ਵਨੱਕਮ, ਤੁਹਾਨੂੰ ਸਾਰਿਆਂ ਨੂੰ ਪੋਂਗਲ ਦੇ ਪਰਵ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ! ਇਨਿਯ ਪੋਂਗਲ ਨਲਵਾੱਤੁਕੱਲ੍! (इनिय पोङ्गल् नल्वाळ्तुक्कल्!)
ਪੋਂਗਲ ਦੇ ਪਵਿੱਤਰ ਦਿਨ ਤਮਿਲ ਨਾਡੂ ਦੇ ਹਰ ਘਰ ਤੋਂ ਪੋਂਗਲ ਧਾਰਾ ਦਾ ਪ੍ਰਵਾਹ ਹੁੰਦਾ ਹੈ। ਮੇਰੀ ਕਾਮਨਾ ਹੈ ਉਸੇ ਤਰ੍ਹਾਂ ਤੁਹਾਡੇ ਜੀਵਨ ਵਿੱਚ ਵੀ ਸੁੱਖ, ਸਮ੍ਰਿੱਧੀ ਅਤੇ ਸੰਤੋਸ਼ ਦੀ ਧਾਰਾ ਦਾ ਪ੍ਰਵਾਹ ਨਿਰੰਤਰ ਹੁੰਦਾ ਰਹੇ। ਕੱਲ੍ਹ ਹੀ ਦੇਸ਼ ਨੇ ਲੋਹੜੀ ਦਾ ਪਰਵ ਧੂਮਧਾਮ ਨਾਲ ਮਨਾਇਆ ਹੈ। ਕੁਝ ਲੋਕ ਅੱਜ ਮਕਰ ਸਕ੍ਰਾਂਤੀ- ਉੱਤਰਾਇਣ ਮਨਾ ਰਹੇ ਹਨ, ਕੁਝ ਲੋਕ ਸ਼ਾਇਦ ਕੱਲ੍ਹ ਮਨਾਉਣਗੇ। ਮਾਘ ਬਿਹੂ ਵੀ ਬਸ ਆਉਣ ਹੀ ਵਾਲਾ ਹੈ। ਮੈਂ ਇਨ੍ਹਾਂ ਸਾਰੇ ਪਰਵਾਂ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਇੱਥੇ ਮੈਨੂੰ ਮੇਰੇ ਕਈ ਪਰਿਚਿਤ ਚਿਹਰੇ ਨਜ਼ਰ ਆ ਰਹੇ ਹਨ। ਪਿਛਲੇ ਸਾਲ ਵੀ ਅਸੀਂ ਸਾਰੇ ਤਮਿਲ ਪੁਥਾਂਡੁ ਦੇ ਅਵਸਰ ‘ਤੇ ਮਿਲ ਚੁਕੇ ਹਨ। ਮੈਂ ਮੁਰੂਗਨ ਜੀ ਨੂੰ ਧੰਨਵਾਦ ਦਿੰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਅਦਭੁੱਤ ਆਯੋਜਨ ਦਾ ਹਿੱਸਾ ਬਣਨ ਦਾ ਅਵਸਰ ਦਿੱਤਾ। ਇਹ ਅਜਿਹਾ ਹੈ, ਜਿਵੇਂ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਕੋਈ ਉਤਸਵ ਮਨਾ ਰਿਹਾ ਹਾਂ।
ਸਾਥੀਓ,
ਸੰਤ ਤਿਰੂਵੱਲੂਵਰ ਨੇ ਕਿਹਾ ਹੈ - ਤੱਲਾ ਵਿਲਾਈਯੁਲੁਮ੍ ਤੱਕਾਰੂਮ੍ ਤਾਲਵਿੱਲਾ ਚੇੱਵਰੂਮ੍ ਸੇਰਵਦੁ ਨਾਡੂ -(तळ्ळा विळैयुळुम् तक्कारुम् ताळ्विला चेव्वरुम् सेर्वदु नाडु) ਯਾਨੀ ਚੰਗੀ ਫਸਲ, ਪੜ੍ਹੇ ਲਿਖੇ ਵਿਅਕਤੀ ਅਤੇ ਇਮਾਨਦਾਰ ਕਾਰੋਬਾਰੀ, ਇਹ ਤਿੰਨੋਂ ਮਿਲ ਕੇ ਰਾਸ਼ਟਰ ਨਿਰਮਾਣ ਕਰਦੇ ਹਨ। ਤਿਰੂਵੱਲੂਵਰ ਜੀ ਨੇ ਪੌਲੀਟਿਸ਼ੀਅਨ ਦਾ ਜ਼ਿਕਰ ਨਹੀਂ ਕੀਤਾ ਹੈ, ਇਹ ਸਾਨੂੰ ਸਾਰਿਆਂ ਨੂੰ ਸੰਦੇਸ਼ ਹੈ। ਪੋਂਗਲ ਪਰਵ ਵਿੱਚ ਤਾਜੀ ਫਸਲ ਨੂੰ ਭਗਵਾਨ ਦੇ ਚਰਨਾਂ ਵਿੱਚ ਸਮਰਪਿਤ ਕਰਨ ਦੀ ਪਰੰਪਰਾ ਹੈ। ਇਸ ਪੂਰੇ ਉਤਸਵ ਪਰੰਪਰਾ ਦੇ ਕੇਂਦਰ ਵਿੱਚ ਸਾਡੇ ਅੰਨਦਾਤਾ, ਸਾਡੇ ਕਿਸਾਨ ਹਨ। ਅਤੇ ਵੈਸੇ ਵੀ ਭਾਰਤ ਦਾ ਹਰ ਤਿਉਹਾਰ ਕਿਸੇ ਨਾ ਕਿਸੇ ਰੂਪ ਵਿੱਚ ਪਿੰਡ ਤੋਂ, ਕਿਸਾਨੀ ਤੋਂ, ਫਸਲ ਨਾਲ ਜੁੜਿਆ ਹੋਇਆ ਹੁੰਦਾ ਹੈ।
ਮੈਨੂੰ ਯਾਦ ਹੈ, ਪਿਛਲੀ ਵਾਰ ਅਸੀਂ ਇਸ ਬਾਰੇ ਵੀ ਚਰਚਾ ਕੀਤੀ ਸੀ ਕਿ ਕਿਵੇਂ ਸਾਡੇ Millets ਜਾਂ ਸ਼੍ਰੀ ਅੰਨ ਤਮਿਲ ਸੱਭਿਆਚਾਰ ਨਾਲ ਜੁੜੇ ਹੋਏ ਹਨ। ਮੈਨੂੰ ਖੁਸ਼ੀ ਹੈ ਕਿ ਇਸ ਸੁਪਰਫੂਡ ਨੂੰ ਲੈ ਕੇ ਦੇਸ਼ ਵਿੱਚ ਅਤੇ ਦੁਨੀਆ ਵਿੱਚ ਇੱਕ ਨਵੀਂ ਜਾਗ੍ਰਤੀ ਆਈ ਹੈ। ਸਾਡੇ ਬਹੁਤ ਸਾਰੇ ਨੌਜਵਾਨ, ਮਿਲਟਸ- ਸ਼੍ਰੀ ਅੰਨ ਨੂੰ ਲੈ ਕੇ ਨਵੇਂ ਸਟਾਰਟਅੱਪਸ ਸ਼ੁਰੂ ਕਰ ਰਹੇ ਹਨ ਅਤੇ ਇਹ ਸਟਾਰਟਅੱਪਸ ਅੱਜ ਬਹੁਤ ਪਾਪੁਲਰ (ਪ੍ਰਸਿੱਧ) ਹੋ ਰਹੇ ਹਨ। ਸ਼੍ਰੀ ਅੰਨ ਦੇ ਉਤਪਾਦਨ ਨਾਲ ਸਾਡੇ ਦੇਸ਼ ਦੇ ਤਿੰਨ ਕਰੋੜ ਤੋਂ ਅਧਿਕ ਛੋਟੇ ਕਿਸਾਨ ਜੁੜੇ ਹੋਏ ਹਨ। ਅਸੀਂ ਸ਼੍ਰੀ ਅੰਨ ਨੂੰ ਪ੍ਰਮੋਟ ਕਰਦੇ ਹਾਂ ਤਾਂ ਸਿੱਧੇ-ਸਿੱਧੇ ਇਨ੍ਹਾਂ ਤਿੰਨ ਕਰੋੜ ਕਿਸਾਨਾਂ ਦਾ ਭਲਾ ਹੁੰਦਾ ਹੈ।
ਸਾਥੀਓ,
ਪੋਂਗਲ ਦੇ ਅਵਸਰ ‘ਤੇ ਤਮਿਲ ਮਹਿਲਾਵਾਂ ਆਪਣੇ ਘਰ ਦੇ ਬਾਹਰ ਕਾਲਮ ਬਣਾਉਂਦੀਆਂ ਹਨ। ਸਭ ਤੋਂ ਪਹਿਲਾਂ ਉਹ ਆਟੇ ਦਾ ਇਸਤੇਮਾਲ ਕਰਕੇ ਜ਼ਮੀਨ ‘ਤੇ ਕਈ Dots ਬਣਾਉਂਦੀਆਂ ਹਨ। ਅਤੇ ਇੱਕ ਵਾਰ ਜਦੋਂ ਸਾਰੇ Dots ਬਣ ਜਾਂਦੇ ਹਨ, ਤਾਂ ਹਰ ਇੱਕ ਦਾ ਇੱਕ ਅਲੱਗ ਮਹੱਤਵ ਹੁੰਦਾ ਹੈ। ਇਹ ਤਸਵੀਰ ਹੀ ਮਨ ਲੁਭਾਉਣ ਵਾਲੀ ਹੁੰਦੀ ਹੈ। ਲੇਕਿਨ ਕਾਲਮ ਦਾ ਅਸਲੀ ਰੂਪ ਤਦ ਹੋਰ ਵੈਭਵਸ਼ਾਲੀ ਹੋ ਜਾਂਦਾ ਹੈ, ਜਦੋਂ ਇਹ ਸਾਰੇ Dots ਮਿਲਾ ਦਿੱਤੇ ਜਾਂਦੇ ਹਨ ਅਤੇ ਵੱਡੀ ਕਲਾਕ੍ਰਿਤੀ ਬਣਾ ਕੇ ਇਸ ਵਿੱਚ ਰੰਗ ਭਰਿਆ ਜਾਂਦਾ ਹੈ।
ਸਾਡਾ ਦੇਸ਼ ਅਤੇ ਇਸ ਦੀ ਵਿਵਿਧਤਾ ਵੀ ਕਾਲਮ ਵਰਗੀ (ਦੇ ਜੈਸੀ) ਹੈ। ਜਦੋਂ ਦੇਸ਼ ਦਾ ਕੋਨਾ-ਕੋਨਾ ਇੱਕ ਦੂਸਰੇ ਨਾਲ ਭਾਵਨਾਤਮਕ ਤੌਰ ‘ਤੇ ਜੁੜਦਾ ਹੈ, ਤਾਂ ਸਾਡੀ ਸ਼ਕਤੀ, ਇੱਕ ਅਲੱਗ ਰੂਪ ਦਿਖਾਉਂਦੀ ਹੈ। ਪੋਂਗਲ ਦਾ ਪਰਵ ਵੀ ਇੱਕ ਅਜਿਹਾ ਹੀ ਪਰਵ ਹੈ, ਜੋ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਰਾਸ਼ਟਰ ਭਾਵਨਾ ਨੂੰ ਦਰਸਾਉਂਦਾ ਹੈ। ਬੀਤੇ ਸਮੇਂ ਵਿੱਚ, ਕਾਸ਼ੀ-ਤਮਿਲ ਸੰਗਮ ਅਤੇ ਸੌਰਾਸ਼ਟਰ ਤਮਿਲ ਸੰਗਮ ਅਤਿਅੰਤ ਮਹੱਤਵਪੂਰਨ ਪਰੰਪਰਾ ਸ਼ੁਰੂ ਹੋਈ ਹੈ, ਅਤੇ ਉਸ ਵਿੱਚ ਵੀ ਇਹ ਭਾਵ ਪ੍ਰਗਟ ਹੁੰਦਾ ਹੈ, ਇਹ ਭਾਵਨਾ ਦਿਖਦੀ ਹੈ। ਇਨ੍ਹਾਂ ਸਾਰੇ ਆਯੋਜਨਾਂ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਸਾਡੇ ਤਮਿਲ ਭਾਈ-ਭੈਣ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।
ਸਾਥੀਓ,
ਏਕਤਾ ਦੀ ਇਹੀ ਭਾਵਨਾ 2047 ਤੱਕ ਵਿਕਸਿਤ ਭਾਰਤ ਦ ਨਿਰਮਾਣ ਦੀ ਸਭ ਤੋਂ ਵੱਡੀ ਸ਼ਕਤੀ ਹੈ, ਸਭ ਤੋਂ ਵੱਡੀ ਪੂੰਜੀ ਹੈ। ਤੁਹਾਨੂੰ ਯਾਦ ਹੋਵੇਗਾ, ਲਾਲ ਕਿਲੇ ਤੋਂ ਮੈਂ ਜਿਸ ਪੰਚ ਪ੍ਰਣ ਦਾ ਸੱਦਾ ਦਿੱਤਾ ਹੈ, ਉਸ ਦਾ ਪ੍ਰਮੁੱਖ ਤੱਤ ਦੇਸ਼ ਦੀ ਏਕਤਾ ਨੂੰ ਊਰਜਾ ਦੇਣਾ ਹੈ, ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨਾ ਹੈ। ਪੋਂਗਲ ਦੇ ਇਸ ਪਾਵਨ ਪਰਵ ‘ਤੇ ਸਾਨੂੰ ਦੇਸ਼ ਦੀ ਏਕਤਾ ਨੂੰ ਸਸ਼ਕਤ ਕਰਨ ਦਾ ਸੰਕਲਪ ਦੁਹਰਾਉਣਾ ਹੈ।
ਸਾਥੀਓ,
ਅੱਜ ਇੱਥੇ ਬਹੁਤ ਸਾਰੇ ਕਲਾਕਾਰ ਅਤੇ ਮੰਨੇ-ਪ੍ਰਮੰਨੇ ਕਲਾਕਾਰ, ਪਤਵੰਤੇ ਕਲਾਕਾਰ ਆਪਣੀ ਪ੍ਰਸਤੁਤੀ ਦੇ ਲਈ ਤਿਆਰ ਹਨ, ਤੁਸੀਂ ਸਾਰੇ ਵੀ ਇੰਤਜ਼ਾਰ ਕਰਦੇ ਹੋਵੋਗੇ, ਮੈਂ ਵੀ ਇੰਤਜ਼ਾਰ ਕਰਦਾ ਹਾਂ। ਇਹ ਸਾਰੇ ਕਲਾਕਾਰ ਰਾਜਧਾਨੀ ਦਿੱਲੀ ਵਿੱਚ ਤਮਿਲ ਨਾਡੂ ਨੂੰ ਜੀਵੰਤ ਬਣਾਉਣ ਵਾਲੇ ਹਨ। ਕੁਝ ਪਲ ਸਾਨੂੰ ਤਮਿਲ ਜਾਣਨ ਦਾ ਮੌਕਾ ਮਿਲੇਗਾ, ਇਹ ਵੀ ਇੱਕ ਸੁਭਾਗ ਹੁੰਦਾ ਹੈ। ਮੇਰੀ ਇਨ੍ਹਾਂ ਸਾਰੇ ਕਲਾਕਾਰਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਮੈਂ ਫਿਰ ਇੱਕ ਵਾਰ ਮੁਰੂਗਨ ਜੀ ਦਾ ਧੰਨਵਾਦ ਕਰਦਾ ਹਾਂ।
ਮੁਣੱਕਮ!