ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਰਾਜਾ ਜਨਕ, ਸੀਤਾ ਮੈਯਾ ਕਵਿਰਾਜ ਵਿਦਿਆਪਤੀ ਕੇ ਈ ਪਾਵਨ ਮਿਥਿਲਾ ਭੂਮੀ ਦੇ ਨਮਨ ਕਰੇਂ ਛੀ। ਗਿਆਨ-ਧਾਨ-ਪਾਨ-ਮਖਾਨ- ਇਹ ਸਮ੍ਰਿੱਧ ਗੌਰਵਸ਼ਾਲੀ ਧਰਤੀ ‘ਤੇ ਆਪਣੇ ਸਭ ਦੇ ਅਭਿਨੰਦਨ ਕਰੇ ਛੀ।
ਬਿਹਾਰ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਅਲਰਕਰ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀਗਣ, ਬਿਹਾਰ ਦੇ ਉਪ ਮੁੱਖ ਮੰਤਰੀ ਵਿਜੈ ਕੁਮਾਰ ਸਿਨਹਾ ਅਤੇ ਸ਼੍ਰੀ ਸਮਰਾਟ ਚੌਧਰੀ ਜੀ, ਦਰਭੰਗਾ ਦੇ ਸਾਂਸਦ ਭਾਈ ਗੋਪਾਲ ਜੀ ਠਾਕੁਰ, ਹੋਰ ਸਾਰੇ ਸਾਂਸਦਗਣ, ਵਿਧਾਇਕਗਣ, ਹੋਰ ਮਹਾਨੁਭਾਵ, ਮਿਥਿਲਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ ਆਪ ਸਭ ਨੂੰ ਪ੍ਰਣਾਮ।
ਸਾਥੀਓ,
ਅੱਜ ਗੁਆਂਢੀ ਰਾਜ ਝਾਰਖੰਡ ਵਿੱਚ ਪਹਿਲੇ ਪੜਾਅ ਦੇ ਲਈ ਮਤਦਾਨ ਹੋ ਰਿਹਾ ਹੈ। ਝਾਰਖੰਡ ਦੇ ਲੋਕ ਵਿਕਸਿਤ ਝਾਰਖੰਡ ਦੇ ਸੁਪਨੇ ਨੂੰ ਪੂਰਾ ਕਰਨ ਲਈ ਵੋਟ ਪਾ ਰਹੇ ਹਨ। ਮੈਂ ਝਾਰਖੰਡ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਵੋਟ ਵਿੱਚ ਹਿੱਸਾ ਲਵੋ।
ਸਾਥੀਓ,
ਮੈਂ ਮਿਥਿਲਾ ਦੀ ਧਰਤੀ ਦੀ ਬੇਟੀ ਸਵਰ ਕੋਕਿਲਾ ਸ਼ਾਰਦਾ ਸਿਨਹਾ ਜੀ ਨੂੰ ਵੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਸ਼ਾਰਦਾ ਸਿਨਹਾ ਜੀ ਨੇ ਭੋਜਪੁਰੀ ਅਤੇ ਮੈਥਿਲੀ ਸੰਗੀਤ ਦੀ ਜੋ ਸੇਵਾ ਕੀਤੀ ਹੈ, ਉਹ ਬੇਮਿਸਾਲ ਹੈ। ਖਾਸ ਤੌਰ ‘ਤੇ ਮਹਾਪਰਵ ਛੱਠ ਦੀ ਮਹਿਮਾ ਨੂੰ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆ ਵਿੱਚ ਪਹੁੰਚਾਇਆ, ਉਹ ਅਦਭੁਤ ਹੈ।
ਸਾਥੀਓ,
ਅੱਜ ਬਿਹਾਰ ਸਮੇਤ ਪੂਰਾ ਦੇਸ਼ ਵਿਕਾਸ ਦੇ ਵੱਡੇ-ਵੱਡੇ ਟੀਚਿਆਂ ਨੂੰ ਪੂਰਾ ਹੁੰਦੇ ਦੇਖ ਰਿਹਾ ਹੈ। ਜਿਨ੍ਹਾਂ ਸੁਵਿਧਾਵਾਂ, ਪ੍ਰੋਜੈਕਟਾਂ ਦੇ ਪਹਿਲੇ ਸਿਰਫ਼ ਚਰਚਾ ਹੁੰਦੀ ਸੀ, ਅੱਜ ਉਹ ਵਾਸਤਵਿਕਤਾ ਬਣ ਕੇ ਜ਼ਮੀਨ ‘ਤੇ ਉਤਰ ਰਹੇ ਹਨ। ਅਸੀਂ ਵਿਕਸਿਤ ਭਾਰਤ ਦੀ ਤਰਫ਼ ਤੇਜ਼ੀ ਨਾਲ ਕਦਮ ਵਧਾ ਰਹੇ ਹਾਂ। ਸਾਡੀ ਪੀੜ੍ਹੀ ਸੁਭਾਗਸ਼ਾਲੀ ਹੈ ਕਿ ਅਸੀਂ ਇਸ ਦੇ ਗਵਾਹ ਬਣ ਰਹੇ ਹਾਂ ਅਤੇ ਇਸ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਵੀ ਦੇ ਰਹੇ ਹਾਂ।
ਸਾਥੀਓ,
ਸਾਡੀ ਸਰਕਾਰ ਦੇਸ਼ ਦੀ ਸੇਵਾ ਲਈ, ਲੋਕਾਂ ਦੀ ਭਲਾਈ ਲਈ ਹਮੇਸ਼ਾ ਪ੍ਰਤੀਬੱਧ ਰਹੀ ਹੈ। ਸੇਵਾ ਦੀ ਇਸੇ ਭਾਵਨਾ ਨਾਲ ਇੱਥੇ ਵਿਕਾਸ ਨਾਲ ਜੁੜੇ 12,000 ਕਰੋੜ ਰੁਪਏ ਦੇ ਇੱਕ ਹੀ ਪ੍ਰੋਗਰਾਮ ਵਿੱਚ 12,000 ਕਰੋੜ ਰੁਪਏ ਦਾ ਅਲੱਗ-ਅਲੱਗ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਨ ਕੀਤਾ ਹੈ। ਇਸ ਵਿੱਚ ਰੋਡ, ਰੇਲ ਅਤੇ ਗੈਸ ਇਨਫ੍ਰਾਸਟ੍ਰਕਚਰ ਨਾਲ ਜੁੜੇ ਕਈ ਪ੍ਰੋਜੈਕਟਸ ਹਨ। ਅਤੇ ਸਭ ਤੋਂ ਵੱਡੀ ਗੱਲ ਦਰਭੰਗਾ ਵਿੱਚ ਏਮਜ਼ ਦਾ ਸੁਪਨਾ ਸਾਕਾਰ ਹੋਣ ਦੀ ਤਰਫ਼ ਇੱਕ ਵੱਡਾ ਕਦਮ ਉਠਾਇਆ ਗਿਆ ਹੈ।
ਦਰਭੰਗਾ ਏਮਜ਼ ਦੇ ਨਿਰਮਾਣ ਨਾਲ ਬਿਹਾਰ ਦੇ ਸਿਹਤ ਖੇਤਰ ਵਿੱਚ ਬਹੁਤ ਵੱਡਾ ਪਰਿਵਰਤਨ ਆਵੇਗਾ। ਇਸ ਨਾਲ ਮਿਥਿਲਾ, ਕੋਸੀ ਅਤੇ ਤਿਰਹੁਤ ਖੇਤਰ ਦੇ ਇਲਾਵਾ ਪੱਛਮ ਬੰਗਾਲ ਅਤੇ ਆਲੇ-ਦੁਆਲੇ ਦੇ ਕਈ ਖੇਤਰ ਦੇ ਲੋਕਾਂ ਲਈ ਸੁਵਿਧਾ ਹੋਵੇਗੀ। ਨੇਪਾਲ ਤੋਂ ਆਉਣ ਵਾਲੇ ਮਰੀਜ਼ ਵੀ ਇਸ ਏਮਜ਼ ਹਸਪਤਾਲ ਵਿੱਚ ਇਲਾਜ ਕਰਾ ਸਕਣਗੇ। ਏਮਜ਼ ਤੋਂ ਇੱਥੇ ਰੋਜ਼ਗਾਰ-ਸਵੈਰੋਜ਼ਗਾਰ ਦੇ ਕਈ ਨਵੇਂ ਅਵਸਰ ਬਣਨਗੇ। ਮੈਂ ਦਰਭੰਗਾ ਨੂੰ, ਮਿਥਿਲਾ ਨੂੰ, ਪੂਰੇ ਬਿਹਾਰ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਸਾਡੇ ਦੇਸ਼ ਵਿੱਚ ਸਭ ਤੋਂ ਵੱਡੀ ਆਬਾਦੀ ਗ਼ਰੀਬ ਅਤੇ ਮੱਧ ਵਰਗ ਦੀ ਹੈ, ਅਤੇ ਬਿਮਾਰੀ ਵੀ ਸਭ ਤੋਂ ਅਧਿਕ ਇਨ੍ਹਾਂ ਹੀ ਵਰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਜ੍ਹਾ ਨਾਲ ਇਲਾਜ ‘ਤੇ ਇਨ੍ਹਾਂ ਦਾ ਖਰਚ ਵੀ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਸਾਰੇ ਉਸੇ ਪਿਛੋਕੜ ਭੂਮੀ ਦੇ ਹਾਂ, ਗ਼ਰੀਬ ਅਤੇ ਆਮ ਪਰਿਵਾਰਾਂ ਤੋਂ ਨਿਕਲੇ ਹਾਂ। ਇਸ ਲਈ ਘਰ ਵਿੱਚ ਕੋਈ ਗੰਭੀਰ ਤੌਰ ‘ਤੇ ਬਿਮਾਰ ਪੈਂਦਾ ਹੈ ਤਾਂ ਕਿਵੇਂ ਪੂਰਾ ਘਰ ਸੰਕਟ ਵਿੱਚ ਆ ਜਾਂਦਾ ਸੀ, ਅਸੀਂ ਇਸ ਚਿੰਤਾ ਨੂੰ ਭਲੀ-ਭਾਂਤੀ ਸਮਝਦੇ ਹਾਂ।
ਅਤੇ ਪਹਿਲਾਂ ਦੇ ਦੌਰ ਵਿੱਚ ਸਥਿਤਿਆਂ ਵੀ ਬਹੁਤ ਕਠਿਨ ਹੋਇਆ ਕਰਦੀਆਂ ਸਨ। ਹਸਪਤਾਲ ਬਹੁਤ ਹੀ ਘੱਟ ਸਨ, ਡਾਕਟਰਾਂ ਦੀ ਸੰਖਿਆ ਬਹੁਤ ਹੀ ਘੱਟ ਸੀ, ਦਵਾਈਆਂ ਬਹੁਤ ਮੰਹਿਗਈਆਂ ਸਨ, ਬਿਮਾਰੀ ਦੀ ਜਾਂਚ ਦਾ ਕੋਈ ਠਿਕਾਨਾ ਨਹੀਂ ਸੀ, ਅਤੇ ਸਰਕਾਰਾਂ ਸਿਰਫ ਵਾਅਦਿਆਂ ਅਤੇ ਦਾਅਵਿਆਂ ਵਿੱਚ ਹੀ ਉਲਝੀਆਂ ਰਹਿੰਦੀਆਂ ਸਨ। ਇੱਥੇ ਬਿਹਾਰ ਵਿੱਚ ਜਦੋਂ ਤੱਕ ਨਿਤਿਸ਼ ਜੀ ਸਰਕਾਰ ਵਿੱਚ ਨਹੀਂ ਆਏ ਸਨ ਤਦ ਤੱਕ ਗ਼ਰੀਬਾਂ ਦੀ ਇਸ ਚਿੰਤਾ ਨੂੰ ਲੈ ਕੇ ਕੋਈ ਗੰਭੀਰਤਾ ਹੀ ਨਹੀਂ ਸੀ। ਗ਼ਰੀਬ ਦੇ ਕੋਲ ਚੁਪਚਾਪ ਬਿਮਾਰੀ ਸਹਿਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਅਜਿਹੀ ਸਥਿਤੀ ਵਿੱਚ ਸਾਡਾ ਦੇਸ਼ ਕਿਵੇਂ ਅੱਗੇ ਵਧਦਾ, ਇਸ ਲਈ ਪੁਰਾਣੀ ਸੋਚ ਅਤੇ ਅਪ੍ਰੋਚ ਦੋਵੇ ਬਦਲੇ।
ਸਾਥੀਓ,
ਸਾਡੀ ਸਰਕਾਰ ਦੇਸ਼ ਵਿੱਚ ਸਿਹਤ ਨੂੰ ਲੈ ਕੇ ਹੌਲਿਸਟਿਕ ਅਪ੍ਰੋਚ ਨਾਲ ਕੰਮ ਕਰ ਰਹੀ ਹੈ। ਸਾਡਾ ਪਹਿਲਾ ਕਦਮ, ਸਾਡਾ ਫੋਕਸ ਬਿਮਾਰੀ ਤੋਂ ਬਚਾਅ ‘ਤੇ ਹੈ, ਦੂਸਰਾ ਫੋਕਸ ਬਿਮਾਰੀ ਦੀ ਸਹੀ ਤਰੀਕੇ ਨਾਲ ਜਾਂਚ ’ਤੇ ਹਨ, ਤੀਸਰਾ ਫੋਕਸ ਹੈ ਲੋਕਾਂ ਨੂੰ ਮੁਫ਼ਤ ਅਤੇ ਸਸਤਾ ਇਲਾਜ ਮਿਲੇ ਅਤੇ ਸਸਤੀਆਂ ਦਵਾਈਆਂ ਮਿਲਣ, ਸਾਡਾ ਚੌਥਾ ਫੋਕਸ ਹੈ ਛੋਟੇ ਸ਼ਹਿਰਾਂ ਵਿੱਚ ਵੀ ਇਲਾਜ ਦੀਆਂ ਬਿਹਤਰੀਨ ਸੁਵਿਧਾਵਾਂ ਪਹੁੰਚਾਉਣਾ। ਦੇਸ਼ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਸਾਡਾ ਪੰਜਵਾਂ ਫੋਕਸ ਹੈ ਸਿਹਤ ਸੇਵਾਵਾਂ ਵਿੱਚ ਟੈਕਨੋਲੋਜੀ ਦਾ ਵਿਸਤਾਰ ਕਰਨਾ।
ਭਾਈਓ ਅਤੇ ਭੈਣੋਂ,
ਕੋਈ ਪਰਿਵਾਰ ਨਹੀਂ ਚਾਹੁੰਦਾ ਕਿ ਉਸ ਦੇ ਘਰ ਵਿੱਚ ਕੋਈ ਬਿਮਾਰ ਪਵੇ ਸਰੀਰ ਸਵਸਥ ਰਹੇ ਇਸ ਦੇ ਲਈ ਲੋਕ ਆਯੁਰਵੇਦ, ਪੋਸ਼ਕ ਖਾਣ-ਪੀਣ ਦੀ ਮਹੱਤਤਾ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਫਿਟ ਇੰਡੀਆ ਮੂਵਮੈਂਟ ਚਲਾਇਆ ਜਾ ਰਿਹਾ ਹੈ। ਜ਼ਿਆਦਾਤਰ ਸਧਾਰਣ ਬਿਮਾਰੀਆਂ ਦੀ ਵਜ੍ਹਾ ਗੰਦਗੀ, ਦੂਸ਼ਿਤ ਖਾਣ-ਪੀਣ, ਖਰਾਬ ਜੀਵਨਸ਼ੈਲੀ ਹੁੰਦੀ ਹੈ। ਇਸ ਲਈ ਸਵੱਛ ਭਾਰਤ ਅਭਿਯਾਨ, ਹਰ ਘਰ ਸ਼ੌਚਾਲਿਆ, ਨਲ ਸੇ ਜਲ ਜਿਹੇ ਅਭਿਯਾਨ ਚਲਾਏ ਜਾ ਰਹੇ ਹਨ। ਅਜਿਹੇ ਆਯੋਜਨਾਂ ਨਾਲ ਸ਼ਹਿਰ ਤਾਂ ਸਵੱਛ ਬਣਦਾ ਹੀ ਹੈ ਬਿਮਾਰੀਆਂ ਫੈਲਣ ਦੀ ਗੁੰਜਾਇਸ਼ ਵੀ ਘੱਟ ਹੁੰਦੀ ਹੈ।
ਅਤੇ ਮੈਨੂੰ ਪਤਾ ਚਲਿਆ ਹੁਣੇ ਕਿ ਦਰਭੰਗਾ ਦੇ ਇਸ ਪ੍ਰੋਗਰਾਮ ਦੇ ਹੋਣ ਦੇ ਬਾਅਦ ਇੱਥੇ ਸਾਡੇ ਮੁੱਖ ਸਕੱਤਰ ਜੀ ਨੇ ਖੁਦ ਅਗਵਾਈ ਕੀਤੀ ਅਤੇ ਦਰਭੰਗਾ ਵਿੱਚ ਸਫਾਈ ਦਾ ਅਭਿਯਾਨ ਪਿਛਲੇ ਤਿੰਨ-ਚਾਰ ਦਿਨ ਚਲਾਇਆ। ਮੈਂ ਉਨ੍ਹਾਂ ਦਾ ਬਿਹਾਰ ਸਰਕਾਰ ਦੇ ਸਾਰੇ ਕਰਮਚਾਰੀ ਬੰਧੂਆਂ ਦਾ ਅਤੇ ਦਰਭੰਗਾ ਦੇ ਨਾਗਰਿਕਾਂ ਦਾ ਇਸ ਸਵੱਛਤਾ ਅਭਿਯਾਨ ਨੂੰ ਤਾਕਤ ਦੇਣ ਲਈ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ, ਅਤੇ ਮੈਂ ਚਾਹਾਂਗਾ ਕਿ ਅੱਗੇ 5-7-10 ਦਿਨ ਵੀ ਇਸ ਪ੍ਰੋਗਰਾਮ ਨੂੰ ਹੋਰ ਤੇਜ਼ੀ ਨਾਲ ਚਲਾਇਆ ਜਾਵੇ।
ਸਾਥੀਓ,
ਜ਼ਿਆਦਾਤਰ ਬਿਮਾਰੀਆਂ ਦਾ ਜੇਕਰ ਸਮੇਂ ਰਹਿੰਦੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ, ਲੇਕਿਨ ਮਹਿੰਗੀ ਜਾਂਚ ਦੀ ਵਜ੍ਹਾ ਨਾਲ ਅਕਸਰ ਲੋਕ ਬਿਮਾਰੀ ਬਾਰੇ ਜਾਣ ਹੀ ਨਹੀਂ ਪਾਉਂਦੇ, ਇਸ ਲਈ ਅਸੀਂ ਦੇਸ਼ ਭਰ ਵਿੱਚ ਡੇਢ ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ ਬਣਾਏ ਹਨ। ਇਸ ਨਾਲ ਕੈਂਸਰ, ਡਾਇਬੀਟੀਜ਼ ਜਿਹੀਆਂ ਕਈ ਬਿਮਾਰੀਆਂ ਬਾਰੇ ਸ਼ੁਰੂ ਵਿੱਚ ਹੀ ਪਤਾ ਲਗ ਸਕਦਾ ਹੈ।
ਸਾਥੀਓ,
ਆਯੁਸ਼ਮਾਨ ਭਾਰਤ ਯੋਜਨਾ ਨਾਲ ਹੁਣ ਤੱਕ ਦੇਸ਼ ਵਿੱਚ 4 ਕਰੋੜ ਤੋਂ ਅਧਿਕ ਗ਼ਰੀਬ ਮਰੀਜਾਂ ਦਾ ਇਲਾਜ ਹੋ ਚੁਕਿਆ ਹੈ। ਜੇਕਰ ਆਯੁਸ਼ਮਾਨ ਭਾਰਤ ਯੋਜਨਾ ਨਾ ਹੁੰਦੀ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਹਸਪਤਾਲ ਵਿੱਚ ਭਰਤੀ ਹੀ ਨਹੀਂ ਹੋ ਪਾਉਂਦੇ। ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਇਨ੍ਹਾਂ ਦੇ ਜੀਵਨ ਦੀ ਬਹੁਤ ਵੱਡੀ ਚਿੰਤਾ ਐੱਨਡੀਏ ਸਰਕਾਰ ਦੀ ਯੋਜਨਾ ਨਾਲ ਦੂਰ ਹੋਈ। ਅਤੇ ਇਨ੍ਹਾਂ ਗ਼ਰੀਬਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਹੋਇਆ ਹੈ। ਆਯੁਸ਼ਮਾਨ ਯੋਜਨਾ ਨਾਲ ਕਰੋੜਾਂ ਪਰਿਵਾਰਾਂ ਨੂੰ ਕਰੀਬ ਸਵਾ ਲੱਖ ਕਰੋੜ ਰੁਪਏ ਦੀ ਬੱਚਤ ਹੋਈ ਹੈ, ਇਹ ਸਵਾ ਲੱਖ ਕਰੋੜ ਰੁਪਏ ਜੇਕਰ ਸਰਕਾਰ ਨੇ ਦੇਣ ਦਾ ਐਲਾਨ ਕੀਤਾ ਹੁੰਦਾ ਤਾਂ ਮਹੀਨੇ ਭਰ ਹੈੱਡਲਾਈਨ ‘ਤੇ ਚਰਚਾ ਚਲੀ ਰਹਿੰਦੀ ਕਿ ਇੱਕ ਯੋਜਨਾ ਨਾਲ ਦੇਸ਼ ਦੇ ਨਾਗਰਿਕਾਂ ਦੀ ਜੇਬ ਵਿੱਚ ਸਵਾ ਲੱਖ ਕਰੋੜ ਰੁਪਏ ਬਚੇ ਹਨ।
ਭਾਈਓ ਅਤੇ ਭੈਣੋਂ,
ਚੋਣਾਂ ਦੇ ਸਮੇਂ ਮੈਂ ਤੁਹਾਨੂੰ ਗਾਰੰਟੀ ਦਿੱਤੀ ਸੀ ਕਿ 70 ਸਾਲ ਦੇ ਉੱਪਰ ਦੇ ਜੋ ਬਜ਼ੁਰਗ ਹਨ ਉਨ੍ਹਾਂ ਸਾਰਿਆਂ ਨੂੰ ਵੀ ਆਯੁਸ਼ਮਾਨ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਮੈਂ ਆਪਣੀ ਇਹ ਗਾਰੰਟੀ ਪੂਰੀ ਕਰ ਦਿੱਤੀ ਹੈ। ਬਿਹਾਰ ਵਿੱਚ ਵੀ 70 ਸਾਲ ਤੋਂ ਉੱਪਰ ਦੇ ਜਿੰਨੇ ਵੀ ਬਜ਼ੁਰਗ ਹਨ, ਪਰਿਵਾਰ ਦੀ ਕਮਾਈ ਕੁਝ ਵੀ ਹੋਵੇ, ਉਨ੍ਹਾਂ ਲਈ ਮੁਫ਼ਤ ਇਲਾਜ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਬਹੁਤ ਜਲਦੀ ਸਾਰੇ ਬਜ਼ੁਰਗਾਂ ਕੋਲ ਆਯੁਸ਼ਮਾਨ ਵਯ ਵੰਦਨਾ ਕਾਰਡ ਹੋਵੇਗਾ। ਆਯੁਸ਼ਮਾਨ ਦੇ ਨਾਲ-ਨਾਲ ਜਨ ਔਸ਼ਧੀ ਕੇਂਦਰਾਂ ’ਤੇ ਬਹੁਤ ਹੀ ਘੱਟ ਕੀਮਤ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਸਾਥੀਓ,
ਬਿਹਤਰ ਆਰੋਗਯ ਦਾ ਸਾਡਾ ਚੌਥਾ ਕਦਮ ਹੈ- ਛੋਟੇ ਸ਼ਹਿਰਾਂ ਵਿੱਚ ਵੀ ਇਲਾਜ ਦੀ ਬਿਹਤਰੀਨ ਸੁਵਿਧਾਵਾਂ ਪਹੁੰਚਾਉਣਾ, ਡਾਕਟਰਾਂ ਦੀ ਕਮੀ ਨੂੰ ਦੂਰ ਕਰਨਾ। ਤੁਸੀਂ ਦੇਖੋ ਆਜ਼ਾਦੀ ਦੇ 60 ਸਾਲਾਂ ਤੱਕ ਦੇਸ਼ ਵਿੱਚ ਸਿਰਫ ਇੱਕ ਹੀ ਏਮਸ ਸੀ ਅਤੇ ਉਹ ਵੀ ਦਿੱਲੀ ਵਿੱਚ। ਹਰ ਗੰਭੀਰ ਬਿਮਾਰੀ ਦੇ ਲੋਕ ਦਿੱਲੀ ਏਮਸ ਦਾ ਰੁਖ ਕਰਦੇ ਸਨ। ਕਾਂਗਰਸ ਦੀ ਸਰਕਾਰ ਦੇ ਸਮੇਂ ਜੋ ਚਾਰ-ਪੰਜ ਏਮਸ ਹੋਰ ਬਣਾਉਣ ਦਾ ਐਲਾਨ ਹੋਇਆ ਉਨ੍ਹਾਂ ਵਿੱਚ ਕਦੇ ਠੀਕ ਤਰੀਕੇ ਨਾਲ ਇਲਾਜ ਹੀ ਸ਼ੁਰੂ ਨਹੀਂ ਹੋ ਪਾਇਆ। ਸਾਡੀ ਸਰਕਾਰ ਨੇ ਹਸਪਤਾਲਾਂ ਦੀਆਂ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕੀਤਾ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਨਵੇਂ ਏਮਸ ਵੀ ਬਣਾਏ। ਅੱਜ ਦੇਸ਼ ਭਰ ਵਿੱਚ ਕਰੀਬ ਦੋ ਦਰਜਨ ਏਮਸ ਹਨ। ਬੀਤੇ 10 ਸਾਲਾਂ ਵਿੱਚ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵੀ ਕਰੀਬ-ਕਰੀਬ ਦੁੱਗਣੀ ਹੋਈ ਹੈ, ਇਸ ਨਾਲ ਇਲਾਜ ਦੀ ਸੁਵਿਧਾ ਤਾਂ ਮਿਲੀ ਹੈ, ਵੱਡੀ ਸੰਖਿਆ ਵਿੱਚ ਸਾਡੇ ਯੁਵਾ ਡਾਕਟਰ ਵੀ ਬਣੇ ਹਨ। ਦਰਭੰਗਾ ਏਮਸ ਤੋਂ ਵੀ ਹਰ ਸਾਲ ਬਿਹਾਰ ਦੇ ਅਨੇਕ ਯੁਵਾ ਡਾਕਟਰ ਬਣ ਕੇ ਸੇਵਾ ਦੇ ਲਈ ਨਿਕਲਣਗੇ। ਅਤੇ ਇੱਕ ਮਹੱਤਵਪੂਰਨ ਕੰਮ ਹੋਇਆ ਹੈ, ਪਹਿਲਾਂ ਡਾਕਟਰ ਬਣਨਾ ਹੋਵੇ ਤਾਂ ਅੰਗ੍ਰੇਜ਼ੀ ਆਉਣਾ ਜ਼ਰੂਰੀ ਸੀ।
ਹੁਣ ਮੱਧ ਵਰਗ ਗ਼ਰੀਬ ਪਰਿਵਾਰ ਦੇ ਬੱਚੇ ਅੰਗ੍ਰੇਜ਼ੀ ਵਿੱਚ ਪੜ੍ਹਾਈ ਕਿੱਥੇ ਕਰਨਗੇ ਸਕੂਲ ਵਿੱਚ, ਇੰਨਾ ਪੈਸਾ ਕਿੱਥੋਂ ਲਿਆਉਣਗੇ ਅਤੇ ਇਸ ਲਈ ਸਾਡੀ ਸਰਕਾਰ ਨੇ ਤੈਅ ਕੀਤਾ ਹੁਣ ਡਾਕਟਰ ਦੀ ਪੜ੍ਹਾਈ ਕਰਨੀ ਹੈ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਹੈ, ਉਹ ਆਪਣੀ ਮਾਤ੍ਰਭਾਸ਼ਾ ਵਿੱਚ ਡਾਕਟਰ ਬਣ ਸਕਦਾ ਹੈ, ਆਪਣੀ ਮਾਤ੍ਰਭਾਸ਼ਾ ਵਿੱਚ ਪੜ੍ਹ ਕੇ ਇੰਜੀਨੀਅਰ ਬਣ ਸਕਦਾ ਹੈ। ਅਤੇ ਇੱਕ ਪ੍ਰਕਾਰ ਨਾਲ ਮੇਰਾ ਇਹ ਕੰਮ ਕਰਪੂਰੀ ਠਾਕੁਰ ਜੀ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ, ਉਹ ਇਹੀ ਸੁਪਨਾ ਹਮੇਸ਼ਾ ਦੇਖਦੇ ਸਨ। ਉਸ ਕੰਮ ਨੂੰ ਅਸੀਂ ਕੀਤਾ ਹੈ। ਪਿਛਲੇ 10 ਸਾਲ ਵਿੱਚ ਅਸੀਂ ਮੈਡੀਕਲ ਦੀਆਂ ਇੱਕ ਲੱਖ ਨਵੀਆਂ ਸੀਟਾਂ ਜੋੜੀਆਂ ਹਨ। ਅਸੀਂ ਆਉਣ ਵਾਲੇ 5 ਸਾਲ ਵਿੱਚ ਮੈਡੀਕਲ ਦੀਆਂ 75,000 ਨਵੀਆਂ ਸੀਟਾਂ ਜੋੜਣ ਵਾਲੇ ਹਾਂ। ਸਾਡੀ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ, ਜਿਸ ਦਾ ਬਿਹਾਰ ਦੇ ਨੌਜਵਾਨਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਅਸੀਂ ਹਿੰਦੀ ਅਤੇ ਦੂਸਰੀਆਂ ਭਾਰਤੀ ਭਾਸ਼ਾਵਾਂ ਵਿੱਚ ਵੀ ਮੈਡੀਕਲ ਦੀ ਪੜ੍ਹਾਈ ਦਾ ਵਿਕਲਪ ਦੇ ਰਹੇ ਹਾਂ। ਮਕਸਦ ਇਹੀ ਹੈ ਕਿ ਗ਼ਰੀਬ, ਪਿਛੜੇ, ਆਦਿਵਾਸੀ ਪਰਿਵਾਰ ਦੀ ਸੰਤਾਨ ਵੀ ਡਾਕਟਰ ਬਣ ਸਕੇ।
ਸਾਥੀਓ,
ਸਾਡੀ ਸਰਕਾਰ ਨੇ ਕੈਂਸਰ ਨਾਲ ਲੜਾਈ ਦਾ ਵੀ ਇੱਕ ਵੱਡਾ ਅਭਿਯਾਨ ਛੇੜਿਆ ਹੈ। ਮੁਜ਼ੱਫਰਪੁਰ ਵਿੱਚ ਜੋ ਕੈਂਸਰ ਹਸਪਤਾਲ ਬਣ ਰਿਹਾ ਹੈ ਇਸ ਨਾਲ ਬਿਹਾਰ ਦੇ ਕੈਂਸਰ ਮਰੀਜਾਂ ਨੂੰ ਬਹੁਤ ਲਾਭ ਹੋਵੇਗਾ। ਇਸ ਹਸਪਤਾਲ ਵਿੱਚ ਇੱਕ ਹੀ ਛੱਤ ਦੇ ਹੇਠਾਂ ਕੈਂਸਰ ਦੇ ਇਲਾਜ ਦੀਆਂ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਹੁਣ ਤੱਕ ਜਿਨ੍ਹਾਂ ਮਰੀਜਾਂ ਨੂੰ ਇਲਾਜ ਦੇ ਲਈ ਦਿੱਲੀ, ਮੁੰਬਈ ਜਾਣਾ ਪੈਂਦਾ ਹੈ ਉਨ੍ਹਾਂ ਨੂੰ ਇੱਥੇ ਬਿਹਤਰ ਇਲਾਜ ਮਿਲ ਸਕੇਗਾ। ਅਤੇ ਮੈਨੂੰ ਖੁਸ਼ੀ ਹੈ ਕਿ ਬਿਹਾਰ ਨੂੰ ਆਉਣ ਵਾਲੇ ਸਮੇਂ ਵਿੱਚ ਅੱਖਾਂ ਦਾ ਵੀ ਇੱਕ ਵੱਡਾ ਹਸਪਤਾਲ ਮਿਲਣ ਜਾ ਰਿਹਾ ਹੈ। ਹੁਣੇ ਸਾਡੇ ਮੰਗਲ ਜੀ ਦੱਸ ਰਹੇ ਸੀ ਕੁਝ ਦਿਨ ਪਹਿਲਾਂ ਜਦੋਂ ਮੈਂ ਕਾਸ਼ੀ ਵਿੱਚ ਸੀ ਤਾਂ ਉੱਥੇ ਕਾਂਚੀ ਕਾਮਕੋਟਿ ਦੇ ਸ਼ੰਕਰਾਚਾਰਿਆ ਜੀ ਦੇ ਅਸ਼ੀਰਵਾਦ ਨਾਲ ਬਹੁਤ ਵੱਡਾ ਅੱਖਾਂ ਦਾ ਹਸਪਤਾਲ ਬਣਿਆ ਹੈ। ਕਾਸ਼ੀ ਵਿੱਚ ਉਹ ਇੱਕ ਬਹੁਤ ਵਧੀਆ ਹਸਪਤਾਲ ਹੁਣੇ ਬਣਿਆ ਹੈ।
ਮੇਰੇ ਇੱਥੇ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਪਹਿਲਾਂ ਮੇਰੇ ਗੁਜਰਾਤ ਵਿੱਚ ਬਣਿਆ ਸੀ, ਤਾਂ ਮੈਨੂੰ ਲਗਿਆ ਜੋ ਹਸਪਤਾਲ ਮੇਰੇ ਗੁਜਰਾਤ ਵਿੱਚ ਮੈਂ ਦੇਖਿਆ ਬਣਿਆ, ਜੋ ਮੈਂ ਕਾਸ਼ੀ ਦਾ ਐੱਮਪੀ ਬਣਿਆ ਉੱਥੇ ਹੋਇਆ, ਉਸ ਦੀਆਂ ਸੇਵਾਵਾਂ ਵੀ ਉੱਤਮ ਹਨ... ਤਾਂ ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕੀਤੀ ਅੱਖਾਂ ਦਾ ਅਜਿਹਾ ਹੀ ਇੱਕ ਹਸਪਤਾਲ ਮੈਨੂੰ ਮੇਰੇ ਬਿਹਾਰ ਵਿੱਚ ਚਾਹੀਦਾ ਹੈ। ਅਤੇ ਉਨ੍ਹਾਂ ਨੇ ਮੇਰੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੁਣੇ ਮੈਨੂੰ ਮੁੱਖ ਮੰਤਰੀ ਜੀ ਦੱਸ ਰਹੇ ਸੀ ਕਿ ਉਸ ਦੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤਾਂ ਇੱਕ ਚੰਗਾ ਅੱਖਾਂ ਦੇ ਲਈ ਚੰਗਾ ਹਸਪਤਾਲ ਮਿਲੇਗਾ। ਅੱਖਾਂ ਦਾ ਇਹ ਨਵਾਂ ਹਸਪਤਾਲ ਵੀ ਇਸ ਖੇਤਰ ਦੇ ਲੋਕਾਂ ਦੀ ਬਹੁਤ ਵੱਡੀ ਮਦਦ ਕਰੇਗਾ।
ਸਾਥੀਓ,
ਨਿਤਿਸ਼ ਬਾਬੂ ਦੀ ਅਗਵਾਈ ਵਿੱਚ ਬਿਹਾਰ ਨੇ ਸੁਸ਼ਾਸਨ ਦਾ ਜੋ ਮਾਡਲ ਵਿਕਸਿਤ ਕਰਕੇ ਦਿਖਾਇਆ ਉਹ ਅਦਭੁਤ ਹੈ। ਬਿਹਾਰ ਨੂੰ ਜੰਗਲ ਰਾਜ ਤੋਂ ਮੁਕਤੀ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਉਸ ਦੀ ਜਿੰਨੀ ਸਰਾਹਨਾ ਕੀਤੀ ਜਾਵੇ ਉਹ ਘੱਟ ਹੈ। ਐੱਨਡੀਏ ਦੀ ਡਬਲ ਇੰਜਣ ਦੀ ਸਰਕਾਰ ਬਿਹਾਰ ਵਿੱਚ ਵਿਕਾਸ ਨੂੰ ਗਤੀ ਦੇਣ ਦੇ ਲਈ ਪ੍ਰਤੀਬੱਧ ਹੈ। ਬਿਹਾਰ ਦਾ ਤੇਜ਼ ਵਿਕਾਸ, ਇੱਥੇ ਦਾ ਬਿਹਤਰੀਨ ਇਨਫ੍ਰਾਸਟ੍ਰਕਚਰ ਅਤੇ ਇੱਥੇ ਦੇ ਛੋਟੇ ਕਿਸਾਨਾਂ, ਛੋਟੇ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਨਾਲ ਹੀ ਸੰਭਵ ਹੋਣ ਵਾਲਾ ਹੈ। ਐੱਨਡੀਏ ਸਰਕਾਰ ਇਸੇ ਰੋਡ ਮੈਪ ‘ਤੇ ਕੰਮ ਕਰ ਰਹੀ ਹੈ। ਅੱਜ ਬਿਹਾਰ ਦੀ ਪਹਿਚਾਣ ਇੱਥੇ ਬਣਨ ਵਾਲੇ ਇਨਫ੍ਰਾਸਟ੍ਰਕਚਰ ਨਿਰਮਾਣ, ਏਅਰਪੋਰਟ, ਐਕਸਪ੍ਰੈੱਸ-ਵੇਅ ਨਾਲ ਮਜ਼ਬੂਤ ਹੋ ਰਹੀ ਹੈ।
ਦਰਭੰਗਾ ਵਿੱਚ ਉਡਾਨ ਯੋਜਨਾ ਦੇ ਤਹਿਤ ਏਅਰਪੋਰਟ ਸ਼ੁਰੂ ਹੋਇਆ ਹੈ, ਜਿਸ ਨਾਲ ਦਿੱਲੀ-ਮੁੰਬਈ ਜਿਹੇ ਸ਼ਹਿਰਾਂ ਤੱਕ ਸਿੱਧੀ ਉਡਾਨ ਦੀ ਸੁਵਿਧਾ ਮਿਲਣ ਲਗੀ ਹੈ। ਬਹੁਤ ਜਲਦ ਇੱਥੇ ਤੋਂ ਰਾਂਚੀ ਦੇ ਲਈ ਵੀ ਉਡਾਨ ਸ਼ੁਰੂ ਹੋ ਜਾਵੇਗੀ। ਸਾਢੇ ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਮਸ ਦਰਭੰਗਾ ਐਕਸਪ੍ਰੈੱਸਵੇਅ ‘ਤੇ ਵੀ ਕੰਮ ਚਲ ਰਿਹਾ ਹੈ। ਅੱਜ 3,400 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ ਹੈ। ਅਤੇ ਘਰ ਵਿੱਚ ਜਿਵੇਂ ਨਲ ਤੋਂ ਜਲ ਆਉਂਦਾ ਹੈ ਨਾ, ਓਵੇਂ ਹੀ ਨਲ ਤੋਂ ਗੈਸ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਉਹ ਸਸਤਾ ਵੀ ਹੋਵੇਗਾ। ਵਿਕਾਸ ਦਾ ਇਹ ਮਹਾਯਗ ਬਿਹਾਰ ਵਿੱਚ ਇਨਫ੍ਰਾਸਟ੍ਰਕਚਰ ਨੂੰ ਨਵੀਂ ਉਚਾਈ ‘ਤੇ ਲੈ ਜਾ ਰਿਹਾ ਹੈ। ਇਸ ਨਾਲ ਇੱਥੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਵੀ ਅਵਸਰ ਵੀ ਪੈਦਾ ਹੋ ਰਹੇ ਹਨ।
ਸਾਥੀਓ,
ਦਰਭੰਗਾ ਬਾਰੇ ਕਿਹਾ ਜਾਂਦਾ ਹੈ- ਪਗ-ਪਗ ਪੋਖਰੀ ਮਾਚ ਮਖਾਨ, ਮਧੁਰ ਬੋਲ ਮੁਸਕੀ ਮੁਖ ਪਾਨ। (पग-पग पोखरी माच मखान, मधुर बोल मुस्की मुख पान।) ਇਸ ਖੇਤਰ ਦੇ ਕਿਸਾਨਾਂ, ਮਖਾਨਾ ਉਤਪਾਦਾਂ ਅਤੇ ਮੱਛੀ ਪਾਲਕਾਂ ਦਾ ਹਿਤ ਵੀ ਸਾਡੀ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ ਹੈ। ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਬਿਹਾਰ ਦੇ ਕਿਸਾਨਾਂ ਨੂੰ 25,000 ਕਰੋੜ ਰੁਪਏ ਤੋਂ ਜ਼ਿਆਦਾ ਮਿਲੇ ਹਨ। ਮਿਥਿਲਾ ਦੇ ਕਿਸਾਨਾਂ ਨੂੰ ਵੀ ਇਸ ਯੋਜਨਾ ਦਾ ਫਾਇਦਾ ਮਿਲਿਆ ਹੈ। ਸਾਡੀ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਨਾਲ ਇੱਥੇ ਦੇ ਮਖਾਨਾ ਉਤਪਾਦਾਂ ਦੀ ਪਹੁੰਚ ਦੇਸ਼ ਦੁਨੀਆ ਦੇ ਬਜ਼ਾਰਾਂ ਤੱਕ ਹੋ ਰਹੀ ਹੈ।
ਮਖਾਨਾ ਉਤਪਾਦਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਖਾਨਾ ਰਿਸਰਚ ਕੇਂਦਰ ਨੂੰ ਰਾਸ਼ਟਰੀ ਸੰਸਥਾਨ ਦਾ ਦਰਜਾ ਦਿੱਤਾ ਗਿਆ ਹੈ। ਮਖਾਨਾ ਨੂੰ ਜੀਆਈ ਟੈਗ ਵੀ ਮਿਲਿਆ ਹੈ। ਇਸੇ ਤਰ੍ਹਾਂ ਮਤਸਯ ਸੰਪਦਾ ਯੋਜਨਾ ਦੇ ਤਹਿਤ ਆਪਣੇ ਮੱਛੀ ਪਾਲਕ ਸਾਥੀਆਂ ਨੂੰ ਅਸੀਂ ਹਰ ਪੱਧਰ ‘ਤੇ ਮਦਦ ਕਰ ਰਹੇ ਹਾਂ। ਮੱਛੀ ਉਤਪਾਦਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਮਿਲਣ ਲਗਿਆ ਹੈ। ਇੱਥੇ ਜੋ ਮਿੱਠੇ ਪਾਣੀ ਦੀ ਮੱਛੀ ਹੈ ਉਸ ਦਾ ਵੀ ਬਹੁਤ ਵੱਡਾ ਬਜ਼ਾਰ ਹੈ ਪੀਐੱਮ ਮਤਸਯ ਸੰਪਦਾ ਯੋਜਨਾ ਨਾਲ ਵੀ ਉਨ੍ਹਾਂ ਨੂੰ ਬਹੁਤ ਮਦਦ ਮਿਲ ਰਹੀ ਹੈ। ਭਾਰਤ ਨੂੰ ਅਸੀਂ ਵਿਸ਼ਵ ਦੇ ਇੱਕ ਵੱਡੀ ਮੱਛੀ ਨਿਰਯਾਤਕ ਦੇਸ਼ ਦੇ ਰੂਪ ਵਿੱਚ ਵਿਕਸਿਤ ਕਰ ਰਹੇ ਹਾਂ। ਇਸ ਦਾ ਵੀ ਬਹੁਤ ਲਾਭ ਦਰਭੰਗਾ ਦੇ ਮੱਛੀ ਪਾਲਕਾਂ ਨੂੰ ਮਿਲਣਾ ਤੈਅ ਹੈ।
ਸਾਥੀਓ,
ਕੋਸੀ ਅਤੇ ਮਿਥਿਲਾ ਨੂੰ ਹੜ੍ਹ ਤੋਂ ਜੋ ਪਰੇਸ਼ਾਨੀ ਹੁੰਦੀ ਹੈ, ਉਸ ਨੂੰ ਦੂਰ ਕਰਨ ਦੇ ਲਈ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਇਸ ਵਰ੍ਹੇ ਦੇ ਬਜਟ ਵਿੱਚ ਅਸੀਂ ਬਿਹਾਰ ਦੀ ਹੜ੍ਹ ਦੀ ਸਮੱਸਿਆ ਨਾਲ ਨਿਪਟਣ ਦੇ ਲਈ ਇੱਕ ਵਿਸਤ੍ਰਿਤ ਪਲਾਨ ਐਲਾਨ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਨੇਪਾਲ ਦੇ ਨਾਲ ਮਿਲ ਕੇ ਅਸੀਂ ਇਸ ਸਮੱਸਿਆ ਨੂੰ ਹੱਲ ਕਰ ਪਾਵਾਂਗੇ। ਇਸ ਨਾਲ ਜੁੜੇ 11,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ‘ਤੇ ਵੀ ਸਾਡੀ ਸਰਕਾਰ ਕੰਮ ਕਰ ਰਹੀ ਹੈ।
ਸਾਥੀਓ,
ਸਾਡਾ ਬਿਹਾਰ ਭਾਰਤ ਦੀ ਵਿਰਾਸਤ ਦਾ ਬਹੁਤ ਵੱਡਾ ਕੇਂਦਰ ਹੈ। ਇਸ ਵਿਰਾਸਤ ਨੂੰ ਸੰਜੋਣਾ ਸਾਡੀ ਸਭ ਦੀ ਜ਼ਿੰਮੇਦਾਰੀ ਹੈ। ਇਸ ਲਈ ਐੱਨਡੀਏ ਸਰਕਾਰ ਵਿਕਾਸ ਵੀ ਅਤੇ ਵਿਰਾਸਤ ਵੀ ਦੇ ਮੰਤਰ ‘ਤੇ ਚਲ ਰਹੀ ਹੈ। ਅੱਜ ਨਾਲੰਦਾ ਯੂਨੀਵਰਸਿਟੀ ਫਿਰ ਤੋਂ ਆਪਣਾ ਪੁਰਾਣਾ ਗੌਰਵ ਪਾਉਣ ਦੀ ਤਰਫ਼ ਅੱਗੇ ਵਧ ਰਿਹਾ ਹੈ।
ਸਾਥੀਓ,
ਵਿਵਿਧਤਾਵਾਂ ਨਾਲ ਭਰੇ ਸਾਡੇ ਦੇਸ਼ ਵਿੱਚ ਅਲੱਗ-ਅਲੱਗ ਭਾਸ਼ਾਵਾਂ ਵੀ ਸਾਡੀਆਂ ਬਹੁਤ ਅਨਮੋਲ ਵਿਰਾਸਤ ਹੈ। ਇਨ੍ਹਾਂ ਨੂੰ ਬੋਲਣਾ ਜ਼ਰੂਰੀ ਹੈ, ਇਨ੍ਹਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ। ਹਾਲ ਵਿੱਚ ਹੀ ਅਸੀਂ ਪਾਲੀ ਭਾਸ਼ਾ ਨੂੰ ਸ਼ਾਸਤ੍ਰੀ ਭਾਸ਼ਾ ਦਾ ਦਰਜਾ ਦਿੱਤਾ ਹੈ। ਇਸ ਭਾਸ਼ਾ ਵਿੱਚ ਭਗਵਾਨ ਬੁੱਧ ਦੇ ਸੰਦੇਸ਼ ਅਤੇ ਬਿਹਾਰ ਦੇ ਪ੍ਰਾਚੀਨ ਗੌਰਵ ਦਾ ਵਿਸਤ੍ਰਿਤ ਵਰਣਨ ਹੈ। ਇਸ ਦੀ ਜਾਣਕਾਰੀ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ ਹੈ, ਅਤੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਇਹ ਐੱਨਡੀਏ ਸਰਕਾਰ ਹੀ ਹੈ ਜਿਸ ਨੇ ਮੈਥਿਲੀ ਭਾਸ਼ਾ ਨੂੰ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਸੀ। ਝਾਰਖੰਡ ਵਿੱਚ ਵੀ ਮੈਥਿਲੀ ਨੂੰ ਦੂਸਰੀ ਰਾਜ ਭਾਸ਼ਾ ਦਰਜਾ ਪ੍ਰਦਾਨ ਕੀਤਾ ਗਿਆ ਹੈ।
ਸਾਥੀਓ,
ਸਾਡੇ ਸੱਭਿਆਚਾਰਕ ਸਮ੍ਰਿੱਧੀ ਦੇ ਦਰਸ਼ਨ ਇੱਥੇ ਦਰਭੰਗਾ ਵਿੱਚ ਮਿਥਿਲਾਂਚਲ ਵਿੱਚ ਕਦਮ-ਕਦਮ ‘ਤੇ ਹੁੰਦੇ ਹਨ। ਮਾਤਾ ਸੀਤਾ ਦੇ ਸੰਸਕਾਰ ਇਸ ਧਰਤੀ ਨੂੰ ਸਮ੍ਰਿੱਧ ਕਰਦੇ ਹਨ। ਐੱਨਡੀਏ ਸਰਕਾਰ ਦੇਸ਼ ਭਰ ਦੇ ਇੱਕ ਦਰਜਨ ਤੋਂ ਅਧਿਕ ਸ਼ਹਿਰਾਂ ਨੂੰ ਰਾਮਾਇਣ ਸਰਕਿਟ ਨਾਲ ਜੋੜ ਰਹੀ ਹੈ, ਇਸ ਵਿੱਚ ਸਾਡੇ ਦਰਭੰਗਾ ਵੀ ਸ਼ਾਮਲ ਹੈ। ਇਸ ਨਾਲ ਖੇਤਰ ਵਿੱਚ ਟੂਰਿਜ਼ਮ ਨੂੰ ਬਲ ਮਿਲੇਗਾ। ਦਰਭੰਗਾ, ਸੀਤਾਮੜ੍ਹੀ, ਅਯੋਧਿਆ ਰੋਡ ‘ਤੇ ਅੰਮ੍ਰਿਤ ਭਾਰਤ ਟ੍ਰੇਨ ਨਾਲ ਵੀ ਲੋਕਾਂ ਨੂੰ ਬਹੁਤ ਮਦਦ ਮਿਲੀ ਹੈ।
ਸਾਥੀਓ,
ਤੁਹਾਡੇ ਨਾਲ ਗੱਲ ਕਰਦੇ ਹੋਏ ਅੱਜ ਮੈਂ ਦਰਭੰਗਾ ਸਟੇਟ ਦੇ ਮਹਾਰਾਜਾ ਕਾਮੇਸ਼ਵਰ ਸਿੰਘ ਜੀ ਦੇ ਯੋਗਦਾਨ ਨੂੰ ਵੀ ਯਾਦ ਕਰ ਰਿਹਾ ਹਾਂ। ਆਜ਼ਾਦੀ ਦੇ ਪਹਿਲੇ ਅਤੇ ਬਾਅਦ ਵਿੱਚ ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਮੇਰੇ ਸੰਸਦੀ ਖੇਤਰ ਕਾਸ਼ੀ ਵਿੱਚ ਵੀ ਉਨ੍ਹਾਂ ਦੇ ਕਾਰਜਾਂ ਦੀ ਬਹੁਤ ਚਰਚਾ ਹੁੰਦੀ ਹੈ। ਮਹਾਰਾਜਾ ਕਾਮੇਸ਼ਵਰ ਸਿੰਘ ਦੇ ਸਮਾਜ ਕਾਰਜ ਦਰਭੰਗਾ ਦਾ ਗੌਰਵ ਹੈ, ਸਾਡੇ ਸਭ ਦੇ ਲਈ ਪ੍ਰੇਰਣਾ ਹੈ।
ਸਾਥੀਓ,
ਦਿੱਲੀ ਵਿੱਚ ਕੇਂਦਰ ਵਿੱਚ ਮੇਰੀ ਸਰਕਾਰ ਅਤੇ ਇੱਥੇ ਬਿਹਾਰ ਵਿੱਚ ਨਿਤਿਸ਼ ਜੀ ਦੀ ਸਰਕਾਰ ਮਿਲ ਕੇ ਬਿਹਾਰ ਦੇ ਹਰ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ। ਸਾਡੀਆਂ ਵਿਕਾਸ ਅਤੇ ਜਨ ਭਲਾਈ ਯੋਜਨਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਬਿਹਾਰ ਦੇ ਲੋਕਾਂ ਨੂੰ ਮਿਲੇ ਇਹੀ ਸਾਡਾ ਪ੍ਰਯਾਸ ਹੈ। ਮੈਂ ਇੱਕ ਵਾਰ ਫਿਰ ਦਰਭੰਗਾ ਏਮਸ ਦੇ ਲਈ ਹੋਰ ਵਿਕਾਸ ਪ੍ਰੋਜੈਕਟਾਂ ਦੇ ਲਈ ਆਪ ਸਭ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਉਣ ਵਾਲੇ ਨਿਰਮਾਣ ਪਰਵ ਦੀ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਬਹੁਤ-ਬਹੁਤ ਧੰਨਵਾਦ।