ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕਾਸ਼ੀ ਵਿਦਵਤ ਪਰਿਸ਼ਦ ਦੇ ਚੇਅਰਮੈਨ ਪ੍ਰੋਫੈਸਰ ਸੀਨੀਅਰ ਤ੍ਰਿਪਾਠੀ ਜੀ, ਕਾਸ਼ੀ ਵਿਸ਼ਵਨਾਥ ਨਿਆਸ ਪਰਿਸ਼ਦ ਦੇ ਚੇਅਰਮੈਨ ਪ੍ਰੋਫੈਸਰ ਨਾਗੇਂਦਰ ਜੀ, ਰਾਜ ਸਰਕਾਰ ਦੇ ਮੰਤਰੀ ਅਤੇ ਹੋਰ ਜਨਪ੍ਰਤੀਨਿਧੀਗਣ, ਸਨਮਾਨਿਤ ਵਿਦਵਾਨਜਨ, ਪ੍ਰਤਿਭਾਗੀ, ਸਾਥੀਓ, ਦੇਵੀਓ ਅਤੇ ਸੱਜਣੋਂ।
ਆਪ ਸਭ ਪਰਿਵਾਰ ਦੇ ਲੋਕਾਂ ਨੂੰ ਮੇਰਾ ਪ੍ਰਣਾਮ! ਮਹਾਮਨਾ ਦੇ ਇਸ ਪ੍ਰਾਂਗਣ ਵਿੱਚ ਤੁਹਾਡਾ ਸਭ ਵਿਦਵਾਨਾਂ ਅਤੇ ਵਿਸ਼ੇਸ਼ਕਰਕੇ ਯੁਵਾ ਵਿਦਵਾਨਾਂ ਦੇ ਦਰਮਿਆਨ ਆ ਕੇ ਗਿਆਨ ਦੀ ਗੰਗਾ ਵਿੱਚ ਡੁਬਕੀ ਲਗਾਉਣ ਜੈਸਾ ਅਨੁਭਵ ਹੋ ਰਿਹਾ ਹੈ। ਜੋ ਕਾਸ਼ੀ ਕਾਲਾਤੀਤ ਹੈ, ਜੋ ਕਾਸ਼ੀ ਸਮੇਂ ਤੋਂ ਵੀ ਪ੍ਰਾਚੀਨ ਕਹੀ ਜਾਂਦੀ ਹੈ, ਜਿਸ ਦੀ ਪਹਿਚਾਣ ਨੂੰ ਸਾਡੀ ਆਧੁਨਿਕ ਯੁਵਾ ਪੀੜ੍ਹੀ ਇੰਨੀ ਜ਼ਿੰਮੇਦਾਰੀ ਨਾਲ ਸਸ਼ਕਤ ਕਰ ਰਹੀ ਹੈ। ਇਹ ਦ੍ਰਿਸ਼ ਹਿਰਦੇ ਵਿੱਚ ਸੰਤੋਸ਼ ਵੀ ਦਿੰਦਾ ਹੈ, ਗੌਰਵ ਦੀ ਅਨੁਭੂਤੀ ਵੀ ਕਰਵਾਉਂਦਾ ਹੈ, ਅਤੇ ਇਹ ਵਿਸ਼ਵਾਸ ਵੀ ਦਿਲਾਉਂਦਾ ਹੈ ਕਿ ਅੰਮ੍ਰਿਤਕਾਲ ਵਿੱਚ ਤੁਸੀਂ ਸਾਰੇ ਯੁਵਾ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਓਗੇ। ਅਤੇ ਕਾਸ਼ੀ ਤਾਂ ਸਰਵਵਿਧਾ ਦੀ ਰਾਜਧਾਨੀ ਹੈ। ਅੱਜ ਕਾਸ਼ੀ ਦੀ ਉਹ ਸਮਰੱਥਾ, ਉਹ ਸਰੂਪ ਫਿਰ ਤੋਂ ਸੰਵਰ ਰਿਹਾ ਹੈ। ਇਹ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ। ਅਤੇ ਹੁਣੇ ਮੈਨੂੰ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਅਤੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਦੇਣ ਦਾ ਅਵਸਰ ਮਿਲਿਆ ਹੈ। ਮੈਂ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਮਿਹਨਤ.. ਉਨ੍ਹਾਂ ਦੀ ਪ੍ਰਤਿਭਾ ਲਈ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਗੁਰੂਜਨਾਂ ਨੂੰ ਵੀ ਵਧਾਈ ਦਿੰਦਾ ਹਾਂ। ਜੋ ਯੁਵਾ ਸਫ਼ਲਤਾ ਤੋਂ ਕੁਝ ਕਦਮ ਦੂਰ ਰਹਿ ਗਏ, ਕੁਝ ਤਾਂ ਹੋਣਗੇ, ਕੁਝ 4 ‘ਤੇ ਆ ਕੇ ਅਟਕੇ ਹੋਣਗੇ। ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ। ਤੁਸੀਂ ਕਾਸ਼ੀ ਦੀ ਗਿਆਨ ਪਰੰਪਰਾ ਦਾ ਹਿੱਸਾ ਬਣੇ, ਉਸ ਦੀ ਪ੍ਰਤੀਯੋਗਿਤਾ ਵਿੱਚ ਵੀ ਸ਼ਾਮਲ ਹੋਏ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਹੈ। ਤੁਹਾਡੇ ਵਿੱਚੋਂ ਕੋਈ ਵੀ ਸਾਥੀ ਹਾਰਿਆ ਨਹੀਂ ਹੈ, ਨਾ ਹੀ ਪਿੱਛੇ ਰਿਹਾ ਹੈ। ਤੁਸੀਂ ਇਸ ਭਾਗੀਦਾਰੀ ਦੇ ਜ਼ਰੀਏ ਕਾਫੀ ਕੁਝ ਨਵਾਂ ਸਿੱਖ ਕੇ ਕਈ ਕਦਮ ਹੋਰ ਅੱਗੇ ਆਏ ਹੋ। ਇਸ ਲਈ, ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਵਾਲਾ ਹਰ ਕੋਈ, ਵਧਾਈ ਦਾ ਪਾਤਰ ਹੈ। ਮੈਂ ਇਸ ਆਯੋਜਨ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨਿਆਸ, ਕਾਸ਼ੀ ਵਿਦਵਤਪਰਿਸ਼ਦ ਅਤੇ ਸਾਰੇ ਵਿਦਵਾਨਾਂ ਦਾ ਵੀ ਆਦਰਪੂਰਵਕ ਧੰਨਵਾਦ ਕਰਦਾ ਹਾਂ। ਤੁਸੀਂ ਕਾਸ਼ੀ ਦੇ ਸਾਂਸਦ ਦੇ ਰੂਪ ਵਿੱਚ ਮੇਰੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਬੇਮਿਸਾਲ ਸਹਿਯੋਗ ਕੀਤਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਕਾਸ਼ੀ ਵਿੱਚ ਜੋ ਵਿਕਾਸ ਦੇ ਕਾਰਜ ਹੋਏ ਹਨ ਅਤੇ ਕਾਸ਼ੀ ਵਾਰੇ ਸੰਪੂਰਣ ਜਾਣਕਾਰੀ ‘ਤੇ ਅੱਜ ਇੱਥੇ ਦੋ ਬੁੱਕਸ ਵੀ ਲਾਂਚ ਕੀਤੀਆਂ ਗਈਆਂ ਹਨ। ਪਿਛਲੇ 10 ਵਰ੍ਹੇ ਵਿੱਚ ਕਾਸ਼ੀ ਨੇ ਵਿਕਾਸ ਦੀ ਜੋ ਯਾਤਰਾ ਤੈਅ ਕੀਤੀ ਹੈ, ਉਸ ਦੇ ਹਰ ਪੜਾਅ ਅਤੇ ਇੱਥੇ ਦੇ ਸੱਭਿਆਚਾਰ ਦਾ ਵਰਣਨ ਇਨਾਂ ਕੌਫੀ ਟੇਬਲ ਬੁੱਕਸ ਵਿੱਚ ਵੀ ਕੀਤਾ ਗਿਆ ਹੈ। ਇਸ ਦੇ ਇਲਾਵਾ ਜਿੰਨੀਆਂ ਵੀ ਸਾਂਸਦ ਪ੍ਰਤਿਯੋਗੀਤਾਵਾਂ ਕਾਸ਼ੀ ਵਿੱਚ ਆਯੋਜਿਤ ਹੋਈਆਂ ਹਨ ਉਨ੍ਹਾਂ ‘ਤੇ ਵੀ ਛੋਟੀਆਂ-ਛੋਟੀਆਂ ਕਿਤਾਬਾਂ ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਕਾਸ਼ੀਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਲੇਕਿਨ ਸਾਥੀਓ,
ਤੁਸੀਂ ਵੀ ਤਾਂ ਜਾਣਦੇ ਹਨ, ਅਸੀਂ ਸਭ ਤਾਂ ਨਿਮਿੱਤ ਮਾਤਰ ਹਾਂ। ਕਾਸ਼ੀ ਵਿੱਚ ਕਰਨ ਵਾਲੇ ਤਾਂ ਕੇਵਲ ਮਹਾਦੇਵ ਅਤੇ ਉਨ੍ਹਾਂ ਦੇ ਗਣ ਹਨ। ਜਿੱਥੇ ਮਹਾਦੇਵ ਦੀ ਕ੍ਰਿਪਾ ਹੋ ਜਾਵੇ, ਉਹ ਧਰਤੀ ਆਪਣੇ ਐਸੇ ਹੀ ਸਮ੍ਰਿੱਧ ਹੋ ਜਾਵੇ (जहां महादेव क कृपा हो जाला, उ धऱती अपने ऐसे ही समृद्ध हो जाले,), ਇਸ ਸਮੇਂ ਮਹਾਦੇਵ ਤਾਂ ਅਤਿ ਆਨੰਦ ਵਿੱਚ ਹਨ, ਖੂਬ ਪ੍ਰਸੰਨ ਹਨ ਮਹਾਦੇਵ। ਇਸ ਲਈ ਮਹਾਦੇਵ ਦੇ ਅਸ਼ੀਰਵਾਦ ਨਾਲ 10 ਵਰ੍ਹਿਆਂ ਵਿੱਚ ਕਾਸ਼ੀ ਵਿੱਚ ਚਾਰੋਂ ਪਾਸੇ, ਚਹੁੰ ਤਰਫ ਵਿਕਾਸ ਦਾ ਡਮਰੂ ਵੱਜਿਆ ਹੈ। ਅੱਜ ਇੱਕ ਵਾਰ ਫਿਰ... ਕਾਸ਼ੀ ਦੇ ਸਾਡੇ ਪਰਿਵਾਰ ਦੇ ਲੋਕਾਂ ਲਈ ਕਰੋੜਾਂ ਰੁਪਏ ਦੀ ਯੋਜਨਾ ਦਾ ਲੋਕਅਰਪਣ ਹੁੰਦਾ ਹੈ। ਸ਼ਿਵਰਾਤਰੀ ਅਤੇ ਰੰਗਭਰੀ ਇਕਾਦਸ਼ੀ ਤੋਂ ਪਹਿਲਾਂ, ਕਾਸ਼ੀ ਵਿੱਚ ਅੱਜ.. ਵਿਕਾਸ ਦਾ ਉਤਸਵ ਮਨਾਇਆ ਜਾਂਦਾ ਹੈ। ਹੁਣ ਮੰਚ ‘ਤੇ ਆਉਣ ਤੋਂ ਪਹਿਲੇ ਮੈਂ ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਦੀ ਗੈਲਰੀ ਦੇਖ ਰਿਹਾ ਸੀ। 10 ਸਾਲਾਂ ਵਿੱਚ ਵਿਕਾਸ ਦੀ ਗੰਗਾ ਨੇ ਕਾਸ਼ੀ ਨੂੰ ਸਿੰਚਿਆ ਹੈ, ਕਾਸ਼ੀ ਕਿੰਨੀ ਤੇਜ਼ੀ ਨਾਲ ਬਦਲੀ ਹੈ, ਇਹ ਤੁਸੀਂ ਸਭ ਨੇ ਸਾਕਸ਼ਾਤ /ਪ੍ਰਤੱਖ ਤੌਰ ‘ਤੇ ਦੇਖਿਆ ਹੈ। ਮੈਂ ਸਹੀ ਬੋਲ ਰਿਹਾ ਹਾਂ ਨਾ, ਤਾਂ ਤੁਸੀਂ ਦੱਸੋ ਤਾਂ ਪਤਾ ਚਲੇ ਭਈ, ਸੱਚਮੁੱਚ ਵਿੱਚ ਜੋ ਕਹਿ ਰਿਹਾ ਹਾਂ, ਸਹੀ ਹੈ, ਬਦਲਿਆ ਹੈ, ਸੰਤੋਸ਼ ਹੈ। ਲੇਕਿਨ ਜੋ ਛੋਟੇ-ਛੋਟੇ ਬੱਚੇ ਹਨ, ਉਨ੍ਹਾਂ ਨੇ ਤਾਂ ਪਹਿਲੇ ਵਾਲੀ ਕਾਸ਼ੀ ਦੇਖੀ ਹੀ ਨਹੀਂ ਹੋਵੇਗੀ, ਉਨ੍ਹਾਂ ਨੂੰ ਤਾਂ ਆਮ ਗੱਲ, ਵਧੀਆ ਕਾਸ਼ੀ ਦਿਖ ਰਹੀ ਹੋਵੇਗੀ। ਇਹੀ ਮੇਰੀ ਕਾਸ਼ੀ ਦੀ ਸਮਰੱਥਾ ਹੈ, ਅਤੇ ਇਹੀ ਕਾਸ਼ੀ ਦੇ ਲੋਕਾਂ ਦਾ ਸਨਮਾਨ ਹੈ, ਇਹੀ ਮਹਾਦੇਵ ਦੀ ਕ੍ਰਿਪਾ ਦੀ ਤਾਕਤ ਹੈ। ਬਾਬਾ ਜੋ ਕੁਝ ਵੀ ਚਾਹੁੰਦੇ ਹਨ, ਉਸ ਨੂੰ ਕੋਈ ਰੋਕ ਸਕਦਾ ਹੈ? ਇਸੇ ਲਈ ਬਨਾਰਸ ਵਿੱਚ ਜਦੋਂ ਵੀ ਕੁਝ ਸ਼ੁਭ ਹੁੰਦਾ ਹੈ। ਲੋਕ ਹੱਥ ਉਠਾ ਕੇ ਬੋਲਦੇ ਹਨ- ਨਮ: ਪਾਰਵਤੀ ਪਤਯੇ, ਹਰ-ਹਰ ਮਹਾਦੇਵ। (बाबा जौन चाह जालन, ओके के रोक पावेला? एही लिए बनारस में जब भी कुछ शुभ होला! लोग हाथ उठा के बोललन- नम: पार्वती पतये, हर-हर महादेव! )
ਸਾਥੀਓ,
ਕਾਸ਼ੀ ਕੇਵਲ ਸਾਡੀ ਆਸਥਾ ਦਾ ਤੀਰਥ ਹੀ ਨਹੀਂ ਹੈ, ਇਹ ਭਾਰਤ ਦੀ ਸ਼ਾਸ਼ਵਤ ਚੇਤਨਾ ਦਾ ਜਾਗ੍ਰਿਤ ਕੇਂਦਰ ਹੈ। ਇੱਕ ਸਮਾਂ ਸੀ ਜਦੋਂ ਭਾਰਤ ਦੀ ਸਮ੍ਰਿੱਧ ਗਾਥਾ ਪੂਰੇ ਵਿਸ਼ਵ ਵਿੱਚ ਸੁਣਾਈ ਜਾਂਦੀ ਸੀ। ਇਸ ਦੇ ਪਿਛੱ ਭਾਰਤ ਦੀ ਕੇਵਲ ਆਰਥਿਕ ਤਾਕਤ ਹੀ ਨਹੀਂ ਸੀ। ਇਸ ਦੇ ਪਿੱਛੇ ਸਾਡੀ ਸੱਭਿਆਚਾਰਕ ਸਮ੍ਰਿੱਧੀ ਵੀ ਸੀ, ਸਮਾਜਿਕ ਅਤੇ ਅਧਿਆਤਿਮਕ ਸਮ੍ਰਿੱਧੀ ਵੀ ਸੀ। ਕਾਸ਼ੀ ਜਿਹੇ ਸਾਡੇ ਤੀਰਥ ਅਤੇ ਵਿਸ਼ਵਨਾਥ ਧਾਮ ਜਿਹੇ ਸਾਡੇ ਮੰਦਿਰ ਹੀ ਰਾਸ਼ਟਰ ਦੀ ਪ੍ਰਗਤੀ ਦੀ ਯੱਗਸ਼ਾਲਾ ਹੋਇਆ ਕਰਦੇ ਸੀ। ਇੱਥੇ ਸਾਧਨਾ ਵੀ ਹੁੰਦੀ ਸੀ, ਸ਼ਾਸ਼ਤਰਾਥ (शास्त्रार्थ) ਵੀ ਹੁੰਦੇ ਸਨ। ਇੱਥੇ ਸੰਵਾਦ ਵੀ ਹੁੰਦਾ ਸੀ, ਖੋਜ ਵੀ ਹੁੰਦੀ ਸੀ। ਇੱਥੇ ਸੰਸਕ੍ਰਿਤੀ ਦੇ ਸਰੋਤ ਵੀ ਸਨ, ਸਾਹਿਤ-ਸੰਗੀਤ ਦੀਆਂ ਸਰਿਤਾਵਾਂ ਵੀ ਸਨ। ਇਸ ਲਈ ਤੁਸੀਂ ਦੇਖੋ ਭਾਰਤ ਨੇ ਜਿੰਨੇ ਵੀ ਨਵੇਂ ਵਿਚਾਰ ਦਿੱਤੇ, ਨਵੇਂ ਵਿਗਿਆਨ ਦਿੱਤੇ, ਉਨ੍ਹਾਂ ਦਾ ਸਬੰਧ ਕਿਸੇ ਨਾ ਕਿਸੇ ਸੱਭਿਆਚਾਰਕ ਕੇਂਦਰ ਨਾਲ ਹੈ। ਕਾਸ਼ੀ ਦੀ ਉਦਾਹਰਣ ਸਾਡੇ ਸਾਹਮਣੇ ਹੈ। ਕਾਸ਼ੀ ਸ਼ਿਵ ਦੀ ਵੀ ਨਗਰੀ ਹੈ, ਇਹ ਬੁੱਧ ਦੇ ਉਪਦੇਸ਼ਾਂ ਦੀ ਵੀ ਭੂਮੀ ਹੈ। ਕਾਸ਼ੀ ਜੈਨ ਤੀਰਥਕਰਾਂ ਦੀ ਜਨਮਸਥਲੀ ਵੀ ਹੈ ਅਤੇ ਆਦਿ ਸੰਕਰਾਚਾਰਿਆ ਨੂੰ ਵੀ ਇੱਥੇ ਤੋਂ ਬੋਧ ਮਿਲਿਆ ਸੀ। ਪੂਰੇ ਦੇਸ਼ ਤੋਂ, ਅਤੇ ਦੁਨੀਆ ਦੇ ਕੋਨੇ –ਕੋਨੇ ਤੋਂ ਵੀ ਗਿਆਨ, ਖੋਜ ਅਤੇ ਸ਼ਾਂਤੀ ਦੀ ਤਲਾਸ਼ ਵਿੱਚ ਲੋਕ ਕਾਸ਼ੀ ਆਉਂਦੇ ਹਨ। ਹਰ ਪ੍ਰਾਂਤ, ਹਰ ਭਾਸ਼ਾ, ਹਰ ਬੋਲੀ, ਹਰ ਰਿਵਾਜ਼ ਇਸ ਦੇ ਲੋਕ ਕਾਸ਼ੀ ਆ ਕੇ ਬਸੇ ਹਨ। ਜਿਸ ਇੱਕ ਸਥਾਨ ‘ਤੇ ਅਜਿਹੀ ਵਿਵਿਧਤਾ ਹੁੰਦੀ ਹੈ, ਉੱਥੇ ਹੀ ਨਵੇਂ ਵਿਚਾਰਾਂ ਦਾ ਜਨਮ ਹੁੰਦਾ ਹੈ। ਜਿੱਥੇ ਨਵੇਂ ਵਿਚਾਰ ਪੈਦਾ ਹੁੰਦੇ ਹਨ, ਉੱਥੇ ਤੋਂ ਹੀ ਪ੍ਰਗਤੀ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।
ਇਸ ਲਈ ਭਾਈਓ-ਭੈਣੋਂ,
ਵਿਸ਼ਵਨਾਥ ਧਾਮ ਦੇ ਲੋਕਅਰਪਣ ਦੇ ਅਵਸਰ‘ਤੇ ਮੈਂ ਕਿਹਾ ਸੀ, .ਯਾਦ ਕਰੋ ਉਸ ਸਮੇਂ ਮੈ ਕੀ ਕਿਹਾ ਸੀ, ਉਸ ਸਮੇਂ ਮੈਂ ਕਿਹਾ ਸੀ- “ਵਿਸ਼ਵਨਾਥ ਧਾਮ ਭਾਰਤ ਨੂੰ ਇੱਕ ਨਿਰਣਾਇਕ ਦਿਸ਼ਾ ਦੇਵੇਗਾ, ਭਾਰਤ ਨੂੰ ਉੱਜਵਲ ਭਵਿੱਖ ਵੱਲ ਲੈ ਕੇ ਜਾਵੇਗਾ”। ਅੱਜ ਇਹ ਦਿਖ ਰਿਹਾ ਹੈ ਕਿ ਨਹੀਂ ਦਿਖ ਰਿਹਾ ਹੈ, ਹੋ ਰਿਹਾ ਹੈ ਕਿ ਨਹੀਂ ਹੋ ਰਿਹਾ । ਆਪਣੇ ਸ਼ਾਨਦਾਰ ਰੂਪ ਵਿੱਚ ਵਿਸ਼ਵਨਾਥ ਧਾਮ, ਭਾਰਤ ਨੂੰ ਨਿਰਣਾਇਕ ਭਵਿੱਖ ਵੱਲ ਲੈ ਜਾਣ ਲਈ ਫਿਰ ਤੋਂ ਰਾਸ਼ਟਰੀ ਭੂਮਿਕਾ ਵਿੱਚ ਵਾਪਸ ਆ ਰਿਹਾ ਹੈ। ਵਿਸ਼ਵਨਾਥ ਧਾਮ ਪਰਿਸਰ ਵਿੱਚ ਅੱਜ ਦੇਸ਼ ਭਰ ਦੇ ਵਿਦਵਾਨਾਂ ਦੀਆਂ ‘ਵਿਦਵਤ ਸੰਗੋਸ਼ਠੀਆਂ’ ਹੋ ਰਹੀਆਂ ਹਨ। ਵਿਸ਼ਵਨਾਥ ਮੰਦਿਰ, ਨਿਆਸ ਸ਼ਾਸਤਰਥ ਦੀ ਪਰੰਪਰਾ ਨੂੰ ਵੀ ਮੁੜ ਸੁਰਜੀਤ ਕਰ ਰਿਹਾ ਹੈ। ਕਾਸ਼ੀ ਵਿੱਚ ਸ਼ਾਸਤਰੀ ਸਵਰਾਂ ਦੇ ਨਾਲ-ਨਾਲ ਸ਼ਾਸਤਰਾਥ ਦੇ ਸੰਵਾਦ ਵੀ ਗੂੰਜ ਰਹੇ ਹਨ। ਇਸ ਨਾਲ ਦੇਸ਼ ਭਰ ਦੇ ਵਿਦਵਾਨਾਂ ਵਿੱਚ ਵਿਚਾਰਾਂ ਦਾ ਅਦਾਨ ਪ੍ਰਦਾਨ ਵਧੇਗਾ। ਇਸ ਨਾਲ ਪ੍ਰਾਚੀਨ ਗਿਆਨ ਦੀ ਸੰਭਾਲ਼ ਹੋਵੇਗੀ, ਨਵੇਂ ਵਿਚਾਰਾਂ ਦੀ ਸਿਰਜਣਾ ਵੀ ਹੋਵੇਗੀ। ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਅਤੇ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ ਵੀ ਇਸੀ ਪ੍ਰਯਾਸ ਦਾ ਇੱਕ ਹਿੱਸਾ ਹੈ। ਸੰਸਕ੍ਰਿਤ ਪੜ੍ਹਣ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਕਿਤਾਬਾਂ, ਕੱਪੜੇ, ਅਤੇ ਜ਼ਰੂਰੀ ਸੰਸਾਧਨਾਂ ਦੇ ਨਾਲ-ਨਾਲ ਸਕਾਲਰਸ਼ਿਪ ਵੀ ਉਪਲਬਧ ਕਰਵਾਈ ਜਾ ਰਹੀ ਹੈ। ਅਧਿਆਪਕਾਂ ਨੂੰ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਇਹੀ ਨਹੀਂ, ਕਾਸ਼ੀ ਤਮਿਲ ਸੰਗਮਮ, ਅਤੇ ਗੰਗਾ ਪੁਸ਼ਕਰੂਲੁ ਮਹੋਤਸਵ ਜਿਹੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀਆਂ ਮੁਹਿੰਮਾਂ ਦਾ ਵੀ ਵਿਸ਼ਵਨਾਥ ਧਾਮ ਹਿੱਸਾ ਬਣਿਆ ਹੈ। ਆਦਿਵਾਸੀ ਸੱਭਿਆਚਾਰਕ ਆਯੋਜਨ ਦੇ ਜ਼ਰੀਏ ਆਸਥਾ ਦੇ ਇਸ ਕੇਂਦਰ ਨਾਲ ਸਮਾਜਿਕ ਸਮਾਵੇਸ਼ ਦੇ ਸੰਕਲਪ ਨੂੰ ਤਾਕਤ ਮਿਲ ਰਹੀ ਹੈ। ਕਾਸ਼ੀ ਦੇ ਵਿਦਵਾਨਾਂ ਦੁਆਰਾ, ਵਿਦਵਤ ਪਰਿਸ਼ਦ ਦੁਆਰਾ ਪ੍ਰਾਚੀਨ ਗਿਆਨ ’ਤੇ ਆਧੁਨਿਕ ਵਿਗਿਆਨ ਦੀ ਦ੍ਰਿਸ਼ਟੀ ਪੱਖੋਂ ਨਵੇਂ ਖੋਜ ਵੀ ਕੀਤੇ ਜਾ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ, ਜਲਦੀ ਹੀ ਮੰਦਿਰ ਨਿਆਸ ਸ਼ਹਿਰ ਦੇ ਕਈ ਸਥਾਨਾਂ ’ਤੇ ਮੁਫ਼ਤ ਭੋਜਨ ਦੀ ਵਿਵਸਥਾ ਵੀ ਸ਼ੁਰੂ ਕਰਨ ਜਾ ਰਿਹਾ ਹੈ। ਮੰਦਿਰ ਇਹ ਸੁਨਿਸ਼ਚਿਤ ਕਰੇਗਾ ਕਿ ਮਾਂ ਅੰਨਪੂਰਣਾ ਦੀ ਨਗਰੀ ਵਿੱਚ ਕੋਈ ਭੁੱਖਾ ਨਹੀਂ ਰਹੇਗਾ। ਯਾਨੀ, ਆਸਥਾ ਦਾ ਕੇਂਦਰ ਕਿਸ ਤਰ੍ਹਾਂ ਸਮਾਜਿਕ ਅਤੇ ਰਾਸ਼ਟਰੀ ਸੰਕਲਪਾਂ ਲਈ ਊਰਜਾ ਦਾ ਕੇਂਦਰ ਬਣ ਸਕਦਾ ਹੈ, ਨਵੀਂ ਕਾਸ਼ੀ ਨਵੇਂ ਭਾਰਤ ਲਈ ਇਸ ਦੀ ਪ੍ਰੇਰਣਾ ਬਣ ਕੇ ਉੱਭਰੀ ਹੈ। ਮੈਂ ਆਸ਼ਾ ਕਰਦਾ ਹਾਂ ਕਿ, ਇੱਥੇ ਤੋਂ ਨਿਕਲ ਕੇ ਯੁਵਾ ਪੂਰੇ ਵਿਸ਼ਵ ਵਿੱਚ ਭਾਰਤੀ ਗਿਆਨ ਪਰੰਪਰਾ ਅਤੇ ਸੱਭਿਆਚਾਰ ਦੇ ਧਵਜਵਾਹਕ ਬਣਨਗੇ। ਬਾਬਾ ਵਿਸ਼ਵਨਾਥ ਦੀ ਇਹ ਧਰਤੀ, ਵਿਸ਼ਵ ਭਲਾਈ ਦੇ ਸੰਕਲਪ ਦੀ ਸਾਕਸ਼ੀ ਭੂਮੀ ਬਣੀ।
ਸਾਥੀਓ,
ਸਾਡੇ ਗਿਆਨ, ਵਿਗਿਆਨ ਅਤੇ ਅਧਿਆਤਮ ਦੇ ਉਥਾਨ ਵਿੱਚ ਜਿਨ੍ਹਾਂ ਭਾਸ਼ਾਵਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ, ਸੰਸਕ੍ਰਿਤ ਉਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਹੈ। ਭਾਰਤ ਇੱਕ ਵਿਚਾਰ ਹੈ, ਸੰਸਕ੍ਰਿਤ ਉਸ ਦੀ ਪ੍ਰਮੁੱਖ ਅਭਿਵਿਅਕਤੀ ਹੈ। ਭਾਰਤ ਇੱਕ ਯਾਤਰਾ ਹੈ, ਸੰਸਕ੍ਰਿਤ ਉਸ ਦੇ ਇਤਿਹਾਸ ਦਾ ਪ੍ਰਮੁੱਖ ਅਧਿਆਏ ਹੈ। ਭਾਰਤ ਵਿਵਿਧਤਾ ਵਿੱਚ ਏਕਤਾ ਦੀ ਭੂਮੀ ਹੈ, ਸੰਸਕ੍ਰਿਤ ਉਸ ਦਾ ਉਦਗਮ ਹੈ। ਇਸ ਲਈ, ਸਾਡੇ ਇੱਥੇ ਕਿੱਥੇ ਵੀ ਗਿਆ ਹੈ- ਭਾਰਤਸਯ ਪ੍ਰਤਿਸ਼ਠੇ ਦਵੇ ਸੰਸਕ੍ਰਿਤਮ ਸੰਸਕ੍ਰਿਤ-ਸਤਥਾ (“भारतस्य प्रतिष्ठे द्वे संस्कृतम् संस्कृति-स्तथा”॥) ਅਰਥਾਤ, ਭਾਰਤ ਦੀ ਪ੍ਰਤਿਸ਼ਠਾ ਵਿੱਚ ਸੰਸਕ੍ਰਿਤ ਦੀ ਵੱਡੀ ਭੂਮਿਕਾ ਹੈ। ਇੱਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਸੰਸਕ੍ਰਿਤ ਹੀ ਵਿਗਿਆਨਕ ਖੋਜ ਦੀ ਭਾਸ਼ਾ ਹੁੰਦੀ ਸੀ, ਅਤੇ ਸ਼ਾਸਤਰੀ ਬੋਧ ਦੀ ਵੀ ਭਾਸ਼ਾ ਸੰਸਕ੍ਰਿਤ ਹੁੰਦੀ ਸੀ। ਐਸਟ੍ਰੌਨੋਮੀ ਵਿੱਚ ਸੂਰਯ ਸਿਧਾਂਤ ਜਿਹੇ ਗ੍ਰੰਥ ਹੋਣ, ਗਣਿਤ ਵਿੱਚ ਆਰਿਆਭੱਟ ਅਤੇ ਲੀਲਾਵਤੀ ਹੋਣ, ਮੈਡੀਕਲ ਸਾਇੰਸ ਵਿੱਚ ਚਰਕ ਅਤੇ ਸੁਸ਼ਰੁਤ ਸੰਹਿਤਾ ਹੋਣ, ਜਾਂ ਬ੍ਰਹਤ ਸੰਹਿਤਾ ਜਿਹੇ ਗ੍ਰੰਥ ਹੋਣ, ਇਹ ਸਭ ਸੰਸਕ੍ਰਿਤ ਵਿੱਚ ਹੀ ਲਿਖੇ ਗਏ ਸਨ। ਇਸ ਦੇ ਨਾਲ ਹੀ, ਸਾਹਿਤ, ਸੰਗੀਤ ਅਤੇ ਕਲਾਵਾਂ ਦੀਆਂ ਕਿੰਨੀਆਂ ਸ਼ੈਲੀਆਂ ਵੀ ਸੰਸਕ੍ਰਿਤ ਭਾਸ਼ਾ ਤੋਂ ਹੀ ਪੈਦਾ ਹੋਈਆਂ ਹਨ। ਇਨ੍ਹਾਂ ਸ਼ੈਲੀਆਂ ਨਾਲ ਭਾਰਤ ਨੂੰ ਪਹਿਚਾਣ ਮਿਲੀ ਹੈ। ਜਿਨ੍ਹਾਂ ਵੇਦਾਂ ਦਾ ਪਾਠ ਕਾਸ਼ੀ ਵਿੱਚ ਹੁੰਦਾ ਹੈ, ਉਹੀ ਵੇਦਪਾਠ, ਉਸੇ ਸੰਸਕ੍ਰਿਤ ਵਿੱਚ ਸਾਨੂੰ ਕਾਂਚੀ ਵਿੱਚ ਸੁਣਾਈ ਦੇਣਾ ਪੈਂਦਾ ਹੈ। ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਉਹ ਸ਼ਾਸ਼ਵਤ ਸਵਰ ਹਨ, ਜਿਨ੍ਹਾਂ ਨੂੰ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਨੂੰ ਰਾਸ਼ਟਰ ਦੇ ਰੂਪ ਵਿੱਚ ਇੱਕ ਬਣਾਏ ਰੱਖਿਆ ਹੈ।
ਸਾਥੀਓ,
ਅੱਜ ਕਾਸ਼ੀ ਨੂੰ ਵਿਰਾਸਤ ਅਤੇ ਵਿਕਾਸ ਦੇ ਇੱਕ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਪਰੰਪਰਾਵਾਂ ਅਤੇ ਅਧਿਆਤਮ ਦੇ ਆਲੇ-ਦੁਆਲੇ ਜਿਸ ਤਰ੍ਹਾਂ ਆਧੁਨਿਕਤਾ ਦਾ ਵਿਸਤਾਰ ਹੁੰਦਾ ਹੈ, ਅੱਜ ਦੁਨੀਆ ਇਹ ਦੇਖ ਰਹੀ ਹੈ। ਰਾਮਲਲਾ ਦੇ ਆਪਣੇ ਨਵੇਂ ਸ਼ਾਨਦਾਨ ਮੰਦਿਰ ਵਿੱਚ ਵਿਰਾਜਨ ਦੇ ਬਾਅਦ ਹੁਣ ਅਯੁੱਧਿਆ ਵੀ ਇਸ ਤਰ੍ਹਾਂ ਚਮਕ ਰਹੀ ਹੈ। ਦੇਸ਼ ਵਿੱਚ ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ’ਤੇ ਵੀ ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਯੂਪੀ ਨੂੰ ਕੁਸ਼ੀਨਗਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਦਾ ਲਾਭ ਮਿਲਿਆ ਹੈ। ਅਜਿਹੇ ਕਿੰਨੇ ਹੀ ਕੰਮ ਅੱਜ ਦੇਸ਼ ਵਿੱਚ ਹੋ ਰਹੇ ਹੈ। ਅਗਲੇ 5 ਸਾਲਾਂ ਵਿੱਚ ਦੇਸ਼ ਇਸੇ ਆਤਮਵਿਸ਼ਵਾਸ ਨਾਲ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ, ਦੇਸ਼ ਸਫਲਤਾਵਾਂ ਦੇ ਨਵੇਂ ਪ੍ਰਤਿਮਾਨ ਘੜੇਗਾ। ਅਤੇ ਇਹ ਮੋਦੀ ਦੀ ਗਰੰਟੀ ਹੈ। ਅਤੇ ਆਪ ਵੀ ਜਾਣਦੇ ਹੋ ਕਿ ਮੋਦੀ ਦੀ ਗਰੰਟੀ, ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ। ਹੁਣ ਮੈਂ ਸਾਂਸਦ ਤਾਂ ਹਾਂ ਲੇਕਿਨ ਹਰ ਵਾਰ ਕੁਝ ਨ ਕੁਝ ਕੰਮ ਲੈ ਕੇ ਆਉਂਦਾ ਹਾਂ, ਮੇਰੇ ਲਈ ਵੀ ਅਤੇ ਤੁਹਾਡੇ ਲਈ ਵੀ.... ਕਰੋਗੇ ਨਾ? ਦੇਖੋ ਜਿਨ੍ਹੀਆਂ ਚੀਜ਼ਾਂ ਮੈਂ ਦੱਸਿਆ ਹਰ ਚੀਜ਼ ਨੂੰ ਇੰਨੇ ਸ਼ਾਨਦਾਰ ਤਰੀਕੇ ਨਾਲ ਇੱਥੇ ਲੋਕਾਂ ਨੇ, ਉਨ੍ਹਾਂ ਨੂੰ ਚੁੱਕ ਲਿਆ, ਸਾਰੇ ਉਸ ਨਾਲ ਜੁੜ ਗਏ ਅਤੇ ਇੱਕ ਨਵੀਂ ਚੇਤਨਾ ਨਵੀਂ ਪੀੜ੍ਹੀ ਵਿੱਚ ਆ ਗਈ। ਇਹ ਮੁਕਾਬਲੇ ਆਮ ਨਹੀਂ ਹਨ ਜੀ। ਜੋ ਮੇਰਾ ਸਭ ਦਾ ਯਤਨ ਵਾਲਾ ਟੀਚਾ ਹੈ ਨਾ, ਇਹ ਸਭਕਾ ਪ੍ਰਯਾਸ ਵਾਲਾ ਇੱਕ ਸਫ਼ਲ ਪ੍ਰਯੋਗ ਹੈ। ਆਉਣ ਵਾਲੇ ਦਿਨਾਂ ਵਿੱਚ ਮੈ ਚਾਹਾਂਗਾ ਹਰ ਟੂਰਿਸਟ ਪਲੇਸ ’ਤੇ ਕੀ ਹੁੰਦਾ ਹੈ, ਲੋਕ ਪੋਸਟ ਕਾਰਡ ਛਾਪਦੇ ਹਨ, ਅੱਗੇ ਉੱਥੇ ਦੀ ਇੱਕ ਖਾਸ ਤਸਵੀਰ ਹੁੰਦੀ ਹੈ ਅਤੇ ਪਿੱਛੇ 2 ਲਾਈਨਾਂ ਲਿਖਣ ਦੀ ਜਗ੍ਹਾ ਹੁੰਦੀ ਹੈ। ਮੈਂ ਚਾਹੁੰਦਾ ਹੈਂ ਕਿ ਜੋ ਫੋਟੋ ਕੰਪਟੀਸ਼ਨ ਹੋਇਆ ਹੈ, ਉਸ ਵਿੱਚ ਜੋ ਟੌਪ ਵਧੀਆ ਚਿੱਤਰ ਹੈ ਉਸ ਦਾ ਇੱਕ ਵੋਟਿੰਗ ਹੋ ਜਾਏ ਕਾਸ਼ੀ ਵਿੱਚ, ਲੋਕ ਵੋਟ ਕਰਨ ਅਤੇ ਵੋਟਿੰਗ ਵਿੱਚ ਸਭ ਤੋਂ ਵਧੀਆ ਜੋ 10 ਚਿੱਤਰ ਹਨ, ਉਸ ਨੂੰ ਪੋਸਟ ਕਾਰਡ ਛਾਪ ਕੇ ਸੈਲਾਨੀਆਂ ਨੂੰ ਵੇਚਣ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਅਤੇ ਹਰ ਸਾਲ ਇਹ ਫੋਟੋ ਕੰਪਟੀਸ਼ਨ ਹੋਵੇਗੀ, ਹਰ ਸਾਲ ਨਵੇਂ 10 ਫੋਟੋ ਆਉਣਗੇ। ਲੇਕਿਨ ਵੋਟਿੰਗ ਨਾਲ ਹੋਣਾ ਚਾਹੀਦਾ ਹੈ, ਕਾਸ਼ੀ ਵਾਲਿਆਂ ਨੂੰ ਵੋਟ ਕਰਨਾ ਚਾਹੀਦਾ ਹੈ ਕਿ ਇਸ ਫੋਟੋ ਨੂੰ ਅੱਗੇ ਲਿਆਓ। ਸਾਰੇ ਫੋਟੋ ਜਿੰਨੇ ਨਿਕਲੇ ਹਨ, ਉਸ ‘ਤੇ ਇੱਕ ਵਾਰ ਔਨਲਾਈਨ ਕੰਪਟੀਸ਼ਨ ਹੋ ਜਾਏ , ਕਰ ਸਕਦੇ ਹਨ? ਚਲੋ।
ਦੂਜਾ ਕੰਮ- ਜਿਵੇਂ ਫੋਟੋਗ੍ਰਾਫੀ ਹੋਈ ਕੁਝ ਲੋਕਾਂ ਨੇ ਤਾਂ ਮੋਬਾਈਲ ਤੋਂ ਹੀ ਕੱਢ ਦਿੱਤਾ ਹੋਵੇਗਾ, ਕੰਪਟੀਸ਼ਨ ਵਿੱਚ ਹਿੱਸਾ ਲੈ ਲਿਆ ਹੋਵੇਗਾ। ਹੁਣ ਇੱਕ ਅਸੀਂ ਪ੍ਰੋਗਰਾਮ ਕਰੀਏ ਕਿ ਜਗ੍ਹਾ-ਜਗ੍ਹਾ ‘ਤੇ ਲੋਕ ਆਪਣੀ ਮਰਜ਼ੀ ਨਾਲ ਬੈਠਣ ਅਤੇ ਇੱਕ ਕਾਗਜ ਦਾ ਸਾਈਜ ਤੈਅ ਹੋਵੇ, ਉਸ ‘ਤੇ ਸਕੈੱਚ ਨਾਲ ਡ੍ਰਾਇੰਗ ਕਰਨ, ਸਕੈੱਚ ਬਣਾਉਣ। ਅਤੇ ਉਸ ਵਿੱਚ ਜੋ ਬੈਸਟ ਸਕੈੱਚਿੰਗ ਹੋਵੇ ਉਨ੍ਹਾਂ ਦੇ ਇਨਾਮ ਵੀ ਦਿੱਤੇ ਜਾਣ ਅਤੇ ਬਾਅਦ ਵਿੱਚ ਜੋ ਪੋਸਟ ਕਾਰਡ ਨਿਕਾਲਾਂਗੇ ਉਨ੍ਹਾਂ ਦੇ ਵੀ ਬੈਸਟ 10 ਪੋਸਟ ਕਾਰਡ ਕੱਢਣ, ਕਰਨਗੇ? ਕਿਉਂ ਆਵਾਜ ਦਬ ਗਈ... ਹਾਂ।
ਤੀਜਾ ਕੰਮ- ਦੇਖੋ ਕਾਸ਼ੀ ਹੁਣ ਕਰੋੜਾਂ ਦੀ ਤਾਦਾਦ ਵਿੱਚ ਲੋਕ ਆਉਂਦੇ ਹਨ, ਗਾਈਡ ਦੀ ਬਹੁਤ ਜ਼ਰੂਰਤ ਹੁੰਦੀ ਹੈ, ਲੋਕ ਚਾਹੁੰਦੇ ਹਨ ਕਿ ਭਈ ਸਾਨੂੰ ਕਈ ਸਮਝਾਏ, ਦੱਸੇ। ਬੜੀ ਮਿਹਨਤ ਕਰਕੇ ਜੋ ਯਾਤਰੀ ਆਉਂਦਾ ਹੈ ਉਸ ‘ਤੇ ਕਾਸ਼ੀ ਛਾ ਜਾਏ, ਉਸ ਦੇ ਦਿਲ, ਦਿਮਾਗ ਤੋਂ ਕਾਸ਼ੀ ਨਾ ਨਿਕਲੇ। ਇਸ ਦੇ ਲਈ ਇੱਕ ਵਧੀਆ ਗਾਈਡ ਦੀ ਜ਼ਰੂਰਤ ਪੈਂਦੀ ਹੈ। ਅਤੇ ਇਸ ਲਈ ਮੈਂ ਕਿਹਾ ਹੈ ਕਿ ਉੱਤਮ ਤੋਂ ਉੱਤਮ ਗਾਈਡ ਦਾ ਕੰਪਟੀਸ਼ਨ ਹੋਵੇ, ਸਭ ਲੋਕ ਆਉਣ ਗਾਈਡ ਬਣ ਕੇ ਆਪਣਾ ਪਰਫਾਰਮ ਕਰਨ ਅਤੇ ਉਸ ਵਿੱਚੋਂ ਜੋ ਬੈਸਟ ਗਾਈਡ ਹੋਣਗੇ, ਉਨ੍ਹਾਂ ਨੂੰ ਇਨਾਮ ਦਿੱਤਾ ਜਾਏ, ਉਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਜਾਏ। ਭਵਿੱਖ ਵਿੱਚ ਉਹ ਗਾਈਡ ਦੇ ਰੂਪ ਵਿੱਚ ਰੋਜ਼ੀ-ਰੋਟੀ ਵੀ ਕਮਾ ਸਕਦਾ ਹੈ, ਇੱਕ ਨਵਾਂ ਖੇਤਰ ਵਿਕਸਿਤ ਹੋਵੇਗਾ, ਤਾਂ ਕਰਾਂਗੇ? ਤੁਸੀਂ ਤਾਂ ਮਨਾ ਹੀ ਨਹੀਂ ਕਰ ਰਹੇ ਹੋ ਯਾਰ, ਤਾਂ ਪਰੀਖਿਆ-ਵਰੀਖਿਆ ਦੇਣੀ ਹੈ ਕਿ ਨਹੀਂ ਦੇਣੀ ਹੈ.. ਹੇ ਫਿਰ ਤੁਹਾਡੇ ਟੀਚਰ ਲੋਕ ਕਹਿਣਗੇ ਕਿ ਐੱਮਪੀ ਅਜਿਹਾ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਬਜਾਏ ਹੋਰ ਹੀ ਕੰਮ ਕਰਵਾਉਂਦਾ ਹੈ। ਦੇਖੋ ਸਾਡੇ ਅੰਦਰ ਜਿੰਨੀ ਸਕਿੱਲ ਡਿਵੈਲਪ ਹੋ ਸਕਦੀ ਹੈ, ਇਹ ਹੋਣੀ ਚਾਹੀਦੀ ਹੈ। ਪ੍ਰਤਿਭਾ ਨੂੰ ਵਿਕਸਿਤ ਹੋਣ ਦੇ ਲਈ ਹਰ ਅਵਸਰ ਦੇਣੀ ਚਾਹੀਦਾ ਹੈ ਜੀ। ਪ੍ਰਮਾਤਮਾ ਨੇ ਹਰ ਇੱਕ ਨੂੰ ਹਰ ਪ੍ਰਕਾਰ ਦੀ ਸ਼ਕਤੀ ਦਿੱਤੀ ਹੈ, ਕੁਝ ਲੋਕ ਉਸ ਨੂੰ ਸੰਵਾਰਦੇ ਹਨ, ਕੁਝ ਲੋਕ ਉਸ ਨੂੰ ਠੰਡੇ ਬਕਸੇ ਵਿੱਚ ਪਾ ਕੇ ਪਈ ਰਹਿਣ ਦਿੰਦੇ ਹਨ।
ਕਾਸ਼ੀ ਤਾਂ ਸੰਵਰਨ ਵਾਲਾ ਹੈ, ਬ੍ਰਿਜ ਵੀ ਬਣਨਗੇ, ਰੋਡ ਵੀ ਬਣਨਗੇ, ਭਵਨ ਵੀ ਬਣਨਗੇ, ਲੇਕਿਨ ਮੈਂ ਤਾਂ ਇੱਥੇ ਦੇ ਜਨ-ਜਨ ਨੂੰ ਸੰਵਰਨਾ ਹੈ, ਹਰ ਮਨ ਨੂੰ ਸੰਵਾਰਨਾ ਹੈ ਅਤੇ ਇੱਕ ਸੇਵਕ ਬਣ ਕੇ ਸੰਵਾਰਨਾ ਹੈ, ਇੱਕ ਸਾਥੀ ਬਣ ਕੇ ਸੰਵਾਰਨਾ ਹੈ, ਉਂਗਲੀ ਫੜ ਕੇ ਚਲਦੇ-ਚਲਦੇ ਪਹੁੰਚਣਾ ਹੈ, ਟੀਚੇ ਨੂੰ ਪਾਉਣਾ ਹੈ। ਅਤੇ ਇਸ ਲਈ ਮੈਂ ਆਪ ਸਾਰੇ ਜੇਤੂਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਵੈਸੇ ਮੈਂ ਪ੍ਰੋਗਰਾਮ ਵਿੱਚ ਲੇਟ ਚਲ ਰਿਹਾ ਹਾਂ, ਲੇਕਿਨ ਇਹ ਪ੍ਰੋਗਰਾਮ ਅਜਿਹਾ ਹੈ ਕਿ ਮੇਰਾ ਮਨ ਕਰ ਜਾਂਦਾ ਹੈ ਜ਼ਰਾ ਜ਼ਿਆਦਾ ਸਮਾਂ ਤੁਸੀਂ ਲੋਕਾਂ ਦੇ ਦਰਮਿਆਨ ਬਿਤਾਵਾਂ। ਮੈਂ ਦੇਖਿਆ ਹੈ ਬਹੁਤ ਲੋਕਾਂ ਦੀ ਇੱਛਾ ਰਹਿੰਦੀ ਹੈ ਮੇਰੇ ਨਾਲ ਫੋਟੋ ਨਿਕਾਲਣ ਦੀ, ਲੇਕਿਨ ਮੇਰੀ ਇੱਛਾ ਹੈ ਤੁਹਾਡੇ ਨਾਲ ਫੋਟੋ ਨਿਕਾਲਣ ਦੀ। ਤਾਂ ਤੁਸੀਂ ਮੇਰੀ ਮਦਦ ਕਰੋਗੇ? ...ਦੇਖੋ ਮਦਦ ਤਦ ਹੋਵੇਗੀ ਮੈਂ ਜੋ ਕਹਾਂਗਾ ਉਸ ਦਾ ਪਾਲਣ ਕਰੋਗੇ ਤਾਂ। ਮੈਂ ਜਦੋਂ ਤੱਕ ਇੱਥੇ ਤੋਂ ਜਾਂਦਾ ਨਹੀਂ ਹਾਂ, ਕਿਸੀ ਨੂੰ ਖੜ੍ਹਾ ਨਹੀਂ ਹੋਣਾ ਹੈ... ਠੀਕ ਹੈ। ਮੈਂ ਇੱਥੇ ਤੋਂ ਪਿੱਛੇ ਆਵਾਂਗਾ ਅਤੇ ਹਰ ਇੱਕ ਬਲਾਕ ਵਿੱਚ ਜਾ ਕੇ ਖੜ੍ਹਾ ਰਹਾਂਗਾ ਅਤੇ ਕੈਮਰੇ ਵਾਲੇ ਸਾਰੇ ਮੰਚ ‘ਤੇ ਆ ਜਾਣਗੇ, ਉਹ ਇੱਥੇ ਤੋਂ ਫੋਟੋ ਨਿਕਾਲਣਗੇ... ਠੀਕ ਹੈ। ਲੇਕਿਨ ਇਹ ਫੋਟੋ ਤਾਂ ਮੈਂ ਆਪਣੇ ਨਾਲ ਲੈ ਜਾਵਾਂਗਾ, ਤੁਹਾਡਾ ਕੀ ਹੋਵੇਗਾ... ਕੀ ਹੋਵੇਗਾ ਤੁਹਾਡਾ? ਇਸ ਦਾ ਉਪਾਅ ਹੈ, ਤੁਹਾਨੂੰ ਦੱਸਾਂਗੇ। ਤੁਸੀਂ ਨਮੋ ਐਪ ‘ਤੇ ਜਾਓਗੇ ਆਪਣੇ ਮੋਬਾਈਲ ‘ਤੇ ਨਮੋ ਐਪ ਡਾਊਨਲੋਡ ਕਰੋ, ਉਸ ਵਿੱਚ ਇੱਕ ਫੋਟੋ ਦਾ ਵਿਭਾਗ ਹੈ, ਆਪਣੀ ਸੈਲਫੀ ਲੈ ਕੇ ਉਸ ਵਿੱਚ ਪਾ ਦਿਓ, ਖੁਦ ਦੀ ਅਤੇ ਇੱਕ ਬਟਨ ਦਬਾਓਗੇ ਤਾਂ ਮੇਰੇ ਨਾਲ ਕੀਤੇ ‘ਤੇ ਵੀ ਜਿੰਨੀਆਂ ਵੀ ਫੋਟੋਆਂ ਤੁਹਾਡੀਆਂ ਨਿਕਲੀਆਂ ਹਨ, ਸਭ ਤੁਹਾਡੇ ਕੋਲ AI ਦੇ ਦੁਆਰਾ ਆ ਜਾਣਗੀਆਂ। ਤਾਂ ਸਾਡੇ ਕਾਸ਼ੀ ਵਿੱਚ ਸੰਸਕ੍ਰਿਤ ਵੀ ਹੋਵੇਗੀ ਅਤੇ ਸਾਇੰਸ ਵੀ ਹੋਵੇਗੀ। ਤਾਂ ਤੁਸੀਂ ਪੱਕਾ ਮੇਰੀ ਮਦਦ ਕਰੋਗੇ ਨਾ.. ਬੈਠੇ ਰਹੋਗੇ ਨਾ? ਕਿਸੀ ਨੇ ਖੜ੍ਹਾ ਨਹੀਂ ਹੋਣਾ ਹੈ, ਬੈਠੇ-ਬੈਠੇ ਹੀ ਆਪਣੀ ਗਰਦਨ ਉੱਚੀ ਕਰ ਸਕਦੇ ਹੋ ਤਾਕਿ ਸਭ ਦੀ ਫੋਟੋ ਆਵੇਗੀ। ਅਤੇ ਫੋਟੋ ਮੇਰੇ ਕੋਲ ਅਜਿਹੇ ਕੈਮਰੇ ਹਨ ਜੋ ਮੁਸਕਾਉਂਦਾ ਹੈ ਉਸੇ ਦੀ ਫੋਟੋ ਨਿਕਲਦੀ ਹੈ।
ਹਰ ਹਰ ਮਹਾਦੇਵ!
ਤਾਂ ਮੈਂ ਹੇਠਾਂ ਆ ਰਿਹਾ ਹਾਂ, ਇਹ ਲੋਕ ਇੱਥੇ ਹੀ ਬੈਠਣਗੇ, ਤੁਸੀਂ ਲੋਕ ਉੱਥੇ ਹੀ ਬੈਠੋਗੇ। ਕੈਮਰੇ ਵਾਲਾ ਉੱਪਰ ਆ ਜਾਏ ਬਸ।