ਰਾਜਸਥਾਨ ਵਿੱਚ 17,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਉਦਘਾਟਨ ਕੀਤਾ
ਰਾਜਸਥਾਨ ਵਿੱਚ 5000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ- ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਉਨ੍ਹਾਂ ਨੇ ਲਗਭਗ 2300 ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
'ਖਾਤੀਪੁਰਾ (Khatipura) ਰੇਲਵੇ ਸਟੇਸ਼ਨ' ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਨੇ ਲਗਭਗ 5300 ਕਰੋੜ ਰੁਪਏ ਦੀ ਲਾਗਤ ਦੇ ਮਹੱਤਵਪੂਰਨ ਸੋਲਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਰਾਸ਼ਟਰ ਨੂੰ ਸਮਰਪਿਤ 2100 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਨੈਸ਼ਨਲ ਪਾਵਰ ਟ੍ਰਾਂਸਮਿਸ਼ਨ ਸੈਕਟਰ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ
ਜਲ ਜੀਵਨ ਮਿਸ਼ਨ ਤਹਿਤ ਕਰੀਬ 2400 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਜੋਧਪੁਰ ਵਿੱਚ ਇੰਡੀਅਨ ਆਇਲ ਦਾ ਐੱਲਪੀਜੀ ਬੌਟਲਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ
"ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਵਿਕਸਿਤ ਰਾਜਸਥਾਨ ਦੀ ਮਹੱਤਵਪੂਰਨ ਭੂਮਿਕਾ ਹੈ"
"ਭਾਰਤ ਕੋਲ ਅਤੀਤ ਦੀ ਨਿਰਾਸ਼ਾ ਨੂੰ ਛੱਡ ਕੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਦਾ ਮੌਕਾ ਹੈ"
ਜਦੋਂ ਮੈਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ ਤਾਂ ਇਹ ਸਿਰਫ਼ ਇੱਕ ਸ਼ਬਦ ਜਾ
ਆਪਣੀ ਵਿਦੇਸ਼ ਯਾਤਰਾ ਦੌਰਾਨ, ਜਿਸ ਤੋਂ ਉਹ ਕੱਲ੍ਹ ਵਾਪਸ ਪਰਤੇ ਹਨ ਦਾ ਜ਼ਿਕਰ ਕਰਦੇ ਹੋਏ ਗਲੋਬਲ ਲੀਡਰਸ ਨਾਲ ਉਨ੍ਹਾਂ ਦੀ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਚਾਨਣਾਂ ਪਾਇਆ ਕਿ ਵਿਸ਼ਵ ਨੇਤਾ ਇਹ ਮੰਨ ਰਹੇ ਹਨ ਕਿ ਭਾਰਤ ਹੁਣ ਵੱਡੇ ਸੁਪਨੇ ਦੇਖ ਸਕਦਾ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ।
ਸ਼੍ਰੀ ਮੋਦੀ ਨੇ ਗ਼ਰੀਬਾਂ ਅਤੇ ਮੱਧ ਵਰਗ ਦੇ ਖਰਚਿਆਂ ਨੂੰ ਘਟਾਉਣ ਵਿੱਚ ਡਬਲ ਇੰਜਣ ਸਰਕਾਰ ਦੀਆਂ ਕੋਸ਼ਿਸ਼ਾਂ ‘ਤੇ ਚਾਨਣਾਂ ਪਾਉਂਦੇ ਹੋਏ ਕਿਹਾ ਕਿ ਰਾਜਸਥਾਨ ਵਿੱਚ ਸਰਕਾਰ ਨੇ 5 ਲੱਖ ਘਰਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਯੋਜਨਾ ਬਣਾਈ ਹੈ।
ਉਨ੍ਹਾਂ ਨੇ ਪੇਪਰ ਲੀਕ ਘਟਨਾਵਾਂ ਲਈ ਐੱਸਆਈਟੀ ਦੇ ਗਠਨ ਬਾਰੇ ਨਵੀਂ ਰਾਜ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਪੇਪਰ ਲੀਕ ਦੇ ਵਿਰੁੱਧ ਸਖ਼ਤ ਨਵੇਂ ਕੇਂਦਰੀ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ ਜੋ ਇਸ ਸਬੰਧ ਵਿੱਚ ਰੋਕਥਾਮ ਵਜੋਂ ਕੰਮ ਕਰੇਗਾ।

ਰਾਜਸਥਾਨ ਦੇ ਸਾਰੇ ਪਰਿਵਾਰਜਨਾਂ ਨੂੰ ਮੇਰਾ ਰਾਮ-ਰਾਮ !

ਵਿਕਸਿਤ ਭਾਰਤ-ਵਿਕਸਿਤ ਰਾਜਸਥਾਨ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਇਸ ਸਮੇਂ ਰਾਜਸਥਾਨ ਦੀ ਹਰ ਵਿਧਾਨ ਸਭਾ ਤੋਂ ਲੱਖਾਂ ਸਾਥੀ ਜੁੜੇ ਹੋਏ ਹਨ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ ਅਤੇ ਮੈਂ ਮੁੱਖ ਮੰਤਰੀ ਜੀ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਟੈਕਨੋਲੋਜੀ ਦਾ ਇੰਨਾ ਸ਼ਾਨਦਾਰ ਉਪਯੋਗ ਕਰਕੇ ਜਨ-ਜਨ ਤੱਕ ਪਹੁੰਚਣ ਦਾ ਮੈਨੂੰ ਅਵਸਰ ਦਿੱਤਾ ਹੈ। ਕੁਝ ਦਿਨ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਜੀ ਦਾ ਤੁਸੀਂ ਜੈਪੁਰ ਵਿੱਚ ਜੋ ਸੁਆਗਤ ਸਤਿਕਾਰ ਕੀਤਾ, ਉਸ ਦੀ ਗੂੰਜ ਪੂਰੇ ਭਾਰਤ ਵਿੱਚ, ਇੰਨਾ ਹੀ ਨਹੀਂ ਪੂਰੇ ਫਰਾਂਸ ਵਿੱਚ ਵੀ ਉਸ ਦੀ ਗੂੰਜ ਰਹੀ ਹੈ। ਅਤੇ ਹੀ ਤਾਂ ਰਾਜਸਥਾਨ ਦੇ ਲੋਕਾਂ ਦੀ ਖ਼ਾਸੀਅਤ ਹੈ। ਸਾਡੇ ਰਾਜਸਥਾਨ ਦੇ ਭਾਈ-ਭੈਣ ਜਿਸ ‘ਤੇ ਪ੍ਰੇਮ ਲੁਟਾਉਂਦੇ ਹਨ, ਕੋਈ ਕਸਰ ਬਾਕੀ ਨਹੀਂ ਛੱਡਦੇ।

ਮੈਨੂੰ ਯਾਦ ਹੈ, ਜਦੋਂ ਵਿਧਾਨ ਸਭਾ ਚੋਣਾਂ ਦੇ ਸਮੇਂ ਮੈਂ ਰਾਜਸਥਾਨ ਆਉਂਦਾ ਸੀ, ਤਾਂ ਤੁਸੀਂ ਕਿਸ ਤਰ੍ਹਾਂ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਉਮੜ ਪੈਂਦੇ ਸੀ। ਆਪ ਸਭ ਨੇ ਮੋਦੀ ਦੀ ਗਾਰੰਟੀ ‘ਤੇ ਵਿਸ਼ਵਾਸ ਕੀਤਾ, ਆਪ ਸਭ ਨੇ ਡਬਲ ਇੰਜਣ ਦੀ ਸਰਕਾਰ ਬਣਾਈ। ਅਤੇ ਤੁਸੀਂ ਦੇਖੋ, ਰਾਜਸਥਾਨ ਦੀ ਡਬਲ ਇੰਜਣ ਸਰਕਾਰ ਨੇ ਕਿੰਨੀ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਰਾਜਸਥਾਨ ਦੇ ਵਿਕਾਸ ਦੇ ਲਈ ਕਰੀਬ 17 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। ਇਹ ਪ੍ਰੋਜੈਕਟ, ਰੇਲ, ਰੋਡ, ਸੋਲਰ ਊਰਜਾ, ਪਾਣੀ ਅਤੇ ਐੱਲਪੀਜੀ ਜਿਹੇ ਵਿਕਾਸ ਪ੍ਰੋਗਰਾਮਾਂ ਨਾਲ ਜੁੜੇ ਹਨ। ਇਹ ਪ੍ਰੋਜੈਕਟ ਰਾਜਸਥਾਨ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੇ ਹਨ। ਮੈਂ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਰਾਜਸਥਾਨ ਦੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਭਾਈਓ ਅਤੇ ਭੈਣੋਂ,

ਤੁਹਾਨੂੰ ਯਾਦ ਹੋਵੇਗਾ, ਲਾਲ ਕਿਲੇ ਤੋਂ ਮੈਂ ਕਿਹਾ ਸੀ- ਇਹੀ ਸਮਾਂ ਹੈ, ਸਹੀ ਸਮਾਂ ਹੈ। ਆਜ਼ਾਦੀ ਦੇ ਬਾਅਦ ਅੱਜ ਭਾਰਤ ਦੇ ਕੋਲ ਇਹ ਸਵਰਣਿਮ ਕਾਲਖੰਡ ਆਇਆ ਹੈ। ਭਾਰਤ ਦੇ ਕੋਲ ਉਹ ਅਵਸਰ ਆਇਆ ਹੈ, ਜਦੋਂ ਉਹ ਦਸ ਸਾਲ ਪਹਿਲਾਂ ਦੀ ਨਿਰਾਸ਼ਾ ਨੂੰ ਛੱਡ ਕੇ ਹੁਣ ਪੂਰੇ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਤੁਸੀਂ ਯਾਦ ਕਰੋ, 2014 ਤੋਂ ਪਹਿਲਾਂ ਦੇਸ਼ ਵਿੱਚ ਕੀ ਗੱਲਾਂ ਚਲ ਰਹੀਆਂ ਸਨ? ਕੀ ਸੁਣਾਈ ਦੇ ਰਿਹਾ ਸੀ ? ਅਖ਼ਬਾਰਾਂ ਵਿੱਚ ਕੀ ਪੜ੍ਹਣ ਨੂੰ ਮਿਲਦਾ ਸੀ ? ਤਦ ਪੂਰੇ ਦੇਸ਼ ਵਿੱਚ ਹੋਣ ਵਾਲੇ ਵੱਡੇ-ਵੱਡੇ ਘੋਟਾਲਿਆਂ ਦੀ ਚਰਚਾ ਹੀ ਰਹਿੰਦੀ  ਸੀ। ਤਦ ਆਏ ਦਿਨ ਹੋਣ ਵਾਲੇ ਬੰਬ ਧਮਾਕਿਆਂ ਦੀ ਚਰਚਾ ਹੁੰਦੀ ਸੀ। ਦੇਸ਼ ਦੇ ਲੋਕ ਸੋਚਦੇ ਸਨ ਕਿ ਸਾਡਾ ਕੀ ਹੋਵੇਗਾ, ਦੇਸ਼ ਦਾ ਕੀ ਹੋਵੇਗਾ ? ਜਿਵੇਂ-ਤਿਵੇਂ ਜੀਵਨ ਨਿਕਲ ਜਾਵੇ, ਜਿਵੇਂ-ਤਿਵੇਂ ਨੌਕਰੀ ਬਚ ਜਾਵੇ, ਕਾਂਗਰਸ ਦੇ ਰਾਜ ਵਿੱਚ ਚਾਰੋਂ ਤਰਫ਼ ਤਦ ਇਹੀ ਮਾਹੌਲ ਸੀ। ਅਤੇ ਅੱਜ ਅਸੀਂ ਕੀ ਗੱਲ ਕਰ ਰਹੇ ਹਾਂ ? ਕਿਸ ਲਕਸ਼ ਦੀ ਗੱਲ ਕਰ ਰਹੇ ਹਾਂ ?

 

ਅੱਜ ਅਸੀਂ ਵਿਕਸਿਤ ਭਾਰਤ ਦੀ, ਵਿਕਸਿਤ ਰਾਜਸਥਾਨ ਦੀ ਗੱਲ ਕਰ ਰਹੇ ਹਾਂ। ਅੱਜ ਅਸੀਂ ਵੱਡੇ ਸੁਪਨੇ ਦੇਖ ਰਹੇ ਹਾਂ, ਵੱਡੇ ਸੰਕਲਪ ਲੈ ਰਹੇ ਹਾਂ ਅਤੇ ਉਨ੍ਹਾਂ ਨੂੰ ਪਾਉਣ ਦੇ ਲਈ ਤਨ-ਮਨ ਨਾਲ ਜੁਟੇ ਹਾਂ। ਜਦੋਂ ਮੈਂ ਵਿਕਸਿਤ ਭਾਰਤ ਦੀ ਗੱਲ ਕਰਦ ਹਾਂ, ਤਾਂ ਇਹ ਕੇਵਲ ਸ਼ਬਦ ਭਰ ਨਹੀਂ ਹੈ, ਇਹ ਕੇਵਲ ਭਾਵ ਭਰ ਨਹੀਂ ਹੈ। ਇਹ ਹਰ ਪਰਿਵਾਰ ਦਾ ਜੀਵਨ ਸਮ੍ਰਿੱਧ ਬਣਾਉਣ ਦਾ ਅਭਿਯਾਨ ਹੈ। ਇਹ ਗ਼ਰੀਬੀ ਨੂੰ ਜੜ ਤੋਂ ਮਿਟਾਉਣ ਦਾ ਅਭਿਯਾਨ ਹੈ। ਇਹ ਨੌਜਵਾਨਾਂ ਦੇ ਲਈ ਚੰਗੇ ਰੋਜ਼ਗਾਰ ਬਣਾਉਣ ਦਾ ਅਭਿਯਾਨ ਹੈ। ਇਹ ਦੇਸ਼ ਵਿੱਚ ਆਧੁਨਿਕ ਸੁਵਿਧਾਵਾਂ ਬਣਾਉਣ ਦਾ ਅਭਿਯਾਨ ਹੈ। ਮੈਂ ਕੱਲ੍ਹ ਰਾਤ ਵਿੱਚ ਹੀ ਵਿਦੇਸ਼ ਯਾਤਰਾ ਤੋਂ ਪਰਤਿਆ ਹਾਂ। ਯੂਏਈ ਅਤੇ ਕਤਰ ਦੇ ਵੱਡੇ-ਵੱਡੇ ਨੇਤਾਵਾਂ ਨਾਲ ਮੇਰੀ ਮੁਲਾਕਾਤ ਹੋਈ ਹੈ। ਅੱਜ ਉਹ ਵੀ ਭਾਰਤ ਵਿੱਚ ਹੋ ਰਹੀ ਪ੍ਰਗਤੀ ਨੂੰ ਲੈ ਕੇ ਹੈਰਾਨ ਹਨ। ਅੱਜ ਉਨ੍ਹਾਂ ਨੂੰ ਵੀ ਭਰੋਸਾ ਹੋ ਰਿਹਾ ਹੈ ਕਿ ਭਾਰਤ ਜਿਹਾ ਵਿਸ਼ਾਲ ਦੇਸ਼ ਵੱਡੇ ਸੁਪਨੇ ਦੇਖ ਸਕਦਾ ਹੈ, ਇੰਨਾ ਹੀ ਨਹੀਂ, ਉਨ੍ਹਾਂ ਨੂੰ ਪੂਰਾ ਵੀ ਕਰ ਸਕਦਾ ਹੈ।

 

ਭਾਈਓ ਅਤੇ ਭੈਣੋਂ,

ਵਿਕਸਿਤ ਭਾਰਤ ਦੇ ਲਈ ਵਿਕਸਿਤ ਰਾਜਸਥਾਨ ਦਾ ਨਿਰਮਾਣ ਬਹੁਤ ਜ਼ਰੂਰੀ ਹੈ। ਅਤੇ ਵਿਕਸਿਤ ਰਾਜਸਥਾਨ ਦੇ ਲਈ ਰੇਲ, ਰੋਡ, ਬਿਜਲੀ, ਪਾਣੀ, ਜਿਹੀਆਂ ਮਹੱਤਵਪੂਰਨ ਸੁਵਿਧਾਵਾਂ ਦਾ ਤੇਜ਼ ਵਿਕਾਸ ਹੋਣਾ ਜ਼ਰੂਰੀ ਹੈ। ਜਦੋਂ ਇਹ ਸੁਵਿਧਾਵਾਂ ਬਣਨਗੀਆਂ, ਤਦ ਕਿਸਾਨ-ਪਸ਼ੂਪਾਲਕ ਨੂੰ ਲਾਭ ਹੋਵੇਗਾ। ਰਾਜਸਥਾਨ ਵਿੱਚ ਉਦਯੋਗ ਆਉਣਗੇ, ਫੈਕਟਰੀਆਂ ਲਗਣਗੀਆਂ, ਟੂਰਿਜ਼ਮ ਵਧੇਗਾ। ਅਧਿਕ ਨਿਵੇਸ਼ ਆਵੇਗਾ, ਤਾਂ ਸੁਭਾਵਿਕ ਹੈ, ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਵੀ ਆਉਣਗੀਆਂ। ਜਦੋਂ ਸੜਕ ਬਣਦੀ ਹੈ, ਰੇਲ ਲਾਈਨ ਵਿਛਦੀ ਹੈ, ਰੇਲਵੇ ਸਟੇਸ਼ਨ ਬਣਦੇ ਹਨ, ਜਦੋਂ ਗ਼ਰੀਬਾਂ ਦੇ ਘਰ ਬਣਦੇ ਹਨ, ਜਦੋਂ ਪਾਣੀ ਅਤੇ ਗੈਸ ਦੀ ਪਾਈਪਲਾਈਨ ਵਿਛਦੀ ਹੈ, ਤਦ ਨਿਰਮਾਣ ਨਾਲ ਜੁੜੇ ਹਰ ਬਿਜ਼ਨਸ ਵਿੱਚ ਰੋਜ਼ਗਾਰ ਵਧਦਾ ਹੈ। ਤਦ ਟ੍ਰਾਂਸਪੋਰਟ ਨਾਲ ਜੁੜੇ ਸਾਥੀਆਂ ਨੂੰ ਰੋਜ਼ਗਾਰ ਮਿਲਦਾ ਹੈ। ਇਸ ਲਈ ਇਸ ਵਰ੍ਹੇ ਦੇ ਕੇਂਦਰੀ ਬਜਟ ਵਿੱਚ ਵੀ ਅਸੀਂ ਇਤਿਹਾਸਿਕ 11 ਲੱਖ ਕਰੋੜ ਰੁਪਏ ਇਨਫ੍ਰਾਸਟ੍ਰਕਚਰ ਦੇ ਲਈ ਰੱਖੇ ਹਨ। ਇਹ ਕਾਂਗਰਸ ਸਰਕਾਰ ਦੇ ਸਮੇਂ ਤੋਂ 6 ਗੁਣਾ ਜ਼ਿਆਦਾ ਹੈ। ਜਦੋਂ ਇਹ ਪੈਸਾ ਖਰਚ ਹੋਵੇਗਾ, ਤਾਂ ਰਾਜਸਥਾਨ ਦੇ ਸੀਮੇਂਟ, ਪੱਥਰ, ਸਿਰੇਮਿਕ, ਅਜਿਹੇ ਹਰ ਉਦੋਯਗ ਨੂੰ ਲਾਭ ਹੋਵੇਗਾ।

ਭਾਈਓ ਅਤੇ ਭੈਣੋਂ,

ਬੀਤੇ 10 ਵਰ੍ਹਿਆਂ ਵਿੱਚ ਰਾਜਸਥਾਨ ਵਿੱਚ ਪਿੰਡਾਂ ਦੀਆਂ ਸੜਕਾਂ ਹੋਣ ਜਾਂ ਫਿਰ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸਵੇਅ, ਤੁਸੀਂ ਦੇਖਿਆ ਹੋਵੇਗਾ, ਬੇਮਿਸਾਲ ਨਿਵੇਸ਼ ਕੀਤਾ ਗਿਆ ਹੈ। ਅੱਜ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਤਟ ਤੋ ਲੈ ਕੇ ਪੰਜਾਬ ਤੱਕ ਚੌੜੇ ਅਤੇ ਆਧੁਨਿਕ ਹਾਈਵੇਅ ਨਾਲ ਜੁੜ ਰਿਹਾ ਹੈ। ਅੱਜ ਜਿਨ੍ਹਾਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ, ਉਨ੍ਹਾਂ ਨਾਲ ਕੋਟਾ, ਉਦੈਪੁਰ, ਟੋਂਕ, ਸਵਾਈ-ਮਾਧੋਪੁਰ, ਬੁੰਦੀ, ਅਜਮੇਰ, ਭੀਲਵਾੜ੍ਹਾ ਅਤੇ ਚਿਤੌੜਗੜ੍ਹ ਦੀ ਕਨੈਕਟੀਵਿਟੀ ਬਿਹਤਰ ਹੋਵੇਗੀ। ਇਹੀ ਨਹੀਂ ਇਨ੍ਹਾਂ ਸੜਕਾਂ ਨਾਲ ਹਰਿਆਣਾ, ਗੁਜਰਾਤ, ਮਹਾਰਾਸ਼ਟਰ ਅਤੇ ਦਿੱਲੀ ਦੀ ਕਨੈਕਟੀਵਿਟੀ ਵੀ ਸਸ਼ਕਤ ਹੋਵੇਗੀ। ਅੱਜ ਵੀ ਇੱਥੇ ਰੇਲਵੇ ਦੇ ਬਿਜਲੀਕਰਣ ਤੋਂ ਲੈ ਕੇ ਮੁਰੰਮਤ ਤੱਕ ਦੇ ਅਨੇਕ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਹੈ । ਬਾਂਦੀਕੁਈ ਤੋਂ ਆਗਰਾ ਫੋਰਟ ਰੇਲਵੇ ਲਾਈਨ ਦੇ ਦੋਹਰੀਕਰਣ ਦਾ ਕੰਮ ਪੂਰਾ ਹੋਣ ਦੇ ਬਾਅਦ ਮੇਹੰਦੀਪੁਰ ਬਾਲਾਜੀ ਅਤੇ ਆਗਰਾ ਆਉਣਾ ਜਾਣਾ ਹੋਰ ਅਸਾਨ ਹੋ ਜਾਵੇਗਾ। ਜੈਪੁਰ ਵਿੱਚ ਖਾਤੀਪੁਰਾ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਹੁਣ ਜ਼ਿਆਦਾ ਟ੍ਰੇਨਾਂ ਚਲ ਪਾਉਣਗੀਆਂ । ਇਸ ਵਿੱਚ ਯਾਤਰੀਆਂ ਨੂੰ ਬਹੁਤ ਸੁਵਿਧਾ ਹੋਵੇਗੀ।

ਸਾਥੀਓ,

ਕਾਂਗਰਸ ਦੇ ਨਾਲ ਇੱਕ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਉਹ ਦੂਰਗਾਮੀ ਸੋਚ ਦੇ ਨਾਲ ਸਕਾਰਾਤਮਕ ਨੀਤੀਆਂ ਨਹੀਂ ਬਣਾ ਸਕਦੀ। ਕਾਂਗਰਸ, ਨਾ ਭਵਿੱਖ ਨੂੰ ਭਾਂਪ ਸਕਦੀ ਹੈ ਅਤੇ ਨਾ ਹੀ ਭਵਿੱਖ ਦੇ ਲਈ ਉਸ ਦੇ ਕੋਲ ਕੋਈ ਰੋਡਮੈਪ ਹੈ। ਕਾਂਗਰਸ ਦੀ ਇਸੇ ਸੋਚ ਦੀ ਵਜ੍ਹਾ ਨਾਲ ਭਾਰਤ ਆਪਣੀ ਬਿਜਲੀ ਵਿਵਸਥਾ ਨੂੰ ਲੈ ਕੇ ਬਦਨਾਮ ਰਹਿੰਦਾ ਸੀ। ਕਾਂਗਰਸ ਦੇ ਦੌਰ ਵਿੱਚ ਬਿਜਲੀ ਦੀ ਕਮੀ ਦੇ ਕਾਰਨ ਪੂਰੇ ਦੇਸ਼ ਵਿੱਚ ਕਈ-ਕਈ ਘੰਟਿਆਂ ਤੱਕ ਹਨੇਰਾ ਹੋ ਜਾਂਦਾ ਸੀ। ਜਦੋਂ ਬਿਜਲੀ ਆਉਂਦੀ ਵੀ ਸੀ, ਤਾਂ ਬਹੁਤ ਘੱਟ ਸਮੇਂ ਦੇ ਲਈ ਆਉਂਦੀ ਸੀ। ਕਰੋੜਾਂ ਗ਼ਰੀਬ ਪਰਿਵਾਰਾਂ ਦੇ ਘਰ ਵਿੱਚ ਤਾਂ ਬਿਜਲੀ ਕਨੈਕਸ਼ਨ ਹੀ ਨਹੀਂ ਸੀ।

ਸਾਥੀਓ,

ਬਿਜਲੀ ਦੀ ਘਾਟ ਵਿੱਚ ਕੋਈ ਵੀ ਦੇਸ਼ ਵਿਕਸਿਤ ਨਹੀਂ ਹੋ ਸਕਦਾ। ਤੇ ਕਾਂਗਰਸ ਜਿਸ ਰਫ਼ਤਾਰ ਨਾਲ ਇਸ ਚੁਣੌਤੀ ‘ਤੇ ਕੰਮ ਕਰ ਰਹੀ ਸੀ, ਉਸ ਨਾਲ ਬਿਜਲੀ ਸਮੱਸਿਆ ਠੀਕ ਹੋਣ ਵਿੱਚ ਕਈ ਦਹਾਕੇ ਲਗ ਜਾਂਦੇ। ਅਸੀਂ ਸਰਕਾਰ ਵਿੱਚ ਆਉਣ ਦੇ ਬਾਅਦ ਦੇਸ਼ ਨੂੰ ਬਿਜਲੀ ਦੀਆਂ ਚੁਣੌਤੀਆਂ ਤੋਂ ਕੱਢਣ ‘ਤੇ ਧਿਆਨ ਦਿੱਤਾ। ਅਸੀਂ ਨੀਤੀਆਂ ਬਣਾਈਆਂ, ਫ਼ੈਸਲੇ ਲਏ। ਅਸੀਂ ਸੌਰ ਊਰਜਾ ਜਿਵੇਂ ਬਿਜਲੀ ਉਤਪਾਦਨ ਦੇ ਨਵੇਂ-ਨਵੇਂ ਸੈਕਟਰਸ ‘ਤੇ ਜ਼ੋਰ ਦਿੱਤਾ। ਅਤੇ ਅੱਜ ਦੇਖੋ, ਹਾਲਾਤ ਬਿਲਕੁਲ ਬਦਲ ਗਏ ਹਨ। ਅੱਜ ਭਾਰਤ, ਸੌਰ ਊਰਜਾ, ਸੋਲਰ ਐਨਰਜੀ ਨਾਲ ਬਿਜਲੀ ਪੈਦਾ ਕਰਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਮੋਹਰੀ ਦੇਸ਼ਾਂ ਵਿੱਚ ਆ ਚੁੱਕਿਆ ਹੈ। ਸਾਡੇ ਰਾਜਸਥਾਨ ‘ਤੇ ਸੂਰਯ ਦੇਵ ਦੀ ਅਸੀਮ ਕ੍ਰਿਪਾ ਹੈ। ਇਸ ਲਈ ਰਾਜਸਥਾਨ ਨੂੰ ਬਿਜਲੀ ਉਤਪਾਦਨ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਡਬਲ ਇੰਜਣ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਅੱਜ ਇੱਥੇ ਇੱਕ ਸੋਲਰ ਪਾਵਰ ਪਲਾਂਟ ਦਾ ਲੋਕਅਰਪਣ ਅਤੇ 2 ਪਲਾਂਟਾਂ ਦਾ ਨੀਂਹ ਪੱਥਰ ਰੱਖਿਆ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਬਿਜਲੀ ਤਾਂ ਮਿਲੇਗੀ ਹੀ, ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ।

ਸਾਥੀਓ,

ਭਾਜਪਾ ਸਰਕਾਰ ਦਾ ਪ੍ਰਯਾਸ ਹੈ ਕਿ ਹਰ ਪਰਿਵਾਰ ਆਪਣੇ ਘਰ ‘ਤੇ ਸੌਰ ਊਰਜਾ ਪੈਦਾ ਕਰੇ, ਸੋਲਰ ਐਨਰਜੀ ਪੈਦਾ ਕਰੇ ਅਤੇ ਵਾਧੂ ਬਿਜਲੀ ਵੇਚ ਕੇ ਕਮਾਈ ਵੀ ਕਰੇ। ਇਸ ਦੇ ਲਈ ਕੇਂਦਰ ਦੀ ਬੀਜੇਪੀ ਸਰਕਾਰ ਨੇ ਇੱਕ ਹੋਰ ਵੱਡੀ ਅਤੇ ਬਹੁਤ ਹੀ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਹ ਯੋਜਨਾ ਹੈ-ਪੀਐੱਮ ਸੂਰਯ ਘਰ। ਇਸ ਦਾ ਮਤਲਬ ਹੈ – ਮੁਫ਼ਤ ਬਿਜਲੀ ਯੋਜਨਾ। ਇਸ ਦੇ ਤਹਿਤ ਸਰਕਾਰ ਦੀ ਤਿਆਰੀ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦਾ ਇੰਤਜ਼ਾਮ ਕਰਨ ਦੀ ਹੈ। ਇਸ ਯੋਜਨਾ ਦੇ ਤਹਿਤ ਸ਼ੁਰੂਆਤ ਵਿੱਚ ਦੇਸ਼ ਭਰ ਦੇ 1 ਕਰੋੜ ਪਰਿਵਾਰਾਂ ਨੂੰ ਜੋੜਿਆ ਜਾਵੇਗਾ। ਕੇਂਦਰ ਸਰਕਾਰ ਛੱਤ ‘ਤੇ ਸੋਲਰ ਪੈਨਲ ਲਗਾਉਣ ਦੇ ਲਈ ਹਰ ਪਰਿਵਾਰ ਦੇ ਬੈਂਕ ਖਾਤੇ ਵਿੱਚ ਸਿੱਧਾ ਮਦਦ ਭੇਜੇਜੀ। ਅਤੇ ਇਸ ‘ਤੇ 75 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦਾ ਸਭ ਤੋਂ ਵੱਧ ਲਾਭ ਮੱਧ ਵਰਗ ਅਤੇ ਨਿਮਨ ਮੱਧ ਵਰਗ ਪਰਿਵਾਰਾਂ ਨੂੰ ਹੋਣ ਵਾਲਾ ਹੈ। ਉਨ੍ਹਾਂ ਦੇ ਘਰ ਦੀ ਬਿਜਲੀ ਮੁਫ਼ਤ ਹੋ ਜਾਵੇਗੀ। ਸੋਲਰ ਪੈਨਲ ਲਗਾਉਣ ਦੇ ਲਈ ਬੈਂਕਾਂ ਤੋਂ ਸਸਤਾ ਅਤੇ ਅਸਾਨ ਲੋਨ ਵੀ ਦਿਵਾਇਆ ਜਾਵੇਗਾ। ਮੈਨੂੰ ਦੱਸਿਆ ਗਿਆ ਹੈ ਕਿ ਰਾਜਸਥਾਨ ਸਰਕਾਰ ਨੇ ਵੀ 5 ਲੱਖ ਘਰਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਯੋਜਨਾ ਬਣਾਈ ਹੈ। ਇਹ ਦਿਖਾਉਂਦਾ ਹੈ ਕਿ ਡਬਲ ਇੰਜਣ ਸਰਕਾਰ, ਗ਼ਰੀਬ ਅਤੇ ਮੱਧ ਵਰਗ ਦਾ ਖਰਚ ਘੱਟ ਕਰਨ ਦੇ ਲਈ ਕਿੰਨਾ ਕੰਮ ਕਰ ਰਹੀ ਹੈ।

ਸਾਥੀਓ,

ਵਿਕਸਿਤ ਭਾਰਤ ਬਣਾਉਣ ਦੇ ਲਈ ਅਸੀਂ ਦੇਸ਼ ਦੇ ਚਾਰ ਵਰਗਾਂ ਨੂੰ ਮਜ਼ਬੂਤ ਬਣਾਉਣ ਵਿੱਚ ਜੁਟੇ ਹਾਂ। ਇਹ ਵਰਗ ਹਨ- ਯੁਵਾ, ਮਹਿਲਾ, ਕਿਸਾਨ ਅਤੇ ਗ਼ਰੀਬ। ਸਾਡੇ ਲਈ ਇਹੀ ਚਾਰ ਸਭ ਤੋਂ ਵੱਡੀਆਂ ਜਾਤੀਆਂ ਹਨ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਵਰਗਾਂ ਦੇ ਸਸ਼ਕਤੀਕਰਣ ਦੇ ਲਈ ਮੋਦੀ ਜੀ ਨੇ ਜੋ ਗਾਰੰਟੀ ਦਿੱਤੀ ਸੀ, ਉਨ੍ਹਾਂ ਨੂੰ ਡਬਲ ਇੰਜਣ ਸਰਕਾਰ ਪੂਰਾ ਕਰ ਰਹੀ ਹੈ। ਆਪਣੇ ਪਹਿਲੇ ਬਜਟ ਵਿੱਚ ਹੀ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਨੌਜਵਾਨਾਂ ਦੇ ਲਈ 70 ਹਜ਼ਾਰ ਭਰਤੀਆਂ ਕੱਢੀਆਂ ਹਨ। ਤੁਸੀਂ ਪਿਛਲੀ ਸਰਕਾਰ ਦੇ ਦੌਰਾਨ ਬਾਰ-ਬਾਰ ਜੋ ਪੇਪਰਲੀਕ ਹੁੰਦੇ ਸਨ ਨਾ, ਪੇਪਰਲੀਕ ਤੋਂ ਲਗਾਤਾਰ ਪਰੇਸ਼ਾਨ ਰਹੇ ਹਨ। ਇਸ ਦੀ ਜਾਂਚ ਦੇ ਲਈ ਰਾਜਸਥਾਨ ਵਿੱਚ ਭਾਜਪਾ ਸਰਕਾਰ ਬਣਦੇ ਹੀ, ਜਾਂਚ ਦੇ ਲਈ SIT ਬਣਾ ਦਿੱਤੀ ਗਈ ਹੈ। ਪੇਪਰਲੀਕ ਕਰਨ ਵਾਲਿਆਂ ਦੇ ਖ਼ਿਲਾਫ਼ ਕੇਂਦਰ ਸਰਕਾਰ ਨੇ ਹੁਣੇ ਪਾਰਲੀਮੈਂਟ ਵਿੱਚ ਕੁਝ ਹੀ ਦਿਨ ਪਹਿਲਾਂ ਹੀ ਇੱਕ ਕੜਾ ਕਾਨੂੰਨ ਬਣਾਇਆ ਹੈ, ਮਜ਼ਬੂਤ ਕਾਨੂੰਨ ਬਣਾਇਆ ਹੈ। ਇਸ ਕਾਨੂੰਨ ਦੇ ਬਣਨ ਦੇ ਬਾਅਦ, ਪੇਪਰਲੀਕ ਮਾਫੀਆ, ਗਲਤ ਕੰਮ ਕਰਨ ਤੋਂ ਪਹਿਲਾਂ ਸੌ ਬਾਰ ਸੋਚੇਗਾ।

ਸਾਥੀਓ,

ਰਾਜਸਥਾਨ ਭਾਜਪਾ ਨੇ ਗ਼ਰੀਬ ਪਰਿਵਾਰ ਦੀਆਂ ਭੈਣਾਂ ਨੂੰ 450 ਰੁਪਏ ਵਿੱਚ ਗੈਸ ਸਿਲੰਡਰ ਦੇਣ ਦੀ ਗਾਰੰਟੀ ਦਿੱਤੀ ਸੀ। ਇਸ ਗਾਰੰਟੀ ਨੂੰ ਵੀ ਪੂਰਾ ਕੀਤਾ ਜਾ ਚੁੱਕਿਆ ਹੈ। ਇਸ ਨਾਲ ਰਾਜਸਥਾਨ ਦੀਆਂ ਲੱਖਾਂ ਭੈਣਾਂ ਨੂੰ ਲਾਭ ਮਿਲ ਰਿਹਾ ਹੈ। ਪਿਛਲੀ ਸਰਕਾਰ ਦੇ ਦੌਰਾਨ ਜਲ ਜੀਵਨ ਮਿਸ਼ਨ ਵਿੱਚ ਹੋਏ ਘੋਟਾਲਿਆਂ ਦਾ ਰਾਜਸਥਾਨ ਨੂੰ ਬਹੁਤ ਨੁਕਸਾਨ ਹੋਇਆ ਹੈ। ਹੁਣ ਇਸ ‘ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋ ਚੁੱਕਿਆ ਹੈ। ਅੱਜ ਵੀ ਹਰ ਘਰ ਜਲ ਪਹੁੰਚਾਉਣ ਦੇ ਲਈ ਅਨੇਕ ਪ੍ਰੋਜੈਕਟ ਰਾਜਸਥਾਨ ਨੂੰ ਮਿਲੇ ਹਨ। ਰਾਜਸਥਾਨ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਦੀ ਦੇ ਤਹਿਤ 6 ਹਜ਼ਾਰ ਰੁਪਏ ਪਹਿਲਾਂ ਤੋਂ ਮਿਲ ਰਹੇ ਸਨ। ਹੁਣ ਬੀਜੇਪੀ ਸਰਕਾਰ ਨੇ ਉੱਥੇ ਇਸ ਵਿੱਚ 2 ਹਜ਼ਾਰ ਰੁਪਏ ਦੀ ਵਾਧਾ ਕਰ ਦਿੱਤਾ ਹੈ। ਹਰ ਖੇਤਰ ਵਿੱਚ ਅਸੀਂ ਇੱਕ-ਇੱਕ ਕਰਕੇ ਆਪਣੇ ਵਾਅਦੇ ਪੂਰੇ ਕਰ ਰਹੇ ਹਾਂ। ਅਸੀਂ ਆਪਣੀਆਂ ਗਾਰੰਟੀਆਂ ਦੇ ਪ੍ਰਤੀ ਗੰਭੀਰ ਹਾਂ। ਇਸ ਲਈ ਤਾਂ ਲੋਕ ਕਹਿੰਦੇ ਹਨ-ਮੋਦੀ ਕੀ ਗਾਰੰਟੀ ਯਾਨੀ ਗਾਰੰਟੀ ਪੂਰਾ ਹੋਣ ਦੀ ਗਾਰੰਟੀ।

 

ਸਾਥੀਓ,

ਮੋਦੀ ਦੀ ਕੋਸ਼ਿਸ਼ ਹੈ ਕਿ ਹਰ ਲਾਭਾਰਥੀ ਤੱਕ ਤੇਜ਼ੀ ਨਾਲ ਉਸ ਦਾ ਹੱਕ ਪਹੁੰਚੇ, ਕੋਈ ਵੀ ਵੰਚਿਤ ਨਾ ਰਹੇ। ਇਸ ਲਈ ਹੀ ਅਸੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਵੀ ਸ਼ੁਰੂ ਕੀਤੀ ਸੀ। ਰਾਜਸਥਾਨ ਦੇ ਕਰੋੜਾਂ ਸਾਥੀਆਂ ਨੇ ਇਸ ਯਾਤਰਾ ਵਿੱਚ ਹਿੱਸਾ ਲਿਆ ਹੈ। ਇਸ ਦੌਰਾਨ ਕਰੀਬ ਪੌਣੇ 3 ਕਰੋੜ ਸਾਥੀਆਂ ਦੀ ਮੁਫ਼ਤ ਸਿਹਤ ਜਾਂਚ ਹੋਈ। ਸਿਰਫ਼ ਇੱਕ ਮਹੀਨੇ ਵਿੱਚ ਹੀ ਰਾਜਸਥਾਨ ਵਿੱਚ 1 ਕਰੋੜ ਨਵੇਂ ਆਯੁਸ਼ਮਾਨ ਕਾਰਡ ਬਣੇ ਹਨ। 15 ਲੱਖ ਕਿਸਾਨ ਲਾਭਾਰਥੀਆਂ ਨੇ ਕਿਸਾਨ ਕ੍ਰੈਡਿਟ ਕਾਰਡ ਦੇ ਲਈ ਰਜਿਸਟ੍ਰੇਸ਼ਨ ਕੀਤਾ। ਪੀਐੱਮ ਕਿਸਾਨ ਸੰਮਾਨ ਨਿਧੀ ਯੋਜਨਾ ਦੇ ਲਈ ਵੀ ਲਗਭਗ ਸਾਢੇ 6 ਲੱਖ ਕਿਸਾਨ ਸਾਥੀਆਂ ਨੇ ਆਵੇਦਨ ਕੀਤਾ ਹੈ। ਹੁਣ ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵੀ ਹਜ਼ਾਰਾਂ ਰੁਪਏ ਆਉਣ ਵਾਲੇ ਹਨ। ਇਸ ਯਾਤਰਾ ਦੇ ਦੌਰਾਨ, ਕਰੀਬ 8 ਲੱਖ ਭੈਣਾਂ ਨੇ ਉੱਜਵਲਾ ਗੈਸ ਕਨੈਕਸ਼ਨ ਦੇ ਲਈ ਰਜਿਸਟ੍ਰੇਸ਼ਨ ਵੀ ਕੀਤਾ ਹੈ। ਇਨ੍ਹਾਂ ਵਿੱਚੋਂ ਸਵਾ 2 ਲੱਖ ਕਨੈਕਸ਼ਨ ਜਾਰੀ ਵੀ ਹੋ ਚੁੱਕੇ ਹਨ। ਹੁਣ ਇਨ੍ਹਾਂ ਭੈਣਾਂ ਨੂੰ ਵੀ 450 ਰੁਪਏ ਦਾ ਸਿਲੰਡਰ ਮਿਲਣਾ ਸ਼ੁਰੂ ਹੋ ਚੁੱਕਿਆ ਹੈ। ਇੰਨਾ ਹੀ ਨਹੀਂ, 2-2 ਲੱਖ ਰੁਪਏ ਦੀਆਂ ਜੋ ਬੀਮਾ ਯੋਜਨਾਵਾਂ ਹਨ, ਉਨ੍ਹਾਂ ਨਾਲ ਵੀ ਰਾਜਸਥਾਨ ਦੇ ਲਗਭਗ 16 ਲੱਖ ਸਾਥੀ ਜੁੜੇ ਹਨ।

 

ਸਾਥੀਓ,

ਜਦੋਂ ਮੋਦੀ ਤੁਹਾਨੂੰ ਦਿੱਤੀ ਗਈ ਅਜਿਹੀਆਂ ਗਾਰੰਟੀਆਂ ਪੂਰੀਆਂ ਕਰਦਾ ਹੈ, ਤਾਂ ਕੁਝ ਲੋਕਾਂ ਦੀ ਨੀਂਦ ਉੱਡ ਜਾਂਦੀ ਹੈ। ਤੁਸੀਂ ਕਾਂਗਰਸ ਦੀ ਸਥਿਤੀ ਦੇਖ ਰਹੇ ਹੋ। ਤੁਸੀਂ ਹੁਣੇ ਹੀ ਕਾਂਗਰਸ ਨੂੰ ਸਬਕ ਸਿਖਾਇਆ ਹੈ। ਲੇਕਿਨ ਇਹ ਮੰਨਦੇ ਹੀ ਨਹੀਂ। ਅੱਜ ਵੀ ਇਨ੍ਹਾਂ ਦਾ ਇੱਕ ਹੀ ਏਜੰਡਾ ਹੈ- ਮੋਦੀ ਨੂੰ ਗਾਲੀ ਦਵੋ। ਜੋ ਵੀ ਮੋਦੀ ਨੂੰ ਜਿੰਨੀ ਜ਼ਿਆਦਾ ਗਾਲੀ ਦੇ ਸਕਦਾ ਹੈ, ਉਸ ਨੂੰ ਕਾਂਗਰਸ ਓਨਾ ਹੀ ਜੋਰ ਨਾਲ ਗਲੇ ਲਗਾਉਂਦੀ ਹੈ। ਇਹ ਵਿਕਸਿਤ ਭਾਰਤ ਦਾ ਨਾਮ ਤੱਕ ਨਹੀਂ ਲੈਂਦੇ-ਕਿਉਂਕਿ ਮੋਦੀ ਇਸ ਦੇ ਲਈ ਕੰਮ ਕਰ ਰਿਹਾ ਹੈ। ਇਹ ਮੇਡ ਇਨ ਇੰਡੀਆ ਤੋਂ ਬਚਦੇ ਹਨ- ਕਿਉਂਕਿ ਮੋਦੀ ਇਸ ਨੂੰ ਹੁਲਾਰਾ ਦਿੰਦਾ ਹੈ। ਇਹ ਵੋਕਲ ਫਾਰ ਲੋਕਲ ਨਹੀਂ ਬੋਲਦੇ- ਕਿਉਂਕਿ ਮੋਦੀ ਇਸ ਦੇ ਲਈ ਤਾਕੀਦ ਕਰਦਾ ਹੈ।

ਜਦੋਂ ਭਾਰਤ, 5ਵੇਂ ਨੰਬਰ ਦੀ ਆਰਥਿਕ ਤਾਕਤ ਬਣਦਾ ਹੈ-ਤਾਂ ਪੂਰੇ ਦੇਸ਼ ਨੂੰ ਖੁਸ਼ੀ ਹੁੰਦੀ ਹੈ, ਲੇਕਿਨ ਕਾਂਗਰਸ ਦੇ ਲੋਕਾਂ ਨੂੰ ਖੁਸ਼ੀ ਨਹੀਂ ਹੁੰਦੀ। ਜਦੋਂ ਮੋਦੀ ਕਹਿੰਦਾ ਹੈ ਕਿ ਅਗਲੇ ਕਾਰਜਕਾਲ ਵਿੱਚ ਭਾਰਤ, ਦੁਨੀਆ ਦੀ ਤੀਸਰੇ ਨੰਬਰ ਦੀ ਤਾਕਤ ਬਣੇਗਾ। ਤਦ ਵੀ ਪੂਰਾ ਦੇਸ਼ ਆਤਮਵਿਸ਼ਵਾਸ ਨਾਲ ਭਰ ਜਾਂਦਾ ਹੈ, ਲੇਕਿਨ ਕਾਂਗਰਸ ਦੇ ਲੋਕ ਇਸ ਵਿੱਚ ਵੀ ਨਿਰਾਸ਼ਾ ਲੱਭਦੇ ਹਨ। ਮੋਦੀ ਕੁਝ ਵੀ ਕਹੇ, ਮੋਦੀ ਕੁਝ ਵੀ ਕਰੇ, ਇਹ ਉਸ ਦਾ ਉਲਟਾ ਕਹਿਣਗੇ, ਉਲਟਾ ਕਰਨਗੇ। ਚਾਹੇ ਇਸ ਵਿੱਚ ਦੇਸ਼ ਦਾ ਭਾਰੀ ਨੁਕਸਾਨ ਹੀ ਕਿਉਂ ਨਾ ਹੋਵੇ। ਕਾਂਗਰਸ ਦੇ ਕੋਲ ਇੱਕ ਹੀ ਏਜੰਡਾ ਹੈ-ਮੋਦੀ ਵਿਰੋਧ, ਘੋਰ ਮੋਦੀ ਵਿਰੋਧ। ਮੋਦੀ ਦੇ ਵਿਰੋਧ ਵਿੱਚ ਇਹ ਅਜਿਹੀਆਂ-ਅਜਿਹੀਆਂ ਗੱਲਾਂ ਫੈਲਾਉਂਦੇ ਹਨ, ਜਿਸ ਨਾਲ ਸਮਾਜ ਵੰਡ ਜਾਵੇ। ਜਦੋਂ ਕੋਈ ਪਾਰਟੀ ਪਰਿਵਾਰਵਾਦ ਦੇ, ਵੰਸ਼ਵਾਦ ਦੇ ਘੋਰ ਕੁਚਕ੍ਰ ਵਿੱਚ ਫਸ ਜਾਂਦੀ ਹੈ, ਤਾਂ ਉਸ ਦੇ ਨਾਲ ਅਜਿਹਾ ਹੀ ਹੁੰਦਾ ਹੈ। ਅੱਜ ਹਰ ਕੋਈ ਕਾਂਗਰਸ ਦਾ ਸਾਥ ਛੱਡ ਰਿਹਾ ਹੈ, ਸਿਰਫ਼ ਇੱਕ ਪਰਿਵਾਰ ਹੀ ਉੱਥੇ ਦਿਖਦਾ ਹੈ।

ਅਜਿਹੀ ਰਾਜਨੀਤੀ ਯੁਵਾ ਭਾਰਤ ਨੂੰ ਬਿਲਕੁਲ ਪ੍ਰੇਰਿਤ ਨਹੀਂ ਕਰਦੀ। ਵਿਸ਼ੇਸ਼ ਤੌਰ ‘ਤੇ ਦੇਸ਼ ਦਾ ਫਸਟ ਟਾਈਮ ਵੋਟਰ, ਜਿਸ ਦੇ ਸੁਪਨੇ ਵੱਡੇ ਹਨ, ਜਿਸ ਦੀਆਂ ਉਮੀਦਾਂ ਵੱਡੀਆਂ ਹਨ, ਜੋ ਵਿਕਸਿਤ ਭਾਰਤ ਦੇ ਵਿਜ਼ਨ ਦੇ ਨਾਲ ਖੜਾ ਹੈ। ਵਿਕਸਿਤ ਰਾਜਸਥਾਨ, ਵਿਕਸਿਤ ਭਾਰਤ ਦਾ ਰੋਡਮੈਪ ਅਜਿਹੇ ਹਰ ਫਸਟ ਟਾਈਮ ਵੋਟਰ ਦੇ ਲਈ ਹੈ। ਇਸ ਲਈ ਅੱਜ ਕੱਲ੍ਹ ਪੂਰੇ ਦੇਸ਼ ਵਿੱਚ ਇੱਕ ਚਰਚਾ ਬਹੁਤ ਜ਼ੋਰ ਨਾਲ ਹੋ ਰਹੀ ਹੈ। ਲੋਕ ਕਹਿ ਰਹੇ ਹਨ- ਅਬਕੀ ਬਾਰ, NDA 400 ਪਾਰ। ਮੈਨੂੰ ਵਿਸ਼ਵਾਸ ਹੈ ਕਿ ਰਾਜਸਥਾਨ ਵੀ ਮੋਦੀ ਦੀ ਗਾਰੰਟੀ ‘ਤੇ ਆਪਣਾ ਵਿਸ਼ਵਾਸ ਹੋਰ ਮਜ਼ਬੂਤ ਕਰੇਗਾ। ਇੱਕ ਬਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”