Quote”ਵਿਕਾਸ ਪ੍ਰੋਜੈਕਟਾਂ ਵਿੱਚ ਸਿਹਤ, ਰੇਲ, ਸੜਕ, ਤੇਲ ਅਤੇ ਗੈਸ ਜਿਹੇ ਖੇਤਰ ਸ਼ਾਮਲ”
Quote”ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਦਰਸ਼ਨਾਂ ਦੀ ਕਤਾਰ ਦੇ ਲਈ ਨਵੇਂ ਪਰਿਸਰ ਦਾ ਉਦਘਾਟਨ”
Quote”ਨਿਲਵੰਡੇ ਡੈਮ ਦੇ ਖੱਬੇ ਤਟ ਦਾ ਨਹਿਰ ਨੈੱਟਵਰਕ ਰਾਸ਼ਟਰ ਨੂੰ ਸਮਰਪਿਤ ਕੀਤਾ” ”ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ’ ਦੀ ਸ਼ੁਰੂਆਤ”
Quote”ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਅਤੇ ਸਵਾਮਿਤਵ ਕਾਰਡ ਪ੍ਰਦਾਨ ਕੀਤੇ”
Quote“ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਮਿਲੇ, ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਅੱਗੇ ਵਧਣ ਦਾ ਅਵਸਰ ਮਿਲੇ, ਇਹੀ ਸੱਚਾ ਸਮਾਜਿਕ ਨਿਆਂ ਹੈ” “ਡਬਲ ਇੰਜਣ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਗ਼ਰੀਬ ਕਲਿਆਣ ਹੈ”
Quote“ਸਰਕਾਰ ਕਿਸਾਨਾਂ ਦੇ ਸਸ਼ਕਤੀਕਰਣ ਦੇ ਲਈ ਪ੍ਰਤੀਬੱਧ” “ਸਾਡੀ ਸਰਕਾਰ ਸਹਿਕਾਰੀ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੀ ਹੈ”
Quote“ਮਹਾਰਾਸ਼ਟਰ ਅਪਾਰ ਸੰਭਾਵਨਾਵਾਂ ਅਤੇ ਸਮਰੱਥ ਦਾ ਕੇਂਦਰ” “ਜਿੰਨਾ ਤੇਜ਼ ਮਹਾਰਾਸ਼ਟਰ ਦਾ ਵਿਕਾਸ ਹੋਵੇਗਾ, ਓਨਾ ਹੀ ਤੇਜ਼ੀ ਨਾਲ ਭਾਰਤ ਵਿਕਸਿਤ ਹੋਵੇਗਾ”
Quoteਹੋਰ ਪ੍ਰੋਜੈਕਟਾਵਾਂ ਦੇ ਇਲਾਵਾ, ਸ਼੍ਰੀ ਮੋਦੀ ਨੇ ਸ਼ਿਰਡੀ ਵਿੱਚ ਦਰਸ਼ਨਾਂ ਦੀ ਕਤਾਰ ਦੇ ਲਈ ਨਵੇਂ ਪਰਿਸਰ ਦਾ ਉਦਘਾਟਨ ਕੀਤਾ, ਨਿਲਵੰਡੇ ਡੈਮ ਦੇ ਖੱਬੇ ਤਟ (85 ਕਿਲੋਮੀਟਰ) ਦਾ ਨਹਿਰ ਨੈੱਟਵਰਕ ਰਾਸ਼ਟਰ ਨੂੰ ਸਮਰਪਿਤ ਕੀਤਾ, ਅਤੇ 86 ਲੱਖ ਤੋਂ ਵੱਧ ਕਿਸਾਨ-ਲਾਭਾਰਥੀਆਂ ਨੂੰ ਫਾਇਦਾ ਪਹੁੰਚਾਉਣ ਵਾਲੀ ‘ਨਮੋ ਸ਼ੇਤਕਰੀ ਮਹਾਸਨਮਾਨ ਨਿਧੀ ਯੋਜਨਾ’ ਸ਼ੁਰੂ ਕੀਤੀ।
Quoteਇਸ ਤੋਂ ਪਹਿਲਾਂ ਦਿਨ ਵਿੱਚ, ਸ਼੍ਰੀ ਮੋਦੀ ਨੇ ਸ਼ਿਰਡੀ ਦੇ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤੇ ਅਤੇ ਨਿਲਵੰਡੇ ਡੈਮ ਦਾ ਜਲ ਪੂਜਨ ਕੀਤਾ।
Quoteਪ੍ਰਧਾਨ ਮੰਤਰੀ ਨੇ ਬਾਬਾ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਕੀਰਤਨ ਤੇ ਪ੍ਰਵਚਨ ਦੇ ਮਾਧਿਅਮ ਨਾਲ ਸਮਾਜਿਕ ਜਾਗਰੂਕਤਾ ਦੇ ਉਨ੍ਹਾਂ ਦੇ ਕਾਰਜਾਂ ਨੂੰ ਯਾਦ ਕੀਤਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ।
Quoteਸ਼੍ਰੀ ਮੋਦੀ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਵੀ ਜ਼ਿਕਰ ਕੀਤਾ, ਜੋ 13,000 ਕਰੋੜ ਰੁਪਏ ਤੋਂ ਅਧਿਕ ਦੇ ਸਰਕਾਰੀ ਖਰਚ ਦੇ ਨਾਲ ਤਰਖਾਣ, ਸੁਨਿਆਰ, ਘੁਮਿਆਰ ਅਤੇ ਮੂਰਤੀਕਾਰ ਦੇ ਲੱਖਾਂ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।

ਛਤਰਪਤੀ ਪਰਿਵਾਰ ਨਮਸਕਾਰ।

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਸ ਜੀ, ਇੱਥੋਂ ਦੇ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਜੀ, ਅਜੀਤ ਜੀ, ਕੇਂਦਰ ਅਤੇ ਰਾਜ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਮੇਰੇ ਪਰਿਵਾਰਜਨ !

ਸ਼ਿਰਡੀਚਯਾ ਯਾ ਪਾਵਨ ਭੂਮੀਲਾ ਮਾਝੇ ਕੋਟੀ ਕੋਟੀ ਨਮਨ! ਪਾਂਚ ਵਰ੍ਹਸ਼ਾਪੂਰਵੀ ਯਾ ਪਵਿਤ੍ਰ ਮੰਦਿਰਾਲਾ ਸ਼ੰਭਰ ਵਰਸ਼ ਪੂਰਣ ਛਾਲੇਲੇ ਹੋਤੇ, ਤੇਹਵਾ ਮਲਾ ਸਾਈਦਰਸ਼ਨਾਚੀ ਸੰਧੀ ਮਿੱਠਾਲੀ ਹੋਤੀ। (शिर्डीच्या या पावन भूमीला माझे  कोटी कोटी नमन! पांच वर्षांपूर्वी या पवित्र मंदिराला शंभर वर्ष पूर्ण झालेले होते, तेव्हा मला साईदर्शनाची संधी मिळाली होती।) ਅੱਜ ਇੱਥੇ ਸਾਈਂ ਬਾਬਾ ਦੇ ਅਸ਼ੀਰਵਾਦ ਨਾਲ ਸਾਡੇ ਸੱਤ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਵੀ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। ਮਹਾਰਾਸ਼ਟਰ ਨੂੰ ਪੰਜ ਦਹਾਕਿਆਂ ਤੋਂ ਜਿਸ ਨਿਲਵੰਡੇ ਡੈਮ ਦਾ ਇੰਤਜ਼ਾਰ ਸੀ... ਉਹ ਕੰਮ ਵੀ ਪੂਰਾ ਹੋਇਆ ਹੈ, ਅਤੇ ਮੇਰਾ ਸੁਭਾਗ ਹੈ ਕਿ ਮੈਨੂੰ ਹੁਣ ਉੱਥੇ ਜਲ ਪੂਜਨ ਦਾ ਸੁਭਾਗ ਮਿਲਿਆ ਹੈ। ਅੱਜ ਮੰਦਿਰ ਨਾਲ ਜੁੜੇ ਜਿਨ੍ਹਾਂ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਹੈ, ਉਨ੍ਹਾਂ ਦਾ ਨੀਂਹ ਪੱਥਰ ਕਰਨ ਦਾ ਅਵਸਰ ਵੀ ਮੈਨੂੰ ਹੀ ਮਿਲਿਆ ਸੀ। ਦਰਸ਼ਨ ਕਿਊ ਪ੍ਰੋਜੈਕਟ ਪੂਰਾ ਹੋਣ ਨਾਲ ਦੇਸ਼ ਭਰ ਦੇ ਅਤੇ ਵਿਦੇਸ਼ ਦੇ ਵੀ ਸ਼ਰਧਾਲੂਆਂ ਨੂੰ ਬਹੁਤ ਅਸਾਨੀ ਹੋਵੇਗੀ।

 

|

ਸਾਥੀਓ,

ਅੱਜ ਸਵੇਰੇ ਹੀ ਮੈਨੂੰ, ਦੇਸ਼ ਦੇ ਇੱਕ ਅਨਮੋਲ ਰਤਨ, ਵਾਰਕਰੀ ਸੰਪ੍ਰਦਾਯ ਦੇ ਵੈਭਵ, ਹਰੀ ਭਗਤ, ਬਾਬਾ ਮਹਾਰਾਜ ਸਾਤਾਰਕਰ ਦੇ ਵੈਕੁੰਠ-ਗਮਨ ਦਾ ਦੁਖਦ ਸਮਾਚਾਰ ਮਿਲਿਆ। ਉਨ੍ਹਾਂ ਨੇ ਕੀਰਤਨ, ਪ੍ਰਵਚਨ ਦੇ ਮਾਧਿਅਮ ਨਾਲ ਜੋ ਸਮਾਜ ਜਾਗਰਣ ਦਾ ਕੰਮ ਕੀਤਾ, ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦੀਆਂ ਤੱਕ ਪ੍ਰੇਰਣਾ ਦੇਵੇਗਾ। ਉਨ੍ਹਾਂ ਦੀ ਗੱਲ ਕਰਨ ਦਾ ਸਰਲ ਤਰੀਕਾ, ਉਨ੍ਹਾਂ ਦੀ ਪ੍ਰੇਮਪੂਰਵਕ ਵਾਣੀ, ਉਨ੍ਹਾਂ ਦੀ ਸ਼ੈਲੀ, ਲੋਕਾਂ ਦਾ ਮਨ ਮੋਹ ਲੈਂਦੀ ਸੀ। ਉਨ੍ਹਾਂ ਦੀ ਵਾਣੀ ਵਿੱਚ ‘ਜੈ-ਜੈ ਰਾਮਕ੍ਰਿਸ਼ਣ ਹਰਿ’ ਭਜਨ ਦਾ ਅਦਭੁਤ ਹੀ ਪ੍ਰਭਾਵ ਅਸੀਂ ਦੇਖਿਆ ਹੈ। ਮੈਂ ਬਾਬਾਮਹਾਰਾਜ ਸਾਤਾਰਕਰ ਜੀ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਣ ਕਰਦਾ ਹਾਂ।

ਮੇਰੇ ਪਰਿਵਾਰਜਨੋਂ,

ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਮਿਲੇ, ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਅੱਗੇ ਵਧਣ ਦਾ ਅਵਸਰ ਮਿਲੇ, ਇਹੀ ਸੱਚਾ ਸਮਾਜਿਕ ਨਿਆਂ ਹੈ। ਸਾਡੀ ਸਰਕਾਰ ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ‘ਤੇ ਚਲਦੀ ਹੈ। ਸਾਡੀ ਡਬਲ ਇੰਜਣ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਗ਼ਰੀਬ ਦੀ ਭਲਾਈ ਹੈ। ਅੱਜ ਜਦੋਂ ਦੇਸ਼ ਦੀ ਅਰਥਵਿਵਸਥਾ ਵਧ ਰਹੀ ਹੈ, ਤਾਂ ਗ਼ਰੀਬ ਦੀ ਭਲਾਈ ਦੇ ਲਈ ਸਰਕਾਰ ਦਾ ਬਜਟ ਵੀ ਵਧ ਰਿਹਾ ਹੈ।

ਅੱਜ ਮਹਾਰਾਸ਼ਟਰ ਵਿੱਚ 1 ਕਰੋੜ 10 ਲੱਖ ਆਯੁਸ਼ਮਾਨ ਕਾਰਡ ਦਿੱਤੇ ਜਾ ਰਹੇ ਹਨ। ਅਜਿਹੇ ਸਾਰੇ ਕਾਰਡ ਧਾਰਕਾਂ ਨੂੰ 5 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਗਰੰਟੀ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਗ਼ਰੀਬਾਂ ਨੂੰ ਮੁਫ਼ਤ ਇਲਾਜ ਦੇਣ ਦੇ ਲਈ ਦੇਸ਼ ਨੇ 70 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੀ ਯੋਜਨਾ ‘ਤੇ ਵੀ ਦੇਸ਼ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਚੁੱਕਿਆ ਹੈ। ਗ਼ਰੀਬਾਂ ਦੇ ਘਰ ਬਣਾਉਣ ਦੇ ਲਈ ਵੀ ਸਰਕਾਰ ਨੇ 4 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਇਹ ਵੀ 2014 ਤੋਂ ਪਹਿਲਾਂ ਦੇ 10 ਵਰ੍ਹਿਆਂ ਦੀ ਤੁਲਨਾ ਵਿੱਚ ਕਰੀਬ 6 ਗੁਣਾ ਵੱਧ ਹੈ। ਹਰ ਘਰ ਜਲ ਪਹੁੰਚਾਉਣ ਦੇ ਲਈ ਵੀ ਹੁਣ ਤੱਕ ਕਰੀਬ 2 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਪੀਐੱਮ ਸਵਨਿਧੀ ਯੋਜਨਾ ਦੇ ਜ਼ਰੀਏ ਰੇਹੜੀ-ਠੇਲੇ ਫੁਟਪਾਥ ‘ਤੇ ਦੁਕਾਨ ਲਗਾਉਣ ਵਾਲੇ ਸਾਥੀਆਂ ਨੂੰ ਹਜ਼ਾਰਾਂ ਰੁਪਏ ਦੀ ਮਦਦ ਮਿਲ ਰਹੀ ਹੈ ।

 

|

ਹੁਣ ਸਰਕਾਰ ਨੇ ਇੱਕ ਹੋਰ ਨਵੀਂ ਯੋਜਨਾ ਸ਼ੁਰੂ ਕੀਤੀ ਹੈ- ਪੀਐੱਮ ਵਿਸ਼ਵਕਰਮਾ। ਇਸ ਨਾਲ ਸੁਥਾਰ (ਤਰਖਾਣ), ਸੁਨਿਆਰ, ਘੁਮਿਆਰ, ਮੂਰਤੀਕਾਰ ਅਜਿਹੇ ਲੱਖਾਂ ਪਰਿਵਾਰਾਂ ਨੂੰ ਪਹਿਲੀ ਵਾਰ ਸਰਕਾਰ ਤੋਂ ਮਦਦ ਸੁਨਿਸ਼ਚਿਤ ਹੋਈ ਹੈ। ਇਸ ਯੋਜਨਾ ‘ਤੇ ਵੀ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾ ਰਹੇ ਹਨ। ਹੁਣ ਮੈਂ ਸਾਰੇ ਇੰਨੇ ਅੰਕੜੇ ਦੱਸ ਰਿਹਾ ਹਾਂ, ਲੱਖਾਂ-ਕਰੋੜਾਂ ਦੇ ਅੰਕੜੇ ਦੱਸ ਰਿਹਾ ਹਾਂ, 2014 ਦੇ ਪਹਿਲਾਂ ਵੀ ਤੁਸੀਂ ਅੰਕੜੇ ਸੁਣਦੇ ਸੀ ਲੇਕਿਨ ਉਹ ਅੰਕੜੇ ਕੀ ਹੁੰਦੇ ਸਨ, ਇੰਨੇ ਲੱਖ ਦਾ ਭ੍ਰਿਸ਼ਟਾਚਾਰ, ਇੰਨੇ ਕਰੋੜ ਦਾ ਭ੍ਰਿਸ਼ਟਾਚਾਰ, ਇੰਨੇ ਲੱਖ-ਕਰੋੜ ਦਾ ਘਪਲਾ। ਹੁਣ ਕੀ ਹੋ ਰਿਹਾ ਹੈ, ਇੰਨੇ ਲੱਖ ਕਰੋੜ ਇਸ ਕੰਮ ਦੇ ਲਈ ਖਰਚ ਕੀਤੇ ਗਏ, ਇੰਨੇ ਲੱਖ ਕਰੋੜ ਇਸ ਕੰਮ ਦੇ ਲਈ ਖਰਚ ਕੀਤੇ ਗਏ।

ਮੇਰੇ ਪਰਿਵਾਰਜਨੋਂ,

ਅੱਜ ਦੇ ਪ੍ਰੋਗਰਾਮ ਵਿੱਚ ਵੱਡੀ ਸੰਖਿਆ ਵਿੱਚ ਸਾਡੇ ਸ਼ੇਤਕਰੀ ਸਾਥੀ ਵੀ ਮੌਜੂਦ ਹਨ। ਮੈਂ ਸਭ ਤੋਂ ਪਹਿਲਾਂ ਉਨ੍ਹਾਂ ਬਾਲਿਕਾਵਾਂ ਨੂੰ ਬਹੁਤ-ਬਹੁਤ ਅਭਿੰਨਦਨ ਕਰਦਾ ਹਾਂ ਜਿਨ੍ਹਾਂ ਨੇ ਹੁਣ ਸਾਡੇ ਸਾਹਮਣੇ, ਸਾਡੇ ਸ਼ੇਤਕਰੀਯ ਸਮਾਜ ਨੂੰ ਸੰਦੇਸ਼ ਦੇਣ ਦੇ ਲਈ ‘ਧਰਤੀ ਕਹੇ ਪੁਕਾਰ’ ਦਾ ਇੱਕ ਬਹੁਤ ਚੰਗਾ ਨਾਟਕ ਪੇਸ਼ ਕੀਤਾ। ਤੁਸੀਂ ਜ਼ਰੂਰ ਇਸ ਵਿੱਚੋਂ ਸੰਦੇਸ਼ ਲੈ ਕੇ ਜਾਓਗੇ। ਮੈਂ ਉਨ੍ਹਾਂ ਸਾਰੀਆਂ ਬੇਟੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

|

ਮੇਰੇ ਪਰਿਵਾਰਜਨੋਂ,

 ਪਹਿਲਾਂ ਕਿਸਾਨਾਂ ਦੀ ਸਾਰ ਕੋਈ ਨਹੀਂ ਲੈਂਦਾ ਸੀ। ਅਸੀਂ ਪੀਐੱਮ ਕਿਸਾਨ ਸਨਮਾਨ ਨਿਦੀ ਇਨ੍ਹਾਂ ਮੇਰੇ ਸ਼ੇਤਕਰੀਯ ਭਾਈ-ਭੈਣਾਂ ਦੇ ਲਈ ਸ਼ੁਰੂ ਕੀਤੀ। ਇਸ ਦੀ ਮਦਦ ਨਾਲ ਦੇਸ਼ ਭਰ ਦੇ ਕਰੋੜਾਂ ਛੋਟੇ ਕਿਸਾਨਾਂ ਨੂੰ 2 ਲੱਖ 60 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ। ਇੱਥੇ ਮਹਾਰਾਸ਼ਟਰ ਦੇ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਵੀ ਸਿੱਧਾ 26 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਹੋਏ ਹਨ। ਮੈਨੂੰ ਇਸ ਗੱਲ ਦਾ ਖੁਸ਼ੀ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਨਮੋ ਸ਼ੇਤਕਰੀ ਮਹਾਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਮਹਾਰਾਸ਼ਟਰ ਦੇ ਸ਼ੇਤਕਾਰੀ ਪਰਿਵਾਰਾਂ ਨੂੰ 6 ਹਜ਼ਾਰ ਰੁਪਏ ਹੋਰ ਵਾਧੂ ਦਿੱਤੇ ਜਾਣਗੇ। ਯਾਨੀ ਹੁਣ ਇੱਥੇ ਦੇ ਛੋਟੇ ਕਿਸਾਨਾਂ ਨੂੰ ਸਨਮਾਨ ਨਿਦੀ ਦੇ 12 ਹਜ਼ਾਰ ਰੁਪਏ ਮਿਲਣਗੇ।

 

|

ਮੇਰੇ ਪਰਿਵਾਰਜਨੋਂ,

ਕਿਸਾਨਾਂ ਦੇ ਨਾਮ ‘ਤੇ ਵੋਟ ਦੀ ਰਾਜਨੀਤੀ ਕਰਨ ਵਾਲਿਆਂ ਨੇ ਤੁਹਾਨੂੰ ਬੂੰਦ-ਬੂੰਦ ਪਾਣੀ ਦੇ ਲਈ ਤਰਸਾਇਆ ਹੈ। ਅੱਜ ਨਿਲਵੰਡੇ ਪ੍ਰੋਜੈਕਟ ‘ਤੇ ਜਲ ਪੂਜਾ ਹੋਈ ਹੈ। ਇਸ ਨੂੰ 1970 ਵਿੱਚ ਮਨਜ਼ੂਰੀ ਮਿਲੀ ਸੀ, 1970 ਵਿੱਚ। ਸੋਚੋ, ਇਹ ਪ੍ਰੋਜੈਕਟ ਪੰਜ ਦਹਾਕਿਆਂ ਤੋਂ ਲਟਕਿਆ ਹੋਇਆ ਸੀ। ਜਦੋਂ ਸਾਡੀ ਸਰਕਾਰ ਆਈ, ਤਦ ਇਸ ‘ਤੇ ਤੇਜ਼ੀ ਨਾਲ ਕੰਮ ਹੋਇਆ। ਹੁਣ ਲੇਫਟ ਬੈਂਕ ਕੈਨਾਲ ਤੋਂ ਲੋਕਾਂ ਨੂੰ ਪਾਣੀ ਮਿਲਣਾ ਸ਼ੁਰੂ ਹੋਇਆ ਹੈ ਅਤੇ ਜਲਦੀ ਹੀ ਰਾਈਟ ਬੈਂਕ ਕੈਨਲ ਵੀ ਸ਼ੁਰੂ ਹੋਣ ਵਾਲੀ ਹੈ। ਰਾਜ ਦੇ ਸੁੱਕੇ ਪ੍ਰਭਾਵਿਤ ਖੇਤਰਾਂ ਦੇ ਲਈ ਬਲੀਰਾਜਾ ਜਲ ਸੰਜੀਵਨੀ ਯੋਜਨਾ ਦੀ ਵਰਦਾਨ ਸਿੱਧ ਹੋ ਰਹੀ ਹੈ। ਦਹਾਕਿਆਂ ਤੋਂ ਲਟਕੇ ਮਹਾਰਾਸ਼ਟਰ ਦੀ 26 ਅਤੇ ਸਿੰਚਾਈ ਪ੍ਰੋਜੈਕਟਾਂ ਨੂੰ ਕੇਂਦਰ ਸਰਕਾਰ ਪੂਰਾ ਕਰਵਾਉਣ ਵਿੱਚ ਜੁਟੀ ਹੈ। ਇਸ ਦਾ ਬਹੁਤ ਵੱਡਾ ਲਾਭ ਸਾਡੇ ਕਿਸਾਨਾਂ ਨੂੰ ਹੋਵੇਗਾ, ਸੋਕਾਗ੍ਰਸਤ ਖੇਤਰਾਂ ਨੂੰ ਹੋਵੇਗਾ। ਲੇਕਿਨ ਜਦੋਂ ਅੱਜ ਇਸ ਡੈਮ ਤੋਂ ਪਾਣੀ ਮਿਲਣਾ ਸ਼ੁਰੂ ਹੋਇਆ ਹੈ, ਮੇਰੇ ਸਾਰੇ ਕਿਸਾਨ ਭਾਈ-ਭੈਣਾਂ ਨੂੰ ਮੇਰੀ ਇੱਕ ਪ੍ਰਾਰਥਨਾ ਹੈ, ਇਹ ਪਾਣੀ ਪਰਮਾਤਮਾ ਦਾ ਪ੍ਰਸਾਦ ਹੈ, ਇੱਕ ਬੂੰਦ ਵੀ ਪਾਣੀ ਬਰਬਾਦ ਨਹੀਂ ਹੋਣਾ ਚਾਹੀਦਾ ਹੈ- Per Drop More Crop ਜਿੰਨੀ ਵੀ ਆਧੁਨਿਕ ਟੈਕਨੋਲੋਜੀ ਹੈ ਉਸ ਦਾ ਸਾਨੂੰ ਉਪਯੋਗ ਕਰਨਾ ਚਾਹੀਦਾ ਹੈ।

 

|

ਮੇਰੇ ਪਰਿਵਾਰਜਨੋਂ,

ਅਸੀਂ ਸੱਚੀ ਨੀਅਤ ਨਾਲ ਕਿਸਾਨ ਦੇ ਸਸ਼ਕਤੀਕਰਣ ਵਿੱਚ ਜੁਟੇ ਹਾਂ। ਲੇਕਿਨ ਕੁਝ ਲੋਕਾਂ ਨੇ ਮਹਾਰਾਸ਼ਟਰ ਵਿੱਚ ਕਿਸਾਨਂ ਦੇ ਨਾਮ ਸਿਰਫ਼ ਅਤੇ ਸਿਰਫ਼ ਰਾਜਨੀਤੀ ਕੀਤੀ ਹੈ। ਮਹਾਰਾਸ਼ਟਰ ਦੇ ਇੱਕ ਸੀਨੀਅਰ ਨੇਤਾ ਕੇਂਦਰ ਸਰਕਾਰ ਵਿੱਚ ਕਈ ਵਰ੍ਹਿਆਂ ਤੱਕ ਖੇਤੀਬਾੜੀ ਮੰਤਰੀ ਰਹੇ ਹਨ, ਉਂਜ ਵਿਅਕਤੀਗਤ ਤੌਰ 

‘ਤੇ ਤਾਂ ਮੈਂ ਉਨ੍ਹਾਂ ਦਾ ਸਨਮਾਨ ਵੀ ਕਰਦਾ ਹਾਂ। ਲੇਕਿਨ ਉਨ੍ਹਾਂ ਨੇ ਕਿਸਾਨਾਂ ਦੇ ਲਈ ਕੀ ਕੀਤਾ ? 7 ਸਾਲ ਦੇ ਆਪਣੇ ਕਾਰਜਕਾਲ ਵਿੱਚ ਉਨ੍ਹਾਂ ਨੇ ਦੇਸ਼ ਭਰ ਦੇ ਕਿਸਾਨਾਂ ਤੋਂ ਸਿਰਫ਼, ਇਹ ਅੰਕੜਾ ਯਾਦ ਰੱਖਣਾ, 7 ਸਾਲ ਵਿੱਚ ਦੇਸ਼ ਭਰ ਦੇ ਕਿਸਾਨਾਂ ਤੋਂ ਸਿਰਫ਼ 3 ਲੱਖ ਕਰੋੜ ਰੁਪਏ ਦਾ MSP ‘ਤੇ ਅਨਾਜ ਖਰੀਦਿਆ। ਜਦਕਿ ਸਾਡੀ ਸਰਕਾਰ ਨੇ 7 ਵਰ੍ਹਿਆਂ ਵਿੱਚ MSP ਦੇ ਰੂਪ ਵਿੱਚ, ਇੰਨੇ ਹੀ ਸਮੇਂ ਵਿੱਚ 13 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਦੇ ਦਿੱਤੇ ਹਨ। 2014 ਤੋਂ ਪਹਿਲਾਂ, ਦਾਲ਼ਾ ਅਤੇ ਤਿਲਹਨ ਇਹ ਕਿਸਾਨਾਂ ਤੋਂ ਸਿਰਫ਼ 500-600 ਕਰੋੜ ਰੁਪਏ ਦੀ ਖਰੀਦ MSP ‘ਤੇ ਹੁੰਦੀ ਸੀ, 500-600 ਕਰੋੜ। ਜਦਕਿ ਸਾਡੀ ਸਰਕਾਰ ਇੱਕ ਲੱਖ 15 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾਲ਼ਾ ਅਤੇ ਤਿਲਹਨ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਦੇ ਚੁੱਕੀ ਹੈ। ਜਦੋਂ ਉਹ ਖੇਤੀਬਾੜੀ ਮੰਤਰੀ ਸਨ, ਤਦ ਕਿਸਾਨਾਂ ਨੂੰ ਆਪਣੇ ਪੈਸੇ ਦੇ ਲਈ ਵੀ ਵਿਚੌਲਿਆਂ ਦੇ ਭਰੋਸੇ ਰਹਿਣਾ ਪੈਂਦਾ ਸੀ। ਮਹੀਨਿਆਂ-ਮਹੀਨਿਆਂ ਤੱਕ ਕਿਸਾਨਾਂ ਨੂੰ ਪੇਮੈਂਟ ਨਹੀਂ ਹੁੰਦੀ ਸੀ। ਸਾਡੀ ਸਰਕਾਰ ਨੇ MSP ਦਾ ਪੈਸਾ ਡਾਇਰੈਕਟਰ ਕਿਸਾਨ ਦੇ ਬੈਂਕ ਖਾਤੇ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਹੈ।

 

|

ਸਾਥੀਓ,

ਹਾਲ ਵਿੱਚ ਰਬੀ ਫਸਲਾਂ ਦੇ ਲਈ MSP ਦਾ ਐਲਾਨ ਕੀਤਾ ਗਿਆ ਹੈ। ਚਨੇ ਦੇ MSP ਵਿੱਚ 105 ਰੁਪਏ, ਕਣਕ ਅਤੇ ਕੁਸੁਮ ਦੇ MSP ਵਿੱਚ 150 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਮਹਾਰਾਸ਼ਟਰ ਦੇ ਸਾਡੇ ਸ਼ੇਤਕਾਰੀ ਸਾਥੀਆਂ ਨੂੰ ਬਹੁਤ ਲਾਭ ਹੋਵੇਗਾ। ਗੰਨਾ ਕਿਸਾਨਾਂ ਦੇ ਹਿਤਾਂ ਦਾ ਵੀ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ। ਗੰਨੇ ਦਾ ਮੁੱਲ, 315 ਰੁਪਏ ਪ੍ਰਤੀ ਕੁਇੰਟਲ ਕੀਤਾ ਜਾ ਚੁੱਕਿਆ ਹੈ। ਬੀਤੇ 9 ਸਾਲ ਵਿੱਚ ਕਰੀਬ 70 ਹਜ਼ਾਰ ਕਰੋੜ ਰੁਪਏ ਦਾ ਇਥੇਨੌਲ ਖਰੀਦਿਆ ਗਿਆ ਹੈ। ਇਹ ਪੈਸਾ ਵੀ ਗੰਨਾ ਕਿਸਾਨਾਂ ਤੱਕ ਪਹੁੰਚਿਆ ਹੈ। ਗੰਨਾ ਕਿਸਾਨਾਂ ਨੂੰ ਸਮੇਂ ‘ਤੇ ਭੁਗਤਾਨ ਹੋਵੇ, ਇਸ ਦੇ ਲਈ ਚੀਨੀ ਮਿਲਾਂ, ਸਹਿਕਾਰੀ ਕਮੇਟੀਆਂ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ।

 

|

ਮੇਰੇ ਪਰਿਵਾਰਜਨੋਂ,

ਸਾਡੀ ਸਰਕਾਰ ਸਹਿਕਾਰਤਾ ਅੰਦੋਲਨ ਨੂੰ ਸਸ਼ਕਤ ਕਰਨ ਦਾ ਕੰਮ ਵੀ ਕਰ ਰਹੀ ਹੈ। ਦੇਸ਼ ਭਰ ਵਿੱਚ 2 ਲੱਖ ਤੋਂ ਅਧਿਕ ਸਹਿਕਾਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਦੇਸ਼ ਦੇ ਕਿਸਾਨਾਂ ਨੂੰ ਭੰਡਾਰਣ ਦੀ, ਕੋਲਡ ਸਟੋਰੇਜ ਦੀ ਅਧਿਕ ਸੁਵਿਧਾਵਾਂ ਮਿਲਣ, ਇਸ ਦੇ ਲਈ ਵੀ ਸਹਿਕਾਰੀ ਕਮੇਟੀਆਂ ਨੂੰ, ਪੈਕਸ ਨੂੰ ਮਦਦ ਦਿੱਤੀ ਜਾ ਰਹੀ ਹੈ। ਛੋਟੇ ਕਿਸਾਨਾਂ ਨੂੰ FPOs ਯਾਨੀ ਕਿਸਾਨ ਉਤਪਾਦਕ ਸੰਘਾਂ ਦੇ ਮਾਧਿਅਮ ਨਾਲ ਸੰਗਠਿਤ ਕੀਤਾ ਜਾ ਰਿਹਾ ਹੈ। ਸਰਕਾਰ ਦੇ ਪ੍ਰਯਤਨ ਨਾਲ ਹੁਣ ਤੱਕ ਦੇਸ਼ ਭਰ ਵਿੱਚ 7500 ਤੋਂ ਅਧਿਕ FPO ਵੀ ਬਣ ਚੁੱਕੇ ਹਨ।

 

|

ਮੇਰੇ ਪਰਿਵਾਰਜਨੋਂ,

ਮਹਾਰਾਸ਼ਟਰ ਅਪਾਰ ਸਮਰੱਥ ਅਤੇ ਅਣਗਿਣ ਸੰਭਾਵਨਾਵਾਂ ਦਾ ਕੇਂਦਰ ਰਿਹਾ ਹੈ। ਜਿੰਨਾ ਤੇਜ਼ ਮਹਾਰਾਸ਼ਟਰ ਦਾ ਵਿਕਾਸ ਹੋਵੇਗਾ, ਓਨਾ ਹੀ ਤੇਜ਼ੀ ਨਾਲ ਭਾਰਤ ਵਿਕਸਿਤ ਹੋਵੇਗਾ। ਕੁਝ ਮਹੀਨਿਆਂ ਪਹਿਲਾਂ ਮੈਨੂੰ ਮੁੰਬਈ ਅਤੇ ਸ਼ਿਰਡੀ ਨੂੰ ਕਨੈਕਟ ਕਰਨ ਵਾਲੀ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਅਵਸਰ ਮਿਲਿਆ ਸੀ। ਮਹਾਰਾਸ਼ਟਰ ਵਿੱਚ ਰੇਲਵੇ ਦੇ ਵਿਸਤਾਰ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜਲਗਾਂਓ ਤੋਂ ਭੁਸਾਵਲ ਦੇ ਦਰਮਿਆਨ ਤੀਸਰੀ ਅਤੇ ਚੌਥੀ ਰੇਲ ਲਾਈਨ ਸ਼ੁਰੂ ਹੋਣ ਨਾਲ ਮੁੰਬਈ-ਹਾਵੜਾ ਰੇਲ ਰੂਟ ‘ਤੇ ਆਵਾਜਾਈ ਅਸਾਨ ਹੋਵੇਗੀ। ਇਸੇ ਤਰ੍ਹਾਂ, ਸੋਲਾਪੁਰ ਤੋਂ ਬੋਰਗੋਂ ਤੱਕ ਫੋਰਲੇਨ ਰੋਡ ਦੇ ਨਿਰਮਾਣ ਨਾਲ ਪੂਰੇ ਕੋਂਕਣ ਖੇਤਰ ਦੀ ਕਨੈਕਟੀਵਿਟੀ ਬਿਹਤਰ ਹੋਵੇਗੀ। ਇਸ ਨਾਲ ਉਦਯੋਗਾਂ ਨੂੰ ਤਾਂ ਫਾਇਦਾ ਹੋਵੇਗਾ ਹੀ, ਗੰਨਾ, ਅੰਗੂਰ ਅਤੇ ਹਲਦੀ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਇਹ ਕਨੈਕਟੀਵਿਟੀ ਸਿਰਫ਼ ਟ੍ਰਾਂਸਪੋਰਟ ਦਾ ਨਹੀਂ, ਬਲਕਿ ਪ੍ਰਗਤੀ ਅਤੇ ਸਮਾਜਿਕ ਵਿਕਾਸ ਦਾ ਵੀ ਨਵਾਂ ਰਸਤਾ ਬਣਾਵੇਗੀ। ਇੱਕ ਵਾਰ ਫਿਰ ਤੁਸੀਂ ਇੰਨੀ ਵੱਡਾ ਤਦਾਦ ਵਿੱਚ ਅਸ਼ੀਰਵਾਦ ਦੇਣ ਆਏ, ਮੈਂ ਦਿਲ ਤੋਂ ਆਪ ਸਭ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ, ਅਤੇ ਆਓ ਅਸੀਂ ਮਿਲ ਕੇ 2047 ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ ਦੁਨੀਆ ਵਿੱਚ ਭਾਰਤ ਦਾ ਨਾਮ ‘ਵਿਕਸਿਤ ਭਾਰਤ’ ਦੇ ਰੂਪ ਵਿੱਚ ਹੋਵੇਗਾ, ਇਹ ਸੰਕਲਪ ਲੈ ਕੇ ਚੱਲੀਏ।

ਬਹੁਤ-ਬਹੁਤ ਧੰਨਵਾਦ। 

 

  • Jitendra Kumar April 15, 2025

    🙏🇮🇳❤️
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    मोदी जी 400 पार
  • Ram Raghuvanshi February 26, 2024

    Jay shree Ram
  • Vaishali Tangsale February 12, 2024

    🙏🏻🙏🏻
  • ज्योती चंद्रकांत मारकडे February 11, 2024

    जय हो
  • KRISHNA DEV SINGH February 09, 2024

    jai shree ram
  • Uma tyagi bjp January 27, 2024

    जय श्री राम
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'It was an honour to speak with PM Modi; I am looking forward to visiting India': Elon Musk

Media Coverage

'It was an honour to speak with PM Modi; I am looking forward to visiting India': Elon Musk
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਅਪ੍ਰੈਲ 2025
April 20, 2025

Appreciation for PM Modi’s Vision From 5G in Siachen to Space: India’s Leap Towards Viksit Bharat