ਪ੍ਰਧਾਨ ਮੰਤਰੀ ਨੇ 11 ਲੱਖ ਨਵੀਂ ਲਖਪਤੀ ਦੀਦੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ
2,500 ਕਰੋੜ ਰੁਪਏ ਦਾ ਰਿਵੌਲਵਿੰਗ ਫੰਡ ਜਾਰੀ ਕੀਤਾ ਅਤੇ 5,000 ਕਰੋੜ ਰੁਪਏ ਦੇ ਬੈਂਕ ਲੋਨ ਪ੍ਰਦਾਨ ਕੀਤੇ
“ਮਾਤਾਵਾਂ-ਭੈਣਾਂ ਦਾ ਜੀਵਨ ਅਸਾਨ ਬਣਾਉਣ ਦੇ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਹੈ”
“ਮਹਾਰਾਸ਼ਟਰ ਦੀਆਂ ਪਰੰਪਰਾਵਾਂ ਨਾ ਕੇਵਲ ਭਾਰਤ ਵਿੱਚ ਬਲਕਿ ਦੁਨੀਆ ਭਰ ਵਿੱਚ ਜਾਣੀਆਂ ਜਾਂਦੀਆਂ ਹਨ”
“ਮਹਾਰਾਸ਼ਟਰ ਦੀ ‘ਮਾਤ੍ਰਸ਼ਕਤੀ’ ਨੇ ਪੂਰੇ ਭਾਰਤ ਨੂੰ ਪ੍ਰੇਰਿਤ ਕੀਤਾ ਹੈ”
“ਭਾਰਤ ਦੀ ‘ਮਾਤ੍ਰਸ਼ਕਤੀ’ ਨੇ ਹਮੇਸ਼ਾ ਸਮਾਜ ਅਤੇ ਰਾਸ਼ਟਰ ਦੇ ਭਵਿੱਖ ਨੂੰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ”
“ਜਦੋਂ ਇੱਕ ਭੈਣ ਲਖਪਤੀ ਦੀਦੀ ਬਣਦੀ ਹੈ ਤਾਂ ਪੂਰੇ ਪਰਿਵਾਰ ਦੀ ਕਿਸਮਤ ਬਦਲ ਜਾਂਦੀ ਹੈ”
“ਸਾਡੀ ਸਰਕਾਰ, ਬੇਟੀਆਂ ਦੇ ਲਈ ਹਰ ਸੈਕਟਰ ਖੋਲ੍ਹ ਰਹੀ ਹੈ, ਜਿੱਥੇ ਕਦੇ ਉਨ੍ਹਾਂ ‘ਤੇ ਪਾਬੰਦੀਆਂ ਸਨ”
“ਸਰਕਾਰਾਂ ਬਦਲ ਸਕਦੀਆਂ ਹਨ, ਲੇਕਿਨ ਇੱਕ ਸਮਾਜ ਅਤੇ ਇੱਕ ਸਰਕਾਰ ਦੇ ਰੂਪ ਵਿੱਚ ਸਾਡੀ ਸਭ ਤੋਂ ਵੱਡੀ ਜ਼ਿੰਮੇਦਾਰੀ ਮਹਿਲਾਵਾਂ ਦੇ ਜੀਵਨ ਅਤੇ ਸਨਮਾਨ ਦੀ ਰੱਖਿਆ ਕਰਨਾ ਹੋਣੀ ਚਾਹੀਦੀ ਹੈ”
“ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਮਹਿਲਾਵਾਂ ਦੇ ਖਿਲਾਫ ਅੱਤਿਆਚਾਰ ਰੋਕਣ ਦੇ ਲਈ ਕੇਂਦਰ ਸਰਕਾਰ ਹਰ ਤਰ੍ਹਾਂ ਨਾਲ ਰਾਜ ਸਰਕਾਰਾਂ ਦੇ ਨਾਲ ਹੈ। ਜਦੋਂ ਤੱਕ ਭਾਰਤੀ ਸਮਾਜ ਤੋਂ ਇਸ ਪਾਪੀ ਮਾਨਸਿਕਤਾ ਦਾ ਖਾਤਮਾ ਨਹ

ਮਹਾਰਾਸ਼ਟ੍ਰਾਤੀਲ ਮਾਈਯਾ ਬੰਧੂ-ਭਗਿਨੀਂਨਾ!

ਜੈ ਸ਼੍ਰੀਕ੍ਰਿਸ਼ਣ...

ਉਦਯਾ ਸ਼੍ਰੀਕ੍ਰਿਸ਼ਣ ਜਯੰਤੀ ਆਹੇ, ਮੀ ਤੁਮਹਾਲਾ ਆਜਚ ਸ਼ੁਭੇੱਛਾ ਦੇਤੋ.

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀਪੀ ਰਾਧਾਕ੍ਰਿਸ਼ਣਨ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਦੇਸ਼ ਦੇ ਖੇਤੀਬਾੜੀ ਮੰਤਰੀ, ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ ਜੀ, ਇਸੇ ਧਰਤੀ ਦੀ ਸੰਤਾਨ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ, ਪ੍ਰਤਾਪ ਰਾਵ ਜਾਧਵ, ਕੇਂਦਰੀ ਸਰਕਾਰ ਵਿੱਚ ਸਾਡੇ ਮੰਤਰੀ ਸ਼੍ਰੀ ਚੰਦ੍ਰਸ਼ੇਖਰ ਜੀ, ਇਸੇ ਧਰਤੀ ਦੀ ਸੰਤਾਨ ਭੈਣ ਰਕਸ਼ਾ ਖਡਸੇ ਜੀ, ਉੱਪ-ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਜੀ, ਦੇਵੇਂਦਰ ਫਡਣਵੀਸ ਜੀ, ਮਹਾਰਾਸ਼ਟਰ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਈਆਂ ਹੋਈਆਂ ਮਾਤਾਵਾਂ-ਭੈਣਾਂ। ਦੂਰ-ਦੂਰ ਮੇਰੀ ਜਿੱਥੇ ਵੀ ਨਜ਼ਰ ਪਹੁੰਚ ਰਹੀ ਹੈ, ਅਜਿਹਾ ਲਗ ਰਿਹਾ ਹੈ ਮਾਤਾਵਾਂ ਦਾ ਮਹਾਸਾਗਰ ਉਮੜ ਪਿਆ ਹੈ। ਇਹ ਦ੍ਰਿਸ਼ ਆਪਣੇ-ਆਪ ਵਿੱਚ ਸਕੂਨ ਦਿੰਦਾ ਹੈ।

ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਨੇਪਾਲ ਬਸ ਹਾਦਸੇ ਨੂੰ ਲੈ ਕੇ ਆਪਣੀ ਪੀੜਾ ਵਿਅਕਤ ਕਰਨਾ ਚਾਹੁੰਦਾ ਹਾਂ। ਇਸ ਹਾਦਸੇ ਵਿੱਚ ਅਸੀਂ ਮਹਾਰਾਸ਼ਟਰ ਦੇ, ਜਲਗਾਂਓ ਦੇ ਅਨੇਕ ਸਾਥੀਆਂ ਨੂੰ ਖੋਇਆ ਹੈ। ਮੈਂ ਸਾਰੇ ਪੀੜਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕਰਦਾ ਹਾਂ। ਜਿਵੇਂ ਹੀ ਇਹ ਹਾਦਸਾ ਹੋਇਆ, ਭਾਰਤ ਸਰਕਾਰ ਨੇ ਤੁਰੰਤ ਨੇਪਾਲ ਸਰਕਾਰ ਨਾਲ ਸੰਪਰਕ ਕੀਤਾ। ਅਸੀਂ ਸਾਡੀ ਮੰਤਰੀ ਰਕਸ਼ਾ ਤਾਈ ਖਡਸੇ ਨੂੰ ਤੁਰੰਤ ਨੇਪਾਲ ਜਾਣ ਦੇ ਲਈ ਕਿਹਾ। ਸਾਡੇ ਜੋ ਪਰਿਜਨ ਨਹੀਂ ਰਹੇ, ਉਨ੍ਹਾਂ ਦੇ ਪਾਰਥਿਵ ਸ਼ਰੀਰ ਨੂੰ ਅਸੀਂ ਵਾਯੂਸੈਨਾ ਦੇ ਵਿਸ਼ੇਸ਼ ਵਿਮਾਨ ਤੋਂ ਵਾਪਸ ਲਿਆਏ ਹਾਂ। ਜੋ ਜ਼ਖ਼ਮੀ ਹਨ, ਉਨ੍ਹਾਂ ਦਾ ਚੰਗਾ ਇਲਾਜ ਚਲ ਰਿਹਾ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਸਾਰੇ ਪੀੜਤਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।

 

ਸਾਥੀਓ,

ਅੱਜ ਲਖਪਤੀ ਦੀਦੀ ਦਾ ਇਹ ਮਹਾਸੰਮੇਲਨ ਹੋ ਰਿਹਾ ਹੈ। ਮੇਰੀ ਸਾਰੀ ‘ਲਾਡਕੀ ਬਹਿਣ’ ਇੱਥੇ ਵੱਡੀ ਸੰਖਿਆ ਵਿੱਚ ਉਪਸਥਿਤ ਹਨ। ਅੱਜ ਇੱਥੋਂ ਦੇਸ਼ ਭਰ ਦੇ ਲੱਖਾਂ ਸਖੀ ਮੰਡਲਾਂ ਦੇ ਲਈ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਰਾਸ਼ੀ ਜਾਰੀ ਕੀਤੀ ਗਈ ਹੈ। ਲਾਖੋ ਬਚਤ ਗਟਾਂਸੀ ਜੋਡਲਯਾ ਗੇਲੇਲਯਾ ਮਹਾਰਾਸ਼ਟ੍ਰਾਤੀਲ ਆਮਚਯਾ ਭਗਿਨੀਂਨਾ ਸੁੱਧਾ ਕੋਟਯਵਧੀ ਰੂਪਯਾਂਚੀ ਮਦਤ ਮਿੱਠਾਲੀ ਆਹੇ। ਇਸ ਪੈਸੇ ਨਾਲ ਲੱਖਾਂ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਵਿੱਚ ਮਦਦ ਮਿਲੇਗੀ। ਮੇਰੀ ਸਾਰੀਆਂ ਮਾਤਾਵਾਂ-ਭੈਣਾਂ ਨੂੰ ਬਹੁਤ-ਬਹੁਤ ਸ਼ੁਭੇੱਛਾ !

ਸਾਥੀਓ,

ਆਪ ਸਭ ਵਿੱਚ ਮੈਨੂੰ ਮਹਾਰਾਸ਼ਟਰ ਦੀ ਗੌਰਵਸ਼ਾਲੀ ਸੰਸਕ੍ਰਿਤੀ ਅਤੇ ਸੰਸਕਾਰਾਂ ਦੇ ਵੀ ਦਰਸ਼ਨ ਹੁੰਦੇ ਹਨ। ਅਤੇ ਮਹਾਰਾਸ਼ਟਰ ਦੇ ਇਹ ਸੰਸਕਾਰ, ਭਾਰਤ ਹੀ ਨਹੀਂ, ਵਿਸ਼ਵ ਭਰ ਵਿੱਚ ਫੈਲੇ ਹਨ। ਮੈਂ ਕੱਲ੍ਹ ਹੀ, ਆਪਣੇ ਵਿਦੇਸ਼ ਦੇ ਦੌਰੇ ਤੋਂ ਪਰਤਿਆ ਹਾਂ, ਮੈਂ ਯੂਰੋਪ ਦੇ ਦੇਸ਼ ਪੋਲੈਂਡ ਗਿਆ ਸੀ। ਉੱਥੇ ਵੀ ਮੈਨੂੰ ਮਹਾਰਾਸ਼ਟਰ ਦੇ ਦਰਸ਼ਨ ਹੋਏ। ਮਹਾਰਾਸ਼ਟਰ ਦੀ ਸੰਸਕ੍ਰਿਤੀ, ਇੱਥੇ ਦੇ ਸੰਸਕਾਰਾਂ ਦੇ ਦਰਸ਼ਨ ਹੋਏ। ਪੋਲੈਂਡ ਦੇ ਲੋਕ, ਮਹਾਰਾਸ਼ਟਰ ਦੇ ਲੋਕਾਂ ਦਾ ਬਹੁਤ ਸਨਮਾਨ ਕਰਦੇ ਹਨ। ਇੱਥੇ ਬੈਠ ਕੇ ਤੁਸੀਂ ਇਸ ਦੀ ਕਲਪਨਾ ਨਹੀਂ ਕਰ ਸਕਦੇ। ਉੱਥੇ ਦੀ ਰਾਜਧਾਨੀ ਵਿੱਚ ਇੱਕ ਕੋਲਹਾਪੁਰ ਮੈਮੋਰੀਅਲ ਹੈ। ਪੋਲੈਂਡ ਦੇ ਲੋਕਾਂ ਨੇ ਇਹ ਮੈਮੋਰੀਅਲ, ਕੋਲਹਾਪੁਰ ਦੇ ਲੋਕਾਂ ਦੀ ਸੇਵਾ ਅਤੇ ਸਤਿਕਾਰ ਨੂੰ ਸਨਮਾਨ ਦੇਣ ਦੇ ਲਈ ਬਣਾਇਆ ਹੈ।

ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਪਤਾ ਹੋਵੇਗਾ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ, ਪੋਲੈਂਡ ਦੀਆਂ ਹਜ਼ਾਰਾਂ ਮਾਤਾਵਾਂ ਅਤੇ ਬੱਚਿਆਂ ਨੂੰ ਕੋਲਹਾਪੁਰ ਦੇ ਰਾਜ ਪਰਿਵਾਰ ਨੇ ਸ਼ਰਣ ਦਿੱਤੀ ਸੀ। ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੰਸਕਾਰਾਂ ਦੇ ਅਨੁਰੂਪ, ਰਾਜ ਪਰਿਵਾਰ ਨੇ, ਸਧਾਰਣ ਲੋਕਾਂ ਨੇ ਸ਼ਰਣਾਰਥੀਆਂ ਦੀ ਸੇਵਾ ਕੀਤੀ। ਜਦੋਂ ਉੱਥੇ ਮੈਂ ਮਹਾਰਾਸ਼ਟਰ ਦੇ ਲੋਕਾਂ ਦੇ ਸੇਵਾਭਾਵ, ਮਾਨਵਤਾ ਪ੍ਰੇਮ ਦੀ ਪ੍ਰਸ਼ੰਸਾ ਸੁਣ ਰਿਹਾ ਸੀ ਤਾਂ ਮੇਰਾ ਮੱਥਾ ਮਾਣ ਨਾਲ ਉੱਚਾ ਹੋ ਰਿਹਾ ਸੀ। ਅਸੀਂ ਇਵੇਂ ਹੀ ਮਹਾਰਾਸ਼ਟਰ ਦਾ ਵਿਕਾਸ ਕਰਕੇ, ਮਹਾਰਾਸ਼ਟਰ ਦਾ ਨਾਮ ਪੂਰੀ ਦੁਨੀਆ ਵਿੱਚ ਹੋਰ ਉੱਚਾ ਕਰਦੇ ਰਹਿਣਾ ਹੈ।

 

ਸਾਥੀਓ,

ਮਹਾਰਾਸ਼ਟਰ ਦੇ ਸੰਸਕਾਰਾਂ ਨੂੰ ਇੱਥੇ ਦੀਆਂ ਵੀਰ ਅਤੇ ਧੀਰ, ਮਾਤਾਵਾਂ ਨੇ ਸਿਰਜਿਤ ਕੀਤਾ ਹੈ। ਇੱਥੇ ਦੀ ਮਾਤ੍ਰਸ਼ਕਤੀ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਆਮਜੇ ਜੱਠਗਾਵ ਹੇਤਰ ਵਾਰਕਰੀ ਪਰੰਪਰੇਚੇ ਤੀਰਥ ਆਹੇ। ਮਹਾਨ ਸੰਤ ਮੁਕਤਾ ਈਚੀ ਹੀ ਭੂਮੀ ਆਹੇ। ਉਨ੍ਹਾਂ ਦੀ ਸਾਧਨਾ, ਉਨ੍ਹਾਂ ਦਾ ਤਪ, ਅੱਜ ਦੀ ਪੀੜ੍ਹੀ ਦੇ ਲਈ ਵੀ ਪ੍ਰੇਰਣਾ ਹੈ। ਬਹਿਣਾਬਾਈ ਦੀਆਂ ਕਵਿਤਾਵਾਂ, ਅੱਜ ਵੀ ਸਮਾਜ ਨੂੰ ਰੂੜ੍ਹੀਆਂ ਤੋਂ ਬਾਹਰ ਨਿਕਲ ਕੇ ਸੋਚਣ ਦੇ ਲਈ ਮਜਬੂਰ ਕਰਦੀਆਂ ਹਨ। ਮਹਾਰਾਸ਼ਟਰ ਦਾ ਕੋਈ ਵੀ ਕੋਨਾ ਹੋਵੇ, ਇਤਿਹਾਸ ਦਾ ਕੋਈ ਵੀ ਕਾਲਖੰਡ ਹੋਵੇ, ਮਾਤ੍ਰਸ਼ਕਤੀ ਦਾ ਯੋਗਦਾਨ ਅਪ੍ਰਤਿਮ ਰਿਹਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ ਨੂੰ ਕਿਸ ਨੇ ਦਿਸ਼ਾ ਦਿੱਤੀ? ਇਹ ਕੰਮ ਮਾਤਾ ਜੀਜਾਊ ਨੇ ਕੀਤਾ।

ਜਦੋਂ ਸਮਾਜ ਵਿੱਚ ਬੇਟੀਆਂ ਦੀ ਸਿੱਖਿਆ, ਬੇਟੀਆਂ ਦੇ ਕੰਮਕਾਜ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਤਦ ਸਾਵਿਤ੍ਰੀਬਾਈ ਫੁਲੇ ਅੱਗੇ ਆਈ। ਯਾਨੀ ਭਾਰਤ ਦੀ ਮਾਤ੍ਰਸ਼ਕਤੀ ਨੇ ਹਮੇਸ਼ਾ ਸਮਾਜ ਅਤੇ ਰਾਸ਼ਟਰ ਦੇ ਭਵਿੱਖ ਨੂੰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਅਤੇ ਅੱਜ ਜਦੋਂ ਸਾਡਾ ਦੇਸ਼ ਵਿਕਸਿਤ ਬਣਨ ਦੇ ਲਈ ਮਿਹਨਤ ਕਰ ਰਿਹਾ ਹੈ, ਤਾਂ ਫਿਰ ਤੋਂ ਸਾਡੀ ਮਾਤ੍ਰਸ਼ਕਤੀ ਅੱਗੇ ਆ ਰਹੀ ਹੈ। ਮੈਂ ਆਪਣੇ ਸਾਹਮਣੇ ਦੇਖ ਰਿਹਾ ਹਾਂ, ਮਹਾਰਾਸ਼ਟਰ ਦੀਆਂ ਤੁਸੀਆਂ ਸਾਰੀਆਂ ਭੈਣਾਂ, ਕਿੰਨਾ ਚੰਗਾ ਕੰਮ ਕਰ ਰਹੀਆਂ ਹਨ। ਤੁਮਚਯਾ ਸਗੱਠਮਾਂਯਧਯੇ ਮੀ ਰਾਜਮਾਤਾ ਜਿਜਾਊ ਆਣਿ ਸਾਵਿਤ੍ਰਈਬਾਈ ਫੁਲੇਂਚੀ ਛਾਪ ਪਾਹਤੋ।

 

ਸਾਥੀਓ,

ਜਦੋਂ ਮੈਂ ਲੋਕ ਸਭਾ ਚੋਣਾਂ ਦੇ ਦੌਰਾਨ ਤੁਹਾਡੇ ਦਰਮਿਆਨ ਆਇਆ ਸੀ, ਤਦ ਮੈਂ ਕਿਹਾ ਸੀ ਕਿ ਸਾਨੂੰ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣਾ ਹੈ। ਯਾਨੀ 3 ਕਰੋੜ ਅਜਿਹੀਆਂ ਭੈਣਾਂ ਅਤੇ ਜੋ ਸੈਲਫ ਹੈਲਪ ਗਰੁੱਪ ਵਿੱਚ ਕੰਮ ਕਰਦੀਆਂ ਹਨ। ਜਿਨ੍ਹਾਂ ਦੀ ਇੱਕ ਸਾਲ ਦੀ ਕਮਾਈ, ਇੱਕ ਲੱਖ ਰੁਪਏ ਤੋਂ ਵੱਧ ਹੋਵੇਗੀ। ਬੀਤੇ 10 ਵਰ੍ਹਿਆਂ ਵਿੱਚ ਇੱਕ ਕਰੋੜ ਲਖਪਤੀ ਦੀਦੀ ਬਣੀਆਂ ਅਤੇ ਬੀਤੇ 2 ਮਹੀਨੇ ਵਿੱਚ, ਸਿਰਫ ਦੋ ਮਹੀਨੇ ਵਿੱਚ 11 ਲੱਖ ਹੋਰ ਲਖਪਤੀ ਦੀਦੀ ਉਸ ਵਿੱਚ ਜੁੜ ਗਈਆਂ, ਨਵੀਂ ਬਣ ਗਈਆਂ। ਯਾਤ ਸੁੱਧਾ ਏਕ ਲਾਖ ਨਵੀਨ ਲਖਪਤੀ ਦਿਦੀ, ਯਾਤ ਆਪਲਯਾ ਮਹਾਰਾਸ਼ਟ੍ਰਾਤ ਤਯਾਰ ਝਾਲਯਾ ਆਹੇਤ। ਇਸ ਵਿੱਚ ਇੱਥੇ ਦੀ ਮਹਾਯੁਤੀ ਦੀ ਸਰਕਾਰ ਨੇ ਵੀ ਬਹੁਤ ਮਿਹਨਤ ਕੀਤੀ ਹੈ। ਏਕਨਾਥ ਜੀ, ਦੇਵੇਂਦਰ ਜੀ ਅਤੇ ਅਜੀਤ ਦਾਦਾ ਦੀ ਪੂਰੀ ਟੀਮ, ਮਾਤਾਵਾਂ-ਭੈਣਾਂ ਨੂੰ ਸਸ਼ਕਤ ਕਰਨ ਵਿੱਚ ਜੁਟੀ ਹੋਈ ਹੈ। ਮਹਾਰਾਸ਼ਟਰ ਵਿੱਚ ਮਾਤਾਵਾਂ-ਭੈਣਾਂ ਦੇ ਲਈ, ਨੌਜਵਾਨਾਂ ਦੇ ਲਈ, ਕਿਸਾਨਾਂ ਦੇ ਲਈ, ਇੱਕ ਤੋਂ ਵਧ ਕੇ ਇੱਕ ਸਕੀਮਸ, ਨਵੀਆਂ-ਨਵੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।

ਸਾਥੀਓ,

ਲਖਪਤੀ ਦੀਦੀ ਬਣਾਉਣ ਦਾ ਇਹ ਅਭਿਯਾਨ, ਸਿਰਫ ਭੈਣਾਂ-ਬੇਟੀ ਦੀ ਕਮਾਈ ਵਧਾਉਣ ਦਾ ਅਭਿਯਾਨ ਹੈ, ਇੰਨਾ ਹੀ ਨਹੀਂ ਹੈ। ਇਹ ਪੂਰੇ ਪਰਿਵਾਰ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸਸ਼ਕਤ ਕਰਨ ਦਾ ਇੱਕ ਮਹਾਅਭਿਯਾਨ ਹੈ। ਇਹ ਪਿੰਡ ਦੇ ਪੂਰੇ ਅਰਥਤੰਤਰ ਨੂੰ ਬਦਲ ਰਹੀ ਹੈ। ਇੱਥੇ ਇਸ ਮੈਦਾਨ ਵਿੱਚ ਮੌਜੂਦ, ਹਰ ਭੈਣ-ਬੇਟੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਦੋਂ ਉਹ ਕਮਾਉਣ ਲਗਦੀ ਹੈ ਤਾਂ ਕਿਵੇਂ ਉਸ ਦਾ ਅਧਿਕਾਰ ਵਧ ਜਾਂਦਾ ਹੈ, ਘਰ-ਪਰਿਵਾਰ ਵਿੱਚ ਉਸ ਦਾ ਸਨਮਾਨ ਵਧ ਜਾਂਦਾ ਹੈ। ਜਦੋਂ ਕਿਸੇ ਭੈਣ ਦੀ ਕਮਾਈ ਵਧਦੀ ਹੈ, ਤਾਂ ਪਰਿਵਾਰ ਦੇ ਕੋਲ ਖਰਚ ਕਰਨ ਦੇ ਲਈ ਪੈਸੇ ਵੀ ਜ਼ਿਆਦਾ ਜੁਟਦੇ ਹਨ। ਯਾਨੀ ਇੱਕ ਭੈਣ ਦਾ ਵੀ ਲਖਪਤੀ ਦੀਦੀ ਬਣਨਾ, ਪੂਰੇ ਪਰਿਵਾਰ ਦੀ ਕਿਸਮਤ ਬਦਲ ਰਿਹਾ ਹੈ।

ਇੱਥੇ ਆਉਣ ਤੋਂ ਪਹਿਲਾਂ ਮੈਂ ਦੇਸ਼ ਦੇ ਅਲੱਗ-ਅਲੱਗ ਕੋਨੇ ਤੋਂ ਆਈਆਂ ਹੋਈਆਂ ਅਜਿਹੀਆਂ ਭੈਣਾਂ ਦੇ ਅਨੁਭਵ ਸੁਣ ਰਿਹਾ ਸੀ। ਸਾਰੀਆਂ ਲਖਪਤੀ ਦੀਦੀਆਂ ਵਿੱਚ ਜੋ ਆਤਮਵਿਸ਼ਵਾਸ ਸੀ, ਮੈਂ ਕਹਿੰਦਾ ਤਾਂ ਲਖਪਤੀ ਦੀਦੀ ਹਾਂ ਲੇਕਿਨ ਉਸ ਵਿੱਚ ਸਭ ਕੋਈ ਦੋ ਲੱਖ ਕਮਾਉਣ ਵਾਲੀ ਸੀ, ਕੋਈ ਤਿੰਨ ਲੱਖ ਵਾਲੀ ਸੀ, ਕੋਈ ਅੱਠ ਲੱਖ ਵਾਲੀ ਵੀ ਸੀ। ਅਤੇ ਇਹ ਪਿਛਲੇ ਕੁਝ ਹੀ ਮਹੀਨਿਆਂ ਵਿੱਚ ਉਨ੍ਹਾਂ ਨੇ ਕਮਾਲ ਕਰਕੇ ਦਿਖਾਇਆ ਹੈ।

 

ਸਾਥੀਓ,

ਅੱਜ ਤੁਸੀਂ ਹਰ ਤਰਫ਼ ਸੁਣਦੇ ਹੋ ਕਿ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਤਾਕਤ ਬਣਨ ਜਾ ਰਿਹਾ ਹੈ। ਇਸ ਵਿੱਚ ਸਾਡੀਆਂ ਭੈਣਾਂ-ਬੇਟੀਆਂ ਦੀ ਭੂਮਿਕਾ ਬਹੁਤ ਵੱਡੀ ਹੈ। ਲੇਕਿਨ ਕੁਝ ਸਾਲ ਪਹਿਲਾਂ ਤੱਕ ਇਹ ਸਥਿਤੀ ਨਹੀਂ ਸੀ। ਭੈਣਾਂ ਹਰ ਘਰ, ਹਰ ਪਰਿਵਾਰ ਦੀ ਖੁਸ਼ਹਾਲੀ ਦੀ ਗਰੰਟੀ ਹੁੰਦੀਆਂ ਹਨ। ਲੇਕਿਨ ਮਹਿਲਾਵਾਂ ਨੂੰ ਮਦਦ ਮਿਲੇ, ਇਸ ਦੀ ਗਰੰਟੀ ਲੈਣ ਵਾਲਾ ਕੋਈ ਨਹੀਂ ਸੀ। ਦੇਸ਼ ਦੀਆਂ ਕਰੋੜਾਂ ਭੈਣਾਂ ਦੇ ਨਾਮ ‘ਤੇ ਕੋਈ ਪ੍ਰੋਪਰਟੀ ਨਹੀਂ ਹੁੰਦੀ ਸੀ। ਅਗਰ ਉਨ੍ਹਾਂ ਨੂੰ ਬੈਂਕ ਤੋਂ ਲੋਨ ਲੈਣਾ ਹੁੰਦਾ ਸੀ, ਤਾਂ ਉਨ੍ਹਾਂ ਨੂੰ ਮਿਲ ਹੀ ਨਹੀਂ ਸਕਦਾ ਸੀ। ਅਜਿਹੇ ਵਿੱਚ ਉਹ ਕੋਈ ਵੀ ਛੋਟਾ-ਮੋਟਾ ਕੰਮ ਕਰਨਾ ਚਾਹੁੰਦੇ ਹਨ, ਤਾਂ ਚਾਹੁੰਦੇ ਹੋਏ ਵੀ ਨਹੀਂ ਕਰ ਪਾਉਂਦੀਆਂ ਸੀ। ਅਤੇ ਇਸ ਲਈ ਤੁਹਾਡੇ ਇਸ ਭਾਈ ਨੇ, ਤੁਹਾਡੇ ਬੇਟੇ ਨੇ, ਇੱਕ ਸੰਕਲਪ ਲਿਆ। ਮੈਂ ਤੈਅ ਕੀਤਾ ਕਿ ਕੁਝ ਵੀ ਹੋ ਜਾਵੇ, ਮੇਰੇ ਦੇਸ਼ ਦੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੀ ਮੁਸ਼ਕਿਲ ਨੂੰ ਘੱਟ ਕਰਕੇ ਹੀ ਰਹਾਂਗਾ। ਇਸ ਲਈ ਮੋਦੀ ਸਰਕਾਰ ਨੇ ਇੱਕ ਦੇ ਬਾਅਦ ਇੱਕ ਮਹਿਲਾ ਹਿਤ ਵਿੱਚ ਫ਼ੈਸਲੇ ਲਏ। ਮੈਂ ਅੱਜ ਚੁਣੌਤੀ ਦਿੰਦਾ ਹਾਂ ਪਹਿਲਾਂ ਦੀਆਂ ਸਰਕਾਰਾਂ ਦੇ ਸੱਤ ਦਹਾਕੇ ਇੱਕ ਤਰਫ਼ ਰੱਖ ਲਵੋ। ਇੱਕ ਤਰਾਜੂ ਵਿੱਚ ਇੱਕ ਤਰਫ ਸੱਤ ਦਹਾਕੇ ਅਤੇ ਦੂਸਰੇ ਤਰਾਜੂ ਵਿੱਚ ਮੋਦੀ ਸਰਕਾਰ ਦੇ ਦਸ ਸਾਲ ਤਰਾਜੂ ਵਿੱਚ ਰੱਖ ਲਏ ਜਾਣ; ਜਿੰਨਾ ਕੰਮ ਮੋਦੀ ਸਰਕਾਰ ਨੇ ਦੇਸ਼ ਦੀਆਂ ਭੈਣਾਂ-ਬੇਟੀਆਂ ਦੇ ਲਈ ਕੀਤਾ ਹੈ, ਉਹ ਆਜ਼ਾਦੀ ਦੇ ਬਾਅਦ ਕਿਸੇ ਸਰਕਾਰ ਨੇ ਨਹੀਂ ਕੀਤਾ ਹੈ।

ਸਾਥੀਓ,

ਇਹ ਸਾਡੀ ਸਰਕਾਰ ਹੈ, ਜਿਸ ਨੇ ਤੈਅ ਕੀਤਾ ਕਿ ਗ਼ਰੀਬਾਂ ਦੇ ਜੋ ਘਰ ਸਰਕਾਰ ਬਣਾਉਂਦੀ ਹੈ, ਉਹ ਮਹਿਲਾਵਾਂ ਦੇ ਨਾਮ ‘ਤੇ ਰਜਿਸਟਰ ਹੋਣ। ਹੁਣ ਤੱਕ ਜੋ 4 ਕਰੋੜ ਘਰ ਬਣੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਮ ‘ਤੇ ਹਨ। ਹਾਲੇ 3 ਕਰੋੜ ਹੋਰ ਘਰ ਬਣਾਉਣ ਵਾਲੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਸਾਡੀਆਂ ਮਾਤਾਵਾਂ-ਭੈਣਾਂ ਦੇ ਨਾਮ ਹੀ ਹੋਣਗੇ, ਮਹਿਲਾਵਾਂ ਦੇ ਨਾਮ ਹੋਣਗੇ। ਦੂਸਰਾ ਕੰਮ ਅਸੀਂ ਬੈਂਕਾਂ ਨਾਲ ਜੁੜੀ ਵਿਵਸਥਾ ਵਿੱਚ ਕੀਤਾ। ਪਹਿਲਾਂ ਜਨਧਨ ਖਾਤੇ ਖੋਲ੍ਹੇ, ਤਾਂ ਸਭ ਤੋਂ ਜ਼ਿਆਦਾ ਭੈਣਾਂ ਦੇ ਖਾਤੇ ਖੁਲ੍ਹੇ। ਫਿਰ ਮੁਦ੍ਰਾ ਯੋਜਨਾ ਸ਼ੁਰੂ ਕੀਤੀ। ਅਸੀਂ ਬੈਂਕਾਂ ਨੂੰ ਕਿਹਾ ਕਿ ਤੁਸੀਂ ਬਿਨਾ ਗਰੰਟੀ ਦੇ ਲੋਨ ਦਵੋ। ਅਤੇ ਜੇਕਰ ਗਰੰਟੀ ਚਾਹੀਦੀ ਤਾਂ ਮੋਦੀ ਮੌਜੂਦ ਹੈ। ਇਸ ਯੋਜਨਾ ਦੀਆਂ ਕਰੀਬ 70 ਪ੍ਰਤੀਸ਼ਤ ਲਾਭਾਰਥੀ ਮਾਤਾਵਾਂ-ਭੈਣਾਂ ਹਨ। ਦੇਸ਼ ਵਿੱਚ ਕੁਝ ਲੋਕ ਸਨ, ਉਹ ਕਹਿੰਦੇ ਸਨ ਕਿ ਮਹਿਲਾਵਾਂ ਨੂੰ ਇਵੇਂ ਲੋਨ ਨਾ ਦਵੋ, ਡੁੱਬ ਜਾਵੇਗਾ, ਇਸ ਵਿੱਚ ਰਿਸਕ ਹੈ। ਲੇਕਿਨ ਮੇਰੀ ਸੋਚ ਅਲੱਗ ਸੀ, ਮੈਨੂੰ ਤੁਹਾਡੇ ‘ਤੇ, ਆਪਣੀ ਮਾਤ੍ਰਸ਼ਕਤੀ ‘ਤੇ, ਉਨ੍ਹਾਂ ਦੀ ਇਮਾਨਦਾਰੀ ‘ਤੇ, ਉਨ੍ਹਾਂ ਦੇ ਕ੍ਰਿਤਿਤਵ ‘ਤੇ ਪੂਰਾ ਭਰੋਸਾ ਹੈ। ਮਾਤਾਵਾਂ-ਭੈਣਾਂ ਨੇ ਮਿਹਨਤ ਕੀਤੀ ਅਤੇ ਇਮਾਨਦਾਰੀ ਨਾਲ ਲੋਨ ਵੀ ਵਾਪਸ ਕੀਤੇ ਹਨ।

ਹੁਣ ਤਾਂ ਮੁਦ੍ਰਾ ਲੋਨ ਦੀ ਸੀਮਾ ਅਸੀਂ 20 ਲੱਖ ਕਰ ਦਿੱਤੀ ਹੈ। ਅਸੀਂ ਰੇਹੜੀ-ਫੁਟਪਾਥ ‘ਤੇ ਕੰਮ ਕਰਨ ਵਾਲਿਆਂ ਦੇ ਲਈ ਵੀ ਸਵਨਿਧੀ ਯੋਜਨਾ ਚਲਾਈ। ਇਸ ਵਿੱਚ ਵੀ ਬਿਨਾ ਗਰੰਟੀ ਦਾ ਲੋਨ ਦਿੱਤਾ ਜਾ ਰਿਹਾ ਹੈ। ਇਸ ਦਾ ਵੀ ਬਹੁਤ ਵੱਡਾ ਫਾਇਦਾ ਸਾਡੀਆਂ ਭੈਣਾਂ ਨੂੰ, ਸਾਡੀਆਂ ਬੇਟੀਆਂ ਨੂੰ ਹੋ ਰਿਹਾ ਹੈ। ਸਾਡੇ ਵਿਸ਼ਵਕਰਮਾ ਪਰਿਵਾਰ, ਜੋ ਹੈਂਡੀਕ੍ਰਾਫਟ ਦਾ ਕੰਮ ਕਰਦੇ ਹਨ, ਇਸ ਵਿੱਚ ਵੀ ਵੱਡੀ ਸੰਖਿਆ ਵਿੱਚ ਸਾਡੀਆਂ ਭੈਣਾਂ ਜੁੜੀਆਂ ਹਨ। ਉਨ੍ਹਾਂ ਦੀ ਗਰੰਟੀ ਵੀ ਸਾਡੀ ਸਰਕਾਰ ਨੇ ਲਈ ਹੈ।

ਸਾਥੀਓ,

ਪਹਿਲਾਂ ਜਦੋਂ ਮੈਂ ਸਖੀ ਮੰਡਲਾਂ ਦੀ ਗੱਲ ਕਰਦਾ ਸੀ, ਮਹਿਲਾ ਸੈਲਫ ਹੈਲਪ ਗਰੁੱਪ ਦੀ ਗੱਲ ਕਰਦਾ ਸੀ, ਤਾਂ ਬਹੁਤ ਘੱਟ ਲੋਕ ਸਨ, ਜੋ ਇਹ ਦੇਖ ਪਾਉਂਦੇ ਸਨ ਕਿ ਇਸ ਦਾ ਮਹੱਤਵ ਕੀ ਹੈ। ਅੱਜ ਦੇਖੋ, ਇਹ ਭਾਰਤ ਦੇ ਅਰਥਤੰਤਰ ਦੀ ਇੱਕ ਬਹੁਤ ਵੱਡੀ ਸ਼ਕਤੀ ਬਣਦੀ ਜਾ ਰਹੀ ਹੈ। ਪਿੰਡ-ਪਿੰਡ ਵਿੱਚ, ਦੂਰ-ਦੁਰਾਡੇ ਆਦਿਵਾਸੀ ਖੇਤਰਾਂ ਵਿੱਚ, ਸਖੀ ਮੰਡਲਾਂ ਤੋਂ ਜੋ ਪਰਿਵਰਤਨ ਆ ਰਹੇ ਹਨ, ਉਹ ਸਭ ਦੇ ਸਾਹਮਣੇ ਹਨ। 10 ਸਾਲ ਵਿੱਚ, ਇਹ ਅੰਕੜਾ ਵੀ ਬਹੁਤ ਵੱਡਾ ਹੈ, ਦਸ ਸਾਲ ਵਿੱਚ 10 ਕਰੋੜ ਭੈਣਾਂ ਇਸ ਅਭਿਯਾਨ ਨਾਲ ਜੁੜ ਚੁੱਕੀਆਂ ਹਨ ਅਤੇ ਅਸੀਂ ਇਨ੍ਹਾਂ ਨੂੰ ਵੀ ਬੈਂਕਾਂ ਨਾਲ ਜੋੜਿਆ ਹੈ। ਅਸੀਂ ਉਨ੍ਹਾਂ ਨੂੰ ਬੈਕਾਂ ਤੋਂ ਅਸਾਨ ਅਤੇ ਸਸਤਾ ਲੋਨ ਦਿਵਾਇਆ ਹੈ। ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ। ਅਤੇ ਉਹ ਸੁਣ ਕੇ ਤੁਸੀਂ ਜ਼ਰੂਰ ਚੌਂਕ ਜਾਓਗੇ। ਅਤੇ ਤੁਹਾਨੂੰ ਸ਼ਾਇਦ ਮਨ ਵਿੱਚ ਗੁੱਸਾ ਵੀ ਆਵੇਗਾ ਕਿ ਮੇਰਾ ਦੇਸ਼ ਪਹਿਲਾਂ ਇਵੇਂ ਵੀ ਚਲਦਾ ਸੀ ਕੀ। ਸਾਲ 2014 ਤੱਕ 25 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਬੈਂਕ ਲੋਨ ਸਖੀ ਮੰਡਲਾਂ ਨੂੰ ਮਿਲਿਆ ਸੀ।

ਯਾਦ ਰੱਖੋ ਇਹ ਮੈਂ ਉਨ੍ਹਾਂ ਮਹਿਲਾ ਸੈਲਫ ਹੈਲਪ ਗਰੁੱਪ ਦੀ ਗੱਲ ਕਰਦਾ ਹਾਂ, ਸਿਰਫ 25 ਹਜ਼ਾਰ ਕਰੋੜ ਜਦਕਿ ਪਿਛਲੇ 10 ਸਾਲਾਂ ਵਿੱਚ ਕਰੀਬ 9 ਲੱਖ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਕਿੱਥੇ 25 ਹਜ਼ਾਰ ਕਰੋੜ ਅਤੇ ਕਿੱਥੇ 9 ਲੱਖ ਕਰੋ। ਇੰਨਾ ਹੀ ਨਹੀਂ, ਸਰਕਾਰ ਜੋ ਸਿੱਧੀ ਮਦਦ ਦਿੰਦੀ ਹੈ, ਉਸ ਵਿੱਚ ਵੀ ਲਗਭਗ 30 ਗੁਣਾਂ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਪਰਿਣਾਮ ਇਹ ਆਇਆ ਹੈ ਕਿ ਅੱਜ ਪਿੰਡ ਦੀਆਂ ਸਾਰੀਆਂ ਭੈਣਾਂ, ਆਪਣੀ ਆਮਦਨ ਵੀ ਵਧਾ ਰਹੀਆਂ ਹਨ ਅਤੇ ਦੇਸ਼ ਨੂੰ ਮਜ਼ਬੂਤ ਵੀ ਬਣਾ ਰਹੀਆਂ ਹਨ। ਅਤੇ ਮੈਂ ਫਿਰ ਤੋਂ ਕਹਿੰਦਾ ਹਾਂ ਇਹ ਤਾਂ ਹਾਲੇ ਟ੍ਰੇਲਰ ਹੈ। ਹੁਣ ਅਸੀਂ ਭੈਣਾਂ-ਬੇਟੀਆਂ ਦੀ ਭੂਮਿਕਾ ਦਾ ਹੋਰ ਵਿਸਤਾਰ ਕਰ ਰਹੇ ਹਾਂ। ਅੱਜ ਸਵਾ ਲੱਖ ਤੋਂ ਵੱਧ ਬੈਂਕ ਸਖੀਆਂ, ਪਿੰਡ-ਪਿੰਡ ਬੈਂਕਿੰਗ ਸੇਵਾਵਾਂ ਦੇ ਰਹੀਆਂ ਹਨ। ਅਤੇ ਹੁਣੇ ਮੈਨੂੰ ਕੁਝ ਭੈਣਾਂ ਦੱਸ ਰਹੀਆਂ ਸਨ, ਇੱਕ-ਇੱਕ ਕਰੋੜ ਰੁਪਏ ਦਾ ਕਾਰੋਬਾਰ ਕਰਦੀਆਂ ਹਨ।

ਹੁਣ ਅਸੀਂ ਭੈਣਾਂ ਨੂੰ ਡ੍ਰੋਨ ਪਾਇਲਟ ਬਣਾ ਰਹੇ ਹਾਂ। ਅਸੀਂ ਭੈਣਾਂ ਦੇ ਸਮੂਹਾਂ ਨੂੰ ਲੱਖਾਂ ਰੁਪਏ ਦਾ ਡ੍ਰੋਨ ਦੇ ਰਹੇ ਹਾਂ ਤਾਕਿ ਉਹ ਡ੍ਰੋਨ ਨਾਲ ਆਧੁਨਿਕ ਖੇਤੀ ਕਰਨ ਵਿੱਚ ਕਿਸਾਨਾਂ ਦੀ ਮਦਦ ਕਰ ਪਾਉਣ। ਅਸੀਂ 2 ਲੱਖ ਪਸ਼ੂ ਸਖੀਆਂ ਨੂੰ ਵੀ trained ਕਰ ਰਹੇ ਹਾਂ ਤਾਕਿ ਉਹ ਪਸ਼ੂਪਾਲਕਾਂ ਦੀ ਮਦਦ ਕਰ ਸਕਣ। ਇਹੀ ਨਹੀਂ, ਆਧੁਨਿਕ ਖੇਤੀ ਦੇ ਲਈ, ਕੁਦਰਤੀ ਖੇਤੀ ਦੇ ਲਈ ਵੀ ਅਸੀਂ ਨਾਰੀ ਸ਼ਕਤੀ ਨੂੰ ਹੀ ਅਗਵਾਈ ਦੇ ਰਹੇ ਹਾਂ। ਇਸ ਦੇ ਲਈ ਅਸੀਂ ਖੇਤੀਬਾੜੀ ਸਖੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਅਜਿਹੀਆਂ ਲੱਖਾਂ ਖੇਤੀਬਾੜੀ ਸਖੀਆਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਪਿੰਡ-ਪਿੰਡ ਵਿੱਚ ਅਸੀਂ ਬਣਾਉਣ ਦੇ ਲਈ ਅੱਗੇ ਵਧ ਰਹੇ ਹਾਂ। ਇਨ੍ਹਾਂ ਸਾਰੇ ਅਭਿਯਾਨਾਂ ਨਾਲ ਬੇਟੀਆਂ ਨੂੰ ਰੋਜ਼ਗਾਰ ਵੀ ਮਿਲੇਗਾ, ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧੇਗਾ ਅਤੇ ਬੇਟੀਆਂ ਦੇ ਸਮਰੱਥ ਨੂੰ ਲੈ ਕੇ ਸਮਾਜ ਵਿੱਚ ਵੀ ਇੱਕ ਨਵੀਂ ਸੋਚ ਦਾ ਨਿਰਮਾਣ ਹੋਵੇਗਾ।

 

ਸਾਥੀਓ,

ਹੁਣੇ ਪਿਛਲੇ ਮਹੀਨੇ ਹੀ ਦੇਸ਼ ਦਾ ਇੱਕ ਬਜਟ ਆਇਆ ਹੈ। ਇਸ ਵਿੱਚ ਮਾਤਾਵਾਂ-ਭੈਣਾਂ-ਬੇਟੀਆਂ ਨਾਲ ਜੁੜੀਆਂ ਯੋਜਨਾਵਾਂ ਦੇ ਲਈ 3 ਲੱਖ ਕਰੋੜ ਰੁਪਏ ਰੱਖੇ ਗਏ ਹਨ। ਬੇਟੀਆਂ ਜ਼ਿਆਦਾ ਸੰਖਿਆ ਵਿੱਚ ਨੌਕਰੀ ਕਰਨ। ਇਸ ਦੇ ਲਈ ਦਫਤਰਾਂ ਵਿੱਚ, ਫੈਕਟਰੀਆਂ ਵਿੱਚ ਉਨ੍ਹਾਂ ਦੇ ਲਈ ਵਿਸ਼ੇਸ਼ ਸੁਵਿਧਾਵਾਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਰਹਿਣ ਦੇ ਲਈ ਵਰਕਿੰਗ ਵੀਮੇਨ ਹੋਸਟਲ ਦੀ ਸੁਵਿਧਾ ਹੋਵੇ, ਬੱਚਿਆਂ ਦੇ ਲਈ ਕ੍ਰੇਚ ਦੀ ਸੁਵਿਧਾ ਹੋਵੇ, ਇਸ ਦੇ ਲਈ ਕੇਂਦਰ ਸਰਕਾਰ ਕੰਮ ਕਰ ਰਹੀ ਹੈ। ਸਾਡੀ ਸਰਕਾਰ ਬੇਟੀਆਂ ਦੇ ਲਈ ਹਰ ਸੈਕਟਰ ਖੋਲ ਰਹੀ ਹੈ, ਜਿੱਥੇ ਕਦੇ ਉਨ੍ਹਾਂ ‘ਤੇ ਪਾਬੰਦੀਆਂ ਸਨ। ਅੱਜ ਤਿੰਨੋਂ ਸੈਨਾਵਾਂ ਵਿੱਚ ਮਹਿਲਾ ਅਫਸਰ ਤੈਨਾਤ ਹੋ ਰਹੀਆਂ ਹਨ, ਫਾਈਟਰ ਪਾਇਲਟ ਤੈਨਾਤ ਹੋ ਰਹੀਆਂ ਹਨ। ਸੈਨਿਕ ਸਕੂਲਾਂ ਵਿੱਚ, ਸੈਨਾ ਅਕਾਦਮੀਆਂ ਵਿੱਚ ਬੇਟੀਆਂ ਨੂੰ ਦਾਖਿਲਾ ਮਿਲ ਰਿਹਾ ਹੈ। ਜੋ ਸਾਡੀ ਪੁਲਿਸ ਫੋਰਸ ਹੈ, ਜੋ ਸਾਡੇ ਅਰਧਸੈਨਿਕ ਬਲ ਹਨ, ਉਨ੍ਹਾਂ ਵਿੱਚ ਬੇਟੀਆਂ ਦੀ ਸੰਖਿਆ ਵਿੱਚ, ਬਹੁਤ ਵੱਡਾ ਵਾਧਾ ਹੋਇਆ ਹੈ। ਪਿੰਡ ਵਿੱਚ ਖੇਤੀਬਾੜੀ ਅਤੇ ਡੇਅਰੀ ਸੈਕਟਰ ਤੋਂ ਲੈ ਕੇ ਸਟਾਰਟ ਅਪਸ ਕ੍ਰਾਂਤੀ ਤੱਕ, ਅੱਜ ਵੱਡੀ ਸੰਖਿਆ ਵਿੱਚ ਬੇਟੀਆਂ ਬਿਜ਼ਨਸ ਮੈਨੇਜ ਕਰ ਰਹੀਆਂ ਹਨ। ਰਾਜਨੀਤੀ ਵਿੱਚ ਵੀ ਬੇਟੀਆਂ ਦੀ ਭਾਗੀਦਾਰੀ ਵਧੇ, ਇਸ ਦੇ ਲਈ ਅਸੀਂ ਨਾਰੀਸ਼ਕਤੀ ਵੰਦਨ ਕਾਨੂੰਨ ਬਣਾਇਆ ਹੈ।

ਸਾਥੀਓ,

ਮਾਤਾਵਾਂ-ਭੈਣਾਂ-ਬੇਟੀਆਂ ਦਾ ਸਮਰੱਥ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਵੀ ਦੇਸ਼ ਦੀ ਪ੍ਰਾਥਮਿਕਤਾ ਹੈ। ਮੈਂ ਲਾਲ ਕਿਲੇ ਤੋਂ ਵੀ ਬਾਰ-ਬਾਰ ਇਸ ਵਿਸ਼ੇ ਨੂੰ ਉਠਾਇਆ ਹੈ। ਅੱਜ ਦੇਸ਼ ਦਾ ਕੋਈ ਵੀ ਰਾਜ ਹੋਵੇ, ਆਪਣੀਆਂ ਭੈਣਾਂ-ਬੇਟੀਆਂ ਦੀ ਪੀੜਾ ਨੂੰ, ਉਨ੍ਹਾਂ ਦੇ ਗੁੱਸੇ ਨੂੰ ਮੈਂ ਸਮਝ ਰਿਹਾ ਹਾਂ। ਮੈਂ ਇੱਕ ਬਾਰ ਫਿਰ ਦੇਸ਼ ਦੇ ਹਰ ਰਾਜਨੀਤਕ ਦਲ ਨੂੰ ਕਹਾਂਗਾ, ਹਰ ਰਾਜ ਸਰਕਾਰ ਨੂੰ ਕਹਾਂਗਾ ਕਿ ਮਹਿਲਾਵਾਂ ਦੇ ਖਿਲਾਫ ਅਪਰਾਧ ਇੱਕ ਅਸ਼ਮਯ ਪਾਪ ਹੈ। ਦੋਸ਼ੀ ਕੋਈ ਵੀ ਹੋਵੇ, ਉਹ ਬਚਣਾ ਨਹੀਂ ਚਾਹੀਦਾ ਹੈ। ਉਸ ਨੂੰ ਕਿਸੇ ਵੀ ਰੂਪ ਵਿੱਚ ਮਦਦ ਕਰਨ ਵਾਲੇ ਬਚਣੇ ਨਹੀਂ ਚਾਹੀਦੇ ਹਨ। ਹਸਪਤਾਲ ਹੋਵੇ, ਸਕੂਲ ਹੋਵੇ, ਦਫ਼ਤਰ ਹੋਣ ਜਾਂ ਫਿਰ ਪੁਲਿਸ ਵਿਵਸਥਾ, ਜਿਸ ਵੀ ਪੱਧਰ ‘ਤੇ ਲਾਪਰਵਾਹੀ ਹੁੰਦੀ ਹੈ, ਸਭ ਦਾ ਹਿਸਾਬ ਹੋਣਾ ਚਾਹੀਦਾ ਹੈ। ਉੱਪਰ ਤੋਂ ਹੇਠਾਂ ਤੱਕ ਮੈਸੇਜ ਇੱਕਦਮ ਸਾਫ ਜਾਣਾ ਚਾਹੀਦਾ ਹੈ ਕਿ ਇਹ ਪਾਪ ਮੁਆਫੀਯੋਗ ਹੈ। ਅਰੇ ਸਰਕਾਰਾਂ ਆਉਂਦੀਆਂ ਰਹਿਣਗੀਆਂ, ਜਾਂਦੀਆਂ ਰਹਿਣਗੀਆਂ, ਲੇਕਿਨ ਜੀਵਨ ਦੀ ਰੱਖਿਆ ਅਤੇ ਨਾਰੀ ਗਰਿਮਾ ਦੀ ਰੱਖਿਆ, ਇਹ ਸਮਾਜ ਦੇ ਰੂਪ ਵਿੱਚ ਵੀ ਅਤੇ ਸਰਕਾਰ ਦੇ ਰੂਪ ਵਿੱਚ ਵੀ ਸਾਡੀ ਸਭ ਦੀ ਵੱਡੀ ਜ਼ਿੰਮੇਵਾਰੀ ਹੈ।

ਸਾਥੀਓ,

ਮਹਿਲਾਵਾਂ ‘ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਕੜੀ ਤੋਂ ਕੜੀ ਸਜ਼ਾ ਦੇਣ ਦੇ ਲਈ ਸਾਡੀ ਸਰਕਾਰ ਕਾਨੂੰਨਾਂ ਨੂੰ ਵੀ ਲਗਾਤਾਰ ਸਖਤ ਕਰ ਰਹੀ ਹੈ। ਅੱਜ ਇੰਨੀ ਵੱਡੀ ਸੰਖਿਆ ਵਿੱਚ ਦੇਸ਼ ਦੀਆਂ ਭੈਣਾਂ-ਬੇਟੀਆਂ ਇੱਥੇ ਹਨ, ਤਾਂ ਇਸ ਲਈ ਮੈਂ ਵਿਸ਼ੇਸ਼ ਤੌਰ ‘ਤੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਪਹਿਲਾਂ ਇਹ ਸ਼ਿਕਾਇਤ ਆਉੰਦੀ ਸੀ ਕਿ ਸਮੇਂ ‘ਤੇ FIR ਨਹੀਂ ਹੁੰਦੀ। ਸੁਣਵਾਈ ਨਹੀਂ ਹੁੰਦੀ। ਮੁਕੱਦਮਿਆਂ ਵਿੱਚ ਦੇਰ ਬਹੁਤ ਲਗਦੀ ਹੈ। ਅਜਿਹੀਆਂ ਅਨੇਕ ਅੜਚਨਾਂ ਨੂੰ ਅਸੀਂ ਭਾਰਤੀ ਨਿਆਂ ਸੰਹਿਤਾ ਵਿੱਚ ਦੂਰ ਕਰ ਦਿੱਤਾ ਹੈ। ਇਸ ਵਿੱਚ ਇੱਕ ਪੂਰਾ ਚੈਪਟਰ, ਮਹਿਲਾਵਾਂ ਅਤੇ ਬੱਚਿਆਂ ਦੇ ਨਾਲ ਹੋਣ ਵਾਲੇ ਅੱਤਿਆਚਾਰ ਦੇ ਸਬੰਧ ਬਣਾਇਆ ਗਿਆ ਹੈ। ਅਗਰ ਪੀੜਤ ਮਹਿਲਾਵਾਂ ਨੂੰ ਥਾਣੇ ਨਹੀਂ ਜਾਣਾ ਹੈ, ਤਾਂ ਉਹ ਘਰ ਬੈਠੇ e-FIR ਦਰਜ ਕਰਵਾ ਸਕਦੀ ਹੈ। ਅਸੀਂ ਇਹ ਵੀ ਪੱਕਾ ਕੀਤਾ ਹੈ ਕਿ e-FIR ਨਾਲ ਥਾਣੇ ਦੇ ਪੱਧਰ ‘ਤੇ ਕੋਈ ਟਾਲਮਟੋਲ ਜਾਂ ਫਿਰ ਛੇੜ-ਛਾੜ ਨਹੀਂ ਕਰ ਪਾਵੇਗਾ। ਇਸ ਨਾਲ ਤੇਜ਼ੀ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣ ਵਿੱਚ ਵੀ ਮਦਦ ਮਿਲੇਗੀ।

ਸਾਥੀਓ,

ਨਵੇਂ ਕਾਨੂੰਨਾਂ ਵਿੱਚ ਨਾਬਾਲਗਾਂ ਤੇ ਹੋਏ ਯੌਨ ਅਪਰਾਧਾਂ ‘ਤੇ ਫਾਂਸੀ ਅਤੇ ਉਮਰ ਕੈਦ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਬੇਟੀਆਂ ਦੇ ਨਾਲ ਵਿਆਹ ਦੇ ਨਾਮ ‘ਤੇ ਵੀ ਧੋਖੇ ਦੇ ਕਈ ਮਾਮਲੇ ਆਉਂਦੇ ਰਹੇ ਹਨ। ਪਹਿਲਾਂ ਇਸ ਦੇ ਲਈ ਕੋਈ ਸਪਸ਼ਟ ਕਾਨੂੰਨ ਨਹੀਂ ਸੀ। ਹੁਣ ਭਾਰਤੀਯ ਨਿਆਂ ਸੰਹਿਤਾ ਵਿੱਚ ਵਿਆਹ ਦੇ ਝੂਠੇ ਵਾਅਦਿਆਂ ਅਤੇ ਛਲ ਨੂੰ ਵੀ ਸਾਫ-ਸਾਫ ਪਰਿਭਾਸ਼ਿਤ ਕੀਤਾ ਗਿਆ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕੇਂਦਰ ਸਰਕਾਰ, ਮਹਿਲਾਵਾਂ ਦੇ ਖਿਲਾਫ ਅੱਤਿਆਚਾਰ ਰੋਕਣ ਦੇ ਲਈ ਹਰ ਤਰੀਕੇ ਨਾਲ ਰਾਜ ਸਰਕਾਰਾਂ ਦੇ ਨਾਲ ਹੈ। ਸਾਨੂੰ ਭਾਰਤ ਦੇ ਸਮਾਜ ਤੋਂ ਇਸ ਪਾਪ ਦੀ ਮਾਨਸਿਕਤਾ ਨੂੰ ਮਿਟਾਕੇ ਹੀ ਰੁਕਣਾ ਹੋਵੇਗਾ।

 

ਇਸ ਲਈ ਸਾਥੀਓ,

ਅੱਜ ਭਾਰਤ ਵਿਕਸਿਤ ਹੋਣ ਦੇ ਰਸਤੇ ‘ਤੇ ਅੱਗੇ ਵਧ ਰਿਹਾ ਹੈ ਅਤੇ ਉਸ ਵਿੱਚ ਮਹਾਰਾਸ਼ਟਰ ਦੀ ਬਹੁਤ ਵੱਡੀ ਭੂਮਿਕਾ ਹੈ। ਮਹਾਰਾਸ਼ਟਰ, ਵਿਕਸਿਤ ਭਾਰਤ ਦਾ ਇੱਕ ਚਮਕਦਾ ਸਿਤਾਰਾ ਹੈ। ਮਹਾਰਾਸ਼ਟਰ, ਦੁਨੀਆ ਭਰ ਦੇ ਨਿਵੇਸ਼ਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ। ਮਹਾਰਾਸ਼ਟਰ ਦਾ ਭਵਿੱਖ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਵਿੱਚ ਹੈ, ਨੌਕਰੀ ਦੇ ਲਈ ਨਵੇਂ ਅਵਸਰਾਂ ਵਿੱਚ ਹੈ।

ਆਣਿ ਮਹਾਯੁਤੀਚੇ ਸਰਕਾਰ ਮਹਣਜੇ ਗੁੰਤਵਣੂਕ ਆਣਿ ਨੋਕਰੀਚੀ ਗਰੰਟੀ ਆਹੇ। ਮਹਾਰਾਸ਼ਟਰ ਨੂੰ ਆਉਣ ਵਾਲੇ ਕਈ-ਕਈ ਵਰ੍ਹਿਆਂ ਤੱਕ ਮਹਾਯੁਤੀ ਦੀ ਸਥਿਰ ਸਰਕਾਰ ਦੀ ਜ਼ਰੂਰਤ ਹੈ। ਮਹਾਰਾਸ਼ਟਰ ਨੂੰ ਮਹਾਯੁਤੀ ਦੀ ਅਜਿਹੀ ਸਰਕਾਰ ਦੀ ਜ਼ਰੂਰਤ ਹੈ, ਜੋ ਇੱਥੇ ਉਦੋਯਗਾਂ ਨੂੰ ਪ੍ਰੋਤਸਾਹਿਤ ਕਰ ਸਕੇ। ਮਹਾਰਾਸ਼ਟਰ ਵਿੱਚ ਅਜਿਹੀ ਸਰਕਾਰ ਦੀ ਜ਼ਰੂਰਤ ਹੈ, ਜੋ ਨੌਜਵਾਨਾਂ ਦੀ ਪੜ੍ਹਾਈ, ਕੌਸ਼ਲ ਅਤੇ ਨੌਕਰੀ ‘ਤੇ ਬਲ ਦੇ ਸਕੇ। ਮੈਨੂੰ ਪੂਰਾ ਭਰੋਸਾ ਹੈ ਕਿ ਮਹਾਰਾਸ਼ਟਰ ਦੀ ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਇੱਥੇ ਦੀਆਂ ਮਾਤਾਵਾਂ-ਭੈਣਾਂ ਅੱਗੇ ਵਧ ਕੇ ਮੇਰਾ ਸਾਥ ਦੇਣਗੀਆਂ।

 

ਮੈਨੂੰ ਤੁਸੀਂ ਭੈਣਾਂ ‘ਤੇ ਪੂਰਾ ਭਰੋਸਾ ਹੈ। ਇੱਕ ਬਾਰ ਫਿਰ ਮਹਾਰਾਸ਼ਟਰ ਦੀ ਸਰਕਾਰ ਦੇ ਕੰਮਾਂ ਨੂੰ ਭਾਰਤ ਦੀ ਤਰਫ ਤੋਂ ਹਰ ਪ੍ਰਕਾਰ ਦੀ ਮਦਦ ਦਾ ਭਰੋਸਾ ਦਿੰਦੇ ਹੋਏ, ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ- ਜੈ

ਦੋਨੋਂ ਹੱਥ ਉੱਪਰ ਕਰਕੇ ਮੁੱਠੀ ਬੰਦ ਕਰਕੇ ਪੂਰੀ ਤਾਕਤ ਨਾਲ ਬੋਲੋ-

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage