QuoteWith the inauguration and foundation stone laying of many development projects from Darbhanga, the life of the people of the state is going to become easier:PM
QuoteThe construction of Darbhanga AIIMS will bring a huge change in the health sector of Bihar:PM
QuoteOur government is working with a holistic approach towards health in the country: PM
QuoteUnder One District One Product scheme Makhana producers have benefited, Makhana Research Center has been given the status of a national institution, Makhanas have also received a GI tag:PM
QuoteWe have given the status of classical language to Pali language: PM

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਰਾਜਾ ਜਨਕ, ਸੀਤਾ ਮੈਯਾ ਕਵਿਰਾਜ ਵਿਦਿਆਪਤੀ ਕੇ ਈ ਪਾਵਨ ਮਿਥਿਲਾ ਭੂਮੀ ਦੇ ਨਮਨ ਕਰੇਂ ਛੀ। ਗਿਆਨ-ਧਾਨ-ਪਾਨ-ਮਖਾਨ- ਇਹ ਸਮ੍ਰਿੱਧ ਗੌਰਵਸ਼ਾਲੀ ਧਰਤੀ ‘ਤੇ ਆਪਣੇ ਸਭ ਦੇ ਅਭਿਨੰਦਨ ਕਰੇ ਛੀ।

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਅਲਰਕਰ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀਗਣ, ਬਿਹਾਰ ਦੇ ਉਪ ਮੁੱਖ ਮੰਤਰੀ ਵਿਜੈ ਕੁਮਾਰ ਸਿਨਹਾ ਅਤੇ ਸ਼੍ਰੀ ਸਮਰਾਟ ਚੌਧਰੀ ਜੀ, ਦਰਭੰਗਾ ਦੇ ਸਾਂਸਦ ਭਾਈ ਗੋਪਾਲ ਜੀ ਠਾਕੁਰ, ਹੋਰ ਸਾਰੇ ਸਾਂਸਦਗਣ, ਵਿਧਾਇਕਗਣ, ਹੋਰ ਮਹਾਨੁਭਾਵ, ਮਿਥਿਲਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ ਆਪ ਸਭ ਨੂੰ ਪ੍ਰਣਾਮ।

 

|

ਸਾਥੀਓ,

ਅੱਜ ਗੁਆਂਢੀ ਰਾਜ ਝਾਰਖੰਡ ਵਿੱਚ ਪਹਿਲੇ ਪੜਾਅ ਦੇ ਲਈ ਮਤਦਾਨ ਹੋ ਰਿਹਾ ਹੈ। ਝਾਰਖੰਡ ਦੇ ਲੋਕ ਵਿਕਸਿਤ ਝਾਰਖੰਡ ਦੇ ਸੁਪਨੇ ਨੂੰ ਪੂਰਾ ਕਰਨ ਲਈ ਵੋਟ ਪਾ ਰਹੇ ਹਨ। ਮੈਂ ਝਾਰਖੰਡ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਵੋਟ ਵਿੱਚ ਹਿੱਸਾ ਲਵੋ।

ਸਾਥੀਓ,

ਮੈਂ ਮਿਥਿਲਾ ਦੀ ਧਰਤੀ ਦੀ ਬੇਟੀ ਸਵਰ ਕੋਕਿਲਾ ਸ਼ਾਰਦਾ ਸਿਨਹਾ ਜੀ ਨੂੰ ਵੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਸ਼ਾਰਦਾ ਸਿਨਹਾ ਜੀ ਨੇ ਭੋਜਪੁਰੀ ਅਤੇ ਮੈਥਿਲੀ ਸੰਗੀਤ ਦੀ ਜੋ ਸੇਵਾ ਕੀਤੀ ਹੈ, ਉਹ ਬੇਮਿਸਾਲ ਹੈ। ਖਾਸ ਤੌਰ ‘ਤੇ ਮਹਾਪਰਵ ਛੱਠ ਦੀ ਮਹਿਮਾ ਨੂੰ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆ ਵਿੱਚ ਪਹੁੰਚਾਇਆ, ਉਹ ਅਦਭੁਤ ਹੈ।

ਸਾਥੀਓ,

ਅੱਜ ਬਿਹਾਰ ਸਮੇਤ ਪੂਰਾ ਦੇਸ਼ ਵਿਕਾਸ ਦੇ ਵੱਡੇ-ਵੱਡੇ ਟੀਚਿਆਂ ਨੂੰ ਪੂਰਾ ਹੁੰਦੇ ਦੇਖ ਰਿਹਾ ਹੈ। ਜਿਨ੍ਹਾਂ ਸੁਵਿਧਾਵਾਂ, ਪ੍ਰੋਜੈਕਟਾਂ ਦੇ ਪਹਿਲੇ ਸਿਰਫ਼ ਚਰਚਾ ਹੁੰਦੀ ਸੀ, ਅੱਜ ਉਹ ਵਾਸਤਵਿਕਤਾ ਬਣ ਕੇ ਜ਼ਮੀਨ ‘ਤੇ ਉਤਰ ਰਹੇ ਹਨ। ਅਸੀਂ ਵਿਕਸਿਤ ਭਾਰਤ ਦੀ ਤਰਫ਼ ਤੇਜ਼ੀ ਨਾਲ ਕਦਮ ਵਧਾ ਰਹੇ ਹਾਂ। ਸਾਡੀ ਪੀੜ੍ਹੀ ਸੁਭਾਗਸ਼ਾਲੀ ਹੈ ਕਿ ਅਸੀਂ ਇਸ ਦੇ ਗਵਾਹ ਬਣ ਰਹੇ ਹਾਂ ਅਤੇ ਇਸ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਵੀ ਦੇ ਰਹੇ ਹਾਂ।

 

|

ਸਾਥੀਓ,

ਸਾਡੀ ਸਰਕਾਰ  ਦੇਸ਼ ਦੀ ਸੇਵਾ ਲਈ, ਲੋਕਾਂ ਦੀ ਭਲਾਈ ਲਈ ਹਮੇਸ਼ਾ ਪ੍ਰਤੀਬੱਧ ਰਹੀ ਹੈ। ਸੇਵਾ ਦੀ ਇਸੇ ਭਾਵਨਾ ਨਾਲ ਇੱਥੇ ਵਿਕਾਸ ਨਾਲ ਜੁੜੇ 12,000 ਕਰੋੜ ਰੁਪਏ ਦੇ ਇੱਕ ਹੀ ਪ੍ਰੋਗਰਾਮ ਵਿੱਚ 12,000 ਕਰੋੜ ਰੁਪਏ ਦਾ ਅਲੱਗ-ਅਲੱਗ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਨ ਕੀਤਾ ਹੈ। ਇਸ ਵਿੱਚ ਰੋਡ, ਰੇਲ ਅਤੇ ਗੈਸ ਇਨਫ੍ਰਾਸਟ੍ਰਕਚਰ ਨਾਲ ਜੁੜੇ ਕਈ ਪ੍ਰੋਜੈਕਟਸ ਹਨ। ਅਤੇ ਸਭ ਤੋਂ ਵੱਡੀ  ਗੱਲ ਦਰਭੰਗਾ ਵਿੱਚ ਏਮਜ਼ ਦਾ ਸੁਪਨਾ ਸਾਕਾਰ ਹੋਣ ਦੀ ਤਰਫ਼ ਇੱਕ ਵੱਡਾ ਕਦਮ ਉਠਾਇਆ ਗਿਆ ਹੈ।

ਦਰਭੰਗਾ ਏਮਜ਼ ਦੇ ਨਿਰਮਾਣ ਨਾਲ ਬਿਹਾਰ ਦੇ ਸਿਹਤ ਖੇਤਰ ਵਿੱਚ ਬਹੁਤ ਵੱਡਾ ਪਰਿਵਰਤਨ ਆਵੇਗਾ। ਇਸ ਨਾਲ ਮਿਥਿਲਾ, ਕੋਸੀ ਅਤੇ ਤਿਰਹੁਤ ਖੇਤਰ ਦੇ ਇਲਾਵਾ ਪੱਛਮ ਬੰਗਾਲ ਅਤੇ ਆਲੇ-ਦੁਆਲੇ ਦੇ ਕਈ ਖੇਤਰ ਦੇ ਲੋਕਾਂ ਲਈ ਸੁਵਿਧਾ ਹੋਵੇਗੀ। ਨੇਪਾਲ ਤੋਂ ਆਉਣ ਵਾਲੇ ਮਰੀਜ਼ ਵੀ ਇਸ ਏਮਜ਼ ਹਸਪਤਾਲ ਵਿੱਚ ਇਲਾਜ ਕਰਾ ਸਕਣਗੇ। ਏਮਜ਼ ਤੋਂ ਇੱਥੇ ਰੋਜ਼ਗਾਰ-ਸਵੈਰੋਜ਼ਗਾਰ ਦੇ ਕਈ ਨਵੇਂ ਅਵਸਰ ਬਣਨਗੇ। ਮੈਂ ਦਰਭੰਗਾ ਨੂੰ, ਮਿਥਿਲਾ ਨੂੰ, ਪੂਰੇ ਬਿਹਾਰ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਸਾਡੇ ਦੇਸ਼ ਵਿੱਚ ਸਭ ਤੋਂ ਵੱਡੀ ਆਬਾਦੀ ਗ਼ਰੀਬ ਅਤੇ ਮੱਧ ਵਰਗ ਦੀ ਹੈ, ਅਤੇ ਬਿਮਾਰੀ ਵੀ ਸਭ ਤੋਂ ਅਧਿਕ ਇਨ੍ਹਾਂ ਹੀ ਵਰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਜ੍ਹਾ ਨਾਲ ਇਲਾਜ ‘ਤੇ ਇਨ੍ਹਾਂ ਦਾ ਖਰਚ ਵੀ ਬਹੁਤ ਜ਼ਿਆਦਾ ਹੁੰਦਾ ਹੈ। ਅਸੀਂ ਸਾਰੇ ਉਸੇ ਪਿਛੋਕੜ ਭੂਮੀ ਦੇ ਹਾਂ, ਗ਼ਰੀਬ ਅਤੇ ਆਮ ਪਰਿਵਾਰਾਂ ਤੋਂ ਨਿਕਲੇ ਹਾਂ। ਇਸ ਲਈ ਘਰ ਵਿੱਚ ਕੋਈ ਗੰਭੀਰ ਤੌਰ ‘ਤੇ ਬਿਮਾਰ ਪੈਂਦਾ ਹੈ ਤਾਂ ਕਿਵੇਂ ਪੂਰਾ ਘਰ ਸੰਕਟ ਵਿੱਚ ਆ ਜਾਂਦਾ ਸੀ, ਅਸੀਂ ਇਸ ਚਿੰਤਾ ਨੂੰ ਭਲੀ-ਭਾਂਤੀ ਸਮਝਦੇ ਹਾਂ।

ਅਤੇ ਪਹਿਲਾਂ ਦੇ ਦੌਰ ਵਿੱਚ ਸਥਿਤਿਆਂ ਵੀ ਬਹੁਤ ਕਠਿਨ ਹੋਇਆ ਕਰਦੀਆਂ ਸਨ। ਹਸਪਤਾਲ ਬਹੁਤ ਹੀ ਘੱਟ ਸਨ, ਡਾਕਟਰਾਂ ਦੀ ਸੰਖਿਆ ਬਹੁਤ ਹੀ ਘੱਟ ਸੀ, ਦਵਾਈਆਂ ਬਹੁਤ ਮੰਹਿਗਈਆਂ ਸਨ, ਬਿਮਾਰੀ ਦੀ ਜਾਂਚ ਦਾ ਕੋਈ ਠਿਕਾਨਾ ਨਹੀਂ ਸੀ, ਅਤੇ ਸਰਕਾਰਾਂ ਸਿਰਫ ਵਾਅਦਿਆਂ ਅਤੇ ਦਾਅਵਿਆਂ ਵਿੱਚ ਹੀ ਉਲਝੀਆਂ ਰਹਿੰਦੀਆਂ ਸਨ। ਇੱਥੇ ਬਿਹਾਰ ਵਿੱਚ ਜਦੋਂ ਤੱਕ ਨਿਤਿਸ਼ ਜੀ ਸਰਕਾਰ ਵਿੱਚ ਨਹੀਂ ਆਏ ਸਨ ਤਦ ਤੱਕ ਗ਼ਰੀਬਾਂ ਦੀ ਇਸ ਚਿੰਤਾ ਨੂੰ ਲੈ ਕੇ ਕੋਈ ਗੰਭੀਰਤਾ ਹੀ ਨਹੀਂ ਸੀ। ਗ਼ਰੀਬ ਦੇ ਕੋਲ ਚੁਪਚਾਪ ਬਿਮਾਰੀ ਸਹਿਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਅਜਿਹੀ ਸਥਿਤੀ ਵਿੱਚ ਸਾਡਾ ਦੇਸ਼ ਕਿਵੇਂ ਅੱਗੇ ਵਧਦਾ, ਇਸ ਲਈ ਪੁਰਾਣੀ ਸੋਚ ਅਤੇ ਅਪ੍ਰੋਚ ਦੋਵੇ ਬਦਲੇ।

 

|

ਸਾਥੀਓ,

ਸਾਡੀ ਸਰਕਾਰ ਦੇਸ਼ ਵਿੱਚ ਸਿਹਤ ਨੂੰ ਲੈ ਕੇ ਹੌਲਿਸਟਿਕ ਅਪ੍ਰੋਚ ਨਾਲ ਕੰਮ ਕਰ ਰਹੀ ਹੈ। ਸਾਡਾ ਪਹਿਲਾ ਕਦਮ, ਸਾਡਾ ਫੋਕਸ ਬਿਮਾਰੀ ਤੋਂ ਬਚਾਅ ‘ਤੇ ਹੈ, ਦੂਸਰਾ ਫੋਕਸ ਬਿਮਾਰੀ ਦੀ ਸਹੀ ਤਰੀਕੇ ਨਾਲ ਜਾਂਚ ’ਤੇ ਹਨ, ਤੀਸਰਾ ਫੋਕਸ ਹੈ ਲੋਕਾਂ ਨੂੰ ਮੁਫ਼ਤ ਅਤੇ ਸਸਤਾ ਇਲਾਜ ਮਿਲੇ ਅਤੇ ਸਸਤੀਆਂ ਦਵਾਈਆਂ ਮਿਲਣ, ਸਾਡਾ ਚੌਥਾ ਫੋਕਸ ਹੈ ਛੋਟੇ ਸ਼ਹਿਰਾਂ ਵਿੱਚ ਵੀ ਇਲਾਜ ਦੀਆਂ ਬਿਹਤਰੀਨ ਸੁਵਿਧਾਵਾਂ ਪਹੁੰਚਾਉਣਾ। ਦੇਸ਼ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਸਾਡਾ ਪੰਜਵਾਂ ਫੋਕਸ ਹੈ ਸਿਹਤ ਸੇਵਾਵਾਂ ਵਿੱਚ ਟੈਕਨੋਲੋਜੀ ਦਾ ਵਿਸਤਾਰ ਕਰਨਾ।

ਭਾਈਓ ਅਤੇ ਭੈਣੋਂ,

ਕੋਈ ਪਰਿਵਾਰ ਨਹੀਂ ਚਾਹੁੰਦਾ ਕਿ ਉਸ ਦੇ ਘਰ ਵਿੱਚ ਕੋਈ ਬਿਮਾਰ ਪਵੇ ਸਰੀਰ ਸਵਸਥ ਰਹੇ ਇਸ ਦੇ ਲਈ ਲੋਕ ਆਯੁਰਵੇਦ, ਪੋਸ਼ਕ ਖਾਣ-ਪੀਣ ਦੀ ਮਹੱਤਤਾ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਫਿਟ ਇੰਡੀਆ ਮੂਵਮੈਂਟ ਚਲਾਇਆ ਜਾ ਰਿਹਾ ਹੈ। ਜ਼ਿਆਦਾਤਰ ਸਧਾਰਣ ਬਿਮਾਰੀਆਂ ਦੀ ਵਜ੍ਹਾ ਗੰਦਗੀ, ਦੂਸ਼ਿਤ ਖਾਣ-ਪੀਣ, ਖਰਾਬ ਜੀਵਨਸ਼ੈਲੀ ਹੁੰਦੀ ਹੈ। ਇਸ ਲਈ ਸਵੱਛ ਭਾਰਤ ਅਭਿਯਾਨ, ਹਰ ਘਰ ਸ਼ੌਚਾਲਿਆ, ਨਲ ਸੇ ਜਲ ਜਿਹੇ ਅਭਿਯਾਨ ਚਲਾਏ ਜਾ ਰਹੇ ਹਨ। ਅਜਿਹੇ ਆਯੋਜਨਾਂ ਨਾਲ ਸ਼ਹਿਰ ਤਾਂ ਸਵੱਛ ਬਣਦਾ ਹੀ ਹੈ ਬਿਮਾਰੀਆਂ ਫੈਲਣ ਦੀ ਗੁੰਜਾਇਸ਼ ਵੀ ਘੱਟ ਹੁੰਦੀ ਹੈ।

ਅਤੇ ਮੈਨੂੰ ਪਤਾ ਚਲਿਆ ਹੁਣੇ ਕਿ ਦਰਭੰਗਾ ਦੇ ਇਸ ਪ੍ਰੋਗਰਾਮ ਦੇ ਹੋਣ ਦੇ ਬਾਅਦ ਇੱਥੇ ਸਾਡੇ ਮੁੱਖ ਸਕੱਤਰ ਜੀ ਨੇ ਖੁਦ ਅਗਵਾਈ ਕੀਤੀ ਅਤੇ ਦਰਭੰਗਾ ਵਿੱਚ ਸਫਾਈ ਦਾ ਅਭਿਯਾਨ ਪਿਛਲੇ ਤਿੰਨ-ਚਾਰ ਦਿਨ ਚਲਾਇਆ। ਮੈਂ ਉਨ੍ਹਾਂ ਦਾ ਬਿਹਾਰ ਸਰਕਾਰ ਦੇ ਸਾਰੇ ਕਰਮਚਾਰੀ ਬੰਧੂਆਂ ਦਾ ਅਤੇ ਦਰਭੰਗਾ ਦੇ ਨਾਗਰਿਕਾਂ ਦਾ ਇਸ ਸਵੱਛਤਾ ਅਭਿਯਾਨ ਨੂੰ ਤਾਕਤ ਦੇਣ ਲਈ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ, ਅਤੇ ਮੈਂ ਚਾਹਾਂਗਾ ਕਿ ਅੱਗੇ 5-7-10 ਦਿਨ ਵੀ ਇਸ ਪ੍ਰੋਗਰਾਮ ਨੂੰ ਹੋਰ ਤੇਜ਼ੀ ਨਾਲ ਚਲਾਇਆ ਜਾਵੇ।

 

|

ਸਾਥੀਓ,

ਜ਼ਿਆਦਾਤਰ ਬਿਮਾਰੀਆਂ ਦਾ ਜੇਕਰ ਸਮੇਂ ਰਹਿੰਦੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ, ਲੇਕਿਨ ਮਹਿੰਗੀ ਜਾਂਚ ਦੀ ਵਜ੍ਹਾ ਨਾਲ ਅਕਸਰ ਲੋਕ ਬਿਮਾਰੀ ਬਾਰੇ ਜਾਣ ਹੀ ਨਹੀਂ ਪਾਉਂਦੇ, ਇਸ ਲਈ ਅਸੀਂ ਦੇਸ਼ ਭਰ ਵਿੱਚ ਡੇਢ ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ ਬਣਾਏ ਹਨ। ਇਸ ਨਾਲ ਕੈਂਸਰ, ਡਾਇਬੀਟੀਜ਼ ਜਿਹੀਆਂ ਕਈ ਬਿਮਾਰੀਆਂ ਬਾਰੇ ਸ਼ੁਰੂ ਵਿੱਚ ਹੀ ਪਤਾ ਲਗ ਸਕਦਾ ਹੈ।

ਸਾਥੀਓ,

ਆਯੁਸ਼ਮਾਨ ਭਾਰਤ ਯੋਜਨਾ ਨਾਲ ਹੁਣ ਤੱਕ ਦੇਸ਼ ਵਿੱਚ 4 ਕਰੋੜ ਤੋਂ ਅਧਿਕ ਗ਼ਰੀਬ ਮਰੀਜਾਂ ਦਾ ਇਲਾਜ ਹੋ ਚੁਕਿਆ ਹੈ। ਜੇਕਰ ਆਯੁਸ਼ਮਾਨ ਭਾਰਤ ਯੋਜਨਾ ਨਾ ਹੁੰਦੀ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਹਸਪਤਾਲ ਵਿੱਚ ਭਰਤੀ ਹੀ ਨਹੀਂ ਹੋ ਪਾਉਂਦੇ। ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਇਨ੍ਹਾਂ ਦੇ ਜੀਵਨ ਦੀ ਬਹੁਤ ਵੱਡੀ ਚਿੰਤਾ ਐੱਨਡੀਏ ਸਰਕਾਰ ਦੀ ਯੋਜਨਾ ਨਾਲ ਦੂਰ ਹੋਈ। ਅਤੇ ਇਨ੍ਹਾਂ ਗ਼ਰੀਬਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਹੋਇਆ ਹੈ। ਆਯੁਸ਼ਮਾਨ ਯੋਜਨਾ ਨਾਲ ਕਰੋੜਾਂ ਪਰਿਵਾਰਾਂ ਨੂੰ ਕਰੀਬ ਸਵਾ ਲੱਖ ਕਰੋੜ ਰੁਪਏ ਦੀ ਬੱਚਤ ਹੋਈ ਹੈ, ਇਹ ਸਵਾ ਲੱਖ ਕਰੋੜ ਰੁਪਏ ਜੇਕਰ ਸਰਕਾਰ ਨੇ ਦੇਣ ਦਾ ਐਲਾਨ ਕੀਤਾ ਹੁੰਦਾ ਤਾਂ ਮਹੀਨੇ ਭਰ ਹੈੱਡਲਾਈਨ ‘ਤੇ ਚਰਚਾ ਚਲੀ ਰਹਿੰਦੀ ਕਿ ਇੱਕ ਯੋਜਨਾ ਨਾਲ ਦੇਸ਼ ਦੇ ਨਾਗਰਿਕਾਂ ਦੀ ਜੇਬ ਵਿੱਚ ਸਵਾ ਲੱਖ ਕਰੋੜ ਰੁਪਏ ਬਚੇ ਹਨ।

ਭਾਈਓ ਅਤੇ ਭੈਣੋਂ,

ਚੋਣਾਂ ਦੇ ਸਮੇਂ ਮੈਂ ਤੁਹਾਨੂੰ ਗਾਰੰਟੀ ਦਿੱਤੀ ਸੀ ਕਿ 70 ਸਾਲ ਦੇ ਉੱਪਰ ਦੇ ਜੋ ਬਜ਼ੁਰਗ ਹਨ ਉਨ੍ਹਾਂ ਸਾਰਿਆਂ ਨੂੰ ਵੀ ਆਯੁਸ਼ਮਾਨ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਮੈਂ ਆਪਣੀ ਇਹ ਗਾਰੰਟੀ ਪੂਰੀ ਕਰ ਦਿੱਤੀ ਹੈ। ਬਿਹਾਰ ਵਿੱਚ ਵੀ 70 ਸਾਲ ਤੋਂ ਉੱਪਰ ਦੇ ਜਿੰਨੇ ਵੀ ਬਜ਼ੁਰਗ ਹਨ, ਪਰਿਵਾਰ ਦੀ ਕਮਾਈ ਕੁਝ ਵੀ ਹੋਵੇ, ਉਨ੍ਹਾਂ ਲਈ ਮੁਫ਼ਤ ਇਲਾਜ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਬਹੁਤ ਜਲਦੀ ਸਾਰੇ ਬਜ਼ੁਰਗਾਂ ਕੋਲ ਆਯੁਸ਼ਮਾਨ ਵਯ ਵੰਦਨਾ ਕਾਰਡ ਹੋਵੇਗਾ। ਆਯੁਸ਼ਮਾਨ ਦੇ ਨਾਲ-ਨਾਲ ਜਨ ਔਸ਼ਧੀ ਕੇਂਦਰਾਂ ’ਤੇ ਬਹੁਤ ਹੀ ਘੱਟ ਕੀਮਤ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। 

 

|

ਸਾਥੀਓ,

ਬਿਹਤਰ ਆਰੋਗਯ ਦਾ ਸਾਡਾ ਚੌਥਾ ਕਦਮ ਹੈ- ਛੋਟੇ ਸ਼ਹਿਰਾਂ ਵਿੱਚ ਵੀ ਇਲਾਜ ਦੀ ਬਿਹਤਰੀਨ ਸੁਵਿਧਾਵਾਂ ਪਹੁੰਚਾਉਣਾ, ਡਾਕਟਰਾਂ ਦੀ ਕਮੀ ਨੂੰ ਦੂਰ ਕਰਨਾ। ਤੁਸੀਂ ਦੇਖੋ ਆਜ਼ਾਦੀ ਦੇ 60 ਸਾਲਾਂ ਤੱਕ ਦੇਸ਼ ਵਿੱਚ ਸਿਰਫ ਇੱਕ ਹੀ ਏਮਸ ਸੀ ਅਤੇ ਉਹ ਵੀ ਦਿੱਲੀ ਵਿੱਚ। ਹਰ ਗੰਭੀਰ ਬਿਮਾਰੀ ਦੇ ਲੋਕ ਦਿੱਲੀ ਏਮਸ ਦਾ ਰੁਖ ਕਰਦੇ ਸਨ। ਕਾਂਗਰਸ ਦੀ ਸਰਕਾਰ ਦੇ ਸਮੇਂ ਜੋ ਚਾਰ-ਪੰਜ ਏਮਸ ਹੋਰ ਬਣਾਉਣ ਦਾ ਐਲਾਨ ਹੋਇਆ ਉਨ੍ਹਾਂ ਵਿੱਚ ਕਦੇ ਠੀਕ ਤਰੀਕੇ ਨਾਲ ਇਲਾਜ ਹੀ ਸ਼ੁਰੂ ਨਹੀਂ ਹੋ ਪਾਇਆ। ਸਾਡੀ ਸਰਕਾਰ ਨੇ ਹਸਪਤਾਲਾਂ ਦੀਆਂ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕੀਤਾ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਨਵੇਂ ਏਮਸ ਵੀ ਬਣਾਏ। ਅੱਜ ਦੇਸ਼ ਭਰ ਵਿੱਚ ਕਰੀਬ ਦੋ ਦਰਜਨ ਏਮਸ ਹਨ। ਬੀਤੇ 10 ਸਾਲਾਂ ਵਿੱਚ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵੀ ਕਰੀਬ-ਕਰੀਬ ਦੁੱਗਣੀ ਹੋਈ ਹੈ, ਇਸ ਨਾਲ ਇਲਾਜ ਦੀ ਸੁਵਿਧਾ ਤਾਂ ਮਿਲੀ ਹੈ, ਵੱਡੀ ਸੰਖਿਆ ਵਿੱਚ ਸਾਡੇ ਯੁਵਾ ਡਾਕਟਰ ਵੀ ਬਣੇ ਹਨ। ਦਰਭੰਗਾ ਏਮਸ ਤੋਂ ਵੀ ਹਰ ਸਾਲ ਬਿਹਾਰ ਦੇ ਅਨੇਕ ਯੁਵਾ ਡਾਕਟਰ ਬਣ ਕੇ ਸੇਵਾ ਦੇ ਲਈ ਨਿਕਲਣਗੇ। ਅਤੇ ਇੱਕ ਮਹੱਤਵਪੂਰਨ ਕੰਮ ਹੋਇਆ ਹੈ, ਪਹਿਲਾਂ ਡਾਕਟਰ ਬਣਨਾ ਹੋਵੇ ਤਾਂ ਅੰਗ੍ਰੇਜ਼ੀ ਆਉਣਾ ਜ਼ਰੂਰੀ ਸੀ।

 

ਹੁਣ ਮੱਧ ਵਰਗ ਗ਼ਰੀਬ ਪਰਿਵਾਰ ਦੇ ਬੱਚੇ ਅੰਗ੍ਰੇਜ਼ੀ ਵਿੱਚ ਪੜ੍ਹਾਈ ਕਿੱਥੇ ਕਰਨਗੇ ਸਕੂਲ ਵਿੱਚ, ਇੰਨਾ ਪੈਸਾ ਕਿੱਥੋਂ ਲਿਆਉਣਗੇ ਅਤੇ ਇਸ ਲਈ ਸਾਡੀ ਸਰਕਾਰ ਨੇ ਤੈਅ ਕੀਤਾ ਹੁਣ ਡਾਕਟਰ ਦੀ ਪੜ੍ਹਾਈ ਕਰਨੀ ਹੈ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਹੈ, ਉਹ ਆਪਣੀ ਮਾਤ੍ਰਭਾਸ਼ਾ ਵਿੱਚ ਡਾਕਟਰ ਬਣ ਸਕਦਾ ਹੈ, ਆਪਣੀ ਮਾਤ੍ਰਭਾਸ਼ਾ ਵਿੱਚ ਪੜ੍ਹ ਕੇ ਇੰਜੀਨੀਅਰ ਬਣ ਸਕਦਾ ਹੈ। ਅਤੇ ਇੱਕ ਪ੍ਰਕਾਰ ਨਾਲ ਮੇਰਾ ਇਹ ਕੰਮ ਕਰਪੂਰੀ ਠਾਕੁਰ ਜੀ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ, ਉਹ ਇਹੀ ਸੁਪਨਾ ਹਮੇਸ਼ਾ ਦੇਖਦੇ ਸਨ। ਉਸ ਕੰਮ ਨੂੰ ਅਸੀਂ ਕੀਤਾ ਹੈ। ਪਿਛਲੇ 10 ਸਾਲ ਵਿੱਚ ਅਸੀਂ ਮੈਡੀਕਲ ਦੀਆਂ ਇੱਕ ਲੱਖ ਨਵੀਆਂ ਸੀਟਾਂ ਜੋੜੀਆਂ ਹਨ। ਅਸੀਂ ਆਉਣ ਵਾਲੇ 5 ਸਾਲ ਵਿੱਚ ਮੈਡੀਕਲ ਦੀਆਂ 75,000 ਨਵੀਆਂ ਸੀਟਾਂ ਜੋੜਣ ਵਾਲੇ ਹਾਂ। ਸਾਡੀ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ, ਜਿਸ ਦਾ ਬਿਹਾਰ ਦੇ ਨੌਜਵਾਨਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਅਸੀਂ ਹਿੰਦੀ ਅਤੇ ਦੂਸਰੀਆਂ ਭਾਰਤੀ ਭਾਸ਼ਾਵਾਂ ਵਿੱਚ ਵੀ ਮੈਡੀਕਲ ਦੀ ਪੜ੍ਹਾਈ ਦਾ ਵਿਕਲਪ ਦੇ ਰਹੇ ਹਾਂ। ਮਕਸਦ ਇਹੀ ਹੈ ਕਿ ਗ਼ਰੀਬ, ਪਿਛੜੇ, ਆਦਿਵਾਸੀ ਪਰਿਵਾਰ ਦੀ ਸੰਤਾਨ ਵੀ ਡਾਕਟਰ ਬਣ ਸਕੇ।

 

|

ਸਾਥੀਓ,

ਸਾਡੀ ਸਰਕਾਰ ਨੇ ਕੈਂਸਰ ਨਾਲ ਲੜਾਈ ਦਾ ਵੀ ਇੱਕ ਵੱਡਾ ਅਭਿਯਾਨ ਛੇੜਿਆ ਹੈ। ਮੁਜ਼ੱਫਰਪੁਰ ਵਿੱਚ ਜੋ ਕੈਂਸਰ ਹਸਪਤਾਲ ਬਣ ਰਿਹਾ ਹੈ ਇਸ ਨਾਲ ਬਿਹਾਰ ਦੇ ਕੈਂਸਰ ਮਰੀਜਾਂ ਨੂੰ ਬਹੁਤ ਲਾਭ ਹੋਵੇਗਾ। ਇਸ ਹਸਪਤਾਲ ਵਿੱਚ ਇੱਕ ਹੀ ਛੱਤ ਦੇ ਹੇਠਾਂ ਕੈਂਸਰ ਦੇ ਇਲਾਜ ਦੀਆਂ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਹੁਣ ਤੱਕ ਜਿਨ੍ਹਾਂ ਮਰੀਜਾਂ ਨੂੰ ਇਲਾਜ ਦੇ ਲਈ ਦਿੱਲੀ, ਮੁੰਬਈ ਜਾਣਾ ਪੈਂਦਾ ਹੈ ਉਨ੍ਹਾਂ ਨੂੰ ਇੱਥੇ ਬਿਹਤਰ ਇਲਾਜ ਮਿਲ ਸਕੇਗਾ। ਅਤੇ ਮੈਨੂੰ ਖੁਸ਼ੀ ਹੈ ਕਿ ਬਿਹਾਰ ਨੂੰ ਆਉਣ ਵਾਲੇ ਸਮੇਂ ਵਿੱਚ ਅੱਖਾਂ ਦਾ ਵੀ ਇੱਕ ਵੱਡਾ ਹਸਪਤਾਲ ਮਿਲਣ ਜਾ ਰਿਹਾ ਹੈ। ਹੁਣੇ ਸਾਡੇ ਮੰਗਲ ਜੀ ਦੱਸ ਰਹੇ ਸੀ ਕੁਝ ਦਿਨ ਪਹਿਲਾਂ ਜਦੋਂ ਮੈਂ ਕਾਸ਼ੀ ਵਿੱਚ ਸੀ ਤਾਂ ਉੱਥੇ ਕਾਂਚੀ ਕਾਮਕੋਟਿ ਦੇ ਸ਼ੰਕਰਾਚਾਰਿਆ ਜੀ ਦੇ ਅਸ਼ੀਰਵਾਦ ਨਾਲ ਬਹੁਤ ਵੱਡਾ ਅੱਖਾਂ ਦਾ ਹਸਪਤਾਲ ਬਣਿਆ ਹੈ। ਕਾਸ਼ੀ ਵਿੱਚ ਉਹ ਇੱਕ ਬਹੁਤ ਵਧੀਆ ਹਸਪਤਾਲ ਹੁਣੇ ਬਣਿਆ ਹੈ।

ਮੇਰੇ ਇੱਥੇ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਪਹਿਲਾਂ ਮੇਰੇ ਗੁਜਰਾਤ ਵਿੱਚ ਬਣਿਆ ਸੀ, ਤਾਂ ਮੈਨੂੰ ਲਗਿਆ ਜੋ ਹਸਪਤਾਲ ਮੇਰੇ ਗੁਜਰਾਤ ਵਿੱਚ ਮੈਂ ਦੇਖਿਆ ਬਣਿਆ, ਜੋ ਮੈਂ ਕਾਸ਼ੀ ਦਾ ਐੱਮਪੀ ਬਣਿਆ ਉੱਥੇ ਹੋਇਆ, ਉਸ ਦੀਆਂ ਸੇਵਾਵਾਂ ਵੀ ਉੱਤਮ ਹਨ... ਤਾਂ ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕੀਤੀ ਅੱਖਾਂ ਦਾ ਅਜਿਹਾ ਹੀ ਇੱਕ ਹਸਪਤਾਲ ਮੈਨੂੰ ਮੇਰੇ ਬਿਹਾਰ ਵਿੱਚ ਚਾਹੀਦਾ ਹੈ। ਅਤੇ ਉਨ੍ਹਾਂ ਨੇ ਮੇਰੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੁਣੇ ਮੈਨੂੰ ਮੁੱਖ ਮੰਤਰੀ ਜੀ ਦੱਸ ਰਹੇ ਸੀ ਕਿ ਉਸ ਦੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤਾਂ ਇੱਕ ਚੰਗਾ ਅੱਖਾਂ ਦੇ ਲਈ ਚੰਗਾ ਹਸਪਤਾਲ ਮਿਲੇਗਾ। ਅੱਖਾਂ ਦਾ ਇਹ ਨਵਾਂ ਹਸਪਤਾਲ ਵੀ ਇਸ ਖੇਤਰ ਦੇ ਲੋਕਾਂ ਦੀ ਬਹੁਤ ਵੱਡੀ ਮਦਦ ਕਰੇਗਾ।

ਸਾਥੀਓ,

ਨਿਤਿਸ਼ ਬਾਬੂ ਦੀ ਅਗਵਾਈ ਵਿੱਚ ਬਿਹਾਰ ਨੇ ਸੁਸ਼ਾਸਨ ਦਾ ਜੋ ਮਾਡਲ ਵਿਕਸਿਤ ਕਰਕੇ ਦਿਖਾਇਆ ਉਹ ਅਦਭੁਤ ਹੈ। ਬਿਹਾਰ ਨੂੰ ਜੰਗਲ ਰਾਜ ਤੋਂ ਮੁਕਤੀ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਉਸ ਦੀ ਜਿੰਨੀ ਸਰਾਹਨਾ ਕੀਤੀ ਜਾਵੇ ਉਹ ਘੱਟ ਹੈ। ਐੱਨਡੀਏ ਦੀ ਡਬਲ ਇੰਜਣ ਦੀ ਸਰਕਾਰ ਬਿਹਾਰ ਵਿੱਚ ਵਿਕਾਸ ਨੂੰ ਗਤੀ ਦੇਣ ਦੇ ਲਈ ਪ੍ਰਤੀਬੱਧ ਹੈ। ਬਿਹਾਰ ਦਾ ਤੇਜ਼ ਵਿਕਾਸ, ਇੱਥੇ ਦਾ ਬਿਹਤਰੀਨ ਇਨਫ੍ਰਾਸਟ੍ਰਕਚਰ ਅਤੇ ਇੱਥੇ ਦੇ ਛੋਟੇ ਕਿਸਾਨਾਂ, ਛੋਟੇ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਨਾਲ ਹੀ ਸੰਭਵ ਹੋਣ ਵਾਲਾ ਹੈ। ਐੱਨਡੀਏ ਸਰਕਾਰ ਇਸੇ ਰੋਡ ਮੈਪ ‘ਤੇ ਕੰਮ ਕਰ ਰਹੀ ਹੈ। ਅੱਜ ਬਿਹਾਰ ਦੀ ਪਹਿਚਾਣ ਇੱਥੇ ਬਣਨ ਵਾਲੇ ਇਨਫ੍ਰਾਸਟ੍ਰਕਚਰ ਨਿਰਮਾਣ, ਏਅਰਪੋਰਟ, ਐਕਸਪ੍ਰੈੱਸ-ਵੇਅ ਨਾਲ ਮਜ਼ਬੂਤ ਹੋ ਰਹੀ ਹੈ।

ਦਰਭੰਗਾ ਵਿੱਚ ਉਡਾਨ ਯੋਜਨਾ ਦੇ ਤਹਿਤ ਏਅਰਪੋਰਟ ਸ਼ੁਰੂ ਹੋਇਆ ਹੈ, ਜਿਸ ਨਾਲ ਦਿੱਲੀ-ਮੁੰਬਈ ਜਿਹੇ ਸ਼ਹਿਰਾਂ ਤੱਕ ਸਿੱਧੀ ਉਡਾਨ ਦੀ ਸੁਵਿਧਾ ਮਿਲਣ ਲਗੀ ਹੈ। ਬਹੁਤ ਜਲਦ ਇੱਥੇ ਤੋਂ ਰਾਂਚੀ ਦੇ ਲਈ ਵੀ ਉਡਾਨ ਸ਼ੁਰੂ ਹੋ ਜਾਵੇਗੀ। ਸਾਢੇ ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਮਸ ਦਰਭੰਗਾ ਐਕਸਪ੍ਰੈੱਸਵੇਅ ‘ਤੇ ਵੀ ਕੰਮ ਚਲ ਰਿਹਾ ਹੈ। ਅੱਜ 3,400 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ ਹੈ। ਅਤੇ ਘਰ ਵਿੱਚ ਜਿਵੇਂ ਨਲ ਤੋਂ ਜਲ ਆਉਂਦਾ ਹੈ ਨਾ, ਓਵੇਂ ਹੀ ਨਲ ਤੋਂ ਗੈਸ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਉਹ ਸਸਤਾ ਵੀ ਹੋਵੇਗਾ। ਵਿਕਾਸ ਦਾ ਇਹ ਮਹਾਯਗ ਬਿਹਾਰ ਵਿੱਚ ਇਨਫ੍ਰਾਸਟ੍ਰਕਚਰ ਨੂੰ ਨਵੀਂ ਉਚਾਈ ‘ਤੇ ਲੈ ਜਾ ਰਿਹਾ ਹੈ। ਇਸ ਨਾਲ ਇੱਥੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਵੀ ਅਵਸਰ ਵੀ ਪੈਦਾ ਹੋ ਰਹੇ ਹਨ।

 

|

ਸਾਥੀਓ,

ਦਰਭੰਗਾ ਬਾਰੇ ਕਿਹਾ ਜਾਂਦਾ ਹੈ- ਪਗ-ਪਗ ਪੋਖਰੀ ਮਾਚ ਮਖਾਨ, ਮਧੁਰ ਬੋਲ ਮੁਸਕੀ ਮੁਖ ਪਾਨ। (पग-पग पोखरी माच मखान, मधुर बोल मुस्की मुख पान।) ਇਸ ਖੇਤਰ ਦੇ ਕਿਸਾਨਾਂ, ਮਖਾਨਾ ਉਤਪਾਦਾਂ ਅਤੇ ਮੱਛੀ ਪਾਲਕਾਂ ਦਾ ਹਿਤ ਵੀ ਸਾਡੀ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾ ਹੈ। ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਬਿਹਾਰ ਦੇ ਕਿਸਾਨਾਂ ਨੂੰ 25,000 ਕਰੋੜ ਰੁਪਏ ਤੋਂ ਜ਼ਿਆਦਾ ਮਿਲੇ ਹਨ। ਮਿਥਿਲਾ ਦੇ ਕਿਸਾਨਾਂ ਨੂੰ ਵੀ ਇਸ ਯੋਜਨਾ ਦਾ ਫਾਇਦਾ ਮਿਲਿਆ ਹੈ। ਸਾਡੀ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਨਾਲ ਇੱਥੇ ਦੇ ਮਖਾਨਾ ਉਤਪਾਦਾਂ ਦੀ ਪਹੁੰਚ ਦੇਸ਼ ਦੁਨੀਆ ਦੇ ਬਜ਼ਾਰਾਂ ਤੱਕ ਹੋ ਰਹੀ ਹੈ।

ਮਖਾਨਾ ਉਤਪਾਦਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਖਾਨਾ ਰਿਸਰਚ ਕੇਂਦਰ ਨੂੰ ਰਾਸ਼ਟਰੀ ਸੰਸਥਾਨ ਦਾ ਦਰਜਾ ਦਿੱਤਾ ਗਿਆ ਹੈ। ਮਖਾਨਾ ਨੂੰ ਜੀਆਈ ਟੈਗ ਵੀ ਮਿਲਿਆ ਹੈ। ਇਸੇ ਤਰ੍ਹਾਂ ਮਤਸਯ ਸੰਪਦਾ ਯੋਜਨਾ ਦੇ ਤਹਿਤ ਆਪਣੇ ਮੱਛੀ ਪਾਲਕ ਸਾਥੀਆਂ ਨੂੰ ਅਸੀਂ ਹਰ ਪੱਧਰ ‘ਤੇ ਮਦਦ ਕਰ ਰਹੇ ਹਾਂ। ਮੱਛੀ ਉਤਪਾਦਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਮਿਲਣ ਲਗਿਆ ਹੈ। ਇੱਥੇ ਜੋ ਮਿੱਠੇ ਪਾਣੀ ਦੀ ਮੱਛੀ ਹੈ ਉਸ ਦਾ ਵੀ ਬਹੁਤ ਵੱਡਾ ਬਜ਼ਾਰ ਹੈ ਪੀਐੱਮ ਮਤਸਯ ਸੰਪਦਾ ਯੋਜਨਾ ਨਾਲ ਵੀ ਉਨ੍ਹਾਂ ਨੂੰ ਬਹੁਤ ਮਦਦ ਮਿਲ ਰਹੀ ਹੈ। ਭਾਰਤ ਨੂੰ ਅਸੀਂ ਵਿਸ਼ਵ ਦੇ ਇੱਕ ਵੱਡੀ ਮੱਛੀ ਨਿਰਯਾਤਕ ਦੇਸ਼ ਦੇ ਰੂਪ ਵਿੱਚ ਵਿਕਸਿਤ ਕਰ ਰਹੇ ਹਾਂ। ਇਸ ਦਾ ਵੀ ਬਹੁਤ ਲਾਭ ਦਰਭੰਗਾ ਦੇ ਮੱਛੀ ਪਾਲਕਾਂ ਨੂੰ ਮਿਲਣਾ ਤੈਅ ਹੈ।

ਸਾਥੀਓ,

ਕੋਸੀ ਅਤੇ ਮਿਥਿਲਾ ਨੂੰ ਹੜ੍ਹ ਤੋਂ ਜੋ ਪਰੇਸ਼ਾਨੀ ਹੁੰਦੀ ਹੈ, ਉਸ ਨੂੰ ਦੂਰ ਕਰਨ ਦੇ ਲਈ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਇਸ ਵਰ੍ਹੇ ਦੇ ਬਜਟ ਵਿੱਚ ਅਸੀਂ ਬਿਹਾਰ ਦੀ ਹੜ੍ਹ ਦੀ ਸਮੱਸਿਆ ਨਾਲ ਨਿਪਟਣ ਦੇ ਲਈ ਇੱਕ ਵਿਸਤ੍ਰਿਤ ਪਲਾਨ ਐਲਾਨ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਨੇਪਾਲ ਦੇ ਨਾਲ ਮਿਲ ਕੇ ਅਸੀਂ ਇਸ ਸਮੱਸਿਆ ਨੂੰ ਹੱਲ ਕਰ ਪਾਵਾਂਗੇ। ਇਸ ਨਾਲ ਜੁੜੇ 11,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ‘ਤੇ ਵੀ ਸਾਡੀ ਸਰਕਾਰ ਕੰਮ ਕਰ ਰਹੀ ਹੈ।

 

|

ਸਾਥੀਓ,

ਸਾਡਾ ਬਿਹਾਰ ਭਾਰਤ ਦੀ ਵਿਰਾਸਤ ਦਾ ਬਹੁਤ ਵੱਡਾ ਕੇਂਦਰ ਹੈ। ਇਸ ਵਿਰਾਸਤ ਨੂੰ ਸੰਜੋਣਾ ਸਾਡੀ ਸਭ ਦੀ ਜ਼ਿੰਮੇਦਾਰੀ ਹੈ। ਇਸ ਲਈ ਐੱਨਡੀਏ ਸਰਕਾਰ ਵਿਕਾਸ ਵੀ ਅਤੇ ਵਿਰਾਸਤ ਵੀ ਦੇ ਮੰਤਰ ‘ਤੇ ਚਲ ਰਹੀ ਹੈ। ਅੱਜ ਨਾਲੰਦਾ ਯੂਨੀਵਰਸਿਟੀ ਫਿਰ ਤੋਂ ਆਪਣਾ ਪੁਰਾਣਾ ਗੌਰਵ ਪਾਉਣ ਦੀ ਤਰਫ਼ ਅੱਗੇ ਵਧ ਰਿਹਾ ਹੈ। 

ਸਾਥੀਓ,

ਵਿਵਿਧਤਾਵਾਂ ਨਾਲ ਭਰੇ ਸਾਡੇ ਦੇਸ਼ ਵਿੱਚ ਅਲੱਗ-ਅਲੱਗ ਭਾਸ਼ਾਵਾਂ ਵੀ ਸਾਡੀਆਂ ਬਹੁਤ ਅਨਮੋਲ ਵਿਰਾਸਤ ਹੈ। ਇਨ੍ਹਾਂ ਨੂੰ ਬੋਲਣਾ ਜ਼ਰੂਰੀ ਹੈ, ਇਨ੍ਹਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ। ਹਾਲ ਵਿੱਚ ਹੀ ਅਸੀਂ ਪਾਲੀ ਭਾਸ਼ਾ ਨੂੰ ਸ਼ਾਸਤ੍ਰੀ ਭਾਸ਼ਾ ਦਾ ਦਰਜਾ ਦਿੱਤਾ ਹੈ। ਇਸ ਭਾਸ਼ਾ ਵਿੱਚ ਭਗਵਾਨ ਬੁੱਧ ਦੇ ਸੰਦੇਸ਼ ਅਤੇ ਬਿਹਾਰ ਦੇ ਪ੍ਰਾਚੀਨ ਗੌਰਵ ਦਾ ਵਿਸਤ੍ਰਿਤ ਵਰਣਨ ਹੈ। ਇਸ ਦੀ ਜਾਣਕਾਰੀ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ ਹੈ, ਅਤੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਇਹ ਐੱਨਡੀਏ ਸਰਕਾਰ ਹੀ ਹੈ ਜਿਸ ਨੇ ਮੈਥਿਲੀ ਭਾਸ਼ਾ ਨੂੰ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਸੀ। ਝਾਰਖੰਡ ਵਿੱਚ ਵੀ ਮੈਥਿਲੀ ਨੂੰ ਦੂਸਰੀ ਰਾਜ ਭਾਸ਼ਾ ਦਰਜਾ ਪ੍ਰਦਾਨ ਕੀਤਾ ਗਿਆ ਹੈ।

ਸਾਥੀਓ,

ਸਾਡੇ ਸੱਭਿਆਚਾਰਕ ਸਮ੍ਰਿੱਧੀ ਦੇ ਦਰਸ਼ਨ ਇੱਥੇ ਦਰਭੰਗਾ ਵਿੱਚ ਮਿਥਿਲਾਂਚਲ ਵਿੱਚ ਕਦਮ-ਕਦਮ ‘ਤੇ ਹੁੰਦੇ ਹਨ। ਮਾਤਾ ਸੀਤਾ ਦੇ ਸੰਸਕਾਰ ਇਸ ਧਰਤੀ ਨੂੰ ਸਮ੍ਰਿੱਧ ਕਰਦੇ ਹਨ। ਐੱਨਡੀਏ ਸਰਕਾਰ ਦੇਸ਼ ਭਰ ਦੇ ਇੱਕ ਦਰਜਨ ਤੋਂ ਅਧਿਕ ਸ਼ਹਿਰਾਂ ਨੂੰ ਰਾਮਾਇਣ ਸਰਕਿਟ ਨਾਲ ਜੋੜ ਰਹੀ ਹੈ, ਇਸ ਵਿੱਚ ਸਾਡੇ ਦਰਭੰਗਾ ਵੀ ਸ਼ਾਮਲ ਹੈ। ਇਸ ਨਾਲ ਖੇਤਰ ਵਿੱਚ ਟੂਰਿਜ਼ਮ ਨੂੰ ਬਲ ਮਿਲੇਗਾ। ਦਰਭੰਗਾ, ਸੀਤਾਮੜ੍ਹੀ, ਅਯੋਧਿਆ ਰੋਡ ‘ਤੇ ਅੰਮ੍ਰਿਤ ਭਾਰਤ ਟ੍ਰੇਨ ਨਾਲ ਵੀ ਲੋਕਾਂ ਨੂੰ ਬਹੁਤ ਮਦਦ ਮਿਲੀ ਹੈ।

 

|

ਸਾਥੀਓ,

ਤੁਹਾਡੇ ਨਾਲ ਗੱਲ ਕਰਦੇ ਹੋਏ ਅੱਜ ਮੈਂ ਦਰਭੰਗਾ ਸਟੇਟ ਦੇ ਮਹਾਰਾਜਾ ਕਾਮੇਸ਼ਵਰ ਸਿੰਘ ਜੀ ਦੇ ਯੋਗਦਾਨ ਨੂੰ ਵੀ ਯਾਦ ਕਰ ਰਿਹਾ ਹਾਂ। ਆਜ਼ਾਦੀ ਦੇ ਪਹਿਲੇ ਅਤੇ ਬਾਅਦ ਵਿੱਚ ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਮੇਰੇ ਸੰਸਦੀ ਖੇਤਰ ਕਾਸ਼ੀ ਵਿੱਚ ਵੀ ਉਨ੍ਹਾਂ ਦੇ ਕਾਰਜਾਂ ਦੀ ਬਹੁਤ ਚਰਚਾ ਹੁੰਦੀ ਹੈ। ਮਹਾਰਾਜਾ ਕਾਮੇਸ਼ਵਰ ਸਿੰਘ ਦੇ ਸਮਾਜ ਕਾਰਜ ਦਰਭੰਗਾ ਦਾ ਗੌਰਵ ਹੈ, ਸਾਡੇ ਸਭ ਦੇ ਲਈ ਪ੍ਰੇਰਣਾ ਹੈ।

ਸਾਥੀਓ,

ਦਿੱਲੀ ਵਿੱਚ ਕੇਂਦਰ ਵਿੱਚ ਮੇਰੀ ਸਰਕਾਰ ਅਤੇ ਇੱਥੇ ਬਿਹਾਰ ਵਿੱਚ ਨਿਤਿਸ਼ ਜੀ ਦੀ ਸਰਕਾਰ ਮਿਲ ਕੇ ਬਿਹਾਰ ਦੇ ਹਰ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ। ਸਾਡੀਆਂ ਵਿਕਾਸ ਅਤੇ ਜਨ ਭਲਾਈ ਯੋਜਨਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਬਿਹਾਰ ਦੇ ਲੋਕਾਂ ਨੂੰ ਮਿਲੇ ਇਹੀ ਸਾਡਾ ਪ੍ਰਯਾਸ ਹੈ। ਮੈਂ ਇੱਕ ਵਾਰ ਫਿਰ ਦਰਭੰਗਾ ਏਮਸ ਦੇ ਲਈ ਹੋਰ ਵਿਕਾਸ ਪ੍ਰੋਜੈਕਟਾਂ ਦੇ ਲਈ ਆਪ ਸਭ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਉਣ ਵਾਲੇ ਨਿਰਮਾਣ ਪਰਵ ਦੀ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

  • Dheeraj Thakur January 18, 2025

    जय श्री राम।
  • Dheeraj Thakur January 18, 2025

    जय श्री राम
  • G Naresh goud tinku January 16, 2025

    ad
  • G Naresh goud tinku January 16, 2025

    modi ji
  • G Naresh goud tinku January 16, 2025

    namo
  • G Naresh goud tinku January 16, 2025

    Jai shree Ram
  • Vivek Kumar Gupta January 02, 2025

    नमो ..🙏🙏🙏🙏🙏
  • Vivek Kumar Gupta January 02, 2025

    नमो ............................🙏🙏🙏🙏🙏
  • Vishal Seth December 17, 2024

    जय श्री राम
  • krishangopal sharma Bjp December 12, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Namo Drone Didi, Kisan Drones & More: How India Is Changing The Agri-Tech Game

Media Coverage

Namo Drone Didi, Kisan Drones & More: How India Is Changing The Agri-Tech Game
NM on the go

Nm on the go

Always be the first to hear from the PM. Get the App Now!
...
In future leadership, SOUL's objective should be to instill both the Steel and Spirit in every sector to build Viksit Bharat: PM
February 21, 2025
QuoteThe School of Ultimate Leadership (SOUL) will shape leaders who excel nationally and globally: PM
QuoteToday, India is emerging as a global powerhouse: PM
QuoteLeaders must set trends: PM
QuoteIn future leadership, SOUL's objective should be to instill both the Steel and Spirit in every sector to build Viksit Bharat: PM
QuoteIndia needs leaders who can develop new institutions of global excellence: PM
QuoteThe bond forged by a shared purpose is stronger than blood: PM

His Excellency,

भूटान के प्रधानमंत्री, मेरे Brother दाशो शेरिंग तोबगे जी, सोल बोर्ड के चेयरमैन सुधीर मेहता, वाइस चेयरमैन हंसमुख अढ़िया, उद्योग जगत के दिग्गज, जो अपने जीवन में, अपने-अपने क्षेत्र में लीडरशिप देने में सफल रहे हैं, ऐसे अनेक महानुभावों को मैं यहां देख रहा हूं, और भविष्य जिनका इंतजार कर रहा है, ऐसे मेरे युवा साथियों को भी यहां देख रहा हूं।

साथियों,

कुछ आयोजन ऐसे होते हैं, जो हृदय के बहुत करीब होते हैं, और आज का ये कार्यक्रम भी ऐसा ही है। नेशन बिल्डिंग के लिए, बेहतर सिटिजन्स का डेवलपमेंट ज़रूरी है। व्यक्ति निर्माण से राष्ट्र निर्माण, जन से जगत, जन से जग, ये किसी भी ऊंचाई को प्राप्त करना है, विशालता को पाना है, तो आरंभ जन से ही शुरू होता है। हर क्षेत्र में बेहतरीन लीडर्स का डेवलपमेंट बहुत जरूरी है, और समय की मांग है। और इसलिए The School of Ultimate Leadership की स्थापना, विकसित भारत की विकास यात्रा में एक बहुत महत्वपूर्ण और बहुत बड़ा कदम है। इस संस्थान के नाम में ही ‘सोल’ है, ऐसा नहीं है, ये भारत की सोशल लाइफ की soul बनने वाला है, और हम लोग जिससे भली-भांति परिचित हैं, बार-बार सुनने को मिलता है- आत्मा, अगर इस सोल को उस भाव से देखें, तो ये आत्मा की अनुभूति कराता है। मैं इस मिशन से जुड़े सभी साथियों का, इस संस्थान से जुड़े सभी महानुभावों का हृदय से बहुत-बहुत अभिनंदन करता हूं। बहुत जल्द ही गिफ्ट सिटी के पास The School of Ultimate Leadership का एक विशाल कैंपस भी बनकर तैयार होने वाला है। और अभी जब मैं आपके बीच आ रहा था, तो चेयरमैन श्री ने मुझे उसका पूरा मॉडल दिखाया, प्लान दिखाया, वाकई मुझे लगता है कि आर्किटेक्चर की दृष्टि से भी ये लीडरशिप लेगा।

|

साथियों,

आज जब The School of Ultimate Leadership- सोल, अपने सफर का पहला बड़ा कदम उठा रहा है, तब आपको ये याद रखना है कि आपकी दिशा क्या है, आपका लक्ष्य क्या है? स्वामी विवेकानंद ने कहा था- “Give me a hundred energetic young men and women and I shall transform India.” स्वामी विवेकानंद जी, भारत को गुलामी से बाहर निकालकर भारत को ट्रांसफॉर्म करना चाहते थे। और उनका विश्वास था कि अगर 100 लीडर्स उनके पास हों, तो वो भारत को आज़ाद ही नहीं बल्कि दुनिया का नंबर वन देश बना सकते हैं। इसी इच्छा-शक्ति के साथ, इसी मंत्र को लेकर हम सबको और विशेषकर आपको आगे बढ़ना है। आज हर भारतीय 21वीं सदी के विकसित भारत के लिए दिन-रात काम कर रहा है। ऐसे में 140 करोड़ के देश में भी हर सेक्टर में, हर वर्टिकल में, जीवन के हर पहलू में, हमें उत्तम से उत्तम लीडरशिप की जरूरत है। सिर्फ पॉलीटिकल लीडरशिप नहीं, जीवन के हर क्षेत्र में School of Ultimate Leadership के पास भी 21st सेंचुरी की लीडरशिप तैयार करने का बहुत बड़ा स्कोप है। मुझे विश्वास है, School of Ultimate Leadership से ऐसे लीडर निकलेंगे, जो देश ही नहीं बल्कि दुनिया की संस्थाओं में, हर क्षेत्र में अपना परचम लहराएंगे। और हो सकता है, यहां से ट्रेनिंग लेकर निकला कोई युवा, शायद पॉलिटिक्स में नया मुकाम हासिल करे।

साथियों,

कोई भी देश जब तरक्की करता है, तो नेचुरल रिसोर्सेज की अपनी भूमिका होती ही है, लेकिन उससे भी ज्यादा ह्यूमेन रिसोर्स की बहुत बड़ी भूमिका है। मुझे याद है, जब महाराष्ट्र और गुजरात के अलग होने का आंदोलन चल रहा था, तब तो हम बहुत बच्चे थे, लेकिन उस समय एक चर्चा ये भी होती थी, कि गुजरात अलग होकर के क्या करेगा? उसके पास कोई प्राकृतिक संसाधन नहीं है, कोई खदान नहीं है, ना कोयला है, कुछ नहीं है, ये करेगा क्या? पानी भी नहीं है, रेगिस्तान है और उधर पाकिस्तान है, ये करेगा क्या? और ज्यादा से ज्यादा इन गुजरात वालों के पास नमक है, और है क्या? लेकिन लीडरशिप की ताकत देखिए, आज वही गुजरात सब कुछ है। वहां के जन सामान्य में ये जो सामर्थ्य था, रोते नहीं बैठें, कि ये नहीं है, वो नहीं है, ढ़िकना नहीं, फलाना नहीं, अरे जो है सो वो। गुजरात में डायमंड की एक भी खदान नहीं है, लेकिन दुनिया में 10 में से 9 डायमंड वो है, जो किसी न किसी गुजराती का हाथ लगा हुआ होता है। मेरे कहने का तात्पर्य ये है कि सिर्फ संसाधन ही नहीं, सबसे बड़ा सामर्थ्य होता है- ह्यूमन रिसोर्स में, मानवीय सामर्थ्य में, जनशक्ति में और जिसको आपकी भाषा में लीडरशिप कहा जाता है।

21st सेंचुरी में तो ऐसे रिसोर्स की ज़रूरत है, जो इनोवेशन को लीड कर सकें, जो स्किल को चैनेलाइज कर सकें। आज हम देखते हैं कि हर क्षेत्र में स्किल का कितना बड़ा महत्व है। इसलिए जो लीडरशिप डेवलपमेंट का क्षेत्र है, उसे भी नई स्किल्स चाहिए। हमें बहुत साइंटिफिक तरीके से लीडरशिप डेवलपमेंट के इस काम को तेज गति से आगे बढ़ाना है। इस दिशा में सोल की, आपके संस्थान की बहुत बड़ी भूमिका है। मुझे ये जानकर अच्छा लगा कि आपने इसके लिए काम भी शुरु कर दिया है। विधिवत भले आज आपका ये पहला कार्यक्रम दिखता हो, मुझे बताया गया कि नेशनल एजुकेशन पॉलिसी के effective implementation के लिए, State Education Secretaries, State Project Directors और अन्य अधिकारियों के लिए वर्क-शॉप्स हुई हैं। गुजरात के चीफ मिनिस्टर ऑफिस के स्टाफ में लीडरशिप डेवलपमेंट के लिए चिंतन शिविर लगाया गया है। और मैं कह सकता हूं, ये तो अभी शुरुआत है। अभी तो सोल को दुनिया का सबसे बेहतरीन लीडरशिप डेवलपमेंट संस्थान बनते देखना है। और इसके लिए परिश्रम करके दिखाना भी है।

साथियों,

आज भारत एक ग्लोबल पावर हाउस के रूप में Emerge हो रहा है। ये Momentum, ये Speed और तेज हो, हर क्षेत्र में हो, इसके लिए हमें वर्ल्ड क्लास लीडर्स की, इंटरनेशनल लीडरशिप की जरूरत है। SOUL जैसे Leadership Institutions, इसमें Game Changer साबित हो सकते हैं। ऐसे International Institutions हमारी Choice ही नहीं, हमारी Necessity हैं। आज भारत को हर सेक्टर में Energetic Leaders की भी जरूरत है, जो Global Complexities का, Global Needs का Solution ढूंढ पाएं। जो Problems को Solve करते समय, देश के Interest को Global Stage पर सबसे आगे रखें। जिनकी अप्रोच ग्लोबल हो, लेकिन सोच का एक महत्वपूर्ण हिस्सा Local भी हो। हमें ऐसे Individuals तैयार करने होंगे, जो Indian Mind के साथ, International Mind-set को समझते हुए आगे बढ़ें। जो Strategic Decision Making, Crisis Management और Futuristic Thinking के लिए हर पल तैयार हों। अगर हमें International Markets में, Global Institutions में Compete करना है, तो हमें ऐसे Leaders चाहिए जो International Business Dynamics की समझ रखते हों। SOUL का काम यही है, आपकी स्केल बड़ी है, स्कोप बड़ा है, और आपसे उम्मीद भी उतनी ही ज्यादा हैं।

|

साथियों,

आप सभी को एक बात हमेशा- हमेशा उपयोगी होगी, आने वाले समय में Leadership सिर्फ Power तक सीमित नहीं होगी। Leadership के Roles में वही होगा, जिसमें Innovation और Impact की Capabilities हों। देश के Individuals को इस Need के हिसाब से Emerge होना पड़ेगा। SOUL इन Individuals में Critical Thinking, Risk Taking और Solution Driven Mindset develop करने वाला Institution होगा। आने वाले समय में, इस संस्थान से ऐसे लीडर्स निकलेंगे, जो Disruptive Changes के बीच काम करने को तैयार होंगे।

साथियों,

हमें ऐसे लीडर्स बनाने होंगे, जो ट्रेंड बनाने में नहीं, ट्रेंड सेट करने के लिए काम करने वाले हों। आने वाले समय में जब हम Diplomacy से Tech Innovation तक, एक नई लीडरशिप को आगे बढ़ाएंगे। तो इन सारे Sectors में भारत का Influence और impact, दोनों कई गुणा बढ़ेंगे। यानि एक तरह से भारत का पूरा विजन, पूरा फ्यूचर एक Strong Leadership Generation पर निर्भर होगा। इसलिए हमें Global Thinking और Local Upbringing के साथ आगे बढ़ना है। हमारी Governance को, हमारी Policy Making को हमने World Class बनाना होगा। ये तभी हो पाएगा, जब हमारे Policy Makers, Bureaucrats, Entrepreneurs, अपनी पॉलिसीज़ को Global Best Practices के साथ जोड़कर Frame कर पाएंगे। और इसमें सोल जैसे संस्थान की बहुत बड़ी भूमिका होगी।

साथियों,

मैंने पहले भी कहा कि अगर हमें विकसित भारत बनाना है, तो हमें हर क्षेत्र में तेज गति से आगे बढ़ना होगा। हमारे यहां शास्त्रों में कहा गया है-

यत् यत् आचरति श्रेष्ठः, तत् तत् एव इतरः जनः।।

यानि श्रेष्ठ मनुष्य जैसा आचरण करता है, सामान्य लोग उसे ही फॉलो करते हैं। इसलिए, ऐसी लीडरशिप ज़रूरी है, जो हर aspect में वैसी हो, जो भारत के नेशनल विजन को रिफ्लेक्ट करे, उसके हिसाब से conduct करे। फ्यूचर लीडरशिप में, विकसित भारत के निर्माण के लिए ज़रूरी स्टील और ज़रूरी स्पिरिट, दोनों पैदा करना है, SOUL का उद्देश्य वही होना चाहिए। उसके बाद जरूरी change और रिफॉर्म अपने आप आते रहेंगे।

|

साथियों,

ये स्टील और स्पिरिट, हमें पब्लिक पॉलिसी और सोशल सेक्टर्स में भी पैदा करनी है। हमें Deep-Tech, Space, Biotech, Renewable Energy जैसे अनेक Emerging Sectors के लिए लीडरशिप तैयार करनी है। Sports, Agriculture, Manufacturing और Social Service जैसे Conventional Sectors के लिए भी नेतृत्व बनाना है। हमें हर सेक्टर्स में excellence को aspire ही नहीं, अचीव भी करना है। इसलिए, भारत को ऐसे लीडर्स की जरूरत होगी, जो Global Excellence के नए Institutions को डेवलप करें। हमारा इतिहास तो ऐसे Institutions की Glorious Stories से भरा पड़ा है। हमें उस Spirit को revive करना है और ये मुश्किल भी नहीं है। दुनिया में ऐसे अनेक देशों के उदाहरण हैं, जिन्होंने ये करके दिखाया है। मैं समझता हूं, यहां इस हॉल में बैठे साथी और बाहर जो हमें सुन रहे हैं, देख रहे हैं, ऐसे लाखों-लाख साथी हैं, सब के सब सामर्थ्यवान हैं। ये इंस्टीट्यूट, आपके सपनों, आपके विजन की भी प्रयोगशाला होनी चाहिए। ताकि आज से 25-50 साल बाद की पीढ़ी आपको गर्व के साथ याद करें। आप आज जो ये नींव रख रहे हैं, उसका गौरवगान कर सके।

साथियों,

एक institute के रूप में आपके सामने करोड़ों भारतीयों का संकल्प और सपना, दोनों एकदम स्पष्ट होना चाहिए। आपके सामने वो सेक्टर्स और फैक्टर्स भी स्पष्ट होने चाहिए, जो हमारे लिए चैलेंज भी हैं और opportunity भी हैं। जब हम एक लक्ष्य के साथ आगे बढ़ते हैं, मिलकर प्रयास करते हैं, तो नतीजे भी अद्भुत मिलते हैं। The bond forged by a shared purpose is stronger than blood. ये माइंड्स को unite करता है, ये passion को fuel करता है और ये समय की कसौटी पर खरा उतरता है। जब Common goal बड़ा होता है, जब आपका purpose बड़ा होता है, ऐसे में leadership भी विकसित होती है, Team spirit भी विकसित होती है, लोग खुद को अपने Goals के लिए dedicate कर देते हैं। जब Common goal होता है, एक shared purpose होता है, तो हर individual की best capacity भी बाहर आती है। और इतना ही नहीं, वो बड़े संकल्प के अनुसार अपनी capabilities बढ़ाता भी है। और इस process में एक लीडर डेवलप होता है। उसमें जो क्षमता नहीं है, उसे वो acquire करने की कोशिश करता है, ताकि औऱ ऊपर पहुंच सकें।

साथियों,

जब shared purpose होता है तो team spirit की अभूतपूर्व भावना हमें गाइड करती है। जब सारे लोग एक shared purpose के co-traveller के तौर पर एक साथ चलते हैं, तो एक bonding विकसित होती है। ये team building का प्रोसेस भी leadership को जन्म देता है। हमारी आज़ादी की लड़ाई से बेहतर Shared purpose का क्या उदाहरण हो सकता है? हमारे freedom struggle से सिर्फ पॉलिटिक्स ही नहीं, दूसरे सेक्टर्स में भी लीडर्स बने। आज हमें आज़ादी के आंदोलन के उसी भाव को वापस जीना है। उसी से प्रेरणा लेते हुए, आगे बढ़ना है।

साथियों,

संस्कृत में एक बहुत ही सुंदर सुभाषित है:

अमन्त्रं अक्षरं नास्ति, नास्ति मूलं अनौषधम्। अयोग्यः पुरुषो नास्ति, योजकाः तत्र दुर्लभः।।

यानि ऐसा कोई शब्द नहीं, जिसमें मंत्र ना बन सके। ऐसी कोई जड़ी-बूटी नहीं, जिससे औषधि ना बन सके। कोई भी ऐसा व्यक्ति नहीं, जो अयोग्य हो। लेकिन सभी को जरूरत सिर्फ ऐसे योजनाकार की है, जो उनका सही जगह इस्तेमाल करे, उन्हें सही दिशा दे। SOUL का रोल भी उस योजनाकार का ही है। आपको भी शब्दों को मंत्र में बदलना है, जड़ी-बूटी को औषधि में बदलना है। यहां भी कई लीडर्स बैठे हैं। आपने लीडरशिप के ये गुर सीखे हैं, तराशे हैं। मैंने कहीं पढ़ा था- If you develop yourself, you can experience personal success. If you develop a team, your organization can experience growth. If you develop leaders, your organization can achieve explosive growth. इन तीन वाक्यों से हमें हमेशा याद रहेगा कि हमें करना क्या है, हमें contribute करना है।

|

साथियों,

आज देश में एक नई सामाजिक व्यवस्था बन रही है, जिसको वो युवा पीढी गढ़ रही है, जो 21वीं सदी में पैदा हुई है, जो बीते दशक में पैदा हुई है। ये सही मायने में विकसित भारत की पहली पीढ़ी होने जा रही है, अमृत पीढ़ी होने जा रही है। मुझे विश्वास है कि ये नया संस्थान, ऐसी इस अमृत पीढ़ी की लीडरशिप तैयार करने में एक बहुत ही महत्वपूर्ण भूमिका निभाएगा। एक बार फिर से आप सभी को मैं बहुत-बहुत शुभकामनाएं देता हूं।

भूटान के राजा का आज जन्मदिन होना, और हमारे यहां यह अवसर होना, ये अपने आप में बहुत ही सुखद संयोग है। और भूटान के प्रधानमंत्री जी का इतने महत्वपूर्ण दिवस में यहां आना और भूटान के राजा का उनको यहां भेजने में बहुत बड़ा रोल है, तो मैं उनका भी हृदय से बहुत-बहुत आभार व्यक्त करता हूं।

|

साथियों,

ये दो दिन, अगर मेरे पास समय होता तो मैं ये दो दिन यहीं रह जाता, क्योंकि मैं कुछ समय पहले विकसित भारत का एक कार्यक्रम था आप में से कई नौजवान थे उसमें, तो लगभग पूरा दिन यहां रहा था, सबसे मिला, गप्पे मार रहा था, मुझे बहुत कुछ सीखने को मिला, बहुत कुछ जानने को मिला, और आज तो मेरा सौभाग्य है, मैं देख रहा हूं कि फर्स्ट रो में सारे लीडर्स वो बैठे हैं जो अपने जीवन में सफलता की नई-नई ऊंचाइयां प्राप्त कर चुके हैं। ये आपके लिए बड़ा अवसर है, इन सबके साथ मिलना, बैठना, बातें करना। मुझे ये सौभाग्य नहीं मिलता है, क्योंकि मुझे जब ये मिलते हैं तब वो कुछ ना कुछ काम लेकर आते हैं। लेकिन आपको उनके अनुभवों से बहुत कुछ सीखने को मिलेगा, जानने को मिलेगा। ये स्वयं में, अपने-अपने क्षेत्र में, बड़े अचीवर्स हैं। और उन्होंने इतना समय आप लोगों के लिए दिया है, इसी में मन लगता है कि इस सोल नाम की इंस्टीट्यूशन का मैं एक बहुत उज्ज्वल भविष्य देख रहा हूं, जब ऐसे सफल लोग बीज बोते हैं तो वो वट वृक्ष भी सफलता की नई ऊंचाइयों को प्राप्त करने वाले लीडर्स को पैदा करके रहेगा, ये पूरे विश्वास के साथ मैं फिर एक बार इस समय देने वाले, सामर्थ्य बढ़ाने वाले, शक्ति देने वाले हर किसी का आभार व्यक्त करते हुए, मेरे नौजवानों के लिए मेरे बहुत सपने हैं, मेरी बहुत उम्मीदें हैं और मैं हर पल, मैं मेरे देश के नौजवानों के लिए कुछ ना कुछ करता रहूं, ये भाव मेरे भीतर हमेशा पड़ा रहता है, मौका ढूंढता रहता हूँ और आज फिर एक बार वो अवसर मिला है, मेरी तरफ से नौजवानों को बहुत-बहुत शुभकामनाएं।

बहुत-बहुत धन्यवाद।