5800 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਗਿਆਨਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ, ਵਿਸ਼ਾਖਾਪੱਟਨਮ, ਵੁਮੇਨ ਐਂਡ ਚਿਲਡ੍ਰਨ ਕੈਂਸਰ ਹਸਪਤਾਲ ਬਿਲਡਿੰਗ, ਨਵੀ ਮੁੰਬਈ ਰਾਸ਼ਟਰ ਨੂੰ ਸਮਰਪਿਤ ਕੀਤੀ
ਨੈਸ਼ਨਲ ਹੈਡ੍ਰੌਨ ਬੀਮਾ ਥੈਰੇਪੀ ਸੁਵਿਧਾ ਤੇ ਰੇਡੀਓਲੌਜਿਕਲ ਰਿਸਰਚ ਯੂਨਿਟ, ਨਵੀ ਮੁੰਬਈ ਰਾਸ਼ਟਰ ਨੂੰ ਸਮਰਪਿਤ ਕੀਤੀ
ਫਿਸ਼ਨ, ਮੋਬਿਲਬਡੇਨਮ-99 ਉਤਪਾਦਨ ਸੁਵਿਧਾ ਮੁੰਬਈ ਅਤੇ ਰੇਅਰ ਅਰਥ ਪਰਮਾਨੈਂਟ ਮੈਗਨਟ ਪਲਾਂਟ, ਵਿਸ਼ਾਖਾਪੱਟਨਮ ਰਾਸ਼ਟਰ ਨੂੰ ਸਮਰਪਿਤ ਕੀਤਾ
ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ, ਜਤਨੀ, ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੇ ਪਲੈਟੀਨਮ ਜੁਬਲੀ ਬਲਾਕ ਦਾ ਨੀਂਹ ਪੱਥਰ ਰੱਖਿਆ
ਲੇਜ਼ਰ ਇੰਟਰਫੈਰੋਮੀਟਰ ਗ੍ਰੈਵੀਟੇਸ਼ਨਲ-ਵੇਵ ਆਬਜ਼ਰਵੇਟਰੀ ਇੰਡੀਆ (ਐੱਲਆਈਜੀਓ-ਇੰਡੀਆ) ਦਾ ਨੀਂਹ ਪੱਥਰ ਰੱਖਿਆ
25ਵੇਂ ਨੈਸ਼ਨਲ ਟੈਕਨੋਲੋਜੀ ਦਿਵਸ ‘ਤੇ ਯਾਦਗਾਰੀ ਟਿਕਟ ਅਤੇ ਸਿੱਕਾ ਜਾਰੀ ਕੀਤਾ
“ਮੈਂ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ ਜਦੋਂ ਅਟਲ ਜੀ ਨੇ ਭਾਰਤ ਦੇ ਸਫ਼ਲ ਪਰਮਾਣੂ ਪਰੀਖਣ ਦਾ ਐਲਾਨ ਕੀਤਾ”
“ਅਟਲ ਜੀ ਦੇ ਸ਼ਬਦਾਂ ਵਿੱਚ, ਅਸੀਂ ਆਪਣੀ ਯਾਤਰਾ ਵਿੱਚ ਕਦੇ ਰੁਕੇ ਨਹੀਂ ਹਾਂ ਅਤੇ ਕਦੇ ਵੀ ਆਪਣੇ ਮਾਰਗ ਵਿੱਚ ਆਉਣ ਵਾਲੀ ਕਿਸੇ ਚੁਣੌਤੀ ਦੇ ਸਾਹਮਣੇ ਸਮਰਪਣ ਨਹੀਂ ਕੀਤਾ”
“ਸਾਨੂੰ ਰਾਸ਼ਟਰ ਨੂੰ ਵਿਕਸਿਤ ਅਤੇ ਆਤਮਨਿਰਭਰ ਬਣਾਉਣਾ ਹੋਵੇਗਾ” “ਅੱ
ਇਹ ਦੇਸ਼ ਵਿੱਚ ਵਿਗਿਆਨਕ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਟੈਕਨੋਲੋਜੀ ਨੂੰ ਦੇਸ਼ ਦੀ ਪ੍ਰਗਤੀ ਦਾ ਇੱਕ ਸਾਧਨ ਮੰਨਦਾ ਹੈ ਨਾ ਕਿ ਦਬਦਬਾ ਦਿਖਾਉਣ ਦਾ ਆਪਣਾ ਸਾਧਨ।”
ਜੈਮ ਟ੍ਰਿਨਿਟੀ, ਜੈੱਮ ਪੋਰਟਲ, ਕੋਵਿਨ ਪੋਰਟਲ, ਈ-ਨਾਮ ਟੈਕਨੋਲੋਜੀ ਨੂੰ ਸਮਾਵੇਸ਼ ਦਾ ਏਜੰਟ ਬਣਾ ਰਹੇ ਹਨ।
ਏਆਰ/ਵੀਆਰ, ਡਿਫੈਂਸ ਟੈੱਕ, ਡਿਜੀ ਯਾਤਰਾ, ਟੈਕਸਟਾਈਲ ਅਤੇ ਲਾਈਫ ਸਾਇੰਸਿਜ਼ ਆਦਿ ਜਿਹੇ ਕਈ ਸਹਿਯੋਗ ਖੇਤਰਾਂ ਦੇ ਨਾਲ।

ਕਾਰਜਕ੍ਰਮ ਵਿੱਚ ਉਪਸਥਿਤ ਕੈਬਨਿਟ ਵਿੱਚ ਮੇਰੇ ਸੀਨੀਅਰ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਡਾ. ਜਿਤੇਂਦਰ ਸਿੰਘ ਜੀ, ਸਾਇੰਸ ਅਤੇ ਟੈਕਨੋਲੋਜੀ ਕਮਿਊਨਿਟੀ ਦੇ ਸਾਰੇ ਸਨਮਾਨਿਤ ਮੈਂਬਰ ਅਤੇ ਮੇਰੇ ਯੁਵਾ ਸਾਥੀਓ!

ਅੱਜ 11 ਮਈ ਦਾ ਇਹ ਦਿਨ, ਭਾਰਤ ਦੇ ਇਤਿਹਾਸ ਦੇ ਸਭ ਤੋਂ ਗੌਰਵਮਈ ਦਿਨਾਂ ਵਿੱਚੋਂ ਇੱਕ ਹੈ। ਅੱਜ ਭਾਰਤ ਦੇ ਵਿਗਿਆਨੀਆਂ ਨੇ ਪੋਖਰਣ ਵਿੱਚ ਉਹ ਉਪਲਬਧੀ ਹਾਸਲ ਕੀਤੀ ਸੀ, ਜਿਸ ਨੇ ਮਾਂ ਭਾਰਤੀ ਦੀ ਹਰ ਸੰਤਾਨ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਸੀ। ਮੈਂ ਉਹ ਦਿਨ ਕਦੇ ਭੁੱਲ ਨਹੀਂ ਸਕਦਾ, ਜਦੋਂ ਅਟਲ ਜੀ ਨੇ ਭਾਰਤ ਦੇ ਸਫ਼ਲ ਪਰਮਾਣੂ ਪਰੀਖਣ ਦਾ ਐਲਾਨ ਕੀਤਾ ਸੀ। ਪੋਖਰਣ ਪਰਮਾਣੂ ਪਰੀਖਣ ਦੇ ਜ਼ਰੀਏ ਭਾਰਤ ਨੇ ਨਾ ਕੇਵਲ ਆਪਣੀ ਵਿਗਿਆਨਿਕ ਸਮਰੱਥਾ ਨੂੰ ਸਾਬਤ ਕੀਤਾ, ਬਲਕਿ ਭਾਰਤ ਦੇ ਆਲਮੀ ਕੱਦ ਨੂੰ ਇੱਕ ਨਵੀਂ ਉੱਚਾਈ ਵੀ ਦਿੱਤੀ ਸੀ। ਅਟਲ ਜੀ ਦੇ ਸ਼ਬਦਾਂ ਵਿੱਚ ਕਹਾਂ ਤਾਂ- ‘‘ਆਪਣੀ ਉਦੇਸ਼ ਯਾਤਰਾ ਵਿੱਚ, ਅਸੀਂ ਕਦੇ ਰੁਕੇ ਨਹੀਂ ਹਾਂ। ਕਿਸੇ ਚੁਣੌਤੀ ਦੇ ਸਾਹਮਣੇ, ਕਦੇ ਝੁਕੇ ਨਹੀਂ ਹਾਂ।’ (“अपनी ध्येय-यात्रा में,  हम कभी रुके नहीं हैं। किसी चुनौती के समक्ष, कभी झुके नहीं हैं”।) ਮੈਂ ਸਾਰੇ ਦੇਸ਼ਵਾਸੀਆਂ ਨੂੰ ਅੱਜ ਦੇ ਦਿਨ ਦੀਆਂ, National Technology Day ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਅੱਜ ਇਸ ਅਵਸਰ ‘ਤੇ ਕਈ futuristic initiatives ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਵੀ ਰਖਿਆ ਗਿਆ ਹੈ। ਮੁੰਬਈ ਵਿੱਚ National Hadron Beam Therapy Facility ਅਤੇ Radiological Research Centre ਹੋਵੇ, ਵਿਸ਼ਾਖਾਪਟਨਮ ਦੇ BARC ਕੈਂਪਸ ਵਿੱਚ Rare Earth Permanent Magnet Plant ਹੋਵੇ, ਮੁੰਬਈ ਦੀ Fission Moly-99 production facility ਹੋਵੇ ਜਾਂ ਵਿਭਿੰਨ ਸ਼ਹਿਰਾਂ ਦੇ ਕੈਂਸਰ ਹਸਪਤਾਲ ਹੋਣ, ਇਹ ਸਾਰੇ ਸੰਸਥਾਨ, ਨਿਊਕਲੀਅਰ ਟੈਕਨੋਲੋਜੀ ਦਾ ਮਦਦ ਨਾਲ, ਮਾਨਵਤਾ ਦੀ ਅਤੇ ਭਾਰਤ ਦੀ ਪ੍ਰਗਤੀ ਨੂੰ ਗਤੀ ਦੇਣਗੇ। ਅੱਜ Tata Institute of Fundamental Research, ਅਤੇ ‘Laser Interferometer Gravitational- Wave Observatory- India (LIGO-India), ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ‘LIGO’ 21ਵੀਂ ਸਦੀ ਦੇ ਸਭ ਤੋਂ ਬਿਹਤਰੀਨ Science and technology initiative ਵਿੱਚੋਂ ਇੱਕ ਹੈ। ਦੁਨੀਆ ਵਿੱਚ ਗਿਣੇ-ਚੁਣੇ ਦੇਸ਼ਾਂ ਦੇ ਪਾਸ ਹੀ ਇਸ ਤਰ੍ਹਾਂ ਦੀ Observatory ਅੱਜ ਹੈ। ਭਾਰਤ ਦੇ  Students ਅਤੇ Scientists ਦੇ ਲਈ ਇਹ Observatory, ਆਧੁਨਿਕ ਰਿਸਰਚ ਦੇ ਨਵੇਂ ਅਵਸਰ ਲੈ ਕੇ ਆ ਰਹੀ ਹੈ। ਮੈਂ ਇਨ੍ਹਾਂ ਪ੍ਰੋਜੈਕਟਸ ਦੇ ਲਈ ਵੀ ਦੇਸ਼ ਦੇ ਵਿਗਿਆਨਿਕ ਸਮੁਦਾਇ ਨੂੰ, ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੰਦਾ ਹਾਂ।

 

ਸਾਥੀਓ,

ਇਸ ਸਮੇਂ ਅਸੀਂ ਆਜ਼ਾਦੀ ਕੇ ਅੰਮ੍ਰਿਤਕਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹਾਂ। ਸਾਡੇ ਸਾਹਮਣੇ 2047 ਦੇ ਸਪਸ਼ਟ ਲਕਸ਼ ਹਨ। ਅਸੀਂ ਦੇਸ਼ ਨੂੰ ਵਿਕਸਿਤ ਬਣਾਉਣਾ ਹੈ, ਅਸੀਂ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ। ਭਾਰਤ ਦੀ economic growth ਹੋਵੇ, sustainable development goals  ਹੋਵੇ, ਜਾਂ ਫਿਰ innovation ਦੇ ਲਈ ਇੱਕ inclusive ecosystem  ਦਾ ਨਿਰਮਾਣ ਕਰਨਾ ਹੋਵੇ, ਟੈਕਨੋਲੋਜੀ ਕਦਮ-ਕਦਮ ‘ਤੇ ਸਾਡੇ ਲਈ ਜ਼ਰੂਰੀ ਹੈ। ਅਤੇ ਇਸ ਲਈ ਅੱਜ ਭਾਰਤ, ਇੱਕ ਨਵੀਂ ਸੋਚ ਦੇ ਨਾਲ, 360° holistic approach ਦੇ ਨਾਲ ਇਸ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਭਾਰਤ Technology ‘ਤੇ ਆਪਣਾ ਦਬਦਬਾ ਕਾਇਮ ਕਰਨ ਦਾ ਮਾਧਿਅਮ ਨਹੀਂ ਬਲਕਿ ਦੇਸ਼ ਦੀ ਪ੍ਰਗਤੀ ਨੂੰ ਗਤੀ ਦੇਣ ਦਾ ਇੱਕ ਟੂਲ ਮੰਨਦਾ ਹੈ। ਅਤੇ ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲਗਿਆ ਕਿ ਇਸ ਵਾਰ ਦੀ ਥੀਮ School to Startups- Igniting Young Minds to Innovate’ ਇਹ ਰੱਖੀ ਗਈ ਹੈ। ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਭਾਰਤ ਦਾ ਭਵਿੱਖ, ਸਾਡੀ ਅੱਜ ਦੀ ਯੁਵਾ ਪੀੜ੍ਹੀ, ਸਾਡੇ ਅੱਜ ਦੇ Students  ਹੀ ਤੈਅ ਕਰਨਗੇ।  ਅੱਜ ਦੀ ਇਸ ਯੁਵਾ ਪੀੜ੍ਹੀ ਦੇ ਪਾਸ ਨਵੇਂ ਸੁਪਨੇ ਹਨ, ਨਵੇਂ ਸੰਕਲਪ ਹਨ। ਉਨ੍ਹਾਂ ਦੀ ਊਰਜਾ, ਉਨ੍ਹਾਂ ਦਾ ਜੋਸ਼, ਉਨ੍ਹਾਂ ਦਾ ਉਤਸ਼ਾਰ, ਇਹ ਭਾਰਤ ਦੀ ਬਹੁਤ ਬੜੀ ਤਾਕਤ ਹੈ।

ਸਾਥੀਓ,

ਸਾਡੇ ਦੇਸ਼ ਦੇ ਮਹਾਨ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਡਾਕਟਰ ਕਲਾਮ ਕਿਹਾ ਕਰਦੇ ਸਨ-  Knowledge with action ,  converts adversity into prosperity .  ਅੱਜ ਜਦੋਂ ਭਾਰਤ ਇੱਕ knowledge society  ਦੇ ਤੌਰ ‘ਤੇ ਸਸ਼ਕਤ ਹੋ ਰਿਹਾ ਹੈ ਤਾਂ ਉਤਨੀ ਹੀ ਤੇਜ਼ੀ ਨਾਲ Action ਵੀ ਲੈ ਰਿਹਾ ਹੈ।  ਭਾਰਤ  ਦੇ young minds ਨੂੰ Innovation ਦੀ ਤਰਫ਼ ਪ੍ਰੇਰਿਤ ਕਰਨ ਦੇ ਲਈ,  ਬੀਤੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਇੱਕ ਮਜ਼ਬੂਤ ਬੁਨਿਆਦ ਬਣ ਚੁੱਕੀ ਹੈ।  ਕੁਝ ਸਾਲ ਪਹਿਲੇ ਸ਼ੁਰੂ ਕੀਤੀ ਗਈ ਅਟਲ ਟਿੰਕਰਿੰਗ ਲੈਬਸ- ATL,  ਅੱਜ ਦੇਸ਼ ਦੀ ਇਨੋਵੇਸ਼ਨ ਨਰਸਰੀਆਂ ਬਣ ਰਹੀਆਂ ਹਨ।  ਅੱਜ ਦੇਸ਼ ਦੇ 35 ਰਾਜਾਂ ਵਿੱਚ,  700 ਜ਼ਿਲ੍ਹਿਆਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ ਬਣਾਈਆਂ ਜਾ ਚੁੱਕੀਆਂ ਹਨ।  ਅਤੇ ਐਸਾ ਨਹੀਂ ਹੈ ਕਿ ਸਾਇੰਸ,  ਟੈਕਨਲੋਜੀ ,  ਇਨੋਵੇਸ਼ਨ ਅਤੇ incubation ਦਾ ਇਹ ਮਿਸ਼ਨ ਕੇਵਲ ਵੱਡੇ ਸ਼ਹਿਰਾਂ ਤੱਕ ਸੀਮਿਤ ਹੈ। ਕਰੀਬ 60 % ਅਟਲ ਟਿੰਕਰਿੰਗ ਲੈਬਸ ਸਰਕਾਰੀ ਅਤੇ ਗ੍ਰਾਮੀਣ ਸਕੂਲਾਂ ਵਿੱਚ ਖੁੱਲ੍ਹੀਆਂ ਹਨ। ਤੁਸੀਂ ਕਲਪਨਾ ਕਰ ਸਕਦੇ ਹਨ, ਕਿਤਨੀ ਵੱਡੀ ਸੰਖਿਆ ਵਿੱਚ ਬੱਚਿਆਂ ਦੇ ਲਈ ਪੜ੍ਹਾਈ ਦੇ ਮਾਅਨੇ ਬਦਲ ਰਹੇ ਹਨ, ਉਹ Innovation ਦੀ ਤਰਫ ਪ੍ਰੇਰਿਤ ਹੋ ਰਹੇ ਹਨ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਅਟਲ ਟਿੰਕਰਿੰਗ ਲੈਬਸ ਵਿੱਚ 75 ਲੱਖ ਤੋਂ ਜ਼ਿਆਦਾ ਸਟੂਡੈਂਟਸ 12 ਲੱਖ ਤੋਂ ਜ਼ਿਆਦਾ ਇਨੋਵੇਸ਼ਨ ਪ੍ਰੋਜੈਕਟਸ ‘ਤੇ ਜੀ-ਜਾਨ ਨਾਲ ਜੁਟੇ ਹੋਏ ਹਨ, ਕੰਮ ਕਰ ਰਹੇ ਹਨ।

 

ਯਾਨੀ ਆਉਣ ਵਾਲੇ ਸਮੇਂ ਵਿੱਚ ਲੱਖਾਂ junior scientists ,  ਸਕੂਲਾਂ ਤੋਂ ਨਿਕਲ ਕੇ ਦੇਸ਼ ਦੇ ਕੋਨੇ - ਕੋਨੇ ਵਿੱਚ ਪੁੱਜਣ ਵਾਲੇ ਹਨ। ਇਨ੍ਹਾਂ ਦੀ hand - holding ਕਰਨਾ, ਹਰ ਤਰ੍ਹਾਂ ਤੋਂ ਮਦਦ ਕਰਨਾ,  ਇਨ੍ਹਾਂ   ਦੇ ideas ਨੂੰ implement ਕਰਨ ਵਿੱਚ ਸਹਾਇਤਾ ਦੇਣਾ,  ਇਹ ਸਾਡੀ ਸਭ ਦੀ ਬਹੁਤ ਬੜੀ ਜ਼ਿੰਮੇਵਾਰੀ ਹੈ।  ਅੱਜ ਸੈਂਕੜਿਆਂ ਦੀ ਸੰਖਿਆ ਵਿੱਚ ਸਟਾਰਟਅੱਪਸ ਐਸੇ ਹਨ, ਜਿਨ੍ਹਾਂ ਦਾ incubation ਅਟਲ ਇਨੋਵੇਸ਼ਨ ਸੈਂਟਰਸ ਵਿੱਚ ਹੋਇਆ ਹੈ।  ਅਟਲ ਟਿੰਕਰਿੰਗ ਲੈਬਸ ਦੀ ਹੀ ਤਰ੍ਹਾਂ ਅਟਲ ਇਨੋਵੇਸ਼ਨ ਸੈਂਟਰਸ -  AIC’s ਵੀ ਨਿਊ ਇੰਡੀਆ ਦੀ ਲੈਬੋਰੈਟਰੀ ਬਣ ਕੇ ਉੱਭਰ ਰਹੇ ਹਨ।  ਤੁਸੀਂ ਦੇਖੀਓ, ਭਾਰਤ  ਦੇ ਇਹ Tinker - preneurs,  entrepreneurs ਅਸੀਂ ਦੇਖਦੇ ਸਾਂ ਇਹ Tinker - preneurs ਹਨ।  ਕੱਲ੍ਹ ਇਹ ਲੀਡਿੰਗ entrepreneurs ਬਣਨ ਵਾਲੇ ਹਨ।

ਸਾਥੀਓ,

ਮਹਾਰਿਸ਼ੀ ਪਤੰਜਲੀ ਦਾ ਇੱਕ ਸੂਤਰ ਹੈ-  ਪਰਮਾਣੂ ਪਰਮ ਮਹੱਤਵ ਅੰਤ: ਅਸਿਯ ਵਸ਼ੀਕਾਰ: ।। (परमाणु परम महत्त्व अन्त: अस्य वशीकारः।।) ਯਾਨੀ ਜਦੋਂ ਅਸੀਂ ਕਿਸੇ ਲਕਸ਼ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਜਾਂਦੇ ਹਾਂ,  ਤਾਂ ਪਰਮਾਣੂ ਤੋਂ ਲੈ ਕੇ ਬ੍ਰਹਿਮੰਡ ਤੱਕ ਸਭ ਕੁਝ ਵਸ ਵਿੱਚ ਆ ਜਾਂਦਾ ਹੈ।  2014  ਦੇ ਬਾਅਦ ਤੋਂ ਭਾਰਤ ਨੇ ਜਿਸ ਤਰ੍ਹਾਂ ਸਾਇੰਸ ਅਤੇ ਟੈਕਨੋਲੋਜੀ ‘ਤੇ ਜ਼ੋਰ ਦੇਣਾ ਸ਼ੁਰੂ ਕੀਤਾ ਹੈ,  ਉਹ ਬੜੇ ਬਦਲਾਵਾਂ ਦਾ ਕਾਰਨ ਬਣਿਆ ਹੈ।  ਅਸੀਂ ਜੋ ਸਟਾਰਟਅੱਪ ਇੰਡੀਆ ਅਭਿਯਾਨ ਸ਼ੁਰੂ ਕੀਤਾ,  ਜੋ ਡਿਜੀਟਲ ਇੰਡੀਆ ਅਭਿਯਾਨ ਸ਼ੁਰੂ ਕੀਤਾ, ਜੋ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣਾਈ, ਉਸ ਨੇ ਵੀ ਟੈਕਨੋਲੋਜੀ ਖੇਤਰ ਵਿੱਚ ਭਾਰਤ ਦੀ ਸਫਲਤਾ ਨੂੰ ਨਵੀਂ ਉਚਾਈ ਦਿੱਤੀ ਹੈ।

ਪਹਿਲਾਂ ਜੋ ਸਾਇੰਸ ਕੇਵਲ ਕਿਤਾਬਾਂ ਤੱਕ ਸੀਮਿਤ ਸੀ,  ਉਹ ਹੁਣ experiments ਤੋਂ ਅੱਗੇ ਵਧ ਕੇ ਜ਼ਿਆਦਾ ਤੋਂ ਜ਼ਿਆਦਾ patents ਵਿੱਚ ਬਦਲ ਰਹੀ ਹੈ।  ਭਾਰਤ ਵਿੱਚ 10 ਸਾਲ ਪਹਿਲਾਂ,  ਇੱਕ ਸਾਲ ਵਿੱਚ 4 ਹਜ਼ਾਰ  ਦੇ ਆਸਪਾਸ ਪੇਟੈਂਟ ਗਰਾਂਟ ਹੁੰਦੇ ਸਨ।  ਅੱਜ ਇਸ ਦੀ ਸੰਖਿਆ ਸਲਾਨਾ 30 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ।  ਭਾਰਤ ਵਿੱਚ 10 ਸਾਲ ਪਹਿਲਾਂ, ਸਲਾਨਾ 10 ਹਜ਼ਾਰ ਡਿਜ਼ਾਈਨ ਰਜਿਸਟਰ ਹੁੰਦੇ ਸਨ। ਅੱਜ ਭਾਰਤ ਵਿੱਚ ਸਲਾਨਾ  15 ਹਜ਼ਾਰ ਤੋਂ ਜ਼ਿਆਦਾ ਡਿਜ਼ਾਈਨ ਰਜਿਸਟਰ ਹੋ ਰਹੇ ਹਨ। ਭਾਰਤ ਵਿੱਚ 10 ਸਾਲ ਪਹਿਲਾਂ,  ਸਲਾਨਾ 70 ਹਜ਼ਾਰ ਤੋਂ ਵੀ ਘੱਟ ਟ੍ਰੇਡ ਮਾਰਕ ਰਜਿਸਟਰ ਹੁੰਦੇ ਸਨ।  ਅੱਜ ਭਾਰਤ ਵਿੱਚ ਸਲਾਨਾ  ਢਾਈ ਲੱਖ ਤੋਂ ਜ਼ਿਆਦਾ ਟ੍ਰੇਡ ਮਾਰਕ ਰਜਿਸਟਰ ਹੋ ਰਹੇ ਹਨ।

ਸਾਥੀਓ,

ਅੱਜ ਭਾਰਤ ਹਰ ਉਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਜੋ ਇੱਕ tech leader country ਲਈ ਜ਼ਰੂਰੀ ਹੁੰਦਾ ਹੈ। ਤੁਹਾਡੇ ਵਿੱਚੋਂ ਕਈ ਸਾਥੀ ਜਾਣਦੇ ਹਨ, 2014 ਵਿੱਚ ਸਾਡੇ ਦੇਸ਼ ਵਿੱਚ ਕਰੀਬ ਡੇਢ ਸੌ ਦੇ ਆਸਪਾਸ ਹੀ incubation centres ਸਨ।  ਅੱਜ ਭਾਰਤ ਵਿੱਚ incubation centres ਦੀ ਸੰਖਿਆ 650 ਵੀ ਪਾਰ ਕਰ ਚੁੱਕਿਆ ਹੈ।  ਅੱਜ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਨੰਬਰ ‘ਤੇ ਸੀ ਉੱਥੋ ਉੱਪਰ ਉੱਠ ਕੇ 40ਵੇਂ ਸਥਾਨ ‘ਤੇ ਪਹੁੰਚ ਚੁੱਕਿਆ ਹੈ।  ਅੱਜ ਦੇਸ਼ ਦੇ ਯੁਵਾ,  ਸਾਡੇ ਸਟੂਡੈਂਟਸ ਆਪਣੇ ਡਿਜੀਟਲ ਵੈਂਚਰਸ ਖੜ੍ਹੇ ਕਰ ਰਹੇ ਹਨ,  ਸਟਾਰਟਅੱਪਸ ਸ਼ੁਰੂ ਕਰ ਰਹੇ ਹਨ।  2014 ਵਿੱਚ ਸਾਡੇ ਇੱਥੇ ਸਟਾਰਟ-ਅੱਪਸ ਦੀ ਸੰਖਿਆ ਵੀ ਕੁਝ ਸੌ  ਦੇ ਆਸ-ਪਾਸ ਹੀ ਸੀ।

ਅੱਜ ਸਾਡੇ ਦੇਸ਼ ਵਿੱਚ recognized ਸਟਾਰਟ - ਅੱਪਸ ਦੀ ਸੰਖਿਆ ਵੀ ਕਰੀਬ - ਕਰੀਬ 1 ਲੱਖ ਪਹੁੰਚ ਚੁੱਕੀ ਹੈ।  ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ - ਅੱਪ ecosystem ਹੈ।  ਅਤੇ ਇਹ ਗ੍ਰੋਥ ਉਸ ਸਮੇਂ ਵਿੱਚ ਹੈ ਜਦੋਂ ਦੁਨੀਆ ਆਰਥਿਕ ਅਨਿਸ਼ਚਿਤਤਾਵਾਂ ਦੇ ਦੌਰ ਤੋਂ ਗੁਜਰ ਰਹੀ ਹੈ।  ਇਹ ਭਾਰਤ ਦੀ ਸਮਰੱਥਾ ਦਿਖਾਉਂਦਾ ਹੈ,  ਭਾਰਤ ਦਾ talent ਦਿਖਾਉਂਦਾ ਹੈ।  ਅਤੇ ਇਸ ਲਈ ਮੈਂ ਫਿਰ ਕਹਾਂਗਾ, Policy Makers  ਦੇ ਲਈ,  ਸਾਡੇ ਵਿਗਿਆਨਿਕ ਸਮੁਦਾਇ  ਦੇ ਲਈ,  ਦੇਸ਼ ਭਰ ਵਿੱਚ ਫੈਲੀਆਂ ਸਾਡੀਆਂ ਹਜ਼ਾਰਾਂ ਰਿਸਰਚ ਲੈਬਸ ਦੇ ਲਈ,  ਸਾਡੇ ਪ੍ਰਾਈਵੇਟ ਸੈਕਟਰ ਦੇ ਲਈ,  ਇਹ ਟਾਇਮ ਬਹੁਤ ਹੀ ਮਹੱਤਵਪੂਰਨ ਹੈ।  ‘School to Startups ਦੀ ਯਾਤਰਾ ਸਾਡੇ Students ਕਰਨਗੇ, ਲੇਕਿਨ ਤੁਹਾਨੂੰ ਉਨ੍ਹਾਂ ਨੂੰ ਲਗਾਤਾਰ ਗਾਇਡ ਕਰਨਾ ਹੋਵੇਗਾ, ਪ੍ਰੋਤਸਾਹਿਤ ਕਰਨਾ ਹੋਵੇਗਾ।  ਅਤੇ ਇਸ ਵਿੱਚ ਮੇਰਾ ਆਪ ਸਭ ਨੂੰ ਪੂਰਾ ਸਪੋਰਟ ਰਹੇਗਾ।

ਸਾਥੀਓ,

ਜਦੋਂ ਅਸੀਂ Technology  ਦੇ ਸਮਾਜਿਕ ਸੰਦਰਭ ਨੂੰ ਸਮਝਦੇ ਹੋਏ ਅੱਗੇ ਵਧਦੇ ਹਾਂ ਤਾਂ Technology,  Empowerment ਦਾ ਬਹੁਤ ਬੜਾ ਮਾਧਿਅਮ ਬਣ ਜਾਂਦੀ ਹੈ।  ਇਹ Social Justice -  ਸਮਾਜਿਕ ਨਿਆਂ ਨੂੰ ਸੁਨਿਸ਼ਚਿਤ ਕਰਨ ਅਤੇ ਅਸੰਤੁਲਨ ਨੂੰ ਮਿਟਾਉਣ ਦਾ ਵੀ ਮਾਧਿਅਮ ਬਣਦੀ ਹੈ। ਇੱਕ ਸਮਾਂ ਸੀ, ਜਦੋਂ technology ਆਮ ਭਾਰਤੀ ਦੀ ਪਹੁੰਚ ਤੋਂ ਬਾਹਰ ਸੀ।  ਤੁਹਾਨੂੰ ਵੀ ਯਾਦ ਹੋਵੇਗਾ, ਕਦੇ ਜੇਬ ਵਿੱਚ ਕ੍ਰੈਡਿਟ ਜਾਂ ਡੈਬਿਟ ਕਾਰਡ ਲੈ ਕੇ ਚਲਣਾ status symbol ਹੋਇਆ ਕਰਦਾ ਸੀ।  ਲੇਕਿਨ ਭਾਰਤ ਦਾ UPI ਅੱਜ ਆਪਣੀ simplicity ਦੀ ਵਜ੍ਹਾ ਨਾਲ new normal ਬਣ ਗਿਆ ਹੈ।

ਅੱਜ ਰੇਹੜੀ-ਪਟੜੀ ਵਾਲੇ ਤੋਂ ਲੈ ਕੇ ਰਿਕਸ਼ੇ ਵਾਲੇ ਤੱਕ,  ਹਰ ਕੋਈ ਡਿਜੀਟਲ ਪੇਮੈਂਟ ਦਾ ਇਸਤੇਮਾਲ ਕਰ ਰਿਹਾ ਹੈ।  ਅੱਜ ਭਾਰਤ ਦੁਨੀਆ  ਦੇ ਉਨ੍ਹਾਂ ਦੇਸ਼ਾਂ ਵਿੱਚ ਹੈ, ਜਿੱਥੇ ਸਭ ਤੋਂ ਜ਼ਿਆਦਾ ਇੰਟਰਨੈੱਟ ਡੇਟਾ ਇਸਤੇਮਾਲ ਹੁੰਦਾ ਹੈ। ਗ੍ਰਾਮੀਣ ਇਲਾਕਿਆਂ ਵਿੱਚ ਸ਼ਹਿਰੀ ਇਲਾਕਿਆਂ ਦੀ ਤੁਲਨਾ ਵਿੱਚ ਇੰਟਰਨੈੱਟ ਯੂਜ਼ਰ ਜ਼ਿਆਦਾ ਹਨ।  ਇਸ ਨਾਲ ਲੋਕਾਂ ਦੇ ਸਾਹਮਣੇ ਜਾਣਕਾਰੀ, ਸੰਸਾਧਨਾਂ ਅਤੇ ਅਵਸਰਾਂ ਦੀ ਇੱਕ ਨਵੀਂ ਦੁਨੀਆ ਖੁੱਲ੍ਹ ਰਹੀ ਹੈ।  JAM Trinity ਹੋਵੇ,  GeM ਪੋਰਟਲ ਹੋਵੇ,  CoWIN portal ਹੋਵੇ ਜਾਂ ਕਿਸਾਨਾਂ ਲਈ ਡਿਜੀਟਲ ਐਗਰੀਕਲਚਰ ਮਾਰਕਿਟ-  E-Nam ਸਾਡੀ ਸਰਕਾਰ ਨੇ ਟੈਕਨੋਲੋਜੀ ਦਾ ਉਪਯੋਗ agent of inclusion  ਦੇ ਰੂਪ ਵਿੱਚ ਕੀਤਾ ਹੈ।

ਸਾਥੀਓ,

Technology ਦਾ ਸਹੀ ਤਰੀਕੇ ਨਾਲ,  ਸਹੀ ਸਮੇਂ ‘ਤੇ ਉਪਯੋਗ,  ਸਮਾਜ ਨੂੰ ਨਵੀਂ ਸ਼ਕਤੀ ਦਿੰਦਾ ਹੈ। ਅੱਜ ਭਾਰਤ ਵਿੱਚ ਜੀਵਨ ਚੱਕਰ ਦੇ ਹਰ ਪੜਾਅ ਲਈ ਕੋਈ ਨਾ ਕੋਈ technological solutions ਤਿਆਰ ਹੋ ਰਹੇ ਹਨ।  ਜਨਮ  ਦੇ ਸਮੇਂ,  ਔਨਲਾਈਨ ਬਰਥ ਸਰਟੀਫਿਕੇਟ ਦੀ ਸੁਵਿਧਾ ਹੈ।  ਬੱਚਾ ਜਦੋਂ ਸਕੂਲ ਦੀ ਸ਼ੁਰੂਆਤ ਕਰਦਾ ਹੈ ਤਾਂ ਉਸ ਦੇ ਪਾਸ e-pathshala ਅਤੇ ਉਪਦੇਸ਼ ਜਿਹੇ free e- learning platforms ਹਨ।  ਅਤੇ ਅੱਗੇ ਵਧਣ ‘ਤੇ ਉਹ national scholarship portal ‘ਤੇ ਸਕਾਲਰਸ਼ਿਪ ਲਈ ਅਪਲਾਈ ਕਰ ਸਕਦਾ ਹੈ।  ਜਦੋਂ ਉਹ ਆਪਣੀ ਨੌਕਰੀ ਸ਼ੁਰੂ ਕਰਦਾ ਹੈ,  ਤਾਂ ਉਸ ਦੇ ਕੋਲ universal access number ਦੀ ਸੁਵਿਧਾ ਹੈ,  ਤਾਕਿ jobs ਬਦਲਣ ‘ਤੇ ਵੀ ਉਸ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ।  ਕਿਸੇ ਬਿਮਾਰੀ ਦੀ ਸਥਿਤੀ ਵਿੱਚ ਉਹ ਤੁਰੰਤ ਅੱਜ e - Sanjeevani ਦੀ ਮਦਦ ਨਾਲ ਆਪਣੇ ਉਪਚਾਰ ਦੀ ਵਿਵਸਥਾ ਕਰ ਸਕਦਾ ਹੈ।

ਬਜ਼ੁਰਗਾਂ ਲਈ biometric - enabled digital service -  ਜੀਵਨ ਪ੍ਰਮਾਣ ਦੀ ਸੁਵਿਧਾ ਹੈ।  ਤੁਸੀ ਸੋਚੋ,  ਪਹਿਲਾਂ ਬਜ਼ੁਰਗਾਂ ਨੂੰ ਪੈਨਸ਼ਨ ਜਿਹੇ ਕੰਮਾਂ ਲਈ ਆਪਣੇ ਜਿੰਦਾ ਹੋਣ ਦਾ ਸਬੂਤ ਦੇਣਾ ਹੁੰਦਾ ਸੀ।  ਚਾਹੇ ਤਬੀਅਤ ਖ਼ਰਾਬ ਹੋਵੇ ਜਾਂ ਚਲਣਾ ਮੁਸ਼ਕਿਲ ਹੋਵੇ ,  ਉਨ੍ਹਾਂ ਨੂੰ ਵੈਰੀਫਿਕੇਸ਼ਨ ਲਈ ਖ਼ੁਦ ਜਾਣਾ ਹੁੰਦਾ ਸੀ।  ਹੁਣ ਇਹ ਸਾਰੀਆਂ ਪਰੇਸ਼ਾਨੀਆਂ ਟੈਕਨੋਲੋਜੀ ਦੀ ਮਦਦ ਨਾਲ ਖ਼ਤਮ ਹੋ ਰਹੀਆਂ ਹਨ।  Day to Day Life ਵਿੱਚ,  ਹਰ ਕਦਮ  ‘ਤੇ ਟੈਕਨੋਲੋਜੀ Solutions,  ਦੇਸ਼  ਦੇ ਨਾਗਰਿਕਾਂ ਦੀ ਮਦਦ ਕਰ ਰਹੇ ਹਨ।  ਅਗਰ ਉਸ ਨੂੰ ਜਲਦੀ ਪਾਸਪੋਰਟ ਬਣਵਾਉਣਾ ਹੈ, ਤਾਂ mPassport Seva ਹੈ।  ਅਗਰ ਉਸ ਨੂੰ ਏਅਰਪੋਰਟ ‘ਤੇ hassle - free experience ਸੁਨਿਸ਼ਚਿਤ ਕਰਨਾ ਹੈ,  ਤਾਂ DigiYatra app ਹੈ।  ਅਗਰ ਉਸ ਨੂੰ Important documents ਨੂੰ ਸੁਰੱਖਿਅਤ ਰੱਖਣਾ ਹੈ,  ਤਾਂ DigiLocker ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਨਾਲ Social Justice ਸੁਨਿਸ਼ਚਿਤ ਕਰਨ ਅਤੇ Ease Of Living ਵਧਾਉਣ ਵਿੱਚ ਮਦਦ ਮਿਲੀ ਹੈ।

ਸਾਥੀਓ,

ਅੱਜ ਹਰ ਦਿਨ ਟੈਕਨੋਲੋਜੀ ਦੀ ਦੁਨੀਆ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ।  ਭਾਰਤ  ਦੇ ਯੁਵਾ ਹੀ ਇਸ ਸਪੀਡ ਨੂੰ ਮੈਚ ਕਰਨ ਵਿੱਚ,  ਇਸ ਸਪੀਡ ਨੂੰ ਕਰੌਸ ਕਰਨ ਵਿੱਚ ਦੇਸ਼ ਦੀ ਅਗਵਾਈ ਕਰਨਗੇ ।  ਅੱਜ AI tools ਨਵੇਂ ਗੇਮ ਚੇਂਜ਼ਰ ਬਣਕੇ ਉੱਭਰੇ ਹਨ।  ਹੈਲਥ ਸੈਕਟਰ ਵਿੱਚ ਅੱਜ ਅਸੀਂ ਕਿਤਨੀਆਂ ਅਸੀਮ ਸੰਭਾਵਨਾਵਾਂ ਨੂੰ ਦੇਖ ਰਹੇ ਹਨ। ਡ੍ਰੋਨ ਟੈਕਨੋਲੋਜੀ ਵਿੱਚ ਵੀ ਹਰ ਰੋਜ਼ ਨਵੇਂ Innovations ਹੋ ਰਹੇ ਹਾਂ।  ਐਸੇ ਹੀ,  ਥੇਰੇਪੇਟਿਕਸ sector ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।  ਸਾਨੂੰ ਐਸੀ revolutionary ਟੈਕਨੋਲੋਜੀ ਵਿੱਚ ਲੀਡ ਲੈਣੀ ਹੋਵੇਗੀ।  ਅੱਜ ਭਾਰਤ ਆਪਣੇ ਡਿਫੈਂਸ ਸੈਕਟਰ ਨੂੰ ਆਤਮਨਿਰਭਰ ਬਣਾ ਰਿਹਾ ਹੈ।  ਇਸ ਨਾਲ ਵੀ ਸਾਡੇ ਯੁਵਾ ਸਟਾਰਟ ਅਪਸ ਨੂੰ ਬਹੁਤ ਸਾਰੇ ਮੌਕੇ ਮਿਲ ਰਹੇ ਹਨ।  ਡਿਫੈਂਸ ਵਿੱਚ ਇਨੋਵੇਸ਼ਨ ਲਈ ਅਸੀਂ Innovation for Defence Excellence ਯਾਨੀ,  iDEX ਵੀ ਸ਼ੁਰੂ ਕੀਤਾ ਹੈ।  ਮੈਨੂੰ ਖੁਸ਼ੀ ਹੈ ਕਿ ਰੱਖਿਆ ਮੰਤਰਾਲਾ  ਨੇ iDEX  ਦੇ ਸਾਢੇ ਤਿੰਨ ਸੌ ਕਰੋਡ਼ ਰੁਪਏ ਤੋਂ ਜ਼ਿਆਦਾ  ਦੇ 14 ਇਨੋਵੇਸ਼ਨਸ ਨੂੰ procure ਕੀਤਾ ਹੈ।

ਸਾਥੀਓ,

i- create ਹੋਵੇ,  ਜਾਂ ਫਿਰ DRDO young scientists labs ਜਿਹੇ initiative ਅੱਜ ਇਨ੍ਹਾਂ ਪ੍ਰਯਾਸਾਂ ਨੂੰ ਨਵੀਂ ਦਿਸ਼ਾ ਦੇ ਰਹੇ ਹਨ।  ਸਪੇਸ ਸੈਕਟਰ ਵਿੱਚ ਵੀ ਨਿਊ reforms  ਦੇ ਜ਼ਰੀਏ ਭਾਰਤ ਇੱਕ ਗਲੋਬਲ ਗੇਮ ਚੇਂਜ਼ਰ ਦੀ ਭੂਮਿਕਾ ਵਿੱਚ ਸਾਹਮਣੇ ਆ ਰਿਹਾ ਹੈ।  ਹੁਣ ਮੈਂ SSLV ਅਤੇ PSLV orbital ਪਲੈਟਫਾਰਮ ਜਿਹੀ ਟੈਕਨੋਲੋਜੀ ਦੇਖ ਰਿਹਾ ਸਾਂ।  ਸਾਨੂੰ ਸਪੇਸ ਸੈਕਟਰ ਵਿੱਚ ਸਾਡੇ ਸਟਾਰਟਅੱਪਸ ਦੇ ਲਈ,  ਯੂਥਸ ਦੇ ਲਈ ਨਵੇਂ ਮੌਕੇ ਉਪਲੱਬਧ ਕਰਵਾਉਣੇ ਹੋਣਗੇ। ਸਾਨੂੰ ਕੋਡਿੰਗ ਤੋਂ ਲੈ ਕੇ ਗੇਮਿੰਗ ਅਤੇ ਪ੍ਰੋਗਰਾਮਿੰਗ ਤੱਕ,  ਹਰ ਖੇਤਰ ਵਿੱਚ ਲੀਡ ਲੈਣੀ ਹੋਵੇਗੀ।  ਇਸ ਸਮੇਂ ਭਾਰਤ ਸੈਮੀ ਕੰਡਕਟਰ ਜੈਸੇ ਨਵੇਂ avenues ਵਿੱਚ ਵੀ ਆਪਣੀ ਮੌਜੂਦਗੀ ਵਧਾ ਰਿਹਾ ਹੈ।  ਪਾਲਿਸੀ ਲੈਵਲ ‘ਤੇ ਅਸੀਂ PLI ਸਕੀਮ ਜਿਹੇ initiatives ਲੈ ਰਹੇ ਹਾਂ। ਇੰਡਸਟਰੀ ਅਤੇ institutions ਦੀ ਜ਼ਿੰਮੇਦਾਰੀ ਹੈ ਕਿ ਇਸ ਫੀਲਡ ਵਿੱਚ talented youths ਨੂੰ ਸਪੋਰਟ ਕਰਨ।

ਸਾਥੀਓ,

ਅੱਜ ਇਨੋਵੇਸ਼ਨ ਤੋਂ ਲੈ ਕੇ ਸੁਰੱਖਿਆ ਤੱਕ ਲਈ hackthons ਦੀ ਇੱਕ ਬੜੀ ਭੂਮਿਕਾ ਹੈ।  ਸਰਕਾਰ ਇਨ੍ਹਾਂ ਨੂੰ ਲਗਾਤਾਰ ਪ੍ਰਮੋਟ ਕਰ ਰਹੀ ਹੈ।  ਸਾਨੂੰ hackthon ਕਲਚਰ ਨੂੰ ਅੱਗੇ ਵਧਾਉਣਾ ਹੋਵੇਗਾ, Startups ਨੂੰ ਨਵੇਂ challenges ਲਈ ਤਿਆਰ ਕਰਨਾ ਹੋਵੇਗਾ।  ਇਸ ਪ੍ਰਤਿਭਾਵਾਂ ਦੀ hand - holding ਹੋਵੇ ,  ਉਨ੍ਹਾਂ ਨੂੰ ਅੱਗੇ ਵਧਾਉਣ ਲਈ ਸੰਘਰਸ਼ ਨਾ ਕਰਨਾ ਪਵੇ,  ਸਾਨੂੰ ਇਸ ਦੇ ਲਈ ਇੱਕ ਫ੍ਰੇਮਵਰਕ ਤਿਆਰ ਕਰਨੀ ਹੋਵੇਗੀ।  ਖਾਸ ਤੌਰ ‘ਤੇ,  ਅਟਲ ਟਿੰਕਰਿੰਗ ਲੈਬਸ ਤੋਂ ਜੋ ਯੁਵਾ ਨਿਕਲ ਰਹੇ ਹਨ,  ਉਨ੍ਹਾਂ ਨੂੰ involve ਰੱਖਣ ਲਈ ਇੱਕ institutionalized ਸਿਸਟਮ ਹੋਣਾ ਚਾਹੀਦਾ ਹੈ।

ਕੀ ਅਸੀਂ ਇਸੇ ਤਰ੍ਹਾਂ ਅਲੱਗ-ਅਲੱਗ ਖੇਤਰਾਂ ਵਿੱਚ ਦੇਸ਼ ਦੀ 100 ਲੈਬਸ ਨੂੰ ਮਾਰਕ ਕਰ ਸਕਦੇ ਹਾਂ,  ਜਿਨ੍ਹਾਂ ਨੂੰ ਯੂਥ ਡ੍ਰਿਵਨ ਬਣਾਇਆ ਜਾਵੇ?  ਕਲੀਨ ਐਨਰਜੀ ਅਤੇ ਨੈਚੁਰਲ ਫ਼ਾਰਮਿੰਗ  ਜੈਸੇ ਖੇਤਰਾਂ ਵਿੱਚ,  ਜਿੱਥੇ ਦੇਸ਼ ਦਾ ਖਾਸ ਫੋਕਸ ਹੈ,  ਸਾਨੂੰ ਰਿਸਰਚ ਅਤੇ ਟੈਕਨੋਲੋਜੀ ਨੂੰ ਪ੍ਰਮੋਟ ਕਰਨਾ ਹੋਵੇਗਾ।  ਇਸ ਦੇ ਲਈ ਵੀ ਨੌਜਵਾਨਾਂ ਨੂੰ ਮਿਸ਼ਨ ਮੋੜ ਨਾਲ ਜੋੜਨਾ ਬਹੁਤ ਜ਼ਰੂਰੀ ਹੈ।  ਮੈਨੂੰ ਭਰੋਸਾ ਹੈ,  ਨੈਸ਼ਨਲ ਟੈਕਨੋਲੋਜੀ ਵੀਕ ਇਸ ਸੰਭਾਵਨਾਵਾਂ ਨੂੰ ਸਾਕਾਰ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ।  ਇਸ ਉਮੀਦ ਦੇ ਨਾਲ,  ਆਪ ਸਭ ਨੂੰ ਇੱਕ ਵਾਰ ਫਿਰ ਇਸ ਆਯੋਜਨ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Government announces major projects to boost capacity at Kandla Port with Rs 57,000-crore investment

Media Coverage

Government announces major projects to boost capacity at Kandla Port with Rs 57,000-crore investment
NM on the go

Nm on the go

Always be the first to hear from the PM. Get the App Now!
...
President of the European Council, Antonio Costa calls PM Narendra Modi
January 07, 2025
PM congratulates President Costa on assuming charge as the President of the European Council
The two leaders agree to work together to further strengthen the India-EU Strategic Partnership
Underline the need for early conclusion of a mutually beneficial India- EU FTA

Prime Minister Shri. Narendra Modi received a telephone call today from H.E. Mr. Antonio Costa, President of the European Council.

PM congratulated President Costa on his assumption of charge as the President of the European Council.

Noting the substantive progress made in India-EU Strategic Partnership over the past decade, the two leaders agreed to working closely together towards further bolstering the ties, including in the areas of trade, technology, investment, green energy and digital space.

They underlined the need for early conclusion of a mutually beneficial India- EU FTA.

The leaders looked forward to the next India-EU Summit to be held in India at a mutually convenient time.

They exchanged views on regional and global developments of mutual interest. The leaders agreed to remain in touch.