“31 October has become a festival of spirit of nationalism in every corner of the country”
“15 August on Red Fort, 26 January Parade on Kartavya path and Ekta Diwas under Statue of Unity have become trinity of national upsurge”
“The Statue of Unity represents the ideals of Ek Bharat Shreshtha Bharat”
“India is moving forward with a pledge of abandoning the mentality of slavery”
“There is no objective beyond India's reach”
“Today, Ekta Nagar is recognized as a global green city”
“Today, the entire world acknowledges the unwavering determination of India, the courage and resilience of its people”
“The biggest obstacle in the way of national unity, in our development journey, is the politics of appeasement”
“We must persistently work towards upholding our nation's unity to realize the aspiration of a prosperous India”

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਤੁਹਾਡੇ ਸਾਰੇ ਨੌਜਵਾਨਾਂ ਦਾ, ਜਾਂਬਾਂਜਾਂ  ਦਾ ਇਹ ਉਤਸ਼ਾਹ, ਰਾਸ਼ਟਰੀ ਏਕਤਾ ਦਿਵਸ ਦੀ ਬਹੁਤ ਵੱਡੀ ਤਾਕਤ ਹੈ। ਇੱਕ ਤਰ੍ਹਾਂ ਨਾਲ ਮੇਰੇ ਸਾਹਮਣੇ ਲਘੂ ਭਾਰਤ, ਮਿਨੀ ਇੰਡੀਆ ਦਾ ਸਰੂਪ ਦਿਖ ਰਿਹਾ ਹੈ। ਰਾਜ ਅਲੱਗ ਹਨ, ਭਾਸ਼ਾ ਅਲੱਗ ਹੈ, ਪਰੰਪਰਾ ਅਲੱਗ ਹੈ, ਲੇਕਿਨ ਇੱਥੇ ਮੌਜੂਦ ਹਰ ਵਿਅਕਤੀ ਏਕਤਾ ਦੀ ਮਜ਼ਬੂਤ ਡੋਰ ਨਾਲ ਜੁੜ ਰਿਹਾ ਹੈ। ਮਨਕੇ ਅਨੇਕ ਹਨ, ਲੇਕਿਨ ਮਾਲਾ ਇੱਕ ਹੈ। ਤਨ ਅਨੇਕ ਹਨ, ਲੇਕਿਨ ਮਨ ਇੱਕ ਹੈ। ਜਿਵੇਂ 15 ਅਗਸਤ ਸਾਡੀ ਸੁਤੰਤਰਤਾ ਦੇ ਉਤਸਵ ਦਾ ਅਤੇ 26 ਜਨਵਰੀ ਸਾਡੇ ਗੁਣਤੰਤਰ ਦੇ ਜੈਘੋਸ਼ ਦਾ ਦਿਵਸ ਹੈ, ਉਸੇ ਤਰ੍ਹਾਂ 31 ਅਕਤੂਬਰ ਦਾ ਇਹ ਦਿਨ ਦੇਸ਼ ਦੇ ਕੋਨੇ-ਕੋਨੇ ਵਿੱਚ ਰਾਸ਼ਟਰੀਅਤਾ ਦੇ ਸੰਚਾਰ ਦਾ ਪਰਵ ਬਣ ਗਿਆ ਹੈ।

 

15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ’ਤੇ ਹੋਣ ਵਾਲਾ ਆਯੋਜਨ, 26 ਜਨਵਰੀ ਨੂੰ ਦਿੱਲੀ ਦੇ ਕਰਤੱਵਯ ਪਥ ’ਤੇ ਪਰੇਡ, ਅਤੇ 31 ਅਕਤੂਬਰ ਨੂੰ ਸਟੈਚਿਊ ਆਫ਼ ਯੂਨਿਟੀ ਦੇ ਸਾਨਿਧ ਵਿੱਚ, ਮਾਂ ਨਰਮਦਾ ਦੇ ਤਟ ’ਤੇ ਏਸ਼ੀਆ ਏਕਤਾ ਦਿਵਸ ਦਾ ਇਹ ਮੁੱਖ ਪ੍ਰੋਗਰਾਮ ਰਾਸ਼ਟਰ ਉਥਾਨ ਦੀ ਤ੍ਰਿਸ਼ਕਤੀ ਬਣ ਗਏ ਹਨ। ਅੱਜ ਇੱਥੇ ਜੋ ਪਰੇਡ ਹੋਈ, ਜੋ ਪ੍ਰੋਗਰਾਮ ਪੇਸ਼ ਕੀਤੇ ਗਏ, ਉਨ੍ਹਾਂ ਨੇ ਹਰ ਕਿਸੇ ਨੂੰ ਅਭਿਭੂਤ ਕੀਤਾ ਹੈ। ਏਕਤਾ ਨਗਰ ਵਿੱਚ ਆਉਣ ਵਾਲਿਆਂ ਨੂੰ ਸਿਰਫ਼ ਇਸ ਸ਼ਾਨਦਾਰ ਪ੍ਰਤਿਮਾ ਦੇ ਹੀ ਦਰਸ਼ਨ ਨਹੀਂ ਹੁੰਦੇ,

 

ਉਸੇ ਸਰਦਾਰ ਸਾਹਬ ਦੇ ਜੀਵਨ, ਉਨ੍ਹਾਂ ਦੇ ਤਿਆਗ ਅਤੇ ਇੱਕ ਭਾਰਤ ਦੇ ਨਿਰਮਾਣ ਵਿੱਚ ਅਨੇਕ ਯੋਗਦਾਨ ਦੀ ਝਲਕ ਵੀ ਮਿਲਦੀ ਹੈ। ਇਸ ਪ੍ਰਤਿਮਾ ਦੀ ਨਿਰਮਾਣ ਗਾਥਾ ਵਿੱਚ ਹੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦਾ ਪ੍ਰਤੀਬਿੰਬ ਹੈ। ਇਸ ਦੇ ਨਿਰਮਾਣ ਦੇ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨਾਂ ਨੇ ਖੇਤੀ ਦੇ ਔਜਾਰ ਦਿੱਤੇ, ਲੌਹ ਪੁਰਸ਼ ਦੀ ਪ੍ਰਤਿਮਾ ਦੇ ਲਈ ਲੋਹਾ ਦਿੱਤਾ। ਦੇਸ ਦੇ ਕੋਨੇ ਤੋਂ ਮਿੱਟੀ ਲਿਆ ਕੇ ਇੱਥੇ ਵਾਲ ਆਫ਼ ਯੂਨਿਟੀ ਦਾ ਨਿਰਮਾਣ ਹੋਇਆ। ਇਹ ਕਿੰਨੀ ਵੱਡੀ ਪ੍ਰੇਰਣਾ ਹੈ। ਇਸੇ ਪ੍ਰੇਰਣਾ ਨਾਲ ਓਤ-ਪ੍ਰੋਤ, ਕਰੋੜਾਂ ਦੀ ਸੰਖਿਆ ਵਿੱਚ ਦੇਸ਼ਵਾਸੀ ਇਸ ਆਯੋਜਨ ਨਾਲ ਜੁੜੇ ਹੋਏ ਹਨ।

 

ਲੱਖਾਂ ਲੋਕ ਦੇਸ਼ ਭਰ ਵਿੱਚ ‘ਰਨ ਫਾਰ ਯੂਨਿਟੀ’ ਵਿੱਚ ਹਿੱਸਾ ਲੈ ਰਹੇ ਹਨ। ਏਕਤਾ ਦੇ ਲਈ ਦੌੜ, ਲੱਖਾਂ ਲੋਕ ਸੱਭਿਆਚਾਰਕ ਪ੍ਰੋਗਰਾਮਾਂ ਦੇ ਜ਼ਰੀਏ ਇਸ ਦਾ ਹਿੱਸਾ ਬਣ ਰਹੇ ਹਨ। ਜਦੋਂ ਅਸੀਂ ਦੇਸ਼ ਵਿੱਚ ਏਕਤਾ ਦਾ ਇਹ ਪ੍ਰਵਾਹ ਦੇਖਦੇ ਹਾਂ, ਜਦੋਂ 140 ਕਰੋੜ ਭਾਰਤੀਆਂ ਵਿੱਚ ਇਕਜੁੱਟਤਾ ਦਾ ਇਹ ਭਾਵ ਦੇਖਦੇ ਹਾਂ, ਤਾਂ ਅਜਿਹਾ ਲੱਗਦਾ ਹੈ ਜਿਵੇਂ ਸਰਦਾਰ ਸਾਹਬ ਦੇ ਆਦਰਸ਼ ਹੀ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦਾ ਸੰਕਲਪ ਬਣਾ ਕੇ ਸਾਡੇ ਅੰਦਰ ਦੌੜ ਰਹੇ ਹਨ। ਮੈਂ ਇਸ ਪਾਵਨ ਅਵਸਰ ’ਤੇ ਸਰਦਾਰ ਵਲੱਭ ਭਾਈ ਪਟੇਲ ਦੇ ਚਰਣਾਂ ਵਿੱਚ ਨਮਨ ਕਰਦਾ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਮੇਰੇ ਪਰਿਵਾਰਜਨੋਂ,

ਆਉਣ ਵਾਲੇ 25 ਸਾਲ, ਭਾਰਤ ਦੇ ਲਈ ਇਸ ਸ਼ਤਾਬਦੀ ਦੇ ਸਭ ਤੋਂ ਮਹੱਤਵਪੂਰਨ 25 ਸਾਲ ਹਨ। ਇਨ੍ਹਾਂ 25 ਵਰ੍ਹਿਆਂ ਵਿੱਚ ਅਸੀਂ ਆਪਣੇ ਇਸ ਭਾਰਤ ਨੂੰ ਸਮ੍ਰਿੱਧ ਬਣਾਉਣਾ ਹੈ, ਸਾਡੇ ਭਾਰਤ ਨੂੰ ਵਿਕਸਿਤ ਬਣਾਉਣਾ ਹੈ। ਆਜ਼ਾਦੀ ਦੇ ਪਹਿਲੇ 25 ਸਾਲ ਦਾ ਇੱਕ ਅਜਿਹਾ ਕਾਲਖੰਡ ਆਇਆ ਸੀ ਪਿਛਲੀ ਸ਼ਤਾਬਦੀ ਵਿੱਚ, ਜਿਸ ਵਿੱਚ ਹਰ ਦੇਸ਼ਵਾਸੀ ਨੇ ਸੁਤੰਤਰ ਭਾਰਤ ਦੇ ਲਈ ਖੁਦ ਨੂੰ ਖਪਾ ਦਿੱਤਾ ਸੀ। ਹੁਣ ਸਮ੍ਰਿੱਧ ਭਾਰਤ ਦੇ ਲਈ, ਵੈਸੇ ਹੀ ਅਗਲੇ 25 ਵਰ੍ਹੇ ਦਾ ਅੰਮ੍ਰਿਤਕਾਲ ਸਾਡੇ ਸਾਹਮਣੇ ਆਇਆ ਹੈ, ਅਵਸਰ ਬਣ ਕੇ ਆਇਆ ਹੈ। ਸਾਨੂੰ ਸਰਦਾਰ ਪਟੇਲ ਦੀ ਪ੍ਰੇਰਣਾ ਨਾਲ ਹਰ ਲਕਸ਼ ਨੂੰ ਹਾਸਲ ਕਰਨਾ ਹੈ।

 

ਅੱਜ ਪੂਰੀ ਦੁਨੀਆ ਭਾਰਤ ਨੂੰ ਦੇਖ ਰਹੀ ਹੈ। ਅੱਜ ਭਾਰਤ ਉਪਲਬਧੀਆਂ ਦੇ ਨਵੇਂ ਸ਼ਿਖਰ ’ਤੇ ਹੈ। ਜੀ20 ਵਿੱਚ ਭਾਰਤ ਦੀ ਤਾਕਤ ਨੂੰ ਦੇਖ ਕੇ ਦੁਨੀਆ ਹੈਰਾਨ ਹੋ ਗਈ ਹੈ। ਸਾਨੂੰ ਮਾਣ ਹੈ ਕਿ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਾਖ ਨੂੰ ਨਵੀਂ ਉਚਾਈਆਂ ’ਤੇ ਲੈ ਜਾ ਰਹੇ ਹਾਂ। ਸਾਨੂੰ ਮਾਣ ਹੈ ਕਿ ਅਨੇਕ ਆਲਮੀ ਸੰਕਟਾਂ ਦੇ ਦਰਮਿਆਨ ਸਾਡੀਆਂ ਸੀਮਾਵਾਂ ਸੁਰੱਖਿਅਤ ਹਨ। ਸਾਨੂੰ ਮਾਣ ਹੈ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਜਾ ਰਹੇ ਹਾਂ। ਸਾਨੂੰ ਮਾਣ ਹੈ ਕਿ ਅੱਜ ਭਾਰਤ ਚੰਦ ’ਤੇ ਉੱਥੇ ਪਹੁੰਚਿਆ ਹੈ, ਜਿੱਥੇ ਦੁਨੀਆ ਦਾ ਕੋਈ ਦੇਸ਼ ਨਹੀਂ ਪਹੁੰਚ ਪਾਇਆ।

 

 ਸਾਨੂੰ ਮਾਣ ਹੈ ਕਿ ਅੱਜ ਭਾਰਤ ਤੇਜਸ ਫਾਈਟਰ ਪਲੇਨਸ ਤੋਂ ਲੈ ਕੇ INS  ਵਿਕ੍ਰਾਂਤ ਤੱਕ ਖੁਦ ਬਣਾ ਰਿਹਾ ਹੈ। ਸਾਨੂੰ ਮਾਣ ਹੈ ਕਿ ਅੱਜ ਭਾਰਤ, ਪ੍ਰੋਫੈਸਨਲਸ, ਦੁਨੀਆ ਦੀ ਅਰਬੋਂ-ਅਰਬਾਂ ਡਾਲਰ ਦੀਆਂ ਕੰਪਨੀਆਂ ਨੂੰ ਚਲਾ ਰਹੇ ਹਾਂ, ਅਗਵਾਈ ਕਰ ਰਹੇ ਹਾਂ। ਸਾਨੂੰ ਮਾਣ ਹੈ ਕਿ ਅੱਜ ਦੁਨੀਆ ਦੇ ਵੱਡੇ-ਵੱਡੇ  ਸਪੋਰਟਸ ਇਵੈਂਟਸ ਵਿੱਚ ਤਿਰੰਗੇ ਦੀ ਸ਼ਾਨ ਲਗਾਤਾਰ ਵਧ ਰਹੀ ਹੈ। ਸਾਨੂੰ ਮਾਣ ਹੈ ਕਿ ਦੇਸ਼ ਦੇ ਯੁਵਾ, ਬੇਟੇ-ਬੇਟੀਆ ਰਿਕਾਰਡ ਸੰਖਿਆ ਵਿੱਚ ਮੈਡਲਸ ਜਿੱਤੇ ਰਹੇ ਹਾਂ।

 

ਸਾਥੀਓ,

ਇਸ ਅੰਮ੍ਰਿਤ ਕਾਲ ਵਿੱਚ ਭਾਰਤ ਨੇ ਗੁਲਾਮੀ ਦੀ ਮਾਨਸਿਕਤਾ ਨੂੰ ਤਿਆਗ ਕੇ ਅੱਗੇ ਵਧਣ ਦਾ ਸੰਕਲਪ ਲਿਆ ਹੈ। ਅਸੀਂ ਵਿਕਾਸ ਵੀ ਕਰ ਰਹੇ ਹਾਂ ਅਤੇ ਆਪਣੀ ਵਿਰਾਸਤ ਦੀ ਸੰਭਾਲ਼ ਵੀ ਕਰ ਰਹੇ ਹਾਂ। ਭਾਰਤ ਨੇ ਆਪਣੀ ਜਲ ਸੈਨਾ ਦੇ ਧਵਜ ’ਤੇ ਲੱਗੇ ਗੁਲਾਮੀ ਦੇ ਨਿਸ਼ਾਨ ਨੂੰ ਹਟਾ ਦਿੱਤਾ ਹੈ। ਗੁਲਾਮੀ ਦੇ ਦੌਰ ਵਿੱਚ ਬਣਾਏ ਗਏ ਗ਼ੈਰ-ਜ਼ਰੂਰੀ ਕਾਨੂੰਨਾਂ ਨੂੰ ਵੀ ਹਟਾਇਆ ਜਾ ਰਿਹਾ ਹੈ। IPC  ਦੀ ਜਗ੍ਹਾ ਵੀ ਭਾਰਤੀ ਨਿਆਂ ਸੰਹਿਤਾ ਲਿਆਂਦੀ ਜਾ ਰਹੀ ਹੈ। ਇੰਡੀਆ ਗੇਟ ’ਤੇ ਜਿੱਥੇ ਕਦੇ ਵਿਦੇਸ਼ੀ ਸੱਤਾ ਦੇ ਪ੍ਰਤੀਨਿਧੀ ਦੀ ਪ੍ਰਤਿਮਾ ਸੀ, ਹੁਣ ਨੇਤਾਜੀ ਸੁਭਾਸ਼ ਦੀ ਪ੍ਰਤਿਮਾ ਸਾਨੂੰ ਪ੍ਰੇਰਣਾ ਦੇ ਰਹੀ ਹੈ।

 

ਸਾਥੀਓ,

ਅੱਜ ਅਜਿਹਾ ਕੋਈ ਲਕਸ਼ ਨਹੀਂ ਹੈ, ਜੋ ਭਾਰਤ ਪ੍ਰਾਪਤ ਨਾ  ਕਰ ਸਕੇ। ਅਜਿਹਾ ਕੋਈ ਸੰਕਲਪ ਨਹੀਂ ਹੈ, ਜੋ ਅਸੀਂ ਭਾਰਤਵਾਸੀ ਮਿਲ ਕੇ ਸਿੱਧ ਨਾ ਕਰ ਸਕਣ। ਬੀਤੇ ਨੌਂ ਵਰ੍ਹਿਆਂ ਵਿੱਚ ਦੇਸ਼ ਨੇ ਦੇਖਿਆ ਹੈ ਕਿ ਜਦੋਂ ਸਬਕਾ ਪ੍ਰਯਾਸ ਹੁੰਦਾ ਹੈ, ਤਾਂ ਅਸੰਭਵ ਕੁਝ ਵੀ ਨਹੀਂ ਹੁੰਦਾ ਹੈ। ਕਿਸ ਨੇ ਸੋਚਿਆ ਸੀ ਕਿ ਕਦੇ ਕਸ਼ਮੀਰ, ਆਰਟੀਕਲ-370 ਤੋਂ ਮੁਕਤ ਹੋ ਸਕਦਾ ਹੈ। ਲੇਕਿਨ ਅੱਜ ਕਸ਼ਮੀਰ ਅਤੇ ਦੇਸ਼ ਦੇ ਦਰਮਿਆਨ ਆਰਟੀਕਲ-370 ਦੀ ਉਹ ਦੀਵਾਰ ਗਿਰ ਚੁੱਕੀ ਹੈ। ਸਰਦਾਰ ਸਾਹਬ ਜਿੱਥੇ ਵੀ ਹੋਣਗੇ ਸਭ ਤੋਂ ਜ਼ਿਆਦਾ ਪ੍ਰਸੰਨਤਾ ਅਨੁਭਵ ਕਰਦੇ ਹੋਣਗੇ ਅਤੇ ਸਾਨੂੰ ਸਭ ਨੂੰ ਅਸ਼ੀਰਵਾਦ ਦਿੰਦੇ ਹੋਣਗੇ। ਅੱਜ ਕਸ਼ਮੀਰ ਦੇ ਮੇਰੇ ਭਾਈ-ਭੈਣ, ਆਤੰਕਵਾਦ ਦੇ ਸਾਏ ਤੋਂ ਬਾਹਰ ਆ ਕੇ ਖੁਲ੍ਹੀ ਹਵਾ ਵਿੱਚ ਸਾਹ ਲੈ ਰਹੇ ਹਨ, ਦੇਸ਼ ਦੇ ਵਿਕਾਸ ਵਿੱਚ ਕਦਮ ਨਾਲ ਕਦਮ ਮਿਲ ਕੇ ਚਲ ਰਹੇ ਹਨ। ਇੱਥੇ ਜੋ ਮੇਰੇ ਇੱਕ ਪਾਸੇ ਸਰਦਾਰ ਸਰੋਵਰ ਬੰਨ੍ਹ ਹੈ, ਉਹ ਵੀ 5-6 ਦਹਾਕਿਆਂ ਤੋਂ ਲਟਕਿਆ ਹੋਇਆ ਸੀ। ਸਬਕੇ ਪ੍ਰਯਾਸ ਨਾਲ, ਇਸ ਬੰਨ੍ਹ ਦਾ ਕੰਮ ਵੀ ਬੀਤੇ ਕੁਝ ਹੀ ਵਰ੍ਹਿਆਂ ਵਿੱਚ ਪੂਰਾ ਹੋਇਆ ਹੈ।

 

ਸਾਥੀਓ,

ਸੰਕਲਪ ਤੋਂ ਸਿੱਧੀ ਦਾ ਇੱਕ ਬਹੁਤ ਬੜਾ ਉਦਾਹਰਣ ਸਾਡਾ ਇਹ ਏਕਤਾ ਨਗਰ ਵੀ ਹੈ। 10-15 ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੇਵਡੀਆ ਇਤਨਾ ਬਦਲ ਜਾਵੇਗਾ। ਅੱਜ ਏਕਤਾ ਨਗਰ ਦੀ ਪਹਿਚਾਣ Global  Green City ਦੇ ਤੌਰ ‘ਤੇ ਹੋ ਰਹੀ ਹੈ। ਇਹੀ ਉਹ ਸ਼ਹਿਰ ਹੈ ਜਿੱਥੋਂ ਦੀ ਦੁਨੀਆ ਭਰ ਦੇ ਦੇਸ਼ਾਂ ਦਾ ਧਿਆਨ ਖਿੱਚਣ ਵਾਲੇ ਮਿਸ਼ਨ ਲਾਈਫ ਦੀ ਸ਼ੁਰੂਆਤ ਹੋਈ ਸੀ। ਜਦੋਂ ਵੀ ਮੈਂ ਇੱਥੇ ਆਉਂਦਾ ਹਾਂ, ਇਸ ਦਾ ਆਕਰਸ਼ਨ ਹੋਰ ਵਧਿਆ ਹੋਇਆ ਦਿੱਖਦਾ ਹੈ। ਰਿਵਰ ਰਾਫਟਿੰਗ, ਏਕਤਾ ਕ੍ਰੂਜ਼, ਏਕਤਾ ਨਰਸਰੀ, ਏਕਤਾ ਮੌਲ, ਆਰੋਗਯ ਵਣ, Cactus ਅਤੇ Butterfly ਗਾਰਡਨ, ਜੰਗਲ ਸਫਾਰੀ, ਮੀਆਵਾਕੀ ਫੌਰੈਸਟ, ਮੇਜ ਗਾਰਡਨ ਇੱਥੇ ਟੂਰਿਸਟਾਂ ਨੂੰ ਬਹੁਤ ਆਕਰਸ਼ਿਤ ਕਰ ਰਹੇ ਹਨ। ਪਿਛਲੇ 6 ਮਹੀਨਿਆਂ ਵਿੱਚ ਹੀ ਇੱਥੇ ਡੇਢ ਲੱਖ ਤੋਂ ਜ਼ਿਆਦਾ ਰੁੱਖ ਲਗਾਏ ਗਏ ਹਨ। ਸੋਲਰ ਪਾਵਰ ਜੇਨਰੇਸ਼ਨ ਵਿੱਚ, City Gas Distribution ਵਿੱਚ ਵੀ ਏਕਤਾ ਨਗਰ ਬਹੁਤ ਅੱਗੇ ਚਲ ਰਿਹਾ ਹੈ।

 

ਅੱਜ ਇੱਥੇ ਇੱਕ ਸਪੈਸ਼ਲ ਹੈਰੀਟੇਜ ਟ੍ਰੇਨ ਦਾ ਇੱਕ ਨਵਾਂ ਆਕਰਸ਼ਨ ਵੀ ਜੁੜਨ ਜਾ ਰਿਹਾ ਹੈ। ਏਕਤਾ ਨਗਰ ਸਟੇਸ਼ਨ ਅਤੇ ਅਹਿਮਦਾਬਾਦ ਦੇ ਵਿਚਕਾਰ ਚਲਣ ਵਾਲੀ ਇਸ ਟ੍ਰੇਨ ਵਿੱਚ ਸਾਡੀ ਵਿਰਾਸਤ ਦੀ ਝਲਕ ਵੀ ਹੈ ਅਤੇ ਆਧੁਨਿਕ ਸੁਵਿਧਾਵਾਂ ਵੀ ਹਨ। ਇਸ ਦੇ ਇੰਜਣ ਨੂੰ ਸਟੀਮ ਇੰਜਣ ਦਾ ਲੁਕ ਦਿੱਤਾ ਗਿਆ ਹੈ, ਲੇਕਿਨ ਇਹ ਚਲੇਗੀ ਬਿਜਲੀ ਨਾਲ।


 

ਏਕਤਾ ਨਗਰ ਵਿੱਚ eco-friendly transport ਦੀ ਵਿਵਸਥਾ ਵੀ ਕੀਤੀ ਗਈ ਹੈ। ਹੁਣ ਇੱਥੇ ਟੂਰਿਸਟਾਂ ਨੂੰ ਈ-ਬਸ, ਈ-ਗੋਲਫ ਕਾਰਟ ਅਤੇ ਈ-ਸਾਈਕਲ ਦੇ ਨਾਲ ਪਬਲਿਕ ਬਾਇਕ ਸ਼ੇਅਰਿੰਗ ਸਿਸਟਮ ਦੀ ਸੁਵਿਧਾ ਵੀ ਮਿਲੇਗੀ। ਪਿਛਲੇ 5 ਵਰ੍ਹਿਆਂ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਟੂਰਿਸਟ ਇੱਥੇ ਆ ਚੁੱਕੇ ਹਨ ਅਤੇ ਇਹ ਸੰਖਿਆ ਨਿਰੰਤਰ ਵਧਦੀ ਜਾ ਰਹੀ ਹੈ। ਇਸ ਦਾ ਬਹੁਤ ਵੱਡਾ ਲਾਭ ਇੱਥੋਂ ਦੇ ਸਾਡੇ ਆਦੀਵਾਸੀ ਭਾਈ-ਭੈਣਾਂ ਨੂੰ ਹੋ ਰਿਹਾ ਹੈ, ਉਨ੍ਹਾਂ ਨੂੰ ਰੋਜ਼ਗਾਰ ਦੇ ਨਵੇਂ ਸਾਧਨ ਮਿਲ ਰਹੇ ਹਨ।

 

ਸਾਥੀਓ,

ਅੱਜ ਪੂਰਾ ਵਿਸ਼ਵ ਭਾਰਤ ਦੇ ਸੰਕਲਪ ਦੀ ਦ੍ਰਿੜ੍ਹਤਾ ਨੂੰ, ਭਾਰਤ ਵਾਸੀਆਂ ਦੇ ਪੌਰੁਸ਼ ਅਤੇ ਪ੍ਰਖਰਤਾ ਨੂੰ, ਭਾਰਤੀ ਜਨ ਸ਼ਕਤੀ ਦੀ ਜੀਜੀਵਿਸ਼ਾ ਨੂੰ, ਆਦਰ ਅਤੇ ਵਿਸ਼ਵਾਸ ਨਾਲ ਦੇਖ ਰਿਹਾ ਹੈ, ਭਾਰਤ ਦੀ ਅਵਿਸ਼ਵਾਸ਼ਯੋਗ, ਬੇਮਿਸਾਲ ਯਾਤਰਾ ਅੱਜ ਹਰ ਕਿਸੇ ਦੇ ਲਈ ਪ੍ਰੇਰਣਾ ਦਾ ਕੇਂਦਰ ਬਣ ਚੁੱਕੀ ਹੈ।

 

ਲੇਕਿਨ ਮੇਰੇ ਪਿਆਰੇ ਦੇਸ਼ਵਾਸੀਓ,

ਸਾਨੂੰ ਕੁਝ ਗੱਲਾਂ ਨੂੰ  ਕਦੇ ਵੀ ਭੁੱਲਣਾ ਨਹੀਂ ਹੈ, ਉਸ ਨੂੰ ਸਦਾ-ਸਰਵਦਾ ਯਾਦ ਵੀ ਰੱਖਣਾ ਹੈ। ਮੈਂ ਅੱਜ ਰਾਸ਼ਟਰੀ ਏਕਤਾ ਦਿਵਸ ‘ਤੇ ਹਰੇਕ ਦੇਸ਼ਵਾਸੀ ਨੂੰ, ਇਸ ਬਾਰੇ ਮੇਰੇ ਮਨ ਦੇ ਭਾਵ, ਅੱਜ ਉਨ੍ਹਾਂ ਦੇ ਸਾਹਮਣੇ ਮੈਂ ਪ੍ਰਗਟ ਕਰਨਾ ਚਾਹੁੰਦਾ ਹਾਂ। ਅੱਜ ਪੂਰੀ ਦੁਨੀਆ ਵਿੱਚ ਉਥਲ-ਪੁਥਲ਼ ਮਚੀ ਹੋਈ ਹੈ। ਕੋਰੋਨਾ ਦੇ ਬਾਅਦ ਤੋਂ ਕਈ ਦੇਸ਼ਾਂ ਦੀ ਅਰਥਵਿਵਸਥਾ ਦੀ ਹਾਲਤ ਚਰਮਰਾ ਗਈ ਹੈ, ਬਹੁਤ ਖਰਾਬ ਹੈ। ਬਹੁਤ ਸਾਰੇ ਦੇਸ਼ 30-40 ਸਾਲਾਂ ਦੀ ਸਭ ਤੋਂ ਜ਼ਿਆਦਾ ਮਹਿੰਗਾਈ ਨਾਲ ਅੱਜ ਜੁਝ ਰਹੇ ਹਨ। ਉਨ੍ਹਾਂ ਦੇਸ਼ਾਂ ਵਿੱਚ ਬੇਰੋਜ਼ਗਾਰੀ ਲਗਾਤਾਰ ਵਧ ਰਹੀ ਹੈ। ਅਜਿਹੀ ਪਰਿਸਥਿਤੀ ਵਿੱਚ ਵੀ ਭਾਰਤ ਦੁਨੀਆ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ। ਅਸੀਂ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਲਗਾਤਾਰ ਅੱਗੇ ਵਧ ਰਹੇ ਹਾਂ।

 

ਅਸੀਂ ਨਵੇਂ ਰਿਕਾਰਡ ਬਣਾਏ ਹਨ, ਅਸੀਂ ਨਵੇਂ ਪੈਮਾਨੇ ਵੀ ਬਣਾਏ ਹਨ। ਪਿਛਲੇ 9 ਸਾਲਾਂ ਵਿੱਚ ਦੇਸ਼ ਜਿਨ੍ਹਾਂ ਨੀਤੀਆਂ ਅਤੇ ਫੈਸਲਿਆਂ ਦੇ ਨਾਲ ਅੱਗ ਵਧਿਆ ਹੈ, ਉਸ ਦਾ ਪ੍ਰਭਾਵ ਵੀ ਅੱਜ ਜੀਵਨ ਦੇ ਹਰ ਖੇਤਰ ਵਿੱਚ ਦੇਖ ਰਹੇ ਹਾਂ। ਭਾਰਤ ਵਿੱਚ ਗ਼ਰੀਬੀ ਘੱਟ ਹੋ  ਰਹੀ ਹੈ। 5 ਵਰ੍ਹਿਆਂ ਵਿੱਚ ਸਾਢੇ 13 ਕਰੋੜ ਤੋਂ ਜ਼ਿਆਦਾ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਸਾਨੂੰ ਇਹ ਵਿਸ਼ਵਾਸ ਮਿਲਿਆ ਹੈ ਕਿ ਅਸੀਂ ਦੇਸ਼ ਤੋਂ ਗ਼ਰੀਬੀ ਨੂੰ ਖਤਮ ਕਰ ਸਕਦੇ ਹਾਂ।

 

ਅਤੇ ਸਾਨੂੰ ਇਸ ਦਿਸ਼ਾ ਵਿੱਚ ਨਿਰੰਤਰ ਅੱਗੇ ਵਧਦੇ ਹੀ ਰਹਿਣਾ ਹੈ। ਅਤੇ ਇਸ ਲਈ ਹਰੇਕ ਭਾਰਤਵਾਸੀ ਦੇ ਲਈ ਇਹ ਸਮਾਂ ਬਹੁਤ ਮਹੱਤਵਪੂਰਨ ਹੈ। ਕਿਸੇ ਨੂੰ ਵੀ ਅਜਿਹਾ ਕੋਈ ਕੰਮ ਨਹੀਂ ਕਰਨਾ ਹੈ ਜਿਸ ਨਾਲ ਦੇਸ਼ ਦੀ ਸਥਿਰਤਾ ‘ਤੇ ਆਂਚ ਆਵੇ। ਸਾਡੇ ਕਦਮ ਭਟਕਨ ਨਾਲ ਅਸੀਂ ਲਕਸ਼ ਤੋਂ ਵੀ ਭਟਕ ਜਾਵਾਂਗੇ। ਜਿਸ ਮਿਹਨਤ ਨਾਲ 140 ਕਰੋੜ ਭਾਰਤੀ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਲੈ ਕੇ ਆਏ ਹਨ, ਉਹ ਕਦੇ ਵੀ ਬੇਅਰਥ ਨਹੀਂ ਹੋਣੀ ਚਾਹੀਦੀ ਹੈ। ਸਾਨੂੰ ਭਵਿੱਖ ਨੂੰ ਧਿਆਨ ਵਿੱਚ ਰੱਖਣਾ ਹੈ, ਅਤੇ ਆਪਣੇ ਸੰਕਲਪਾਂ ‘ਤੇ ਡਟੇ ਰਹਿਣਾ ਹੈ।

 

ਮੇਰੇ ਦੇਸ਼ਵਾਸੀਓ,

ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਹੋਣ ਦੇ ਨਾਤੇ, ਸਰਦਾਰ ਪਟੇਲ, ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਬਹੁਤ ਸਖ਼ਤ ਰਹਿੰਦੇ ਸਨ, ਲੌਹ ਪੁਰਸ਼ ਸਨ ਨਾ। ਪਿਛਲੇ 9 ਵਰ੍ਹਿਆਂ ਤੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਕਈ ਮੋਰਚਿਆਂ ਤੋਂ ਚੁਣੌਤੀ ਮਿਲਦੀ ਰਹੀ ਹੈ। ਲੇਕਿਨ ਸਾਡੇ ਸੁਰੱਖਿਆ ਬਲਾਂ ਦੀ ਦਿਨ-ਰਾਤ ਦੀ ਮਿਹਨਤ ਵੀ ਅਤੇ ਉਸ ਦੀ ਵਜ੍ਹਾ ਨਾਲ ਦੇਸ਼ ਦੇ ਦੁਸ਼ਮਣ ਆਪਣੇ ਮਨਸੂਬਿਆਂ ਵਿੱਚ ਪਹਿਲਾਂ ਦੀ ਤਰ੍ਹਾਂ ਕਾਮਯਾਬ ਨਹੀਂ ਹੋ ਪਾ ਰਹੇ ਹਨ। ਲੋਕ ਹੁਣ ਵੀ ਉਸ ਦੌਰ ਨੂੰ ਨਹੀਂ ਭੁੱਲੇ ਹਨ, ਜਦੋਂ ਭੀੜ ਭਰੀ ਜਗ੍ਹਾ ‘ਤੇ ਜਾਣ ਤੋਂ ਪਹਿਲਾਂ ਮਨ ਸ਼ੰਕਾ ਨਾਲ ਭਰ ਜਾਂਦਾ ਸੀ। ਤਿਉਹਾਰਾਂ ਦੀ ਭੀੜ, ਬਜ਼ਾਰ, ਪਬਲਿਕ ਪਲੇਸ ਅਤੇ ਜੋ ਵੀ ਆਰਥਿਕ ਗਤੀਵਿਧੀਆਂ ਦੇ ਕੇਂਦਰ ਹੁੰਦੇ ਸਨ, ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਦੇਸ਼ ਦੇ ਵਿਕਾਸ ਨੂੰ ਰੋਕਣ ਦੀ ਸਾਜਿਸ਼ ਹੁੰਦੀ ਸੀ।

 

ਲੋਕਾਂ ਨੇ ਬਲਾਸਟ ਦੇ ਬਾਅਦ ਦੀ ਤਬਾਹੀ ਦੇਖੀ ਹੈ, ਬਮ ਦੇ ਧਮਾਕਿਆਂ ਤੋਂ ਹੋਈ ਬਰਬਾਦੀ ਦੇਖੀ ਹੈ। ਉਸ ਤੋਂ ਬਾਅਦ ਜਾਂਚ ਦੇ ਨਾਮ ‘ਤੇ ਉਸ ਸਮੇਂ ਦੀਆਂ ਸਰਕਾਰਾਂ ਦੀ ਸੁਸਤੀ ਵੀ ਦੇਖੀ ਹੈ। ਤੁਹਾਨੂੰ, ਦੇਸ਼ ਨੂੰ ਉਸ ਦੌਰ ਵਿੱਚ ਵਾਪਸ ਜਾਣ ਨਹੀਂ ਦੇਣਾ ਹੈ, ਸਾਡੇ ਸਮਰੱਥ ਨਾਲ ਉਸ ਨੂੰ ਰੋਕਦੇ ਹੀ ਰਹਿਣਾ ਹੈ। ਜੋ ਲੋਕ ਦੇਸ਼ ਦੀ ਏਕਤਾ ‘ਤੇ ਹਮਲੇ ਕਰ ਰਹੇ ਹਨ, ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਉਨ੍ਹਾਂ ਨੂੰ ਜਾਣਨਾ ਹੈ, ਪਹਿਚਾਣਨਾ ਹੈ, ਸਮਝਣਾ ਹੈ ਅਤੇ ਉਨ੍ਹਾਂ ਤੋਂ ਸਤਰਕ ਵੀ ਰਹਿਣਾ ਹੈ।

 

ਸਾਥੀਓ,

ਦੇਸ਼ ਦੀ ਏਕਤਾ ਦੇ ਰਸਤੇ ਵਿੱਚ, ਸਾਡੀ ਵਿਕਾਸ ਯਾਤਰਾ ਵਿੱਰਚ ਸਭ ਤੋਂ ਵੱਡੀ ਰੁਕਾਵਟ ਹੈ ਤੁਸ਼ਟੀਕਰਣ ਦੀ ਰਾਜਨੀਤੀ। ਭਾਰਤ ਦੇ ਬੀਤੇ ਕਈ ਦਹਾਕੇ ਸਾਕਸ਼ੀ ਹਨ ਕਿ ਤੁਸ਼ਟੀਕਰਣ ਕਰਨ ਵਾਲਿਆਂ ਨੂੰ ਆਤੰਕਵਾਦ, ਉਸ ਦੀ ਭਿਆਨਕਤਾ, ਉਸ ਦੀ ਵਿਕਰਾਲਤਾ ਕਦੇ ਦਿਖਾਈ ਨਹੀਂ ਦਿੰਦੀ। ਤੁਸ਼ਟੀਕਰਣ ਕਰਨ ਵਾਲਿਆਂ ਨੂੰ ਮਨੁੱਖਤਾ ਦੇ ਦੁਸ਼ਮਣਾਂ ਦੇ ਨਾਲ ਖੜ੍ਹੇ ਹੋਣ ਵਿੱਚ ਸੰਕੋਚ ਨਹੀਂ ਹੋ ਰਿਹਾ ਹੈ। ਉਹ ਆਤੰਕੀ ਗਤੀਵਿਧੀਆਂ ਦੀ ਜਾਂਚ ਵਿੱਚ ਕੋਤਾਹੀ ਕਰਦੇ ਹਨ,

 

ਉਹ ਦੇਸ਼ ਵਿਰੋਧੀ ਤੱਤਾਂ ‘ਤੇ ਸਖ਼ਤੀ ਕਰਨ ਤੋਂ ਬਚਦੇ ਹਨ। ਤੁਸ਼ਟੀਕਰਣ ਦੀ ਇਹ ਸੋਚ ਇਤਨੀ ਖਤਰਨਾਕ ਹੈ ਕਿ ਉਹ ਆਤੰਕੀਆਂ ਨੂੰ ਬਚਾਉਣ ਲਈ ਅਦਾਲਤ ਤੱਕ ਪਹੁੰਚ ਜਾਂਦੀ ਹੈ। ਅਜਿਹੀ ਸੋਚ ਨਾਲ ਕਿਸੇ ਸਮਾਜ ਦਾ ਭਲਾ ਨਹੀਂ ਹੋ ਸਕਦਾ। ਇਸ ਨਾਲ ਕਦੇ ਦੇਸ਼ ਦਾ ਵੀ ਭਲਾ ਨਹੀਂ ਹੋ ਸਕਦਾ। ਏਕਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਅਜਿਹੀ ਸੋਚ ਨਾਲ ਹਰ-ਪਲ, ਹਰ ਸਮੇਂ, ਦੇਸ਼ ਦੇ ਹਰ ਕੋਨੇ ਵਿੱਚ, ਹਰ ਦੇਸ਼ਵਾਸੀ ਨੂੰ ਸਾਵਧਾਨ ਰਹਿਣਾ ਹੀ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਅਜੇ ਦੇਸ਼ ਵਿੱਚ ਚੋਣ ਦਾ ਵੀ ਮਾਹੌਲ ਬਣਿਆ ਹੋਇਆ ਹੈ। ਰਾਜਾਂ ਵਿੱਚ ਚੋਣ ਦੀ ਪ੍ਰਕਿਰਿਆ ਚਲ ਹੀ ਰਹੀ ਹੈ ਅਤੇ ਅਗਲੇ ਸਾਲ ਲੋਕ ਸਭਾ ਦੀ ਵੀ ਚੋਣ ਹੋਣ ਵਾਲੀ ਹੈ। ਤੁਸੀਂ ਦੇਖਿਆ ਹੋਵੇਗਾ, ਕਿ ਦੇਸ਼ ਵਿੱਚ ਇੱਕ ਬਹੁਤ ਵੱਡਾ  ਪੌਲਟਿਕਲ ਧੜਾ ਅਜਿਹਾ ਹੈ ਜਿਸ ਨੂੰ ਸਕਾਰਾਤਮਕ ਰਾਜਨੀਤੀ ਦਾ ਕੋਈ ਤਰੀਕਾ ਨਹੀਂ ਦਿਖ ਰਿਹਾ। ਦੁਰਭਾਗਯ ਨਾਲ ਇਹ ਪੌਲਟਿਕਲ ਧੜਾ ਐਸੇ-ਐਸੇ ਹਥਕੰਡਿਆਂ ਨੂੰ ਅਪਣਾ ਰਿਹਾ ਹੈ, ਜੋ ਸਮਾਜ ਅਤੇ ਦੇਸ਼ ਦੇ ਵਿਰੁੱਧ ਹੈ। ਇਹ ਧੜਾ ਆਪਣੇ ਸੁਆਰਥ ਦੇ ਲਈ ਦੇਸ਼ ਦੀ ਏਕਤਾ ਜੇਕਰ ਟੁੱਟਦੀ ਵੀ ਹੈ, ਤਾਂ ਉਨ੍ਹਾਂ ਦੇ ਲਈ, ਉਨ੍ਹਾਂ ਦਾ ਸੁਆਰਥ ਸਭ ਤੋਂ ਉਪਰ ਹੈ।

 

ਇਸ ਲਈ ਇਨ੍ਹਾਂ ਚੁਣੌਤੀਆਂ ਦੇ ਵਿਚਕਾਰ ਤੁਸੀਂ ਮੇਰੇ ਦੇਸ਼ਵਾਸੀ, ਜਨਤਾ-ਜਨਾਰਦਨ, ਤੁਹਾਡੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਗਈ ਹੈ। ਇਹ ਲੋਕ ਦੇਸ਼ ਦੀ ਇਕਜੁੱਟਤਾ ‘ਤੇ ਚੋਟ ਕਰਕੇ ਆਪਣਾ ਰਾਜਨੀਤਕ ਹਿਤ ਸਾਧਣਾ ਚਾਹੁੰਦੇ ਹਨ।। ਦੇਸ਼ ਇਨ੍ਹਾਂ ਤੋਂ ਸਤਰਕ ਰਹੇਗਾ, ਤਦ ਹੀ ਵਿਕਾਸ ਦੇ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰ ਪਾਵੇਗਾ। ਸਾਨੂੰ ਵਿਕਸਿਤ ਭਾਰਤ ਦਾ ਲਕਸ਼ ਹਾਸਲ ਕਰਨ ਦੇ ਲਈ ਦੇਸ਼ ਦੀ ਏਕਤਾ ਬਣਾਏ ਰੱਖਣ ਦਾ ਪ੍ਰਯਾਸ ਇੱਕ ਪਲ ਵੀ ਛੱਡਣਾ ਨਹੀਂ ਹੈ, ਇੱਕ ਕਦਮ ਵੀ ਪਿੱਛੇ ਰਹਿਣਾ ਨਹੀਂ ਹੈ। ਸਾਨੂੰ ਨਿਰੰਤਰ ਏਕਤਾ ਦੇ ਮੰਤਰਾਂ ਨੂੰ ਜੀਨਾ ਹੈ। ਏਕਤਾ ਨੂੰ ਸਾਕਾਰ ਕਰਨ ਦੇ ਲਈ ਸਾਨੂੰ ਆਪਣਾ ਨਿਰੰਤਰ ਯੋਗਦਾਨ ਦੇਣਾ ਹੈ। ਅਸੀਂ ਜਿਸ ਵੀ ਖੇਤਰ ਵਿੱਚ ਹਾਂ, ਸਾਨੂੰ ਉਸ ਵਿੱਚ ਆਪਣਾ 100 ਫੀਸਦੀ ਦੇਣਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਹਤਰ ਭਵਿੱਖ ਦੇਣ ਦਾ ਕੇਵਲ ਇਹ ਉੱਤਮ ਮਾਰਗ ਹੈ। ਅਤੇ ਇਹੀ ਸਰਦਾਰ ਸਾਹਿਬ ਦੀ ਸਾਡੇ ਸਾਰਿਆਂ ਤੋਂ ਉਮੀਦ ਹੈ।

 

ਸਾਥੀਓ,

ਅੱਜ ਤੋਂ MyGov ‘ਤੇ ਸਰਦਾਰ ਸਾਹਿਬ ਨਾਲ ਜੁੜੀ ਇੱਕ ਰਾਸ਼ਟਰੀ ਪ੍ਰਤੀਯੋਗਿਤਾ ਵੀ ਸ਼ੁਰੂ ਹੋ ਰਹੀ ਹੈ। Sardar Sahab Quiz ਦੇ ਮਾਧਿਅਮ ਨਾਲ, ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਨੂੰ ਜਾਣਨ ਦਾ ਹੋਰ ਮੌਕਾ ਮਿਲੇਗਾ।

 

ਮੇਰੇ ਪਰਿਵਾਰਜਨੋਂ,

ਅੱਜ ਦਾ ਭਾਰਤ, ਨਵਾਂ ਭਾਰਤ ਹੈ। ਹਰ ਭਾਰਤਵਾਸੀ ਅੱਜ ਅਸੀਮ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਸਾਨੂੰ ਸੁਨਿਸ਼ਚਿਤ ਕਰਨਾ ਹੈ ਕਿ ਇਹ ਆਤਮਵਿਸ਼ਵਾਸ ਬਣਿਆ ਵੀ ਰਹੇ ਅਤੇ ਦੇਸ਼ ਵਧਦਾ ਵੀ ਰਹੇ। ਇਹ ਭਾਵ ਬਣਿਆ ਰਹੇ। ਇਹ ਸ਼ਾਨਦਾਰੀ ਬਣੀ ਰਹੇ। ਇਸੇ ਦੇ ਨਾਲ ਮੈਂ ਇੱਕ ਵਾਰ ਫਿਰ, ਆਦਰਯੋਗ ਸਰਦਾਰ ਪਟੇਲ ਨੂੰ 140 ਕਰੋੜ ਦੇਸ਼ਵਾਸੀਆਂ ਦੀ ਤਰਫ ਤੋਂ ਨਿਮਰ ਸ਼ਰਧਾਂਜਲੀ ਦਿੰਦਾ ਹਾਂ। ਅਸੀਂ ਸਾਰੇ ਰਾਸ਼ਟਰੀ ਏਕਤਾ ਦੇ ਇਸ ਰਾਸ਼ਟਰ ਉਤਸਵ ਨੂੰ ਪੂਰੇ ਉਤਸ਼ਾਹ ਨਾਲ ਮਨਾਵਾਂਗੇ। ਜੀਵਨ ਵਿੱਚ ਏਕਤਾ ਦੇ ਮੰਤਰ ਨੂੰ ਜੀਣ ਦੀ ਆਦਤ ਬਣਾਓ, ਜੀਵਨ ਨੂੰ ਹਰ-ਪਲ ਏਕਤਾ ਦੇ ਲਈ ਸਮਰਪਿਤ ਕਰਦੇ ਰਹੋ। ਇਸੇ ਕਾਮਨਾ ਦੇ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਢੇਰ ਸਾਰੀਆਂ ਵਧਾਈਆਂ।

 

 

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

 

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi visits the Indian Arrival Monument
November 21, 2024

Prime Minister visited the Indian Arrival monument at Monument Gardens in Georgetown today. He was accompanied by PM of Guyana Brig (Retd) Mark Phillips. An ensemble of Tassa Drums welcomed Prime Minister as he paid floral tribute at the Arrival Monument. Paying homage at the monument, Prime Minister recalled the struggle and sacrifices of Indian diaspora and their pivotal contribution to preserving and promoting Indian culture and tradition in Guyana. He planted a Bel Patra sapling at the monument.

The monument is a replica of the first ship which arrived in Guyana in 1838 bringing indentured migrants from India. It was gifted by India to the people of Guyana in 1991.