ਸਾਰੇ ਦੇਸ਼ਵਾਸੀਆਂ ਨੂੰ ਆਦਰਪੂਰਵਕ ਮੇਰਾ ਨਮਸਕਾਰ!
2-3 ਦਿਨ ਪਹਿਲਾਂ ਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਆਪਣੇ 50 ਦਿਨ ਪੂਰੇ ਕੀਤੇ ਹਨ। ਇੰਨੇ ਘੱਟ ਸਮੇਂ ਵਿੱਚ ਇਸ ਯਾਤਰਾ ਨਾਲ 11 ਕਰੋੜ ਲੋਕਾਂ ਦਾ ਜੁੜਨਾ, ਇਹ ਆਪਣੇ ਆਪ ਵਿੱਚ ਅਭੂਤਵਪੂਰਵ ਹੈ। ਸਮਾਜ ਵਿੱਚ ਅੰਤਿਮ ਪਾਯਦਾਨ ‘ਤੇ ਖੜੇ ਵਿਅਕਤੀ ਤੱਕ ਸਰਕਾਰ ਖੁਦ ਪਹੁੰਚ ਰਹੀ ਹੈ, ਉਸ ਨੂੰ ਆਪਣੀਆਂ ਯੋਜਨਾਵਾਂ ਨਾਲ ਜੋੜ ਰਹੀ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਸਿਰਫ਼ ਸਰਕਾਰ ਦੀ ਨਹੀਂ, ਬਲਕਿ ਦੇਸ਼ ਦੀ ਯਾਤਰਾ ਬਣ ਚੁੱਕੀ ਹੈ, ਸੁਪਨਿਆਂ ਦੀ ਯਾਤਰਾ ਬਣ ਚੁੱਕੀ ਹੈ, ਸੰਕਲਪਾਂ ਦੀ ਯਾਤਰਾ ਬਣ ਚੁੱਕੀ ਹੈ, ਭਰੋਸੇ ਦੀ ਯਾਤਰਾ ਬਣ ਚੁੱਕੀ ਹੈ ਅਤੇ ਇਸ ਲਈ ਤਾਂ ਉਸ ਨੂੰ ਮੋਦੀ ਦੀ ਗਾਰੰਟੀ ਵਾਲੀ ਗੱਡੀ ਵੱਡੇ ਭਾਵ ਨਾਲ ਅੱਜ ਦੇਸ਼ ਦਾ ਹਰ ਖੇਤਰ, ਹਰ ਪਰਿਵਾਰ, ਆਪਣੇ ਬਿਹਤਰ ਭਵਿੱਖ ਦੀ ਉਮੀਦ ਦੇ ਰੂਪ ਵਿੱਚ ਇਹ ਗਾਰੰਟੀ ਵਾਲੀ ਗੱਡੀ ਦੇਖ ਰਿਹਾ ਹੈ। ਇਸ ਯਾਤਰਾ ਨੂੰ ਲੈ ਕੇ ਪਿੰਡ ਹੋਵੇ ਜਾਂ ਸ਼ਹਿਰ, ਹਰ ਜਗ੍ਹਾ ਉਮੰਗ ਹੈ, ਉਤਸ਼ਾਹ ਹੈ, ਵਿਸ਼ਵਾਸ ਹੈ। ਮੁੰਬਈ ਜਿਹਾ ਮਹਾਨਗਰ ਹੋਵੇ ਜਾਂ ਮਿਜ਼ੋਰਮ ਦਾ ਦੂਰ-ਸੁਦੂਰ ਦਾ ਪਿੰਡ, ਕਾਰਗਿਲ ਦੇ ਪਹਾੜ ਹੋਣ ਜਾਂ ਫਿਰ ਕੰਨਿਆਕੁਮਾਰੀ ਦਾ ਸਮੁੰਦਰੀ ਤਟ, ਦੇਸ਼ ਦੇ ਕੋਨੇ-ਕੋਨੇ ਵਿੱਚ ਮੋਦੀ ਕੀ ਗਾਰੰਟੀ ਵਾਲੀ ਗੱਡੀ ਪਹੁੰਚ ਰਹੀ ਹੈ। ਜਿਨ੍ਹਾਂ ਗ਼ਰੀਬ ਲੋਕਾਂ ਦਾ ਜੀਵਨ ਸਰਕਾਰੀ ਯੋਜਨਾਵਾਂ ਦਾ ਲਾਭ ਪਾਉਣ ਦੇ ਇੰਤਜ਼ਾਰ ਵਿੱਚ ਬੀਤ ਗਿਆ, ਉਹ ਅੱਜ ਇੱਕ ਸਾਰਥਕ ਬਦਲਾਅ ਦੇਖ ਰਹੇ ਹਨ। ਕਿਸ ਨੇ ਸੋਚਿਆ ਸੀ ਕਿ ਕਦੇ ਸਰਕਾਰੀ ਕਰਮਚਾਰੀ, ਸਰਕਾਰੀ ਅਫ਼ਸਰ, ਇਹ ਬਾਬੂ ਅਤੇ ਇਹ ਨੇਤਾ ਲੋਕ ਖ਼ੁਦ ਗ਼ਰੀਬ ਦੇ ਦਰਵਾਜ਼ੇ ‘ਤੇ ਪਹੁੰਚ ਕੇ ਪੁੱਛਣਗੇ ਕਿ ਤੁਹਾਨੂੰ ਸਰਕਾਰੀ ਯੋਜਨਾ ਦਾ ਲਾਭ ਮਿਲਿਆ ਜਾਂ ਨਹੀਂ ਮਿਲਿਆ ? ਲੇਕਿਨ ਇਹ ਹੋ ਰਿਹਾ ਹੈ ਅਤੇ ਪੂਰੀ ਇਮਾਨਦਾਰੀ ਨਾਲ ਹੋ ਰਿਹਾ ਹੈ। ਮੋਦੀ ਕੀ ਗਾਰੰਟੀ ਵਾਲੀ ਗੱਡੀ ਦੇ ਨਾਲ, ਸਰਕਾਰੀ ਦਫ਼ਤਰ, ਜਨ ਪ੍ਰਤੀਨਿਧੀ, ਦੇਸ਼ਵਾਸੀਆਂ ਦੇ ਕੋਲ, ਉਨ੍ਹਾਂ ਦੇ ਪਿੰਡ-ਮੁਹੱਲੇ ਪਹੁੰਚ ਰਹੇ ਹਨ। ਹੁਣ ਜਿਨ੍ਹਾਂ ਲੋਕਾਂ ਨਾਲ ਮੇਰੀ ਗੱਲ ਹੋਈ ਹੈ, ਉਨ੍ਹਾਂ ਦੇ ਚੇਹਰੇ ‘ਤੇ ਵੀ ਇਸ ਦਾ ਸੰਤੋਸ਼ ਦਿਖ ਰਿਹਾ ਹੈ।
ਮੇਰੇ ਪਰਿਵਾਰਜਨੋ,
ਅੱਜ ਦੇਸ਼ ਵਿੱਚ ਹੀ ਨਹੀਂ, ਬਲਕਿ ਦੁਨੀਆ ਵਿੱਚ ਵੀ ਮੋਦੀ ਕੀ ਗਾਰੰਟੀ ਦੀ ਬਹੁਤ ਚਰਚਾ ਹੋ ਰਹੀ ਹੈ। ਲੇਕਿਨ ਮੋਦੀ ਕੀ ਗਾਰੰਟੀ ਦਾ ਮਤਲਬ ਕੀ ਹੈ ? ਆਖਿਰ, ਇਸ ਪ੍ਰਕਾਰ ਮਿਸ਼ਨ ਮੋਡ ‘ਤੇ ਦੇਸ਼ ਦੇ ਹਰ ਲਾਭਾਰਥੀ ਤੱਕ ਸਰਕਾਰ ਪਹੁੰਚਣਾ, ਇਹ ਇੰਨੀ ਮਿਹਨਤ ਕਿਉਂ ਕਰਦੇ ਹਨ। ਦਿਨ ਰਾਤ ਸਾਰੀ ਸਰਕਾਰ ਤੁਹਾਡੀ ਸੇਵਾ ਵਿੱਚ ਇੰਨੀ ਮਿਹਨਤ ਕਿਉਂ ਕਰ ਰਹੀ ਹੈ? ਸਰਕਾਰੀ ਯੋਜਨਾਵਾਂ ਦੇ ਸੈਚੁਰੇਸ਼ਨ ਅਤੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਕੀ ਸਬੰਧ ਹੈ ? ਸਾਡੇ ਦੇਸ਼ ਵਿੱਚ ਅਨੇਕ ਪੀੜ੍ਹੀਆਂ ਨੇ ਤੰਗੀ ਵਿੱਚ ਜੀਵਨ ਬਿਤਾਇਆ ਹੈ, ਅਧੂਰੇ-ਅਧੂਰੇ ਸੁਪਨਿਆਂ ਦੇ ਨਾਲ ਜ਼ਿੰਦਗੀ ਸਿਮਟ ਗਈ। ਉਨ੍ਹਾਂ ਨੇ ਤੰਗੀ ਨੂੰ ਹੀ ਆਪਣੀ ਕਿਸਮਤ ਮੰਨਿਆ ਅਤੇ ਤੰਗੀ ਵਿੱਚ ਹੀ ਜ਼ਿੰਦਗੀ ਗੁਜ਼ਾਰਣ ਦੇ ਲਈ ਮਜਬੂਰ ਰਹੇ। ਛੋਟੀ-ਛੋਟੀ ਜ਼ਰੂਰਤਾਂ ਦਾ ਇਹ ਸੰਘਰਸ਼ ਦੇਸ਼ ਵਿੱਚ ਗ਼ਰੀਬਾਂ ਨੂੰ, ਕਿਸਾਨਾਂ ਨੂੰ, ਮਹਿਲਾਵਾਂ ਨੂੰ ਅਤੇ ਨੌਜਵਾਨਾਂ ਵਿੱਚ ਇਨ੍ਹਾਂ ਲੋਕਾਂ ਨੂੰ ਸਭ ਤੋਂ ਅਧਿਕ ਰਿਹਾ ਹੈ। ਸਾਡੀ ਸਰਕਾਰ ਚਾਹੁੰਦੀ ਹੈ ਕਿ ਵਰਤਮਾਨ ਅਤੇ ਭਾਵੀ ਪੀੜ੍ਹੀਆਂ ਨੂੰ ਅਜਿਹਾ ਜੀਵਨ ਜਿਉਣਾ ਨਾ ਪਵੇ, ਤੁਹਾਡੇ ਪੂਰਵਜਾਂ ਨੂੰ ਜੋ ਮੁਸੀਬਤਾਂ ਝੱਲਣੀਆਂ ਪਈਆਂ, ਤੁਹਾਡੇ ਬਜ਼ੁਰਗਾਂ ਨੂੰ ਜੋ ਕਠਿਨਾਈਆਂ ਝੱਲਣੀਆਂ ਪਈਆਂ, ਉਹ ਤੁਹਾਨੂੰ ਝੱਲਣੀ ਨਾ ਪਵੇ, ਇਸੇ ਮਕਸਦ ਨਾਲ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ। ਅਸੀਂ ਦੇਸ਼ ਦੀ ਇੱਕ ਬਹੁਤ ਵੱਡੀ ਆਬਾਦੀ ਨੂੰ ਰੁਟੀਨ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਹੋਣ ਵਾਲੇ ਸੰਘਰਸ਼ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਇਸ ਲਈ ਅਸੀਂ ਗ਼ਰੀਬਾਂ, ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਭਵਿੱਖ ‘ਤੇ ਫੋਕਸ ਕਰ ਰਹੇ ਹਾਂ। ਅਤੇ ਇਹੀ ਸਾਡੇ ਲਈ ਦੇਸ਼ ਦੀ ਸਭ ਤੋਂ ਵੱਡੀ ਚਾਰ ਜਾਤੀਆਂ ਹਨ। ਜਦੋਂ ਗ਼ਰੀਬਾਂ, ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਭਵਿੱਖ ‘ਤੇ ਫੋਕਸ ਕਰ ਰਹੇ ਹਨ। ਅਤੇ ਇਹੀ ਸਾਡੇ ਲਈ ਦੇਸ਼ ਦੀ ਸਭ ਤੋਂ ਵੱਡੀ ਚਾਰ ਜਾਤੀਆਂ ਹਨ। ਜਦੋਂ ਗ਼ਰੀਬ-ਕਿਸਾਨ-ਮਹਿਲਾਵਾਂ ਅਤੇ ਨੌਜਵਾਨ ਇਹ ਮੇਰੀ ਚਾਰ ਜਾਤੀਆਂ, ਜੋ ਮੇਰੀ ਸਭ ਤੋਂ ਪ੍ਰਿਯ ਚਾਰ ਜਾਤੀਆਂ ਹਨ, ਜੇਕਰ ਇਹ ਸਸ਼ਕਤ ਹੋ ਜਾਣਗੇ, ਇਹ ਮਜ਼ਬੂਤ ਹੋ ਜਾਣਗੇ ਤਾਂ ਹਿੰਦੁਸਤਾਨ ਦਾ ਸਸ਼ਕਤ ਹੋਣਾ ਪੱਕਾ ਹੋ ਜਾਵੇਗਾ। ਇਸ ਲਈ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਹੋਈ ਹੈ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਰਹੀ ਹੈ।
ਸਾਥੀਓ,
ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਸਭ ਤੋਂ ਵੱਡਾ ਮਕਸਦ ਹੈ – ਕੋਈ ਵੀ ਹਕਦਾਰ, ਸਰਕਾਰੀ ਯੋਜਨਾ ਦੇ ਲਾਭ ਤੋਂ ਛੁਟਣਾ ਨਹੀਂ ਚਾਹੀਦਾ ਹੈ। ਕਈ ਵਾਰ ਜਾਗਰੂਕਤਾ ਦੀ ਕਮੀ ਨਾਲ, ਕਈ ਵਾਰ ਦੂਸਰੇ ਕਾਰਨਾਂ ਨਾਲ ਕੁਝ ਲੋਕ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਲੋਕਾਂ ਤੱਕ ਪਹੁੰਚਣਾ ਸਾਡੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਇਸ ਲਈ ਇਹ ਮੋਦੀ ਕੀ ਗਾਰੰਟੀ ਦੀ ਗੱਡੀ ਪਿੰਡ-ਪਿੰਡ ਜਾ ਰਹੀ ਹੈ। ਜਦੋਂ ਤੋਂ ਇਹ ਯਾਤਰਾ ਸ਼ੁਰੂ ਹੋਈ ਹੈ ਤਦ ਤੋਂ ਲਗਭਗ 12 ਲੱਖ ਨਵੇਂ ਲਾਭਾਰਥੀਆਂ ਨੇ ਉੱਜਵਲਾ ਦੇ ਮੁਫ਼ਤ ਗੈਸ ਕਨੈਕਸ਼ਨ ਦੇ ਲਈ ਆਵੇਦਨ ਕੀਤਾ ਹੈ। ਕੁਝ ਦਿਨ ਪਹਿਲਾਂ ਜਦੋਂ ਮੈਂ ਅਯੁੱਧਿਆ ਵਿੱਚ ਸੀ, ਉੱਥੇ ਉੱਜਵਲਾ ਦੀ 10 ਕਰੋੜਵੀਂ ਲਾਭਾਰਥੀ ਭੈਣ ਦੇ ਘਰ ਗਿਆ ਸੀ। ਇਸ ਦੇ ਇਲਾਵਾ ਸੁਰਕਸ਼ਾ ਬੀਮਾ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਪੀਐੱਮ ਸਵਨਿਧੀ ਦੇ ਲਈ ਵੀ ਇਸ ਯਾਤਰਾ ਦੇ ਦੌਰਾਨ ਲੱਖਾਂ ਦੀ ਸੰਖਿਆ ਵਿੱਚ ਆਵੇਦਨ ਪ੍ਰਾਪਤ ਹੋਏ ਹਨ।
ਸਾਥੀਓ,
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ 2 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੀ ਸਿਹਤ ਦੀ ਜਾਂਚ ਹੋਈ ਹੈ। ਇਸੇ ਸਮੇਂ ਵਿੱਚ ਇੱਕ ਕਰੋੜ ਲੋਕਾਂ ਦੀ ਟੀਬੀ ਦੀ ਬਿਮਾਰੀ ਦੀ ਵੀ ਜਾਂਚ ਹੀ ਹੈ, 22 ਲੱਖ ਲੋਕਾਂ ਦੀ ਸਿਕਲ ਸੈੱਲ ਅਨੀਮੀਆ ਦੀ ਜਾਂਚ ਹੋਈ ਹੈ। ਆਖਿਰ ਇਹ ਸਾਰੇ ਲਾਭਾਰਥੀ ਭਾਈ-ਭੈਣ, ਇਹ ਕੌਣ ਲੋਕ ਹਨ? ਇਹ ਸਾਰੇ ਲੋਕ ਪਿੰਡ-ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ ਸਮਾਜ ਦੇ ਲੋਕ ਹਨ, ਜਿਨ੍ਹਾਂ ਦੇ ਲਈ ਡਾਕਟਰ ਤੱਕ ਪਹੁੰਚਣਾ ਪਹਿਲਾਂ ਦੀਆਂ ਸਰਕਾਰਾਂ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਰਹੀ ਹੈ। ਅੱਜ ਡਾਕਟਰ ਮੌਕੇ ‘ਤੇ ਹੀ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਅਤੇ ਇੱਕ ਵਾਰ ਉਨ੍ਹਾਂ ਦੀ ਸ਼ੁਰੂਆਤੀ ਜਾਂਚ ਹੋ ਗਈ ਤਾਂ ਉਸ ਦੇ ਬਾਅਦ ਆਯੁਸ਼ਮਾਨ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਤਾਂ ਹੈ ਹੀ। ਕਿਡਨੀ ਦੇ ਮਰੀਜ਼ਾਂ ਦੇ ਲਈ ਮੁਫਤ ਡਾਇਲਿਸਿਸ ਦੀ ਸੁਵਿਧਾ ਅਤੇ ਜਨ ਔਸ਼ਧੀ ਕੇਂਦਰਾਂ ‘ਤੇ ਸਸਤੀ ਦਵਾਈਆਂ ਵੀ ਉਨ੍ਹਾਂ ਦੇ ਲਈ ਅੱਜ ਉਪਲਬਧ ਹਨ। ਦੇਸ਼ ਭਰ ਵਿੱਚ ਬਣ ਰਹੇ ਆਯੁਸ਼ਮਾਨ ਆਰੋਗਯ ਮੰਦਿਰ, ਇਹ ਤਾਂ ਪਿੰਡ ਅਤੇ ਗ਼ਰੀਬ ਦੇ ਲਈ ਆਰੋਗਯ ਦੇ ਬਹੁਤ ਵੱਡੇ ਕੇਂਦਰ ਬਣ ਚੁੱਕੇ ਹਨ। ਯਾਨੀ ਵਿਕਸਿਤ ਭਾਰਤ ਸੰਕਲਪ ਯਾਤਰਾ, ਗ਼ਰੀਬ ਦੀ ਸਿਹਤ ਦੇ ਲਈ ਵੀ ਇੱਕ ਵਰਦਾਨ ਸਾਬਤ ਹੋਈ ਹੈ।
ਮੇਰੇ ਪਰਿਵਾਰਜਨੋ,
ਮੈਨੂੰ ਖੁਸ਼ੀ ਹੈ ਕਿ ਸਰਕਾਰ ਦੇ ਇਨ੍ਹਾਂ ਪ੍ਰਯਤਨਾਂ ਦਾ ਬਹੁਤ ਵੱਡਾ ਲਾਭ ਸਾਡੀਆਂ ਕਰੋੜਾਂ ਮਾਤਾਵਾਂ-ਭੈਣਾਂ ਨੂੰ ਮਿਲ ਰਿਹਾ ਹੈ। ਅੱਜ ਮਹਿਲਾਵਾਂ ਖੁਦ ਅੱਗੇ ਆ ਕੇ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ। ਪਹਿਲਾਂ ਅਜਿਹੀਆਂ ਅਨੇਕ ਭੈਣਾਂ ਸਨ, ਜਿਨ੍ਹਾਂ ਦੇ ਕੋਲ ਸਿਲਾਈ-ਕਢਾਈ-ਬੁਣਾਈ ਜਿਹੀ ਕੋਈ ਨਾ ਕੋਈ ਸਕਿਲ ਸੀ, ਲੇਕਿਨ ਉਨ੍ਹਾਂ ਦੇ ਕੋਲ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਕੋਈ ਸਾਧਨ ਨਹੀਂ ਸੀ। ਮੁਦਰਾ ਯੋਜਨਾ ਨੇ ਉਨ੍ਹਾਂ ਨੇ ਆਪਣੇ ਸੁਪਨੇ ਪੂਰੇ ਕਰਨ ਦਾ ਭਰੋਸਾ ਦਿੱਤਾ ਹੈ, ਮੋਦੀ ਕੀ ਗਾਰੰਟੀ ਹੈ। ਅੱਜ ਪਿੰਡ-ਪਿੰਡ ਵਿੱਚ ਰੋਜ਼ਗਾਰ-ਸਵੈਰੋਜ਼ਗਾਰ ਇਸ ਦੇ ਨਵੇਂ ਮੌਕੇ ਬਣ ਰਹੇ ਹਨ। ਅੱਜ ਕੋਈ ਬੈਂਕ ਮਿੱਤਰ ਹਨ, ਕੋਈ ਪਸ਼ੂ ਸਖੀ ਹੈ, ਕੋਈ ਆਸ਼ਾ-ANM- ਆਂਗਨਵਾੜੀ ਵਿੱਚ ਹੈ। ਬੀਤੇ 10 ਵਰ੍ਹਿਆਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਸ ਨਾਲ 10 ਕਰੋੜ ਭੈਣਾਂ ਜੁੜ ਚੁੱਕੀਆਂ ਹਨ। ਇਨ੍ਹਾਂ ਭੈਣਾਂ ਨੂੰ ਸਾਢੇ 7 ਲੱਖ ਕਰੋੜ ਰੁਪਏ ਤੋਂ ਵੱਧ ਦੀ ਮਦਦ ਦਿੱਤੀ ਜਾ ਚੁੱਕੀ ਹੈ।
ਇਸ ਵਿੱਚ ਅਨੇਕ ਭੈਣਾਂ ਬੀਤੇ ਵਰ੍ਹਿਆਂ ਵਿੱਚ ਲਖਪਤੀ ਦੀਦੀ ਬਣੀਆਂ ਹਨ। ਅਤੇ ਇਸ ਸਫ਼ਲਤਾ ਨੂੰ ਦੇਖਦੇ ਹੋਏ ਹੀ ਮੈਂ ਸੁਪਨਾ ਸੰਜੋਇਆ ਹੈ, ਮੈਂ ਸੁਪਨਾ ਸੰਕਲਪ ਦੇ ਰੂਪ ਵਿੱਚ ਦੇਖਿਆ ਹੈ ਅਤੇ ਅਸੀਂ ਤੈਅ ਕੀਤਾ ਹੈ ਕਿ ਦੋ ਕਰੋੜ, ਅੰਕੜਾ ਬਹੁਤ ਵੱਡਾ ਹੈ। ਦੋ ਕਰੋੜ, ਲਖਪਤੀ ਦੀਦੀ ਮੈਂ ਬਣਾਉਣੇ ਹਨ। ਤੁਸੀਂ ਵਿਚਾਰ ਕਰੋ ਲਖਪਤੀ ਦੀਦੀ ਦੀ ਸੰਖਿਆ ਦੋ ਕਰੋੜ ਹੋ ਜਾਵੇਗੀ ਕਿੰਨੀ ਵੱਡੀ ਕ੍ਰਾਂਤੀ ਹੋ ਜਾਵੇਗੀ। ਸਰਕਾਰ ਨੇ ਨਮੋ ਡ੍ਰੋਨ ਦੀਦੀ ਯੋਜਨਾ ਵੀ ਸ਼ੁਰੂ ਕੀਤੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਵਿਕਸਿਤ ਸੰਕਲਪ ਯਾਤਰਾ ਦੇ ਦੌਰਾਨ ਲਗਭਗ 1 ਲੱਖ ਡ੍ਰੋਂਸ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਟੈਕਨੋਲੋਜੀ ਨਾਲ ਇਸ ਪ੍ਰਕਾਰ ਮਿਸ਼ਨ ਮੋਡ ‘ਤੇ ਜਨਤਾ ਨੂੰ ਜੋੜਿਆ ਜਾ ਰਿਹਾ ਹੈ। ਹੁਣ ਤਾਂ ਖੇਤੀਬਾੜੀ ਵਿੱਚ ਹੀ ਡ੍ਰੋਨ ਦੇ ਉਪਯੋਗ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਲੇਕਿਨ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਦਾਇਰਾ ਦੂਸਰੇ ਖੇਤਰਾਂ ਵਿੱਚ ਵੀ ਵਧਣ ਵਾਲਾ ਹੈ।
ਮੇਰੇ ਪਰਿਵਾਰਜਨੋ,
ਸਾਡੇ ਦੇਸ਼ ਵਿੱਚ ਕਿਸਾਨਾਂ ਨੂੰ ਲੈ ਕੇ, ਖੇਤੀਬਾੜੀ ਨੀਤੀ ਨੂੰ ਲੈ ਕੇ ਜੋ ਚਰਚਾਵਾਂ ਹੁੰਦੀਆਂ ਹਨ, ਪਹਿਲਾਂ ਦੀਆਂ ਸਰਕਾਰਾਂ ਵਿੱਚ ਉਸ ਦਾ ਦਾਇਰਾ ਵੀ ਬਹੁਤ ਸੀਮਿਤ ਸੀ। ਕਿਸਾਨ ਦੇ ਸਸ਼ਕਤੀਕਰਣ ਦੀ ਚਰਚਾ ਸਿਰਫ਼ ਪੈਦਾਵਾਰ ਅਤੇ ਉਪਜ ਦੀ ਵਿਕਰੀ ਦੇ ਇਰਦ-ਗਿਰਦ ਤੱਕ ਸੀਮਿਤ ਰਹੀ। ਜਦਕਿ ਕਿਸਾਨ ਨੂੰ ਆਪਣੇ ਦੈਨਿਕ ਜੀਵਨ ਵਿੱਚ ਭਾਂਤ-ਭਾਂਤ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਡੀ ਸਰਕਾਰ ਨੇ ਕਿਸਾਨ ਦੀ ਹਰ ਮੁਸ਼ਕਿਲ ਨੂੰ ਅਸਾਨ ਕਰਨ ਦੇ ਲਈ ਚੌਤਰਫਾ ਪ੍ਰਯਤਨ ਕੀਤੇ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਨਾਲ ਹਰ ਕਿਸਾਨ ਨੂੰ ਘੱਟ ਤੋਂ ਘੱਟ 30 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਹਨ। ਛੋਟੇ ਕਿਸਾਨਾਂ ਨੂੰ ਮੁਸੀਬਤਾਂ ਤੋਂ ਬਾਹਰ ਕੱਢਣ ਦੇ ਲਈ ਅਸੀਂ ਨਿਰੰਤਰ ਕੰਮ ਕਰ ਰਹੇ ਹਾਂ। ਖੇਤੀਬਾੜੀ ਵਿੱਚ ਸਹਿਕਾਰਤਾ ਨੂੰ ਹੁਲਾਰਾ ਦੇਣਾ, ਇਹ ਇਸੇ ਸੋਚ ਦਾ ਪਰਿਣਾਮ ਹੈ।
PACS ਹੋਣ, FPO ਹੋਣ, ਛੋਟੇ ਕਿਸਾਨਾਂ ਦੇ ਅਜਿਹੇ ਸੰਗਠਨ ਅੱਜ ਬਹੁਤ ਵੱਡੀ ਆਰਥਿਕ ਤਾਕਤ ਬਣਦੇ ਜਾ ਰਹੇ ਹਨ। ਭੰਡਾਰਣ ਦੀ ਸੁਵਿਧਾ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਉਦਯੋਗ ਤੱਕ ਕਿਸਾਨਾਂ ਦੇ ਅਜਿਹੇ ਅਨੇਕ ਸਹਿਕਾਰੀ ਸੰਗਠਨਾਂ ਨੂੰ ਅਸੀਂ ਅੱਗੇ ਲਿਆ ਰਹੇ ਹਾਂ। ਕੁਝ ਦਿਨ ਪਹਿਲਾਂ ਸਰਕਾਰ ਨੇ ਦਾਲ਼ ਕਿਸਾਨਾਂ ਦੇ ਲਈ ਵੀ, ਪਲਸਿਜ਼ ਦੀ ਜੋ ਖੇਤੀ ਕਰਦੇ ਹਨ ਉਨ੍ਹਾਂ ਦੇ ਲਈ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ। ਹੁਣ ਦਾਲ਼ ਪੈਦਾ ਕਰਨ ਵਾਲੇ ਕਿਸਾਨ ਜੋ ਦਾਲ਼ ਕਿਸਾਨ ਹਨ, ਉਹ ਔਨਲਾਈਨ ਵੀ ਸਿੱਧਾ ਸਰਕਾਰ ਨੂੰ ਦਾਲ਼ਾਂ ਵੇਚ ਪਾਉਣਗੇ। ਇਸ ਵਿੱਚ ਦਾਲ਼ ਕਿਸਾਨਾਂ ਨੂੰ MSP ‘ਤੇ ਖਰੀਦ ਦੀ ਗਾਰੰਟੀ ਤਾਂ ਮਿਲੇਗੀ ਹੀ, ਨਾਲ ਹੀ ਬਜ਼ਾਰ ਵਿੱਚ ਵੀ ਬਿਹਤਰ ਦਾਮ ਸੁਨਿਸ਼ਚਿਤ ਹੋਣਗੇ। ਹੁਣ ਇਹ ਸੁਵਿਧਾ ਤੂਰ ਜਾਂ ਅਰਹਰ ਦਾਲ਼ ਦੇ ਲਈ ਦਿੱਤੀ ਗਈ ਹੈ। ਲੇਕਿਨ ਆਉਣ ਵਾਲੇ ਸਮੇਂ ਵਿੱਚ ਦੂਸਰੀਆਂ ਦਾਲ਼ਾਂ ਦੇ ਲਈ ਵੀ ਇਸ ਦਾ ਦਾਇਰਾ ਵਧਾਇਆ ਜਾਵੇਗਾ। ਸਾਡਾ ਪ੍ਰਯਤਨ ਹੈ ਕਿ ਦਾਲ਼ ਖਰੀਦਣ ਦੇ ਲਈ ਜੋ ਪੈਸਾ ਅਸੀਂ ਵਿਦੇਸ਼ ਭੇਜਦੇ ਹਾਂ, ਉਹ ਦੇਸ਼ ਦੇ ਹੀ ਕਿਸਾਨਾਂ ਨੂੰ ਮਿਲ ਸਕੇ।
ਸਾਥੀਓ,
ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਨਾਲ ਜਾ ਰਹੇ ਇਸ ਕੰਮ ਨੂੰ ਸੰਭਾਲਣ ਵਾਲੇ ਸਾਰੇ ਕਰਮਚਾਰੀਆਂ ਦੀ ਵੀ ਮੈਂ ਪ੍ਰਸ਼ੰਸਾ ਕਰਾਂਗਾ। ਕਈ ਥਾਵਾਂ ‘ਤੇ ਠੰਡ ਵਧ ਰਹੀ ਹੈ, ਕਈ ਥਾਵਾਂ ‘ਤੇ ਮੀਂਹ ਪੈ ਰਿਹਾ ਹੈ, ਕਠਿਨਾਈਆਂ ਵੀ ਆਉਂਦੀਆਂ ਹਨ। ਲੇਕਿਨ ਇਨ੍ਹਾਂ ਸਭ ਦੇ ਬਾਵਜੂਦ, ਸਥਾਨਕ ਪ੍ਰਸ਼ਾਸਨ ਦੇ ਲੋਕ ਅਤੇ ਵੱਡੇ-ਵੱਡੇ ਅਧਿਕਾਰੀ ਵੀ ਪੂਰੀ ਨਿਸ਼ਠਾ ਨਾਲ ਇਸ ਸੰਕਲਪ ਯਾਤਰਾ ਦਾ ਲਾਭ ਜ਼ਿਆਦਾਤਰ ਲੋਕਾਂ ਨੂੰ ਮਿਲੇ, ਲੋਕਾਂ ਦੀ ਜ਼ਿੰਦਗੀ ਬਿਹਤਰ ਹੋਵੇ, ਇਸ ਦੇ ਲਈ ਕੰਮ ਕਰ ਰਹੇ ਹਾਂ। ਆਪਣੇ ਕਰਤਵ ਦਾ ਇਵੇਂ ਹੀ ਪਾਲਣ ਕਰਦੇ ਹੋਏ ਸਾਨੂੰ ਅੱਗੇ ਵਧਣਾ ਹੈ, ਦੇਸ ਨੂੰ ਵਿਕਸਿਤ ਬਣਾਉਣਾ ਹੈ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਅਤੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨਾਲ ਮੈਨੂੰ ਸੰਵਾਦ ਕਰਨ ਦਾ ਮੌਕਾ ਮਿਲਿਆ, ਅਨੇਕ ਪਹਿਲੂ ਮੈਨੂੰ ਸਮਝਣ ਨੂੰ ਮਿਲੇ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਦੇਖਿਆ, ਉਨ੍ਹਾਂ ਦੀਆਂ ਗੱਲਾਂ ਵਿੱਚ ਸੰਕਲਪ ਨਜ਼ਰ ਆਇਆ। ਇਹ ਵਾਕਈ ਭਾਰਤ ਦੇ ਸਧਾਰਣ ਮਨੁੱਖ ਦਾ ਜੋ ਸਮਰੱਥ ਹੈ, ਜੋ ਸਮਰੱਥ ਦੇਸ਼ ਨੂੰ ਅੱਗੇ ਲੈ ਜਾਣ ਵਾਲਾ ਹੈ, ਇਸ ਦੀ ਅਨੁਭੂਤੀ ਹੋ ਰਹੀ ਹੈ। ਇਹ ਸਾਡਾ ਸਭ ਦਾ ਸੁਭਾਗ ਹੈ ਕਿ ਅੱਜ ਦੇਸ਼ ਦਾ ਜਨ-ਜਨ ਭਾਰਤ ਨੂੰ 2047 ਵਿੱਚ ਵਿਕਸਿਤ ਭਾਰਤ ਬਣਾਉਣ ਦੇ ਮਿਜਾਜ਼ ਨਾਲ ਕੰਮ ਕਰ ਰਿਹਾ ਹੈ। ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਅਤੇ ਵਿਕਸਿਤ ਯਾਤਰਾ ਦੇ ਨਾਲ ਫਿਰ ਇੱਕ ਵਾਰ ਜੁੜਨ ਦਾ ਮੌਕਾ ਮਿਲੇਗਾ, ਤਦ ਜ਼ਰੂਰ ਮਿਲਾਂਗੇ। ਬਹੁਤ-ਬਹੁਤ ਧੰਨਵਾਦ!