ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਮਹਾਰਾਸ਼ਟਰ ਦੇ ਗਵਰਨਰ ਸੀ ਪੀ ਰਾਧਾਕ੍ਰਿਸ਼ਣਨ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਡਿਪਟੀ ਸੀਐੱਮ ਦੇਵੇਂਦਰ ਫਡਣਵੀਸ ਜੀ, ਅਜਿਤ ਪਵਾਰ ਜੀ, ਰਾਜ ਸਰਕਾਰ ਨੇ ਹੋਰ ਮੰਤਰੀਗਣ, ਸਾਂਸਦ, ਵਿਧਾਇਕ ਹੋਰ ਸੀਨੀਅਰ ਮਹਾਨੁਭਾਵ ਅਤੇ ਮਹਾਰਾਸ਼ਟਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਮਹਾਰਾਸ਼ਟ੍ਰਾਚਯਾ ਦੇਵੀਸ਼ਕਤੀਚੇ, ਸਾਡੇਤੀਨ ਸ਼ਕਤੀਪੀਠ, ਤੁਲਜਾਪੂਰਚੀ ਆਈ ਭਵਾਨੀ, ਕੋਲ੍ਹਾਪੂਰਚੀ ਮਹਾਲਕਸ਼ਮੀ ਦੇਵੀ, ਮਾਹੁਰਗਡਚੀ ਆਈ ਰੇਣੁਕਾ, ਆਣਿ ਵਣੀਚੀ ਸਪਤਸ਼੍ਰੰਗੀ ਦੇਵੀ, ਯਾਤਰਾ ਕੋਟੀ ਕੋਟੀ ਵੰਦਨ ਕਰਤੋ। ਮੈਂ ਠਾਣੇ ਦੀ ਧਰਤੀ ‘ਤੇ ਸ਼੍ਰੀ ਕੋਪਿਨੇਸ਼ਵਰ ਦੇ ਪੜਾਵਾਂ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਬਾਬਾ ਸਾਹੇਬ ਅੰਬੇਡਕਰ ਨੂੰ ਵੀ ਨਮਨ ਕਰਦਾ ਹਾਂ।
ਭਾਈਓ ਭੈਣੋਂ,
ਅੱਜ ਇੱਕ ਮੋਠੀ ਆਨੰਦਾਚੀ ਬਾਤਮੀ ਘੇਊਨ ਮੀ ਮਹਾਰਾਸ਼ਟ੍ਰਾਤ ਆਲੋ ਆਹੇ। ਕੇਂਦਰ ਸਰਕਾਰ ਨੇ ਆਮਚਯਾ ਮਰਾਠੀ ਭਾਸ਼ੇਲਾ ਅਭਿਜਾਤ ਭਾਸ਼ੇਜ ਦਰਜਾ ਦਿਲਾ ਆਹੇ। ਇਹ ਸਿਰਫ ਮਰਾਠੀ ਅਤੇ ਮਹਾਰਾਸ਼ਟਰ ਦੀ ਹੀ ਸਨਮਾਨ ਅਜਿਹਾ ਨਹੀਂ ਹੈ। ਇਹ ਉਸ ਪਰੰਪਰਾ ਦਾ ਸਨਮਾਨ ਹੈ, ਜਿਸ ਨੇ ਦੇਸ਼ ਨੂੰ ਗਿਆਨ, ਦਰਸ਼ਨ, ਅਧਿਆਤਮ ਅਤੇ ਸਾਹਿਤ ਦੀ ਸਮ੍ਰਿੱਧ ਸੰਸਕ੍ਰਿਤੀ ਦਿੱਤੀ ਹੈ। ਮੈਂ ਇਸ ਦੇ ਲਈ ਦੇਸ਼ ਅਤੇ ਦੁਨੀਆ ਵਿੱਚ ਮਰਾਠੀ ਬੋਲਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਨਵਰਾਤ੍ਰੀ ਵਿੱਚ ਮੈਨੂੰ ਇੱਕ ਦੇ ਬਾਅਦ ਇੱਕ ਅਨੇਕ ਵਿਕਾਸ ਕਾਰਜਾਂ ਦੇ ਲੋਕਅਰਪਣ ਅਤੇ ਨੀਂਹ ਪੱਥਰ ਦਾ ਸੁਭਾਗ ਵੀ ਮਿਲ ਰਿਹਾ ਹੈ। ਠਾਣੇ ਪਹੁੰਚਣ ਤੋਂ ਪਹਿਲਾਂ ਮੈਂ ਵਾਸ਼ਿਮ ਵਿੱਚ ਸੀ। ਉੱਥੇ ਦੇਸ਼ ਦੇ ਸਾਢੇ 9 ਕਰੋੜ ਕਿਸਾਨਾਂ ਨੂੰ ਕਿਸਾਨ ਸੰਮਾਨ ਨਿਧੀ ਜਾਰੀ ਕਰਨ, ਅਤੇ ਕਈ ਵਿਕਾਸ ਪ੍ਰੋਜੈਕਟਾਂ ਦੇ ਲੋਕਅਰਪਣ ਦਾ ਅਵਸਰ ਮੈਨੂੰ ਮਿਲਿਆ। ਹੁਣ, ਠਾਣੇ ਵਿੱਚ ਮਹਾਰਾਸ਼ਟਰ ਦੇ ਆਧੁਨਿਕ ਵਿਕਾਸ ਦੇ ਕਈ ਵੱਡੇ ਕੀਰਤੀਮਾਨ ਗੜ੍ਹੇ ਜਾ ਰਹੇ ਹਨ। ਮੁੰਬਈ-MMR ਅਤੇ ਮਹਾਰਾਸ਼ਟਰ ਦੇ ਵਿਕਾਸ ਦੀ ਇਹ ਸੁਪਰਫਾਸਟ ਸਪੀਡ, ਅੱਜ ਦਾ ਦਿਨ ਮਹਾਰਾਸ਼ਟਰ ਦੇ ਉੱਜਵਲ ਭਵਿੱਖ ਦੀ ਝਲਕ ਦੇ ਰਿਹਾ ਹੈ। ਅੱਜ ਮਹਾਯੁਤੀ ਸਰਕਾਰ ਨੇ ਮੁੰਬਈ-MMR ਵਿੱਚ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ। ਅੱਜ 12 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਠਾਣੇ ਇੰਟੀਗ੍ਰਲ ਰਿੰਗ ਮੈਟ੍ਰੋ ਦਾ ਵੀ ਸ਼ਿਲਾਨਯਾਸ ਹੋਇਆ ਹੈ। ਨਵੀਂ ਮੁੰਬਈ ਏਅਰਪੋਰਟ ਇੰਫਲੁਐਂਸ ਏਰੀਆ, ਯਾਨੀ ਨੈਨਾ ਪ੍ਰੋਜੈਕਟ, ਛੇਡਾਨਗਰ ਤੋਂ ਆਨੰਦਨਗਰ ਤੱਕ ਐਲੀਵੇਟੇਡ ਈਸਟਰਨ ਫ੍ਰੀ-ਵੇਅ, ਠਾਣੇ ਮਿਊਨਿਸੀਪਲ ਕਾਰਪੋਰੇਸ਼ਨ ਦਾ ਨਵਾਂ ਦਫਤਰ, ਅਜਿਹੇ ਕਈ ਵੱਡੇ ਵਿਕਾਸ ਕਾਰਜਾਂ ਦਾ ਵੀ ਅੱਜ ਸ਼ਿਲਾਨਯਾਸ ਹੋਇਆ ਹੈ। ਇਹ ਵਿਕਾਸ ਕਾਰਜ, ਮੁੰਬਈ ਅਤੇ ਠਾਣੇ ਨੂੰ ਆਧੁਨਿਕ ਪਹਿਚਾਣ ਦੇਣਗੇ।
ਅੱਜ ਹੀ, ਆਰੇ ਤੋਂ BKC, ਮੁੰਬਈ ਦੀ ਏੱਕਵਾ ਲਾਈਨ ਮੈਟ੍ਰੋ ਦੀ ਸ਼ੁਰੂਆਤ ਹੋ ਰਹੀ ਹੈ। ਇਸ ਲਾਈਨ ਦਾ ਮੁੰਬਈ ਦੇ ਲੋਕ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਮੈਂ ਅੱਜ ਜਪਾਨ ਸਰਕਾਰ ਦਾ ਵੀ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਜਪਾਨ ਨੇ Japanese International Cooperation Agency ਦੇ ਜ਼ਰੀਏ ਇਸ ਪ੍ਰੋਜੈਕਟ ਵਿੱਚ ਬਹੁਤ ਸਹਿਯੋਗ ਦਿੱਤਾ ਹੈ। ਇਸ ਲਈ, ਇਹ ਮੈਟ੍ਰੋ ਇੱਕ ਤਰ੍ਹਾਂ ਨਾਲ ਭਾਰਤ-ਜਪਾਨ ਮਿੱਤਰਤਾ ਦਾ ਵੀ ਪ੍ਰਤੀਕ ਹੈ।
ਭਾਈਓ ਭੈਣੋਂ,
ਠਾਣੇ ਨਾਲ ਬਾਲਾ ਸਾਹਬ ਠਾਕਰੇ ਨੂੰ ਵਿਸ਼ੇਸ਼ ਲਗਾਅ ਸੀ। ਇਹ ਸਵਰਗੀ ਆਨੰਦ ਦਿਘੇ ਜੀ ਦਾ ਵੀ ਸ਼ਹਿਰ ਹੈ। ਇਸ ਸ਼ਹਿਰ ਨੇ ਦੇਸ਼ ਨੂੰ ਆਨੰਦੀਬਾਈ ਜੋਸ਼ੀ ਜਿਹੀ ਦੇਸ਼ ਦੀ ਪਹਿਲਾ ਮਹਿਲਾ ਡਾਕਟਰ ਦਿੱਤੀ ਸੀ। ਅੱਜ ਅਸੀਂ ਇਨ੍ਹਾਂ ਵਿਕਾਸ ਕਾਰਜਾਂ ਦੇ ਜ਼ਰੀਏ ਇਨ੍ਹਾਂ ਮਹਾਨ ਵਿਭੂਤੀਆਂ ਦੇ ਸੰਕਲਪਾਂ ਨੂੰ ਵੀ ਪੂਰਾ ਕਰ ਰਹੇ ਹਾਂ। ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਲਈ ਠਾਣੇ-ਮੁੰਬਈ ਦੇ ਸਾਰੇ ਲੋਕਾਂ ਨੂੰ, ਮਹਾਰਾਸ਼ਟਰ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਹਰ ਦੇਸ਼ਵਾਸੀ ਦਾ ਇੱਕ ਹੀ ਲਕਸ਼ ਹੈ- ਵਿਕਸਿਤ ਭਾਰਤ! ਇਸ ਲਈ ਸਾਡੀ ਸਰਕਾਰ ਦਾ ਹਰ ਫ਼ੈਸਲਾ, ਹਰ ਸੰਕਲਪ, ਹਰ ਸੁਪਨਾ ਵਿਕਸਿਤ ਭਾਰਤ ਦੇ ਲਈ ਸਮਰਪਿਤ ਹੈ। ਇਸ ਲਕਸ਼ ਦੀ ਪ੍ਰਾਪਤੀ ਦੇ ਲਈ ਸਾਨੂੰ ਮੁੰਬਈ-ਠਾਣੇ ਜਿਹੇ ਸ਼ਹਿਰਾਂ ਨੂੰ ਫਿਊਚਰ ਰੇਡੀ ਬਣਾਉਣਾ ਹੈ। ਲੇਕਿਨ ਇਸ ਦੇ ਲਈ ਸਾਨੂੰ ਡਬਲ ਮਿਹਨਤ ਕਰਨੀ ਪੈ ਰਹੀ ਹੈ। ਕਿਉਂਕਿ, ਅਸੀਂ ਵਿਕਾਸ ਵੀ ਕਰਨਾ ਹੈ, ਅਤੇ ਕਾਂਗਰਸ ਸਰਕਾਰਾਂ ਦੇ ਗੱਡਿਆਂ ਨੂੰ ਵੀ ਭਰਨਾ ਹੈ। ਤੁਸੀਂ ਯਾਦ ਕਰੋ, ਕਾਂਗਰਸ ਅਤੇ ਉਸ ਦੇ ਸਹਿਯੋਗੀ, ਮੁੰਬਈ ਠਾਣੇ ਜਿਹੇ ਸ਼ਹਿਰਾਂ ਨੂੰ ਕਿਸ ਤਰਫ ਲੈ ਕੇ ਜਾ ਰਹੇ ਸਨ? ਸ਼ਹਿਰ ਦੀ ਆਬਾਦੀ ਵਧ ਰਹੀ ਸੀ, ਟ੍ਰੈਫਿਕ ਵਧ ਰਿਹਾ ਸੀ। ਲੇਕਿਨ, ਸਮਾਧਾਨ ਕੋਈ ਨਹੀਂ ਸੀ। ਮੁੰਬਈ ਸ਼ਹਿਰ, ਦੇਸ਼ ਦੀ ਆਰਥਿਕ ਰਾਜਧਾਨੀ, ਉਸ ਦੇ ਥਮਣ, ਠੱਪ ਹੋਣ ਦੀਆਂ ਆਸ਼ੰਕਾਵਾਂ ਜਤਾਈਆਂ ਜਾਣ ਲਗੀਆਂ ਸਨ।
ਸਾਡੀ ਸਰਕਾਰ ਨੇ ਇਸ ਸਥਿਤੀ ਨੂੰ ਬਦਲਣ ਦਾ ਪ੍ਰਯਤਨ ਕੀਤਾ ਹੈ। ਅੱਜ ਮੁੰਬਈ ਮਹਾਨਗਰ ਵਿੱਚ ਲਗਭਗ 300 ਕਿਲੋਮੀਟਰ ਦਾ ਮੈਟ੍ਰੋ ਨੈੱਟਵਰਕ ਤਿਆਰ ਹੋ ਰਿਹਾ ਹੈ। ਅੱਜ ਮਰੀਨ ਡ੍ਰਾਈਵ ਤੋਂ ਬਾਂਦ੍ਰਾ ਤੱਕ ਦਾ ਸਫਰ, ਕੋਸਟਲ ਰੋਡ ਤੋਂ 12 ਮਿੰਟ ਵਿੱਚ ਪੂਰਾ ਹੋ ਰਿਹਾ ਹੈ। ਅਟਲ ਸੇਤੂ ਨੇ ਦੱਖਣ ਮੁੰਬਈ ਅਤੇ ਨਵੀ ਮੁੰਬਈ ਦਰਮਿਆਨ, ਉਸ ਦੂਰੀ ਨੂੰ ਵੀ ਘੱਟ ਕਰ ਦਿੱਤਾ ਹੈ। ਔਰੇਂਜ ਗੇਟ ਤੋਂ ਮਰੀਨ ਡ੍ਰਾਈਵ ਭੂਮੀਗਤ ਟਨਲ ਪ੍ਰੋਜੈਕਟ ਵਿੱਚ ਤੇਜ਼ੀ ਆਈ ਹੈ। ਅਜਿਹੇ ਕਿੰਨੇ ਹੀ ਪ੍ਰੋਜੈਕਟ ਹਨ ਜੋ ਮੈਂ ਗਿਣਦਾ ਜਾਵਾਂ ਤਾਂ ਲੰਬਾ ਸਮਾਂ ਨਿਕਲ ਜਾਵੇਗਾ। ਵਰਸੋਵਾ ਤੋਂ ਬਾਂਦ੍ਰਾ ਸੀ ਬ੍ਰਿਜ ਪ੍ਰੋਜੈਕਟ, ਈਸਟਰਨ ਫ੍ਰੀ-ਵੇ, ਠਾਣੇ-ਬੋਰੀਵਲੀ ਟਨਲ, ਠਾਣੇ ਸਰਕੁਲਰ ਮੈਟ੍ਰੋ ਰੇਲ ਪ੍ਰੋਜੈਕਟ, ਅਜਿਹੇ ਪ੍ਰੋਜੈਕਟਸ ਨਾਲ ਇਨ੍ਹਾਂ ਸ਼ਹਿਰਾਂ ਦੀ ਤਸਵੀਰ ਬਦਲ ਰਹੀ ਹੈ। ਇਸ ਦਾ ਬਹੁਤ ਵੱਡਾ ਫਾਇਦਾ ਮੁੰਬਈ ਦੇ ਲੋਕਾਂ ਨੂੰ ਹੋਵੇਗਾ। ਇਨ੍ਹਾਂ ਨਾਲ ਮੁੰਬਈ ਅਤੇ ਆਸਪਾਸ ਦੇ ਸ਼ਹਿਰਾਂ ਵਿੱਚ ਮੁਸ਼ਕਿਲਾਂ ਘੱਟ ਹੋਣਗੀਆਂ। ਇੱਥੇ ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ, ਇੱਥੇ ਉਦਯੋਗ-ਧੰਦੇ ਵਧਣਗੇ।
ਸਾਥੀਓ,
ਅੱਜ ਇੱਕ ਤਰਫ਼ ਮਹਾਯੁਤੀ ਸਰਕਾਰ ਹੈ, ਜੋ ਮਹਾਰਾਸ਼ਟਰ ਦੇ ਵਿਕਾਸ ਨੂੰ ਹੀ ਆਪਣਾ ਲਕਸ਼ ਮੰਨਦੀ ਹੈ। ਦੂਸਰੀ ਤਰਫ, ਕਾਂਗਰਸ ਅਤੇ ਮਹਾਅਘਾੜੀ ਵਾਲੇ ਲੋਕ ਹਨ। ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਵਿਕਾਸ ਦੇ ਕੰਮ ਨੂੰ ਠੱਪ ਕਰ ਦਿੰਦੇ ਹਨ। ਮਹਾਅਘਾੜੀ ਵਾਲਿਆਂ ਨੂੰ ਵਿਕਾਸ ਦੇ ਕੰਮਾਂ ਨੂੰ ਸਿਰਫ ਲਟਕਾਉਣਾ-ਅਟਕਾਉਣਾ ਅਤੇ ਭਟਕਾਉਣਾ ਹੀ ਆਉਂਦਾ ਹੈ। ਮੁੰਬਈ ਮੈਟ੍ਰੋ ਖੁਦ ਇਸ ਦੀ ਸਭ ਤੋਂ ਵੱਡੀ ਗਵਾਹ ਹੈ। ਮੁੰਬਈ ਵਿੱਚ ਮੈਟ੍ਰੋਲਾਈਨ ਥ੍ਰੀ ਦੀ ਸ਼ੁਰੂਆਤ ਦੇਵੇਂਦਰ ਫਡਣਵੀਸ ਜੀ ਦੇ ਮੁੱਖ ਮੰਤਰੀ ਰਹਿੰਦੇ ਹੋਈ ਸੀ। ਇਸ ਦਾ 60 ਪ੍ਰਤੀਸ਼ਤ ਕੰਮ ਉਨ੍ਹਾਂ ਦੇ ਕਾਰਜਕਾਲ ਵਿੱਚ ਹੀ ਹੋ ਗਿਆ ਸੀ। ਲੇਕਿਨ, ਫਿਰ ਮਹਾਅਘਾੜੀ ਦੀ ਸਰਕਾਰ ਆ ਗਈ। ਮਹਾਅਘਾੜੀ ਵਾਲਿਆਂ ਨੇ ਆਪਣੇ ਅਹੰਕਾਰ ਵਿੱਚ ਮੈਟ੍ਰੋ ਦਾ ਕੰਮ ਲਟਕਾ ਦਿੱਤਾ। ਢਾਈ ਸਾਲ ਤੱਕ ਕੰਮ ਅਟਕੇ ਰਹਿਣ ਨਾਲ ਪ੍ਰੋਜੈਕਟ ਦੀ ਕੀਮਤ 14 ਹਜ਼ਾਰ ਕਰੋੜ ਰੁਪਏ ਵਧ ਗਈ। ਇਹ 14 ਹਜ਼ਾਰ ਕਰੋੜ ਰੁਪਏ, ਇਹ ਕਿਸ ਦਾ ਪੈਸਾ ਸੀ? ਕੀ ਇਹ ਪੈਸਾ ਮਹਾਰਾਸ਼ਟਰ ਦਾ ਨਹੀਂ ਸੀ? ਕੀ ਇਹ ਪੈਸਾ ਮਹਾਰਾਸ਼ਟਰ ਦੇ ਨਾਗਰਿਕਾਂ ਦਾ ਨਹੀਂ ਸੀ? ਕੀ ਇਹ ਪੈਸਾ ਮਹਾਰਾਸ਼ਟਰ ਦੇ ਨਾਗਰਿਕਾਂ ਦਾ ਨਹੀਂ ਸੀ? ਇਹ ਮਹਾਰਾਸ਼ਟਰ ਦੇ ਟੈਕਸਪੇਅਰਸ ਦੀ ਮਿਹਨਤ ਦਾ ਪੈਸਾ ਸੀ?
ਭਾਈਓ ਭੈਣੋਂ,
ਇੱਕ ਪਾਸੇ ਕੰਮ ਪੂਰਾ ਕਰਨ ਵਾਲੀ ਮਹਾਯੁਤੀ ਸਰਕਾਰ, ਦੂਸਰੀ ਤਰਫ ਵਿਕਾਸ ਨੂੰ ਰੋਕਣ ਵਾਲੇ ਮਹਾਅਘਾੜੀ ਦੇ ਲੋਕ। ਮਹਾਅਘਾੜੀ ਨੇ ਆਪਣੇ ਟ੍ਰੈਕ ਰਿਕਾਰਡ ਨਾਲ ਸਾਬਿਤ ਕੀਤਾ ਹੈ ਕਿ ਉਹ ਮਹਾ ਵਿਕਾਸ ਵਿਰੋਧੀ ਲੋਕ ਹਨ। ਇਨ੍ਹਾਂ ਨੇ ਅਟਲ ਸੇਤੂ ਦਾ ਵਿਰੋਧ ਕੀਤਾ ਸੀ। ਇਨ੍ਹਾਂ ਨੇ ਮੁੰਬਈ- ਅਹਿਮਦਾਬਾਦ ਬੁਲੇਟ ਟ੍ਰੇਨ ਨੂੰ ਠੱਪ ਕਰਨ ਦੀ ਪੂਰੀ ਸਾਜਿਸ਼ ਕੀਤੀ। ਜਦੋਂ ਤੱਕ ਇਹ ਸੱਤਾ ਵਿੱਚ ਰਹੇ, ਇਨ੍ਹਾਂ ਨੇ ਬੁਲੇਟ ਟ੍ਰੇਨ ਦੇ ਕੰਮ ਨੂੰ ਅੱਗੇ ਨਵੀਂ ਵਧਣ ਦਿੱਤਾ। ਇਨ੍ਹਾਂ ਨੇ ਤਾਂ ਮਹਾਰਾਸ਼ਟਰ ਦੇ ਸੂਖਾਗ੍ਰਸਤ ਇਲਾਕਿਆਂ ਵਿੱਚ ਪਾਣੀ ਨਾਲ ਜੁੜੇ ਪ੍ਰੋਜੈਕਟਸ ਤੱਕ ਨੂੰ ਨਹੀਂ ਬਖਸ਼ਿਆ। ਜੋ ਕੰਮ ਮਹਾਰਾਸ਼ਟਰ ਦੇ ਲੋਕਾਂ ਦੀ ਪਿਆਸ ਬੁਝਾਉਣ ਦੇ ਲਈ ਸ਼ੁਰੂ ਹੋਏ ਸਨ, ਮਹਾਅਘਾੜੀ ਸਰਕਾਰ ਨੇ ਉਨ੍ਹਾਂ ਨੂੰ ਵੀ ਰੋਕ ਕੇ ਰੱਖਿਆ ਸੀ। ਇਹ ਤੁਹਾਡਾ ਹਰ ਕੰਮ ਰੋਕ ਦਿੰਦੇ ਸਨ। ਹੁਣ ਤੁਹਾਨੂੰ ਇਨ੍ਹਾਂ ਨੂੰ ਰੋਕ ਦੇਣਾ ਹੈ। ਮਹਾਰਾਸ਼ਟਰ ਦੇ ਵਿਕਾਸ ਦੇ ਇਨ੍ਹਾਂ ਦੁਸ਼ਮਣਾਂ ਨੂੰ ਸੱਤਾ ਦੇ ਬਾਹਰ ਹੀ ਰੋਕ ਦੇਣਾ ਹੈ, ਸੈਂਕੜੋਂ ਮੀਲ ਦੂਰ ਰੱਖਣਾ ਹੈ।
ਸਾਥੀਓ,
ਕਾਂਗਰਸ, ਭਾਰਤ ਦੀ ਸਭ ਤੋਂ ਬੇਈਮਾਨ ਅਤੇ ਭ੍ਰਸ਼ਟ ਪਾਰਟੀ ਹੈ। ਚਾਹੇ ਕੋਈ ਵੀ ਦੌਰ ਹੋਵੇ, ਕੋਈ ਵੀ ਰਾਜ ਹੋਵੇ, ਕਾਂਗਰਸ ਦਾ ਚਰਿੱਤਰ ਨਹੀਂ ਬਦਲਦਾ। ਤੁਸੀਂ ਪਿਛਲੇ ਇੱਕ ਹਫਤਾ ਦਾ ਹਾਲ ਦੇਖ ਲਵੋ। ਕਾਂਗਰਸ ਦੇ ਇੱਕ ਸੀਐੱਮ ਦਾ ਜ਼ਮੀਨ ਘੋਟਾਲੇ ਵਿੱਚ ਨਾਮ ਸਾਹਮਣੇ ਆਇਆ ਹੈ। ਉਨ੍ਹਾਂ ਦੇ ਇੱਕ ਮੰਤਰੀ ਮਹਿਲਾਵਾਂ ਨੂੰ ਗਾਲੀਆਂ ਦੇ ਰਹੇ ਹਨ, ਉਨ੍ਹਾਂ ਨੂੰ ਅਪਮਾਨਿਤ ਕਰ ਰਹੇ ਹਨ। ਹਰਿਆਣਾ ਵਿੱਚ ਕਾਂਗਰਸ ਨੇਤਾ ਡ੍ਰਗਸ ਦੇ ਨਾਲ ਪਕੜੇ ਗਏ ਹਨ। ਕਾਂਗਰਸ ਚੋਣਾਂ ਵਿੱਚ ਵੱਡੇ-ਵੱਡੇ ਵਾਅਦੇ ਕਰਦੀ ਹੈ। ਲੇਕਿਨ, ਸਰਕਾਰ ਬਣਨ ‘ਤੇ ਇਹ ਜਨਤਾ ਦੇ ਸ਼ੋਸ਼ਣ ਦੇ ਨਵੇਂ-ਨਵੇਂ ਤਰੀਕੇ ਖੋਜਦੇ ਹਨ। ਆਏ ਦਿਨ ਨਵੇਂ-ਨਵੇਂ ਟੈਕਸ ਲਗਾ ਕੇ ਆਪਣੇ ਘੋਟਾਲਿਆਂ ਦੇ ਲਈ ਪੈਸਾ ਜੁਟਾਉਣਾ, ਇਹੀ ਇਨ੍ਹਾਂ ਦਾ ਏਜੰਡਾ ਹੁੰਦਾ ਹੈ। ਹਿਮਾਚਲ ਵਿੱਚ ਤਾਂ ਕਾਂਗਰਸ ਸਰਕਾਰ ਨੇ ਹੱਦ ਹੀ ਕਰ ਦਿੱਤੀ ਹੈ। ਹਿਮਾਚਲ ਵਿੱਚ ਕਾਂਗਰਸ ਸਰਕਾਰ ਨੇ ਇੱਕ ਨਵਾਂ ਟੈਕਸ ਲਗਾਇਆ ਹੈ।
ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਤੇ ਇਨ੍ਹਾਂ ਨੇ ਕੀ ਨਵਾਂ ਟੈਕਸ ਲਗਾਇਆ ਹੈ? ਉਨ੍ਹਾਂ ਨੇ ਨਵਾਂ ਟੈਕਸ ਲਗਾਇਆ ਹੈ- ਟੌਯਲੇਟ ਟੈਕਸ। ਇੱਕ ਤਰਫ ਮੋਦੀ ਕਹਿ ਰਿਹਾ ਹੈ ਟੌਯਲੇਟ ਬਣਾਓ, ਅਤੇ ਇਹ ਕਹਿ ਰਹੇ ਹਨ ਅਸੀਂ ਟੌਯਲੇਟ ਵਿੱਚ ਟੈਕਸ ਲਗਾਵਾਂਗੇ। ਯਾਨੀ ਕਾਂਗਰਸ ਲੁੱਟ ਅਤੇ ਫਰੇਬ ਦਾ ਇੱਕ ਪੂਰਾ ਪੈਕੇਜ ਹੈ। ਉਹ ਤੁਹਾਡੀ ਜ਼ਮੀਨ ਲੁੱਟਣਗੇ। ਉਹ ਨੌਜਵਾਨਾਂ ਨੂੰ ਡ੍ਰਗਸ ਦੇ ਦਲਦਲ ਵਿੱਚ ਧਕੇਲਣਗੇ। ਉਹ ਤੁਹਾਡੇ ‘ਤੇ ਟੈਕਸ ਦਾ ਬੋਝ ਲੱਦਣਗੇ। ਅਤੇ ਮਹਿਲਾਵਾਂ ਨੂੰ ਗਾਲੀਆਂ ਦੇਣਗੇ। ਲੁੱਟ, ਝੂਠ ਅਤੇ ਕੁਸ਼ਾਸਨ ਦਾ ਇਹ ਪੂਰਾ ਪੈਕੇਜ, ਇਹ ਕਾਂਗਰਸ ਦੀ ਪਹਿਚਾਣ ਹੈ। ਅਤੇ ਯਾਦ ਰੱਖੋ, ਮੈਂ ਤਾਂ ਹੁਣ ਸਿਰਫ ਪਿਛਲੇ ਕੁਝ ਦਿਨਾਂ ਦੀ ਤਸਵੀਰ ਤੁਹਾਡੇ ਸਾਹਮਣੇ ਰੱਖੀ ਹੈ, ਅਤੇ ਉਹ ਵੀ ਪੂਰੀ-ਪੂਰੀ ਨਹੀਂ, ਕਿਉਂਕਿ ਸਮੇਂ ਦੀ ਘਾਟ ਰਹਿੰਦੀ ਹੈ। ਕਾਂਗਰਸ ਵਰ੍ਹਿਆਂ ਤੋਂ ਇਹੀ ਕਰਦੀ ਆਈ ਹੈ।
ਭਾਈਓ ਅਤੇ ਭੈਣੋਂ,
ਮਹਾਰਾਸ਼ਟਰ ਵਿੱਚ ਇਨ੍ਹਾਂ ਨੇ ਹੁਣ ਤੋਂ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਦੇਖੋ, ਮਹਾਯੁਤੀ ਸਰਕਾਰ ਨੇ ਮਹਾਰਾਸ਼ਟਰ ਦੀਆਂ ਮਹਿਲਾਵਾਂ ਦੇ ਲਈ ‘ਲਾਡਕੀ ਬਹਿਣ ਯੋਜਨਾ’ ਸੁਰੂ ਕੀਤੀ। ਇਸ ਵਿੱਚ ਭੈਣਾਂ ਨੂੰ ਡੇਢ ਹਜ਼ਾਰ ਰੁਪਏ ਮਹੀਨਾ ਅਤੇ 3 LPG ਸਿਲੰਡਰ ਮੁਫ਼ਤ ਮਿਲ ਰਹੇ ਹਨ। ਮਹਾ-ਅਘਾੜੀ ਵਾਲੇ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ। ਇਹ ਇੰਤਜ਼ਾਰ ਵਿੱਚ ਹਨ ਕਿ ਉਨ੍ਹਾਂ ਨੂੰ ਮੌਕਾ ਮਿਲੇ, ਮਹਾਯੁਤੀ ਦੀ ਸਰਕਾਰ ਨੂੰ ਅਗਰ ਮੌਕਾ ਮਿਲਿਆ, ਜੋ ਮਿਲਣ ਵਾਲਾ ਨਹੀਂ ਹੈ, ਸਭ ਤੋਂ ਪਹਿਲਾ ਕੰਮ- ਇਹ ਸ਼ਿੰਦੇ ਜੀ ‘ਤੇ ਗੁੱਸਾ ਉਤਾਰਣਗੇ, ਅਤੇ ਸ਼ਿੰਦੇ ਜੀ ਨੇ ਜਿੰਨੀਆਂ ਯੋਜਨਾਵਾਂ ਬਣਾਈਆਂ ਹਨ ਸਭ ‘ਤੇ ਤਾਲਾ ਲਗਾ ਦੇਣਗੇ। ਮਹਾ ਅਘਾੜੀ ਵਾਲੇ ਚਾਹੁੰਦੇ ਹਨ ਕਿ ਪੈਸਾ ਭੈਣਾਂ ਦੇ ਹੱਥ ਵਿੱਚ ਨਾ ਜਾਵੇ, ਲੇਕਿਨ ਉਨ੍ਹਾਂ ਦੇ ਦਲਾਲਾਂ ਦੀ ਜੇਬ ਵਿੱਚ ਜਾਵੇ। ਇਸ ਲਈ, ਸਾਡੀਆਂ ਮਾਤਾਵਾਂ ਭੈਣਾਂ ਨੂੰ ਕਾਂਗਰਸ ਅਤੇ ਮਹਾ-ਅਘਾੜੀ ਵਾਲਿਆਂ ਤੋਂ ਜ਼ਰਾ ਜ਼ਿਆਦਾ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਸਾਥੀਓ,
ਕਾਂਗਰਸ ਜਦੋਂ ਸੱਤਾ ਵਿੱਚ ਸੀ, ਤਾਂ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਸੀ ਕਿ ਕਾਂਗਰਸ ਨੂੰ ਦੇਸ਼ ਦੇ ਵਿਕਾਸ ਤੋਂ ਕੀ ਤਕਲੀਫ ਹੈ? ਲੇਕਿਨ, ਜਦੋਂ ਤੋਂ ਲੋਕ ਸੱਤਾ ਤੋਂ ਬਾਹਰ ਗਏ ਹਨ, ਇਸ ਸਵਾਲ ਦਾ ਜਵਾਬ ਇਨ੍ਹਾਂ ਨੇ ਖੁਦ ਦੇ ਦਿੱਤਾ ਹੈ। ਅੱਜ ਕਾਂਗਰਸ ਦੇ ਅਸਲੀ ਰੰਗ ਖੁਲ੍ਹ ਕੇ ਸਾਹਮਣੇ ਆ ਗਏ ਹਨ। ਕਾਂਗਰਸ ਨੂੰ ਹੁਣ ਅਰਬਨ ਨਕਸਲ ਦਾ ਗੈਂਗ ਚਲਾ ਰਿਹਾ ਹੈ। ਪੂਰੀ ਦੁਨੀਆ ਵਿੱਚ ਜੋ ਲੋਕ ਭਾਰਤ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੁੰਦੇ ਹਨ, ਕਾਂਗਰਸ ਹੁਣ ਖੁਲ੍ਹ ਕੇ ਉਨ੍ਹਾਂ ਦੇ ਨਾਲ ਖੜੀ ਹੈ। ਇਸ ਲਈ, ਆਪਣੀ ਘੋਰ ਅਸਫਲਤਾਵਾਂ ਦੇ ਬਾਵਜੂਦ ਕਾਂਗਰਸ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ। ਕਾਂਗਰਸ ਜਾਣਦੀ ਹੈ ਕਿ ਉਸ ਦਾ ਵੋਟਬੈਂਕ ਤਾਂ ਇੱਕ ਰਹੇਗਾ ਲੇਕਿਨ ਬਾਕੀ ਲੋਕ ਅਸਾਨੀ ਨਾਲ ਵੰਡ ਜਾਣਗੇ, ਟੁਕੜੇ ਹੋ ਜਾਣਗੇ। ਇਸ ਲਈ ਕਾਂਗਰਸ ਅਤੇ ਉਸ ਦੇ ਸਾਥੀਆਂ ਦਾ ਇੱਕ ਹੀ ਮਿਸ਼ਨ ਹੈ- ਸਮਾਜ ਨੂੰ ਵੰਡੋ, ਲੋਕਾਂ ਨੂੰ ਵੰਡੋ ਅਤੇ ਸੱਤਾ ‘ਤੇ ਕਬਜ਼ਾ ਕਰੋ। ਇਸ ਲਈ, ਸਾਨੂੰ ਅਤੀਤ ਤੋਂ ਸਬਕ ਲੈਣਾ ਹੈ। ਸਾਨੂੰ ਸਾਡੀ ਏਕਤਾ ਨੂੰ ਹੀ ਦੇਸ਼ ਦੀ ਢਾਲ ਬਣਾਉਣਾ ਹੈ। ਸਾਨੂੰ ਯਾਦ ਰੱਖਣਾ ਹੈ, ਅਗਰ ਅਸੀਂ ਵੰਡਾਂਗੇ, ਤਾਂ ਵੰਡਣ ਵਾਲੇ ਮਹਿਲ ਸਜਾਉਣਗੇ। ਸਾਨੂੰ ਕਾਂਗਰਸ ਅਤੇ ਮਹਾ-ਅਘਾੜੀ ਵਾਲਿਆਂ ਦੇ ਮੰਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਹੈ।
ਸਾਥੀਓ,
ਜਿੱਥੇ-ਜਿੱਥੇ ਕਾਂਗਰਸ ਦੇ ਕਦਮ ਪੈ ਜਾਂਦੇ ਹਨ, ਉੱਥੇ ਵੰਡਾਧਾਰ ਹੀ ਹੁੰਦਾ ਹੈ। ਇਨ੍ਹਾਂ ਨੇ ਦੇਸ਼ ਨੂੰ ਗ਼ਰੀਬੀ ਦੇ ਗਰਤ ਵਿੱਚ ਧਕੇਲਿਆ। ਇਨ੍ਹਾਂ ਨੇ ਮਹਾਰਾਸ਼ਟਰ ਨੂੰ ਤਬਾਹ ਕੀਤਾ, ਮਹਾਰਾਸ਼ਟਰ ਦੇ ਕਿਸਾਨਾਂ ਨੂੰ ਤਬਾਹ ਕੀਤਾ। ਇਨ੍ਹਾਂ ਨੇ ਜਿਸ ਕਿਸੇ ਰਾਜ ਵਿੱਚ ਸਰਕਾਰ ਬਣਾਈ, ਉਸ ਨੂੰ ਵੀ ਤਬਾਹ ਕੀਤਾ। ਇਹੀ ਨਹੀਂ, ਇਨ੍ਹਾਂ ਦੀ ਸੰਗਤ ਵਿੱਚ ਆ ਕੇ ਦੂਸਰੀ ਪਾਰਟੀਆਂ ਵੀ ਬਰਬਾਦ ਹੋ ਜਾਂਦੀਆਂ ਹਨ। ਜੋ ਲੋਕ ਪਹਿਲਾਂ ਰਾਸ਼ਟਰਵਾਦ ਦੀ ਗੱਲ ਕਰਦੇ ਸਨ, ਉਹ ਹੁਣ ਤੁਸ਼ਟੀਕਰਣ ਦੀ ਰਾਜਨੀਤੀ ਕਰਨ ਲਗ ਗਏ ਹਨ। ਤੁਹਾਨੂੰ ਵੀ ਪਤਾ ਹੈ ਸਾਡੀ ਸਰਕਾਰ ਵਕਫ ਬੋਰਡ ਦੇ ਅਵੈਧ ਕਬਜ਼ਿਆਂ ‘ਤੇ ਬਿਲ ਲੈ ਕੇ ਆਈ ਹੈ। ਲੇਕਿਨ, ਤੁਸ਼ਟੀਕਰਣ ਦੀ ਰਾਜਨੀਤੀ ਵਿੱਚ ਕਾਂਗਰਸ ਦੇ ਨਵੇਂ-ਨਵੇਂ ਚੇਲੇ ਵਕਫ ਬੋਰਡ ਦੇ ਸਾਡੇ ਬਿਲ ਦਾ ਵਿਰੋਧ ਕਰਨ ਦਾ ਪਾਪ ਕਰ ਰਹੇ ਹਨ। ਇਹ ਕਹਿੰਦੇ ਹਨ, ਵਕਫ ਦੇ ਅਵੈਧ ਕਬਜ਼ਿਆਂ ਨੂੰ ਹਟਣ ਨਹੀਂ ਦੇਵਾਂਗੇ। ਇੱਥੇ ਤੱਕ ਕਿ, ਕਾਂਗਰਸ ਦੇ ਲੋਕ ਵੀਰ ਸਾਵਰਕਰ ਜੀ ਦੇ ਲਈ ਅਪਸ਼ਬਦ ਬੋਲਦੇ ਹਨ, ਉਨ੍ਹਾਂ ਦਾ ਅਪਮਾਨ ਕਰਦੇ ਹਨ। ਕਾਂਗਰਸ ਦੇ ਚੇਲੇ ਤਦ ਵੀ ਉਨ੍ਹਾਂ ਦੇ ਪਿੱਛੇ ਖੜੇ ਰਹਿੰਦੇ ਹਨ। ਅੱਜ ਕਾਂਗਰਸ ਐਲਾਨ ਕਰ ਰਹੀ ਹੈ ਕਿ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਫਿਰ ਵਾਪਸ ਲਾਗੂ ਕਰਾਂਗੇ, ਅਤੇ ਕਾਂਗਰਸ ਦੇ ਚੇਲਿਆਂ ਦੀ ਬੋਲਤੀ ਬੰਦ ਹੈ। ਨਵਾਂ ਵੋਟਬੈਂਕ ਬਣਾਉਣ ਦੇ ਲਈ ਵਿਚਾਰਧਾਰਾ ਦਾ ਅਜਿਹਾ ਪਤਨ, ਕਾਂਗਰਸ ਦੀ ਅਜਿਹੀ ਜੀ-ਹਜ਼ੂਰੀ, ਕਾਂਗਰਸ ਦਾ ਭੂਤ ਜਿਸ ਦੇ ਵੀ ਅੰਦਰ ਘੁੱਸ ਜਾਵੇ, ਉਸ ਦਾ ਇਹੀ ਹਾਲ ਹੁੰਦਾ ਹੈ।
ਸਾਥੀਓ,
ਅੱਜ ਦੇਸ਼ ਨੂੰ, ਮਹਾਰਾਸ਼ਟਰ ਨੂੰ ਇੱਕ ਇਮਾਨਦਾਰ ਅਤੇ ਸਥਿਰ ਨੀਤੀਆਂ ਵਾਲੀ ਸਰਕਾਰ ਦੀ ਜ਼ਰੂਰਤ ਹੈ। ਇਹ ਕੰਮ ਕੇਵਲ ਬੀਜੇਪੀ ਅਤੇ ਮਹਾਯੁਤੀ ਸਰਕਾਰ ਹੀ ਕਰ ਸਕਦੀ ਹੈ, ਅੱਗੇ ਵਧਾ ਸਕਦੀ ਹੈ। ਇਹ ਬੀਜੇਪੀ ਹੀ ਹੈ, ਜਿਸ ਨੇ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਵੀ ਖੜਾ ਕੀਤਾ ਅਤੇ ਸਮਾਜਿਕ ਇਨਫ੍ਰਾਸਟ੍ਰਕਚਰ ਨੂੰ ਵੀ ਮਜ਼ਬੂਤ ਬਣਾਇਆ ਹੈ। ਅਸੀਂ ਹਾਈਵੇਅਜ਼, ਐਕਸਪ੍ਰੈੱਸਵੇਅਜ਼, ਰੋਡਵੇਅਜ਼ ਅਤੇ ਏਅਰਪੋਰਟਸ ਦੇ ਵਿਕਾਸ ਦਾ ਵੀ ਰਿਕਾਰਡ ਬਣਾਇਆ ਹੈ, ਅਤੇ 25 ਕਰੋੜ ਗ਼ਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਵੀ ਕੱਢਿਆ ਹੈ। ਹਾਲੇ ਸਾਨੂੰ ਦੇਸ਼ ਨੂੰ ਹੋਰ ਬਹੁਤ ਅੱਗੇ ਲੈ ਕੇ ਜਾਣਾ ਹੈ। ਮੈਨੂੰ ਵਿਸ਼ਵਾਸ ਹੈ, ਮਹਾਰਾਸ਼ਟਰ ਦਾ ਇੱਕ-ਇੱਕ ਨਾਗਰਿਕ ਇਸ ਸੰਕਲਪ ਦੇ ਨਾਲ ਖੜਾ ਹੈ, NDA ਦੇ ਨਾਲ ਖੜਾ ਹੈ। ਅਸੀਂ ਨਾਲ ਮਿਲ ਕੇ ਮਹਾਰਾਸ਼ਟਰ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ। ਇਸੇ ਵਿਸ਼ਵਾਸ ਦੇ ਨਾਲ, ਮੈਂ ਫਿਰ ਇੱਕ ਵਾਰ ਆਪ ਸਭ ਨੂੰ, ਸਾਰੇ ਵਿਕਾਸ ਦੇ ਪ੍ਰੋਜੈਕਟਾਂ ਦੇ ਲਈ, ਵਿਕਾਸ ਦੇ ਢੇਰ ਸਾਰੇ ਕੰਮਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਬਹੁਤ-ਬਹੁਤ ਧੰਨਵਾਦ।