“ਪੀਐੱਮ-ਜਨਮਨ ਮਹਾਅਭਿਯਾਨ ਦਾ ਲਕਸ਼ ਆਦਿਵਾਸੀ ਭਾਈਚਾਰੇ ਦੇ ਹਰੇਕ ਮੈਂਬਰ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਹੈ”
“ਅੱਜ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜੋ ਸਭ ਤੋਂ ਪਹਿਲਾਂ ਗ਼ਰੀਬਾਂ ਬਾਰੇ ਸੋਚਦੀ ਹੈ”
“ਸ਼੍ਰੀ ਰਾਮ ਦੀ ਕਥਾ ਮਾਤਾ ਸ਼ਬਰੀ ਦੇ ਬਿਨਾ ਸੰਭਵ ਨਹੀਂ”
“ਮੋਦੀ ਉਨ੍ਹਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਦੇ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ”
“ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਸਭ ਤੋਂ ਵੱਡੇ ਲਾਭਾਰਥੀ ਮੇਰੇ ਆਦਿਵਾਸੀ ਭਾਈ-ਭੈਣ ਹਨ”
“ਅੱਜ ਆਦਿਵਾਸੀ ਸਮਾਜ ਇਹ ਦੇਖ ਅਤੇ ਸਮਝ ਰਿਹਾ ਹੈ ਕਿ ਸਾਡੀ ਸਰਕਾਰ ਆਦਿਵਾਸੀ ਸੰਸਕ੍ਰਿਤੀ ਅਤੇ ਉਨ੍ਹਾਂ ਦੇ ਸਨਮਾਨ ਦੇ ਲਈ ਕਿਵੇਂ ਕੰਮ ਕਰ ਰਹੀ ਹੈ”

ਨਮਸਕਾਰ।

ਜੋਹਾਰ, ਰਾਮ-ਰਾਮ। ਇਸ ਸਮੇਂ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਉੱਤਰਾਯਣ, ਮਕਰ ਸੰਕ੍ਰਾਂਤੀ, ਪੋਂਗਲ, ਬੀਹੂ, ਕਿੰਨੇ ਹੀ ਤਿਉਹਾਰਾਂ ਦੀ ਉਮੰਗ ਚਾਰੋਂ ਤਰਫ਼ ਛਾਈ ਹੋਈ ਹੈ। ਇਸ ਉਤਸ਼ਾਹ ਨੂੰ ਅੱਜ ਦੇ ਇਸ ਆਯੋਜਨ  ਹੋਰ ਸ਼ਾਨਦਾਰ, ਜਾਨਦਾਰ ਬਣਾ ਦਿੱਤਾ। ਅਤੇ ਤੁਹਾਡੇ ਨਾਲ ਗੱਲ ਕਰਕੇ ਮੇਰਾ ਵੀ ਉਤਸਵ ਬਣ ਗਿਆ। ਅੱਜ ਇੱਕ ਤਰਫ਼ ਜਦੋਂ ਅਯੁੱਧਿਆ ਵਿੱਚ ਦੀਪਾਵਲੀ ਮਨਾਈ ਜਾ ਰਹੀ ਹੈ, ਤਾਂ ਦੂਸਰੀ ਤਰਫ਼ ਇੱਕ ਲੱਖ ਅਤਿ-ਪਿਛੜੇ ਮੇਰੇ ਜਨਜਾਤੀ ਭਾਈ-ਭੈਣ, ਜੋ ਮੇਰੇ ਪਰਿਵਾਰ ਦੇ ਹੀ ਮੈਂਬਰ ਹਨ। ਮੇਰੇ ਇਨ੍ਹਾਂ ਜਨਜਾਤੀ ਪਰਿਵਾਰ, ਅਤਿ-ਪਿਛੜੇ ਜਨਜਾਤੀ ਪਰਿਵਾਰ, ਉਨ੍ਹਾਂ ਦੇ ਘਰ ਦੀਵਾਲੀ ਮਨ ਰਹੀ ਹੈ, ਇਹ ਆਪਣੇ ਆਪ ਵਿੱਚ ਮੇਰੇ ਲਈ ਬਹੁਤ ਵੱਡੀ ਖੁਸ਼ੀ ਹੈ। ਅੱਜ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੱਕੇ ਘਰ ਦੇ ਲਈ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਹਨ। ਮੈਂ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਮਕਰ ਸੰਕ੍ਰਾਂਤੀ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਮੈਨੂੰ ਇਹ ਪੁਣਯ ਕਾਰਜ ਕਰਨ ਦੇ ਲਈ ਨਿਮਿਤ ਬਨਣ ਦਾ ਅਵਸਰ ਮਿਲਦਾ ਹੈ, ਇਹ ਵੀ ਮੇਰੇ ਜੀਵਨ ਵਿੱਚ ਬਹੁਤ ਆਨੰਦ ਦੀ ਗੱਲ ਹੈ।

ਸਾਥੀਓ,

ਅੱਜ, ਅੱਜ ਤੋਂ ਤੁਹਾਡੇ ਘਰਾਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਸਾਲ ਦੀ ਦੀਪਾਵਲੀ ਤੁਸੀਂ ਆਪਣੇ ਘਰਾਂ ਵਿੱਚ ਜ਼ਰੂਰ ਮਨਾਓਗੇ। ਤਾਂ ਜਲਦੀ ਤੋਂ ਜਲਦੀ ਮਕਾਨ ਦਾ ਕੰਮ ਕਰੋ, ਵਿਚਕਾਰ ਮੀਂਹ ਆ ਜਾਵੇ ਤਾਂ ਵੀ ਹੁਣ ਤੋਂ ਤਿਆਰੀ ਕਰ ਲਵੋ। ਪੱਕਾ ਕਰ ਲਵੋ ਕਿ ਇਸ ਵਾਰ ਦੀਵਾਲੀ ਆਪਣੇ ਪੱਕੇ, ਨਵੇਂ ਘਰ ਵਿੱਚ ਮਨਾਉਣੀ ਹੈ। ਦੇਖੋ, ਹੁਣ ਕੁਝ ਦਿਨਾਂ ਦੇ ਬਾਅਦ 22 ਜਨਵਰੀ ਨੂੰ ਰਾਮਲਲਾ ਵੀ ਆਪਣੇ ਭਵਯ ਅਤੇ ਦਿਵਯ ਮੰਦਿਰ ਵਿੱਚ ਸਾਨੂੰ ਦਰਸ਼ਨ ਦੇਣਗੇ। ਅਤੇ ਮੇਰਾ ਸੁਭਾਗ ਹੈ ਕਿ ਮੈਨੂੰ ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਬੁਲਾਇਆ ਹੈ, ਤਾਂ ਇਹ ਆਪ ਸਭ ਦੇ ਅਸ਼ੀਰਵਾਦ ਨਾਲ ਅਜਿਹਾ ਸੁਭਾਗ ਮਿਲਦਾ ਹੈ। ਇਨ੍ਹਾਂ ਦਿਨਾਂ, ਇਹ ਜਦੋਂ ਇੰਨਾ ਵੱਡਾ ਕੰਮ ਹੈ, ਤੁਸੀਂ ਇੰਨੀ ਵੱਡੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਤਾਂ ਮੈਂ ਵੀ 11 ਦਿਨ ਵ੍ਰਤ-ਅਨੁਸ਼ਠਾਨ ਦਾ ਇੱਕ ਸੰਕਲਪ ਕੀਤਾ ਹੋਇਆ ਹੈ, ਸ਼੍ਰੀ ਰਾਮ ਦਾ ਧਿਆਨ ਸਮਰਣ ਕਰ ਰਿਹਾ ਹਾਂ। ਅਤੇ ਤੁਸੀਂ ਤਾਂ ਜਾਣਦੇ ਹੀ ਹੋ, ਜਦੋਂ ਤੁਸੀਂ ਪ੍ਰਭੂ ਰਾਮ ਦਾ ਸਮਰਣ ਕਰੋਗੇ ਤਾਂ ਮਾਤਾ ਸ਼ਬਰੀ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ।

 

ਸਾਥੀਓ,

ਸ਼੍ਰੀ ਰਾਮ ਦੀ ਕਥਾ ਮਾਤਾ ਸ਼ਬਰੀ ਦੇ ਬਿਨਾ ਸੰਭਵ ਹੀ ਨਹੀਂ ਹੈ। ਅਯੁੱਧਿਆ ਤੋਂ ਜਦੋਂ ਰਾਮ ਨਿਕਲੇ ਸਨ, ਤਦ ਤਾਂ ਉਹ ਰਾਜਕੁਮਾਰ ਰਾਮ ਸਨ, ਲੇਕਿਨ ਰਾਜਕੁਮਾਰ ਰਾਮ ਮਰਿਆਦਾ ਪੁਰਸ਼ੋਤਮ ਇਸ ਰੂਪ ਵਿੱਚ ਸਾਡੇ ਸਾਹਮਣੇ ਆਏ ਕਿਉਂਕਿ ਮਾਤਾ ਸ਼ਬਰੀ ਹੋਵੇ, ਕੇਵਟ ਹੋਵੇ, ਨਿਸ਼ਾਦਰਾਜ ਹੋਵੇ, ਨਾ ਜਾਣੇ ਕੌਣ-ਕੌਣ ਲੋਕ, ਜਿਨ੍ਹਾਂ ਦੇ ਸਹਿਯੋਗ, ਜਿਨ੍ਹਾਂ ਦੇ ਸਾਨਿਧਯ ਨੇ ਰਾਜਕੁਮਾਰ ਰਾਮ ਨੂੰ ਪ੍ਰਭੂ ਰਾਮ ਬਣਾ ਦਿੱਤਾ। ਦਸ਼ਰਥ ਪੁੱਤਰ ਰਾਮ, ਦੀਨਬੰਧੁ ਰਾਮ ਤਦੇ ਬਣ ਸਕੇ ਜਦੋਂ ਉਨ੍ਹਾਂ ਨੇ ਆਦਿਵਾਸੀ ਮਾਤਾ ਸ਼ਬਰੀ ਦੇ ਬੇਰ ਖਾਏ। ਰਾਮਚਰਿਤ ਮਾਨਸ ਵਿੱਚ ਕਿਹਾ ਗਿਆ ਹੈ- ਕਹ ਰਘੁਪਤੀ ਸੁਨੁ ਭਾਮਿਨਿ ਬਾਤਾ। ਮਾਨਊਂ ਏਕ ਭਗਤਿ ਕਰ ਨਾਤਾ।। (कह रघुपति सुनु भामिनि बाता। मानउँ एक भगति कर नाता॥) ਯਾਨੀ ਭਗਵਾਨ ਸ਼੍ਰੀ ਰਾਮ ਨੇ ਆਪਣੇ ਭਗਤ ਨੂੰ ਸਿਰਫ਼, ਭਗਤੀ ਦੇ ਸਬੰਧ ਨੂੰ ਸਭ ਤੋਂ ਵੱਡਾ ਕਿਹਾ ਹੈ। ਤ੍ਰੇਤਾ ਵਿੱਚ ਰਾਜਾਰਾਮ ਦੀ ਕਥਾ ਹੋਵੇ ਜਾਂ ਅੱਜ ਦੀ ਰਾਜ ਕਥਾ, ਬਿਨਾ ਗ਼ਰੀਬ, ਬਿਨਾ ਵੰਚਿਤ, ਬਿਨਾ ਵਨਵਾਸੀ ਭਾਈ-ਭੈਣਾਂ ਦੇ ਕਲਿਆਣ ਦੇ ਸੰਭਵ ਹੀ ਨਹੀਂ ਹੈ। ਇਸੇ ਸੋਚ ਦੇ ਨਾਲ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਅਸੀਂ 10 ਸਾਲ ਗ਼ਰੀਬਾਂ ਦੇ ਲਈ ਸਮਰਪਿਤ ਕੀਤੇ, 10 ਸਾਲ ਵਿੱਚ ਗ਼ਰੀਬਾਂ ਨੂੰ 4 ਕਰੋੜ ਪੱਕੇ ਘਰ ਬਣਾ ਕੇ ਦਿੱਤੇ ਹਨ। ਜਿਨ੍ਹਾਂ ਨੂੰ ਕਦੇ ਕਿਸੇ ਨੇ ਪੁੱਛਿਆ ਨਹੀਂ, ਉਨ੍ਹਾਂ ਨੂੰ ਮੋਦੀ ਅੱਜ ਪੁੱਛਦਾ ਵੀ ਹੈ, ਪੂਜਦਾ ਵੀ ਹੈ।

ਸਾਥੀਓ,

ਸਰਕਾਰ ਤੁਹਾਡੇ ਤੱਕ ਪਹੁੰਚੇ, ਸਰਕਾਰ ਦੀਆਂ ਯੋਜਨਾਵਾਂ ਅਤਿ-ਪਿਛੜੇ ਮੇਰੇ ਜਨਜਾਤੀ ਭਾਈ-ਭੈਣ ਤੱਕ ਪਹੁੰਚਣ, ਇਹੀ ਪੀਐੱਮ ਜਨਮਨ ਮਹਾਅਭਿਯਾਨ ਦਾ ਉਦੇਸ਼ ਹੈ। ਅਤੇ ਸਿਰਫ਼ 2 ਮਹੀਨੇ ਵਿੱਚ ਹੀ ਪੀਐੱਮ ਜਨਮਨ ਮਹਾ-ਅਭਿਯਾਨ ਨੇ ਉਹ ਲਕਸ਼ ਹਾਸਲ ਕਰਨੇ ਸ਼ੁਰੂ ਕਰ ਦਿੱਤੇ ਹਨ, ਜੋ ਪਹਿਲਾਂ ਕੋਈ ਨਹੀਂ ਕਰ ਸਕਿਆ। ਮੈਨੂੰ ਯਾਦ ਹੈ ਜਦੋਂ ਠੀਕ ਦੋ ਮਹੀਨੇ ਪਹਿਲਾਂ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ ‘ਤੇ ਸਰਕਾਰ ਨੇ ਇਹ ਅਭਿਯਾਨ ਸ਼ੁਰੂ ਕੀਤਾ ਸੀ, ਤਾਂ ਸਾਡੇ ਸਭ ਦੇ ਸਾਹਮਣੇ ਚੁਣੌਤੀ ਕਿੰਨੀ ਵੱਡੀ ਸੀ। ਸਾਡੇ ਅਤਿ-ਪਿਛੜੇ ਮੇਰੇ ਜਨਜਾਤੀ ਸਾਥੀ, ਜੋ ਦੂਰ-ਦੁਰਾਡੇ ਜੰਗਲਾਂ ਵਿੱਚ ਰਹਿੰਦੇ ਹਨ, ਜੋ ਦੂਰ ਉੱਚੇ ਪਹਾੜਾਂ ‘ਤੇ ਮੁਸ਼ਕਿਲ ਸਥਿਤੀਆਂ ਵਿੱਚ ਰਹਿੰਦੇ ਹਨ, ਜੋ ਬਾਰਡਰ ਦੇ, ਸੀਮਾ ਦੇ ਖੇਤਰਾਂ ਵਿੱਚ ਰਹਿੰਦੇ ਹੋਏ ਦਹਾਕਿਆਂ ਤੋਂ ਵਿਕਾਸ ਦਾ ਇੰਤਜ਼ਾਰ ਕਰ ਰਹੇ ਹਨ, ਜਿਨ੍ਹਾਂ ਤੱਕ ਪਹੁੰਚਣਾ ਵੀ ਸਰਕਾਰੀ ਮਸ਼ੀਨਰੀ ਦੇ ਲਈ ਬਹੁਤ ਕਠਿਨ ਹੁੰਦਾ ਹੈ, ਉਨ੍ਹਾਂ ਲੋਕਾਂ ਤੱਕ ਪਹੁੰਚਣ ਦੇ ਲਈ ਇੰਨਾ ਵੱਡਾ ਅਭਿਯਾਨ ਸਾਡੀ ਸਰਕਾਰ ਨੇ ਸ਼ੁਰੂ ਕੀਤਾ ਹੈ। ਅਤੇ ਮੈਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਧਿਕਾਰੀ, ਰਾਜਾਂ ਦੇ ਸਰਕਾਰੀ ਅਧਿਕਾਰੀ ਉਨ੍ਹਾਂ ਸਭ ਨੂੰ ਸੱਚੇ ਦਿਲ ਤੋਂ ਬਹੁਤ ਵਧਾਈ ਦਿੰਦਾ ਹਾਂ ਕਿ ਇੰਨਾ ਵੱਡਾ ਕੰਮ ਜੋ 75 ਸਾਲ ਤੱਕ ਅਸੀਂ ਨਹੀਂ ਕਰ ਪਾਂਦੇ ਸੀ, ਅਫ਼ਸਰਾਂ ਨੇ ਮਨ ਬਣਾ ਲਿਆ, ਮੇਰੀ ਗੱਲ ਦਾ ਸਾਥ ਦਿੱਤਾ ਅਤੇ ਅੱਜ ਗ਼ਰੀਬ ਦੇ ਘਰ ਦੀਵਾਲੀ ਦੀ ਸੰਭਾਵਨਾ ਪੈਦਾ ਹੋਈ ਹੈ।

ਦੇਸ਼ ਵਿੱਚ ਬਹੁਤ ਸਾਰੇ ਲੋਕ ਕਲਪਨਾ ਤੱਕ ਨਹੀਂ ਕਰ ਸਕਦੇ ਕਿ ਸਾਡੇ ਇਹ ਭਾਈ-ਭੈਣ ਕਿੰਨੀਆਂ ਕਠਿਨਾਈਆਂ ਵਿੱਚ ਰਹਿੰਦੇ ਹਨ। ਪ੍ਰਦੂਸ਼ਿਤ ਪਾਣੀ ਦੀ ਵਜ੍ਹਾ ਨਾਲ ਤੁਸੀਂ ਲੋਕ ਕਿਹੋ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹੋ, ਤੁਹਾਡੇ ਬੱਚਿਆਂ ‘ਤੇ ਸੰਕਟ ਰਿਹਾ ਹੈ, ਇਸ ‘ਤੇ ਜਿਤਨਾ ਧਿਆਨ ਦੇਣਾ ਚਾਹੀਦਾ ਹੈ, ਓਨਾ ਨਹੀਂ ਦਿੱਤਾ ਗਿਆ। ਬਿਜਲੀ ਨਹੀਂ ਹੋਣ ਨਾਲ ਕਦੇ ਸੱਪ, ਕਦੇ ਬਿੱਛੂ, ਕਦੇ ਜੰਗਲੀ ਜਾਨਵਰ ਦਾ ਖਤਰਾ... ਗੈਸ ਕਨੈਕਸ਼ਨ ਨਾ ਹੋਣ ਨਾਲ ਰਸੋਈ ਵਿੱਚ ਲਕੜੀ ਦੇ ਧੂੰਏ ਨਾਲ ਹੋਣ ਵਾਲਾ ਨੁਕਸਾਨ... ਪਿੰਡ ਤੱਕ ਸੜਕ ਨਾ ਹੋਣ ਨਾਲ ਕਿਤੇ ਵੀ ਆਉਣਾ-ਜਾਣਾ ਬਹੁਤ ਵੱਡਾ ਸਿਰਦਰਦ ਹੁੰਦਾ ਸੀ। ਇਸ ਸੰਕਟ, ਇਸ ਪਰੇਸ਼ਾਨੀ ਤੋਂ ਤਾਂ ਹੀ ਮੈਂ ਆਪਣੇ ਇਨ੍ਹਾਂ ਗ਼ਰੀਬ ਜਨਜਾਤੀ ਭਾਈ-ਭੈਣਾਂ ਨੂੰ ਬਾਹਰ ਕੱਢਣਾ ਹੈ। ਹੁਣ ਅਜਿਹੀਆਂ ਮੁਸੀਬਤਾਂ ਵਿੱਚ ਤੁਹਾਡੇ ਮਾਂ-ਬਾਪ ਨੂੰ ਰਹਿਣਾ ਪਿਆ, ਤੁਹਾਡੇ ਪੂਰਵਜਾਂ ਨੂੰ ਰਹਿਣਾ ਪਿਆ, ਮੈਂ ਤੁਹਾਨੂੰ ਅਜਿਹੀ ਮੁਸੀਬਤ ਵਿੱਚ ਰਹਿਣ ਨਹੀਂ ਦੇਵਾਂਗਾ। ਤੁਹਾਨੂੰ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਅਜਿਹੀ ਮੁਸੀਬਤ ਵਿੱਚ ਜਿਉਣਾ ਪਵੇ ਇਹ ਸਥਿਤੀ ਸਾਨੂੰ ਮਨਜ਼ੂਰ ਨਹੀਂ ਹੈ। ਅਤੇ ਤੁਸੀਂ ਜਾਣਦੇ ਹੋ, ਇਸ ਅਭਿਯਾਨ ਦਾ ਨਾਮ ਜਨਮਨ ਕਿਉਂ ਰੱਖਿਆ ਗਿਆ ਹੈ? ਜਨ ਮਤਲਬ ਆਪ ਸਭ ਜਨਤਾ ਜਨਾਰਦਨ,... ਜੋ ਮੇਰੇ ਲਈ ਈਸ਼ਵਰ ਦਾ ਰੂਪ ਹੈ। ਆਪ ਸਭ ਜਨਜਾਤੀ ਭਾਈ-ਭੈਣ ਅਤੇ ਮਨ ਯਾਨੀ ਤੁਹਾਡੀ ਮਨ ਕੀ ਬਾਤ। ਹੁਣ ਮਨ ਮਾਰ ਕੇ ਨਹੀਂ ਰਹਿਣਾ ਹੈ, ਹੁਣ ਤੁਹਾਡੇ ਮਨ ਕੀ ਬਾਤ ਪੂਰੀ ਹੋਵੇਗੀ ਅਤੇ ਇਸ ਦੇ ਲਈ ਸਰਕਾਰ ਨੇ ਵੀ ਮਨ ਬਣਾ ਲਿਆ ਹੈ, ਠਾਨ ਲਿਆ ਹੈ। ਇਸ ਲਈ ਸਰਕਾਰ, ਪੀਐੱਮ ਜਨਮਨ ਮਹਾ-ਅਭਿਯਾਨ ‘ਤੇ 23 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਜਾ ਰਹੀ ਹੈ।

 

ਸਾਥੀਓ,

ਸਾਡੇ ਦੇਸ਼ ਦਾ ਵਿਕਾਸ ਤਦੇ ਹੋ ਸਕਦਾ ਹੈ ਜਦੋਂ ਸਮਾਜ ਵਿੱਚ ਕੋਈ ਛੁਟੇ ਨਾ, ਹਰ ਕਿਸੇ ਤੱਕ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚੇ। ਸਾਡੇ ਅਤਿ-ਪਿਛੜੇ ਜਨਜਾਤੀ ਭਾਈਚਾਰੇ ਦੇ ਭਾਈ-ਭੈਣ ਦੇਸ਼ ਦੇ ਕਰੀਬ-ਕਰੀਬ 190 ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਸਿਰਫ਼ ਦੋ ਮਹੀਨੇ ਦੇ ਅੰਦਰ ਸਰਕਾਰ ਨੇ ਅਜਿਹੇ 80 ਹਜ਼ਾਰ ਤੋਂ ਜ਼ਿਆਦਾ ਅਤਿ-ਪਿਛੜੇ ਮੇਰੇ ਜਨਜਾਤੀ ਪਰਿਵਾਰਜਨ, ਮੇਰੇ ਭਾਈ-ਭੈਣਾਂ ਨੂੰ ਖੋਜ ਕੇ ਉਨ੍ਹਾਂ ਨੂੰ ਆਯੁਸ਼ਮਾਨ ਕਾਰਡ ਦਿੱਤਾ, ਜੋ ਹੁਣ ਤੱਕ ਉਨ੍ਹਾਂ ਤੱਕ ਪਹੁੰਚਿਆ ਹੀ ਨਹੀਂ ਸੀ। ਇਸੇ ਤਰ੍ਹਾਂ ਸਰਕਾਰ ਨੇ ਅਤਿ-ਪਿਛੜੇ ਜਨਜਾਤੀ ਭਾਈਚਾਰੇ ਦੇ ਕਰੀਬ 30 ਹਜ਼ਾਰ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਨਾਲ ਜੋੜਿਆ ਹੈ। ਇਸ ਅਭਿਯਾਨ ਦੇ ਦੌਰਾਨ 40 ਹਜ਼ਾਰ ਅਜਿਹੇ ਸਾਥੀ ਵੀ ਮਿਲੇ, ਜਿਨ੍ਹਾਂ ਦੇ ਕੋਲ ਹੁਣ ਤੱਕ ਬੈਂਕ ਖਾਤਾ ਹੀ ਨਹੀਂ ਸੀ। ਹੁਣ ਸਰਕਾਰ ਨੇ ਇਨ੍ਹਾਂ ਦੇ ਬੈਂਕ ਖਾਤੇ ਵੀ ਖੁਲ੍ਹਵਾਏ ਹਨ। ਅਜਿਹੇ ਹੀ 30 ਹਜ਼ਾਰ ਤੋਂ ਜ਼ਿਆਦਾ ਵੰਚਿਤਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਗਏ ਹਨ, ਕਰੀਬ 11 ਹਜ਼ਾਰ ਨੂੰ ਵਣ ਅਧਿਕਾਰ ਐਕਟ ਦੇ ਤਹਿਤ ਜ਼ਮੀਨ ਦੇ ਪਟੇ ਦਿੱਤੇ ਗਏ ਹਨ। ਅਤੇ ਇਹ ਅੰਕੜੇ ਹੁਣ ਪਿਛਲੇ ਦੋ ਮਹੀਨਿਆਂ ਦੇ ਹੀ ਹਨ। ਹੁਣ ਤਾਂ ਹਰ ਦਿਨ ਇਸ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਸਰਕਾਰ ਪੂਰੀ ਤਾਕਤ ਲਗਾ ਰਹੀ ਹੈ ਕਿ ਸਾਡੇ ਅਤਿ-ਪਿਛੜੇ ਜਨਜਾਤੀ ਭਾਈ-ਭੈਣਾਂ ਤੱਕ ਸਰਕਾਰ ਦੀ ਹਰ ਯੋਜਨਾ ਜਲਦੀ ਤੋਂ ਜਲਦੀ ਪਹੁੰਚੇ। ਮੇਰਾ ਕੋਈ ਅਤਿ-ਪਿਛੜਾ ਭਾਈ-ਭੈਣ ਹੁਣ ਸਰਕਾਰ ਦੀ ਯੋਜਨਾ ਦੇ ਲਾਭ ਨਾਲ ਛੁਟੇਗਾ ਨਹੀਂ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਅਤੇ ਇਹ ਮੋਦੀ ਕੀ ਗਾਰੰਟੀ ਹੈ। ਅਤੇ ਤੁਸੀਂ ਜਾਣਦੇ ਹੋ ਕਿ ਮੋਦੀ ਕੀ ਗਾਰੰਟੀ ਯਾਨੀ ਗਾਰੰਟੀ ਪੂਰਾ ਹੋਣੇ ਕੀ ਗਾਰੰਟੀ।

ਸਾਥੀਓ,

ਇਸੇ ਕੜੀ ਵਿੱਚ ਅੱਜ ਆਪ ਸਭ ਅਤਿ-ਪਿਛੜੇ ਜਨਜਾਤੀ ਭਾਈ-ਭੈਣਾਂ ਨੂੰ ਪੱਕੇ ਮਕਾਨ ਦੇਣ ਦੀ ਸ਼ੁਰੂਆਤ ਹੋਈ ਹੈ। ਹੁਣ ਇਸ ਪ੍ਰੋਗਰਾਮ ਵਿੱਚ ਇੱਕ ਲੱਖ ਜਨਜਾਤੀ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਪੱਕੇ ਘਰ ਬਣਾਉਣ ਦੇ ਲਈ ਸਰਕਾਰ ਨੇ ਸਿੱਧਾ ਪੈਸੇ ਟ੍ਰਾਂਸਫਰ ਕੀਤੇ ਹਨ। ਤੁਹਾਨੂੰ ਆਪਣਾ ਘਰ ਬਣਾਉਣ ਦੇ ਲਈ ਲਗਭਗ ਇੱਕ-ਇੱਕ ਘਰ ਦੇ ਲਈ ਢਾਈ ਲੱਖ ਰੁਪਏ ਸਰਕਾਰ ਤੋਂ ਮਿਲਣਗੇ। ਅਤੇ ਹਾਂ, ਬਸ ਘਰ ਹੀ ਨਹੀਂ ਮਿਲੇਗਾ, ਇੰਨੇ ਨਾਲ ਗੱਲ ਰੁਕਣ ਵਾਲੀ ਨਹੀਂ ਹੈ, ਬਿਜਲੀ ਦਾ ਕਨੈਕਸ਼ਨ ਮਿਲੇਗਾ ਤਾਕਿ ਤੁਹਾਡੇ ਬੱਚੇ ਪੜ੍ਹ ਸਕਣ, ਤੁਹਾਡੇ ਸੁਪਨੇ ਪੂਰੇ ਹੋ ਸਕਣ। ਤੁਹਾਡੇ ਨਵੇਂ ਘਰ ਵਿੱਚ ਸਾਫ ਪਾਣੀ ਦੀ ਵਿਵਸਥਾ ਹੋਵੇ ਤਾਕਿ ਕੋਈ ਬਿਮਾਰੀ ਸਾਡੇ ਘਰ ਵਿੱਚ ਨਾ ਆਵੇ, ਅਤੇ ਉਹ ਕਨੈਕਸ਼ਨ ਵੀ ਮੁਫਤ ਦਿੱਤਾ ਜਾਵੇਗਾ। ਮਾਤਾਵਾਂ ਭੈਣਾਂ ਨੂੰ ਬਾਹਰ ਖੁੱਲ੍ਹੇ ਵਿੱਚ ਸ਼ੌਚ ਜਾਣਾ ਪੈਂਦਾ ਹੈ, ਉਨ੍ਹਾਂ ਦੇ ਲਈ ਉਹ ਕਿੰਨੀ ਮੁਸੀਬਤ ਹੁੰਦੀ ਹੈ, ਹਨੇਰੇ ਦਾ ਇੰਤਜ਼ਾਰ ਕਰਨਾ ਪਵੇ, ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਜਾਣਾ ਪਵੇ, ਅਤੇ ਸਨਮਾਨ ਨੂੰ ਵੀ ਚੋਟ ਪਹੁੰਚੇ। ਹਰ ਮੇਰੀ ਮਾਤਾ-ਭੈਣ ਨੂੰ ਸਨਮਾਨ ਮਿਲੇ ਇਸ ਲਈ ਹਰ ਘਰ ਵਿੱਚ ਸ਼ੌਚਾਲਯ ਵੀ ਹੋਵੇਗਾ।

 

ਖਾਣਾ ਬਣਾਉਣ ਦੇ ਲਈ ਰਸੋਈ ਗੈਸ ਦਾ ਕਨੈਕਸ਼ਨ ਵੀ ਹੋਵੇਗਾ ਅਤੇ ਇਹ ਸਭ ਕੁੱਝ ਮਕਾਨ ਤਾਂ ਮਿਲੇਗਾ ਹੀ, ਨਾਲ-ਨਾਲ ਇਹ ਵਿਵਸਥਾਵਾਂ ਵੀ ਮਿਲਣਗੀਆਂ। ਅਤੇ ਮੇਰੀ ਮਾਤਾਵਾਂ-ਭੈਣਾਂ ਜ਼ਰਾ ਸੁਣੋ ਇਹ ਤਾਂ ਹੁਣ ਸ਼ੁਰੂਆਤ ਹੋਈ ਹੈ। ਅੱਜ 1 ਲੱਖ ਲਾਭਾਰਥੀਆਂ ਨੂੰ ਆਪਣੇ ਘਰ ਦਾ ਪੈਸਾ ਮਿਲਿਆ ਹੈ। ਇੱਕ-ਇੱਕ ਕਰਕੇ ਹਰ ਲਾਭਾਰਥੀ ਤੱਕ, ਚਾਹੇ ਉਹ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਸਾਡੀ ਸਰਕਾਰ ਉਸ ਤੱਕ ਜ਼ਰੂਰ ਪਹੁੰਚੇਗੀ। ਅਤੇ ਇਹ ਜਦੋਂ ਮੈਂ ਕਹਿ ਰਿਹਾ ਹਾਂ ਤਾਂ ਮੈਂ ਫਿਰ ਇੱਕ ਵਾਰ ਤੁਹਾਨੂੰ ਕਹਿੰਦਾ ਹਾਂ ਇਹ ਮੋਦੀ ਕੀ ਗਾਰੰਟੀ ਹੈ। ਅਤੇ ਅੱਜ ਮੈਂ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਆਪ ਸਭ ਨੂੰ, ਹਰ ਅਤਿ-ਪਿਛੜੇ ਜਨਜਾਤੀ ਲਾਭਾਰਥੀ ਨੂੰ ਇੱਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ। ਤੁਹਾਨੂੰ ਆਪਣਾ ਘਰ ਬਣਾਉਣ ਦੇ ਲਈ, ਇਸ ਦਾ ਪੈਸਾ ਪਾਉਣ ਦੇ ਲਈ ਕਿਸੇ ਨੂੰ ਵੀ ਇੱਕ ਰੁਪਿਆ ਨਹੀਂ ਦੇਣਾ ਹੈ। ਕੋਈ ਵੀ ਤੁਹਾਡੇ ਤੋਂ ਪੈਸਾ ਮੰਗੇ, ਤਾਂ ਪੈਸਾ ਕੇਂਦਰ ਸਰਕਾਰ ਭੇਜ ਰਹੀ ਹੈ ਅਤੇ ਉਸ ਵਿੱਚੋਂ ਹਿੱਸਾ ਮੰਗੇ, ਤਾਂ ਤੁਸੀਂ ਇੱਕ ਵੀ ਰੁਪਿਆ ਕਿਸੇ ਨੂੰ ਨਾ ਦੇਣਾ।

ਮੇਰੇ ਭਾਈ-ਭੈਣੋਂ,

ਇਨ੍ਹਾਂ ਪੈਸਿਆਂ ‘ਤੇ ਹੱਕ ਤੁਹਾਡਾ ਹੈ, ਕਿਸੇ ਵਿਚੋਲੇ ਦਾ ਨਹੀਂ ਹੈ। ਮੇਰੀਆਂ ਭੈਣਾਂ ਅਤੇ ਭਾਈ ਮੇਰੇ ਜੀਵਨ ਦਾ ਬਹੁਤ ਲੰਬਾ ਸਮਾਂ ਤੁਸੀਂ ਸਾਰੇ ਮੇਰੇ ਆਦਿਵਾਸੀ ਭਾਈ-ਭੈਣਾਂ ਦੇ ਵਿੱਚ ਗੁਜਰਿਆ ਹੈ। ਮੈਨੂੰ ਤੁਹਾਡੇ ਵਿੱਚ ਰਹਿਣ ਦਾ ਸੁਭਾਗ ਮਿਲਦਾ ਹੈ, ਸ਼ਹਿਰਾਂ-ਕਸਬਿਆਂ ਤੋਂ ਦੂਰ, ਸੰਘਣੀ ਆਬਾਦੀ ਤੋਂ ਦੂਰ ਰਹਿੰਦੇ ਹੋਏ ਤੁਸੀਂ ਸਭ ਜਨਜਾਤੀ ਲੋਕ ਜਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋ, ਇਸ ਦਾ ਮੈਨੂੰ ਭਲੀ-ਭਾਂਤੀ ਅਹਿਸਾਸ ਹੈ। ਪੀਐੱਮ ਜਨਮਨ ਮਹਾਅਭਿਯਾਨ ਸ਼ੁਰੂ ਕਰਨ ਵਿੱਚ ਮੈਨੂੰ ਇਨ੍ਹਾਂ ਅਨੁਭਵਾਂ ਨਾਲ ਬਹੁਤ ਮਦਦ ਮਿਲੀ। ਇਸ ਦੇ ਉਪਰੰਤ, ਇਸ ਅਭਿਯਾਨ ਨੂੰ ਸ਼ੁਰੂ ਕਰਨ ਵਿੱਚ ਮੈਨੂੰ ਬਹੁਤ ਵੱਡਾ ਮਾਰਗਦਰਸ਼ਨ, ਸਾਡੇ ਦੇਸ਼ ਦੀ ਰਾਸ਼ਟਰਪਤੀ ਮਾਣਯੋਗ ਦ੍ਰੌਪਦੀ ਮੁਰਮੂ ਜੀ ਤੋਂ ਮਿਲਿਆ ਹੈ। ਸਾਡੀ ਰਾਸ਼ਟਰਪਤੀ ਮਾਣਯੋਗ ਦ੍ਰੌਪਦੀ ਮੁਰਮੂ ਜੀ, ਤੁਹਾਡੇ ਅਦਿਵਾਸੀ ਭਾਈ-ਭੈਣਾਂ ਦੇ ਵਿੱਚੋਂ ਹੀ ਆਈ ਹੈ। ਉਨ੍ਹਾਂ ਨੇ ਵੀ ਤੁਸੀਂ ਲੋਕਾਂ ਦੇ ਵਿੱਚ ਪੂਰਾ ਜੀਵਨ ਬਿਤਾਇਆ ਹੈ। ਉਨ੍ਹਾਂ ਨਾਲ ਮੁਲਾਕਾਤ ਦੇ ਦੌਰਾਨ ਉਹ ਅਕਸਰ ਮੈਨੂੰ ਤੁਹਾਡੇ ਸਾਰੇ ਲੋਕਾਂ ਬਾਰੇ ਵਿਸਤਾਰ ਨਾਲ ਦੱਸਿਆ ਕਰਦੀ ਸੀ। ਅਤੇ ਇਸ ਲਈ ਹੀ ਅਸੀਂ ਪੀਐੱਮ ਜਨਮਨ ਮਹਾਅਭਿਯਾਨ ਸ਼ੁਰੂ ਕਰਕੇ ਤੁਹਾਨੂੰ ਹਰ ਪਰੇਸ਼ਾਨੀ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਹੈ। 

ਮੇਰੇ ਪਰਿਵਾਰਜਨੋਂ,

ਅੱਜ ਦੇਸ਼ ਵਿੱਚ ਉਹ ਸਰਕਾਰ ਹੈ ਜੋ ਸਭ ਤੋਂ ਪਹਿਲਾਂ ਤੁਹਾਡੇ ਬਾਰੇ, ਤੁਹਾਡੇ ਜਿਹੇ ਮੇਰੇ ਗ਼ਰੀਬ ਭਾਈ-ਭੈਣਾਂ ਬਾਰੇ, ਦੂਰ-ਦੁਰਾਡੇ ਜੰਗਲਾਂ ਵਿੱਚ ਰਹਿਣ ਵਾਲੇ ਮੇਰੇ ਭਾਈ-ਭੈਣਾਂ ਬਾਰੇ ਸੋਚਦੀ ਹੈ। ਅੱਜ ਦੇਸ਼ ਵਿੱਚ ਉਹ ਸਰਕਾਰ ਹੈ ਜੋ ਗ਼ਰੀਬਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਦੇ ਲਈ ਕੰਮ ਕਰਦੀ ਹੈ। ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਦੇ ਸੁਖ-ਦੁਖ ਦੀ ਚਿੰਤਾ ਕਰ ਰਹੇ ਹਾਂ, ਜਿਸ ਦਾ ਕੋਈ ਨਹੀਂ ਮੋਦੀ ਉਸ ਦੇ ਲਈ ਖੜਾ ਹੈ। ਪਹਿਲਾਂ ਸਰਕਾਰੀ ਯੋਜਨਾਵਾਂ ਨਾਲ ਜੁੜੇ ਨਿਯਮ ਇੰਨੇ ਕਠਿਨ ਹੁੰਦੇ ਸਨ ਕਿ ਯੋਜਨਾਵਾਂ ਦਾ ਪੈਸਾ ਅਤੇ ਯੋਜਨਾਵਾਂ ਦਾ ਲਾਭ ਤੁਹਾਡੇ ਤੱਕ ਪਹੁੰਚ ਹੀ ਨਹੀਂ ਪਾਉਂਦਾ ਸੀ। ਅਤੇ ਇੱਕ ਦਿੱਕਤ ਸੀ ਕਿ ਯੋਜਨਾ ਕਾਗਜ਼ਾਂ ‘ਤੇ ਚਲਦੀ ਰਹਿੰਦੀ ਸੀ ਅਤੇ ਅਸਲੀ ਲਾਭਾਰਥੀ ਨੂੰ ਇਹ ਪਤਾ ਹੀ ਨਹੀਂ ਚਲਦਾ ਸੀ ਕਿ ਅਜਿਹੀ ਕੀ ਯੋਜਨਾ ਸ਼ੁਰੂ ਵੀ ਹੋਈ ਹੈ। ਜਿਸ ਨੂੰ ਯੋਜਨਾ ਦਾ ਪਤਾ ਚਲ ਵੀ ਜਾਂਦਾ ਸੀ, ਉਸ ਨੂੰ ਲਾਭ ਪਾਉਣ ਦੇ ਲਈ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਸਨ। ਇੱਥੇ ਅੰਗੂਠਾ ਲਗਾਓ, ਫਲਾਣੇ ਦੇ ਸਾਈਨ ਲਿਆਓ... ਇਹ ਪਰਚਾ ਦਿਖਾਓ, ਅੱਜ ਨਹੀਂ ਕੱਲ੍ਹ ਆਓ... ਨਾ ਜਾਣੇ ਕੀ-ਕੀ ਸੁਨਣਾ ਪੈਂਦਾ ਸੀ। ਹੁਣ ਪੀਐੱਮ ਜਨਮਨ ਮਹਾਅਭਿਯਾਨ ਵਿੱਚ ਸਾਡੀ ਸਰਕਾਰ ਨੇ ਅਜਿਹੇ ਸਾਰੇ ਨਿਯਮ ਬਦਲ ਦਿੱਤੇ ਹਨ ਜਿਸ ਨਾਲ ਤੁਹਾਨੂੰ ਪਰੇਸ਼ਾਨੀ ਹੁੰਦੀ ਸੀ।

ਪਿਛੜੀਆਂ ਜਨਜਾਤੀਆਂ ਦੇ ਪਿੰਡਾਂ ਤੱਕ ਅਸਾਨੀ ਨਾਲ ਸੜਕ ਬਣੇ, ਇਸ ਦੇ ਲਈ ਸਰਕਾਰ ਨੇ ਪੀਐੱਮ ਗ੍ਰਾਮ ਸੜਕ ਯੋਜਨਾ ਦੇ ਨਿਯਮ ਬਦਲ ਦਿੱਤੇ। ਜਦੋਂ ਸੜਕਾਂ ਬਣਦੀਆਂ ਹਨ ਤਾਂ ਸਕੂਲ ਜਾਣਾ ਵੀ ਅਸਾਨ ਹੋ ਜਾਂਦਾ ਹੈ। ਬਿਮਾਰੀ ਦੇ ਸਮੇਂ ਕੋਈ ਮੁਸੀਬਤ ਆ ਜਾਵੇ, ਹਸਪਤਾਲ ਪਹੁੰਚਣਾ ਹੋਵੇ ਤਾਂ ਅਗਰ ਰਸਤਾ ਹੈ ਤਾਂ ਜ਼ਿੰਦਗੀ ਬਚ ਜਾਂਦੀ ਹੈ। ਸਰਕਾਰ ਨੇ ਮੋਬਾਈਲ ਮੈਡੀਕਲ ਯੂਨਿਟ ਨਾਲ ਜੁੜਿਆ ਨਿਯਮ ਵੀ ਬਦਲ ਦਿੱਤਾ। ਪਿਛੜੀਆਂ ਜਨਜਾਤੀਆਂ ਦੇ ਹਰ ਪਰਿਵਾਰ ਤੱਕ ਬਿਜਲੀ ਪਹੁੰਚੇ, ਇਸ ਦੇ ਲਈ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਸੌਲਰ ਪਾਵਰ ਵਾਲੇ ਕਨੈਕਸ਼ਨ ਦਿੱਤੇ ਜਾ ਰਹੇ ਹਨ। ਤੁਹਾਡੇ ਖੇਤਰ ਵਿੱਚ ਨੌਜਵਾਨਾਂ ਨੂੰ, ਦੂਸਰੇ ਲੋਕਾਂ ਨੂੰ ਤੇਜ਼ ਇੰਟਰਨੈੱਟ ਕਨੈਕਸ਼ਨ ਮਿਲਦਾ ਰਹੇ, ਇਸ ਦੇ ਲਈ ਸੈਂਕੜੋਂ ਨਵੇਂ ਮੋਬਾਈਲ ਟਾਵਰ ਲਗਾਏ ਜਾ ਰਹੇ ਹਨ।

ਸਾਥੀਓ,

ਅਸੀਂ ਹੁਣ ਜੋ ਕਰ ਰਹੇ ਹਾਂ, ਉਸ ਵਿੱਚ ਤੁਹਾਡੀ ਹਰ ਚਿੰਤਾ ਦਾ ਖਿਆਲ ਰੱਖਿਆ ਜਾ ਰਿਹਾ ਹੈ। ਤੁਹਾਨੂੰ ਭੋਜਨ ਦੀ ਦਿੱਕਤ ਨਾ ਹੋਵੇ ਇਸ ਦੇ ਲਈ ਹੁਣ ਮੁਫ਼ਤ ਰਾਸ਼ਨ ਵਾਲੀ ਯੋਜਨਾ ਨੂੰ 5 ਸਾਲ ਦੇ ਲਈ ਵਧਾ ਦਿੱਤਾ ਗਿਆ ਹੈ। ਤੁਹਾਡੇ ਬੱਚਿਆਂ ਦੀ ਚੰਗੀ ਪੜ੍ਹਾਈ ਹੋ ਸਕੇ, ਉਹ ਕੁਝ ਕੰਮ ਸਿੱਖ ਸਕਣ ਅਤੇ ਆਪਣਾ ਜੀਵਨ ਚੰਗਾ ਕਰ ਸਕਣ, ਉਨ੍ਹਾਂ ਨੂੰ ਨੌਕਰੀ ਮਿਲ ਜਾਵੇ, ਇਨ੍ਹਾਂ ਸਭ ਦੇ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਜਨਜਾਤੀ ਇਲਾਕਿਆਂ ਵਿੱਚ ਸਰਕਾਰ ਦੀਆਂ ਸੁਵਿਧਾਵਾਂ ਇੱਕ ਹੀ ਇਮਾਰਤ ਵਿੱਚ ਦੇਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਸਰਕਾਰ ਦੀ ਕੋਸ਼ਿਸ਼ ਅਜਿਹੇ ਇੱਕ ਹਜ਼ਾਰ ਕੇਂਦਰ ਬਣਾਉਣ ਦੀ ਹੈ ਜਿੱਥੇ ਇੱਕ ਹੀ ਥਾਂ ਤੁਹਾਨੂੰ ਕਈ ਯੋਜਨਾਵਾਂ ਦਾ ਲਾਭ ਮਿਲ ਜਾਵੇ। ਟੀਕਾ ਲਗਾਉਣ ਦਾ ਕੰਮ ਹੋਵੇ, ਦਵਾਈਆਂ ਲੈਣੀਆਂ ਹੋਣ, ਡਾਕਟਰ ਨੂੰ ਦਿਖਾਉਣਾ ਹੋਵੇ, ਰੋਜ਼ਗਾਰ-ਸਵੈਰੋਜ਼ਗਾਰ ਨਾਲ ਜੁੜੀ ਟ੍ਰੇਨਿੰਗ ਹੋਵੇ, ਆਂਗਨਵਾੜੀ ਵੀ ਉੱਥੇ ਹੋਵੇ, ਤਾਂ ਤੁਹਾਨੂੰ ਇੱਧਰ-ਉੱਧਰ ਭਟਕਣ ਦੀ ਜ਼ਰੂਰਤ ਨਹੀਂ ਪਵੇਗੀ। ਪਿਛੜੀਆਂ ਜਨਜਾਤੀਆਂ ਦੇ ਨੌਜਵਾਨ ਚੰਗੇ ਤਰੀਕੇ ਨਾਲ ਪੜ੍ਹਾਈ ਕਰ ਸਕਣ, ਇਸ ਦੇ ਲਈ ਸਰਕਾਰ, ਨਵੇਂ ਹੋਸਟਲ ਬਣਵਾ ਰਹੀ ਹੈ। ਪਿਛੜੀਆਂ ਜਨਜਾਤੀਆਂ ਦੇ ਲਈ ਸੈਂਕੜੋਂ ਨਵੇਂ ਵਨ-ਧਨ ਵਿਕਾਸ ਕੇਂਦਰਾਂ ਨੂੰ ਵੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

ਮੇਰੇ ਪਰਿਵਾਰਜਨੋਂ,

ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਮੋਦੀ ਕੀ ਗਾਰੰਟੀ ਵਾਲੀ ਗੱਡੀ, ਪਿੰਡ-ਪਿੰਡ ਪਹੁੰਚ ਰਹੀ ਹੈ। ਇਹ ਗੱਡੀ ਦੇਸ਼ ਦੇ ਤੁਹਾਡੇ ਜਿਹੇ ਲੋਕਾਂ ਨੂੰ, ਵਿਭਿੰਨ ਯੋਜਨਾਵਾਂ ਨਾਲ ਜੋੜਣ ਦੇ ਲਈ ਹੀ ਚਲਾਈ ਜਾ ਰਹੀ ਹੈ। ਕੇਂਦਰ ਸਰਕਾਰ ਜੋ ਆਕਾਂਖੀ ਜ਼ਿਲ੍ਹਾ, Aspirational District Programme ਚਲਾ ਰਹੀ ਹੈ ਉਸ ਦਾ ਸਭ ਤੋਂ ਵੱਡਾ ਲਾਭ ਸਾਡੇ ਆਦਿਵਾਸੀ ਭਾਈ-ਭੈਣਾਂ ਨੂੰ ਹੀ ਮਿਲਿਆ ਹੈ। ਅਸੀਂ ਆਦਿਵਾਸੀ ਇਲਾਕਿਆਂ ਤੱਕ ਬਿਜਲੀ ਅਤੇ ਸੜਕ ਪਹੁੰਚਾਈ। ਅਸੀਂ ਅਜਿਹੀ ਵਿਵਸਥਾ ਕੀਤੀ ਹੈ ਕਿ ਇੱਕ ਰਾਜ ਦਾ ਰਾਸ਼ਨ ਕਾਰਡ ਦੂਸਰੇ ਰਾਜ ਵਿੱਚ ਵੀ ਚਲ ਜਾਵੇ। ਇਵੇਂ ਹੀ ਆਯੁਸ਼ਮਾਨ ਭਾਰਤ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਤੁਹਾਨੂੰ ਦੇਸ਼ ਭਰ ਵਿੱਚ ਕਿਤੇ ਵੀ ਮੁਫ਼ਤ ਇਲਾਜ ਮਿਲੇਗਾ ਹੀ ਮਿਲੇਗਾ।

ਸਾਥੀਓ,

ਸਿਕਲ ਸੈੱਲ ਅਨੀਮੀਆ ਦੇ ਖਤਰਿਆਂ ਨਾਲ ਆਪ ਸਭ ਚੰਗੀ ਤਰ੍ਹਾਂ ਜਾਣੂ ਹੋ। ਇਸ ਬਿਮਾਰੀ ਨਾਲ ਆਦਿਵਾਸੀ ਸਮਾਜ ਦੀਆਂ ਕਈ-ਕਈ ਪੀੜ੍ਹੀਆਂ ਪ੍ਰਭਾਵਿਤ ਰਹੀਆਂ ਹਨ। ਹੁਣ ਸਰਕਾਰ ਕੋਸ਼ਿਸ਼ ਵਿੱਚ ਜੁਟੀ ਹੈ ਕਿ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿੱਚ ਜਾਣ ਵਾਲੀ ਇਹ ਬਿਮਾਰੀ ਜੜ੍ਹ ਤੋਂ ਹੀ ਸਮਾਪਤ ਹੋਵੇ। ਇਸ ਲਈ ਸਾਡੀ ਸਰਕਾਰ ਨੇ ਦੇਸ਼ ਭਰ ਵਿੱਚ ਇੱਕ ਅਭਿਯਾਨ ਸ਼ੁਰੂ ਕੀਤਾ ਹੈ। ਇਸ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਵੀ ਸਿਕਲ ਸੈੱਲ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 2 ਮਹੀਨਿਆਂ ਵਿੱਚ 40 ਲੱਖ ਤੋਂ ਜ਼ਿਆਦਾ ਲੋਕਾਂ ਦੀ ਸਿਕਲ ਸੈੱਲ ਟੈਸਟਿੰਗ ਕੀਤੀ ਜਾ ਚੁੱਕੀ ਹੈ।

ਮੇਰੇ ਪਰਿਵਾਰਜਨੋਂ,

ਸਾਡੀ ਸਰਕਾਰ, ਆਪਣੇ ਜਨਜਾਤੀ ਭਾਈ-ਭੈਣਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੀ। ਅਨੁਸੂਚਿਤ ਜਨਜਾਤੀ ਨਾਲ ਜੁੜੀਆਂ ਯੋਜਨਾਵਾਂ ਦਾ ਬਜਟ ਸਾਡੀ ਸਰਕਾਰ ਨੇ 5 ਗੁਣਾ ਜ਼ਿਆਦਾ ਵਧਾ ਦਿੱਤਾ ਹੈ। ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਲਈ ਪਹਿਲਾਂ ਜੋਂ ਸਕਾਲਰਸ਼ਿਪ ਮਿਲਦੀ ਸੀ, ਹੁਣ ਉਸ ਦਾ ਕੁੱਲ ਬਜਟ ਵੀ ਢਾਈ ਗੁਣਾ ਤੋਂ ਜ਼ਿਆਦਾ ਕਰ ਦਿੱਤਾ ਗਿਆ ਹੈ। 10 ਸਾਲ ਪਹਿਲਾਂ ਤੱਕ ਸਾਡੇ ਦੇਸ਼ ਵਿੱਚ ਆਦਿਵਾਸੀ ਬੱਚਿਆਂ ਦੇ ਲਈ ਸਿਰਫ਼ 90 ਏਕਲਵਯ ਮਾਡਲ ਸਕੂਲ ਸਨ। ਜਦਕਿ ਅਸੀਂ ਬੀਤੇ 10 ਸਾਲ ਵਿੱਚ 500 ਤੋਂ ਜ਼ਿਆਦਾ ਨਵੇਂ ਏਕਲਵਯ ਮਾਡਲ ਸਕੂਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਆਦਿਵਾਸੀ ਬੱਚੇ ਸਿਰਫ਼ ਸਕੂਲੀ ਪੜ੍ਹਾਈ ਕਰਕੇ ਰੁਕ ਜਾਣ, ਇਹ ਸਹੀ ਨਹੀਂ। ਅਤਿ-ਪਿਛੜੇ ਜਨਜਾਤੀ ਸਮਾਜ ਦੇ ਬੱਚੇ ਹੁਣ MA, BA ਅਤੇ ਵੱਡੀ ਕਲਾਸ ਦੀ ਪੜ੍ਹਾਈ ਪੂਰੀ ਕਰਨਗੇ, ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਦੇ ਲਈ ਜਿਸ ਪੜ੍ਹਾਈ ਦੀ ਜ਼ਰੂਰਤ ਹੁੰਦੀ ਹੈ ਉਹ ਪੜ੍ਹਾਈ ਕਰਨਗੇ ਤਦ ਸਾਡੇ ਲਈ ਖੁਸ਼ੀ ਦੀ ਗੱਲ ਹੋਵੇਗੀ। ਇਸ ਦੇ ਲਈ ਆਦਿਵਾਸੀ ਇਲਾਕਿਆਂ ਵਿੱਚ ਜਮਾਤਾਂ/ਕਲਾਸਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ, ਉੱਚ ਸਿੱਖਿਆ ਦੇ ਕੇਂਦਰ ਵਧਾਏ ਜਾ ਰਹੇ ਹਨ ।

ਸਾਥੀਓ,

ਪੂਰੇ ਆਦਿਵਾਸੀ ਸਮਾਜ ਦੀ ਆਮਦਨ ਕਿਵੇਂ ਵਧੇ, income ਕਿਵੇਂ ਵਧੇ, ਇਸ ਦੇ ਲਈ ਅਸੀਂ ਹਰ ਪੱਧਰ ‘ਤੇ ਕੋਸ਼ਿਸ਼ ਕਰ ਰਹੇ ਹਾਂ। ਆਦਿਵਾਸੀ ਸਾਥੀਆਂ ਦੇ ਲਈ ਵਨ-ਉਪਜ ਬਹੁਤ ਵੱਡਾ ਸਹਾਰਾ ਹੈ। 2014 ਤੋਂ ਪਹਿਲਾਂ ਕਰੀਬ 10 ਵਣ ਉਪਜਾਂ ਦੇ ਲਈ ਹੀ MSP ਤੈਅ ਕੀਤੀ ਜਾਂਦੀ ਸੀ। ਅਸੀਂ ਲਗਭਗ 90 ਵਣ ਉਪਜਾਂ ਨੂੰ MSP ਦੇ ਦਾਇਰੇ ਵਿੱਚ ਲਿਆਏ ਹਾਂ। ਵਣ ਉਪਜਾਂ ਦੇ ਵੱਧ ਤੋਂ ਵੱਧ ਦਾਮ ਮਿਲਣ, ਇਸ ਦੇ ਲਈ ਅਸੀਂ ਵਨਧਨ ਯੋਜਨਾ ਬਣਾਈ। ਅੱਜ ਇਸ ਯੋਜਨਾ ਦੇ ਲੱਖਾਂ ਲਾਭਾਰਥੀਆਂ ਵਿੱਚ ਬਹੁਤ ਵੱਡੀ ਸੰਖਿਆ ਭੈਣਾਂ ਦੀ ਹੈ। ਬੀਤੇ 10 ਵਰ੍ਹਿਆਂ ਵਿੱਚ ਆਦਿਵਾਸੀ ਪਰਿਵਾਰਾਂ ਨੂੰ 23 ਲੱਖ ਪਟੇ ਜਾਰੀ ਕੀਤੇ ਜਾ ਚੁੱਕੇ ਹਨ। ਅਸੀਂ ਜਨਜਾਤੀ ਭਾਈਚਾਰੇ ਦੇ ਹਾਟ ਬਜ਼ਾਰ ਨੂੰ ਵੀ ਹੁਲਾਰਾ ਦੇ ਰਹੇ ਹਾਂ। ਸਾਡੇ ਆਦਿਵਾਸੀ ਭਾਈ ਜੋ ਸਮਾਨ ਹਾਟ-ਬਜ਼ਾਰ ਵਿੱਚ ਵੇਚਦੇ ਹਨ, ਓਹ ਸਮਾਨ ਉਹ ਦੇਸ਼ ਦੇ ਦੂਸਰੇ ਬਜ਼ਾਰਾਂ ਵਿੱਚ ਵੀ ਵੇਚ ਪਾਉਣ ਇਸ ਦੇ ਲਈ ਵੀ ਕਈ ਅਭਿਯਾਨ ਚਲਾਏ ਜਾ ਰਹੇ ਹਨ।

ਸਾਥੀਓ,

ਮੇਰੇ ਆਦਿਵਾਸੀ ਭਾਈ ਭੈਣ, ਭਲੇ ਹੀ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਹੋਣ ਲੇਕਿਨ ਦੂਰਦ੍ਰਿਸ਼ਟੀ ਕਮਾਲ ਦੀ ਹੁੰਦੀ ਹੈ, ਹੁਣੇ-ਹੁਣੇ ਅਸੀਂ ਅਨੁਭਵ ਕੀਤਾ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ। ਅੱਜ ਆਦਿਵਾਸੀ ਸਮਾਜ ਦੇਖ ਅਤੇ ਸਮਝ ਰਿਹਾ ਹੈ ਕਿ ਕਿਵੇਂ ਸਾਡੀ ਸਰਕਾਰ ਜਨਜਾਤੀ ਸੰਸਕ੍ਰਿਤੀ ਅਤੇ ਉਨ੍ਹਾਂ ਦੇ ਸਨਮਾਨ ਦੇ ਲਈ ਕੰਮ ਕਰ ਰਹੀ ਹੈ। ਸਾਡੀ ਹੀ ਸਰਕਾਰ ਨੇ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਐਲਾਨ ਕੀਤਾ। ਸਾਡੀ ਹੀ ਸਰਕਾਰ ਪੂਰੇ ਦੇਸ਼ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ 10 ਵੱਡੇ ਸੰਗ੍ਰਹਾਲਯ ਬਣਾ ਰਹੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਤੁਹਾਡੇ ਮਾਨ-ਸਨਮਾਨ, ਤੁਹਾਡੀ ਸੁਖ-ਸੁਵਿਧਾ ਦੇ ਲਈ ਅਸੀਂ ਇਵੇਂ ਹੀ ਪੂਰੇ ਸਮਰਪਣ ਭਾਵ ਨਾਲ ਲਗਾਤਾਰ ਕੰਮ ਕਰਦੇ ਹਾਂ, ਕਰਦੇ ਰਹਾਂਗੇ। ਇੱਕ ਵਾਰ ਫਿਰ ਇੰਨੀ ਵੱਡੀ ਤਦਾਦ ਵਿੱਚ ਆਪ ਮੇਰੇ ਆਦਿਵੀ ਭਾਈ-ਭੈਣ ਮੈਨੂੰ ਅਸ਼ੀਰਵਾਦ ਦੇਣ ਆਏ, ਅਜਿਹਾ ਲਗ ਰਿਹਾ ਹੈ ਜਿਵੇਂ ਮਾਤਾ ਸ਼ਬਰੀ ਦੇ ਅਸ਼ੀਰਵਾਦ ਮੈਨੂੰ ਮਿਲ ਰਹੇ ਹਨ। ਮੈਂ ਆਪ ਸਭ ਨੂੰ ਪ੍ਰਣਾਮ ਕਰਦਾ ਹਾਂ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
25% of India under forest & tree cover: Government report

Media Coverage

25% of India under forest & tree cover: Government report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi