ਪ੍ਰਧਾਨ ਮੰਤਰੀ ਨੇ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 55,600 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
ਅਰੁਣਾਚਲ ਪ੍ਰਦੇਸ਼ ਵਿੱਚ ਦਿਬਾਂਗ ਮਲਟੀਪਰਪਜ਼ ਹਾਇਡ੍ਰੋਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਤਵਾਂਗ ਨੂੰ ਹਰ ਮੌਸਮ ਵਿੱਚ ਸੰਪਰਕਤਾ ਪ੍ਰਦਾਨ ਕਰਨ ਦੇ ਲਈ ਸੇਲਾ ਸੁਰੰਗ ਰਾਸ਼ਟਰ ਨੂੰ ਸਮਰਪਿਤ ਕੀਤੀ
ਲਗਭਗ 10,000 ਕਰੋੜ ਰੁਪਏ ਦੀ ਉੱਨਤੀ ਸਕੀਮ (UNNATI scheme) ਲਾਂਚ ਕੀਤੀ
ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਯਾਤਰੀਆਂ ਅਤੇ ਕਾਰਗੋ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਸਬਰੂਮ ਲੈਂਡ ਪੋਰਟ ਦਾ ਉਦਘਾਟਨ ਕੀਤਾ
ਕੌਫੀ ਟੇਬਲ ਬੁੱਕ-ਬਿਲਡਿੰਗ ਵਿਕਸਿਤ ਅਰੁਣਾਚਲ ਜਾਰੀ ਕੀਤੀ
“ਉੱਤਰ-ਪੂਰਬ ਭਾਰਤ ਦੀ ‘ਅਸ਼ਟਲਕਸ਼ਮੀ’ ('Ashtalakshmi') ਹੈ”
“ਸਾਡੀ ਸਰਕਾਰ ਉੱਤਰ-ਪੂਰਬ ਦੇ ਵਿਕਾਸ ਦੇ ਲਈ ਪ੍ਰਤੀਬੱਧ ਹੈ”
“ਵਿਕਾਸ ਕਾਰਜ ਸੂਰਜ ਦੀ ਪਹਿਲੀ ਕਿਰਨ ਦੀ ਤਰ੍ਹਾਂ ਅਰੁਣਾਚਲ ਅਤੇ ਉੱਤਰ-ਪੂਰਬ ਤੱਕ ਪਹੁੰਚ ਰਹੇ ਹਨ”
“ਉੱਤਰ-ਪੂਰਬ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਉੱਨਤੀ ਯੋਜਨਾ (UNNATI Yojana)”

ਜੈ ਹਿੰਦ!

ਜੈ ਹਿੰਦ!

ਜੈ ਹਿੰਦ!

ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਦੇ ਰਾਜਪਾਲ ਮਹੋਦਯ ਅਤੇ ਮੁੱਖ ਮੰਤਰੀ ਗਣ,  ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਰਾਜਾਂ ਦੇ ਮੰਤਰੀਗਣ, ਸਾਂਸਦ ਸਾਥੀ, ਸਾਰੇ ਵਿਧਾਇਕ ਗਣ, ਹੋਰ ਸਾਰੇ ਜਨਪ੍ਰਤੀਨਿਧੀ ਅਤੇ ਇਨ੍ਹਾਂ ਸਾਰੇ ਰਾਜਾਂ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਪੂਰੇ  ਦੇਸ਼ ਵਿੱਚ ਵਿਕਸਿਤ ਰਾਜ, ‘ਵਿਕਸਿਤ ਰਾਜ ਤੋਂ ਵਿਕਸਿਤ ਭਾਰਤ’ ਇਸ ਦਾ ਇੱਕ ਰਾਸ਼ਟਰੀ ਉਤਸਵ ਤੇਜ਼ ਗਤੀ ਨਾਲ ਜਾਰੀ ਹੈ। ਅੱਜ ਮੈਨੂੰ ਵਿਕਸਿਤ ਨੌਰਥ ਈਸਟ ਦੇ ਇਸ ਉਤਸਵ ਵਿੱਚ, ਨੌਰਥ ਈਸਟ ਦੇ ਸਾਰੇ ਰਾਜਾਂ ਦੇ ਨਾਲ ਇਕੱਠੇ ਹਿੱਸੇਦਾਰ ਬਣਨ ਦਾ ਅਵਸਰ ਮਿਲਿਆ ਹੈ। ਆਪ ਸਭ ਇਤਨੀ ਭਾਰੀ ਸੰਖਿਆ ਵਿੱਚ ਇੱਥੇ ਆਏ ਹੋ। ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਤੋਂ ਭੀ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਟੈਕਨੋਲੋਜੀ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹੋਏ ਹਨ।

ਵਿਕਸਿਤ ਨੌਰਥ ਈਸਟ ਦਾ ਸੰਕਲਪ ਲੈਣ ਦੇ ਲਈ ਮੈਂ ਆਪ ਸਭ ਦਾ ਹਿਰਦੈ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਮੈਂ ਅਰੁਣਾਚਲ ਅਨੇਕਾਂ ਵਾਰ ਆਇਆ ਹਾਂ ਲੇਕਿਨ ਮੈਨੂੰ ਅੱਜ ਕੁਝ ਅਲੱਗ ਹੀ ਨਜ਼ਰ ਆ ਰਿਹਾ ਹੈ। ਯਾਨੀ ਜਿੱਥੇ ਮੇਰੀ ਨਜ਼ਰ ਪਹੁੰਚ ਰਹੀ ਹੈ, ਲੋਕ ਹੀ ਲੋਕ ਹਨ। ਅਤੇ ਉਸ ਵਿੱਚ ਭੀ ਮਾਤਾਵਾਂ-ਭੈਣਾਂ ਦੀ ਸੰਖਿਆ ਅਦਭੁੱਤ, ਅਦਭੁੱਤ ਵਾਤਾਵਰਣ ਹੈ ਅੱਜ।

 

ਸਾਥੀਓ,

ਨੌਰਥ ਈਸਟ ਦੇ ਵਿਕਾਸ ਦੇ ਲਈ ਸਾਡਾ ਵਿਜ਼ਨ-ਅਸ਼ਟ ਲਕਸ਼ਮੀ ਦਾ ਰਿਹਾ ਹੈ। ਸਾਊਥ ਏਸ਼ੀਆ ਅਤੇ ਈਸਟ ਏਸ਼ੀਆ ਦੇ ਨਾਲ ਭਾਰਤ ਦੇ ਟ੍ਰੇਡ, ਟੂਰਿਜ਼ਮ ਅਤੇ ਦੂਸਰਿਆਂ ਰਿਸ਼ਤਿਆਂ ਦੀ ਇੱਕ ਮਜ਼ਬੂਤ ਕੜੀ, ਇਹ ਸਾਡਾ ਨੌਰਥ ਈਸਟ ਬਣਨ ਜਾ ਰਿਹਾ ਹੈ। ਅੱਜ ਭੀ ਇੱਥੇ ਇਕੱਠੇ Fifty Five Thousand Crore Rupees, 55 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਉਸ ਦਾ ਲੋਕਅਰਪਣ ਹੋਇਆ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਅੱਜ ਅਰੁਣਾਚਲ ਪ੍ਰਦੇਸ਼ ਦੇ Thirty Five Thousand,  35 ਹਜ਼ਾਰ ਗ਼ਰੀਬ ਪਰਿਵਾਰਾਂ ਨੂੰ ਆਪਣੇ ਪੱਕੇ ਘਰ ਮਿਲੇ ਹਨ।

ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਹਜ਼ਾਰਾਂ ਪਰਿਵਾਰਾਂ ਨੂੰ ਨਲ ਕਨੈਕਸ਼ਨ ਮਿਲੇ ਹਨ। ਨੌਰਥ ਈਸਟ ਦੇ ਅਲੱਗ-ਅਲੱਗ ਰਾਜਾਂ ਵਿੱਚ ਕਨੈਕਟਿਵਿਟੀ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋ ਰਿਹਾ ਹੈ। ਬਿਜਲੀ, ਪਾਣੀ, ਸੜਕ, ਰੇਲ, ਸਕੂਲ, ਹਸਪਤਾਲ, ਟੂਰਿਜ਼ਮ, ਅਣਗਿਣਤ ਵਿਕਾਸ ਦੇ ਇਹ ਇਨਫ੍ਰਾਸਟ੍ਰਕਚਰ ਨੌਰਥ ਈਸਟ ਦੇ ਹਰ ਰਾਜ ਦੇ ਵਿਕਸਿਤ ਬਣਨ ਦੀ ਗਰੰਟੀ ਲੈ ਕੇ ਆਏ ਹਨ। ਨੌਰਥ ਈਸਟ ਦੇ ਵਿਕਾਸ ‘ਤੇ ਅਸੀਂ ਜਿਤਨਾ ਨਿਵੇਸ਼ ਬੀਤੇ 5 ਵਰ੍ਹਿਆਂ ਵਿੱਚ ਕੀਤਾ ਹੈ, ਯਾਨੀ ਪਹਿਲੇ ਜੋ ਕਾਂਗਰਸ ਦੇ ਜਾਂ ਪੁਰਾਣੀਆਂ ਸਰਕਾਰਾਂ ਕਰਦੀਆਂ ਸਨ, ਉਸ ਤੋਂ ਕਰੀਬ-ਕਰੀਬ 4 ਗੁਣਾ, 4 ਟਾਇਮ ਜ਼ਿਆਦਾ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਜੋ ਕੰਮ 5 ਸਾਲ ਵਿੱਚ ਕੀਤਾ ਹੈ, ਜਿਤਨਾ ਧਨ 5 ਸਾਲ ਦੇ ਲਈ ਲਗਾਇਆ, ਇਤਨਾ ਹੀ ਕੰਮ ਕਰਨ ਦੇ ਲਈ ਕਾਂਗਰਸ ਨੂੰ 20 ਸਾਲ ਲਗ ਜਾਂਦੇ। ਕੀ ਤੁਸੀਂ 20 ਸਾਲ ਇੰਤਜ਼ਾਰ ਕਰਦੇ ਕੀ? 20 ਸਾਲ ਇੰਤਜ਼ਾਰ ਕਰਦੇ ਕੀ? ਇਹ ਜਲਦੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਮੋਦੀ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ, ਤੁਸੀਂ ਖੁਸ਼ ਹੋ।

ਸਾਥੀਓ,

ਨੌਰਥ ਈਸਟ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਮਿਸ਼ਨ ਪਾਮ ਆਇਲ ਦੀ ਸ਼ੁਰੂਆਤ ਕੀਤੀ ਸੀ। ਅੱਜ ਇਸੇ ਮਿਸ਼ਨ ਦੇ ਤਹਿਤ ਪਹਿਲੀ ਆਇਲ ਮਿੱਲ ਦਾ ਲੋਕਅਰਪਣ ਹੋਇਆ ਹੈ। ਇਹ ਮਿਸਨ ਭਾਰਤ ਨੂੰ ਖੁਰਾਕੀ ਤੇਲ ਦੇ ਮਾਮਲੇ ਵਿੱਚ, edible oil ਇਸ ਦੇ ਮਾਮਲੇ ਵਿੱਚ ਆਤਮਨਿਰਭਰ ਤਾਂ ਬਣਾਏਗਾ ਹੀ, ਇੱਥੋਂ ਦੇ ਕਿਸਾਨਾਂ ਦੀ ਆਮਦਨ ਭੀ ਵਧੇਗੀ। ਅਤੇ ਮੈਂ ਆਭਾਰੀ ਹਾਂ ਨੌਰਥ ਈਸਟ ਦੇ ਕਿਸਾਨਾਂ ਦਾ ਕਿ ਪਾਮ ਮਿਸ਼ਨ ਸ਼ੁਰੂ ਕਰਨ ਦੇ ਬਾਅਦ ਬਹੁਤ ਬੜੀ ਮਾਤਰਾ ਵਿੱਚ ਸਾਡੇ ਕਿਸਾਨ ਭਾਈ-ਭੈਣ ਪਾਮ ਦੀ ਖੇਤੀ ਵਿੱਚ ਅੱਗੇ ਆਏ ਹਨ, ਜੋ ਇੱਕ ਬਹੁਤ ਬੜੇ ਉੱਜਵਲ ਭਵਿੱਕ ਦਾ ਕੰਮ ਹੋਣ ਵਾਲਾ ਹੈ।

ਸਾਥੀਓ,

ਮੋਦੀ ਕੀ ਗਰੰਟੀ, ਮੋਦੀ ਕੀ ਗਰੰਟੀ ਇਹ ਤਾਂ ਸੁਣ ਹੀ ਰਹੇ ਹੋ ਆਪ ਲੋਕ, ਲੇਕਿਨ ਮੋਦੀ ਕੀ ਗਰੰਟੀ ਦਾ ਮਤਲਬ ਕੀ ਹੁੰਦਾ ਹੈ, ਇਹ ਜ਼ਰਾ ਅਰੁਣਾਚਲ ਵਿੱਚ ਆਉਣਗੇ ਨਾ ਇਤਨੇ ਦੂਰ-ਸੁਦੂਰ, ਤੁਹਾਨੂੰ ਸਾਕਸ਼ਾਤ ਨਜ਼ਰ ਆਏਗਾ, ਪੂਰਾ ਨੌਰਥ ਈਸਟ ਦੇਖ ਰਿਹਾ ਹੈ ਕਿ ਮੋਦੀ ਕੀ ਗਰੰਟੀ ਕੈਸੇ ਕੰਮ ਕਰ ਰਹੀ ਹੈ। ਹੁਣ ਦੇਖੋ, 2019 ਵਿੱਚ ਇੱਥੋਂ ਹੀ ਮੈਂ ਸੇਲਾ ਟਨਲ ਦਾ ਨੀਂਹ ਪੱਥਰ ਰੱਖਣ ਦਾ ਕੰਮ ਕੀਤਾ ਸੀ, ਯਾਦ ਹੈ ਨਾ? 2019 ਵਿੱਚ। ਅਤੇ ਅੱਜ ਕੀ ਹੋਇਆ, ਬਣ ਗਿਆ ਕਿ ਨਹੀਂ ਬਣ ਗਿਆ, ਬਣ ਗਿਆ ਕਿ ਨਹੀਂ ਬਣ ਗਿਆ। ਕੀ ਇਸ ਨੂੰ ਗਰੰਟੀ ਕਹਿੰਦੇ ਹਨ ਕਿ ਨਹੀਂ ਕਹਿੰਦੇ ਹਨ, ਇਹ ਗਰੰਟੀ ਪੱਕੀ ਗਰੰਟੀ ਹੈ ਕਿ ਨਹੀਂ ਹੈ। ਦੇਖੋ 2019 ਵਿੱਚ ਹੀ, ਡੋਨੀ ਪੋਲੋ ਏਅਰਪੋਰਟ ਦਾ ਭੀ ਨੀਂਹ ਪੱਥਰ ਮੈਂ ਰੱਖਿਆ ਸੀ। ਅੱਜ ਇਹ ਏਅਰਪੋਰਟ, ਸ਼ਾਨਦਾਰ ਸੇਵਾਵਾਂ ਦੇ ਰਿਹਾ ਹੈ ਕਿ ਨਹੀਂ ਦੇ ਰਿਹਾ ਹੈ। ਹੁਣ ਦੱਸੋ...ਅਗਰ ਮੈਂ 2019 ਵਿੱਚ ਕੀਤਾ ਨਾ ਤਾਂ ਕੁਝ ਲੋਕਾਂ ਨੂੰ ਲਗਦਾ ਸੀ ਕਿ ਮੋਦੀ ਤਾਂ ਚੋਣਾਂ ਦੇ ਲਈ ਕਰ ਰਿਹਾ ਹੈ। ਦੱਸੋ..... ਮੈਂ ਚੋਣਾਂ ਦੇ ਲਈ ਕੀਤਾ ਸੀ ਕਿ ਤੁਹਾਡੇ ਲਈ ਕੀਤਾ ਸੀ,ਅਰੁਣਾਚਲ ਦੇ ਲਈ ਕੀਤਾ ਸੀ ਕਿ ਨਹੀਂ ਕੀਤਾ। ਸਮਾਂ ਕੋਈ ਭੀ ਹੋਵੇ, ਵਰ੍ਹਾਂ ਕੋਈ ਭੀ ਹੋਵੇ, ਮਹੀਨਾ ਕੋਈ ਭੀ ਹੋਵੇ, ਮੇਰਾ ਕੰਮ ਸਿਰਫ਼ ਅਤੇ ਸਿਰਫ਼ ਦੇਸ਼ਵਾਸੀਆਂ ਦੇ ਲਈ ਹੁੰਦਾ ਹੈ, ਜਨਤਾ-ਜਨਾਰਦਨ ਦੇ ਲਈ ਹੁੰਦਾ ਹੈ, ਤੁਹਾਡੇ ਲਈ ਹੁੰਦਾ ਹੈ। ਅਤੇ ਮੋਦੀ ਦੀ ਅਜਿਹੀ ਗਰੰਟੀ ਜਦੋਂ ਪੂਰੀ ਹੁੰਦੀ ਹੈ, ਤਾਂ ਨੌਰਥ ਈਸਟ ਭੀ ਹਰ ਕੋਣੇ ਤੋਂ ਕਹਿ ਰਿਹਾ ਹੈ,

 

ਇੱਥੋਂ ਦੀਆਂ ਪਹਾੜੀਆਂ ਤੋਂ ਭੀ ਗੂੰਜ ਸੁਣਾਈ ਦੇ ਰਹੀ ਹੈ, ਇੱਥੋਂ ਦੀਆਂ ਨਦੀਆਂ ਦੇ ਕਲਰਵ ਵਿੱਚ ਭੀ ਸ਼ਬਦ ਸੁਣਾਈ ਦੇ ਰਹੇ ਹਨ ਅਤੇ ਇੱਕ ਹੀ ਆਵਾਜ਼ ਆ ਰਹੀ ਹੈ, ਅਤੇ ਕੀ ਪੂਰੇ ਦੇਸ਼ ਵਿੱਚ ਸੁਣਿਆ-ਅਬਕੀ ਬਾਰ-400 ਪਾਰ! ਅਬਕੀ ਬਾਰ-400 ਪਾਰ! ਐੱਨਡੀਏ ਸਰਕਾਰ-400 ਪਾਰ! ਐੱਨਡੀਏ ਸਰਕਾਰ-400 ਪਾਰ! ਐੱਨਡੀਏ ਸਰਕਾਰ-400 ਪਾਰ! ਅਬਕੀ ਬਾਰ-400 ਪਾਰ! ਪੂਰੀ ਤਾਕਤ ਨਾਲ ਬੋਲੋ, ਪੂਰੇ ਨੌਰਥ ਈਸਟ ਨੂੰ ਸੁਣਾਈ ਦੇਵੇ- ਅਬਕੀ ਬਾਰ ਮੋਦੀ ਸਰਕਾਰ! ਅਬਕੀ ਬਾਰ ਮੋਦੀ ਸਰਕਾਰ!

ਸਾਥੀਓ,

ਦੋ ਦਿਨ ਪਹਿਲੇ ਹੀ ਕੇਂਦਰ ਸਰਕਾਰ ਨੇ ਨੌਰਥ ਈਸਟ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਉੱਨਤੀ ਯੋਜਨਾ ਨੂੰ ਇੱਕ ਨਵਾਂ ਰੂਪ, ਅਤੇ ਉਸ ਨੂੰ ਇੱਕ ਵਿਸ਼ਾਲ ਦਾਇਰੇ ਦੇ ਨਾਲ ਮਨਜ਼ੂਰੀ ਦਿੱਤੀ ਹੈ। ਉਸ ‘ਤੇ ਇੱਕ ਛੋਟੀ ਫਿਲਮ ਹੁਣ ਦੇਖੀ ਹੈ ਤੁਸੀਂ। ਅਤੇ ਸਾਡੀ ਸਰਕਾਰ ਦੀ ਕਾਰਜਸ਼ੈਲੀ ਦੇਖੋ..... ਇੱਕ ਹੀ ਦਿਨ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਗਾਇਡਲਾਇੰਸ ਬਣਾ ਦਿੱਤੀ। ਅਤੇ ਅੱਜ ਮੈਂ ਤੁਹਾਡੇ ਸਾਹਮਣੇ ਆ ਕੇ ਆਪ ਲੋਕਾਂ ਨੂੰ ਉੱਨਤੀ ਯੋਜਨਾ ਦਾ ਲਾਭ ਲੈਣ ਦਾ ਸੱਦਾ ਦੇ ਰਿਹਾ ਹਾਂ, ਇਹ ਸਭ ਕੁਝ 40-45 ਘੰਟਿਆਂ ਵਿੱਚ ਹੋ ਰਿਹਾ ਹੈ। 10 ਸਾਲਾਂ ਵਿੱਚ ਅਸੀਂ ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਨੂੰ ਵਿਸਤਾਰ ਦਿੱਤਾ। ਲਗਭਗ ਇੱਕ ਦਰਜਨ ਸ਼ਾਂਤੀ ਸਮਝੌਤੇ ਲਾਗੂ ਕੀਤੇ। ਅਸੀਂ ਅਨੇਕ ਸੀਮਾ ਵਿਵਾਦ ਸੁਲਝਾਏ। ਹੁਣ ਵਿਕਾਸ ਦਾ ਅਗਲਾ ਕਦਮ ਨੌਰਥ ਈਸਟ ਵਿੱਚ ਇੰਡਸਟ੍ਰੀ ਦੇ ਵਿਸਤਾਰ ਕਰਨ ਦਾ ਹੈ। 10 ਹਜ਼ਾਰ ਕਰੋੜ ਰੁਪਏ ਦੀ ਉੱਨਤੀ ਯੋਜਨਾ, ਨੌਰਥ ਈਸਟ ਵਿੱਚ ਨਿਵੇਸ਼ ਅਤੇ ਨੌਕਰੀਆਂ ਦੀਆਂ ਕਈ ਸੰਭਾਵਨਾਵਾਂ ਲੈ ਕੇ ਆਏਗੀ। ਇਸ ਨਾਲ ਇੱਥੇ ਮੈਨਿਊਫੈਕਚਰਿੰਗ ਦੇ ਲਈ ਨਵੇਂ-ਨਵੇਂ ਸੈਕਟਰਸ ਅਤੇ ਸਰਵਿਸ ਨਾਲ ਜੁੜੇ ਨਵੇਂ ਉਦਯੋਗ ਲਗਾਉਣ ਦੇ ਲਈ ਸਰਕਾਰ ਮਦਦ ਦੇਵੇਗੀ। ਮੇਰਾ ਪੂਰਾ ਜ਼ੋਰ ਇਸ ਗੱਲ ‘ਤੇ ਰਿਹਾ ਹੈ  ਕਿ ਇਸ ਵਾਰ ਇਸ ਨਾਲ ਸਟਾਰਟਅੱਪਸ, ਨਵੀਂ ਟੈਕਨੋਲੋਜੀ, ਹੋਮ ਸਟੇਅ, ਟੂਰਿਜ਼ਮ ਅਜਿਹੇ ਅਨੇਕ ਖੇਤਰਾਂ ਵਿੱਚ ਜੋ ਯੁਵਾ ਸਾਡੇ ਆਉਣਾ ਚਾਹੁੰਦੇ ਹਨ, ਮੈਂ ਉਨ੍ਹਾਂ ਨੌਜਵਾਨਾਂ ਨੂੰ ਪੂਰਾ-ਪੂਰਾ ਸਪੋਰਟ ਕਰਨ ਦੀ ਗਰੰਟੀ ਦਿੰਦਾ ਹਾਂ। ਮੈਂ ਨੌਰਥ ਈਸਟ ਦੇ ਸਾਰੇ ਰਾਜਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦੇਣ ਵਾਲੀ ਇਸ ਯੋਜਨਾ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੰਦਾ ਹਾਂ।

ਸਾਥੀਓ,

ਨੌਰਥ ਈਸਟ ਵਿੱਚ ਮਹਿਲਾਵਾਂ  ਦਾ ਜੀਵਨ ਅਸਾਨ ਬਣਾਉਣਾ, ਉਨ੍ਹਾਂ ਨੂੰ ਨਵੇਂ ਅਵਸਰ ਦੇਣਾ ਇਹ ਬੀਜੇਪੀ ਸਰਕਾਰ ਦੀ ਪ੍ਰਾਥਮਿਕਤਾ ਹੈ। ਨੌਰਥ ਈਸਟ ਦੀਆਂ ਭੈਣਾਂ ਨੂੰ ਮਦਦ ਕਰਨ ਦੇ ਲਈ ਕੱਲ੍ਹ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਸਾਡੀ ਸਰਕਾਰ ਨੇ ਗੈਸ ਸਿਲੰਡਰ ਦੇ ਦਾਮ ਵਿੱਚ 100 ਰੁਪਏ ਦੀ ਹੋਰ ਕਮੀ ਕਰ ਦਿੱਤੀ। ਨੌਰਥ ਈਸਟ ਵਿੱਚ ਹਰ ਘਰ ਨਲ ਸੇ ਜਲ ਪਹੁੰਚਾਉਣ ਦਾ ਕੰਮ ਭੀ ਬਹੁਤ ਸਫ਼ਲਤਾਪੂਰਵਕ ਅੱਗੇ ਵਧਿਆ ਹੈ, ਅਤੇ ਇਸ ਲਈ ਮੈਂ ਮੁੱਖ ਮੰਤਰੀ ਜੀ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਤੁਸੀਂ ਦੇਖੋ ਅੱਜ ਅਨੇਕ ਵਿਕਾਸ ਦੇ ਕੰਮਾਂ ਵਿੱਚ ਨੌਰਥ ਈਸਟ, ਸਾਡਾ ਅਰੁਣਾਚਲ ਪੂਰੇ ਦੇਸ਼ ਵਿੱਚ ਟੌਪ ਕਰ ਰਿਹਾ ਹੈ...ਦੱਸੋ। ਪਹਿਲੇ ਤਾਂ ਮੰਨ ਲਿਆ ਸੀ, ਯਾਰ ਇੱਥੇ ਤਾਂ ਸਭ ਆਖਿਰੀ ਵਿੱਚ ਹੋਵੇਗਾ। ਅੱਜ ਜਿਵੇਂ ਸੂਰਜ ਦੀ ਕਿਰਨ ਪਹਿਲੇ ਆਉਂਦੀ ਹੈ, ਇੱਥੇ, ਵੈਸੇ ਵਿਕਾਸ ਦੇ ਕੰਮ ਭੀ ਸਭ ਤੋਂ ਪਹਿਲੇ ਇੱਥੇ ਹੋਣ ਲਗ ਗਏ ਹਨ ਜੀ। ਅੱਜ ਇੱਥੇ ਅਰੁਣਾਚਲ ਪ੍ਰਦੇਸ਼ ਵਿੱਚ 45 ਹਜ਼ਾਰ ਪਰਿਵਾਰਾਂ ਤੱਕ ਪੀਣ ਦਾ ਪਾਣੀ ਪਹੁੰਚਾਉਣ ਦੇ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਹੈ। ਅੰਮ੍ਰਿਤ ਸਰੋਵਰ ਅਭਿਯਾਨ ਦੇ ਤਹਿਤ ਭੀ ਇੱਥੇ ਅਨੇਕ ਸਰੋਵਰ ਬਣਾਏ ਗਏ ਹਨ। ਸਾਡੀ ਸਰਕਾਰ ਨੇ ਪਿੰਡ ਦੀਆਂ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਭੀ ਬਹੁਤ ਬੜਾ ਅਭਿਯਾਨ ਚਲਾਇਆ ਹੈ। ਇਸ ਦੇ ਤਹਿਤ ਸਵੈ ਸਹਾਇਤਾ ਸਮੂਹਾਂ ਨਾਲ ਜੁੜੇ ਨੌਰਥ ਈਸਟ ਦੀਆਂ ਹਜ਼ਾਰਾਂ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਹੁਣ ਸਾਡਾ ਲਕਸ਼ ਦੇਸ਼ ਵਿੱਚ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਹੈ। ਇਸ ਦਾ ਭੀ ਬੜਾ ਫਾਇਦਾ ਨੌਰਥ ਈਸਟ ਦੀਆਂ ਮਹਿਲਾਵਾਂ ਨੂੰ ਹੋਵੇਗਾ, ਭੈਣਾਂ-ਬੇਟੀਆਂ ਨੂੰ ਹੋਵੇਗਾ।

ਸਾਥੀਓ,

ਭਾਜਪਾ ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ ਕਾਂਗਰਸ ਅਤੇ ਇੰਡੀ-ਗਠਬੰਧਨ ਕੀ ਕਰਦੇ ਰਹਿੰਦੇ ਹਨ, ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਉਹ ਲੋਕ ਕੀ ਕਰ ਰਹੇ ਹਨ। ਅਤੀਤ ਵਿੱਚ ਜਦੋਂ ਸਾਡੇ ਬਾਰਡਰ ‘ਤੇ ਇਨ੍ਹਾਂ ਨੂੰ ਆਧੁਨਿਕ ਇਨਫ੍ਰਾਸਟ੍ਰਕਚਰ ਚਾਹੀਦਾ ਸੀ, ਕਾਂਗਰਸ ਦੀਆਂ ਸਰਕਾਰਾਂ ਘੁਟਾਲੇ ਕਰਨ ਵਿੱਚ ਵਿਅਸਤ ਸਨ। ਕਾਂਗਰਸ, ਸਾਡੀ ਸੀਮਾ ਨੂੰ, ਸਾਡੀ ਸੀਮਾ ਦੇ ਪਿੰਡਾਂ ਨੂੰ ਅਵਿਕਸਿਤ ਰੱਖ ਕੇ, ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀਆਂ ਸਨ। ਆਪਣੀ ਹੀ ਸੈਨਾ ਨੂੰ ਕਮਜ਼ੋਰ ਰੱਖਣਾ, ਆਪਣੇ ਹੀ ਲੋਕਾਂ ਨੂੰ ਸੁਵਿਧਾ ਅਤੇ ਸਮ੍ਰਿੱਧੀ ਤੋਂ ਵੰਚਿਤ ਰੱਖਣਾ ਇਹੀ ਕਾਂਗਰਸ ਦੇ ਕਾਰਜ ਕਰਨ ਦਾ ਤਰੀਕਾ ਹੈ। ਇਹੀ ਉਨ੍ਹਾਂ ਦੀ ਨੀਤੀ ਹੈ,ਇਹੀ ਉਨ੍ਹਾਂ ਦੀ ਰੀਤੀ ਹੈ।

 

ਸਾਥੀਓ,

ਸੇਲਾ ਟਨਲ ਪਹਿਲੇ ਭੀ ਤਾਂ ਬਣ ਸਕਦੀ ਸੀ, ਬਣ ਸਕਦੀ ਸੀ ਕਿ ਨਹੀਂ ਬਣ ਸਕਦੀ ਸੀ? ਲੇਕਿਨ ਕਾਂਗਰਸ ਦੀ ਸੋਚ ਅਤੇ ਪ੍ਰਾਥਮਿਕਤਾ ਕੁਝ ਹੋਰ ਸੀ। ਉਨ੍ਹਾਂ ਨੂੰ ਲਗਦਾ ਸੀ ਪਾਰਲੀਮੈਂਟ ਵਿੱਚ 1-2 ਸੀਟਾਂ ਹਨ ਯਾਰ, ਇਤਨਾ ਕੰਮ ਕਿਉਂ ਕਰੀਏ, ਇਤਨੇ ਪੈਸੇ ਕਿਉਂ ਲਗਾਈਏ। ਮੋਦੀ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ ਕਰਕੇ ਕੰਮ ਨਹੀਂ ਕਰਦਾ ਹੈ, ਦੇਸ਼ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦਾ ਹੈ। ਕੇਂਦਰ ਵਿੱਚ ਮਜ਼ਬੂਤ ਅਤੇ ਰਾਸ਼ਟਰਹਿਤ ਨੂੰ ਪ੍ਰਾਥਮਿਕਤਾ ਦੇਣ ਵਾਲੀ ਸਰਕਾਰ ਨੇ 13 ਹਜ਼ਾਰ ਫੁੱਟ ਦੀ ਉਚਾਈ ‘ਤੇ, ਮੈਂ ਤਾਂ ਦੇਸ਼ ਦੇ ਨੌਜਵਾਨਾਂ ਨੂੰ ਕਹਾਂਗਾ, ਇਸ ਟਨਲ ਨੂੰ ਦੇਖਣ ਦੇ ਲਈ ਆਉਣਾ ਚਾਹੀਦਾ ਹੈ। ਕਿਵੇਂ ਸਾਡੇ ਇੱਥੇ ਕੰਮ ਹੋ ਰਿਹਾ ਹੈ। 13 ਹਜ਼ਾਰ ਫੁੱਟ ਦੀ ਉਚਾਈ ‘ਤੇ ਇਹ ਸ਼ਾਨਦਾਰ ਟਨਲ ਬਣਾਈ ਹੈ। ਅਤੇ, ਮੈਂ ਸੇਲਾ ਦੇ ਭਾਈਆਣ-ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ, ਅੱਜ weather ਦੇ ਕਾਰਨ ਮੈਂ ਉੱਥੇ ਪਹੁੰਚ ਨਹੀਂ ਪਾਇਆ ਹਾਂ। ਲੇਕਿਨ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ, ਮੇਰੀ ਤੀਸਰੀ ਟਰਮ ਵਿੱਚ, ਮੈਂ ਜ਼ਰੂਰ ਉੱਥੇ ਆਵਾਂਗਾ, ਆਪ ਲੋਕਾਂ ਨੂੰ ਮਿਲਾਂਗਾ। ਇਸ ਟਨਲ ਤੋਂ ਤਵਾਂਗ ਵਿੱਚ ਸਾਡੇ ਲੋਕਾਂ ਨੂੰ ਆਲ ਵੈਦਰ ਕਨੈਕਟਿਵਿਟੀ ਮਿਲ ਰਹੀ ਹੈ। ਸਥਾਨਕ ਲੋਕਾਂ ਦੇ ਲਈ ਆਉਣਾ-ਜਾਣਾ ਅਤੇ ਟ੍ਰਾਂਸਪੋਰਟੇਸ਼ਨ ਅਸਾਨ ਹੋਇਆ। ਇਸ ਨਾਲ ਅਰੁਣਾਚਲ ਵਿੱਚ ਟੂਰਿਜ਼ਮ ਨੂੰ ਵਿਸਤਾਰ ਮਿਲੇਗਾ। ਐਸੀਆਂ ਅਨੇਕ ਟਨਲਸ ‘ਤੇ ਅੱਜ ਇਸ ਪੂਰੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

ਸਾਥੀਓ,

ਕਾਂਗਰਸ ਨੇ ਤਾਂ ਬਾਰਡਰ ਦੇ ਪਿੰਡਾਂ ਨੂੰ ਭੀ ਨਜ਼ਰਅੰਦਾਜ ਕਰ ਰੱਖਿਆ ਸੀ, ਉਨ੍ਹਾਂ ਨੂੰ ਦੇਸ਼ ਦਾ ਅੰਤਿਮ ਪਿੰਡ ਕਹਿ ਕੇ ਆਪਣੇ ਹਾਲ ‘ਤੇ ਛੱਡ ਦਿੱਤਾ ਸੀ। ਅਸੀਂ ਇਨ੍ਹਾਂ ਨੂੰ ਆਖਰੀ ਪਿੰਡ ਨਹੀਂ, ਮੇਰੇ ਲਈ ਤਾਂ ਇਹ ਦੇਸ਼ ਦਾ ਪ੍ਰਥਮ ਪਿੰਡ ਹੈ, ਪ੍ਰਥਮ-First Village, ਅਤੇ ਅਸੀਂ ਪ੍ਰਥਮ ਪਿੰਡ ਮੰਨਿਆ ਅਤੇ ਵਾਇਬ੍ਰੈਂਟ ਵਿਲੇਜ਼ ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਅੱਜ ਇੱਥੇ ਕਰੀਬ ਸਵਾ ਸੌ ਬਾਰਡਰ ਵਿਲੇਜ਼ ਦੇ ਲਈ ਰੋਡ ਪ੍ਰੋਜੈਕਟਸ ਦਾ ਕੰਮ ਸ਼ੁਰੂ ਹੋਇਆ ਹੈ। ਅਤੇ ਡੇਢ ਸੌ ਤੋਂ ਅਧਿਕ ਪਿੰਡਾਂ ਵਿੱਚ ਰੋਜ਼ਗਾਰ ਨਾਲ ਜੁੜੇ, ਟੂਰਿਜ਼ਮ ਨਾਲ ਜੁੜੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। Tribes ਵਿੱਚ ਭੀ ਜੋ ਸਭ ਤੋਂ  ਪਿਛੜੀਆਂ ਜਨਜਾਤੀਆਂ ਹਨ, ਉਨ੍ਹਾਂ ਦੇ ਵਿਕਾਸ ਦੇ ਲਈ ਪਹਿਲੀ ਵਾਰ ਅਸੀਂ ਪੀਐੱਮ ਜਨਮਨ ਯੋਜਨਾ ਬਣਾਈ ਹੈ। ਅੱਜ ਮਣੀਪੁਰ ਵਿੱਚ ਐਸੀਆਂ ਜਨਜਾਤੀਆਂ ਦੀਆਂ ਬਸਤੀਆਂ ਵਿੱਚ ਆਂਗਣਬਾੜੀ ਸੈਂਟਰਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਤ੍ਰਿਪੁਰਾ ਦੇ ਸਾਬਰੂਮ ਲੈਂਡ ਪੋਰਟ ਦੇ ਸ਼ੁਰੂ ਹੋਣ ਨਾਲ ਨੌਰਥ ਈਸਟ ਨੂੰ ਇੱਕ ਨਵਾਂ ਟ੍ਰਾਂਜਿਟ ਰੂਟ ਮਿਲੇਗਾ, ਵਪਾਰ-ਕਾਰੋਬਾਰ ਅਸਾਨ ਹੋਵੇਗਾ।

ਸਾਥੀਓ,

ਕਨੈਕਟੀਵਿਟੀ ਅਤੇ ਬਿਜਲੀ, ਇਹ ਅਜਿਹੇ ਕੰਮ ਹੈ, ਜੋ ਜੀਵਨ ਭੀ ਅਸਾਨ ਬਣਾਉਂਦੇ ਹਨ ਅਤੇ ਕਾਰੋਬਾਰ ਭੀ ਅਸਾਨ ਬਣਾਉਂਦੇ ਹਨ। ਆਜ਼ਾਦੀ  ਦੇ ਬਾਅਦ ਤੋਂ ਲੈ ਕੇ 2014 ਤੱਕ, ਨੌਰਥ ਈਸਟ ਵਿੱਚ, ਇਹ ਅੰਕੜਾ ਯਾਦ ਰੱਖੋ, ਨੌਰਥ ਈਸਟ ਵਿੱਚ 10 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇਅ ਬਣਾਏ ਗਏ ਸਨ, ਯਾਨੀ 7 ਦਹਾਕਿਆਂ ਵਿੱਚ। ਜਦਕਿ ਬੀਤੇ 10 ਵਰ੍ਹਿਆਂ ਵਿੱਚ, ਸਿਰਫ਼ 10 ਵਰ੍ਹੇ ਵਿੱਚ 6 ਹਜ਼ਾਰ ਕਿਲੋਮੀਟਰ ਤੋਂ ਅਧਿਕ ਦੇ ਨੈਸ਼ਨਲ ਹਾਈਵੇਅ ਬਣਾਏ ਗਏ ਹਨ। ਜਿਤਨਾ ਕੰਮ 7 ਦਹਾਕਿਆਂ ਵਿੱਚ ਹੋਇਆ ਉਤਨਾ ਮੈਂ ਇੱਕ ਦਹਾਕੇ ਵਿੱਚ ਕਰੀਬ-ਕਰੀਬ ਕਰਕੇ ਦਿੱਤਾ ਹੈ। 2014 ਦੇ ਬਾਅਦ ਨੌਰਥ ਈਸਟ ਵਿੱਚ ਕਰੀਬ 2 ਹਜ਼ਾਰ ਕਿਲੋਮੀਟਰ ਨਵੀਂ ਰੇਲ ਲਾਇਨਸ ਬਣੀਆਂ ਹਨ। ਪਾਵਰ ਸੈਕਟਰ ਵਿੱਚ ਭੀ ਅਭੂਤਪੂਰਵ ਕੰਮ ਹੋਇਆ ਹੈ। ਅੱਜ ਹੀ ਅਰੁਣਾਚਲ ਪ੍ਰਦੇਸ਼ ਵਿੱਚ ਦਿਬਾਂਗ ਮਲਟੀਪਰਪਜ਼ ਹਾਇਡ੍ਰੋਪਾਵਰ ਪ੍ਰੋਜੈਕਟ ਅਤੇ ਤ੍ਰਿਪੁਰਾ ਵਿੱਚ ਇੱਕ ਸੋਲਰ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋਇਆ ਹੈ। ਦਿਬਾਂਗ ਡੈਮ, ਦੇਸ਼ ਦਾ ਸਭ ਤੋਂ ਉੱਚਾ ਡੈਮ ਹੋਣ ਵਾਲਾ ਹੈ। ਯਾਨੀ ਭਾਰਤ ਦੇ ਸਭ ਤੋਂ ਬੜੇ ਪੁਲ਼ ਦੀ ਤਰ੍ਹਾਂ ਹੀ ਸਭ ਤੋਂ ਬੜੇ ਡੈਮ ਦੀ ਉਪਲਬਧੀ ਭੀ ਨੌਰਥ ਈਸਟ ਨੂੰ ਮਿਲਣ ਜਾ ਰਹੀ ਹੈ।

 

ਸਾਥੀਓ,

ਇੱਕ ਤਰਫ਼ ਮੋਦੀ, ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਇੱਕ-ਇੱਕ ਇੱਟ ਜੋੜ ਕੇ, ਨੌਜਵਾਨਾਂ ਦੇ ਬਿਹਤਰ ਫਿਊਚਰ ਦੇ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਉੱਥੇ ਹੀ ਦੂਸਰੀ ਤਰਫ਼ ਅਤੇ ਮੈਂ ਦਿਨ-ਰਾਤ ਕਹਿੰਦਾ ਹਾਂ ਤਾਂ ਮੇਰੇ ਤੋਂ ਜ਼ਿਆਦਾ ਲੋਕ ਕਹਿੰਦੇ ਹਨ ਕਿ ਮੋਦੀ ਜੀ ਇਤਨਾ ਕੰਮ ਨਾ ਕਰੋ। ਅੱਜ ਹੀ ਮੈਂ ਅਰੁਣਾਚਲ ਪ੍ਰਦੇਸ਼, ਅਸਮ, ਬੰਗਾਲ ਅਤੇ ਉੱਤਰ ਪ੍ਰਦੇਸ਼, ਚਾਰ ਰਾਜਾਂ ਵਿੱਚ ਪ੍ਰੋਗਰਾਮ ਕਰਨ ਵਾਲਾ ਹਾਂ ਇੱਕ ਦਿਨ ਵਿੱਚ। ਉੱਥੇ ਹੀ ਦੂਸਰੀ ਤਰਫ਼ ਕਾਂਗਰਸ ਨੇ ਇੰਡੀ ਗਠਬੰਧਨ ਦੇ ਪਰਿਵਾਰਵਾਦੀ ਨੇਤਾਵਾਂ ਨੇ, ਜਦੋਂ ਇਹ ਮੈਂ ਕੰਮ ਕਰ ਰਿਹਾ ਹਾਂ ਨਾ ਤਾਂ ਉਨ੍ਹਾਂ ਨੇ ਜਰਾ ਮੋਦੀ ‘ਤੇ ਹਮਲੇ ਵਧਾ ਦਿੱਤੇ ਹਨ। ਅਤੇ ਅੱਜਕੱਲ੍ਹ ਲੋਕ ਪੁੱਛ ਰਹੇ ਹਨ ਕਿ ਮੋਦੀ ਦਾ ਪਰਿਵਾਰ ਕੌਣ ਹੈ? ਕੌਣ  ਹੈ ਮੋਦੀ ਦਾ ਪਰਿਵਾਰ? ਕੌਣ ਹੈ ਮੋਦੀ ਦਾ ਪਰਿਵਾਰ? ਕੌਣ ਹੈ ਮੋਦੀ ਦਾ ਪਰਿਵਾਰ? ਕੰਨ ਖੋਲ੍ਹ ਕੇ ਸੁਣ ਲਓ ਗਾਲੀ ਦੇਣ ਵਾਲਿਓ, ਇਹ ਅਰੁਣਾਚਲ ਦੇ ਪਹਾੜਾਂ ਵਿੱਚ ਰਹਿਣ ਵਾਲਾ ਹਰ ਪਰਿਵਾਰ ਕਹਿ ਰਿਹਾ ਹੈ – ਇਹ ਮੋਦੀ ਦਾ ਪਰਿਵਾਰ ਹੈ। ਇਹ ਪਰਿਵਾਰਵਾਦੀ ਸਿਰਫ਼ ਆਪਣੇ ਹੀ ਪਰਿਵਾਰ ਦਾ ਫਾਇਦਾ ਦੇਖਦੇ ਹਨ। ਇਸ ਲਈ ਜਿੱਥੇ ਵੋਟ ਨਹੀਂ, ਉੱਥੇ ਇਹ ਧਿਆਨ ਨਹੀਂ ਦਿੰਦੇ। ਕਈ ਦਹਾਕਿਆਂ ਤੱਕ ਦੇਸ਼ ਵਿੱਚ ਪਰਿਵਾਰਵਾਦੀਆਂ ਦੀਆਂ ਸਰਕਾਰਾਂ ਰਹੀਆਂ, ਤਦ ਹੀ ਨੌਰਥ ਈਸਟ ਦਾ ਵਿਕਾਸ ਨਹੀਂ ਹੋ ਪਾਇਆ। ਨੌਰਥ ਈਸਟ ਪਾਰਲੀਮੈਂਟ ਵਿੱਚ ਘੱਟ ਮੈਂਬਰ ਭੇਜਦਾ ਹੈ, ਇਸ ਲਈ ਕਾਂਗਰਸ ਇੰਡੀ ਗਠਬੰਧਨ ਨੇ ਤੁਹਾਡੀ ਪਰਵਾਹ ਨਹੀਂ ਕੀਤੀ, ਤੁਹਾਡੀ ਚਿੰਤਾ ਨਹੀਂ ਕੀਤੀ, ਤੁਹਾਡੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਨਹੀਂ ਕੀਤੀ। ਇਨ੍ਹਾਂ ਨੂੰ ਆਪਣੇ ਹੀ ਬੱਚਿਆਂ ਦੀ ਚਿੰਤਾ ਸੀ, ਉਹ ਆਪਣੇ ਹੀ ਬੱਚਿਆਂ ਨੂੰ ਸੈੱਟ ਕਰਨ ਵਿੱਚ ਲਗੇ ਹਨ, ਤੁਹਾਡੇ ਬੱਚੇ ਅੱਪਸੈੱਟ ਹੋ ਜਾਣ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਤੁਹਾਡੇ ਬਾਲ-ਬੱਚੇ ਕਿਸ ਹਾਲ ਵਿੱਚ ਹਨ, ਇਸ ਦੀ ਪਰਵਾਹ ਇਨ੍ਹਾਂ ਨੇ ਕਦੇ ਨਹੀਂ ਕੀਤੀ ਅਤੇ ਨਾ ਕਦੇ ਕਰਨਗੇ। ਲੇਕਿਨ ਮੋਦੀ ਲਈ ਤਾਂ ਦੂਰ-ਸੁਦੂਰ ਬੈਠਿਆ, ਚਾਹੇ ਉਹ ਜੰਗਲ ਵਿੱਚ ਰਹਿੰਦਾ ਹੋਵੇ, ਚਾਹੇ ਪਹਾੜਾਂ ‘ਤੇ ਰਹਿੰਦਾ ਹੋਵੇ, ਚਾਹੇ ਦੂਰ-ਦੂਰ ਦੇ ਛੋਟੇ ਪਿੰਡ ਵਿੱਚ ਰਹਿੰਦਾ ਹੋਵੇ, ਹਰ ਇੱਕ ਵਿਅਕਤੀ, ਹਰ ਇੱਕ ਵਿਅਕਤੀ, ਹਰ ਇੱਕ ਪਰਿਵਾਰ, ਇਹ ਸਾਰੇ ਮੇਰੇ ਪਰਿਵਾਰ ਹਨ। ਜਦੋਂ ਤੱਕ ਹਰ ਵਿਅਕਤੀ ਤੱਕ ਪੱਕਾ ਘਰ, ਮੁਫ਼ਤ ਰਾਸ਼ਨ, ਸ਼ੁੱਧ ਪੀਣ ਦਾ ਪਾਣੀ, ਬਿਜਲੀ, ਟਾਇਲਟ, ਗੈਸ ਕਨੈਕਸ਼ਨ, ਮੁਫ਼ਤ ਇਲਾਜ, ਇੰਟਰਨੈੱਟ ਕਨੈਕਸ਼ਨ ਐਸੀਆਂ ਸੁਵਿਧਾਵਾਂ ਨਾ ਪਹੁੰਚਣ, ਤਦ ਤੱਕ ਮੋਦੀ ਚੈਨ ਨਾਲ ਨਹੀਂ ਬੈਠ ਸਕਦਾ। ਅੱਜ ਜਦੋਂ ਇਹ ਮੋਦੀ ਦੇ ਪਰਿਵਾਰ ‘ਤੇ  ਸਵਾਲ ਉਠਾਉਂਦੇ ਹਨ, ਤਾਂ ਜੈਸਾ ਮੇਰੇ ਅਰੁਣਾਚਲ ਭਾਈ-ਭੈਣ ਕਹਿ ਰਹੇ ਹਨ, ਦੇਸ਼ ਕਹਿ ਰਿਹਾ ਹੈ, ਉਨ੍ਹਾਂ ਨੂੰ ਜਵਾਬ ਦੇ ਰਿਹਾ ਹੈ, ਹਰ ਪਰਿਵਾਰ ਕਹਿ ਰਿਹਾ ਹੈ- ਮੈਂ ਹਾਂ, ਮੋਦੀ ਦਾ ਪਰਿਵਾਰ! ਹਰ ਪਰਿਵਾਰ ਕਹਿ ਰਿਹਾ ਹੈ –ਮੈਂ ਹਾਂ ਮੋਦੀ ਦਾ ਪਰਿਵਾਰ! ਮੈਂ ਹਾਂ, ਮੋਦੀ ਦਾ ਪਰਿਵਾਰ!

ਮੇਰੇ ਪਰਿਵਾਰਜਨੋਂ,

ਜੋ ਆਪ ਦਾ (ਤੁਹਾਡਾ)  ਸੁਪਨਾ ਹੈ, ਆਪ ਦਾ (ਤੁਹਾਡਾ) ਸੁਪਨਾ ਮੋਦੀ ਦਾ ਸੰਕਲਪ ਹੈ। ਆਪ ਇਤਨੀ ਬੜੀ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਏ। ਇੱਕ ਵਾਰ ਫਿਰ ਆਪ ਸਭ ਨੂੰ, ਪੂਰੇ ਨੌਰਥ ਈਸਟ ਨੂੰ ਵਿਕਾਸ ਕਾਰਜਾਂ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਸ ਵਿਕਾਸ ਉਤਸਵ ਦੇ ਆਨੰਦ ਵਿੱਚ ਇੱਥੇ ਮੇਰੇ ਸਾਹਮਣੇ ਜੋ ਭੀ ਲੋਕ ਹਨ, ਉਨ੍ਹਾਂ ਨੂੰ ਮੇਰੀ ਤਾਕੀਦ ਹੈ ਆਪਣਾ ਮੋਬਾਈਲ ਫੋਨ ਬਾਹਰ ਨਿਕਾਲੋ, ਸਭ ਲੋਕ ਆਪਣਾ ਮੋਬਾਈਲ ਫੋਨ ਬਾਹਰ ਨਿਕਾਲੋ। ਅਤੇ, ਆਪਣੇ ਮੋਬਾਈਲ ਫੋਨ ਦਾ ਫਲੈਸ਼ ਲਾਇਟ ਚਾਲੂ ਕਰੋ, ਸਭ ਲੋਕ ਮੋਬਾਈਲ ਫੋਨ ਦਾ ਫਲੈਸ਼ਲਾਇਟ ਚਾਲੂ ਕਰੋ। ਇਹ ਸੇਲਾ ਟਨਲ ਦੇ ਉਤਸਵ ਦੇ ਲਈ, ਇਹ ਵਿਕਾਸ ਦੇ ਉਤਸਵ ਦੇ ਲਈ। ਦੇਖੋ ਚਾਰੋਂ ਤਰਫ਼.... ਵਾਹ! ਕੀ ਨਜ਼ਾਰਾ ਹੈ....ਸ਼ਾਬਾਸ। ਇਹ ਹੈ ਦੇਸ਼ ਨੂੰ ਭੀ ਸ਼ਕਤੀ ਦੇਣ ਦਾ ਇਸ਼ਾਰਾ, ਦੇਸ਼ ਨੂੰ ਸ਼ਕਤੀ ਦੇਣ ਵਾਲਾ ਨਜ਼ਾਰਾ। ਸਭ ਆਪਣਾ ਮੋਬਾਈਲ ਫੋਨ ਨਿਕਾਲ ਕੇ ਫਲੈਸ਼ਲਾਇਟ ਚਾਲੂ ਕਰੋ, ਵਿਕਾਸ ਦਾ ਉਤਸਵ ਹੈ, ਇਹ ਵਿਕਾਸ ਦਾ ਉਤਸਵ ਹੈ। ਇਹ ਪੂਰੇ ਨੌਰਥ ਈਸਟ ਦੇ ਭਾਈ-ਭੈਣ ਜਿੱਥੇ ਬੈਠੇ ਹਨ, ਉਨ੍ਹਾਂ ਨੂੰ ਭੀ ਮੈਂ ਕਹਿੰਦਾ ਹਾਂ ਆਪਣਾ ਮੋਬਾਈਲ ਨਿਕਾਲ ਕੇ ਫਲੈਸ਼ਲਾਈਟ ਚਾਲੂ ਕਰੋ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਫਲੈਸ਼ਲਾਈਟ  ਚਾਲੂ ਰੱਖ ਕੇ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ –ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."