ਨਮੋ ਡ੍ਰੋਨ ਦੀਦੀਆਂ (Namo Drone Didis) ਦੇ ਕ੍ਰਿਸ਼ੀ ਡ੍ਰੋਨ ਪ੍ਰਦਰਸ਼ਨ ਦੇ ਸਾਖੀ ਬਣੇ
1,000 ਨਮੋ ਡ੍ਰੋਨ ਦੀਦੀਆਂ (Namo Drone Didis) ਨੂੰ ਡ੍ਰੋਨ ਸੌਂਪੇ
ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 8,000 ਕਰੋੜ ਰੁਪਏ ਦੇ ਬੈਂਕ ਰਿਣ ਅਤੇ 2,000 ਕਰੋੜ ਰੁਪਏ ਦੇ ਪੂੰਜੀਕਰਣ ਸਹਾਇਤਾ ਫੰਡ (capitalization support fund) ਵੰਡੇ
ਲਖਪਤੀ ਦੀਦੀਆਂ (Lakhpati Didis) ਨੂੰ ਸਨਮਾਨਿਤ ਕੀਤਾ
“ਡ੍ਰੋਨ ਦੀਦੀਆਂ ਅਤੇ ਲਖਪਤੀ ਦੀਦੀਆਂ (Drone Didis and Lakhpati Didis) ਸਫ਼ਲਤਾ ਦਾ ਨਵਾਂ ਅਧਿਆਇ ਲਿਖ ਰਹੀਆਂ ਹਨ”
“ਕੋਈ ਭੀ ਸਮਾਜ ਕੇਵਲ ਅਵਸਰ ਪੈਦਾ ਕਰਕੇ ਅਤੇ ਨਾਰੀ ਸ਼ਕਤੀ (Nari Shakti) ਦੀ ਗਰਿਮਾ ਸੁਨਿਸ਼ਚਿਤ ਕਰਕੇ ਹੀ ਪ੍ਰਗਤੀ ਕਰ ਸਕਦਾ ਹੈ”
“ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਦੀ ਫਸੀਲ ਤੋਂ ਸ਼ੌਚਾਲਯ(ਪਖਾਨੇ), ਸੈਨਿਟਰੀ ਪੈਡਸ, ਧੂੰਏਂ ਨਾਲ ਭਰੀ ਰਸੋਈ, ਨਲ ਕਾ ਜਲ ਜਿਹੇ ਮੁੱਦੇ ਉਠਾਏ”
“ਮੋਦੀ ਦੀਆਂ ਸੰਵੇਦਨਾਵਾਂ ਅਤੇ ਮੋਦੀ ਦੀਆਂ ਯੋਜਨਾਵਾਂ ਰੋਜ਼ਮੱਰਾ ਦੀ ਜ਼ਿੰਦਗੀ ਦੇ ਅਨੁਭਵਾਂ ਤੋਂ ਉੱਭਰੀਆਂ ਹਨ”
“ਖੇਤੀਬਾੜੀ ਵਿੱਚ ਡ੍ਰੋਨ ਟੈਕਨੋਲੋਜੀ ਦਾ ਪਰਿਵਰਤਨਕਾਰੀ ਪ੍ਰਭਾਵ ਦੇਸ਼ ਦੀਆਂ ਮਹਿਲਾਵਾਂ ਦੁਆਰਾ ਸੰਚਾਲਿਤ ਹੈ”
“ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾਰੀ ਸ਼ਕਤੀ ਦੇਸ਼ ਵਿੱਚ ਟੈਕਨੋਲੋਜੀ ਕ੍ਰਾਂਤੀ ਦੀ ਅਗਵਾਈ ਕਰੇਗੀ”
“ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਸਵੈ ਸਹਾਇਤਾ ਸਮੂਹਾਂ ਦਾ ਵਿਸਤਾਰ ਜ਼ਿ

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਗਿਰਿਰਾਜ ਸਿੰਘ ਜੀ, ਸ਼੍ਰੀ ਅਰਜੁਨ ਮੁੰਡਾ ਜੀ, ਸ਼੍ਰੀ ਮਨਸੁਖ ਮਾਂਡਵੀਯਾ ਜੀ, ਅਤੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਈ ਹੋਈ, ਵਿਸ਼ਾਲ ਸੰਖਿਆ ਵਿੱਚ ਇੱਥੇ ਆਈਆਂ ਹੋਈਆਂ ਅਤੇ ਤੁਹਾਡੇ ਨਾਲ-ਨਾਲ ਵੀਡੀਓ ਦੇ ਮਾਧਿਅਮ ਨਾਲ ਭੀ ਦੇਸ਼ ਭਰ ਵਿੱਚ ਲੱਖਾਂ ਦੀਦੀਆਂ ਅੱਜ ਸਾਡੇ ਨਾਲ ਜੁੜੀਆਂ ਹੋਈਆਂ ਹਨ। ਮੈਂ ਆਪ ਸਬਕਾ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਅਤੇ ਇਸ ਸਭਾਗ੍ਰਹਿ ਵਿੱਚ ਤਾਂ ਮੈਂ ਦੇਖ ਰਿਹਾ ਹਾਂ ਕਿ ਸ਼ਾਇਦ ਇਹ ਲਘੂ ਭਾਰਤ ਹੈ। ਹਿੰਦੁਸਤਾਨ ਦੀ ਹਰ ਭਾਸ਼ਾ, ਹਰ ਕੋਣੇ ਦੇ ਲੋਕ ਇੱਥੇ ਨਜ਼ਰ ਆ ਰਹੇ ਹਨ। ਤੋ ਆਪ ਸਬਕੋ ਬਹੁਤ-ਬਹੁਤ ਵਧਾਈ।

 ਅੱਜ ਦਾ ਇਹ ਕਾਰਜਕ੍ਰਮ ਮਹਿਲਾ ਸਸ਼ਕਤੀਕਰਣ ਦੇ ਲਿਹਾਜ਼ ਨਾਲ ਬਹੁਤ ਇਤਿਹਾਸਿਕ ਹੈ।  ਅੱਜ ਮੈਨੂੰ ਨਮੋ ਡ੍ਰੋਨ ਦੀਦੀ ਅਭਿਯਾਨ ਦੇ ਤਹਿਤ, 1000 ਆਧੁਨਿਕ ਡ੍ਰੋਨ, ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸੌਂਪਣ ਦਾ ਅਵਸਰ ਮਿਲਿਆ ਹੈ। ਦੇਸ਼ ਵਿੱਚ ਜੋ 1 ਕਰੋੜ ਤੋਂ ਜ਼ਿਆਦਾ ਭੈਣਾਂ, ਪਿਛਲੇ ਦਿਨੀਂ ਅਲੱਗ-ਅਲੱਗ ਯੋਜਨਾਵਾਂ ਅਤੇ ਲੱਖਾਂ ਪ੍ਰਯਾਸਾਂ ਦੇ ਕਾਰਨ, 1 ਕਰੋੜ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਹ ਅੰਕੜਾ ਛੋਟਾ ਨਹੀਂ ਹੈ। ਅਤੇ ਹੁਣੇ ਜਦੋਂ ਮੈਂ ਬਾਤ ਕਰ ਰਿਹਾ ਸਾਂ ਤਾਂ ਉਹ ਕਿਸ਼ੋਰੀ ਭੈਣ ਮੈਨੂੰ ਕਹਿ ਰਹੀ ਸੀ, ਉਹ ਤਾਂ ਹਰ ਮਹੀਨੇ 60-70 ਹਜ਼ਾਰ, 80 ਹਜ਼ਾਰ ਤੱਕ ਪਹੁੰਚ ਜਾਂਦੀ ਹੈ, ਬੋਲੇ ਕਮਾਉਣ ਵਿੱਚ।ਹੁਣ ਦੇਸ਼ ਦੇ ਨੌਜਵਾਨਾਂ ਨੂੰ ਭੀ ਪ੍ਰੇਰਣਾ ਦੇ ਸਕਦੇ ਹਾਂ, ਪਿੰਡ ਵਿੱਚ ਇੱਕ ਭੈਣ ਆਪਣੇ ਕਾਰੋਬਾਰ ਨਾਲ ਹਰ ਮਹੀਨੇ 60 ਹਜ਼ਾਰ, 70 ਹਜ਼ਾਰ ਰੁਪਏ ਕਮਾਉਂਦੀ ਹੈ। ਉਨ੍ਹਾਂ ਦਾ ਆਤਮਵਿਸ਼ਵਾਸ ਦੇਖੋ, ਹਾਂ ਕਿਸ਼ੋਰੀ ਉੱਥੇ ਬੈਠੀ ਹੈ, ਹੱਥ ਉੱਪਰ ਕਰ ਰਹੀ ਹੈ। ਅਤੇ ਜਦੋਂ ਮੈਂ ਇਹ ਸੁਣਦਾ ਹਾਂ, ਦੇਖਦਾ ਹਾਂ ਤਾਂ ਮੇਰਾ ਵਿਸ਼ਵਾਸ ਬਹੁਤ ਵਧ ਜਾਂਦਾ ਹੈ। ਤੁਹਾਨੂੰ ਅਸਚਰਜ ਹੋਵੇਗਾ ਕਦੇ-ਕਦੇ ਤੁਹਾਡੇ ਜਿਹੇ ਲੋਕਾਂ ਤੋਂ ਛੋਟੀਆਂ-ਮੋਟੀਆਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ ਨਾ, ਤਾਂ ਮੈਨੂੰ ਵਿਸ਼ਵਾਸ ਵਧ  ਜਾਂਦਾ...ਹਾਂ ਯਾਰ ਅਸੀਂ ਸਹੀ ਦਿਸ਼ਾ ਵਿੱਚ ਹਾਂ, ਦੇਸ਼ ਦਾ ਜ਼ਰੂਰ ਕੁਝ ਭਲਾ ਹੋਵੇਗਾ। ਕਿਉਂਕਿ ਅਸੀਂ ਯੋਜਨਾ ਤਾਂ ਬਣਾਈਏ, ਲੇਕਿਨ ਇਸ ਯੋਜਨਾ ਨੂੰ ਪਕੜ ਕੇ ਤੁਸੀਂ ਜੋ ਲਗ ਜਾਂਦੇ ਹੋ ਨਾ...ਅਤੇ ਤੁਸੀਂ ਪਰਿਣਾਮ ਦਿਖਾਉਂਦੇ ਹੋ। ਅਤੇ ਉਸ ਪਰਿਣਾਮ ਦੇ ਕਾਰਨ ਸਰਕਾਰੀ ਬਾਬੂਆਂ ਨੂੰ ਭੀ ਲਗਦਾ ਹੈ...ਹਾਂ ਯਾਰ ਕੁਝ ਅੱਛਾ ਹੋ ਰਿਹਾ ਹੈ, ਤਾਂ ਕੰਮ ਤੇਜ਼ੀ ਨਾਲ ਵਧਦਾ ਹੈ। ਅਤੇ ਇਸੇ ਕਾਰਨ ਜਦੋਂ ਮੈਂ ਫ਼ੈਸਲਾ ਲਿਆ ਕਿ ਮੈਨੂੰ ਹੁਣ 3 ਕਰੋੜ ਲਖਪਤੀ ਦੀਦੀ ਦੇ ਅੰਕੜਿਆਂ ਨੂੰ ਪਾਰ ਕਰਨਾ ਹੈ। ਅਤੇ ਇਸ ਹੀ ਉਦੇਸ਼ ਨਾਲ ਅੱਜ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਭੀ, ਇਨ੍ਹਾਂ ਦੀਦੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਅਤੇ ਮੈਂ ਆਪ ਸਭ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਮਾਤਾਓ-ਭੈਣੋਂ,

ਕੋਈ ਭੀ ਦੇਸ਼ ਹੋਵੇ, ਕੋਈ ਭੀ ਸਮਾਜ ਹੋਵੇ, ਉਹ ਨਾਰੀ ਸ਼ਕਤੀ ਦੀ ਗਰਿਮਾ ਵਧਾਉਂਦੇ ਹੋਏ, ਉਨ੍ਹਾਂ ਦੇ ਲਈ ਨਵੇਂ ਅਵਸਰ ਬਣਾਉਂਦੇ ਹੋਏ ਹੀ ਅੱਗੇ ਵਧ ਸਕਦਾ ਹੈ। ਲੇਕਿਨ ਦੁਰਭਾਗ ਨਾਲ ਦੇਸ਼ ਵਿੱਚ ਪਹਿਲੇ ਜੋ ਸਰਕਾਰਾਂ ਰਹੀਆਂ, ਉਨ੍ਹਾਂ ਦੇ ਲਈ ਆਪ ਸਾਰੀਆਂ ਮਹਿਲਾਵਾਂ ਦਾ ਜੀਵਨ, ਤੁਹਾਡੀਆਂ ਮੁਸ਼ਕਿਲਾਂ, ਕਦੇ ਪ੍ਰਾਥਮਿਕਤਾਵਾਂ ਨਹੀਂ ਰਹੀਆਂ, ਅਤੇ ਤੁਹਾਨੂੰ, ਤੁਹਾਡੇ ਨਸੀਬ ‘ਤੇ ਛੱਡ ਦਿੱਤਾ। ਮੇਰਾ ਅਨੁਭਵ ਇਹ ਹੈ ਕਿ ਅਗਰ ਸਾਡੀਆਂ ਮਾਤਾਵਾਂ-ਭੈਣਾਂ ਨੂੰ ਥੋੜ੍ਹਾ ਅਗਰ ਅਵਸਰ ਮਿਲ ਜਾਵੇ, ਥੋੜ੍ਹਾ ਉਨ੍ਹਾਂ ਨੂੰ ਸਹਾਰਾ ਮਿਲ ਜਾਵੇ ਤਾਂ ਫਿਰ ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਨਹੀਂ ਰਹਿੰਦੀ ਹੈ, ਉਹ ਖ਼ੁਦ ਲੋਕਾਂ ਦਾ ਸਹਾਰਾ ਬਣ ਜਾਂਦੀਆਂ ਹਨ। ਅਤੇ ਇਹ ਮੈਂ ਤਦ ਜ਼ਿਆਦਾ ਮਹਿਸੂਸ ਕੀਤਾ, ਜਦੋਂ ਲਾਲ ਕਿਲੇ ਤੋਂ ਮੈਂ ਮਹਿਲਾ ਸਸ਼ਕਤੀਕਰਣ ਬਾਰੇ ਬਾਤ ਕਰਨੀ ਸ਼ੁਰੂ ਕੀਤੀ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਸਾਡੀਆਂ ਮਾਤਾਵਾਂ-ਭੈਣਾਂ ਨੂੰ ਸ਼ੌਚਾਲਯ (ਪਖਾਨੇ) ਨਾ ਹੋਣ ਦੇ ਵਿਸ਼ੇ ਵਿੱਚ ਜੋ ਮੁਸ਼ਕਿਲਾਂ ਹੁੰਦੀਆਂ ਹਨ, ਉਸ ਪੀੜਾ ਨੂੰ ਮੈਂ ਵਿਅਕਤ ਕੀਤਾ ਸੀ ਕਿ ਕਿਵੇਂ ਪਿੰਡ ਦੀਆਂ ਭੈਣਾਂ, ਕਿਵੇਂ ਜ਼ਿੰਦਗੀ ਜਿਊਂਦੀਆਂ ਹਨ।

 ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਸੈਨੀਟਰੀ ਪੈਡਸ ਦਾ ਵਿਸ਼ਾ ਉਠਾਇਆ ਸੀ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਕਿਹਾ ਕਿ ਰਸੋਈ ਵਿੱਚ ਲਕੜੀ ‘ਤੇ ਖਾਣਾ ਬਣਾਉਂਦੀਆਂ ਸਾਡੀਆਂ ਮਾਤਾਵਾਂ-ਭੈਣਾਂ 400 ਸਿਗਰੇਟ ਦਾ ਜਿਤਨਾ ਧੂੰਆਂ ਹੁੰਦਾ ਹੈ ਨਾ...ਉਹ ਹਰ ਰੋਜ਼ ਬਰਦਾਸ਼ਤ ਕਰਦੀਆਂ ਹਨ, ਆਪਣੇ ਸਰੀਰ ਵਿੱਚ ਲੈ ਜਾਂਦੀਆਂ ਹਨ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਘਰ ਵਿੱਚ ਨਲ ਸੇ ਜਲ ਨਾ ਆਉਣ ‘ਤੇ ਆਪ ਸਭ ਮਹਿਲਾਵਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਜ਼ਿਕਰ ਕੀਤਾ, ਇਸ ਦੇ ਲਈ ਜਲ ਜੀਵਨ ਮਿਸ਼ਨ ਦਾ ਐਲਾਨ ਕੀਤਾ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਹਰ ਮਹਿਲਾ ਦੇ ਪਾਸ ਬੈਂਕ ਖਾਤਾ ਹੋਣ ਦੀ ਜ਼ਰੂਰਤ ‘ਤੇ ਬਾਤ ਕਹੀ। ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਲਾਲ ਕਿਲੇ ਤੋਂ ਆਪ ਮਹਿਲਾਵਾਂ ਦੇ ਖ਼ਿਲਾਫ਼ ਬੋਲੇ ਜਾਣ ਵਾਲੇ ਅਪਮਾਨਜਨਕ ਸ਼ਬਦਾਂ ਦਾ ਵਿਸ਼ਾ ਉਠਾਇਆ।

 ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਕਿਹਾ ਕਿ ਬੇਟੀ ਤਾਂ ਅਗਰ ਦੇਰ ਨਾਲ ਘਰ ਆਉਂਦੀ ਹੈ ਸ਼ਾਮ ਨੂੰ ਤਾਂ ਮਾਂ, ਬਾਪ, ਭਾਈ ਸਭ ਪੁੱਛਦੇ ਹਨ ਕਿ ਕਿੱਥੇ ਗਈ ਸੀ, ਕਿਉਂ ਦੇਰ ਹੋ ਗਈ। ਲੇਕਿਨ ਇਹ ਦੁਰਭਾਗ ਹੈ ਕਿ ਕੋਈ ਮਾਂ-ਬਾਪ ਆਪਣਾ ਬੇਟਾ ਦੇਰ ਨਾਲ ਆਉਂਦਾ ਹੈ ਤਾਂ ਪੁੱਛਦਾ ਨਹੀਂ ਕਿ ਬੇਟਾ ਕਿੱਥੇ ਗਿਆ ਸੀ, ਕਿਉਂ? ਬੇਟੇ ਨੂੰ ਭੀ ਤਾਂ ਪੁੱਛੋ। ਅਤੇ ਇਹ ਬਾਤ ਮੈਂ ਲਾਲ ਕਿਲੇ ਤੋਂ ਉਠਾਈ ਸੀ। ਅਤੇ ਮੈਂ ਅੱਜ ਦੇਸ਼ ਦੀ ਹਰ ਮਹਿਲਾ, ਹਰ ਭੈਣ, ਹਰ ਬੇਟੀ ਨੂੰ ਇਹ ਦੱਸਣਾ ਚਾਹੁੰਦਾ ਹਾਂ। ਜਦੋਂ-ਜਦੋਂ ਮੈਂ ਲਾਲ ਕਿਲੇ ਤੋਂ ਤੁਹਾਡੇ ਸਸ਼ਕਤੀਕਰਣ ਦੀ ਬਾਤ ਕੀਤੀ, ਦੁਰਭਾਗ ਨਾਲ ਕਾਂਗਰਸ ਜਿਹੇ ਦੇਸ਼ ਦੇ ਰਾਜਨੀਤਕ ਦਲ, ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ, ਮੇਰਾ ਅਪਮਾਨ ਕੀਤਾ।

 

 ਸਾਥੀਓ,

ਮੋਦੀ ਦੀਆਂ ਸੰਵੇਦਨਾਵਾਂ ਅਤੇ ਮੋਦੀ ਦੀਆਂ ਯੋਜਨਾਵਾਂ, ਇਹ ਜ਼ਮੀਨ ਨਾਲ ਜੁੜੇ ਜੀਵਨ ਦੇ ਅਨੁਭਵਾਂ ਤੋਂ ਨਿਕਲੀਆਂ ਹਨ। ਬਚਪਨ ਵਿੱਚ ਜੋ ਆਪਣੇ ਘਰ ਵਿੱਚ ਦੇਖਿਆ, ਆਪਣੇ ਆਸ-ਪਾਸ, ਪੜੌਸ ਵਿੱਚ ਦੇਖਿਆ, ਫਿਰ ਦੇਸ਼ ਦੇ ਪਿੰਡ-ਪਿੰਡ ਵਿੱਚ ਅਨੇਕ ਪਰਿਵਾਰਾਂ ਦੇ ਨਾਲ ਰਹਿ ਕੇ ਅਨੁਭਵ ਕੀਤਾ, ਉਹੀ ਅੱਜ ਮੋਦੀ ਦੀਆਂ ਸੰਵੇਦਨਾਵਾਂ ਅਤੇ ਯੋਜਨਾਵਾਂ ਵਿੱਚ ਝਲਕਦਾ ਹੈ। ਇਸ ਲਈ ਇਹ ਯੋਜਨਾਵਾਂ ਮੇਰੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੇ ਜੀਵਨ ਨੂੰ ਅਸਾਨ ਬਣਾਉਂਦੀਆਂ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਘੱਟ ਕਰਦੀਆਂ ਹਨ। ਸਿਰਫ਼ ਆਪਣੇ ਪਰਿਵਾਰ ਦੇ ਲਈ ਸੋਚਣ ਵਾਲੇ, ਪਰਿਵਾਰਵਾਦੀ ਨੇਤਾਵਾਂ ਨੂੰ ਇਹ ਬਾਤ ਕਤਈ ਸਮਝ ਨਹੀਂ ਆ ਸਕਦੀ ਹੈ। ਦੇਸ਼ ਦੀਆਂ ਕਰੋੜਾਂ ਮੁਸ਼ਕਿਲਾਂ ਤੋਂ, ਮਾਤਾਵਾਂ-ਭੈਣਾਂ ਨੂੰ ਮੁਕਤੀ ਦਿਵਾਉਣ ਦੀ ਸੋਚ, ਇਹ ਸਾਡੀ ਸਰਕਾਰ ਦੀਆਂ ਅਨੇਕ ਯੋਜਨਾਵਾਂ ਦਾ ਅਧਾਰ ਰਹੀ ਹੈ।

 ਮੇਰੀ ਮਾਤਾਓ-ਭੈਣੋਂ,

ਪਹਿਲੇ ਦੀਆਂ ਸਰਕਾਰਾਂ ਨੇ ਇੱਕ ਦੋ ਯੋਜਨਾਵਾਂ ਸ਼ੁਰੂ ਕਰਨ ਨੂੰ ਹੀ ਮਹਿਲਾ ਸਸ਼ਕਤੀਕਰਣ ਦਾ ਨਾਮ ਦੇ ਦਿੱਤਾ ਸੀ। ਮੋਦੀ ਨੇ ਇਸ ਰਾਜਨੀਤਕ ਸੋਚ ਨੂੰ ਹੀ ਬਦਲ ਦਿੱਤਾ। 2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਮੈਂ ਆਪ ਮਹਿਲਾਵਾਂ ਦੇ ਜੀਵਨ ਚੱਕਰ ਦੇ ਹਰ ਪੜਾਅ ਦੇ  ਲਈ ਯੋਜਨਾਵਾਂ ਬਣਾਈਆਂ, ਉਨ੍ਹਾਂ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ। ਅੱਜ ਪਹਿਲੇ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ ਮੋਦੀ ਕੋਈ ਨਾ ਕੋਈ ਯੋਜਨਾ ਲੈ ਕੇ ਭਾਰਤ ਦੀਆਂ ਭੈਣਾਂ-ਬੇਟੀਆਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦਾ ਹੈ। ਗਰਭ ਵਿੱਚ ਬੇਟੀ ਦੀ ਹੱਤਿਆ ਨਾ ਹੋਵੇ, ਇਸ ਦੇ ਲਈ ਅਸੀਂ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਯਾਨ ਸ਼ੁਰੂ ਕੀਤਾ। ਗਰਭ ਦੀ ਅਵਸਥਾ ਵਿੱਚ ਮਾਂ ਨੂੰ ਸਹੀ ਪੋਸ਼ਣ ਮਿਲੇ, ਇਸ ਦੇ ਲਈ ਹਰ ਗਰਭਵਤੀ ਨੂੰ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ। ਜਨਮ ਦੇ ਬਾਅਦ ਬੇਟੀ ਨੂੰ ਪੜ੍ਹਾਈ ਵਿੱਚ ਮੁਸ਼ਕਿਲ ਨਾ ਹੋਵੇ, ਇਸ ਦੇ ਲਈ ਜ਼ਿਆਦਾ ਤੋਂ ਜ਼ਿਆਦਾ, ਜ਼ਿਆਦਾ ਵਿਆਜ ਦੇਣ ਵਾਲੀ ਸੁਕੰਨਿਆ ਸਮ੍ਰਿੱਧੀ ਯੋਜਨਾ ਸ਼ੁਰੂ ਕੀਤੀ। ਬੜੀ ਹੋ ਕੇ ਬੇਟੀ ਕੰਮ ਕਰਨਾ ਚਾਹੇ ਤਾਂ ਅੱਜ ਉਸ ਦੇ ਪਾਸ ਮੁਦਰਾ ਯੋਜਨਾ ਦਾ ਇਤਨਾ ਬੜਾ ਸਾਧਨ ਹੈ। ਬੇਟੀ ਦੇ ਕਰੀਅਰ ‘ਤੇ ਪ੍ਰਭਾਵ ਨਾ ਪਵੇ, ਇਸ ਦੇ ਲਈ ਅਸੀਂ ਪ੍ਰੈਗਨੈਂਸੀ ਲੀਵ ਨੂੰ ਭੀ ਵਧਾ ਕੇ 26 ਹਫ਼ਤੇ ਕਰ ਦਿੱਤਾ। 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਵਾਲੀ ਆਯੁਸ਼ਮਾਨ ਯੋਜਨਾ ਹੋਵੇ, 80 ਪਰਸੈਂਟ ਡਿਸਕਾਊਂਟ ‘ਤੇ ਸਸਤੀ ਦਵਾਈ ਦੇਣ ਵਾਲੇ ਜਨ ਔਸ਼ਧੀ ਕੇਂਦਰ ਹੋਣ, ਇਨ੍ਹਾਂ ਸਭ ਦਾ ਸਭ ਤੋਂ ਜ਼ਿਆਦਾ ਲਾਭ ਆਪ ਮਾਤਾਵਾਂ-ਭੈਣਾਂ-ਬੇਟੀਆਂ ਨੂੰ ਹੀ ਤਾਂ ਹੋ ਰਿਹਾ ਹੈ।

 ਮਾਤਾਓ-ਭੈਣੋਂ,

ਮੋਦੀ ਸਮੱਸਿਆਵਾਂ ਨੂੰ ਟਾਲਦਾ ਨਹੀਂ, ਉਨ੍ਹਾਂ ਨਾਲ ਟਕਰਾਉਂਦਾ ਹੈ, ਉਨ੍ਹਾਂ ਦੇ ਸਥਾਈ ਸਮਾਧਾਨ ਦੇ ਲਈ ਕੰਮ ਕਰਦਾ ਹੈ। ਮੈਂ ਜਾਣਦਾ ਹਾਂ ਕਿ ਭਾਰਤ ਵਿੱਚ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਸਾਨੂੰ ਉਨ੍ਹਾਂ ਦੀ ਆਰਥਿਕ ਭਾਗੀਦਾਰੀ ਵਧਾਉਣੀ ਹੋਵੇਗੀ। ਇਸ ਲਈ ਅਸੀਂ ਆਪਣੀ ਸਰਕਾਰ ਦੇ ਹਰ ਨਿਰਣੇ ਵਿੱਚ, ਹਰ ਯੋਜਨਾ ਵਿੱਚ ਇਸ ਪਹਿਲੂ ਦਾ ਧਿਆਨ ਰੱਖਿਆ। ਮੈਂ ਆਪ ਮਾਤਾਵਾਂ-ਭੈਣਾਂ ਨੂੰ ਇੱਕ ਉਦਾਹਰਣ ਦਿੰਦਾ ਹਾਂ। ਆਪ ਭੀ ਜਾਣਦੇ ਹੋ ਕਿ ਸਾਡੇ ਇੱਥੇ, ਸੰਪਤੀ ਹੁੰਦੀ ਸੀ ਤਾਂ ਪੁਰਸ਼ ਦੇ ਨਾਮ ‘ਤੇ ਹੁੰਦੀ ਸੀ। ਕੋਈ ਜ਼ਮੀਨ ਖਰੀਦਦਾ ਸੀ... ਤਾਂ ਪੁਰਸ਼ ਦੇ ਨਾਮ ‘ਤੇ.. ਕੋਈ ਦੁਕਾਨ ਖਰੀਦੀ ਜਾਂਦੀ ਸੀ...ਤਾਂ ਪੁਰਸ਼ ਦੇ ਨਾਮ ‘ਤੇ... ਘਰ ਦੀ ਮਹਿਲਾ ਦੇ ਨਾਮ ‘ਤੇ ਕੁਝ ਭੀ ਨਹੀਂ ਹੁੰਦਾ ਸੀ? ਇਸ ਲਈ ਅਸੀਂ ਪੀਐੱਮ ਆਵਾਸ ਦੇ ਤਹਿਤ ਮਿਲਣ ਵਾਲੇ ਘਰ ਮਹਿਲਾਵਾਂ ਦੇ ਨਾਮ ਰਜਿਸਟਰ ਕੀਤੇ। ਆਪਨੇ (ਤੁਸੀਂ) ਤਾਂ ਖ਼ੁਦ ਦੇਖਿਆ ਹੈ ਕਿ ਪਹਿਲੇ ਨਵੀਂ ਗੱਡੀ ਆਉਂਦੀ ਸੀ, ਟ੍ਰੈਕਟਰ ਆਉਂਦਾ ਸੀ, ਤਾਂ ਜ਼ਿਆਦਾਤਰ ਪੁਰਸ਼ ਹੀ ਚਲਾਉਂਦੇ ਸਨ। ਲੋਕ ਸੋਚਦੇ ਸਨ ਕਿ ਕੋਈ ਬਿਟੀਆ ਇਸ ਨੂੰ ਕਿਵੇਂ ਚਲਾ ਪਾਏਗੀ? ਘਰ ਵਿੱਚ ਕੋਈ ਨਵਾਂ ਉਪਕਰਣ ਆਉਂਦਾ ਸੀ, ਨਵਾਂ ਟੀਵੀ ਆਉਂਦਾ ਸੀ, ਨਵਾਂ ਫੋਨ ਆਉਂਦਾ ਸੀ, ਤਾਂ ਪੁਰਸ਼ ਹੀ ਖ਼ੁਦ ਨੂੰ ਉਸ ਦੇ ਸੁਭਾਵਿਕ ਜਾਣਕਾਰ ਮੰਨਦੇ ਸਨ। ਉਨ੍ਹਾਂ ਪਰਿਸਥਿਤੀਆਂ ਤੋਂ, ਉਸ ਪੁਰਾਣੀ ਸੋਚ ਤੋਂ ਹੁਣ ਸਾਡਾ ਸਮਾਜ ਅੱਗੇ ਨਿਕਲ ਰਿਹਾ ਹੈ। ਅਤੇ ਅੱਜ ਦਾ ਇਹ ਕਾਰਜਕ੍ਰਮ ਇਸ ਦੀ ਇੱਕ ਹੋਰ ਉਦਾਹਰਣ ਬਣਿਆ ਹੈ ਕਿ ਭਾਰਤ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਡ੍ਰੋਨ ਟੈਕਨੋਲੋਜੀ ਦੀਆਂ ਪਹਿਲੀਆਂ ਪਾਇਲਟ ਇਹ ਮੇਰੀਆਂ ਬੇਟੀਆਂ ਹਨ, ਇਹ ਮੇਰੀਆਂ ਭੈਣਾਂ ਹਨ।

 ਸਾਡੀਆਂ ਭੈਣਾਂ ਦੇਸ਼ ਨੂੰ ਸਿਖਾਉਣਗੀਆਂ ਕਿ ਡ੍ਰੋਨ ਨਾਲ ਆਧੁਨਿਕ ਖੇਤੀ ਕਿਵੇਂ ਹੁੰਦੀ ਹੈ। ਡ੍ਰੋਨ ਪਾਇਲਟ, ਨਮੋ ਡ੍ਰੋਨ ਦੀਦੀਆਂ ਦਾ ਕੌਸ਼ਲ ਹੁਣੇ ਮੈਂ ਮੈਦਾਨ ਵਿੱਚ ਜਾ ਕੇ ਦੇਖ ਕੇ ਆਇਆ ਹਾਂ। ਮੇਰਾ ਵਿਸ਼ਵਾਸ ਹੈ ਅਤੇ ਮੈਂ ਕੁਝ ਦਿਨ ਪਹਿਲੇ ‘ਮਨ ਕੀ ਬਾਤ’ ਵਿੱਚ ਐਸੇ ਹੀ ਇੱਕ ਡ੍ਰੋਨ ਦੀਦੀ ਨਾਲ ਬਾਤ ਕਰਨ ਦਾ ਮੌਕਾ ਮਿਲਿਆ ਸੀ। ਉਸ ਨੇ ਕਿਹਾ ਮੈਂ ਇੱਕ ਦਿਨ ਵਿੱਚ ਇਤਨੇ ਖੇਤ ਵਿੱਚ ਕੰਮ ਕਰਦੀ ਹਾਂ, ਇੱਕ ਦਿਨ ਵਿੱਚ ਇਤਨੇ ਖੇਤ ਵਿੱਚ, ਮੇਰੀ ਇਤਨੀ ਕਮਾਈ ਹੁੰਦੀ ਹੈ। ਅਤੇ ਬੋਲੇ ਮੇਰਾ ਇਤਨਾ ਵਿਸ਼ਵਾਸ ਵਧ ਗਿਆ ਹੈ ਅਤੇ ਪਿੰਡ ਵਿੱਚ ਮੇਰਾ ਇਤਨਾ ਸਨਮਾਨ ਵਧ ਗਿਆ ਹੈ, ਪਿੰਡ ਵਿੱਚ ਹੁਣ ਮੇਰੀ ਪਹਿਚਾਣ ਬਦਲ ਗਈ ਹੈ। ਜਿਸ ਨੂੰ ਸਾਇਕਲ ਚਲਾਉਣਾ ਭੀ ਨਹੀਂ ਆਉਂਦਾ ਹੈ, ਉਸ ਨੂੰ ਪਿੰਡ ਵਾਲੇ ਪਾਇਲਟ ਕਹਿ ਕੇ ਬੁਲਾਉਂਦੇ ਹਨ। ਮੇਰਾ ਵਿਸ਼ਵਾਸ ਹੈ ਦੇਸ਼ ਦੀ ਨਾਰੀਸ਼ਕਤੀ, 21ਵੀਂ ਸਦੀ ਦੇ ਭਾਰਤ ਦੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰ ਸਕਦੀ ਹੈ। ਅੱਜ ਅਸੀਂ ਸਪੇਸ ਸੈਕਟਰ ਵਿੱਚ ਦੇਖਦੇ ਹਾਂ, IT ਸੈਕਟਰ ਵਿੱਚ ਦੇਖਦੇ ਹਾਂ, ਵਿਗਿਆਨ ਦੇ ਖੇਤਰ ਵਿੱਚ ਦੇਖਦੇ ਹਾਂ, ਕਿਵੇਂ ਭਾਰਤ ਦੀਆਂ ਮਹਿਲਾਵਾਂ ਆਪਣਾ ਪਰਚਮ ਲਹਿਰਾ ਰਹੀਆਂ ਹਨ। ਅਤੇ ਭਾਰਤ ਤਾਂ ਮਹਿਲਾ ਕਰਮਸ਼ੀਅਲ ਪਾਇਲਟਸ ਦੇ ਮਾਮਲੇ ਵਿੱਚ ਦੁਨੀਆ ਦਾ ਨੰਬਰ ਵੰਨ ਦੇਸ਼ ਹੈ। ਹਵਾਈ ਜਹਾਜ਼ ਉਡਾਉਣ ਵਾਲੀਆਂ ਬੇਟੀਆਂ ਦੀ ਸੰਖਿਆ ਸਾਡੀ ਸਭ ਤੋਂ ਜ਼ਿਆਦਾ ਹੈ। ਅਸਮਾਨ ਵਿੱਚ ਕਮਰਸ਼ੀਅਲ ਫਲਾਇਟ ਹੋਵੇ ਜਾਂ ਖੇਤੀ ਕਿਸਾਨੀ ਵਿੱਚ ਡ੍ਰੋਨਸ, ਭਾਰਤ ਦੀਆਂ ਬੇਟੀਆਂ ਕਿਤੇ ਭੀ ਕਿਸੇ ਤੋਂ ਭੀ ਪਿੱਛੇ ਨਹੀਂ ਹਨ। ਅਤੇ ਇਸ ਵਾਰ ਤਾਂ 26 ਜਨਵਰੀ ਆਪਨੇ (ਤੁਸੀਂ) ਦੇਖਿਆ ਹੋਵੇਗਾ TV ‘ਤੇ, 26 ਜਨਵਰੀ ਦੇ ਕਾਰਜਕ੍ਰਮ ਵਿੱਚ ਕਰਤਵਯ ਪਥ ‘ਤੇ ਸਾਰਾ ਹਿੰਦੁਸਤਾਨ ਦੇਖ ਰਿਹਾ ਸੀ, ਨਾਰੀ–ਨਾਰੀ-ਨਾਰੀ-ਨਾਰੀ ਦੀ ਹੀ ਤਾਕਤ ਦਾ ਜਲਵਾ ਸੀ ਉੱਥੇ।

 

 ਸਾਥੀਓ,

ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ ਡ੍ਰੋਨ ਟੈਕਨੋਲੋਜੀ ਦਾ ਬਹੁਤ ਵਿਸਤਾਰ ਹੋਣ ਵਾਲਾ ਹੈ। ਛੋਟੀ-ਛੋਟੀ ਮਾਤਰਾ ਵਿੱਚ ਦੁੱਧ-ਸਬਜ਼ੀ ਅਤੇ ਦੂਸਰੇ ਉਤਪਾਦ ਅਗਰ ਨਜ਼ਦੀਕ ਦੀ ਮਾਰਕਿਟ ਤੱਕ ਪਹੁੰਚਾਉਣੇ ਹਨ, ਤਾਂ ਡ੍ਰੋਨ ਇੱਕ ਸਸ਼ਕਤ ਮਾਧਿਅਮ ਬਣਨ ਵਾਲਾ ਹੈ। ਦਵਾਈ ਦੀ ਡਿਲਿਵਰੀ ਹੋਵੇ, ਮੈਡੀਕਲ ਟੈਸਟ ਦੇ ਸੈਂਪਲ ਦੀ ਡਿਲਿਵਰੀ ਹੋਵੇ, ਇਸ ਵਿੱਚ ਭੀ ਡ੍ਰੋਨ ਬਹੁਤ ਬੜੀ ਭੂਮਿਕਾ ਨਿਭਾਉਂਦੇ ਹਨ। ਯਾਨੀ ਨਮੋ ਦੀਦੀ ਡ੍ਰੋਨ ਯੋਜਨਾ ਨਾਲ ਜੋ ਭੈਣਾਂ ਡ੍ਰੋਨ ਪਾਇਲਟ ਬਣ ਰਹੀਆਂ ਹਨ, ਉਨ੍ਹਾਂ ਦੇ ਲਈ ਭਵਿੱਖ ਵਿੱਚ ਅਣਗਿਣਤ ਸੰਭਾਵਨਾਵਾਂ ਦੇ ਦੁਆਰ ਖੁੱਲ੍ਹਣ ਜਾ ਰਹੇ ਹਨ।

 ਮਾਤਾਓ-ਭੈਣੋਂ,

ਬੀਤੇ 10 ਵਰ੍ਹਿਆਂ ਵਿੱਚ ਜਿਸ ਤਰ੍ਹਾਂ ਭਾਰਤ ਵਿੱਚ ਮਹਿਲਾ ਸਵੈ ਸਹਾਇਤਾ ਸਮੂਹਾਂ ਦਾ ਵਿਸਤਾਰ ਹੋਇਆ ਹੈ, ਉਹ ਆਪਣੇ ਆਪ ਵਿੱਚ ਇੱਕ ਅਧਿਐਨ ਦਾ ਵਿਸ਼ਾ ਹੈ। ਇਨ੍ਹਾਂ ਮਹਿਲਾ ਸਵੈ ਸਹਾਇਤਾ ਸਮੂਹਾਂ ਨੇ ਭਾਰਤ ਵਿੱਚ ਨਾਰੀ ਸਸ਼ਕਤੀਕਰਣ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਅੱਜ ਇਸ ਕਾਰਜਕ੍ਰਮ ਵਿੱਚ ਮੈਂ ਸਵੈ ਸਹਾਇਤਾ ਸਮੂਹ ਦੀਆਂ ਹਰ ਭੈਣਾਂ ਨੂੰ ਉਨ੍ਹਾਂ ਦਾ ਮੈਂ ਗੌਰਵਗਾਨ ਕਰਦਾ ਹਾਂ, ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਦੀ ਮਿਹਨਤ ਨੇ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਰਾਸ਼ਟਰ ਨਿਰਮਾਣ ਦਾ ਪ੍ਰਮੁੱਖ ਸਮੂਹ ਬਣਾ ਦਿੱਤਾ ਹੈ।ਅੱਜ ਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਸੰਖਿਆ 10 ਕਰੋੜ ਨੂੰ ਪਾਰ ਕਰ ਗਈ ਹੈ। ਬੀਤੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਸੈਲਫ ਹੈਲਫ ਗਰੁੱਪਸ ਦਾ ਵਿਸਤਾਰ ਹੀ ਨਹੀਂ ਕੀਤਾ, ਬਲਕਿ 98 ਪ੍ਰਤੀਸ਼ਤ ਸਮੂਹਾਂ ਦੇ ਬੈਂਕ ਅਕਾਊਂਟ ਭੀ ਖੁਲਵਾਏ ਹਨ, ਯਾਨੀ ਕਰੀਬ-ਕਰੀਬ 100 ਪਰਸੈਂਟ। ਸਾਡੀ ਸਰਕਾਰ ਨੇ ਸਮੂਹਾਂ ਨੂੰ ਮਿਲਣ ਵਾਲੀ ਮਦਦ ਭੀ 20 ਲੱਖ ਰੁਪਏ ਤੱਕ ਵਧਾ ਦਿੱਤੀ ਹੈ। ਹੁਣ ਤੱਕ 8 ਲੱਖ ਕਰੋੜ ਤੋਂ, ਹੁਣ ਅੰਕੜਾ ਛੋਟਾ ਨਹੀਂ ਹੈ। ਆਪ ਲੋਕਾਂ ਦੇ ਹੱਥ ਵਿੱਚ 8 ਲੱਖ ਕਰੋੜ ਰੁਪਏ ਤੋ ਭੀ ਅਧਿਕ ਦੀ ਮਦਦ ਬੈਂਕਾ ਤੋਂ ਮੇਰੀਆਂ ਇਨ੍ਹਾਂ ਭੈਣਾਂ ਦੇ ਪਾਸ ਪਹੁੰਚ  ਚੁੱਕੀ ਹੈ। ਇਤਨਾ ਪੈਸਾ, ਸਿੱਧਾ-ਸਿੱਧਾ ਪਿੰਡ ਵਿੱਚ ਪਹੁੰਚਿਆ ਹੈ, ਭੈਣਾਂ ਦੇ ਪਾਸ ਪਹੁੰਚਿਆ ਹੈ। ਅਤੇ ਭੈਣਾਂ ਦਾ ਸੁਭਾਅ ਹੁੰਦਾ ਹੈ, ਸਭ ਤੋਂ ਬੜਾ ਗੁਣ ਹੁੰਦਾ ਹੈ ‘ਬੱਚਤ’ ਉਹ ਬਰਬਾਦ ਨਹੀਂ ਕਰਦੀਆਂ ਉਹ ਬੱਚਤ ਕਰਦੀਆਂ ਹਨ। ਅਤੇ ਜੋ ਬੱਚਤ ਦੀ ਤਾਕਤ ਹੁੰਦੀ ਹੈ ਨਾ... ਉਹ ਉੱਜਵਲ ਭਵਿੱਖ ਦੀ ਨਿਸ਼ਾਨੀ ਭੀ ਹੁੰਦੀ ਹੈ। ਅਤੇ ਮੈਂ ਜਦੋਂ ਭੀ ਇਨ੍ਹਾਂ ਦੀਦੀਆਂ ਨਾਲ ਬਾਤ ਕਰਦਾ ਹਾਂ ਤਾਂ ਐਸੀਆਂ-ਐਸੀਆਂ, ਨਵੀਆਂ-ਨਵੀਆਂ ਚੀਜ਼ਾਂ ਦੱਸਦੀਆਂ ਹਨ ਉਹ, ਉਨ੍ਹਾਂ ਦਾ ਆਤਮਵਿਸ਼ਵਾਸ ਦੱਸਦਾ ਹੈ। ਯਾਨੀ, ਸਾਧਾਰਣ ਮਾਨਵੀ ਕਲਪਨਾ ਨਹੀਂ ਕਰ ਸਕਦਾ ਹੈ। ਅਤੇ ਜੋ ਇਤਨੇ ਬੜੇ ਪੱਧਰ ‘ਤੇ ਪਿੰਡ ਵਿੱਚ ਅੱਜਕੱਲ੍ਹ ਜੋ ਸੜਕਾਂ ਬਣੀਆਂ ਹਨ, ਹਾਈਵੇ ਬਣੇ ਹਨ, ਇਸ ਦਾ ਲਾਭ ਭੀ ਇਨ੍ਹਾਂ ਸਮੂਹਾਂ ਨੂੰ ਹੋਇਆ ਹੈ।  ਹੁਣ ਲੱਖਪਤੀ ਦੀਦੀਆਂ, ਆਪਣੇ ਉਤਪਾਦਾਂ ਨੂੰ ਸ਼ਹਿਰ ਵਿੱਚ ਜਾ ਕੇ ਅਸਾਨੀ ਨਾਲ ਵੇਚ ਪਾ ਰਹੀਆਂ ਹਨ। ਬਿਹਤਰ ਕਨੈਕਟਿਵਿਟੀ ਦੀ ਵਜ੍ਹਾ ਨਾਲ ਸ਼ਹਿਰ ਦੇ ਲੋਕ ਭੀ ਹੁਣ ਪਿੰਡਾਂ ਵਿੱਚ ਜਾ ਕੇ ਇਨ੍ਹਾਂ ਸਮੂਹਾਂ ਤੋਂ ਸਿੱਧੀ ਖਰੀਦ ਕਰਨ ਲਗੇ ਹਨ। ਐਸੇ ਹੀ ਕਾਰਨਾਂ ਕਰਕੇ ਬੀਤੇ 5 ਵਰ੍ਹਿਆਂ ਵਿੱਚ ਸੈਲਫ ਹੈਲਪ ਗਰੁੱਪਸ ਦੇ ਮੈਂਬਰਾਂ ਦੀ ਆਮਦਨ ਵਿੱਚ 3 ਗੁਣਾ ਦਾ ਵਾਧਾ ਹੋਇਆ ਹੈ।

 

 ਸਾਥੀਓ,

ਜਿਨ੍ਹਾਂ ਭੈਣਾਂ ਨੂੰ, ਉਨ੍ਹਾਂ ਦੇ ਸੁਪਨਿਆਂ ਨੂੰ, ਆਕਾਂਖਿਆਵਾਂ ਨੂੰ ਸੀਮਿਤ ਕਰ ਦਿੱਤਾ ਗਿਆ ਸੀ, ਅੱਜ ਉਹ ਰਾਸ਼ਟਰ-ਨਿਰਮਾਣ ਵਿੱਚ ਆਪਣੀ ਭੂਮਿਕਾ ਦਾ ਵਿਸਤਾਰ ਕਰ ਰਹੀਆਂ ਹਨ। ਅੱਜ ਪਿੰਡ-ਦੇਹਾਤ ਵਿੱਚ ਨਵੇਂ-ਨਵੇਂ ਅਵਸਰ ਬਣ ਰਹੇ ਹਨ, ਨਵੇਂ-ਨਵੇਂ ਪਦ(ਅਹੁਦੇ) ਬਣੇ ਹਨ। ਅੱਜ ਲੱਖਾਂ ਦੀ ਸੰਖਿਆ ਵਿੱਚ ਬੈਂਕ ਸਖੀ, ਕ੍ਰਿਸ਼ੀ ਸਖੀ, ਪਸ਼ੂ ਸਖੀ, ਮਤਸਯ ਸਖੀ ਅਤੇ ਸਰਵਿਸ ਸੈਕਟਰ ਨਾਲ ਜੁੜੀਆਂ ਦੀਦੀਆਂ, ਪਿੰਡਾਂ ਵਿੱਚ ਸੇਵਾਵਾਂ ਦੇ ਰਹੀਆਂ ਹਨ। ਇਹ ਦੀਦੀਆਂ, ਸਿਹਤ ਤੋਂ ਲੈ ਕੇ ਡਿਜੀਟਲ ਇੰਡੀਆ ਤੱਕ, ਦੇਸ਼ ਦੇ ਰਾਸ਼ਟਰੀ ਅਭਿਯਾਨਾਂ ਨੂੰ ਨਵੀਂ ਗਤੀ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਯਾਨ ਨੂੰ ਚਲਾਉਣ ਵਾਲੀਆਂ 50 ਪ੍ਰਤੀਸ਼ਤ ਤੋਂ ਅਧਿਕ ਮਹਿਲਾਵਾਂ ਅਤੇ 50 ਪ੍ਰਤੀਸ਼ਤ ਤੋਂ ਅਧਿਕ ਲਾਭਾਰਥੀ ਭੀ ਮਹਿਲਾਵਾਂ ਹਨ। ਸਫ਼ਲਤਾਵਾਂ ਦੀ ਇਹ ਲੜੀ ਹੀ ਨਾਰੀਸ਼ਕਤੀ ‘ਤੇ ਮੇਰੇ ਭਰੋਸੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੀ ਹੈ। ਮੈਂ ਦੇਸ਼ ਦੀਆਂ ਹਰ ਮਾਤਾ-ਭੈਣ-ਬੇਟੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡਾ ਤੀਸਰਾ ਕਾਰਜਕਾਲ ਨਾਰੀਸ਼ਕਤੀ ਦੇ ਉਤਕਰਸ਼ ਦਾ ਨਵਾਂ ਅਧਿਆਇ ਲਿਖੇਗਾ।

 ਅਤੇ ਮੈਂ ਦੇਖਦਾ ਹਾਂ ਕਿ ਕਈ ਭੈਣਾਂ ਸ਼ਾਇਦ ਸਵੈ ਸਹਾਇਤਾ ਸਮੂਹ ਦੀਆਂ ਆਪਣੀਆਂ ਮਿੱਲਾਂ, ਬੈਠੇ ਦਾ ਛੋਟਾ ਜਿਹਾ ਆਰਥਿਕ ਕਾਰੋਬਾਰ ਐਸਾ ਨਹੀਂ, ਕੁਝ  ਲੋਕ ਤਾਂ ਮੈਂ ਦੇਖਿਆ ਹੈ ਪਿੰਡ ਵਿੱਚ ਬਹੁਤ ਜਿਹੀਆਂ ਚੀਜ਼ਾਂ ਕਰ ਰਹੀਆਂ ਹਨ। ਖੇਡਕੁੱਦ ਮੁਕਾਬਲੇ ਕਰ ਰਹੀਆਂ ਹਨ, ਸਵੈ ਸਹਾਇਤਾ ਸਮੂਹ ਭੈਣਾਂ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ। ਜੋ ਬੱਚੀਆਂ ਪੜ੍ਹਦੀਆਂ ਹਨ, ਉਨ੍ਹਾਂ ਨੂੰ ਬੁਲਾ ਕੇ, ਲੋਕਾਂ ਨੂੰ ਬੁਲਾਕੇ ਉਨ੍ਹਾਂ ਨਾਲ ਗੱਲਬਾਤ ਕਰਵਾਉਂਦੀਆਂ ਹਨ।ਖੇਡਕੁੱਦ ਵਿੱਚ ਜੋ ਬੱਚੀਆਂ ਪਿੰਡ ਵਿੱਚ ਅੱਛਾ ਕੰਮ ਕਰ ਰਹੀਆਂ ਹਨ, ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਉਨ੍ਹਾਂ ਦਾ ਸੁਆਗਤ-ਸਨਮਾਨ ਕਰਦੀਆਂ ਹਨ। ਯਾਨੀ, ਮੈਂ ਦੇਖਿਆ ਹੈ ਕਿ ਕੁਝ ਸਕੂਲਾਂ ਵਿੱਚ ਇਨ੍ਹਾਂ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਨੂੰ ਭਾਸ਼ਣ ਦੇ ਲਈ ਬੁਲਾਉਂਦੇ ਹਨ, ਉਨ੍ਹਾਂ ਨੂੰ ਕਹਿੰਦੇ ਹਨ ਆਪਣਾ ਸਫ਼ਲਤਾ ਦਾ ਕਾਰਨ ਦੱਸੋ। ਅਤੇ ਸਕੂਲ ਵਾਲੇ ਭੀ ਬੜੇ ਆਤੁਰਤਾਪੂਰਵਕ ਸੁਣਦੇ ਹਨ ਬੱਚੇ, ਟੀਚਰ ਸੁਣਦੇ ਹਨ। ਯਾਨੀ ਇੱਕ ਪ੍ਰਕਾਰ ਨਾਲ ਬਹੁਤ ਬੜਾ Revolution ਆਇਆ ਹੈ। ਅਤੇ ਮੈਂ ਸਵੈ ਸਹਾਇਤਾ ਸਮੂਹ ਦੀਆਂ  ਦੀਦੀਆਂ ਨੂੰ ਕਹਾਂਗਾ, ਮੈਂ ਹੁਣ ਇੱਕ ਯੋਜਨਾ ਲਿਆਇਆ ਹਾਂ ਜਿਵੇਂ ਡ੍ਰੋਨ ਦੀਦੀ ਹੈ ਨਾ, ਉਹ ਤਾਂ ਮੈਂ ਆਪ ਹੀ ਦੇ ਚਰਨਾਂ ਵਿੱਚ ਰੱਖ ਦਿੱਤੀ ਹੈ, ਅਤੇ ਮੈਨੂੰ ਵਿਸ਼ਵਾਸ ਹੈ, ਜਿਨ੍ਹਾਂ ਮਾਤਾਵਾਂ-ਭੈਣਾਂ ਦੇ ਚਰਨਾਂ ਵਿੱਚ ਮੈਂ ਡ੍ਰੋਨ ਰੱਖਿਆ ਹੈ ਨਾ, ਉਹ ਮਾਤਾਵਾਂ-ਭੈਣਾਂ ਡ੍ਰੋਨ ਨੂੰ ਅਸਮਾਨ ਵਿੱਚ ਤਾਂ ਲੈ ਜਾਣਗੀਆਂ, ਦੇਸ਼ ਦੇ ਸੰਕਲਪ ਨੂੰ ਭੀ ਇਤਨਾ ਹੀ ਉੱਚਾ ਲੈ ਜਾਣਗੀਆਂ।

 

ਲੇਕਿਨ ਇੱਕ ਯੋਜਨਾ ਐਸੀ ਹੈ ਜਿਸ ਵਿੱਚ ਸਾਡੀਆਂ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਅੱਗੇ ਆਉਣ। ਮੈਂ ਇੱਕ ਯੋਜਨਾ ਬਣਾਈ ਹੈ, ‘ਪੀਐੱਮ ਸੂਰਯਘਰ’ ਇਹ ‘ਪੀਐੱਮ ਸੂਰਯਘਰ’ ਦੀ ਵਿਸ਼ੇਸ਼ਤਾ ਇਹ ਹੈ, ਇੱਕ ਪ੍ਰਕਾਰ ਨਾਲ ਮੁਫ਼ਤ ਬਿਜਲੀ ਦੀ ਇਹ ਯੋਜਨਾ ਹੈ। ਬਿਜਲੀ ਦਾ ਬਿਲ ਜ਼ੀਰੋ । ਹੁਣ ਆਪ ਇਹ ਕੰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਸਭ ਦੱਸਣ ਤਾਂ ਮੈਂ ਬੋਲਾਂ- ਕਰ ਸਕਦੇ ਹੋ... ਪੱਕਾ ਕਰ ਸਕਦੇ ਹੋ।ਅਸੀਂ ਤੈਅ ਕੀਤਾ ਹੈ ਕਿ ਹਰ ਜੋ ਪਰਿਵਾਰ ਵਿੱਚ ਛੱਤ ਹੁੰਦੀ ਹੈ ਉਸ ‘ਤੇ ‘ਸੋਲਰ ਪੈਨਲ’ ਲਗਾਉਣਾ, ਸੂਰਜ ਕਿਰਨ ਤੋਂ ਬਿਜਲੀ ਪੈਦਾ ਕਰਨਾ, ਅਤੇ ਉਸ ਬਿਜਲੀ ਦਾ ਘਰ ਵਿੱਚ ਉਪਯੋਗ ਕਰਨਾ। 300 ਯੂਨਿਟ ਤੋਂ ਜ਼ਿਆਦਾ ਬਿਜਲੀ ਦਾ ਉਪਯੋਗ ਕਰਨ ਵਾਲੇ ਪਰਿਵਾਰ ਬਹੁਤ ਘੱਟ ਹੁੰਦੇ ਹਨ। ਪੱਖਾ ਹੋਵੇ, ਏਅਰ ਕੰਡੀਸ਼ਨ ਹੋਵੇ, ਘਰ ਵਿੱਚ  ਫਰਿੱਜ ਹੋਵੇ, ਵਾਸ਼ਿੰਗ ਮਸ਼ੀਨ ਹੋਵੇ ਤਾਂ 300 ਯੂਨਿਟ ਵਿੱਚ ਗੱਡੀ ਚਲ ਜਾਂਦੀ ਹੈ। ਮਤਲਬ ਤੁਹਾਡਾ ਜ਼ੀਰੋ ਬਿਲ ਆਏਗਾ, ਜ਼ੀਰੋ ਬਿਲ।ਇਤਨਾ ਹੀ ਨਹੀਂ, ਅਗਰ ਤੁਸੀਂ ਜ਼ਿਆਦਾ ਬਿਜਲੀ ਪੈਦਾ ਕੀਤੀ, ਆਪ ਕਹੋਗੇ ਬਿਜਲੀ ਪੈਦਾ ਤਾਂ ਬੜੇ-ਬੜੇ ਕਾਰਖਾਨੇ ਵਿੱਚ ਬਿਜਲੀ ਪੈਦਾ ਹੁੰਦੀ ਹੈ, ਬੜੇ-ਬੜੇ ਅਮੀਰ ਲੋਕ ਬਿਜਲੀ ਪੈਦਾ ਕਰ ਸਕਦੇ ਹਨ,ਅਸੀਂ ਗ਼ਰੀਬ ਕੀ ਕਰ ਸਕਦੇ ਹਾਂ। ਇਹੀ ਤਾਂ ਮੋਦੀ ਕਹਿੰਦਾ ਹੈ, ਹੁਣ ਗ਼ਰੀਬ ਭੀ ਬਿਜਲੀ ਪੈਦਾ ਕਰੇਗਾ, ਆਪਣੇ ਘਰ ‘ਤੇ ਹੀ ਬਿਜਲੀ ਦਾ ਕਾਰਖਾਨਾ ਲਗ ਜਾਵੇਗਾ।  ਅਤੇ ਅਤਿਰਿਕਤ ਜੋ  ਬਿਜਲੀ ਬਣੇਗੀ, ਉਹ ਬਿਜਲੀ ਸਰਕਾਰ ਖਰੀਦ ਲਵੇਗੀ। ਉਸ ਨਾਲ ਭੀ ਸਾਡੀਆਂ ਇਨ੍ਹਾਂ  ਭੈਣਾਂ ਨੂੰ, ਪਰਿਵਾਰ ਨੂੰ ਇਨਕਮ ਹੋਵੇਗੀ।

 ਤਾਂ ਆਪ ਇਹ ਪੀਐੱਮ ਸੂਰਯਘਰ, ਉਸ ਨੂੰ ਆਪ ਅਗਰ, ਤੁਹਾਡੇ ਇੱਥੇ ਕੌਮਨ  ਸਾਰੇ ਸੈਂਟਰ ਵਿੱਚ ਜਾਣਗੇ ਤਾਂ ਉੱਥੇ  ਅਪਲਾਈ ਕਰ ਸਕਦੇ ਹੋ। ਮੈਂ ਸਭ ਭੈਣਾਂ ਨੂੰ ਕਹਾਂਗਾ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਨੂੰ ਕਹਾਂਗਾ ਕਿ ਆਪ ਮੈਦਾਨ ਵਿੱਚ ਆਓ ਅਤੇ ਇਸ ਯੋਜਨਾ ਨੂੰ ਘਰ-ਘਰ ਪਹੁੰਚਾਓ। ਆਪ ਇਸ ਦਾ ਕਾਰੋਬਾਰ ਹੱਥ ਵਿੱਚ ਲੈ ਲਵੋ। ਆਪ ਦੇਖਿਓ ਕਿਤਨਾ  ਬੜਾ ਬਿਜਲੀ ਦਾ ਕੰਮ ਹੁਣ ਮੇਰੀਆਂ ਭੈਣਾਂ ਦੇ ਦੁਆਰਾ ਹੋ ਸਕਦਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ, ਹਰ ਘਰ ਵਿੱਚ ਜਦੋਂ ਜ਼ੀਰੋ ਯੂਨਿਟ ਬਿਜਲੀ ਦਾ ਬਿਲ ਹੋ ਜਾਏਗਾ ਨਾ..ਪੂਰਾ ਜ਼ੀਰੋ ਬਿਲ ਤਾਂ ਉਹ ਤੁਹਾਨੂੰ ਅਸ਼ੀਰਵਾਦ ਦੇਣਗੇ ਕਿ ਨਹੀਂ ਦੇਣਗੇ। ਅਤੇ ਉਨ੍ਹਾਂ ਦਾ ਜੋ ਪੈਸਾ ਬਚੇਗਾ ਉਹ ਆਪਣੇ ਪਰਿਵਾਰ ਦੇ ਕੰਮ ਆਏਗਾ ਕਿ ਨਹੀਂ ਆਏਗਾ। ਤਾਂ ਇਹ ਯੋਜਨਾ ਦਾ ਸਭ ਤੋ ਜ਼ਿਆਦਾ ਲਾਭ ਸਾਡੀਆਂ ਸਵੈ ਸਹਾਇਤਾ ਸਮੂਹ ਦੀਆਂ ਜੋ ਭੈਣਾਂ ਹਨ ਉਸ ਦੀ ਅਗਵਾਈ ਕਰਕੇ ਆਪਣੇ ਪਿੰਡ ਵਿੱਚ ਕਰਵਾ ਸਕਦੀਆਂ ਹਨ। ਅਤੇ ਮੈਂ ਸਰਕਾਰ ਨੂੰ ਭੀ ਕਿਹਾ ਹੈ ਕਿ ਜਿੱਥੇ-ਜਿੱਥੇ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਇਸ ਕੰਮ ਦੇ ਲਈ ਅੱਗੇ ਆਉਂਦੀਆਂ ਹਨ, ਅਸੀਂ ਉਨ੍ਹਾਂ ਨੂੰ ਪ੍ਰਾਥਮਿਕਤਾ ਦੇਵਾਂਗੇ ਅਤੇ ਜ਼ੀਰੋ ਬਿਲ ਬਿਜਲੀ ਦਾ ਇਸ ਅਭਿਯਾਨ ਨੂੰ ਭੀ ਸਫ਼ਲਤਾਪੂਵਰਕ ਮੈਂ  ਅੱਗੇ ਵਧਾਉਣਾ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”