“ਦੇਸ਼, ਸੰਨ 2047 ਤੱਕ ਵਿਕਸਿਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਇਸ ਵਰ੍ਹੇ ਦੇ ਬਜਟ ਨੂੰ ਇੱਕ ਸ਼ੁਭ ਸ਼ੁਰੂਆਤ ਦੇ ਰੂਪ ਵਿੱਚ ਦੇਖ ਰਿਹਾ ਹੈ”
“ਇਸ ਵਰ੍ਹੇ ਦਾ ਬਜਟ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਪ੍ਰਯਤਨਾਂ ਨੂੰ ਨਵੀਂ ਗਤੀ ਦੇਵੇਗਾ”
“ਮਹਿਲਾ ਸਸ਼ਕਤੀਕਰਣ ਦੇ ਪ੍ਰਯਤਨਾਂ ਦੇ ਪਰਿਣਾਮ ਸਪਸ਼ਟ ਨਜ਼ਰ ਆਉਂਦੇ ਹਨ ਅਤੇ ਅਸੀਂ ਦੇਸ਼ ਦੇ ਸਮਾਜਿਕ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਦਾ ਅਨੁਭਵ ਕਰ ਰਹੇ ਹਾਂ”
“ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਮੈਥਸ) ਵਿੱਚ ਲੜਕੀਆਂ ਦਾ ਨਾਮਾਂਕਣ ਅੱਜ 43 ਪ੍ਰਤੀਸ਼ਤ ਹੈ, ਜੋ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਜਿਹੇ ਦੇਸ਼ਾਂ ਤੋਂ ਅਧਿਕ ਹੈ”
“ਪੀਐੱਮ ਆਵਾਸ ਨੇ ਘਰਾਂ ਦੇ ਆਰਥਿਕ ਫ਼ੈਸਲਿਆਂ ਵਿੱਚ ਮਹਿਲਾਵਾਂ ਨੂੰ ਨਵੀਂ ਆਵਾਜ਼ ਦਿੱਤੀ ਹੈ”
“ਪਿਛਲੇ ਨੌ ਵਰ੍ਹਿਆਂ ਵਿੱਚ ਸੱਤ ਕਰੋੜ ਤੋਂ ਵੀ ਅਧਿਕ ਮਹਿਲਾਵਾਂ ਸੈਲਫ ਹੈਲਪ ਗਰੁੱਪਸ ਵਿੱਚ ਸ਼ਾਮਲ ਹੋਈਆਂ ਹਨ”
“ਭਾਰਤ ਮਹਿਲਾਵਾਂ ਦੇ ਲਈ ਸਨਮਾਨ ਦਾ ਦਰਜਾ ਅਤੇ ਸਮਾਨਤਾ ਦੀ ਭਾਵਨਾ ਵਧਾ ਕੇ ਹੀ ਅੱਗੇ ਵਧ ਸਕਦਾ ਹੈ”
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਮਹਿਲਾ ਦਿਵਸ ‘ਤੇ ਲਿਖੇ ਗਏ ਲੇਖ (ਆਰਟੀਕਲ) ਦਾ ਹਵਾਲਾ ਦਿੰਦੇ ਹੋਏ ਸੰਬੋਧਨ ਦਾ ਸਮਾਪਨ ਕੀਤਾ

ਨਮਸਕਾਰ`

ਸਾਡੇ ਸਾਰਿਆਂ ਦੇ ਲਈ ਇਹ ਖੁਸ਼ੀ ਦੀ ਬਾਤ ਹੈ ਕਿ ਇਸ ਵਰ੍ਹੇ ਦੇ ਬਜਟ ਨੂੰ ਦੇਸ਼ ਨੇ 2047 ਤੱਕ, ਵਿਕਸਿਤ ਭਾਰਤ ਬਣਾਉਣ ਦੇ ਲਕਸ਼ੇ ਦੀ ਪੂਰਤੀ ਦੇ ਇੱਕ ਸ਼ੁਭਆਰੰਭ ਦੇ ਰੂਪ ਵਿੱਚ ਦੇਖਿਆ ਹੈ। ਬਜਟ ਨੂੰ ਭਾਵੀ ਅੰਮ੍ਰਿਤਕਾਲ ਦੀ ਦ੍ਰਿਸ਼ਟੀ ਨਾਲ ਦੇਖਿਆ ਅਤੇ ਪਰਖਿਆ ਗਿਆ ਹੈ। ਇਹ ਦੇਸ਼ ਦੇ ਲਈ ਸ਼ੁਭ ਸੰਕੇਤ ਹੈ ਕਿ ਦੇਸ਼ ਦੇ ਨਾਗਰਿਕ ਵੀ ਅਗਲੇ 25 ਵਰ੍ਹਿਆਂ ਨੂੰ, ਇੰਨ੍ਹਾਂ ਹੀ ਲਕਸ਼ਾਂ ਨਾਲ ਜੋੜ ਕੇ ਦੇਖ ਰਹੇ ਹਨ।

ਸਾਥੀਓ, 

ਬੀਤੇ 9 ਵਰ੍ਹਿਆਂ ਵਿੱਚ ਦੇਸ਼ Women Led Development  ਦੇ ਵਿਜ਼ਨ ਨੂੰ ਲੈ ਕੇ ਅੱਗੇ ਵਧਿਆ ਹੈ। ਭਾਰਤ ਨੇ ਆਪਣੇ ਬੀਤੇ ਵਰ੍ਹਿਆਂ ਦੇ ਅਨੁਭਵ ਨੂੰ ਦੇਖਦੇ ਹੋਏ, Women Development  ਤੋਂ Women Led Development  ਦੇ ਪ੍ਰਯਾਸਾਂ ਨੂੰ ਵੈਸ਼ਵਿਕ (ਆਲਮੀ) ਮੰਚ ‘ਤੇ ਵੀ ਲੈ ਕੇ ਜਾਣ ਦਾ ਪ੍ਰਯਾਸ ਕੀਤਾ ਹੈ। ਇਸ ਵਾਰ ਭਾਰਤ ਦੀ ਪ੍ਰਧਾਨਗੀ ਵਿੱਚ ਹੋ ਰਹੀ  G20 ਦੀਆਂ ਬੈਠਕਾਂ ਵਿੱਚ ਵੀ ਇਹ ਵਿਸ਼ਾ ਪ੍ਰਮੁੱਖਤਾ ਨਾਲ ਛਾਇਆ ਹੋਇਆ ਹੈ। ਇਸ ਵਰ੍ਹੇ ਦਾ ਬਜਟ ਵੀ Women Led Development  ਦੇ ਇਨ੍ਹਾਂ ਪ੍ਰਯਾਸਾਂ ਨੂੰ ਨਵੀਂ ਗਤੀ ਦੇਵੇਗਾ ਅਤੇ ਇਸ ਵਿੱਚ ਆਪ ਸਭ ਦੀ ਬਹੁਤ ਬੜੀ ਭੂਮਿਕਾ ਹੈ। ਮੈਂ ਇਸ ਬਜਟ ਵੈਬੀਨਾਰ ਵਿੱਚ ਆਪ ਸਾਰਿਆਂ ਦਾ ਸੁਆਗਤ ਕਰਦਾ ਹਾਂ।

ਸਾਥੀਓ,

ਨਾਰੀਸ਼ਕਤੀ ਦੀ ਸੰਕਲਪਸ਼ਕਤੀ, ਇੱਛਾਸ਼ਕਤੀ, ਉਨ੍ਹਾਂ ਦੀ ਕਲਪਨਾ ਸ਼ਕਤੀ, ਉਨ੍ਹਾਂ ਦੀ ਨਿਰਣਾ ਸ਼ਕਤੀ, ਤੇਜ਼ (ਤਵਰਿਤ) ਫ਼ੈਸਲੇ ਲੈਣ ਦੀ ਉਨ੍ਹਾਂ ਦੀ ਸਮਰੱਥਾ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਦੀ ਤਪਸਿਆ, ਉਨ੍ਹਾਂ ਦੀ ਮਿਹਨਤ ਦੀ ਪਰਾਕਾਸ਼ਠਾ, ਇਹ ਸਾਡੀ ਮਾਤ੍ਰ-ਸ਼ਕਤੀ ਦੀ ਪਹਿਚਾਣ ਹੈ, ਇਹ ਇੱਕ ਪ੍ਰਤੀਬਿੰਬ ਹਨ। ਜਦੋਂ ਅਸੀਂ Women Led Development ਕਹਿੰਦੇ ਹਾਂ ਤਦ ਉਸ ਦਾ ਅਧਾਰ ਇਹੀ ਸ਼ਕਤੀਆਂ ਹਨ। ਮਾਂ ਭਾਰਤੀ ਦਾ ਉੱਜਵਲ ਭਵਿੱਖ ਸੁਨਿਸ਼ਚਿਤ ਕਰਨ ਵਿੱਚ, ਨਾਰੀ ਸ਼ਕਤੀ ਦੀ ਇਹ ਸਮਰੱਥਾ ਭਾਰਤ ਦੀ ਅਨਮੋਲ ਸ਼ਕਤੀ ਹੈ। ਇਹੀ ਸ਼ਕਤੀ ਸਮੂਹ ਇਸ ਸਦੀ ਵਿੱਚ ਭਾਰਤ ਦੇ ਸਕੇਲ ਅਤੇ ਸਪੀਡ ਨੂੰ ਵਧਾਉਣ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਰਹੇ ਹਨ।

ਸਾਥੀਓ,

ਅੱਜ ਅਸੀਂ ਭਾਰਤ ਦੇ ਸਮਾਜਿਕ ਜੀਵਨ ਵਿੱਚ ਬਹੁਤ ਬੜਾ ਕ੍ਰਾਂਤੀਕਾਰੀ ਪਰਿਵਰਤਨ ਮਹਿਸੂਸ ਕਰ ਰਹੇ ਹਾਂ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਜਿਸ ਪ੍ਰਕਾਰ Women Empowerment ਦੇ ਲਈ ਕੰਮ ਕੀਤਾ ਹੈ, ਅੱਜ ਉਸ ਦੇ ਪਰਿਣਾਮ ਨਜ਼ਰ ਆਉਣ ਲਗੇ ਹਨ। ਅੱਜ ਅਸੀਂ ਦੇਖ ਰਹੇ ਹਾਂ ਕਿ ਭਾਰਤ ਵਿੱਚ, ਪੁਰਸ਼ਾਂ ਦੀ ਤੁਲਨਾ ਵਿੱਚ ਮਹਿਲਾਵਾਂ ਦੀ ਸੰਖਿਆ ਵਧ ਰਹੀ ਹੈ। ਪਿਛਲੇ 9-10 ਵਰ੍ਹਿਆਂ ਵਿੱਚ ਹਾਈਸਕੂਲ ਜਾਂ ਉਸ ਤੋਂ ਅੱਗੇ ਦੀ ਪੜਾਈ ਕਰਨ ਵਾਲੀਆਂ ਲੜਕੀਆਂ ਦੀ ਸੰਖਿਆ ਤਿੰਨ ਗੁਣਾ ਵਧੀ ਹੈ। ਭਾਰਤ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥਸ ਵਿੱਚ ਲੜਕੀਆਂ ਦਾ enrolment ਅੱਜ 43 ਪਰਸੈਂਟ ਤੱਕ ਪਹੁੰਚ ਚੁੱਕਿਆ ਹੈ, ਅਤੇ ਇਹ ਸਮ੍ਰਿੱਧ ਦੇਸ਼, ਵਿਕਸਿਤ ਦੇਸ਼ ਅਮਰੀਕਾ ਹੋਵੇ, ਯੂਕੇ ਹੋਵੇ, ਜਰਮਨੀ ਹੋਵੇ ਇਨ੍ਹਾਂ ਸਭ ਤੋਂ ਵੀ ਜ਼ਿਆਦਾ ਹੈ।

ਇਸੇ ਤਰ੍ਹਾਂ, ਮੈਡੀਕਲ ਫੀਲਡ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ, ਬਿਜ਼ਨਸ ਹੋਵੇ ਜਾਂ ਪੋਲੀਟੀਕਲ ਐਕਟੀਵਿਟੀ ਹੋਵੇ, ਭਾਰਤ ਵਿੱਚ ਮਹਿਲਾਵਾਂ ਦੀ ਸਿਰਫ਼ ਭਾਗੀਦਾਰੀ ਨਹੀਂ ਵਧੀ ਹੈ, ਬਲਕਿ ਉਹ ਹਰ ਖੇਤਰ ਵਿੱਚ ਅੱਗੇ ਆ ਕੇ ਅਗਵਾਈ ਕਰ ਰਹੀਆਂ ਹਨ। ਅੱਜ ਭਾਰਤ ਵਿੱਚ ਅਜਿਹੇ ਅਨੇਕ ਖੇਤਰ ਹਨ ਜਿਨ੍ਹਾਂ ਵਿੱਚ ਮਹਿਲਾ ਸ਼ਕਤੀ ਦੀ ਸਮਰੱਥਾ ਨਜ਼ਰ ਆਉਂਦੀ ਹੈ। ਜਿਨ੍ਹਾਂ ਕਰੋੜਾਂ ਲੋਕਾਂ ਨੂੰ ਮੁਦਰਾ ਲੋਨ ਦਿੱਤੇ ਗਏ, ਉਨ੍ਹਾਂ ਵਿੱਚੋਂ ਕਰੀਬ 70 ਪ੍ਰਤੀਸ਼ਤ ਲਾਭਾਰਥੀ ਦੇਸ਼ ਦੀਆਂ ਮਹਿਲਾਵਾਂ ਹਨ। ਇਹ ਕਰੋੜਾਂ ਮਹਿਲਾਵਾਂ ਆਪਣੇ ਪਰਿਵਾਰ ਦੀ ਆਮਦਨ ਹੀ ਨਹੀਂ ਵਧਾ ਰਹੀਆਂ ਹਨ, ਬਲਕਿ ਅਰਥਵਿਵਸਥਾ ਦੇ ਨਵੇਂ ਆਯਾਮ ਵੀ ਖੋਲ੍ਹ ਰਹੀਆਂ ਹਨ। ਪੀਐੱਮ ਸਵਨਿਧੀ ਯੋਜਨਾ ਦੇ ਮਾਧਿਅਮ ਨਾਲ ਬਿਨਾ ਗਰੰਟੀ ਆਰਥਿਕ ਮਦਦ ਦੇਣੀ ਹੋਵੇ, ਪਸ਼ੂਪਾਲਣ ਨੂੰ ਹੁਲਾਰਾ ਦੇਣਾ ਹੋਵੇ, ਫਿਸ਼ਰੀਜ਼ ਨੂੰ ਹੁਲਾਰਾ ਦੇਣਾ ਹੋਵੇ, ਗ੍ਰਾਮ ਉਦਯੋਗ ਨੂੰ ਪ੍ਰੋਤਸਾਹਨ ਦੇਣਾ ਹੋਵੇ, FPO's ਹੋਣ, ਖੇਲ-ਕੂਦ ਸਪੋਰਟਸ ਹੋਣ, ਇਨ੍ਹਾਂ ਸਾਰਿਆਂ ਨੂੰ ਜੋ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ, ਉਸ ਦਾ ਸਭ ਤੋਂ ਵੱਧ ਲਾਭ ਅਤੇ ਚੰਗੇ ਤੋਂ ਚੰਗੇ ਪਰਿਣਾਮ ਮਹਿਲਾਵਾਂ ਦੇ ਦੁਆਰਾ ਆ ਰਹੇ ਹਨ। ਦੇਸ਼ ਦੀ ਅੱਧੀ ਆਬਾਦੀ ਦੀ ਸਮਰੱਥਾ ਨਾਲ ਅਸੀਂ ਦੇਸ਼ ਨੂੰ ਕਿਵੇਂ ਅੱਗੇ ਲੈ ਜਾਈਏ, ਅਸੀਂ ਨਾਰੀ ਸ਼ਕਤੀ ਦੀ ਸਮਰੱਥਾ ਨੂੰ ਕਿਵੇਂ ਵਧਾਈਏ, ਇਸ ਦਾ ਪ੍ਰਤੀਬਿੰਬ ਇਸ ਬਜਟ ਵਿੱਚ ਵੀ ਨਜ਼ਰ ਆਉਂਦਾ ਹੈ।

ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ, ਇਸ ਦੇ ਤਹਿਤ ਮਹਿਲਾਵਾਂ ਨੂੰ 7.5 ਪਰਸੈਂਟ ਇੰਟਰੈਸਟ ਰੇਟ ਦਿੱਤਾ ਜਾਵੇਗਾ। ਇਸ ਵਾਰ ਦੇ ਬਜਟ ਵਿੱਚ ਪੀਐੱਮ ਆਵਾਸ ਯੋਜਨਾ ਦੇ ਲਈ ਕਰੀਬ 80 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਹ ਰਾਸ਼ੀ, ਦੇਸ਼ ਦੀਆਂ ਲੱਖਾਂ ਮਹਿਲਾਵਾਂ ਦੇ ਲਈ ਘਰ ਬਣਾਉਣ ਵਿੱਚ ਕੰਮ ਆਵੇਗੀ। ਭਾਰਤ ਵਿੱਚ ਬੀਤੇ ਵਰ੍ਹਿਆਂ ਵਿੱਚ ਪੀਐੱਮ ਆਵਾਸ ਯੋਜਨਾ ਦੇ ਜੋ 3 ਕਰੋੜ ਤੋਂ ਵੱਧ ਘਰ ਬਣੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਹੀ ਨਾਮ ਹਨ। ਆਪ ਕਲਪਨਾ ਕਰ ਸਕਦੇ ਹੋ, ਉਹ ਵੀ ਇੱਕ ਜ਼ਮਾਨਾ ਸੀ ਜਦ ਮਹਿਲਾਵਾਂ ਦੇ ਲਈ ਨਾ ਤਾਂ ਕਦੇ ਖੇਤ ਉਨ੍ਹਾਂ ਦੇ ਨਾਮ ਹੁੰਦੇ ਸਨ, ਨਾ ਖਲਿਹਾਨ ਉਨ੍ਹਾਂ ਦੇ ਨਾਮ ਹੁੰਦੇ ਸਨ, ਨਾ ਦੁਕਾਨ ਹੁੰਦੀ ਸੀ, ਨਾ ਘਰ ਹੁੰਦੇ ਸਨ। ਅੱਜ ਇਸ ਵਿਵਸਥਾ ਨਾਲ ਉਨ੍ਹਾਂ ਨੂੰ ਕਿੰਨਾ ਬੜਾ ਸਪੋਰਟ ਮਿਲਿਆ ਹੈ। ਪੀਐੱਮ ਆਵਾਸ ਨੇ ਮਹਿਲਾਵਾਂ ਨੂੰ ਘਰ ਦੇ ਆਰਥਿਕ ਫੈਸਲਿਆਂ ਵਿੱਚ ਇਕ ਨਵੀਂ ਆਵਾਜ਼ ਦਿੱਤੀ ਹੈ। 

ਸਾਥੀਓ,

ਇਸ ਵਾਰ ਦੇ ਬਜਟ ਵਿੱਚ ਨਵੇਂ ਯੂਨੀਕੌਰਨਸ ਬਣਾਉਣ ਦੇ ਲਈ, ਹੁਣ ਅਸੀਂ ਸਟਾਰਟਅੱਪ ਦੀ ਦੁਨੀਆ ਵਿੱਚ ਤਾਂ ਯੂਨੀਕੌਰਨ ਸੁਣਦੇ ਹਾਂ ਲੇਕਿਨ ਕੀ ਸੈਲਫ ਹੈਲਪ ਗਰੁੱਪ ਵਿੱਚ ਵੀ ਇਹ ਸੰਭਵ ਹੈ ਕਯਾ ਇਹ ਬਜਟ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਪੋਰਟ ਕਰਨ ਵਾਲੀ ਘੋਸ਼ਣਾ ਲੈ ਕੇ ਆਇਆ ਹੈ। ਦੇਸ਼ ਦੇ ਇਸ ਵਿਜ਼ਨ ਵਿੱਚ ਕਿੰਨਾ ਸਕੋਪ ਹੈ, ਇਹ ਆਪ ਬੀਤੇ ਵਰ੍ਹਿਆਂ ਦੀ ਗ੍ਰੋਥ ਸਟੋਰੀ ਵਿੱਚ ਦੇਖ ਸਕਦੇ ਹੋ। ਅੱਜ ਦੇਸ਼ ਵਿੱਚ ਪੰਜ ਵਿੱਚੋਂ ਇੱਕ ਨੌਨ-ਫਾਰਮ ਬਿਜ਼ਨਸ ਮਹਿਲਾਵਾਂ ਸੰਭਾਲ਼ ਰਹੀਆਂ ਹਨ। ਬੀਤੇ 9 ਵਰ੍ਹਿਆਂ ਵਿੱਚ ਸੱਤ ਕਰੋੜ ਤੋਂ ਜ਼ਿਆਦਾ ਮਹਿਲਾਵਾਂ ਸੈਲਫ ਹੈਲਪ ਗਰੁੱਪਸ ਵਿੱਚ ਸ਼ਾਮਲ ਹੋਈਆਂ ਹਨ, ਅਤੇ ਉਹ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਇਹ ਕਰੋੜਾਂ ਮਹਿਲਾਵਾਂ ਕਿੰਨਾ ਵੈਲਿਯੂ creation ਕਰ ਰਹੀਆਂ ਹਨ, ਅਤੇ ਇਸ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਦੀ ਕੈਪੀਟਲ requirement  ਤੋਂ ਵੀ ਲਗਾ ਸਕਦੇ ਹੋ। 9 ਵਰ੍ਹਿਆਂ ਵਿੱਚ ਇਨ੍ਹਾਂ ਸੈਲਫ ਹੈਲਪ ਗਰੁੱਪਸ ਨੇ ਸਵਾ 6 ਲੱਖ ਕਰੋੜ ਰੁਪਏ ਦਾ ਲੋਨ ਲਿਆ ਹੈ। ਇਹ ਮਹਿਲਾਵਾਂ ਸਿਰਫ਼ ਛੋਟੀ entrepreneur ਹੀ ਨਹੀਂ ਹਨ, ਬਲਕਿ ਇਹ ਗਰਾਊਂਡ ‘ਤੇ ਸਕਸ਼ਮ (ਸਮਰੱਥਾ) ਰਿਸੋਰਸ ਪਰਸਨਸ ਦਾ ਕੰਮ ਵੀ ਕਰ ਰਹੀਆਂ ਹਨ। ਬੈਂਕ ਸਖੀ, ਕ੍ਰਿਸ਼ੀ ਸਖੀ, ਪਸ਼ੂ ਸਖੀ ਦੇ ਰੂਪ ਵਿੱਚ ਇਹ ਮਹਿਲਾਵਾਂ ਪਿੰਡ ਵਿੱਚ ਵਿਕਾਸ ਦੇ ਨਵੇਂ ਆਯਾਮ ਬਣਾ ਰਹੀਆਂ ਹਨ।

ਸਾਥੀਓ,

ਸਹਿਕਾਰਤਾ ਖੇਤਰ, ਉਸ ਵਿੱਚ ਵੀ ਮਹਿਲਾਵਾਂ ਦੀ ਹਮੇਸ਼ਾ ਬੜੀ ਭੂਮਿਕਾ ਰਹੀ ਹੈ। ਅੱਜ ਕੋਆਪਰੇਟਿਵ ਸੈਕਟਰ ਵਿੱਚ ਬੁਨਿਆਦੀ ਬਦਲਾਅ ਹੋ ਰਿਹਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ 2 ਲੱਖ ਤੋਂ ਜ਼ਿਆਦਾ ਮਲਟੀ-ਪਰਪਜ਼ ਕੋਆਪਰੇਟਿਵ, ਡੇਅਰੀ ਕੋਆਪਰੇਟਿਵ ਅਤੇ ਫਿਸ਼ਰੀਜ਼ ਕੋਆਪਰੇਟਿਵ ਬਣਾਏ ਜਾਣ ਵਾਲੇ ਹਨ। 1 ਕਰੋੜ ਕਿਸਾਨਾਂ ਨੂੰ ਨੈਚੁਰਲ ਫਾਰਮਿੰਗ ਨਾਲ, ਕੁਦਰਤੀ ਖੇਤੀ ਨਾਲ ਜੋੜਨ ਦਾ ਲਕਸ਼ ਰੱਖਿਆ ਗਿਆ ਹੈ। ਇਸ ਵਿੱਚ ਮਹਿਲਾ ਕਿਸਾਨਾਂ ਅਤੇ producer ਗਰੁੱਪਸ ਦੀ ਬੜੀ ਭੂਮਿਕਾ ਹੋ ਸਕਦੀ ਹੈ। ਇਸ ਸਮੇਂ ਦੇਸ਼ ਹੀ ਨਹੀ, ਪੂਰੀ ਦੁਨੀਆ ਵਿੱਚ ਮਿਲਟਸ ਯਾਨੀ ਸ਼੍ਰੀਅੰਨ ਨੂੰ ਲੈ ਕੇ ਜਾਗਰੂਕਤਾ ਆ ਰਹੀ ਹੈ। ਉਨ੍ਹਾਂ ਦੀ ਡਿਮਾਂਡ ਵਧ ਰਹੀ ਹੈ। ਇਹ ਭਾਰਤ ਦੇ ਲਈ ਇੱਕ ਬੜਾ ਅਵਸਰ ਹੈ। ਇਸ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਸ ਦੀ ਭੂਮਿਕਾ ਨੂੰ ਹੋਰ ਵਧਾਉਣ ਦੇ ਲਈ ਤੁਹਾਨੂੰ ਕੰਮ ਕਰਨਾ ਹੋਵੇਗਾ। ਤੁਹਾਨੂੰ ਇੱਕ ਹੋਰ ਬਾਤ ਯਾਦ ਰੱਖਣੀ ਹੈ। ਸਾਡੇ ਦੇਸ਼ ਵਿੱਚ 1 ਕਰੋੜ ਆਦਿਵਾਸੀ ਮਹਿਲਾਵਾਂ ਸੈਲਫ ਹੈਲਪ ਗਰੁੱਪਸ ਵਿੱਚ ਕੰਮ ਕਰਦੀਆਂ ਹਨ। ਉਨ੍ਹਾਂ ਦੇ ਪਾਸ ਕਬਾਇਲੀ ਖੇਤਰਾਂ ਵਿੱਚ ਉਗਾਏ ਜਾਣ ਵਾਲੇ ਸ਼੍ਰੀਅੰਨ ਦਾ ਪਰੰਪਰਾਗਤ ਅਨੁਭਵ ਹੈ। ਸਾਨੂੰ ਸ਼੍ਰੀਅੰਨ ਦੀ ਮਾਰਕਿਟਿੰਗ ਤੋਂ ਲੈ ਕੇ ਇਸ ਨਾਲ ਬਣੇ processed foods ਨਾਲ ਜੁੜੇ ਅਵਸਰਾਂ ਨੂੰ ਟੈਪ ਕਰਨਾ ਹੋਵੇਗਾ। ਕਈ ਜਗ੍ਹਾ ‘ਤੇ ਮਾਇਨਰ ਫਾਰੈਸਟ produce ਨੂੰ ਪ੍ਰੋਸੈੱਸ ਕਰਕੇ ਮਾਰਕਿਟ ਤੱਕ ਲਿਆਉਣ ਵਿੱਚ ਸਰਕਾਰੀ ਸੰਸਥਾਵਾਂ ਸਹਾਇਤਾ ਕਰ ਰਹੀਆਂ ਹਨ। ਅੱਜ ਐਸੇ ਕਿੰਨੇ ਸਾਰੇ self  ਹੈਲਪ ਗਰੁੱਪ, ਰਿਮੋਟ ਇਲਾਕਿਆਂ ਵਿੱਚ ਬਣੇ ਹਨ, ਸਾਨੂੰ ਇਸ ਨੂੰ ਹੋਰ ਵਿਆਪਕ ਪੱਧਰ ਤੱਕ ਲੈ ਕੇ ਜਾਣਾ ਚਾਹੀਦਾ ਹੈ।

ਸਾਥੀਓ,

ਐਸੇ ਤਮਾਮ ਪ੍ਰਯਾਸਾਂ ਵਿੱਚ ਨੌਜਵਾਨਾਂ ਦੇ, ਬੇਟੀਆਂ ਦੇ ਸਕਿੱਲ ਡਿਵੈਲਪਮੈਂਟ ਦੀ ਬਹੁਤ ਬੜੀ ਭੂਮਿਕਾ ਹੋਵੇਗੀ। ਇਸ ਵਿੱਚ ਵਿਸ਼ਵਕਰਮਾ ਯੋਜਨਾ ਇੱਕ ਬੜੇ ਬ੍ਰਿੱਜ ਦਾ ਕੰਮ ਕਰੇਗੀ। ਸਾਨੂੰ ਵਿਸ਼ਵਕਰਮਾ ਯੋਜਨਾ ਵਿੱਚ ਮਹਿਲਾਵਾਂ ਦੇ ਲਈ ਵਿਸ਼ੇਸ਼ ਅਵਸਰਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਅੱਗੇ ਵਧਾਉਣਾ ਹੋਵੇਗਾ। GEM ਪੋਰਟਲ ਅਤੇ e-ਕਾੱਮਰਸ ਵੀ ਮਹਿਲਾਵਾਂ ਦੇ ਕਿੱਤੇ ਨੂੰ ਵਿਸਤਾਰ ਦੇਣ ਦਾ ਬੜਾ ਮਾਧਿਅਮ ਬਣ ਰਹੇ ਹਨ। ਅੱਜ ਨਵੀਂ ਟੈਕਨੋਲੋਜੀ ਦਾ ਫ਼ਾਇਦਾ ਹਰ ਸੈਕਟਰ ਲੈ ਰਿਹਾ ਹੈ। ਸਾਨੂੰ ਸੈਲਫ ਹੈਲਪ ਗਰੁੱਪਸ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਵਿੱਚ ਜ਼ਿਆਦਾ ਤੋਂ ਜ਼ਿਆਦਾ ਨਵੀਂ ਟੈਕਨੋਲੌਜੀ ਦੇ ਪ੍ਰਯੋਗ ‘ਤੇ ਬਲ ਦੇਣਾ ਚਾਹੀਦਾ ਹੈ।

ਸਾਥੀਓ, 

ਦੇਸ਼ ਅੱਜ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੀ ਭਾਵਨਾ ਦੇ ਨਾਲ ਅੱਗੇ ਵਧ ਰਿਹਾ ਹੈ। ਜਦ ਸਾਡੀ ਬੇਟੀਆਂ ਸੈਨਾ ਵਿੱਚ ਜਾ ਕੇ ਦੇਸ਼ ਦੀ ਸੁਰੱਖਿਆ ਕਰਦੀਆਂ ਦਿਖਾਈ ਦਿੰਦੀਆਂ ਹਨ, ਰਾਫੇਲ ਉਡਾਉਂਦੀਆਂ ਦਿਖਾਈ ਦੇਂਦੀਆਂ ਹਨ, ਤਾਂ ਉਨ੍ਹਾਂ ਨਾਲ ਜੁੜੀ ਸੋਚ ਵੀ ਬਦਲਦੀ ਹੈ। ਜਦੋਂ ਮਹਿਲਾਵਾਂ entrepreneurs  ਬਣਦੀਆਂ ਹਨ, ਫ਼ੈਸਲੇ ਲੈਂਦੀਆਂ ਹਨ, ਰਿਸਕ ਲੈਂਦੀਆਂ ਹਨ, ਤਾਂ ਉਨ੍ਹਾਂ ਨਾਲ ਜੁੜੀ ਸੋਚ ਵੀ ਬਦਲਦੀ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਨਾਗਾਲੈਂਡ ਵਿੱਚ ਪਹਿਲੀ ਵਾਰ ਦੋ ਮਹਿਲਾਵਾਂ ਵਿਧਾਇਕ ਬਣੀਆਂ ਹਨ। ਉਨ੍ਹਾਂ ਵਿਚੋਂ ਇੱਕ ਨੂੰ ਮੰਤਰੀ ਵੀ ਬਣਾਇਆ ਗਿਆ ਹੈ। ਮਹਿਲਾਵਾਂ ਦਾ ਸਨਮਾਣ ਵਧਾ ਕੇ, ਸਮਾਨਤਾ ਦਾ ਭਾਵ ਵਧਾ ਕੇ ਹੀ ਭਾਰਤ ਤੇਜ਼ੀ ਨਾਲ ਅੱਗੇ ਵਧ ਸਕਦਾ ਹੈ। ਮੈਂ ਆਪ ਸਭ ਨੂੰ ਅਪੀਲ ਕਰਾਂਗਾ। ਆਪ ਸਭ, ਮਹਿਲਾਵਾਂ-ਭੈਣਾਂ-ਬੇਟੀਆਂ ਦੇ ਸਾਹਮਣੇ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰਨ ਦੇ ਸੰਕਲਪ ਦੇ ਨਾਲ ਅੱਗੇ ਵਧੋ।

ਸਾਥੀਓ, 

8 ਮਾਰਚ ਨੂੰ ਮਹਿਲਾ ਦਿਵਸ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਮਹਿਲਾ ਸਸ਼ਕਤੀਕਰਣ ਉਸ ‘ਤੇ ਇੱਕ ਬਹੁਤ ਹੀ ਭਾਵੁਕ ਆਰਟੀਕਲ ਲਿਖਿਆ ਹੈ। ਇਸ ਲੇਖ ਦਾ ਅੰਤ ਰਾਸ਼ਟਰਪਤੀ ਮੁਰਮੂ ਜੀ ਨੇ ਜਿਸ ਭਾਵਨਾ ਨਾਲ ਕੀਤਾ ਹੈ ਉਹ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ। ਮੈਂ ਇਸ ਲੇਖ ਤੋਂ ਉਨ੍ਹਾਂ ਨੂੰ ਹੀ Quote ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਹੈ -“ਸਾਡੀ ਸਭ ਦੀ, ਬਲਕਿ ਹਰੇਕ ਵਿਅਕਤੀ ਦੀ ਇਹ ਜ਼ਿੰਮੇਦਾਰੀ ਹੈ ਕਿ ਇਸ ਪ੍ਰਗਤੀ ਨੂੰ ਤੇਜ਼ ਗਤੀ ਪ੍ਰਦਾਨ ਕੀਤੀ ਜਾਵੇ। ਇਸ ਲਈ ਅੱਜ ਮੈਂ ਆਪ ਸਭ ਨੂੰ, ਹਰੇਕ ਵਿਅਕਤੀ ਨੂੰ, ਆਪਣੇ ਪਰਿਵਾਰ, ਆਸ-ਪੜੌਸ ਜਾਂ ਕਾਰਜ ਸਥਲ ਵਿੱਚ ਇੱਕ ਬਦਲਾਅ ਲਿਆਉਣ ਦੇ ਲਈ ਖ਼ੁਦ ਨੂੰ ਸਮਰਪਿਤ ਕਰਨ ਦੀ ਤਾਕੀਦ ਕਰਨਾ ਚਾਹੁੰਦੀ ਹਾਂ। ਅਜਿਹਾ ਕੋਈ ਵੀ ਬਦਲਾਅ, ਜੋ ਕਿਸੇ ਬੱਚੀ ਦੇ ਚਿਹਰੇ ‘ਤੇ ਮੁਸਕਾਨ ਬਿਖੇਰੇ, ਅਜਿਹਾ ਬਦਲਾਅ, ਜੋ ਉਸ ਦੇ ਲਈ ਜੀਵਨ ਵਿੱਚ ਅੱਗੇ ਵਧਣ ਦੇ ਅਵਸਰਾਂ ਵਿੱਚ ਵਾਧਾ ਕਰੇ। ਆਪ ਸਭ ਨੂੰ ਮੇਰੀ ਇਹ ਬੇਨਤੀ, ਹਿਰਦੇ ਦੀਆਂ ਗਹਿਰਾਈਆਂ ਤੋਂ ਨਿਕਲੀ ਹੈ।” ਮੈਂ ਰਾਸ਼ਟਰਪਤੀ ਜੀ ਦੇ ਇਨ੍ਹਾਂ ਸ਼ਬਦਾਂ ਦੇ ਨਾਲ ਆਪਣੀ ਬਾਤ ਸਮਾਪਤ ਕਰਦਾ ਹਾਂ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ`

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Annual malaria cases at 2 mn in 2023, down 97% since 1947: Health ministry

Media Coverage

Annual malaria cases at 2 mn in 2023, down 97% since 1947: Health ministry
NM on the go

Nm on the go

Always be the first to hear from the PM. Get the App Now!
...
Prime Minister condoles passing away of former Prime Minister Dr. Manmohan Singh
December 26, 2024
India mourns the loss of one of its most distinguished leaders, Dr. Manmohan Singh Ji: PM
He served in various government positions as well, including as Finance Minister, leaving a strong imprint on our economic policy over the years: PM
As our Prime Minister, he made extensive efforts to improve people’s lives: PM

The Prime Minister, Shri Narendra Modi has condoled the passing away of former Prime Minister, Dr. Manmohan Singh. "India mourns the loss of one of its most distinguished leaders, Dr. Manmohan Singh Ji," Shri Modi stated. Prime Minister, Shri Narendra Modi remarked that Dr. Manmohan Singh rose from humble origins to become a respected economist. As our Prime Minister, Dr. Manmohan Singh made extensive efforts to improve people’s lives.

The Prime Minister posted on X:

India mourns the loss of one of its most distinguished leaders, Dr. Manmohan Singh Ji. Rising from humble origins, he rose to become a respected economist. He served in various government positions as well, including as Finance Minister, leaving a strong imprint on our economic policy over the years. His interventions in Parliament were also insightful. As our Prime Minister, he made extensive efforts to improve people’s lives.

“Dr. Manmohan Singh Ji and I interacted regularly when he was PM and I was the CM of Gujarat. We would have extensive deliberations on various subjects relating to governance. His wisdom and humility were always visible.

In this hour of grief, my thoughts are with the family of Dr. Manmohan Singh Ji, his friends and countless admirers. Om Shanti."