ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਸਰਦਾਰ ਸਾਹਿਬ ਦੀ ਓਜਸਵੀ ਵਾਣੀ(The inspiring words of Sardar Sahib)...ਸਟੈਚੂ ਆਵ੍ ਯੂਨਿਟੀ ਦੇ ਨਿਕਟ ਇਹ ਭਵਯ ਪ੍ਰੋਗਰਾਮ...ਏਕਤਾ ਨਗਰ ਦਾ ਇਹ ਵਿਹੰਗਮ ਦ੍ਰਿਸ਼, ਅਤੇ ਇੱਥੇ ਹੋਈ ਸ਼ਾਨਦਾਰ ਪਰਫਾਰਮੈਂਸ...ਇਹ ਮਿੰਨੀ ਇੰਡੀਆ(Mini India) ਦੀ ਝਲਕ...ਸਭ ਕੁਝ ਕਿਤਨਾ ਅਦਭੁਤ ਹੈ, ਕਿਤਨਾ ਪ੍ਰੇਰਕ ਹੈ। 15 ਅਗਸਤ ਅਤੇ 26 ਜਨਵਰੀ ਦੀ ਤਰ੍ਹਾਂ ਹੀ...31 ਅਕਤੂਬਰ ਨੂੰ ਹੋਣ ਵਾਲਾ ਇਹ ਆਯੋਜਨ...ਪੂਰੇ ਦੇਸ਼ ਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਹੈ। ਮੈਂ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas (National Unity Day))‘ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇਸ ਵਾਰ ਦਾ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਅਦਭੁਤ ਸੰਯੋਗ (extraordinary coincidence) ਲੈ ਕੇ ਆਇਆ ਹੈ। ਇੱਕ ਤਰਫ਼ ਅੱਜ ਅਸੀਂ ਏਕਤਾ ਦਾ ਉਤਸਵ ਮਨਾ ਰਹੇ ਹਾਂ, ਉੱਥੇ ਹੀ ਦੂਸਰੀ ਤਰਫ਼ ਦੀਪਾਵਲੀ ਦਾ ਭੀ ਪਾਵਨ ਪੁਰਬ ਹੈ। ਦੀਪਾਵਲੀ, ਦੀਪਾਂ ਦੇ ਮਾਧਿਅਮ ਨਾਲ, ਪੂਰੇ ਰਾਸ਼ਟਰ (entire nation) ਨੂੰ ਜੋੜਦੀ ਹੈ, ਪੂਰੇ ਦੇਸ਼ ਨੂੰ ਪ੍ਰਕਾਸ਼ਮਈ ਕਰ ਦਿੰਦੀ ਹੈ। ਅਤੇ ਹੁਣ ਤਾਂ ਦੀਪਾਵਲੀ ਦਾ ਪੁਰਬ ਭਾਰਤ ਨੂੰ ਦੁਨੀਆ ਨਾਲ ਭੀ ਜੋੜ ਰਿਹਾ (connecting Bharat with the world) ਹੈ। ਅਨੇਕ ਦੇਸ਼ਾਂ ਵਿੱਚ ਇਸ ਨੂੰ ਰਾਸ਼ਟਰੀ ਉਤਸਵ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਮੈਂ ਦੇਸ਼ ਅਤੇ ਦੁਨੀਆ ਵਿੱਚ ਵਸੇ ਸਾਰੇ ਭਾਰਤੀਆਂ ਨੂੰ, ਭਾਰਤ ਦੇ ਸਾਰੇ ਸ਼ੁਭਚਿੰਤਕਾਂ(all well-wishers of Bharat) ਨੂੰ, ਦੀਪਾਵਲੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਇਸ ਵਾਰ ਦਾ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਇੱਕ ਹੋਰ ਵਜ੍ਹਾ ਕਰਕੇ ਭੀ ਵਿਸ਼ੇਸ਼ ਹੈ। ਅਜ ਤੋਂ ਸਰਦਾਰ ਪਟੇਲ ਦਾ ਡੇਢ ਸੌਵਾਂ ਜਨਮਜਯੰਤੀ ਵਰ੍ਹਾ (150th birth anniversary year of Sardar Patel)ਸ਼ੁਰੂ ਹੋ ਰਿਹਾ ਹੈ। ਆਉਣ ਵਾਲੇ 2 ਵਰ੍ਹਿਆਂ ਤੱਕ ਦੇਸ਼, ਸਰਦਾਰ ਪਟੇਲ ਦੀ ਡੇਢ ਸੌਵੀਂ ਜਨਮਜਯੰਤੀ (Sardar Patel's 150th birth anniversary) ਦਾ ਉਤਸਵ ਮਨਾਵੇਗਾ। ਇਹ ਭਾਰਤ ਦੇ ਪ੍ਰਤੀ, ਉਨ੍ਹਾਂ ਦੇ ਅਸਾਧਾਰਣ ਯੋਗਦਾਨ ਦੇ ਪ੍ਰਤੀ ਦੇਸ਼ਵਾਸੀਆਂ ਦੀ ਕਾਰਯਾਂਜਲੀ ਹੈ। ਦੋ ਵਰ੍ਹੇ ਦਾ ਇਹ ਉਤਸਵ...ਏਕ ਭਾਰਤ, ਸ਼੍ਰੇਸ਼ਠ ਭਾਰਤ (‘Ek Bharat, Shreshtha Bharat’) ਦੇ ਸਾਡੇ ਸੰਕਲਪ ਨੂੰ ਮਜ਼ਬੂਤ ਕਰੇਗਾ। ਇਹ ਅਵਸਰ ਸਾਨੂੰ ਸਿੱਖਿਆ ਦੇਵੇਗਾ ਕਿ ਅਸੰਭਵ ਜਿਹੇ ਦਿਖਣ ਵਾਲੇ ਕੰਮ ਨੂੰ ਭੀ ਸੰਭਵ ਬਣਾਇਆ ਜਾ ਸਕਦਾ ਹੈ। ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ, ਤਾਂ ਦੁਨੀਆ ਵਿੱਚ ਕੁਝ ਲੋਕ ਸਨ, ਜੋ ਭਾਰਤ ਦੇ ਬਿਖਰਨ ਦਾ ਆਕਲਨ ਕਰ ਰਹੇ ਸਨ, ਅਤੇ ਹੁਣੇ ਅਸੀਂ ਸਰਦਾਰ ਸਾਹਿਬ ਦੀ ਵਾਣੀ ਵਿੱਚ (in Sardar Sahib's words) ਉਸ ਦਾ ਵਿਸਤਾਰ ਨਾਲ ਬਿਆਨ ਸੁਣਿਆ। ਉਨ੍ਹਾਂ ਲੋਕਾਂ ਨੂੰ ਜ਼ਰਾ ਭੀ ਉਮੀਦ ਨਹੀਂ ਸੀ ਕਿ ਸੈਂਕੜੋਂ ਰਿਆਸਤਾਂ ਨੂੰ ਇਕਜੁੱਟ ਕਰਕੇ, ਫਿਰ ਤੋਂ ਏਕ ਭਾਰਤ ਦਾ ਨਿਰਮਾਣ ਹੋ ਪਾਵੇਗਾ। ਲੇਕਿਨ ਸਰਦਾਰ ਸਾਹਿਬ ਨੇ ਇਹ ਕਰਕੇ ਦਿਖਾਇਆ। ਇਹ ਇਸ ਲਈ ਸੰਭਵ ਹੋਇਆ ਕਿਉਂਕਿ ਸਰਦਾਰ ਸਾਹਿਬ ...ਵਿਵਹਾਰ ਵਿੱਚ ਯਥਾਰਥਵਾਦੀ...ਸੰਕਲਪ ਵਿੱਚ ਸਤਿਵਾਦੀ...ਕਾਰਜ ਵਿੱਚ ਮਾਨਵਤਾਵਾਦੀ...ਅਤੇ ਉਦੇਸ਼ ਵਿੱਚ ਰਾਸ਼ਟਰਵਾਦੀ ਸਨ (practical in action, truthful in resolution, humanitarian in work, and nationalist in purpose)।
ਸਾਥੀਓ,
ਅੱਜ ਸਾਡੇ ਪਾਸ ਛਤਰਪਤੀ ਸ਼ਿਵਾਜੀ ਮਹਾਰਾਜ (Chhatrapati Shivaji Maharaj) ਦੀ ਪ੍ਰੇਰਣਾ ਭੀ ਹੈ। ਉਨ੍ਹਾਂ ਨੇ ਅਕ੍ਰਾਂਤਾਵਾਂ(ਹਮਲਾਵਰਾਂ- invaders) ਨੂੰ ਖਦੇੜਨ ਦੇ ਲਈ, ਸਭ ਨੂੰ ਇੱਕ ਕੀਤਾ। ਇਹ ਮਹਾਰਾਸ਼ਟਰ ਦਾ ਰਾਏਗੜ੍ਹ ਕਿਲਾ (The Raigad Fort of Maharashtra), ਅੱਜ ਭੀ ਸਾਖਿਆਤ ਉਹ ਗਾਥਾ ਕਹਿੰਦਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਰਾਏਗੜ੍ਹ ਦੇ ਕਿਲੇ ਤੋਂ ਰਾਸ਼ਟਰ ਦੇ ਅਲੱਗ-ਅਲੱਗ ਵਿਚਾਰਾਂ ਨੂੰ ਇੱਕ ਉਦੇਸ਼ ਦੇ ਲਈ ਇਕਜੁੱਟ ਕੀਤਾ ਸੀ। ਅੱਜ ਇੱਥੇ ਏਕਤਾ ਨਗਰ ਵਿੱਚ ਅਸੀਂ, ਰਾਏਗੜ੍ਹ ਦੇ ਉਸ ਇਤਿਹਾਸਿਕ ਕਿਲੇ ਦੇ, ਉਸ ਦਾ ਅਕਸ ਸਾਡੇ ਸਾਹਮਣੇ ਪ੍ਰੇਰਣਾ ਦਾ ਪ੍ਰਤੀਕ ਬਣ ਕੇ ਖੜ੍ਹਾ ਹੈ। ਰਾਏਗੜ੍ਹ ਕਿਲਾ, ਸਮਾਜਿਕ ਨਿਆਂ, ਦੇਸ਼ਭਗਤੀ (social justice, patriotism) ਅਤੇ ਰਾਸ਼ਟਰ ਪ੍ਰਥਮ (nation first) ਦੇ ਸੰਸਕਾਰਾਂ ਦੀ ਪਵਿੱਤਰ ਭੂਮੀ ਰਿਹਾ ਹੈ। ਅੱਜ ਇਸੇ ਪਿਛੋਕੜ ਵਿੱਚ ਅਸੀਂ ਵਿਕਸਿਤ ਭਾਰਤ(‘Viksit Bharat’ (Developed India) ਦੇ ਸੰਕਲਪ ਦੀ ਸਿੱਧੀ ਦੇ ਲਈ ਇੱਥੇ ਇਕਜੁੱਟ ਹੋਏ ਹਾਂ।
ਸਾਥੀਓ,
ਬੀਤੇ 10 ਵਰ੍ਹੇ ਤੱਕ, ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਇਹ ਕਾਲਖੰਡ ਅਭੂਤਪੂਰਵ ਉਪਲਬਧੀਆਂ ਨਾਲ ਭਰਿਆ ਰਿਹਾ ਹੈ। ਅੱਜ ਸਰਕਾਰ ਦੇ ਹਰ ਕੰਮ, ਹਰ ਮਿਸ਼ਨ ਵਿੱਚ, ਰਾਸ਼ਟਰੀਯ ਏਕਤਾ ਦੀ ਪ੍ਰਤੀਬੱਧਤਾ ਦਿਖਦੀ ਹੈ। ਇਸ ਦੀ ਇੱਕ ਬੜੀ ਉਦਾਹਰਣ ਹੈ- ਸਾਡਾ ਇਹ ਏਕਤਾ ਨਗਰ(Ekta Nagar)...ਇੱਥੇ ਸਟੈਚੂ ਆਵ੍ ਯੂਨਿਟੀ (Statue of Unity) ਹੈ...ਅਤੇ ਇਸ ਦੇ ਸਿਰਫ਼ ਨਾਮ ਵਿੱਚ ਯੂਨਿਟੀ ਹੈ ਐਸਾ ਨਹੀਂ ਹੈ, ਇਸ ਦੇ ਨਿਰਮਾਣ ਵਿੱਚ ਭੀ ਯੂਨਿਟੀ ਹੈ। ਇਸ ਨੂੰ ਬਣਾਉਣ ਦੇ ਲਈ ਪੂਰੇ ਦੇਸ਼ ਦੇ ਕੋਣੇ-ਕੋਣੇ ਤੋਂ, ਦੇਸ਼ ਦੇ ਕਿਸਾਨਾਂ ਦੇ ਪਾਸ ਤੋਂ, ਖੇਤ ਵਿੱਚ ਉਪਯੋਗ ਕੀਤੇ ਹੋਏ ਔਜ਼ਾਰ ਦਾ ਲੋਹਾ ਪੂਰੇ ਦੇਸ਼ ਤੋਂ ਇੱਥੇ ਲਿਆਂਦਾ ਗਿਆ, ਕਿਉਂਕਿ ਸਰਦਾਰ ਸਾਹਿਬ ਲੋਹਪੁਰਸ਼ ਸਨ, ਕਿਸਾਨ ਪੁੱਤਰ ਸਨ। ਇਸ ਲਈ ਲੋਹਾ ਅਤੇ ਉਹ ਭੀ ਖੇਤ ਵਿੱਚ ਉਪਯੋਗ ਕੀਤੇ ਔਜ਼ਾਰ ਵਾਲਾ ਲੋਹਾ ਇੱਥੇ ਲਿਆਂਦਾ ਗਿਆ। ਇੱਥੇ ਦੇਸ਼ ਦੇ ਹਰ ਕੋਣੇ ਤੋਂ ਉੱਥੋਂ ਦੀ ਮਿੱਟੀ ਲਿਆਂਦੀ ਗਈਹੈ। ਇਸ ਦਾ ਨਿਰਮਾਣ ਖ਼ੁਦ ਵਿੱਚ ਏਕਤਾ ਦੀ ਅਨੁਭੂਤੀ ਕਰਵਾਉਂਦਾ ਹੈ। ਇੱਥੇ ਏਕਤਾ ਨਰਸਰੀ ('Ekta Nursery’) ਬਣੀ ਹੈ। ਇੱਥੇ ਵਿਸ਼ਵ ਵਨ (‘Vishwa Van’) ਹੈ...ਜਿੱਥੇ ਦੁਨੀਆ ਦੇ ਹਰ ਮਹਾਦ੍ਵੀਪ ਦੇ ਪੇੜ-ਪੌਦੇ ਹਨ। ਇੱਥੇ ਚਿਲਡਰਨ ਨਿਊਟ੍ਰੀਸ਼ਨ ਪਾਰਕ ('Children's Nutrition Park') ਹੈ, ਜਿੱਥੇ ਪੂਰੇ ਦੇਸ਼ ਦੀ ਹੈਲਦੀ ਫੂਡ ਹੈਬਿਟਸ ਦੇ ਦਰਸ਼ਨ ਇੱਕ ਹੀ ਜਗ੍ਹਾ ‘ਤੇ ਹੁੰਦੇ ਹਨ। ਇੱਥੇ ਆਰੋਗਯ ਵਨ ('Arogya Van') ਹੈ, ਜਿੱਥੇ ਦੇਸ਼ ਦੀ ਅਲੱਗ ਹਿੱਸਿਆਂ ਦੀ ਆਯੁਰਵੇਦ ਪਰੰਪਰਾ ਦਾ, ਪੌਦਿਆਂ (Ayurvedic traditions and plants) ਦਾ ਸਮਾਵੇਸ਼ ਹੈ। ਇਤਨਾ ਹੀ ਨਹੀਂ, ਯਾਤਰੀਆਂ ਦੇ ਲਈ ਇੱਥੇ ਏਕਤਾ ਮਾਲ ('Ekta Mall') ਭੀ ਹੈ, ਜਿੱਥੇ ਦੇਸ਼ ਭਰ ਦੇ ਹੈਂਡੀਕ੍ਰਾਫਟਸ ਇੱਕ ਹੀ ਛੱਤ ਦੇ ਨੀਚੇ ਮਿਲਦੇ ਹਨ।
ਅਤੇ ਸਾਥੀਓ,
ਇਹ ਏਕਤਾ ਮਾਲ ('Ekta Mall') ਸਿਰਫ਼ ਇੱਥੇ ਹੀ ਹੈ ਐਸਾ ਨਹੀਂ, ਦੇਸ਼ ਦੇ ਹਰ ਰਾਜ ਦੀ ਰਾਜਧਾਨੀ ਵਿੱਚ ਏਕਤਾ ਮਾਲ ('Ekta Malls') ਦੇ ਨਿਰਮਾਣ ਨੂੰ ਪ੍ਰੋਤਸਾਹਨ ਦੇ ਰਿਹਾ ਹੈ। ਏਕਤਾ ਦਾ ਇਹੀ ਸੰਦੇਸ਼ ਹਰ ਵਰ੍ਹੇ ਹੋਣ ਵਾਲੀ ਏਕਤਾ ਦੌੜ ('Unity Run') ਨਾਲ ਭੀ ਮਜ਼ਬੂਤ ਹੁੰਦਾ ਹੈ।
ਸਾਥੀਓ,
ਇੱਕ ਸੱਚੇ ਭਾਰਤੀ ਹੋਣ ਦੇ ਨਾਤੇ, ਸਾਡਾ ਸਭ ਦਾ ਕਰਤੱਵ ਹੈ ਕਿ ਅਸੀਂ ਦੇਸ਼ ਦੀ ਏਕਤਾ ਦੇ ਹਰ ਪ੍ਰਯਾਸ ਨੂੰ ਸੈਲੀਬ੍ਰੇਟ ਕਰੀਏ, ਉਤਸਵ, ਉਮੰਗ ਨਾਲ ਭਰ ਦਈਏ। ਊਰਜਾ, ਆਤਮਵਿਸ਼ਵਾਸ, ਹਰ ਪਲ ਨਵੇਂ ਸੰਕਲਪ, ਨਵੀਂ ਉਮੀਦ, ਨਵੀਂ ਉਮੰਗ ਇਹੀ ਤਾਂ ਸੈਲੀਬ੍ਰੇਸ਼ਨ ਹੈ। ਜਦੋਂ ਅਸੀਂ ਭਾਰਤ ਦੀਆਂ ਭਾਸ਼ਾਵਾਂ ‘ਤੇ ਬਲ ਦਿੰਦੇ ਹਾਂ, ਉਸ ਨਾਲ ਭੀ ਏਕਤਾ ਦੀ ਇੱਕ ਮਜ਼ਬੂਤ ਕੜੀ ਸਾਨੂੰ ਜੋੜਦੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ (National Education Policy) ਵਿੱਚ ਅਸੀਂ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਈ ‘ਤੇ ਵਿਸ਼ੇਸ਼ ਬਲ ਦਿੱਤਾ ਹੈ, ਅਤੇ ਆਪ ਸਭ ਨੂੰ ਪਤਾ ਹੈ ਅਤੇ ਦੇਸ਼ ਨੇ ਗੌਰਵ ਭੀ ਅਨੁਭਵ ਕੀਤਾ, ਦੁਨੀਆ ਭਰ ਵਿੱਚ ਉਸ ਨੂੰ ਉਤਸਵ ਦੇ ਰੂਪ ਵਿੱਚ ਮਨਾਇਆ ਗਿਆ, ਉਹ ਕਿਹੜਾ ਨਿਰਣਾ ਸੀ। ਹਾਲ ਵਿੱਚ ਹੀ, ਸਰਕਾਰ ਨੇ ਮਰਾਠੀ ਭਾਸ਼ਾ, ਬੰਗਾਲੀ ਭਾਸ਼ਾ, ਅਸਾਮੀ ਭਾਸ਼ਾ, ਪਾਲੀ ਭਾਸ਼ਾ ਅਤੇ ਪ੍ਰਾਕ੍ਰਿਤ ਭਾਸ਼ਾ (Marathi, Bengali, Assamese, Pali, and Prakrit), ਇਨ੍ਹਾਂ ਭਾਸ਼ਾਵਾਂ ਨੂੰ ਸ਼ਾਸਤਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਦਾ ਸਭ ਨੇ ਦਿਲ ਤੋਂ ਸੁਆਗਤ ਕੀਤਾ ਹੈ। ਅਤੇ ਅਸੀਂ ਸਾਡੀ ਭਾਸ਼ਾ ਨੂੰ ਮਾਤ ਭਾਸ਼ਾ ਕਹਿੰਦੇ ਹਾਂ ਅਤੇ ਜਦੋਂ ਮਾਤ ਭਾਸ਼ਾ ਦਾ ਸਨਮਾਨ ਹੁੰਦਾ ਹੈ ਨਾ...ਤਾਂ ਸਾਡੀ ਆਪਣੀ ਮਾਤਾ ਦਾ ਭੀ ਸਨਮਾਨ ਹੁੰਦਾ ਹੈ, ਸਾਡੀ ਧਰਤੀ ਮਾਤਾ (Mother Earth) ਦਾ ਸਨਮਾਨ ਹੁੰਦਾ ਹੈ, ਅਤੇ ਭਾਰਤ ਮਾਤਾ (Bharat Mata) ਦਾ ਸਨਮਾਨ ਹੁੰਦਾ ਹੈ। ਭਾਸ਼ਾ ਦੀ ਤਰ੍ਹਾਂ ਹੀ...ਅੱਜ ਦੇਸ਼ ਭਰ ਵਿੱਚ ਚਲ ਰਹੇ ਕਨੈਕਟਿਵਿਟੀ ਦੇ ਕੰਮ, ਜੋੜਨ ਦੇ ਕੰਮ ਭੀ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰ ਰਹੇ ਹਨ। ਰੇਲ ਹੋਵੇ, ਰੋਡ ਹੋਵੇ, ਹਾਈਵੇ ਹੋਵੇ ਅਤੇ ਇੰਟਰਨੈੱਟ ਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ਨੇ, ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਿਆ ਹੈ। ਜਦੋਂ ਕਸ਼ਮੀਰ ਅਤੇ ਨੌਰਥ ਈਸਟ ਦੀਆਂ ਰਾਜਧਾਨੀਆਂ ਰੇਲ ਨਾਲ ਜੁੜਦੀਆਂ ਹਨ...ਜਦੋਂ ਲਕਸ਼ਦ੍ਵੀਪ ਅਤੇ ਅੰਡੇਮਾਨ-ਨਿਕੋਬਾਰ ਦ੍ਵੀਪ ਅੰਡਰ-ਸੀ ਕੇਬਲ ਜ਼ਰੀਏ ਤੇਜ਼ ਇੰਟਰਨੈੱਟ ਨਾਲ ਜੁੜਦੇ ਹਨ...ਜਦੋਂ ਪਹਾੜਾਂ ‘ਤੇ ਲੋਕ ਮੋਬਾਈਲ ਨੈੱਟਵਰਕ ਨਾਲ ਜੁੜਦੇ ਹਨ...ਤਦ ਵਿਕਾਸ ਦੀ ਦੌੜ ਵਿੱਚ ਪਿੱਛੇ ਛੁਟ ਜਾਣ ਦਾ ਭਾਵ ਸਮਾਪਤ ਹੋ ਜਾਂਦਾ ਹੈ, ਅੱਗੇ ਵਧਣ ਦੀ ਨਵੀਂ ਊਰਜਾ ਆਪਣੇ ਆਪ ਜਨਮ ਲੈਂਦੀ ਹੈ। ਦੇਸ਼ ਦੀ (ਰਾਸ਼ਟਰੀ) ਏਕਤਾ ਦਾ ਭਾਵ ਸਸ਼ਕਤ ਹੁੰਦਾ ਹੈ।
ਸਾਥੀਓ,
ਪਹਿਲੇ ਦੀਆਂ ਸਰਕਾਰਾਂ ਦੀਆਂ ਨੀਤੀਆਂ ਵਿੱਚ ਅਤੇ ਨੀਅਤ ਵਿੱਚ ਭੇਦਭਾਵ ਦਾ ਭਾਵ ਭੀ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਦਾ ਰਿਹਾ ਹੈ। ਬੀਤੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਸੁਸ਼ਾਸਨ ਦੇ ਨਵੇਂ ਮਾਡਲ ਨੇ ਭੇਦਭਾਵ ਦੀ ਹਰ ਗੁੰਜਾਇਸ਼ ਸਮਾਪਤ ਕੀਤੀ ਹੈ...ਅਸੀਂ ਸਬਕਾ ਸਾਥ, ਸਬਕੇ ਵਿਕਾਸ ਦਾ ਰਸਤਾ (path of 'Sabka Saath, Sabka Vikas') ਚੁਣਿਆ ਹੈ। ਅੱਜ ਹਰ ਘਰ ਜਲ ਯੋਜਨਾ ('Har Ghar Jal' scheme) ਨਾਲ ਬਿਨਾ ਭੇਦਭਾਵ ਜਲ ਪਹੁੰਚਾਉਣ ਦਾ ਪ੍ਰਯਾਸ ਹੋ ਰਿਹਾ ਹੈ। ਅੱਜ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਸਭ ਨੂੰ ਮਿਲਦੀ ਹੈ, ਤਾਂ ਸਭ ਨੂੰ ਬਿਨਾ ਭੇਦਭਾਵ ਮਿਲਦੀ ਹੈ। ਅੱਜ ਪੀਐੱਮ ਆਵਾਸ (PM Awas scheme) ਦੇ ਘਰ ਮਿਲਦੇ ਹਨ...ਤਾਂ ਸਭ ਨੂੰ ਬਿਨਾ ਭੇਦਭਾਵ ਮਿਲਦੇ ਹਨ। ਅੱਜ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਦਾ ਲਾਭ ਮਿਲਦਾ ਹੈ...ਤਾਂ ਬਿਨਾ ਭੇਦਭਾਵ ਹਰ ਪਾਤਰ ਵਿਅਕਤੀ ਨੂੰ ਇਸ ਦਾ ਫਾਇਦਾ ਹੁੰਦਾ ਹੈ...ਸਰਕਾਰ ਦੀ ਇਸ ਅਪ੍ਰੋਚ ਨੇ ਸਮਾਜ ਵਿੱਚ, ਲੋਕਾਂ ਵਿੱਚ ਦਹਾਕਿਆਂ ਤੋਂ ਵਿਆਪਤ ਅਸੰਤੋਸ਼ ਨੂੰ ਸਮਾਪਤ ਕੀਤਾ ਹੈ। ਇਸ ਵਜ੍ਹਾ ਨਾਲ ਲੋਕਾਂ ਦਾ ਸਰਕਾਰ ‘ਤੇ ਭਰੋਸਾ ਵਧਿਆ ਹੈ, ਦੇਸ਼ ਦੀਆਂ ਵਿਵਸਥਾਵਾਂ ‘ਤੇ ਭਰੋਸਾ ਵਧਿਆ ਹੈ। ਵਿਕਾਸ ਅਤੇ ਵਿਸ਼ਵਾਸ ਦੀ ਇਹੀ ਏਕਤਾ (This unity of ‘Vikas’ (development) and ‘Vishwas’ (trust)), ਏਕ ਭਾਰਤ ਸ਼੍ਰੇਸ਼ਠ ਭਾਰਤ (‘Ek Bharat, Shreshtha Bharat’) ਦੇ ਨਿਰਮਾਣ ਨੂੰ ਗਤੀ ਦਿੰਦੀ ਹੈ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ, ਸਾਡੀ ਹਰ ਯੋਜਨਾ ਵਿੱਚ, ਸਾਡੀ ਹਰ ਨੀਤੀ ਵਿੱਚ ਅਤੇ ਸਾਡੀ ਨੀਅਤ ਵਿੱਚ ਏਕਤਾ ਸਾਡੀ ਪ੍ਰਾਣਸ਼ਕਤੀ (our vital force) ਹੈ...ਇਸ ਨੂੰ ਦੇਖ ਕੇ, ਸੁਣ ਕੇ ਸਰਦਾਰ ਸਾਹਿਬ ਦੀ ਆਤਮਾ (Sardar Sahib's soul) ਜਿੱਥੇ ਭੀ ਹੋਵੇਗੀ ਸਾਨੂੰ ਜ਼ਰੂਰ ਅਸ਼ੀਰਵਾਦ ਦਿੰਦੀ ਹੋਵੇਗੀ।
ਸਾਥੀਓ,
ਪੂਜਯ ਬਾਪੂ ਮਹਾਤਮਾ ਗਾਂਧੀ (Pujya Bapu Mahatma Gandhi) ਕਿਹਾ ਕਰਦੇ ਸਨ...”ਵਿਵਿਧਤਾ ਵਿੱਚ ਏਕਤਾ ਨੂੰ ਜੀਣ ਦੀ ਸਾਡੀ ਸਮਰੱਥਾ ਦੀ ਨਿਰੰਤਰ ਪਰੀਖਿਆ ਹੋਵੇਗੀ...ਗਾਂਧੀ ਜੀ (Gandhi ji) ਨੇ ਕਿਹਾ ਸੀ ਅਤੇ ਅੱਗੇ ਕਿਹਾ ਸੀ...ਇਸ ਪਰੀਖਿਆ ਨੂੰ ਸਾਨੂੰ ਹਰ ਹਾਲ ਵਿੱਚ ਪਾਸ ਕਰਦੇ ਰਹਿਣਾ ਹੈ।” ਬੀਤੇ 10 ਸਾਲ ਵਿੱਚ ਭਾਰਤ ਨੇ ਵਿਵਿਧਤਾ ਵਿੱਚ ਏਕਤਾ ਨੂੰ ਜੀਣ ਦੇ ਹਰ ਪ੍ਰਯਾਸ ਵਿੱਚ ਸਫ਼ਲਤਾ ਪਾਈ ਹੈ। ਸਰਕਾਰ ਨੇ ਆਪਣੀਆਂ ਨੀਤੀਆਂ ਅਤੇ ਨਿਰਣਿਆਂ ਵਿੱਚ ਏਕ ਭਾਰਤ ਦੀ ਭਾਵਨਾ (spirit of 'One Bharat') ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਅੱਜ 'One Nation, One Identity'... ਯਾਨੀ ਆਧਾਰ ਸਿਸਟਮ (Aadhar system) ਦੀ ਸਫ਼ਲਤਾ ਅਸੀਂ ਸਭ ਦੇਖ ਰਹੇ ਹਾਂ ਅਤੇ ਦੁਨੀਆ ਇਸ ਦੀ ਚਰਚਾ ਭੀ ਕਰਦੀ ਹੈ। ਪਹਿਲੇ ਭਾਰਤ ਵਿੱਚ ਅਲੱਗ-ਅਲੱਗ ਟੈਕਸ ਸਿਸਟਮ ਸਨ। ਅਸੀਂ 'One Nation, One Tax' ਸਿਸਟਮ…GST ਬਣਾਇਆ। ਅਸੀਂ 'One Nation, One Power Grid' ਨਾਲ ਦੇਸ਼ ਦੇ ਪਾਵਰ ਸੈਕਟਰ ਨੂੰ ਮਜ਼ਬੂਤ ਕੀਤਾ, ਵਰਨਾ ਇੱਕ ਵਕਤ ਸੀ ਕਿਤੇ ਬਿਜਲੀ ਤਾਂ ਹੁੰਦੀ ਸੀ, ਕਿਤੇ ਹਨੇਰਾ ਹੁੰਦਾ ਸੀ, ਲੇਕਿਨ ਬਿਜਲੀ ਪਹੁੰਚਾਉਣ ਦੇ ਲਈ grid ਟੁਕੜਿਆਂ ਵਿੱਚ ਵੰਡੀ ਪਈ ਸੀ, ਅਸੀਂ 'One Nation, One Grid' ਇਸ ਸੰਕਲਪ ਨੂੰ ਪੂਰਾ ਕੀਤਾ। ਅਸੀਂ 'One Nation, One Ration Card' ਨਾਲ ਗ਼ਰੀਬਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਇਕੱਠਿਆਂ ਜੋੜ ਦਿੱਤਾ, ਏਕੀਕ੍ਰਿਤ ਕੀਤਾ। ਅਸੀਂ ਆਯੁਸ਼ਮਾਨ ਭਾਰਤ (Ayushman Bharat) ਦੇ ਰੂਪ ਵਿੱਚ One Nation, One Health Insurance ਦੀ ਸੁਵਿਧਾ ਦੇਸ਼ ਦੇ ਜਨ-ਜਨ ਨੂੰ ਦਿੱਤੀ ਹੈ।
ਸਾਥੀਓ,
ਏਕਤਾ ਦੇ ਸਾਡੇ ਇਨ੍ਹਾਂ ਪ੍ਰਯਾਸਾਂ ਦੇ ਤਹਿਤ ਹੀ, ਹੁਣ ਅਸੀਂ 'One Nation, One Election' ‘ਤੇ ਕੰਮ ਕਰ ਰਹੇ ਹਾਂ, ਜੋ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤੀ ਦੇਵੇਗਾ, ਜੋ ਭਾਰਤ ਦੇ ਸੰਸਾਧਨਾਂ ਦਾ optimum outcome ਦੇਵੇਗਾ, ਅਤੇ ਦੇਸ਼ ਵਿਕਸਿਤ ਭਾਰਤ ਦੇ ਸੁਪਨੇ (dream of a ‘Viksit Bharat’ (Developed India)) ਨੂੰ ਪਾਰ ਕਰਨ ਵਿੱਚ ਹੋਰ ਨਵੀਂ ਗਤੀ ਪ੍ਰਾਪਤ ਕਰੇਗਾ, ਸਮ੍ਰਿੱਧੀ ਪ੍ਰਾਪਤ ਕਰੇਗਾ। ਭਾਰਤ ਅੱਜ ਵੰਨ ਨੇਸ਼ਨ, ਵੰਨ ਸਿਵਲ ਕੋਡ('One Nation, One Civil Code')... ਯਾਨੀ ਸੈਕੂਲਰ ਸਿਵਲ ਕੋਡ (secular civil code) ਦੀ ਤਰਫ਼ ਭੀ ਵਧ ਰਿਹਾ ਹੈ। ਅਤੇ ਮੈਂ ਲਾਲ ਕਿਲੇ (Red Fort) ਤੋਂ ਇਸ ਬਾਤ ਦਾ ਜ਼ਿਕਰ ਕੀਤਾ ਸੀ। ਇਸ ਦੇ ਭੀ ਮੂਲ ਵਿੱਚ ਉਹੀ ਸਮਾਜਿਕ ਏਕਤਾ ਹੈ ਜਿਸ ਦੀ ਸਰਦਾਰ ਸਾਹਿਬ ਨੇ ਬਾਤ ਕੀਤੀ ਸੀ, ਇਹੀ ਸਾਡੀ ਪ੍ਰੇਰਣਾ ਹੈ। ਇਸ ਨਾਲ ਅਲੱਗ-ਅਲੱਗ ਸਮਾਜਿਕ ਵਰਗਾਂ ਵਿੱਚ ਭੇਦਭਾਵ ਦੀ ਜੋ ਸ਼ਿਕਾਇਤ ਰਹਿੰਦੀ ਹੈ, ਉਸ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ, ਦੇਸ਼ ਦੀ ਏਕਤਾ ਹੋਰ ਮਜ਼ਬੂਤ ਹੋਵੇਗੀ, ਦੇਸ਼ ਹੋਰ ਅੱਗੇ ਵਧੇਗਾ, ਦੇਸ਼ ਏਕਤਾ ਨਾਲ ਸੰਕਲਪਾਂ ਨੂੰ ਸਿੱਧ ਕਰੇਗਾ।
ਸਾਥੀਓ,
ਅੱਜ ਪੂਰੇ ਦੇਸ਼ ਨੂੰ ਖੁਸ਼ੀ ਹੈ ਕਿ ਆਜ਼ਾਦੀ ਦੇ 7 ਦਹਾਕੇ ਬਾਅਦ, ਦੇਸ਼ ਵਿੱਚ ਇੱਕ ਦੇਸ਼, ਇੱਕ ਸੰਵਿਧਾਨ ('One Nation, One Constitution') ਦਾ ਸੰਕਲਪ ਭੀ ਪੂਰਾ ਹੋਇਆ ਹੈ, ਸਰਦਾਰ ਸਾਹਿਬ ਦੀ ਆਤਮਾ (Sardar Sahib's soul) ਨੂੰ ਮੇਰੀ ਇਹ ਸਭ ਤੋਂ ਬੜੀ ਸ਼ਰਧਾਂਜਲੀ ਹੈ। ਦੇਸ਼ਵਾਸੀਆਂ ਨੂੰ ਪਤਾ ਨਹੀਂ ਹੈ 70 ਸਾਲ ਤੱਕ ਬਾਬਾ ਸਾਹੇਬ ਅੰਬੇਡਕਰ ਦਾ ਸੰਵਿਧਾਨ (Baba Saheb Ambedkar's Constitution) ਪੂਰੇ ਦੇਸ਼ ਵਿੱਚ ਲਾਗੂ ਨਹੀਂ ਹੋਇਆ ਸੀ। ਸੰਵਿਧਾਨ ਦਾ ਮਾਲਾ ਜਪਣ ਵਾਲਿਆਂ ਨੇ ਸੰਵਿਧਾਨ ਦਾ ਐਸਾ ਘੋਰ ਅਪਮਾਨ ਕੀਤਾ...ਕਾਰਨ ਕੀ ਸੀ...ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਦੀ ਦੀਵਾਰ, ਆਰਟੀਕਲ 370 ਜੋ ਦੇਸ਼ ਵਿੱਚ ਦੀਵਾਰ ਬਣ ਕੇ ਖੜ੍ਹੀ ਸੀ, ਸੰਵਿਧਾਨ ਨੂੰ ਇੱਥੇ ਰੋਕ ਦਿੰਦੀ ਸੀ, ਉੱਥੋਂ ਦੇ ਲੋਕਾਂ ਦੇ ਅਧਿਕਾਰਾਂ ਤੋਂ ਉਨ੍ਹਾਂ ਨੂੰ ਵੰਚਿਤ ਰੱਖਦੀ ਸੀ, ਉਹ ਧਾਰਾ 370 ਨੂੰ ਹਮੇਸ਼ਾ-ਹਮੇਸ਼ਾ ਦੇ ਲਈ ਜ਼ਮੀਨ ਵਿੱਚ ਗੱਡ ਦਿੱਤਾ ਗਿਆ ਹੈ। ਪਹਿਲੀ ਵਾਰ ਉੱਥੇ ਇਸ ਵਿਧਾਨ ਸਭਾ ਚੋਣ ਵਿੱਚ ਬਿਨਾ ਭੇਦਭਾਵ ਦੇ ਵੋਟਾਂ ਪਾਈਆਂ ਗਈਆਂ। ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਮੁੱਖ ਮੰਤਰੀ ਨੇ ਆਜ਼ਾਦੀ ਦੇ 75 ਸਾਲ ਦੇ ਬਾਅਦ ਪਹਿਲੀ ਵਾਰ ਭਾਰਤ ਦੇ ਸੰਵਿਧਾਨ ਦੀ ਸ਼ਪਥ ਲਈ (ਸਹੁੰ ਚੁੱਕੀ) ਹੈ। ਇਹ ਦ੍ਰਿਸ਼ ਆਪਣੇ ਆਪ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੂੰ ਅਤਿਅੰਤ ਸੰਤੋਸ਼ ਦਿੰਦਾ ਹੋਵੇਗਾ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੋਵੇਗੀ ਅਤੇ ਇਹ ਭੀ ਸੰਵਿਧਾਨ ਨਿਰਮਾਤਾਵਾਂ ਦੇ ਪ੍ਰਤੀ ਸਾਡੀ ਨਿਮਰ ਸ਼ਰਧਾਂਜਲੀ ਹੈ। ਮੈਂ ਇਸ ਨੂੰ ਭਾਰਤ ਦੀ ਏਕਤਾ (Bharat's unity) ਦੇ ਲਈ ਇੱਕ ਬਹੁਤ ਬੜਾ ਅਤੇ ਬਹੁਤ ਹੀ ਮਜ਼ਬੂਤ ਪੜਾਅ ਮੰਨਦਾ ਹਾਂ। ਜੰਮੂ ਕਸ਼ਮੀਰ ਦੀ ਦੇਸ਼ਭਗਤ ਜਨਤਾ ਨੇ, ਅਲਗਾਵ ਅਤੇ ਆਤੰਕ ਦੇ ਬਰਸੋਂ (ਵਰ੍ਹਿਆਂ) ਪੁਰਾਣੇ ਏਜੰਡਾ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ, ਭਾਰਤ ਦੇ ਲੋਕਤੰਤਰ ਨੂੰ ਵਿਜਈ ਬਣਾਇਆ ਹੈ। ਆਪਣੀਆਂ-ਆਪਣੀਆਂ ਵੋਟਾਂ ਨਾਲ 70 ਸਾਲ ਤੋਂ ਚਲ ਰਹੇ ਅਪ੍ਰਚਾਰ ਨੂੰ ਧਵਸਤ ਕਰ (ਢਾਹ) ਦਿੱਤਾ ਹੈ। ਮੈਂ ਅੱਜ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ‘ਤੇ... ਜੰਮੂ-ਕਸ਼ਮੀਰ ਦੇ ਦੇਸ਼ਭਗਤ ਲੋਕਾਂ ਨੂੰ, ਭਾਰਤ ਦੇ ਸੰਵਿਧਾਨ ‘ਤੇ ਸਨਮਾਨ ਕਰਨ ਵਾਲੇ ਲੋਕਾਂ ਨੂੰ ਬਹੁਤ ਹੀ ਆਦਰਪੂਰਵਕ ਸੈਲਿਊਟ ਕਰਦਾ ਹਾਂ।
ਸਾਥੀਓ,
ਬੀਤੇ 10 ਸਾਲ ਵਿੱਚ ਭਾਰਤ ਨੇ ਐਸੇ ਅਨੇਕ ਮੁੱਦਿਆਂ ਦਾ ਸਮਾਧਾਨ ਕੀਤਾ ਹੈ, ਜੋ ਰਾਸ਼ਟਰੀ ਏਕਤਾ ਦੇ ਲਈ ਖਤਰਾ ਸੀ। ਅੱਜ ਆਤੰਕੀਆਂ ਦੇ ਆਕਾਵਾਂ ਨੂੰ ਪਤਾ ਹੈ ਕਿ ਭਾਰਤ ਨੂੰ ਨੁਕਸਾਨ ਪਹੁੰਚਾਇਆ...ਤਾਂ ਭਾਰਤ ਉਨ੍ਹਾਂ ਨੂੰ ਛੱਡੇਗਾ ਨਹੀਂ। ਤੁਸੀਂ ਨੌਰਥ ਈਸਟ ਵਿੱਚ ਦੇਖੋ, ਕਿਤਨੇ ਬੜੇ ਸੰਕਟ ਸਨ। ਅਸੀਂ ਸੰਵਾਦ ਨਾਲ...ਵਿਕਾਸ ਅਤੇ ਵਿਸ਼ਵਾਸ ਨਾਲ, ਅਲਗਾਵ ਦੀ ਅੱਗ ਨੂੰ ਸ਼ਾਂਤ ਕੀਤਾ। ਬੋਡੋ ਸਮਝੌਤੇ (Bodo Accord) ਨੇ ਅਸਾਮ ਵਿੱਚ 50 ਸਾਲਾਂ ਦਾ ਵਿਵਾਦ ਖ਼ਤਮ ਕੀਤਾ ਹੈ...ਬਰੂ-ਰਿਆਂਗ ਐਗਰੀਮੈਂਟ (Bru-Reang Agreement) ਇਸ ਦੇ ਕਾਰਨ ਹਜ਼ਾਰਾਂ ਵਿਸਥਾਪਿਤ ਲੋਕ ਅਨੇਕ ਦਹਾਕਿਆਂ ਦੇ ਬਾਅਦ ਆਪਣੇ ਘਰ ਪਰਤੇ ਹਨ। National Liberation Front of Tripura ਨਾਲ ਹੋਏ ਸਮਝੌਤੇ ਨੇ, ਲੰਬੇ ਸਮੇਂ ਤੋਂ ਚਲ ਰਹੀ ਅਸ਼ਾਂਤੀ ਖ਼ਤਮ ਕੀਤੀ ਹੈ। ਅਸਾਮ ਅਤੇ ਮੇਘਾਲਿਆ ਦੇ ਦਰਮਿਆਨ ਦੇ ਸੀਮਾ ਵਿਵਾਦ ਨੂੰ ਕਾਫੀ ਹੱਦ ਤੱਕ ਅਸੀਂ ਸੁਲਝਾ ਚੁੱਕੇ ਹਾਂ।
ਸਾਥੀਓ,
ਜਦੋਂ 21ਵੀਂ ਸਦੀ ਦਾ ਇਤਿਹਾਸ ਲਿਖਿਆ ਜਾਵੇਗਾ...ਤਾਂ ਉਸ ਵਿੱਚ ਇੱਕ ਸਵਰਣਿਮ ਅਧਿਆਇ ਹੋਵੇਗਾ ਕਿ ਕਿਵੇਂ ਭਾਰਤ ਨੇ ਦੂਸਰੇ ਅਤੇ ਤੀਸਰੇ ਦਹਾਕੇ ਵਿੱਚ ਨਕਸਲਵਾਦ ਜਿਹੀ ਭਿਆਨਕ ਬਿਮਾਰੀ ਨੂੰ ਜੜ੍ਹ ਤੋਂ ਉਖਾੜ ਕੇ ਦਿਖਾਇਆ, ਉਖਾੜ ਕੇ ਸੁੱਟਿਆ। ਆਪ (ਤੁਸੀਂ) ਯਾਦ ਕਰੋ ਉਹ ਸਮਾਂ ਜਦੋਂ ਨੇਪਾਲ ਦੇ ਪਸ਼ੂਪਤੀ ਤੋਂ ਭਾਰਤ ਦੇ ਤਿਰੂਪਤੀ ਤੱਕ(from Pashupati in Nepal to Tirupati in Bharat) ਰੈੱਡ ਕੌਰੀਡੋਰ (Red Corridor) ਬਣ ਚੁੱਕਿਆ ਸੀ। ਜਿਸ ਜਨਜਾਤੀਯ ਸਮਾਜ ਨੇ ਭਗਵਾਨ ਬਿਰਸਾ ਮੁੰਡਾ (Bhagwan Birsa Munda,) ਜਿਹੇ ਦੇਸ਼ਭਗਤ ਦਿੱਤੇ...ਜਿਨ੍ਹਾਂ ਨੇ ਸਾਡੇ ਸੀਮਿਤ ਸੰਸਾਧਨਾਂ ਦੇ ਬਾਵਜੂਦ ਭੀ ਦੇਸ਼ ਦੇ ਹਰ ਕੋਣੇ ਵਿੱਚ ਮੇਰੇ ਆਦਿਵਾਸੀ ਭਾਈ-ਭੈਣਾਂ ਨੇ ਆਜ਼ਾਦੀ ਦੇ ਲਈ ਅੰਗ੍ਰੇਜ਼ਾਂ ਦਾ ਮੁਕਾਬਲਾ ਕੀਤਾ...ਐਸੇ ਜਨਜਾਤੀਯ ਸਮਾਜ ਵਿੱਚ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਨਕਸਲਵਾਦ (Naxalism) ਦੇ ਬੀਜ ਬੋਏ ਗਏ, ਨਕਸਲਵਾਦ(Naxalism) ਦੀ ਅੱਗ ਭੜਕਾਈ ਗਈ। ਇਹ ਨਕਸਲਵਾਦ (Naxalism), ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਬਹੁਤ ਬੜੀ ਚੁਣੌਤੀ ਬਣ ਗਿਆ ਸੀ। ਮੈਨੂੰ ਸੰਤੋਸ਼ ਹੈ ਕਿ ਬੀਤੇ 10 ਸਾਲ ਦੇ ਅਣਥੱਕ ਪ੍ਰਯਾਸਾਂ ਨਾਲ ਅੱਜ ਨਕਸਲਵਾਦ (Naxalism) ਭੀ ਭਾਰਤ ਵਿੱਚ ਆਪਣੇ ਅੰਤਿਮ ਸਾਹ ਗਿਣ ਰਿਹਾ ਹੈ। ਅੱਜ ਮੇਰਾ ਆਦਿਵਾਸੀ ਸਮਾਜ ਉਸ ਨੂੰ ਭੀ ਦਹਾਕਿਆਂ ਤੋਂ ਜੋ ਪਰਤੀਖਿਆ (ਉਡੀਕ) ਸੀ, ਉਹ ਵਿਕਾਸ ਉਸ ਦੇ ਘਰ ਤੱਕ ਪਹੁੰਚ ਰਿਹਾ ਹੈ, ਅਤੇ ਬਿਹਤਰ ਭਵਿੱਖ ਦਾ ਵਿਸ਼ਵਾਸ ਭੀ ਪੈਦਾ ਹੋਇਆ ਹੈ।
ਸਾਥੀਓ,
ਅੱਜ ਸਾਡੇ ਸਾਹਮਣੇ ਇੱਕ ਐਸਾ ਭਾਰਤ ਹੈ...ਜਿਸ ਦੇ ਪਾਸ ਦ੍ਰਿਸ਼ਟੀ ਭੀ ਹੈ, ਦਿਸ਼ਾ ਭੀ ਹੈ, ਇਤਨਾ ਹੀ ਨਹੀਂ ਇਸ ਦੇ ਨਾਲ ਜੋ ਜ਼ਰੂਰੀ ਹੈ...ਦ੍ਰਿਸ਼ਟੀ ਹੋਵੇ, ਦਿਸ਼ਾ ਹੋਵੇ ਲੇਕਿਨ ਉਸ ਨੂੰ ਜ਼ਰੂਰਤ ਹੁੰਦੀ ਹੈ ਦ੍ਰਿੜ੍ਹਤਾ ਦੀ...ਅੱਜ ਦੇਸ਼ ਦੇ ਪਾਸ ਦ੍ਰਿਸ਼ਟੀ ਹੈ, ਦਿਸ਼ਾ ਹੈ ਅਤੇ ਦ੍ਰਿੜ੍ਹਤਾ ਭੀ ਹੈ। ਐਸਾ ਭਾਰਤ...ਜੋ ਸਸ਼ਕਤ ਭੀ ਹੈ, ਐਸਾ ਭਾਰਤ ਜੋ ਸਮਾਵੇਸ਼ੀ ਭੀ ਹੈ, ਐਸਾ ਭਾਰਤ ਜੋ ਸੰਵੇਦਨਸ਼ੀਲ ਭੀ ਹੈ, ਐਸਾ ਭਾਰਤ ਜੋ ਸਤਰਕ ਭੀ ਹੈ, ਜੋ ਨਿਮਰ(humble) ਭੀ ਹੈ ਅਤੇ ਵਿਕਸਿਤ ਹੋਣ ਦੇ ਰਾਹ ‘ਤੇ ਭੀ ਹੈ, ਐਸਾ ਭਾਰਤ ਜੋ ਸ਼ਕਤੀ ਅਤੇ ਸ਼ਾਂਤੀ (‘Shakti’ (strength) and ‘Shanti’ (peace)) ਦੋਨਾਂ ਦਾ ਮਹੱਤਵ ਜਾਣਦਾ ਹੈ। ਦੁਨੀਆ ਭਰ ਵਿੱਚ ਮਚੀ ਭਾਰੀ ਉਥਲ-ਪੁਥਲ ਦੇ ਦਰਮਿਆਨ...ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰਨਾ, ਇਹ ਸਾਧਾਰਣ ਬਾਤ ਨਹੀਂ ਹੈ। ਜਦੋਂ ਅਲੱਗ-ਅਲੱਗ ਹਿੱਸਿਆਂ ਵਿੱਚ ਯੁੱਧ ਹੋ ਰਹੇ ਹੋਣ...ਤਦ ਯੁੱਧ ਦੇ ਦਰਮਿਆਨ ਬੁੱਧ ਦੇ ਸੰਦੇਸ਼ਾਂ (messages of Buddha) ਦਾ ਸੰਚਾਰ ਕਰਨਾ ਸਾਧਾਰਣ ਨਹੀਂ ਹੈ। ਜਦੋਂ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਰਿਸ਼ਤਿਆਂ ਦਾ ਸੰਕਟ ਹੈ...ਤਦ ਭਾਰਤ ਦਾ ਵਿਸ਼ਵਬੰਧੂ (‘Vishwa Bandhu’ (global friend)) ਬਣ ਕੇ ਉੱਭਰਨਾ, ਸਾਧਾਰਣ ਨਹੀਂ ਹੈ। ਜਦੋਂ ਦੁਨੀਆ ਵਿੱਚ ਇੱਕ ਦੇਸ਼ ਦੀ ਦੂਸਰੇ ਦੇਸ਼ ਤੋਂ ਦੂਰੀ ਵਧ ਰਹੀ ਹੈ...ਤਦ ਦੁਨੀਆ ਦੇ ਦੇਸ਼...ਭਾਰਤ ਨਾਲ ਨਿਕਟਤਾ ਵਧਾ ਰਹੇ ਹਨ। ਇਹ ਸਾਧਾਰਣ ਨਹੀਂ ਹੈ...ਇਹ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਆਖਰ ਭਾਰਤ ਨੇ ਐਸਾ ਕੀ ਕੀਤਾ ਹੈ?
ਸਾਥੀਓ,
ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ ਕਿਵੇਂ ਆਪਣੇ ਸੰਕਟਾਂ ਦਾ ਦ੍ਰਿੜ੍ਹਤਾ ਦੇ ਨਾਲ ਸਮਾਧਾਨ ਕਰ ਰਿਹਾ ਹੈ। ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ (Bharat) ਕਿਵੇਂ ਇਕਜੁੱਟ ਹੋ ਕੇ, ਦਹਾਕਿਆਂ ਪੁਰਾਣੀਆਂ ਚੁਣੌਤੀਆਂ ਨੂੰ ਸਮਾਪਤ ਕਰ ਰਿਹਾ ਹੈ...ਅਤੇ ਇਸ ਲਈ...ਸਾਨੂੰ ਇਸ ਮਹੱਤਵਪੂਰਨ ਸਮੇਂ ‘ਤੇ ਆਪਣੀ ਏਕਤਾ ਨੂੰ ਸਹੇਜਣਾ ਹੈ, ਉਸ ਨੂੰ ਸੰਭਾਲਣਾ ਹੈ...ਅਸੀਂ ਏਕਤਾ ਦੀ ਜੋ ਸ਼ਪਥ ਲਈ (ਸਹੁੰ ਚੁੱਕੀ) ਹੈ...ਉਸ ਸ਼ਪਥ (ਸਹੁੰ) ਨੂੰ ਜੀਣਾ ਹੈ, ਜ਼ਰੂਰਤ ਪਵੇ ਤਾਂ ਉਸ ਸ਼ਪਥ (ਸਹੁੰ) ਦੇ ਲਈ ਜੂਝਣਾ ਹੈ। ਹਰ ਪਲ ਇਸ ਸ਼ਪਥ (ਸਹੁੰ) ਦੇ ਭਾਵ ਨੂੰ ਆਪਣੇ ਝੋਮ ਨਾਲ ਭਰਦੇ ਰਹਿਣਾ ਹੈ।(ਸਾਨੂੰ ਹਰ ਪਲ ਇਸ ਸਹੁੰ ਦੀ ਭਾਵਨਾ ਨਾਲ ਭਰਨਾ ਚਾਹੀਦਾ ਹੈ। We must fill every moment with the spirit of this oath.)
ਸਾਥੀਓ,
ਭਾਰਤ ਦੀ ਵਧਦੀ ਸਮਰੱਥਾ ਨਾਲ... ਭਾਰਤ ਵਿੱਚ ਵਧਦੇ ਏਕਤਾ ਦੇ ਭਾਵ ਨਾਲ ਕੁਝ ਤਾਕਤਾਂ, ਕੁਝ ਵਿਕ੍ਰਿਤ(ਵਿਗੜੇ) ਵਿਚਾਰ , ਕੁਝ ਵਿਕ੍ਰਿਤ (ਵਿਗੜੀਆਂ) ਮਾਨਸਿਕਤਾਵਾਂ,ਕੁਝ ਐਸੀਆਂ ਤਾਕਤਾਂ ਬਹੁਤ ਪਰੇਸ਼ਾਨ ਹਨ। ਭਾਰਤ ਦੇ ਅੰਦਰ ਅਤੇ ਭਾਰਤ ਦੇ ਬਾਹਰ ਭੀ ਐਸੇ ਲੋਕ ਭਾਰਤ ਵਿੱਚ ਅਸਥਿਰਤਾ, ਭਾਰਤ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਭਾਰਤ ਦੇ ਆਰਥਿਕ ਹਿਤਾਂ ਨੂੰ ਚੋਟ ਪਹੁੰਚਾਉਣ ਵਿੱਚ ਜੁਟੇ ਹਨ। ਉਹ ਤਾਕਤਾਂ ਚਾਹੁੰਦੀਆਂ ਹਨ ਕਿ ਦੁਨੀਆ ਭਰ ਦੇ ਨਿਵੇਸ਼ਕਾਂ ਵਿੱਚ ਗਲਤ ਸੰਦੇਸ਼ ਜਾਵੇ, ਭਾਰਤ ਦਾ ਨੈਗੇਟਿਵ ਅਕਸ ਉੱਭਰੇ...ਇਹ ਲੋਕ ਭਾਰਤ ਦੀਆਂ ਸੈਨਾਵਾਂ ਤੱਕ ਨੂੰ ਟਾਰਗਟ ਕਰਨ ਵਿੱਚ ਲਗੇ ਹਨ, ਮਿਸ ਇਨਫਰਮੇਸ਼ਨ ਕੈਂਪੇਨ ਚਲਾਏ ਜਾ ਰਹੇ ਹਨ। ਸੈਨਾਵਾਂ ਵਿੱਚ ਅਲਗਾਵ ਪੈਦਾ ਕਰਨਾ ਚਾਹੁੰਦੇ ਹਨ...ਇਹ ਲੋਕ ਭਾਰਤ ਵਿੱਚ ਜਾਤ-ਪਾਤ ਦੇ ਨਾਮ ‘ਤੇ ਵਿਭਾਜਨ ਕਰਨ ਵਿੱਚ ਜੁਟੇ ਹਨ। ਇਨ੍ਹਾਂ ਦੇ ਹਰ ਪ੍ਰਯਾਸ ਦਾ ਇੱਕ ਹੀ ਮਕਸਦ ਹੈ- ਭਾਰਤ ਦਾ ਸਮਾਜ ਕਮਜ਼ੋਰ ਹੋਵੇ...ਭਾਰਤ ਦੀ ਏਕਤਾ ਕਮਜ਼ੋਰ ਹੋਵੇ। ਇਹ ਲੋਕ ਕਦੇ ਨਹੀਂ ਚਾਹੁੰਦੇ ਕਿ ਭਾਰਤ ਵਿਕਸਿਤ ਹੋਵੇ...ਕਿਉਂਕਿ ਕਮਜ਼ੋਰ ਭਾਰਤ ਦੀ ਰਾਜਨੀਤੀ...ਗ਼ਰੀਬ ਭਾਰਤ ਦੀ ਰਾਜਨੀਤੀ ਐਸੇ ਲੋਕਾਂ ਨੂੰ ਸੂਟ ਕਰਦੀ ਹੈ। 5-5 ਦਹਾਕੇ ਤੱਕ ਇਸੇ ਗੰਦੀ, ਘਿਨੌਣੀ ਰਾਜਨੀਤੀ, ਦੇਸ਼ ਨੂੰ ਦੁਰਬਲ ਕਰਦੇ ਹੋਏ ਚਲਾਈ ਗਈ। ਇਸ ਲਈ...ਇਹ ਲੋਕ ਸੰਵਿਧਾਨ ਅਤੇ ਲੋਕਤੰਤਰ ਦਾ ਨਾਮ ਲੈਂਦੇ ਹੋਏ ਭਾਰਤ ਦੇ ਜਨ-ਜਨ ਦੇ ਦਰਮਿਆਨ ਭਾਰਤ ਨੂੰ ਤੋੜਨ ਦਾ ਕੰਮ ਕਰ ਰਹੇ ਹਨ। ਅਰਬਨ ਨਕਸਲੀਆਂ (urban Naxalites) ਦੇ ਇਸ ਗਠਜੋੜ (coalition) ਨੂੰ, ਇਨ੍ਹਾਂ ਦੇ ਗਠਜੋੜ ਨੂੰ ਸਾਨੂੰ ਪਹਿਚਾਣਨਾ ਹੀ ਹੋਵੇਗਾ, ਅਤੇ ਮੇਰੇ ਦੇਸ਼ਵਾਸੀਓ ਜੰਗਲਾਂ ਵਿੱਚ ਪਣਪਿਆ ਨਕਸਲਵਾਦ, ਬੰਬ-ਬੰਦੂਕ ਨਾਲ ਆਦਿਵਾਸੀ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲਾ ਨਕਸਲਵਾਦ ਜਿਵੇਂ-ਜਿਵੇਂ ਸਮਾਪਤ ਹੁੰਦਾ ਗਿਆ...ਅਰਬਨ ਨਕਸਲ ਦਾ ਨਵਾਂ ਮਾਡਲ (new model of urban Naxalism) ਉੱਭਰਦਾ ਗਿਆ। ਸਾਨੂੰ ਦੇਸ਼ ਨੂੰ ਤੋੜਨ ਦੇ ਸੁਪਨੇ ਦੇਖਣ ਵਾਲੇ, ਦੇਸ਼ ਨੂੰ ਬਰਬਾਦ ਕਰਨ ਦੇ ਵਿਚਾਰ ਨੂੰ ਲੈ ਕੇ ਚਲਣ ਵਾਲੇ, ਮੂੰਹ ‘ਤੇ ਝੂਠੇ ਨਕਾਬ ਪਹਿਨੇ ਹੋਏ ਲੋਕਾਂ ਨੂੰ ਪਹਿਚਾਣਨਾ ਹੋਵੇਗਾ, ਉਨ੍ਹਾਂ ਨਾਲ ਮੁਕਾਬਲਾ ਕਰਨਾ ਹੀ ਹੋਵੇਗਾ।
ਸਾਥੀਓ,
ਅੱਜ ਹਾਲਤ ਇਹ ਹੋ ਗਈ ਹੈ ਕਿ ਅੱਜਕੱਲ੍ਹ ਏਕਤਾ ਦੀ ਬਾਤ ਕਰਨਾ ਤੱਕ ਗੁਨਾਹ ਬਣਾ ਦਿੱਤਾ ਗਿਆ ਹੈ। ਇੱਕ ਸਮਾਂ ਸੀ, ਜਦੋਂ ਅਸੀਂ ਬੜੇ ਗਰਵ (ਮਾਣ) ਦੇ ਨਾਲ ਸਕੂਲ, ਕਾਲਜ ਵਿੱਚ, ਘਰ ਵਿੱਚ, ਬਾਹਰ ਸਹਿਜ ਤੌਰ ‘ਤੇ ਏਕਤਾ ਦੇ ਗੀਤ ਗਾਉਂਦੇ ਸਾਂ। ਜੋ ਪੁਰਾਣੇ ਲੋਕ ਹਨ ਉਨ੍ਹਾਂ ਨੂੰ ਪਤਾ ਹੈ, ਅਸੀਂ ਕੀ ਗੀਤ ਗਾਉਂਦੇ ਸਾਂ...ਹਿੰਦ ਦੇਸ਼ ਕੇ ਨਿਵਾਸੀ ਸਭੀ ਜਨ ਏਕ ਹੈਂ। ਰੰਗ-ਰੂਪ ਵੇਸ਼-ਭਾਸ਼ਾ ਚਾਹੇ ਅਨੇਕ ਹੈਂ।(हिंद देश के निवासी सभी जन एक हैं। रंग-रूप वेश-भाषा चाहे अनेक हैं।)( "All residents of Hindustan are one. Regardless of our colours, forms, and languages.") ਇਹ ਗੀਤ ਗਾਏ ਜਾਂਦੇ ਸਨ। ਅੱਜ ਦੀ ਤਾਰੀਖ ਵਿੱਚ ਕੋਈ ਇਹ ਗੀਤ ਗਾਵੇਗਾ, ਤਾਂ ਉਸ ਨੂੰ ਅਰਬਨ ਨਕਸਲਾਂ ਦੀ ਜਮਾਤ (urban Naxal group) ਗਾਲੀਆਂ ਦੇਣ ਦਾ ਮੌਕਾ ਪਕੜੇਗੀ। ਅਤੇ ਅੱਜ ਕੋਈ ਅਗਰ ਕਹਿ ਦੇਵੇ ਕਿ ਏਕ ਹੈਂ ਤੋ ਸੇਫ ਹੈਂ...( एक हैं तो सेफ हैं...)( "unity means safety") ਤਾਂ ਇਹ ਲੋਕ ਏਕ ਹੈਂ ਤੋ ਸੇਫ ਹੈਂ ( एक हैं तो सेफ हैं) ( "unity means safety") ਉਸ ਨੂੰ ਭੀ ਗਲਤ ਤਰੀਕੇ ਨਾਲ ਪਰਿਭਾਸ਼ਿਤ ਕਰਨ ਲਗਣਗੇ...ਜੋ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਹਨ, ਜੋ ਲੋਕ ਸਮਾਜ ਨੂੰ ਵੰਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਦੇਸ਼ ਦੀ ਏਕਤਾ ਅਖਰ ਰਹੀ ਹੈ। ਅਤੇ ਇਸ ਲਈ ਮੇਰੇ ਦੇਸ਼ਵਾਸੀਓ ਸਾਨੂੰ ਐਸੇ ਲੋਕਾਂ ਤੋਂ, ਐਸੇ ਵਿਚਾਰਾਂ ਤੋਂ, ਐਸੀ ਪਰਵਿਰਤੀ ਤੋਂ ਐਸੀ ਵਿਰਤੀ ਤੋਂ ਪਹਿਲੇ ਤੋਂ ਭੀ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਹੈ, ਸਾਨੂੰ ਸਾਵਧਾਨ ਰਹਿਣਾ ਹੈ।
ਸਾਥੀਓ,
ਅਸੀਂ ਸਭ ਸਰਦਾਰ ਸਾਹਿਬ ਨੂੰ...ਉਨ੍ਹਾਂ ਦੇ ਵਿਚਾਰਾਂ/ਆਦਰਸ਼ਾਂ (ideals of Sardar Sahib) ਨੂੰ ਜੀਣ ਵਾਲੇ ਲੋਕ ਹਾਂ। ਸਰਦਾਰ ਸਾਹਿਬ ਕਹਿੰਦੇ ਸਨ- ਭਾਰਤ ਦਾ ਸਭ ਤੋਂ ਬੜਾ ਲਕਸ਼, ਇਕਜੁੱਟ ਅਤੇ ਮਜ਼ਬੂਤੀ ਨਾਲ ਜੁੜੀ ਸ਼ਕਤੀ ਬਣਨ ਦਾ ਹੋਣਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਹੈ, ਹਿੰਦੁਸਤਾਨ ਵਿਵਿਧਤਾ ਵਾਲਾ ਦੇਸ਼ ਹੈ (Bharat is a diverse country)। ਅਸੀਂ ਵਿਵਿਧਤਾ ਨੂੰ ਸੈਲੀਬ੍ਰੇਟ ਕਰਾਂਗੇ, ਤਦੇ ਏਕਤਾ ਮਜ਼ਬੂਤ ਹੋਵੇਗੀ। ਆਉਣ ਵਾਲੇ 25 ਸਾਲ ਏਕਤਾ ਦੇ ਲਿਹਾਜ਼ ਨਾਲ ਬਹੁਤ ਹੀ ਮਹੱਤਵਪੂਰਨ ਹਨ। ਇਸ ਲਈ, ਏਕਤਾ ਦੇ ਇਸ ਮੰਤਰ ਨੂੰ ਸਾਨੂੰ ਕਦੇ ਭੀ ਕਮਜ਼ੋਰ ਨਹੀਂ ਪੈਣ ਦੇਣਾ ਹੈ, ਹਰ ਝੂਠ ਦਾ ਮੁਕਾਬਲਾ ਕਰਨਾ ਹੈ, ਏਕਤਾ ਦੇ ਮੰਤਰ ਨੂੰ ਜੀਣਾ ਹੈ...ਅਤੇ ਇਹ ਮੰਤਰ, ਇਹ ਏਕਤਾ ਇਹ ਤੇਜ਼ ਆਰਥਿਕ ਵਿਕਾਸ ਦੇ ਲਈ ਭੀ, ਵਿਕਸਿਤ ਭਾਰਤ ਬਣਾਉਣ ਦੇ ਲਈ, ਸਮ੍ਰਿੱਧ ਭਾਰਤ (‘Viksit’ (developed) and ‘Samridh’ (prosperous) Bharat.) ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਇਹ ਏਕਤਾ ਸਮਾਜਿਕ ਸਦਭਾਵ ਦੀ ਜੜੀ-ਬੂਟੀ ਹੈ, ਸਮਾਜਿਕ ਸਦਭਾਵ ਦੇ ਲਈ ਇਹ ਬਹੁਤ ਜ਼ਰੂਰੀ ਹੈ। ਅਗਰ ਅਸੀਂ ਸੱਚੇ ਸਮਾਜਿਕ ਨਿਆਂ ਨੂੰ ਸਮਰਪਿਤ ਹਾਂ, ਸਮਾਜਿਕ ਨਿਆਂ ਸਾਡੀ ਪ੍ਰਾਥਮਿਕਤਾ ਹੈ ਤਾਂ ਏਕਤਾ ਸਭ ਤੋਂ ਪਹਿਲੀ ਪੂਰਵ ਸ਼ਰਤ ਹੈ...ਏਕਤਾ ਬਣਾਈ ਰੱਖਣਾ ਹੈ। ਇਹ ਬਿਹਤਰ ਸੁਵਿਧਾਵਾਂ ਦੇ ਨਿਰਮਾਣ ਦੇ ਲਈ ਬਿਨਾ ਏਕਤਾ ਦੇ ਗੱਡੀ ਚਲ ਨਹੀਂ ਸਕਦੀ। ਇਹ ਨੌਕਰੀ ਦੇ ਲਈ...ਨਿਵੇਸ਼ ਦੇ ਲਈ ਏਕਤਾ ਜ਼ਰੂਰੀ ਹੈ। ਆਓ, ਅਸੀਂ ਇੱਕ ਹੋ ਕੇ...ਇਕੱਠੇ ਅੱਗੇ ਵਧੀਏ। ਇੱਕ ਵਾਰ ਫਿਰ, ਆਪ ਸਭ ਨੂੰ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ‘ਤੇ ਮੇਰੀਆਂ ਢੇਰ (ਬਹੁਤ) ਸਾਰੀਆਂ ਸ਼ੁਭਕਾਮਨਾਵਾਂ।
ਮੈਂ ਕਹਾਂਗਾ ਸਰਦਾਰ ਸਾਹਿਬ ਆਪ ਸਭ ਬੋਲਿਓ- ਅਮਰ ਰਹੇ...ਅਮਰ ਰਹੇ।
(I will say, Sardar Sahib, you all say— Amar Rahe… Amar Rahe!)
ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।
ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।
ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।
ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।
(Sardar Sahib -- Amar Rahe… Amar Rahe!
Sardar Sahib -- Amar Rahe… Amar Rahe!
Sardar Sahib -- Amar Rahe… Amar Rahe!
Sardar Sahib -- Amar Rahe… Amar Rahe!)
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!