Initiates funds transfer into bank accounts of more than 10 lakh women
Lays foundation stone and dedicates to the nation Railway Projects worth more than Rs 2800 crore
Lays foundation stone for National Highway Projects worth more than Rs 1000 crore
Participates in Griha Pravesh celebrations of 26 lakh beneficiaries of PMAY
Launches Awaas+ 2024 App for survey of additional households
Launches Operational Guidelines of Pradhan Mantri Awas Yojana – Urban (PMAY-U) 2.0
“This state has reposed great faith in us and we will leave no stone unturned in fulfilling people’s aspirations”
“During the 100 days period of the NDA government at the Centre, big decisions have been taken for the empowerment of the poor, farmers, youth and women”
“Any country, any state progresses only when half of its population, that is our women power, has equal participation in its development”
“Pradhan Mantri Awas Yojana is a reflection of women empowerment in India”
“Sardar Patel united the country by showing extraordinary willpower”

ਜੈ ਜਗਨਨਾਥ!

ਜੈ ਜਗਨਨਾਥ!

ਜੈ ਜਗਨਨਾਥ!

ਓਡੀਸ਼ਾ ਦੇ ਗਵਰਨਰ ਰਘੁਬਰ ਦਾਸ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਮੋਹਨ ਮਾਂਝੀ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਜੁਏਲ ਓਰਾਮ ਜੀ, ਧਰਮੇਂਦਰ ਪ੍ਰਧਾਨ ਜੀ, ਅੰਨਪੂਰਣਾ ਦੇਵੀ ਜੀ, ਓਡੀਸ਼ਾ ਦੇ ਡਿਪਟੀ ਸੀਐੱਮ ਕੇ.ਵੀ. ਸਿੰਘਦੇਵ ਜੀ, ਸ਼੍ਰੀਮਤੀ ਪ੍ਰਭਾਤੀ ਪਰੀਡਾ ਜੀ, ਸਾਂਸਦਗਣ, ਵਿਧਾਇਕਗਣ, ਦੇਸ਼ ਦੇ ਕੋਨੇ-ਕੋਨੇ ਤੋਂ ਅੱਜ ਸਾਡੇ ਨਾਲ ਜੁੜੇ ਹੋਏ ਸਾਰੇ ਮਹਾਨੁਭਾਵ ਅਤੇ ਓਡੀਸ਼ਾ ਦੇ ਮੇਰੇ ਭਾਈਓ ਅਤੇ ਭੈਣੋਂ।

ਉੜੀਸਾ-ਰੋ ਪ੍ਰਿਯ ਭਾਈ ਓ ਭੌਉਨੀ ਮਾਨੰਕੂ,

ਮੋਰ ਅਗ੍ਰਿਮ ਸਾਰਦੀਯ ਸੁਭੇੱਛਾ।

(ओडिशा-रो प्रिय भाई ओ भौउणी मानंकु,

मोर अग्रिम सारदीय सुभेच्छा।)

 

ਭਗਵਾਨ ਜਗਨਨਾਥ ਦੀ ਕ੍ਰਿਪਾ ਨਾਲ ਅੱਜ ਇੱਕ ਵਾਰ ਫਿਰ ਮੈਨੂੰ ਓਡੀਸ਼ਾ ਦੀ ਪਾਵਨ ਧਰਤੀ ‘ਤੇ ਆਉਣ ਦਾ ਸੁਭਾਗ ਮਿਲਿਆ ਹੈ। ਜਦੋਂ ਭਗਵਾਨ ਜਗਨਨਾਥ ਦੀ ਕ੍ਰਿਪਾ ਹੁੰਦੀ ਹੈ, ਜਦੋਂ ਭਗਵਾਨ ਜਗਨਨਾਥ ਜੀ ਦਾ ਅਸ਼ੀਰਵਾਦ ਬਰਸਦਾ ਹੈ, ਤਾਂ ਭਗਵਾਨ ਜਗਨਨਾਥ ਦੀ ਸੇਵਾ ਦੇ ਨਾਲ ਹੀ ਜਨਤਾ ਜਨਾਰਦਨ ਦੀ ਸੇਵਾ ਦਾ ਵੀ ਭਰਪੂਰ ਅਵਸਰ ਮਿਲਾਦਾ ਹੈ।

ਸਾਥੀਓ.

ਅੱਜ ਦੇਸ਼ ਭਰ ਵਿੱਚ ਗਣੇਸ਼ ਉਤਸਵ ਦੀ ਧੂਮ ਹੈ, ਗਣਪਤੀ ਨੂੰ ਵਿਦਾਈ ਦਿੱਤੀ ਜਾ ਰਹੀ ਹੈ। ਅੱਜ ਅਨੰਤ ਚਤੁਰਦਸ਼ੀ ਦਾ ਪਾਵਨ ਤਿਉਹਾਰ ਵੀ ਹੈ। ਅੱਜ ਹੀ ਵਿਸ਼ਵਕਰਮਾ ਪੂਜਾ ਵੀ ਹੁੰਦੀ ਹੈ। ਦੁਨੀਆ ਵਿੱਚ ਭਾਰਤ ਹੀ ਅਜਿਹਾ ਦੇਸ਼ ਹੈ ਜਿੱਥੇ ਕਿਰਤ ਅਤੇ ਕੌਸ਼ਲ ਨੂੰ ਵਿਸ਼ਵਕਰਮਾ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਦੀਆਂ ਵੀ ਸ਼ੁਭਕਾਮਨਾਵਾਂ ਦਿੰਦਾ ਹਾੰ।

ਸਾਥੀਓ,

ਅਜਿਹੇ ਪਵਿੱਤਰ ਦਿਨ 'ਤੇ ਹੁਣ ਮੈਨੂੰ ਓਡੀਸ਼ਾ ਦੀਆਂ ਮਾਤਾਵਾਂ-ਭੈਣਾਂ ਦੇ ਲਈ ਸੁਭਦਰਾ ਯੋਜਨਾ ਸ਼ੁਰੂ ਕਰਨ ਦਾ ਅਵਸਰ ਮਿਲਿਆ ਹੈ। ਅਤੇ ਇਹ ਵੀ ਮਹਾਪ੍ਰਭੂ ਦੀ ਕਿਰਪਾ ਨਾਲ ਹੀ ਮਾਤਾ ਸੁਭਦਰਾ ਦੇ ਨਾਮ 'ਤੇ ਯੋਜਨਾ ਦੀ ਸ਼ੁਰੂਆਤ ਹੋਈ ਹੈ ਅਤੇ ਖੁਦ ਇੰਦਰ ਦੇਵਤਾ ਆਸ਼ੀਰਵਾਦ ਦੇਣ ਲਈ ਆਏ ਹਨ। ਅੱਜ ਦੇਸ਼ ਦੇ 30 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਇੱਥੇ ਹੀ ਭਗਵਾਨ ਜਗਨਨਾਥ ਜੀ ਦੀ ਧਰਤੀ ਤੋਂ ਦੇਸ਼ ਭਰ ਦੇ ਅਲੱਗ-ਅਲੱਗ ਪਿੰਡਾ ਵਿੱਚ ਲੱਖਾਂ ਪਰਿਵਾਰਾਂ ਨੂੰ ਪੱਕੇ ਮਕਾਨ ਵੀ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 26 ਲੱਖ ਘਰ ਸਾਡੇ ਦੇਸ਼ ਦੇ ਪਿੰਡਾਂ ਵਿੱਚ ਅਤੇ 4 ਲੱਖ ਘਰ ਸਾਡੇ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਘਰ ਦਿੱਤੇ ਗਏ ਹਨ। ਇੱਥੇ ਓਡੀਸ਼ਾ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਮੈਂ ਆਪ ਸਭ ਨੂੰ, ਓਡੀਸ਼ਾ ਦੇ ਸਾਰੇ ਲੋਕਾਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਇਸ ਅਵਸਰ 'ਤੇ ਵਧਾਈ ਦਿੰਦਾ ਹਾਂ।

 

ਭਾਈਓ-ਭੈਣੋਂ,

ਓਡੀਸ਼ਾ ਵਿੱਚ ਭਾਜਪਾ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਦੇ ਸਮੇਂ ਮੈਂ ਸਹੁੰ ਚੁੱਕ ਸਮਾਗਮ ਵਿੱਚ ਆਇਆ ਸੀ। ਉਸ ਤੋਂ ਬਾਅਦ ਇਹ ਮੇਰੀ ਪਹਿਲੀ ਯਾਤਰਾ ਹੈ। ਜਦੋਂ ਚੋਣਾਂ ਹੋ ਰਹੀਆਂ ਸਨ, ਤਦ ਮੈਂ ਤੁਹਾਨੂੰ ਕਿਹਾ ਸੀ,ਇੱਥੇ ਡਬਲ ਇੰਜਣ ਵਾਲੀ ਸਰਕਾਰ ਬਣੇਗੀ ਤਾਂ ਓਡੀਸ਼ਾ ਵਿਕਾਸ ਦੀ ਨਵੀਂ ਉਡਾਣ ਭਰੇਗਾ। ਜੋ ਸੁਪਨੇ ਇੱਥੇ ਦੇ ਪੇਂਡੂ -ਗਰੀਬ, ਦਲਿਤ ਅਤੇ ਆਦਿਵਾਸੀ ਐਸੇ ਸਾਡੇ ਵੰਚਿਤ ਪਰਿਵਾਰਾਂ ਨੇ ਦੇਖੇ ਹਨ, ਜੋ ਸੁਪਨੇ ਸਾਡੀਆਂ ਮਾਤਾਵਾਂ, ਭੈਣਾਂ, ਬੇਟੀਆਂ, ਨੇ, ਮਹਿਲਾਵਾਂ ਨੇ ਦੇਖੇ ਹਨ, ਉਨ੍ਹਾਂ ਸਭ ਦੇ ਸੁਪਨੇ ਵੀ ਪੂਰੇ ਹੋਣਗੇ, ਇਹ ਮੇਰਾ ਵਿਸ਼ਵਾਸ ਹੈ ਅਤੇ ਮਹਾਪ੍ਰਭੂ ਦਾ ਅਸ਼ੀਰਵਾਦ ਹੈ। ਅੱਜ ਤੁਸੀਂ ਦੇਖੋ ਜੋ ਵਾਅਦੇ ਅਸੀਂ ਕੀਤੇ ਸਨ, ਉਹ ਅਭੂਤਪੂਰਵ ਗਤੀ ਨਾਲ ਪੂਰੇ ਹੋ ਰਹੇ ਹਨ। ਅਸੀਂ ਕਿਹਾ ਸੀ, ਅਸੀਂ ਸਰਕਾਰ ਬਣਦੇ ਹੀ ਭਗਵਾਨ ਜਗਨਨਾਥ ਮੰਦਰ ਦੇ ਚਾਰੇ ਦਰਵਾਜ਼ੇ ਖੋਲ੍ਹ ਦੇਵਾਂਗੇ। ਸਰਕਾਰ ਬਣਦੇ ਹੀ ਅਸੀਂ ਭਗਵਾਨ ਜਗਨਨਾਥ ਮੰਦਰ ਕੰਪਲੈਕਸ ਦੇ ਬੰਦ ਦਰਵਾਜ਼ੇ ਖੁੱਲਵਾ ਦਿੱਤੇ। ਜਿਵੇਂ ਅਸੀਂ ਕਿਹਾ ਸੀ, ਮੰਦਰ ਦਾ ਰਤਨ ਭੰਡਾਰ ਵੀ ਖੋਲ੍ਹ ਦਿੱਤਾ ਗਿਆ। ਭਾਜਪਾ ਸਰਕਾਰ ਦਿਨ ਰਾਤ ਜਨਤਾ-ਜਨਾਰਦਨ ਦੀ ਸੇਵਾ ਦੇ ਲਈ ਕੰਮ ਕਰ ਰਹੀ ਹੈ। ਸਾਡੇ ਮੋਹਨ ਜੀ, ਕੇ. ਵੀ ਸਿੰਘ ਦੇਵ ਜੀ, ਭੈਣ ਪ੍ਰਭਾਤੀ ਪਰਿਦਾ ਜੀ, ਅਤੇ ਸਾਰੇ ਮੰਤਰੀਆਂ ਦੀ ਅਗਵਾਈ ਵਿੱਚ ਸਰਕਾਰ ਖੁਦ ਲੋਕਾਂ ਪਾਸ ਜਾ  ਰਹੀ ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਪ੍ਰਯਾਸ ਕਰ ਰਹੀ ਹੈ। ਅਤੇ ਮੈਂ ਇਸ ਦੇ ਲਈ ਇੱਥੇ ਦੀ ਆਪਣੀ ਪੂਰੀ ਟੀਮ ਦੀ, ਮੇਰੇ ਸਾਰੇ ਸਾਥੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ, ਮੈਂ ਉਨਾਂ ਦੀ ਸਰਾਹਨਾ ਕਰਦਾ ਹਾਂ।

ਭਾਈਓ-ਭੈਣੋਂ,

ਅੱਜ ਦਾ ਇਹ ਦਿਨ ਇੱਕ ਹੋਰ ਕਾਰਨ ਕਰਕੇ ਵੀ ਵਿਸ਼ੇਸ਼ ਹੈ। ਅੱਜ ਕੇਂਦਰ ਵਿੱਚ ਐਨਡੀਏ ਸਰਕਾਰ ਦੇ 100 ਦਿਨ ਵੀ ਪੂਰੇ ਹੋ ਗਏ ਹਨ। ਇਸ ਦੌਰਾਨ ਗਰੀਬ, ਕਿਸਾਨ, ਨੌਜਵਾਨ ਅਤੇ ਨਾਰੀ ਸ਼ਕਤੀ ਦੇ ਸਸ਼ਕਤੀਕਰਣ ਲਈ ਵੱਡੇ-ਵੱਡੇ ਫੈਸਲੇ ਲਏ ਗਏ ਹਨ। ਬੀਤੇ 100 ਦਿਨਾਂ ਵਿੱਚ ਇਹ ਤੈਅ ਹੋਇਆ ਕਿ ਗਰੀਬਾਂ ਲਈ 3 ਕਰੋੜ ਪੱਕੇ ਘਰ ਬਣਾਏ ਜਾਣਗੇ। ਬੀਤੇ 100 ਦਿਨਾਂ ਵਿੱਚ ਨੌਜਵਾਨਾਂ ਲਈ 2 ਲੱਖ ਕਰੋੜ ਰੁਪਏ ਦੇ ਪੀਐੱਮ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਨੌਜਵਾਨ ਸਾਥੀਆਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ। ਇਸ ਦੇ ਤਹਿਤ ਪ੍ਰਾਈਵੇਟ ਕੰਪਨੀਆਂ ਵਿੱਚ ਨੌਜਵਾਨਾਂ ਦੀ ਪਹਿਲੀ ਨੌਕਰੀ ਦੀ ਪਹਿਲੀ ਸੈਲਰੀ ਸਰਕਾਰ ਦੇਣ ਵਾਲੀ ਹੈ।

ਓਡੀਸ਼ਾ  ਸਮੇਤ ਪੂਰੇ ਦੇਸ਼ ਵਿੱਚ 75 ਹਜ਼ਾਰ ਨਵੀਆਂ ਮੈਡੀਕਲ ਸੀਟਾਂ ਜੋੜਨ ਦਾ ਵੀ ਫੈਸਲਾ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ 25 ਹਜ਼ਾਰ ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜਨ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦਾ ਫਾਇਦਾ ਮੇਰੇ ਓਡੀਸ਼ਾ ਦੇ ਪਿੰਡਾਂ ਨੂੰ ਵੀ ਹੋਵੇਗਾ। ਬਜਟ ਵਿੱਚ ਕਬਾਇਲੀ ਮੰਤਰਾਲੇ ਦੇ ਬਜਟ ਵਿੱਚ ਕਰੀਬ ਦੁੱਗਣਾ ਵਾਧਾ ਕੀਤਾ ਗਿਆ ਹੈ। ਦੇਸ਼ ਭਰ ਦੇ ਕਰੀਬ 60 ਹਜ਼ਾਰ ਆਦਿਵਾਸੀ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਬੀਤੇ  100 ਦਿਨਾਂ ਵਿੱਚ ਹੀ ਸਰਕਾਰੀ ਕਰਮਚਾਰੀਆਂ ਲਈ ਇੱਕ ਸ਼ਾਨਦਾਰ ਪੈਨਸ਼ਨ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਜੋ ਕਰਮਚਾਰੀ ਹਨ, ਜੋ ਦੁਕਾਨਦਾਰ ਹਨ, ਮੱਧ ਵਰਗ ਦੇ ਉੱਦਮੀ ਹਨ, ਉਨ੍ਹਾਂ ਦੇ ਇਨਕਮ ਟੈਕਸ ਵਿੱਚ ਵੀ ਕਮੀ ਕੀਤੀ ਗਈ ਹੈ।

 

ਸਾਥੀਓ,

ਬੀਤੇ 100 ਦਿਨਾਂ ਵਿੱਚ ਹੀ ਓਡੀਸ਼ਾ ਸਹਿਤ ਪੂਰੇ ਦੇਸ਼ ਵਿੱਚ 11 ਲੱਖ ਨਵੀਂ ਲਖਪਤੀ ਦੀਦੀ ਬਣੀਆਂ ਹਨ। ਹਾਲ ਵਿੱਚ ਹੀ ਝੋਨਾ ਕਿਸਾਨਾਂ, ਤਿਲਹਨ ਅਤੇ ਪਿਆਜ ਕਿਸਾਨਾਂ ਦੇ ਲਈ ਵੱਡਾ ਫੈਸਲਾ ਲਿਆ ਗਿਆ ਹੈ। ਵਿਦੇਸ਼ੀ ਤੇਲ ਦੇ ਆਯਾਤ ‘ਤੇ ਟੈਕਸ ਵਧਾਇਆ ਗਿਆ ਹੈ, ਤਾਕਿ ਦੇਸ਼ ਦੇ ਕਿਸਾਨਾਂ ਤੋਂ ਜ਼ਿਆਦਾ ਕੀਮਤ ‘ਤੇ ਖਰੀਦ ਹੋਵੇ। ਇਸ ਦੇ ਇਲਾਵਾ ਬਾਸਮਤੀ ਦੇ ਨਿਰਯਾਤ ‘ਤੇ ਲਗਣ ਵਾਲਾ ਟੈਕਸ ਘਟਾਇਆ ਗਿਆ ਹੈ। ਇਸ ਨਾਲ ਚਾਵਲ ਦੇ ਨਿਰਯਾਤ ਨੂੰ ਬਲ ਮਿਲੇਗਾ ਅਤੇ ਬਾਸਮਤੀ ਉਗਾਉਣ ਵਾਲੇ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਖਰੀਫ ਦੀਆਂ ਫਸਲਾਂ ‘ਤੇ MSP ਵਧਾਇਆ ਗਿਆ ਹੈ। ਇਸ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਕਰੀਬ 2 ਲੱਖ ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਬੀਤੇ 100 ਦਿਨ ਵਿੱਚ ਸਾਰਿਆਂ ਹਿਤ ਵਿੱਚ ਐਸੇ ਕਈ ਵੱਡੇ ਕਦਮ ਉਠਾਏ ਗਏ ਹਨ।

ਸਾਥੀਓ,

ਕੋਈ ਵੀ ਦੇਸ਼, ਕੋਈ ਵੀ ਰਾਜ ਤਦ ਹੀ ਅੱਗੇ ਵਧਦਾ ਹੈ ਜਦੋਂ ਉਸ ਦੇ ਵਿਕਾਸ ਵਿੱਚ ਉਸ ਦੀ ਅੱਧੀ ਆਬਾਦੀ ਯਾਨੀ ਸਾਡੀ ਨਾਰੀ ਸ਼ਕਤੀ ਦੀ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ। ਇਸ ਲਈ ਮਹਿਲਾਵਾਂ ਦੀ ਉੱਨਤੀ, ਮਹਿਲਾਵਾਂ ਦੀ ਵਧਦੀ ਸਮਰੱਥਾ, ਇਹ ਓਡੀਸ਼ਾ ਦੇ ਵਿਕਾਸ ਮੂਲ ਮੰਤਰ ਹੋਣ ਵਾਲੀ ਹੈ। ਇੱਥੇ ਤਾਂ ਭਗਵਾਨ ਜਗਨਨਾਥ ਜੀ ਦੇ ਨਾਲ ਦੇਵੀ ਸੁਭਦਰਾ ਦੀ ਮੌਜੂਦਗੀ ਵੀ ਸਾਨੂੰ ਇਹੀ ਦੱਸਦੀ ਹੈ ਇਹੀ ਸਿਖਾਉਂਦੀ ਹੈ। ਇੱਥੇ ਮੈਂ ਦੇਵੀ ਸੁਭਦਰਾ ਸਵਰੂਪਾ ਸਾਰੀਆਂ ਮਾਤਾਵਾਂ, ਭੈਣਾਂ –ਬੇਟੀਆਂ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਭਾਜਪਾ ਦੀ ਨਵੀਂ ਸਰਕਾਰ ਨੇ ਆਪਣੇ ਸਭ ਤੋਂ ਸ਼ੁਰੂਆਤੀ ਫੈਸਲਿਆਂ ਵਿੱਚ ਹੀ ਸੁਭਦਰਾ ਯੋਜਨਾ ਦੀ ਸੌਗਾਤ ਸਾਡੀਆਂ ਮਾਤਾਵਾਂ-ਭੈਣਾਂ ਨੂੰ ਦਿੱਤੀ ਹੈ। ਇਸ ਦਾ ਲਾਭ ਓਡੀਸ਼ਾ ਦੀਆਂ 1 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਮਿਲੇਗਾ। ਇਸ ਯੋਜਨਾ ਦੇ ਤਹਿਤ ਮਹਿਲਾਵਾਂ ਨੂੰ ਕੁੱਲ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਹ ਪੈਸਾ ਸਮੇਂ-ਸਮੇਂ 'ਤੇ ਤੁਹਾਨੂੰ ਮਿਲਦਾ ਰਹੇਗਾ।

ਇਹ ਰਾਸ਼ੀ ਸਿੱਧੀ ਮਾਤਾਵਾਂ-ਭੈਣਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ, ਵਿਚਕਾਰ ਕੋਈ ਵਿਚੋਲਾ ਨਹੀਂ ਹੈ, ਸਿੱਧਾ ਤੁਹਾਡੇ ਪਾਸ । RBI ਦੇ ਡਿਜੀਟਲ ਕਰੰਸੀ ਦੇ ਪਾਇਲਟ ਪ੍ਰੋਜੈਕਟ ਨਾਲ ਵੀ ਇਸ ਯੋਜਨਾ ਨੂੰ ਜੋੜਿਆ ਗਿਆ ਹੈ। ਇਸ ਡਿਜ਼ੀਟਲ ਕਰੰਸੀ ਦੀ ਆਪਣੀ ਤਰ੍ਹਾਂ ਦੀ ਇਸ ਪਹਿਲੀ ਯੋਜਨਾ ਨਾਲ ਜੁੜਨ ਦੇ ਲਈ ਮੈਂ ਓਡੀਸ਼ਾ ਦੀਆਂ ਮਾਤਾਵਾਂ, ਭੈਣਾਂ ਬੇਟੀਆਂ ਸਾਰੀਆਂ ਮਹਿਲਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸੁਭਦਰਾ ਜੋਜੋਨਾ ਮਾਂ ਓ ਭਾਉਨੀ ਮਨੰਕੂ ਸਸ਼ਕਤ ਕਰੂੰ, ਮਾ ਸੁਭਦ੍ਰਾੰਕ ਨਿਕਟ-ਰੇ ਏਹਾ ਮੋਰ ਪ੍ਰਾਰਥਨਾ (सुभद्रा जोजोना मा ओ भौउणी मानंकु सशक्त करूमा सुभद्रांक निकट-रे एहा मोर प्रार्थना)।

 

ਭਾਈਓ-ਭੈਣੋਂ,

ਮੈਨੂੰ ਦੱਸਿਆ ਗਿਆ ਹੈ, ਸੁਭਦਰਾ ਯੋਜਨਾ ਨੂੰ ਓਡੀਸ਼ਾ ਦੀ ਹਰ ਮਾਤਾ-ਭੈਣ-ਬੇਟੀ ਤੱਕ ਪਹੁੰਚਾਉਣ ਦੇ ਲਈ ਪੂਰੇ ਦੇਸ਼ ਵਿੱਚ ਕਈ ਯਾਤਰਾਵਾਂ ਵੀ ਨਿਕਾਲੀਆਂ ਜਾ ਰਹੀਆਂ ਹਨ। ਇਸ ਦੇ ਲਈ ਮਾਤਾਵਾਂ-ਭੈਣਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਯੋਜਨਾ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ, ਭਾਜਪਾ ਦੇ ਲੱਖਾਂ ਕਾਰਜਕਰਤਾ ਵੀ ਇਸ ਸੇਵਾ ਅਭਿਯਾਨ ਵਿੱਚ ਪੂਰੇ ਜੋਰ-ਸ਼ੋਰ ਨਾਲ ਜੁਟੇ ਹਨ। ਮੈਂ ਇਸ ਜਨਜਾਗਰਣ ਦੇ ਲਈ ਸਰਕਾਰ, ਪ੍ਰਸ਼ਾਸਨ ਦੇ ਨਾਲ-ਨਾਲ ਭਾਜਪਾ ਦੇ ਵਿਧਾਇਕ, ਭਾਜਪਾ ਦੇ ਸਾਂਸਦ ਅਤੇ ਭਾਜਪਾ ਦੇ ਲੱਖਾਂ ਪਾਰਟੀ ਕਾਰਜਕਰਤਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਭਾਰਤ ਵਿੱਚ ਮਹਿਲਾ ਸਸ਼ਕਤੀਕਰਣ ਦਾ ਇੱਕ ਹੋਰ ਪ੍ਰਤੀਬਿੰਬ ਹੈ- ਪ੍ਰਧਾਨ ਮੰਤਰੀ ਆਵਾਸ ਯੋਜਨਾ। ਇਸ ਯੋਜਨਾ ਦੇ ਕਾਰਨ ਛੋਟੇ ਤੋਂ ਛੋਟੇ ਪਿੰਡ ਵਿੱਚ ਵੀ ਹੁਣ ਸੰਪਤੀ ਮਹਿਲਾਵਾਂ ਦੇ ਨਾਮ ਹੋਣ ਲਗੀ ਹੈ। ਅੱਜ ਹੀ ਇੱਥੇ ਦੇਸ਼ ਭਰ ਦੇ ਲਗਭਗ 30 ਲੱਖ ਪਰਿਵਾਰਾਂ ਦਾ ਗ੍ਰਹਿਪ੍ਰਵੇਸ਼ ਕਰਵਾਇਆ ਗਿਆ ਹੈ। ਹੁਣ ਤੀਸਰੇ ਕਾਰਜਕਾਲ ਵਿੱਚ ਸਾਡੀ ਸਰਕਾਰ ਦੇ ਕੁਝ ਮਹੀਨੇ ਹੀ ਹੋਏ ਹਨ, ਇਤਨੇ ਘੱਟ ਸਮੇਂ ਵਿੱਚ ਹੀ 15 ਲੱਖ ਨਵੇਂ ਲਾਭਾਰਥੀਆਂ ਨੂੰ ਅੱਜ ਮਨਜ਼ੂਰੀ ਪੱਤਰ ਵੀ ਦੇ ਦਿੱਤੇ ਗਏ ਹਨ। 10 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਗਏ ਹਨ, ਇਹ ਸ਼ੁਭ ਕੰਮ ਵੀ ਅਸੀਂ ਓਡੀਸ਼ਾ ਦੀ, ਮਹਾਪ੍ਰਭੂ ਦੀ ਇਸ ਪਵਿੱਤਰ ਧਰਤੀ ਤੋਂ ਕੀਤਾ ਹੈ, ਅਤੇ ਇਸ ਵਿੱਚ ਵੱਡੀ ਸੰਖਿਆ ਵਿੱਚ ਮੇਰੇ ਓਡੀਸ਼ਾ ਦੇ ਗ਼ਰੀਬ ਪਰਿਵਾਰ ਵੀ ਸ਼ਾਮਲ ਹਨ। ਜਿਨ੍ਹਾਂ ਲੱਖਾਂ ਪਰਿਵਾਰਾਂ ਨੂੰ ਅੱਜ ਪੱਕਾ ਘਰ ਮਿਲਿਆ ਹੈ, ਜਾਂ ਪੱਕਾ ਘਰ ਮਿਲਣਾ ਪੱਕਾ ਹੋਇਆ ਹੈ, ਉਨ੍ਹਾਂ ਦੇ ਲਈ ਇਹ ਜੀਵਨ ਦੀ ਨਵੀਂ ਸ਼ੁਰੂਆਤ ਹੈ ਅਤੇ ਪੱਕੀ ਸ਼ੁਰੂਆਤ ਹੈ।

ਭਾਈਓ-ਭੈਣੋਂ,

ਇੱਥੇ ਆਉਣ ਤੋਂ ਪਹਿਲਾਂ ਮੈਂ ਸਾਡੇ ਇੱਕ ਆਦਿਵਾਸੀ ਪਰਿਵਾਰ ਦੇ ਗ੍ਰਹਿ ਪ੍ਰਵੇਸ਼ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਘਰ ਵੀ ਗਿਆ ਸੀ। ਉਸ ਪਰਿਵਾਰ ਨੂੰ ਵੀ ਆਪਣਾ ਨਵਾਂ ਪੀਐੱਮ ਆਵਾਸ ਮਿਲਿਆ ਹੈ। ਉਸ ਪਰਿਵਾਰ ਦੀ ਖੁਸ਼ੀ, ਉਨ੍ਹਾਂ ਦੇ ਚਿਹਰਿਆਂ ਦਾ ਸੰਤੋਸ਼, ਮੈਂ ਕਦੇ ਨਹੀਂ ਭੁੱਲ ਸਕਦਾ। ਉਸ ਆਦਿਵਾਸੀ ਪਰਿਵਾਰ ਨੇ ਮੈਨੂੰ ਮੇਰੀ ਭੈਣ ਨੇ ਖੁਸ਼ੀ ਨਾਲ ਖੀਰੀ ਵੀ ਖੁਆਈ! ਅਤੇ ਜਦੋਂ ਮੈਂ ਖੀਰੀ ਖਾ ਰਿਹਾ ਸੀ ਤਾਂ ਸੁਭਾਵਿਕ ਸੀ ਕਿ ਮੈਨੂੰ ਆਪਣੀ ਮਾਂ ਦਾ ਯਾਦ ਆਉਣਾ, ਕਿਉਂਕਿ ਜਦੋਂ ਮੇਰੀ ਮਾਂ ਜਿਉਂਦੀ ਸੀ ਤਾਂ ਮੈਂ ਆਪਣੇ ਜਨਮ ਦਿਨ 'ਤੇ ਹਮੇਸ਼ਾ ਮਾਂ ਦਾ ਆਸ਼ੀਰਵਾਦ ਲੈਣ ਜਾਂਦਾ ਸੀ, ਅਤੇ ਮਾਂ ਮੇਰੇ ਮੂੰਹ ਵਿੱਚ ਗੁੜ ਖੁਆਉਂਦੀ ਸੀ। ਲੇਕਿਨ ਮਾਂ ਨਹੀਂ ਹੈ ਅੱਜ ਇੱਕ ਆਦਿਵਾਸੀ ਮਾਂ ਨੇ ਮੈਨੂੰ ਖੀਰ ਖਿਲਾ ਕੇ ਮੈਨੂੰ ਜਨਮਦਿਨ ਦਾ ਆਸ਼ੀਰਵਾਦ ਦਿੱਤਾ। ਇਹ ਅਨੁਭਵ, ਇਹ ਅਹਿਸਾਸ, ਮੇਰੇ ਪੂਰੇ ਜੀਵਨ ਦੀ ਪੂੰਜੀ ਹੈ। ਪਿੰਡ- ਗਰੀਬ, ਦਲਿਤ, ਵੰਚਿਤ, ਆਦਿਵਾਸੀ ਸਮਾਜ ਦੇ ਜੀਵਨ ਵਿੱਚ ਆ ਰਿਹਾ ਇਹ ਬਦਲਾਅ, ਉਨ੍ਹਾਂ ਦੀਆਂ ਇਹ ਖੁਸ਼ੀਆਂ ਹੀ ਮੈਨੂੰ ਹੋਰ ਮਿਹਨਤ ਕਰਨ ਦੀ ਊਰਜਾ ਦਿੰਦੀ ਹੈ ।

 

ਸਾਥੀਓ,

ਓਡੀਸ਼ਾ ਦੇ ਪਾਸ ਉਹ ਸਭ ਕੁਝ ਹੈ ਜੋ ਇੱਕ ਵਿਕਸਿਤ ਰਾਜ ਦੇ ਲਈ ਜ਼ਰੂਰੀ ਹੁੰਦਾ ਹੈ। ਇੱਥੋਂ ਦੇ ਨੌਜਵਾਨਾਂ ਦੀ ਪ੍ਰਤਿਭਾ, ਮਹਿਲਾਵਾਂ ਦੀ ਸਮਰੱਥਾ, ਕੁਦਰਤੀ ਸਰੋਤ, ਉਦਯੋਗਾਂ ਦੇ ਲਈ ਅਵਸਰ, ਸੈਰ-ਸਪਾਟੇ ਦੀਆਂ ਅਪਾਰ ਸੰਭਾਵਨਾਵਾਂ, ਕੀ ਕੁਝ ਇੱਥੇ ਨਹੀਂ ਹੈ ? ਪਿਛਲੇ 10 ਵਰ੍ਹੇ ਵਿੱਚ ਕੇਵਲ ਕੇਂਦਰ ਵਿੱਚ ਰਹਿੰਦੇ ਹੋਏ ਹੀ ਅਸੀਂ ਇਹ ਸਾਬਿਤ ਕੀਤਾ ਹੈ ਕਿ ਓਡੀਸ਼ਾ ਸਾਡੇ ਲਈ ਕਿੰਨੀ ਵੱਡੀ ਪ੍ਰਾਥਮਿਕਤਾ ਹੈ। 10 ਵਰ੍ਹੇ ਪਹਿਲਾਂ ਕੇੰਦਰ ਦੀ ਤਰਫ ਤੋਂ ਓਡੀਸ਼ਾ ਨੂੰ ਜਿਤਨਾ ਪੈਸਾ ਮਿਲਦਾ ਸੀ, ਅੱਜ ਉਸ ਤੋਂ ਤਿੰਨ ਗੁਣਾ ਜ਼ਿਆਦਾ ਪੈਸਾ ਮਿਲਦਾ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਓਡੀਸ਼ਾ ਵਿੱਚ ਉਹ ਯੋਜਨਾਵਾਂ ਵੀ ਲਾਗੂ ਹੋ ਰਹੀਆਂ ਹਨ, ਜੋ ਪਹਿਲਾਂ ਲਾਗੂ ਨਹੀਂ ਸੀ। ਆਯੁਸ਼ਮਾਨ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਲਾਭ ਹੁਣ ਓਡੀਸ਼ਾ ਦੇ ਲੋਕਾਂ ਨੂੰ ਵੀ ਮਿਲੇਗਾ। ਅਤੇ ਇਤਨਾ ਹੀ ਨਹੀਂ, ਹੁਣ ਤਾਂ ਕੇਂਦਰ ਸਰਕਾਰ ਨੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵੀ 5 ਲੱਖ ਰੁਪਏ ਦਾ ਮੁਫਤ ਇਲਾਜ ਕਰ ਦਿੱਤਾ ਹੈ। ਤੁਹਾਡੀ ਆਮਦਨ ਚਾਹੇ ਕਿਤਨੀ ਵੀ ਹੋਵੇ, ਤੁਹਾਡੇ ਘਰ ਵਿੱਚ ਅਗਰ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਹਨ, ਉਨ੍ਹਾੰ ਦੀ ਉਮਰ 70 ਸਾਲ ਤੋਂ ਵੱਧ ਹੈ ਤਾਂ ਉਨ੍ਹਾਂ ਦੇ ਇਲਾਜ ਦੀ ਚਿੰਤਾ ਮੋਦੀ ਕਰੇਗਾ। ਲੋਕ ਸਭਾ ਚੋਣਾਂ ਦੇ ਸਮੇਂ ਮੋਦੀ ਨੇ ਤੁਹਾਡੇ ਨਾਲ ਇਹ ਵਾਅਦਾ ਕੀਤਾ ਸੀ ਅਤੇ ਮੋਦੀ ਨੇ ਆਪਣੀ ਗਰੰਟੀ ਪੂਰੀ ਕਰਕੇ ਦਿਖਾਈ ਹੈ।

ਸਾਥੀਓ.

ਗਰੀਬੀ ਦੇ ਖਿਲਾਫ ਭਾਜਪਾ ਦੇ ਅਭਿਯਾਨ ਦਾ ਸਭ ਤੋਂ ਵੱਡਾ ਲਾਭ ਓਡੀਸ਼ਾ ਵਿੱਚ ਰਹਿਣ ਵਾਲੇ ਦਲਿਤ, ਵੰਚਿਤ ਅਤੇ ਆਦਿਵਾਸੀ ਸਮਾਜ ਨੂੰ ਮਿਲਿਆ ਹੈ। ਆਦਿਵਾਸੀ ਸਮਾਜ ਦੀ ਭਲਾਈ ਲਈ ਅਲੱਗ ਮੰਤਰਾਲਾ ਬਣਾਉਣਾ ਹੋਵੇ, ਆਦਿਵਾਸੀ ਸਮਾਜ ਨੂੰ ਜੜ੍ਹ-ਜੰਗਲ- ਜ਼ਮੀਨ ਦੇ ਅਧਿਕਾਰ ਦੇਣ ਦੀ ਗੱਲ ਹੋਵੇ, ਆਦਿਵਾਸੀ ਨੌਜਵਾਨਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇ ਅਵਸਰ ਦੇਣੇ ਹੋਣ ਜਾਂ ਓਡੀਸ਼ਾ ਦੀ ਆਦਿਵਾਸੀ ਮਹਿਲਾ ਨੂੰ ਦੇਸ਼ ਦਾ ਮਾਣਯੋਗ ਰਾਸ਼ਟਰਪਤੀ ਬਣਾਉਣਾ ਹੋਵੇ, ਇਹ ਕੰਮ ਪਹਿਲੀ ਵਾਰ ਅਸੀਂ ਕੀਤੇ ਹਨ।

ਸਾਥੀਓ,

ਓਡੀਸ਼ਾ ਵਿੱਚ ਕਿਤਨੇ ਹੀ ਅਜਿਹੇ ਕਬਾਇਲੀ ਇਲਾਕੇ ਕਿਤਨੇ ਐਸੇ ਕਬਾਇਲੀ ਸਮੂਹ ਸਨ, ਜੋ ਕਈ–ਕਈ ਪੀੜ੍ਹੀਆਂ ਤੱਕ ਵਿਕਾਸ ਤੋਂ ਵੰਚਿਤ ਸਨ। ਕੇਂਦਰ ਸਰਕਾਰ ਨੇ ਜਨਜਾਤੀਆਂ ਵਿੱਚ ਵੀ ਸਭ ਤੋਂ ਪਛੜੇ ਕਬੀਲਿਆਂ ਲਈ ਪੀਐੱਮ ਜਨਮਨ ਯੋਜਨਾ ਸ਼ੁਰੂ ਕੀਤੀ ਹੈ। ਓਡੀਸ਼ਾ ਵਿੱਚ ਅਜਿਹੀਆਂ 13 ਜਨਜਾਤੀਆਂ ਦੀ ਪਛਾਣ ਕੀਤੀ ਗਈ ਹੈ। ਜਨਮਨ ਯੋਜਨਾ ਦੇ ਤਹਿਤ, ਸਰਕਾਰ ਇਨ੍ਹਾਂ ਸਾਰੇ ਸਮਾਜਾਂ ਤੱਕ ਵਿਕਾਸ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਕਬਾਇਲੀ ਖੇਤਰਾਂ ਨੂੰ ਸਿੱਕਲ ਸੈੱਲ ਅਨੀਮੀਆ ਤੋਂ ਮੁਕਤ ਕਰਨ ਲਈ ਵੀ ਅਭਿਯਾਨ ਚਲਾਇਆ ਜਾ ਰਿਹਾ ਹੈ। ਪਿਛਲੇ 3 ਮਹੀਨਿਆਂ ਵਿੱਚ ਇਸ ਅਭਿਯਾਨ ਦੇ ਤਹਿਤ 13 ਲੱਖ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ।

 

ਭਾਈਓ ਅਤੇ ਭੈਣੋਂ,

ਅੱਜ ਸਾਡਾ ਦੇਸ਼ ਪਰੰਪਰਿਕ ਕੌਸ਼ਲ ਦੀ ਸੰਭਾਲ਼ ‘ਤੇ ਵੀ ਅਭੂਤਪੂਰਵ ਰੂਪ ਨਾਲ ਫੋਕਸ ਕਰ ਰਿਹਾ ਹੈ। ਸਾਡੇ ਇੱਥੇ ਸੈਂਕੜੇ-ਹਜ਼ਾਰਾਂ ਵਰ੍ਹਿਆਂ ਤੋਂ ਲੁਹਾਰ, ਘੁਮਿਆਰ, ਸੁਨਾਰ, ਮੂਰਤੀਕਾਰ ਜੈਸੇ ਕੰਮ ਕਰਨ ਵਾਲੇ ਲੋਕ ਰਹੇ ਹਨ। ਐਸੇ 18 ਅਲੱਗ-ਅਲੱਗ ਪੇਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਸਾਲ ਵਿਸ਼ਵਕਰਮਾ ਦਿਵਸ ‘ਤੇ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ‘ਤੇ ਸਰਕਾਰ 13 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਹੁਣ ਤੱਕ 20 ਲੱਖ ਲੋਕ ਇਸ ਵਿੱਚ ਰਜਿਸਟਰ ਹੋ ਚੁਕੇ ਹਨ। ਇਸ ਦੇ ਤਹਿਤ ਵਿਸ਼ਵਕਰਮਾ ਸਾਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਆਧੁਨਿਕ ਔਜਾਰ ਖਰੀਦਣ ਦੇ ਲਈ ਹਜ਼ਾਰਾਂ ਰੁਪਏ ਦਿੱਤੇ ਜਾ ਰਹੇ ਹਨ। ਨਾਲ ਹੀ ਬਿਨਾ ਗਰੰਟੀ ਦਾ ਸਸਤਾ ਲੋਨ ਬੈਂਕਾਂ ਤੋਂ ਦਿੱਤਾ ਜਾ ਰਿਹਾ ਹੈ। ਗਰੀਬ ਦੇ ਲਈ ਸਿਹਤ ਸੁਰੱਖਿਆ ਤੋਂ ਲੈ ਕੇ ਸਮਾਜਿਕ ਅਤੇ ਆਰਥਿਕ ਸੁਰੱਖਿਆ ਤੱਕ ਦੀ ਇਹ ਗਰੰਟੀ, ਉਨ੍ਹਾਂ ਦੇ ਜੀਵਨ ਵਿੱਚ ਆ ਰਹੇ ਬਦਲਾਅ, ਇਹੀ ਵਿਕਸਿਤ ਭਾਰਤ ਦੀ ਅਸਲੀ ਤਾਕਤ ਬਣਨਗੇ।

ਸਾਥੀਓ,

ਓਡੀਸ਼ਾ ਦੇ ਪਾਸ ਇੰਨਾ ਵੱਡਾ ਸਮੁੰਦਰੀ ਤਟ ਹੈ। ਇੱਥੇ ਇੰਨੀ ਖਣਿਜ ਸੰਪਦਾ ਹੈ, ਇੰਨੀ ਕੁਦਰਤੀ ਸੰਪਦਾ ਹੈ। ਸਾਨੂੰ ਇਨ੍ਹਾਂ ਸੰਸਾਧਨਾਂ ਨੂੰ ਓਡੀਸਾ ਦੀ ਸਮਰੱਥਾ ਬਣਾਉਣਾ ਹੈ। ਅਗਲੇ 5 ਵਰ੍ਹੇ ਵਿੱਚ ਅਸੀਂ ਓਡੀਸ਼ਾ ਨੂੰ ਰੋਡ ਅਤੇ ਰੇਲਵੇ ਦੀ ਕਨੈਕਟੀਵਿਟੀ ਨੂੰ ਨਵੀਂ ਉੱਚਾਈ ‘ਤੇ ਲਿਜਾਉਣਾ ਹੈ। ਅੱਜ ਵੀ, ਇੱਥੇ ਰੇਲ ਅਤੇ ਰੋਡ ਨਾਲ ਜੁੜੇ ਕਈ ਪ੍ਰੋਜੈਕਟਸ ਦਾ ਲੋਕਅਰਪਣ ਕੀਤਾ ਗਿਆ ਹੈ। ਅੱਜ ਮੈਨੂੰ ਲਾਂਜੀਗੜ ਰੋਡ-ਅੰਬੋਦਲਾ-ਡੋਇਕਾਲੂ ਰੇਲ ਲਾਈਨ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਲਕਸ਼ਮੀਪੁਰ ਰੋਡ-ਸਿੰਗਾਰਾਮ-ਟਿਕਰੀ ਰੇਲ ਲਾਈਨ ਵੀ ਅੱਜ ਦੇਸ਼ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਢੇਂਕਨਾਲ-ਸਦਾਸ਼ਿਵਪੁਰ-ਹਿੰਡੋਲ ਰੋਡ ਰੇਲ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਪਾਰਾਦੀਪ ਤੋਂ ਕਨੈਕਟੀਵਿਟੀ ਵਧਾਉਣ ਦੇ ਲਈ ਵੀ ਅੱਜ ਕਾਫੀ ਕੰਮ ਸ਼ੁਰੂ ਹੋਏ ਹਨ। ਮੈਨੂੰ ਜੈਪੁਰ-ਨਵਰੰਗਪੁਰ ਨਵੀਂ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਵੀ ਮਿਲਿਆ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਓਡੀਸ਼ਾ ਦੇ ਨੌਜਵਾਨਾਂ ਦੇ ਲਈ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਹੋਣਗੇ। ਉਹ ਦਿਨ ਦੂਰ ਨਹੀਂ ਜਦੋਂ ਪੁਰੀ ਤੋਂ ਕੋਣਾਰਕ ਰੇਲਵੇ ਲਾਈਨ ‘ਤੇ ਵੀ ਤੇਜ਼ੀ ਨਾਲ ਕੰਮ ਸ਼ੁਰੂ ਹੋਵੇਗਾ। ਹਾਈਟੈੱਕ ‘ਨਮੋ ਭਾਰਤ ਰੈਪਿਡ ਰੇਲ’ ਵੀ ਬਹੁਤ ਜਲਦੀ ਹੀ ਓਡੀਸ਼ਾ ਨੂੰ ਮਿਲਣ ਵਾਲੀ ਹੈ। ਇਹ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਓਡੀਸ਼ਾ ਦੇ ਲਈ ਸੰਭਾਵਨਾਵਾਂ ਦੇ ਨਵੇਂ ਦੁਆਰ ਖੋਲ੍ਹੇਗਾ।

 

ਸਾਥੀਓ,

ਅੱਜ 17 ਸਤੰਬਰ ਨੂੰ ਦੇਸ਼ ਹੈਦਰਾਬਾਦ ਮੁਕਤੀ ਦਿਵਸ ਵੀ ਮਨਾ ਰਿਹਾ ਹੈ। ਆਜ਼ਾਦੀ ਦੇ ਬਾਅਦ ਸਾਡਾ ਦੇਸ਼ ਜਿਨ੍ਹਾਂ ਹਾਲਤਾਂ ਵਿੱਚ ਸੀ, ਵਿਦੇਸ਼ੀ ਤਾਕਤਾਂ ਜਿਸ ਤਰ੍ਹਾਂ ਦੇਸ਼ ਨੂੰ ਕਈ ਟੁਕੜਿਆਂ ਵਿੱਚ ਤੋੜਨਾ ਚਾਹੁੰਦੀਆਂ ਸਨ। ਅਵਸਰਵਾਦੀ ਲੋਕ ਜਿਸ ਤਰ੍ਹਾਂ ਸੱਤਾ ਦੇ ਲਈ ਦੇਸ਼ ਦੇ ਟੁਕੜੇ-ਟੁਕੜੇ ਕਰਨ ਦੇ ਲਈ ਤਿਆਰ ਹੋ ਗਏ ਸਨ। ਉਨ੍ਹਾਂ ਹਾਲਤਾਂ ਵਿੱਚ ਸਰਦਾਰ ਪਟੇਲ ਸਾਹਮਣੇ ਆਏ। ਉਨ੍ਹਾਂ ਨੇ ਅਸਧਾਰਣ ਇੱਛਾਸ਼ਕਤੀ ਦਿਖਾ ਕੇ ਦੇਸ਼ ਨੂੰ ਇੱਕ ਕੀਤਾ। ਹੈਦਰਾਬਾਦ ਵਿੱਚ ਭਾਰਤ-ਵਿਰੋਧੀ ਕੱਟੜਪੰਥੀ ਤਾਕਤਾਂ ‘ਤੇ ਨਕੇਲ ਕਸ ਕੇ 17 ਸਤੰਬਰ ਨੂੰ ਹੈਦਰਾਬਾਦ ਨੂੰ ਮੁਕਤ ਕਰਵਾਇਆ ਗਿਆ। ਇਸ ਲਈ ਹੈਦਰਾਬਾਦ ਮੁਕਤੀ ਦਿਵਸ, ਇਹ ਕੇਵਲ ਇੱਕ ਮਿਤੀ ਨਹੀਂ ਹੈ। ਇਹ ਦੇਸ਼ ਦੀ ਅਖੰਡਤਾ ਦੇ ਲਈ, ਰਾਸ਼ਟਰ ਦੇ ਪ੍ਰਤੀ ਸਾਡੀਆਂ ਜ਼ਿੰਮੇਦਾਰੀਆਂ ਦੇ ਲਈ ਇੱਕ ਪ੍ਰੇਰਣਾ ਵੀ ਹੈ।

ਸਾਥੀਓ,

ਅੱਜ ਦੇ ਇਸ ਅਹਿਮ ਦਿਨ 'ਤੇ ਸਾਨੂੰ ਉਨ੍ਹਾਂ ਚੁਣੌਤੀਆਂ ਵੱਲ ਵੀ ਧਿਆਨ ਦੇਣਾ ਹੈ ਜੋ ਦੇਸ਼ ਨੂੰ ਪਿੱਛੇ ਧੱਕਣ ਵਿੱਚ ਜੁਟੀਆਂ ਹਨ। ਅੱਜ ਜਦੋਂ ਅਸੀਂ ਗਣਪਤੀ ਬੱਪਾ ਨੂੰ ਵਿਦਾਇਗੀ ਦੇ ਰਹੇ ਹਾਂ ਤਾਂ ਮੈਂ ਇੱਕ ਵਿਸ਼ੇ ਇਸੇ ਨਾਲ ਜੁੜਿਆ ਵਿਸ਼ਾ ਉਠਾ ਰਿਹਾ ਹਾਂ। ਗਣੇਸ਼ ਉਤਸਵ, ਸਾਡੇ ਦੇਸ਼ ਲਈ ਸਿਰਫ਼ ਇੱਕ ਆਸਥਾ ਦਾ ਹੀ ਪਰਵ ਨਹੀਂ ਹੈ। ਗਣੇਸ਼ ਉਤਸਵ ਨੇ ਸਾਡੇ ਦੇਸ਼ ਦੀ ਆਜ਼ਾਦੀ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਜਦੋਂ ਸੱਤਾ ਦੀ ਭੁੱਖ ਵਿੱਚ ਅੰਗਰੇਜ਼  ਦੇਸ਼ ਨੂੰ ਵੰਡਣ ਵਿੱਚ ਲਗੇ ਹੋਏ ਸਨ। ਦੇਸ਼ ਨੂੰ ਜਾਤਾਂ ਦੇ ਨਾਂ ’ਤੇ ਲੜਵਾਉਣਾ, ਸਮਾਜ ਵਿੱਚ ਜ਼ਹਿਰ ਘੋਲਣਾ, ‘ਫੁੱਟ ਪਾਓ ਅਤੇ ਰਾਜ ਕਰੋ’ ਇਹ ਅੰਗਰੇਜ਼ਾਂ ਦਾ ਹਥਿਆਰ ਬਣ ਗਿਆ ਸੀ। ਤਦ ਲੋਕਮਾਨਯ ਤਿਲਕ ਨੇ ਗਣੇਸ਼ ਉਤਸਵ ਦੇ ਜਨਤਕ ਆਯੋਜਨਾਂ ਦੇ ਜ਼ਰੀਏ ਭਾਰਤ ਦੀ ਆਤਮਾ ਨੂੰ ਜਗਾਇਆ ਸੀ। ਉਚ-ਨੀਚ, ਭੇਦਭਾਵ, ਜਾਤ-ਪਾਤ, ਇਨ੍ਹਾਂ ਸਭ ਤੋਂ ਉੱਪਰ ਉੱਠ ਕੇ ਸਾਨੂੰ ਧਰਮ ਨਾਲ ਜੋੜਨਾ ਸਿਖਾਉਂਦਾ ਹੈ, ਗਣੇਸ਼ ਉਤਸਵ ਇਸ ਦਾ ਪ੍ਰਤੀਕ ਬਣ ਗਿਆ ਸੀ। ਅੱਜ ਵੀ, ਜਦੋਂ ਗਣੇਸ਼ ਉਤਸਵ ਹੁੰਦਾ ਹੈ, ਹਰ ਕੋਈ ਉਸ ਵਿੱਚ ਸ਼ਾਮਲ ਹੁੰਦਾ ਹੈ। ਕੋਈ ਭੇਦ ਨਹੀਂ, ਕੋਈ ਫਰਕ ਨਹੀਂ, ਪੂਰਾ ਸਮਾਜ ਇੱਕ ਸ਼ਕਤੀ ਬਣ ਕੇ ਇੱਕ ਸਮਰੱਥਾਵਾਨ ਬਣ ਕੇ ਖੜਾ ਹੁੰਦਾ ਹੈ।

 

ਭਾਈਓ ਅਤੇ ਭੈਣੋਂ,

‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ‘ਤੇ ਚਲਣ ਵਾਲੇ ਅੰਗਰੇਜ਼ਾਂ ਦੀਆਂ ਨਜ਼ਰਾਂ ਵਿੱਚ ਉਸ ਸਮੇਂ ਵੀ ‘ਗਣੇਸ਼ ਉਤਸਵ’ ਖਟਕਦਾ ਸੀ। ਅੱਜ ਵੀ, ਸਮਾਜ ਨੂੰ ਵੰਡਣ ਅਤੇ ਤੋੜਣ ਵਿੱਚ ਲਗੇ ਸੱਤਾ ਦੇ ਭੁੱਖੇ ਲੋਕਾਂ ਨੂੰ ਗਣੇਸ਼ ਪੂਜਾ ਤੋਂ ਪਰੇਸ਼ਾਨੀ ਹੋ ਰਹੀ ਹੈ। ਤੁਸੀਂ ਦੇਖਿਆ ਹੋਵੇਗਾ ਕਾਂਗਰਸ ਅਤੇ ਉਸ ਦੇ ecosystem ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਇਸ ਲਈ ਭੜਕੇ ਹੋਏ ਹਨ, ਕਿਉਂਕਿ ਮੈਂ ਗਣਪਤੀ ਪੂਜਨ ਵਿੱਚ ਹਿੱਸਾ ਲਿਆ ਸੀ। ਹੋਰ ਤਾਂ ਹੋਰ ਕਰਨਾਟਕ ਵਿੱਚ, ਜਿੱਥੇ ਇਨ੍ਹਾਂ ਦੀ ਸਰਕਾਰ ਹੈ, ਉੱਥੇ ਤਾਂ ਇਨ੍ਹਾਂ ਲੋਕਾਂ ਨੇ ਹੋਰ ਵੀ ਵੱਡਾ ਅਪਰਾਧ ਕੀਤਾ। ਇਨ੍ਹਾਂ ਲੋਕਾਂ ਨੇ ਭਗਵਾਨ ਗਣੇਸ਼ ਦੀ ਪ੍ਰਤਿਮਾ ਨੂੰ ਹੀ ਸਲਾਖਾਂ ਦੇ ਪਿੱਛੇ ਪਾ ਦਿੱਤਾ। ਪੂਰਾ ਦੇਸ਼ ਉਨ੍ਹਾਂ ਤਸਵੀਰਾਂ ਤੋਂ ਵਿਚਲਿਤ ਹੋ ਗਿਆ। ਇਹ ਨਫਰਤ ਭਰੀ ਸੋਚ, ਸਮਾਜ ਵਿੱਚ ਜਹਿਰ ਘੋਲਣ ਦੀ ਇਹ ਮਾਨਸਿਕਤਾ, ਇਹ ਸਾਡੇ ਦੇਸ਼ ਦੇ ਲਈ ਬਹੁਤ ਖਤਰਨਾਕ ਹੈ। ਇਸ ਲਈ ਅਜਿਹੀ ਨਫਰਤੀ ਤਾਕਤਾਂ ਨੂੰ ਅਸੀਂ ਅੱਗੇ ਨਹੀਂ ਵਧਣ ਦੇਣਾ ਹੈ।

 

ਸਾਥੀਓ,

ਅਸੀਂ ਨਾਲ ਮਿਲ ਕੇ ਹੁਣੇ ਕਈ ਵੱਡੇ ਮੁਕਾਮ ਹਾਸਲ ਕਰਨੇ ਹਨ। ਸਾਨੂੰ ਓਡੀਸ਼ਾ ਨੂੰ, ਆਪਣੇ ਦੇਸ਼ ਨੂੰ, ਸਫ਼ਲਤਾ ਦੀਆਂ ਨਵੀਆਂ ਉੱਚਾਈਆਂ ‘ਤੇ ਲੈ ਕੇ ਜਾਣਾ ਹੈ। ਓਡੀਸ਼ਾ ਬਾਸੀਂਕਰੋ ਸਮਰਥਨੋ ਪਾਂਈਂ ਮੂੰ ਚੀਰਅ ਰੂਣੀ, ਮੋਦੀ-ਰੋ ਆੱਸਾ, ਸਾਰਾ ਭਾਰਤ ਕੋਹਿਬੋ, ਸੁੰਨਾ–ਰੋ ਓਡੀਸ਼ਾ (ओड़िसा बासींकरो समर्थनो पाँईं मूँ चीरअ रुणी, मोदी-रो आस्सा, सारा भारत कोहिबो, सुन्ना-रो ओड़िसा)। ਮੈਨੂੰ ਵਿਸ਼ਵਾਸ ਹੈ, ਵਿਕਾਸ ਦੀ ਇਹ ਰਫ਼ਤਾਰ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਹੋਵੇਗੀ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ-

ਜੈ ਜਗਨਨਾਥ!

ਜੈ ਜਗਨਨਾਥ!

ਜੈ ਜਗਨਨਾਥ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India