ਦਿੱਲੀ ਯੂਨੀਵਰਸਿਟੀ ਦੇ ਇਸ ਸਵਰਣਿਮ (ਸੁਨਹਿਰੀ) ਸਮਾਰੋਹ ਵਿੱਚ ਉਪਸਥਿਤ ਦੇਸ਼ ਦੇ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਡੀਯੂ (ਦਿੱਲੀ ਯੂਨੀਵਰਸਿਟੀ) ਦੇ ਵਾਈਸ ਚਾਂਸਲਰ ਸ਼੍ਰੀਮਾਨ ਯੋਗੇਸ਼ ਸਿੰਘ ਜੀ, ਸਾਰੇ ਪ੍ਰੋਫੈਸਰਸ, ਸਿੱਖਿਅਕ ਗਣ (ਅਧਿਆਪਕ ਗਣ) ਅਤੇ ਸਾਰੇ ਮੇਰੇ ਯੁਵਾ ਸਾਥੀ। ਤੁਸੀਂ ਲੋਕਾਂ ਨੇ ਮੈਨੂੰ ਜਦੋਂ ਇਹ ਨਿਮੰਤ੍ਰਣ (ਸੱਦਾ) ਦਿੱਤਾ ਸੀ, ਤਦੇ ਮੈਂ ਤੈਅ ਕਰ ਲਿਆ ਸੀ ਕਿ ਮੈਨੂੰ ਤੁਹਾਡੇ ਇੱਥੇ ਤਾਂ ਆਉਣਾ ਹੀ ਹੈ। ਅਤੇ ਇੱਥੇ ਆਉਣਾ, ਆਪਣਿਆਂ ਦੇ ਦਰਮਿਆਨ ਆਉਣ ਜਿਹਾ ਹੈ।
ਹੁਣ ਸੌ ਸਾਲ ਦੀ ਇਹ ਫਿਲਮ ਅਸੀਂ ਦੇਖ ਰਹੇ ਸਾਂ, ਦਿੱਲੀ ਯੂਨੀਵਰਸਿਟੀ ਦੀ ਦੁਨੀਆ ਨੂੰ ਸਮਝਣ ਦੇ ਲਈ। ਸਿਰਫ਼ ਇਹ ਦਿੱਗਜਾਂ ਨੂੰ ਦੇਖ ਲੈਂਦੇ ਹਾਂ ਤਾਂ ਵੀ ਪਤਾ ਚਲ ਜਾਂਦਾ ਹੈ ਕਿ ਦਿੱਲੀ ਯੂਨੀਵਰਸਿਟੀ ਨੇ ਕੀ ਦਿੱਤਾ ਹੈ। ਕੁਝ ਲੋਕ ਮੇਰੇ ਸਾਹਮਣੇ ਬੈਠੇ ਹਨ, ਜਿਨ੍ਹਾਂ ਨੂੰ ਮੈਂ ਵਿਦਿਆਰਥੀ ਕਾਲ ਤੋਂ ਜਾਣਦਾ ਹਾਂ, ਲੇਕਿਨ ਹੁਣ ਬਹੁਤ ਬੜੇ-ਬੜੇ ਲੋਕ ਬਣ ਗਏ। ਅਤੇ ਮੈਨੂੰ ਅਨੁਮਾਨ ਸੀ ਕਿ ਮੈਂ ਅੱਜ ਆਵਾਂਗਾ ਤਾਂ ਮੈਨੂੰ ਇਨ੍ਹਾਂ ਸਭ ਪੁਰਾਣੇ ਸਾਥੀਆਂ ਨੂੰ ਮਿਲਣ ਦਾ ਜ਼ਰੂਰ ਅਵਸਰ ਮਿਲੇਗਾ ਅਤੇ ਮੈਨੂੰ ਮਿਲ ਰਿਹਾ ਹੈ।
ਸਾਥੀਓ,
DU ਦਾ ਕੋਈ ਵੀ ਸਟੂਡੈਂਟ ਹੋਵੇ, College Fest ਚਾਹੇ ਆਪਣੇ ਕਾਲਜ ਵਿੱਚ ਹੋਵੇ ਜਾਂ ਦੂਸਰੇ ਕਾਲਜ ਵਿੱਚ, ਉਸ ਦੇ ਲਈ ਸਭ ਤੋਂ Important ਇਹੀ ਹੁੰਦਾ ਹੈ ਕਿ ਬਸ ਕਿਸੇ ਤਰ੍ਹਾਂ ਉਸ Fest ਦਾ ਹਿੱਸਾ ਬਣ ਜਾਈਏ। ਮੇਰੇ ਲਈ ਵੀ ਇਹ ਐਸਾ ਹੀ ਮੌਕਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਜਦੋਂ ਦਿੱਲੀ ਯੂਨੀਵਰਸਿਟੀ ਦੇ 100 ਸਾਲ ਦਾ ਸੈਲੀਬ੍ਰੇਸ਼ਨ ਹੋ ਰਿਹਾ ਹੈ, ਤਾਂ ਇਸ Festive ਮਾਹੌਲ ਵਿੱਚ ਮੈਨੂੰ ਵੀ ਆਪ ਸਭ ਦੇ ਦਰਮਿਆਨ ਆਉਣ ਦਾ ਅਵਸਰ ਮਿਲਿਆ ਹੈ। ਅਤੇ ਸਾਥੀਓ, ਕੈਂਪਸ ਵਿੱਚ ਆਉਣ ਦਾ ਆਨੰਦ ਵੀ ਤਦੇ ਹੁੰਦਾ ਹੈ ਜਦੋਂ ਤੁਸੀਂ ਕਲੀਗਸ ਦੇ ਨਾਲ ਆਓਂ। ਦੋ ਦੋਸਤ ਚਲ ਪਏ ਗੱਪਾਂ ਮਾਰਦੇ ਹੋਏ, ਦੁਨੀਆ ਜਹਾਨ ਦੀਆਂ ਬਾਤਾਂ ਕਰਨਗੇ, ਇਜ਼ਰਾਈਲ ਤੋਂ ਲੈ ਕੇ ਮੂਨ ਤੱਕ ਕੁਝ ਨਹੀਂ ਛੱਡਣਗੇ। ਕਿਹੜੀ ਫਿਲਮ ਦੇਖੀ... OTT ‘ਤੇ ਉਹ ਸਿਰੀਜ਼ ਅੱਛੀ ਹੈ... ਉਹ ਵਾਲੀ ਰੀਲ ਦੇਖੀ ਜਾਂ ਨਹੀਂ ਦੇਖੀ... ਅਰੇ ਬਾਤਾਂ ਦਾ ਅਥਾਹ ਸਮੁੰਦਰ ਹੁੰਦਾ ਹੈ। ਇਸ ਲਈ, ਮੈਂ ਵੀ ਅੱਜ ਤੁਹਾਡੀ ਹੀ ਤਰ੍ਹਾਂ ਦਿੱਲੀ ਮੈਟਰੋ 'ਤੇ ਆਪਣੇ ਯੁਵਾ ਦੋਸਤਾਂ ਨਾਲ ਗੱਪਸ਼ੱਪ ਕਰਦੇ-ਕਰਦੇ ਇੱਥੇ ਪਹੁੰਚਿਆ ਹਾਂ। ਉਸ ਬਾਤਚੀਤ ਵਿੱਚ ਕੁਝ ਕਿੱਸੇ ਵੀ ਪਤਾ ਚਲੇ, ਅਤੇ ਕਈ ਦਿਲਚਸਪ ਜਾਣਕਾਰੀਆਂ ਵੀ ਮੈਨੂੰ ਮਿਲੀਆਂ।
ਸਾਥੀਓ,
ਅੱਜ ਦਾ ਅਵਸਰ ਇੱਕ ਹੋਰ ਵਜ੍ਹਾ ਨਾਲ ਬਹੁਤ ਖਾਸ ਹੈ। ਡੀਯੂ ਨੇ ਇੱਕ ਐਸੇ ਸਮੇਂ ਵਿੱਚ ਆਪਣੇ 100 ਵਰ੍ਹੇ ਪੂਰੇ ਕੀਤੇ ਹਨ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਕੋਈ ਵੀ ਦੇਸ਼ ਹੋਵੇ, ਉਸ ਦੀਆਂ ਯੂਨੀਵਰਸਿਟੀਜ਼, ਉਸ ਦੇ ਸਿਕਸ਼ਣ ਸੰਸਥਾਨ ਉਸ ਦੀਆਂ ਉਪਲਬਧੀਆਂ ਦਾ ਸੱਚਾ ਪ੍ਰਤੀਬਿੰਬ ਹੁੰਦੇ ਹਨ। DU ਦੀ ਵੀ ਇਨ੍ਹਾਂ 100 ਵਰ੍ਹਿਆਂ ਦੀ ਯਾਤਰਾ ਵਿੱਚ ਕਿਤਨੇ ਹੀ ਇਤਿਹਾਸਿਕ ਪੜਾਅ ਆਏ ਹਨ! ਇਸ ਵਿੱਚ ਕਿਤਨੇ ਪ੍ਰੋਫੈਸਰਸ ਦਾ, ਕਿਤਨੇ ਸਟੂਡੈਂਟਸ ਦਾ ਅਤੇ ਕਿਤਨੇ ਹੀ ਦੂਸਰੇ ਲੋਕਾਂ ਦਾ ਜੀਵਨ ਜੁੜ ਰਿਹਾ ਹੈ। ਇੱਕ ਤਰ੍ਹਾਂ ਨਾਲ, ਦਿੱਲੀ ਯੂਨੀਵਰਸਿਟੀ ਸਿਰਫ਼ ਇੱਕ ਯੂਨੀਵਰਸਿਟੀ ਨਹੀਂ ਬਲਕਿ ਇੱਕ ਮੂਵਮੈਂਟ ਰਹੀ ਹੈ। ਇਸ ਯੂਨੀਵਰਸਿਟੀ ਨੇ ਹਰ moment ਨੂੰ ਜੀਵਿਆ ਹੈ। ਇਸ ਯੂਨੀਵਰਸਿਟੀ ਨੇ ਹਰ moment ਵਿੱਚ ਜਾਨ ਭਰ ਦਿੱਤੀ ਹੈ। ਮੈਂ ਇਸ ਇਤਿਹਾਸਿਕ ਅਵਸਰ ‘ਤੇ ਯੂਨੀਵਰਸਿਟੀ ਦੇ ਸਾਰੇ ਪ੍ਰੋਫੈਸਰਸ ਅਤੇ ਸਟਾਫ਼ ਨੂੰ, ਸਾਰੇ ਸਟੂਡੈਂਟਸ ਅਤੇ alumni ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਇਸ ਆਯੋਜਨ ਦੇ ਜ਼ਰੀਏ ਇੱਥੇ ਨਵੇਂ ਅਤੇ ਪੁਰਾਣੇ ਸਟੂਡੈਂਟਸ ਵੀ ਨਾਲ ਮਿਲ ਰਹੇ ਹਨ। ਸੁਭਾਵਿਕ ਹੈ, ਕੁਝ ਸਦਾਬਹਾਰ ਚਰਚਾਵਾਂ ਵੀ ਹੋਣਗੀਆਂ। ਨੌਰਥ ਕੈਂਪਸ ਦੇ ਲੋਕਾਂ ਦੇ ਲਈ ਕਮਲਾ ਨਗਰ, ਹਡਸਨ ਲਾਈਨ ਅਤੇ ਮੁਖਰਜੀ ਨਗਰ ਨਾਲ ਜੁੜੀਆਂ ਯਾਦਾਂ, ਸਾਊਥ ਕੈਂਪਸ ਵਾਲਿਆਂ ਦੇ ਲਈ ਸਤਯ ਨਿਕੇਤਨ ਦੇ ਕਿੱਸੇ, ਤੁਸੀਂ ਚਾਹੇ ਜਿਸ ਈਅਰ ਦੇ ਪਾਸ ਆਊਟ ਹੋਵੋਂ, ਦੋ ਡੀਯੂ ਵਾਲੇ ਮਿਲ ਕੇ ਇਨ੍ਹਾਂ ‘ਤੇ ਕਦੇ ਵੀ ਘੰਟੇ ਕੱਢ ਸਕਦੇ ਹਨ! ਇਸ ਸਭ ਦੇ ਦਰਮਿਆਨ, ਮੈਂ ਮੰਨਦਾ ਹਾਂ, ਡੀਯੂ ਨੇ 100 ਸਾਲਾਂ ਵਿੱਚ ਅਗਰ ਆਪਣੇ ਅਹਿਸਾਸਾਂ ਨੂੰ ਜ਼ਿੰਦਾ ਰੱਖਿਆ ਹੈ, ਤਾਂ ਆਪਣੀਆਂ ਕਦਰਾਂ-ਕੀਮਤਾਂ ਨੂੰ ਵੀ ਜੀਵੰਤ ਰੱਖਿਆ ਹੈ। “ਨਿਸ਼ਠਾ ਧ੍ਰਿਤਿ ਸਤਯਮ” ("निष्ठा धृति सत्यम"), ਯੂਨੀਵਰਸਿਟੀ ਦਾ ਇਹ ਆਦਰਸ਼ ਵਾਕ ਆਪਣੇ ਹਰ ਇੱਕ ਸਟੂਡੈਂਟ ਦੇ ਜੀਵਨ ਵਿੱਚ ਗਾਇਡਿੰਗ ਲੈਂਪ ਦੀ ਤਰ੍ਹਾਂ ਹੈ।
ਸਾਥੀਓ,
ਸਾਡੇ ਇੱਥੇ ਕਿਹਾ ਜਾਂਦਾ ਹੈ-
ਗਿਆਨ-ਵਾਨੇਨ ਸੁਖਵਾਨ੍, ਗਿਆਨ-ਵਾਨੇਵ ਜੀਵਤਿ।
ਗਿਆਨ-ਵਾਨੇਵ ਬਲਵਾਨ੍, ਤਸਮਾਤ੍ ਗਿਆਨ-ਮਯੋ ਭਵ।।
(ज्ञान-वानेन सुखवान्, ज्ञान-वानेव जीवति।
ज्ञान-वानेव बलवान्, तस्मात् ज्ञान-मयो भव॥)
ਅਰਥਾਤ, ਜਿਸ ਦੇ ਪਾਸ ਗਿਆਨ ਹੈ ਉਹੀ ਸੁਖੀ ਹੈ, ਉਹੀ ਬਲਵਾਨ ਹੈ। ਅਤੇ ਵਾਸਤਵ ਵਿੱਚ ਉਹੀ ਜਿਊਂਦਾ ਹੈ, ਜਿਸ ਦੇ ਪਾਸ ਗਿਆਨ ਹੈ। ਇਸ ਲਈ, ਜਦੋਂ ਭਾਰਤ ਦੇ ਪਾਸ ਨਾਲੰਦਾ ਜਿਹੀਆਂ ਯੂਨੀਵਰਸਿਟੀਆਂ ਸਨ, ਤਦ ਭਾਰਤ ਸੁਖ ਅਤੇ ਸਮ੍ਰਿੱਧੀ ਦੇ ਸਿਖਰ ‘ਤੇ ਸੀ। ਜਦੋਂ ਭਾਰਤ ਦੇ ਪਾਸ ਤਕਸ਼ਸ਼ਿਲਾ ਜਿਹੇ ਸੰਸਥਾਨ ਸਨ, ਤਦ ਭਾਰਤ ਦੇ ਵਿਗਿਆਨ ਵਿਸ਼ਵ ਨੂੰ ਗਾਈਡ ਕਰਦਾ ਸੀ। ਭਾਰਤ ਦੀ ਸਮ੍ਰਿੱਧ ਸਿੱਖਿਆ ਵਿਵਸਥਾ, ਭਾਰਤ ਦੀ ਸਮ੍ਰਿੱਧੀ ਦਾ ਵਾਹਕ ਸੀ।
ਇਹ ਉਹ ਸਮਾਂ ਸੀ ਜਦੋਂ ਦੁਨੀਆ ਦੀ ਜੀਡੀਪੀ ਵਿੱਚ ਬਹੁਤ ਬੜਾ ਸ਼ੇਅਰ ਭਾਰਤ ਦਾ ਹੁੰਦਾ ਸੀ। ਲੇਕਿਨ, ਗ਼ੁਲਾਮੀ ਦੇ ਸੈਂਕੜਿਆਂ ਵਰ੍ਹਿਆਂ ਦੇ ਕਾਲਖੰਡ ਨੇ ਸਾਡੇ ਸਿੱਖਿਆ ਦੇ ਮੰਦਿਰਾਂ ਨੂੰ, ਇਨ੍ਹਾਂ ਐਜੂਕੇਸ਼ਨ ਸੈਂਟਰਸ ਨੂੰ ਤਬਾਹ ਕਰ ਦਿੱਤਾ। ਅਤੇ ਜਦੋਂ ਭਾਰਤ ਦਾ ਬੌਧਿਕ ਪ੍ਰਵਾਹ ਰੁਕਿਆ, ਤਾਂ ਭਾਰਤ ਦੀ ਗ੍ਰੋਥ ਵੀ ਥਮ ਗਈ।
ਲੰਬੀ ਗ਼ੁਲਾਮੀ ਦੇ ਬਾਅਦ ਦੇਸ਼ ਆਜ਼ਾਦ ਹੋਇਆ। ਇਸ ਦੌਰਾਨ, ਆਜ਼ਾਦੀ ਦੇ ਭਾਵਨਾਤਮਕ ਜਵਾਰ ਨੂੰ ਇੱਕ ਮੂਰਤ ਰੂਪ ਦੇਣ ਵਿੱਚ ਭਾਰਤ ਦੀਆਂ ਯੂਨੀਵਰਸਿਟੀਜ਼ ਨੇ ਇੱਕ ਅਹਿਮ ਭੂਮਿਕਾ ਨਿਭਾਈ ਸੀ। ਇਨ੍ਹਾਂ ਦੇ ਜ਼ਰੀਏ ਇੱਕ ਅਜਿਹੀ ਯੁਵਾ ਪੀੜ੍ਹੀ ਖੜ੍ਹੀ ਹੋਈ, ਜੋ ਉਸ ਸਮੇਂ ਦੇ ਆਧੁਨਿਕ ਵਿਸ਼ਵ ਨੂੰ ਲਲਕਾਰ ਸਕਦੀ ਸੀ। ਦਿੱਲੀ ਯੂਨੀਵਰਸਿਟੀਜ਼ ਵੀ ਇਸ ਮੂਵਮੈਂਟ ਦਾ ਇੱਕ ਬੜਾ ਸੈਂਟਰ ਸੀ। ਡੀਯੂ ਦੇ ਸਾਰੇ ਸਟੂਡੈਂਟਸ, ਉਹ ਚਾਹੇ ਕਿਸੇ ਵੀ ਕੋਰਸ ਵਿੱਚ ਹੋਣ, ਉਹ ਆਪਣੇ ਸੰਸਥਾਨ ਦੀਆਂ ਇਨ੍ਹਾਂ ਜੜ੍ਹਾਂ ਤੋਂ ਜ਼ਰੂਰ ਪਰੀਚਿਤ ਹੋਣਗੇ। ਅਤੀਤ ਦੀ ਇਹ ਸਮਝ ਸਾਡੇ ਅਸਤਿਤਵ ਨੂੰ ਆਕਾਰ ਦਿੰਦੀ ਹੈ, ਆਦਰਸ਼ਾਂ ਨੂੰ ਅਧਾਰ ਦਿੰਦੀ ਹੈ, ਅਤੇ ਭਵਿੱਖ ਦੇ ਵਿਜ਼ਨ ਨੂੰ ਵਿਸਤਾਰ ਦਿੰਦੀ ਹੈ।
ਸਾਥੀਓ,
ਕੋਈ ਇਨਸਾਨ ਹੋਵੇ ਜਾਂ ਸੰਸਥਾਨ, ਜਦੋਂ ਉਸ ਦੇ ਸੰਕਲਪ ਦੇਸ਼ ਦੇ ਲਈ ਹੁੰਦੇ ਹਨ, ਤਾਂ ਉਸ ਦੀ ਸਫ਼ਲਤਾ ਵੀ ਦੇਸ਼ ਦੀਆਂ ਸਫ਼ਲਤਾਵਾਂ ਨਾਲ ਕਦਮ ਮਿਲਾ ਕੇ ਚਲਦੀ ਹੈ। ਕਦੇ ਡੀਯੂ ਵਿੱਚ ਕੇਵਲ 3 ਕਾਲਜ ਸਨ, ਅੱਜ 90 ਤੋਂ ਜ਼ਿਆਦਾ ਕਾਲਜ ਹਨ। ਕਦੇ ਭਾਰਤ ਦੀ ਇਕੌਨਮੀ ਖਸਤਾਹਾਲ ਸੀ, ਅੱਜ ਭਾਰਤ ਦੁਨੀਆ ਦੀਆਂ ਟੌਪ-5 ਇਕੌਨਮੀਜ਼ ਵਿੱਚ ਸ਼ਾਮਲ ਹੋ ਚੁੱਕਿਆ ਹੈ। ਅੱਜ ਡੀਯੂ ਵਿੱਚ ਪੜ੍ਹਨ ਵਾਲੇ ਲੜਕਿਆਂ ਦੇ ਤੁਲਨਾ ਵਿੱਚ ਲੜਕੀਆਂ ਦੇ ਸੰਖਿਆ ਜ਼ਿਆਦਾ ਹੋ ਗਈ ਹੈ। ਇਸੇ ਤਰ੍ਹਾਂ ਦੇਸ਼ ਵਿੱਚ ਵੀ ਜੈਂਡਰ ਰੇਸ਼ੋ (Ratio) ਵਿੱਚ ਕਾਫੀ ਸੁਧਾਰ ਆਇਆ ਹੈ। ਯਾਨੀ, ਸ਼ਿਕਸ਼ਣ ਸੰਸਥਾਨ ਦੀਆਂ ਜੜ੍ਹਾਂ ਜਿਤਨੀਆਂ ਗਹਿਰੀਆਂ ਹੁੰਦੀਆਂ ਹਨ, ਦੇਸ਼ ਦੀਆਂ ਸ਼ਾਖਾਵਾਂ ਉਤਨੀਆਂ ਹੀ ਉਚਾਈਆਂ ਨੂੰ ਛੂੰਹਦੀਆਂ ਹਨ। ਅਤੇ ਇਸ ਲਈ ਭਵਿੱਖ ਦੇ ਲਈ ਵੀ ਯੂਨੀਵਰਸਿਟੀ ਅਤੇ ਦੇਸ਼ ਦੇ ਸੰਕਲਪਾਂ ਵਿੱਚ ਇੱਕਰੂਪਤਾ ਹੋਣੀ ਚਾਹੀਦੀ ਹੈ, inter-connection ਹੋਣਾ ਚਾਹੀਦਾ ਹੈ।
25 ਸਾਲ ਬਾਅਦ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਤਦ ਦਿੱਲੀ ਯੂਨੀਵਰਸਿਟੀ ਆਪਣੀ ਸਥਾਪਨਾ ਦੇ 125 ਵਰ੍ਹੇ ਮਨਾਏਗੀ। ਤਦ ਲਕਸ਼ ਸੀ ਭਾਰਤ ਦੀ ਸੁਤੰਤਰਤਾ, ਹੁਣ ਸਾਡਾ ਲਕਸ਼ ਹੈ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ। ਪਿਛਲੀ ਸ਼ਤਾਬਦੀ ਦੇ ਤੀਸਰੇ ਦਹਾਕੇ ਨੇ, ਅਗਰ ਪਿਛਲੀ ਸ਼ਤਾਬਦੀ ਦੇ ਇਤਿਹਾਸ ਦੀ ਤਰਫ਼ ਨਜ਼ਰ ਕਰੀਏ ਤਾਂ ਪਿਛਲੀ ਸ਼ਤਾਬਦੀ ਦੇ ਤੀਸਰੇ ਦਹਾਕੇ ਨੇ ਸੁਤੰਤਰਤਾ ਸੰਗ੍ਰਾਮ ਨੂੰ ਨਵੀਂ ਗਤੀ ਦਿੱਤੀ ਸੀ। ਹੁਣ ਇਸ ਸ਼ਤਾਬਦੀ ਦਾ ਇਹ ਤੀਸਰਾ ਦਹਾਕਾ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਰਫ਼ਤਾਰ ਦੇਵੇਗਾ। ਅੱਜ ਦੇਸ਼ਭਰ ਵਿੱਚ ਬੜੀ ਸੰਖਿਆ ਵਿੱਚ ਯੂਨੀਵਰਸਿਟੀ, ਕਾਲਜ ਬਣਾਏ ਜਾ ਰਹੇ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ, IIT, IIM, NIT ਅਤੇ AIIMS ਜਿਹੀਆਂ ਸੰਸਥਾਵਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਹ ਸਾਰੇ institutes ਨਿਊ ਇੰਡੀਆ ਦੇ ਬਿਲਡਿੰਗ ਬਲੌਕਸ ਬਣ ਰਹੇ ਹਨ।
ਸਾਥੀਓ,
ਸਿੱਖਿਆ ਸਿਰਫ਼ ਸਿਖਾਉਣ ਦੀ ਪ੍ਰਕਿਰਿਆ ਨਹੀਂ ਹੈ, ਬਲਕਿ ਇਹ ਸਿੱਖਣ ਦੀ ਵੀ ਪ੍ਰਕਿਰਿਆ ਹੈ। ਲੰਬੇ ਸਮੇਂ ਤੱਕ ਸਿੱਖਿਆ ਦਾ ਫੋਕਸ ਇਸੇ ਬਾਤ ‘ਤੇ ਰਿਹਾ ਕਿ ਵਿਦਿਆਰਥੀਆਂ ਨੂੰ ਕੀ ਪੜ੍ਹਾਇਆ ਜਾਣਾ ਚਾਹੀਦਾ ਹੈ। ਲੇਕਿਨ ਅਸੀਂ ਫੋਕਸ ਇਸ ਬਾਤ ‘ਤੇ ਵੀ ਸ਼ਿਫਟ ਕੀਤਾ ਕਿ ਵਿਦਿਆਰਥੀ ਕੀ ਸਿੱਖਣਾ ਚਾਹੁੰਦਾ ਹੈ। ਤੁਹਾਡੇ ਸਾਰਿਆਂ ਦੇ Collective Efforts ਨਾਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਿਆਰ ਹੋਈ ਹੈ। ਹੁਣ ਵਿਦਿਆਰਥੀਆਂ ਨੂੰ ਇਹ ਬੜੀ ਸੁਵਿਧਾ ਮਿਲੀ ਹੈ ਕਿ ਉਹ ਆਪਣੀ ਇੱਛਾ ਨਾਲ ਆਪਣੀ ਪਸੰਦ ਦੇ ਵਿਸ਼ਿਆਂ ਦੀ ਚੋਣ ਕਰ ਸਕਦੇ ਹਨ।
ਸ਼ਿਕਸ਼ਣ (ਅਕਾਦਮਿਕ/ਸਿੱਖਿਆ) ਸੰਸਥਾਵਾਂ ਦੀ ਕੁਆਲਿਟੀ ਬਿਹਤਰ ਬਣਾਉਣ ਦੇ ਲਈ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਇਨ੍ਹਾਂ ਇੰਸਟੀਟਿਊਟਸ ਨੂੰ competitive ਬਣਾਉਣ ਦੇ ਲਈ ਅਸੀਂ National Institutional Ranking Framework ਲੈ ਕੇ ਆਏ ਹਾਂ। ਇਸ ਨਾਲ ਦੇਸ਼ ਭਰ ਦੇ institutions ਨੂੰ ਇੱਕ motivation ਮਿਲ ਰਿਹਾ ਹੈ। ਅਸੀਂ ਸੰਸਥਾਵਾਂ ਦੀ ਖ਼ੁਦਮੁਖਤਿਆਰੀ ਨੂੰ ਕੁਆਲਿਟੀ ਆਵ੍ ਐਜੂਕੇਸ਼ਨ ਨਾਲ ਵੀ ਜੋੜਿਆ ਹੈ। ਜਿਤਨਾ ਬਿਹਤਰ ਸੰਸਥਾਵਾਂ ਦਾ ਪ੍ਰਦਰਸ਼ਨ ਹੋਵੇਗਾ, ਉਤਨੀ ਹੀ ਉਨ੍ਹਾਂ ਨੂੰ ਖ਼ੁਦਮੁਖਤਿਆਰੀ ਮਿਲ ਰਹੀ ਹੈ।
ਸਾਥੀਓ,
ਸਿੱਖਿਆ ਦੀਆਂ Futuristic ਨੀਤੀਆਂ ਅਤੇ ਨਿਰਣਿਆਂ ਦਾ ਪਰਿਣਾਮ ਹੈ ਕਿ ਅੱਜ ਇੰਡੀਅਨ ਯੂਨੀਵਰਸਿਟੀਜ਼ ਦੀ ਗਲੋਬਲ ਪਹਿਚਾਣ ਵਧ ਰਹੀ ਹੈ। 2014 ਵਿੱਚ QS ਵਰਲਡ ਰੈਂਕਿੰਗ ਵਿੱਚ ਕੇਵਲ 12 ਇੰਡੀਅਨ ਯੂਨੀਵਰਸਿਟੀਜ਼ ਹੁੰਦੀਆਂ ਸਨ, ਲੇਕਿਨ ਅੱਜ ਇਹ ਸੰਖਿਆ 45 ਹੋ ਗਈ ਹੈ।
ਸਾਡੇ ਐਜੂਕੇਸ਼ਨ ਇੰਸਟੀਟਿਊਟਸ ਦੁਨੀਆ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਰਹੇ ਹਨ। ਸਾਡੇ ਸੰਸਥਾਨ quality education, student faculty ratio, ਅਤੇ reputation ਸਭ ਵਿੱਚ ਤੇਜ਼ੀ ਨਾਲ ਸੁਧਾਰ ਕਰ ਰਹੇ ਹਨ। ਅਤੇ ਸਾਥੀਓ, ਤੁਸੀਂ ਜਾਣਦੇ ਹੋ ਇਨ੍ਹਾਂ ਸਭ ਦੇ ਪਿੱਛੇ ਸਭ ਤੋਂ ਬੜੀ ਗਾਇਡਿੰਗ ਫੋਰਸ ਕਿਹੜੀ ਕੰਮ ਕਰ ਰਹੀ ਹੈ? ਇਹ ਗਾਇਡਿੰਗ ਫੋਰਸ ਹੈ- ਭਾਰਤ ਦੀ ਯੁਵਾ ਸ਼ਕਤੀ। ਇਸ ਹਾਲ ਵਿੱਚ ਬੈਠੇ ਹੋਏ ਮੇਰੇ ਨੌਜਵਾਨਾਂ ਦੀ ਸ਼ਕਤੀ।
ਸਾਥੀਓ,
ਇੱਕ ਸਮਾਂ ਸੀ ਜਦੋਂ ਸਟੂਡੈਂਟਸ ਕਿਸੇ ਇੰਸਟੀਟਿਊਟ ਵਿੱਚ ਐਡਮਿਸ਼ਨ ਲੈਣ ਤੋਂ ਪਹਿਲਾਂ ਸਿਰਫ਼ ਪਲੇਸਮੈਂਟ ਨੂੰ ਹੀ ਪ੍ਰਾਥਮਿਕਤਾ ਦਿੰਦੇ ਸਨ। ਯਾਨੀ, ਐਡਮਿਸ਼ਨ ਦਾ ਮਤਲਬ ਡਿਗਰੀ, ਅਤੇ ਡਿਗਰੀ ਦਾ ਮਤਲਬ ਨੌਕਰੀ, ਸਿੱਖਿਆ ਇੱਥੋਂ ਤੱਕ ਹੀ ਸੀਮਿਤ ਹੋ ਗਈ ਸੀ। ਲੇਕਿਨ, ਅੱਜ ਯੁਵਾ ਜ਼ਿੰਦਗੀ ਨੂੰ ਇਸ ਵਿੱਚ ਬੰਨ੍ਹਣਾ ਨਹੀਂ ਚਾਹੁੰਦਾ। ਉਹ ਕੁਝ ਨਵਾਂ ਕਰਨਾ ਚਾਹੁੰਦਾ ਹੈ, ਆਪਣੀ ਲਕੀਰ ਖ਼ੁਦ ਖਿੱਚਣਾ ਚਾਹੁੰਦਾ ਹੈ।
2014 ਤੋਂ ਪਹਿਲਾਂ ਭਾਰਤ ਵਿੱਚ ਸਿਰਫ਼ ਕੁਝ ਸੌ ਸਟਾਰਟਅੱਪ ਸਨ। ਅੱਜ ਭਾਰਤ ਵਿੱਚ ਸਟਾਰਟ ਅੱਪਸ ਦੀ ਸੰਖਿਆ ਇੱਕ ਲੱਖ ਨੂੰ ਵੀ ਪਾਰ ਕਰ ਗਈ ਹੈ।2014-15 ਦੀ ਤੁਲਨਾ ਵਿੱਚ ਅੱਜ 40 ਪ੍ਰਤੀਸ਼ਤ ਤੋਂ ਜ਼ਿਆਦਾ ਪੇਟੈਂਟ ਫਾਈਲ ਹੋ ਰਹੇ ਹਨ। ਜੋ ਪੇਟੈਂਟ ਜਾਰੀ ਹੋ ਰਹੇ ਹਨ, ਉਨ੍ਹਾਂ ਵਿੱਚ ਵੀ 5 ਗੁਣਾ ਦਾ ਇਜ਼ਾਫ਼ਾ ਹੋਇਆ ਹੈ। ਗਲੋਬਲ ਇਨੋਵੇਸ਼ਨ ਇੰਡੈਕਸ, ਜਿਸ ਵਿੱਚ ਭਾਰਤ 81ਵੇਂ ਪਾਏਦਨ ‘ਤੇ ਸੀ, 80 ਤੋਂ ਵੀ ਬਾਅਦ। ਉੱਥੋਂ ਵਧ ਕੇ ਅੱਜ ਅਸੀਂ 46 ‘ਤੇ ਪਹੁੰਚ ਚੁੱਕੇ ਹਾਂ, ਉਹ ਸਥਾਨ ਅਸੀਂ ਪ੍ਰਾਪਤ ਕੀਤਾ ਹੈ।
ਹੁਣੇ ਕੁਝ ਦਿਨ ਪਹਿਲਾਂ ਹੀ ਮੈਂ ਅਮਰੀਕਾ ਦੀ ਯਾਤਰਾ ਤੋਂ ਪਰਤਿਆ ਹਾਂ। ਆਪ ਸਭ ਨੇ ਦੇਖਿਆ ਹੋਵੇਗਾ, ਅੱਜ ਭਾਰਤ ਦਾ ਸਨਮਾਨ ਕਿਤਨਾ ਵਧਿਆ ਹੈ, ਗੌਰਵ ਕਿਤਨਾ ਵਧਿਆ ਹੈ। ਕੀ ਕਾਰਨ ਹੈ, ਕੀ ਕਾਰਨ ਹੈ ਅੱਜ ਭਾਰਤ ਦੀ ਇਤਨਾ ਗੌਰਵ ਵਧਿਆ ਹੈ? ਉੱਤਰ ਉਹੀ ਹੈ। ਕਿਉਂਕਿ, ਭਾਰਤ ਦੀ ਸਮਰੱਥਾ ਵਧੀ ਹੈ, ਭਾਰਤ ਦੇ ਨੌਜਵਾਨਾਂ ‘ਤੇ ਵਿਸ਼ਵ ਦਾ ਭਰੋਸਾ ਵਧਿਆ ਹੈ। ਇਸੇ ਯਾਤਰਾ ਵਿੱਚ ਭਾਰਤ ਅਤੇ ਅਮਰੀਕਾ ਦੇ ਦਰਮਿਆਨ Initiative on Critical and Emerging Technology ਯਾਨੀ, iCET ਡੀਲ ਹੋਈ ਹੈ। ਇਸ ਇੱਕ ਸਮਝੌਤੇ ਨਾਲ, ਸਾਡੇ ਨੌਜਵਾਨਾਂ ਦੇ ਲਈ ਧਰਤੀ ਤੋਂ ਲੈ ਕੇ ਸਪੇਸ ਤੱਕ, ਸੈਮੀ-ਕੰਡਕਟਰ ਤੋਂ ਲੈ ਕੇ AI ਤੱਕ, ਤਮਾਮ ਫੀਲਡਸ ਵਿੱਚ ਨਵੇਂ ਅਵਸਰ ਪੈਦਾ ਹੋਣ ਵਾਲੇ ਹਨ।
ਜੋ ਟੈਕਨੋਲੋਜੀ ਪਹਿਲਾਂ ਭਾਰਤ ਦੀ ਪਹੁੰਚ ਤੋਂ ਬਾਹਰ ਹੁੰਦੀ ਸੀ, ਹੁਣ ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੀ ਐਕਸੈੱਸ ਮਿਲੇਗੀ, ਉਨ੍ਹਾਂ ਦਾ ਸਕਿੱਲ ਡਿਵੈਲਪਮੈਂਟ ਹੋਵੇਗਾ। ਅਮਰੀਕਾ ਦੀਆਂ Micron, Google ਤੇ Applied Materials ਜਿਹੀਆਂ ਕੰਪਨੀਆਂ ਨੇ ਭਾਰਤ ਵਿੱਚ ਬੜੇ ਨਿਵੇਸ਼ ਦਾ ਫ਼ੈਸਲਾ ਲਿਆ ਹੈ। ਅਤੇ ਸਾਥੀਓ, ਇਹ ਆਹਟ ਹੈ ਕਿ ਭਵਿੱਖ ਦਾ ਭਾਰਤ ਕੈਸਾ ਹੋਣ ਵਾਲਾ ਹੈ, ਤੁਹਾਡੇ ਲਈ ਕੈਸੇ-ਕੈਸੇ ਅਵਸਰ ਦਸਤਕ ਦੇ ਰਹੇ ਹਨ।
ਸਾਥੀਓ,
ਇੰਡਸਟ੍ਰੀ ‘ਫੋਰ ਪੁਆਇੰਟ ਓ’ ਦੀ ਕ੍ਰਾਂਤੀ ਵੀ ਸਾਡੇ ਦਰਵਾਜ਼ੇ ‘ਤੇ ਆ ਚੁੱਕੀ ਹੈ। ਕੱਲ੍ਹ ਤੱਕ AI ਅਤੇ AR-VR ਦੇ ਜੋ ਕਿੱਸੇ ਅਸੀਂ ਸਾਇੰਸ-ਫਿਕਸ਼ਨ ਫਿਲਮਾਂ ਵਿੱਚ ਦੇਖਦੇ ਸਾਂ, ਉਹ ਹੁਣ ਅੱਜ ਸਾਡੀ ਰੀਅਲ ਲਾਈਫ ਦਾ ਹਿੱਸਾ ਬਣ ਰਹੇ ਹਨ। ਡ੍ਰਾਇਵਿੰਗ ਤੋਂ ਲੈ ਕੇ ਸਰਜਰੀ ਤੱਕ, ਰੋਬੋਟਿਕਸ ਹੁਣ ਨਿਊ ਨਾਰਮਲ ਬਣ ਰਿਹਾ ਹੈ। ਇਹ ਸਾਰੇ ਸੈਕਟਰਸ ਭਾਰਤ ਦੀ ਯੁਵਾ ਪੀੜ੍ਹੀ ਦੇ ਲਈ, ਸਾਡੇ Students ਦੇ ਲਈ ਨਵੇਂ ਰਸਤੇ ਬਣਾ ਰਹੇ ਹਨ। ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਆਪਣੇ ਸਪੇਸ ਸੈਕਟਰ ਨੂੰ ਖੋਲ੍ਹਿਆ ਹੈ, ਭਾਰਤ ਨੇ ਆਪਣੇ ਡਿਫੈਂਸ ਸੈਕਟਰ ਨੂੰ ਖੋਲ੍ਹਿਆ ਹੈ, ਭਾਰਤ ਨੇ ਡ੍ਰੋਨ ਨਾਲ ਜੁੜੀਆਂ ਨੀਤੀਆਂ ਵਿੱਚ ਬਹੁਤ ਬੜਾ ਬਦਲਾਅ ਕੀਤਾ ਹੈ, ਇਨ੍ਹਾਂ ਸਾਰਿਆਂ ਨਿਰਣਿਆਂ ਨਾਲ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ।
ਸਾਥੀਓ,
ਭਾਰਤ ਦੀ ਵਿਕਾਸ ਯਾਤਰਾ ਨਾਲ, ਹਜ਼ਾਰਾਂ ਨੌਜਵਾਨਾਂ ਨੂੰ, ਸਾਡੇ ਸਟੂਡੈਂਟਸ ਦਾ ਕਿਵੇਂ ਲਾਭ ਹੋ ਰਿਹਾ ਹੈ, ਇਸ ਦਾ ਇੱਕ ਹੋਰ ਪੱਖ ਹੈ। ਅੱਜ ਦੁਨੀਆ ਦੇ ਲੋਕ ਭਾਰਤ ਨੂੰ, ਭਾਰਤ ਦੀ ਪਹਿਚਾਣ ਨੂੰ, ਭਾਰਤੀ ਦੀ ਸੰਸਕ੍ਰਿਤੀ ਨੂੰ ਜਾਣਨਾ ਚਾਹ ਰਹੇ ਹਨ। ਕੋਰੋਨਾ ਦੇ ਸਮੇਂ ਦੁਨੀਆ ਦਾ ਹਰ ਦੇਸ਼ ਆਪਣੀਆਂ ਜ਼ਰੂਰਤਾਂ ਦੇ ਲਈ ਪਰੇਸ਼ਾਨ ਸੀ। ਲੇਕਿਨ, ਭਾਰਤ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਦੂਸਰੇ ਦੇਸ਼ਾਂ ਦੀ ਵੀ ਮਦਦ ਕਰ ਰਿਹਾ ਸੀ।
ਲਿਹਾਜ਼ਾ ਵਿਸ਼ਵ ਵਿੱਚ ਇੱਕ curiosity ਪੈਦਾ ਹੋਈ, ਕਿ ਆਖਰ ਭਾਰਤ ਦੇ ਉਹ ਕਿਹੜੇ ਸੰਸਕਾਰ ਹਨ ਜੋ ਸੰਕਟ ਵਿੱਚ ਵੀ ਸੇਵਾ ਦਾ ਸੰਕਲਪ ਪੈਦਾ ਕਰਦੇ ਹਨ। ਭਾਰਤ ਦੀ ਵਧਦੀ ਸਮਰੱਥਾ ਹੋਵੇ, ਭਾਰਤ ਦੀ G-20 ਪ੍ਰੈਜ਼ੀਡੈਂਸੀ ਹੋਵੇ, ਇਹ ਸਭ ਭਾਰਤ ਦੇ ਪ੍ਰਤੀ ਕੌਤੂਹਲ ਵਧਾ ਰਹੇ ਹਨ। ਇਸ ਨਾਲ ਸਾਡੇ ਜੋ humanities ਦੇ ਸਟੂਡੈਂਟਸ ਹਨ, ਉਨ੍ਹਾਂ ਦੇ ਲਈ ਅਨੇਕਾਂ ਨਵੇਂ ਅਵਸਰ ਪੈਦਾ ਹੋਣ ਲਗੇ ਹਨ। ਯੋਗ ਜਿਹਾ ਸਾਡਾ ਵਿਗਿਆਨ, ਸਾਡੀ ਸੰਸਕ੍ਰਿਤੀ, ਸਾਡੇ ਫੈਸਟੀਵਲ, ਸਾਡਾ ਲਿਟਰੇਚਰ, ਸਾਡੀ history, ਸਾਡਾ heritage, ਸਾਡੀਆਂ ਵਿਧਾਵਾਂ, ਸਾਡੇ ਵਿਅੰਜਨ, ਅੱਜ ਹਰ ਕਿਸੇ ਦੀ ਚਰਚਾ ਹੋ ਰਹੀ ਹੈ। ਹਰ ਕਿਸੇ ਦੇ ਲਈ ਨਵਾਂ ਆਕਰਸ਼ਣ ਪੈਦਾ ਹੋ ਰਿਹਾ ਹੈ। ਇਸ ਲਈ, ਉਨ੍ਹਾਂ ਭਾਰਤੀ ਨੌਜਵਾਨਾਂ ਦੀ ਡਿਮਾਂਡ ਵੀ ਵਧ ਰਹੀ ਹੈ ਜੋ ਵਿਸ਼ਵ ਨੂੰ ਭਾਰਤ ਬਾਰੇ ਦੱਸ ਸਕਣ, ਸਾਡੀਆਂ ਚੀਜ਼ਾਂ ਨੂੰ ਦੁਨੀਆ ਤੱਕ ਪਹੁੰਚਾ ਸਕਣ। ਅੱਜ democracy, equality ਅਤੇ mutual respect ਜਿਹੀਆਂ Indian values ਦੁਨੀਆ ਦੇ ਲਈ ਮਾਨਵੀ ਪੈਮਾਨਾ ਬਣ ਰਹੇ ਹਨ। ਗਵਰਮੈਂਟ ਫੌਰਮਸ ਤੋਂ ਲੈ ਕੇ diplomacy ਤੱਕ, ਕਈ ਖੇਤਰਾਂ ਵਿੱਚ ਭਾਰਤੀ ਨੌਜਵਾਨਾਂ ਦੇ ਲਈ ਲਗਾਤਾਰ ਨਵੇਂ ਮੌਕੇ ਬਣ ਰਹੇ ਹਨ। ਦੇਸ਼ ਵਿੱਚ ਹਿਸਟਰੀ, ਹੈਰੀਟੇਜ ਅਤੇ ਕਲਚਰ ਨਾਲ ਜੁੜੇ ਖੇਤਰਾਂ ਨੇ ਵੀ ਨੌਜਵਾਨਾਂ ਦੇ ਲਈ ਅਪਾਰ ਸੰਭਾਵਨਾਵਾਂ ਬਣਾ ਦਿੱਤੀਆਂ ਹਨ।
ਅੱਜ ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ tribal museums ਬਣ ਰਹੇ ਹਨ। ਪੀਐੱਮ-ਮਿਊਜ਼ੀਅਮ ਦੇ ਜ਼ਰੀਏ ਆਜ਼ਾਦ ਭਾਰਤ ਦੀ ਵਿਕਾਸ ਯਾਤਰਾ ਦੇ ਦਰਸ਼ਨ ਹੁੰਦੇ ਹਨ। ਅਤੇ ਤੁਹਾਨੂੰ ਇਹ ਜਾਣ ਕੇ ਵੀ ਚੰਗਾ ਲਗੇਗਾ ਕਿ ਦਿੱਲੀ ਵਿੱਚ ਵਿਸ਼ਵ ਦਾ ਸਭ ਤੋਂ ਬੜਾ ਹੈਰੀਟੇਜ ਮਿਊਜ਼ੀਅਮ- ‘ਯੁਗੇ ਯੁਗੀਨ ਭਾਰਤ’ ਇਹ ਵੀ ਬਣਨ ਜਾ ਰਿਹਾ ਹੈ। ਕਲਾ, ਸੰਸਕ੍ਰਿਤੀ ਅਤੇ ਇਤਿਹਾਸ ਨਾਲ ਜੁੜੇ ਨੌਜਵਾਨਾਂ ਦੇ ਲਈ ਪਹਿਲੀ ਵਾਰ passion ਨੂੰ profession ਬਣਾਉਣ ਦੇ ਇਤਨੇ ਅਵਸਰ ਪੈਦਾ ਹੋ ਰਹੇ ਹਨ। ਇਸੇ ਤਰ੍ਹਾਂ, ਅੱਜ ਦੁਨੀਆ ਵਿੱਚ ਭਾਰਤੀ ਟੀਚਰਸ ਦੀ ਅਲੱਗ ਪਹਿਚਾਣ ਬਣੀ ਹੈ। ਮੈਂ ਗਲੋਬਲ ਲੀਡਰਸ ਨਾਲ ਮਿਲਦਾ ਹਾਂ, ਉਨ੍ਹਾਂ ਵਿੱਚੋਂ ਕਈ ਆਪਣੇ ਕਿਸੇ ਨਾ ਕਿਸੇ ਇੰਡੀਅਨ ਟੀਚਰ ਨਾਲ ਜੁੜੇ ਕਿੱਸੇ ਦੱਸਦੇ ਹਨ ਅਤੇ ਬੜੇ ਗੌਰਵ ਨਾਲ ਦੱਸਦੇ ਹਨ।
ਭਾਰਤ ਦੀ ਇਹ ਸੌਫਟ ਪਾਵਰ ਇੰਡੀਅਨ ਯੂਥਸ ਦੀ ਸਕਸੈੱਸ ਸਟੋਰੀ ਬਣ ਸਕਦੀ ਹੈ। ਇਸ ਸਭ ਦੇ ਲਈ ਸਾਡੀਆਂ ਯੂਨੀਵਰਸਿਟੀਜ਼ ਨੂੰ, ਸਾਡੇ institutions ਨੂੰ ਤਿਆਰ ਹੋਣਾ ਹੈ, ਆਪਣੇ ਮਾਇੰਡਸੈੱਟ ਨੂੰ ਤਿਆਰ ਕਰਨਾ ਹੈ। ਹਰ ਯੂਨਿਵਰਸਿਟੀ ਨੂੰ ਆਪਣੇ ਲਈ ਇੱਕ ਰੋਡਮੈਪ ਬਣਾਉਣਾ ਹੋਵੇਗਾ, ਆਪਣੇ ਲਕਸ਼ਾਂ ਨੂੰ ਤੈਅ ਕਰਨਾ ਹੋਵੇਗਾ।
ਜਦੋਂ ਤੁਸੀਂ ਇਸ ਸੰਸਥਾਨ ਦੇ 125 ਵਰ੍ਹੇ ਮਨਾਓਂ, ਤਦ ਤੁਹਾਡੀ ਗਿਣਤੀ ਵਰਲਡ ਦੀ ਟੌਪ ਰੈਂਕਿੰਗ ਵਾਲੀਆਂ ਯੂਨੀਵਰਸਿਟੀਆਂ ਵਿੱਚ ਹੋਵੇ, ਇਸ ਦੇ ਲਈ ਆਪਣੇ ਪ੍ਰਯਾਸ ਵਧਾਓ। Future making innovations ਤੁਹਾਡੇ ਇੱਥੇ ਹੋਣ, ਦੁਨੀਆ ਦੇ ਬੈਸਟ ideas ਅਤੇ ਲੀਡਰਸ ਤੁਹਾਡੇ ਇੱਥੋਂ ਨਿਕਲਣ, ਇਸ ਦੇ ਲਈ ਤੁਹਾਨੂੰ ਲਗਾਤਾਰ ਕੰਮ ਕਰਨਾ ਹੋਵੇਗਾ।
ਲੇਕਿਨ ਇਤਨੇ ਸਾਰੇ ਬਦਲਾਵਾਂ ਦੇ ਦਰਮਿਆਨ, ਆਪ ਲੋਕ ਪੂਰੀ ਤਰ੍ਹਾਂ ਮਤ (ਨਾ) ਬਦਲ ਜਾਇਓ। ਕੁਝ ਬਾਤਾਂ ਵੈਸੇ ਹੀ ਛੱਡ ਦਿਓ ਭਾਈ। ਨੌਰਥ ਕੈਂਪਸ ਵਿੱਚ ਪਟੇਲ ਚੈਸਟ ਦੀ ਚਾਹ...ਨੂਡਲਸ...ਸਾਊਥ ਕੈਂਪਸ ਵਿੱਚ ਚਾਣਕਯਾਜ਼ ਦੇ ਮੋਮੋਜ਼...ਇਨ੍ਹਾਂ ਦਾ ਟੇਸਟ ਨਾ ਬਦਲ ਜਾਵੇ, ਇਹ ਵੀ ਤੁਹਾਨੂੰ Ensure ਕਰਨਾ ਹੋਵੇਗਾ।
ਸਾਥੀਓ,
ਜਦੋਂ ਅਸੀਂ ਆਪਣੇ ਜੀਵਨ ਵਿੱਚ ਕੋਈ ਲਕਸ਼ ਤੈਅ ਕਰਦੇ ਹਾਂ, ਤਾਂ ਉਸ ਦੇ ਲਈ ਪਹਿਲਾਂ ਸਾਨੂੰ ਆਪਣੇ ਮਨ-ਮਸਤਕ ਨੂੰ ਤਿਆਰ ਕਰਨਾ ਹੁੰਦਾ ਹੈ। ਇੱਕ ਰਾਸ਼ਟਰ ਦੇ ਮਨ-ਮਸਤਕ ਨੂੰ ਤਿਆਰ ਕਰਨ ਦੀ ਇਹ ਜ਼ਿੰਮੇਦਾਰੀ ਉਸ ਦੇ education institutes ਨੂੰ ਨਿਭਾਉਣੀ ਹੁੰਦੀ ਹੈ। ਸਾਡੀ ਨਵੀਂ ਜੈਨੇਰੇਸ਼ਨ future ready ਹੋਵੇ, ਉਹ challenges ਨੂੰ accept ਕਰਨ ਅਤੇ face ਕਰਨ ਦਾ temperament ਰੱਖਦੀ ਹੋਵੇ, ਇਹ ਸਿੱਖਿਆ ਸੰਸਥਾਨ ਦੇ ਵਿਜ਼ਨ ਅਤੇ ਮਿਸ਼ਨ ਨਾਲ ਹੀ ਸੰਭਵ ਹੁੰਦਾ ਹੈ।
ਮੈਨੂੰ ਵਿਸ਼ਵਾਸ ਹੈ, ਦਿੱਲੀ ਯੂਨੀਵਰਸਿਟੀ ਆਪਣੀ ਇਸ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਸੰਕਲਪਾਂ ਨੂੰ ਜ਼ਰੂਰ ਪੂਰਾ ਕਰੇਗੀ। ਇਸੇ ਦੇ ਨਾਲ, ਆਪ ਸਭ ਨੂੰ...ਇਸ ਸ਼ਤਾਬਦੀ ਵਰ੍ਹੇ ਦੀ ਯਾਤਰਾ ਨੂੰ ਜਿਸ ਪ੍ਰਕਾਰ ਨਾਲ ਤੁਸੀਂ ਅੱਗੇ ਵਧਾਇਆ ਹੈ, ਉਸ ਨੂੰ ਹੋਰ ਅਧਿਕ ਸਮਰੱਥਾ ਨਾਲ, ਹੋਰ ਅਧਿਕ ਸ਼ਾਨਦਾਰ ਤਰੀਕੇ ਨਾਲ, ਹੋਰ ਅਧਿਕ ਸੁਪਨਿਆਂ ਅਤੇ ਸੰਕਲਪਾਂ ਨੂੰ ਲੈ ਕੇ ਸਿੱਧੀ ਨੂੰ ਪ੍ਰਾਪਤ ਕਰਨ ਦਾ ਰਸਤਾ ਬਣਾਉਂਦੇ ਹੋਏ ਅੱਗੇ ਵਧੋਂ, ਸਿੱਧੀਆਂ ਤੁਹਾਡੇ ਕਦਮ ਚੁੰਮਦੀਆਂ ਰਹਿਣ, ਤੁਹਾਡੀ ਸਮਰੱਥਾ ਨਾਲ ਦੇਸ਼ ਵਧਦਾ ਰਹੇ। ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
ਧੰਨਵਾਦ!