"ਅੱਜ ਭਾਰਤ ਦੇ 75 ਵਰ੍ਹਿਆਂ ਦੀ ਸੰਸਦੀ ਯਾਤਰਾ ਨੂੰ ਯਾਦ ਕਰਨ ਅਤੇ ਯਾਦ ਰੱਖਣ ਦਾ ਮੌਕਾ ਹੈ"
"ਅਸੀਂ ਭਾਵੇਂ ਨਵੀਂ ਇਮਾਰਤ ਵਿੱਚ ਸ਼ਿਫਟ ਹੋ ਰਹੇ ਹਾਂ ਪਰ ਇਹ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਕਿਉਂਕਿ ਇਹ ਭਾਰਤੀ ਲੋਕਤੰਤਰ ਦੀ ਯਾਤਰਾ ਦਾ ਇੱਕ ਸੁਨਹਿਰੀ ਅਧਿਆਏ ਹੈ"
“ਅੰਮ੍ਰਿਤ ਕਾਲ ਦੀ ਪਹਿਲੀ ਰੋਸ਼ਨੀ ਵਿੱਚ ਨਵੀਨ ਆਤਮਵਿਸ਼ਵਾਸ, ਪ੍ਰਾਪਤੀਆਂ ਅਤੇ ਸਮਰੱਥਾਵਾਂ ਦਾ ਸੰਚਾਰ ਹੋ ਰਿਹਾ ਹੈ”
"ਭਾਰਤ ਨੂੰ ਆਪਣੀ ਪ੍ਰੈਜ਼ੀਡੈਂਸੀ ਦੇ ਦੌਰਾਨ ਜੀ20 ਵਿੱਚ ਅਫਰੀਕੀ ਸੰਘ ਨੂੰ ਸ਼ਾਮਲ ਕੀਤੇ ਜਾਣ 'ਤੇ ਹਮੇਸ਼ਾ ਮਾਣ ਰਹੇਗਾ"
"ਜੀ20 ਦੌਰਾਨ, ਭਾਰਤ 'ਵਿਸ਼ਵ ਮਿੱਤਰ' ਵਜੋਂ ਉਭਰਿਆ"
“ਸਦਨ ਦਾ ਸਮਾਵੇਸ਼ੀ ਮਾਹੌਲ ਲੋਕਾਂ ਦੀਆਂ ਇੱਛਾਵਾਂ ਦਾ ਪੂਰੀ ਤਾਕਤ ਨਾਲ ਪ੍ਰਗਟਾਵਾ ਕਰਦਾ ਰਿਹਾ ਹੈ”
"75 ਵਰ੍ਹਿਆਂ ਵਿੱਚ, ਸਭ ਤੋਂ ਵੱਡੀ ਪ੍ਰਾਪਤੀ ਆਪਣੀ ਸੰਸਦ ਵਿੱਚ ਆਮ ਨਾਗਰਿਕ ਦਾ ਲਗਾਤਾਰ ਵਧ ਰਿਹਾ ਭਰੋਸਾ ਹੈ”
“ਸੰਸਦ 'ਤੇ ਆਤੰਕਵਾਦੀ ਹਮਲਾ ਭਾਰਤ ਦੀ ਆਤਮਾ 'ਤੇ ਹਮਲਾ ਸੀ”
"ਭਾਰਤੀ ਲੋਕਤੰਤਰ ਦੇ ਸਾਰੇ ਉਤਰਾਅ-ਚੜ੍ਹਾਅ ਦੇਖਣ ਵਾਲਾ ਸਾਡਾ ਇਹ ਸਦਨ ਜਨਤਾ ਦੇ ਵਿਸ਼ਵਾਸ ਦਾ ਕੇਂਦਰ ਬਿੰਦੂ ਰਿਹਾ ਹੈ" ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਵਿਸ਼ੇਸ਼ ਸੈਸ

 

ਮਾਣਯੋਗ ਸਪੀਕਰ ਜੀ, ਦੇਸ਼ ਦੀ 75 ਵਰ੍ਹਿਆਂ ਦੀ ਸੰਸਦੀ ਯਾਤਰਾ, ਉਸ ਨੂੰ ਇੱਕ ਵਾਰ ਮੁੜ-ਯਾਦ ਕਰਨ ਦੇ ਲਈ ਅਤੇ ਨਵੇਂ ਸਦਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਪ੍ਰੇਰਕ ਪਲਾਂ ਨੂੰ ਇਤਿਹਾਸ ਦੀ ਮਹੱਤਵਪੂਰਨ ਘੜੀ ਨੂੰ ਯਾਦ ਕਰਦੇ ਹੋਏ ਅੱਗੇ ਵਧਣ ਦਾ ਇਹ ਅਵਸਰ.... ਅਸੀਂ ਸਾਰੇ ਇਸ ਇਤਿਹਾਸਿਕ ਭਵਨ ਤੋਂ ਵਿਦਾ ਲੈ ਰਹੇ ਹਾਂ। ਆਜ਼ਾਦੀ ਤੋਂ ਪਹਿਲੇ ਇਹ ਸਦਨ Imperial Legislative Council ਦਾ ਸਥਾਨ ਹੋਇਆ ਕਰਦਾ ਸੀ। ਆਜ਼ਾਦੀ ਦੇ ਬਾਅਦ ਇਹ ਸੰਸਦ ਭਵਨ ਦੇ ਰੂਪ ਵਿੱਚ ਇਸ ਨੂੰ ਪਹਿਚਾਣ ਮਿਲੀ। ਇਹ ਸਹੀ ਹੈ ਕਿ ਇਸ ਇਮਰਾਤ ਦੇ ਨਿਰਮਾਣ ਕਰਨ ਦਾ ਫੈਸਲਾ ਵਿਦੇਸ਼ੀ ਸਾਂਸਦਾਂ ਸੀ, ਲੇਕਿਨ ਇਹ ਗੱਲ ਅਸੀਂ ਕਦੇ ਨਹੀਂ ਭੁੱਲ ਸਕਦੇ ਹਾਂ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਇਸ ਭਵਨ ਦੇ ਨਿਰਮਾਣ ਵਿੱਚ ਪਸੀਨਾ ਮੇਰੇ ਦੇਸ਼ਵਾਸੀਆਂ ਦਾ ਲਗਿਆ ਸੀ, ਮਿਹਨਤ ਮੇਰੇ ਦੇਸ਼ਵਾਸੀਆਂ ਦੀ ਲਗੀ ਸੀ, ਅਤੇ ਪੈਸੇ ਵੀ ਮੇਰੇ ਦੇਸ਼ ਦੇ ਲੋਕਾਂ ਦੇ ਲਗੇ ਸਨ।

 

ਇਸ 75 ਵਰ੍ਹੇ ਦੀ ਸਾਡੀ ਯਾਤਰਾ ਨੇ ਅਨੇਕ ਲੋਕਤਾਂਤਰਿਕ ਪਰੰਪਰਾਵਾਂ ਅਤੇ ਪ੍ਰਕਿਰਿਆਵਾਂ ਦਾ ਉੱਤਮ ਤੋਂ ਉੱਤਮ ਸਿਰਜਣ ਕੀਤਾ ਹੈ। ਅਤੇ ਇਸ ਸਦਨ ਵਿੱਚ ਰਹਿੰਦੇ ਹੋਏ ਸਭ ਨੇ ਉਸ ਵਿੱਚ ਸਰਗਮਰਤਾ ਨਾਲ ਯੋਗਦਾਨ ਦਿੱਤ ਹੈ ਅਤੇ ਗਵਾਹ ਭਾਵ ਨਾਲ ਉਸ ਨੂੰ ਦੇਖਿਆ ਵੀ ਹੈ। ਅਸੀਂ ਭਲੇ ਹੀ ਨਵੇਂ ਭਵਨ ਵਿੱਚ ਜਾਵਾਂਗੇ, ਲੇਕਿਨ ਪੁਰਾਣਾ ਭਵਨ ਵੀ ਇਹ ਭਵਨ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ-ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ। ਇਹ ਭਾਰਤ ਦੇ ਲੋਕਤੰਤਰ ਦੀ ਸਵਰਣਿਮ ਯਾਤਰਾ ਦਾ ਇੱਕ ਮਹੱਤਵਪੂਰਨ ਅਧਿਆਏ ਹੈ ਜੋ ਸਾਰੀ ਦੁਨੀਆ ਨੂੰ ਭਾਰਤ ਦੀਆ ਰਗਾਂ ਵਿੱਚ ਲੋਕਤੰਤਰ ਦਾ ਸਮਰੱਥ ਕਿਵੇਂ ਹੈ, ਇਸ ਨੂੰ ਜਾਣੂ ਕਰਵਾਉਣ ਦਾ ਕੰਮ ਇਸ ਇਮਾਰਤ ਤੋਂ ਹੁੰਦਾ ਰਹੇਗਾ।

 

ਮਾਣਯੋਗ ਸਪੀਕਰ ਜੀ,

ਅੰਮ੍ਰਿਤਕਾਲ ਦੀ ਪ੍ਰਥਮ ਪ੍ਭਾ ਦਾ ਪ੍ਰਕਾਸ਼, ਰਾਸ਼ਟਰ ਵਿੱਚ ਇੱਕ ਨਵਾਂ ਵਿਸ਼ਵਾਸ, ਨਵਾਂ ਆਤਮਵਿਸ਼ਵਾਸ, ਨਵੀਂ ਉਮੰਗ, ਨਵੇਂ ਸੁਪਨੇ, ਨਵੇਂ ਸੰਕਲਪ, ਅਤੇ ਰਾਸ਼ਟਰ ਦਾ ਨਵਾਂ ਸਮਰੱਥ ਉਸ ਨੂੰ ਭਰ ਰਿਹਾ ਹੈ। ਚਾਰੋਂ ਤਰਫ ਅੱਜ ਭਾਰਤਵਾਸੀਆਂ ਦੀ ਉਪਲਬਧੀ ਦੀ ਚਰਚਾ ਹੋ ਰਹੀ ਹੈ ਅਤੇ ਮਾਣ ਦੇ ਨਾਲ ਹੋ ਰਹੀ ਹੈ। ਇਹ ਸਾਡੇ 75 ਸਾਲ ਦੇ ਸੰਸਦੀ ਇਤਿਹਾਸ ਦਾ ਇੱਕ ਸਮੂਹਿਕ ਪ੍ਰਯਤਨ ਦਾ ਪਰਿਣਾਮ ਹੈ। ਜਿਸ ਦੇ ਕਾਰਨ ਵਿਸ਼ਵ ਵਿੱਚ ਅੱਜ ਉਹ ਗੂੰਜ ਸੁਣਾਈ ਦੇ ਰਹੀ ਹੈ।

 

ਮਾਣਯੋਗ ਸਪੀਕਰ ਜੀ,

ਚੰਦਰਯਾਨ-3 ਦੀ ਸਫਲਤਾ ਨਾ ਸਿਰਫ ਪੂਰਾ ਭਾਰਤ, ਪੂਰਾ ਦੇਸ਼ ਅਭਿਭੂਤ ਹੈ। ਅਤੇ ਇਸ ਵਿੱਚ ਭਾਰਤ ਦੇ ਸਮਰੱਥ ਦਾ ਇੱਕ ਨਵਾਂ ਰੂਪ, ਜੋ ਆਧੁਨਿਕਤਾ ਨਾਲ ਜੁੜਿਆ ਹੈ, ਜੋ ਵਿਗਿਆਨ ਨਾਲ ਜੁੜਿਆ ਹੈ, ਜੋ ਟੈਕਨੋਲੋਜੀ ਨਾਲ ਜੁੜਿਆ ਹੈ, ਜੋ ਸਾਡੇ ਵਿਗਿਆਨੀਆਂ ਦੇ ਸਮਰੱਥ ਨਾਲ ਜੁੜਿਆ ਹੈ. ਜੋ 140 ਕਰੋੜ ਦੇਸ਼ਵਾਸੀਆਂ ਦੀ ਸੰਕਲਪ ਦੀ ਸ਼ਕਤੀ ਨਾਲ ਜੁੜਿਆ ਹੈ, ਉਹ ਦੇਸ਼ ਅਤੇ ਦੁਨੀਆ ‘ਤੇ ਇੱਕ ਨਵਾਂ ਪ੍ਰਭਾਵ ਪੈਦਾ ਕਰਨ ਵਾਲਾ ਹੈ। ਇਹ ਸਦਨ ਅਤੇ ਇਸ ਸਦਨ ਦੇ ਮਾਧਿਅਮ ਨਾਲ ਮੈਂ ਫਿਰ ਇੱਕ ਵਾਰ ਦੇਸ਼ ਦੇ ਵਿਗਿਆਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਟਿ-ਕੋਟਿ ਵਧਾਈਆਂ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

 

ਮਾਣਯੋਗ ਸਪੀਕਰ ਜੀ,

ਇਹ ਸਦਨ ਨੇ ਭੂਤਕਾਲ ਵਿੱਚ ਜਦੋਂ NAM ਦੀ ਸਮਿਟ ਹੋਈ ਸੀ, ਸਰਵਸੰਮੱਤੀ ਨਾਲ ਪ੍ਰਸਤਾਵ ਪਾਸ ਕਰਕੇ ਦੇਸ਼ ਇਸ ਪ੍ਰਯਤਨ ਨੂੰ ਸਰਾਹਿਆ ਸੀ। ਅੱਜ ਜੀ-20 ਦੀ ਸਫਲਤਾ ਨੂੰ ਵੀ ਆਪਣੇ ਸਰਵਸੰਮੱਤੀ ਨਾਲ ਸਰਾਹਿਆ ਹੈ। ਮੈਂ ਮੰਨਦਾ ਹਾਂ ਦੇਸ਼ਵਾਸੀਆਂ ਦਾ ਤੁਸੀਂ ਮਾਣ ਵਧਾਇਆ ਹੈ, ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਜੀ-20 ਦੀ ਸਫਲਤਾ 140 ਕਰੋੜ ਦੇਸ਼ਵਾਸੀਆਂ ਦੀ ਹੈ। ਇਹ ਭਾਰਤ ਦੀ ਸਫਲਤਾ ਹੈ, ਕਿਸੇ ਵਿਅਕਤੀ ਦੀ ਸਫਲਤਾ ਨਹੀਂ ਹੈ, ਕਿਸੇ ਦਲ ਦੀ ਸਫਲਤਾ ਨਹੀਂ ਹੈ। ਭਾਰਤ ਦੇ ਫੈਡਰਲ ਸਟ੍ਰਕਚਰ ਨੇ, ਭਾਰਤ ਦੀ ਵਿਵਿਧਤਾ ਨੇ 60 ਥਾਵਾਂ ‘ਤੇ 200 ਤੋਂ ਅਧਿਕ ਸਮਿਟ ਅਤੇ ਉਸ ਦੀ ਮੇਜ਼ਬਾਨੀ ਹਿੰਦੁਸਤਾਨ ਦੇ ਅਲੱਗ-ਅਲੱਗ ਰੰਗ-ਰੂਪ ਵਿੱਚ, ਦੇਸ਼ ਦੀਆਂ ਅਲੱਗ-ਅਲੱਗ ਸਰਕਾਰਾਂ ਵਿੱਚ ਬਹੁਤ ਆਨ-ਬਾਨ-ਸ਼ਾਨ ਨਾਲ ਕੀਤੀ ਅਤੇ ਇਹ ਪ੍ਰਭਾਵ ਪੂਰੇ ਵਿਸ਼ਵ ਭਰ ਦੇ ਮੰਚ ‘ਤੇ ਪਿਆ ਹੋਇਆ ਹੈ। ਇਹ ਸਾਡੇ ਸਭ ਦੇ ਲਈ ਸੈਲੀਬ੍ਰੇਟ ਕਰਨ ਵਾਲਾ ਵਿਸ਼ਾ ਹੈ। ਦੇਸ਼ ਦੇ ਗੌਰਵ-ਗਾਨ ਨੂੰ ਵਧਾਉਣ ਵਾਲਾ ਹੈ। ਅਤੇ ਜਿਵੇਂ ਤੁਸੀਂ ਜ਼ਿਕਰ ਕੀਤਾ, ਭਾਰਤ ਇਸ ਗੱਲ ਦੇ ਲਈ ਮਾਣ ਕਰੇਗਾ, ਜਦੋਂ ਭਾਰਤ ਪ੍ਰਧਾਨ ਰਿਹਾ, ਉਸ ਸਮੇਂ ਅਫਰੀਕਨ ਯੂਨੀਅਨ ਇਸ ਦਾ ਮੈਂਬਰ ਬਣੀ। ਮੈਂ ਉਸ ਇਮੋਸ਼ਨਲ ਪਲ ਨੂੰ ਭੁੱਲ ਨਹੀਂ ਸਕਦਾ ਹਾਂ, ਜਦੋਂ ਅਫਰੀਕਨ ਯੂਨੀਅਨ ਦਾ ਐਲਾਨ ਹੋਇਆ, ਅਤੇ ਅਫਰੀਕਨ ਯੂਨੀਅਨ ਦੇ ਪ੍ਰੈਜੀਡੈਂਟ ਉਨ੍ਹਾਂ ਨੇ ਕਿਹਾ ਕਿ ਮੇਰੇ ਜੀਵਨ ਵਿੱਚ ਅਜਿਹੇ ਪਲ ਸਨ ਕਿ ਸ਼ਾਇਦ ਮੈਂ ਬੋਲਦੇ-ਬੋਲਦੇ ਰੋ ਪਵਾਂਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨੀ ਵੱਡੀ ਆਕਾਂਖਿਆ ਅਤੇ ਆਸ਼ਾਵਾਂ ਪੂਰੀ ਕਰਨ ਦਾ ਕੰਮ ਭਾਰਤ ਦੀ ਕਿਸਮਤ ਵਿੱਚ ਆਇਆ। 

 

ਮਾਣਯੋਗ ਸਪੀਕਰ ਜੀ,

ਭਾਰਤ ਦੇ ਪ੍ਰਤੀ ਸ਼ੱਕ ਕਰਨ ਦਾ ਇੱਕ ਸੁਭਾਅ ਕਈ ਲੋਕਾਂ ਦਾ ਬਣਿਆ ਹੋਇਆ ਹੈ ਅਤੇ ਜਦੋਂ ਆਜ਼ਾਦੀ ਮਿਲੀ ਤਦ ਤੋਂ ਚਲ ਰਿਹਾ ਹੈ। ਇਸ ਵਾਰ ਵੀ ਇਹੀ ਸੀ। ਕੋਈ declaration ਨਹੀਂ ਹੋਵੇਗਾ, ਅਸੰਭਵ ਹੈ। ਲੇਕਿਨ ਇਹ ਭਾਰਤ ਦੀ ਤਾਕਤ ਹੈ, ਉਹ ਵੀ ਹੋਇਆ ਅਤੇ ਵਿਸ਼ਵ ਸਰਵਸੰਮੱਤੀ ਨਾਲ ਇੱਕ ਸਾਂਝਾ ਐਲਾਨ ਪੱਤਰ ਲੈ ਕੇ ਅੱਗੇ ਨੂੰ ਰੋਡਮੈਪ ਲੇ ਕੇ ਇੱਥੋਂ ਤੋਂ ਸ਼ੁਰੂ ਹੋਇਆ ਹੈ।

 

ਅਤੇ ਸਪੀਕਰ ਜੀ,

ਤੁਹਾਡੀ ਅਗਵਾਈ ਵਿੱਚ ਕਿਉਂਕਿ ਭਾਰਤ ਦੀ ਪ੍ਰਧਾਨਗੀ ਨਵੰਬਰ ਦੇ ਆਖਿਰੀ ਦਿਨ ਤੱਕ ਹੈ, ਇਸ ਲਈ ਹੁਣ ਸਾਡੇ ਕੋਲ ਜੋ ਸਮਾਂ ਹੈ, ਉਸ ਦਾ ਉਪਯੋਗ ਅਸੀਂ ਕਰਨ ਵਾਲੇ ਹਾਂ, ਅਤੇ ਤੁਹਾਡੀ ਪ੍ਰਧਾਨਗੀ ਵਿੱਚ ਦੁਨੀਆ ਭਰ ਦੇ ਇਹ ਜੋ ਜੀ-20 ਦੇ ਮੈਂਬਰ ਹਨ, ਪੀ-20 ਪਾਰਲੀਆਮੈਂਟ ਦੇ ਸਪੀਕਰਸ ਦੀ ਇੱਕ ਸਮਿਟ ਦੀ ਜਿਵੇਂ ਤੁਸੀਂ ਐਲਾਨ ਕੀਤਾ, ਸਰਕਾਰ ਦਾ ਤੁਹਾਡੇ ਇਨ੍ਹਾਂ ਪ੍ਰਯਤਨਾਂ ਨੂੰ ਪੂਰਾ ਸਮਰਥਨ ਰਹੇਗਾ, ਪੂਰਾ ਸਹਿਯੋਗ ਰਹੇਗਾ।

 

ਮਾਣਯੋਗ ਸਪੀਕਰ ਜੀ,

ਸਾਡੇ ਸਭ ਦੇ ਲਈ ਮਾਣ ਦੀ ਗੱਲ ਹੈ, ਅੱਜ ਭਾਰਤ ਵਿਸ਼ਵਮਿਤ੍ਰ ਦੇ ਰੂਪ ਵਿੱਚ ਆਪਣੀ ਜਗ੍ਹਾ ਬਣਾ ਪਾਇਆ ਹੈ। ਪੂਰਾ ਵਿਸ਼ਵ ਭਾਰਤ ਵਿੱਚ ਆਪਣਾ ਮਿੱਤਰ ਖੋਜ ਰਿਹਾ ਹੈ, ਪੂਰਾ ਵਿਸ਼ਵ ਭਾਰਤ ਦੀ ਮਿੱਤਰਤਾ ਨੂੰ ਅਨੁਭਵ ਕਰ ਰਿਹਾ ਹੈ। ਅਤੇ ਉਸ ਦਾ ਮੂਲ ਕਾਰਨ ਹੈ ਸਾਡੇ ਜੋ ਸੰਸਕਾਰ ਹਨ, ਵੇਦ ਤੋਂ ਵਿਵੇਕਾਨੰਦ ਤੱਕ ਜੋ ਅਸੀਂ ਪਾਇਆ ਹੈ, ‘ਸਬਕਾ ਸਾਥ, ਸਬਕਾ ਵਿਕਾਸ’ ਦਾ ਮੰਤਰ ਅੱਜ ਵਿਸ਼ਵ ਨੂੰ ਸਾਨੂੰ ਇਕੱਠੇ ਲਿਆਉਣ ਵਿੱਚ ਜੋੜ ਰਿਹਾ ਹੈ।

 

ਮਾਣਯੋਗ ਸਪੀਕਰ ਜੀ,

ਇਹ ਸਦਨ ਤੋਂ ਵਿਦਾਈ ਲੈਣਾ, ਬਹੁਤ ਹੀ ਭਾਵੁਕ ਪਲ ਹੈ ਪਰਿਵਾਰ ਵੀ ਅਗਰ ਪੁਰਾਣਾ ਘਰ ਛੱਡ ਕੇ ਨਵੇਂ ਘਰ ਜਾਂਦਾ ਹੈ ਤਾਂ ਬਹੁਤ ਸਾਰੀਆਂ ਯਾਦਾਂ ਕੁਝ ਪਲ ਦੇ ਲਈ ਉਸ ਨੂੰ ਝੰਝੋੜ ਦਿੰਦੀਆਂ ਹਨ ਅਤੇ ਅਸੀਂ ਜਦੋਂ ਇਹ ਸਦਨ ਨੂੰ ਛੱਡ ਕੇ ਜਾ ਰਹੇ ਹਾਂ ਤਾਂ ਸਾਡਾ ਮਨ-ਮਸ਼ਤਿਸ਼ਕ ਵੀ ਉਨ੍ਹਾਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ, ਅਨੇਕਾਂ ਯਾਦਾਂ ਨਾਲ ਭਰਿਆ ਹੈ। ਖੱਟੇ-ਮਿੱਠੇ ਅਨੁਭਵ ਵੀ ਕਰ ਰਹੇ ਹਾਂ, ਨੋਕ-ਝੋਂਕ ਵੀ ਰਹੀ ਹੈ, ਕਦੇ ਸੰਘਰਸ਼ ਦਾ ਮਾਹੌਲ ਵੀ ਰਿਹਾ ਹੈ ਤਾਂ ਕਦੇ ਇਸੇ ਸਦਨ ਵਿੱਚ ਉਤਸਵ ਅਤੇ ਉਮੰਗ ਦਾ ਮਾਹੌਲ ਵੀ ਰਿਹਾ ਹੈ। ਇਹ ਸਾਰੀਆਂ ਯਾਦਾਂ ਸਾਡੇ ਨਾਲ ਸਾਡੀ ਸਭਦੀ ਸਾਂਝੀਆਂ ਯਾਦਾਂ ਹਨ, ਇਹ ਸਾਡੀ ਸਭ ਦੀ ਸਾਂਝੀ ਵਿਰਾਸਤ ਹੈ ਅਤੇ ਇਸ ਲਈ ਇਸ ਦਾ ਮਾਣ ਵੀ ਸਾਡਾ ਸਭ ਦਾ ਸਾਂਝਾ ਹੈ। ਆਜ਼ਾਦ ਭਾਰਤ ਦੇ ਨਵਨਿਰਮਾਣ ਨਾਲ ਜੁੜੀ ਹੋਈ ਅਨੇਕ ਘਟਨਾਵਾਂ ਇਨ੍ਹਾਂ 75 ਵਰ੍ਹਿਆਂ ਵਿੱਚ ਇੱਥੋਂ ਸਦਨ ਵਿੱਚ ਆਕਾਰ ਲੈਂਦੀ ਹੋਈ ਅਸੀਂ ਦੇਖੀਆਂ ਹਨ। ਅੱਜ ਅਸੀਂ ਜਦੋਂ ਇਸ ਸਦਨ ਨੂੰ ਛੱਡ ਕੇ ਨਵੇਂ ਸਦਨ ਦੇ ਵੱਲ ਪ੍ਰਸਥਾਨ ਕਰਨ ਵਾਲੇ ਹਾਂ ਤਦ ਭਾਰਤ ਦੇ ਸਧਾਰਣ ਮਾਨਵੀ ਦੀਆਂ ਭਾਵਨਾਵਾਂ ਨੂੰ ਜਿੱਥੇ ਜੋ ਆਦਰ ਮਿਲਿਆ ਹੈ, ਸਨਮਾਨ ਮਿਲਿਆ ਹੈ ਉਸ ਦੀ ਅਭਿਵਿਅਕਤੀ ਦਾ ਵੀ ਇਹ ਅਵਸਰ ਹੈ।

 

ਅਤੇ ਇਸ ਲਈ ਮਾਣਯੋਗ ਸਪੀਕਰ ਜੀ,

ਮੈਂ ਪਹਿਲੀ ਵਾਰ ਜਦੋਂ ਸੰਸਦ ਦਾ ਮੈਂਬਰ ਬਣਿਆ ਅਤੇ ਪਹਿਲੀ ਵਾਰ ਇੱਕ ਸੰਸਦ ਦੇ ਰੂਪ ਵਿੱਚ ਇਸ ਭਵਨ ਵਿੱਚ ਮੈਂ ਪ੍ਰਵੇਸ਼ ਕੀਤਾ ਤਾਂ ਸਹਿਜ ਤੌਰ ‘ਤੇ ਮੈਂ ਇਸ ਸੰਸਦ ਭਵਨ ਦੇ ਦਵਾਰ ‘ਤੇ ਆਪਣਾ ਸ਼ੀਸ਼ ਝੁਕਾ ਕੇ ਇਸ ਲੋਕਤੰਤਰ ਦੇ ਮੰਦਿਰ ਨੂੰ ਸ਼ਰਧਾਭਾਵ ਨਾਲ ਨਮਨ ਕਰਦੇ ਹੋਏ ਮੈਂ ਪੈਰ ਰੱਖਿਆ ਸੀ। ਉਹ ਪਲ ਮੇਰੇ ਲਈ ਭਾਵਨਾਵਾਂ ਨਾਲ ਭਰਿਆ ਹੋਇਆ ਸੀ, ਮੈਂ ਕਲਪਨਾ ਨਹੀਂ ਕਰ ਸਕਦਾ ਸੀ ਲੇਕਿਨ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ, ਭਾਰਤ ਦੇ ਸਧਾਰਣ ਮਾਨਵੀ ਦੀ ਲੋਕਤੰਤਰ ਦੇ ਪ੍ਰਤੀ ਸ਼ਰਧਾ ਦਾ ਪ੍ਰਤੀਬਿੰਬ ਹੈ ਕਿ ਰੇਲਵੇ ਪਲੈਟਫਾਰਮ ‘ਤੇ ਗੁਜਾਰਾ ਕਰਨ ਵਾਲਾ ਇੱਕ ਗ਼ਰੀਬ ਪਰਿਵਾਰ ਦਾ ਬੱਚਾ ਪਾਰਲੀਆਮੈਂਟ ਪਹੁੰਚ ਗਿਆ। ਮੈਂ ਕਦੇ ਕਲਪਨਾ ਤੱਕ ਨਹੀਂ ਕੀਤੀ ਸੀ ਕਿ ਦੇਸ਼ ਮੈਨੂੰ ਇੰਨਾ ਸਨਮਨ ਦੇਵੇਗਾ, ਇੰਨਾ ਅਸ਼ੀਰਵਾਦ ਦੇਵੇਗਾ, ਇੰਨਾ ਪਿਆਰ ਦੇਵੇਗਾ ਸੋਚਿਆ ਨਹੀਂ ਸੀ ਸਪੀਕਰ ਜੀ।

 

ਮਾਣਯੋਗ ਸਪੀਕਰ ਜੀ,

ਸਾਡੇ ਵਿੱਚੋਂ ਬਹੁਤ ਲੋਕ ਹਨ ਜੋ ਸੰਸਦ ਭਵਨ ਦੇ ਅੰਦਰ ਜੋ ਚੀਜ਼ਾਂ ਲਿੱਖੀਆਂ ਗਈਆਂ ਹਨ ਉਸ ਨੂੰ ਪੜ੍ਹਦੇ ਵੀ ਰਹਿੰਦੇ ਹਨ ਕਦੇ-ਕਦੇ ਉਸ ਦਾ ਜ਼ਿਕਰ ਵੀ ਕਰਦੇ ਹਨ। ਸਾਡੇ ਇੱਥੇ ਸੰਸਦ ਭਵਨ ਦੇ ਪ੍ਰਵੇਸ਼ ਦਵਾਰ ‘ਤੇ ਇੱਕ ਚਾਂਗਦੇਵ ਦੇ ਉਪਦੇਸ਼ ਦਾ ਇੱਕ ਵਾਕ ਹੈ ਲੋਕਦਵਾਰਮ ਕਰਕੇ ਪੂਰਾ ਵਾਕ ਹੈ। ਉਸ ਦਾ ਮਤਲਬ ਇਹ ਹੁੰਦਾ ਹੈ ਕਿ ਜਨਤਾ ਦੇ ਲਈ ਦਰਵਾਜ਼ੇ ਖੋਲੋ ਅਤੇ ਦੇਖੋ ਕਿ ਕਿਵੇਂ ਉਹ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਦੀ ਹੈ, ਸਾਡੇ ਰਿਸ਼ੀਆਂ-ਮੁਨੀਆਂ ਨੇ ਇਹ ਲਿਖਿਆ ਹੋਇਆ ਹੈ, ਸਾਡੇ ਪ੍ਰਵੇਸ਼ ਦਵਾਰ ‘ਤੇ ਲਿਖਿਆ ਹੋਇਆ ਹੈ। ਅਸੀਂ ਸਾਰੇ ਅਤੇ ਸਾਡੇ ਪਹਿਲੇ ਜੋ ਇੱਥੇ ਰਹੇ ਹਨ ਉਹ ਵੀ ਇਸ ਸਤਿਅਤਾ ਦੇ ਗਵਾਹ ਹਨ।

 

ਮਾਣਯੋਗ ਸਪੀਕਰ ਜੀ,

ਸਮਾਂ ਰਹਿੰਦੇ ਜਿਵੇਂ-ਜਿਵੇਂ ਵਕਤ ਬਦਲਦਾ ਗਿਆ ਇਹ ਸਾਡੇ ਸਦਨ ਦੀ ਸੰਰਚਨਾ ਵੀ ਨਿਰੰਤਰ ਬਦਲਦੀ ਰਹੀ ਹੈ ਅਤੇ ਅਧਿਕ ਸਮਾਵੇਸ਼ੀ ਬਣਦੀ ਗਈ ਹੈ। ਸਮਾਜ ਦੇ ਹਰ ਵਰਗ ਦਾ ਪ੍ਰਤੀਨਿਧੀ ਵਿਵਧਤਾਵਾਂ ਨਾਲ ਭਰਿਆ ਹੋਇਆ ਇਸ ਸਦਨ ਵਿੱਚ ਨਜ਼ਰ ਆਉਂਦਾ ਹੈ, ਅਨੇਕ ਭਾਸ਼ਾਵਾਂ ਹਨ, ਅਨੇਕ ਬੋਲੀਆਂ ਹਨ, ਅਨੇਕ ਖਾਣ-ਪਾਨ ਹਨ, ਸਦਨ ਦੇ ਅੰਦਰ ਸਭ ਕੁਝ ਹੈ ਅਤੇ ਸਮਾਜ ਦੇ ਸਾਰੇ ਤਬਕੇ ਦੇ ਲੋਕ ਚਾਹੇ ਉਹ ਸਮਾਜਿਕ ਰਚਨਾ ਦੇ ਹੋਣ, ਚਾਹੇ ਆਰਥਿਕ ਰਚਨਾ ਦੇ ਹੋਣ, ਚਾਹੇ ਪਿੰਡ ਜਾਂ ਸ਼ਹਿਰ ਦੇ ਹੋਣ ਇੱਕ ਪ੍ਰਕਾਰ ਨਾਲ ਪੂਰਨਰੂਪ ਨਾਲ ਸਮਾਵੇਸ਼ੀ ਵਾਤਾਵਰਣ ਸਦਨ ਵਿੱਚ ਪੂਰੀ ਤਾਕਤ ਦੇ ਨਾਲ ਜਨਸਧਾਰਣ ਦੀ ਇੱਛਾ, ਆਕਾਂਖਿਆਵਾਂ ਨੂੰ ਪ੍ਰਗਟ ਕਰਦਾ ਰਿਹਾ ਹੈ। ਦਲਿਤ ਹੋਣ, ਪੀੜਤ ਹੋਣ, ਆਦਿਵਾਸੀ ਹੋਣ, ਪਿਛੜੇ ਹੋਣ, ਮਹਿਲਾਵਾਂ ਹੋਣ, ਹਰ ਨੇ ਹਰ ਇੱਕ ਦਾ ਹੌਲੀ-ਹੌਲੀ-ਹੌਲੀ ਯੋਗਦਾਨ ਵਧਦਾ ਚਲਾ ਗਿਆ ਹੈ। 

 

ਮਾਣਯੋਗ ਸਪੀਕਰ ਜੀ,

ਸ਼ੁਰੂ ਵਿੱਚ ਮਹਿਲਾਵਾਂ ਦੀ ਸੰਖਿਆ ਘੱਟ ਸੀ ਲੇਕਿਨ ਹੌਲੀ-ਹੌਲੀ ਮਾਤਾਵਾਂ-ਭੈਣਾਂ ਨੇ ਵੀ ਇਸ ਸਦਨ ਦੀ ਗਰਿਮਾ ਨੂੰ ਵਧਾਇਆ ਹੈ, ਇਸ ਸਦਨ ਦੀ ਗਰਿਮਾ ਵਿੱਚ ਬਹੁਤ ਵੱਡਾ ਬਦਲਾਵ ਲਿਆਉਣ ਵਿੱਚ ਉਨ੍ਹਾਂ ਦਾ ਯੋਗਦਾਨ ਰਿਹਾ ਹੈ।

 

ਮਾਣਯੋਗ ਸਪੀਕਰ ਜੀ,

ਸ਼ੁਰੂ ਤੋਂ ਹੁਣ ਤੱਕ ਇੱਕ ਮੋਟਾ-ਮੋਟਾ ਹਿਸਾਬ ਲਗਾਉਂਦਾ ਸੀ ਕਰੀਬ-ਕਰੀਬ ਸਾਢੇ ਸੱਤ ਹਜ਼ਾਰ ਤੋਂ ਅਧਿਕ ਜਨਪ੍ਰਤੀਨਿਧੀ ਦੋਨਾਂ ਸਦਨਾਂ ਵਿੱਚ ਮਿਲਾ ਕੇ ਯੋਗਾਦਨ ਦੇ ਚੁੱਕੇ ਹਨ ਇਤਨੇ ਸਾਲਾਂ ਵਿੱਚ ਸਾਢੇ ਸੱਤ ਹਜ਼ਾਰ ਤੋਂ ਕਰੀਬ-ਕਰੀਬ ਜ਼ਿਆਦਾ। ਇਸ ਕਾਲਖੰਡ ਵਿੱਚ ਕਰੀਬ 600 ਮਹਿਲਾ ਸਾਂਸਦਾਂ ਨੇ ਵੀ ਇਸ ਸਦਨ ਦੀ ਗਰਿਮਾ ਨੂੰ ਵਧਾਇਆ ਹੈ ਦੋਨਾਂ ਸਦਨਾਂ ਵਿੱਚ।

 

ਅਤੇ ਮਾਣਯੋਗ ਸਪੀਕਰ ਜੀ,

ਹੁਣ ਜਾਣਦੇ ਹਾਂ ਕਿ ਸਦਨ ਵਿੱਚ ਮਾਣਯੋਗ ਇੰਦਰਜੀਤ ਗੁਪਤਾ ਜੀ 43 ਈਅਰ ਅਗਰ ਮੇਰੀ ਗਲਤੀ ਨਹੀਂ ਹੋਵੇ ਤਾਂ 43 ਈਅਰ, ਇਸ ਸਦਨ ਵਿੱਚ ਲੰਬਾ ਸਮਾਂ ਬੈਠ ਕੇ ਇਸ ਸਦਨ ਦੇ ਗਵਾਹ ਬਣਨ ਦਾ ਉਨ੍ਹਾਂ ਨੂੰ ਸੁਭਾਗ ਮਿਲਿਆ। ਅਤੇ ਇਹੀ ਸਦਨ ਹੈ ਮਾਣਯੋਗ ਸਪੀਕਰ ਜੀ ਜਿੱਥੇ ਸ਼ਤੀਗੁਰ ਰਹਮਾਨ ਜੀ 93 ਦੀ ਏਜ ਵਿੱਚ ਵੀ ਸਦਨ ਵਿੱਚ ਆਪਣਾ ਯੋਗਦਾਨ ਦਿੰਦੇ ਰਹੇ ਜਦਕਿ ਉਨ੍ਹਾਂ ਦੀ ਉਮਰ 93 ਸੀ। ਅਤੇ ਮਾਣਯੋਗ ਸਪੀਕਰ ਜੀ, ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ ਕਿ 25 ਸਾਲ ਦੀ ਉਮਰ ਦੀ ਚੰਦਰਾਣੀ ਮੁਰਮੂ ਇਸ ਸਦਨ ਦੀ ਮੈਂਬਰ ਬਣੀ ਸੀ, ਸਿਰਫ 25 ਸਾਲ ਦੀ ਉਮਰ ਦੀ, ਸਭ ਤੋਂ ਛੋਟੀ ਉਮਰ ਦੀ ਮੈਂਬਰ ਬਣੀ ਸੀ।

 

ਮਾਣਯੋਗ ਸਪੀਕਰ ਮਹੋਦਯ,

ਬਹਿਸ, ਵਿਵਾਦ, ਵਿਅੰਗ ਇਹ ਸਭ ਕੁਝ ਅਸੀਂ ਸਾਰਿਆਂ ਨੇ ਅਨੁਭਵ ਕੀਤਾ ਹੈ ਅਸੀਂ ਸਾਰਿਆਂ ਨੇ initiate ਵੀ ਕੀਤਾ ਹੈ ਕਿ ਕੋਈ ਬਾਕੀ ਨਹੀਂ ਹੈ। ਲੇਕਿਨ ਉਸ ਦੇ ਬਾਵਜੂਦ ਵੀ ਸ਼ਾਇਦ ਜੋ ਪਰਿਵਾਰ ਭਾਵ ਸਾਡੇ ਲੋਕਾਂ ਦੇ ਵਿੱਚ ਰਿਹਾ ਹੈ, ਸਾਡੇ ਪਹਿਲੇ ਦੀਆਂ ਪੀੜ੍ਹੀਆਂ ਵਿੱਚ ਵੀ ਰਿਹਾ ਹੈ, ਜੋ ਲੋਕ ਪ੍ਰਚਾਰ ਮਾਧਿਅਮਾਂ ਨਾਲ ਸਾਡੇ ਇੱਥੇ ਦਾ ਰੂਪ ਦੇਖਦੇ ਹਨ ਅਤੇ ਬਾਹਰ ਨਿਕਲਦੇ ਹੀ ਸਾਡਾ ਜੋ ਅਪਣਾਪਨ ਹੁੰਦਾ ਹੈ, ਪਰਿਵਾਰ ਭਾਵ ਹੁੰਦਾ ਹੈ ਉਹ ਇੱਕ ਅਲੱਗ ਹੀ ਉਚਾਈ ‘ਤੇ ਲੈ ਜਾਂਦਾ ਹੈ ਇਹ ਵੀ ਇਸ ਸਦਨ ਦੀ ਤਾਕਤ ਹੈ। ਇੱਕ ਪਰਿਵਾਰ ਭਾਵ ਅਤੇ ਉਸ ਦੇ ਨਾਲ-ਨਾਲ ਅਸੀਂ ਕਦੇ ਕੜਵਾਹਟ ਪਾਲ ਕੇ ਨਹੀਂ ਜਾਂਦੇ, ਅਸੀਂ ਉਸੇ ਪਿਆਰ ਨਾਲ ਸਦਨ ਛੱਡਣ ਦੇ ਕਈ ਵਰ੍ਹਿਆਂ ਦੇ ਬਾਅਦ ਵੀ ਮਿਲ ਜਾਵੇ ਤਾਂ ਵੀ ਉਸ ਪਿਆਰ ਨੂੰ ਕਦੇ ਭੁੱਲਦੇ ਨਹੀਂ ਹਾਂ, ਉਸ ਸਨੇਹ ਭਰੇ ਦਿਨਾਂ ਨੂੰ ਭੁੱਲਦੇ ਨਹੀਂ ਹਾਂ, ਉਹ ਮੈਂ ਅਨੁਭਵ ਕਰ ਸਕਦਾ ਹਾਂ।

 

ਮਾਣਯੋਗ ਸਪੀਕਰ ਜੀ,

ਸਾਡੇ ਪਹਿਲੇ ਵੀ ਅਤੇ ਵਰਤਮਾਨ ਵੀ ਕਈ ਵਾਰ ਦੇਖਿਆ ਹੈ ਕਿ ਅਨੇਕ ਸੰਕਟਾਂ ਦੇ ਬਾਵਜੂਦ ਵੀ, ਅਨੇਕ ਅਸੁਵਿਧਾਵਾਂ ਦੇ ਬਾਵਜੂਦ ਵੀ ਸੰਸਦ ਸਦਨ ਵਿੱਚ ਆਏ ਹਨ ਅਤੇ ਉਨ੍ਹਾਂ ਨੇ ਸ਼ਰੀਰਕ ਪੀੜਾ ਵੀ ਸਹੀ ਹੋਵੇ ਤਾਂ ਵੀ ਸਦਨ ਵਿੱਚ ਇੱਕ ਸਾਂਸਦ ਦੇ ਰੂਪ ਵਿੱਚ, ਜਨਪ੍ਰਤੀਨਿਧੀ ਦੇ ਰੂਪ ਵਿੱਚ ਆਪਣਾ ਕਰਤਵ ਨਿਭਾਇਆ ਹੈ, ਅਜਿਹੀ ਅਨੇਕ ਘਟਨਾਵਾਂ ਅੱਜ ਸਾਡੇ ਸਾਹਮਣੇ ਹਨ। ਗੰਭੀਰ-ਗੰਭੀਰ ਬਿਮਾਰੀਆਂ ਦੇ ਬਾਵਜੂਦ ਵੀ ਕੋਈ ਵ੍ਹੀਲਚੇਅਰ ਵਿੱਚ ਆਉਣ ਪਿਆ, ਕਿਸੇ ਨੂੰ ਡਾਕਟਰਾਂ ਨੂੰ ਬਾਹਰ ਖੜਾ ਰੱਖ ਕੇ ਅੰਦਰ ਆਉਣ ਪਿਆ ਲੇਕਿਨ ਸਾਰੇ ਸਾਂਸਦਾਂ ਨੇ ਕਦੇ ਨਾ ਕਦੇ ਇਸ ਪ੍ਰਕਾਰ ਨਾਲ ਆਪਣੀ ਭੂਮਿਕਾ ਨਿਭਾਈ ਹੈ।

 

ਕੋਰੋਨਾ ਕਾਲ ਸਾਡੇ ਸਾਹਮਣੇ ਉਦਾਹਰਣ ਹੈ ਹਰ ਪਰਿਵਾਰ ਵਿੱਚ ਰਹਿੰਦਾ ਸੀ ਕਿਤੇ ਬਾਹਰ ਜਾਈਏ ਤਾਂ ਮੌਤ ਨੂੰ ਬੁਲਾਵਾ ਨਾ ਦੇ ਦਈਏ, ਉਸ ਦੇ ਬਾਵਜੂਦ ਵੀ ਸਾਡੇ ਮਾਣਯੋਗ ਸਾਂਸਦ ਦੋਨਾਂ ਸਦਨ ਵਿੱਚ ਕੋਰੋਨਾ ਕਾਲ ਦੇ ਇਸ ਸੰਕਟ ਦੀ ਘੜੀ ਵਿੱਚ ਵੀ ਸਦਨ ਵਿੱਚ ਆਏ, ਆਪਣਾ ਕਰਤੱਵ ਨਿਭਾਇਆ। ਅਸੀਂ ਰਾਸ਼ਟਰ ਦਾ ਕੰਮ ਰੁਕਣ ਨਹੀਂ ਦਿੱਤਾ ਜ਼ਰੂਰਤ ਪਈ, ਡਿਸਟੈਂਸ ਰੱਖਣਾ ਵੀ ਸੀ ਅਤੇ ਵਾਰ-ਵਾਰ ਟੈਸਟਿੰਗ ਵੀ ਕਰਵਾਉਣੀ ਪੈਂਦੀ ਸੀ। ਸਦਨ ਵਿੱਚ ਆਉਂਦੇ ਸੀ ਲੇਕਿਨ ਮਾਸਕ ਪਹਿਣਨਾ ਪੈਂਦਾ ਸੀ। ਬੈਠਣ ਦੀ ਰਚਨਾ ਵੀ ਅਲੱਗ-ਅਲੱਗ ਕੀਤੀ, ਸਮਾਂ ਵੀ ਬਦਲਿਆ ਗਿਆ। ਹਰ ਚੀਜ਼ ਦੇ ਨਾਲ ਰਾਸ਼ਟਰ ਦਾ ਕੰਮ ਰੁਕਣਾ ਨਹੀਂ ਚਾਹੀਦਾ ਹੈ ਇਸ ਭਾਵ ਨਾਲ ਸਾਰੇ ਮੈਂਬਰਾਂ ਨੇ ਇਸ ਸਦਨ ਨੂੰ ਆਪਣੇ ਕਰਤੱਵ ਦਾ ਮਹੱਤਵਪੂਰਨ ਅੰਗ ਮੰਨਿਆ ਹੈ। ਸੰਸਦ ਨੂੰ ਚਲਾਏ ਰੱਖਿਆ ਹੈ ਅਤੇ ਮੈਂ ਦੇਖਿਆ ਹੈ ਕਿ ਸਦਨ ਨਾਲ ਇੰਨਾ ਲਗਾਵ ਲੋਕਾਂ ਦਾ ਰਹਿੰਦਾ ਹੈ ਕਿ ਪਹਿਲਾਂ ਕਦੇ ਅਸੀਂ ਦੇਖਦੇ ਸੀ ਕੋਈ ਤੀਹ ਸਾਲ ਪਹਿਲਾਂ ਸਾਂਸਦ ਰਿਹਾ ਹੋਵੇਗਾ, ਕੋਈ ਪੈਂਤੀ ਸਾਲ ਪਹਿਲਾਂ ਰਿਹਾ ਹੋਵੇਗਾ ਲੇਕਿਨ ਉਹ central hall ਤਾਂ ਜ਼ਰੂਰ ਆਵੇਗਾ। ਜਿਵੇਂ ਮੰਦਿਰ ਜਾਣ ਦੀ ਆਦਤ ਹੁੰਦੀ ਹੈ ਓਵੇਂ ਹੀ ਸਦਨ ਵਿੱਚ ਆਉਣ ਦੀ ਆਦਤ ਹੁੰਦੀ ਹੈ, ਇਸ ਜਗ੍ਹਾ ਦਾ ਲਗਾਵ ਬਣ ਜਾਂਦਾ ਹੈ। ਇੱਕ ਆਤਮੀ ਭਾਵ ਨਾਲ ਜੁੜਾਵ ਹੋ ਜਾਂਦਾ ਹੈ ਅਤੇ ਅਜਿਹੇ ਬਹੁਤ ਸਾਰੇ ਪੁਰਾਣੇ ਲੋਕ ਹਨ ਜੋ ਆਉਂਦੇ ਜਾਂਦੇ ਮਨ ਕਰਦਾ ਹੈ ਜਰਾ ਚਲੋ ਇੱਕ ਚੱਕਰ ਕੱਟਦੇ ਹਾਂ ਅੱਜ ਉਨ੍ਹਾਂ ਦਾ ਜਨਪ੍ਰਤੀਨਿਧੀ ਦੇ ਨਾਤੇ ਜ਼ਿੰਮੇਵਾਰੀ ਨਹੀਂ ਹੈ ਲੇਕਿਨ ਭੂਮੀ ਦੇ ਪ੍ਰਤੀ ਉਨ੍ਹਾਂ ਦਾ ਲਗਾਵ ਹੋ ਜਾਂਦਾ ਹੈ, ਇਹ ਸਮਰੱਥ ਹੋ ਜਾਂਦਾ ਹੈ ਇਸ ਸਦਨ ਦਾ। 

 

ਮਾਣਯੋਗ ਸਪੀਕਰ ਮਹੋਦਯ,

ਆਜ਼ਾਦੀ ਦੇ ਬਾਅਦ ਬਹੁਤ ਵੱਡੇ-ਵੱਡੇ ਵਿਦਵਾਨ ਲੋਕਾਂ ਨੇ ਬਹੁਤ ਆਕਾਂਖਿਆਵਾਂ ਵਿਅਕਤ ਕੀਤੀਆਂ ਸਨ। ਪਤਾ ਨਹੀਂ ਦੇਸ਼ ਦਾ ਕੀ ਹੋਵੇਗਾ, ਚਲ ਪਾਵੇਗਾ ਕਿ ਨਹੀਂ ਚਲ ਪਾਵੇਗਾ, ਇੱਕ ਰਹੇਗਾ ਬਿਖਰ ਜਾਵੇਗਾ, ਲੋਕਤੰਤਰ ਬਣਿਆ ਰਹੇਗਾ ਨਹੀਂ, ਪੰਜਾਹਾਂ, ਲੇਕਿਨ ਇਸ ਦੇਸ਼ ਦੀ ਸੰਸਦ ਦੀ ਤਾਕਤ ਹੈ ਕਿ ਪੂਰੇ ਵਿਸ਼ਵ ਨੂੰ ਗਲਤ ਸਿੱਧ ਕਰ ਦਿੱਤਾ। ਅਤੇ ਇਹ ਰਾਸ਼ਟਰ ਪੂਰੇ ਸਮਰੱਥ ਦੇ ਨਾਲ ਅੱਗੇ ਵਧਦਾ ਰਿਹਾ ਹੈ। ਅਤੇ ਇਸ ਵਿਸ਼ਵਾਸ ਨਾਲ ਕਿ ਸਾਨੂੰ ਭਲੇ ਹੀ ਆਸ਼ੰਕਾਵਾਂ ਹੋਣਗੀਆਂ, ਘਣੇ ਕਾਲੇ ਬੱਦਲ ਹੋਣਗੇ ਲੇਕਿਨ ਸਫਲਤਾ ਪ੍ਰਾਪਤ ਕਰਦੇ ਰਹਾਂਗੇ ਅਤੇ ਇਹ ਅਸੀਂ ਸਾਰੇ ਲੋਕਾਂ ਨੇ, ਸਾਡੀ ਪੁਰਾਣੀ ਪੀੜ੍ਹੀਆਂ ਨੇ ਮਿਲ ਕੇ ਇਸ ਕੰਮ ਨੂੰ ਕਰਕੇ ਦਿਖਾਇਆ ਹੈ, ਇਸ ਦਾ ਗੌਰਵਗਾਨ ਕਰਨ ਦਾ ਇਹ ਅਵਸਰ ਹੈ।

 

ਮਾਣਯੋਗ ਸਪੀਕਰ ਜੀ,

ਇਸੇ ਭਵਨ ਵਿੱਚ ਦੋ ਸਾਲ ਗਿਆਰਾਂ ਮਹੀਨੇ ਤੱਕ ਸੰਵਿਧਾਨ ਸਭਾ ਦੀਆਂ ਮੀਟਿੰਗਾਂ ਹੋਈਆਂ। ਅਤੇ ਉਨ੍ਹਾਂ ਵਿੱਚ ਦੇਸ਼ ਦੇ ਲਈ ਇੱਕ ਮਾਰਗਦਰਸ਼ਕ ਜੋ ਅੱਜ ਵੀ ਸਾਨੂੰ ਚਲਾਉਂਦਾ ਹੈ ਸਾਡੇ ਸੰਵਿਧਾਨ ਨੂੰ ਦਿੱਤਾ ਅਤੇ 26 ਨਵੰਬਰ 1949 ਨੂੰ ਜੋ ਸੰਵਿਧਾਨ ਸਾਨੂੰ ਮਿਲਿਆ ਉਹ 26 ਜਨਵਰੀ 1950 ਨੂੰ ਲਾਗੂ ਹੋਇਆ। ਇਨ੍ਹਾਂ 75 ਵਰ੍ਹਿਆਂ ਵਿੱਚ ਸਭ ਤੋਂ ਵੱਡਾ ਜੋ achievement ਹੈ ਉਹ ਇਹ ਹੈ ਕਿ ਦੇਸ਼ ਸਧਾਰਣ ਮਾਨਵੀ ਦਾ ਇਸ ਸੰਸਦ ‘ਤੇ ਵਿਸ਼ਵਾਸ ਵਧਦਾ ਹੀ ਗਿਆ ਹੈ। ਅਤੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਇਹੀ ਹੈ ਕਿ ਇਸ ਮਹਾਨ ਸੰਸਥਾ ਦੇ ਪ੍ਰਤੀ, ਇਸ ਮਹਾਨ institution ਦੇ ਪ੍ਰਤੀ, ਇਸ ਵਿਵਸਥਾ ਦੇ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਅਟੁੱਟ ਰਹੇ, ਵਿਸ਼ਵਾਸ ਉਨ੍ਹਾਂ ਦਾ ਬਣਿਆ ਰਹੇ। ਇਨ੍ਹਾਂ 75 ਵਰ੍ਹਿਆਂ ਵਿੱਚ ਸਾਡੀ ਸੰਸਦ ਨੇ ਜਨ ਭਾਵਨਾਵਾਂ ਦੀ ਅਭਿਵਿਅਕਤੀ ਦਾ ਭਵਨ ਵੀ ਬਣਾ ਦਿੱਤਾ ਹੈ। ਇੱਥੇ ਜਨਭਾਵਨਾਵਾਂ ਦੀ ਪੁਰਜੋਰ ਅਭਿਵਿਅਕਤੀ ਅਤੇ ਅਸੀਂ ਦੇਖਦੇ ਹਾਂ ਰਾਜੇਂਦਰ ਬਾਬੂ ਤੋਂ ਲੈ ਕੇ ਡਾ. ਕਲਾਮ, ਰਾਮਨਾਥ ਜੀ ਕੋਵਿੰਦ ਅਤੇ ਹੁਣ ਦ੍ਰੋਪਦੀ ਮੁਰਮੂ ਜੀ ਇਨ੍ਹਾਂ ਸਭ ਦੇ ਸੰਬੋਧਨ ਦਾ ਲਾਭ ਸਾਡੇ ਸਦਨਾਂ ਨੂੰ ਮਿਲਿਆ ਹੈ, ਉਨ੍ਹਾਂ ਦਾ ਮਾਰਗਦਰਸ਼ਨ ਮਿਲਿਆ ਹੈ।

 

ਮਾਣਯੋਗ ਸਪੀਕਰ ਜੀ,

ਪੰਡਿਤ ਨੇਹਿਰੂ ਜੀ, ਸ਼ਾਸਤ੍ਰੀ ਜੀ ਉੱਥੇ ਤੋਂ ਲੈ ਕੇ ਅਟਲ ਜੀ, ਮਨਮੋਹਨ ਜੀ ਇੱਕ ਬਹੁਤ ਵੱਡੀ ਲੜੀ ਜਿਸ ਨੇ ਇਸ ਸਦਨ ਦੀ ਅਗਵਾਈ ਕੀਤੀ ਹੈ ਅਤੇ ਸਦਨ ਦੇ ਮਾਧਿਅਮ ਨਾਲ ਦੇਸ਼ ਨੂੰ ਦਿਸ਼ਾ ਦਿੱਤੀ ਹੈ। ਦੇਸ਼ ਨੂੰ ਨਵੇਂ ਰੂਪ ਰੰਗ ਵਿੱਚ ਢਾਲਣ ਦੇ ਲਈ ਉਨ੍ਹਾਂ ਨੇ ਮਿਹਨਤ ਕੀਤੀ ਹੈ, ਪੁਰਸ਼ਾਰਥ ਕੀਤਾ ਹੈ। ਅੱਜ ਉਨ੍ਹਾਂ ਦਾ ਸਭ ਦਾ ਗੌਰਵਗਾਨ ਕਰਨ ਦਾ ਵੀ ਅਵਸਰ ਹੈ।

 

ਮਾਣਯੋਗ ਸਪੀਕਰ ਜੀ,

ਸਰਦਾਰ ਵਲੱਭ ਭਾਈ ਪਟੇਲ, ਲੋਹੀਆ ਜੀ, ਚੰਦਰਸ਼ੇਖਰ ਜੀ, ਅੱਡਵਾਣੀ ਜੀ, ਨਾ ਜਾਣ ਅਣਗਿਣਤ ਨਾਮ ਜਿਸ ਨੇ ਸਾਡੇ ਇਸ ਸਦਨ ਨੂੰ ਸਮ੍ਰਿੱਧ ਕਰਨ ਵਿੱਚ, ਚਰਚਾਵਾਂ ਨੂੰ ਸਮ੍ਰਿੱਧ ਕਰਨ ਵਿੱਚ ਦੇਸ਼ ਦੇ ਸਧਾਰਣ ਤੋਂ ਸਧਾਰਣ ਵਿਅਕਤੀ ਦੀ ਆਵਾਜ਼ ਨੂੰ ਤਾਕਤ ਦੇਣ ਦਾ ਕੰਮ ਇਸ ਸਦਨ ਵਿੱਚ ਕੀਤਾ ਹੈ। ਵਿਸ਼ਵ ਦੇ ਵੀ ਅਨੇਕ ਰਾਜ ਦੇ ਮੁੱਖੀਆਂ ਨੇ ਸਾਡੇ ਇਨ੍ਹਾਂ ਸਦਨਾਂ ਨੂੰ ਸੰਬੋਧਿਤ ਕਰਨ ਦਾ ਵੀ ਅਵਸਰ ਆਏ ਅਤੇ ਉਨ੍ਹਾਂ ਦੀ ਗੱਲਾਂ ਵਿੱਚ ਵੀ ਭਾਰਤ ਦੇ ਲੋਕਤੰਤਰ ਦੇ ਪ੍ਰਤੀ ਆਦਰ ਦਾ ਭਾਵ ਵਿਅਕਤ ਹੋਇਆ ਹੈ।

 

ਮਾਣਯੋਗ ਸਪੀਕਰ ਜੀ,

ਉਮੰਗ ਉਤਸ਼ਾਹ ਦੇ ਪਲ ਦੇ ਵਿੱਚ ਕਦੇ ਸਦਨ ਦੀ ਅੱਖ ਤੋਂ ਹੰਝੂ ਵੀ ਬਹੇ ਹਨ। ਇਹ ਸਦਨ ਦਰਦ ਨਾਲ ਭਰ ਗਿਆ ਜਦੋਂ ਦੇਸ਼ ਨੂੰ ਤਿੰਨ ਆਪਣੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਆਪਣੇ ਕਾਰਜਕਾਲ ਵਿੱਚ ਹੀ ਖੋਨੇ ਦੀ ਨੌਬਤ ਆਈ। ਨੇਹਿਰੂ ਜੀ, ਸ਼ਾਸਤ੍ਰੀ ਜੀ, ਇੰਦਰਾ ਜੀ, ਤਦ ਇਹ ਸਦਨ ਆਸ਼ਰਮ ਭੀਨੀ ਅੱਖਾਂ ਨਾਲ ਉਨ੍ਹਾਂ ਵਿਦਾਈ ਦੇ ਰਿਹਾ ਸੀ।

 

ਮਾਣਯੋਗ ਸਪੀਕਰ ਜੀ,

ਅਨੇਕ ਚੁਣੌਤੀਆਂ ਦੇ ਬਾਵਜੂਦ ਵੀ ਹਰ ਸਪੀਕਰ ਨੇ, ਹਰ ਸਭਾਪਤੀ ਨੇ ਬਿਹਤਰੀਨ ਤਰੀਕੇ ਨਾਲ ਦੋਨਾਂ ਸਦਨਾਂ ਨੂੰ ਸੁਚਾਰੂ ਤੌਰ ‘ਤੇ ਚਲਾਇਆ ਹੈ ਅਤੇ ਆਪਣੇ ਕਾਰਜਕਾਲ ਵਿੱਚ ਉਨ੍ਹਾਂ ਨੇ ਜੋ ਫੈਸਲੇ ਲਏ ਹਨ। ਉਹ ਫੈਸਲੇ ਮਾਵਲੰਕਰ ਜੀ ਦੇ ਕਾਲ ਤੋਂ ਸ਼ੁਰੂ ਹੋਏ ਹੋਣ ਜਾਂ ਸੁਮਿਤ੍ਰਾ ਜੀ ਦੇ ਕਾਲਖੰਡ ਹੋਣ ਜਾਂ ਬਿਰਲਾ ਜੀ ਦੇ। ਅੱਜ ਵੀ ਉਨ੍ਹਾਂ ਫੈਸਲਿਆਂ ਨੂੰ reference point ਮੰਨਿਆ ਜਾਂਦਾ ਹੈ। ਇਹ ਕੰਮ ਸਾਡੇ ਕਰੀਬ 17 ਸਪੀਕਰ ਅਤੇ ਉਸ ਵਿੱਚ ਦੋ ਸਾਡੀ ਮਹਿਲਾ ਸਪੀਕਰ ਨੇ ਵੀ ਅਤੇ ਮਾਵਲੰਕਰ ਜੀ ਤੋਂ ਲੈ ਕੇ ਸੁਮਿਤ੍ਰਾ ਤਾਈ ਤੱਕ ਅਤੇ ਬਿਰਲਾ ਜੀ, ਸਾਨੂੰ ਅੱਜ ਵੀ ਮਿਲ ਰਿਹਾ ਹੈ। ਹਰੇਕ ਨੇ ਆਪਣੀ-ਆਪਣੀ ਸ਼ੈਲੀ ਰਹੀ ਹੈ। ਲੇਕਿਨ ਉਨ੍ਹਾਂ ਨੇ ਸਭ ਨੂੰ ਨਾਲ ਲੈ ਕੇ ਨਿਯਮਾਂ ਕਾਨੂੰਨਾਂ ਦੇ ਬੰਧਨ ਵਿੱਚ ਇਸ ਸਦਨ ਨੂੰ ਹਮੇਸ਼ਾ ਊਰਜਾਵਾਨ ਬਣਾਏ ਰੱਖਿਆ ਹੈ। ਮੈਂ ਅੱਜ ਉਨ੍ਹਾਂ ਸਾਰੇ ਸਪੀਕਰ ਮਹੋਦਯ ਨੂੰ ਵੀ ਅੱਜ ਵੰਦਨ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।

 

ਮਾਣਯੋਗ ਸਪੀਕਰ ਜੀ, 

ਇਹ  ਸਹੀ ਹੈ ਕਿ ਅਸੀਂ  ਜਨਪ੍ਰਤੀਨਿਧੀ ਆਪਣੀ-ਆਪਣੀ ਭੂਮਿਕਾ ਨਿਭਾਉਂਦੇ ਹਨ ਲੇਕਿਨ ਸ਼ਾਂਤੀਪੂਰਣ ਤਰੀਕੇ ਨਾਲ ਸਾਡੇ ਦਰਮਿਆਨ ਜੋ ਇਹ ਟੋਲੀ ਬੈਠਦੀ ਹੈ ਉਨ੍ਹਾਂ ਦੀਆਂ ਵੀ ਕਈ ਪੀੜ੍ਹੀਆਂ ਬਦਲ ਗਈਆਂ ਹਨ। ਕਦੀ ਕਾਗਜ ਲੈ ਕੇ ਦੌੜਦੇ ਆਉਂਦੇ ਹਨ ਉਨ੍ਹਾਂ ਦਾ ਵੀ ਯੋਗਦਾਨ ਘੱਟ ਨਹੀਂ ਹੈ। ਅਸੀਂ ਕਾਗਜ ਪੱਤਰ ਪਹੁੰਚਾਉਣ ਦੇ ਲਈ ਦੌੜਦੇ ਹਨ, ਸਦਨ ਵਿੱਚ ਕੋਈ ਗਲਤੀ ਨਾ ਹੋ ਜਾਏ, ਉਸ ਦੇ ਫ਼ੈਸਲੇ ਵਿੱਚ ਕੋਈ ਗਲਤੀ ਨਾ ਹੋ ਜਾਏ ਉਸ ਦੇ ਲਈ ਉਹ ਚੌਕੰਨੇ ਰਹਿੰਦੇ ਹਨ। ਜੋ ਕੰਮ ਇਨ੍ਹਾਂ ਦੇ ਦੁਆਰਾ ਹੋਇਆ ਹੈ ਉਸ ਨੇ ਵੀ ਸਦਨ ਦੀ quality of governance ਵਿੱਚ ਤੇਜ਼ੀ ਲਿਆਉਣ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ।

ਮੈਂ ਉਨ੍ਹਾਂ ਸਾਰੇ ਸਾਥੀਆਂ ਦਾ, ਅਤੇ ਉਨ੍ਹਾਂ ਦੇ ਪੂਰਬ ਵਿੱਚ ਜਾ ਰਹੇ ਹਨ ਉਨ੍ਹਾਂ ਦਾ ਵੀ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਇਨ੍ਹਾਂ ਹੀ ਨਹੀਂ ਸਦਨ ਮਤਲਬ ਇਹ ਸ਼ੈਸਨ ਹੀ ਨਹੀਂ ਹੈ। ਇਸ ਪੂਰੇ ਪਰਿਸਰ ਵਿੱਚ ਅਨੇਕ ਲੋਕਾਂ ਨੇ ਕਿਸੇ ਨੇ ਸਾਨੂੰ ਚਾਹ ਪਿਲਾਈ ਹੋਵੇਗੀ, ਕਿਸੇ ਨੇ ਪਾਣੀ ਪਿਲਾਇਆ ਹੋਵੇਗਾ, ਕਿਸੇ ਨੇ ਰਾਤ-ਰਾਤ ਚਲੀ ਹੋਈ ਸਦਨ ਨੂੰ ਕਿਸੇ ਨੂੰ ਭੁੱਖਾ ਪੇਟ ਰਹਿਣ ਨਹੀਂ ਦਿੱਤਾ ਹੋਵੇਗਾ, ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਗਈਆਂ ਹੋਣਗੀਆਂ। ਕਿਸੀ ਮਾਲੀ ਨੇ ਇਸ ਦੇ ਬਾਹਰ ਦੇ environment ਨੂੰ ਸੰਭਾਲਿਆ ਹੋਵੇਗਾ, ਕਿਸੀ ਨੇ ਇਸ ਦੀ ਸਫਾਈ ਕੀਤੀ ਹੋਵੇਗੀ, ਨਾ ਜਾਣੇ ਕਿੰਨ੍ਹੇ ਹੀ ਅਣਗਣਿਤ ਲੋਕ ਹੋਣਗੇ ਜਿਨ੍ਹਾਂ ਨੇ ਅਸੀਂ ਸਭ ਅੱਛੇ ਢੰਗ ਨਾਲ ਕੰਮ ਕਰ ਸਕੇ ਅਤੇ ਇੱਥੇ ਜੋ ਕੰਮ ਹੋਵੇ ਉਹ ਕੰਮ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਅਧਿਕ ਤੋਂ ਅਧਿਕ ਤੇਜ਼ੀ ਨਾਲ ਹੋਵੇ ਉਸ ਦੇ ਲਈ ਜੋ ਮਾਹੌਲ ਬਣਾਉਣਾ, ਵਿਵਸਥਾ ਬਣਾਉਣਾ, ਉਸ ਦੇ ਲਈ ਜਿਸ-ਜਿਸ ਨੇ ਯੋਗਦਾਨ ਦਿੱਤਾ ਹੈ, ਮੇਰੀ ਤਰਫ਼ ਤੋਂ ਵੀ ਅਤੇ ਇਸ ਸਦਨ ਦੀ ਤਰਫ਼ ਤੋਂ ਵੀ ਮੈਂ ਉਨ੍ਹਾਂ ਦਾ ਵਿਸ਼ੇਸ਼ ਰੂਪ ਤੋਂ ਨਮਨ ਕਰਦਾ ਹਾਂ।

 

ਮਾਣਯੋਗ ਸਪੀਕਰ ਜੀ,

ਲੋਕਤੰਤਰ ਦਾ ਇਹ ਸਦਨ… ਆਤੰਕੀ ਹਮਲਾ ਹੋਇਆ। ਪੂਰੇ ਵਿਸ਼ਵ ਵਿੱਚ, ਇਹ ਆਤੰਕੀ ਹਮਲਾ ਇਮਾਰਤ ‘ਤੇ ਨਹੀਂ ਸੀ। ਇਹ mother of democracy, ਇੱਕ ਪ੍ਰਕਾਰ ਨਾਲ ਸਾਡੇ ਜੀਵਾਤਮਾ ‘ਤੇ ਹਮਲਾ ਸੀ। ਇਹ ਦੇਸ਼ ਉਸ ਘਟਨਾ ਨੂੰ ਕਦੀ ਭੁੱਲ ਨਹੀਂ ਸਕਦਾ ਹੈ ਲੇਕਿਨ ਆਤੰਕੀਆਂ  ਨਾਲ ਲੜਦੇ-ਲੜਦੇ ਸਦਨ ਨੂੰ ਬਚਾਉਣ ਦੇ ਲਈ ਅਤੇ ਹਰ ਮੈਂਬਰ ਨੂੰ ਬਚਾਉਣ ਦੇ ਲਈ ਜਿਨ੍ਹਾਂ ਨੇ ਆਪਣੇ ਸੀਨੇ ‘ਤੇ ਗੋਲੀਆਂ ਝੇਲੀਆ, ਅੱਜ ਮੈਂ ਉਨ੍ਹਾਂ ਨੂੰ ਵੀ ਨਮਨ ਕਰਦਾ ਹਾਂ। ਉਹ ਸਾਡੇ ਦਰਮਿਆਨ ਨਹੀਂ ਹਨ ਲੇਕਿਨ ਉਨ੍ਹਾਂ ਨੇ ਬਹੁਤ ਵੱਡੀ ਰੱਖਿਆ ਕੀਤੀ ਹੈ।

 

ਮਾਣਯੋਗ ਸਪੀਕਰ ਜੀ,

ਜਦੋਂ ਅੱਜ ਅਸੀਂ ਇਸ ਸਦਨ ਨੂੰ ਛੱਡ ਰਹੇ ਹਾਂ ਤਦ ਮੈਂ ਉਨ੍ਹਾਂ ਪੱਤਰਕਾਰ ਮਿੱਤਰਾਂ ਨੂੰ ਵੀ ਯਾਦ ਕਰਨਾ ਚਾਹੁੰਦਾ ਹਾਂ ਜਿੰਨ੍ਹਾਂ ਨੇ ਜੀਵਨ ਵਿੱਚ, ਕੁਝ ਲੋਕਾ ਤਾਂ ਅਜਿਹੇ ਹਨ ਜਿਨ੍ਹਾਂ ਨੇ ਪੂਰਾ ਜੀਵਨ ਆਪਣੇ ਕਾਰਜਕਾਲ ਵਿੱਚ ਸੰਸਦ ਦੇ ਕੰਮ ਨੂੰ ਹੀ ਰਿਪੋਰਟ ਕੀਤਾ ਹੈ। ਇੱਕ ਪ੍ਰਕਾਰ ਨਾਲ ਉਹ ਜੀਵੰਤ ਸਾਖੀ ਰਹੇ ਹਨ। ਉਨ੍ਹਾਂ ਨੇ ਇੱਥੇ ਦੀ ਪਲ-ਪਲ ਦੀ ਜਾਣਕਾਰੀ ਦੇਸ਼ ਤੱਕ ਪਹੁੰਚਾਈ ਹੈ ਅਤੇ ਤਦ ਤਾਂ ਇਹ ਸਾਰਾ technology available ਨਹੀਂ ਸੀ। ਤਦ ਉਹੀ ਲੋਕੀ ਸਨ ਜੋ ਇੱਥੇ ਦੀ ਗੱਲ ਪਹੁੰਚਾਉਂਦੇ ਸਨ ਅਤੇ ਉਨ੍ਹਾਂ ਦਾ ਸਮਰੱਥ ਸੀ ਕਿ ਉਹ ਅੰਦਰ ਦੀ ਵੀ ਪਹੁੰਚਾਉਂਦੇ ਸਨ ਅਤੇ ਅੰਦਰ ਦੇ ਅੰਦਰ ਦੀ ਵੀ ਪਹੁੰਚਾਉਂਦੇ ਸਨ, ਅਤੇ ਮੈਂ ਦੇਖਿਆ ਕਿ ਅਜਿਹੇ ਪੱਤਰਕਾਰਿਤਾ ਜਿਨ੍ਹਾਂ ਨੇ ਸੰਸਦ ਨੂੰ ਕਵਰ ਕੀਤਾ ਸ਼ਾਇਦ ਉਨ੍ਹਾਂ ਦੇ ਨਾਮ ਜਾਣੇ ਨਹੀਂ ਜਾਂਦੇ ਹੋਣਗੇ ਲੇਕਿਨ ਉਨ੍ਹਾਂ ਦੇ ਕੰਮ ਨੂੰ ਕੋਈ ਭੁੱਲ ਨਹੀਂ ਸਕਦਾ ਹੈ। ਅਤੇ ਖਬਰਾਂ ਦੇ ਲਈ ਨਹੀਂ ਭਾਰਤ ਦੀ ਇਸ ਵਿਕਾਸ ਯਾਤਰਾ ਨੂੰ ਸੰਸਦ ਭਵਨ ਨੂੰ ਸਮਝਣ ਦੇ ਲਈ ਉਨ੍ਹਾਂ ਨੇ ਆਪਣੀ ਸ਼ਕਤੀ ਖਪਾ ਦਿੱਤੀ ਸੀ। ਅੱਜ ਵੀ ਪੁਰਾਣੇ ਪੱਤਰਕਾਰ ਮਿੱਤਰ ਮਿਲ ਜਾਂਦੇ ਹਨ ਜਿਨ੍ਹਾਂ ਨੇ ਕਦੀ ਸੰਸਦ ਨੂੰ ਕਵਰ ਕੀਤਾ ਹੈ ਤਾਂ ਅਜਿਹੇ unknown ਚੀਜਾਂ ਦੱਸਦੇ ਹਨ ਜੋ ਉਨ੍ਹਾਂ ਨੇ ਆਪਣੀ ਅੱਖਾਂ ਨਾਲ ਦੇਖੀ ਹੁੰਦੀ ਹੈ, ਕੰਨ ਨਾਲ ਸੁਣੀ ਹੁੰਦੀ ਹੈ, ਜੋ ਅਚਰਜ ਕਰਨ ਵਾਲੀ ਹੁੰਦੀ ਹੈ। ਯਾਨੀ ਇੱਕ ਪ੍ਰਕਾਰ ਨਾਲ ਜਿਹੀ ਤਾਕਤ ਇੱਥੇ ਦੀਆਂ ਦੀਵਾਰਾਂ ਦੀ ਰਹੀ ਹੈ ਵੈਸਾ ਹੀ ਦਰਪਣ ਉਨ੍ਹਾਂ ਦੀ ਕਲਮ ਵਿੱਚ ਰਿਹਾ ਹੈ ਅਤੇ ਉਸ ਕਲਮ ਵਿੱਚ ਦੇਸ਼ ਦੇ ਅੰਦਰ ਸੰਸਦ ਦੇ ਪ੍ਰਤੀ, ਸੰਸਦ ਮੈਂਬਰਾਂ  ਦੇ ਪ੍ਰਤੀ ਇੱਕ ਅਹੋਭਾਵ ਦਾ ਭਾਵ ਜਗਾਇਆ ਹੈ। ਮੈਂ ਅੱਜ ਕਈ ਪੱਤਰਕਾਰ ਬੰਧੂਆਂ ਜੋ ਰਹੇ ਨਹੀਂ ਹੋਣਗੇ ਲੇਕਿਨ ਮੇਰੇ ਲਈ ਜਿਹਾ ਇਹ ਸਦਨ ਛੱਡਣਾ ਭਾਵੁਕ ਪਲ ਹੈ, ਮੈਂ ਪੱਕਾ ਮੰਨਦਾ ਹਾਂ ਇਨ੍ਹਾਂ ਪੱਤਰਕਾਰ ਬੰਧੂਆਂ ਦੇ ਲਈ ਵੀ ਇਹ ਸਦਨ ਛੱਡਣਾ ਉਨ੍ਹਾਂ ਹੀ ਭਾਵੁਕ ਪਲ ਹੋਵੇਗਾ ਕਿਉਂਕਿ ਇਨ੍ਹਾਂ ਦਾ ਇਹ ਲਗਾਅ ਇਸ ਤੋਂ ਵੀ ਜ਼ਿਆਦਾ ਰਿਹਾ ਹੈ। ਕੁਝ ਤਾਂ ਪੱਤਰਕਾਰ ਅਜਿਹੇ ਹੋਣਗੇ ਜੋ ਅਸੀਂ ਲੋਕਾਂ ਦੇ ਵੀ ਹੋਣਗੇ ਜੋ ਅਸੀਂ ਲੋਕਾਂ ਦੀ ਕੰਮ ਉਮਰ ਦੇ ਸਮੇਂ ਤੋਂ ਵੀ ਉਨ੍ਹਾਂ ਨੇ ਕੰਮ ਕੀਤਾ ਹੋਵੇਗਾ। ਅੱਜ ਉਨ੍ਹਾਂ ਦੇ ਉਸ ਮਹੱਤਵਪੂਰਨ ਲੋਕਤੰਤਰ ਦੀ ਤਾਕਤ ਬਣਨ ਦੇ ਲਈ ਯੋਗਦਾਨ ਦੇ ਲਈ ਵੀ ਯਾਦ ਕਰਨ ਦਾ ਅਵਸਰ ਹੈ।

 

ਮਾਣਯੋਗ ਸਪੀਕਰ ਜੀ,

ਜਦੋਂ ਅਸੀਂ ਸਦਨ ਦੇ ਅੰਦਰ ਆਉਂਦੇ ਹਾਂ। ਅਸੀਂ ਇੱਥੇ ਨਾਥ ਬ੍ਰਹਮ ਦੀ ਕਲਪਨਾ ਹੈ। ਸਾਡੇ ਸ਼ਾਸਤਰਾਂ ਵਿੱਚ ਮੰਨਿਆ ਗਿਆ ਹੈ। ਕਿਸੇ ਇੱਕ ਸਥਾਨ ‘ਤੇ ਅਨੇਕ ਬਾਰ ਇੱਕ ਹੀ ਲੈਅ ਵਿੱਚ ਉੱਚਾਰਣ ਹੁੰਦਾ ਹੈ, ਤਾਂ ਉਹ ਤਪੋਸਥਲੀ ਬਣ ਜਾਂਦਾ ਹੈ। ਉਸ ਦੀ ਇੱਕ positive vibe ਹੁੰਦੀ ਹੈ। ਨਾਦ ਦੀ ਇੱਕ ਤਾਕਤ ਹੁੰਦੀ ਹੈ, ਜੋ ਸਥਾਨ ਨੂੰ ਸਿੱਧ ਸਥਾਨ ਵਿੱਚ ਪਰਿਵਰਤਿਤ ਕਰ ਦਿੰਦੀ ਹੈ। ਮੈਂ ਮੰਨਦਾ ਹਾਂ ਕਿ ਇਹ ਸਦਨ ਵੀ ਉਹ ਸੱਤ-ਸਾਢੇ ਸੱਤ ਹਜ਼ਾਰ ਜਨਪ੍ਰਤੀਨਿਧੀਆਂ ਦੇ ਦੁਆਰਾ ਵਾਰ-ਵਾਰ ਜੋ ਸ਼ਬਦ ਗੂੰਜੇ ਹਨ, ਜੋ ਵਾਣਿਆ ਗੂੰਜੀਆਂ ਹਨ,  ਉਸ ਨੇ ਇਸ ਸਦਨ ਵਿੱਚ ਅਸੀਂ ਬੈਠਕੇ ਅੱਗੇ ਚਰਚਾ ਕਰੇ ਇਹ ਨਾ ਕਰੇ, ਲੇਕਿਨ ਇਸ ਦੀ ਗੂੰਜ ਇਸੇ ਤੀਰਥ ਖੇਤਰ ਬਣਾ ਦਿੱਤੀ ਹੈ, ਇੱਕ ਜਗ੍ਰਤ ਜਗ੍ਹਾ ਬਣ ਜਾਂਦੀ ਹੈ। ਹਰ ਲੋਕਤੰਤਰ ਦੇ ਪ੍ਰਤੀ ਸ਼ਰਧਾ ਰੱਖਣ ਵਾਲਾ ਵਿਅਕਤੀ ਅੱਜ ਤੋਂ 50 ਸਾਲ ਦੇ ਬਾਅਦ ਵੀ ਜਦੋਂ ਇੱਥੇ ਦੇਖਣ ਦੇ ਲਈ ਵੀ ਆਵੇਗਾ ਤਾਂ ਉਸ ਨੂੰ ਉਸ ਗੂੰਜ ਦੀ ਅਨੁਮੁਤੀ ਹੋਵੇਗੀ ਕਿ ਕਦੇ ਭਾਰਤ ਦੀ ਆਤਮਾ ਦੀ ਆਵਾਜ ਇੱਥੇ ‘ਤੇ ਗੂੰਜਦੀ ਸੀ।

 

ਅਤੇ ਇਸ ਲਈ ਸਪੀਕਰ ਮਹੋਦਯ,

ਇਹ ਉਹ ਸਦਨ ਹੈ ਜਿੱਥੇ ਕਦੇ ਭਗਤ ਸਿੰਘ, ਬਟੁਕੇਸ਼ਵਰ ਦੱਤ, ਉਨ੍ਹਾਂ ਨੇ ਆਪਣੀ ਵੀਰਤਾ, ਸਮਰੱਥ ਨਾਲ ਅੰਗਰੇਜ ਸਲਤਨਤ ਨੂੰ ਜਲਾ ਦਿੱਤਾ ਸੀ ਬੰਬ ਦਾ ਧਮਾਕਾ ਕਰਕੇ। ਉਹ ਬੰਬ ਦੀ ਗੂੰਜ ਵੀ ਜੋ ਦੇਸ਼ ਦਾ ਭਲਾ ਚਾਹੁੰਦੇ ਹਨ, ਉਨ੍ਹਾਂ ਨੂੰ ਕਦੀ ਸੌਣ ਨਹੀਂ ਦਿੰਦੀ।

 

ਮਾਣਯੋਗ ਸਪੀਕਰ ਜੀ,

ਇਹ ਉਹ ਸਦਨ ਹੈ ਜਿੱਥੇ ਪੰਡਿਤ ਜੀ ਨੂੰ ਇਸ ਲਈ ਵੀ ਯਾਦ ਕੀਤਾ ਗਿਆ, ਅਨੇਕ ਗੱਲਾਂ ਦੇ ਲਈ ਯਾਦ ਕੀਤਾ ਗਿਆ, ਲੇਕਿਨ ਅਸੀਂ ਜ਼ਰੂਰ ਯਾਦ ਕਰਾਂਗੇ। ਇਸੀ ਸਦਨ ਵਿੱਚ ਪੰਡਿਤ ਨਹਿਰੂ ਦਾ At the Stroke of Midnight ਦੀ ਗੂੰਜ ਸਾਨੂੰ ਸਭ ਨੂੰ ਪ੍ਰੇਰਿਤ ਕਰਦੀ ਰਹੇਗੀ। ਅਤੇ ਇਸੀ ਸਦਨ ਵਿੱਚ ਅਟਲ ਜੀ ਨੇ ਕਿਹਾ ਸੀ, ਸ਼ਬਦ ਅੱਜ ਵੀ ਗੂੰਜ ਰਹੇ ਹਨ ਇਸ ਸਦਨ ਵਿੱਚ। ਸਰਕਾਰਾਂ ਆਉਣਗੀਆਂ, ਜਾਣਗੀਆਂ, ਪਾਰਟੀਆਂ ਬਣਨਗੀਆਂ, ਵਿਗੜਣਗੀਆਂ, ਲੇਕਿਨ ਇਹ ਦੇਸ਼ ਰਹਿਣਾ ਚਾਹੀਦਾ ਹੈ।

 

ਆਦਰਯੋਗ ਸਪੀਕਰ ਜੀ, 

ਪੰਡਿਤ ਨਹਿਰੂ ਦੀ ਜੋ ਸ਼ੁਰੂਆਤੀ ਮੰਤਰੀ ਪਰਿਸ਼ਦ ਸੀ। ਬਾਬਾ ਸਾਹੇਬ ਅੰਬੇਡਕਰ ਜੀ ਇੱਕ ਮੰਤਰੀ ਦੇ ਰੂਪ ਵਿੱਚ ਸਨ। ਦੁਨੀਆ ਦੀ best practices ਭਾਰਤ ਵਿੱਚ ਲਿਆਉਣ ‘ਤੇ ਬਹੁਤ ਜ਼ੋਰ ਦਿੱਤਾ ਸੀ। Factory ਕਾਨੂੰਨ ਵਿੱਚ ਅੰਤਰਰਾਸ਼ਟਰੀ ਸੁਵਿਧਾਵਾਂ ਨੂੰ ਸ਼ਾਮਲ ਕਰਨ ‘ਤੇ ਬਾਬਾ ਸਾਹੇਬ ਸਰਵਾਧਿਕ ਮੋਹਰੀ ਰਹੇ ਸਨ ਅਤੇ ਉਸ ਦਾ ਪਰਿਮਾਣ ਵਿੱਚ ਅੱਜ ਦੇਸ਼ ਨੂੰ ਲਾਭ ਮਿਲ ਰਿਹਾ ਹੈ। ਬਾਬਾ ਸਾਹੇਬ ਅੰਬੇਡਕਰ ਨੇ ਦੇਸ਼ ਨੂੰ ਨਹਿਰੂ ਜੀ ਦੀ ਸਰਕਾਰ ਵਿੱਚ ਵਾਟਰ ਪਾਲਿਸੀ ਦਿੱਤੀ ਸੀ। ਅਤੇ ਉਹ ਵਾਟਰ ਪਾਲਿਸੀ ਬਣਾਉਣ  ਵਿੱਚ ਬਾਬਾ ਸਾਹੇਬ ਅੰਬੇਡਕਰ ਦੀ ਬਹੁਤ ਵੱਡੀ ਭੂਮਿਕਾ ਰਹੀ ਸੀ।

 

ਮਾਣਯੋਗ ਸਪੀਕਰ ਜੀ, 

ਅਸੀਂ ਇਹ ਜਾਣਦੇ ਹੈ ਕਿ ਭਾਰਤ ਵਿੱਚ ਬਾਬਾ ਸਾਹੇਬ ਅੰਬੇਡਕਰ ਇੱਕ ਗੱਲ ਹਮੇਸ਼ਾ ਕਹਿੰਦੇ ਸਨ, ਕਿ ਭਾਰਤ ਵਿੱਚ ਸਮਾਜਿਕ ਨਿਆਂ ਦੇ ਲਈ ਭਾਰਤ ਦਾ ਉਦਯੋਗੀਕਰਣ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਦੇਸ਼ ਦੇ ਦਲਿਤ-ਪਿਛੜੇ ਦੇ ਕੋਲ ਜ਼ਮੀਨ ਹੀ ਨਹੀਂ ਹੈ, ਉਹ ਕੀ ਕਰੇਗਾ, ਉਦਯੋਗੀਕਰਣ ਹੋਣਾ ਚਾਹੀਦਾ ਹੈ।

 

ਅਤੇ ਬਾਬਾ ਸਾਹਬ ਦੀ ਇਸ ਗੱਲ ਨੂੰ ਮੰਨ ਕੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਜੋ ਪੰਡਿਤ ਨਹਿਰੂ ਦੇ ਮੰਤਰੀ ਸੀ, ਉਨ੍ਹਾਂ ਨੇ ਇਸ ਦੇਸ਼ ਵਿੱਚ ਅਤੇ ਪਹਿਲੇ ਵਣਜ ਮੰਤਰੀ ਦੇ ਰੂਪ ਹੋਰ ਉਦਯੋਗ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ Industry Policy ਇਸ ਦੇਸ਼ ਵਿੱਚ ਲਿਆਏ ਸੀ। ਅੱਜ ਵੀ ਕਿੰਨੀਆਂ ਹੀ Industry Policy ਬਣੀਆਂ, ਲੇਕਿਨ ਉਸ ਦੀ ਆਤਮਾ ਉੱਥੇ ਹੁੰਦੀ ਹੈ ਜੋ ਪਹਿਲੀ ਸਰਕਾਰ ਨੇ ਦਿੱਤੀ ਸੀ ਅਤੇ ਉਸ ਵਿੱਚ ਉਨ੍ਹਾਂ ਦੀ ਵੀ ਬਹੁਤ ਵੱਡਾ ਯੋਗਦਾਨ ਰਿਹਾ ਸੀ।

 

ਮਾਣਯੋਗ ਸਪੀਕਰ ਜੀ,

ਲਾਲ ਬਹਾਦੁਰ ਸ਼ਾਸਤਰੀ ਜੀ ਨੇ 65 ਦੇ ਯੁੱਧ ਵਿੱਚ ਸਾਡੇ ਦੇਸ਼ ਦੇ ਨੌਜਵਾਨਾਂ ਦਾ ਹੌਸਲਾ ਬੁਲੰਦ ਕਰਨਾ, ਉਨ੍ਹਾਂ ਦੇ ਸਮਰੱਥ ਨੂੰ ਪੂਰੀ ਤਰ੍ਹਾਂ ਰਾਸ਼ਟਰਹਿਤ ਵਿੱਚ ਝੌਂਕ ਦੇਣ ਦੀ ਪ੍ਰੇਰਣਾ ਇਸੀ ਸਦਨ ਵਿੱਚੋਂ ਦਿੱਤੀ ਸੀ। ਲਾਲ ਬਹਾਦੁਰ ਸ਼ਾਸਤਰੀ ਨੂੰ ਹੋਰ ਇੱਥੇ ‘ਤੇ ਉਨ੍ਹਾਂ ਨੇ green revolution ਦੇ ਲਈ ਇੱਕ ਮਜ਼ਬੂਤ ਨੀਂਹ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਰੱਖੀ ਸੀ।

 

ਮਾਣਯੋਗ ਸਪੀਕਰ ਜੀ,

ਬੰਗਲਾਦੇਸ਼ ਦੀ ਮੁਕਤੀ ਦਾ ਅੰਦੋਲਨ ਅਤੇ ਉਸ ਦਾ ਸਮਰਥ ਵੀ ਇਸੀ ਸਦਨ ਨੇ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਕੀਤਾ ਸੀ। ਇਸੀ ਸਦਨ ਨੇ ਐਮਰਜੈਂਸੀ ਵਿੱਚ ਲੋਕਤੰਤਰ ‘ਤੇ ਹੁੰਦਾ ਹੋਇਆ ਹਮਲਾ ਵੀ ਦੇਖਿਆ ਸੀ ਅਤੇ ਇਸੀ ਸਦਨ ਨੇ ਭਾਰਤ ਦੇ ਲੋਕਾਂ ਦੀ ਤਾਕਤ ਦਾ ਅਹਿਸਾਸ ਕਰਵਾਉਂਦੇ ਹੋਏ ਮਜ਼ਬੂਤ ਲੋਕਤੰਤਰ ਦੀ ਵਾਪਸੀ ਵੀ ਇਸੀ ਸਦਨ ਨੇ ਦੇਖੀ ਸੀ। ਉਹ ਰਾਸ਼ਟਰੀ ਸੰਕਟ ਨੂੰ ਵੀ ਦੇਖਿਆ ਸੀ, ਇਹ ਸਮਰਥ ਵੀ ਦੇਖਿਆ ਸੀ।

 

ਮਾਣਯੋਗ ਸਪੀਕਰ ਜੀ,

ਇਹ ਸਦਨ ਇਸ ਗੱਲ ਦਾ ਹਮੇਸ਼ਾ ਰਿਣੀ ਰਹੇਗਾ ਕਿ ਇਸੀ ਸਦਨ ਵਿੱਚ ਸਾਡੇ ਸਾਬਕਾ ਪ੍ਰਧਾਨ ਮੰਤਰੀ ਚਰਣ ਸਿੰਘ ਜੀ ਨੇ ਗ੍ਰਾਮੀਣ ਮੰਤਰਾਲੇ ਦਾ ਗਠਨ ਕੀਤਾ ਸੀ - Rural Development Ministry। ਇਸੀ ਸਦਨ ਵਿੱਚ ਮਤਦਾਨ ਦੀ ਉਮਰ 21 ਤੋਂ 18 ਕਰਨ ਦਾ ਫ਼ੈਸਲਾ ਹੋਇਆ ਸੀ ਅਤੇ ਦੇਸ਼ ਦੀ ਯੁਵਾ ਪੀੜ੍ਹੀ ਨੂੰ ਉਸ ਦਾ ਯੋਗਦਾਨ ਦੇਣ ਦੇ ਲਈ ਪ੍ਰੇਰਿਤ ਕੀਤਾ ਗਿਆ, ਉਤਸਾਹਿਤ ਕੀਤਾ ਗਿਆ ਸੀ।

 

ਸਾਡੇ ਦੇਸ਼ ਨੇ ਗਠਬੰਧਨਾਂ ਦੀਆਂ ਸਰਕਾਰਾਂ ਦੇਖਿਆ। ਵੀਪੀ ਸਿੰਘ ਜੀ ਅਤੇ ਚੰਦਰਸ਼ੇਖਰ ਜੀ ਅਤੇ ਬਾਅਦ ਵਿੱਚ ਇੱਕ ਸਿਲਸਿਲਾ ਚਲਿਆ। ਲੰਬੇ ਅਰਸੇ ਵਿੱਚ ਇੱਕ ਦਿਸ਼ਾ ਵਿੱਚ ਦੇਸ਼ ਜਾ ਰਿਹਾ ਸੀ। ਆਰਥਿਕ ਨੀਤੀਆਂ ਦੇ ਬੋਝ ਤਲੇ ਦੇਸ਼ ਦਬਿਆ ਹੋਇਆ ਸੀ ਲੇਕਿਨ ਨਰਸਿੰਮ੍ਹਾ ਰਾਵ ਦੀ ਸਰਕਾਰ ਸੀ ਜਿਨ੍ਹਾਂ ਨੇ ਹਿੰਮਤ ਦੇ ਨਾਲ ਪੁਰਾਣੀ ਅਰਥਿਕ ਨੀਤੀਆਂ ਨੂੰ ਛੱਡ ਕੇ ਨਵੀਂ ਰਾਹ ਪਕੜਣ ਦਾ ਫ਼ੈਸਲਾ ਕੀਤਾ ਸੀ, ਜਿਸ ਦੇ ਅੱਜ ਦੇਸ਼ ਨੂੰ ਪਰਿਣਾਮ ਮਿਲ ਰਹੇ ਹਨ।

ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਵੀ ਅਸੀਂ ਇਸੀ ਸਦਨ ਵਿੱਚ ਦੇਖੀ। ਸਰਵ ਸਿਕਸ਼ਾ ਅਭਿਯਾਨ ਦੇਸ਼ ਵਿੱਚ ਅੱਜ ਉਹ ਮਹੱਤਵਪੂਰਨ ਬਣ ਗਿਆ ਹੈ। ਆਦਿਵਾਸੀ ਕਾਰਜਕਾਲ ਮੰਤਰਾਲੇ ਅਟਲ ਜੀ ਨੇ ਦੱਸਿਆ, Northeast ਦਾ ਮੰਤਰਾਲੇ ਅਟਲ ਜੀ ਨੇ ਦੱਸਿਆ। Nuclear Test ਭਾਰਤ ਨੇ ਸਮਰਥ ਦਾ ਜਾਣ-ਪਛਾਣ ਬਣ ਗਿਆ। ਅਤੇ ਇਸੀ ਸਦਨ ਵਿੱਚ ਮਨਮੋਹਨ ਜੀ ਦੀ ਸਰਕਾਰ ਕੈਸ਼ ਫੌਰ ਵੋਟ ਨੂੰ ਵੀ ਉਸ ਕਾਂਡ ਨੂੰ ਵੀ ਸਦਨ ਨੇ ਦੇਖਿਆ ਹੈ।

 

ਮਾਣਯੋਗ ਸਪੀਕਰ ਜੀ,

 ‘ਸਬਕਾ ਸਾਥ ਸਬਕਾ ਵਿਕਾਸ’ ਦਾ ਮੰਤਰ, ਅਨੇਕ ਇਤਿਹਾਸਿਕ ਨਿਰਮਾਣ, ਦਰਸ਼ਕਾਂ ਨਾਲ ਲੰਬਿਤ ਵਿਸ਼ਾ, ਉਨ੍ਹਾਂ ਦਾ ਸਥਾਈ ਸਮਾਧਾਨ ਵੀ ਇਸੀ ਸਦਨ ਵਿੱਚ ਹੋਇਆ ਹੈ। Article-370 ਇਹ ਸਦਨ ਹਮੇਸ਼ਾ-ਹਮੇਸ਼ਾ ਗਰਵ ਦੇ ਨਾਲ ਕਹੇਗਾ, ਇਹ ਸਦਨ ਦੇ ਕਾਰਜਕਾਲ ਵਿੱਚ ਹੋਇਆ। One Nation, One Tax  ‘ਵਨ ਨੈਸ਼ਨ, ਵਨ ਟੈਕਸ, GST ਦਾ ਨਿਰਮਾਣ ਵੀ ਇਸੀ ਸਦਨ ਨੇ ਕੀਤਾ। One Rank One Pension ‘ਵੰਨ ਰੈਂਕ, ਵੰਨ ਪੈਨਸ਼ਨ’ OROP ਇਹ ਵੀ ਇਸੀ ਸਦਨ ਨੇ ਦੇਖਿਆ। ਗ਼ਰੀਬੀ ਦੇ ਲਈ 10 ਪ੍ਰਤੀਸ਼ਤ ਰਾਖਵਾਂਕਰਣ ਕੋਈ ਵਿਵਾਦ ਦੇ ਬਿਨਾ ਪਹਿਲੀ ਵਾਰ ਇਸ ਦੇਸ਼ ਵਿੱਚ ਸੌਗਾਤ ਪਾਈ ਗਈ।

 

ਮਾਣਯੋਗ ਸਪੀਕਰ ਜੀ,

ਭਾਰਤ ਦੇ ਲੋਕਤੰਤਰ ਵਿੱਚ ਤਮਾਮ ਉਤਾਰ-ਚੜਾਅ ਅਸੀਂ ਦੇਖੇ ਹਨ ਅਤੇ ਇਹ ਸਦਨ ਲੋਕਤੰਤਰ ਦੀ ਤਾਕਤ ਹੈ ਲੋਕਤੰਤਰ ਦੀ ਤਾਕਤ ਦੀ ਸਾਖੀ ਹੈ, ਜਨਵਿਸ਼ਵਾਸ ਦਾ ਇੱਕ ਕੇਂਦਰ ਬਿੰਦੂ ਰਿਹਾ ਹੈ। ਇਸ ਸਦਨ ਦੀ ਵਿਸ਼ੇਸ਼ਤਾ ਦੇਖੀਏ ਅਤੇ ਦੁਨੀਆ ਦੇ ਲੋਕਾਂ ਨੂੰ ਅੱਜ ਵੀ ਅਚਰਜ ਹੁੰਦਾ ਹੈ ਇਹ ਸਦਨ ਹੈ ਜਿਸ ਵਿੱਚ ਕਦੀ 4 ਸਾਂਸਦ ਵਾਲੀ ਪਾਰਟੀ ਸੱਤਾ ਵਿੱਚ ਹੁੰਦੀ ਸੀ ਅਤੇ 100 ਮੈਂਬਰ ਵਾਲੀ ਪਾਰਟੀ ਵਿਰੋਧ ਵਿੱਚ ਬੈਠਦੀ ਸੀ।

 

ਇਹ ਵੀ ਸਮਰਥ ਹੈ। ਇਸ ਸਦਨ ਦੇ ਲੋਕਤੰਤਰ ਦੀ ਤਾਕਤ ਦਾ ਪਰਿਚੈ ਕਰਵਾਉਂਦਾ ਹੈ। ਅਤੇ ਇਹੀ ਸਦਨ ਹੈ ਜਿਸ ਵਿੱਚ ਇੱਕ ਵੋਟ ਨਾਲ ਅਟਲ ਜੀ ਦੀ ਸਰਕਾਰ ਗਈ ਸੀ ਅਤੇ ਲੋਕਤੰਤਰ ਦੀ ਗਰਿਮਾ ਨੂੰ ਵਧਾਇਆ ਸੀ, ਇਹ ਵੀ ਇਸੀ ਸਦਨ ਵਿੱਚ ਹੋਇਆ ਸੀ। ਅੱਜ ਅਨੇਕ ਛੋਟੀਆਂ-ਛੋਟੀਆਂ ਰੀਜ਼ਨਲ ਪਾਰਟੀਆਂ ਦਾ ਪ੍ਰਤੀਨਿਧੀਤਵ ਸਾਡੇ ਦੇਸ਼ ਦੀ ਵਿਵਿਧਤਾ ਨੂੰ, ਸਾਡੇ ਦੇਸ਼ ਦੀ aspiration ਦਾ, ਇੱਕ ਪ੍ਰਕਾਰ ਨਾਲ ਉਹ ਆਕਰਸ਼ਕ ਕੇਂਦਰ ਬਿੰਦੂ ਬਣਿਆ ਹੈ।

 

ਮਾਣਯੋਗ ਸਪੀਕਰ ਜੀ,

ਇਸ ਦੇਸ਼ ਵਿੱਚ 2 ਪ੍ਰਧਾਨ ਮੰਤਰੀ ਅਜਿਹੇ ਰਹੇ ਮੋਰਾਰਜੀ ਦੇਸਾਈ, ਵੀ.ਪੀ.ਸਿੰਘ ਇੱਕ ਪਲ ਲੜਦੇ ਹੈ, Congress ਵਿੱਚ ਜੀਵਨ ਖਪਾਇਆ ਸੀ ਲੇਕਿਨ anti-Congress government  ਦੀ ਅਗਵਾਈ ਕਰ ਰਹੇ ਹਨ, ਇਹ ਵੀ ਇਸ ਦੀ ਵਿਸ਼ੇਸ਼ਤਾ ਸੀ। ਅਤੇ ਸਾਡੇ ਨਰਸਿਮ੍ਹਾ ਰਾਵ ਜੀ, ਉਹ ਤਾਂ ਘਰ ਜਾਣ ਦੀ ਤਿਆਰੀ ਕਰ ਰਹੇ ਸਨ, ਸੇਵਾਮੁਕਤੀ ਦਾ ਐਲਾਨ ਕਰ ਚੁੱਕੇ ਸਨ ਲੇਕਿਨ ਇਹ ਹੀ ਲੋਕਤੰਤਰ ਦੀ ਤਾਕਤ ਦੇਖੀਏ, ਸਦਨ ਦੀ ਤਾਕਤ ਦੇਖੀਏ  ਕਿ ਉਹ ਪ੍ਰਧਾਨ ਮੰਤਰੀ ਦੇ ਰੂਪ ਵਿੱਚ 5 ਸਾਲ ਸਾਡੀ ਸੇਵਾ ਕੀਤੀ।

 

ਮਾਣਯੋਗ ਸਪੀਕਰ ਜੀ,

ਸਭ ਦੀ ਸਹਿਮਤੀ ਨਾਲ ਕਠਿਨ ਤੋਂ ਕਠਿਨ ਕਾਰਜ ਹੁੰਦੇ ਹੋਏ ਅਸੀਂ ਦੇਖੇ ਹਨ। 2000 ਦੇ ਨਾਲ ਹੀ ਅਟਲ ਜੀ ਦੀ ਸਰਕਾਰ ਸੀ ਇਸੀ ਸਦਨ ਨੇ 3 ਰਾਜਾਂ ਦਾ ਗਠਨ ਸਰਵਸਵੀਕ੍ਰਿਤੀ ਨਾਲ ਕੀਤਾ ਅਤੇ ਵੱਡੇ ਉਮੰਗ, ਉਤਸਾਹ ਨਾਲ ਕੀਤਾ। ਜਦੋਂ ਛੱਤੀਸਗੜ੍ਹ ਦੀ ਰਚਨਾ ਹੋਈ ਤਾਂ ਉਤਸਵ ਛੱਤੀਸਗੜ੍ਹ ਨੇ ਵੀ ਮਨਾਇਆ, ਉਤਸਵ ਮੱਧ ਪ੍ਰਦੇਸ਼ ਨੇ ਵੀ ਮਨਾਇਆ। ਜਦੋਂ ਉੱਤਰਾਖੰਡ ਦੀ ਰਚਨਾ ਹੋਈ ਤਾਂ ਉਤਸਵ ਉੱਤਰਾਖੰਡ ਨੇ ਵੀ ਮਨਾਇਆ, ਉਤਸਵ ਉੱਤਰ ਪ੍ਰਦੇਸ਼ ਨੇ ਵੀ ਮਨਾਇਆ। ਜਦੋਂ ਝਾਰਖੰਡ ਦੀ ਰਚਨਾ ਹੋਈ ਤਾਂ ਉਤਸਵ ਝਾਰਖੰਡ ਨੇ ਵੀ ਮਨਾਇਆ, ਉਤਸਵ ਬਿਹਾਰ ਨੇ ਵੀ ਮਨਾਇਆ। ਇਹ ਸਾਡੇ ਸਦਨ ਦਾ ਸਮਰਥ ਹੈ ਸਬ-ਸਹਿਮਤੀ ਦਾ ਵਾਤਾਵਰਣ ਬਣਾ ਕੇ , ਲੇਕਿਨ ਕੁਝ ਕੜਵੀਆਂ ਯਾਦਾਂ ਉਹ ਵੀ ਹਨ ਕਿ ਤੇਲੰਗਾਨਾ ਦੇ ਹੱਕ ਨੂੰ ਦਬੋਚਣ ਦੇ ਲਈ ਭਾਰੀ ਪ੍ਰਯਾਸ ਹੋਏ, ਖੂਨ ਦੀਆਂ ਨਦੀਆਂ ਵੀ ਬਹੀਆਂ। ਹੁਣ ਬਣਨ ਦੇ ਬਾਅਦ ਨਾ ਤੇਲੰਗਾਨਾ ਉਤਸਵ ਮਨਾ ਪਾਇਆ, ਨਾ ਆਂਧਰਾ ਉਤਸਵ ਮਨਾ ਪਾਇਆ ਇੱਕ ਕਟੁਤਾ ਦੇ ਬੀਜ ਬੋਅ ਦਿੱਤੇ ਗਏ,ਅੱਛਾ ਹੁੰਦਾ ਉਸੇ ਉਮੰਗ ਅਤੇ ਉਤਸਵ ਦੇ ਨਾਲ ਅਸੀਂ ਤੇਲੰਗਾਨਾ ਦਾ ਨਿਰਮਾਣ ਕਰਦੇ ਤਾਂ ਇੱਕ ਨਵੀਂ ਉਚਾਈ ‘ਤੇ ਅੱਜ ਤੇਲੰਗਾਨਾ ਪਹੁੰਚ ਚੁੱਕਿਆ ਹੁੰਦਾ।

 

ਮਾਣਯੋਗ ਸਪੀਕਰ ਜੀ,

ਇਸ ਸਦਨ ਦੀ ਪਰੰਪਰਾ ਰਹੀ ਹੈ ਸੰਵਿਧਾਨ ਸਭਾ ਨੇ ਉਸ ਸਮੇਂ ਆਪਣਾ ਦੈਨਿਕ ਭੱਤਾ 45 ਰੁਪਏ ਤੋਂ ਘੱਟ ਕਰਕੇ 40 ਕਰ ਦਿੱਤਾ ਸੀ, ਉਨ੍ਹਾਂ ਨੂੰ ਲਗਿਆ ਅਸੀਂ ਇਸ ਨੂੰ ਘੱਟ ਕਰਨਾ ਚਾਹੀਦਾ ਹੈ। 

 

ਮਾਣਯੋਗ ਸਪੀਕਰ ਜੀ, 

ਇਹੀ ਸਦਨ ਹੈ ਕੰਟੀਨ ਵਿੱਚ ਮਿਲਣ ਵਾਲੀ ਸਬਸਿਡੀ ਜੋ ਬਹੁਤ ਘੱਟ ਪੈਸੇ ਵਿੱਚ ਖਾਣਾ ਮਿਲਦਾ ਸੀ ਇਸੀ ਮੈਂਬਰਾਂ ਨੇ ਉਸ ਸਬਸਿਡੀ ਨੂੰ ਵੀ ਖਤਮ ਕਰ ਦਿੱਤਾ ਅਤੇ ਪੂਰਾ ਪੈਸਾ ਦੇ ਕੇ ਹੁਣ ਕੈਨਟੀਨ ਵਿੱਚ ਖਾਂਦੇ ਹਨ।

 

ਮਾਣਯੋਗ ਸਪੀਕਰ ਜੀ,

ਕੋਰੋਨਾ ਕਾਲ ਵਿੱਚ ਜਦੋਂ ਜ਼ਰੂਰਤ ਪਈ ਤਾਂ ਇਹੀ ਸਾਂਸਦ ਜਿਨ੍ਹਾਂ ਨੇ MPLADS ਫੰਡ ਨੂੰ ਛੱਡ ਦਿੱਤਾ ਅਤੇ ਦੇਸ਼ ਨੂੰ ਇਸ ਸੰਕਟ ਦੀ ਘੜੀ ਵਿੱਚ ਮਦਦ ਕਰਨ ਦੇ ਲਈ ਅੱਗੇ ਆਏ। ਇਨ੍ਹਾਂ ਹੀ ਨਹੀਂ, ਕੋਰੋਨਾ ਕਾਲ ਵਿੱਚ ਇਸੀ ਸਦਨ ਦੇ ਸਾਂਸਦਾਂ ਨੇ ਆਪਣੀ ਤਨਖਾਹ ਵਿੱਚ 30 ਪ੍ਰਤੀਸ਼ਤ ਕਟੌਤੀ ਕੀਤੀ ਅਤੇ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਆਏ ਹੋਏ ਸੰਕਟ ਵਿੱਚ ਆਪਣੀ ਬਹੁਤ ਵੱਡੀ ਜ਼ਿੰਮੇਦਾਰੀ ਨਿਭਾਈ।

 

ਮਾਣਯੋਗ ਸਪੀਕਰ ਜੀ, 

ਅਸੀਂ ਮਾਣ ਨਾਲ ਕਹਿ ਸਕਦੇ ਹਾਂ ਇਹ ਸਦਨ ਵਿੱਚ ਬੈਠੇ ਹੋਏ ਲੋਕ ਵੀ ਕਹਿ ਸਕਦੇ ਹਨ, ਸਾਡੇ ਪੂਰਵ ਜੋ ਸਦਨ ਵਿੱਚ ਬੈਠੇ ਸੀ ਉਹ ਵੀ ਕਹਿ ਸਕਦੇ ਹਨ ਕਿ ਅਸੀਂ ਹੀ ਲੋਕ ਹਨ ਜਿਨ੍ਹਾਂ ਨੇ ਸਾਡੇ ‘ਤੇ discipline ਲਿਆਉਣ ਦੇ ਲਈ, ਸਾਡੇ ਇੱਥੇ ਜਨਪ੍ਰਤੀਨਿਧੀਤਵ ਕਾਨੂੰਨ ਵਿੱਚ ਸਮੇਂ-ਸਮੇਂ ‘ਤੇ ਕਠੋਰਤਾ ਵਰਤੀ, ਨਿਯਮ ਅਸੀਂ ਹੀ ਲਿਆਂਦੇ, ਅਸੀਂ ਹੀ ਤੈਅ ਕੀਤਾ ਕਿ ਨਹੀਂ ਜਨਪ੍ਰਤੀਨਿਧੀ ਦੇ ਜੀਵਨ ਵਿੱਚ ਇਹ ਨਹੀਂ ਹੋ ਸਕਦਾ। ਮੈ ਮੰਨਦਾ ਹਾਂ ਇਹ ਜੀਵੰਤ ਲੋਕਤੰਤਰ ਦਾ ਬਹੁਤ ਵੱਡਾ ਉਦਾਹਰਣ ਹੈ ਅਤੇ ਇਹ ਸਦਨ ਨੇ ਦਿੱਤਾ ਹੈ, ਇਹ ਹੀ ਮਾਨਯੋਗ ਸਾਂਸਦਾਂ ਨੇ ਦਿੱਤਾ ਹੈ ਅਤੇ ਸਾਡੀ ਪੁਰਾਣੀ ਪੀੜ੍ਹੀ ਨੇ ਸਾਂਸਦਾਂ ਨੇ ਦਿੱਤਾ ਹੈ, ਅਤੇ ਮੈਂ ਮੰਨਦਾ ਹਾਂ ਕਿ ਕਦੀ-ਕਦੀ ਉਨ੍ਹਾਂ ਚੀਜ਼ਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ।

 

ਮਾਣਯੋਗ ਸਪੀਕਰ ਜੀ,

ਅਸੀਂ ਜੋ ਵਰਤਮਾਨ ਸਾਂਸਦ ਹਨ ਉਨ੍ਹਾਂ ਦੇ ਲਈ ਤਾਂ ਇਹ ਵਿਸ਼ੇਸ਼ ਸੁਭਾਗ ਦਾ ਅਵਸਰ ਹੈ, ਸੁਭਾਗ ਦਾ ਅਵਸਰ ਇਸ ਲਈ ਹੈ ਕਿ ਅਸੀਂ ਇਤਿਹਾਸ ਅਤੇ ਭਵਿੱਖ ਦੋਵਾਂ ਦੀ ਕੜੀ ਬਣਨ ਦਾ ਅਵਸਰ ਮਿਲਿਆ ਹੈ। ਕਲ੍ਹ ਅਤੇ ਅੱਜ ਨਾਲ ਜੁੜਣ ਦਾ ਸਾਨੂੰ ਅਵਸਰ ਮਿਲ ਰਿਹਾ ਹੈ ਅਤੇ ਆਉਣ ਵਾਲੇ ਕਲ੍ਹ ਨਿਰਮਾਣ ਕਰਨ ਦਾ ਇੱਕ ਨਵਾਂ ਵਿਸ਼ਵਾਸ, ਨਵੀਂ ਉਮੰਗ, ਨਵੇਂ ਉਤਸਾਹ ਦੇ ਨਾਲ ਅਸੀਂ ਇੱਥੇ ਤੋਂ ਵਿਦਾਈ ਲੈਣ ਵਾਲੇ ਹਾਂ।

 

ਮਾਣਯੋਗ ਸਪੀਕਰ ਮਹੋਦਯ,

ਅੱਜ ਦਾ ਦਿਵਸ ਸਿਰਫ਼ ਅਤੇ ਸਿਰਫ਼ ਇਸ ਸਦਨ ਦੇ ਸਾਰੇ ਸਾਢੇ ਸੱਤ ਹਜ਼ਾਰ ਜਨਪ੍ਰਤੀਨਿਧੀ ਰਹਿ ਚੁੱਕੇ ਹੈ, ਉਨ੍ਹਾਂ ਦੇ ਗੌਰਵਮਾਨ ਦਾ ਪੰਨਾ ਹੈ। ਇਨ੍ਹਾਂ ਦੀਵਾਰਾਂ ਨਾਲ ਅਸੀਂ ਜੋ ਪ੍ਰਰੇਣਾ ਪਾਈ ਹੈ, ਜੋ ਨਵਾਂ ਵਿਸ਼ਵਾਸ ਪਾਇਆ ਹੈ ਉਸ ਨੂੰ ਲੈ ਕੇ ਜਾਣ ਦਾ ਹੈ। ਬਹੁਤ ਜਿਹੀਆਂ ਗੱਲਾਂ ਅਹਿਜਿਹੀਆਂ ਸਨ ਜੋ ਸਦਨ ਵਿੱਚ ਹਰ ਕਿਸੇ ਦੀ ਤਾਲੀ ਦੀ ਹੱਕਦਾਰ ਸੀ ਲੇਕਿਨ ਸ਼ਾਇਦ ਰਾਜਨੀਤੀ ਉਸ ਵਿੱਚ ਵੀ ਆੜੇ ਆ ਰਹੀ ਹੈ।

 

ਨਹਿਰੂ ਜੀ ਦੇ ਯੋਗਦਾਨ ਦਾ ਗੌਵਰਗਾਨ ਅਗਰ ਇਸ ਸਦਨ ਵਿੱਚ ਹੁੰਦਾ ਹੈ ਕੌਣ ਮੈਂਬਰ ਹੋਵੇਗਾ ਜਿਸ ਨੂੰ ਤਾਲੀ ਵਜਾਉਣ ਦਾ ਮਨ ਨਾ ਕਰਦਾ ਹੋਵੇ। ਲੇਕਿਨ ਇਸ ਦੇ ਬਾਵਜੂਦ ਵੀ ਦੇਸ਼ ਦੇ ਲੋਕਤੰਤਰ ਦੇ ਲਈ ਬਹੁਤ ਜ਼ਰੂਰੀ ਹੈ ਅਸੀਂ ਸਭ ਨੇ ਆਪਣੀਆਂ ਆਸ਼ਾਵਾਂ ਤਲੇ ਮਾਣਯੋਗ ਸਪੀਕਰ ਜੀ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਮਾਰਗਦਰਸ਼ਨ ਵਿੱਚ ਅਤੇ ਇਸ ਅਨੁਭਵੀ ਮਾਣਯੋਗ ਸਾਂਸਦਾਂ ਦੇ ਸਮਰਥ ਨਾਲ ਅਸੀਂ ਨਵੇਂ ਸੰਸਦ ਵਿੱਚ ਜਦੋਂ ਜਾਵਾਂਗੇ ਤਾਂ ਨਵੇਂ ਵਿਸ਼ਵਾਸ ਦੇ ਨਾਲ ਜਾਵਾਂਗੇ।

 

ਮੈਂ ਫਿਰ ਇੱਕ ਵਾਰ ਅੱਜ ਪੂਰਾ ਦਿਵਸ ਆਪਣੀਆਂ ਇਨ੍ਹਾਂ ਪੁਰਾਣੀਆਂ ਸਮ੍ਰਿਤੀਆਂ ਨੂੰ ਤਾਜ਼ਾ ਕਰਨ ਦੇ ਲਈ ਦਿੱਤਾ, ਇੱਕ ਅੱਛੇ ਵਾਤਾਵਰਣ ਵਿੱਚ ਸਭ ਨੂੰ ਯਾਦ ਕਰਨ ਦਾ ਮੌਕਾ ਦਿੱਤਾ ਇਸ ਦੇ ਲਈ ਮੈਂ ਆਪ ਸਭ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਅਤੇ ਮੈਂ ਸਭ ਮੈਂਬਰਾਂ ਨੂੰ ਤਾਕੀਦ ਕਰਾਂਗਾ ਕਿ ਆਪਣੇ ਜੀਵਨ ਦੀਆਂ ਜਿਹੀਆਂ ਮੁਧਰ ਯਾਦਾਂ ਨੂੰ ਇੱਥੇ ਅਸੀਂ ਜ਼ਰੂਰ ਵਿਅਕਤ ਕਰੇ ਤਾਂਕਿ ਦੇਸ਼ ਤੱਕ ਪਹੁੰਚੇ ਕਿ ਸੱਚਮੁੱਚ ਵਿੱਚ ਇਹ ਸਾਡਾ ਸਦਨ, ਇਹ ਸਾਡੇ ਜਨਪ੍ਰਤੀਨਿਧੀਆਂ ਦੀ ਗਤੀਵਿਧੀਆਂ ਸੱਚੇ ਅਰਥ ਵਿੱਚ ਦੇਸ਼ ਨੂੰ ਸਮਰਪਿਤ ਹੈ।

 

ਇਸ ਦਾ ਭਾਵ ਲੋਕਾਂ ਤੱਕ ਪਹੁੰਚੇ, ਇਸੀ ਉਮੀਦ ਦੇ ਨਾਲ ਮੈਂ ਫਿਰ ਇੱਕ ਵਾਰ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ, ਇਸ ਸਦਨ ਨੂੰ ਪ੍ਰਣਾਮ ਕਰਦਾ ਹਾਂ। ਭਾਰਤ ਦੇ ਮਜ਼ਦੂਰਾਂ ਨਾਲ ਬਣੀ ਹੋਈ ਹਰ ਇੱਕ ਦੀਵਾਰ ਦੇ ਹਰ ਇੱਕ-ਇੱਕ ਇੱਟ ਨੂੰ ਪ੍ਰਣਾਮ ਕਰਦਾ ਹਾਂ। ਅਤੇ ਪਿਛਲੇ 75 ਸਾਲ ਵਿੱਚ ਭਾਰਤ ਦੇ ਲੋਕਤੰਤਰ ਨੂੰ ਨਵਾਂ ਸਮਰੱਥ, ਸ਼ਕਤੀ ਦੇਣ ਵਾਲੇ ਹਰ ਗੁਰੂ ਨੂੰ, ਉਸ ਨਾਦਬ੍ਰਹਮ ਨੂੰ ਨਮਨ ਕਰਦੇ ਹੋਏ ਮੇਰੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”