣ ਦੋਖੇ, ਅੱਜ ਭਾਰਤ ਡਿਜੀਟਲ ਪੇਮੈਂਟ ਵਿੱਚ ਵਰਲਡ ਲੀਡਰ ਹੈ। ਅੱਜ ਜਨਧਨ ਖਾਤੇ ਸਾਡੀ ਇਕੌਨਮੀ ਦੀ ਇੱਕ ਬੜੀ ਤਾਕਤ ਹਨ। ਵੈਕਸੀਨ ਦੇ ਖੇਤਰ ਵਿੱਚ ਭਾਰਤ ਦੀ ਉਪਲਬਧੀ ਦੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਇਸ ਲਈ, ਆਪ ਨੌਜਵਾਨਾਂ (ਯੁਵਾਵਾਂ) ਦੇ ਪਾਸ ਅਗਰ ਕੋਈ ਨਵਾਂ ਆਇਡੀਆ ਹੈ, ਤਾਂ ਯਾਦ ਰੱਖੋ ਕਿ ਤੁਹਾਡਾ ਉਪਹਾਸ ਹੋ ਸਕਦਾ ਹੈ, ਵਿਰੋਧ ਹੋ ਸਕਦਾ ਹੈ। ਲੇਕਿਨ ਅਗਰ ਆਪਣੇ ਆਇਡੀਆ ‘ਤੇ ਤੁਹਾਨੂੰ ਯਕੀਨ ਹੈ ਤਾਂ ਉਸ ‘ਤੇ ਟਿਕੇ ਰਹੋ। ਉਸ ‘ਤੇ ਭਰੋਸਾ ਬਣਾਈ ਰੱਖੋ। ਤੁਹਾਡੀ ਸਫ਼ਲਤਾ ਮਜ਼ਾਕ ਬਣਾਉਣ ਵਾਲਿਆਂ ਦੀ ਸੋਚ ਤੋਂ ਕਿਤੇ ਬੜੀ ਸਾਬਤ ਹੋਵੇਗੀ।

ਸਾਥੀਓ,

ਨੌਜਵਾਨਾਂ (ਯੁਵਾਵਾਂ) ਨੂੰ ਨਾਲ ਲੈ ਕੇ ਅੱਜ ਦੇਸ਼ ਵਿੱਚ ਲਗਾਤਾਰ ਕੁਝ ਨਾ ਕੁਝ ਪ੍ਰਯਤਨ ਅਤੇ ਨਵੇਂ ਪ੍ਰਯੋਗ ਹੋ ਰਹੇ ਹਨ। ਇਸੇ ਕੜੀ ਵਿੱਚ, ਨੈਸ਼ਨਲ ਯੂਥ ਫੈਸਟੀਵਲ ਵਿੱਚ ਵੀ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਯੁਵਾ ਵਿਭਿੰਨ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਦੇ ਲਈ ਜੁਟੇ ਹਨ। ਇਹ ਕੁਝ-ਕੁਝ competitive ਅਤੇ cooperative federalism ਦੀ ਤਰ੍ਹਾਂ ਹੈ। ਇੱਥੇ ਅਲੱਗ-ਅਲੱਗ ਰਾਜਾਂ ਦੇ ਯੁਵਾ ਸੁਅਸਥ ਪ੍ਰਤੀਸਪਰਧਾ (ਮੁਕਾਬਲੇ) ਦੀ ਭਾਵਨਾ ਲੈ ਕੇ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਆਏ ਹਨ। ਇੱਥੇ ਇਹ ਜ਼ਿਆਦਾ ਮਹੱਤਵਪੂਰਨ ਨਹੀਂ ਹੈ ਕਿ ਕੌਣ ਜਿੱਤਿਆ, ਕਿਉਂਕਿ ਹਰ ਸਥਿਤੀ ਵਿੱਚ ਜਿੱਤ ਭਾਰਤ ਦੀ ਹੋਵੇਗੀ। ਕਿਉਂਕਿ ਯੂਥ ਫੈਸਟੀਵਲ ਵਿੱਚ ਸਾਡੇ ਨੌਜਵਾਨਾਂ (ਯੁਵਾਵਾਂ) ਦਾ ਟੈਲੰਟ ਨਿਖਰ ਕੇ ਸਾਹਮਣੇ ਆਵੇਗਾ।

ਤੁਸੀਂ ਇੱਥੇ ਇੱਕ ਦੂਸਰੇ ਨਾਲ ਕੰਪੀਟੀਸ਼ਨ ਕਰਨ ਦੇ ਨਾਲ-ਨਾਲ, ਇੱਕ ਦੂਸਰੇ ਦੇ ਨਾਲ ਕੋਆਪਰੇਟ ਵੀ ਕਰੋਗੇ। ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਕੰਪੀਟੀਸ਼ਨ ਤਦੇ ਹੋ ਸਕਦਾ ਹੈ ਜਦੋਂ ਉਸ ਵਿੱਚ ਹਿੱਸਾ ਲੈਣ ਵਾਲੇ ਇੱਕ ਨਿਯਮ ਨੂੰ ਪਾਲਨ ਕਰਵਾਉਣ ਵਿੱਚ ਇੱਕ-ਦੂਸਰੇ ਦਾ ਸਹਿਯੋਗ ਕਰਨ। ਸਾਨੂੰ competition ਅਤੇ cooperation ਦੀ ਇਸ ਸਪਿਰਿਟ ਨੂੰ ਲਗਾਤਾਰ ਅੱਗੇ ਵਧਾਉਣਾ ਹੈ। ਸਾਨੂੰ ਸਾਡੇ ਹਰ ਲਕਸ਼ ਵਿੱਚ ਇਹ ਸੋਚਣਾ ਹੈ ਕਿ ਸਾਡੀ ਇਸ ਸਫ਼ਲਤਾ ਨਾਲ ਦੇਸ਼ ਕਿੱਥੇ ਪਹੁੰਚੇਗਾ। ਅੱਜ ਦੇਸ਼ ਦਾ ਲਕਸ਼ ਹੈ- ਵਿਕਸਿਤ ਭਾਰਤ, ਸਸ਼ਕਤ ਭਾਰਤ! ਸਾਨੂੰ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕੀਤੇ ਬਿਨਾ ਨਹੀਂ ਰੁਕਣਾ ਹੈ। ਮੈਨੂੰ ਵਿਸ਼ਵਾਸ ਹੈ, ਹਰ ਯੁਵਾ ਇਸ ਸੁਪਨੇ ਨੂੰ ਆਪਣਾ ਸੁਪਨਾ ਬਣਾਵੇਗਾ, ਆਪਣੇ ਮੋਢਿਆਂ ‘ਤੇ ਦੇਸ਼ ਦੀ ਇਹ ਜ਼ਿੰਮੇਦਾਰੀ ਲਵੇਗਾ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਇੱਕ ਵਾਰ ਫਿਰ, ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”