ਆਦਰਯੋਗ ਸਭਾਪਤੀ ਜੀ,
ਹਰ ਦੋ ਸਾਲ ਬਾਅਦ ਇਸ ਸਦਨ ਵਿੱਚ ਇਸ ਪ੍ਰਕਾਰ ਦਾ ਪ੍ਰਸੰਗ ਆਉਂਦਾ ਹੈ, ਲੇਕਿਨ ਇਹ ਸਦਨ ਨਿਰੰਤਰਤਾ ਦਾ ਪ੍ਰਤੀਕ ਹੈ। ਲੋਕ ਸਭਾ 5 ਸਾਲ ਦੇ ਬਾਅਦ ਨਵੇਂ ਰੰਗ-ਰੂਪ ਦੇ ਨਾਲ ਸਜ ਜਾਂਦੀ ਹੈ। ਇਹ ਸਦਨ ਹਰ 2 ਸਾਲ ਦੇ ਬਾਅਦ ਇੱਕ ਨਵੀਂ ਪ੍ਰਾਣ ਸ਼ਕਤੀ ਪ੍ਰਾਪਤ ਕਰਦਾ ਹੈ, ਇੱਕ ਨਵੀਂ ਊਰਜਾ ਪ੍ਰਾਪਤ ਕਰਦਾ ਹੈ, ਇੱਕ ਨਵੇਂ ਉਮੰਗ ਅਤੇ ਉਤਸ਼ਾਹ ਦਾ ਵਾਤਾਵਰਣ ਭਰ ਦਿੰਦਾ ਹੈ। ਅਤੇ ਇਸ ਲਈ ਹਰ 2 ਸਾਲ ਵਿੱਚ ਜੋ ਹੋਣ ਵਾਲੀ ਵਿਦਾਈ ਹੈ, ਉਹ ਵਿਦਾਈ ਇੱਕ ਪ੍ਰਕਾਰ ਨਾਲ ਵਿਦਾਈ ਨਹੀਂ ਹੁੰਦੀ ਹੈ। ਉਹ ਅਜਿਹੀਆਂ ਯਾਦਾਂ ਨੂੰ ਇੱਥੇ ਛੱਡ ਕੇ ਜਾਂਦੇ ਹਨ, ਜੋ ਯਾਦਾਂ ਆਉਣ ਵਾਲੀ ਜੋ ਨਵੀਂ ਬੈਚ ਹੁੰਦੀ ਹੈ, ਉਨ੍ਹਾਂ ਦੇ ਲਈ ਇਹ ਅਨਮੋਲ ਵਿਰਾਸਤ ਹੁੰਦੀ ਹੈ। ਜਿਸ ਵਿਰਾਸਤ ਨੂੰ ਉਹ ਇੱਥੇ ਆਪਣੇ ਕਾਰਜਕਾਲ ਦੇ ਦਰਮਿਆਨ ਹੋਰ ਅਧਿਕ ਮੁੱਲਵਾਨ ਬਣਾਉਣ ਦਾ ਪ੍ਰਯਾਸ ਕਰਦੇ ਹਨ।
ਜੋ ਆਦਰਯੋਗ ਸਾਂਸਦਗਣ ਆਪਣੇ, ਕੁਝ ਲੋਕ ਜਾ ਰਹੇ ਹਨ, ਹੋ ਸਕਦਾ ਹੈ ਕੁਝ ਲੋਕ ਆਉਣ ਦੇ ਲਈ ਹੀ ਜਾ ਰਹੇ ਹੋਣ, ਅਤੇ ਕੁਝ ਲੋਕ ਜਾਣ ਦੇ ਲਈ ਜਾ ਰਹੇ ਹੋਣ। ਮੈਂ ਵਿਸ਼ੇਸ਼ ਰੂਪ ਨਾਲ ਮਾਣਯੋਗ ਡਾ. ਮਨਮੋਹਨ ਸਿੰਘ ਜੀ ਦੀ ਯਾਦ ਕਰਨਾ ਚਾਹਾਂਗਾ। 6 ਵਾਰ ਇਸ ਸਦਨ ਵਿੱਚ ਉਹ ਆਪਣੇ ਮੁੱਲਵਾਨ ਵਿਚਾਰਾਂ ਨਾਲ ਅਤੇ ਨੇਤਾ ਦੇ ਰੂਪ ਵਿੱਚ ਭੀ ਅਤੇ ਪ੍ਰਤੀਪੱਖ (ਵਿਰੋਧੀ ਧਿਰ) ਵਿੱਚ ਭੀ ਨੇਤਾ ਦੇ ਰੂਪ ਵਿੱਚ ਉਨ੍ਹਾਂ ਦਾ ਬਹੁਤ ਬੜਾ ਯੋਗਦਾਨ ਰਿਹਾ ਹੈ। ਵਿਚਾਰਕ ਮਤਭੇਦ ਕਦੇ ਬਹਿਸ ਵਿੱਚ ਛੀਂਟਾਕਸ਼ੀ, ਉਹ ਤਾਂ ਬਹੁਤ ਅਲਪਕਾਲੀਨ ਹੁੰਦਾ ਹੈ।
ਲੇਕਿਨ ਇਤਨੇ ਲੰਬੇ ਅਰਸੇ ਤੱਕ ਜਿਸ ਪ੍ਰਕਾਰ ਨਾਲ ਉਨ੍ਹਾਂ ਨੇ ਇਸ ਸਦਨ ਦਾ ਮਾਰਗਦਰਸ਼ਨ ਕੀਤਾ ਹੈ, ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ, ਉਹ ਹਮੇਸ਼ਾ-ਹਮੇਸ਼ਾ ਜਦੋਂ ਭੀ ਸਾਡੇ ਲੋਕਤੰਤਰ ਦੀ ਚਰਚਾ ਹੋਵੇਗੀ , ਤਾਂ ਕੁਝ ਮਾਣਯੋਗ ਮੈਂਬਰਾਂ ਦੀ ਜੋ ਚਰਚਾ ਹੋਵੇਗੀ, ਉਸ ਵਿੱਚ ਮਾਣਯੋਗ ਡਾ. ਮਨਮੋਹਨ ਸਿੰਘ ਦੇ ਯੋਗਦਾਨ ਦੀ ਚਰਚਾ ਜ਼ਰੂਰ ਹੋਵੇਗੀ।
ਅਤੇ ਮੈਂ ਸਾਰੇ ਸਾਂਸਦਾਂ ਨੂੰ ਚਾਹੇ ਇਸ ਸਦਨ ਵਿੱਚ ਹੋਣ ਜਾਂ ਉਸ ਸਦਨ ਵਿੱਚ ਹੋਣ, ਜੋ ਅੱਜ ਹੈ ਉਹ ਸ਼ਾਇਦ ਭਵਿੱਖ ਵਿੱਚ ਆਉਣ ਵਾਲੇ ਹੋਣ, ਮੈਂ ਉਨ੍ਹਾਂ ਨੂੰ ਜ਼ਰੂਰ ਕਹਾਂਗਾ ਕਿ ਇਹ ਜੋ ਮਾਣਯੋਗ ਸਾਂਸਦ ਹੁੰਦੇ ਹਨ ਕਿਸੇ ਭੀ ਪਾਰਟੀ ਦੇ ਕਿਉਂ ਨਾ ਹੋਣ। ਲੇਕਿਨ ਜਿਸ ਪ੍ਰਕਾਰ ਨਾਲ ਉਨ੍ਹਾਂ ਨੇ ਆਪਣੇ ਜੀਵਨ ਨੂੰ conduct ਕੀਤਾ ਹੁੰਦਾ ਹੈ। ਜਿਸ ਪ੍ਰਕਾਰ ਦੀ ਪ੍ਰਤਿਭਾ ਦੇ ਦਰਸ਼ਨ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਕਰਵਾਏ ਹੁੰਦੇ ਹਨ, ਉਸ ਦਾ ਸਾਨੂੰ ਇੱਕ ਗਾਇਡਿੰ ਲਾਇਟ ਦੇ ਰੂਪ ਵਿੱਚ ਸਿੱਖਣ ਦੇ ਲਈ ਪ੍ਰਯਾਸ ਕਰਨਾ ਚਾਹੀਦਾ ਹੈ।
ਮੈਨੂੰ ਯਾਦ ਹੈ, ਉਸ ਸਦਨ ਦੇ ਅੰਦਰ ਲਾਸਟ ਕੁਝ ਦਿਨਾਂ ਵਿੱਚ ਇੱਕ ਵੋਟਿੰਗ ਦਾ ਅਵਸਰ ਸੀ, ਵਿਸ਼ਾ ਤਾਂ ਛੁਟ ਗਿਆ ਮੇਰਾ, ਲੇਕਿਨ ਪਤਾ ਸੀ ਕਿ ਵਿਜੈ ਟ੍ਰੈਜਰੀ ਬੈਂਚ ਦੀ ਹੋਣ ਵਾਲੀ ਹੈ, ਅੰਤਰ ਭੀ ਬਹੁਤ ਸੀ। ਲੇਕਿਨ ਡਾ. ਮਨਮੋਹਨ ਸਿੰਘ ਜੀ ਵ੍ਹੀਲਚੇਅਰ ਵਿੱਚ ਆਏ, ਵੋਟ ਪਾਈ, ਇੱਕ ਸਾਂਸਦ ਆਪਣੀ ਜ਼ਿੰਮੇਵਾਰੀ ਦੇ ਲਈ ਕਿਤਨਾ ਸਜਗ ਹੈ, ਇਸ ਦੀ ਉਹ ਉਦਾਹਰਣ ਸਨ, ਉਹ ਪ੍ਰੇਰਕ ਉਦਾਹਰਣ ਸਨ।
ਇਤਨਾ ਹੀ ਨਹੀਂ ਮੈਂ ਦੇਖ ਰਿਹਾ ਸਾਂ ਕਦੇ ਕਮੇਟੀ ਦੀਆਂ ਚੋਣਾਂ ਹੋਈਆਂ, ਕਮੇਟੀ ਮੈਂਬਰਸ ਦੇ, ਉਹ ਵ੍ਹੀਲਚੇਅਰ ‘ਤੇ ਵੋਟ ਦੇਣ ਆਏ। ਸਵਾਲ ਇਹ ਨਹੀਂ ਹੈ ਕਿ ਉਹ ਕਿਸ ਨੂੰ ਤਾਕਤ ਦੇਣ ਦੇ ਲਈ ਆਏ ਸਨ, ਮੈਂ ਮੰਨਦਾ ਹਾਂ ਕਿ ਉਹ ਲੋਕਤੰਤਰ ਨੂੰ ਤਾਕਤ ਦੇਣ ਆਏ ਸਨ। ਅਤੇ ਇਸ ਲਈ ਅੱਜ ਵਿਸ਼ੇਸ਼ ਤੌਰ ‘ਤੇ ਮੈਂ ਉਨ੍ਹਾਂ ਦੀ ਦੀਰਘਆਯੂ (ਲੰਬੀ ਉਮਰ) ਦੇ ਲਈ ਸਾਡੇ ਸਭ ਦੀ ਤਰਫ਼ੋਂ ਪ੍ਰਰਾਥਨਾ ਕਰਦਾ ਹਾਂ, ਉਹ ਨਿਰੰਤਰ ਸਾਡਾ ਮਾਰਗਦਰਸ਼ਨ ਕਰਦੇ ਰਹੇ, ਸਾਨੂੰ ਪ੍ਰੇਰਣਾ ਦਿੰਦੇ ਰਹੇ।
ਆਦਰਯੋਗ ਸਭਾਪਤੀ ਜੀ,
ਜੋ ਸਾਡੇ ਸਾਥੀ ਨਵੀਂ ਜ਼ਿੰਮੇਵਾਰੀ ਦੀ ਤਰਫ਼ ਵਧ ਰਹੇ ਹਨ, ਇਸ ਸੀਮਿਤ ਵਿਸਤਾਰ ਨਾਲ ਇੱਕ ਬੜੇ ਵਿਸਤਾਰ ਦੀ ਤਰਫ਼ ਜਾ ਰਹੇ ਹਨ, ਰਾਜ ਸਭਾ ਤੋਂ ਨਿਕਲ ਕੇ ਜਨ ਸਭਾ ਵਿੱਚ ਜਾ ਰਹੇ ਹਨ। ਤਾਂ ਮੈਂ ਮੰਨਦਾ ਹਾਂ ਉਨ੍ਹਾਂ ਦਾ ਸਾਥ, ਇੱਥੋਂ ਦੇ ਅਨੁਭਵ, ਇਤਨੇ ਬੜੇ ਮੰਚ ‘ਤੇ ਜਾ ਰਹੇ ਹਨ ਤਦ, ਦੇਸ਼ ਦੇ ਲਈ ਇੱਕ ਬਹੁਤ ਬੜੀ ਪੂੰਜੀ ਬਣ ਕੇ ਨਿਕਲੇਗਾ। ਕਿਸੇ ਯੂਨੀਵਰਸਿਟੀ ਵਿੱਚ ਭੀ 3.4 ਸਾਲ ਦੇ ਬਾਅਦ ਇੱਕ ਨਵਾਂ ਵਿਅਕਤਿਤਵ ਬਾਹਰ ਨਿਕਲਦਾ ਹੈ,
ਇਹ ਤਾਂ 6 ਸਾਲ ਦੀਆਂ ਵਿਵਿਧਤਾਵਾਂ ਨਾਲ ਭਰੀ ਹੋਈ ਹੈ, ਅਨੁਭਵ ਨਾਲ ਘੜੀ ਹੋਈ ਇੱਕ ਐਸੀ ਯੂਨੀਵਰਸਿਟੀ ਹੈ, ਜਿੱਥੇ 6 ਸਾਲ ਰਹਿਣ ਦੇ ਬਾਅਦ ਕੋਈ ਭੀ ਵਿਅਕਤੀ ਐਸਾ ਨਿਖਰ ਕੇ ਨਿਕਲਦਾ ਹੈ, ਐਸਾ ਤੇਜਸਵੀ ਬਣ ਕੇ ਜਾਂਦਾ ਹੈ, ਉਹ ਜਿੱਥੇ ਭੀ ਰਹਿੰਦਾ ਹੈ, ਜਿਸ ਭੂਮਿਕਾ ਨਾਲ ਰਹਿੰਦਾ ਹੈ, ਉਹ ਜ਼ਰੂਰ ਸਾਡੇ ਕਾਰਜ ਨੂੰ ਅਧਿਕ ਤਾਕਤਵਰ ਬਣਾਵੇਗਾ, ਰਾਸ਼ਟਰ ਦੇ ਕੰਮ ਨੂੰ ਗਤੀ ਦੇਣ ਦੀ ਸਾਮਰੱਥਾ ਦੇਵੇਗਾ।
ਇਹ ਜੋ ਮਾਣਯੋਗ ਸਾਂਸਦ ਜਾ ਰਹੇ ਹਨ, ਇੱਕ ਪ੍ਰਕਾਰ ਨਾਲ ਉਹ ਵੈਸੇ ਗਰੁੱਪ ਹਨ, ਜਿਨ੍ਹਾਂ ਨੂੰ ਦੋਹਾਂ ਸਦਨ ਵਿੱਚ ਰਹਿਣ ਦਾ ਪੁਰਾਣੇ ਵਾਲੇ ਸੰਸਦ ਦੇ ਭਵਨ ਵਿੱਚ ਭੀ ਅਤੇ ਨਵੇਂ ਵਾਲੇ ਸੰਸਦ ਦੇ ਭਵਨ ਵਿੱਚ ਭੀ ਉਨ੍ਹਾਂ ਨੂੰ ਰਹਿਣ ਦਾ ਅਵਸਰ ਮਿਲਿਆ। ਇਹ ਸਾਥੀ ਜਾ ਰਹੇ ਹਨ, ਤਾਂ ਆਜ਼ਾਦੀ ਦੇ 75 ਵਰ੍ਹੇ ਅੰਮ੍ਰਿਤਕਾਲ ਦਾ ਉਸ ਦੀ ਅਗਵਾਈ ਦਾ ਸਾਖੀ ਬਣ ਕੇ ਜਾ ਰਹੇ ਹਨ ਅਤੇ ਇਹ ਸਾਥੀ ਜੋ ਜਾ ਰਹੇ ਹਨ, ਸਾਡੇ ਸੰਵਿਧਾਨ ਦੇ 75 ਸਾਲ ਉਸ ਦੀ ਭੀ ਸ਼ੋਭਾ ਵਧਾਉਂਦੇ ਹੋਏ ਅੱਜ ਸਭ ਦੇ ਇੱਥੋਂ ਜਾ ਰਹੇ ਹਨ, ਤਾਂ ਅਨੇਕ ਯਾਦਾਂ ਲੈ ਕੇ ਜਾ ਰਹੇ ਹਨ।
--
ਅਸੀਂ ਉਹ ਦਿਨ ਭੁੱਲ ਨਹੀਂ ਸਕਦੇ ਕਿ ਕੋਵਿਡ ਦੇ ਕਠਿਨ ਕਾਲਖੰਡ ਵਿੱਚ ਅਸੀਂ ਸਭ ਨੇ ਪਰਿਸਥਿਤੀਆਂ ਨੂੰ ਸਮਝਿਆ, ਪਰਿਸਥਿਤੀਆਂ ਦੇ ਅਨੁਰੂਪ ਆਪਣੇ-ਆਪ ਨੂੰ ਘੜਿਆ। ਇੱਥੇ ਬੈਠਣ ਦੇ ਲਈ ਕਿਹਾ ਤਾਂ ਇੱਥੇ ਬੈਠੋ, ਉੱਥੇ ਬੈਠਣ ਦੇ ਲਈ ਕਿਹਾ ਤਾਂ ਉੱਥੇ ਬੈਠੋ, ਉਸ ਕਮਰੇ ਵਿੱਚ ਬੈਠਣ ਦੇ ਲਈ ਕਿਹਾ, ਕਿਸੇ ਭੀ ਦਲ ਦੇ ਕਿਸੇ ਭੀ ਸਾਂਸਦ ਨੇ ਐਸੇ ਵਿਸ਼ਿਆਂ ਨੂੰ ਲੈ ਕੇ ਦੇਸ਼ ਦੇ ਕੰਮ ਨੂੰ ਰੁਕਣ ਨਹੀਂ ਦਿੱਤਾ। ਪਰ ਕੋਰੋਨਾ ਦਾ ਉਹ ਕਾਲਖੰਡ ਜੀਵਨ ਅਤੇ ਮੌਤ ਦਾ ਖੇਲ ਸੀ। ਘਰ ਤੋਂ ਬਾਹਰ ਨਿਕਲੇ ਪਤਾ ਨਹੀਂ ਕਿ ਕੀ ਹੋਵੇਗਾ। ਉਸ ਦੇ ਬਾਅਦ ਭੀ ਮਾਣਯੋਗ ਸਾਂਸਦਾਂ ਨੇ ਸਦਨ ਵਿੱਚ ਆ ਕੇ ਦੇਸ਼ ਦੀਆਂ ਜ਼ਿੰਮੇਦਾਰੀਆਂ ਨੂੰ ਨਿਭਾਇਆ। ਦੇਸ਼ ਨੂੰ ਅੱਗੇ ਵਧਾਇਆ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਉਸ ਕਾਲਖੰਡ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। ਸੰਕਟਾਂ ਦੇ ਦਰਮਿਆਨ ਭੀ ਭਾਰਤ ਦੀ ਸੰਸਦ ਵਿੱਚ ਬੈਠੇ ਹੋਏ ਵਿਅਕਤੀ ਕਿਤਨੀ ਬੜੀ ਜ਼ਿੰਮੇਦਾਰੀ ਦੇ ਲਈ ਕਿਤਨਾ ਬੜਾ ਰਿਸਕ ਭੀ ਲੈਂਦੇ ਹਨ ਅਤੇ ਕਿਤਨੀਆਂ ਕਠਿਨਾਈਆਂ ਦੇ ਦਰਮਿਆਨ ਕੰਮ ਭੀ ਕਰਦੇ ਹਨ, ਇਸ ਦਾ ਅਨੁਭਵ ਭੀ ਸਾਨੂੰ ਹੋਇਆ।
ਸਦਨ ਵਿੱਚ ਖੱਟੇ-ਮਿੱਠੇ ਅਨੁਭਵ ਭੀ ਰਹੇ। ਸਾਡੀਆਂ ਕੁਝ ਦੁਖਦ ਘਟਨਾਵਾਂ ਭੀ ਰਹੀਆਂ। ਕੋਵਿਡ ਦੇ ਕਾਰਨ ਸਾਡੇ ਕੁਝ ਸਾਥੀ ਸਾਨੂੰ ਛੱਡ ਕੇ ਚਲੇ ਗਏ, ਅੱਜ ਉਹ ਸਾਡੇ ਦਰਮਿਆਨ ਨਹੀਂ ਹਨ। ਉਹ ਭੀ ਸਦਨ ਦੇ ਇਸੇ ਕਾਲਖੰਡ ਦੀਆਂ ਕੁਝ ਪ੍ਰਤਿਭਾਵਾਂ ਸਨ, ਜੋ ਸਾਡੇ ਵਿੱਚੋਂ ਚਲੀਆਂ ਗਈਆਂ। ਉਸ ਇੱਕ ਦੁਖਦ ਘਟਨਾ ਨੂੰ ਅਸੀਂ ਸਵੀਕਾਰ ਕਰਦੇ ਹੋਏ ਅੱਗੇ ਵਧਦੇ ਰਹੇ। ਹੋਰ ਭੀ ਕੁਝ ਐਸੀਆਂ ਘਟਨਾਵਾਂ ਹੋਈਆਂ, ਕਦੇ-ਕਦੇ ਫੈਸ਼ਨ ਪਰੇਡ ਦਾ ਭੀ ਅਸੀਂ ਦ੍ਰਿਸ਼ ਦੇਖਿਆ, ਕਾਲੇ ਕਪੜਿਆਂ ਵਿੱਚ ਸਦਨ ਨੂੰ ਫੈਸ਼ਨ ਸ਼ੋਅ ਦਾ ਭੀ ਲਾਭ ਮਿਲਿਆ। ਤਾਂ ਐਸੀਆਂ ਵਿਵਿਧਤਾਵਾਂ ਦੇ ਅਨੁਭਵ ਦੇ ਦਰਮਿਆਨ ਸਾਡਾ ਕਾਰਜਕਾਲ ਬੀਤਿਆ। ਅਤੇ ਮੈਂ ਤਾਂ ਹੁਣ ਖੜਗੇ ਜੀ ਆ ਗਏ ਹਨ ਤਾਂ ਮੇਰਾ ਇਹ ਧਰਮ ਤਾਂ ਨਿਭਾਉਣਾ ਹੀ ਪੈਂਦਾ ਹੈ ਮੈਨੂੰ।
ਕਦੇ-ਕਦੇ ਕੁਝ ਕੰਮ ਇਤਨੇ ਅੱਛੇ ਹੁੰਦੇ ਹਨ, ਜੋ ਬਹੁਤ ਲੰਬੇ ਸਮੇਂ ਤੱਕ ਉਪਯੋਗੀ ਹੁੰਦੇ ਹਨ। ਸਾਡੇ ਇੱਥੇ ਕੋਈ ਬੱਚਾ ਕੁਝ ਅੱਛੀ ਚੀਜ਼ ਕਰ ਲੈਂਦਾ ਹੈ, ਕੋਈ ਬੱਚਾ ਅੱਛੇ ਕਪੜੇ-ਵਪੜੇ ਪਹਿਨ ਕੇ ਜਦੋਂ ਅਵਸਰ ਦੇ ਲਈ ਤਿਆਰ ਹੁੰਦਾ ਹੈ ਤਾਂ ਪਰਿਵਾਰ ਵਿੱਚ ਇੱਕ-ਅੱਧ ਸੱਜਣ ਆ ਜਾਂਦਾ ਹੈ.... ਅਰੇ ਕਿਸੇ ਦੀ ਨਜ਼ਰ ਲਗ ਜਾਵੇਗੀ, ਚਲੋ ਕਾਲਾ ਟਿੱਕਾ ਕਰ ਦਿੰਦੇ ਹਾਂ, ਤਾਂ ਐਸੇ ਕਾਲਾ ਟਿੱਕਾ ਕਰ ਦਿੰਦੇ ਹਨ।
ਅੱਜ ਦੇਸ਼ ਪਿਛਲੇ ਦਸ ਸਾਲ ਵਿੱਚ ਸਮ੍ਰਿੱਧੀ ਦੇ ਨਵੇਂ-ਨਵੇਂ ਸਿਖਰ ‘ਤੇ ਪਹੁੰਚ ਰਿਹਾ ਹੈ। ਇੱਕ ਭਵਯ-ਦਿਵਯ (ਸ਼ਾਨਦਾਰ-ਦਿੱਬ) ਵਾਤਾਵਰਣ ਬਣਿਆ ਹੈ, ਉਸ ਨੂੰ ਨਜ਼ਰ ਨਾ ਲਗ ਜਾਵੇ, ਇਸ ਲਈ ਕਾਲਾ ਟਿੱਕਾ ਕਰਨ ਦਾ ਇੱਕ ਪ੍ਰਯਾਸ ਹੋਇਆ ਹੈ। ਮੈਂ ਉਸ ਦੇ ਲਈ ਭੀ ਖੜਗੇ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਤਾਕਿ ਇਸ ਸਾਡੀ ਪ੍ਰਗਤੀ ਦੀ ਯਾਤਰਾ ਨੂੰ ਕੋਈ ਨਜ਼ਰ ਨਾ ਲਗ ਜਾਵੇ। ਕੋਈ ਨਾ, ਨਜ਼ਰ ਨਾ ਲਗ ਜਾਵੇ, ਇਸ ਲਈ ਅੱਜ ਤੁਸੀਂ ਜੋ ਕਾਲਾ ਟਿੱਕਾ ਕੀਤਾ ਹੈ ਮੈਂ ਤਾਂ ਸੋਚ ਰਿਹਾ ਸੀ ਸਭ ਕਾਲੇ ਕਪੜਿਆਂ ਵਿੱਚ ਆਉਣਗੇ, ਲੇਕਿਨ ਸ਼ਾਇਦ ਕਾਲਾ ਜੋ ਜੋ ਖਿੱਚਦੇ ਖਿੱਚਦੇ ਖਿੱਚਦੇ ਬਲੈਂਕ ਪੇਪਰ ਤੱਕ ਚਲਾ ਗਿਆ ਹੈ। ਲੇਕਿਨ ਫਿਰ ਭੀ ਮੈਂ ਉਸ ਦਾ ਭੀ ਸੁਆਗਤ ਕਰਦਾ ਹਾਂ, ਕਿਉਂਕਿ ਜਦੋਂ ਭੀ ਅੱਛੀ ਬਾਤ ਹੁੰਦੀ ਹੈ, ਕਾਲਾ ਟਿੱਕਾ ਨਜ਼ਰ ਨਾ ਲਗ ਜਾਵੇ, ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਉਸ ਪਵਿੱਤਰ ਕੰਮ ਨੂੰ ਅਤੇ ਆਪ ਜਿਸ ਉਮਰ ਦੇ ਹੋ ਉਹ ਵਿਅਕਤੀ ਜਦੋਂ ਇਹ ਕੰਮ ਕਰਦਾ ਹੈ ਤਾਂ ਜਰਾ ਅੱਛਾ ਰਹਿੰਦਾ ਹੈ। ਤਾਂ ਮੈਂ ਇਸ ਦੇ ਲਈ ਭੀ ਆਪ ਦਾ ਆਭਾਰ ਵਿਅਕਤ ਕਰਦਾ ਹਾਂ।
ਆਦਰਯੋਗ ਸਭਾਪਤੀ ਜੀ,
ਇਹ ਵਿਸ਼ਾ ਕੋਈ ਲੰਬਾ ਬੋਲਣ ਦਾ ਤਾਂ ਹੈ ਨਹੀਂ, ਲੇਕਿਨ ਸਾਡੇ ਸ਼ਾਸਤਰਾਂ ਵਿੱਚ ਇੱਕ ਬਹੁਤ ਵਧੀਆ ਬਾਤ ਕਹੀ ਗਈ ਹੈ, ਸ਼ਾਇਦ ਸਾਡੇ ਸਭ ਸਾਥੀ ਜਾ ਰਹੇ ਹਨ ਤਾਂ ਜੋ ਕਮੀ ਭੀ ਸਾਨੂੰ ਮਹਿਸੂਸ ਹੋਵੇਗੀ ਉਨ੍ਹਾਂ ਦੀ ਕਿਉਂਕਿ ਉਨ੍ਹਾਂ ਦੇ ਵਿਚਾਰਾਂ ਦਾ ਲਾਭ, ਜੋ ਆ ਜਾਣਗੇ ਵਾਪਸ ਉਹ ਤਾਂ ਹੋਰ ਤੇਜ਼-ਤਰਾਰ ਹੋ ਕੇ ਆਉਣਗੇ, ਜਿਨ੍ਹਾਂ ਨੂੰ ਹਮਲਾ ਕਰਨਾ ਹੈ, ਉਹ ਭੀ ਮਜ਼ੇਦਾਰ ਹਮਲੇ ਕਰਨਗੇ ਅਤੇ ਜਿਸ ਨੂੰ ਰੱਖਿਆ ਕਵਚ ਬਣਾਉਣਾ ਹੈ ਉਹ ਭੀ ਵਧੀਆ ਬਣਾਉਣਗੇ, ਉਹ ਆਪਣਾ ਕੰਮ ਚਲਦਾ ਰਹੇਗਾ।
ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ -
“ਗੁਣਾ ਗੁਣਗਯੇਸ਼ੁ ਗੁਣਾ ਭਵੰਤਿ, ਤੇ ਨਿਰਗੁਣੰ ਪ੍ਰਾਪਯ ਭਵੰਤਿ ਦੋਸ਼ਾ:।
ਆਸਵਾਦਯਤੋਯਾ: ਪ੍ਰਵਹੰਤਿ ਨਦਯ:, ਸਮੁਦਰਮਾਸਾਦਯ ਭਵੰਤਯਪੇਯਾ।।”
("गुणा गुणज्ञेषु गुणा भवन्ति, ते निर्गुणं प्राप्य भवन्ति दोषाः।
आस्वाद्यतोयाः प्रवहन्ति नद्यः, समुद्रमासाद्य भवन्त्यपेया।।")
ਇਸ ਦਾ ਮਤਲਬ ਹੈ- ਗੁਣ ਗੁਣੀ ਲੋਕਾਂ ਦੇ ਦਰਮਿਆਨ ਰਹਿ ਕੇ ਗੁਣ ਹੁੰਦੇ ਹਨ, ਜੋ ਗੁਣੀ ਲੋਕਾਂ ਦੇ ਦਰਮਿਆਨ ਰਹਿਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੇ ਸਾਥ ਰਹਿਣ ਨਾਲ ਸਾਡੇ ਭੀ ਗੁਣਾਂ ਵਿੱਚ ਵਾਧਾ ਹੁੰਦਾ ਹੈ, ਨਿਰਗੁਣ ਨੂੰ ਪ੍ਰਾਪਤ ਕਰਕੇ ਉਹ ਦੋਸ਼ਯੁਕਤ ਹੋ ਜਾਂਦੇ ਹਨ। ਅਗਰ ਗੁਣੀਆਂ ਦੇ ਦਰਮਿਆਨ ਬੈਠਦੇ ਹਾਂ ਤਾਂ ਗੁਣ ਤਾਂ ਵਧ ਜਾਂਦਾ ਹੈ ਲੇਕਿਨ ਗੁਣ ਹੀ ਨਹੀਂ ਹੈ ਤਾਂ ਦੋਸ਼ ਵਧ ਜਾਂਦੇ ਹਨ। ਅਤੇ ਅੱਗੇ ਕਿਹਾ ਹੈ -ਨਦੀਆਂ ਦਾ ਜਲ ਤਦੇ ਤੱਕ ਪੀਣ ਯੋਗ ਹੁੰਦਾ ਹੈ ਜਦੋਂ ਤੱਕ ਉਹ ਵਹਿੰਦਾ ਰਹਿੰਦਾ ਹੈ।
ਸਦਨ ਵਿੱਚ ਭੀ ਹਰ ਦੋ ਸਾਲ ਦੇ ਬਾਅਦ ਨਵਾਂ ਪ੍ਰਵਾਹ ਆਉਂਦਾ ਹੈ,....ਅਤੇ ਜਦੋਂ ਤੱਕ ਵਹਿੰਦਾ ਰਹਿੰਦਾ ਹੈ, ਲੇਕਿਨ ਨਦੀ ਕਿਤਨੀ ਹੀ ਮਿੱਠੀ ਕਿਉਂ ਨਾ ਹੋਵੇ, ਪਾਣੀ ਕਿਤਨਾ ਹੀ ਸੁਆਦਿਸ਼ਟ ਕਿਉਂ ਨਾ ਹੋਵੇ, ਲੇਕਿਨ ਜੈਸੇ (ਜਿਵੇਂ) ਹੀ ਸਮੁੰਦਰ ਨਾਲ ਮਿਲ ਜਾਂਦੀ ਹੈ, ਉਹ ਕਿਸੇ ਕੰਮ ਦੀ ਰਹਿੰਦੀ ਨਹੀਂ ਹੈ, ਉਸ ਵਿੱਚ ਦੋਸ਼ ਆ ਜਾਂਦੇ ਹਨ, ਦੋਸ਼ਯੁਕਤ ਹੋ ਜਾਂਦੇ ਹਨ, ਅਤੇ ਇਸ ਲਈ ਸਮੁੰਦਰ ਨੂੰ ਪ੍ਰਾਪਤ ਕਰਨ ਦੇ ਬਾਅਦ ਪੀਣ ਯੋਗ ਨਹੀਂ ਰਹਿੰਦਾ। ਮੈਂ ਸਮਝਦਾ ਹਾਂ ਇਹ ਸੰਦੇਸ਼ ਹਰੇਕ ਦੇ ਜੀਵਨ ਵਿੱਚ ਪ੍ਰੇਰਕ ਰਹੇਗਾ।
ਇਸੇ ਭਾਵਨਾ ਦੇ ਨਾਲ ਜੋ ਸਾਥੀ ਸਮਾਜ ਜੀਵਨ ਦੇ ਇੱਕ ਬਹੁਤ ਬੜੇ ਫਲਕ ‘ਤੇ ਜਾ ਰਹੇ ਹਨ। ਇਸ ਜੀਵੰਤ ਯੂਨੀਵਰਸਿਟੀ ਤੋਂ ਅਨੁਭਵ ਪ੍ਰਾਪਤ ਕਰਕੇ ਜਾ ਰਹੇ ਹਨ। ਉਨ੍ਹਾਂ ਦਾ ਮਾਰਗਦਰਸ਼ਨ, ਉਨ੍ਹਾਂ ਦੀਆਂ ਰਚਨਾਵਾਂ (उनका कर्तृत्व) ਰਾਸ਼ਟਰ ਦੇ ਕੰਮ ਆਵੇਗਾ, ਨਵੀਂ ਪੀੜ੍ਹੀ ਨੂੰ ਪ੍ਰੇਰਣਾ ਦਿੰਦਾ ਰਹੇਗਾ। ਮੈਂ ਸਾਰੇ ਸਾਥੀਆਂ ਨੂੰ ਹਿਰਦੇ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।