ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵੇਂ ਭਰਤੀ ਹੋਏ ਲਗਭਗ 71,000 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ
"ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ"
“ਅੱਜ ਦਾ ਨਿਊ ਇੰਡੀਆ ਉਨ੍ਹਾਂ ਨੀਤੀਆਂ ਅਤੇ ਰਣਨੀਤੀਆਂ ਨਾਲ ਅੱਗੇ ਵਧ ਰਿਹਾ ਹੈ, ਜਿਨ੍ਹਾਂ ਨੇ ਨਵੀਆਂ ਸੰਭਾਵਨਾਵਾਂ ਲਈ ਦਰਵਾਜ਼ੇ ਖੋਲ੍ਹੇ ਹਨ”
"2014 ਤੋਂ ਬਾਅਦ ਭਾਰਤ ਨੇ ਪਹਿਲੇ ਸਮਿਆਂ ਦੇ ਪ੍ਰਤੀਕਿਰਿਆਤਮਕ ਰੁਖ ਦੇ ਉਲਟ ਇੱਕ ਕਿਰਿਆਸ਼ੀਲ ਪਹੁੰਚ ਅਪਣਾਈ ਹੈ"
"21ਵੀਂ ਸਦੀ ਦੇ ਤੀਜੇ ਦਹਾਕੇ ਭਾਰਤ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਜਿਹੇ ਮੌਕੇ ਮਿਲ ਰਹੇ ਹਨ ਜੋ ਪਹਿਲਾਂ ਕਲਪਣਾਯੋਗ ਨਹੀਂ ਸਨ"
"ਆਤਮਨਿਰਭਰ ਭਾਰਤ ਅਭਿਯਾਨ ਦੀ ਸੋਚ ਅਤੇ ਪਹੁੰਚ ਸਵਦੇਸ਼ੀ ਅਤੇ 'ਲੋਕਲ ਲਈ ਵੋਕਲ' ਨੂੰ ਅਪਣਾਉਣ ਤੋਂ ਪਰ੍ਹੇ ਹੈ। ਆਤਮਨਿਰਭਰ ਭਾਰਤ ਅਭਿਯਾਨ ਪਿੰਡਾਂ ਤੋਂ ਸ਼ਹਿਰਾਂ ਤੱਕ ਰੋਜ਼ਗਾਰ ਦੇ ਕਰੋੜਾਂ ਮੌਕੇ ਪੈਦਾ ਕਰਨ ਵਾਲਾ ਇੱਕ 'ਅਭਿਯਾਨ' ਹੈ"
"ਜਦੋਂ ਸੜਕਾਂ ਪਿੰਡਾਂ ਤੱਕ ਪਹੁੰਚਦੀਆਂ ਹਨ, ਤਾਂ ਇਹ ਪੂਰੇ ਈਕੋਸਿਸਟਮ ਵਿੱਚ ਤੇਜ਼ੀ ਨਾਲ ਰੋਜ਼ਗਾਰ ਪੈਦਾ ਹੁੰਦਾ ਹੈ"
"ਸਰਕਾਰੀ ਕਰਮਚਾਰੀ ਹੋਣ ਦੇ ਨਾਤੇ, ਤੁਹਾਨੂੰ ਉਹ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ ਜੋ ਤੁਸੀਂ ਇੱਕ ਆਮ ਨਾਗਰਿਕ ਵਜੋਂ ਮਹਿਸੂਸ ਕਰਦੇ ਸੀ"

ਨਮਸਕਾਰ!

ਸਾਥੀਓ,

ਅੱਜ ਵਿਸਾਖੀ ਦਾ ਪਾਵਨ ਪਰਵ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ। ਖੁਸ਼ੀ ਭਰੇ ਇਸ ਤਿਉਹਾਰ ਵਿੱਚ, ਅੱਜ 70 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਮਿਲੀ ਹੈ। ਤੁਹਾਨੂੰ ਸਾਰੇ ਨੌਜਵਾਨਾਂ ਨੂੰ, ਆਪ ਦੇ ਪਰਿਵਾਰਜਨਾਂ ਨੂੰ ਬਹੁਤ-ਬਹੁਤ ਵਧਾਈਆਂ, ਆਪ ਦੇ ਉੱਜਵਲ ਭਵਿੱਖ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ।

ਸਾਥੀਓ,

ਵਿਕਸਿਤ ਭਾਰਤ ਦੀ ਸੰਕਲਪ ਸਿੱਧੀ ਦੇ ਲਈ ਸਾਡੀ ਸਰਕਾਰ, ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਨੂੰ ਸਹੀ ਅਵਸਰ ਦੇਣ ਲਈ ਪ੍ਰਤੀਬੱਧ ਹੈ। ਕੇਂਦਰ ਸਰਕਾਰ ਦੇ ਨਾਲ ਹੀ ਗੁਜਰਾਤ ਤੋਂ ਲੈ ਕੇ ਅਸਾਮ ਤੱਕ, ਉੱਤਰ ਪ੍ਰਦੇਸ਼ ਤੋਂ ਲੈ ਕੇ ਮਹਾਰਾਸ਼ਟਰ ਤੱਕ NDA ਅਤੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਸਰਕਾਰੀ ਨੌਕਰੀ ਦੇਣ ਦੀ ਪ੍ਰਕ੍ਰਿਆ ਤੇਜ਼ ਗਤੀ ਨਾਲ ਚੱਲ ਰਹੀ ਹੈ। ਕੱਲ੍ਹ ਹੀ, ਮੱਧ ਪ੍ਰਦੇਸ਼ ਵਿੱਚ 22 ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਹ ਰਾਸ਼ਟਰੀ ਰੋਜ਼ਗਾਰ ਮੇਲਾ ਵੀ ਨੌਜਵਾਨਾਂ ਪ੍ਰਤੀ ਸਾਡੇ ਕਮਿਟਮੈਂਟ ਦਾ ਪ੍ਰਮਾਣ ਹੈ।

 

ਸਾਥੀਓ,

ਅੱਜ ਭਾਰਤ, ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਵਾਲੀ ਅਰਥਵਿਵਸਥਾ ਹੈ। ਪੂਰੀ ਦੁਨੀਆ ਕੋਵਿਡ ਤੋਂ ਬਾਅਦ ਮੰਦੀ ਨਾਲ ਜੂਝ ਰਹੀ ਹੈ, ਜ਼ਿਆਦਾਤਰ ਦੇਸ਼ਾਂ ਦੀ ਅਰਥਵਿਵਸਥਾ ਲਗਾਤਾਰ ਡਿੱਗਦੀ ਚਲੀ ਜਾ ਰਹੀ ਹੈ। ਲੇਕਿਨ ਇਨ੍ਹਾਂ ਸਭ ਦੇ ਦਰਮਿਆਨ ਭਾਰਤ ਨੂੰ ਦੁਨੀਆ ਇੱਕ 'bright spot'  ਦੇ ਤੌਰ ‘ਤੇ ਦੇਖ ਰਹੀ ਹੈ। ਅੱਜ ਦਾ ਨਵਾਂ ਭਾਰਤ, ਹੁਣ ਜਿਸ ਨਵੀਂ ਨੀਤੀ ਅਤੇ ਰਣਨੀਤੀ ‘ਤੇ ਚੱਲ ਰਿਹਾ ਹੈ, ਉਸ ਨੇ ਦੇਸ਼ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਨਵੇਂ ਅਵਸਰਾਂ ਦੇ ਦੁਆਰ ਖੋਲ੍ਹ ਦਿੱਤੇ ਹਨ। ਇੱਕ ਸਮਾਂ ਸੀ ਜਦੋਂ ਭਾਰਤ ਟੈਕਨੋਲੋਜੀ ਹੋਵੇ ਜਾਂ ਇਨਫ੍ਰਾਸਟ੍ਰਕਚਰ, ਇੱਕ ਪ੍ਰਕਾਰ ਨਾਲ Reactive ਅਪ੍ਰੋਚ ਦੇ ਨਾਲ ਕੰਮ ਕਰਦਾ ਸੀ, ਬਸ React ਕਰਨਾ। ਸੰਨ 2014 ਤੋਂ ਬਾਅਦ ਤੋਂ ਭਾਰਤ ਨੇ Pro-Active ਅਪ੍ਰੋਚ ਅਪਣਾਈ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ 21ਵੀਂ ਸਦੀ ਦਾ ਇਹ ਤੀਸਰਾ ਦਹਾਕਾ, ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਉਹ ਅਵਸਰ ਪੈਦਾ ਕਰ ਰਿਹਾ ਹੈ, ਜਿਨ੍ਹਾਂ ਦੀ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਅੱਜ ਨੌਜਵਾਨਾਂ ਦੇ ਸਾਹਮਣੇ ਕਈ ਅਜਿਹੇ ਸੈਕਟਰਸ ਖੁੱਲ੍ਹ ਗਏ ਹਨ, ਜੋ 10 ਸਾਲ ਪਹਿਲਾਂ ਤੱਕ ਉਪਲਬਧ ਨਹੀਂ ਸਨ। ਸਾਡੇ ਸਾਹਮਣੇ ਸਟਾਰਟਅੱਪਸ ਦੀ ਉਦਾਹਰਣ ਹੈ। ਸਟਾਰਟਅੱਪਸ ਨੂੰ ਲੈ ਕੇ ਅੱਜ ਭਾਰਤ ਦੇ ਨੌਜਵਾਨਾਂ ਵਿੱਚ ਜਬਰਦਸਤ ਉਤਸਾਹ ਹੈ। ਇੱਕ ਰਿਪੋਰਟ ਮੁਤਾਬਿਕ ਸਟਾਰਟਅੱਪਸ ਨੇ 40 ਲੱਖ ਤੋਂ ਜ਼ਿਆਦਾ direct ਅਤੇ indirect jobs ਤਿਆਰ ਕੀਤੀਆਂ ਹਨ। ਇਸੇ ਤਰ੍ਹਾਂ ਡ੍ਰੋਨ ਇੰਡਸਟਰੀ ਹੈ। ਅੱਜ Agriculture ਹੋਵੇ ਜਾਂ Defence ਸੈਕਟਰ, ਇਨਫ੍ਰਾਸਟ੍ਰਕਚਰ ਨਾਲ ਜੁੜੇ ਸਰਵੇ ਹੋਣ ਜਾਂ ਫਿਰ ਸਵਾਮਿਤਵ ਯੋਜਨਾ, ਡ੍ਰੋਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਬਹੁਤ ਸਾਰੇ ਯੁਵਾ Drone Manufacturing, Drone Flying ਨਾਲ ਜੁੜ ਰਹੇ ਹਨ। ਆਪ ਨੇ ਇਹ ਵੀ ਦੇਖਿਆ ਹੈ ਕਿ ਬੀਤ੍ਹੇ 8-9 ਵਰ੍ਹਿਆਂ ਵਿੱਚ ਕੈਸੇ ਦੇਸ਼ ਦੇ ਸਪੋਰਟਸ ਸੈਕਟਰ ਦਾ ਕਾਇਆਕਲਪ ਹੋ ਗਿਆ ਹੈ। ਅੱਜ ਦੇਸ਼ ਭਰ ਵਿੱਚ ਨਵੇਂ ਸਟੇਡੀਅਮ ਤਿਆਰ ਹੋ ਰਹੇ ਹਨ, ਨਵੀਂ ਅਕਾਦਮੀ ਤਿਆਰ ਹੋ ਰਹੀ ਹੈ। ਇਨ੍ਹਾਂ ਵਿੱਚ ਕੋਚ, ਟੈਕਨੀਸ਼ੀਅਨ, ਸਪੋਰਟ ਸਟਾਫ ਦੀ ਜ਼ਰੂਰਤ ਪੈ ਰਹੀ ਹੈ। ਦੇਸ਼ ਵਿੱਚ ਸਪੋਰਟਸ ਦਾ ਬਜਟ ਦੁੱਗਣਾ ਹੋਣ ਨਾਲ ਵੀ ਨੌਜਵਾਨਾਂ ਲਈ ਨਵੇਂ ਮੌਕੇ ਬਣ ਰਹੇ ਹਨ।

 

ਸਾਥੀਓ,

ਆਤਮਨਿਰਭਰ ਭਾਰਤ ਅਭਿਯਾਨ ਦੀ ਸੋਚ ਅਤੇ ਅਪ੍ਰੋਚ ਸਿਰਫ਼ ਸਵਦੇਸ਼ੀ ਅਪਣਾਉਣ ਅਤੇ Vocal for Local ਤੋਂ ਕਿਤੇ ਜ਼ਿਆਦਾ ਹੈ। ਇਹ ਸੀਮਿਤ ਦਾਇਰੇ ਵਾਲਾ ਮਾਮਲਾ ਨਹੀਂ ਹੈ। ਆਤਮਨਿਰਭਰ ਭਾਰਤ ਅਭਿਯਾਨ, ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ ਭਾਰਤ ਵਿੱਚ ਰੋਜ਼ਗਾਰ ਦੇ ਕਰੋੜਾਂ ਨਵੇਂ ਅਵਸਰ ਪੈਦਾ ਕਰਨ ਵਾਲਾ ਅਭਿਯਾਨ ਹੈ। ਅੱਜ ਆਧੁਨਿਕ ਸੈਟੇਲਾਈਟਸ ਤੋਂ ਲੈ ਕੇ Semi High Speed Train ਤੱਕ ਭਾਰਤ ਵਿੱਚ ਹੀ ਤਿਆਰ ਹੋ ਰਹੀ ਹੈ। ਬੀਤੇ 8-9 ਵਰ੍ਹਿਆਂ ਵਿੱਚ ਦੇਸ਼ ਵਿੱਚ 30 ਹਜ਼ਾਰ ਤੋਂ ਜ਼ਿਆਦਾ ਨਵੇਂ ਅਤੇ ਸੁਰੱਖਿਅਤ LHB Coaches ਬਣਾਏ ਗਏ ਹਨ। ਇਨ੍ਹਾਂ ਦੇ ਨਿਰਮਾਣ ਵਿੱਚ ਜੋ ਹਜ਼ਾਰਾਂ ਟਨ ਸਟੀਲ ਲਗਿਆ ਹੈ, ਅਲੱਗ-ਅਲੱਗ Products ਲੱਗੇ ਹਨ, ਉਨ੍ਹਾਂ ਨੇ ਪੂਰੀ ਸਪਲਾਈ ਚੇਨ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਾਏ ਹਨ। ਮੈਂ ਆਪ ਨੂੰ ਭਾਰਤ ਦੀ Toy Industry ਦੀ ਵੀ ਉਦਾਹਰਣ ਦੇਵਾਂਗਾ। ਹੁਣੇ ਜਿਤੇਂਦਰ ਸਿੰਘ ਜੀ ਨੇ ਉਸ ਦਾ ਉੱਲੇਖ ਵੀ ਕੀਤਾ। ਦਹਾਕਿਆਂ ਤੱਕ, ਭਾਰਤ ਦੇ ਬੱਚੇ ਵਿਦੇਸ਼ਾਂ ਤੋਂ import ਕੀਤੇ ਗਏ ਖਿਡੌਣਿਆਂ ਨਾਲ ਹੀ ਖੇਡਦੇ ਰਹੇ। ਨਾ ਤਾਂ ਉਨ੍ਹਾਂ ਦੀ ਕੁਆਲਿਟੀ ਬਿਹਤਰ ਸੀ, ਨਾ ਹੀ ਉਹ ਭਾਰਤੀ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਸਨ। ਲੇਕਿਨ ਕਦੇ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਅਸੀਂ ਆਯਾਤ ਹੋਣ ਵਾਲੇ ਖਿਡੌਣਿਆਂ ਦੇ ਲਈ quality parameter ਤੈਅ ਕੀਤੇ ਅਤੇ ਆਪਣੀ ਸਵਦੇਸ਼ੀ ਇੰਡਸਟਰੀ ਨੂੰ ਹੁਲਾਰਾ ਦੇਣਾ ਸ਼ੁਰੂ ਕੀਤਾ। 3-4 ਵਰ੍ਹਿਆਂ ਵਿੱਚ ਹੀ toy industry ਦਾ ਕਾਇਆਕਲਪ ਹੋ ਗਿਆ, ਅਤੇ ਇਸ ਨਾਲ ਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਤਿਆਰ ਹੋਏ। ਸਾਡੇ ਦੇਸ਼ ਵਿੱਚ ਦਹਾਕਿਆਂ ਤੱਕ, ਇਹ ਅਪ੍ਰੋਚ ਵੀ ਹਾਵੀ ਰਹੀ ਕਿ defence equipment ਸਿਰਫ਼ ਆਯਾਤ ਕੀਤੇ ਜਾ ਸਕਦੇ ਹਨ, ਬਾਹਰ ਤੋਂ ਹੀ ਆ ਸਕਦੇ ਹਨ। ਅਸੀਂ ਆਪਣੇ ਦੇਸ਼ ਦੇ manufacturers ‘ਤੇ ਹੀ ਉਤਨਾ ਭਰੋਸਾ ਨਹੀਂ ਕਰਦੇ ਸੀ। ਸਾਡੀ ਸਰਕਾਰ ਨੇ ਇਸ ਅਪ੍ਰੋਚ ਨੂੰ ਵੀ ਬਦਲ ਦਿੱਤਾ। ਸਾਡੀਆਂ ਸੈਨਾਵਾਂ ਨੇ 300 ਤੋਂ ਜ਼ਿਆਦਾ ਐਸੇ ਸਾਜੋ-ਸਮਾਨ ਅਤੇ ਹਥਿਆਰਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਹੁਣ ਭਾਰਤ ਵਿੱਚ ਹੀ ਬਣਾਏ ਜਾਣਗੇ, ਭਾਰਤੀ ਇੰਡਸਟਰੀ ਤੋਂ ਹੀ ਖਰੀਦੇ ਜਾਣਗੇ। ਅੱਜ ਭਾਰਤ 15 ਹਜ਼ਾਰ ਕਰੋੜ ਦੇ defence equipment ਵਿਦੇਸ਼ਾਂ ਵਿੱਚ ਨਿਰਯਾਤ ਕਰਦਾ ਹੈ। ਇਸ ਨਾਲ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਤਿਆਰ ਹੋਏ ਹਨ।

ਸਾਥੀਓ,

ਆਪ ਨੂੰ ਇੱਕ ਹੋਰ ਬਾਤ ਕਦੇ ਵੀ ਭੁੱਲਣੀ ਚਾਹੀਦੀ। ਜਦੋਂ ਦੇਸ਼ ਨੇ 2014 ਵਿੱਚ ਸਾਨੂੰ ਸੇਵਾ ਦਾ ਅਵਸਰ ਦਿੱਤਾ, ਤਦ ਭਾਰਤ ਵਿੱਚ ਵਿਕਣ ਵਾਲੇ ਜ਼ਿਆਦਾਤਰ ਮੋਬਾਈਲ ਫੋਨ ਆਯਾਤ ਕੀਤੇ ਜਾਂਦੇ ਸਨ। ਅਸੀਂ local production ਵਧਾਉਣ ਦੇ ਲਈ incentives ਦਿੱਤੇ। ਅਗਰ ਅੱਜ ਵੀ 2014 ਤੋਂ ਪਹਿਲਾਂ ਵਾਲੀ ਸਥਿਤੀ ਹੁੰਦੀ ਤਾਂ foreign exchange ‘ਤੇ ਸਾਡੇ ਲੱਖਾਂ ਕਰੋੜ ਰੁਪਏ ਖਰਚ ਹੋ ਗਏ ਹੁੰਦੇ। ਲੇਕਿਨ, ਅੱਜ ਅਸੀਂ ਨਾ ਸਿਰਫ਼ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਾਂ ਬਲਕਿ ਮੋਬਾਈਲ ਫੋਨ ਦਾ ਨਿਰਯਾਤ ਵੀ ਕਰ ਰਹੇ ਹਾਂ। ਦੁਨੀਆ ਦੇ ਦੇਸ਼ਾਂ ਵਿੱਚ ਪਹੁੰਚਾ ਰਹੇ ਹਾਂ। ਇਸ ਨਾਲ ਵੀ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣੇ ਹਨ। 

 

ਸਾਥੀਓ,

Employment Generation ਦਾ ਇੱਕ ਹੋਰ ਪੱਖ ਹੈ ਅਤੇ ਉਹ Infrastructure Projects ਵਿੱਚ ਸਰਕਾਰ ਦੁਆਰਾ ਕੀਤਾ ਗਿਆ Investment. ਸਾਡੀ ਸਰਕਾਰ infrastructure projects ਵਿੱਚ ਤੇਜ਼ ਰਫ਼ਤਾਰ ਦੇ ਲਈ ਜਾਣੀ ਜਾਂਦੀ ਹੈ। ਜਦ ਸਰਕਾਰ capital expenditure ’ਤੇ ਖਰਚ ਕਰਦੀ ਹੈ, ਤਾਂ ਬੜੇ ਪੈਮਾਨੇ ’ਤੇ ਇੰਫ੍ਰਾਸਟ੍ਰਕਚਰ ਵਰਗੇ ਰੋਡ, ਰੇਲਵੇ, ਪੋਰਟ ਅਤੇ ਨਵੀਆਂ ਇਮਾਰਤਾਂ ਬਹੁਤ ਪ੍ਰਕਾਰ ਦੀਆਂ ਚੀਜ਼ਾਂ ਤਿਆਰ ਹੋ ਜਾਂਦੀਆਂ ਹਨ। ਇੰਫ੍ਰਾਸਟ੍ਰਕਚਰ ਨਿਰਮਾਣ ਵਿੱਚ ਇੰਜੀਨੀਅਰ, ਟੈਕਨੀਸ਼ੀਅਨ , ਅਕਾਉਟੈਂਟ, ਮਜ਼ਦੂਰ, ਹਰ ਪ੍ਰਕਾਰ ਦੇ, ਉਸ ਵਿੱਚ ਤਰ੍ਹਾਂ-ਤਰ੍ਹਾਂ ਦੇ equipment, ਸਟੀਲ, ਸੀਮਿੰਟ, ਅਜਿਹੀਆਂ ਭਾਂਤੀ-ਭਾਂਤੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਸਾਡੀ ਸਰਕਾਰ ਦੇ ਦੌਰਾਨ, ਪਿਛਲੇ 8-9 ਵਰ੍ਹਿਆਂ ਵਿੱਚ Capital expenditure ਵਿੱਚ 4 ਗੁਣਾ ਵਾਧਾ ਹੋਇਆ ਹੈ। ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਅਤੇ ਲੋਕਾਂ ਦੀ ਆਮਦਨ, ਦੋਵਾਂ ਵਿੱਚ ਵਾਧਾ ਹੋਇਆ ਹੈ। ਮੈਂ ਤੁਹਾਨੂੰ ਭਾਰਤੀ ਰੇਲਵੇ ਦੀ ਉਦਾਹਰਣ ਦਿੰਦਾ ਹਾਂ।

2014 ਤੋਂ ਪਹਿਲਾਂ 7 ਦਹਾਕਿਆਂ ਵਿੱਚ 20 ਹਜ਼ਾਰ ਕਿਲੋਮੀਟਰ ਦੇ ਆਸਪਾਸ ਰੇਲਵੇ ਲਾਈਨਾਂ ਦਾ electrification ਹੋਇਆ ਸੀ। ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਕਰੀਬ-ਕਰੀਬ 40 ਹਜ਼ਾਰ ਕਿਲੋਮੀਟਰ ਰੇਲਵੇ ਲਾਈਨਾਂ electrification ਪੂਰਾ ਕੀਤਾ ਹੈ। 2014 ਤੋਂ ਪਹਿਲਾਂ, ਇੱਕ ਮਹੀਨੇ ਵਿੱਚ ਸਿਰਫ਼ 600 ਮੀਟਰ ਨਵੀਂ ਮੈਟ੍ਰੋ ਲਾਈਨ ਬਣਾਈ ਜਾਂਦੀ ਸੀ, 600 ਮੀਟਰ। ਅੱਜ ਅਸੀਂ ਹਰ ਮਹੀਨੇ ਲਗਭਗ 6 ਕਿਲੋਮੀਟਰ ਦੀ ਨਵੀਂ ਮੈਟ੍ਰੋ ਲਾਈਨ ਬਣਾ ਰਹੇ ਹਾਂ। ਤਦ ਹਿਸਾਬ ਮੀਟਰ ਵਿੱਚ ਹੁੰਦਾ ਸੀ, ਅੱਜ ਹਿਸਾਬ ਕਿਲੋਮੀਟਰ ਵਿੱਚ ਹੋ ਰਿਹਾ ਹੈ। 2014 ਵਿੱਚ ਦੇਸ਼ ਵਿੱਚ 70 ਤੋਂ ਵੀ ਘੱਟ ਜ਼ਿਲ੍ਹਿਆਂ ਵਿੱਚ, 70 ਤੋਂ ਵੀ ਘੱਟ, 70 ਤੋਂ ਵੀ ਘੱਟ ਜ਼ਿਲ੍ਹਿਆਂ ਵਿੱਚ ਗੈਸ ਨੈੱਟਵਰਕ ਦਾ ਵਿਸਤਾਰ ਹੋਇਆ ਸੀ। ਅੱਜ ਇਹ ਸੰਖਿਆ ਵੱਧ ਕੇ 630 ਜ਼ਿਲ੍ਹਿਆਂ ਤੱਕ ਪਹੁੰਚ ਗਈ ਹੈ। ਕਿੱਥੇ 70 ਜ਼ਿਲ੍ਹੇ ਅਤੇ ਕਿੱਥੇ 630 ਜ਼ਿਲ੍ਹੇ। 2014 ਤੱਕ ਗ੍ਰਾਮੀਣ ਇਲਾਕਿਆਂ ਵਿੱਚ ਸੜਕਾਂ ਦੀ ਲੰਬਾਈ ਵੀ 4 ਲੱਖ ਕਿਲੋਮੀਟਰ ਤੋਂ ਘੱਟ ਸੀ। ਅੱਜ ਇਹ ਅੰਕੜਾਂ ਵੀ ਵੱਧ ਕੇ ਸਵਾ 7 ਲੱਖ ਕਿਲੋਮੀਟਰ ਤੋਂ ਜ਼ਿਆਦਾ ਹੋ ਚੁੱਕਿਆ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਪਿੰਡ ਵਿੱਚ ਸੜਕ ਪਹੁੰਚਦੀ ਹੈ ਤਾਂ ਉਸ ਦਾ ਕੀ-ਕੀ ਪ੍ਰਭਾਵ ਹੁੰਦਾ ਹੈ। ਇਸ ਨਾਲ ਪੂਰੇ ਈਕੋਸਿਸਟਮ ਵਿੱਚ ਤੇਜ਼ ਗਤੀ ਨਾਲ ਰੋਜ਼ਗਾਰ ਦੀ ਸਿਰਜਣ ਹੋਣ ਲਗਦੀ ਹੈ।

 

ਸਾਥੀਓ,

ਅਜਿਹਾ ਹੀ ਕੰਮ ਦੇਸ਼ ਦੇ ਏਵੀਏਸ਼ਨ ਸੈਕਟਰ ਵਿੱਚ ਹੋਇਆ ਹੈ। 2014 ਤੱਕ ਦੇਸ਼ ਵਿੱਚ 74 ਏਅਰਪੋਰਟ ਸੀ, ਅੱਜ ਇਨ੍ਹਾਂ ਦੀ ਸੰਖਿਆ 148 ਹੋ ਗਈ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਏਅਰਪੋਰਟ ਆਪਰੇਸ਼ਨਸ ਵਿੱਚ ਕਿਤਨੇ ਜ਼ਿਆਦਾ ਸਟਾਫ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਇਤਨੇ ਨਵੇਂ ਏਅਰਪੋਰਟਸ ਨੇ ਵੀ ਦੇਸ਼ ਵਿੱਚ ਹਜ਼ਾਰਾਂ ਨਵੇਂ ਅਵਸਰ ਤਿਆਰ ਕੀਤੇ ਹਨ। ਅਤੇ ਤੁਸੀਂ ਦੇਖਿਆ ਹੈ ਕਿ ਹਾਲ ਹੀ ਵਿੱਚ ਏਅਰ ਇੰਡੀਆ ਨੇ ਰਿਕਾਰਡ ਸੰਖਿਆ ਵਿੱਚ ਹਵਾਈ ਜਹਾਜ਼ ਖਰੀਦਣ ਦਾ ਆਰਡਰ ਦਿੱਤਾ ਹੈ। ਕਈ ਹੋਰ ਭਾਰਤੀ ਕੰਪਨੀਆਂ ਵੀ ਇਸੇ ਤਿਆਰੀ ਵਿੱਚ ਹਨ। ਯਾਨੀ, ਆਉਣ ਵਾਲੇ ਦਿਨਾਂ ਵਿੱਚ ਇਸ ਸੈਕਟਰ ਵਿੱਚ ਕੈਟਰਿੰਗ ਤੋਂ ਲੈ ਕੇ inflight services ਤੱਕ, maintenance ਤੋਂ ਲੈ ਕੇ on-ground handling  ਤੱਕ ਬੜੀ ਸੰਖਿਆ ਵਿੱਚ ਨਵੇਂ ਅਵਸਰ ਤਿਆਰ ਹੋਣਗੇ। ਅਜਿਹੀ ਹੀ ਪ੍ਰਗਤੀ ਸਾਡੇ ਪੋਰਟ ਸੈਕਟਰ ਵਿੱਚ ਵੀ ਹੋ ਰਹੀ ਹੈ। ਸਮੁੰਦਰੀ ਤਟ ਦਾ ਜੋ ਵਿਕਾਸ ਹੋ ਰਿਹਾ ਹੈ, ਸਾਡੇ ਪੋਰਟਸ ਜੋ develop ਹੋ ਰਹੇ ਹਨ, ਸਾਡੇ ਪੋਰਟਸ ’ਤੇ, ਪਹਿਲੇ ਦੀ ਤੁਲਨਾ ਵਿੱਚ ਕਾਰਗੋ ਹੈਂਡਲਿੰਗ ਦੁਗਣੀ ਹੋ ਚੁੱਕੀ ਹੈ, ਅਤੇ ਇਸ ਵਿੱਚ ਲੱਗਣ ਵਾਲਾ ਸਮਾਂ ਹੁਣ ਅੱਧਾ ਰਹਿ ਗਿਆ ਹੈ। ਇਸ ਬੜੇ ਬਦਲਾਅ ਨੇ ਪੋਰਟ ਸੈਕਟਰ ਵਿੱਚ ਵੀ ਬੜੀ ਤਾਦਾਦ ਵਿੱਚ ਨਵੇਂ ਅਵਸਰ ਤਿਆਰ ਕੀਤੇ ਹਨ।

ਸਾਥੀਓ,

ਦੇਸ਼ ਦਾ ਹੈਲਥ ਸੈਕਟਰ ਵੀ Employment Generation  ਦੀ ਬਿਹਤਰੀਨ ਉਦਾਹਰਣ ਬਣ ਰਹੀ ਹੈ। 2014 ਵਿੱਚ ਭਾਰਤ ਵਿੱਚ 400 ਤੋਂ ਵੀ ਘੱਟ ਮੈਡੀਕਲ ਕਾਲਜ ਸਨ, ਅੱਜ 660 ਮੈਡੀਕਲ ਕਾਲਜ ਹਨ। 2014 ਵਿੱਚ ਅੰਡਰ ਗ੍ਰੈਜੂਏਟ ਮੈਡੀਕਲ ਸੀਟਾਂ ਦੀ ਸੰਖਿਆ ਕਰੀਬ 50 ਹਜ਼ਾਰ ਸੀ, ਅੱਜ 1 ਲੱਖ ਤੋਂ ਜ਼ਿਆਦਾ ਸੀਟਾਂ ਉਪਲਬਧ ਹਨ। ਅੱਜ ਪਹਿਲਾਂ ਦੇ ਮੁਕਾਬਲੇ ਦੁੱਗਣੀ ਸੰਖਿਆ ਵਿੱਚ ਡਾਕਟਰ ਪਰੀਖਿਆ ਪਾਸ ਕਰਕੇ ਤਿਆਰ ਹੋ ਰਹੇ ਹਨ। ਆਯੁਸ਼ਮਾਨ ਭਾਰਤ ਯੋਜਨਾ ਦੇ ਕਾਰਨ ਦੇਸ਼ ਵਿੱਚ ਅਨੇਕਾਂ ਨਵੇਂ ਹਸਪਤਾਲ ਅਤੇ ਕਲੀਨਿਕ ਬਣੇ ਹਨ। ਯਾਨੀ ਇੰਫ੍ਰਾਸਟ੍ਰਕਚਰ ਦਾ ਹਰ ਪ੍ਰੋਜੈਕਟ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਉਸ ਵਿੱਚ ਵਾਧਾ ਸੁਨਿਸ਼ਚਿਤ ਕਰ ਰਿਹਾ ਹੈ।

ਸਾਥੀਓ,

ਗ੍ਰਾਮੀਣ ਅਰਥਵਿਵਸਥਾ ਨੂੰ ਗਤੀ ਦੇਣ ਲਈ ਸਰਕਾਰ ਜੋ  FPO's ਬਣਾ ਰਹੀ ਹੈ, Self Help Groups ਨੂੰ ਲੱਖਾਂ ਕਰੋੜਾਂ ਦੀ ਮਦਦ ਦੇ ਰਹੀ ਹੈ, ਸਟੋਰੇਜ ਕਪੈਸਿਟੀ ਦਾ ਵਿਸਤਾਰ ਕਰ ਰਹੀ ਹੈ, ਉਸ ਨਾਲ ਪਿੰਡ ਦੇ ਨੋਜਵਾਨਾਂ ਦੇ ਲਈ ਆਪਣੇ ਪਿੰਡ ਵਿੱਚ ਹੀ ਰੋਜ਼ਗਾਰ ਦੇ ਅਵਸਰ ਬਣ ਰਹੇ ਹਨ। 2014 ਦੇ ਬਾਅਦ ਤੋਂ ਦੇਸ਼ ਵਿੱਚ 3 ਲੱਖ ਤੋਂ ਜ਼ਿਆਦਾ ਨਵੇਂ ਕੋਮਨ ਸਰਵਿਸ ਸੈਂਟਰਸ ਬਣੇ ਹਨ। 2014 ਦੇ ਬਾਅਦ ਤੋਂ ਦੇਸ਼ ਦੇ ਪਿੰਡਾਂ ਵਿੱਚ 6 ਲੱਖ ਕਿਲੋਮੀਟਰ ਤੋਂ ਜ਼ਿਆਦਾ ਔਪਟੀਕਲ ਫਾਈਬਰ ਵਿਛਾਏ ਗਏ ਹਨ। 2014 ਤੋਂ ਬਾਅਦ ਤੋਂ ਦੇਸ਼ ਵਿੱਚ ਤਿੰਨ ਕਰੋੜ ਤੋਂ ਜ਼ਿਆਦਾ ਘਰ ਗ਼ਰੀਬਾਂ ਨੂੰ ਬਣਾ ਕੇ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਢਾਈ ਕਰੋੜ ਤੋਂ ਜ਼ਿਆਦਾ ਘਰ ਪਿੰਡਾਂ ਵਿੱਚ ਹੀ ਬਣੇ ਹਨ। ਬੀਤੇ ਵਰ੍ਹਿਆਂ ਵਿੱਚ ਪਿੰਡਾਂ ਵਿੱਚ 10 ਕਰੋੜ ਤੋਂ ਜ਼ਿਆਦਾ ਪਖਾਨਿਆਂ, ਡੇਢ ਲੱਖ ਤੋਂ ਜ਼ਿਆਦਾ ਹੈਲਥ ਅਤੇ ਵੈੱਲਨੈੱਸ ਸੈਂਟਰਸ, ਹਜ਼ਾਰਾਂ ਨਵੇਂ ਪੰਚਾਇਤ ਭਵਨ। ਇਨ੍ਹਾਂ ਸਾਰੇ ਨਿਰਮਾਣ ਕਾਰਜਾਂ ਨੇ ਪਿੰਡ ਵਿੱਚ ਲੱਖਾਂ ਨੋਜਵਾਨਾਂ ਨੂੰ ਕੰਮ ਦਿੱਤਾ ਹੈ, ਰੋਜ਼ਗਾਰ ਦਿੱਤਾ ਹੈ। ਅੱਜ ਜਿਸ ਤਰ੍ਹਾਂ Agriculture sector ਵਿੱਚ farm mechanization  ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਨਾਲ ਵੀ ਪਿੰਡ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਬਣ ਰਹੇ ਹਨ।

 ਸਾਥੀਓ,

ਅੱਜ ਭਾਰਤ ਜਿਸ ਤਰ੍ਹਾਂ ਨਾਲ ਆਪਣੇ ਲਘੂ ਉਦਯੋਗਾਂ ਦੀ Hand Holding ਕਰ ਰਿਹਾ ਹੈ,  ਆਪਣੇ ਇੱਥੇ  entrepreneurship ਨੂੰ ਹੁਲਾਰਾ ਦੇ ਰਿਹਾ ਹੈ,  ਇਸ ਨਾਲ ਵੱਡੀ ਸੰਖਿਆ ਵਿੱਚ ਰੋਜ਼ਗਾਰ ਦਾ ਨਿਰਮਾਣ ਸੁਨਿਸ਼ਚਿਤ ਹੋ ਜਾਂਦਾ ਹੈ।  ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ 8 ਸਾਲ ਪੂਰੇ ਕੀਤੇ ਹਨ ।  ਇਨ੍ਹਾਂ 8 ਵਰ੍ਹਿਆਂ ਵਿੱਚ,  ਮੁਦਰਾ ਯੋਜਨਾ ਦੇ ਤਹਿਤ ਬਿਨਾ ਬੈਂਕ ਗਰੰਟੀ 23 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਗਿਆ ਹੈ। ਇਸ ਵਿੱਚੋਂ 70 ਪ੍ਰਤੀਸ਼ਤ ਲੋਨ ਮਹਿਲਾਵਾਂ ਨੂੰ ਮਿਲਿਆ ਹੈ।  ਇਸ ਯੋਜਨਾ ਨੇ 8 ਕਰੋੜ ਨਵੇਂ entrepreneurs ਤਿਆਰ ਕੀਤੇ ਹਨ,  ਯਾਨੀ ਇਹ ਉਹ ਲੋਕ ਹਨ ਜਿਨ੍ਹਾਂ ਨੇ ਮੁਦਰਾ ਯੋਜਨਾ ਦੀ ਮਦਦ ਨਾਲ ਪਹਿਲੀ ਵਾਰ ਆਪਣਾ ਕੋਈ ਕੰਮਕਾਜ ਸ਼ੁਰੂ ਕੀਤਾ ਹੈ। ਮੁਦਰਾ ਯੋਜਨਾ ਦੀ ਸਫ਼ਲਤਾ ਨੇ ਦੇਸ਼  ਦੇ ਕਰੋੜਾਂ ਲੋਕਾਂ ਨੂੰ ਸਵੈ-ਰੋਜ਼ਗਾਰ ਦੇ ਲਈ ਹੌਸਲਾ ਦਿੱਤਾ ਹੈ,  ਨਵੀਂ ਦਿਸ਼ਾ ਦਿਖਾਈ ਹੈ।  ਅਤੇ ਮੈਂ ਸਾਥੀਓ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ।  Grassroot level ‘ਤੇ ਇਕੌਨੋਮੀ ਦੀ ਤਾਕਤ ਵਧਾਉਣ ਵਿੱਚ ਮਾਈਕਰੋ ਫਾਇਨੈਂਸ ਦਾ ਕਿੰਨਾ ਮਹੱਤਵ ਹੁੰਦਾ ਹੈ,  ਮਾਈਕਰੋ ਫਾਇਨੈਂਸ ਕਿੰਨੀ ਵੱਡੀ ਸ਼ਕਤੀ ਬਣ ਕੇ ਉੱਭਰਦਾ ਹੈ,  ਇਹ ਅਸੀਂ ਇਨ੍ਹਾਂ 8-9 ਸਾਲ ਵਿੱਚ ਦੇਖਿਆ ਹੈ। ਵੱਡੇ - ਵੱਡੇ ਵੀ ਆਪਣੇ ਆਪ ਨੂੰ ਮਹਾਰਥੀ ਮੰਨਣ ਵਾਲੇ,  ਵੱਡੇ-ਵੱਡੇ ਅਰਥਸ਼ਾਸਤਰੀ ਦੇ ਪੰਡਿਤ ਮੰਨਣ ਵਾਲੇ ਅਤੇ ਵੱਡੇ-ਵੱਡੇ ਮਾਲਿਕ ਤੁਲਾਓਂ ਨੂੰ ਫੋਨ ‘ਤੇ ਕਰ-ਕਰ ਕੇ ਲੋਨ ਦੇਣ ਵਾਲੇ ਦੀ ਆਦਤ ਵਾਲੇ ਲੋਕ ਪਹਿਲਾਂ ਕਦੇ ਵੀ ਮਾਈਕਰੋ ਫਾਇਨੈਂਸ ਦੀ ਤਾਕਤ ਨੂੰ ਨਹੀਂ ਸਮਝ ਪਾਏ। ਅੱਜ ਵੀ, ਅੱਜ ਵੀ ਇਹ ਲੋਕ ਮਾਈਕਰੋ ਫਾਇਨੈਂਸ ਦਾ ਮਜ਼ਾਕ ਉੱਡਾ ਰਹੇ ਹਨ।  ਇਨ੍ਹਾਂ ਨੂੰ ਦੇਸ਼ ਦੇ ਇੱਕੋ ਜਿਹੇ ਸਾਧਾਰਣ ਮਾਨਵੀ ਦੀ ਸਮਰੱਥਾ ਦੀ ਸਮਝ ਹੀ ਨਹੀਂ ਹੈ । 

ਸਾਥੀਓ,

ਅੱਜ ਜਿਨ੍ਹਾਂ ਲੋਕਾਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ,  ਉਨ੍ਹਾਂ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਕੁਝ ਸੁਝਾਅ ਜ਼ਰੂਰ ਦੇਣਾ ਚਾਹੁੰਦਾ ਹਾਂ।  ਤੁਹਾਡੇ ਵਿੱਚੋਂ ਕੁਝ ਲੋਕ ਰੇਲਵੇ,  ਤਾਂ ਕੁਝ ਲੋਕ ਸਿੱਖਿਆ ਦੇ ਖੇਤਰ ਨਾਲ ਜੁੜ ਰਹੇ ਹਨ।  ਕੁਝ ਲੋਕਾਂ ਨੂੰ ਬੈਂਕਾਂ ਵਿੱਚ ਆਪਣੀਆਂ ਸੇਵਾਵਾਂ ਦੇਣ ਦਾ ਅਵਸਰ ਮਿਲ ਰਿਹਾ ਹੈ। ਇਹ ਤੁਹਾਡੇ ਲਈ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਦਾ ਅਵਸਰ ਹੈ।  ਦੇਸ਼ 2047 ਵਿੱਚ ਜਦੋਂ ਆਜ਼ਾਦੀ ਦੇ 100 ਸਾਲ ਮਨਾਏਗਾ,  ਵਿਕਸਿਤ ਭਾਰਤ ਬਣਨ ਦਾ ਲਕਸ਼ ਲੈ ਕੇ ਅੱਗੇ ਵੱਧ ਰਿਹਾ ਹੈI ਅਤੇ ਮੈਂ ਜਾਣਦਾ ਹਾਂ ਅੱਜ ਤੁਹਾਡੀ ਜੋ ਉਮਰ ਹੈ,  ਇਹ ਤੁਹਾਡੇ ਲਈ ਸਭ ਤੋਂ ਅਰਥ ਵਿੱਚ ਅੰਮ੍ਰਿਤਕਾਲ ਹੈ। ਤੁਹਾਡੇ ਜੀਵਨ ਦੇ ਇਹ 25 ਸਾਲ ਦੇਸ਼ ਇੱਕ ਦਮ ਨਾਲ ਤੇਜ਼ ਗਤੀ ਨਾਲ ਅੱਗੇ ਵਧਣ ਵਾਲਾ ਮਾਹੌਲ ਵਾਲਾ ਹੈ ਅਤੇ ਉਸ ਵਿੱਚੋਂ ਤੁਸੀਂ ਯੋਗਦਾਨ ਦੇਣ ਜਾ ਰਹੇ ਹੋ। ਤੁਸੀਂ ਕਲਪਨਾ ਕਰ ਸਕਦੇ ਹੋ ਕਿੰਨੇ ਉੱਤਮ ਕਾਲਖੰਡ ਵਿੱਚ,  ਕਿੰਨੇ ਉੱਤਮ ਅਵਸਰ ਦੇ ਨਾਲ,  ਦੇਸ਼ ਨੂੰ ਅੱਗੇ ਵਧਾਉਣ ਲਈ ਅੱਜ ਤੁਹਾਡੇ ਮੋਢਿਆਂ ‘ਤੇ ਤੁਸੀਂ ਨਵੀਂ ਜ਼ਿੰਮੇਦਾਰੀ ਲੈ ਰਹੇ ਹੋ।  ਤੁਹਾਡਾ ਇੱਕ-ਇੱਕ ਕਦਮ ,  ਤੁਹਾਡੇ ਸਮੇਂ ਦਾ ਇੱਕ-ਇੱਕ ਪਲ ਦੇਸ਼ ਨੂੰ ਤੇਜ਼ ਗਤੀ ਨਾਲ ਵਿਕਸਿਤ ਬਣਾਉਣ ਵਿੱਚ ਕੰਮ ਆਉਣ ਵਾਲਾ ਹੈ। ਅੱਜ ਤੁਸੀਂ ਇੱਕ ਸਰਕਾਰੀ ਕਰਮਚਾਰੀ ਦੇ ਤੌਰ ‘ਤੇ ਆਪਣੀ ਯਾਤਰਾ ਭਲੇ ਹੀ ਸ਼ੁਰੂ ਕਰ ਰਹੇ ਹੋ।  ਇਸ ਯਾਤਰਾ ਵਿੱਚ ਹਮੇਸ਼ਾ ਉਨ੍ਹਾਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਹਮੇਸ਼ਾ ਆਪਣੇ ਆਪ ਨੂੰ ਇੱਕ ਸਾਧਾਰਣ ਨਾਗਰਿਕ ਦੇ ਤੌਰ ‘ਤੇ ਤੁਸੀਂ ਪਿਛਲੇ 5 ਸਾਲ ਤੋਂ,  10 ਸਾਲ ਤੋਂ ਜਦੋਂ ਸਮਝਣ ਲੱਗੇ ਹੋ,  ਕੀ-ਕੀ ਮਹਿਸੂਸ ਕਰਦੇ ਸੀ।  ਸਰਕਾਰ ਦਾ ਕਿਹੜਾ ਵਿਵਹਾਰ ਤੁਹਾਨੂੰ ਅਖਰਦਾ ਸੀ। ਸਰਕਾਰ ਦਾ ਕਿਹੜਾ ਵਿਵਹਾਰ ਤੁਹਾਨੂੰ ਬਿਹਤਰ ਲੱਗਦਾ ਸੀ।  ਤੁਸੀਂ ਵੀ ਇਹ ਜ਼ਰੂਰ ਮਨ ਵਿੱਚ ਮੰਨੋ ਕਿ ਜੋ ਬੁਰੇ ਅਨੁਭਵ ਤੁਹਾਨੂੰ ਆਏ ਹਨ,  ਤੁਹਾਡੇ ਰਹਿੰਦੇ ਹੋਏ ਕਿਸੇ ਵੀ ਦੇਸ਼  ਦੇ ਨਾਗਰਿਕ ਨੂੰ ਬੁਰਾ ਅਨੁਭਵ ਨਹੀਂ ਆਉਣ ਦੇਵਾਂਗੇ।  ਜੋ ਤੁਹਾਨੂੰ ਬੀਤੀ ਹੋਵੋਗੀ,  ਤੁਹਾਡੇ ਕਾਰਨ ਕਿਸੇ ਨੂੰ ਨਹੀਂ ਬੀਤੇਗੀ,  ਇਹੀ ਬਹੁਤ ਵੱਡੀ ਸੇਵਾ ਹੈ।  ਹੁਣ ਇਹ ਤੁਹਾਡੀ ਜ਼ਿੰਮੇਦਾਰੀ ਹੈ ਕਿ ਸਰਕਾਰੀ ਸੇਵਾ ਵਿੱਚ ਆਉਣ ਦੇ ਬਾਅਦ,  ਦੂਸਰਿਆਂ ਦੀਆਂ ਉਨ੍ਹਾਂ ਉਮੀਦਾਂ ਨੂੰ ਤੁਸੀਂ ਪੂਰਾ ਕਰੋ।  ਆਪਣੇ ਆਪ ਨੂੰ ਯੋਗ ਬਣਾਓ । 

ਤੁਹਾਡੇ ਵਿੱਚੋਂ ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਕਾਰਜ ਨਾਲ ਸਾਧਾਰਣ ਮਾਨਵੀ ਦੇ ਜੀਵਨ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ,  ਪ੍ਰੇਰਿਤ ਵੀ ਕਰ ਸਕਦਾ ਹੈ।  ਉਸ ਨੂੰ ਨਿਰਾਸ਼ਾ ਦੀ ਗਰਤ ਵਿੱਚ ਡੁੱਬਦੇ ਹੋਏ ਬਚਾ ਵੀ ਸਕਦਾ ਹੈ।  ਇਸ ਤੋਂ ਵੱਡਾ ਮਨੁੱਖਤਾ ਦਾ ਕੀ ਕੰਮ ਹੋ ਸਕਦਾ ਹੈ ਸਾਥੀਓ?  ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਹਾਡੇ ਕਾਰਜ ਦਾ ਸਕਾਰਾਤਮਕ ਪ੍ਰਭਾਵ ਹੋਵੇ,  ਤੁਹਾਡੇ ਕੰਮ ਨਾਲ ਸਾਧਾਰਣ ਮਾਨਵੀ ਦਾ ਜੀਵਨ ਬਿਹਤਰ ਹੋਵੇ। ਵਿਵਸਥਾਵਾਂ ’ਤੇ ਉਸ ਦਾ ਵਿਸ਼ਵਾਸ ਵਧਣਾ ਚਾਹੀਦਾ ਹੈ । 

ਮੇਰੀ ਤੁਹਾਨੂੰ ਸਭ ਨੂੰ ਇੱਕ ਹੋਰ ਤਾਕੀਦ ਹੈ।  ਤੁਸੀਂ ਸਭ  ਨੇ ਸਖ਼ਤ ਮਿਹਨਤ ਨਾਲ ਇਹ ਸਫ਼ਲਤਾ ਹਾਸਲ ਕੀਤੀ ਹੈ ।  ਲੇਕਿਨ ਸਰਕਾਰੀ ਨੌਕਰੀ ਪ੍ਰਾਪਤ ਕਰਨ  ਦੇ ਬਾਅਦ ਵੀ ਸਿੱਖਣ ਦੀ ਪ੍ਰਕਿਰਿਆ ਨੂੰ ਰੁਕਣ ਨਾ ਦਿਓ।  ਕੁਝ ਨਵਾਂ ਜਾਣਨ ,  ਨਵਾਂ ਸਿੱਖਣ ਦਾ ਸੁਭਾਅ,  ਤੁਹਾਡੇ ਕਾਰਜ ਅਤੇ ਵਿਅਕਤੀਤਵ ਦੋਨਾਂ ਵਿੱਚ ਪ੍ਰਭਾਵ ਲਿਆਏਗਾ।  ਔਨਲਾਇਨ ਲਰਨਿੰਗ ਪਲੈਟਫਾਰਮ iGoT Karmayogi ਨਾਲ ਜੁੜ ਕੇ ਤੁਸੀਂ ਆਪਣੇ ਸਕਿੱਲ ਨੂੰ ਅਪਗ੍ਰੇਡ ਕਰ ਸਕਦੇ ਹੋ I ਅਤੇ ਸਾਥੀਓ ਮੇਰੇ ਲਈ ਤਾਂ ਮੈਂ ਹਮੇਸ਼ਾ ਕਹਿੰਦਾ ਹਾਂ,  ਮੈਂ ਮੇਰੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੰਦਾ ਹਾਂ।  ਮੈਂ ਵੱਡਾ ਵਿਦਵਾਨ ਹਾਂ,  ਮੈਨੂੰ ਸਭ ਆਉਂਦਾ ਹੈ,  ਸਭ ਮੈਂ ਸਿੱਖ ਚੁੱਕਿਆ ਹਾਂ,  ਅਜਿਹਾ ਭਰਮ ਲੈ ਕੇ ਨਾ ਮੈਂ ਪੈਦਾ ਹੋਇਆ ਹਾਂ ਨਾ ਕੰਮ ਕਰਦਾ ਹਾਂ। ਮੈਂ ਹਮੇਸ਼ਾ ਆਪਣੇ ਆਪ ਨੂੰ ਵਿਦਿਆਰਥੀ ਮੰਨਦਾ ਹਾਂ,  ਹਰ ਕਿਸੇ ਤੋਂ ਸਿੱਖਣ ਦਾ ਪ੍ਰਯਾਸ ਕਰਦਾ ਹਾਂ।  ਤੁਸੀਂ ਵੀ ਆਪਣੇ ਅੰਦਰ  ਦੇ ਵਿਦਿਆਰਥੀ ਨੂੰ ਜਿੰਦਾ ਰੱਖਣਾ,  ਕੁਝ ਨਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹਿਣਾ।  ਉਹ ਜੀਵਨ  ਦੇ ਨਵੇਂ - ਨਵੇਂ ਦੁਆਰ ਖੋਲ੍ਹ ਦੇਵੇਗਾ। 

ਸਾਥੀਓ , 

ਫਿਰ ਇੱਕ ਵਾਰ ਵਿਸਾਖੀ ਦਾ ਪਾਵਨ ਪਰਵ ਹੋਵੇ,  ਜੀਵਨ ਦਾ ਨਵਾਂ ਅਰੰਭ ਹੋਵੇ,  ਇਸ ਤੋਂ ਵਧ ਕੇ ਕੀ ਅਵਸਰ ਹੋ ਸਕਦਾ ਹੈ। ਤੁਹਾਨੂੰ ਸਭ ਦੇ ਉੱਜਵਲ ਭਵਿੱਖ ਲਈ ਫਿਰ  ਬਹੁਤ - ਬਹੁਤ ਸ਼ੁਭਕਾਮਨਾਵਾਂ।  ਇੱਕ ਵਾਰ ਫਿਰ ਤੁਹਾਨੂੰ ਸਾਰਿਆ ਨੂੰ ਬਹੁਤ - ਬਹੁਤ ਵਧਾਈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi